29.04.25 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ :- ਇਹ ਤੁਹਾਡਾ ਬਹੁਤ ਅਮੁੱਲ ਜਨਮ ਹੈ, ਇਸੇ ਜਨਮ ਵਿੱਚ ਤੁਸੀਂ ਮਨੁੱਖ ਤੋਂ ਦੇਵਤਾ ਬਣਨ ਦੇ
ਲਈ ਪਾਵਨ ਬਣਨ ਦਾ ਪੁਰਸ਼ਾਰਥ ਕਰਨਾ ਹੈ"
ਪ੍ਰਸ਼ਨ:-
ਈਸ਼ਵਰੀਏ ਸੰਤਾਨ
ਕਹਾਉਣ ਵਾਲੇ ਬੱਚਿਆਂ ਦੀ ਮੁੱਖ ਧਾਰਨਾ ਕੀ ਹੋਵੇਗੀ?
ਉੱਤਰ:-
ਉਹ ਆਪਸ ਵਿੱਚ
ਬਹੁਤ-ਬਹੁਤ ਸ਼ੀਰਖੰਡ ਹੋਕੇ ਰਹਿਣਗੇ। ਕਦੇ ਲੂਣਪਾਣੀ ਨਹੀਂ ਹੋਣਗੇ। ਜੋ ਦੇਹ -ਅਭਿਮਾਨੀ ਮਨੁੱਖ ਹਨ
ਉਹ ਉਲਟਾ - ਸੁਲਟਾ ਬੋਲਦੇ, ਲੜ੍ਹਦੇ - ਝਗੜ੍ਹਦੇ ਹਨ। ਤੁਸੀਂ ਬੱਚਿਆਂ ਵਿੱਚ ਉਹ ਆਦਤ ਨਹੀਂ ਹੋ ਸਕਦੀ।
ਇੱਥੇ ਤੁਸੀਂ ਦੈਵੀਗੁਣ ਧਾਰਨ ਕਰਨੇ ਹਨ, ਕਰਮਾਤੀਤ ਅਵਸਥਾ ਨੂੰ ਪਾਉਣਾ ਹੈ।
ਓਮ ਸ਼ਾਂਤੀ
ਪਹਿਲਾਂ - ਪਹਿਲਾਂ ਬਾਪ ਬੱਚਿਆਂ ਨੂੰ ਕਹਿੰਦੇ ਹਨ ਦੇਹੀ - ਅਭਿਮਾਨੀ ਭਵ। ਆਪਣੇ ਨੂੰ ਆਤਮਾ ਸਮਝੋ।
ਗੀਤਾ ਆਦਿ ਵਿੱਚ ਭਾਵੇਂ ਕੀ ਵੀ ਹੈ ਪ੍ਰੰਤੂ ਉਹ ਸਭ ਹਨ ਭਗਤੀ ਮਾਰਗ ਦੇ ਸ਼ਾਸਤਰ। ਬਾਪ ਕਹਿੰਦੇ ਹਨ
ਮੈਂ ਗਿਆਨ ਦਾ ਸਾਗਰ ਹਾਂ। ਤੁਸੀਂ ਬੱਚਿਆਂ ਨੂੰ ਗਿਆਨ ਸੁਣਾਉਂਦਾ ਹਾਂ। ਕਿਹੜਾ ਗਿਆਨ ਸੁਣਾਉਂਦੇ ਹਨ?
ਸ੍ਰਿਸ਼ਟੀ ਦੇ ਆਦਿ - ਮੱਧ- ਅੰਤ ਦਾ ਨਾਲੇਜ ਸੁਣਾਉਂਦੇ ਹਨ। ਇਹ ਹੈ ਪੜ੍ਹਾਈ। ਹਿਸਟ੍ਰੀ ਅਤੇ
ਜੋਗ੍ਰਾਫੀ ਹੈ ਨਾ। ਭਗਤੀ ਮਾਰਗ ਵਿੱਚ ਕੋਈ ਹਿਸਟ੍ਰੀ - ਜੋਗ੍ਰਾਫੀ ਨਹੀਂ ਪੜ੍ਹਦੇ। ਨਾਮ ਵੀ ਨਹੀਂ
ਲੈਣਗੇ। ਸਾਧੂ - ਸੰਤ ਆਦਿ ਬੈਠ ਸ਼ਾਸਤਰ ਪੜ੍ਹਦੇ ਹਨ। ਇਹ ਬਾਪ ਤੇ ਕੋਈ ਸ਼ਾਸਤਰ ਪੜ੍ਹਕੇ ਨਹੀਂ
ਸੁਣਾਉਂਦੇ। ਤੁਹਾਨੂੰ ਇਸ ਪੜ੍ਹਾਈ ਨਾਲ ਮਨੁੱਖ ਤੋਂ ਦੇਵਤਾ ਬਣਾਉਂਦੇ ਹਨ। ਤੁਸੀਂ ਆਉਂਦੇ ਹੀ ਹੋ
ਮਨੁੱਖ ਤੋਂ ਦੇਵਤਾ ਬਣਨ। ਹਨ ਉਹ ਵੀ ਮਨੁੱਖ, ਇਹ ਵੀ ਮਨੁੱਖ। ਪ੍ਰੰਤੂ ਇਹ ਬਾਪ ਨੂੰ ਬੁਲਾਉਂਦੇ ਹਨ
ਕਿ ਹੇ ਪਤਿਤ - ਪਾਵਨ ਆਓ। ਇਹ ਤੇ ਜਾਣਦੇ ਹੋ ਦੇਵਤੇ ਪਾਵਨ ਹਨ। ਬਾਕੀ ਤੇ ਸਭ ਅਪਵਿੱਤਰ ਮਨੁੱਖ ਹਨ,
ਉਹ ਦੇਵਤਾਵਾਂ ਨੂੰ ਨਮਨ ਕਰਦੇ ਹਨ, ਉਨ੍ਹਾਂ ਨੂੰ ਪਾਵਨ, ਆਪਣੇ ਨੂੰ ਪਤਿਤ ਸਮਝਦੇ ਹਨ। ਪ੍ਰੰਤੂ
ਦੇਵਤੇ ਪਾਵਨ ਕਿਵ਼ੇਂ ਬਣਨ, ਕਿਸਨੇ ਬਣਾਇਆ - ਇਹ ਕੋਈ ਮਨੁੱਖ ਮਾਤਰ ਨਹੀਂ ਜਾਣਦੇ। ਤਾਂ ਬਾਪ
ਸਮਝਾਉਂਦੇ ਹਨ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ - ਇਸ ਵਿੱਚ ਹੀ ਮਿਹਨਤ ਹੈ ਦੇਹ -
ਅਭਿਮਾਨ ਨਹੀਂ ਹੋਣਾ ਚਾਹੀਦਾ। ਆਤਮਾ- ਅਵਿਨਾਸ਼ੀ ਹੈ, ਸੰਸਕਾਰ ਵੀ ਆਤਮਾ ਵਿੱਚ ਰਹਿੰਦੇ ਹਨ। ਆਤਮਾ
ਹੀ ਚੰਗੇ ਜਾਂ ਮਾੜੇ ਸੰਸਕਾਰ ਲੈ ਜਾਂਦੀ ਹੈ ਇਸਲਈ ਹੁਣ ਬਾਪ ਕਹਿੰਦੇ ਹਨ ਦੇਹੀ - ਅਭਿਮਾਨੀ ਬਣੋ।
ਆਪਣੀ ਆਤਮਾ ਨੂੰ ਵੀ ਕੋਈ ਜਾਣਦੇ ਨਹੀਂ ਹਨ। ਜਦੋਂ ਰਾਵਣ ਰਾਜ ਸ਼ੁਰੂ ਹੁੰਦਾ ਹੈ ਤਾਂ ਹਨ੍ਹੇਰਾ ਰਸਤਾ
ਸ਼ੁਰੂ ਹੁੰਦਾ ਹੈ। ਦੇਹ - ਅਭਿਮਾਨੀ ਬਣ ਜਾਂਦੇ ਹਨ।
ਬਾਪ ਬੈਠ - ਸਮਝਾਉਂਦੇ ਹਨ ਕਿ ਤੁਸੀ ਬੱਚੇ ਇੱਥੇ ਕਿਸਦੇ ਕੋਲ ਆਏ ਹੋ? ਇਨ੍ਹਾਂ ਦੇ ਕੋਲ ਨਹੀਂ। ਮੈਂ
ਇਨ੍ਹਾਂ ਵਿੱਚ ਪ੍ਰਵੇਸ਼ ਕੀਤਾ ਹੈ। ਇਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ ਦਾ ਇਹ ਪਤਿਤ ਜਨਮ ਹੈ। ਬਹੁਤ
ਜਨਮ ਕਿਹੜੇ? ਇਹ ਵੀ ਦੱਸਿਆ ਹੈ, ਅੱਧਾਕਲਪ ਹੈ ਪਵਿੱਤਰ ਜਨਮ, ਅੱਧਾਕਲਪ ਹੈ ਪਤਿਤ ਜਨਮ। ਤਾਂ ਇਹ ਵੀ
ਪਤਿਤ ਹੋ ਗਿਆ। ਬ੍ਰਹਮਾ ਆਪਣੇ ਨੂੰ ਦੇਵਤਾ ਜਾਂ ਈਸ਼ਵਰ ਨਹੀਂ ਕਹਿੰਦਾ। ਮਨੁੱਖ ਸਮਝਦੇ ਹਨ ਪ੍ਰਜਾਪਿਤਾ
ਬ੍ਰਹਮਾ ਦੇਵਤਾ ਸੀ ਤਾਂ ਕਹਿੰਦੇ ਹਨ ਬ੍ਰਹਮਾ ਦੇਵਤਾਏ ਨਮਾ। ਬਾਪ ਸਮਝਾਉਂਦੇ ਹਨ ਬ੍ਰਹਮਾ ਜੋ ਪਤਿਤ
ਸੀ, ਬਹੁਤ ਜਨਮਾਂ ਦੇ ਅੰਤ ਵਿੱਚ ਉਹ ਫਿਰ ਪਾਵਨ ਬਣ ਦੇਵਤਾ ਬਣਦੇ ਹਨ। ਤੁਸੀਂ ਹੋ ਬੀ.ਕੇ.। ਤੁਸੀਂ
ਵੀ ਬ੍ਰਾਹਮਣ, ਇਹ ਬ੍ਰਹਮਾ ਵੀ ਬ੍ਰਾਹਮਣ। ਇਨ੍ਹਾਂ ਨੂੰ ਦੇਵਤਾ ਕੌਣ ਕਹਿੰਦਾ ਹੈ? ਬ੍ਰਹਮਾ ਨੂੰ
ਬ੍ਰਾਹਮਣ ਕਿਹਾ ਜਾਂਦਾ ਹੈ, ਨਾਕਿ ਦੇਵਤਾ। ਇਹ ਜਦੋਂ ਪਵਿੱਤਰ ਬਣਦੇ ਹਨ ਤਾਂ ਵੀ ਬ੍ਰਹਮਾ ਨੂੰ ਦੇਵਤਾ
ਨਹੀਂ ਕਹਾਂਗੇ। ਜਦੋਂ ਤੱਕ ਵਿਸ਼ਨੂੰ ( ਲਕਸ਼ਮੀ - ਨਾਰਾਇਣ ) ਨਾ ਬਣਨ ਉਦੋਂ ਤੱਕ ਦੇਵਤਾ ਨਹੀਂ ਕਹਾਂਗੇ।
ਤੁਸੀ ਬ੍ਰਾਹਮਣ - ਬ੍ਰਾਹਮਣੀਆਂ ਹੋ। ਤੁਹਾਨੂੰ ਪਹਿਲਾਂ - ਪਹਿਲਾਂ ਸ਼ੂਦ੍ਰ ਤੋਂ ਬ੍ਰਾਹਮਣ, ਬ੍ਰਾਹਮਣ
ਤੋਂ ਦੇਵਤਾ ਬਣਾਉਂਦਾ ਹਾਂ। ਇਹ ਤੁਹਾਡਾ ਅਮੁੱਲ ਹੀਰੇ ਵਰਗਾ ਜਨਮ ਕਿਹਾ ਜਾਂਦਾ ਹੈ। ਭਾਵੇਂ ਕਰਮ
ਭੋਗ ਤੇ ਹੁੰਦਾ ਹੀ ਹੈ। ਤਾਂ ਹੁਣ ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ
ਕਰਦੇ ਰਹੋ। ਇਹ ਪ੍ਰੈਕਟਿਸ ਹੋਵੇਗੀ ਤਾਂ ਹੀ ਵਿਕਰਮ ਵਿਨਾਸ਼ ਹੋਣਗੇ। ਦੇਹਧਾਰੀ ਸਮਝਿਆ ਤਾਂ ਵਿਕਰਮ
ਵਿਨਾਸ਼ ਨਹੀਂ ਹੋਣਗੇ। ਆਤਮਾ ਬ੍ਰਾਹਮਣ ਨਹੀਂ ਹੈ, ਸ਼ਰੀਰ ਨਾਲ ਹੈ ਤਾਂ ਹੀ ਬ੍ਰਾਹਮਣ ਫਿਰ ਦੇਵਤਾ…
ਸ਼ੁਦ੍ਰ ਆਦਿ ਬਣਦੇ ਹਨ। ਤਾਂ ਹੁਣ ਬਾਪ ਨੂੰ ਯਾਦ ਕਰਨ ਦੀ ਮਿਹਨਤ ਹੈ। ਸਹਿਜਯੋਗ ਵੀ ਹੈ। ਬਾਪ ਕਹਿੰਦੇ
ਹਨ ਸਹਿਜ ਤੇ ਸਹਿਜ ਵੀ ਹੈ। ਕਿਸੇ - ਕਿਸੇ ਨੂੰ ਫਿਰ ਡਿਫਿਕਲਟ ਵੀ ਬਹੁਤ ਲਗਦਾ ਹੈ। ਘੜੀ - ਘੜੀ
ਦੇਹ - ਅਭਿਮਾਨ ਵਿੱਚ ਆਕੇ ਬਾਪ ਨੂੰ ਭੁੱਲ ਜਾਂਦੇ ਹਨ। ਸਮਾਂ ਤੇ ਲਗਦਾ ਹੈ ਨਾ ਦੇਹੀ - ਅਭਿਮਾਨੀ
ਬਣਨ ਵਿੱਚ। ਇਵੇਂ ਹੋ ਨਹੀਂ ਸਕਦਾ ਕਿ ਤੁਸੀਂ ਹੁਣੇ ਇੱਕਰਸ ਹੋ ਜਾਵੋ ਅਤੇ ਬਾਪ ਦੀ ਯਾਦ ਸਥਾਈ ਠਹਿਰ
ਜਾਵੇ। ਨਹੀਂ। ਕਰਮਾਤੀਤ ਅਵਸਥਾ ਨੂੰ ਪਾ ਲੳ ਤਾਂ ਸ਼ਰੀਰ ਵੀ ਠਹਿਰ ਨਾ ਸਕੇ। ਪਵਿੱਤਰ ਆਤਮਾ ਹਲਕੀ
ਹੋਕੇ ਇੱਕਦਮ ਸ਼ਰੀਰ ਛੱਡ ਦੇਵੇ। ਪਵਿੱਤਰ ਆਤਮਾ ਦੇ ਨਾਲ ਅਪਵਿੱਤਰ ਰਹਿ ਨਾ ਸਕੇ। ਇਵੇਂ ਨਹੀਂ ਕਿ ਇਹ
ਦਾਦਾ ਪਾਰ ਪਹੁੰਚ ਗਿਆ ਹੈ। ਇਹ ਵੀ ਕਹਿੰਦੇ ਹਨ - ਯਾਦ ਦੀ ਬੜੀ ਮਿਹਨਤ ਹੈ। ਦੇਹ - ਅਭਿਮਾਨ ਵਿੱਚ
ਆਉਣ ਨਾਲ ਉਲਟਾ - ਸੁਲਟਾ ਬੋਲਣਾ ਲੜਣਾ - ਝਗੜ੍ਹਨਾ ਆਦਿ ਚਲਦਾ ਹੈ। ਅਸੀਂ ਸਭ ਆਤਮਾਵਾਂ ਭਾਈ - ਭਾਈ
ਹਾਂ ਫਿਰ ਆਤਮਾ ਨੂੰ ਕੁਝ ਨਹੀਂ ਹੋਵੇਗਾ। ਦੇਹ - ਅਭਿਮਾਨ ਨਾਲ ਹੀ ਰੌਲਾ ਹੋਇਆ ਹੈ। ਹੁਣ ਤੁਹਾਨੂੰ
ਬੱਚਿਆਂ ਨੂੰ ਦੇਹੀ - ਅਭਿਮਾਨੀ ਬਣਨਾ ਹੈ। ਜਿਵੇਂ ਦੇਵਤੇ ਸ਼ੀਰਖੰਡ ਹਨ ਇਵੇਂ ਤੁਹਾਨੂੰ ਵੀ ਆਪਸ
ਵਿੱਚ ਬਹੁਤ ਖੀਰਖੰਡ ਹੋਕੇ ਰਹਿਣਾ ਚਾਹੀਦਾ ਹੈ। ਤੁਸੀ ਕਦੇ ਲੂਣ - ਪਾਣੀ ਨਹੀਂ ਹੋਣਾ ਹੈ। ਜੋ ਦੇਹ
- ਅਭਿਮਾਨੀ ਮਨੁੱਖ ਹਨ ਉਹ ਉਲਟਾ - ਸੁਲਟਾ ਬੋਲਦੇ, ਲੜ੍ਹਦੇ - ਝਗੜ੍ਹਦੇ ਹਨ। ਤੁਸੀਂ ਬੱਚਿਆਂ ਵਿੱਚ
ਉਹ ਆਦਤ ਨਹੀਂ ਹੋ ਸਕਦੀ। ਇੱਥੇ ਤਾਂ ਤੁਹਾਨੂੰ ਦੇਵਤਾ ਬਣਨ ਦੇ ਲਈ ਦੈਵੀਗੁਣ ਧਾਰਨ ਕਰਨੇ ਹਨ।
ਕਰਮਾਤੀਤ ਅਵਸਥਾ ਨੂੰ ਪਾਉਣਾ ਹੈ। ਜਾਣਦੇ ਹੋ ਇਹ ਸ਼ਰੀਰ, ਇਹ ਦੁਨੀਆਂ ਪੁਰਾਣੀ ਤਮੋਪ੍ਰਧਾਨ ਹੈ।
ਪੁਰਾਣੀ ਚੀਜ ਨਾਲ, ਪੁਰਾਣੇ ਸਬੰਧ ਨਾਲ ਨਫਰਤ ਕਰਨੀ ਪੈਂਦੀ ਹੈ। ਦੇਹ - ਅਭਿਮਾਨ ਦੀਆਂ ਗੱਲਾਂ ਨੂੰ
ਛੱਡ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ ਤਾਂ ਪਾਪ ਵਿਨਾਸ਼ ਹੋਣਗੇ। ਬਹੁਤ ਬੱਚੇ ਯਾਦ
ਵਿੱਚ ਫੇਲ੍ਹ ਹੁੰਦੇ ਹਨ। ਗਿਆਨ ਸਮਝਾਉਣ ਵਿੱਚ ਬਹੁਤ ਤਿੱਖੇ ਜਾਂਦੇ ਹਨ ਪਰ ਯਾਦ ਦੀ ਮਿਹਨਤ ਬਹੁਤ
ਵੱਡੀ ਹੈ। ਵੱਡਾ ਇਮਤਿਹਾਨ ਹੈ। ਅੱਧਾਕਲਪ ਦੇ ਪੁਰਾਣੇ ਭਗਤ ਹੀ ਸਮਝ ਸਕਦੇ ਹਨ। ਭਗਤੀ ਵਿੱਚ ਜੋ
ਪਿੱਛੇ ਆਏ ਹਨ ਉਹ ਨਹੀਂ ਸਮਝ ਸੱਕਣਗੇ।
ਬਾਪ ਇਸ ਸ਼ਰੀਰ ਵਿੱਚ ਆਕੇ ਕਹਿੰਦੇ ਹਨ ਮੈਂ ਹਰ 5 ਹਜ਼ਾਰ ਵਰ੍ਹੇ ਬਾਦ ਆਉਂਦਾ ਹਾਂ। ਮੇਰਾ ਡਰਾਮੇ
ਵਿੱਚ ਪਾਰਟ ਹੈ ਅਤੇ ਮੈਂ ਇੱਕ ਹੀ ਵਾਰ ਆਉਂਦਾ ਹਾਂ। ਇਹ ਉਹ ਹੀ ਸੰਗਮਯੁਗ ਹੈ। ਲੜਾਈ ਵੀ ਸਾਮ੍ਹਣੇ
ਖੜ੍ਹੀ ਹੈ। ਇਹ ਡਰਾਮਾ ਹੈ ਹੀ 5 ਹਜਾਰ ਵਰ੍ਹੇ ਦਾ। ਕਲਯੁਗ ਦੀ ਉਮਰ ਹਾਲੇ 40 ਹਜ਼ਾਰ ਵਰ੍ਹੇ ਹੋਰ
ਹੋਵੇ ਤਾਂ ਪਤਾ ਨਹੀਂ ਕੀ ਹੋ ਜਾਵੇ। ਉਹ ਤਾਂ ਕਹਿੰਦੇ ਹਨ ਭਾਵੇਂ ਭਗਵਾਨ ਵੀ ਆ ਜਾਵੇ ਤਾਂ ਵੀ ਅਸੀਂ
ਸ਼ਾਸਤਰਾਂ ਦੀ ਰਾਹ ਨਹੀਂ ਛੱਡਾਂਗੇ। ਇਹ ਵੀ ਪਤਾ ਨਹੀਂ ਕਿ 40 ਹਜ਼ਾਰ ਵਰ੍ਹੇ ਬਾਦ ਕਿਹੜਾ ਭਗਵਾਨ
ਆਵੇਗਾ। ਕੋਈ ਸਮਝਦੇ ਕ੍ਰਿਸ਼ਨ ਭਗਵਾਨ ਆਵੇਗਾ। ਥੋੜ੍ਹਾ ਹੀ ਅੱਗੇ ਚੱਲ ਤੁਹਾਡਾ ਨਾਮ ਬਾਲਾ ਹੋਵੇਗਾ।
ਪ੍ਰੰਤੂ ਉਹ ਅਵਸਥਾ ਹੋਣੀ ਚਾਹੀਦੀ ਹੈ। ਆਪਸ ਵਿੱਚ ਬਹੁਤ - ਬਹੁਤ ਪ੍ਰੇਮ ਹੋਣਾ ਚਾਹੀਦਾ। ਤੁਸੀ
ਈਸ਼ਵਰੀਏ ਸੰਤਾਨ ਹੋ ਨਾ। ਤੁਸੀ ਖੁਦਾਈ ਖਿਦਮਤਗਾਰ ਗਾਏ ਹੋਏ ਹੋ। ਕਹਿੰਦੇ ਹੋ ਅਸੀਂ ਬਾਬਾ ਦੇ
ਮਦਦਗਾਰ ਹਾਂ ਪਤਿਤ ਭਾਰਤ ਨੂੰ ਪਾਵਨ ਬਣਾਉਣ ਵਿੱਚ। ਬਾਬਾ ਕਲਪ - ਕਲਪ ਅਸੀਂ ਆਤਮ - ਅਭਿਮਾਨੀ ਬਣ
ਤੁਹਾਡੀ ਸ਼੍ਰੀਮਤ ਨਾਲ ਯੋਗ ਨਾਲ ਆਪਣੇ ਵਿਕਰਮ ਵਿਨਾਸ਼ ਕਰਦੇ ਹਾਂ। ਯੋਗਬਲ ਹੈ ਸਾਈਲੈਂਸ ਬਲ।
ਸਾਈਲੈਂਸ ਬਲ ਅਤੇ ਸਾਇੰਸ ਬਲ ਵਿੱਚ ਰਾਤ - ਦਿਨ ਦਾ ਫ਼ਰਕ ਹੈ। ਅੱਗੇ ਚਲਕੇ ਤੁਹਾਨੂੰ ਬਹੁਤ
ਸਾਕਸ਼ਾਤਕਾਰ ਹੁੰਦੇ ਰਹਿਣਗੇ। ਸ਼ੁਰੂ ਵਿਚ ਕਿੰਨੇ ਬੱਚਿਆਂ ਨੇ ਸ਼ਾਕਸ਼ਤਕਾਰ ਕੀਤੇ, ਪਾਰਟ ਵਜਾਏ। ਅੱਜ
ਉਹ ਹੈ ਨਹੀਂ। ਮਾਇਆ ਖਾ ਗਈ। ਯੋਗ ਵਿੱਚ ਨਾ ਰਹਿਣ ਕਾਰਣ ਮਾਇਆ ਖਾ ਜਾਂਦੀ ਹੈ। ਜਦਕਿ ਬੱਚੇ ਜਾਣਦੇ
ਹਨ ਭਗਵਾਨ ਸਾਨੂੰ ਪੜ੍ਹਾਉਂਦੇ ਹਨ ਤਾਂ ਫਿਰ ਕਾਇਦੇਸਿਰ ਪੜ੍ਹਨਾ ਚਾਹੀਦਾ ਹੈ। ਨਹੀਂ ਤਾਂ ਬਹੁਤ -
ਬਹੁਤ ਘੱਟ ਪਦ ਪਾਵੋਗੇ। ਸਜ਼ਾਵਾਂ ਵੀ ਬਹੁਤ ਖਾਵੋਗੇ। ਗਾਉਂਦੇ ਵੀ ਹਨ - ਜਨਮ - ਜਨਮਾਂਤ੍ਰ ਦਾ ਪਾਪੀ
ਹਾਂ। ਉੱਥੇ ( ਸਤਿਯੁਗ ਵਿੱਚ ) ਤਾਂ ਰਾਵਣ ਦਾ ਰਾਜ ਹੈ ਨਹੀਂ ਤਾਂ ਵਿਕਾਰ ਦਾ ਨਾਂ ਵੀ ਕਿਵ਼ੇਂ ਹੋ
ਸਕਦਾ ਹੈ। ਉਹ ਹੈ ਸੰਪੂਰਨ ਨਿਰਵਿਕਾਰੀ ਰਾਜ। ਉਹ ਰਾਮਰਾਜ, ਇਹ ਰਾਵਣ ਰਾਜ। ਇਸ ਵਕਤ ਸਭ ਤਮੋਪ੍ਰਧਾਨ
ਹਨ। ਹਰ ਇਕ ਬੱਚੇ ਨੂੰ ਆਪਣੀ ਸਥਿਤੀ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਅਸੀਂ ਬਾਪ ਦੀ ਯਾਦ ਵਿੱਚ
ਕਿੰਨਾ ਵਕਤ ਰਹਿ ਸਕਦੇ ਹਾਂ? ਦੈਵੀਗੁਣ ਕਿਥੋਂ ਤੱਕ ਧਾਰਨ ਕੀਤੇ ਹਨ? ਮੁੱਖ ਗੱਲ, ਅੰਦਰ ਵੇਖਣਾ ਹੈ
ਸਾਡੇ ਵਿੱਚ ਕੋਈ ਅਵਗੁਣ ਤਾਂ ਨਹੀਂ ਹੈ? ਸਾਡਾ ਖਾਣਾ - ਪੀਣਾ ਕਿਵ਼ੇਂ ਦਾ ਹੈ? ਸਾਰੇ ਦਿਨ ਵਿੱਚ
ਕੋਈ ਫਾਲਤੂ ਗੱਲ ਜਾਂ ਝੂਠ ਤੇ ਨਹੀਂ ਬੋਲਦੇ ਹਾਂ? ਸ਼ਰੀਰ ਨਿਰਵਾਹ ਲਈ ਵੀ ਝੂਠ ਆਦਿ ਬੋਲਣਾ ਪੈਂਦਾ
ਹੈ ਨਾ। ਫਿਰ ਮਨੁੱਖ ਧਰਮਾਉ ਕੱਢਦੇ ਹਨ ਕਿ ਪਾਪ ਹਲਕਾ ਹੋ ਜਾਵੇ। ਚੰਗਾ ਕਰਮ ਕਰਦੇ ਹਨ ਤਾਂ ਉਸ ਦਾ
ਵੀ ਰਿਟਰਨ ਮਿਲਦਾ ਹੈ। ਕਿਸੇ ਨੇ ਹਸਪਤਾਲ ਬਣਵਾਇਆ ਤਾਂ ਅਗਲੇ ਜਨਮ ਵਿੱਚ ਚੰਗੀ ਹੈਲਥ ਮਿਲੇਗੀ।
ਕਾਲਜ ਬਣਵਾਇਆ ਤਾਂ ਚੰਗਾ ਪੜ੍ਹਣਗੇ। ਪ੍ਰੰਤੂ ਪਾਪ ਦਾ ਪਰਾਸ਼ਚਿਤ ਕੀ ਹੈ? ਉਸਦੇ ਲਈ ਫਿਰ ਗੰਗਾ ਸ਼ਨਾਨ
ਕਰਨ ਜਾਂਦੇ ਹਨ। ਬਾਕੀ ਜੋ ਧਨ ਦਾਨ ਕਰਦੇ ਹਨ ਤਾਂ ਉਸਦਾ ਫ਼ਿਰ ਦੂਸਰੇ ਜਨਮ ਵਿੱਚ ਮਿਲ ਜਾਂਦਾ ਹੈ।
ਉਸ ਵਿੱਚ ਪਾਪ ਕੱਟਣ ਦੀ ਗੱਲ ਨਹੀਂ ਰਹਿੰਦੀ। ਉਹ ਹੁੰਦੀ ਹੈ ਧਨ ਦੀ ਲੈਣ - ਦੇਣ, ਈਸ਼ਵਰ ਅਰਥ ਦਿੱਤਾ,
ਈਸ਼ਵਰ ਨੇ ਅਲਪਕਾਲ ਲਈ ਦੇ ਦਿੱਤਾ। ਇੱਥੇ ਤਾਂ ਤੁਹਾਨੂੰ ਪਾਵਨ ਬਣਨਾ ਹੈ ਸਿਵਾਏ ਬਾਪ ਦੀ ਯਾਦ ਦੇ
ਹੋਰ ਕੋਈ ਉਪਾਅ ਨਹੀਂ। ਪਾਵਨ ਫਿਰ ਪਤਿਤ ਦੁਨੀਆਂ ਵਿੱਚ ਥੋੜ੍ਹੀ ਨਾ ਰਹਿਣਗੇ। ਉਹ ਈਸ਼ਵਰ ਅਰਥ ਕਰਦੇ
ਹਨ ਇਨਡਾਇਰੈਕਟ। ਹੁਣ ਤਾਂ ਈਸ਼ਵਰ ਕਹਿੰਦੇ ਹਨ - ਮੈਂ ਸਮੁੱਖ ਆਇਆ ਹੋਇਆ ਹਾਂ ਪਾਵਨ ਬਣਾਉਣ। ਮੈਂ
ਤਾਂ ਦਾਤਾ ਹਾਂ, ਮੈਨੂੰ ਤੁਸੀਂ ਦਿੰਦੇ ਹੋ ਤਾਂ ਮੈਂ ਰਿਟਰਨ ਵਿੱਚ ਦਿੰਦਾ ਹਾਂ। ਮੈਂ ਥੋੜ੍ਹੀ ਨਾ
ਆਪਣੇ ਕੋਲ ਰੱਖਾਂਗਾ। ਤੁਸੀਂ ਬੱਚਿਆਂ ਦੇ ਲਈ ਹੀ ਮਕਾਨ ਆਦਿ ਬਣਵਾਏ ਹਨ। ਸੰਨਿਆਸੀ ਲੋਕ ਤਾਂ ਆਪਣੇ
ਲਈ ਵੱਡੇ - ਵੱਡੇ ਮਹਿਲ ਬਣਵਾਉਂਦੇ ਹਨ। ਇੱਥੇ ਸ਼ਿਵਬਾਬਾ ਆਪਣੇ ਲਈ ਤੇ ਕੁਝ ਨਹੀਂ ਬਣਵਾਉਂਦੇ।
ਕਹਿੰਦੇ ਹਨ ਇਸ ਦਾ ਰਿਟਰਨ ਤੁਹਾਨੂੰ 21 ਜਨਮਾਂ ਦੇ ਲਈ ਨਵੀਂ ਦੁਨੀਆਂ ਵਿੱਚ ਮਿਲੇਗਾ ਕਿਉਂਕਿ ਤੁਸੀਂ
ਸਨਮੁੱਖ ਲੈਣ - ਦੇਣ ਕਰਦੇ ਹੋ। ਪੈਸਾ ਜੋ ਦਿੰਦੇ ਹੋ ਉਹ ਤੁਹਾਡੇ ਹੀ ਕੰਮ ਲਗਦਾ ਹੈ। ਭਗਤੀ ਮਾਰਗ
ਵਿੱਚ ਵੀ ਦਾਤਾ ਹਾਂ ਤਾਂ ਹੁਣ ਵੀ ਦਾਤਾ ਹਾਂ। ਉਹ ਹੈ ਇਨਡਾਇਰੈਕਟ, ਇਹ ਹੈ ਡਾਇਰੈਕਟ। ਬਾਬਾ ਤਾਂ
ਕਹਿ ਦਿੰਦੇ ਹਨ ਜੋ ਕੁਝ ਹੈ ਉਸ ਨਾਲ ਜਾਕੇ ਸੈਂਟਰ ਖੋਲੋ। ਦੂਸਰਿਆਂ ਦਾ ਕਲਿਆਣ ਕਰੋ। ਮੈਂ ਵੀ ਤਾਂ
ਸੈਂਟਰ ਖੋਲ੍ਹਦਾ ਹਾਂ ਨਾ। ਬੱਚਿਆਂ ਦਾ ਦਿੱਤਾ ਹੋਇਆ ਹੈ, ਬੱਚਿਆਂ ਦੀ ਹੀ ਮਦਦ ਕਰਦਾ ਹਾਂ। ਮੈਂ
ਥੋੜ੍ਹੀ ਨਾ ਆਪਣੇ ਨਾਲ ਪੈਸਾ ਲੈਕੇ ਆਉਂਦਾ ਹਾਂ। ਮੈਂ ਤਾਂ ਆਕੇ ਇਨ੍ਹਾਂ ਵਿੱਚ ਪ੍ਰਵੇਸ਼ ਕਰਦਾ ਹਾਂ,
ਇਨ੍ਹਾਂ ਦੇ ਦੁਆਰਾ ਕਰਤਵਿਆ ਕਰਵਾਉਂਦਾ ਹਾਂ। ਮੈਨੂੰ ਤਾਂ ਸਵਰਗ ਵਿੱਚ ਆਉਣਾ ਨਹੀਂ ਹੈ। ਇਹ ਸਭ
ਤੁਹਾਡੇ ਲਈ ਹੈ, ਮੈਂ ਤਾਂ ਅਭੋਗਤਾ ਹਾਂ। ਕੁਝ ਵੀ ਨਹੀਂ ਲੈਂਦਾ ਹਾਂ। ਇਵੇਂ ਵੀ ਨਹੀਂ ਕਹਿੰਦਾ ਹਾਂ
ਕਿ ਪੈਰ ਪਵੋ। ਮੈਂ ਤਾਂ ਤੁਹਾਡਾ ਬੱਚਿਆਂ ਦਾ ਮੋਸਟ ਓਬੀਡੀਐਂਟ ਸਰਵੈਂਟ ਹਾਂ। ਇਹ ਵੀ ਤੁਸੀ ਜਾਣਦੇ
ਹੋ ਉਹ ਹੀ ਮਾਤ- ਪਿਤਾ … ਸਭ ਕੁਝ ਹੈ। ਸੋ ਵੀ ਨਿਰਾਕਾਰ ਹੈ। ਤੁਸੀਂ ਕਿਸੇ ਗੁਰੂ ਨੂੰ ਕਦੇ ਤਵਮੇਵ
ਮਾਤਾ - ਪਿਤਾ ਨਹੀਂ ਕਹੋਗੇ। ਗੁਰੂ ਨੂੰ ਗੁਰੂ, ਟੀਚਰ ਨੂੰ ਟੀਚਰ ਕਹੋਗੇ। ਇਨ੍ਹਾਂ ਨੂੰ ਮਾਤਾ -
ਪਿਤਾ ਕਹਿੰਦੇ ਹੋ। ਬਾਪ ਕਹਿੰਦੇ ਹਨ ਮੈਂ ਕਲਪ - ਕਲਪ ਇੱਕ ਹੀ ਵਾਰ ਆਉਂਦਾ ਹਾਂ। ਤੁਸੀ ਹੀ 12
ਮਹੀਨੇ ਬਾਅਦ ਜਯੰਤੀ ਮਨਾਉਂਦੇ ਹੋ। ਪ੍ਰੰਤੂ ਸ਼ਿਵਬਾਬਾ ਕਦੋਂ ਆਇਆ, ਕੀ ਕੀਤਾ, ਇਹ ਕਿਸੇ ਨੂੰ ਵੀ ਪਤਾ
ਨਹੀਂ ਹੈ। ਬ੍ਰਹਮਾ- ਵਿਸ਼ਨੂੰ- ਸ਼ੰਕਰ ਦੇ ਵੀ ਆਕੁਪੇਸ਼ਨ ਦਾ ਪਤਾ ਨਹੀਂ ਕਿਉਂਕਿ ਉਪਰੋਂ ਸ਼ਿਵ ਦਾ
ਚਿੱਤਰ ਉੱਡਾ ਦਿੱਤਾ ਹੈ। ਨਹੀਂ ਤਾਂ ਸ਼ਿਵਬਾਬਾ ਕਰਨ - ਕਰਾਵਨਹਾਰ ਹੈ। ਬ੍ਰਹਮਾ ਦੁਆਰਾ ਕਰਵਾਉਂਦੇ
ਹਨ। ਇਹ ਵੀ ਤੁਸੀਂ ਬੱਚੇ ਜਾਣਦੇ ਹੋ, ਕਿਵ਼ੇਂ ਆਕੇ ਪ੍ਰਵੇਸ਼ ਕਰ ਅਤੇ ਕਰਕੇ ਵਿਖਾਉਂਦੇ ਹਨ। ਗੋਇਆ
ਖੁਦ ਕਹਿੰਦੇ ਹਨ ਤੁਸੀਂ ਵੀ ਇੰਵੇਂ ਕਰੋ। ਇੱਕ ਤਾਂ ਚੰਗੀ ਤਰ੍ਹਾਂ ਪੜ੍ਹੋ। ਬਾਪ ਨੂੰ ਯਾਦ ਕਰੋ,
ਦੈਵੀਗੁਣ ਧਾਰਨ ਕਰੋ। ਜਿਵੇਂ ਇਨ੍ਹਾਂ ਦੀ ਆਤਮਾ ਕਹਿੰਦੀ ਹੈ। ਇਹ ਵੀ ਕਹਿੰਦੇ ਹਨ ਮੈਂ ਬਾਬਾ ਨੂੰ
ਯਾਦ ਕਰਦਾ ਹਾਂ। ਬਾਬਾ ਵੀ ਜਿਵੇਂ ਨਾਲ ਹਨ। ਤੁਹਾਡੀ ਬੁੱਧੀ ਵਿੱਚ ਹੈ ਅਸੀਂ ਨਵੀਂ ਦੁਨੀਆਂ ਦੇ
ਮਾਲਿਕ ਬਣਨ ਵਾਲੇ ਹਾਂ। ਤਾਂ ਚਾਲ - ਚਲਨ, ਖਾਣ - ਪੀਣ ਆਦਿ ਸਭ ਬਦਲਣਾ ਹੈ। ਵਿਕਾਰਾਂ ਨੂੰ ਛੱਡਣਾ
ਹੈ। ਸੁਧਰਨਾ ਤੇ ਹੈ। ਜਿਵੇਂ - ਜਿਵੇਂ ਸੁਧਰੋਗੇ ਫਿਰ ਸ਼ਰੀਰ ਛੱਡੋਗੇ ਤਾਂ ਉੱਚ ਕੁੱਲ ਵਿੱਚ ਜਨਮ
ਲਵੋਗੇ। ਨੰਬਰਵਾਰ ਕੁੱਲ ਦੇ ਵੀ ਹੁੰਦੇ ਹਨ। ਇੱਥੇ ਵੀ ਬਹੁਤ ਚੰਗੇ - ਚੰਗੇ ਕੁੱਲ ਹੁੰਦੇ ਹਨ। 4- 5
ਭਰਾ ਸਭ ਆਪਸ ਵਿੱਚ ਇਕੱਠੇ ਰਹਿੰਦੇ ਹਨ, ਕੋਈ ਝਗੜਾ ਆਦਿ ਨਹੀਂ ਹੁੰਦਾ ਹੈ। ਹੁਣ ਤੁਸੀਂ ਬੱਚੇ ਜਾਣਦੇ
ਹੋ ਅਸੀਂ ਅਮਰਲੋਕ ਵਿੱਚ ਜਾਂਦੇ ਹਾਂ, ਜਿੱਥੇ ਕਾਲ ਨਹੀਂ ਖਾਂਦਾ। ਡਰ ਦੀ ਕੋਈ ਗੱਲ ਨਹੀਂ। ਇੱਥੇ
ਤਾਂ ਦਿਨ - ਪ੍ਰਤੀਦਿਨ ਡਰ ਵੱਧਦਾ ਜਾਵੇਗਾ। ਬਾਹਰ ਨਿਕਲ ਨਹੀਂ ਸਕੋਗੇ। ਇਹ ਵੀ ਜਾਣਦੇ ਹੋ ਇਹ
ਪੜ੍ਹਾਈ ਕਰੋੜਾਂ ਵਿਚੋਂ ਕੋਈ ਹੀ ਪੜ੍ਹਣਗੇ। ਕੋਈ ਤੇ ਚੰਗੀ ਤਰ੍ਹਾਂ ਸਮਝਦੇ ਹਨ, ਲਿਖਦੇ ਵੀ ਬਹੁਤ
ਵਧੀਆ ਹਨ। ਅਜਿਹੇ ਬੱਚੇ ਵੀ ਆਉਣਗੇ ਜਰੂਰ। ਰਾਜਧਾਨੀ ਤਾਂ ਸਥਾਪਨ ਹੋਣੀ ਹੈ ਨਾ। ਬਾਕੀ ਥੋੜ੍ਹਾ
ਟਾਈਮ ਬਚਿਆ ਹੈ।
ਬਾਬਾ ਉਨ੍ਹਾਂ ਪੁਰਸ਼ਾਰਥੀ ਬੱਚਿਆਂ ਦੀ ਬਹੁਤ - ਬਹੁਤ ਮਹਿਮਾ ਕਰਦੇ ਹਨ ਜੋ ਯਾਦ ਦੀ ਯਾਤਰਾ ਵਿੱਚ
ਤਿੱਖੀ ਦੌੜੀ ਲਗਾਉਣ ਵਾਲੇ ਹਨ। ਮੁੱਖ ਹੈ ਯਾਦ ਦੀ ਗੱਲ। ਇਸ ਨਾਲ ਪੁਰਾਣੇ ਹਿਸਾਬ - ਕਿਤਾਬ ਚੁਕਤੂ
ਹੁੰਦੇ ਹਨ। ਕੋਈ - ਕੋਈ ਬੱਚੇ ਬਾਬਾ ਨੂੰ ਲਿਖਦੇ ਹਨ - ਬਾਬਾ ਮੈਂ ਇੰਨੇ ਘੰਟੇ ਰੋਜ ਯਾਦ ਕਰਦਾ ਹਾਂ
ਤਾਂ ਬਾਬਾ ਵੀ ਸਮਝਦੇ ਹਨ ਇਹ ਬਹੁਤ ਪੁਰਸ਼ਾਰਥੀ ਹੈ। ਪੁਰਸ਼ਾਰਥ ਤਾਂ ਕਰਨਾ ਹੀ ਹੈ ਇਸਲਈ ਬਾਪ ਕਹਿੰਦੇ
ਹਨ ਆਪਸ ਵਿੱਚ ਕਦੇ ਲੜਨਾ - ਝਗੜ੍ਹਨਾ ਨਹੀਂ ਚਾਹੀਦਾ। ਇਹ ਤਾਂ ਜਾਨਵਰਾਂ ਦਾ ਕੰਮ ਹੈ। ਲੜਨਾ -
ਝਗੜ੍ਹਨਾ ਇਹ ਹੈ ਦੇਹ - ਅਭਿਮਾਨ। ਬਾਪ ਦਾ ਨਾਮ ਬਦਨਾਮ ਕਰ ਦੇਣਗੇ। ਬਾਪ ਦੇ ਲਈ ਹੀ ਕਿਹਾ ਜਾਂਦਾ
ਹੈ ਸਤਿਗੁਰੂ ਦਾ ਨਿੰਦਕ ਠੌਰ ਨਾ ਪਾਵੇ। ਸਾਧੂਆਂ ਨੇ ਫਿਰ ਆਪਣੇ ਲਈ ਕਹਿ ਦਿੱਤਾ ਹੈ। ਤਾਂ ਮਾਤਾਵਾਂ
ਉਨ੍ਹਾਂ ਤੋਂ ਬਹੁਤ ਡਰਦੀਆਂ ਹਨ ਕਿ ਕੋਈ ਸ਼ਰਾਪ ਨਾ ਮਿਲ ਜਾਵੇ। ਹੁਣ ਤੁਸੀਂ ਜਾਣਦੇ ਹੋ ਅਸੀਂ ਮਨੁੱਖ
ਤੋਂ ਦੇਵਤਾ ਬਣ ਰਹੇ ਹਾਂ। ਸੱਚੀ - ਸੱਚੀ ਅਮਰਕਥਾ ਸੁਣ ਰਹੇ ਹਾਂ। ਕਹਿੰਦੇ ਹੋ ਅਸੀਂ ਇਸ ਪਾਠਸ਼ਾਲਾ
ਵਿੱਚ ਆਉਂਦੇ ਹਾਂ ਸ਼੍ਰੀ ਲਕਸ਼ਮੀ - ਨਾਰਾਇਣ ਦਾ ਪਦ ਪਾਉਣ ਦੇ ਲਈ ਹੋਰ ਕਿਤੇ ਇਵੇਂ ਕਹਿੰਦੇ ਨਹੀਂ।
ਹੁਣ ਅਸੀਂ ਜਾਂਦੇ ਹਾਂ ਆਪਣੇ ਘਰ। ਇਸ ਵਿੱਚ ਯਾਦ ਦਾ ਪੁਰਸ਼ਾਰਥ ਹੀ ਮੁੱਖ ਹੈ। ਅੱਧਾਕਲਪ ਯਾਦ ਨਹੀ
ਕੀਤਾ ਹੈ। ਹੁਣ ਇੱਕ ਹੀ ਜਨਮ ਵਿੱਚ ਯਾਦ ਕਰਨਾ ਹੈ। ਇਹ ਹੈ ਮਿਹਨਤ। ਯਾਦ ਕਰਨਾ ਹੈ ਦੈਵੀਗੁਣ ਧਾਰਨ
ਕਰਨੇ ਹੈ, ਕੋਈ ਪਾਪ ਕਰਮ ਕੀਤਾ ਤਾਂ ਸੌ ਗੁਣਾਂ ਦੰਡ ਪੈ ਜਾਵੇਗਾ। ਪੁਰਸ਼ਾਰਥ ਕਰਨਾ ਹੈ, ਆਪਣੀ ਉਣਤੀ
ਕਰਨੀ ਹੈ। ਆਤਮਾ ਹੀ ਸ਼ਰੀਰ ਦੁਆਰਾ ਪੜ੍ਹਕੇ ਬੈਰਿਸਟਰ ਜਾਂ ਸਰਜਨ ਬਣਦੀ ਹੈ ਨਾ। ਇਹ ਲਕਸ਼ਮੀ -
ਨਾਰਾਇਣ ਪਦ ਤੇ ਬਹੁਤ ਉੱਚਾ ਹੈ ਨਾ। ਅੱਗੇ ਚਲ ਤੁਹਾਨੂੰ ਸਾਕਸ਼ਾਤਕਾਰ ਬਹੁਤ ਹੋਣਗੇ। ਤੁਸੀਂ ਹੋ
ਸਰਵੋਤਮ ਬ੍ਰਾਹਮਣ ਕੁਲਭੂਸ਼ਨ, ਸਵਦਰਸ਼ਨ ਚੱਕਰਧਾਰੀ। ਕਲਪ ਪਹਿਲੇ ਵੀ ਇਹ ਗਿਆਨ ਤੁਹਾਨੂੰ ਸੁਣਾਇਆ ਸੀ।
ਫਿਰ ਤੁਹਾਨੂੰ ਸੁਣਾਉਂਦਾ ਹਾਂ। ਤੁਸੀਂ ਸੁਣਕੇ ਪਦ ਪਾਉਂਦੇ ਹੋ। ਫ਼ਿਰ ਇਹ ਗਿਆਨ ਪਰਾਏ ਲੋਪ ਹੋ ਜਾਂਦਾ
ਹੈ। ਬਾਕੀ ਇਹ ਸ਼ਾਸਤਰ ਆਦਿ ਸਭ ਹਨ ਭਗਤੀ ਮਾਰਗ ਦੇ। ਅੱਛਾ!
ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ -ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ
ਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਅੰਦਰ ਆਪਣੀ
ਜਾਂਚ ਕਰਨੀ ਹੈ - ਅਸੀਂ ਬਾਪ ਦੀ ਯਾਦ ਵਿੱਚ ਕਿੰਨਾ ਵਕਤ ਰਹਿੰਦੇ ਹਾਂ? ਦੈਵੀਗੁਣ ਕਿਥੋਂ ਤੱਕ ਧਾਰਨ
ਕੀਤੇ ਹਨ? ਸਾਡੇ ਵਿੱਚ ਕੋਈ ਅਵਗੁਣ ਤੇ ਨਹੀਂ ਹੈ? ਸਾਡਾ ਖਾਣ - ਪੀਣ ਚਾਲ ਚਲਨ ਰਾਇਲ ਹੈ? ਫਾਲਤੂ
ਗੱਲਾਂ ਤੇ ਨਹੀਂ ਕਰਦੇ? ਝੂਠ ਤੇ ਨਹੀਂ ਬੋਲਦੇ ਹਾਂ?
2. ਯਾਦ ਦਾ ਚਾਰਟ ਵਧਾਉਣ
ਦੇ ਲਈ ਅਭਿਆਸ ਕਰਨਾ ਹੈ - ਅਸੀਂ ਸਭ ਆਤਮਾਵਾਂ ਭਾਈ - ਭਾਈ ਹਾਂ। ਦੇਹ - ਅਭਿਮਾਨ ਤੋਂ ਦੂਰ ਰਹਿਣਾ
ਹੈ। ਆਪਣੀ ਇੱਕਰਸ ਸਥਿਤੀ ਜਮਾਉਣੀ ਹੈ, ਇਸ ਦੇ ਲਈ ਟਾਈਮ ਦੇਣਾ ਹੈ।
ਵਰਦਾਨ:-
ਪੰਜ ਤੱਤਵਾਂ ਅਤੇ ਪੰਜਾਂ ਵਿਕਾਰਾਂ ਨੂੰ ਆਪਣਾ ਸੇਵਾਧਾਰੀ ਬਣਾਉਣ ਵਾਲੇ ਮਾਇਆਜਿੱਤ ਸਵਰਾਜ ਅਧਿਕਾਰੀ
ਭਵ
ਜਿਵੇਂ ਸਤਿਯੁਗ ਵਿੱਚ
ਵਿਸ਼ਵ ਮਹਾਰਾਜ ਅਤੇ ਵਿਸ਼ਵ ਮਹਾਰਾਣੀ ਦੀ ਰਾਜਾਈ ਡਰੈਸ ਨੂੰ ਪਿੱਛੇ ਤੋਂ ਦਾਸ -ਦਾਸੀਆਂ ਉਠਾਉਦੇ ਹਨ,
ਇਵੇਂ ਸੰਗਮਯੁਗ ਤੇ ਤੁਸੀਂ ਬੱਚੇ ਜਦੋਂ ਮਾਇਆਜਿੱਤ ਸਵਰਾਜ ਅਧਿਕਾਰੀ ਬਣ ਟਾਈਟਲ ਰੂਪੀ ਡਰੈਸ ਨਾਲ ਸਜੇ
ਸਜਾਏ ਰਹਿਣਗੇ ਤਾਂ ਇਹ 5 ਤੱਤਵ ਅਤੇ 5 ਵਿਕਾਰ ਤੁਹਾਡੀ ਡਰੈਸ ਨੂੰ ਪਿੱਛੇ ਤੋਂ ਉਠਾਉਣਗੇ ਮਤਲਬ
ਅਧੀਨ ਹੋਕੇ ਚੱਲਣਗੇ। ਇਸਦੇ ਲਈ ਦ੍ਰਿੜ੍ਹ ਸੰਕਲਪ ਦੀ ਬੈਲਟ ਨਾਲ ਟਾਈਟਲ ਦੀ ਡਰੈਸ ਨੂੰ ਟਾਈਟ ਕਰੋ,
ਵੱਖ -ਵੱਖ ਡਰੈਸ ਅਤੇ ਸ਼ਿੰਗਾਰ ਦੇ ਸੈੱਟ ਨਾਲ ਸਜ -ਧਜ ਕੇ ਬਾਪ ਦੇ ਨਾਲ ਰਹੋ ਤਾਂ ਇਹ ਇਹ ਵਿਕਾਰ ਅਤੇ
ਤੱਤਵ ਪਰਿਵਰਤਨ ਹੋ ਸਹਿਯੋਗੀ ਸੇਵਾਧਾਰੀ ਹੋ ਜਾਣਗੇ।
ਸਲੋਗਨ:-
ਜਿੰਨ ਗੁਣਾਂ ਅਤੇ
ਸ਼ਕਤੀਆਂ ਦਾ ਵਰਨਣ ਕਰਦੇ ਹੋ ਉਹਨਾਂ ਦੇ ਅਨੁਭਵ ਵਿੱਚ ਖੋ ਜਾਓ। ਅਨੁਭਵ ਹੀ ਸਭਤੋਂ ਵੱਡੀ ਅਥਾਰਿਟੀ
ਹੈ।
ਅਵਿਅਕਤ ਇਸ਼ਾਰੇ -
ਕੰਮਬਾਇੰਡ ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੇਈ ਬਣੋ
ਖੁਦ ਨੂੰ ਬਾਪ ਦੇ ਨਾਲ
ਕੰਮਬਾਇੰਡ ਸਮਝਣ ਨਾਲ ਵਿਨਾਸ਼ੀ ਸਾਥੀ ਬਣਾਉਣ ਦਾ ਸੰਕਲਪ ਖਤਮ ਹੋ ਜਾਏਗਾ ਕਿਉਂਕਿ ਸਰਵਸ਼ਕਤੀਮਾਨ ਸਾਥੀ
ਹੈ। ਜਿਵੇਂ ਸੂਰਜ ਦੇ ਅੱਗੇ ਹਨ੍ਹੇਰਾ ਠਹਿਰ ਨਹੀਂ ਸਕਦਾ ਉਵੇਂ ਸਰਵਸ਼ਕਤੀਮਾਨ ਦੇ ਅੱਗੇ ਮਾਇਆ ਦਾ
ਕੋਈ ਵੀ ਵਿਅਰਥ ਸੰਕਲਪ ਆ ਨਹੀਂ ਸਕਦਾ। ਕੋਈ ਵੀ ਦੁਸ਼ਮਣ ਵਾਰ ਕਰਨ ਦੇ ਪਹਿਲੇ ਇੱਕਲਾ ਬਣਾਉਦਾ ਹੈ,
ਇਸਲਈ ਕਦੀ ਇੱਕਲੇ ਨਹੀਂ ਬਣੋ।