29.04.26        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਪਤਿਤ ਜਗਤ ਤੋਂ ਨਾਤਾ ਤੋੜ ਇੱਕ ਬਾਪ ਨਾਲ ਬੁੱਧੀਯੋਗ ਲਗਾਓ ਤਾਂ ਮਾਇਆ ਤੋਂ ਹਾਰ ਨਹੀਂ ਹੋ ਸਕਦੀ”

ਪ੍ਰਸ਼ਨ:-
ਸਮਰੱਥ ਬਾਪ ਨਾਲ ਹੁੰਦੇ ਹੋਏ ਵੀ ਯਗਿਆ ਵਿੱਚ ਕਈ ਵਿਘਨ ਕਿਓਂ ਪੈਂਦੇ ਹਨ? ਕਾਰਨ ਕੀ ਹੈ?

ਉੱਤਰ:-
ਇਹ ਵਿਘਨ ਤਾਂ ਡਰਾਮਾ ਅਨੁਸਾਰ ਪੈਣੇ ਹੀ ਹਨ ਕਿਓਂਕਿ ਹੁਣ ਯਗ ਵਿੱਚ ਅਸੁਰਾਂ ਦੇ ਵਿਘਨ ਪੈਣ ਤਾਂ ਤੇ ਪਾਪ ਦਾ ਘੜਾ ਭਰੇ। ਇਸ ਵਿੱਚ ਬਾਪ ਕੁਝ ਨਹੀਂ ਕਰ ਸਕਦੇ ਹਨ, ਇਹ ਤਾਂ ਡਰਾਮਾ ਵਿੱਚ ਨੂੰਧ ਹੈ। ਵਿਘਨ ਪੈਣੇ ਹੀ ਹਨ ਪਰ ਵਿਘਨਾਂ ਤੋਂ ਤੁਸੀਂ ਘਬਰਾਉਣਾ ਨਹੀਂ ਹੈ।

ਗੀਤ:-
ਕੌਣ ਹੈ ਮਾਤਾ, ਕੌਣ ਪਿਤਾ ਹੈ...

ਓਮ ਸ਼ਾਂਤੀ
ਬੱਚਿਆਂ ਨੇ ਬੇਹੱਦ ਦੇ ਬਾਪ ਦਾ ਫਰਮਾਨ ਸੁਣਿਆ। ਇਹ ਜੋ ਇਸ ਜਗਤ ਦੇ ਮੰਮਾ - ਬਾਬਾ ਹਨ, ਇਹ ਜੋ ਤੁਹਾਡਾ ਨਾਤਾ ਹੈ, ਦੇਹ ਦੇ ਨਾਲ ਹੈ ਕਿਓਂਕਿ ਦੇਹ ਤੋਂ ਪਹਿਲੇ - ਪਹਿਲੇ ਮਾਤਾ ਦੀ ਫਿਰ ਪਿਤਾ ਦੀ ਲਾਗਤ ਹੁੰਦੀ ਹੈ ਫਿਰ ਭਰਾ - ਬੰਧੂ ਆਦਿ ਦੀ ਹੁੰਦੀ ਹੈ। ਤਾਂ ਬੇਹੱਦ ਦੇ ਬਾਪ ਦਾ ਕਹਿਣਾ ਹੈ ਕਿ ਇਸ ਜਗਤ ਵਿੱਚ ਤੁਹਾਡੇ ਜੋ ਮਾਤਾ - ਪਿਤਾ ਹਨ ਉਨ੍ਹਾਂ ਤੋਂ ਬੁੱਧੀ ਦਾ ਯੋਗ ਤੋੜ ਦੋ। ਇਸ ਜਗਤ ਨਾਲ ਨਾਤਾ ਨਹੀਂ ਰੱਖੋ ਕਿਓਂਕਿ ਇਹ ਸਭ ਹੈ ਕਲਯੁਗੀ ਛੀ - ਛੀ ਨਾਤੇ। ਜਗਤ ਮਤਲਬ ਦੁਨੀਆਂ। ਇਸ ਪਤਿਤ ਦੁਨੀਆਂ ਤੋਂ ਬੁੱਧੀ ਦਾ ਯੋਗ ਤੋੜ ਮੇਰੇ ਇੱਕ ਨਾਲ ਜੋੜੋ ਅਤੇ ਫਿਰ ਨਵੇਂ ਜਗਤ ਦੇ ਨਾਲ ਜੋੜੋ, ਕਿਓਂਕਿ ਹੁਣ ਤੁਹਾਨੂੰ ਮੇਰੇ ਕੋਲ ਆਉਣਾ ਹੈ। ਸਿਰਫ ਨਾਤਾ ਜੋੜਨ ਦੀ ਗੱਲ ਹੈ ਹੋਰ ਕੋਈ ਗੱਲ ਨਹੀਂ ਹੋਰ ਕੋਈ ਤਕਲੀਫ ਨਹੀਂ। ਨਾਤਾ ਜੋੜਣਗੇ ਉਹ ਜਿਨ੍ਹਾਂ ਨੂੰ ਡਾਇਰੈਕਸ਼ਨ ਮਿਲਦਾ ਹੈ। ਸਤਿਯੁਗ ਵਿੱਚ ਪਹਿਲੇ ਨਾਤਾ ਚੰਗਾ ਹੁੰਦਾ ਹੈ, ਸਤੋਪ੍ਰਧਾਨ ਫਿਰ ਥੱਲੇ ਉਤਰਦੇ ਜਾਂਦੇ ਹਨ। ਫਿਰ ਜੋ ਸੁੱਖ ਦਾ ਨਾਤਾ ਹੈ ਉਹ ਅਹਿਸਤੇ - ਅਹਿਸਤੇ ਘੱਟ ਹੁੰਦਾ ਜਾਂਦਾ ਹੈ। ਹੁਣ ਤਾਂ ਬਿਲਕੁਲ ਹੀ ਇਸ ਪੁਰਾਣੀ ਦੁਨੀਆਂ ਤੋਂ ਨਾਤਾ ਤੋੜਨਾ ਪਵੇ। ਬਾਪ ਕਹਿੰਦੇ ਹਨ ਮੇਰੇ ਨਾਲ ਨਾਤਾ ਜੋੜੋ। ਸ਼੍ਰੀਮਤ ਤੇ ਚੱਲੋ ਹੋਰ ਜੋ ਵੀ ਦੇਹ ਦੇ ਨਾਤੇ ਹਨ ਉਹ ਸਭ ਛੱਡ ਦੇਵੋ। ਵਿਨਾਸ਼ ਤਾਂ ਹੋਣਾ ਹੀ ਹੈ। ਬੱਚੇ ਜਾਣਦੇ ਹਨ ਬਾਪ ਜਿਸ ਨੂੰ ਪਰਮਪਿਤਾ ਪਰਮਾਤਮਾ ਕਿਹਾ ਜਾਂਦਾ ਹੈ, ਉਹ ਵੀ ਡਰਾਮਾ ਅਨੁਸਾਰ ਸਰਵਿਸ ਕਰਦੇ ਹਨ। ਉਹ ਵੀ ਡਰਾਮਾ ਦੇ ਬੰਧਨ ਵਿੱਚ ਬੰਨਿਆ ਹੋਇਆ ਹੈ। ਮਨੁੱਖ ਤਾਂ ਸਮਝਦੇ ਹਨ ਉਹ ਸਰਵਸ਼ਕਤੀਮਾਨ ਹੈ। ਜਿਵੇਂ ਕ੍ਰਿਸ਼ਨ ਨੂੰ ਵੀ ਸਰਵਸ਼ਕਤੀਮਾਨ ਮੰਨਦੇ ਹਨ। ਉਨ੍ਹਾਂ ਨੂੰ ਸਵਦਰਸ਼ਨ ਚੱਕਰ ਦੇ ਦਿੱਤਾ ਹੈ। ਸਮਝਦੇ ਹਨ ਉਨ੍ਹਾਂ ਨਾਲ ਗਲਾ ਕੱਟਦੇ ਹਨ। ਪਰ ਇਹ ਨਹੀਂ ਸਮਝਦੇ ਕਿ ਦੇਵਤਾ ਹਿੰਸਾ ਦਾ ਕੰਮ ਕਿਵੇਂ ਕਰਨਗੇ। ਉਹ ਤਾਂ ਕਰ ਨਹੀਂ ਸਕਦੇ। ਦੇਵਤਾਵਾਂ ਦੇ ਲਈ ਤਾਂ ਕਿਹਾ ਜਾਂਦਾ ਹੈ - ਅਹਿੰਸਾ ਪਰਮੋ ਧਰਮ ਸੀ। ਉਨ੍ਹਾਂ ਵਿੱਚ ਹਿੰਸਾ ਕਿੱਥੋਂ ਆਈ? ਜਿਸ ਨੂੰ ਜੋ ਆਇਆ ਉਹ ਬੈਠ ਕੇ ਲਿੱਖ ਦਿੱਤਾ ਹੈ। ਕਿੰਨੀ ਧਰਮ ਦੀ ਗਲਾਨੀ ਕੀਤੀ ਹੈ। ਬਾਪ ਕਹਿੰਦੇ ਹਨ ਇਨ੍ਹਾਂ ਸ਼ਾਸਤਰਾਂ ਵਿੱਚ ਸੱਚ ਤਾਂ ਬਿਲਕੁਲ ਆਟੇ ਵਿੱਚ ਨਮਕ ਮਿਸਲ ਹੈ। ਇਹ ਵੀ ਲਿਖਿਆ ਹੋਇਆ ਹੈ ਕਿ ਰੁਦ੍ਰ ਗਿਆਨ ਯਗ ਰਚਿਆ ਸੀ। ਉਸ ਵਿੱਚ ਅਸੁਰ ਵਿਘਨ ਪਾਉਂਦੇ ਹਨ। ਅਬਲਾਵਾਂ ਤੇ ਅਤਿਆਚਾਰ ਹੁੰਦੇ ਸਨ। ਉਹ ਤੇ ਠੀਕ ਲਿਖਿਆ ਹੋਇਆ ਹੈ। ਹੁਣ ਤੁਸੀਂ ਸਮਝਦੇ ਹੋ - ਸ਼ਾਸਤਰਾਂ ਵਿੱਚ ਸੱਚ ਕੀ ਹੈ, ਝੂਠ ਕੀ ਹੈ। ਭਗਵਾਨ ਆਪ ਕਹਿੰਦੇ ਹਨ ਇਸ ਰੁਦ੍ਰ ਗਿਆਨ ਯਗਿਆ ਵਿੱਚ ਵਿਘਨ ਪੈਣਗੇ ਜਰੂਰ। ਡਰਾਮਾ ਵਿੱਚ ਨੂੰਦ ਹੈ। ਇਵੇਂ ਨਹੀਂ ਕਿ ਪਰਮਾਤਮਾ ਨਾਲ ਹੈ ਤਾਂ ਵਿਘਨਾਂ ਨੂੰ ਹਟਾ ਦੇਣਗੇ। ਇਸ ਵਿੱਚ ਬਾਪ ਕੀ ਕਰਨਗੇ! ਡਰਾਮਾ ਵਿੱਚ ਹੋਣ ਦਾ ਹੀ ਹੈ। ਇਹ ਸਭ ਵਿਘਨ ਪਾਉਂਣ ਤਾਂ ਹੀ ਤੇ ਪਾਪ ਦਾ ਘੜਾ ਭਰੇ ਨਾ। ਬਾਪ ਸਮਝਾਉਂਦੇ ਹਨ ਡਰਾਮਾ ਵਿੱਚ ਜੋ ਨੂੰਧ ਹੈ ਉਹ ਹੀ ਹੋਣਾ ਹੈ। ਅਸੁਰਾਂ ਦੇ ਵਿਘਨ ਜਰੂਰ ਪੈਣਗੇ। ਆਪਣੀ ਰਾਜਧਾਨੀ ਜੋ ਸਥਾਪਨ ਹੋ ਰਹੀ ਹੈ। ਅੱਧਾਕਲਪ ਮਾਇਆ ਦੇ ਰਾਜ ਵਿੱਚ ਮਨੁੱਖ ਕਿੰਨਾ ਤਮੋਪ੍ਰਧਾਨ ਬੁੱਧੀ, ਭ੍ਰਿਸ਼ਟਾਚਾਰੀ ਬਣ ਜਾਂਦੇ ਹਨ। ਫਿਰ ਉਨ੍ਹਾਂ ਨੂੰ ਸ਼੍ਰੇਸ਼ਠਾਚਾਰੀ ਬਣਾਉਣਾ ਬਾਪ ਦਾ ਕੰਮ ਹੈ ਨਾ। ਅੱਧਾਕਲਪ ਲੱਗਦਾ ਹੈ ਭ੍ਰਿਸ਼ਟਾਚਾਰੀ ਬਣਨ ਵਿੱਚ। ਫਿਰ ਇੱਕ ਸੇਕੇਂਡ ਵਿੱਚ ਬਾਪ ਸ਼੍ਰੇਸ਼ਠਾਚਾਰੀ ਬਣਾਉਂਦੇ ਹਨ। ਨਿਸ਼ਚਾ ਹੋਣ ਵਿੱਚ ਦੇਰੀ ਥੋੜੀ ਲੱਗਦੀ ਹੈ। ਇਵੇਂ ਬਹੁਤ ਚੰਗੇ ਬੱਚੇ ਹਨ ਜਿਨ੍ਹਾਂ ਨੂੰ ਨਿਸ਼ਚਾ ਹੁੰਦਾ ਹੈ, ਝੱਟ ਪ੍ਰਤਿਗਿਆ ਕਰਦੇ ਹਨ, ਪਰ ਮਾਇਆ ਵੀ ਤਾਂ ਪਹਿਲਵਾਨ ਹਾਂ ਨਾ। ਕੁਝ ਨਾ ਕੁਝ ਮਨਸਾ ਵਿੱਚ ਤੂਫ਼ਾਨ ਲਿਆਉਂਦੀ ਹੈ। ਪੁਰਸ਼ਾਰਥ ਕਰ ਕਰਮਣਾ ਵਿੱਚ ਨਹੀਂ ਆਉਣਾ ਹੈ। ਸਭ ਪੁਰਸ਼ਾਰਥ ਕਰ ਰਹੇ ਹਨ। ਕਰਮਾਤੀਤ ਅਵਸਥਾ ਤਾਂ ਹੋਈ ਨਹੀਂ ਹੈ। ਕੁਝ ਨਾ ਕੁਝ ਕਰਮਇੰਦਰੀਆਂ ਤੋਂ ਹੋ ਜਾਂਦਾ ਹੈ। ਕਰਮਾਤੀਤ ਅਵਸਥਾ ਤੱਕ ਪਹੁੰਚਣ ਵਿੱਚ ਵੀ ਵਿਘਨ ਜਰੂਰ ਪੈਣਗੇ। ਬਾਪ ਨੇ ਸਮਝਾਇਆ ਹੈ - ਪੁਰਸ਼ਾਰਥ ਕਰਦੇ - ਕਰਦੇ ਅੰਤ ਵਿੱਚ ਜਾਕੇ ਕਰਮਾਤੀਤ ਅਵਸਥਾ ਹੁੰਦੀ ਹੈ ਫਿਰ ਤਾਂ ਇਸ ਸ਼ਰੀਰ ਨੂੰ ਰਹਿਣਾ ਨਹੀਂ ਹੈ, ਇਸਲਈ ਟਾਈਮ ਲਗਦਾ ਹੈ। ਵਿਘਨ ਕੁਝ ਨਾ ਕੁਝ ਪੈਂਦੇ ਹਨ। ਕਿਤੇ ਮਾਇਆ ਹਰਾ ਵੀ ਦਿੰਦੀ ਹੈ। ਬਾਕਸਿੰਗ ਹੈ ਨਾ। ਚਾਹੁੰਦੇ ਹਨ ਬਾਬਾ ਦੀ ਯਾਦ ਵਿੱਚ ਰਹੀਏ, ਪਰ ਰਹਿ ਨਹੀਂ ਸਕਦੇ। ਥੋੜਾ ਬਹੁਤ ਟਾਈਮ ਜੋ ਪਿਆ ਹੋਇਆ ਹੈ, ਹੋਲੀ - ਹੋਲੀ ਉਹ ਅਵਸਥਾ ਧਾਰਨ ਕਰਨੀ ਹੈ। ਕਈ ਜੰਮਦੇ ਹੀ ਰਾਜਾ ਤਾਂ ਨਹੀਂ ਹੁੰਦਾ ਹੈ। ਛੋਟਾ ਬੱਚਾ ਹੋਲੀ - ਹੋਲੀ ਵੱਡਾ ਹੋਵੇਗਾ ਨਾ, ਇਸ ਵਿੱਚ ਵੀ ਟਾਈਮ ਲੱਗਦਾ ਹੈ। ਹੁਣ ਤਾਂ ਬਾਕੀ ਥੋੜਾ ਸਾਮਣਾ ਜਰੂਰ ਕਰਨਗੇ ਇਸਲਈ ਪ੍ਰਤਿਗਿਆ ਕਰਦੇ ਹਨ। ਮਾਇਆ ਵੀ ਘੱਟ ਨਹੀਂ ਹੈ। ਹਲਕੇ ਤੋਂ ਹਲਕੇ ਰੂਪ ਵਿੱਚ ਵੀ ਆਉਂਦੀ ਹੈ। ਰੁਸਤਮ ਦੇ ਸਾਹਮਣੇ ਚੰਗਾ ਜ਼ੋਰ ਮਾਰਦੀ ਹੈ। ਇਹ ਗੱਲਾਂ ਕੋਈ ਸ਼ਾਸਤਰਾਂ ਵਿੱਚ ਨਹੀਂ ਹਨ। ਬਾਪ ਕਹਿੰਦੇ ਹਨ ਕਿ ਤੁਸੀਂ ਬੱਚਿਆਂ ਨੂੰ ਹੁਣ ਸਮਝਾਉਂਦਾ ਹਾਂ। ਬਾਪ ਦਵਾਰਾ ਤੁਸੀਂ ਸਦਗਤੀ ਨੂੰ ਪਾ ਲੈਂਦੇ ਹੋ। ਫਿਰ ਇਸ ਗਿਆਨ ਦੀ ਲੋੜ ਹੀ ਨਹੀਂ ਰਹਿੰਦੀ। ਗਿਆਨ ਨਾਲ ਸਦਗਤੀ ਹੋ ਜਾਂਦੀ ਹੈ। ਸਦਗਤੀ ਕਿਹਾ ਜਾਂਦਾ ਹੈ ਸਤਿਯੁਗ ਨੂੰ।

ਤਾਂ ਮਿੱਠੇ - ਮਿੱਠੇ ਬੱਚਿਆਂ ਨੂੰ ਲਕਸ਼ ਮਿਲਿਆ ਹੈ - ਇਹ ਵੀ ਸਮਝਦੇ ਹਨ ਡਰਾਮਾ ਅਨੁਸਾਰ ਝਾੜ ਵਧਣ ਵਿੱਚ ਟਾਈਮ ਤਾਂ ਲੱਗਦਾ ਹੀ ਹੈ। ਵਿਘਨ ਬਹੁਤ ਪੈਂਦੇ ਹਨ। ਚੇਂਜ ਹੋਣਾ ਪੈਂਦਾ ਹੈ। ਕੌਡੀ ਤੋਂ ਹੀਰੇ ਵਰਗਾ ਬਣਨਾ ਪੈਂਦਾ ਹੈ। ਰਾਤ - ਦਿਨ ਦਾ ਫਰਕ ਹੈ। ਦੇਵਤਾਵਾਂ ਦੇ ਮੰਦਿਰ ਹੁਣ ਤੱਕ ਵੀ ਬਣਾਉਂਦੇ ਰਹਿੰਦੇ ਹਨ। ਤੁਸੀਂ ਬ੍ਰਾਹਮਣ ਹੁਣ ਮੰਦਿਰ ਨਹੀਂ ਬਣਾਓਗੇ ਕਿਓਂਕਿ ਉਹ ਹੈ ਭਗਤੀ ਮਾਰਗ। ਦੁਨੀਆਂ ਨੂੰ ਇਹ ਪਤਾ ਹੀ ਨਹੀਂ ਕਿ ਹੁਣ ਭਗਤੀ ਮਾਰਗ ਖਤਮ ਹੋ ਗਿਆਨ ਮਾਰਗ ਜਿੰਦਾਬਾਦ ਹੋਣਾ ਹੈ। ਇਹ ਸਿਰਫ ਤੁਸੀਂ ਬੱਚਿਆਂ ਨੂੰ ਮਾਲੂਮ ਹੈ। ਮਨੁੱਖ ਤਾਂ ਸਮਝਦੇ ਹਨ ਕਲਯੁਗ ਹੁਣ ਬੱਚਾ ਹੈ। ਉਨ੍ਹਾਂ ਦਾ ਸਾਰਾ ਮਦਾਰ ਹੈ - ਸ਼ਾਸਤਰਾਂ ਤੇ। ਤੁਸੀਂ ਬੱਚਿਆਂ ਨੂੰ ਤਾਂ ਬਾਪ ਬੈਠ ਸਾਰੇ ਵੇਦਾਂ ਸ਼ਾਸਤਰਾਂ ਦਾ ਰਾਜ ਸਮਝਾਉਂਦੇ ਹਨ। ਬਾਪ ਕਹਿੰਦੇ ਹਨ - ਹੁਣ ਤੱਕ ਤੁਸੀਂ ਜੋ ਪੜ੍ਹੇ ਹੋ, ਉਹ ਸਭ ਭੁੱਲ ਜਾਓ। ਉਨ੍ਹਾਂ ਤੋਂ ਕਿਸੇ ਦੀ ਸਦਗਤੀ ਹੁੰਦੀ ਨਹੀਂ। ਭਾਵੇਂ ਕਰਕੇ ਅਲਪਕਾਲ ਦਾ ਸੁੱਖ ਮਿਲਦਾ ਆਇਆ ਹੈ। ਹਮੇਸ਼ਾ ਸੁੱਖ ਹੀ ਸੁੱਖ ਮਿਲੇ, ਇਵੇਂ ਹੋ ਨਹੀਂ ਸਕਦਾ। ਇਹ ਹੈ ਪਲ ਭੰਗੁਰ ਸੁੱਖ। ਮਨੁੱਖ ਦੁੱਖ ਵਿੱਚ ਰਹਿੰਦੇ ਹਨ। ਮਨੁੱਖ ਇਹ ਨਹੀਂ ਜਾਣਦੇ ਕਿ ਸਤਿਯੁਗ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਹੀਂ ਹੁੰਦਾ ਹੈ। ਉਨ੍ਹਾਂ ਨੇ ਉੱਥੇ ਦੇ ਲਈ ਵੀ ਇਵੇਂ ਗੱਲਾਂ ਦੱਸ ਦਿੱਤੀਆਂ ਹਨ। ਉੱਥੇ ਕ੍ਰਿਸ਼ਨਪੁਰੀ ਵਿੱਚ ਕੰਸ ਸੀ, ਇਹ ਸੀ..। ਕ੍ਰਿਸ਼ਨ ਨੇ ਜੇਲ ਵਿੱਚ ਜਨਮ ਲੀਤਾ। ਬਹੁਤ ਗੱਲਾਂ ਲਿੱਖ ਦਿੱਤੀਆਂ ਹਨ। ਹੁਣ ਸ਼੍ਰੀਕ੍ਰਿਸ਼ਨ ਸ੍ਵਰਗ ਦਾ ਪਹਿਲਾ ਨੰਬਰ ਪ੍ਰਿੰਸ, ਉਸ ਨੇ ਕੀ ਪਾਪ ਕੀਤਾ? ਇਹ ਹੈ ਦੰਤ ਕਥਾਵਾਂ, ਸੋ ਵੀ ਤੁਸੀਂ ਹੁਣ ਸਮਝਦੇ ਹੋ ਜੱਦ ਕਿ ਬਾਪ ਨੇ ਸੱਚ ਦੱਸਿਆ ਹੈ। ਬਾਪ ਹੀ ਆਕੇ ਸੱਚਖੰਡ ਸਥਾਪਨ ਕਰਦੇ ਹਨ ਸੱਚਖੰਡ ਵਿੱਚ ਕਿੰਨਾ ਸੁੱਖ ਸੀ, ਝੂਠ ਖੰਡ ਵਿੱਚ ਕਿੰਨਾ ਦੁੱਖ ਹੈ। ਇਹ ਸਭ ਭੁੱਲ ਗਏ ਹਨ। ਤੁਸੀਂ ਜਾਣਦੇ ਹੋ ਅਸੀਂ ਸ਼੍ਰੀਮਤ ਤੇ ਸੱਚਖੰਡ ਸਥਾਪਨ ਕਰਕੇ ਉਸ ਦੇ ਮਾਲਿਕ ਬਣਾਂਗੇ।

ਬਾਪ ਸਮਝਾਉਂਦੇ ਹਨ, ਇਵੇਂ - ਇਵੇਂ ਸ਼੍ਰੀਮਤ ਤੇ ਚਲਣ ਨਾਲ ਤੁਸੀਂ ਉੱਚ ਪਦਵੀ ਪਾ ਸਕੋਂਗੇ। ਬੱਚੇ ਇਹ ਜਾਣਦੇ ਹਨ ਸਾਨੂੰ ਇਹ ਪੜ੍ਹਾਈ ਪੜ੍ਹ ਕੇ ਸੂਰਜ਼ਵੰਸ਼ੀ ਮਹਾਰਾਜਾ ਮਹਾਰਾਣੀ ਬਣਨਾ ਹੈ। ਦਿਲ ਵੀ ਸਭ ਦੀ ਹੁੰਦੀ ਹੈ ਉੱਚ ਪਦਵੀ ਪਾਉਣ ਦੀ। ਸਭ ਦਾ ਪੁਰਸ਼ਾਰਥ ਚਲਦਾ ਹੈ। ਚੰਗੇ ਪੱਕੇ ਭਗਤ ਜੋ ਹੁੰਦੇ ਹਨ ਉਹ ਚਿੱਤਰ ਨਾਲ ਵਿੱਚ ਰੱਖਦੇ ਹਨ ਤਾਂ ਘੜੀ - ਘੜੀ ਉਨ੍ਹਾਂ ਦੀ ਯਾਦ ਰਹੇਗੀ। ਬਾਬਾ ਵੀ ਕਹਿੰਦੇ ਹਨ ਤ੍ਰਿਮੂਰਤੀ ਦਾ ਚਿੱਤਰ ਨਾਲ ਵਿੱਚ ਰੱਖ ਦੋ ਤਾਂ ਘੜੀ - ਘੜੀ ਯਾਦ ਆਵੇਗੀ। ਬਾਪ ਨੂੰ ਯਾਦ ਕਰਨ ਨਾਲ ਅਸੀਂ ਸੂਰਜ਼ਵੰਸ਼ੀ ਘਰਾਣੇ ਵਿੱਚ ਆ ਜਾਵਾਂਗੇ। ਸਵੇਰੇ ਉਠਦੇ ਹੀ ਨਜ਼ਰ ਉਸ ਤੇ ਜਾਵੇਗੀ। ਇਹ ਵੀ ਇੱਕ ਪੁਰਸ਼ਾਰਥ ਹੈ। ਬਾਬਾ ਰਾਏ ਦਿੰਦੇ ਹਨ -ਚੰਗੇ ਚੰਗੇ ਭਗਤ ਬਹੁਤ ਪੁਰਸ਼ਾਰਥ ਕਰਦੇ ਹਨ। ਅੱਖ ਖੋਲਣ ਨਾਲ ਹੀ ਕ੍ਰਿਸ਼ਨ ਯਾਦ ਆ ਜਾਵੇ, ਇਸਲਈ ਚਿੱਤਰ ਸਾਹਮਣੇ ਰੱਖ ਦਿੰਦੇ ਹਨ। ਤੁਹਾਡੇ ਲਈ ਤਾਂ ਹੋਰ ਹੀ ਸਹਿਜ ਹੈ। ਜੇਕਰ ਸਹਿਜ ਯਾਦ ਨਹੀਂ ਆਉਂਦੀ, ਮਾਇਆ ਹੈਰਾਨ ਕਰਦੀ ਹੈ ਤਾਂ ਇਹ ਚਿੱਤਰ ਮਦਦ ਕਰਨਗੇ। ਸ਼ਿਵਬਾਬਾ ਸਾਨੂੰ ਬ੍ਰਹਮਾ ਦਵਾਰਾ ਵਿਸ਼ਨੂੰਪੁਰੀ ਦਾ ਮਾਲਿਕ ਬਣਾਉਂਦੇ ਹਨ। ਅਸੀਂ ਬਾਬਾ ਤੋਂ ਵਿਸ਼ਵ ਦਾ ਮਾਲਿਕ ਬਣ ਰਹੇ ਹਾਂ। ਇਸ ਸਿਮਰਨ ਵਿੱਚ ਰਹਿਣ ਨਾਲ ਵੀ ਮਦਦ ਬਹੁਤ ਮਿਲੇਗੀ। ਜੋ ਬੱਚੇ ਸਮਝਾਉਂਦੇ ਹਨ ਯਾਦ ਘੜੀ - ਘੜੀ ਭੁੱਲ ਜਾਂਦੀ ਹੈ ਤਾਂ ਬਾਬਾ ਰਾਏ ਦਿੰਦੇ ਹਨ, ਚਿੱਤਰ ਸਾਹਮਣੇ ਰੱਖ ਦੋ ਤਾਂ ਬਾਪ ਵੀ ਅਤੇ ਵਰਸਾ ਵੀ ਯਾਦ ਆਵੇਗਾ। ਪਰ ਬ੍ਰਹਮਾ ਨੂੰ ਯਾਦ ਨਹੀਂ ਕਰਨਾ ਹੈ। ਸਗਾਈ ਕਰਦੇ ਹਨ ਤਾਂ ਦਲਾਲ ਥੋੜੀ ਯਾਦ ਆਉਂਦਾ ਹੈ। ਤੁਸੀਂ ਬਾਬਾ ਨੂੰ ਚੰਗੀ ਰੀਤੀ ਯਾਦ ਕਰੋ ਤਾਂ ਬਾਬਾ ਵੀ ਤੁਹਾਨੂੰ ਯਾਦ ਕਰੇਗਾ। ਯਾਦ ਤੋਂ ਯਾਦ ਮਿਲਦੀ ਹੈ। ਹੁਣ ਮਾਸ਼ੂਕ ਦੇ ਆਕਉਪੇਸ਼ਨ ਦਾ ਤੁਹਾਨੂੰ ਪਤਾ ਹੈ। ਸ਼ਿਵ ਦੇ ਕਿੰਨੇ ਢੇਰ ਭਗਤ ਹੈ। ਸ਼ਿਵ - ਸ਼ਿਵ ਕਹਿੰਦੇ ਰਹਿੰਦੇ ਹਨ। ਪਰ ਉਹ ਰਾਂਗ ਹੈ - ਸ਼ਿਵਕਾਸ਼ੀ, ਵਿਸ਼੍ਵਨਾਥ ਫਿਰ ਗੰਗਾ ਕਹਿ ਦਿੰਦੇ ਹਨ। ਪਾਣੀ ਦੇ ਕਿਨਾਰੇ ਜਾਕੇ ਬੈਠਦੇ ਹਨ। ਇਹ ਸਮਝਦੇ ਨਹੀਂ ਕਿ ਗਿਆਨ ਦਾ ਸਾਗਰ ਬਾਪ ਹੈ। ਬਨਾਰਸ ਵਿੱਚ ਬਹੁਤ ਫਾਰਨਰਸ ਆਦਿ ਜਾਂਦੇ ਹਨ ਵੇਖਣ। ਵੱਡੇ - ਵੱਡੇ ਘਾਟ ਹਨ ਫਿਰ ਵੀ ਸਾਰਿਆਂ ਦੇ ਬਾਪ ਦਾ ਮੰਦਿਰ ਤਾਂ ਖਿੱਚਦਾ ਹੈ। ਸਭ ਉਨ੍ਹਾਂ ਦੇ ਕੋਲ ਜਾਂਦੇ ਹਨ। ਮੰਦਿਰ ਤਾਂ ਕਿਸ ਦੇ ਕੋਲ ਜਾਵੇਗਾ ਨਹੀਂ। ਮੰਦਿਰ ਦੇ ਦੇਵਤੇ ਖਿੱਚਦੇ ਹਨ। ਸ਼ਿਵਬਾਬਾ ਵੀ ਖਿੱਚਦੇ ਹਨ। ਨੰਬਰਵਨ ਹੈ ਸ਼ਿਵਬਾਬਾ ਫਿਰ ਸੇਕੇਂਡ ਨੰਬਰ ਵਿੱਚ ਇਹ ਬ੍ਰਹਮਾ, ਸਰਸਵਤੀ ਸੋ ਵਿਸ਼ਨੂੰ। ਵਿਸ਼ਨੂੰ ਸੋ ਬ੍ਰਹਮਾ। ਬ੍ਰਾਹਮਣ ਸੋ ਵਿਸ਼ਨੂਪੁਰੀ ਦੇ ਦੇਵਤਾ। ਵਿਸ਼ਨੂਪੁਰੀ ਦੇ ਦੇਵਤਾ ਸੋ ਬ੍ਰਾਹਮਣ। ਹੁਣ ਤੁਹਾਡਾ ਧੰਧਾ ਇਹ ਰਿਹਾ, ਅਸੀਂ ਸੋ ਦੇਵਤਾ ਬਣ ਰਹੇ ਹਾਂ ਤਾਂ ਹੋਰਾਂ ਨੂੰ ਵੀ ਰਸਤਾ ਦੱਸਣਾ ਹੈ। ਹੋਰ ਸਭ ਹਨ ਜੰਗਲ ਵਿੱਚ ਲੈ ਜਾਣ ਵਾਲੇ। ਤੁਸੀਂ ਜੰਗਲ ਤੋਂ ਨਿਕਲ ਬਗੀਚੇ ਵਿੱਚ ਲੈ ਜਾਂਦੇ ਹੋ। ਸ਼ਿਵਬਾਬਾ ਆਕੇ ਕੰਡਿਆਂ ਨੂੰ ਫੁੱਲ ਬਣਾਉਂਦੇ ਹਨ। ਤੁਸੀਂ ਵੀ ਇਹ ਧੰਧਾ ਕਰਦੇ ਹੋ। ਇਨ੍ਹਾਂ ਗੱਲਾਂ ਨੂੰ ਤੁਸੀਂ ਹੀ ਜਾਣਦੇ ਹੋ। ਕੋਈ ਰਾਜਾ - ਰਾਣੀ ਤਾਂ ਹੈ ਨਹੀਂ ਜਿਨ੍ਹਾਂ ਨੂੰ ਤੁਸੀਂ ਸਮਝਾਵੋ। ਗਾਇਆ ਹੋਇਆ ਹੈ ਪਾਂਡਵਾਂ ਨੂੰ 3 ਪੈਰ ਪ੍ਰਿਥਵੀ ਦੇ ਨਹੀਂ ਮਿਲਦੇ ਸੀ। ਬਾਪ ਸਮਰੱਥ ਸੀ ਤਾਂ ਉਨ੍ਹਾਂ ਨੂੰ ਵਿਸ਼ਵ ਦੀ ਬਾਦਸ਼ਾਹੀ ਦੇ ਦਿੱਤੀ। ਹੁਣ ਵੀ ਉਹ ਹੀ ਪਾਰ੍ਟ ਵੱਜੇਗਾ ਨਾ। ਬਾਪ ਹੈ ਗੁਪਤ। ਕ੍ਰਿਸ਼ਨ ਨੂੰ ਤਾਂ ਕੋਈ ਵਿਘਨ ਪੈ ਨਾ ਸਕਣ। ਹੁਣ ਬਾਪ ਆਏ ਹਨ, ਬਾਪ ਤੋਂ ਆਕੇ ਵਰਸਾ ਲੈਣਾ ਹੈ, ਇਸ ਦੇ ਲਈ ਮਿਹਨਤ ਕਰਨੀ ਹੁੰਦੀ ਹੈ। ਦਿਨ ਪ੍ਰਤੀਦਿਨ ਨਵੀਂ - ਨਵੀਂ ਪੁਆਇੰਟਸ ਨਿਕਲਦੀ ਰਹਿੰਦੀ ਹੈ। ਵੇਖਣ ਵਿੱਚ ਆਉਂਦਾ ਹੈ, ਪ੍ਰਦਰਸ਼ਨੀ ਵਿੱਚ ਸਮਝਾਉਣ ਨਾਲ ਚੰਗਾ ਪ੍ਰਭਾਵ ਪੈਂਦਾ ਹੈ। ਬੁੱਧੀ ਤੋਂ ਕੰਮ ਲੀਤਾ ਜਾਂਦਾ ਹੈ ਕਿ ਪ੍ਰਦਰਸ਼ਨੀ ਤੋਂ ਚੰਗਾ ਪ੍ਰਭਾਵ ਹੁੰਦਾ ਹੈ ਜਾਂ ਪ੍ਰੋਜੈਕਟਰ ਤੋਂ? ਪ੍ਰਦਰਸ਼ਨੀ ਵਿੱਚ ਸਮਝਾਉਣ ਨਾਲ ਚਿਹਰਾ ਵੇਖਕੇ ਸਮਝਾਇਆ ਜਾ ਸਕਦਾ ਹੈ। ਸਮਝਦੇ ਹੋ ਗੀਤਾ ਦਾ ਭਗਵਾਨ ਬਾਪ ਹੈ, ਤਾਂ ਬਾਪ ਤੋਂ ਫਿਰ ਵਰਸਾ ਲੈਣ ਦਾ ਪੁਰਸ਼ਾਰਥ ਕਰਨਾ ਹੈ। 7 ਰੋਜ਼ ਦੇਣਾ ਹੈ। ਲਿਖਕਰ ਦੋ। ਨਹੀਂ ਤਾਂ ਬਾਹਰ ਜਾਣ ਤੋਂ ਹੀ ਮਾਇਆ ਭੁਲਾ ਦਵੇਗੀ। ਤੁਹਾਡੀ ਬੁੱਧੀ ਵਿੱਚ ਆ ਗਿਆ - ਅਸੀਂ 84 ਦਾ ਚੱਕਰ ਲਗਾਇਆ ਹੈ, ਹੁਣ ਜਾਣਾ ਹੈ। ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ। ਇਹ ਚਿੱਤਰ ਤਾਂ ਨਾਲ ਵਿੱਚ ਹੋਣਾ ਹੀ ਚਾਹੀਦਾ ਹੈ। ਬੜੇ ਚੰਗੇ ਹਨ। ਬਿਰਲਾ ਆਦਿ ਵੀ ਇਹ ਨਹੀਂ ਜਾਣਦੇ ਕਿ ਇਨ੍ਹਾਂ ਲਕਸ਼ਮੀ - ਨਾਰਾਇਣ ਨੇ ਇਹ ਰਾਜ - ਭਾਗ ਕਦੋਂ ਅਤੇ ਕਿਵੇਂ ਲੀਤਾ। ਤੁਸੀਂ ਜਾਣਦੇ ਹੋ ਤਾਂ ਤੁਹਾਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਲਕਸ਼ਮੀ - ਨਾਰਾਇਣ ਦਾ ਚਿੱਤਰ ਲੈ, ਝੱਟ ਕਿਸੇ ਨੂੰ ਸਮਝਾਉਣਗੇ। ਉਨ੍ਹਾਂ ਨੇ ਇਹ ਪਦਵੀ ਕਿਵੇਂ ਪਾਈ? ਇਹ ਗੱਲਾਂ ਬੁੱਧੀ ਤੋਂ ਸਮਝਣ ਅਤੇ ਸਮਝਾਉਣ ਦੀਆਂ ਹਨ। ਮੰਜ਼ਿਲ ਹੈ ਉੱਚੀ। ਜੋ ਜਿਵੇਂ ਦਾ ਟੀਚਰ ਹੈ ਉਹ ਉਵੇਂ ਹੀ ਸਰਵਿਸ ਕਰਦੇ ਹਨ। ਵੇਖਦੇ ਹਨ - ਕੌਣ- ਕੌਣ ਸੈਂਟਰ ਸੰਭਾਲ ਰਹੇ ਹਨ, ਆਪਣੀ ਅਵਸਥਾ ਅਨੁਸਾਰ। ਨਸ਼ਾ ਤਾਂ ਸਭ ਨੂੰ ਹੈ। ਪਰ ਵਿਵੇਕ ਕਹਿੰਦਾ ਹੈ ਸਮਝਾਉਣ ਵਾਲਾ ਜਿੰਨਾ ਹੁਸ਼ਿਆਰ ਹੋਵੇਗਾ ਉਤਨੀ ਸਰਵਿਸ ਚੰਗੀ ਹੋਵੇਗੀ। ਸਭ ਤਾਂ ਹੁਸ਼ਿਆਰ ਹੋ ਨਹੀਂ ਸਕਦੇ। ਸਭ ਨੂੰ ਇੱਕ ਜਿਹਾ ਟੀਚਰ ਮਿਲ ਨਹੀਂ ਸਕਦਾ। ਜਿਵੇਂ ਕਲਪ ਪਹਿਲੇ ਚੱਲਿਆ ਸੀ ਉਵੇਂ ਹੀ ਚਲ ਰਿਹਾ ਹੈ। ਬਾਪ ਕਹਿੰਦੇ ਹਨ ਆਪਣੀ ਅਵਸਥਾ ਨੂੰ ਜਮਾਉਂਦੇ ਰਹੋ। ਕਲਪ - ਕਲਪ ਦੀ ਬਾਜੀ ਹੈ। ਵੇਖਿਆ ਜਾ ਰਿਹਾ ਹੈ - ਕਲਪ ਪਹਿਲੇ ਮੁਆਫਿਕ ਹਰ ਇੱਕ ਦਾ ਪੁਰਸ਼ਾਰਥ ਚਲ ਰਿਹਾ ਹੈ। ਜੋ ਕੁਝ ਹੁੰਦਾ ਹੈ - ਅਸੀਂ ਕਹਿ ਦਿੰਦੇ ਕਲਪ ਪਹਿਲੇ ਵੀ ਇਵੇਂ ਹੋਇਆ ਸੀ। ਫਿਰ ਖੁਸ਼ੀ ਵੀ ਰਹਿੰਦੀ, ਸ਼ਾਂਤੀ ਵੀ ਰਹਿੰਦੀ ਹੈ। ਬਾਪ ਕਹਿੰਦੇ ਹਨ ਕਰਮ ਕਰਦੇ ਹੋਏ ਬਾਪ ਨੂੰ ਯਾਦ ਕਰੋ। ਬੁੱਧੀ ਦਾ ਯੋਗ ਉੱਥੇ ਲਟਕਿਆ ਰਹੇ ਤਾਂ ਬਹੁਤ ਕਲਿਆਣ ਹੋਵੇਗਾ, ਜੋ ਕਰੇਗਾ ਸੋ ਪਾਏਗਾ। ਚੰਗਾ ਕਰੇਗਾ ਚੰਗਾ ਪਾਏਗਾ। ਮਾਇਆ ਦੀ ਮਤ ਤੇ ਸਭ ਬੁਰਾ ਹੀ ਕਰਦੇ ਆਏ ਹਨ। ਹੁਣ ਮਿਲਦੀ ਹੈ ਸ਼੍ਰੀਮਤ। ਭਲਾ ਕਰੋ ਤਾਂ ਭਲਾ ਹੋਵੇ। ਹਰ ਇੱਕ ਆਪਣੇ ਲਈ ਮਿਹਨਤ ਕਰਦੇ ਹਨ। ਜਿਵੇਂ ਕਰਨਗੇ ਉਵੇਂ ਪਾਉਣਗੇ। ਕਿਓਂ ਨਾ ਅਸੀਂ ਯੋਗ ਲਗਾਉਂਦੇ ਸਰਵਿਸ ਕਰਦੇ ਰਹੀਏ। ਯੋਗ ਨਾਲ ਉਮਰ ਵੱਧੇਗੀ। ਯਾਦ ਦੀ ਯਾਤਰਾ ਨਾਲ ਨਿਰੋਗੀ ਬਣਨਾ ਹੈ ਤਾਂ ਕਿਓਂ ਨਾ ਅਸੀਂ ਬਾਬਾ ਦੀ ਯਾਦ ਵਿੱਚ ਰਹੀਏ! ਅਸਲ ਗੱਲ ਹੈ ਤਾਂ ਕਿਉਂ ਨਾ ਅਸੀਂ ਕੋਸ਼ਿਸ਼ ਕਰੀਏ। ਗਿਆਨ ਤੇ ਬਿਲਕੁਲ ਸਹਿਜ ਹੈ। ਛੋਟੇ ਬੱਚੇ ਵੀ ਸਮਝ ਜਾਂਦੇ ਹਨ ਅਤੇ ਸਮਝਾਉਂਦੇ ਹਨ। ਪਰ ਉਹ ਯੋਗੀ ਤਾਂ ਨਹੀਂ ਠਹਿਰੇ ਨਾ। ਇਹ ਤਾਂ ਪੱਕਾ ਕਰਾਉਣਾ ਹੈ ਕਿ ਬਾਪ ਨੂੰ ਯਾਦ ਕਰੋ। ਜੋ ਸਮਝਦੇ ਹਨ, ਘੜੀ - ਘੜੀ ਭੁੱਲ ਜਾਂਦਾ ਹੈ ਤਾਂ ਚਿੱਤਰ ਰੱਖ ਦੇਣ, ਤਾਂ ਵੀ ਚੰਗਾ ਹੈ। ਸਵੇਰੇ ਚਿੱਤਰ ਨੂੰ ਵੇਖਦੇ ਹੀ ਯਾਦ ਆ ਜਾਂਦਾ ਹੈ। ਸ਼ਿਵਬਾਬਾ ਤੋਂ ਅਸੀਂ ਵਿਸ਼ਨੂੰਪੂਰੀ ਦਾ ਵਰਸਾ ਲੈ ਰਹੇ ਹਾਂ। ਇਹ ਤ੍ਰਿਮੂਰਤੀ ਦਾ ਚਿੱਤਰ ਹੀ ਮੁੱਖ ਹੈ, ਜਿਸ ਦਾ ਅਰਥ ਤਾਂ ਤੁਸੀਂ ਹੁਣ ਸਮਝਿਆ ਹੈ। ਦੁਨੀਆਂ ਵਿੱਚ ਇਵੇਂ ਤ੍ਰਿਮੂਰਤੀ ਦਾ ਚਿੱਤਰ ਹੋਰ ਕੋਈ ਦੇ ਕੋਲ ਹੈ ਨਹੀਂ। ਇਹ ਤਾਂ ਬਿਲਕੁਲ ਸਹਿਜ ਹੈ। ਅਸੀਂ ਲਿਖੀਏ ਜਾਂ ਨਾ ਲਿਖੀਏ। ਇਹ ਤਾਂ ਸਾਰੇ ਜਾਣਦੇ ਹਨ ਬ੍ਰਹਮਾ ਦਵਾਰਾ ਸਥਾਪਨਾ, ਵਿਸ਼ਨੂੰ ਦਵਾਰਾ ਪਾਲਣਾ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਮਾਇਆ ਦੀ ਬਾਕਸਿੰਗ ਵਿੱਚ ਕਦੀ ਵੀ ਹਾਰ ਨਾ ਹੋਵੇ - ਇਸ ਦਾ ਧਿਆਨ ਰੱਖਣਾ ਹੈ। ਕਲਪ ਪਹਿਲੇ ਦੀ ਸਮ੍ਰਿਤੀ ਨਾਲ ਆਪਣੀ ਅਵਸਥਾ ਨੂੰ ਜਮਾਉਣ ਹੈ। ਖੁਸ਼ੀ ਅਤੇ ਸ਼ਾਂਤੀ ਵਿੱਚ ਰਹਿਣਾ ਹੈ।

2. ਆਪਣਾ ਭਲਾ ਕਰਨ ਦੇ ਲਈ ਸ਼੍ਰੀਮਤ ਤੇ ਚਲਣਾ ਹੈ। ਇਸ ਪੁਰਾਣੀ ਦੁਨੀਆਂ ਤੋਂ ਨਾਤਾ ਤੋੜ ਦੇਣਾ ਹੈ। ਮਾਇਆ ਦੇ ਤੂਫ਼ਾਨ ਤੋਂ ਬਚਨ ਦੇ ਲਈ ਚਿੱਤਰਾਂ ਨੂੰ ਸਾਹਮਣੇ ਰੱਖ ਬਾਪ ਅਤੇ ਵਰਸੇ ਨੂੰ ਯਾਦ ਕਰਨਾ ਹੈ।

ਵਰਦਾਨ:-
ਮਨਨ ਦਵਾਰਾ ਬਾਪ ਦੀ ਪ੍ਰਾਪਰਟੀ ਨੂੰ ਆਪਣੀ ਪ੍ਰਾਪਰਟੀ ਬਣਾਉਣ ਵਾਲੇ ਦਿਵ੍ਯ ਬੁੱਧੀਵਾਂਨ ਭਵ

ਬਾਪ ਦਵਾਰਾ ਜੋ ਵੀ ਖਜ਼ਾਨਾ ਮਿਲਦਾ ਹੈ, ਉਸਨੂੰ ਮੰਨਨ ਕਰੋ ਤਾਂ ਅੰਦਰ ਸਮਾਉਦਾ ਜਾਏਗਾ। ਪ੍ਰਾਪਰਟੀ ਤਾਂ ਸਭਨੂੰ ਇੱਕ ਵਰਗੀ ਮਿਲੀ ਹੋਈ ਹੈ ਪਰ ਜੋ ਮੰਨਨ ਕਰਕੇ ਉਸਨੂੰ ਆਪਣਾ ਬਣਾਉਂਦੇ ਹਨ, ਉਹਨਾਂ ਨੂੰ ਉਸਦਾ ਨਸ਼ਾ ਅਤੇ ਖੁਸ਼ੀ ਰਹਿੰਦੀ ਹੈ ਇਸਲਈ ਕਿਹਾ ਜਾਂਦਾ ਹੈ - ਆਪਣੀ ਘੋਟ ਤਾਂ ਨਸ਼ਾ ਚੜੇ। ਜੋ ਮੰਨਨ ਦੀ ਮਸਤੀ ਵਿੱਚ ਸਦਾ ਮਸਤ ਰਹਿੰਦੇ ਹਨ ਉਹਨ ਅਨੂ ਦੁਨੀਆਂ ਦੀ ਕੋਈ ਚੀਜ਼, ਉਲਝਣ ਆਕਰਸ਼ਿਤ ਨਹੀਂ ਕਰ ਸਕਦੀ। ਇਹਨਾਂ ਨੂੰ ਦਿਵਯ ਬੁੱਧੀ ਦਾ ਵਰਦਾਨ ਖੁਦ ਮਿਲ ਜਾਂਦਾ ਹੈ।

ਸਲੋਗਨ:-
ਮਨ ਦੀ ਉਲਝਣ ਨੂੰ ਖ਼ਤਮ ਕਰਮ ਦੇ ਲਈ ਨਿਰਣੇ ਸ਼ਕਤੀ ਨੂੰ ਵਧਾਓ।

ਇਹ ਅਵਿਅਕਤ ਇਸ਼ਾਰੇ :- ਮਹਾਨ ਬਣਨ ਦੇ ਲਈ ਮਧੁਰਤਾ ਅਤੇ ਨਿਮਰਤਾ ਦਾ ਗੁਣ ਧਾਰਨ ਕਰੋ। ਇਵੇਂ ਨਹੀਂ ਸਮਝੋਂ ਕਿ ਅਸੀਂ ਤਾਂ ਸਦੈਵ ਝੁਕਦੇ ਹੀ ਰਹਿੰਦੇ ਹਾਂ ਪਰ ਸਾਡਾ ਕੋਈ ਮਾਨ ਨਹੀਂ, ਜੋ ਝੁਕਦੇ ਨਹੀਂ ਉਹ ਝੂਠ ਬੋਲਦੇ ਹਨ ਉਹਨਾਂ ਹੀ ਮਾਨ ਹੈ - ਨਹੀਂ। ਇਹ ਅਲਪਕਾਲ ਦਾ ਹੈ, ਪਰ ਦੁਰਦੇਸ਼ੀ ਬੁੱਧੀ ਰੱਖੋ, ਇੱਥੇ ਜਿੰਨੀਆਂ ਦੇ ਅੱਗੇ ਝੁਕੋਗੇ ਮਤਲਬ ਨਿਮ੍ਰਤਾ ਦੇ ਗੁਣ ਨੂੰ ਧਾਰਨ ਕਰਨਗੇ, ਤਾਂ ਸਾਰਾ ਕਲਪ ਹੀ ਸਰਵ ਆਤਮਾਵਾਂ ਅਗੇ ਅੱਗੇ ਨਮਨ ਕਰੋਂਗੇ। ਸਤਿਯੁਗ ਤ੍ਰੇਤਾ ਵਿੱਚ ਰਾਜਾ ਦੇ ਰਿਗਾਰ੍ਡ ਵਿੱਚ ਕਾਂਧ ਨਾਲ ਨਹੀਂ ਪਰ ਮਨ ਨਾਲ ਝੁਕਣਗੇ ਅਤੇ ਦ੍ਵਾਪਰ ਕਲਿਯੁਗ ਵਿੱਚ ਕਾਂਧ ਝੁਕਾਉਣਗੇ।