30.04.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਬਾਪ
ਤੁਹਾਨੂੰ ਪੁਰਸ਼ੋਤਮ ਬਨਾਉਣ ਦੇ ਲਈ ਪੜ੍ਹਾ ਰਹੇ ਹਨ, ਤੁਸੀਂ ਹੁਣ ਕਨਿਸ਼ਟ ਤੋਂ ਉੱਤਮ ਪੁਰਖ ਬਣਦੇ ਹੋ,
ਸਭਤੋਂ ਉੱਤਮ ਹਨ ਦੇਵਤੇ"
ਪ੍ਰਸ਼ਨ:-
ਇੱਥੇ ਤੁਸੀਂ
ਕਿਹੜੀ ਮਿਹਨਤ ਕਰਦੇ ਹੋ ਜੋ ਸਤਿਯੁਗ ਵਿਚ ਨਹੀਂ ਹੋਵੇਗੀ?
ਉੱਤਰ:-
ਇੱਥੇ ਦੇਹ ਸਹਿਤ
ਦੇਹ ਦੇ ਸਾਰੇ ਸਬੰਧਾਂ ਨੂੰ ਭੁੱਲ ਆਤਮ ਅਭਿਮਾਨੀ ਹੋ ਸ਼ਰੀਰ ਛੱਡਣ ਵਿਚ ਬਹੁਤ ਮਹਿਨਤ ਕਰਨੀ ਪੈਂਦੀ
ਹੈ। ਸਤਿਯੁਗ ਵਿੱਚ ਬਿਨਾਂ ਮਹਿਨਤ ਬੈਠੇ - ਬੈਠੇ ਸ਼ਰੀਰ ਛੱਡ ਦਵੋਗੇ। ਹੁਣ ਇਹ ਹੀ ਮਹਿਨਤ ਅਤੇ
ਅਭਿਆਸ ਕਰਦੇ ਹੋ ਕਿ ਅਸੀਂ ਆਤਮਾ ਹਾਂ, ਸਾਨੂੰ ਇਸ ਪੁਰਾਣੀ ਦੁਨੀਆ ਪੁਰਾਣੇ ਸ਼ਰੀਰ ਨੂੰ ਛੱਡਣਾ ਹੈ,
ਨਵਾਂ ਲੈਣਾ ਹੈ। ਸਤਿਯੁਗ ਵਿੱਚ ਇਸ ਅਭਿਆਸ ਦੀ ਲੋੜ ਨਹੀਂ।
ਗੀਤ:-
ਦੂਰ ਦੇਸ਼ ਦਾ
ਰਹਿਣ ਵਾਲ਼ਾ...
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚੇ ਜਾਣਦੇ ਹਨ ਕਿ ਫ਼ਿਰ ਤੋਂ ਮਤਲਬ ਕਲਪ ਤੋਂ ਬਾਦ। ਇਸ ਨੂੰ ਕਿਹਾ ਜਾਂਦਾ
ਹੈ ਫਿਰ ਤੋਂ ਦੂਰਦੇਸ਼ ਦਾ ਰਹਿਣ ਵਾਲਾ ਆਇਆ ਹੈ ਦੇਸ਼ ਪਰਾਏ। ਇਹ ਸਿਰਫ਼ ਇੱਕ ਦੇ ਲਈ ਹੀ ਗਾਇਨ ਹੈ,
ਉਨ੍ਹਾਂਨੂੰ ਹੀ ਸਭ ਯਾਦ ਕਰਦੇ ਹਨ, ਉਹ ਹਨ ਵਚਿੱਤਰ। ਉਨ੍ਹਾਂ ਦਾ ਕੋਈ ਚਿੱਤਰ ਨਹੀਂ। ਬ੍ਰਹਮਾ,
ਵਿਸ਼ਨੂੰ, ਸ਼ੰਕਰ ਨੂੰ ਦੇਵਤਾ ਕਿਹਾ ਜਾਂਦਾ ਹੈ। ਸ਼ਿਵ ਭਗਵਾਨੁਵਾਚ ਕਿਹਾ ਜਾਂਦਾ ਹੈ, ਉਹ ਰਹਿੰਦੇ ਹਨ
ਪਰਮਧਾਮ ਵਿੱਚ। ਉਨ੍ਹਾਂ ਨੂੰ ਸੁੱਖਧਾਮ ਵਿੱਚ ਕਦੇ ਬੁਲਾਉਂਦੇ ਨਹੀਂ, ਦੁੱਖਧਾਮ ਵਿੱਚ ਹੀ ਬੁਲਾਉਂਦੇ
ਹਨ। ਉਹ ਆਉਂਦੇ ਵੀ ਹਨ ਸੰਗਮਯੁਗ ਤੇ। ਇਹ ਤਾਂ ਬੱਚੇ ਜਾਣਦੇ ਹਨ। ਸਤਿਯੁਗ ਵਿੱਚ ਸਾਰੇ ਵਿਸ਼ਵ ਤੇ
ਤੁਸੀਂ ਪੁਰਸ਼ੋਤਮ ਰਹਿੰਦੇ ਹੋ। ਮਧਿਅਮ, ਕਨਿਸ਼ਟ ਉੱਥੇ ਨਹੀਂ ਹੁੰਦੇ। ਉੱਤਮ ਤੇ ਉੱਤਮ ਪੁਰਖ ਇਹ
ਸ਼੍ਰੀਲਕਸ਼ਮੀ - ਨਾਰਾਇਣ ਹਨ ਨਾ। ਇਨ੍ਹਾਂ ਨੂੰ ਅਜਿਹਾ ਬਣਾਉਣ ਵਾਲਾ ਸ਼੍ਰੀ - ਸ਼੍ਰੀ ਸ਼ਿਵਬਾਬਾ ਕਹਾਂਗੇ।
ਸ਼੍ਰੀ - ਸ਼੍ਰੀ ਉਸ ਸ਼ਿਵਬਾਬਾ ਨੂੰ ਹੀ ਕਿਹਾ ਜਾਂਦਾ ਹੈ। ਅੱਜਕਲ ਤਾਂ ਸੰਨਿਆਸੀ ਆਦਿ ਵੀ ਆਪਣੇ ਆਪ
ਨੂੰ ਸ਼੍ਰੀ - ਸ਼੍ਰੀ ਕਹਿ ਦਿੰਦੇ ਹਨ। ਤਾਂ ਬਾਪ ਹੀ ਆਕੇ ਇਸ ਸ੍ਰਿਸ਼ਟੀ ਨੂੰ ਪੁਰਸ਼ੋਤਮ ਬਣਾਉਂਦੇ ਹਨ।
ਸਤਿਯੁਗ ਵਿੱਚ ਸਾਰੀ ਸ੍ਰਿਸ਼ਟੀ ਤੇ ਉਤਮ ਤੋਂ ਉੱਤਮ ਪੁਰਖ ਹੀ ਰਹਿੰਦੇ ਹਨ। ਉੱਤਮ ਤੇ ਉੱਤਮ ਅਤੇ
ਕਨਿਸ਼ਟ ਤੇ ਕਨਿਸ਼ਟ ਦਾ ਫ਼ਰਕ ਇਸ ਵਕਤ ਤੁਸੀਂ ਸਮਝਦੇ ਹੋ। ਕਨਿਸ਼ਟ ਮਨੁੱਖ ਆਪਣੀ ਨਿਚਾਈ ਵਿਖਾਉਂਦੇ ਹਨ।
ਹੁਣ ਤੁਸੀਂ ਸਮਝਦੇ ਹੋ ਅਸੀਂ ਕੀ ਸੀ, ਫਿਰ ਤੋਂ ਅਸੀਂ ਸਵਰਗਵਾਸੀ ਸੁੰਦਰ ਬਣ ਰਹੇ ਹਾਂ। ਇਹ ਹੈ ਹੀ
ਸੰਗਮਯੁਗ। ਤੁਹਾਨੂੰ ਖ਼ਾਤਰੀ ਹੈ ਕਿ ਇਹ ਪੁਰਾਣੀ ਦੁਨੀਆਂ ਨਵੀਂ ਬਣਨੀ ਹੈ। ਪੁਰਾਣੀ ਸੋ ਨਵੀਂ, ਨਵੀਂ
ਸੋ ਪੁਰਾਣੀ ਬਣਦੀ ਹੈ। ਨਵੀਂ ਨੂੰ ਸਤਿਯੁਗ, ਪੁਰਾਣੀ ਨੂੰ ਕੱਲਯੁਗ ਕਿਹਾ ਜਾਂਦਾ ਹੈ। ਬਾਪ ਹੈ ਹੀ
ਸੱਚਾ ਸੋਨਾ, ਸੱਚ ਕਹਿਣ ਵਾਲਾ। ਉਨ੍ਹਾਂਨੂੰ ਟਰੁੱਥ ਕਹਿੰਦੇ ਹਨ ਸਭ ਕੁਝ ਸੱਚ ਦਸੱਦੇ ਹਨ। ਇਹ ਜੋ
ਕਹਿੰਦੇ ਈਸ਼ਵਰ ਸਰਵਵਿਆਪੀ ਹੈ, ਇਹ ਝੂਠ ਹੈ। ਹੁਣ ਬਾਪ ਕਹਿੰਦੇ ਹਨ ਝੂਠ ਨਾ ਸੁਣੋ। ਹਿਅਰ ਨੋ ਈਵਲ,
ਸੀ ਨੋ ਈਵਲ… ਰਾਜ ਵਿੱਦਿਆ ਦੀ ਗੱਲ ਵੱਖ ਹੈ। ਉਹ ਤਾਂ ਹੈ ਹੀ ਅਲਪਕਾਲ ਸੁੱਖ ਦੇ ਲਈ। ਦੂਸਰਾ ਜਨਮ
ਲਿਆ ਫਿਰ ਨਵੇਂ ਸਿਰੇ ਪੜ੍ਹਨਾ ਪਵੇ। ਉਹ ਹੈ ਅਲਪਕਾਲ ਦਾ ਸੁੱਖ। ਇਹ ਹੈ 21 ਜਨਮ, 21 ਪੀੜ੍ਹੀ ਦੇ
ਲਈ। ਪੀੜ੍ਹੀ ਬੁੜ੍ਹਾਪੇ ਨੂੰ ਕਿਹਾ ਜਾਂਦਾ ਹੈ। ਉੱਥੇ ਕਦੇ ਅਕਾਲੇ ਮ੍ਰਿਤੂ ਨਹੀਂ ਹੁੰਦੀ। ਇੱਥੇ
ਤਾਂ ਵੇਖੋ ਕਿਵ਼ੇਂ ਅਕਾਲੇ ਮ੍ਰਿਤੂ ਹੁੰਦੀ ਰਹਿੰਦੀ ਹੈ। ਗਿਆਨੀਂ ਵੀ ਮਰ ਜਾਂਦੇ ਹਨ। ਤੁਸੀਂ ਹੁਣ
ਕਾਲ ਤੇ ਜਿੱਤ ਪਾ ਰਹੇ ਹੋ। ਜਾਣਦੇ ਹੋ ਉਹ ਹੈ ਅਮਰਲੋਕ, ਇਹ ਹੈ ਮ੍ਰਿਤੂ ਲੋਕ। ਉੱਥੇ ਤਾਂ ਜਦੋਂ
ਬੁੱਢੇ ਹੁੰਦੇ ਤਾਂ ਸ਼ਾਕਸ਼ਤਕਾਰ ਹੁੰਦਾ ਹੈ - ਅਸੀਂ ਹੁਣ ਸ਼ਰੀਰ ਛੱਡ ਜਾਕੇ ਬੱਚਾ ਬਣਾਂਗੇ। ਬੁੱਢਾਪਾ
ਪੂਰਾ ਹੋਇਆ ਤਾਂ ਸ਼ਰੀਰ ਛੱਡ ਦੇਵੋਗੇ। ਨਵਾਂ ਸ਼ਰੀਰ ਮਿਲੇ ਤਾਂ ਉਹ ਚੰਗਾ ਹੀ ਹੈ ਨਾ। ਬੈਠੇ - ਬੈਠੇ
ਖੁਸ਼ੀ ਨਾਲ ਸ਼ਰੀਰ ਛੱਡ ਦਿੰਦੇ ਹਨ। ਇੱਥੇ ਤਾਂ ਉਸ ਅਵਸਥਾ ਵਿੱਚ ਰਹਿੰਦੇ ਸ਼ਰੀਰ ਛੱਡਣ ਲਈ ਮਿਹਨਤ ਲਗਦੀ
ਹੈ। ਇੱਥੇ ਦੀ ਮਿਹਨਤ ਉੱਥੇ ਫਿਰ ਕਾਮਨ ਹੋ ਜਾਂਦੀ ਹੈ। ਇੱਥੇ ਦੇਹ ਸਹਿਤ ਜੋ ਕੁਝ ਹੈ ਸਭ ਕੁਝ ਭੁੱਲ
ਜਾਣਾ ਹੈ। ਆਪਣੇ ਨੂੰ ਆਤਮਾ ਸਮਝਣਾ ਹੈ, ਇਸ ਪੁਰਾਣੀ ਦੁਨੀਆਂ ਨੂੰ ਛੱਡਣਾ ਹੈ। ਨਵਾਂ ਸ਼ਰੀਰ ਲੈਣਾ
ਹੈ। ਆਤਮਾ ਸਤੋਪ੍ਰਧਾਨ ਸੀ ਤਾਂ ਸੁੰਦਰ ਸ਼ਰੀਰ ਮਿਲਿਆ। ਫਿਰ ਕਾਮ ਚਿਤਾ ਤੇ ਬੈਠਣ ਕਾਰਣ ਕਾਲੇ
ਤਮੋਪ੍ਰਧਾਨ ਹੋ ਗਏ, ਤਾਂ ਸ਼ਰੀਰ ਵੀ ਸਾਵਰਾਂ ਮਿਲਦਾ ਹੈ, ਸੁੰਦਰ ਤੋਂ ਸ਼ਾਮ ਬਣ ਗਏ। ਕ੍ਰਿਸ਼ਨ ਦਾ ਨਾਮ
ਤੇ ਕ੍ਰਿਸ਼ਨ ਹੀ ਹੈ ਫ਼ਿਰ ਉਨ੍ਹਾਂ ਨੂੰ ਸ਼ਾਮ ਸੁੰਦਰ ਕਿਓੰ ਕਹਿੰਦੇ ਹਨ? ਚਿੱਤਰਾਂ ਵਿਚ ਵੀ ਕ੍ਰਿਸ਼ਨ
ਦਾ ਚਿੱਤਰ ਸਾਂਵਰਾ ਬਣਾ ਦਿੰਦੇ ਹਨ ਪ੍ਰੰਤੂ ਅਰਥ ਨਹੀਂ ਸਮਝਦੇ। ਹੁਣ ਤੁਸੀਂ ਸਮਝਦੇ ਹੋ ਸਤੋਪ੍ਰਧਾਨ
ਸਨ ਤਾਂ ਸੁੰਦਰ ਸਨ। ਹੁਣ ਤਮੋਪ੍ਰਧਾਨ ਸ਼ਾਮ ਬਣੇ ਹਨ। ਸਤੋਪ੍ਰਧਾਨ ਨੂੰ ਪੁਰਸ਼ੋਤਮ ਕਹਾਂਗੇ,
ਤਮੋਪ੍ਰਧਾਨ ਨੂੰ ਕਨਿਸ਼ਟ ਕਹਾਂਗੇ। ਬਾਪ ਤੇ ਐਵਰ ਪਿਓਰ ਹੈ। ਉਹ ਆਉਂਦੇ ਹੀ ਹਨ ਹਸੀਨ ਬਣਾਉਣ।
ਮੁਸਾਫ਼ਿਰ ਹੈ ਨਾ। ਕਲਪ - ਕਲਪ ਆਉਂਦੇ ਹਨ, ਨਹੀਂ ਤਾਂ ਪੁਰਾਣੀ ਦੁਨੀਆਂ ਨੂੰ ਨਵਾਂ ਕੌਣ ਬਣਾਵੇਗਾ!
ਇਹ ਤੇ ਪਤਿਤ ਛੀ - ਛੀ ਦੁਨੀਆਂ ਹੈ। ਇਨ੍ਹਾਂ ਗੱਲਾਂ ਨੂੰ ਦੁਨੀਆਂ ਵਿੱਚ ਕੋਈ ਨਹੀਂ ਜਾਣਦੇ। ਹੁਣ
ਤੁਸੀਂ ਜਾਣਦੇ ਹੋ ਬਾਪ ਸਾਨੂੰ ਪੁਰਸ਼ੋਤਮ ਬਣਾਉਣ ਲਈ ਪੜ੍ਹਾ ਰਹੇ ਹਨ। ਫਿਰ ਤੋਂ ਦੇਵਤਾ ਬਣਾਉਣ ਲਈ
ਅਸੀਂ ਸੋ ਬ੍ਰਾਹਮਣ ਬਣੇ ਹਾਂ। ਤੁਸੀਂ ਹੋ ਸੰਗਮਯੁਗੀ ਬ੍ਰਾਹਮਣ। ਦੁਨੀਆਂ ਇਹ ਨਹੀਂ ਜਾਣਦੀ ਹੁਣ
ਸੰਗਮਯੁਗ ਹੈ। ਸ਼ਾਸਤਰਾਂ ਵਿੱਚ ਲੱਖਾਂ ਸਾਲ ਕਲਪ ਦੀ ਉਮਰ ਲਿਖ ਦਿੱਤੀ ਹੈ ਤਾਂ ਸਮਝਦੇ ਹਨ ਕਲਯੁਗ
ਤਾਂ ਹਾਲੇ ਬੱਚਾ ਹੈ। ਹੁਣ ਤੁਸੀਂ ਦਿਲ ਵਿੱਚ ਸਮਝਦੇ ਹੋ - ਅਸੀਂ ਇੱਥੇ ਆਏ ਹਾਂ ਉੱਤਮ ਤੇ ਉੱਤਮ,
ਕਲਯੁਗ ਪਤਿਤ ਤੋਂ ਸਤਿਯੁਗੀ ਪਾਵਨ, ਮਨੁੱਖ ਤੋਂ ਦੇਵਤਾ ਬਣਨ ਦੇ ਲਈ। ਗ੍ਰੰਥ ਵਿੱਚ ਵੀ ਮਹਿਮਾ ਹੈ -
ਮੂਤ ਪਲੀਤੀ ਕਪੜ੍ਹ ਧੋਇ। ਪ੍ਰੰਤੂ ਗ੍ਰੰਥ ਪੜ੍ਹਨ ਵਾਲੇ ਵੀ ਅਰਥ ਨਹੀਂ ਸਮਝਦੇ। ਇਸ ਸਮੇਂ ਤੇ ਬਾਪ
ਆਕੇ ਸਾਰੀ ਦੁਨੀਆਂ ਦੇ ਮਨੁੱਖ ਮਾਤਰ ਨੂੰ ਸਾਫ਼ ਕਰਦੇ ਹਨ। ਤੁਸੀਂ ਉਸ ਬਾਪ ਦੇ ਸਾਮ੍ਹਣੇ ਬੈਠੇ ਹੋ।
ਬਾਪ ਹੀ ਬੱਚਿਆਂ ਨੂੰ ਸਮਝਾਉਂਦੇ ਹਨ। ਇਹ ਰਚਤਾ ਅਤੇ ਰਚਨਾ ਦੀ ਨਾਲੇਜ ਹੋਰ ਕੋਈ ਜਾਣਦੇ ਹੀ ਨਹੀਂ।
ਬਾਪ ਹੀ ਗਿਆਨ ਦਾ ਸਾਗਰ ਹੈ। ਉਹ ਸਤ ਹੈ, ਚੈਤੰਨ ਹੈ, ਅਮਰ ਹੈ। ਪੁਨਰਜਨਮ ਰਹਿਤ ਹੈ। ਸ਼ਾਂਤੀ ਦਾ
ਸਾਗਰ, ਸੁੱਖ ਦਾ ਸਾਗਰ, ਪਵਿੱਤਰਤਾ ਦਾ ਸਾਗਰ ਹੈ। ਉਨ੍ਹਾਂ ਨੂੰ ਹੀ ਬੁਲਾਉਂਦੇ ਹਨ ਕਿ ਆਕੇ ਵਰਸਾ
ਦੇਵੋ। ਤੁਹਾਨੂੰ ਹੁਣ ਬਾਪ 21 ਜਨਮਾਂ ਦੇ ਲਈ ਵਰਸਾ ਦੇ ਰਹੇ ਹਨ। ਇਹ ਹੈ ਅਵਿਨਾਸ਼ੀ ਪੜ੍ਹਾਈ।
ਪੜ੍ਹਾਉਣ ਵਾਲਾ ਵੀ ਅਵਿਨਾਸ਼ੀ ਬਾਪ ਹੈ। ਅੱਧਾਕਲਪ ਤੁਸੀਂ ਰਾਜ ਪਾਉਂਦੇ ਹੋ ਫਿਰ ਰਾਵਣ ਰਾਜ ਹੁੰਦਾ
ਹੈ। ਅਧਾਕਲਪ ਹੈ ਰਾਮਰਾਜ, ਅਧਾਕਲਪ ਹੈ ਰਾਵਣ ਰਾਜ।
ਪ੍ਰਾਣਾਂ ਤੋਂ ਪਿਆਰਾ
ਇੱਕ ਬਾਪ ਹੀ ਹੈ ਕਿਉਂਕਿ ਉਹ ਹੀ ਤੁਸੀਂ ਬੱਚਿਆਂ ਨੂੰ ਸਭ ਦੁੱਖਾਂ ਤੋਂ ਛੁੱਡਾ ਅਪਾਰ ਸੁੱਖ ਵਿੱਚ
ਲੈ ਜਾਂਦੇ ਹਨ। ਤੁਸੀਂ ਨਿਸ਼ਚੇ ਨਾਲ ਕਹਿੰਦੇ ਹੋ ਉਹ ਸਾਡਾ ਪ੍ਰਾਣਾਂ ਤੋਂ ਪਿਆਰਾ ਪਾਰਲੌਕਿਕ ਬਾਪ
ਹੈ। ਪ੍ਰਾਣ ਆਤਮਾ ਨੂੰ ਕਿਹਾ ਜਾਂਦਾ ਹੈ। ਸਭ ਮਨੁੱਖ ਮਾਤਰ ਉਨ੍ਹਾਂ ਨੂੰ ਯਾਦ ਕਰਦੇ ਹਨ। ਕਿਉਂਕਿ
ਅੱਧਾਕਲਪ ਦੇ ਲਈ ਦੁੱਖ ਤੋਂ ਛੁੱਡਾ ਸ਼ਾਂਤੀ ਅਤੇ ਸੁੱਖ ਦੇਣ ਵਾਲਾ ਬਾਪ ਹੀ ਹੈ। ਤਾਂ ਪ੍ਰਾਣਾਂ ਤੋਂ
ਪਿਆਰਾ ਹੋਇਆ ਨਾ। ਤੁਸੀਂ ਜਾਣਦੇ ਹੋ ਸਤਿਯੁਗ ਵਿੱਚ ਅਸੀਂ ਸਦਾ ਸੁੱਖੀ ਰਹਿੰਦੇ ਸੀ। ਬਾਕੀ ਸਭ
ਸ਼ਾਂਤੀਧਾਮ ਵਿੱਚ ਚਲੇ ਜਾਣਗੇ। ਫ਼ਿਰ ਰਾਵਣ ਰਾਜ ਵਿੱਚ ਦੁੱਖ ਸ਼ੁਰੂ ਹੁੰਦਾ ਹੈ। ਦੁੱਖ ਅਤੇ ਸੁੱਖ ਦਾ
ਖੇਲ੍ਹ ਹੈ। ਮਨੁੱਖ ਸਮਝਦੇ ਹਨ ਇੱਥੇ ਵੀ ਹੁਣੇ - ਹੁਣੇ ਸੁੱਖ ਹੈ, ਹੁਣੇ - ਹੁਣੇ ਦੁੱਖ ਹੈ। ਪਰੰਤੂ
ਨਹੀਂ, ਤੁਸੀਂ ਜਾਣਦੇ ਹੋ ਸ੍ਵਰਗ ਵੱਖ ਹੈ ਨਰਕ ਵੱਖ ਹੈ। ਸ੍ਵਰਗ ਦੀ ਸਥਾਪਨਾ ਬਾਪ ਰਾਮ ਕਰਦੇ ਹਨ,
ਨਰਕ ਦੀ ਸਥਾਪਨਾ ਰਾਵਣ ਕਰਦੇ ਹਨ। ਜਿਸ ਨੂੰ ਵਰ੍ਹੇ - ਵਰ੍ਹੇ ਜਲਾਉਂਦੇ ਹਨ। ਪ੍ਰੰਤੂ ਕਿਓੰ ਜਲਾਉਂਦੇ
ਹਨ? ਕੀ ਚੀਜ ਹੈ? ਕੁਝ ਨਹੀਂ ਜਾਣਦੇ। ਕਿੰਨਾ ਖਰਚਾ ਕਰਦੇ ਹਨ। ਕਿੰਨੀਆਂ ਕਹਾਣੀਆਂ ਬੈਠ ਸੁਣਾਉਂਦੇ
ਹਨ, ਰਾਮ ਦੀ ਸੀਤਾ ਭਗਵਤੀ ਨੂੰ ਰਾਵਣ ਲੈ ਗਿਆ। ਮਨੁੱਖ ਵੀ ਸਮਝਦੇ ਹਨ ਇਵੇਂ ਹੀ ਹੋਇਆ ਹੋਵੇਗਾ।
ਹੁਣ ਤੁਸੀਂ ਸਭਦਾ
ਆਕੁਪੇਸ਼ਨ ਜਾਣਦੇ ਹੋ। ਇਹ ਤੁਹਾਡੀ ਬੁੱਧੀ ਵਿੱਚ ਨਾਲੇਜ਼ ਹੈ। ਸਾਰੇ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ
ਨੂੰ ਕੋਈ ਵੀ ਮਨੁੱਖ ਮਾਤਰ ਨਹੀਂ ਜਾਣਦੇ ਹੋਣਗੇ। ਬਾਪ ਹੀ ਜਾਣਦੇ ਹਨ। ਉਨ੍ਹਾਂ ਨੂੰ ਵਰਲਡ ਦਾ
ਰਚਿਅਤਾ ਵੀ ਨਹੀਂ ਕਹਾਂਗੇ। ਵਰਲਡ ਤਾਂ ਹੈ ਹੀ, ਬਾਪ ਸਿਰਫ਼ ਆਕੇ ਨਾਲੇਜ ਦਿੰਦੇ ਹਨ ਕਿ ਇਹ ਚੱਕਰ
ਕਿਵ਼ੇਂ ਫਿਰਦਾ ਹੈ। ਭਾਰਤ ਵਿੱਚ ਇਨ੍ਹਾ ਲਕਸ਼ਮੀ - ਨਾਰਾਇਣ ਦਾ ਰਾਜ ਸੀ ਫਿਰ ਕੀ ਹੋਇਆ? ਦੇਵਤਾਵਾਂ
ਨੇ ਕਿਸੇ ਨਾਲ ਲੜਾਈ ਕੀਤੀ ਕੀ? ਕੁਝ ਵੀ ਨਹੀਂ। ਅੱਧਾਕਲਪ ਬਾਦ ਰਾਵਣ ਰਾਜ ਹੋਣ ਨਾਲ ਦੇਵਤੇ ਰਾਵਣ
ਰਾਜ ਵਿੱਚ ਚਲੇ ਜਾਂਦੇ ਹਨ। ਬਾਕੀ ਇਵੇਂ ਨਹੀਂ ਕਿ ਯੁੱਧ ਵਿੱਚ ਕਿਸੇ ਨੇ ਹਰਾਇਆ। ਲਸ਼ਕਰ ਆਦਿ ਦੀ
ਕੋਈ ਗੱਲ ਨਹੀਂ। ਨਾ ਲੜਾਈ ਨਾਲ ਰਾਜ ਲੈਂਦੇ ਹਨ, ਨਾ ਗਵਾਉਂਦੇ ਹਨ। ਇਹ ਤਾਂ ਯੋਗ ਵਿੱਚ ਰਹਿ
ਪਵਿੱਤਰ ਬਣ ਪਵਿੱਤਰ ਰਾਜ ਤੁਸੀਂ ਸਥਾਪਨ ਕਰਦੇ ਹੋ। ਬਾਕੀ ਹੱਥ ਵਿੱਚ ਕੋਈ ਚੀਜ਼ ਨਹੀਂ। ਇਹ ਹੈ ਡਬਲ
ਅਹਿੰਸਾ। ਇੱਕ ਤਾਂ ਪਵਿੱਤਰਤਾ ਦੀ ਅਹਿੰਸਾ ਦੂਸਰਾ ਤੁਸੀਂ ਕਿਸੇ ਨੂੰ ਦੁੱਖ ਨਹੀਂ ਦਿੰਦੇ। ਸਭ ਤੋਂ
ਕੜ੍ਹੀ ਹਿੰਸਾ ਹੈ ਕਾਮ ਕਟਾਰੀ ਦੀ। ਜੋ ਹੀ ਆਦਿ - ਮੱਧ - ਅੰਤ ਦੁੱਖ ਦਿੰਦੀ ਹੈ। ਰਾਵਣ ਦੇ ਰਾਜ
ਵਿੱਚ ਹੀ ਦੁੱਖ ਸ਼ੁਰੂ ਹੁੰਦਾ ਹੈ। ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ। ਕਿੰਨੀਆਂ ਢੇਰ ਬਿਮਾਰੀਆਂ ਹਨ।
ਅਨੇਕ ਪ੍ਰਕਾਰ ਦੀਆਂ ਦਵਾਈਆਂ ਨਿਕਲਦੀਆਂ ਰਹਿੰਦੀਆਂ ਹਨ। ਰੋਗੀ ਬਣ ਗਏ ਹਨ ਨਾ। ਤੁਸੀਂ ਇਸ ਯੋਗਬਲ
ਨਾਲ 21 ਜਨਮਾਂ ਦੇ ਲਈ ਨਿਰੋਗੀ ਬਣਦੇ ਹੋ। ਉੱਥੇ ਦੁੱਖ ਜਾਂ ਬੀਮਾਰੀ ਦਾ ਨਾਮ ਨਿਸ਼ਾਨ ਨਹੀਂ ਰਹਿੰਦਾ।
ਉਸ ਦੇ ਲਈ ਤੁਸੀਂ ਪੜ੍ਹ ਰਹੇ ਹੋ। ਬੱਚੇ ਜਾਣਦੇ ਹਨ ਭਗਵਾਨ ਸਾਨੂੰ ਪੜ੍ਹਾਕੇ ਭਗਵਾਨ ਭਗਵਤੀ ਬਣਾ ਰਹੇ
ਹਨ। ਪੜ੍ਹਾਈ ਵੀ ਕਿੰਨੀ ਸਹਿਜ ਹੈ। ਅੱਧੇ ਪੌਣੇ ਘੰਟੇ ਵਿੱਚ ਸਾਰੇ ਚੱਕਰ ਦੀ ਨਾਲੇਜ ਸਮਝਾ ਦਿੰਦੇ
ਹਨ। 84 ਜਨਮ ਵੀ ਕੌਣ - ਕੌਣ ਲੈਂਦੇ ਹਨ - ਇਹ ਤੁਸੀਂ ਜਾਣਦੇ ਹੋ।
ਭਗਵਾਨ ਸਾਨੂੰ ਪੜ੍ਹਾਉਂਦੇ
ਹਨ, ਉਹ ਹੈ ਹੀ ਨਿਰਾਕਾਰ। ਸੱਚਾ ਸੱਚਾ ਉਨ੍ਹਾਂ ਦਾ ਨਾਮ ਹੈ ਸ਼ਿਵ। ਕਲਿਆਣਕਾਰੀ ਹਨ ਨਾ। ਸਭ ਦਾ
ਕਲਿਆਣਕਾਰੀ, ਸ੍ਰਵ ਦਾ ਸਦਗਤੀ ਦਾਤਾ ਹੈ ਉੱਚ ਤੇ ਉੱਚ ਬਾਪ। ਉੱਚ ਤੇ ਉੱਚ ਮਨੁੱਖ ਬਣਾਉਂਦੇ ਹਨ।
ਬਾਪ ਪੜ੍ਹਾਕੇ ਹੁਸ਼ਿਆਰ ਬਣਾਏ ਹੁਣ ਕਹਿੰਦੇ ਹਨ ਜਾਕੇ ਪੜ੍ਹਾਓ। ਇਨ੍ਹਾਂ ਬ੍ਰਹਮਾਕੁਮਾਰ - ਕੁਮਾਰੀਆਂ
ਨੂੰ ਪੜ੍ਹਾਉਣ ਵਾਲਾ ਸ਼ਿਵਬਾਬਾ ਹੈ। ਬ੍ਰਹਮਾ ਦੁਆਰਾ ਤੁਹਾਨੂੰ ਅਡੋਪਟ ਕੀਤਾ ਹੈ। ਪ੍ਰਜਾਪਿਤਾ ਬ੍ਰਹਮਾ
ਕਿਥੋਂ ਆਇਆ? ਇਸ ਗੱਲ ਵਿੱਚ ਹੀ ਮੂੰਝਦੇ ਹਨ। ਇਨ੍ਹਾਂ ਨੂੰ ਅਡੋਪਟ ਕੀਤਾ ਹੈ। ਕਹਿੰਦੇ ਹਨ ਬਹੁਤ
ਜਨਮਾਂ ਦੇ ਅੰਤ ਵਿੱਚ… ਹੁਣ ਬਹੁਤ ਜਨਮ ਕਿਸਨੇ ਲਏ? ਇਨ੍ਹਾਂ ਲਕਸ਼ਮੀ ਨਾਰਾਇਣ ਨੇ ਹੀ ਪੂਰੇ 84 ਜਨਮ
ਲਿਤੇ ਹਨ ਇਸਲਈ ਕ੍ਰਿਸ਼ਨ ਦੇ ਲਈ ਕਹਿ ਦਿੰਦੇ ਹਨ ਸ਼ਾਮ ਸੁੰਦਰ। ਅਸੀਂ ਸੋ ਸੁੰਦਰ ਸੀ ਫਿਰ 2 ਕਲਾ ਘੱਟ
ਹੋਈਆਂ। ਕਲਾ ਘਟ ਹੁੰਦੇ - ਹੁੰਦੇ ਹੁਣ ਨੌ ਕਲਾ ਹੋ ਗਏ ਹੋ। ਹੁਣ ਤਮੋਪ੍ਰਧਾਨ ਤੋਂ ਫ਼ਿਰ ਸਤੋਪ੍ਰਧਾਨ
ਕਿਵ਼ੇਂ ਬਣੋਂ? ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣ ਜਾਵੋਗੇ। ਇਹ ਵੀ ਜਾਣਦੇ
ਹੋ ਇਹ ਰੁਦ੍ਰ ਗਿਆਨ ਯੱਗ ਹੈ। ਹੁਣ ਯੱਗ ਵਿੱਚ ਚਾਹੀਦੇ ਹਨ ਬ੍ਰਾਹਮਣ। ਤੁਸੀਂ ਸੱਚੇ ਬ੍ਰਾਹਮਣ ਹੋ
ਸੱਚੀ ਗੀਤਾ ਸੁਣਾਉਣ ਵਾਲੇ ਇਸਲਈ ਤੁਸੀਂ ਲਿਖਦੇ ਵੀ ਹੋ ਸੱਚੀ ਗੀਤਾ ਪਾਠਸ਼ਾਲਾ। ਉਸ ਗੀਤਾ ਵਿੱਚ ਤਾਂ
ਨਾਮ ਹੀ ਬਦਲ ਦਿੱਤਾ ਹੈ। ਹਾਂ ਜਿਨ੍ਹਾਂ ਨੇ ਜਿਵੇਂ ਕਲਪ ਪਹਿਲੋਂ ਵਰਸਾ ਲਿਤਾ ਸੀ ਉਹ ਹੀ ਆਕੇ ਲੈਣਗੇ।
ਆਪਣੇ ਦਿਲ ਤੋਂ ਪੁਛੋ ਅਸੀਂ ਪੂਰਾ ਵਰਸਾ ਲੈ ਸਕਾਂਗੇ? ਮਨੁੱਖ ਸ਼ਰੀਰ ਛੱਡਦੇ ਹਨ ਤਾਂ ਹੱਥ ਖਾਲੀ
ਜਾਂਦੇ ਹਨ, ਉਹ ਵਿਨਾਸ਼ੀ ਕਮਾਈ ਤੇ ਨਾਲ ਜਾਣੀ ਨਹੀਂ ਹੈ। ਤੁਸੀਂ ਸ਼ਰੀਰ ਛੱਡੋਗੇ ਤਾਂ ਹੱਥ ਭਰਤੂ
ਕਿਉਂਕਿ 21 ਜਨਮਾਂ ਦੇ ਲਈ ਤੁਸੀਂ ਆਪਣੀ ਕਮਾਈ ਜਮਾਂ ਕਰ ਰਹੇ ਹੋ। ਮਨੁੱਖਾਂ ਦੀ ਤੇ ਸਾਰੀ ਕਮਾਈ
ਮਿੱਟੀ ਵਿੱਚ ਮਿਲ ਜਾਵੇਗੀ। ਇਸ ਨਾਲੋਂ ਤੇ ਅਸੀਂ ਕਿਓੰ ਨਾ ਟਰਾਂਸਫਰ ਕਰ ਬਾਬਾ ਨੂੰ ਦੇ ਦਈਏ। ਜੋ
ਬਹੁਤ ਦਾਨ ਕਰਦੇ ਹਨ ਉਹ ਤਾਂ ਦੂਸਰੇ ਜਨਮ ਵਿੱਚ ਸ਼ਾਹੂਕਾਰ ਬਣਦੇ ਹਨ, ਟਰਾਂਸਫਰ ਕਰਦੇ ਹਨ ਨਾ। ਹੁਣ
ਤੁਸੀਂ 21 ਜਨਮ ਦੇ ਲਈ ਨਵੀਂ ਦੁਨੀਆਂ ਵਿੱਚ ਟਰਾਂਸਫਰ ਕਰਦੇ ਹੋ। ਤੁਹਾਨੂੰ ਰਿਟਰਨ ਵਿੱਚ 21 ਜਨਮਾਂ
ਦੇ ਲਈ ਮਿਲਦਾ ਹੈ। ਉਹ ਤਾਂ ਇੱਕ ਜਨਮ ਦੇ ਲਈ ਅਲਪਕਾਲ ਦੇ ਲਈ ਟਰਾਂਸਫਰ ਕਰਦੇ ਹਨ। ਤੁਸੀਂ ਤਾਂ
ਟਰਾਂਸਫਰ ਕਰਦੇ ਹੋ 21 ਜਨਮ ਦੇ ਲਈ। ਬਾਪ ਤਾਂ ਹੈ ਹੀ ਦਾਤਾ। ਇਹ ਡਰਾਮਾ ਵਿੱਚ ਨੂੰਧ ਹੈ। ਜੋ ਜਿਨਾਂ
ਕਰਦੇ ਹਨ, ਉਤਨਾ ਪਾਉਂਦੇ ਹਨ। ਉਹ ਇਨਡਾਇਰੈਕਟ ਦਾਨ - ਪੁੰਨ ਕਰਦੇ ਹਨ ਤਾਂ ਅਲਪਕਾਲ ਦੇ ਲਈ ਰਿਟਰਨ
ਮਿਲਦਾ ਹੈ। ਇਹ ਹੈ ਡਾਇਰੈਕਟ। ਹੁਣ ਸਭ ਕੁਝ ਨਵੀਂ ਦੁਨੀਆਂ ਦੇ ਲਈ ਟਰਾਂਸਫਰ ਕਰਨਾ ਹੈ। ਇਨ੍ਹਾਂਨੂੰ
( ਬ੍ਰਹਮਾ ਨੂੰ ) ਵੇਖਿਆ ਕਿੰਨੀ ਬਹਾਦੁਰੀ ਕੀਤੀ। ਤੁਸੀਂ ਕਹਿੰਦੇ ਹੋ ਸਭ - ਕੁਝ ਈਸ਼ਵਰ ਨੇ ਦਿੱਤਾ
ਹੈ। ਹੁਣ ਬਾਪ ਕਹਿੰਦੇ ਹਨ ਇਹ ਸਭ ਮੈਨੂੰ ਦੇਵੋ। ਮੈਂ ਤੁਹਾਨੂੰ ਵਿਸ਼ਵ ਦੀ ਬਾਦਸ਼ਾਹੀ ਦਿੰਦਾ ਹਾਂ।
ਬਾਬਾ ਨੇ ਤਾਂ ਫਟ ਨਾਲ ਦੇ ਦਿੱਤਾ, ਸੋਚਿਆ ਨਹੀਂ। ਫੁੱਲ ਪਾਵਰ ਦੇ ਦਿੱਤੀ। ਸਾਨੂੰ ਵਿਸ਼ਵ ਦੀ
ਬਾਦਸ਼ਾਹੀ ਮਿਲਦੀ ਹੈ, ਉਹ ਨਸ਼ਾ ਚੜ੍ਹ ਗਿਆ। ਬੱਚਿਆਂ ਆਦਿ ਦਾ ਕੁਝ ਵੀ ਖ਼ਿਆਲ ਨਹੀਂ ਕੀਤਾ। ਦੇਣ ਵਾਲਾ
ਈਸ਼ਵਰ ਹੈ ਤਾਂ ਫਿਰ ਕਿਸੇ ਦਾ ਰਿਸਪਾਂਸੀਬਲ ਥੋੜ੍ਹੀ ਹੀ ਰਹੇ। 21 ਜਨਮ ਦੇ ਲਈ ਟ੍ਰਾਂਸਫਰ ਕਿਵ਼ੇਂ
ਕਰਨਾ ਹੁੰਦਾ ਹੈ - ਇਸ ਬਾਪ ਨੂੰ ( ਬ੍ਰਹਮਾ ਬਾਬਾ ਨੂੰ ) ਵੇਖੋ, ਫਾਲੋ ਫਾਦਰ। ਪ੍ਰਜਾਪਿਤਾ ਬ੍ਰਹਮਾ
ਨੇ ਕੀਤਾ ਨਾ। ਈਸ਼ਵਰ ਤਾਂ ਦਾਤਾ ਹੈ। ਉਸਨੇ ਇਨ੍ਹਾਂ ਤੋਂ ਕਰਵਾਇਆ। ਤੁਸੀਂ ਵੀ ਜਾਣਦੇ ਹੋ ਅਸੀਂ ਆਏ
ਹਾਂ ਬਾਪ ਤੋਂ ਬਾਦਸ਼ਾਹੀ ਲੈਣ। ਦਿਨ ਪ੍ਰਤੀਦਿਨ ਟਾਈਮ ਥੋੜ੍ਹਾ ਹੁੰਦਾ ਜਾਂਦਾ ਹੈ। ਆਫ਼ਤਾਂ ਅਜਿਹੀਆਂ
ਆਉਣਗੀਆਂ ਗੱਲ ਹੀ ਨਾ ਪੁੱਛੋ। ਵਪਾਰੀਆਂ ਦਾ ਸਾਹ ਤਾਂ ਮੁੱਠੀ ਵਿੱਚ ਰਹਿੰਦਾ ਹੈ। ਕੋਈ ਜਮਘਟ ਨਾਂ ਆ
ਜਾਵੇ। ਸਿਪਾਹੀ ਦਾ ਮੂੰਹ ਵੇਖ ਮਨੁੱਖ ਬੇਹੋਸ਼ ਹੋ ਜਾਂਦੇ ਹਨ। ਅੱਗੇ ਚੱਲ ਬਹੁਤ ਤੰਗ ਕਰਣਗੇ। ਸੋਨਾ
ਆਦਿ ਕੁਝ ਵੀ ਰੱਖਣ ਨਹੀਂ ਦੇਣਗੇ। ਬਾਕੀ ਤੁਹਾਡੇ ਕੋਲ ਕੀ ਰਹੇਗਾ! ਪੈਸੇ ਹੀ ਨਹੀਂ ਰਹਿਣਗੇ ਜੋ ਕੁਝ
ਖਰੀਦ ਕਰ ਸਕੋ। ਨੋਟ ਆਦਿ ਵੀ ਚੱਲ ਨਹੀਂ ਸਕਣਗੇ। ਰਾਜ ਬਦਲ ਜਾਂਦਾ ਹੈ। ਪਿਛਾੜੀ ਵਿੱਚ ਬਹੁਤ ਦੁੱਖੀ
ਹੋਕੇ ਮਰਦੇ ਹਨ। ਬਹੁਤ ਦੁੱਖ ਦੇ ਬਾਦ ਫਿਰ ਸੁੱਖ ਹੋਵੇਗਾ। ਇਹ ਹੈ ਖੂਨੇ ਨਾਹਿਕ ਖੇਲ੍ਹ। ਨੈਚੁਰਲ
ਕਲੈਮਟੀਜ਼ ਵੀ ਹੋਣਗੀਆਂ। ਇਸ ਤੋਂ ਪਹਿਲਾਂ ਬਾਪ ਤੋਂ ਪੂਰਾ ਵਰਸਾ ਤੇ ਲੈਣਾ ਚਾਹੀਦਾ ਹੈ । ਭਾਵੇਂ
ਘੁੰਮੋ ਫਿਰੋ, ਸਿਰਫ ਬਾਪ ਨੂੰ ਯਾਦ ਕਰਦੇ ਰਹੋ ਤਾਂ ਪਾਵਨ ਬਣ ਜਾਵੋਗੇ। ਬਾਕੀ ਆਫ਼ਤਾਂ ਬਹੁਤ ਆਉਣਗੀਆਂ।
ਬਹੁਤ ਹਾਏ - ਹਾਏ ਕਰਦੇ ਰਹਿਣਗੇ। ਤੁਸੀਂ ਬੱਚਿਆਂ ਨੂੰ ਹੁਣ ਅਜਿਹੀ ਪ੍ਰੈਕਟਿਸ ਕਰਨੀ ਹੈ ਜੋ ਅੰਤ
ਵਿੱਚ ਇੱਕ ਸ਼ਿਵਬਾਬਾ ਹੀ ਯਾਦ ਰਹੇ। ਉਸਦੀ ਯਾਦ ਵਿੱਚ ਹੀ ਰਹਿਕੇ ਸ਼ਰੀਰ ਛੱਡੀਏ ਹੋਰ ਕੋਈ ਮਿੱਤਰ
ਸਬੰਧੀ ਆਦਿ ਯਾਦ ਨਾ ਆਵੇ। ਇਹ ਪ੍ਰੈਕਟਿਸ ਕਰਨੀ ਹੈ। ਬਾਪ ਨੂੰ ਹੀ ਯਾਦ ਕਰਨਾ ਹੈ ਅਤੇ ਨਾਰਾਇਣ ਬਣਨਾ
ਹੈ। ਇਹ ਪ੍ਰੈਕਟਿਸ ਬਹੁਤ ਕਰਨੀ ਪਵੇ। ਨਹੀਂ ਤਾਂ ਬਹੁਤ ਪਛਤਾਨਾ ਪਵੇਗਾ। ਹੋਰ ਕਿਸੇ ਦੀ ਯਾਦ ਆਈ
ਤਾਂ ਨਾਪਾਸ ਹੋਇਆ। ਜੋ ਪਾਸ ਹੁੰਦੇ ਹਨ ਉਹ ਹੀ ਵਿਜੈ ਮਾਲਾ ਵਿੱਚ ਪਿਰੋਏ ਜਾਣਗੇ। ਆਪਣੇ ਤੋਂ ਪੁੱਛਣਾ
ਚਾਹੀਦਾ ਹੈ ਬਾਪ ਨੂੰ ਕਿੰਨਾ ਯਾਦ ਕਰਦੇ ਹਾਂ? ਕੁਝ ਵੀ ਹੱਥ ਵਿੱਚ ਹੋਵੇਗਾ ਤਾਂ ਉਹ ਅੰਤ ਸਮੇਂ ਯਾਦ
ਆਵੇਗਾ। ਹੱਥ ਵਿੱਚ ਨਹੀਂ ਹੋਵੇਗਾ ਤਾਂ ਯਾਦ ਵੀ ਨਹੀਂ ਆਵੇਗਾ। ਬਾਪ ਕਹਿੰਦੇ ਹਨ ਮੇਰੇ ਕੋਲ ਤੇ ਕੁਝ
ਵੀ ਨਹੀਂ ਹੈ। ਇਹ ਸਾਡੀ ਚੀਜ ਨਹੀਂ ਹੈ। ਉਸ ਨਾਲੇਜ ਦੇ ਬਦਲੇ ਇਹ ਲਵੋ ਤਾਂ 21 ਜਨਮ ਦੇ ਲਈ ਵਰਸਾ
ਮਿਲ ਜਾਵੇਗਾ। ਨਹੀਂ ਤਾਂ ਸ੍ਵਰਗ ਦੀ ਬਾਦਸ਼ਾਹੀ ਗਵਾਂ ਦੇਵੋਗੇ। ਤੁਸੀਂ ਇੱਥੇ ਆਉਂਦੇ ਹੀ ਹੋ ਬਾਪ
ਤੋਂ ਵਰਸਾ ਲੈਣ। ਪਾਵਨ ਤਾਂ ਜ਼ਰੂਰ ਬਣਨਾ ਪਵੇ। ਨਹੀਂ ਤੇ ਸਜਾ ਖਾਕੇ ਹਿਸਾਬ - ਕਿਤਾਬ ਚੁਕਤੂ ਕਰ
ਜਾਣਗੇ। ਪਦ ਕੁਝ ਨਹੀਂ ਮਿਲੇਗਾ। ਸ਼੍ਰੀਮਤ ਤੇ ਚਲੋਗੇ ਤਾਂ ਕ੍ਰਿਸ਼ਨ ਨੂੰ ਗੋਦ ਵਿੱਚ ਲਵੋਗੇ। ਕਹਿੰਦੇ
ਹਨ ਨਾ ਕ੍ਰਿਸ਼ਨ ਵਰਗਾ ਪਤੀ ਮਿਲੇ ਜਾਂ ਬੱਚਾ ਮਿਲੇ। ਕਈ ਤੇ ਚੰਗੀ ਤਰ੍ਹਾਂ ਸਮਝਦੇ ਹਨ, ਕਈ ਤਾਂ ਫਿਰ
ਉਲਟਾ - ਸੁਲਟਾ ਬੋਲ ਦਿੰਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਜਿਵੇਂ
ਬ੍ਰਹਮਾ ਨੇ ਆਪਣਾ ਸਭ ਕੁਝ ਟ੍ਰਾਂਸਫਰ ਕਰ ਫੁੱਲ ਪਾਵਰ ਬਾਪ ਨੂੰ ਦੇ ਦਿੱਤੀ, ਸੋਚਿਆ ਨਹੀਂ, ਇਵੇਂ
ਫਾਲੋ ਫਾਦਰ ਕਰ 21 ਜਨਮਾਂ ਦੀ ਪ੍ਰਾਲਬੱਧ ਜਮਾਂ ਕਰਨੀ ਹੈ।
2. ਪ੍ਰੈਕਟਿਸ ਕਰਨੀ ਹੈ
ਅੰਤਕਾਲ ਵਿੱਚ ਇੱਕ ਬਾਪ ਦੇ ਸਿਵਾਏ ਹੋਰ ਕਿਸੇ ਚੀਜ ਦੀ ਯਾਦ ਨਾ ਆਵੇ। ਸਾਡਾ ਕੁਝ ਨਹੀਂ ਸਭ ਬਾਬਾ
ਦਾ ਹੈ। ਅਲਫ਼ ਅਤੇ ਬੇ ਇਸੇ ਸਮ੍ਰਿਤੀ ਵਿੱਚ ਪਾਸ ਹੋ ਵਿਜੇਮਾਲਾ ਵਿੱਚ ਆਉਣ ਹੈ।
ਵਰਦਾਨ:-
ਮਨਸਾ ਤੇ ਫੁਲ ਅਟੇੰਸ਼ਨ ਦੇਣ ਵਾਲੇ ਚੜ੍ਹਦੀ ਕਲਾ ਦੇ ਅਨੁਭਵੀ ਵਿਸ਼ਵ ਪਰਿਵਰਤਕ ਭਵ
ਹੁਣ ਲਾਸ੍ਟ ਸਮੇਂ ਵਿੱਚ
ਮਨਸਾ ਦਵਾਰਾ ਹੀ ਵਿਸ਼ਵ ਪ੍ਰੀਵਤਨ ਦੇ ਨਿਮਿਤ ਬਣਨਾ ਹੈ ਇਸਲਈ ਹੁਣ ਮਨਸਾ ਦਾ ਇੱਕ ਸੰਕਲਪ ਵੀ ਵਿਅਰਥ
ਹੋਇਆ ਤਾਂ ਬਹੁਤ ਕੁਝ ਗਵਾਇਆ, ਇੱਕ ਸੰਕਲਪ ਨੂੰ ਵੀ ਸਾਧਾਰਨ ਗੱਲ ਨਾ ਸਮਝੋ, ਵਰਤਮਾਨ ਸਮੇਂ ਸੰਕਲਪ
ਦੀ ਹਲਚਲ ਵੀ ਬੜੀ ਵੱਡੀ ਹਲਚਲ ਗਿਣੀ ਜਾਂਦੀ ਹੈ ਕਿਉਂਕਿ ਹੁਣ ਸਮੇਂ ਬਦਲ ਗਿਆ, ਪੁਰਸ਼ਾਰਥ ਦੀ ਗਤੀ
ਵੀ ਬਦਲ ਗਈ ਤਾਂ ਸੰਕਲਪ ਵਿੱਚ ਵੀ ਫੁੱਲ ਸਟਾਪ ਚਾਹੀਦਾ ਹੈ। ਜਦੋਂ ਮਨਸਾ ਤੇ ਏਨਾ ਅਟੇੰਸ਼ਨ ਹੋਵੇ ਉਦੋ
ਚੜ੍ਹਦੀ ਕਲਾ ਦਵਾਰਾ ਵਿਸ਼ਵ ਪ੍ਰੀਵਰਤਕ ਬਣ ਸਕੋਂਗੇ।
ਸਲੋਗਨ:-
ਕਰਮ ਵਿੱਚ ਯੋਗ
ਦਾ ਅਨੁਭਵ ਹੋਣਾ ਮਤਲਬ ਕਰਮਯੋਗੀ ਬਣਨਾ।
ਅਵਿਅਕਤ ਇਸ਼ਾਰੇ -
ਕੰਮਬਾਇੰਡ ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੇਈ ਬਣੋ
"ਆਪ ਅਤੇ ਬਾਪ"- ਇਸ
ਕੰਮਬਾਇੰਡ ਰੂਪ ਦਾ ਅਨੁਭਵ ਕਰਦੇ, ਸਦਾ ਸ਼ੁਭ ਭਾਵਨਾ, ਸ਼੍ਰੇਸ਼ਠ ਵਾਣੀ, ਸ੍ਰੇਸ਼ਠ ਦ੍ਰਿਸ਼ਟੀ। ਸ੍ਰੇਸ਼ਠ
ਕਰਮ ਦ੍ਵਾਰਾ ਵਿਸ਼ਵ ਕਲਿਆਣਕਾਰੀ ਸਵਰੂਪ ਦਾ ਅਨੁਭਵ ਕਰੋ ਤਾਂ ਸੈਕਿੰਡ ਵਿੱਚ ਸਰਵ ਸਮਸਿਆਵਾਂ ਦਾ ਹਲ
ਕਰ ਸਕੋਗੇ। ਸਦਾ ਇੱਕ ਸਲੋਗਨ ਯਾਦ ਰੱਖਣਾ - “ਨਾ ਸਮੱਸਿਆ ਬਣਾਂਗੇ ਨਾ ਸਮੱਸਿਆ ਨੂੰ ਦੇਖ ਡਗਮਗ
ਹੋਵਾਂਗੇ, ਖੁਦ ਵੀ ਸਮਾਧਾਨ ਸਵਰੂਪ ਰਹਾਂਗੇ ਅਤੇ ਦੂਸਰਿਆਂ ਨੂੰ ਵੀ ਸਮਾਧਾਨ ਦਵਾਂਗੇ”। ਇਹ ਸਮ੍ਰਿਤੀ
ਸਫਲਤਾ ਸਵਰੂਪ ਬਣਾ ਦਵੇਗੀ।