29.12.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਹੁਣ ਘਰ
ਜਾਣਾ ਹੈ ਇਸਲਈ ਦੇਹ ਸਹਿਤ ਦੇਹ ਦੇ ਸਾਰੇ ਸੰਬੰਧਾਂ ਨੂੰ ਭੁੱਲ ਮਾਮੇਕਮ ਯਾਦ ਕਰੋ ਅਤੇ ਪਾਵਨ ਬਣੋ "
ਪ੍ਰਸ਼ਨ:-
ਆਤਮਾ ਦੇ ਸੰਬੰਧ
ਵਿੱਚ ਕਿਹੜੀ ਇੱਕ ਗੱਲ ਮਹੀਨ ਬੁੱਧੀ ਵਾਲੇ ਹੀ ਸਮਝ ਸਕਦੇ ਹਨ?
ਉੱਤਰ:-
ਆਤਮਾ ਤੇ ਸੂਈ
ਦੀ ਤਰ੍ਹਾਂ ਹੌਲ਼ੀ - ਹੌਲ਼ੀ ਜੰਕ (ਕੱਟ) ਚੜ੍ਹਦੀ ਗਈ ਹੈ। ਇਹ ਯਾਦ ਵਿੱਚ ਰਹਿਣ ਨਾਲ ਉਤਰਦੀ ਜਾਏਗੀ।
ਜਦੋਂ ਜੰਕ ਉਤਰੇ ਤਾਂ ਆਤਮਾ ਤਮੋਪ੍ਰਧਾਨ ਤੋਂ ਸਤੋਂਪ੍ਰਧਾਨ ਬਣੇ ਤੱਦ ਹੀ ਬਾਪ ਦੀ ਖਿੱਚ ਹੋਵੇ ਅਤੇ
ਉਹ ਬਾਪ ਦੇ ਨਾਲ ਵਾਪਿਸ ਜਾ ਸਕੇ। 2- ਜਿਨ੍ਹਾਂ ਜੰਕ ਉਤਰਦਾ ਜਾਵੇਗਾ ਉਨਾ ਦੂਸਰਿਆਂ ਨੂੰ ਸਮਝਾਉਣ
ਲਈ ਖਿੱਚਣਗੇ। ਇਹ ਗੱਲਾਂ ਬੜੀਆਂ ਬਰੀਕ ਹਨ, ਜਿਹੜੇ ਮੋਟੀ ਬੁੱਧੀ ਵਾਲੇ ਹਨ ਉਹ ਸਮਝ ਨਹੀਂ ਸਕਦੇ।
ਓਮ ਸ਼ਾਂਤੀ
ਭਗਵਾਨੁਵਾਚ। ਹੁਣ ਬੁੱਧੀ ਵਿੱਚ ਕਿਹੜਾ ਆਇਆ? ਉਹ ਤਾਂ ਗੀਤਾ ਪਾਠਸ਼ਾਲਾ ਆਦਿ ਹਨ ਉਨਹਾਂ ਨੂੰ ਤਾਂ
ਭਗਵਾਨੁਵਾਚ ਕਹਿਣ ਨਾਲ ਸ਼੍ਰੀ ਕ੍ਰਿਸ਼ਨ ਹੀ ਬੁੱਧੀ ਵਿੱਚ ਆਏਗਾ। ਇੱਥੇ ਤੁਸੀਂ ਬੱਚਿਆਂ ਨੂੰ ਉੱਚ ਤੇ
ਉੱਚ ਬਾਪ ਹੀ ਯਾਦ ਆਏਗਾ। ਇਸ ਸਮੇਂ ਹੈ ਸੰਗਮਯੁਗ, ਪੁਰਸ਼ੋਤਮ ਬਣਨ ਲਈ। ਬਾਪ ਬੱਚਿਆਂ ਨੂੰ ਬੈਠ
ਸਮਝਾਉਂਦੇ ਹਨ ਕਿ ਦੇਹ ਸਹਿਤ ਦੇਹ ਦੇ ਸਾਰੇ ਸੰਬੰਧ ਤੋੜ ਆਪਣੇ ਨੂੰ ਆਤਮਾ ਸਮਝੋ। ਉਹ ਬੜੀ ਜ਼ਰੂਰੀ
ਗੱਲ ਹੈ, ਜੋ ਇਸ ਸੰਗਮ ਯੁਗ ਤੇ ਬਾਪ ਸਮਝਾਉਂਦੇ ਹਨ। ਆਤਮਾ ਹੀ ਪਤਿਤ ਬਣੀ ਹੈ। ਫਿਰ ਆਤਮਾ ਨੂੰ ਹੀ
ਪਾਵਨ ਬਣ ਘਰ ਜਾਣਾ ਹੈ। ਪਤਿਤ - ਪਾਵਨ ਨੂੰ ਯਾਦ ਕਰਦੇ ਆਏ ਹਨ, ਪਰ ਜਾਣਦੇ ਕੁਝ ਨਹੀਂ। ਭਾਰਤਵਾਸੀ
ਬਿਲਕੁਲ ਹੀ ਹਨੇਰੇ ਵਿੱਚ ਹਨ। ਭਗਤੀ ਹੈ ਰਾਤ, ਗਿਆਨ ਹੈ ਦਿਨ। ਰਾਤ ਵਿੱਚ ਹਨ੍ਹੇਰਾ, ਦਿਨ ਵਿੱਚ
ਰੋਸ਼ਨੀ ਹੁੰਦੀ ਹੈ। ਦਿਨ ਹੈ ਸਤਿਯੁਗ, ਰਾਤ ਹੈ ਕਲਯੁਗ। ਹੁਣ ਤੁਸੀਂ ਕਲਯੁਗ ਵਿੱਚ ਹੋ, ਸਤਿਯੁਗ
ਵਿੱਚ ਜਾਣਾ ਹੈ। ਪਾਵਨ ਦੁਨੀਆਂ ਵਿੱਚ ਪਤਿਤ ਦਾ ਕਨੈਕਸ਼ਨ ਹੀ ਨਹੀਂ। ਜਦੋਂ ਪਤਿਤ ਹੁੰਦੇ ਹਨ ਤਾਂ
ਪਾਵਨ ਹੋਣ ਦਾ ਕਨੈਕਸ਼ਨ ਉਠਦਾ ਹੈ। ਜਦੋਂ ਪਾਵਨ ਹਨ ਤਾਂ ਪਤਿਤ ਦੁਨੀਆਂ ਯਾਦ ਵੀ ਨਹੀਂ ਆਉਂਦੀ। ਹੁਣ
ਪਤਿਤ ਹਨ ਤਾਂ ਪਾਵਨ ਦੁਨੀਆਂ ਯਾਦ ਆਉਂਦੀ ਹੈ। ਪਤਿਤ ਦੁਨੀਆਂ ਪਿਛਾੜੀ ਦਾ ਭਾਗ ਹੈ, ਪਾਵਨ ਦੁਨੀਆਂ
ਹੈ ਪਹਿਲਾ ਭਾਗ। ਉੱਥੇ ਕੋਈ ਪਤਿਤ ਹੋ ਨਾ ਸਕੇ। ਜੋ ਪਾਵਨ ਸਨ ਫਿਰ ਪਤਿਤ ਬਣੇ ਹਨ। 84 ਜਨਮ ਉਨ੍ਹਾਂ
ਦੇ ਸਮਝਾਏ ਜਾਂਦੇ ਹਨ। ਇਹ ਬੜੀਆਂ ਗੁਪਤ ਗੱਲਾਂ ਸਮਝਣ ਵਾਲੀਆਂ ਹਨ। ਅੱਧਾਕਲਪ ਭਗਤੀ ਕੀਤੀ ਹੈ, ਉਹ
ਇੰਨੀ ਜਲਦੀ ਛੱਡੀ ਨਹੀਂ ਜਾ ਸਕਦੀ। ਮਨੁੱਖ ਬਿਲਕੁਲ ਹੀ ਘੋਰ ਹਨ੍ਹੇਰੇ ਵਿੱਚ ਹਨ, ਕਰੋੜਾਂ ਵਿੱਚੋਂ
ਕੋਈ ਹੀ ਨਿਕਲਦੇ ਹਨ, ਮੁਸ਼ਕਿਲ ਨਾਲ ਹੀ ਕਿਸੇ ਦੀ ਬੁੱਧੀ ਵਿੱਚ ਬੈਠੇਗਾ। ਮੁੱਖ ਗੱਲ ਤਾਂ ਬਾਪ
ਕਹਿੰਦੇ ਹਨ ਦੇਹ ਦੇ ਸਭ ਸੰਬੰਧ ਭੁੱਲ ਕੇ ਮਾਮੇਕਮ ਯਾਦ ਕਰੋ। ਆਤਮਾ ਹੀ ਪਤਿਤ ਬਣੀ ਹੈ, ਉਸ ਨੂੰ
ਪਵਿੱਤਰ ਬਨਾਉਣਾ ਹੈ। ਇਹ ਸਮਝਾਉਂਣੀ ਵੀ ਬਾਪ ਹੀ ਦਿੰਦੇ ਹਨ ਕਿਉਂਕਿ ਇਹ ਬਾਪ ਪ੍ਰਿੰਸੀਪਲ, ਸੁਨਾਰ,
ਡਾਕ੍ਟਰ, ਬੈਰਿਸਟਰ ਸਭ ਕੁਝ ਹੈ। ਇਹ ਨਾਮ ਉੱਥੇ ਰਹਿਣਗੇ ਨਹੀਂ। ਉੱਥੇ ਇਹ ਪੜਾਈ ਵੀ ਨਹੀਂ ਹੋਵੇਗੀ।
ਇੱਥੇ ਪੜ੍ਹਦੇ ਹਨ ਨੌਕਰੀ ਕਰਨ ਦੇ ਲਈ। ਅੱਗੇ ਫੀਮੇਲ ਇਤਨਾ ਪੜ੍ਹਦੀ ਨਹੀਂ ਸੀ। ਇਹ ਸਭ ਬਾਅਦ ਵਿੱਚ
ਸਿਖੀਆਂ ਹਨ। ਪਤੀ ਮਰ ਜਾਵੇ ਤਾਂ ਸੰਭਾਲ ਕੌਣ ਕਰੇ? ਇਸਲਈ ਫੀਮੇਲ ਵੀ ਸਭ ਸਿਖਦੀਆਂ ਰਹਿੰਦੀਆਂ ਹਨ।
ਸਤਿਯੁਗ ਵਿੱਚ ਅਜਿਹੀਆਂ ਗੱਲਾਂ ਹੁੰਦੀਆਂ ਨਹੀਂ ਜੋ ਚਿੰਤਨ ਕਰਨਾ ਪਵੇ। ਇੱਥੇ ਮਨੁੱਖ਼ ਧਨ ਆਦਿ ਇਕੱਠਾ
ਕਰਦੇ ਹਨ, ਇਵੇਂ ਦੇ ਸਮੇਂ ਲਈ। ਉੱਥੇ ਤਾਂ ਅਜਿਹੇ ਖ਼ਿਆਲਾਤ ਹੀ ਨਹੀਂ ਹਨ ਜੋ ਚਿੰਤਾ ਕਰਨੀ ਪਵੇ।
ਬਾਪ ਤੁਹਾਨੂੰ ਬੱਚਿਆਂ ਨੂੰ ਕਿੰਨਾ ਧਨਵਾਨ ਬਣਾ ਦਿੰਦੇ ਹਨ। ਸਵਰਗ ਵਿੱਚ ਬਹੁਤ ਖਜਾਨਾ ਰਹਿੰਦਾ ਹੈ।
ਹੀਰੇ - ਜਵਾਹਾਰਾਤ ਦੀਆਂ ਖਾਣੀਆਂ ਸਭ ਭਰਪੂਰ ਹੋ ਜਾਂਦੀਆਂ ਹਨ। ਇੱਥੇ ਬੰਜਰ ਜਮੀਨ ਹੋ ਗਈ ਹੈ ਤਾਂ
ਉਹ ਤਾਕਤ ਹੀ ਨਹੀਂ ਹੁੰਦੀ। ਉਥੋਂ ਦੇ ਫੁੱਲਾਂ ਅਤੇ ਫਲਾਂ ਆਦਿ ਵਿੱਚ ਰਾਤ - ਦਿਨ ਦਾ ਫਰਕ ਹੈ। ਇੱਥੇ
ਤਾਂ ਸਭ ਚੀਜ਼ਾਂ ਵਿਚੋਂ ਤਾਕਤ ਹੀ ਨਿੱਕਲ ਗਈ ਹੈ। ਭਾਵੇਂ ਕਿੰਨਾ ਵੀ ਅਮਰੀਕਾ ਆਦਿ ਤੋਂ ਬੀਜ਼ ਲੈ
ਆਉਂਦੇ ਹਨ ਪਰ ਤਾਕਤ ਨਿਕਲਦੀ ਜਾਂਦੀ ਹੈ। ਧਰਨੀ ਹੀ ਅਜਿਹੀ ਹੈ, ਜਿਸ ਵਿੱਚ ਜਾਸਤੀ ਮਿਹਨਤ ਕਰਨੀ
ਪੈਂਦੀ ਹੈ। ਉੱਥੇ ਤਾਂ ਹਰ ਚੀਜ਼ ਸਤੋਪ੍ਰਧਾਨ ਹੁੰਦੀ ਹੈ। ਪ੍ਰਾਕ੍ਰਿਤੀ ਵੀ ਸਤੋਪ੍ਰਧਾਨ ਤਾਂ ਸਭ ਕੁਝ
ਸਤੋਪ੍ਰਧਾਨ ਹੁੰਦਾ ਹੈ। ਇੱਥੇ ਸਭ ਚੀਜਾਂ ਤਮੋਪ੍ਰਧਾਨ ਹਨ। ਕਿਸੇ ਚੀਜ਼ ਵਿੱਚ ਵੀ ਤਾਕਤ ਨਹੀਂ ਰਹੀ
ਹੈ। ਇਹ ਫ਼ਰਕ ਤਾਂ ਤੁਸੀਂ ਸਮਝਦੇ ਹੋ। ਜਦੋਂ ਸਤੋ ਪ੍ਰਧਾਨ ਚੀਜਾਂ ਵੇਖਦੇ ਹੋ, ਉਹ ਤਾਂ ਧਿਆਨ ਨਾਲ
ਵੇਖਦੇ ਹੋ। ਉੱਥੋਂ ਦੇ ਫੁੱਲ ਆਦਿ ਕਿੰਨੇ ਵਧੀਆ ਹੁੰਦੇ ਹਨ। ਹੋ ਸਕਦਾ ਹੈ - ਓਥੋਂ ਦਾ ਅਨਾਜ ਆਦਿ
ਸਭ ਤੁਹਾਨੂੰ ਵੇਖਣ ਵਿੱਚ ਆਏ। ਬੁੱਧੀ ਨਾਲ ਸਮਝ ਸਕਦੇ ਹੋ। ਉੱਥੋਂ ਦੀ ਹਰ ਚੀਜ਼ ਵਿੱਚ ਕਿੰਨੀ ਤਾਕਤ
ਰਹਿੰਦੀ ਹੈ। ਨਵੀਂ ਦੁਨੀਆਂ ਕਿਸੇ ਦੀ ਬੁੱਧੀ ਵਿੱਚ ਆਉਂਦੀ ਹੀ ਨਹੀਂ। ਇਸ ਪੁਰਾਣੀ ਦੁਨੀਆ ਦੀ ਤਾਂ
ਗੱਲ ਹੀ ਨਾ ਪੁੱਛੋ। ਗਪੌੜਾ ਵੀ ਬਹੁਤ ਲੰਬਾ ਚੌੜਾ ਲਗਾਉਂਦੇ ਹਨ ਤਾਂ ਮਨੁੱਖ ਬਿਲਕੁਲ ਹਨ੍ਹੇਰੇ
ਵਿੱਚ ਸੌਂ ਗਏ ਹਨ। ਤੁਸੀਂ ਦੱਸਦੇ ਹੋ ਬਾਕੀ ਥੋੜਾ ਸਮੇਂ ਹੈ ਤਾਂ ਤੁਹਾਡੇ ਤੇ ਕੋਈ ਹੱਸਦੇ ਵੀ ਹਨ।
ਰਿਆਲਿਟੀ ਵਿੱਚ ਉਹ ਸਮਝਦੇ ਹਨ ਜੋ ਆਪਣੇ ਨੂੰ ਬ੍ਰਾਹਮਣ ਸਮਝਦੇ ਹਨ। ਇਹ ਹੈ ਨਵੀਂ ਭਾਸ਼ਾ, ਰੂਹਾਨੀ
ਪੜ੍ਹਾਈ ਹੈ ਨਾ। ਜਦੋਂ ਤੱਕ ਫਿਰ ਸਪਰਿਚੁਅਲ ਫਾਦਰ ਨਾ ਆਏ, ਕੋਈ ਸਮਝ ਨਾ ਸਕੇ। ਸਪਰਿਚੁਅਲ ਫਾਦਰ
ਨੂੰ ਤੁਸੀਂ ਬੱਚੇ ਜਾਣਦੇ ਹੋ। ਉਹ ਲੋਕ ਜਾਕੇ ਯੋਗ ਆਦਿ ਸਿਖਾਉਂਦੇ ਹਨ, ਪਰ ਉਹਨਾਂ ਨੂੰ ਸਿਖਾਇਆ
ਕਿਸਨੇ? ਇੰਝ ਤਾਂ ਨਹੀਂ ਕਹਿਣਗੇ ਸਪਰਿਚੁਅਲ ਫਾਦਰ ਨੇ ਸਿਖਾਇਆ। ਬਾਪ ਤਾਂ ਸਿਖਾਉਂਦੇ ਹੀ ਰੂਹਾਨੀ
ਬੱਚਿਆਂ ਨੂੰ ਹਨ। ਤੁਸੀਂ ਸੰਗਮਯੁਗੀ ਬ੍ਰਾਹਮਣ ਹੀ ਸਮਝਦੇ ਹੋ। ਬ੍ਰਾਹਮਣ ਬਣਨਗੇ ਵੀ ਉਹ ਜੋ ਆਦਿ
ਸਨਾਤਨ ਦੇਵੀ - ਦੇਵਤਾ ਧਰਮ ਦੇ ਹੋਣਗੇ। ਬ੍ਰਾਹਮਣ ਤੁਸੀ ਕਿੰਨੇ ਥੋੜ੍ਹੇ ਹੋ। ਦੁਨੀਆਂ ਵਿੱਚ ਤਾਂ
ਕਿਸਮ -ਕਿਸਮ ਦੀਆਂ ਬੇਸ਼ੁਮਾਰ ਜਾਤੀਆਂ ਹਨ। ਇੱਕ ਕਿਤਾਬ ਜਰੂਰ ਹੋਵੇਗਾ ਜਿਸ ਨਾਲ ਪਤਾ ਲੱਗੇਗਾ
ਦੁਨੀਆ ਵਿੱਚ ਕਿੰਨੇ ਧਰਮ, ਕਿੰਨੀਆਂ ਭਾਸ਼ਾਵਾਂ ਹਨ। ਤੁਸੀਂ ਜਾਣਦੇ ਹੋ ਸਭ ਨਹੀਂ ਰਹਿਣਗੇ। ਸਤਿਯੁਗ
ਵਿੱਚ ਤਾਂ ਇੱਕ ਧਰਮ, ਇੱਕ ਭਾਸ਼ਾ ਹੀ ਸੀ। ਸ੍ਰਿਸ਼ਟੀ ਚੱਕਰ ਨੂੰ ਤੁਸੀਂ ਜਾਣਿਆ ਹੈ। ਤੇ ਭਾਸ਼ਾਵਾਂ
ਨੂੰ ਵੀ ਜਾਣ ਸਕਦੇ ਹੋ ਕੀ ਇਹ ਸਭ ਰਹਿਣਗੀਆਂ ਨਹੀਂ। ਇਨ੍ਹੇ ਸਾਰੇ ਸ਼ਾਂਤੀਧਾਮ ਚਲੇ ਜਾਣਗੇ। ਇਹ
ਸ੍ਰਿਸ਼ਟੀ ਦਾ ਗਿਆਨ ਹੁਣ ਤੁਹਾਨੂੰ ਬੱਚਿਆਂ ਨੂੰ ਮਿਲਿਆ ਹੈ। ਤੁਸੀਂ ਮਨੁੱਖਾਂ ਨੂੰ ਸਮਝਾਉਂਦੇ ਹੋ
ਫਿਰ ਵੀ ਸਮਝਦੇ ਥੋੜੀ ਹੀ ਹਨ। ਕਿਸੇ ਵੱਡੇ ਆਦਮੀਆਂ ਤੋਂ ਓਪਨਿੰਗ ਵੀ ਇਸ ਲਈ ਕਰਵਾਉਂਦੇ ਹੋ ਕਿਉਂਕਿ
ਨਾਮੀਗ੍ਰਾਮੀ ਹਨ। ਅਵਾਜ਼ ਫੈਲੇਗਾ ਵਾਹ! ਪ੍ਰਾਇਮ ਮਨਿਸਟਰ ਨੇ ਓਪਨਿੰਗ ਕੀਤੀ। ਇਹ ਬਾਬਾ ਜਾਵੇ ਤਾਂ
ਥੋੜੇ ਹੀ ਸਮਝਣਗੇ ਪਰਮਪਿਤਾ ਪਰਮਾਤਮਾ ਨੇ ਓਪਨਿੰਗ ਕੀਤੀ, ਮੰਨਣਗੇ ਨਹੀਂ। ਕੋਈ ਵੱਡਾ ਆਦਮੀ
ਕਮਿਸ਼ਨਰ ਆਦਿ ਆਏਗਾ ਤਾਂ ਉਹਨਾਂ ਦੇ ਪਿੱਛੇ ਹੋਰ ਵੀ ਭੱਜਣਗੇ। ਇਹਨਾਂ ਦੇ ਪਿੱਛੇ ਤੇ ਕੋਈ ਨਹੀਂ
ਭੱਜੇਗਾ। ਹਾਲੇ ਤੁਸੀਂ ਬ੍ਰਾਹਮਣ ਬੱਚੇ ਬਹੁਤ ਥੋੜੇ ਹੋ। ਜਦੋਂ ਮੈਜੋਰਿਟੀ ਹੋਣਗੇ ਉਦੋਂ ਸਮਝਣਗੇ।
ਹੁਣ ਜੇਕਰ ਸਮਝ ਜਾਣ ਤਾਂ ਬਾਪ ਦੇ ਕੋਲ ਭੱਜੇ ਆਉਣ। ਇੱਕ ਨੇ ਬੱਚੀ ਨੂੰ ਕਿਹਾ ਸੀ ਕਿ ਜਿਸਨੇ ਤੁਹਾਨੂੰ
ਇਹ ਸਿਖਾਇਆ ਹੈ ਅਸੀਂ ਡਾਇਰੈਕਟ ਕਿਉਂ ਨਾ ਉਸ ਦੇ ਕੋਲ ਜਾਈਏ। ਪਰ ਸੂਈ ਤੇ ਕੱਟ ਲੱਗੀ ਹੋਈ ਹੈ ਤਾਂ
ਚੁੰਬਕ ਕਸ਼ਿਸ਼ ਕਿਵੇਂ ਕਰੇ? ਕੱਟ ਜਦੋਂ ਪੂਰੀ ਨਿਕਲੇ ਤਾਂ ਚੁੰਬਕ ਨੂੰ ਫੜ ਸਕੇ। ਸੂਈ ਦਾ ਇੱਕ ਕੋਨੇ
ਤੇ ਵੀ ਕੱਟ ਚੜ੍ਹੀ ਹੋਵੇਗੀ ਤਾਂ ਉਤਨਾ ਨਹੀਂ ਖਿੱਚ ਸਕੇਗੀ। ਸਾਰੀ ਕੱਟ ਉਤਰ ਜਾਏ ਇਹ ਤਾਂ ਪਿਛਾੜੀ
ਵਿੱਚ ਜਦੋਂ ਇਸ ਤਰ੍ਹਾਂ ਦੇ ਬਣਾਂਗੇ ਫਿਰ ਹੀ ਬਾਪ ਦੇ ਨਾਲ ਵਾਪਸ ਜਾਵਾਂਗੇ। ਹੁਣ ਹੋਰ ਫੁਰਨਾ (ਫ਼ਿਕਰ)
ਹੈ ਕਿ ਅਸੀਂ ਤਮੋਪ੍ਰਧਾਨ ਹਾਂ, ਕੱਟ ਚੜੀ ਹੋਈ ਹੈ। ਜਿੰਨਾ ਯਾਦ ਕਰਾਂਗੇ ਓਨਾ ਹੀ ਕੱਟ ਉਤਰਦੀ
ਜਾਵੇਗੀ। ਹੌਲੀ - ਹੌਲੀ ਕੱਟ ਨਿਕਲਦੀ ਜਾਵੇਗੀ। ਕੱਟ ਚੜ੍ਹੀ ਵੀ ਹੌਲੀ - ਹੌਲੀ ਹੈ ਨਾ, ਫਿਰ ਉਤਰੇਗੀ
ਵੀ ਇੰਝ। ਜਿਵੇਂ ਚੜ੍ਹੀ ਹੈ ਉਵੇਂ ਹੀ ਸਾਫ ਹੋਣੀ ਹੈ ਤੇ ਉਸ ਦੇ ਲਈ ਬਾਪ ਨੂੰ ਯਾਦ ਵੀ ਹੈ। ਯਾਦ
ਨਾਲ ਕਿਸੇ ਦੀ ਜ਼ਿਆਦਾ ਕੱਟ ਉਤਰਦੀ ਹੈ, ਕਿਸੇ ਦੀ ਘੱਟ। ਜਿੰਨੀ ਜ਼ਿਆਦਾ ਕੱਟ ਉਤਰੀ ਹੋਏਗੀ ਉਤਨਾ
ਉਹ ਦੂਸਰੇ ਨੂੰ ਸਮਝਾਉਣ ਵਿੱਚ ਖਿੱਚਣਗੇ। ਇਹ ਤਾਂ ਬੜੀਆਂ ਮਹੀਨ ਗੱਲਾਂ ਹਨ। ਮੋਟੀ ਬੁੱਧੀ ਵਾਲੇ
ਸਮਝ ਨਾ ਸਕਣ। ਤੁਸੀਂ ਜਾਣਦੇ ਹੋ ਰਜਾਈ ਸਥਾਪਨ ਹੋ ਰਹੀ ਹੈ। ਸਮਝਾਉਣ ਦੀਆਂ ਵੀ ਦਿਨ ਪ੍ਰਤੀ - ਦਿਨ
ਤਰਕੀਬਾਂ ਨਿਕਲਦੀਆਂ ਰਹਿੰਦੀਆਂ ਹਨ। ਅੱਗੇ ਥੋੜ੍ਹੇ ਪਤਾ ਸੀ ਕਿ ਪ੍ਰਦਰਸ਼ਨੀਆਂ, ਮਿਊਜ਼ੀਅਮ ਆਦਿ
ਬਣਨਗੇ। ਅੱਗੇ ਚੱਲ ਹੋ ਸਕਦਾ ਹੈ ਕੁਝ ਹੋਰ ਨਿਕਲੇ। ਹਾਲੇ ਟਾਈਮ ਤੇ ਪਿਆ ਹੈ, ਸਥਾਪਨਾ ਹੋਣੀ ਹੈ।
ਹਾਰਟ ਫੇਲ ਵੀ ਨਹੀਂ ਹੋਣਾ ਹੈ। ਕਰਮਇੰਦਰੀਆਂ ਨੂੰ ਵੱਸ ਵਿੱਚ ਨਹੀਂ ਕਰ ਸਕਦੇ ਤੇ ਡਿੱਗ ਪੈਂਦੇ ਹਨ।
ਵਿਕਾਰ ਵਿੱਚ ਗਏ ਤਾਂ ਸੂਈ ਤੇ ਬਹੁਤ ਕੱਟ ਲੱਗ ਜਾਏਗੀ। ਵਿਕਾਰ ਨਾਲ ਜ਼ਿਆਦਾ ਕੱਟ ਚੜਦੀ ਜਾਂਦੀ ਹੈ।
ਸਤਿਯੁਗ ਤ੍ਰੇਤਾ ਵਿੱਚ ਬਹੁਤ ਥੋੜੀ ਫਿਰ ਅੱਧਾ ਕਲਪ ਵਿੱਚ ਜਲਦੀ ਜਲਦੀ ਕੱਟ ਚੜਦੀ ਹੈ। ਹੇਠਾਂ ਡਿੱਗ
ਪੈਂਦੇ ਹਨ ਇਸਲਈ ਨਿਰਵਿਕਾਰੀ ਅਤੇ ਵਿਕਾਰੀ ਗਾਇਆ ਜਾਂਦਾ ਹੈ। ਵਾਇਸਲੈੱਸ ਦੇਵੀਆਂ ਦੀ ਨਿਸ਼ਾਨੀ ਹੈ
ਨਾ ਬਾਪ ਕਹਿੰਦੇ ਹਨ ਦੇਵੀ - ਦੇਵਤਾ ਧਰਮ ਤਕਰੀਬਨ ਲੋਪ ਹੋ ਗਿਆ ਹੈ। ਨਿਸ਼ਾਨੀਆਂ ਤੇ ਹੈ ਨਾ। ਸਭ
ਤੋਂ ਵਧੀਆ ਨਿਸ਼ਾਨੀ ਇਹ ਚਿੱਤਰ ਹਨ। ਤੁਸੀਂ ਇਹ ਲਕਸ਼ਮੀ - ਨਰਾਇਣ ਦਾ ਚਿੱਤਰ ਉਠਾਕੇ ਪਰਿਕਰਮਾ ਦੇ
ਸਕਦੇ ਹੋ। ਕਿਉਂਕਿ ਤੁਸੀਂ ਇਹ ਬਣਦੇ ਹੋ ਨਾ। ਰਾਵਨਰਾਜ ਦਾ ਵਿਨਾਸ਼, ਰਾਮ ਰਾਜ ਦੀ ਸਥਾਪਨਾ ਹੁੰਦੀ
ਹੈ। ਇਹ ਰਾਮ ਰਾਜ, ਇਹ ਰਾਵਨ ਰਾਜ, ਇਹ ਹੈ ਸੰਗਮ। ਢੇਰ ਦੀਆਂ ਢੇਰ ਪੁਆਇੰਟਸ ਹਨ। ਡਾਕਟਰ ਲੋਕਾਂ ਦੀ
ਬੁੱਧੀ ਵਿੱਚ ਢੇਰ ਦੀਆਂ ਢੇਰ ਦਵਾਈਆਂ ਯਾਦ ਰਹਿੰਦੀਆਂ ਹਨ। ਬੈਰਿਸਟਰ ਦੀ ਬੁੱਧੀ ਵਿੱਚ ਵੀ ਕਈ ਤਰ੍ਹਾਂ
ਦੀਆਂ ਪੁਆਇੰਟਸ ਹਨ। ਢੇਰ ਟੋਪਿਕਸ ਦੀ ਬਹੁਤ ਚੰਗੀ ਕਿਤਾਬ ਬਣ ਸਕਦੀ ਹੈ। ਫਿਰ ਜਦੋਂ ਭਾਸ਼ਣ ਤੇ ਜਾਓ
ਤਾਂ ਪੁਆਇੰਟ ਨਜ਼ਰ ਨਾਲ ਨਿਕਾਲੋ। ਸ਼ਰੂਡ ਬੁੱਧੀ ਵਾਲੇ ਝੱਟ ਵੇਖ ਲੈਣਗੇ। ਪਹਿਲੇ ਤਾਂ ਲਿਖਣਾ ਚਾਹੀਦਾ
ਹੈ ਅਸੀਂ ਇੰਝ-ਇੰਝ ਸਮਝਾਵਾਂਗੇ। ਭਾਸ਼ਣ ਕਰਨ ਨਾਲ ਵੀ ਬਾਪ ਦੀ ਯਾਦ ਆਉਂਦੀ ਹੈ ਨਾ। ਇੰਝ ਸਮਝਾਉਂਦੇ
ਸੀ ਤਾਂ ਚੰਗਾ ਸੀ। ਇਹ ਪੁਆਇੰਟ ਹੋਰਾ ਨੂੰ ਸਮਝਾਉਣ ਨਾਲ ਬੁੱਧੀ ਵਿੱਚ ਬੈਠਣਗੀਆਂ। ਟੋਪਿਕਸ ਦੀ
ਲਿਸਟ ਬਣੀ ਹੋਈ ਹੋਵੇ। ਫਿਰ ਇੱਕ ਟੋਪਿਕ ਉਠਾ ਕੇ ਅੰਦਰ ਭਾਸ਼ਨ ਕਰਨਾ ਚਾਹੀਦਾ ਹੈ ਜਾਂ ਲਿਖਣਾ
ਚਾਹੀਦਾ ਹੈ। ਫਿਰ ਦੇਖਣਾ ਚਾਹੀਦਾ ਹੈ ਸਭ ਪੁਆਇੰਟਸ ਲਿਖੀਆਂ ਹਨ? ਜਿੰਨਾ ਮੱਥਾ ਮਾਰਾਂਗੇ ਓਨਾ ਹੀ
ਚੰਗਾ ਹੈ। ਬਾਪ ਤੇ ਸਮਝਾਉਂਦੇ ਹਨ ਨਾ ਇਹ ਚੰਗਾ ਸਰਜਨ ਹੈ, ਇਹਨਾਂ ਦੀ ਬੁੱਧੀ ਵਿੱਚ ਬਹੁਤ ਪੁਆਇੰਟਸ
ਹਨ। ਭਰਪੂਰ ਹੋ ਜਾਣਗੇ ਤਾਂ ਸਰਵਿਸ ਬਿਨਾਂ ਮਜ਼ਾ ਨਹੀਂ ਆਏਗਾ।
ਤੁਸੀਂ ਪ੍ਰਦਰਸ਼ਨੀ ਕਰਦੇ
ਹੋ ਕਿੱਥੋਂ ਤੋਂ 2-4, ਕਿੱਥੋਂ ਤੋਂ 6 -8 ਨਿਕਲਦੇ ਹਨ। ਕਿਧਰੋਂ ਤਾਂ ਇੱਕ ਵੀ ਨਹੀਂ ਨਿਕਲਦਾ ਹੈ।
ਹਜ਼ਾਰਾਂ ਨੇ ਵੇਖਿਆ, ਨਿਕਲੇ ਕਿਨ੍ਹੇ ਥੋੜੇ ਇਸਲਈ ਹੁਣ ਵੱਡੇ ਵੱਡੇ ਚਿੱਤਰ ਵੀ ਬਣਾਉਂਦੇ ਰਹਿੰਦੇ
ਹਨ। ਤੁਸੀਂ ਹੁਸ਼ਿਆਰ ਹੁੰਦੇ ਜਾਂਦੇ ਹੋ। ਵੱਡੇ-ਵੱਡੇ ਆਦਮੀਆਂ ਦਾ ਕੀ ਹਾਲ ਹੈ, ਉਹ ਵੀ ਤੁਸੀਂ
ਦੇਖਦੇ ਹੋ। ਬਾਬਾ ਨੇ ਸਮਝਾਇਆ ਹੈ ਜਾਂਚ ਕਰਨੀ ਹੈ ਕਿਸਨੂੰ ਇਹ ਨਾਲੇਜ਼ ਦੇਣੀ ਚਾਹੀਦੀ ਹੈ। ਨਬਜ
ਦੇਖਣੀ ਚਾਹੀਦੀ ਹੈ ਜੋ ਮੇਰੇ ਭਗਤ ਹੋਣ। ਗੀਤਾਂ ਵਾਲਿਆਂ ਨੂੰ ਮੁੱਖ ਇਕ ਗੱਲ ਸਮਝਾਓ - ਭਗਵਾਨ ਉੱਚੇ
ਤੋਂ ਉੱਚ ਨੂੰ ਕਿਹਾ ਜਾਂਦਾ ਹੈ। ਉਹ ਹੈ ਨਿਰਾਕਾਰ। ਕਿਸੇ ਵੀ ਦੇਹਧਾਰੀ ਮਨੁੱਖ ਨੂੰ ਭਗਵਾਨ ਨਹੀਂ
ਕਹਿ ਸਕਦੇ। ਤੁਸੀਂ ਬੱਚਿਆਂ ਨੂੰ ਹੁਣ ਸਾਰੀ ਸਮਝ ਆਈ ਹੈ। ਸੰਨਿਆਸੀ ਵੀ ਘਰ ਦਾ ਸੰਨਿਆਸ ਕਰ ਭੱਜਦੇ
ਹਨ। ਕੋਈ ਤਾਂ ਬ੍ਰਹਮ ਚਾਰੀ ਹੀ ਚਲੇ ਜਾਂਦੇ ਹਨ। ਫਿਰ ਦੂਸਰੇ ਜਨਮ ਵਿੱਚ ਵੀ ਇੰਝ ਹੁੰਦਾ ਹੈ। ਜਨਮ
ਤੇ ਜ਼ਰੂਰ ਮਾਂ ਦੇ ਗਰਭ ਚੋਂ ਹੀ ਲੈਂਦੇ ਹਨ। ਜਦ ਤੱਕ ਵਿਆਹ ਨਹੀਂ ਕੀਤਾ ਹੈ ਤਾਂ ਬੰਧੰਨ ਮੁਕਤ ਹਨ,
ਇਤਨੇ ਕੋਈ ਸੰਬੰਧੀ ਆਦਿ ਯਾਦ ਨਹੀਂ ਆਉਣਗੇ। ਵਿਆਹ ਕੀਤਾ ਤੇ ਸੰਬੰਧ ਯਾਦ ਆਉਣਗੇ। ਟਾਇਮ ਲਗਦਾ ਹੈ,
ਜਲਦੀ ਬੰਧੰਨ ਮੁਕਤ ਨਹੀਂ ਹੁੰਦੇ ਹਨ, ਆਪਣੀ ਜੀਵਨ ਕਹਾਣੀ ਦਾ ਸਭ ਨੂੰ ਪਤਾ ਰਹਿੰਦਾ ਹੈ। ਸੰਨਿਆਸੀ
ਸਮਝਦੇ ਹੋਣਗੇ ਪਹਿਲਾਂ ਅਸੀਂ ਗ੍ਰਹਿਸਤੀ ਸੀ ਫਿਰ ਸੰਨਿਆਸ ਕੀਤਾ। ਤੁਹਾਡਾ ਹੈ ਵੱਡਾ ਸੰਨਿਆਸ ਇਸਲਈ
ਮਿਹਨਤ ਹੁੰਦੀ ਹੈ। ਉਹ ਸੰਨਿਆਸੀ ਭਭੂਤ ਲਗਾਉਂਦੇ, ਵਾਲ ਉਤਾਰਦੇ, ਭੇਸ ਬਦਲਦੇ। ਤੁਹਾਨੂੰ ਅਜਿਹਾ
ਕਰਨ ਦੀ ਲੋੜ ਨਹੀਂ। ਇੱਥੇ ਤਾਂ ਡ੍ਰੈੱਸ ਬਦਲਣ ਦੀ ਵੀ ਗੱਲ ਨਹੀਂ। ਤੁਸੀਂ ਸਫੇਦ ਸਾੜੀ ਨਹੀਂ ਪਾਓ
ਤਾਂ ਵੀ ਕੋਈ ਗਲ਼ ਨਹੀਂ ਹੈ। ਇਹ ਤਾਂ ਬੁੱਧੀ ਦਾ ਗਿਆਨ ਹੈ। ਅਸੀਂ ਆਤਮਾ ਹਾਂ, ਬਾਪ ਨੂੰ ਯਾਦ ਕਰਨਾ
ਹੈ ਇਸ ਨਾਲ ਹੀ ਕੱਟ ਨਿਕਲੇਗੀ ਅਤੇ ਅਸੀਂ ਸਤੋਪ੍ਰਧਾਨ ਬਣ ਜਾਵਾਂਗੇ। ਵਾਪਿਸ ਤਾਂ ਸਭ ਨੂੰ ਜਾਣਾ
ਹੈ। ਕੋਈ ਯੋਗ ਬਲ ਨਾਲ ਪਾਵਨ ਬਣ ਜਾਣਗੇ, ਕੋਈ ਸਜ਼ਾ ਖਾ ਕੇ ਜਾਣਗੇ। ਤੁਸੀਂ ਬੱਚਿਆਂ ਨੂੰ ਕੱਟ
ਉਤਾਰਨ ਦੀ ਹੀ ਮਿਹਨਤ ਕਰਨੀ ਪੈਂਦੀ ਹੈ, ਇਸਲਈ ਯੋਗ ਅਗਨੀ ਵੀ ਕਹਿੰਦੇ ਹਨ। ਅਗਨੀ ਨਾਲ ਪਾਪ ਭਸਮ
ਹੁੰਦੇ ਹਨ। ਤੁਸੀਂ ਪਵਿੱਤਰ ਹੋ ਜਾਵੋਗੇ। ਕਾਮ ਚਿਤਾ ਨੂੰ ਵੀ ਅਗਨੀ ਕਿਹਾ ਜਾਂਦਾ ਹੈ। ਕਾਮ ਅਗਨੀ
ਵਿੱਚ ਸੜ ਕਾਲੇ ਬਣ ਗਏ ਹੋ। ਹੁਣ ਬਾਪ ਕਹਿੰਦੇ ਹਨ ਗੋਰਾ ਬਣੋ। ਇਹ ਗੱਲਾਂ ਤੁਸੀਂ ਬ੍ਰਾਹਮਣਾਂ ਦੇ
ਸਿਵਾਏ ਕਿਸੇ ਦੀ ਬੁੱਧੀ ਵਿੱਚ ਬੈਠ ਨਹੀਂ ਸਕਦੀਆਂ। ਇਹ ਗੱਲਾਂ ਹੀ ਨਿਆਰੀਆਂ ਹਨ। ਤੁਹਾਨੂੰ ਕਹਿੰਦੇ
ਹਨ ਇਹ ਤਾਂ ਸ਼ਾਸਤਰਾਂ ਨੂੰ ਵੀ ਨਹੀਂ ਮੰਨਦੇ। ਨਾਸਤਿਕ ਬਣ ਗਏ ਹਨ। ਬੋਲੋ, ਸ਼ਾਸਤਰ ਤੇ ਅਸੀਂ ਪੜਦੇ
ਸੀ ਫਿਰ ਬਾਪ ਨੇ ਗਿਆਨ ਦਿੱਤਾ ਹੈ। ਗਿਆਨ ਨਾਲ ਸਦਗਤੀ ਹੁੰਦੀ ਹੈ। ਭਗਵਾਨੁਵਾਚ, ਵੇਦ ਉਪਨਿਸ਼ਦ ਆਦਿ
ਪੜ੍ਹਨ, ਦਾਨ-ਪੁੰਨ ਕਰਨ ਨਾਲ ਕੋਈ ਵੀ ਮੇਰੇ ਨੂੰ ਪ੍ਰਾਪਤ ਨਹੀਂ ਕਰ ਸਕਦਾ। ਮੇਰੇ ਦਵਾਰਾ ਹੀ ਮੈਨੂੰ
ਪ੍ਰਾਪਤ ਕਰ ਸਕਦੇ ਹਨ। ਬਾਪ ਹੀ ਆਕੇ ਲਾਇਕ ਬਣਾਉਂਦੇ ਹਨ। ਆਤਮਾ ਤੇ ਜੰਕ ਚੜ੍ਹ ਜਾਂਦੀ ਹੈ ਤਾਂ ਬਾਪ
ਨੂੰ ਬੁਲਾਉਂਦੇ ਹਨ ਕਿ ਆਕੇ ਪਾਵਨ ਬਣਾਓ। ਆਤਮਾ ਜੋ ਤਮੋਪ੍ਰਧਾਨ ਬਣੀ ਹੈ ਉਸਨੂੰ ਸਤੋਪ੍ਰਧਾਨ ਬਣਨਾ
ਹੈ, ਤਮੋਪ੍ਰਧਾਨ ਤੋਂ ਤਮੋ ਰਜੋ ਸਤੋ ਫਿਰ ਸਤੋਂਪ੍ਰਧਾਨ ਬਣਨਾ ਹੈ। ਜੇਕਰ ਵਿੱਚਕਾਰ ਗੜਬੜ ਹੋਈ ਤਾਂ
ਕੱਟ ਚੜ੍ਹ ਜਾਵੇਗੀ।
ਬਾਪ ਸਾਨੂੰ ਕਿੰਨਾਂ ਉੱਚ
ਬਣਾਉਂਦੇ ਹਨ ਤਾਂ ਇਹ ਖੁਸ਼ੀ ਰਹਿਣੀ ਚਾਹੀਦੀ ਹੈ ਨਾ। ਵਿਲਾਇਤ ਵਿੱਚ ਪੜ੍ਹਨ ਲਈ ਖੁਸ਼ੀ ਨਾਲ ਜਾਂਦੇ
ਹਨ ਨਾ। ਹੁਣ ਤੁਸੀਂ ਕਿੰਨਾ ਸਮਝਦਾਰ ਬਣਦੇ ਹੋ। ਕਲਯੁੱਗ ਵਿੱਚ ਕਿੰਨਾ ਤਮੋਪ੍ਰਧਾਨ ਬੇਸਮਝ ਬਣ ਗਏ
ਹਨ। ਜਿੰਨਾ ਪਿਆਰ ਕਰੋ ਉਨ੍ਹਾਂ ਹੋਰ ਹੀ ਸਾਹਮਣਾ ਕਰਦੇ। ਤੁਸੀਂ ਬੱਚੇ ਸਮਝਦੇ ਹੋ ਕਿ ਸਾਡੀ ਰਾਜਧਾਨੀ
ਸਥਾਪਨ ਹੋ ਰਹੀ ਹੈ। ਜਿਹੜੇ ਚੰਗੀ ਤਰ੍ਹਾਂ ਪੜ੍ਹਨਗੇ, ਯਾਦ ਵਿੱਚ ਰਹਿਣਗੇ ਉਹ ਚੰਗੀ ਪਦਵੀ ਪਾਉਣਗੇ।
ਸੈਂਪਲਿੰਗ ਭਾਰਤ ਵਿੱਚ ਹੀ ਲੱਗਦਾ ਹੈ। ਦਿਨ ਪ੍ਰਤੀਦਿਨ ਅਖ਼ਬਾਰ ਆਦਿ ਨਾਲ ਤੁਹਾਡਾ ਨਾਮ ਬਾਲਾ ਹੁੰਦਾ
ਜਾਵੇਗਾ। ਅਖਬਾਰਾਂ ਤੇ ਸਾਰੇ ਪਾਸੇ ਜਾਂਦੀਆਂ ਹਨ। ਉਹ ਹੀ ਅਖ਼ਬਾਰ ਵਾਲਾ ਕਦੇ ਦੇਖੋ ਤਾਂ ਚੰਗਾ
ਪਾਵੇਗਾ, ਕਦੇ ਖ਼ਰਾਬ ਕਿਉਂਕਿ ਉਹ ਵੀ ਸੁਣੀ - ਸੁਣਾਈ ਤੇ ਚਲਦੇ ਹਨ ਨਾ। ਜਿਸ ਨੇ ਜੋ ਸੁਣਾਇਆ ਉਹ
ਲਿਖ ਦੇਣਗੇ। ਸੁਣੀ ਸੁਣਾਈ ਤੇ ਬਹੁਤ ਚਲਦੇ ਹਨ, ਉਸਨੂੰ ਪਰਮਤ ਕਿਹਾ ਜਾਂਦਾ ਹੈ। ਪਰਮਤ ਆਸੁਰੀ ਮਤ
ਜੋ ਗਈ। ਬਾਪ ਦੀ ਹੈ ਸ਼੍ਰੀਮਤ। ਕਿਸੇ ਨੇ ਉਲਟੀ ਗੱਲ ਸੁਣਾਈ ਤਾਂ ਬਸ ਆਉਣਾ ਹੀ ਛੱਡ ਦਿੰਦੇ ਹਨ। ਜੋ
ਸਰਵਿਸ ਤੇ ਰਹਿੰਦੇ ਹਨ, ਉਨ੍ਹਾਂ ਨੂੰ ਸਭ ਪਤਾ ਰਹਿੰਦਾ ਹੈ। ਇੱਥੇ ਤੁਸੀਂ ਜੋ ਵੀ ਸੇਵਾ ਕਰਦੇ ਹੋ,
ਇਹ ਤੁਹਾਡੀ ਹੈ ਨੰਬਰਵਨ ਸੇਵਾ। ਇੱਥੇ ਤੁਸੀਂ ਸੇਵਾ ਕਰਦੇ ਹੋ, ਉੱਥੇ ਫਲ ਮਿਲਦਾ ਹੈ। ਕੰਮ ਤਾਂ ਇੱਥੇ
ਬਾਪ ਦੇ ਨਾਲ ਕਰਦੇ ਹੋ ਨਾਂ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਤਮਾ ਰੂਪੀ
ਸੂਈ ਤੇ ਜੰਕ ਚੜ੍ਹੀ ਹੋਈ ਹੈ, ਉਸਨੂੰ ਯੋਗਬਲ ਨਾਲ ਉਤਾਰਕੇ ਸਤੋਪ੍ਰਧਾਨ ਬਣਨ ਦੀ ਮਿਹਨਤ ਕਰਨੀ ਹੈ।
ਕਦੇ ਵੀ ਸੁਣੀਆਂ - ਸੁਣਾਈਆਂ ਗੱਲਾਂ ਤੇ ਚੱਲ ਕੇ ਪੜ੍ਹਾਈ ਨਹੀਂ ਛੱਡਣੀ ਹੈ।
2. ਬੁੱਧੀ ਨੂੰ ਗਿਆਨ ਦੀ
ਪੁਆਇੰਟਸ ਨਾਲ ਭਰਪੂਰ ਰੱਖ ਸਰਵਿਸ ਕਰਨੀ ਹੈ। ਰਗ ( ਇੱਛਾ ) ਵੇਖਕੇ ਗਿਆਨ ਦੇਣਾ ਹੈ। ਬਹੁਤ ਸ਼ਰੂਡ (
ਤੀਕਸ਼ਨ ) ਬੁੱਧੀ ਬਣਨਾ ਹੈ।
ਵਰਦਾਨ:-
ਕਲਯੁਗੀ ਦੁਨੀਆਂ ਦੇ ਦੁੱਖ ਅਸ਼ਾਂਤੀ ਦਾ ਨਜਾਰਾ ਦੇਖਦੇ ਹੋਏ ਸਦਾ ਸਾਕਸ਼ੀ ਅਤੇ ਬੇਹੱਦ ਦੇ ਵਰਗੀ ਭਵ
ਇਸ ਕਲਿਯੁਗੀ ਦੁਨੀਆਂ
ਵਿੱਚ ਕੁਝ ਵੀ ਹੁੰਦਾ ਹੈ ਪਰ ਤੁਹਾਡੀ ਸਦਾ ਚੜਦੀ ਕਲਾ ਹੈ। ਦੁਨੀਆਂ ਦੇ ਲਈ ਹਾਹਾਕਾਰ ਹੈ ਅਤੇ
ਤੁਹਾਡੇ ਲਈ ਜਯਜਯਕਾਰ ਹੈ। ਤੁਸੀਂ ਕਿਸੇ ਵੀ ਪਰਿਸਥਿਤੀ ਵਿੱਚ ਘਬਰਾਉਂਦੇ ਨਹੀਂ ਕਿਉਕਿ ਤੁਸੀਂ ਪਹਿਲੇ
ਤੋਂ ਹੀ ਤਿਆਰ ਹੋ। ਸਾਕਸ਼ੀ ਹੋਕੇ ਹਰ ਤਰ੍ਹਾਂ ਦਾ ਖੇਡ ਦੇਖ ਰਹੇ ਹੋ। ਕੋਈ ਰੋਂਦਾ ਹੈ, ਚਿਲਾਉਦਾ
ਹੈ, ਸਾਕਸ਼ੀ ਹੋਕੇ ਦੇਖਣ ਵਿੱਚ ਮਜ਼ਾ ਆਉਂਦਾ ਹੈ। ਜੋ ਕਲਿਯੁਗੀ ਦੁਨੀਆਂ ਦੇ ਦੁੱਖ ਅਸ਼ਾਂਤੀ ਦਾ ਨਜ਼ਾਰਾ
ਸਾਕਸ਼ੀ ਹੋਕੇ ਦੇਖਦੇ ਹਨ ਉਹ ਸਹਿਜ ਹੀ ਬੇਹੱਦ ਦੇ ਵੈਰਾਗੀ ਬਣ ਜਾਂਦੇ ਹਨ।
ਸਲੋਗਨ:-
ਕਿਵੇਂ ਦੇ ਵੀ
ਧਰਨੀ ਤਿਆਰ ਕਰਨੀ ਹੈ ਤਾਂ ਵਾਣੀ ਦੇ ਨਾਲ ਵ੍ਰਿਤੀ ਨਾਲ ਸੇਵਾ ਕਰੋ।
ਅਵਿੱਅਕਤ ਇਸ਼ਾਰੇ :- ਹੁਣ
ਸੰਪੰਨ ਅਤੇ ਕਰਮਾਤੀਤ ਬਣਨ ਦੀ ਧੁਨ ਲਗਾਓ
ਜਿਵੇਂ ਕੋਈ ਮਸ਼ੀਨਰੀ ਨੂੰ
ਸੈੱਟ ਕੀਤਾ ਜਾਂਦਾ ਹੈ ਤਾਂ ਇੱਕ ਵਾਰ ਸੈੱਟ ਕਰਨ ਨਾਲ ਫਿਰ ਆਟੋਮੇਟਿਕਲੀ ਚਲਦੀ ਰਹਿੰਦੀ ਹੈ। ਇਸ
ਤਰ੍ਹਾਂ ਨਾਲ ਆਪਣੀ ਸੰਪੂਰਨ ਸਟੇਜ ਅਤੇ ਬਾਪ ਦੇ ਸਮਾਨ ਅਤੇ ਕਰਮਾਤੀਤ ਦੀ ਸਟੇਜ ਦੇ ਸੈੱਟ ਨੂੰ ਇਵੇਂ
ਸੈੱਟ ਕਰ ਦਵੋ ਜੋ ਫਿਰ ਸੰਕਲਪ, ਸ਼ਬਦ ਅਤੇ ਕਰਮ ਉਸ ਸੈਟਿੰਗ ਦੇ ਪ੍ਰਮਾਣ ਆਟੋਮੇਟਿਕਲ ਚਲਦੇ ਰਹਿਣ।