29.07.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਇਸ ਸ਼ਰੀਰ
ਦੀ ਵੈਲ੍ਯੂ ਤੱਦ ਹੈ ਜੱਦ ਇਸ ਵਿੱਚ ਆਤਮਾ ਪ੍ਰਵੇਸ਼ ਕਰੇ , ਪਰ ਸਜਾਵਟ ਸ਼ਰੀਰ ਦੀ ਹੁੰਦੀ ਹੈ , ਆਤਮਾ
ਦੀ ਨਹੀਂ”
ਪ੍ਰਸ਼ਨ:-
ਤੁਸੀਂ ਬੱਚਿਆਂ
ਦਾ ਫਰਜ਼ ਕੀ ਹੈ? ਤੁਹਾਨੂੰ ਕਿਹੜੀ ਸੇਵਾ ਕਰਨੀ ਹੈ?
ਉੱਤਰ:-
ਤੁਹਾਡਾ ਫਰਜ਼ ਹੈ
- ਆਪਣੇ ਹਮਜਿਨਸ ਨੂੰ ਨਰ ਤੋਂ ਨਾਰਾਇਣ, ਨਾਰੀ ਤੋਂ ਲਕਸ਼ਮੀ ਬਣਨ ਦੀ ਯੁਕਤੀ ਦੱਸਣਾ ਹੈ। ਤੁਹਾਨੂੰ
ਹੁਣ ਭਾਰਤ ਦੀ ਸੱਚੀ ਰੂਹਾਨੀ ਸੇਵਾ ਕਰਨੀ ਹੈ। ਤੁਹਾਨੂੰ ਗਿਆਨ ਦਾ ਤੀਜਾ ਨੇਤਰ ਮਿਲਿਆ ਹੈ ਤਾਂ
ਤੁਹਾਡੀ ਬੁੱਧੀ ਅਤੇ ਚਲਣ ਬਹੁਤ ਰਿਫਾਇਨ ਹੋਣੀ ਚਾਹੀਦੀ ਹੈ। ਕਿਸੇ ਵਿੱਚ ਮੋਹ ਜ਼ਰਾ ਵੀ ਨਾ ਹੋਵੇ।
ਗੀਤ:-
ਨੈਨ ਹੀਣ ਨੂੰ
ਰਾਹ ਵਿਖਾਓ…..
ਓਮ ਸ਼ਾਂਤੀ
ਡਬਲ ਸ਼ਾਂਤੀ। ਤੁਸੀਂ ਬੱਚਿਆਂ ਨੂੰ ਰੇਸਪਾਂਡ ਕਰਨਾ ਚਾਹੀਦਾ ਹੈ ਓਮ ਸ਼ਾਂਤੀ। ਸਾਡਾ ਸਵਧਰ੍ਮ ਹੈ ਸ਼ਾਂਤੀ।
ਤੁਸੀਂ ਹੁਣ ਸ਼ਾਂਤੀ ਦੇ ਲਈ ਥੋੜੀ ਕਿਤੇ ਜਾਓਗੇ। ਮਨੁੱਖ ਮਨ ਦੀ ਸ਼ਾਂਤੀ ਦੇ ਲਈ ਸਾਧੂ - ਸੰਤਾਂ ਦੇ
ਕੋਲ ਵੀ ਜਾਂਦੇ ਹਨ ਨਾ। ਹੁਣ ਮਨ - ਬੁੱਧੀ ਤਾਂ ਹੈ ਆਤਮਾ ਦੇ ਅਰਗਨਸ। ਜਿਵੇਂ ਇਹ ਸ਼ਰੀਰ ਦੇ ਆਰਗਨਸ
ਹਨ ਉਵੇਂ ਹੀ। ਮਨ, ਬੁੱਧੀ ਅਤੇ ਚਕਸ਼ੂ। ਹੁਣ ਚਕਸ਼ੂ ਜਿਵੇਂ ਇਹ ਨੈਨ ਹਨ, ਵੈਸੇ ਉਹ ਨਹੀਂ ਹੈ। ਕਹਿੰਦੇ
ਹਨ - ਹੇ ਪ੍ਰਭੂ, ਨੈਨ ਹੀਨ ਨੂੰ ਰਾਹ ਦੱਸੋ। ਹੁਣ ਪ੍ਰਭੂ ਜਾਂ ਈਸ਼ਵਰ ਕਹਿਣ ਨਾਲ ਉਹ ਬਾਪ ਦਾ ਲਵ ਨਹੀਂ
ਆਉਂਦਾ ਹੈ। ਬਾਪ ਤੋਂ ਤਾਂ ਬੱਚਿਆਂ ਨੂੰ ਵਰਸਾ ਮਿਲਦਾ ਹੈ। ਇੱਥੇ ਤਾਂ ਤੁਸੀਂ ਬਾਪ ਦੇ ਸਾਹਮਣੇ ਬੈਠੇ
ਹੋ। ਪੜ੍ਹਦੇ ਵੀ ਹੋ। ਤੁਹਾਨੂੰ ਕੌਣ ਪੜ੍ਹਾਉਂਦੇ ਹਨ? ਤੁਸੀਂ ਇਵੇਂ ਨਹੀਂ ਕਹੋਗੇ ਕਿ ਪਰਮਾਤਮਾ ਜਾਂ
ਪ੍ਰਭੂ ਪੜ੍ਹਾਉਂਦੇ ਹਨ। ਤੁਸੀਂ ਕਹੋਗੇ ਸ਼ਿਵਬਾਬਾ ਪੜ੍ਹਾਉਂਦੇ ਹਨ। ਬਾਬਾ ਅੱਖਰ ਤਾਂ ਬਿਲਕੁਲ ਸਿੰਪਲ
ਹੈ। ਹੈ ਵੀ ਬਾਪਦਾਦਾ। ਆਤਮਾ ਨੂੰ ਆਤਮਾ ਹੀ ਕਿਹਾ ਜਾਂਦਾ ਹੈ, ਉਵੇਂ ਹੀ ਉਹ ਪਰਮ ਆਤਮਾ ਹੈ। ਉਹ
ਕਹਿੰਦੇ ਹਨ ਮੈ ਪਰਮ ਆਤਮਾ ਯਾਨੀ ਪਰਮਾਤਮਾ ਤੁਹਾਡਾ ਬਾਪ ਹਾਂ। ਫਿਰ ਮੈਨੂੰ ਪਰਮ ਆਤਮਾ ਦਾ ਡਰਾਮਾ
ਅਨੁਸਾਰ ਨਾਮ ਰੱਖਿਆ ਹੋਇਆ ਹੈ ਸ਼ਿਵ। ਡਰਾਮਾ ਵਿੱਚ ਸਭ ਦਾ ਨਾਮ ਵੀ ਚਾਹੀਦਾ ਹੈ ਨਾ। ਸ਼ਿਵ ਦਾ ਮੰਦਿਰ
ਵੀ ਹੈ। ਭਗਤੀ ਮਾਰਗ ਵਾਲਿਆਂ ਨੇ ਤਾਂ ਇੱਕ ਦੇ ਬਦਲੇ ਕਈ ਨਾਮ ਰੱਖੇ ਦਿਤੇ ਹਨ। ਅਤੇ ਫਿਰ ਢੇਰ ਦੇ
ਢੇਰ ਮੰਦਿਰ ਬਣਾਉਂਦੇ ਰਹਿੰਦੇ ਹਨ। ਚੀਜ਼ ਇੱਕ ਹੀ ਹੈ। ਸੋਮਨਾਥ ਦਾ ਮੰਦਿਰ ਕਿੰਨਾ ਵੱਡਾ ਹੈ, ਕਿੰਨਾ
ਸਜਾਉਂਦੇ ਹਨ। ਮਹਿਲਾਂ ਆਦਿ ਦੀ ਵੀ ਕਿੰਨੀ ਸਜਾਵਟ ਰੱਖਦੇ ਹਨ, ਆਤਮਾ ਦੀ ਤੇ ਕੋਈ ਸਜਾਵਟ ਨਹੀਂ ਹੈ,
ਉਵੇਂ ਹੀ ਪਰਮਾਤਮਾ ਦੀ ਵੀ ਕੋਈ ਸਜਾਵਟ ਨਹੀਂ ਹੈ। ਉਹ ਤਾਂ ਬਿੰਦੀ ਹੈ। ਬਾਕੀ ਜੋ ਵੀ ਸਜਾਵਟ ਹੈ,
ਉਹ ਸ਼ਰੀਰਾਂ ਦੀ ਹੈ। ਬਾਪ ਕਹਿੰਦੇ ਹਨ - ਨਾ ਸਾਡੀ ਸਜਾਵਟ ਹੈ, ਨਾ ਆਤਮਾਵਾਂ ਦੀ ਸਜਾਵਟ ਹੈ। ਆਤਮਾ
ਹੈ ਹੀ ਬਿੰਦੀ। ਇੰਨੀ ਛੋਟੀ ਬਿੰਦੀ ਤਾਂ ਕੁਝ ਪਾਰ੍ਟ ਵਜਾ ਨਾ ਸਕੇ। ਉਹ ਛੋਟੀ ਜਿਹੀ ਆਤਮਾ ਸ਼ਰੀਰ
ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਸ਼ਰੀਰ ਦੀ ਕਿੰਨੇ ਪ੍ਰਕਾਰ ਦੀ ਸਜਾਵਟ ਹੁੰਦੀ ਹੈ। ਮਨੁੱਖਾਂ ਦੇ ਕਿੰਨੇ
ਨਾਮ ਹੈ। ਕਿੰਗ ਕਵੀਨ ਦੀ ਸਜਾਵਟ ਕਿਵੇਂ ਹੁੰਦੀ ਹੈ, ਆਤਮਾ ਤਾਂ ਸਿੰਪਲ ਬਿੰਦੀ ਹੈ। ਹੁਣ ਤੁਸੀਂ
ਬੱਚਿਆਂ ਨੇ ਇਹ ਵੀ ਸਮਝਿਆ ਹੈ। ਆਤਮਾ ਹੀ ਗਿਆਨ ਧਾਰਨ ਕਰਦੀ ਹੈ। ਬਾਪ ਕਹਿੰਦੇ ਹਨ ਮੇਰੇ ਵਿੱਚ ਵੀ
ਗਿਆਨ ਹੈ ਨਾ। ਸ਼ਰੀਰ ਵਿੱਚ ਥੋੜੀ ਗਿਆਨ ਹੁੰਦਾ ਹੈ। ਮੈਨੂੰ ਆਤਮਾ ਵਿੱਚ ਗਿਆਨ ਹੈ, ਮੈਨੂੰ ਇਹ ਸ਼ਰੀਰ
ਲੈਣਾ ਪੈਂਦਾ ਹੈ ਤੁਹਾਨੂੰ ਸੁਣਾਉਣ ਦੇ ਲਈ। ਸ਼ਰੀਰ ਬਗੈਰ ਤਾਂ ਤੁਸੀਂ ਸੁਣ ਨਾ ਸਕੋ। ਹੁਣ ਇਹ ਗੀਤ
ਬਣਾਇਆ ਹੈ, ਨੈਣਹੀਣ ਨੂੰ ਰਾਹ ਦੱਸੋ… ਕੀ ਸ਼ਰੀਰ ਨੂੰ ਰਾਹ ਦੱਸਣੀ ਹੈ? ਨਹੀਂ। ਆਤਮਾ ਨੂੰ। ਆਤਮਾ ਹੀ
ਪੁਕਾਰਦੀ ਹੈ। ਸ਼ਰੀਰ ਨੂੰ ਤਾਂ ਦੋ ਨੇਤਰ ਹਨ। ਤਿੰਨ ਤਾਂ ਹੋ ਨਾ ਸਕੇ। ਤਿੱਜੇ ਨੇਤਰ ਦਾ ਇੱਥੇ (ਮਸਤਕ
ਵਿੱਚ) ਤਿਲਕ ਵੀ ਦਿੰਦੇ ਹਨ। ਕੋਈ ਸਿਰਫ ਬਿੰਦੀ ਮੁਅਫਿਕ ਦਿੰਦੇ ਹਨ, ਕੋਈ ਲਕੀਰ ਨਿਕਾਲਦੇ ਹਨ।
ਬਿੰਦੀ ਤਾਂ ਹੈ ਆਤਮਾ। ਬਾਕੀ ਗਿਆਨ ਦਾ ਤੀਜਾ ਨੇਤਰ ਮਿਲਦਾ ਹੈ। ਆਤਮਾ ਨੂੰ ਪਹਿਲੇ ਇਹ ਗਿਆਨ ਦਾ
ਤੀਜਾ ਨੇਤਰ ਨਹੀਂ ਸੀ। ਕੋਈ ਵੀ ਮਨੁੱਖ ਮਾਤਰ ਨੂੰ ਇਹ ਗਿਆਨ ਨਹੀਂ ਹੈ, ਇਸਲਈ ਗਿਆਨ ਨੇਤਰਹੀਣ ਕਿਹਾ
ਜਾਂਦਾ ਹੈ। ਬਾਕੀ ਇਹ ਅੱਖਾਂ ਤਾਂ ਸਭ ਨੂੰ ਹਨ। ਸਾਰੀ ਦੁਨੀਆਂ ਵਿੱਚ ਕਿਸੇ ਨੂੰ ਇਹ ਤੀਜਾ ਨੇਤਰ ਨਹੀਂ
ਹੈ। ਤੁਸੀਂ ਹੋ ਸਰਵੋਤਮ ਬ੍ਰਾਹਮਣ ਕੁਲ ਦੇ। ਤੁਸੀਂ ਜਾਣਦੇ ਹੋ ਭਗਤੀ ਮਾਰਗ ਅਤੇ ਗਿਆਨ ਮਾਰਗ ਵਿੱਚ
ਕਿੰਨਾ ਫਰਕ ਹੈ। ਤੁਸੀਂ ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਣਕੇ ਚੱਕਰਵਰਤੀ ਰਾਜਾ ਬਣਦੇ
ਹੋ। ਜਿਵੇਂ ਆਈ.ਸੀ.ਐਸ. ਵਾਲੇ ਵੀ ਬਹੁਤ ਉੱਚ ਪਦ ਪਾਉਂਦੇ ਹਨ। ਪਰ ਇੱਥੇ ਕੋਈ ਤਾਂ ਐਮ. ਪੀ. ਆਦਿ
ਨਹੀਂ ਬਣਦੇ ਹਨ। ਇੱਥੇ ਤਾਂ ਚੁਣਾਵ ਹੁੰਦੇ ਹਨ, ਵੋਟਸ ਤੇ ਐਮ. ਪੀ. ਆਦਿ ਬਣਦੇ ਹਨ। ਹੁਣ ਤੁਸੀਂ
ਆਤਮਾਵਾਂ ਨੂੰ ਬਾਪ ਦੀ ਸ਼੍ਰੀਮਤ ਮਿਲਦੀ ਹੈ। ਹੋਰ ਕੋਈ ਵੀ ਇਵੇਂ ਨਹੀਂ ਕਹਿਣਗੇ ਕਿ ਅਸੀਂ ਆਤਮਾ ਨੂੰ
ਮਤ ਦਿੰਦੇ ਹਾਂ। ਉਹ ਤਾਂ ਸਭ ਹਨ ਦੇਹ - ਅਭਿਮਾਨੀ। ਬਾਪ ਹੀ ਆਕੇ ਦੇਹੀ - ਅਭਿਮਾਨੀ ਬਣਨਾ ਸਿਖਾਉਂਦੇ
ਹਨ। ਸਭ ਹਨ ਦੇਹ - ਅਭਿਮਾਨੀ। ਮਨੁੱਖ ਸ਼ਰੀਰ ਦਾ ਕਿੰਨਾ ਭਭਕਾ ਰੱਖਦੇ ਹਨ। ਇੱਥੇ ਤਾਂ ਬਾਪ ਆਤਮਾਵਾਂ
ਨੂੰ ਹੀ ਵੇਖਦੇ ਹਨ। ਸ਼ਰੀਰ ਤਾਂ ਵਿਨਾਸ਼ੀ, ਵਰਥ ਨਾਟ ਏ ਪੈਨੀ ਹੈ। ਜਾਨਵਰਾਂ ਦੀ ਤਾਂ ਫਿਰ ਵੀ ਖਾਲ
ਆਦਿ ਵਿਕਦੀ ਹੈ। ਮਨੁੱਖ ਦਾ ਸ਼ਰੀਰ ਤਾਂ ਕੋਈ ਕੰਮ ਵਿੱਚ ਨਹੀਂ ਆਉਂਦਾ। ਹੁਣ ਬਾਪ ਆਕੇ ਵਰਥ ਪਾਉਂਡ
ਬਣਾਉਂਦੇ ਹਨ।
ਤੁਸੀਂ ਬੱਚੇ ਜਾਣਦੇ ਹੋ
ਕਿ ਹੁਣ ਅਸੀਂ ਸੋ ਦੇਵਤਾ ਬਣ ਰਹੇ ਹਾਂ ਤਾਂ ਇਹ ਨਸ਼ਾ ਚੜ੍ਹਿਆ ਰਹਿਣਾ ਚਾਹੀਦਾ ਹੈ। ਪਰ ਇਹ ਨਸ਼ਾ ਵੀ
ਨੰਬਰਵਾਰ ਪਰੁਸ਼ਾਰਥ ਅਨੁਸਾਰ ਰਹਿੰਦਾ ਹੈ। ਧਨ ਦਾ ਵੀ ਨਸ਼ਾ ਹੁੰਦਾ ਹੈ ਨਾ। ਹੁਣ ਤੁਸੀਂ ਬੱਚੇ ਬਹੁਤ
ਧਨਵਾਨ ਬਣਦੇ ਹੋ। ਤੁਹਾਡੀ ਬਹੁਤ ਕਮਾਈ ਹੋ ਰਹੀ ਹੈ। ਤੁਹਾਡੀ ਮਹਿਮਾ ਵੀ ਕਈ ਪ੍ਰਕਾਰ ਦੀ ਹੈ। ਤੁਸੀਂ
ਫੁੱਲਾਂ ਦਾ ਬਗੀਚਾ ਬਣਾਉਂਦੇ ਹੋ। ਸਤਯੁਗ ਨੂੰ ਕਿਹਾ ਜਾਂਦਾ ਹੈ ਗਾਰਡਨ ਆਫ ਫਲਾਵਰਸ। ਇਸ ਦਾ
ਸੈਪਲਿੰਗ ਕੱਦ ਲੱਗਦਾ ਹੈ - ਇਹ ਵੀ ਕਿਸੇ ਨੂੰ ਪਤਾ ਨਹੀਂ। ਤੁਹਾਨੂੰ ਬਾਪ ਸਮਝਾਉਂਦੇ ਹਨ। ਬੁਲਾਉਂਦੇ
ਵੀ ਹਨ - ਹੇ ਭਗਵਾਨ ਆਓ। ਉਨ੍ਹਾਂ ਨੂੰ ਮਾਲੀ ਨਹੀਂ ਕਹਾਂਗੇ। ਮਾਲੀ ਤੁਸੀਂ ਬੱਚੇ ਹੋ ਜੋ ਸੈਂਟਰਜ਼
ਸੰਭਾਲਦੇ ਹੋ। ਮਾਲੀ ਕਈ ਪ੍ਰਕਾਰ ਦੇ ਹੁੰਦੇ ਹਨ। ਬਾਗਵਾਨ ਇੱਕ ਹੀ ਹੈ। ਮੁਗਲ ਗਾਰਡਨ ਦੇ ਮਾਲੀ ਨੂੰ
ਪਗਾਰ ਵੀ ਇੰਨਾ ਵੱਡਾ ਮਿਲਦਾ ਹੋਵੇਗਾ ਨਾ। ਬਗੀਚਾ ਇਵੇਂ ਸੁੰਦਰ ਬਣਾਉਂਦੇ ਹਨ ਜੋ ਸਭ ਵੇਖਣ ਆਉਂਦੇ
ਹਨ। ਮੁਗਲ ਲੋਕ ਬਹੁਤ ਸ਼ੋਕੀਨ ਹੁੰਦੇ ਸੀ, ਉਨ੍ਹਾਂ ਦੀ ਇਸਤਰੀ ਮਰੀ ਤਾਂ ਤਾਜਮਹਿਲ ਬਣਵਾਇਆ। ਉਨ੍ਹਾਂ
ਦਾ ਨਾਮ ਚੱਲਿਆ ਆਉਂਦਾ ਹੈ। ਕਿੰਨੇ ਚੰਗੇ - ਚੰਗੇ ਯਾਦਗਾਰ ਬਣਾਏ ਹਨ। ਤਾਂ ਬਾਪ ਸਮਝਾਉਂਦੇ ਹਨ,
ਮਨੁੱਖ ਦੀ ਕਿੰਨੀ ਮਹਿਮਾ ਹੁੰਦੀ ਹੈ। ਮਨੁੱਖ ਤਾਂ ਮਨੁੱਖ ਹੀ ਹਨ। ਲੜਾਈ ਵਿੱਚ ਢੇਰ ਦੇ ਢੇਰ ਮਨੁੱਖ
ਮਰਦੇ ਹਨ ਫਿਰ ਕੀ ਕਰਦੇ ਹਨ। ਘਾਸਲੇਟ, ਪੈਟ੍ਰੋਲ ਪਾ ਖਤਮ ਕਰ ਦਿੰਦੇ ਹਨ। ਕੋਈ ਤਾਂ ਇਵੇਂ ਹੀ ਪਏ
ਰਹਿੰਦੇ ਹਨ। ਦਫ਼ਨ ਥੋੜੀ ਕਰਦੇ ਹਨ। ਕੁਝ ਵੀ ਮਾਨ ਨਹੀਂ। ਤਾਂ ਹੁਣ ਤੁਸੀਂ ਬੱਚਿਆਂ ਨੂੰ ਕਿੰਨਾ
ਨਾਰਾਇਣੀ ਨਸ਼ਾ ਚੜ੍ਹਨਾ ਚਾਹੀਦਾ ਹੈ। ਇਹ ਹੈ ਵਿਸ਼ਵ ਦੇ ਮਾਲਿਕਪਣੇ ਦਾ ਨਸ਼ਾ। ਸੱਤ ਨਾਰਾਇਣ ਦੀ ਕਥਾ
ਹੈ ਤਾਂ ਜਰੂਰ ਨਾਰਾਇਣ ਹੀ ਬਣਨਗੇ। ਆਤਮਾ ਨੂੰ ਗਿਆਨ ਦਾ ਤੀਜਾ ਨੇਤਰ ਮਿਲਦਾ ਹੈ। ਦੇਣ ਵਾਲਾ ਹੈ
ਬਾਪ। ਤਿਜਰੀ ਦੀ ਕਥਾ ਵੀ ਹੈ। ਇਨ੍ਹਾਂ ਸਭ ਦਾ ਅਰਥ ਬਾਪ ਬੈਠ ਸਮਝਾਉਂਦੇ ਹਨ। ਕਥਾ ਸੁਣਾਉਣ ਵਾਲੇ
ਕੁਝ ਵੀ ਨਹੀਂ ਜਾਣਦੇ। ਅਮਰਕਥਾ ਵੀ ਸੁਣਾਉਂਦੇ ਹਨ। ਹੁਣ ਅਮਰਨਾਥ ਤੇ ਕਿੱਥੇ ਦੂਰ - ਦੂਰ ਜਾਂਦੇ ਹਨ।
ਬਾਪ ਤਾਂ ਇੱਥੇ ਆਕੇ ਸੁਣਾਉਂਦੇ ਹਨ। ਉੱਪਰ ਤਾਂ ਸੁਣਾਉਂਦੇ ਨਹੀਂ ਹਨ। ਉੱਥੇ ਥੋੜੀ ਪਾਰਵਤੀ ਨੂੰ
ਬੈਠ ਅਮਰਕਥਾ ਸੁਣਾਈ। ਇਹ ਕਥਾਵਾਂ ਆਦਿ ਜੋ ਬਣਾਈਆਂ ਹਨ - ਇਹ ਵੀ ਡਰਾਮਾ ਵਿੱਚ ਨੂੰਧ ਹੈ। ਫਿਰ ਵੀ
ਹੋਵੇਗਾ। ਬਾਪ ਬੈਠ ਤੁਸੀਂ ਬੱਚਿਆਂ ਨੂੰ ਭਗਤੀ ਅਤੇ ਗਿਆਨ ਦਾ ਕੰਟਰਾਸਟ ਦੱਸਦੇ ਹਨ। ਹੁਣ ਤੁਹਾਨੂੰ
ਗਿਆਨ ਦਾ ਤੀਜਾ ਨੇਤਰ ਮਿਲਿਆ ਹੈ। ਕਹਿੰਦੇ ਹੈ ਨਾ - ਹੇ ਪ੍ਰਭੂ, ਅੰਨਿਆਂ ਨੂੰ ਰਾਹ ਦੱਸੋ। ਭਗਤੀ
ਮਾਰਗ ਵਿੱਚ ਪੁਕਾਰਦੇ ਹਨ। ਬਾਪ ਆਕੇ ਤੀਜਾ ਨੇਤਰ ਦਿੰਦੇ ਹਨ ਜਿਸ ਦਾ ਕੋਈ ਨੂੰ ਪਤਾ ਨਹੀਂ ਹੈ
ਸਿਵਾਏ ਤੁਹਾਡੇ। ਗਿਆਨ ਦਾ ਤੀਜਾ ਨੇਤਰ ਨਹੀਂ ਹੈ ਤਾਂ ਕਹਾਂਗੇ ਚੁੰਚਾ, ਧੁੰਧਕਾਰੀ। ਅੱਖਾਂ ਵੀ ਕੋਈ
ਦੀ ਕਿਵੇਂ, ਕੋਈ ਦੀ ਕਿਵੇਂ ਹੁੰਦੀ ਹੈ ਨਾ। ਕਈਆਂ ਦੀਆਂ ਬਹੁਤ ਸ਼ੋਭਾਵਾਨ ਅੱਖਾਂ ਹੁੰਦੀਆਂ ਹਨ। ਫਿਰ
ਉਸ ਤੇ ਇਨਾਮ ਵੀ ਮਿਲਦਾ ਹੈ ਫਿਰ ਨਾਮ ਰੱਖਦੇ ਹਨ ਮਿਸ ਇੰਡੀਆ, ਮਿਸ ਫਲਾਣੀ। ਤੁਸੀਂ ਬੱਚਿਆਂ ਨੂੰ
ਹੁਣ ਬਾਪ ਕੀ ਤੋਂ ਕੀ ਬਣਾਉਂਦੇ। ਉੱਥੇ ਤਾਂ ਨੈਚੁਰਲ ਬਿਯੂਟੀ ਰਹਿੰਦੀ ਹੈ। ਕ੍ਰਿਸ਼ਨ ਦੀ ਇੰਨੀ ਮਹਿਮਾ
ਕਿਓਂ ਹੈ? ਕਿਓਂਕਿ ਸਭ ਤੋਂ ਜਾਸਤੀ ਬਿਯੂਟੀਫੁਲ ਬਣਦੇ ਹਨ। ਨੰਬਰਵਨ ਵਿੱਚ ਕਰਮਾਤੀਤ ਅਵਸਥਾ ਨੂੰ
ਪਾਉਂਦੇ ਹਨ, ਇਸਲਈ ਨੰਬਰਵਨ ਵਿੱਚ ਗਾਇਨ ਹੈ। ਇਹ ਵੀ ਬਾਪ ਬੈਠ ਸਮਝਾਉਂਦੇ ਹਨ। ਬਾਪ ਬਾਰ - ਬਾਰ
ਕਹਿੰਦੇ ਹਨ - ਬੱਚੇ, ਮਨਮਨਾਭਵ। ਹੇ ਆਤਮਾਓ ਆਪਣੇ ਬਾਪ ਨੂੰ ਯਾਦ ਕਰੋ। ਬੱਚਿਆਂ ਵਿੱਚ ਵੀ ਨੰਬਰਵਾਰ
ਤਾਂ ਹਨ ਨਾ। ਲੌਕਿਕ ਬਾਪ ਨੂੰ ਵੀ ਸਮਝੋ 5 ਬੱਚੇ ਹਨ, ਉਨ੍ਹਾਂ ਵਿੱਚ ਜੋ ਬਹੁਤ ਸਿਆਣਾ ਹੋਵੇਗਾ
ਉਨ੍ਹਾਂ ਨੂੰ ਨੰਬਰਵਨ ਰੱਖਣਗੇ। ਮਾਲਾ ਦਾ ਦਾਨਾ ਹੋਇਆ ਨਾ। ਕਹਿੰਦੇ ਇਹ ਦੂਜਾ ਨੰਬਰ ਹੈ, ਇਹ ਤੀਜਾ
ਨੰਬਰ ਹੈ। ਇੱਕ ਜਿਹੇ ਕਦੀ ਨਹੀਂ ਹੁੰਦੇ ਹਨ। ਬਾਪ ਦਾ ਪਿਆਰ ਵੀ ਨੰਬਰਵਾਰ ਹੁੰਦਾ ਹੈ। ਉਹ ਹੈ ਹੱਦ
ਦੀ ਗੱਲ। ਇਹ ਹੈ ਬੇਹੱਦ ਦੀ ਗੱਲ।
ਜਿਨ੍ਹਾਂ ਬੱਚਿਆਂ ਨੂੰ
ਗਿਆਨ ਦਾ ਤੀਜਾ ਨੇਤਰ ਮਿਲਿਆ ਹੈ ਉਨ੍ਹਾਂ ਦੀ ਬੁੱਧੀ ਅਤੇ ਚਲਨ ਆਦਿ ਬੜੀ ਰਿਫਾਇਨ ਹੁੰਦੀ ਹੈ। ਇੱਕ
ਕਿੰਗ ਆਫ ਫਲਾਵਰ ਹੁੰਦਾ ਹੈ ਤਾਂ ਇਹ ਬ੍ਰਹਮਾ ਅਤੇ ਸਰਸਵਤੀ ਕਿੰਗ ਕਵੀਨ ਫਲਾਵਰ ਠਹਿਰੇ। ਗਿਆਨ ਅਤੇ
ਯਾਦ ਦੋਨੋ ਵਿੱਚ ਤਿੱਖੇ ਹਨ। ਤੁਸੀਂ ਜਾਣਦੇ ਹੋ ਅਸੀਂ ਦੇਵਤਾ ਬਣਦੇ ਹਨ। ਮੁੱਖ 8 ਰਤਨ ਦੱਸਦੇ ਹਨ।
ਪਹਿਲੇ - ਪਹਿਲੇ ਹੈ ਫੁੱਲ। ਫਿਰ ਯੁਗਲ ਦਾਣਾ ਬ੍ਰਹਮਾ - ਸਰਸਵਤੀ। ਮਾਲਾ ਸਿਮਰਦੇ ਹਨ ਨਾ । ਵਾਸਤਵ
ਵਿੱਚ ਤੁਹਾਡਾ ਪੂਜਣ ਨਹੀਂ ਹੈ, ਸਿਮਰਨ ਹੈ। ਤੁਹਾਡੇ ਉੱਪਰ ਫੁਲ ਨਹੀਂ ਚੜ੍ਹ ਸਕਦੇ ਹਨ। ਫੁਲ ਤੱਦ
ਚੜ੍ਹੇ ਜੱਦ ਸ਼ਰੀਰ ਵੀ ਪਵਿੱਤਰ ਹੋਵੇ । ਇੱਥੇ ਕਿਸੇ ਦਾ ਵੀ ਸ਼ਰੀਰ ਪਵਿੱਤਰ ਨਹੀਂ ਹੈ। ਸਭ ਵਿਸ਼ ਤੋਂ
ਪੈਦਾ ਹੁੰਦੇ ਹਨ, ਇਸਲਈ ਵਿਕਾਰੀ ਕਿਹਾ ਜਾਂਦਾ ਹੈ। ਇਨ੍ਹਾਂ ਲਕਸ਼ਮੀ - ਨਰਾਇਣ ਨੂੰ ਕਹਿੰਦੇ ਹੀ ਹੈ
ਸੰਪੂਰਨ ਨਿਰਵਿਕਾਰੀ। ਬੱਚੇ ਤਾਂ ਪੈਦਾ ਹੁੰਦੇ ਹੋਣਗੇ ਨਾ। ਇਵੇਂ ਤਾਂ ਨਹੀਂ ਕੋਈ ਟਿਊਬ ਤੋਂ ਬੱਚਾ
ਪੈਦਾ ਹੋ ਜਾਵੇਗਾ। ਇਹ ਵੀ ਸਭ ਸਮਝਣ ਦੀਆਂ ਗੱਲਾਂ ਹਨ। ਤੁਸੀਂ ਬੱਚਿਆਂ ਨੂੰ ਇੱਥੇ ਰੋਜ਼ 7 ਰੋਜ਼ ਭੱਟੀ
ਵਿੱਚ ਬਿਠਾਇਆ ਜਾਂਦਾ ਹੈ। ਭੱਠੀ ਵਿੱਚ ਇੱਟਾਂ ਕੋਈ ਤਾਂ ਪੂਰੀ ਪਕ ਜਾਂਦੀਆਂ ਹਨ, ਕੋਈ ਕੱਚੀ ਰਹਿ
ਜਾਂਦੀ ਹੈ। ਭੱਠੀ ਦਾ ਮਿਸਾਲ ਦਿੰਦੇ ਹਨ। ਹੁਣ ਇੱਟ ਦੀ ਭੱਠੀ ਦਾ ਥੋੜੀ ਸ਼ਾਸਤਰਾਂ ਵਿੱਚ ਵਰਨਣ ਹੋ
ਸਕਦਾ ਹੈ। ਫਿਰ ਉਸ ਵਿੱਚ ਬਿੱਲੀ ਦੀ ਵੀ ਗੱਲ ਹੈ। ਗੁਲਬਕਾਵਲੀ ਦੀ ਕਹਾਣੀ ਵਿੱਚ ਵੀ ਬਿੱਲੀ ਦਾ ਨਾਮ
ਵਿਖਾਇਆ ਹੈ। ਦੀਵੇ (ਦੀਪਕ) ਨੂੰ ਬੁਝਾ ਦਿੰਦੇ ਸੀ। ਤੁਹਾਡਾ ਵੀ ਇਹ ਹਾਲ ਹੁੰਦਾ ਹੈ। ਮਾਇਆ ਬਿੱਲੀ
ਵਿਘਨ ਪਾ ਦਿੰਦੀ ਹੈ। ਤੁਹਾਡਾ ਅਵਸਥਾ ਨੂੰ ਹੀ ਡੀਗਾ ਦਿੰਦੀ ਹੈ। ਦੇਹ - ਅਭਿਮਾਨ ਹੈ ਪਹਿਲਾ ਨੰਬਰ
ਫਿਰ ਹੋਰ ਵਿਕਾਰ ਆਉਂਦੇ ਹਨ। ਮੋਹ ਵੀ ਬਹੁਤ ਹੁੰਦਾ ਹੈ। ਬੱਚੀ ਕਹਿੰਦੀ ਮੈਂ ਭਾਰਤ ਨੂੰ ਸ੍ਵਰਗ
ਬਣਾਉਣ ਦੀ ਰੂਹਾਨੀ ਸੇਵਾ ਕਰੂੰਗੀ, ਮੋਹ ਵਸ਼ ਮਾਂ - ਬਾਪ ਕਹਿੰਦੇ ਅਸੀਂ ਅਲਾਉ ਨਹੀਂ ਕਰਾਂਗੇ। ਇਹ
ਵੀ ਕਿੰਨਾ ਮੋਹ ਹੈ। ਤੁਹਾਨੂੰ ਮੋਹ ਦੀ ਬਿੱਲੀ ਜਾਂ ਬਿੱਲਾ ਨਹੀਂ ਬਣਨਾ ਹੈ। ਤੁਹਾਡੀ ਏਮ ਆਬਜੈਕਟ
ਹੀ ਇਹ ਹੈ। ਬਾਪ ਆਕੇ ਮਨੁੱਖ ਤੋਂ ਦੇਵਤਾ, ਨਰ ਤੋਂ ਨਾਰਾਇਣ ਬਣਾਉਂਦੇ ਹਨ। ਤੁਹਾਡਾ ਵੀ ਫਰਜ਼ ਹੈ
ਆਪਣੇ ਹਮਜਿਨਸ ਦੀ ਸੇਵਾ ਕਰਨਾ, ਭਾਰਤ ਦੀ ਸਰਵਿਸ ਕਰਨਾ। ਤੁਸੀਂ ਜਾਣਦੇ ਹੋ ਅਸੀਂ ਕੀ ਸੀ, ਕੀ ਬਣ
ਗਏ ਹੈ। ਹੁਣ ਫਿਰ ਪੁਰਸ਼ਾਰਥ ਕਰੋ ਰਾਜਾਵਾਂ ਦਾ ਰਾਜਾ ਬਣਨ ਦੇ ਲਈ। ਤੁਸੀਂ ਜਾਣਦੇ ਹੋ ਅਸੀਂ ਆਪਣਾ
ਰਾਜ ਸਥਾਪਨ ਕਰਦੇ ਹਾਂ। ਕੋਈ ਤਕਲੀਫ ਦੀ ਗੱਲ ਨਹੀਂ। ਵਿਨਾਸ਼ ਦੇ ਲਈ ਵੀ ਡਰਾਮਾ ਵਿੱਚ ਯੁਕਤੀ ਰਚੀ
ਹੋਈ ਹੈ। ਅੱਗੇ ਵੀ ਮੁਸਲਾਂ ਨਾਲ ਲੜਾਈ ਲੱਗੀ ਸੀ। ਜੱਦ ਤੁਹਾਡੀ ਪੂਰੀ ਤਿਆਰੀ ਹੋ ਜਾਵੇਗੀ, ਸਭ ਫੁਲ
ਬਣ ਜਾਣਗੇ ਤੱਦ ਵਿਨਾਸ਼ ਹੋਵੇਗਾ। ਕੋਈ ਕਿੰਗ ਆਫ ਫਲਾਵਰ ਹੈ, ਕੋਈ ਗੁਲਾਬ, ਕੋਈ ਮੋਤੀਆ ਹੈ। ਹਰ ਇੱਕ
ਆਪਣੇ ਨੂੰ ਚੰਗੀ ਰੀਤੀ ਸਮਝ ਸਕਦੇ ਹਨ ਕਿ ਅਸੀਂ ਅੱਕ ਹਾਂ ਜਾਂ ਫੁਲ ਹਾਂ? ਬਹੁਤ ਹਨ ਜਿਨ੍ਹਾਂ ਨੂੰ
ਗਿਆਨ ਦੀ ਕੁਝ ਧਾਰਨਾ ਨਹੀਂ ਹੁੰਦੀ ਹੈ। ਨੰਬਰਵਾਰ ਤਾਂ ਬਣਨਗੇ ਨਾ। ਜਾਂ ਤਾਂ ਬਿਲਕੁਲ ਹਾਈਐਸਟ, ਜਾ
ਤਾਂ ਬਿਲਕੁਲ ਲੋਐਸਟ। ਰਾਜਧਾਨੀ ਇਥੇ ਹੀ ਬਣਦੀ ਹੈ। ਸ਼ਾਸਤਰਾਂ ਵਿੱਚ ਤਾਂ ਵਿਖਾਇਆ ਹੈ ਪਾਂਡਵ ਗੱਲ
ਮਰੇ ਫਿਰ ਕੀ ਹੋਇਆ, ਕੁਝ ਵੀ ਪਤਾ ਨਹੀਂ। ਕਥਾਵਾਂ ਤਾਂ ਬਹੁਤ ਬਣਾਈਆਂ ਹਨ, ਇਵੇਂ ਦੀ ਕੋਈ ਗੱਲ ਹੈ
ਨਹੀਂ। ਹੁਣ ਤੁਸੀਂ ਬੱਚੇ ਕਿੰਨੇ ਸਵੱਛ ਬੁੱਧੀ ਬਣਦੇ ਹੋ। ਬਾਬਾ ਤੁਹਾਨੂੰ ਬਹੁਤ ਤਰ੍ਹਾਂ ਨਾਲ
ਸਮਝਾਉਂਦੇ ਰਹਿੰਦੇ ਹਨ। ਕਿੰਨਾ ਸਹਿਜ ਹੈ। ਸਿਰਫ ਬਾਪ ਨੂੰ ਅਤੇ ਵਰਸੇ ਨੂੰ ਯਾਦ ਕਰਨਾ ਹੈ। ਬਾਪ
ਕਹਿੰਦੇ ਹਨ ਮੈਂ ਹੀ ਪਤਿਤ - ਪਾਵਨ ਹਾਂ। ਤੁਹਾਡੀ ਆਤਮਾ ਅਤੇ ਸ਼ਰੀਰ ਦੋਨੋ ਪਤਿਤ ਹਨ। ਹੁਣ ਪਾਵਨ
ਬਣਨਾ ਹੈ। ਆਤਮਾ ਪਵਿੱਤਰ ਬਣਦੀ ਹੈ ਤਾਂ ਸ਼ਰੀਰ ਵੀ ਪਵਿੱਤਰ ਬਣਦਾ ਹੈ। ਹੁਣ ਤੁਹਾਨੂੰ ਬਹੁਤ ਮਿਹਨਤ
ਕਰਨੀ ਹੈ। ਬਾਪ ਕਹਿੰਦੇ ਹਨ - ਬੱਚੇ ਬਹੁਤ ਕਮਜ਼ੋਰ ਹਨ। ਯਾਦ ਭੁੱਲ ਜਾਂਦੇ ਹਨ। ਬਾਬਾ ਆਪ ਆਪਣਾ
ਅਨੁਭਵ ਦੱਸਦੇ ਹਨ। ਭੋਜਨ ਤੇ ਯਾਦ ਕਰਦਾ ਹਾਂ - ਸ਼ਿਵਬਾਬਾ ਸਾਨੂੰ ਖਿਲਾਉਂਦੇ ਹਨ ਫਿਰ ਭੁੱਲ ਜਾਂਦੇ
ਹਾਂ। ਫਿਰ ਸਮ੍ਰਿਤੀ ਵਿੱਚ ਆਉਂਦਾ ਹੈ। ਤੁਹਾਡੇ ਵਿਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਹਨ। ਕੋਈ ਤਾਂ
ਬੰਧਨਮੁਕਤ ਹੋਏ ਵੀ ਫਿਰ ਫਸ ਮਰਦੇ ਹਨ। ਧਰਮ ਦੇ ਵੀ ਬੱਚੇ ਬਣਾ ਦਿੰਦੇ ਹਨ। ਹੁਣ ਤੁਸੀਂ ਬੱਚਿਆਂ
ਨੂੰ ਗਿਆਨ ਦਾ ਤੀਜਾ ਨੇਤਰ ਦੇਣ ਵਾਲਾ ਬਾਪ ਮਿਲਿਆ ਹੋਇਆ ਹੈ - ਇਨ੍ਹਾਂ ਨੂੰ ਫਿਰ ਨਾਮ ਦਿੱਤਾ ਹੈ
ਤਿਜਰੀ ਦੀ ਕਥਾ ਅਰਥਾਤ ਤੀਜਾ ਨੇਤਰ ਮਿਲਣ ਦੀ ਕਥਾ। ਹੁਣ ਤੁਸੀਂ ਨਾਸਤਿਕ ਆਸਤਿਕ ਬਣਦੇ ਹੋ। ਬੱਚੇ
ਜਾਣਦੇ ਹਨ ਬਾਪ ਬਿੰਦੀ ਹੈ। ਗਿਆਨ ਦਾ ਸਾਗਰ ਹੈ। ਉਹ ਤਾਂ ਕਹਿ ਦਿੰਦੇ ਹਨ ਨਾਮ - ਰੂਪ ਤੋਂ ਨਿਆਰਾ
ਹੈ। ਅਰੇ, ਗਿਆਨ ਦਾ ਸਾਗਰ ਤਾਂ ਜਰੂਰ ਗਿਆਨ ਸੁਣਾਉਣ ਵਾਲਾ ਹੋਵੇਗਾ ਨਾ। ਇਨ੍ਹਾਂ ਦਾ ਰੂਪ ਵੀ ਲਿੰਗ
ਵਿਖਾਉਂਦੇ ਹਨ ਫਿਰ ਉਨ੍ਹਾਂ ਨੂੰ ਨਾਮ - ਰੂਪ ਤੋਂ ਨਿਆਰਾ ਕਿਵੇਂ ਕਹਿੰਦੇ ਹਨ! ਸੈਕੜੇ ਨਾਮ ਰੱਖ
ਦਿੱਤੇ ਹਨ। ਬੱਚਿਆਂ ਦੀ ਬੁੱਧੀ ਵਿੱਚ ਇਹ ਸਾਰਾ ਗਿਆਨ ਚੰਗੀ ਰੀਤੀ ਰਹਿਣਾ ਚਾਹੀਦਾ ਹੈ। ਕਹਿੰਦੇ ਵੀ
ਹਨ ਪਰਮਾਤਮਾ ਗਿਆਨ ਦਾ ਸਾਗਰ ਹੈ। ਸਾਰਾ ਜੰਗਲ ਕਲਮ ਬਣਾਓ ਤਾਂ ਵੀ ਅੰਤ ਨਹੀਂ ਹੋ ਸਕਦਾ ਹੈ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਹੁਣ ਅਸੀਂ
ਬਾਪ ਦੁਆਰਾ ਵਰਥ ਪਾਉਂਡ ਬਣੇ ਹਾਂ, ਅਸੀਂ ਸੋ ਦੇਵਤਾ ਬਣਦੇ ਹਾਂ, ਇਸੇ ਨਾਰਾਇਣੀ ਨਸ਼ੇ ਵਿੱਚ ਰਹਿਣਾ
ਹੈ, ਬੰਧਨ - ਮੁਕਤ ਬਣ ਸੇਵਾ ਕਰਨੀ ਹੈ। ਬੰਧਨਾਂ ਵਿਚ ਫਸਣਾ ਨਹੀਂ ਹੈ।
2. ਗਿਆਨ - ਯੋਗ ਵਿੱਚ
ਤਿੱਖੇ ਬਣ ਮਾਤਾ - ਪਿਤਾ ਸਮਾਨ ਕਿੰਗ ਆਫ ਫਲਾਵਰ ਬਣਨਾ ਹੈ ਅਤੇ ਆਪਣੇ ਹਮਜਿਨਸ ਦੀ ਵੀ ਸੇਵਾ ਕਰਨੀ
ਹੈ।
ਵਰਦਾਨ:-
ਆਪਣੇ ਸਰਵ ਖਜਾਨਿਆਂ ਨੂੰ ਦੂਜੀਆਂ ਆਤਮਾਵਾਂ ਦੀ ਸੇਵਾ ਵਿਚ ਲਗਾਕੇ ਸਹਿਯੋਗੀ ਬਣਨ ਵਾਲੇ ਸਹਿਜਯੋਗੀ
ਭਵ।
ਸਹਿਜਯੋਗੀ ਬਣਨ ਦਾ ਸਾਧਨ
ਹੈ - ਸਦਾ ਆਪਣੇ ਨੂੰ ਸੰਕਲਪਾਂ ਦਵਾਰਾ, ਵਾਣੀ ਦ੍ਵਾਰਾ ਅਤੇ ਹਰ ਕੰਮ ਦਵਾਰ ਵਿਸ਼ਵ ਦੀਆਂ ਸਰਵ
ਆਤਮਾਵਾਂ ਦੇ ਪ੍ਰਤੀ ਸੇਵਾਦਾਰੀ ਸਮਝ ਸੇਵਾ ਵਿਚ ਹੀ ਸਭ ਕੁਝ ਲਗਾਉਣਾ। ਜੋ ਵੀ ਬ੍ਰਾਹਮਣ ਜੀਵਨ ਵਿਚ
ਸ਼ਕਤੀਆਂ ਦਾ, ਗੁਣਾਂ ਦਾ, ਗਿਆਨ ਦਾ ਅਤੇ ਸ੍ਰੇਸ਼ਠ ਕਮਾਈ ਦੇ ਸਮੇਂ ਦਾ ਖਜਾਨਾਂ ਬਾਪ ਦ੍ਵਾਰਾ
ਪ੍ਰਾਪਤ ਹੋਇਆ ਹੈ ਉਹ ਸੇਵਾ ਵਿਚ ਲਗਾਓ ਮਤਲਬ ਸਹਿਯੋਗੀ ਬਣੋ ਤਾਂ ਸਹਿਜਯੋਗੀ ਬਣ ਹੀ ਜਾਵੋਗੇ।
ਲੇਕਿਨ ਸਹਿਜਯੋਗੀ ਉਹ ਹੀ ਬਣ ਸਕਦੇ ਹਨ ਜੋ ਸੰਪੰਨ ਹਨ। ਸਹਿਯੋਗੀ ਬਣਨਾ ਮਤਲਬ ਮਹਾਦਾਨੀ ਬਣਨਾ।
ਸਲੋਗਨ:-
ਬੇਹੱਦ ਦੇ
ਵੈਰਾਗੀ ਬਣੋ ਤਾਂ ਆਕਰਸ਼ਣ ਦੇ ਸਭ ਸੰਸਕਾਰ ਸਹਿਜ ਹੀ ਖਤਮ ਹੋ ਜਾਣਗੇ।
ਅਵਿਅਕਤ ਇਸ਼ਾਰੇ :-
ਸੰਕਲਪਾਂ ਦੀ ਸ਼ਕਤੀ ਜਮਾ ਕਰ ਸ੍ਰੇਸ਼ਠ ਸੇਵਾ ਦੇ ਨਿਮਿਤ ਬਣੋ।
ਜਿਵੇਂ ਆਪਣੇ ਸਥੂਲ ਕੰਮ
ਦੇ ਪ੍ਰੋਗਰਾਮ ਨੂੰ ਦਿਨਚਰਿਆ ਪ੍ਰਮਾਣ ਸੈਟ ਕਰਦੇ ਹੋ, ਇਵੇਂ ਆਪਣੀ ਮਨਸਾ ਸਮਰੱਥ ਸਥਿਤੀ ਦਾ
ਪ੍ਰੋਗਰਾਮ ਸੈਟ ਕਰੋ ਤਾਂ ਸੰਕਲਪ ਸ਼ਕਤੀ ਜਮਾ ਹੁੰਦੀ ਜਾਵੇਗੀ। ਆਪਣੇ ਮਨ ਨੂੰ ਸਮਰਥ ਸੰਕਲਪਾਂ ਵਿਚ
ਬਿਜੀ ਰੱਖੋਗੇ ਤਾਂ ਮਨ ਨੂੰ ਅਪਸੈਟ ਹੋਣ ਦਾ ਸਮਾਂ ਹੀ ਨਹੀਂ ਮਿਲੇਗਾ। ਮਨ ਸਦਾ ਸੈਟ ਮਤਲਬ ਇਕਾਗ੍ਰ
ਹੈ ਤਾਂ ਖੁਦ ਹੀ ਚੰਗੇ ਵਾਇਬ੍ਰੇਸ਼ਨ ਫੈਲਦੇ ਹਨ, ਸੇਵਾ ਹੁੰਦੀ ਹੈ।