29.06.25     Avyakt Bapdada     Punjabi Murli     31.12.2005    Om Shanti     Madhuban


"ਨਵੇਂ ਵਰ੍ਹੇ ਵਿੱਚ ਆਪਣੇ ਪੁਰਾਣੇ ਸੰਸਕਾਰਾਂ ਨੂੰ ਯੋਗ ਅਗਿਨੀ ਵਿੱਚ ਭਸਮ ਕਰ ਬ੍ਰਹਮਾ ਬਾਪ ਸਮਾਨ ਤਿਆਗ, ਤਪੱਸਿਆ ਅਤੇ ਸੇਵਾ ਵਿੱਚ ਨੰਬਰਵਨ ਬਣੋ"


ਅੱਜ ਬਾਪਦਾਦਾ ਚਾਰੋਂ ਪਾਸੇ ਦੇ ਭਾਵੇਂ ਸਮੁੱਖ ਹਨ, ਭਾਵੇਂ ਦੂਰ ਬੈਠੇ ਦਿਲ ਦੇ ਸਮੀਪ ਹਨ, ਸਰਵ ਬੱਚਿਆਂ ਨੂੰ ਤਿੰਨ ਮੁਬਾਰਕ ਦੇ ਰਹੇ ਹਨ। ਇਕ ਨਵ ਜੀਵਨ ਦੀ ਮੁਬਾਰਕ ਹੈ ਅਤੇ ਦੂਸਰੀ ਨਵ ਯੁਗ ਦੀ ਮੁਬਾਰਕ ਹੈ ਅਤੇ ਤੀਸਰੀ ਅੱਜ ਦੇ ਦਿਨ ਵਰ੍ਹੇ ਦੀ ਮੁਬਾਰਕ ਹੈ। ਤੁਸੀਂ ਸਭ ਵੀ ਨਵੇਂ ਵਰ੍ਹੇ ਦੀ ਮੁਬਾਰਕ ਦੇਣ ਅਤੇ ਮੁਬਾਰਕ ਲੈਣ ਆਏ ਹੋ। ਅਸਲ ਵਿੱਚ ਸੱਚੀ ਦਿਲ ਦੇ ਖੁਸ਼ੀ ਦੀ ਮੁਬਾਰਕ ਤੁਸੀਂ ਬ੍ਰਾਹਮਣ ਆਤਮਾਵਾਂ ਲੈਂਦੇ ਵੀ ਹੋ, ਦਿੰਦੇ ਵੀ ਹੋ। ਵਿਦਾਈ ਅਤੇ ਵਧਾਈ ਦਾ ਸੰਗਮਯੁਗ ਹੈ। ਅੱਜ ਦੇ ਦਿਨ ਨੂੰ ਕਹਾਂਗੇ ਸੰਗਮ ਦਾ ਦਿਨ ਹੈ। ਸੰਗਮ ਦੀ ਮਹਿਮਾ ਬਹੁਤ ਵੱਡੀ ਹੈ। ਤੁਸੀਂ ਸਭ ਜਾਣਦੇ ਹੋ ਕਿ ਸੰਗਮਯੁਗ ਦੀ ਮਹਿਮਾ ਦੇ ਕਾਰਨ ਅੱਜਕਲ ਦੇ ਪੁਰਾਣੇ ਅਤੇ ਨਵੇਂ ਵਰ੍ਹੇ ਦੇ ਸੰਗਮ ਨੂੰ ਕਿੰਨਾ ਧੂਮਧਾਮ ਨਾਲ ਮਨਾਉਂਦੇ ਹਨ। ਸੰਗਮਯੁਗ ਦੀ ਮਹਿਮਾ ਦੇ ਕਾਰਨ ਹੀ ਇਸ ਪੁਰਾਣੇ ਨਵੇਂ ਵਰ੍ਹੇ ਦੇ ਸੰਮਗ ਦੀ ਮਹਿਮਾ ਹੈ। ਜਿੱਥੇ ਦੋ ਨਦੀਆਂ ਮਿਲਦੀਆਂ ਹਨ, ਸੰਗਮ ਹੁੰਦਾ ਹੈ, ਉਹਨਾਂ ਦੀ ਵੀ ਮਹਿਮਾ ਹੈ। ਜਿੱਥੇ ਨਦੀ ਸਾਗਰ ਦਾ ਸੰਗਮ ਹੁੰਦਾ ਹੈ ਉਸਦੀ ਵੀ ਮਹਿਮਾ ਹੈ। ਪਰ ਸਭਤੋਂ ਵੱਡੀ ਮਹਿਮਾ ਇਸ ਸੰਗਮਯੁਗ ਦੀ, ਪੁਰਸ਼ੋਤਮ ਯੁਗ ਦੀ ਹੈ, ਜਿੱਥੇ ਤੁਸੀਂ ਬ੍ਰਾਹਮਣ ਭਾਗਵਾਨ ਆਤਮਾਵਾਂ ਬੈਠੇ ਹੋ। ਇਹ ਨਸ਼ਾ ਹੈ ਨਾ! ਜੇਰਕ ਤੁਹਾਨੂੰ ਕੋਈ ਪੁੱਛੇ ਕਿਸ ਸਮੇਂ ਤੇ ਹੋ? ਕੀ ਕਲਿਯੁਗ ਵਿੱਚ ਬੈਠੇ ਰਹਿੰਦੇ ਹੋ? ਤਾਂ ਕੀ ਫ਼ਲਕ ਨਾਲ ਕਹੋਗੇ? ਅਸੀਂ ਇਸ ਸਮੇਂ ਪੁਰਸ਼ੋਤਮ ਸੰਗਮਯੁਗ ਵਿੱਚ ਰਹਿੰਦੇ ਹਾਂ। ਤੁਸੀਂ ਕਲਿਯੁਗੀ ਨਹੀਂ ਹੋ, ਸੰਗਮਯੁਗੀ ਹੋ। ਹੋਰ ਇਸ ਸੰਗਮਯੁਗ ਦੀ ਵਿਸ਼ੇਸ਼ ਮਹਿਮਾ ਕਿਉਂ ਹੈ? ਕਿਉਂਕਿ ਭਗਵਾਨ ਅਤੇ ਬੱਚਿਆਂ ਦਾ ਮਿਲਣ ਹੁੰਦਾ ਹੈ। ਮੇਲਾ ਹੁੰਦਾ ਹੈ, ਮਿਲਣ ਹੁੰਦਾ ਹੈ, ਜੋ ਕਿਸੇ ਵੀ ਯੁੱਗ ਵਿੱਚ ਨਹੀਂ ਹੁੰਦਾ। ਤਾਂ ਮੇਲਾ ਮਨਾਉਣ ਆਏ ਹੋ ਨਾ! ਤੁਸੀਂ ਮਿਲਣ ਮੇਲਾ ਮਨਾਉਣ ਲਈ ਕਿਥੋਂ -ਕਿਥੋਂ ਤੋਂ ਆਏ ਹੋ। ਕਦੀ ਸੁਪਨੇ ਵਿੱਚ ਵੀ ਸੋਚਿਆ ਸੀ ਕਿ ਡਰਾਮੇ ਵਿੱਚ ਮੁਝ ਆਤਮਾ ਦਾ ਅਜਿਹਾ ਭਾਗ ਵੀ ਨੂੰਧਿਆ ਹੋਇਆ ਹੈ। ਆਤਮਾ ਦਾ ਪਰਮਾਤਮਾ ਨਾਲ ਮਿਲਣ ਦਾ ਭਾਗ ਸੀ ਅਤੇ ਹੈ। ਬਾਪ ਵੀ ਹਰ ਇੱਕ ਬੱਚੇ ਦੇ ਭਾਗ ਨੂੰ ਵੇਖ ਹਰਸ਼ਿਤ ਹੁੰਦੇ ਹਨ। ਵਾਹ! ਭਾਗਵਾਨ ਬੱਚੇ ਵਾਹ! ਆਪਣੇ ਭਾਗ ਨੂੰ ਦੇਖ ਦਿਲ ਵਿੱਚ ਆਪਣੇ ਪ੍ਰਤੀ ਵਾਹ! ਮੈਂ ਵਾਹ! ਮੇਰਾ ਭਾਗ ਵਾਹ! ਮੇਰਾ ਬਾਬਾ ਵਾਹ! ਮੇਰਾ ਬ੍ਰਾਹਮਣ ਪਰਿਵਾਰ ਵਾਹ! ਇਹ ਵਾਹ, ਵਾਹ ਦੇ ਗੀਤ ਆਟੋਮੈਟਿਕ ਦਿਲ ਵਿੱਚ ਗਾਉਦੇ ਰਹਿੰਦੇ ਹੋ ਨਾ!

ਤਾਂ ਅੱਜ ਇਸ ਸੰਗਮ ਦੇ ਸਮੇਂ ਆਪਣੇ ਅੰਦਰ ਸੋਚ ਲਿਆ ਹੈ ਕਿ ਕਿਸ -ਕਿਸ ਗੱਲਾਂ ਦੀ ਵਿਦਾਈ ਦੇਣੀ ਹੈ? ਸਭ ਨੇ ਸੋਚਿਆ ਹੈ? ਸਦਾਕਾਲ ਦੇ ਲਈ ਵਿਦਾਈ ਦੇਣੀ ਹੈ ਕਿਉਂਕਿ ਸਦਾਕਾਲ ਦੇ ਲਈ ਵਿਦਾਈ ਦੇਣ ਨਾਲ ਸਦਾਕਾਲ ਦੀ ਵਧਾਈਆਂ ਮਨਾ ਸਕਣਗੇ। ਅਜਿਹੀ ਵਧਾਈ ਦਵੋ ਜੋ ਤੁਹਾਡੇ ਚੇਹਰੇ ਨੂੰ ਦੇਖ ਜੋ ਵੀ ਆਤਮਾ ਸਾਹਮਣੇ ਆਏ ਉਹ ਵੀ ਵਧਾਈਆਂ ਪ੍ਰਾਪਤ ਕਰ ਖੁਸ਼ ਹੋ ਜਾਏ। ਜੋ ਦਿਲ ਨਾਲ ਵਧਾਈ ਦਿੰਦੇ ਜਾਂ ਲੈਂਦੇ ਹਨ ਉਹ ਸਦਾ ਹੀ ਕਿਵੇਂ ਦਿਖਾਈ ਦਿੰਦੇ ਹਨ? ਸੰਗਮਯੁਗੀ ਫਰਿਸ਼ਤਾ। ਸਭ ਦਾ ਇਹ ਹੀ ਪੁਰਸ਼ਾਰਥ ਹੈ ਨਾ - ਬ੍ਰਾਹਮਣ ਸੋ ਫਰਿਸ਼ਤਾ ਅਤੇ ਫਰਿਸ਼ਤਾ ਸੋ ਦੇਵਤਾ! ਕਿਉਂਕਿ ਬਾਪ ਨੂੰ ਸਭ ਤਰ੍ਹਾਂ ਸੰਕਲਪ ਅਤੇ ਜੋ ਵੀ ਕੁਝ ਪ੍ਰਵ੍ਰਿਤੀ ਦਾ, ਕਰਮ ਦਾ ਬੋਝ ਹੈ ਉਹ ਦੇ ਦਿੱਤਾ ਹੈ ਨਾ! ਬੋਝ ਦੇ ਦਿੱਤਾ ਹੈ ਜਾਂ ਥੋੜਾ ਜਿਹਾ ਰਹਿ ਗਿਆ ਹੈ? ਕਿਉਂਕਿ ਥੋੜਾ ਜਿਹਾ ਬੋਝ ਵੀ ਫਰਿਸ਼ਤਾ ਬਣਨ ਨਹੀਂ ਦਵੇਗਾ ਅਤੇ ਜਦੋਂ ਬਾਪ ਬੱਚਿਆਂ ਦਾ ਬੋਝ ਲੈਣ ਦੇ ਲਈ ਆਏ ਹਨ ਤਾਂ ਬੋਝ ਦੇਣਾ ਮੁਸ਼ਕਿਲ ਹੈ ਕੀ! ਮੁਸ਼ਕਿਲ ਹੈ ਜਾਂ ਸਹਿਜ ਹੈ? ਜੋ ਸਮਝਦੇ ਹਨ ਬੋਝ ਦੇ ਦਿੱਤਾ ਹੈ ਉਹ ਹੱਥ ਉਠਾਓ। ਦੇ ਦਿੱਤਾ ਹੈ? ਦੇਖਣਾ ਸੋਚਕੇ ਹੱਥ ਉਠਾਉਣਾ? ਬੋਝ ਦੇ ਦਿੱਤਾ ਹੈ? ਅੱਛਾ, ਦੇ ਦਿੱਤਾ ਹੈ ਤਾਂ ਬਹੁਤ ਮੁਬਾਰਕ ਹੋਵੇ। ਅਤੇ ਜਿਨ੍ਹਾਂ ਨੇ ਨਹੀਂ ਦਿੱਤਾ ਹੈ ਉਹ ਕਿਸਲਈ ਰੱਖਿਆ ਹੈ? ਬੋਝ ਨਾਲ ਪ੍ਰੀਤ ਹੈ ਕੀ? ਬੋਝ ਚੰਗਾ ਲੱਗਦਾ ਹੈ? ਦੇਖੋ, ਬਾਪਦਾਦਾ ਹਰ ਬੱਚੇ ਨੂੰ ਕੀ ਕਹਿੰਦੇ ਹਨ? ਓ ਮੇਰੇ ਬੇਫ਼ਿਕਰ ਬਾਦਸ਼ਾਹ ਬੱਚੇ। ਤਾਂ ਬੋਝ ਦਾ ਫ਼ਿਕਰ ਹੁੰਦਾ ਹੈ ਨਾ! ਤਾਂ ਬੋਝ ਲੈਣ ਲਈ ਬਾਪ ਆਏ ਹਨ ਕਿਉਂਕਿ 63 ਜਨਮ ਤੋਂ ਬਾਪ ਦੇਖ ਰਹੇ ਹਨ ਬੋਝ ਉਠਾਉਂਦੇ -ਉਠਾਉਂਦੇ ਸਭ ਬੱਚੇ ਬਹੁਤ ਭਾਰੀ ਹੋ ਗਏ ਹਨ ਇਸਲਈ ਜਦੋਂ ਬਾਪ ਬੱਚਿਆਂ ਨੂੰ ਪਿਆਰ ਨਾਲ ਕਹਿ ਰਹੇ ਹਨ ਬੋਝ ਦੇ ਦੋ। ਫਿਰ ਵੀ ਕਿਉਂ ਰੱਖ ਲਿਆ ਹੈ? ਕੀ ਬੋਝ ਚੰਗਾ ਲੱਗਦਾ ਹੈ? ਸਭਤੋਂ ਸੂਕ੍ਸ਼੍ਮ ਬੋਝ ਹੈ - ਪੁਰਾਣੇ ਸੰਸਕਾਰਾਂ ਦਾ। ਬਾਪਦਾਦਾ ਨੇ ਹਰ ਬੱਚੇ ਦੇ ਇਸ ਵਰ੍ਹੇ ਦਾ, ਕਿਉਂਕਿ ਵਰਾ ਪੂਰਾ ਹੋ ਰਿਹਾ ਹੈ ਨਾ, ਤਾਂ ਇਸ ਵਰ੍ਹੇ ਦਾ ਚਾਰਟ ਦੇਖਿਆ। ਤੁਸੀਂ ਸਭਨੇ ਵੀ ਆਪਣਾ -ਆਪਣਾ ਚਾਰਟ ਚੈਕ ਕੀਤਾ ਹੋਵੇਗਾ? ਤਾਂ ਬਾਪਦਾਦਾ ਨੇ ਦੇਖਿਆ ਕਿ ਕਈ ਬੱਚਿਆਂ ਨੂੰ ਇਸ ਪੁਰਾਣੇ ਸੰਸਾਰ ਦੀ ਆਕਰਸ਼ਣ ਘੱਟ ਹੋਈ ਹੈ, ਪੁਰਾਣੇ ਸੰਬੰਧ ਦੀ ਵੀ ਆਕਰਸ਼ਣ ਘੱਟ ਹੋਈ ਹੈ ਪਰ ਪੁਰਾਣੇ ਸੰਸਕਾਰ, ਉਸਦਾ ਬੋਝ ਮੈਜ਼ੋਰਿਟੀ ਵਿੱਚ ਰਿਹਾ ਹੋਇਆ ਹੈ। ਕਿਸੇ ਨਾ ਕਿਸੇ ਰੂਪ ਵਿੱਚ ਚਾਹੇ ਮਨਸਾ ਅਸ਼ੁੱਧ ਸੰਕਲਪ ਨਹੀਂ ਪਰ ਵਿਅਰਥ ਸੰਕਲਪ ਦਾ ਸੰਸਕਾਰ ਹਾਲੇ ਵੀ ਪਰਸੈਂਟ ਵਿੱਚ ਦਿਖਾਈ ਦਿੰਦਾ ਹੈ। ਵਾਚਾ ਵਿੱਚ ਵੀ ਦਿਖਾਈ ਦਿੰਦਾ ਹੈ। ਸੰਬੰਧ -ਸੰਪਰਕ ਵਿੱਚ ਵੀ ਕੋਈ ਨਾ ਕੋਈ ਸੰਸਕਾਰ ਹਾਲੇ ਵੀ ਦਿਖਾਈ ਦਿੰਦਾ ਹੈ।

ਤਾਂ ਅੱਜ ਬਾਪਦਾਦਾ ਸਭ ਬੱਚਿਆਂ ਨੂੰ ਮੁਬਾਰਕ ਦੇ ਨਾਲ -ਨਾਲ ਇਹ ਹੀ ਇਸ਼ਾਰਾ ਦਿੰਦੇ ਹਨ ਕਿ ਇਹ ਰਿਹਾ ਹੋਇਆ ਸੰਸਾਕਰ ਸਮੇਂ ਤੇ ਧੋਖਾ ਦਿੰਦਾ ਵੀ ਹੈ ਅਤੇ ਅੰਤ ਵਿੱਚ ਵੀ ਧੋਖਾ ਦੇਣ ਦੇ ਨਿਮਿਤ ਬਣ ਜਾਏਗਾ ਇਸਲਈ ਅੱਜ ਸੰਸਕਾਰ ਦਾ ਸੰਸਕਾਰ ਕਰੋ। ਹਰ ਇੱਕ ਆਪਣੇ ਸੰਸਕਾਰ ਨੂੰ ਜਾਣਦਾ ਵੀ ਹੈ, ਛੱਡਣਾ ਚਾਹੁੰਦਾ ਵੀ ਹੈ, ਤੰਗ ਵੀ ਹੈ, ਪਰ ਸਦਾ ਦੇ ਲਈ ਪਰਿਵਰਤਨ ਕਰਨ ਵਿੱਚ ਤੀਵਰ ਪੁਰਸ਼ਾਰਥੀ ਨਹੀਂ ਹੈ। ਪੁਰਸ਼ਾਰਥ ਕਰਦੇ ਹਨ ਪਰ ਤੀਵਰ ਪੁਰਸ਼ਾਰਥੀ ਨਹੀਂ ਹਨ। ਕਾਰਨ? ਤੀਵਰ ਪੁਰਸ਼ਾਰਥ ਕਿਉਂ ਨਹੀਂ ਹੁੰਦਾ? ਕਰਨ ਇਹ ਹੀ ਹੈ, ਜਿਵੇਂ ਰਾਵਣ ਨੂੰ ਮਾਰਿਆ ਵੀ ਪਰ ਸਿਰਫ਼ ਮਾਰਿਆ, ਸਾੜਿਆ ਵੀ। ਇਵੇਂ ਮਾਰਨ ਦੇ ਲਈ ਪੁਰਸ਼ਾਰਥ ਕਰਦੇ ਹਨ, ਥੋੜਾ ਬੇਹੋਸ਼ ਵੀ ਹੁੰਦਾ ਹੈ ਸੰਸਕਾਰ, ਪਰ ਜਲਾਇਆ ਨਹੀਂ ਤਾਂ ਬੇਹੋਸ਼ੀ ਨਾਲ ਵਿੱਚ -ਵਿੱਚ ਉੱਠ ਜਾਂਦਾ ਹੈ। ਇਸਦੇ ਲਈ ਪੁਰਾਣੇ ਸੰਸਕਾਰ ਦਾ ਸੰਸਕਾਰ ਕਰਨ ਦੇ ਲਈ ਇਸ ਨਵੇਂ ਵਰ੍ਹੇ ਵਿੱਚ ਯੋਗ ਅਗਿਨੀ ਵਿੱਚ ਜਲਾਉਣ ਦਾ, ਦ੍ਰਿੜ੍ਹ ਸੰਕਲਪ ਦਾ ਅਟੇੰਸ਼ਨ ਰੱਖੋ। ਪੁੱਛਦੇ ਹਨ ਨਾ ਇਸ ਨਵੇਂ ਵਰ੍ਹੇ ਵਿੱਚ ਕੀ ਕਰਨਾ ਹੈ। ਸੇਵਾ ਦੀ ਤਾਂ ਗੱਲ ਵੱਖ ਹੈ ਪਰ ਪਹਿਲੇ ਖੁਦ ਦੀ ਗੱਲ ਹੈ - ਯੋਗ ਲਗਾਉਦੇ ਹੋ, ਬਾਪਦਾਦਾ ਬੱਚਿਆਂ ਨੂੰ ਯੋਗ ਵਿੱਚ ਅਭਿਆਸ ਕਰਦੇ ਹੋਏ ਦੇਖਦੇ ਹਨ। ਅੰਮ੍ਰਿਤਵੇਲੇ ਵੀ ਬਹੁਤ ਪੁਰਸ਼ਾਰਥ ਕਰਦੇ ਹਨ ਪਰ ਯੋਗ ਤਪੱਸਿਆ, ਤਪ ਦੇ ਰੂਪ ਵਿੱਚ ਨਹੀਂ ਕਰਦੇ ਹਨ। ਪਿਆਰ ਨਾਲ ਯਾਦ ਜ਼ਰੂਰ ਕਰਦੇ ਹਨ, ਰੂਹਰਿਹਾਂਨ ਵੀ ਬਹੁਤ ਕਰਦੇ ਹਨ, ਸ਼ਕਤੀ ਵੀ ਲੈਣ ਦਾ ਅਭਿਆਸ ਕਰਦੇ ਹਨ ਪਰ ਯਾਦ ਨੂੰ ਐਨਾ ਪਾਵਰਫੁਲ ਨਹੀਂ ਬਣਾਇਆ ਹੈ, ਜੋ ਸੰਕਲਪ ਕਰੋ ਵਿਦਾਈ, ਤਾਂ ਵਿਦਾਈ ਹੋ ਜਾਏ। ਯੋਗ ਨੂੰ ਯੋਗ ਅਗਿਨੀ ਦੇ ਰੂਪ ਵਿੱਚ ਕੰਮ ਵਿੱਚ ਨਹੀਂ ਲਗਾਉਦੇ ਇਸਲਈ ਯੋਗ ਨੂੰ ਪਾਵਰਫੁੱਲ ਬਣਾਓ। ਇਕਾਗਰਤਾ ਦੀ ਸ਼ਕਤੀ ਵਿਸ਼ੇਸ਼ ਸੰਸਕਾਰ ਭਸਮ ਕਰਨ ਲਈ ਜ਼ਰੂਰੀ ਹੈ। ਜਿਸ ਸਵਰੂਪ ਵਿੱਚ ਇਕਾਗਰ ਹੋਣਾ ਚਾਹੋ, ਜਿਨਾਂ ਸਮੇਂ ਇਕਾਗਰ ਹੋਣਾ ਚਾਹੋ, ਇਵੇਂ ਇਕਾਗਰਤਾ ਸੰਕਲਪ ਕੀਤਾ ਅਤੇ ਭਸਮ। ਇਸਨੂੰ ਕਿਹਾ ਜਾਂਦਾ ਹੈ ਯੋਗ ਅਗਿਨੀ। ਨਾਮਨਿਸ਼ਾਨ ਖ਼ਤਮ। ਮਾਰਨ ਵਿੱਚ ਫਿਰ ਵੀ ਲਾਸ਼ ਤੇ ਰਹਿੰਦੀ ਹੈ ਨਾ! ਭਸਮ ਹੋਣ ਦੇ ਬਾਦ ਨਾਮਨਿਸ਼ਾਨ ਖ਼ਤਮ। ਤਾਂ ਇਸ ਵਰ੍ਹੇ ਯੋਗ ਨੂੰ ਪਾਵਰਫੁੱਲ ਸਟੇਜ ਵਿੱਚ ਲਿਆਓ। ਜਿਸ ਸਵਰੂਪ ਵਿੱਚ ਰਹਿਣਾ ਚਾਹੋ ਮਾਸਟਰ ਸਰਵਸ਼ਕਤੀਵਾਨ, ਆਡਰ ਕਰੋ, ਖ਼ਤਮ ਕਰਨ ਦੀ ਸ਼ਕਤੀ ਤੁਹਾਡੇ ਆਡਰ ਨੂੰ ਨਾ ਮੰਨੇ, ਇਹ ਤਾਂ ਹੋ ਨਹੀਂ ਸਕਦਾ। ਮਾਲਿਕ ਹੋ। ਮਾਸਟਰ ਕਹਾਉਦੇ ਹੋ ਨਾ! ਤਾਂ ਮਾਸਟਰ ਆਡਰ ਕਰੇ ਅਤੇ ਸ਼ਕਤੀ ਹਾਜ਼ਿਰ ਨਹੀ ਹੋਵੇ ਤਾਂ ਕੀ ਉਹ ਮਾਸਟਰ ਹੈ? ਤਾਂ ਬਾਪਦਾਦਾ ਨੇ ਦੇਖਿਆ ਕਿ ਪੁਰਾਣੇ ਸੰਸਕਾਰ ਦਾ ਕੁਝ ਨਾ ਕੁਝ ਅੰਸ਼ ਹਾਲੇ ਵੀ ਰਿਹਾ ਹੋਇਆ ਹੈ ਅਤੇ ਉਹ ਅੰਸ਼ ਵਿੱਚ -ਵਿੱਚ ਵੰਸ਼ ਵੀ ਪੈਦਾ ਕਰ ਦਿੰਦਾ ਹੈ, ਜੋ ਕਰਮ ਤੱਕ ਵੀ ਕੰਮ ਹੋ ਜਾਂਦਾ ਹੈ। ਯੁੱਧ ਕਰਨੀ ਪੈਂਦੀ ਹੈ। ਤਾਂ ਬਾਪਦਾਦਾ ਨੂੰ ਬੱਚਿਆਂ ਦਾ ਸਮੇਂ ਪ੍ਰਮਾਣ ਯੁੱਧ ਦਾ ਸਵਰੂਪ ਭਾਉਂਦਾ ਨਹੀਂ ਹੈ। ਬਾਪਦਾਦਾ ਹਰ ਬੱਚੇ ਨੂੰ ਮਾਲਿਕ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ। ਆਡਰ ਕਰੋ ਜੀ ਹਜ਼ੂਰ।

ਤਾਂ ਸੁਣਿਆ ਇਸ ਵਰ੍ਹੇ ਖੁਦ ਦੇ ਪ੍ਰਤੀ ਕੀ ਕਰਨਾ ਹੈ? ਸ਼ਕਤੀਸ਼ਾਲੀ, ਬੇਫ਼ਿਕਰ ਬਾਦਸ਼ਾਹ ਸਭ ਦਾ ਲਕਸ਼ ਹੈ, ਕਿਸੇ ਤੋਂ ਵੀ ਪੁੱਛੋ ਤਾਂ ਕੀ ਕਹਿੰਦੇ ਹਨ? ਅਸੀਂ ਵਿਸ਼ਵ ਦਾ ਰਾਜ ਪ੍ਰਾਪਤ ਕਰਾਂਗੇ, ਰਾਜ ਅਧਿਕਾਰੀ ਬਣਾਂਗੇ। ਆਪਣੇ ਨੂੰ ਰਾਜਯੋਗੀ ਕਹਾਉਦੇ ਹਨ। ਪ੍ਰਜਾਯੋਗੀ ਹਨ ਕੀ? ਕੋਈ ਹੈ ਸਾਰੀ ਸਭਾ ਵਿੱਚ ਜੋ ਪ੍ਜਾਯੋਗੀ ਹੋਵੇ? ਹੈ? ਜੋ ਪ੍ਰਜਾ ਯੋਗੀ ਹੋਵੇ ਰਾਜਯੋਗੀ ਨਹੀਂ ਹੋਵੇ। ਟੀਚਰਸ ਕੋਈ ਹੈ? ਤੁਹਾਡੇ ਸੈਂਟਰਸ ਤੇ ਕੋਈ ਪ੍ਰਜਾਯੋਗੀ ਹੈ? ਕਹਾਉਦੇ ਤਾਂ ਸਭ ਰਾਜਯੋਗੀ ਹਨ। ਪ੍ਰਜਾਯੋਗੀ ਵਿੱਚ ਹੱਥ ਕੋਈ ਨਹੀਂ ਉਠਾਉਦਾ। ਚੰਗਾ ਨਹੀਂ ਲੱਗਦਾ ਹੈ! ਅਤੇ ਬਾਪ ਨੂੰ ਵੀ ਫਾਖੁਰ ਹੈ। ਬਾਪਦਾਦਾ ਫਾਖੁਰ ਨਾਲ ਕਹਿੰਦੇ ਹਨ ਕਿ ਸੰਗਮ ਤੇ ਵੀ ਹਰ ਬੱਚਾ ਰਾਜਾ ਬੱਚਾ ਹੈ। ਕੋਈ ਬਾਪ ਇਵੇਂ ਫ਼ਲਕ ਨਾਲ ਨਹੀਂ ਕਹਿ ਸਕਦਾ ਹੈ ਕਿ ਮੇਰਾ ਇੱਕ -ਇੱਕ ਬੱਚਾ ਰਾਜਾ ਹੈ। ਪਰ ਬਾਪਦਾਦਾ ਕਹਿੰਦੇ ਹਨ ਕਿ ਹਰ ਇੱਕ ਬੱਚਾ ਰਾਜਅਧਿਕਾਰੀ ਰਾਜਾ ਹੈ। ਪ੍ਰਜਾਯੋਗੀ ਵਿੱਚ ਤੇ ਹੱਥ ਨਹੀਂ ਉਠਾਇਆ ਨਾ, ਤਾਂ ਰਾਜਾ ਹੋ ਨਾ! ਪਰ ਇਵੇਂ ਢਿਲਾਢਾਲਾ ਰਾਜਾ ਨਹੀਂ ਬਣਨਾ ਜੋ ਆਡਰ ਕਰੋ ਅਤੇ ਆਏ ਨਹੀਂ। ਕਮਜ਼ੋਰ ਰਾਜੇ ਨਹੀਂ ਬਣਨਾ। ਪਿੱਛੇ ਵਾਲੇ ਕੌਣ ਹੋ? ਜੋ ਸਮਝਦੇ ਹਨ ਰਾਜਯੋਗੀ ਹਨ ਉਹ ਹੱਥ ਉਠਾਓ। ਉੱਪਰ ਬੈਠੇ ਹਨ, (ਗੈਲਰੀ ਵਿੱਚ ਬੈਠੇ ਹੋਏ ਹੱਥ ਹਿਲਾ ਰਹੇ ਹਨ, ਅੱਜ ਹਾਲ ਵਿੱਚ 18 ਹਜ਼ਾਰ ਭਰਾ -ਭੈਣਾਂ ਬੈਠੇ ਹਨ) ਬਾਪਦਾਦਾ ਦੇਖ ਰਹੇ ਹਨ, ਹੱਥ ਉਠਾਓ ਉੱਪਰ ਵਾਲੇ।

ਤਾਂ ਹੁਣ ਇਹ ਲਾਸ੍ਟ ਟਰਨ ਵੀ ਸ਼ੁਰੂ ਹੋ ਜਾਏਗਾ। ਤਾਂ ਤਿੰਨ ਮਾਹੀਣੇ ਬਾਪਦਾਦਾ ਦਿੰਦੇ ਹਨ, ਠੀਕ ਹੈ ਦੇਣ? ਹੋਮਵਰਕ ਦੇਣਗੇ ਕਿਉਂਕਿ ਇਹ ਵਿੱਚ -ਵਿੱਚ ਦਾ ਹੋਮਵਰਕ ਵੀ ਲਾਸ੍ਟ ਪੇਪਰ ਵਿੱਚ ਜਮਾਂ ਹੋਵੇਗਾ। ਤਾਂ ਤਿੰਨ ਮਾਹੀਣੇ ਵਿੱਚ ਹਰ ਇੱਕ ਆਪਣਾ ਚਾਰਟ ਚੈਕ ਕਰਨਾ ਕਿ ਮੈਂ ਮਾਸਟਰ ਸਰਵਸ਼ਕਤੀਵਾਂਨ ਹੋਕੇ ਕਿਸੇ ਵੀ ਕਰਮਿੰਦਰੀਆਂ ਨੂੰ, ਕਿਸੇ ਵੀ ਸ਼ਕਤੀ ਨੂੰ ਜਦੋਂ ਆਡਰ ਕਰੇ, ਜੋ ਆਡਰ ਕਰੇ ਉਹ ਪ੍ਰੈਕਟੀਕਲ ਵਿੱਚ ਆਡਰ ਮੰਨਿਆ ਜਾਂ ਨਹੀਂ ਮੰਨਿਆ? ਕਰ ਸਕਦੇ ਹੋ? ਪਹਿਲੀ ਲਾਇਨ ਕਰ ਸਕਦੇ ਹੋ? ਹੱਥ ਉਠਾਓ। ਅੱਛਾ। ਤਿੰਨ ਮਾਹੀਣੇ ਕੋਈ ਵੀ ਪੁਰਾਣਾ ਸੰਸਕਾਰ ਵਾਰ ਨਹੀਂ ਕਰੇ। ਅਲਬੇਲੇ ਨਹੀਂ ਬਣਨਾ, ਰਾਇਲ, ਅਲਬੇਲੇਪਨ ਨਹੀਂ ਲਿਆਉਣਾ, ਹੋ ਜਾਏਗਾ …। ਬਾਪਦਾਦਾ ਨਾਲ ਬਹੁਤ ਮਿਠੀ - ਮਿਠੀ ਗੱਲਾਂ ਕਰਦੇ ਹਨ, ਕਹਿੰਦੇ ਹਨ ਬਾਬਾ ਤੁਸੀਂ ਫ਼ਿਕਰ ਨਹੀਂ ਕਰੋ, ਹੋ ਜਾਵਾਂਗਾ। ਬਾਪਦਾਦਾ ਕੀ ਕਰੇਗਾ? ਸੁਣਕੇ ਮੁਸਕੁਰਾ ਦਿੰਦੇ ਹਨ। ਪਰ ਬਾਪਦਾਦਾ ਇਹਨਾਂ ਤਿੰਨ ਮਹੀਨੇ ਵਿੱਚ ਜੇਕਰ ਇਵੇਂ ਦੀ ਗੱਲ ਕੀਤੀ ਤੇ ਮੰਨੇਗਾ ਨਹੀਂ। ਮੰਜ਼ੂਰ ਹੈ ਤਾਂ ਹੱਥ ਉਠਾਓ। ਦਿਲ ਨਾਲ ਹੱਥ ਉਠਾਉਣਾ, ਸਭਾ ਦੇ ਕਾਰਨ ਹੱਥ ਨਹੀਂ ਉਠਾਉਣਾ। ਕਰਨਾ ਹੀ ਹੈ, ਭਾਵੇਂ ਕੁਝ ਵੀ ਸਹਿਣ ਕਰਨਾ ਪਵੇ, ਕੁਝ ਛੱਡਣਾ ਪਵੇ, ਕੋਈ ਹਰਜ਼ਾ ਨਹੀਂ। ਕਰਨਾ ਹੀ ਹੈ। ਪੱਕਾ? ਪੱਕਾ? ਪੱਕਾ? ਟੀਚਰਸ ਕਰਨਾ ਹੈ?

ਅੱਛਾ, ਇਹ ਤਾਜ ਵਾਲੇ ਬੱਚੇ ਕੀ ਕਰਨਗੇ? (ਛੋਟੇ ਬੱਚੇ ਤਾਜ ਪਹਿਣਕੇ ਸਾਹਮਣੇ ਬੈਠੇ ਹਨ) ਤਾਜ ਤੇ ਵਧੀਆ ਪਹਿਣ ਲਿਆ ਹੈ? ਕਰਨਾ ਪਵੇਗਾ। ਅੱਛਾ। ਦੇਖਣਾ ਬੱਚੇ ਹੱਥ ਉਠਾ ਰਹੇ ਹਨ। ਜੇਕਰ ਨਹੀਂ ਕਰਨਗੇ ਤਾਂ ਕੀ ਕਰੀਏ? ਉਹ ਵੀ ਦੱਸ ਦਵੋ। ਫਿਰ ਬਾਪਦਾਦਾ ਦੀ ਸੀਜ਼ਨ ਵਿੱਚ ਇੱਕ ਵਾਰ ਆਉਣ ਨਹੀਂ ਦੇਣਗੇ ਕਿਉਂਕਿ ਬਾਪਦਾਦਾ ਦੇਖ ਰਹੇ ਹਨ ਕਿ ਸਮੇਂ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਤੁਸੀਂ ਸਮੇਂ ਦਾ ਇੰਤਜ਼ਾਰ ਕਰਨ ਵਾਲੇ ਨਹੀਂ ਹੋ, ਤੁਸੀਂ ਇੰਤਜ਼ਾਮ ਕਰਨ ਵਾਲੇ ਹੋ, ਸਮੇਂ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਪ੍ਰਕ੍ਰਿਤੀ ਵੀ, ਸਤੋਪ੍ਰਧਾਨ ਪ੍ਰਕ੍ਰਿਤੀ ਤੁਹਾਡਾ ਆਹਵਾਂਨ ਕਰ ਰਹੀ ਹੈ। ਤਾਂ ਤਿੰਨ ਮਹੀਣੇ ਵਿੱਚ ਆਪਣੀ ਸ਼ਕਤੀਸ਼ਾਲੀ ਸਟੇਜ ਵਿੱਚ ਰਹੇ ਹੋਏ ਸੰਸਕਾਰ ਨੂੰ ਪਰਿਵਰਤਨ ਕਰਨਾ। ਜੇਕਰ ਤਿੰਨ ਮਹੀਣੇ ਅਟੇੰਸ਼ਨ ਰੱਖਿਆ ਨਾ ਤਾਂ ਉਸਦਾ ਅੱਗੇ ਵੀ ਅਭਿਆਸ ਹੋ ਜਾਏਗਾ। ਇੱਕ ਵਾਰੀ ਪਰਿਵਰਤਨ ਦੀ ਵਿਧੀ ਆ ਗਈ ਨਾ ਤਾਂ ਬਹੁਤ ਕੰਮ ਵਿੱਚ ਆਏਗਾ। ਸਮੇਂ ਦਾ ਤੁਸੀਂ ਇੰਤਜ਼ਾਰ ਨਹੀਂ ਕਰੋ, ਕਦੋਂ ਵਿਨਾਸ਼ ਹੋਵੇਗਾ, ਕਦੋਂ ਵਿਨਾਸ਼ ਹੋਵੇਗਾ, ਸਭ ਰੂਹਰਿਹਾਂਨ ਵਿਚ ਪੁੱਛਦੇ ਹਨ, ਬਾਹਰ ਤੋਂ ਨਹੀਂ ਬੋਲਦੇ ਪਰ ਅੰਦਰ ਗੱਲ ਕਰਦੇ ਹਨ ਪਤਾ ਨਹੀਂ ਕਦੋਂ ਵਿਨਾਸ਼ ਹੋਵੇਗਾ, ਦੋ ਸਾਲ ਵਿੱਚ ਹੋਵੇਗਾ 10 ਸਾਲ ਵਿੱਚ ਹੋਵੇਗਾ, ਕਿੰਨੇ ਸਾਲ ਵਿੱਚ ਹੋਵੇਗਾ? ਤੁਸੀਂ ਕਿਉਂ ਸਮੇਂ ਦਾ ਇੰਤਜ਼ਾਰ ਕਰੋ, ਸਮੇਂ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਬਾਪ ਤੋਂ ਪੁੱਛਦੇ ਹਨ ਤਾਰੀਖ਼ ਦਸ ਦਵੋ, ਥੋੜਾ ਜਿਹਾ ਸਾਲ ਦਸ ਦਵੋ, 10 ਸਾਲ ਲੱਗਣਗੇ, 20 ਲੱਗਣਗੇ, ਕਿੰਨੇ ਵਰ੍ਹੇ ਲੱਗਣਗੇ?

ਬਾਪਦਾਦਾ ਬੱਚਿਆਂ ਕੋਲੋਂ ਪ੍ਰਸ਼ਨ ਪੁੱਛਦੇ ਹਨ ਕਿ ਤੁਸੀਂ ਸਭ ਸਮਾਨ ਬਣ ਗਏ ਹੋ? ਪਰਦਾ ਖੋਲ੍ਹੇ ਕਿ ਪਰਦਾ ਖੋਲਾਂਗੇ ਤਾਂ ਕੋਈ ਕੰਘੀ ਕਰ ਰਿਹਾ ਹੈ, ਕੋਈ ਫੇਸ ਤੇ ਕ੍ਰੀਮ ਲਗਾ ਰਿਹਾ ਹੈ, ਜੇਕਰ ਏਵਰਰੇਡੀ ਹੋ, ਸੰਸਾਕਰ ਖ਼ਤਮ ਹੋ ਗਏ ਤਾਂ ਬਾਪਦਾਦਾ ਨੂੰ ਪਰਦਾ ਖੋਲ੍ਹਣ ਵਿੱਚ ਕੀ ਦੇਰੀ ਲੱਗੇਗੀ। ਏਵਰਰੇਡੀ ਤੇ ਹੋ ਜਾਓ ਨਾ! ਹੋ ਜਾਵਾਂਗੇ ਕਹਿਕੇ ਬਾਪ ਨੂੰ ਬਹੁਤ ਖੁਸ਼ ਕੀਤਾ ਹੈ। ਹੁਣ ਇਵੇਂ ਨਹੀਂ ਕਰਨਾ। ਹੋਣਾ ਹੀ ਹੈ, ਕਰਨਾ ਹੀ ਹੈ। ਬਾਪ ਸਮਾਨ ਬਣਨਾ ਹੈ ਇਸ ਵਿੱਚ ਤਾਂ ਸਭ ਹੱਥ ਉਠਾ ਦਿੰਦੇ ਹਨ, ਉਠਾਉਣ ਦੀ ਜ਼ਰੂਰਤ ਨਹੀਂ। ਬ੍ਰਹਮਾ ਬਾਪ ਨੂੰ ਦੇਖੋ ਸਾਕਾਰ ਵਿੱਚ ਤਾਂ ਬ੍ਰਹਮਾ ਬਾਪ ਨੂੰ ਫਾਲੋ ਕਰਨਾ ਹੈ ਨਾ! ਬ੍ਰਹਮਾ ਬਾਪ ਨੇ ਤਿਆਗ, ਤਪੱਸਿਆ ਅਤੇ ਸੇਵਾ ਲਾਸ੍ਟ ਘੜੀ ਤੱਕ ਸਾਕਾਰ ਰੂਪ ਵਿੱਚ ਪ੍ਰੈਕਟੀਕਲ ਦਿਖਾਇਆ। ਆਪਣੀ ਡਯੂਟੀ, ਸ਼ਿਵ ਬਾਪ ਦਵਾਰਾ ਮਹਾਵਾਕ ਉਚਾਰਨ ਦੀ ਡੀਊਟੀ ਲਾਸ੍ਟ ਦਿਨ ਤੱਕ ਨਿਭਾਈ। ਲਾਸ੍ਟ ਮੁਰਲੀ ਯਾਦ ਹੈ ਨਾ? ਤਿੰਨ ਸ਼ਬਦ ਦਾ ਵਰਦਾਨ, ਯਾਦ ਹੈ? (ਨਿਰਾਕਾਰੀ, ਨਿਰਵਿਕਾਰੀ ਅਤੇ ਨਿਰਹੰਕਾਰੀ ਬਣੋ) ਜਿਸਨੂੰ ਯਾਦ ਹੈ ਉਹ ਹੱਥ ਉਠਾਓ। ਅੱਛਾ ਸਭ ਨੂੰ ਯਾਦ ਹੈ, ਮੁਬਾਰਕ ਹੈ। ਤਿਆਗ ਵੀ ਲਾਸ੍ਟ ਦਿਨ ਤੱਕ ਕੀਤਾ, ਆਪਣਾ ਪੁਰਾਣਾ ਕਮਰਾ ਨਹੀਂ ਛੱਡਿਆ, ਬੱਚਿਆਂ ਨੇ ਕਿੰਨਾ ਪਿਆਰ ਨਾਲ ਬ੍ਰਹਮਾ ਬਾਪ ਨੂੰ ਕਿਹਾ ਪਰ ਬੱਚਿਆਂ ਦੇ ਲਈ ਬਣਾਇਆ, ਖੁਦ ਨਹੀਂ ਯੂਜ਼ ਕੀਤਾ। ਅਤੇ ਸਦਾ ਅਢਾਈ ਤਿੰਨ ਵਜੇ ਉੱਠਕੇ ਖੁਦ ਪ੍ਰਤੀ ਤਪੱਸਿਆ ਕੀਤੀ, ਸੰਸਕਾਰ ਭਸਮ ਕੀਤੇ ਤਾਂ ਕਰਮਾਤੀਤ ਅਵਿਅਕਤ ਬਣੇ, ਫਰਿਸ਼ਤਾ ਬਣੇ। ਜੋ ਸੋਚਿਆ ਉਹ ਕਰਕੇ ਦਿਖਾਇਆ। ਕਹਿਣਾ, ਸੋਚਣਾ, ਅਤੇ ਕਰਨਾ ਤਿੰਨਾਂ ਨੂੰ ਸਮਾਨ। ਫਾਲੋ ਫ਼ਾਦਰ। ਲਾਸ੍ਟ ਤੱਕ ਆਪਣੇ ਕਰਤਵ ਵਿੱਚ ਪੂਰਨ ਰਹੇ, ਪੱਤਰ ਵੀ ਲਿਖੇ, ਕਿੰਨੇ ਪੱਤਰ ਲਿੱਖੇ? ਸੇਵਾ ਵੀ ਨਹੀਂ ਛੱਡੀ। ਫਾਲੋ ਫ਼ਾਦਰ। ਅਖੰਡ ਮਹਾਦਾਨੀ, ਮਹਾਦਨੀ ਨਹੀਂ, ਅਖੰਡ ਮਹਾਦਾਨੀ ਦਾ ਪ੍ਰੈਕਟੀਕਲ ਰੂਪ ਦਿਖਾਇਆ, ਅੰਤ ਤੱਕ। ਪਰ ਬ੍ਰਹਮਾ ਬਾਪ ਨੇ ਆਦਿ ਤੋਂ ਅੰਤ ਤੱਕ ਤੱਪਸਵੀ ਰੂਪ ਰੱਖਿਆ। ਅੱਖਾਂ ਵਿੱਚ ਚਸ਼ਮਾ ਨਹੀਂ ਪਾਇਆ। ਇਹ ਸੂਕ੍ਸ਼੍ਮ ਸ਼ਕਤੀ ਹੈ। ਨਿਰਾਧਾਰ। ਸ਼ਰੀਰ ਪੁਰਾਣਾ ਹੈ, ਦਿਨਪ੍ਰਤੀਦਿਨ ਪ੍ਰਕ੍ਰਿਤੀ ਹਵਾ ਪਾਣੀ ਦੂਸ਼ਿਤ ਹੋ ਰਿਹਾ ਹੈ ਇਸਲਈ ਬਾਪਦਾਦਾ ਤੁਹਾਨੂੰ ਕਹਿੰਦੇ ਨਹੀਂ ਹਨ, ਕਿਉਂ ਅਧਾਰ ਲੈਂਦੇ ਹੋ, ਕਿਉਂ ਚਸ਼ਮਾ ਪਹਿਨਦੇ ਹੋ, ਪਾਓ ਭਾਵੇਂ ਪਾਓ, ਪਰ ਸ਼ਕਤੀਸ਼ਾਲੀ ਸਥਿਤੀ ਜ਼ਰੂਰ ਬਣਾਓ। ਸਾਰੀ ਵਿਸ਼ਵ ਦਾ ਕੰਮ ਖ਼ਤਮ ਕੀਤਾ ਹੈ? ਬਾਪਦਾਦਾ ਤੁਹਾਨੂੰ ਪ੍ਰਸ਼ਨ ਪੁੱਛਦਾ ਹੈ, ਤੁਸੀਂ ਸਭ ਸੰਤੁਸ਼ਟ ਹੋ ਕਿ ਵਿਸ਼ਵ ਕਲਿਆਣ ਦਾ ਕੰਮ ਖ਼ਤਮ ਹੋ ਗਿਆ ਹੈ, ਉਹ ਹੱਥ ਉਠਾਓ। ਇੱਕ ਵੀ ਨਹੀਂ? ਤਾਂ ਕਿਵੇ ਕਹਿੰਦੇ ਹੋ ਵਿਨਾਸ਼ ਹੋਵਗਾ? ਕੰਮ ਤਾਂ ਪੂਰਾ ਕੀਤਾ ਨਹੀਂ? ਅੱਛਾ।

ਚਾਰੋਂ ਪਾਸੇ ਦੇ ਸਦਾ ਉਮੰਗ -ਉਤਸ਼ਾਹ ਵਿੱਚ ਅੱਗੇ ਵੱਧਣ ਵਾਲੇ, ਸਦਾ ਹਿੰਮਤ ਨਾਲ ਬਾਪਦਾਦਾ ਦੀ ਪਦਮਗੁਣਾਂ ਮਦਦ ਦੇ ਪਾਤਰ ਬੱਚਿਆਂ ਨੂੰ, ਸਦਾ ਵਿਜੇਈ ਰਤਨ, ਹਰ ਸੰਕਲਪ ਵਿੱਚ ਵਿਜੇਈ ਬਣੇ ਹਨ। ਹਾਲੇ ਵੀ ਹਨ ਅਤੇ ਹਰ ਕਲਪ ਵਿੱਚ ਵਿਜੇਈ ਹਨ ਹੀ ਹੈ। ਇਵੇਂ ਵਿਜੇਈ ਬੱਚਿਆਂ ਨੂੰ ਸਦਾ ਇੱਕ ਬਾਪ ਦੂਸਰਾ ਨਾ ਕੋਈ, ਨਾ ਸੰਸਾਰ ਦੀ ਆਕਰਸ਼ਣ, ਨਾ ਸੰਸਕਾਰ ਦੀ ਆਕਰਸ਼ਣ ਦੋਵੇਂ ਆਕਰਸ਼ਣ ਤੋਂ ਮੁਕਤ ਰਹਿਣ ਵਾਲੇ, ਸਦਾ ਬਾਪ ਸਮਾਨ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਸਦਾਕਾਲ ਦੇ ਅਟੇੰਸ਼ਨ ਦਵਾਰਾ ਵਿਜੇ ਮਾਲਾ ਵਿੱਚ ਪਿਰੋਣ ਵਾਲੇ ਬਹੁਤ ਸਮੇਂ ਦੇ ਵਿਜੇਈ ਭਵ

ਬਹੁਤ ਸਮੇਂ ਦੇ ਵਿਜੇਈ, ਵਿਜੇ ਮਾਲਾ ਦੇ ਮਣਕੇ ਬਣਦੇ ਹਨ। ਵਿਜੇਈ ਬਣਨ ਦੇ ਲਈ ਸਦਾ ਬਾਪ ਨੂੰ ਸਾਹਮਣੇ ਰੱਖੋ - ਜੋ ਬਾਪ ਨੇ ਕੀਤਾ ਉਹ ਅਸੀਂ ਕਰਨਾ ਹੈ। ਹਰ ਕਦਮ ਵਿੱਚ ਜੋ ਬਾਪ ਦਾ ਸੰਕਲਪ ਉਹੀ ਬੱਚਿਆਂ ਦਾ ਸੰਕਲਪ, ਜੋ ਬਾਪ ਦੇ ਬੋਲ ਉਹ ਹੀ ਬੱਚਿਆਂ ਦੇ ਬੋਲ - ਤਾਂ ਹੀ ਵਿਜੇਈ ਬਣੋਗੇ। ਇਹ ਅਟੇੰਸ਼ਨ ਸਦਾਕਾਲ ਦਾ ਚਾਹੀਦਾ ਹੈ ਤਾਂ ਹੀ ਸਦਾਕਾਲ ਦਾ ਰਾਜ-ਭਾਗ ਹੋਵੇਗਾ ਕਿਉਂਕਿ ਜਿਵੇਂ ਦਾ ਪੁਰਸ਼ਾਰਥ ਉਵੇਂ ਦੀ ਪ੍ਰਾਲਬੱਧ ਹੈ। ਸਦਾ ਦਾ ਪੁਰਸ਼ਾਰਥ ਹੈ ਤਾਂ ਸਦਾ ਦਾ ਰਾਜ -ਭਾਗ ਹੈ।

ਸਲੋਗਨ:-
ਸੇਵਾ ਵਿੱਚ ਸਦਾ ਜੀ ਹਾਜ਼ਿਰ ਕਰਨਾ - ਇਹ ਹੀ ਪਿਆਰ ਦਾ ਸੱਚਾ ਸਬੂਤ ਹੈ।

ਅਵਿਅਕਤ ਇਸ਼ਾਰੇ:- ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ, ਅੰਤਰਮੁੱਖੀ ਬਣੋ। ਜਿਵੇਂ ਕੋਈ ਵੀ ਵਿਅਕਤੀ ਸ਼ੀਸ਼ੇ ਦੇ ਸਾਹਮਣੇ ਹੁੰਦੇ ਹੀ ਖੁਦ ਦਾ ਸਾਕਸ਼ਾਤਕਾਰ ਕਰ ਲੈਂਦਾ ਹੈ, ਉਵੇਂ ਤੁਹਾਡੀ ਆਤਮਿਕ ਸਥਿਤੀ, ਸ਼ਕਤੀ ਰੂਪੀ ਸੀਸ਼ੇ ਦੇ ਅੱਗੇ ਕੋਈ ਵੀ ਆਤਮਾ ਆਵੇ ਤਾਂ ਉਹ ਇੱਕ ਸੈਕਿੰਡ ਵਿੱਚ ਖੁਦ ਸਵਰੂਪ ਦਾ ਦਰਸ਼ਨ ਅਤੇ ਸਾਕਸ਼ਾਤਕਾਰ ਕਰ ਲਵੇ। ਤੁਹਾਡੇ ਹਰ ਕਰਮ, ਹਰ ਚੱਲਣ ਵਿੱਚ ਰੂਹਰਿਹਾਂਨ ਦੀ ਅਟੇੰਸ਼ਨ ਹੋਵੇ। ਜੋ ਸਵੱਛ, ਆਤਮਿਕ ਬਲ ਵਾਲੀ ਆਤਮਾਵਾਂ ਹਨ, ਉਹ ਸਭਨੂੰ ਆਪਣੇ ਵਲ ਆਕਰਸ਼ਿਤ ਜਰੂਰ ਕਰਦੀ ਹੈ।