29.08.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਆਪਣੀ ਸੇਫਟੀ ਦੇ ਲਈ ਮਾਇਆ ਰੂਪੀ ਵਿਕਾਰਾਂ ਦੇ ਚੰਬੇ ਤੋਂ ਸਦਾ ਬੱਚ ਕੇ ਰਹਿਣਾ ਹੈ , ਦੇਹ - ਅਭਿਮਾਨ ਵਿੱਚ ਕਦੇ ਨਹੀਂ ਆਉਣਾ ਹੈ "

ਪ੍ਰਸ਼ਨ:-
ਪੁੰਨਯ ਆਤਮਾ ਬਣਨ ਦੇ ਲਈ ਬਾਪ ਸਾਰੇ ਬੱਚਿਆਂ ਨੂੰ ਕਿਹੜੀ ਮੁੱਖ ਸਿੱਖਿਆ ਦਿੰਦੇ ਹਨ?

ਉੱਤਰ:-
ਬਾਬਾ ਕਹਿੰਦੇ - ਬੱਚੇ, ਪੁੰਨਯ ਆਤਮਾ ਬਣਨਾ ਹੈ ਤਾਂ 1. ਸ਼੍ਰੀਮਤ ਤੇ ਸਦਾ ਚਲਦੇ ਰਹੋ। ਯਾਦ ਦੀ ਯਾਤਰਾ ਵਿੱਚ ਗਫ਼ਲਤ ਨਹੀਂ ਕਰੋ। 2. ਆਤਮ - ਅਭਿਮਾਨੀ ਬਣਨ ਦਾ ਪੂਰਾ - ਪੂਰਾ ਪੁਰਸ਼ਾਰਥ ਕਰ ਕਾਮ ਮਹਾਸ਼ਤ੍ਰੁ ਤੇ ਜਿੱਤ ਪ੍ਰਾਪਤ ਕਰੋ। ਇਹ ਹੀ ਵਕਤ ਹੈ - ਪੁੰਨਯ ਆਤਮਾ ਬਣ ਇਸ ਦੁਖਧਾਮ ਤੋਂ ਪਾਰ ਸੁਖਧਾਮ ਵਿੱਚ ਜਾਣ ਦਾ।

ਓਮ ਸ਼ਾਂਤੀ
ਬਾਪ ਹੀ ਰੋਜ਼ ਬੱਚਿਆਂ ਨੂੰ ਪੁੱਛਦੇ ਹਨ। ਸ਼ਿਵਬਾਬਾ ਦੇ ਲਈ ਇਵੇਂ ਨਹੀਂ ਕਹਾਂਗੇ ਕਿ ਬਚੜੇਵਾਲ ਹੈ। ਆਤਮਾਵਾਂ ਤਾਂ ਅਨਾਦਿ ਹਨ ਹੀ। ਬਾਪ ਵੀ ਹੈ। ਇਸ ਵਕਤ ਜਦਕਿ ਬਾਪ ਅਤੇ ਦਾਦਾ ਦੋਵੇਂ ਹਨ ਤਾਂ ਹੀ ਬੱਚਿਆਂ ਦੀ ਸੰਭਾਲ ਕਰਨੀ ਹੁੰਦੀ ਹੈ। ਕਿੰਨੇ ਬੱਚੇ ਹਨ ਜਿਨ੍ਹਾਂ ਦੀ ਸੰਭਾਲ ਕਰਨੀ ਹੁੰਦੀ ਹੈ। ਇੱਕ - ਇੱਕ ਦਾ ਪੋਤਾਮੇਲ ਰੱਖਣਾ ਹੁੰਦਾ ਹੈ। ਜਿਵੇਂ ਲੌਕਿਕ ਬਾਪ ਨੂੰ ਵੀ ਫੁਰਨਾ ਰਹਿੰਦਾ ਹੈ ਨਾ। ਸਮਝਦੇ ਹਨ - ਸਾਡਾ ਬੱਚਾ ਵੀ ਇਸ ਬ੍ਰਾਹਮਣ ਕੁਲ ਵਿੱਚ ਆ ਜਾਵੇ ਤਾਂ ਚੰਗਾ ਹੈ। ਸਾਡੇ ਬੱਚੇ ਵੀ ਪਵਿੱਤਰ ਬਣ ਪਵਿੱਤਰ ਦੁਨੀਆਂ ਵਿੱਚ ਚੱਲਣ। ਕਿਤੇ ਇਸ ਮਾਇਆ ਦੇ ਪੁਰਾਣੇ ਨਾਲੇ ਵਿੱਚ ਬਹਿ ਨਾ ਜਾਣ। ਬੇਹੱਦ ਦੇ ਬਾਪ ਨੂੰ ਬੱਚਿਆਂ ਦਾ ਫੁਰਨਾ ਰਹਿੰਦਾ ਹੈ। ਕਿੰਨੇ ਸੈਂਟਰ ਹਨ, ਕਿਸ ਬੱਚੇ ਨੂੰ ਕਿੱਥੇ ਭੇਜਣਾ ਹੈ ਜੋ ਸੇਫਟੀ ਵਿੱਚ ਰਹਿਣ। ਅੱਜਕਲ੍ਹ ਸੇਫਟੀ ਵੀ ਮੁਸ਼ਕਿਲ ਹੈ। ਦੁਨੀਆਂ ਵਿੱਚ ਕੋਈ ਵੀ ਸੇਫਟੀ ਨਹੀਂ ਹੈ। ਸਵਰਗ ਵਿੱਚ ਤਾਂ ਹਰ ਇੱਕ ਦੀ ਸੇਫਟੀ ਹੈ। ਇਥੇ ਕੋਈ ਦੀ ਸੇਫਟੀ ਨਹੀਂ ਹੈ। ਕਿਤੇ ਨਾ ਕਿਤੇ ਵਿਕਾਰਾਂ ਰੂਪੀ ਮਾਇਆ ਦੇ ਚੰਬੇ ਵਿੱਚ ਫ਼ਸ ਪੇਂਦੇ ਹਨ। ਹੁਣ ਤੁਸੀਂ ਆਤਮਾਵਾਂ ਨੂੰ ਇਥੇ ਪੜ੍ਹਾਈ ਮਿਲ ਰਹੀ ਹੈ। ਸਤ ਦਾ ਸੰਗ ਵੀ ਇਥੇ ਹੈ। ਇਥੇ ਹੀ ਦੁਖਧਾਮ ਤੋਂ ਪਾਰ ਸੁਖਧਾਮ ਵਿੱਚ ਜਾਣਾ ਹੈ। ਕਿਉਂਕਿ ਹੁਣ ਬੱਚਿਆਂ ਨੂੰ ਪਤਾ ਚੱਲਿਆ ਹੈ ਦੁਖਧਾਮ ਕੀ ਹੈ, ਸੁਖਧਾਮ ਕੀ ਹੈ। ਬਰੋਬਰ ਹੁਣ ਦੁਖਧਾਮ ਹੈ। ਅਸੀਂ ਪਾਪ ਬਹੁਤ ਕੀਤੇ ਹਨ ਅਤੇ ਉਥੇ ਪੁੰਨਯ ਆਤਮਾਵਾਂ ਹੀ ਰਹਿੰਦੀਆਂ ਹਨ। ਸਾਨੂੰ ਹੁਣ ਪੁੰਨਯ ਆਤਮਾ ਬਣਨਾ ਹੈ। ਹੁਣ ਤੁਸੀਂ ਸਾਰੇ ਆਪਣੇ 84 ਜਨਮਾਂ ਦੀ ਹਿਸਟ੍ਰੀ - ਜੋਗ੍ਰਾਫੀ ਜਾਣ ਗਏ ਹੋ। ਦੁਨੀਆਂ ਵਿੱਚ ਕੋਈ 84 ਜਨਮਾਂ ਦੀ ਹਿਸਟ੍ਰੀ - ਜੋਗ੍ਰਾਫੀ ਨਹੀਂ ਜਾਣਦੇ। ਹੁਣ ਬਾਪ ਨੇ ਆਕੇ ਸਾਰੀ ਜੀਵਨ ਕਹਾਣੀ ਸਮਝਾਈ ਹੈ। ਹੁਣ ਤੁਸੀਂ ਜਾਣਦੇ ਹੋ ਅਸੀਂ ਪੂਰਾ ਪੁੰਨਯ ਆਤਮਾ ਬਣਨਾ ਹੈ - ਯਾਦ ਦੀ ਯਾਤ੍ਰਾ ਨਾਲ। ਇਸ ਵਿੱਚ ਹੀ ਬਹੁਤ ਧੋਖਾ ਖਾਂਦੇ ਹਨ ਗਫ਼ਲਤ ਕਰਨ ਨਾਲ। ਬਾਪ ਕਹਿੰਦੇ ਹਨ ਇਸ ਵਕਤ ਗਫ਼ਲਤ ਚੰਗੀ ਨਹੀਂ ਹੈ। ਸ਼੍ਰੀਮਤ ਤੇ ਚੱਲਣਾ ਹੈ। ਉਸ ਵਿੱਚ ਵੀ ਮੁੱਖ ਗੱਲ ਕਹਿੰਦੇ ਹਨ ਇੱਕ ਤੇ ਯਾਦ ਦੀ ਯਾਤ੍ਰਾ ਵਿੱਚ ਰਹੋ ਦੂਸਰਾ ਕਾਮ ਮਹਾਸ਼ਤਰੂ ਤੇ ਜਿੱਤ ਪਾਉਣੀ ਹੈ। ਬਾਪ ਨੂੰ ਸਭ ਪੁਕਾਰਦੇ ਹਨ ਕਿਉਂਕਿ ਉਨ੍ਹਾਂ ਤੋਂ ਸੁਖ ਅਤੇ ਸ਼ਾਂਤੀ ਦਾ ਵਰਸਾ ਮਿਲਦਾ ਹੈ ਆਤਮਾਵਾਂ ਨੂੰ। ਪਹਿਲੋਂ ਦੇਹ - ਅਭਿਮਾਨੀ ਸਨ ਤਾਂ ਕੁਝ ਪਤਾ ਨਹੀਂ ਲਗਦਾ ਸੀ। ਹੁਣ ਬੱਚਿਆਂ ਨੂੰ ਆਤਮ - ਅਭਿਮਾਨੀ ਬਣਾਇਆ ਜਾਂਦਾ ਹੈ। ਨਵੇਂ ਨੂੰ ਪਹਿਲਾਂ - ਪਹਿਲਾਂ ਇੱਕ ਹੱਦ ਦੇ, ਦੂਸਰਾ ਬੇਹੱਦ ਦੇ ਬਾਪ ਦਾ ਪਰਿਚੈ ਦੇਣਾ ਪੈਂਦਾ ਹੈ। ਬੇਹੱਦ ਦੇ ਬਾਪ ਤੋਂ ਸਵਰਗ (ਬਹਿਸ਼ਤ) ਨਸੀਬ ਹੁੰਦਾ ਹੈ। ਹੱਦ ਦੇ ਬਾਪ ਤੋਂ ਦੋਜਕ ( ਨਰਕ ) ਨਸੀਬ ਹੁੰਦਾ ਹੈ। ਬੱਚਾ ਜਦੋਂ ਬਾਲਿਗ ਬਣਦਾ ਹੈ ਤਾਂ ਪ੍ਰਾਪਰਟੀ ਦਾ ਹੱਕਦਾਰ ਬਣਦਾ ਹੈ। ਜਦੋਂ ਸਮਝ ਆਉਂਦੀ ਹੈ ਤਾਂ ਫਿਰ ਹੋਲੀ - ਹੋਲੀ ਮਾਇਆ ਦੇ ਅਧੀਨ ਬਣ ਪੈਂਦੇ ਹਨ। ਉਹ ਸਭ ਹੈ ਰਾਵਣ ਰਾਜ ( ਵਿਕਾਰੀ ਦੁਨੀਆਂ ) ਦੀ ਰਸਮ ਰਿਵਾਜ। ਹੁਣ ਤੁਸੀਂ ਬੱਚੇ ਜਾਣਦੇ ਹੋ ਇਹ ਦੁਨੀਆਂ ਬਦਲ ਰਹੀ ਹੈ। ਇਸ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋ ਰਿਹਾ ਹੈ। ਇੱਕ ਗੀਤਾ ਵਿੱਚ ਹੀ ਵਿਨਾਸ਼ ਦਾ ਵਰਨਣ ਹੈ। ਹੋਰ ਕਿਸੇ ਸ਼ਾਸਤਰ ਵਿੱਚ ਮਹਾਭਾਰਤ ਮਹਾਭਾਰੀ ਲੜ੍ਹਾਈ ਦਾ ਵਰਨਣ ਨਹੀਂ ਹੈ। ਗੀਤਾ ਦਾ ਹੀ ਹੈ ਇਹ ਪੁਰਸ਼ੋਤਮ ਸੰਗਮਯੁਗ। ਗੀਤਾ ਦਾ ਯੁੱਗ ਮਤਲਬ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ। ਗੀਤਾ ਹੈ ਹੀ ਦੇਵੀ - ਦੇਵਤਾ ਧਰਮ ਦਾ ਸ਼ਾਸਤਰ। ਤਾਂ ਇਹ ਗੀਤਾ ਦਾ ਯੁੱਗ ਹੈ, ਜਦੋਂ ਕਿ ਨਵੀਂ ਦੁਨੀਆਂ ਸਥਾਪਨ ਹੋ ਰਹੀ ਹੈ। ਮਨੁੱਖਾਂ ਨੂੰ ਵੀ ਬਦਲਣਾ ਹੈ। ਮਨੁੱਖ ਤੋਂ ਦੇਵਤਾ ਬਣਨਾ ਹੈ। ਨਵੀਂ ਦੁਨੀਆਂ ਵਿੱਚ ਜਰੂਰ ਦੈਵੀ - ਗੁਣਾਂ ਵਾਲੇ ਮਨੁੱਖ ਚਾਹੀਦੇ ਹਨ ਨਾ। ਇਨਾਂ ਗੱਲਾਂ ਨੂੰ ਦੁਨੀਆਂ ਨਹੀਂ ਜਾਣਦੀ। ਉਨ੍ਹਾਂ ਨੇ ਕਲਪ ਦੀ ਉੱਮਰ ਦਾ ਸਮਾਂ ਬਹੁਤ ਦੇ ਦਿੱਤਾ ਹੈ। ਹੁਣ ਤੁਹਾਨੂੰ ਬੱਚਿਆਂ ਨੂੰ ਬਾਪ ਸਮਝਾ ਰਹੇ ਹਨ - ਤੁਸੀਂ ਸਮਝਦੇ ਹੋ ਬਰੋਬਰ ਬਾਬਾ ਸਾਨੂੰ ਪੜ੍ਹਾਉਂਦੇ ਹਨ । ਕ੍ਰਿਸ਼ਨ ਨੂੰ ਕਦੇ ਬਾਪ, ਟੀਚਰ, ਜਾਂ ਗੁਰੂ ਨਹੀਂ ਕਹਿ ਸਕਦੇ। ਕ੍ਰਿਸ਼ਨ ਟੀਚਰ ਹੋਵੇ ਤਾਂ ਸਿੱਖਿਆ ਕਿਥੋਂ? ਉਸਨੂੰ ਗਿਆਨ ਸਾਗਰ ਨਹੀਂ ਕਿਹਾ ਜਾ ਸਕਦਾ ਹੈ।

ਹੁਣ ਤੁਸੀਂ ਬੱਚਿਆਂ ਨੇ ਵੱਡੇ - ਵੱਡਿਆਂ ਨੂੰ ਸਮਝਾਉਣਾ ਹੈ, ਆਪਸ ਵਿੱਚ ਮਿਲ ਕੇ ਸਲਾਹ ਕਰਨੀ ਹੈ ਕਿ ਸਰਵਿਸ ਦੀ ਵ੍ਰਿਧੀ ਕਿਵੇਂ ਹੋਵੇ। ਵਿਹੰਗ ਮਾਰਗ ਦੀ ਸਰਵਿਸ ਕਿਵੇਂ ਹੋਵੇ। ਬ੍ਰਹਮਾਕੁਮਾਰੀਆਂ ਦੇ ਲਈ ਜੋ ਇਨਾਂ ਹੰਗਾਮਾ ਕਰਦੇ ਹਨ ਫਿਰ ਸਮਝਣਗੇ ਇਹ ਤਾਂ ਸੱਚੇ ਹਨ। ਬਾਕੀ ਦੁਨੀਆਂ ਤੇ ਹੈ ਝੂਠੀ, ਇਸਲਈ ਸੱਚ ਦੀ ਨਾਂਵ ਨੂੰ ਹਿਲਾਉਂਦੇ ਰਹਿਣਗੇ। ਤੂਫ਼ਾਨ ਤੇ ਆਉਂਦੇ ਹਨ ਨਾ। ਤੁਸੀਂ ਨਾਂਵ ਹੋ ਜੋ ਪਾਰ ਜਾਂਦੀ ਹੋ। ਤੁਸੀਂ ਜਾਣਦੇ ਹੋ ਸਾਨੂੰ ਇਸ ਮਾਯਾਵੀ ਦੁਨੀਆਂ ਤੋਂ ਪਾਰ ਜਾਣਾ ਹੈ। ਸਭ ਤੋਂ ਪਹਿਲੇ ਨੰਬਰ ਦਾ ਤੂਫ਼ਾਨ ਆਉਂਦਾ ਹੈ ਦੇਹ - ਅਭਿਮਾਨ ਦਾ। ਉਹ ਹੈ ਸਭ ਤੋਂ ਬੁਰਾ ਇਸਨੇ ਹੀ ਸਭਨੂੰ ਪਤਿਤ ਬਣਾਇਆ ਹੈ। ਤਾਂ ਹੀ ਤੇ ਬਾਪ ਕਹਿੰਦੇ ਹਨ ਕਾਮ ਮਹਾਸ਼ਤਰੂ ਹੈ। ਇਹ ਜਿਵੇਂ ਬਹੁਤ ਤੇਜ਼ ਤੂਫ਼ਾਨ ਹੈ। ਕਈ ਤੇ ਇਸ ਤੇ ਜਿੱਤ ਪਾਏ ਹੋਏ ਵੀ ਹਨ। ਗ੍ਰਹਿਸਤ ਵਿਵਹਾਰ ਵਿੱਚ ਗਏ ਹੋਏ ਹਨ ਫਿਰ ਕੋਸ਼ਿਸ਼ ਕਰਦੇ ਹਨ ਬਚਣ ਦੀ। ਕੁਮਾਰ - ਕੁਮਾਰੀਆਂ ਲਈ ਤੇ ਬਹੁਤ ਸਹਿਜ ਹੈ। ਇਸਲਈ ਨਾਮ ਵੀ ਗਾਇਆ ਹੋਇਆ ਹੈ। ਘਨਈਆ ਇੰਨੀਆਂ ਕੰਨਿਆਵਾਂ ਜਰੂਰ ਸ਼ਿਵਬਾਬਾ ਦੀਆਂ ਹੋਣਗੀਆਂ। ਦੇਹਧਾਰੀ ਕ੍ਰਿਸ਼ਨ ਦੀ ਤਾਂ ਇੰਨੀਆਂ ਕੰਨਿਆਵਾਂ ਹੋ ਨਹੀਂ ਸਕਦੀਆਂ। ਹੁਣ ਤੁਸੀਂ ਇਸ ਪੜ੍ਹਾਈ ਨਾਲ ਪਟਰਾਣੀ ਬਣ ਰਹੇ ਹੋ, ਇਸ ਵਿੱਚ ਪਵਿੱਤਰਤਾ ਵੀ ਚਾਹੀਦੀ ਹੈ। ਆਪਣੇ - ਆਪਨੂੰ ਵੇਖਣਾ ਹੈ ਕਿ ਯਾਦ ਦਾ ਚਾਰਟ ਠੀਕ ਹੈ? ਬਾਬਾ ਦੇ ਕੋਲ ਕਿਸੇ ਦਾ 5 ਘੰਟੇ ਦਾ ਕਿਸੇ ਦਾ 2- 3 ਘੰਟੇ ਦਾ ਵੀ ਚਾਰਟ ਆਉਂਦਾ ਹੈ। ਕਈ ਤਾਂ ਲਿਖਦੇ ਹੀ ਨਹੀਂ ਹਨ। ਬਹੁਤ ਘੱਟ ਯਾਦ ਕਰਦੇ ਹਨ। ਸਭ ਦੀ ਯਾਤ੍ਰਾ ਇੱਕਰਸ ਹੋ ਨਹੀਂ ਸਕਦੀ। ਅਜੁਨ ( ਹਾਲੇ ਤਾਂ ) ਢੇਰ ਬੱਚੇ ਵਧਣਗੇ। ਹਰ ਇੱਕ ਨੂੰ ਆਪਣਾ ਚਾਰਟ ਵੇਖਣਾ ਹੈ - ਮੈਂ ਕਿਥੋਂ ਤੱਕ ਪਦਵੀ ਪਾ ਸਕਾਂਗਾ? ਕਿਥੋਂ ਤੱਕ ਖੁਸ਼ੀ ਹੈ? ਸਾਨੂੰ ਸਦਾ ਖੁਸ਼ੀ ਕਿਉਂ ਨਹੀਂ ਹੋਣੀ ਚਾਹੀਦੀ। ਜਦਕਿ ਉੱਚ ਤੋਂ ਉੱਚ ਬਾਪ ਦੇ ਬਣੇ ਹਾਂ। ਡਰਾਮੇ ਅਨੁਸਾਰ ਤੁਸੀਂ ਭਗਤੀ ਬਹੁਤ ਕੀਤੀ ਹੈ। ਭਗਤਾਂ ਨੂੰ ਫਲ ਦੇਣ ਦੇ ਲਈ ਹੀ ਬਾਪ ਆਇਆ। ਰਾਵਣ ਰਾਜ ਵਿੱਚ ਤਾਂ ਵਿਕਰਮ ਹੁੰਦੇ ਹੀ ਹਨ। ਤੁਸੀਂ ਪੁਰਸ਼ਾਰਥ ਕਰਦੇ ਹੋ - ਸਤੋਪ੍ਰਧਾਨ ਦੁਨੀਆਂ ਵਿੱਚ ਜਾਣ ਦਾ। ਜੋ ਪੂਰਾ ਪੁਰਸ਼ਾਰਥ ਨਹੀਂ ਕਰੋਗੇ ਤਾਂ ਸਤੋ ਵਿੱਚ ਆਵੋਗੇ। ਸਾਰੇ ਥੋੜ੍ਹੀ ਨਾ ਇਨਾਂ ਗਿਆਨ ਲੈਣਗੇ। ਸੰਦੇਸ਼ ਜ਼ਰੂਰ ਸੁਣਨਗੇ। ਫਿਰ ਕਿੱਥੇ ਵੀ ਹੋਣਗੇ ਇਸਲਈ ਕੋਣੇ - ਕੋਣੇ ਵਿੱਚ ਜਾਣਾ ਚਾਹੀਦਾ ਹੈ। ਵਿਲਾਇਤ ਵਿੱਚ ਵੀ ਮਿਸ਼ਨ ਜਾਣੀ ਚਾਹੀਦੀ ਹੈ। ਜਿਵੇਂ ਬੋਧੀਆਂ ਦੀ, ਕ੍ਰਿਸ਼ਚਨਾਂ ਦੀ ਇੱਥੇ ਮਿਸ਼ਨ ਹੈ ਨਾ। ਦੂਸਰੇ ਧਰਮ ਵਾਲਿਆਂ ਨੂੰ ਆਪਣੇ ਧਰਮ ਵਿੱਚ ਲਿਆਉਣ ਦੀ ਮਿਸ਼ਨ ਹੁੰਦੀ ਹੈ। ਤੁਸੀਂ ਸਮਝਦੇ ਹੋ ਕਿ ਅਸਲ ਵਿੱਚ ਅਸੀਂ ਦੇਵੀ - ਦੇਵਤਾ ਧਰਮ ਦੇ ਸੀ। ਹੁਣ ਹਿੰਦੂ ਧਰਮ ਦੇ ਬਣ ਗਏ ਹਾਂ। ਤੁਹਾਡੇ ਕੋਲ ਬਹੁਤ ਕਰਕੇ ਹਿੰਦੂ ਧਰਮ ਵਾਲੇ ਹੀ ਆਉਣਗੇ। ਉਨ੍ਹਾਂ ਵਿੱਚ ਵੀ ਜੋ ਸ਼ਿਵ ਦੇ, ਦੇਵਤਿਆਂ ਦੇ ਪੁਜਾਰੀ ਹੋਣਗੇ ਉਹ ਆਉਣਗੇ। ਜਿਵੇਂ ਬਾਬਾ ਨੇ ਕਿਹਾ - ਰਾਜਿਆਂ ਦੀ ਸੇਵਾ ਕਰੋ। ਉਹ ਅਕਸਰ ਕਰਕੇ ਦੇਵਤਿਆਂ ਦੇ ਪੁਜਾਰੀ ਹੁੰਦੇ ਹਨ। ਉਨ੍ਹਾਂ ਦੇ ਘਰ ਵਿੱਚ ਮੰਦਿਰ ਰਹਿੰਦੇ ਹਨ। ਉਨ੍ਹਾਂ ਦਾ ਵੀ ਕਲਿਆਣ ਕਰਨਾ ਹੈ। ਤੁਸੀਂ ਵੀ ਸਮਝੋ ਅਸੀਂ ਬਾਪ ਦੇ ਨਾਲ ਦੂਰ ਦੇਸ਼ ਤੋਂ ਆਏ ਹਾਂ। ਬਾਪ ਆਏ ਹੀ ਹਨ ਨਵੀਂ ਦੁਨੀਆਂ ਸਥਾਪਨ ਕਰਨ। ਤੁਸੀਂ ਵੀ ਕਰ ਰਹੇ ਹੋ। ਜੋ ਸਥਾਪਨਾ ਕਰਨਗੇ ਉਹ ਪਾਲਣਾ ਵੀ ਕਰਨਗੇ। ਅੰਦਰ ਵਿੱਚ ਨਸ਼ਾ ਰਹਿਣਾ ਚਾਹੀਦਾ ਹੈ - ਅਸੀਂ ਸ਼ਿਵਬਾਬਾ ਦੇ ਨਾਲ ਆਏ ਹਾਂ ਦੈਵੀ ਰਾਜ ਸਥਾਪਨ ਕਰਨ, ਸਾਰੇ ਵਿਸ਼ਵ ਨੂੰ ਸਵਰਗ ਬਣਾਉਣ। ਅਸ਼ਚਰੀਏ ਲਗਦਾ ਹੈ ਇਸ ਦੇਸ਼ ਵਿੱਚ ਕੀ - ਕੀ ਕਰਦੇ ਰਹਿੰਦੇ ਹਨ। ਪੂਜਾ ਕਿਵੇਂ ਕਰਦੇ ਹਨ। ਨਵਰਾਤਰੇ ਵਿੱਚ ਦੇਵੀਆਂ ਦੀ ਪੂਜਾ ਹੁੰਦੀ ਹੈ ਨਾ। ਰਾਤ੍ਰੀ ਹੈ ਤਾਂ ਦਿਨ ਵੀ ਹੈ। ਤੁਹਾਡਾ ਇੱਕ ਗੀਤ ਵੀ ਹੈ ਨਾ - ਕੀ ਕੌਤਕ ਵੇਖਿਆ… ਮਿੱਟੀ ਦਾ ਪੁਤਲਾ ਬਣਾ, ਸ਼ਿੰਗਾਰ ਕਰ ਉਸਦੀ ਪੂਜਾ ਕਰਦੇ ਹਨ, ਉਸ ਨਾਲ ਫਿਰ ਦਿਲ ਇਨਾਂ ਲੱਗ ਜਾਂਦਾ ਹੈ ਜੋ ਜਦੋਂ ਡੁਬਾਉਣ ਜਾਂਦੇ ਹਨ ਤਾਂ ਰੋ ਪੈਂਦੇ ਹਨ। ਮਨੁੱਖ ਜਦ ਮਰਦੇ ਹਨ ਤਾਂ ਅਰਥੀ ਨੂੰ ਵੀ ਲੈ ਜਾਂਦੇ ਹਨ। ਹਰੀ ਬੋਲ, ਹਰੀ ਬੋਲ ਕਰ ਡੁਬੋ ਦਿੰਦੇ ਹਨ। ਜਾਂਦੇ ਤੇ ਬਹੁਤ ਹਨ ਨਾ। ਨਦੀ ਤੇ ਸਦਾ ਹੈ। ਤੁਸੀਂ ਜਾਣਦੇ ਹੋ ਇਹ ਜਮੁਨਾ ਦਾ ਕੰਡਾ ਸੀ, ਜਿੱਥੇ ਰਾਸ ਵਿਲਾਸ ਆਦਿ ਕਰਦੇ ਸਨ। ਉੱਥੇ ਤੇ ਵੱਡੇ - ਵੱਡੇ ਮਹਿਲ ਹੁੰਦੇ ਹਨ। ਤੁਸੀਂ ਹੀ ਜਾਕੇ ਬਣਾਉਣੇ ਹਨ। ਜਦੋਂ ਕੋਈ ਵੱਡਾ ਇਮਤਿਹਾਨ ਪਾਸ ਕਰਦੇ ਹਨ ਤਾਂ ਉਨ੍ਹਾਂ ਦੀ ਬੁੱਧੀ ਵਿੱਚ ਚੱਲਦਾ ਹੈ - ਪਾਸ ਹੋਕੇ ਫਿਰ ਇਹ ਕਰਾਂਗੇ, ਮਕਾਨ ਬਣਾਵਾਂਗੇ। ਤੁਸੀਂ ਬੱਚਿਆਂ ਨੂੰ ਵੀ ਖ਼ਿਆਲ ਰੱਖਣਾ ਹੈ - ਅਸੀਂ ਦੇਵਤਾ ਬਣਦੇ ਹਾਂ। ਹੁਣ ਅਸੀਂ ਆਪਣੇ ਘਰ ਜਾਵਾਂਗੇ। ਘਰ ਨੂੰ ਯਾਦ ਕਰ ਖੁਸ਼ ਹੋਣਾ ਚਾਹੀਦਾ। ਮਨੁੱਖ ਮੁਸਾਫ਼ਰੀ ਕਰ ਘਰ ਪਰਤਦੇ ਹਨ ਤਾਂ ਖੁਸ਼ੀ ਹੁੰਦੀ ਹੈ। ਅਸੀਂ ਹੁਣ ਘਰ ਜਾਂਦੇ ਹਾਂ। ਜਿੱਥੇ ਜਨਮ ਹੋਇਆ ਸੀ। ਸਾਡਾ ਆਤਮਾਵਾਂ ਦਾ ਘਰ ਵੀ ਹੈ ਮੂਲਵਤਨ। ਕਿੰਨੀ ਖੁਸ਼ੀ ਹੁੰਦੀ ਹੈ। ਮਨੁੱਖ ਇਤਨੀ ਭਗਤੀ ਕਰਦੇ ਹੀ ਹਨ ਮੁਕਤੀ ਦੇ ਲਈ। ਪ੍ਰੰਤੂ ਡਰਾਮੇ ਵਿੱਚ ਪਾਰ੍ਟ ਅਜਿਹਾ ਹੈ ਜੋ ਵਾਪਿਸ ਜਾਣ ਦਾ ਕਿਸੇ ਨੂੰ ਮਿਲਦਾ ਨਹੀਂ ਹੈ। ਤੁਸੀਂ ਜਾਣਦੇ ਹੋ ਉਨ੍ਹਾਂਨੂੰ ਅੱਧਾਕਲਪ ਪਾਰ੍ਟ ਜਰੂਰ ਵਜਾਉਣਾ ਹੈ। ਸਾਡੇ ਹੁਣ 84 ਜਨਮ ਪੂਰੇ ਹੁੰਦੇ ਹਨ। ਹੁਣ ਵਾਪਿਸ ਜਾਣਾ ਹੈ ਫਿਰ ਰਾਜਧਾਨੀ ਵਿੱਚ ਆਵਾਂਗੇ। ਬਸ ਘਰ ਤੇ ਰਾਜਧਾਨੀ ਯਾਦ ਹੈ। ਇੱਥੇ ਬੈਠੇ ਵੀ ਕਿਸੇ - ਕਿਸੇ ਨੂੰ ਆਪਣੇ ਕਾਰਖਾਨੇ ਆਦਿ ਯਾਦ ਰਹਿੰਦੇ ਹਨ। ਜਿਵੇਂ ਵੇਖੋ ਬਿਰਲਾ ਹੈ, ਕਿੰਨੇ ਉਨ੍ਹਾਂ ਦੇ ਕਾਰਖਾਨੇ ਆਦਿ ਹਨ। ਸਾਰਾ ਦਿਨ ਉਨ੍ਹਾਂਨੂੰ ਖਿਆਲਾਤ ਰਹਿੰਦੀ ਹੋਵੇਗੀ। ਉਨ੍ਹਾਂਨੂੰ ਕਹੋ ਬਾਬਾ ਨੂੰ ਯਾਦ ਕਰੋ ਤਾਂ ਕਿੰਨੀ ਉਨ੍ਹਾਂ ਨੂੰ ਅਟਕ ਪਵੇਗੀ। ਘੜੀ - ਘੜੀ ਧੰਧਾ ਯਾਦ ਆਉਂਦਾ ਰਹੇਗਾ। ਸਭਤੋਂ ਸਹਿਜ ਹੈ ਮਾਤਾਵਾਂ ਨੂੰ, ਉਸਤੋਂ ਵੀ ਜ਼ਿਆਦਾ ਕੰਨਿਆਵਾਂ ਨੂੰ। ਜਿਉਂਦੇ ਜੀ ਮਰਨਾ ਹੈ, ਸਾਰੀ ਦੁਨੀਆਂ ਨੂੰ ਭੁੱਲ ਜਾਣਾ ਹੈ। ਤੁਸੀਂ ਆਪਣੇ ਨੂੰ ਆਤਮਾ ਸਮਝ ਸ਼ਿਵਬਾਬਾ ਦੇ ਬਣਦੇ ਹੋ, ਇਸਨੂੰ ਜਿਉਂਦੇ ਜੀ ਮਰਨਾ ਕਿਹਾ ਜਾਂਦਾ ਹੈ। ਦੇਹ ਸਹਿਤ ਦੇਹ ਦੇ ਸਭ ਸੰਬੰਧ ਛੱਡ ਆਪਣੇ ਨੂੰ ਆਤਮਾ ਸਮਝ ਸ਼ਿਵਬਾਬਾ ਦਾ ਬਣ ਜਾਣਾ ਹੈ। ਸ਼ਿਵਬਾਬਾ ਨੂੰ ਹੀ ਯਾਦ ਕਰਦੇ ਰਹਿਣਾ ਹੈ ਕਿਉਂਕਿ ਪਾਪਾਂ ਦਾ ਬੋਝਾ ਸਿਰ ਤੇ ਬਹੁਤ ਹੈ। ਦਿਲ ਤਾਂ ਸਭਦੀ ਹੁੰਦੀ ਹੈ, ਅਸੀਂ ਜਿਉਂਦੇ ਜੀ ਮਰਕੇ ਸ਼ਿਵਬਾਬਾ ਦਾ ਬਣ ਜਾਈਏ। ਸ਼ਰੀਰ ਦਾ ਭਾਣ ਨਾ ਰਹੇ। ਅਸੀਂ ਅਸ਼ਰੀਰੀ ਆਏ ਸੀ ਫਿਰ ਅਸ਼ਰੀਰੀ ਬਣਕੇ ਜਾਣਾ ਹੈ। ਬਾਪ ਦੇ ਬਣੇ ਹਾਂ ਤਾਂ ਬਾਪ ਦੇ ਸਿਵਾਏ ਕੋਈ ਦੂਜਾ ਯਾਦ ਨਾ ਰਹੇ। ਇਵੇਂ ਜਲਦੀ ਹੋ ਜਾਵੇ ਤਾਂ ਫਿਰ ਲੜ੍ਹਾਈ ਵੀ ਜਲਦੀ ਲੱਗੇ। ਬਾਬਾ ਕਿੰਨਾ ਸਮਝਾਉਂਦੇ ਹਨ ਅਸੀਂ ਤਾਂ ਸ਼ਿਵਬਾਬਾ ਦੇ ਹਾਂ ਨਾ। ਅਸੀਂ ਉੱਥੇ ਦੇ ਰਹਿਣ ਵਾਲੇ ਹਾਂ। ਇੱਥੇ ਤਾਂ ਕਿੰਨਾ ਦੁਖ ਹੈ। ਹੁਣ ਇਹ ਅੰਤਿਮ ਜਨਮ ਹੈ। ਬਾਪ ਨੇ ਦੱਸਿਆ ਹੈ ਤੁਸੀਂ ਸਤੋਪ੍ਰਧਾਨ ਸੀ ਤਾਂ ਹੋਰ ਕੋਈ ਨਹੀਂ ਸੀ। ਤੁਸੀਂ ਕਿੰਨੇ ਸ਼ਾਹੂਕਾਰ ਸੀ। ਭਾਵੇਂ ਇਸ ਵਕ਼ਤ ਪੈਸੇ ਕੌਡੀਆਂ ਹਨ ਪ੍ਰੰਤੂ ਇਹ ਤਾਂ ਕੁਝ ਹੈ ਨਹੀਂ। ਕੌਡੀਆਂ ਹਨ। ਇਹ ਸਭ ਅਲਪਕਾਲ ਸੁਖ ਦੇ ਲਈ ਹਨ। ਬਾਪ ਨੇ ਸਮਝਾਇਆ ਹੈ- ਪਾਸਟ ਵਿੱਚ ਦਾਨ - ਪੁੰਨ ਕੀਤਾ ਹੈ ਤਾਂ ਪੈਸਾ ਵੀ ਬਹੁਤ ਮਿਲਦਾ ਹੈ। ਫਿਰ ਦਾਨ ਕਰਦੇ ਹਨ। ਪ੍ਰੰਤੂ ਇਹ ਹੈ ਇੱਕ ਜਨਮ ਦੀ ਗੱਲ। ਇੱਥੇ ਤਾਂ ਜਨਮ - ਜਨਮਾਂਤ੍ਰ ਦੇ ਲਈ ਸਾਹੂਕਾਰ ਬਣਦੇ ਹਨ। ਜਿਨ੍ਹਾਂ ਵੱਡਾ ਕਹਾਵਨਾ, ਉਤਨਾ ਵੱਡਾ ਦੁਖ ਪਾਉਣਾ। ਜਿਨ੍ਹਾਂ ਦੇ ਪਾਸ ਬਹੁਤ ਧਨ ਹੈ ਉਹ ਫਿਰ ਬਹੁਤ ਫ਼ਸੇ ਹੋਏ ਹਨ। ਕਦੇ ਠਹਿਰ ਨਾ ਸਕਣ। ਕੋਈ ਸਧਾਰਨ ਗਰੀਬ ਹੀ ਸਰੈਂਡਰ ਹੋਣਗੇ। ਸ਼ਾਹੂਕਾਰ ਕਦੇ ਵੀ ਨਹੀਂ ਹੋਣਗੇ। ਉਹ ਕਮਾਉਂਦੇ ਹੀ ਹਨ ਪੁੱਤਰ - ਪੋਤਰਿਆਂ ਦੇ ਲਈ ਕਿ ਸਾਡਾ ਕੁੱਲ ਚਲਦਾ ਰਹੇ। ਖੁਦ ਉਸ ਘਰ ਵਿੱਚ ਨਹੀਂ ਆਉਣ ਵਾਲੇ ਹਨ। ਪੁੱਤਰ ਪੋਤਰੇ ਆਉਣ, ਜਿੰਨ੍ਹਾਂਨੇ ਚੰਗੇ ਕਰਮ ਕੀਤੇ ਹਨ। ਜਿਵੇਂ ਬਹੁਤ ਦਾਨ ਜੋ ਕਰਦੇ ਹਨ ਤਾਂ ਉਹ ਰਾਜਾ ਬਣਦੇ ਹਨ। ਪ੍ਰੰਤੂ ਏਵਰਹੇਲਦੀ ਤਾਂ ਨਹੀਂ ਹਨ। ਰਾਜਾਈ ਕੀਤੀ ਤਾਂ ਕੀ ਹੋਇਆ, ਅਵਿਨਾਸ਼ੀ ਸੁੱਖ ਨਹੀਂ ਹੈ। ਇੱਥੇ ਕਦਮ - ਕਦਮ ਤੇ ਅਨੇਕ ਤਰ੍ਹਾਂ ਦੇ ਦੁਖ ਹੁੰਦੇ ਹਨ। ਉੱਥੇ ਇਹ ਸਭ ਦੁਖ ਦੂਰ ਜੋ ਜਾਂਦੇ ਹਨ। ਬਾਪ ਨੂੰ ਪੁਕਾਰਦੇ ਹਨ ਕਿ ਸਾਡੇ ਦੁਖ ਦੂਰ ਕਰੋ। ਤੁਸੀਂ ਸਮਝਦੇ ਹੋ ਕਿ ਦੁਖ ਦੂਰ ਸਭ ਹੋਣੇ ਹਨ। ਸਿਰਫ ਬਾਪ ਨੂੰ ਯਾਦ ਕਰਦੇ ਰਹੀਏ। ਸਿਵਾਏ ਇੱਕ ਬਾਪ ਦੇ ਹੋਰ ਕਿਸੇ ਤੋਂ ਵਰਸਾ ਮਿਲ ਨਹੀਂ ਸਕਦਾ। ਬਾਪ ਸਾਰੇ ਵਿਸ਼ਵ ਦਾ ਦੁੱਖ ਦੂਰ ਕਰਦੇ ਹਨ। ਇਸ ਵਕ਼ਤ ਤੇ ਜਾਨਵਰ ਆਦਿ ਵੀ ਕਿੰਨੇ ਦੁਖੀ ਹਨ। ਇਹ ਹੈ ਹੀ ਦੁੱਖਧਾਮ। ਦੁਖ ਵੱਧਦਾ ਜਾਂਦਾ ਹੈ, ਤਮੋਪ੍ਰਧਾਨ ਬਣਦੇ ਜਾਂਦੇ ਹਨ। ਹੁਣ ਅਸੀਂ ਸੰਗਮਯੁਗ ਤੇ ਬੈਠੇ ਹਾਂ। ਉਹ ਸਾਰੇ ਕਲਯੁਗ ਵਿੱਚ ਹਨ। ਇਹ ਹੈ ਪੁਰਸ਼ੋਤਮ ਸੰਗਮਯੁਗ। ਬਾਬਾ ਸਾਨੂੰ ਪੁਰਸ਼ੋਤਮ ਬਣਾ ਰਹੇ ਹਨ। ਇਹ ਯਾਦ ਰਹੇ ਤਾਂ ਵੀ ਖੁਸ਼ੀ ਰਹੇ। ਭਗਵਾਨ ਪੜ੍ਹਾਉਂਦੇ ਹਨ, ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਇਹ ਭਲਾ ਯਾਦ ਕਰੋ। ਉਨ੍ਹਾਂ ਦੇ ਬੱਚੇ ਭਗਵਾਨ - ਭਗਵਤੀ ਹੋਣੇ ਚਾਹੀਦੇ ਹਨ ਨਾ ਪੜ੍ਹਾਈ ਨਾਲ। ਭਗਵਾਨ ਤਾਂ ਸੁਖ ਦੇਣ ਵਾਲਾ ਹੈ ਫਿਰ ਦੁਖ ਕਿਵੇਂ ਮਿਲਦਾ ਹੈ? ਉਹ ਵੀ ਬਾਪ ਬੈਠ ਸਮਝਾਉਂਦੇ ਹਨ। ਭਗਵਾਨ ਦੇ ਬੱਚੇ ਫਿਰ ਦੁਖ ਵਿੱਚ ਕਿਉਂ ਹਨ, ਭਗਵਾਨ ਦੁਖ ਹਰਤਾ ਸੁਖ ਕਰਤਾ ਹੈ ਤਾਂ ਜਰੂਰ ਦੁਖ ਵਿੱਚ ਆਉਂਦੇ ਹਨ ਤਾਂ ਹੀ ਤੇ ਗਾਉਂਦੇ ਹਨ। ਤੁਸੀਂ ਜਾਣਦੇ ਹੋ ਭਗਵਾਨ ਸਾਨੂੰ ਰਾਜਯੋਗ ਸਿਖਾ ਰਹੇ ਹਨ। ਅਸੀਂ ਪੁਰਸ਼ਾਰਥ ਕਰ ਰਹੇ ਹਾਂ। ਇਸ ਵਿੱਚ ਸੰਸ਼ੇ ਥੋੜ੍ਹੀ ਹੋ ਸਕਦਾ ਹੈ। ਅਸੀਂ ਬੀ. ਕੇ. ਰਾਜਯੋਗ ਸਿੱਖ ਰਹੇ ਹਾਂ। ਝੂਠ ਥੋੜ੍ਹੀ ਨਾ ਬੋਲਾਂਗੇ। ਕਿਸੇ ਨੂੰ ਇਹ ਸੰਸ਼ੇ ਆਏ ਤਾਂ ਸਮਝਾਉਣਾ ਚਾਹੀਦਾ, ਇਹ ਤਾਂ ਪੜ੍ਹਾਈ ਹੈ। ਵਿਨਾਸ਼ ਸਾਮ੍ਹਣੇ ਖੜ੍ਹਾ ਹੈ। ਅਸੀਂ ਹਾਂ ਸੰਗਮਯੁਗੀ ਬ੍ਰਾਹਮਣ ਚੋਟੀ। ਪ੍ਰਜਾਪਿਤਾ ਬ੍ਰਹਮਾ ਹੈ ਤਾਂ ਜਰੂਰ ਬ੍ਰਾਹਮਣ ਵੀ ਹੋਣੇ ਚਾਹੀਦੇ ਹਨ। ਤੁਹਾਨੂੰ ਵੀ ਸਮਝਾਇਆ ਹੈ ਤਾਂ ਹੀ ਤੇ ਨਿਸ਼ਚੇ ਕੀਤਾ ਹੈ। ਬਾਕੀ ਮੁੱਖ ਗੱਲ ਹੈ ਯਾਦ ਦੀ ਯਾਤ੍ਰਾ, ਇਸ ਵਿੱਚ ਹੀ ਵਿਘਨ ਪੈਂਦੇ ਹਨ। ਆਪਣਾ ਚਾਰਟ ਵੇਖਦੇ ਰਹੋ - ਕਿਥੋਂ ਤੱਕ ਬਾਬਾ ਨੂੰ ਯਾਦ ਕਰਦੇ ਹਾਂ, ਕਿੱਥੋਂ ਤੱਕ ਖੁਸ਼ੀ ਦਾ ਪਾਰਾ ਚੜ੍ਹਦਾ ਹੈ? ਇਹ ਆਂਤਰਿਕ ਖੁਸ਼ੀ ਰਹਿਣੀ ਚਾਹੀਦੀ ਹੈ ਕਿ ਸਾਨੂੰ ਬਾਗਵਾਨ - ਪਤਿਤ ਪਾਵਨ ਦਾ ਹੱਥ ਮਿਲਿਆ ਹੈ, ਅਸੀਂ ਸ਼ਿਵਬਾਬਾ ਨਾਲ ਬ੍ਰਹਮਾ ਦਵਾਰਾ ਹੈਂਡ- ਸ਼ੇਕ ਕਰਦੇ ਹਾਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣੇ ਘਰ ਅਤੇ ਰਾਜਧਾਨੀ ਨੂੰ ਯਾਦ ਕਰ ਅਪਾਰ ਖੁਸ਼ੀ ਵਿੱਚ ਰਹਿਣਾ ਹੈ। ਸਦਾ ਯਾਦ ਰਹੇ - ਹੁਣ ਸਾਡੀ ਮੁਸਾਫ਼ਿਰੀ ਪੂਰੀ ਹੋਈ, ਅਸੀਂ ਜਾਂਦੇ ਹਾਂ ਆਪਣੇ ਘਰ, ਫਿਰ ਰਾਜਧਾਨੀ ਵਿੱਚ ਆਵਾਂਗੇ।

2. ਅਸੀਂ ਸ਼ਿਵਬਾਬਾ ਨਾਲ ਬ੍ਰਹਮਾ ਦਵਾਰਾ ਹੈਂਡ - ਸ਼ੇਕ ਕਰਦੇ ਹਾਂ, ਉਹ ਬਾਗਵਾਨ ਸਾਨੂੰ ਪਤਿਤ ਤੋਂ ਪਾਵਨ ਬਣਾ ਰਹੇ ਹਨ। ਅਸੀਂ ਇਸ ਪੜ੍ਹਾਈ ਨਾਲ ਸਵਰਗ ਦੀ ਪਟਰਾਣੀ ਬਣਦੇ ਹਾਂ - ਇਸ ਆਂਤਰਿਕ ਖੁਸ਼ੀ ਵਿੱਚ ਰਹਿਣਾ ਹੈ।

ਵਰਦਾਨ:-
ਤਿੰਨ ਤਰ੍ਹਾਂ ਦੀ ਵਿਜੇ ਦਾ ਮੈਡਲ ਪ੍ਰਾਪਤ ਕਰਨ ਵਾਲੇ ਸਦਾ ਵਿਜੈਈ ਭਵ।

ਵਿਜੇ ਮਾਲਾ ਵਿਚ ਨੰਬਰ ਪ੍ਰਾਪਤ ਕਰਨ ਦੇ ਲਈ ਪਹਿਲੇ ਸਵ ਤੇ ਵਿਜੇਈ, ਫਿਰ ਸਰਵ ਤੇ ਵਿਜੇਈ ਅਤੇ ਫਿਰ ਪ੍ਰਾਕ੍ਰਿਤੀ ਤੇ ਵਿਜੇਈ ਬਣੋ। ਜਦੋਂ ਇਹ ਤਿੰਨ ਤਰ੍ਹਾਂ ਦੇ ਵਿਜੇ ਦੇ ਮੈਡਲ ਪ੍ਰਾਪਤ ਹੋਣਗੇ ਤਾਂ ਵਿਜੇ ਮਾਲਾ ਦਾ ਮਣਕਾ ਬਣ ਸਕੋਗੇ। ਖੁਦ ਦੇ ਵਿਜੇਈ ਬਣਨਾ ਮਤਲਬ ਆਪਣੇ ਵਿਅਰਥ ਭਾਵ, ਸਵਭਾਵ ਨੂੰ ਸ੍ਰੇਸ਼ਠ ਭਾਵ, ਸ਼ੁਭ ਭਾਵਨਾ ਨਾਲ ਪਰਿਵਰਤਨ ਕਰਨਾ। ਜੋ ਇਵੇਂ ਸਵ ਤੇ ਵਿਜੇਈ ਬਣਦੇ ਹਨ ਉਹ ਹੀ ਦੂਜਿਆਂ ਤੇ ਵੀ ਵਿਜੇ ਪ੍ਰਾਪਤ ਕਰ ਲੈਂਦੇ ਹਨ। ਪ੍ਰਾਕ੍ਰਿਤੀ ਤੇ ਵਿਜੇ ਪ੍ਰਾਪਤ ਕਰਨਾ ਮਤਲਬ ਵਾਯੂਮੰਡਲ, ਵਾਇਬ੍ਰੇਸ਼ਨ ਅਤੇ ਸਥੂਲ ਪ੍ਰਾਕ੍ਰਿਤੀ ਦੀਆਂ ਸਮਸਿਆਵਾਂ ਤੇ ਵਿਜੇਈ ਬਣਨਾ।

ਸਲੋਗਨ:-
ਖੁਦ ਦੀਆਂ ਕਰਮਿੰਦਰੀਆਂ ਤੇ ਸੰਪੂਰਨ ਰਾਜ ਕਰਨ ਵਾਲੇ ਹੀ ਸੱਚੇ ਰਾਜਯੋਗੀ ਹਨ।

ਅਵਿਅਕਤ ਇਸ਼ਾਰੇ : - ਸਹਿਜਯੋਗੀ ਬਣਨਾ ਹੈ ਤਾਂ ਪ੍ਰਮਾਤਮ ਪਿਆਰ ਦੇ ਅਨੁਭਵੀ ਬਣੋ।

ਤੁਸੀ ਬੱਚਿਆਂ ਨੂੰ ਗਿਆਨ ਦੇ ਨਾਲ - ਨਾਲ ਸੱਚਾ ਰੂਹਾਨੀ ਪਿਆਰ ਮਿਲਿਆ ਹੈ। ਉਸ ਰੂਹਾਨੀ ਪਿਆਰ ਨੇ ਹੀ ਪ੍ਰਭੂ ਦਾ ਬਣਾਇਆ ਹੈ। ਹਰ ਬੱਚੇ ਨੂੰ ਡਬਲ ਪਿਆਰ ਮਿਲਦਾ ਹੈ - ਇੱਕ ਬਾਪ ਦਾ ਦੂਜਾ ਦੈਵੀ ਪਰਿਵਾਰ ਦਾ। ਤਾਂ ਪਿਆਰ ਦੇ ਅਨੁਭਵ ਦਾ ਪਰਵਾਨਾ ਬਣਾਇਆ ਹੈ। ਪਿਆਰ ਹੀ ਚੁੰਬਕ ਦਾ ਕੰਮ ਕਰਦਾ ਹੈ। ਫਿਰ ਸੁਨਣ ਜਾ ਮਰਨ ਦੇ ਲਈ ਵੀ ਤਿਆਰ ਹੋ ਜਾਂਦੇ ਹਨ। ਸੰਗਮ ਤੇ ਜੋ ਸੱਚੇ ਪਿਆਰ ਵਿਚ ਜਿਊਂਦੇ ਜੀ ਮਰਦਾ ਹੈ, ਉਹ ਹੀ ਸਵਰਗ ਵਿਚ ਜਾਂਦਾ ਹੈ।