30.04.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਹਾਡੀ
ਇਹ ਵੰਡਰਫੁਲ ਯੂਨੀਵਰਸਿਟੀ ਹੈ , ਜਿਸ ਵਿੱਚ ਵਿਗੜੀ ਨੂੰ ਬਣਾਉਣ ਵਾਲਾ ਭੋਲਾਨਾਥ ਬਾਪ ਟੀਚਰ ਬਣਕੇ
ਤੁਹਾਨੂੰ ਪੜ੍ਹਾਉਂਦੇ ਹਨ।
ਪ੍ਰਸ਼ਨ:-
ਇਸ ਕਿਆਮਤ ਦੇ
ਸਮੇਂ ਵਿੱਚ ਤੁਸੀਂ ਬੱਚੇ ਸਭ ਨੂੰ ਕਿਹੜਾ ਲਕਸ਼ ਦਿੰਦੇ ਹੋ?
ਉੱਤਰ:-
ਹੇ ਆਤਮਾਓਂ ਹੁਣ
ਪਾਵਨ ਬਣੋਂ, ਪਾਵਨ ਬਣੇ ਬਿਨਾਂ ਵਾਪਿਸ ਜਾ ਨਹੀਂ ਸਕਦੇ। ਅੱਧਾਕਲਪ ਤੋਂ ਜਿਹੜਾ ਰੋਗ ਲੱਗਿਆ ਹੋਇਆ
ਹੈ, ਉਸ ਤੋਂ ਮੁਕਤ ਹੋਣ ਦੇ ਲਈ ਤੁਸੀਂ ਸਭ ਨੂੰ 7 ਰੋਜ਼ ਭੱਠੀ ਵਿੱਚ ਬਿਠਾਉਂਦੇ ਹੋ। ਪਤਿਤਾਂ ਦੇ
ਸੰਗ ਤੋਂ ਦੂਰ ਰਹੋ, ਕਿਸੇ ਦੀ ਯਾਦ ਨਾ ਆਵੇ ਤਾਂ ਬੁੱਧੀ ਵਿੱਚ ਗਿਆਨ ਦੀ ਧਾਰਨਾ ਹੋਵੇ।
ਗੀਤ:-
ਤੂਨੇ ਰਾਤ ਗਵਾਈ...
ਓਮ ਸ਼ਾਂਤੀ
ਇਹ ਬੱਚਿਆਂ ਨੂੰ ਕਿਸਨੇ ਕਿਹਾ? ਕਿਉਂਕਿ ਸਕੂਲ ਵਿੱਚ ਬੈਠੇ ਹੋਏ ਹੋ ਤਾਂ ਜਰੂਰ ਟੀਚਰ ਨੇ ਕਿਹਾ।
ਪ੍ਰਸ਼ਨ ਉੱਠਦਾ ਹੈ ਇਹ ਟੀਚਰ ਨੇ ਕਿਹਾ, ਬਾਪ ਨੇ ਕਿਹਾ ਜਾਂ ਸਤਿਗੁਰੂ ਨੇ ਕਿਹਾ? ਇਹ ਵਰਸ਼ਨਜ਼ ਕਿਸ ਨੇ
ਕਹੇ? ਬੱਚਿਆਂ ਨੂੰ ਬੁੱਧੀ ਵਿੱਚ ਪਹਿਲਾਂ - ਪਹਿਲਾਂ ਇਹ ਆਉਣਾ ਚਾਹੀਦਾ ਹੈ ਕਿ ਸਾਡਾ ਬੇਹੱਦ ਦਾ
ਬਾਪ ਹੈ, ਜਿਸ ਨੂੰ ਪਰਮਪਿਤਾ ਪਰਮਾਤਮਾ ਕਿਹਾ ਜਾਂਦਾ ਹੈ। ਤਾਂ ਬਾਪ ਨੇ ਵੀ ਕਿਹਾ, ਸਿੱਖਿਅਕ ਨੇ ਵੀ
ਕਿਹਾ ਤੇ ਨਾਲ- ਨਾਲ ਸਤਿਗੁਰੂ ਨੇ ਵੀ ਕਿਹਾ। ਇਹ ਤੁਹਾਡੀ ਬੁੱਧੀ ਵਿੱਚ ਹੈ, ਜੋ ਸਟੂਡੈਂਟਸ ਹਨ।
ਦੂਸਰੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਟੀਚਰ ਪੜ੍ਹਾਉਂਦੇ ਹਨ, ਉਨ੍ਹਾਂ ਨੂੰ ਕੋਈ ਫਾਦਰ ਜਾਂ ਗੁਰੂ
ਨਹੀਂ ਕਹਾਂਗੇ। ਇਹ ਹੈ ਵੀ ਪਾਠਸ਼ਾਲਾ ਫਿਰ ਯੂਨੀਵਰਸਿਟੀ ਕਹੋ ਜਾਂ ਕਾਲਜ ਕਹੋ। ਹੈ ਤਾਂ ਪੜ੍ਹਾਈ ਨਾ।
ਪਹਿਲਾਂ - ਪਹਿਲਾਂ ਇਹ ਸਮਝਣਾ ਹੈ, ਪਾਠਸ਼ਾਲਾ ਵਿੱਚ ਸਾਨੂੰ ਕੌਣ ਪੜ੍ਹਾਉਂਦੇ ਹਨ? ਬੱਚੇ ਜਾਣਦੇ ਹਨ
ਉਹ ਨਿਰਾਕਾਰ ਜੋ ਸਾਰੀਆਂ ਆਤਮਾਵਾਂ ਦਾ ਬਾਪ ਹੈ, ਸਭ ਦਾ ਸਦਗਤੀ ਦਾਤਾ ਹੈ ਉਹ ਸਾਨੂੰ ਪੜ੍ਹਾ ਰਹੇ
ਹਨ। ਇਹ ਸਾਰੀ ਰਚਨਾ ਉਸ ਰਚਤਾ ਦੀ ਪ੍ਰਾਪਰਟੀ ਹੈ। ਤਾਂ ਖ਼ੁਦ ਹੀ ਬੈਠ ਰਚਨਾ ਦੇ ਆਦਿ - ਮੱਧ - ਅੰਤ
ਦਾ ਰਾਜ਼ ਸਮਝਾਉਂਦੇ ਹਨ। ਤੁਸੀਂ ਬੱਚਿਆਂ ਨੇ ਜਨਮ ਲਿਆ ਹੈ - ਬਾਪ ਦੇ ਕੋਲ। ਤੁਸੀਂ ਬੁੱਧੀ ਨਾਲ
ਜਾਣਦੇ ਹੋ ਅਸੀਂ ਸਭ ਆਤਮਾਵਾਂ ਦਾ ਉਹ ਬਾਪ ਹੈ, ਜਿਸਨੂੰ ਗਿਆਨ ਸਾਗਰ, ਨਾਲੇਜਫੁਲ ਕਿਹਾ ਜਾਂਦਾ ਹੈ।
ਗਿਆਨ ਦਾ ਸਾਗਰ ਹੈ, ਪਤਿਤ - ਪਾਵਨ ਹੈ। ਗਿਆਨ ਨਾਲ ਹੀ ਸਦਗਤੀ ਹੁੰਦੀ ਹੈ, ਮਨੁੱਖ ਪਤਿਤ ਤੋੰ ਪਾਵਨ
ਬਣਦੇ ਹਨ। ਹੁਣ ਤੁਸੀਂ ਬੱਚੇ ਇੱਥੇ ਬੈਠੇ ਹੋ। ਹੋਰ ਕਿਸੇ ਸਕੂਲ ਵਿੱਚ ਕਿਸੇ ਨੂੰ ਬੁੱਧੀ ਵਿੱਚ ਨਹੀਂ
ਰਹਿੰਦਾ ਕਿ ਸਾਨੂੰ ਗਿਆਨ ਦਾ ਸਾਗਰ ਨਿਰਾਕਾਰ ਬਾਪ ਪੜ੍ਹਾ ਰਹੇ ਹਨ। ਇਹ ਇੱਥੇ ਹੀ ਤੁਸੀਂ ਜਾਣਦੇ
ਹੋ। ਤੁਹਾਨੂੰ ਹੀ ਸਮਝਾਇਆ ਜਾਂਦਾ ਹੈ। ਖ਼ਾਸ ਭਾਰਤ ਅਤੇ ਆਮ ਸਾਰੀ ਦੁਨੀਆਂ ਵਿੱਚ ਇਵੇਂ ਕੋਈ ਵੀ ਨਹੀਂ
ਸਮਝਣਗੇ ਕਿ ਸਾਨੂੰ ਨਿਰਾਕਾਰ ਪਰਮਾਤਮਾ ਪੜ੍ਹਾਉਂਦੇ ਹਨ। ਉਨ੍ਹਾਂ ਨੂੰ ਪੜ੍ਹਾਉਣ ਵਾਲੇ ਹਨ ਹੀ
ਮਨੁੱਖ ਟੀਚਰ। ਹੋਰ ਫਿਰ ਅਜਿਹਾ ਵੀ ਗਿਆਨ ਨਹੀਂ ਹੈ ਜੋ ਸਮਝਣ - ਅਸੀਂ ਆਤਮਾ ਹਾਂ। ਆਤਮਾ ਹੀ ਪੜ੍ਹਦੀ
ਹੈ। ਆਤਮਾ ਹੀ ਸਭ ਕੁਝ ਕਰਦੀ ਹੈ। ਫਲਾਣੀ ਨੌਕਰੀ ਆਤਮਾ ਕਰਦੀ ਹੈ - ਇਨ੍ਹਾਂ ਆਰਗਨਜ ਦਵਾਰਾ।
ਉਨ੍ਹਾਂਨੂੰ ਤੇ ਇਹ ਰਹਿੰਦਾ ਹੈ ਕਿ ਅਸੀਂ ਫਲਾਣਾ ਹਾਂ। ਝੱਟ ਆਪਣਾ ਨਾਮ ਰੂਪ ਯਾਦ ਆ ਜਾਂਦਾ ਹੈ। ਅਸੀਂ
ਇਹ ਕਰਦੇ ਹਾਂ, ਅਸੀਂ ਇਵੇਂ ਕਰਦੇ ਹਾਂ। ਸ਼ਰੀਰ ਦਾ ਨਾਮ ਹੀ ਯਾਦ ਆ ਜਾਂਦਾ ਹੈ, ਪਰੰਤੂ ਉਹ ਰਾਂਗ
ਹੈ। ਅਸੀਂ ਤਾਂ ਪਹਿਲਾਂ ਆਤਮਾ ਹਾਂ ਨਾ। ਪਿੱਛੋਂ ਇਹ ਸ਼ਰੀਰ ਲਿਆ ਹੈ। ਸ਼ਰੀਰ ਦਾ ਨਾਮ ਬਦਲਦਾ ਰਹਿੰਦਾ
ਹੈ, ਆਤਮਾ ਦਾ ਨਾਮ ਤਾਂ ਨਹੀਂ ਬਦਲਦਾ। ਆਤਮਾ ਤੇ ਇੱਕ ਹੀ ਹੈ। ਬਾਪ ਨੇ ਕਿਹਾ ਹੈ ਮੇਰਾ ਆਤਮਾ ਦਾ
ਇੱਕ ਹੀ ਨਾਮ ਸ਼ਿਵ ਹੈ। ਇਹ ਸਾਰੀ ਦੁਨੀਆਂ ਜਾਣਦੀ ਹੈ। ਬਾਕੀ ਇਤਨੇ ਸਭ ਨਾਮ ਸ਼ਰੀਰਾਂ ਦੇ ਰੱਖੇ ਜਾਂਦੇ
ਹਨ। ਸ਼ਿਵਬਾਬਾ ਨੂੰ ਤੇ ਸ਼ਿਵ ਹੀ ਕਹਿੰਦੇ ਹਨ, ਬਸ। ਉਨ੍ਹਾਂ ਦਾ ਕੋਈ ਸ਼ਰੀਰ ਨਹੀਂ ਵਿਖਾਈ ਪੈਂਦਾ।
ਮਨੁੱਖ ਦੇ ਉੱਪਰ ਨਾਮ ਪੈਂਦਾ ਹੈ, ਮੈਂ ਫਲਾਣਾ ਹਾਂ। ਸਾਨੂੰ ਫਲਾਣਾ ਟੀਚਰ ਪੜ੍ਹਾ ਰਹੇ ਹਨ। ਨਾਮ
ਲੈਣਗੇ ਨਾ। ਅਸਲ ਵਿੱਚ ਆਤਮਾ ਸ਼ਰੀਰ ਦੇ ਦਵਾਰਾ ਟੀਚਰ ਦਾ ਕੰਮ ਕਰਦੀ ਹੈ, ਉਨ੍ਹਾਂ ਦੀ ਆਤਮਾ ਨੂੰ
ਪੜ੍ਹਾਉਂਦੀ ਹੈ। ਸੰਸਕਾਰ ਆਤਮਾ ਵਿੱਚ ਹੁੰਦੇ ਹਨ। ਆਰਗਨਜ਼ ਦਵਾਰਾ ਪੜ੍ਹਾਉਂਦੀ ਹੈ, ਪਾਰਟ ਵਜਾਉਂਦੀ
ਹੈ, ਸੰਸਕਾਰ ਅਨੁਸਾਰ। ਪ੍ਰੰਤੂ ਦੇਹ ਤੇ ਨਾਮ ਜੋ ਪਏ ਹਨ, ਉਸ ਤੇ ਸਾਰੇ ਧੰਧੇ ਆਦਿ ਚਲਦੇ ਹਨ। ਇੱਥੇ
ਤੁਸੀਂ ਬੱਚੇ ਜਾਣਦੇ ਹੋ ਸਾਨੂੰ ਨਿਰਾਕਾਰ ਬਾਪ ਪੜ੍ਹਾਉਂਦੇ ਹਨ। ਤੁਹਾਡੀ ਬੁੱਧੀ ਕਿੱਥੇ ਚਲੀ ਗਈ!
ਅਸੀਂ ਆਤਮਾ ਉਸ ਬਾਪ ਦੇ ਬਣੇ ਹਾਂ। ਆਤਮਾ ਸਮਝਦੀ ਹੈ ਨਿਰਾਕਾਰ ਫਾਦਰ ਸਾਨੂੰ ਆਕੇ ਇਸ ਸਾਕਾਰ ਦਵਾਰਾ
ਪੜ੍ਹਾਉਂਦੇ ਹਨ। ਉਨ੍ਹਾਂ ਦਾ ਨਾਮ ਹੈ ਸ਼ਿਵ। ਸ਼ਿਵ ਜਯੰਤੀ ਵੀ ਮਨਾਉਂਦੇ ਹਨ। ਸ਼ਿਵ ਤੇ ਹੈ ਬੇਹੱਦ ਦਾ
ਬਾਪ, ਉਨ੍ਹਾਂ ਨੂੰ ਹੀ ਪਰਮਪਿਤਾ ਪ੍ਰਮਾਤਮਾ ਕਿਹਾ ਜਾਂਦਾ ਹੈ। ਉਹ ਸਾਰੀਆਂ ਆਤਮਾਵਾਂ ਦਾ ਬਾਪ ਹੈ,
ਹੁਣ ਉਨ੍ਹਾਂ ਦੀ ਜਯੰਤੀ ਕਿਵੇਂ ਮਨਾਉਂਦੇ ਹਨ। ਆਤਮਾ ਸ਼ਰੀਰ ਵਿੱਚ ਪ੍ਰਵੇਸ਼ ਕਰਦੀ ਹੈ ਜਾਂ ਗਰਭ ਵਿੱਚ
ਆਉਂਦੀ ਹੈ। ਉੱਪਰ ਤੋਂ ਆਉਂਦੀ ਹੈ, ਇਹ ਕਿਸੇ ਨੂੰ ਪਤਾ ਨਹੀਂ ਪੇਂਦਾ। ਕ੍ਰਾਇਸਟ ਨੂੰ ਧਰਮ ਸਥਾਪਕ
ਕਹਿੰਦੇ ਹਨ। ਉਨ੍ਹਾਂ ਦੀ ਆਤਮਾ ਪਹਿਲਾਂ - ਪਹਿਲਾਂ ਉੱਪਰ ਤੋਂ ਆਉਣੀ ਚਾਹੀਦੀ ਹੈ। ਸਤੋਪ੍ਰਧਾਨ ਆਤਮਾ
ਆਉਂਦੀ ਹੈ। ਕੋਈ ਵੀ ਵਿਕਰਮ ਕੀਤਾ ਹੋਇਆ ਨਹੀਂ ਹੈ। ਪਹਿਲੇ ਸਤੋਪ੍ਰਧਾਨ ਫਿਰ ਸਤੋ, ਰਜੋ, ਤਮੋ ਵਿੱਚ
ਆਉਂਦੇ ਹਨ ਤਾਂ ਵਿਕਰਮ ਹੁੰਦੇ ਹਨ। ਪਹਿਲਾਂ ਆਤਮਾ ਜੋ ਆਵੇਗੀ, ਸਤੋਪ੍ਰਧਾਨ ਹੋਣ ਦੇ ਕਾਰਨ ਕੋਈ
ਦੁੱਖ ਨਹੀਂ ਭੋਗ ਸਕਦੀ। ਅੱਧਾ ਟਾਈਮ ਜਦੋਂ ਪੂਰਾ ਹੁੰਦਾ ਹੈ ਤਾਂ ਵਿਕਰਮ ਕਰਨ ਲੱਗਦੀ ਹੈ।
ਅੱਜ ਤੋਂ 5 ਹਜ਼ਾਰ ਵਰ੍ਹੇ
ਪਹਿਲਾਂ ਬਰੋਬਰ ਸੂਰਜਵੰਸ਼ੀ ਰਾਜ ਸੀ ਹੋਰ ਸਾਰੇ ਧਰਮ ਬਾਦ ਵਿੱਚ ਆਏ। ਭਾਰਤਵਾਸੀ ਵਿਸ਼ਵ ਦੇ ਮਾਲਿਕ ਸਨ।
ਭਾਰਤ ਨੂੰ ਅਵਿਨਾਸ਼ੀ ਖੰਡ ਕਿਹਾ ਜਾਂਦਾ ਹੈ ਹੋਰ ਕੋਈ ਖੰਡ ਸੀ ਨਹੀਂ। ਤਾਂ ਸ਼ਿਵਬਾਬਾ ਹੈ ਬਿਗੜੀ ਨੂੰ
ਬਣਾਉਣ ਵਾਲਾ, ਭੋਲਾਨਾਥ ਸ਼ਿਵ ਨੂੰ ਕਿਹਾ ਜਾਂਦਾ ਹੈ, ਨਾ ਕਿ ਸ਼ੰਕਰ ਨੂੰ। ਭੋਲਾਨਾਥ ਸ਼ਿਵ ਬਿਗੜੀ ਨੂੰ
ਬਨਾਉਣ ਵਾਲਾ ਹੈ। ਸ਼ਿਵ ਅਤੇ ਸ਼ੰਕਰ ਇੱਕ ਨਹੀਂ ਹਨ, ਵੱਖ - ਵੱਖ ਹਨ। ਬ੍ਰਹਮਾ, ਵਿਸ਼ਨੂੰ, ਸ਼ੰਕਰ ਦੀ
ਕੋਈ ਮਹਿਮਾ ਨਹੀਂ ਹੈ। ਮਹਿਮਾ ਸਿਰ੍ਫ ਇੱਕ ਸ਼ਿਵ ਦੀ ਹੈ ਜੋ ਵਿਗੜੀ ਨੂੰ ਬਨਾਉਂਦੇ ਹਨ। ਕਹਿੰਦੇ ਹਨ
- ਮੈਂ ਸਧਾਰਨ ਬੁੱਢੇ ਤਨ ਵਿੱਚ ਆਉਂਦਾ ਹਾਂ। ਇਸ ਨੇ 84 ਜਨਮ ਪੂਰੇ ਕੀਤੇ, ਹੁਣ ਖੇਲ੍ਹ ਪੂਰਾ ਹੋਇਆ।
ਇਹ ਪੁਰਾਣਾ ਚੋਲਾ, ਪੁਰਾਣੇ ਸੰਬੰਧ ਵੀ ਖ਼ਲਾਸ ਹੋ ਜਾਣ ਵਾਲੇ ਹਨ। ਹੁਣ ਕਿਸ ਨੂੰ ਯਾਦ ਕਰੀਏ? ਖ਼ਤਮ
ਹੋਣ ਵਾਲੀ ਚੀਜ਼ ਨੂੰ ਯਾਦ ਨਹੀਂ ਕੀਤਾ ਜਾਂਦਾ ਹੈ। ਨਵਾਂ ਮਕਾਨ ਬਣਦਾ ਹੈ ਤਾਂ ਫਿਰ ਪੁਰਾਣੇ ਤੋਂ
ਦਿਲ ਹੱਟ ਜਾਂਦੀ ਹੈ। ਇਹ ਫਿਰ ਹੈ ਬੇਹੱਦ ਦੀ ਗੱਲ। ਸ੍ਰਵ ਦੀ ਸਦਗਤੀ ਹੁੰਦੀ ਹੈ ਮਤਲਬ ਰਾਵਣ ਦੇ
ਰਾਜ ਤੋਂ ਸਭ ਨੂੰ ਛੁਟਕਾਰਾ ਮਿਲਦਾ ਹੈ। ਰਾਵਣ ਨੇ ਸਭ ਨੂੰ ਵਿਗਾੜ ਦਿੱਤਾ ਹੈ। ਭਾਰਤ ਬਿਲਕੁਲ ਹੀ
ਕੰਗਾਲ ਭ੍ਰਿਸ਼ਟਾਚਾਰੀ ਹੈ। ਲੋਕੀ ਭ੍ਰਿਸ਼ਟਾਚਾਰ ਸਮਝਦੇ ਹਨ ਕਰਪਸ਼ਨ, ਅਡਲਟਰੇਸ਼ਨ ਨੂੰ ਚੋਰੀ ਠੱਗੀ
ਨੂੰ। ਪਰੰਤੂ ਬਾਪ ਕਹਿੰਦੇ ਹਨ - ਪਹਿਲਾ ਭ੍ਰਿਸ਼ਟਾਚਾਰ ਹੈ ਮੂਤ ਪਲੀਤੀ ਬਣਨਾ। ਸ਼ਰੀਰ ਵਿਕਾਰ ਤੋਂ
ਪੈਦਾ ਹੁੰਦਾ ਹੈ ਇਸਲਈ ਇਸਨੂੰ ਵਿਸ਼ਸ਼ ਵਰਲਡ ਕਿਹਾ ਜਾਂਦਾ ਹੈ। ਸਤਿਯੁਗ ਨੂੰ ਵਾਈਸਲੇਸ ਕਿਹਾ ਜਾਂਦਾ
ਸੀ। ਅਸੀਂ ਸਤਿਯੁਗ ਵਿੱਚ ਪ੍ਰਵ੍ਰਿਤੀ ਮਾਰਗ ਵਾਲੇ ਦੇਵੀ - ਦੇਵਤੇ ਸੀ। ਕਹਿੰਦੇ ਹਨ ਪਵਿੱਤਰ ਹੋਣ
ਨਾਲ ਵਿਕਾਰ ਬਿਨਾਂ ਬੱਚੇ ਕਿਵੇਂ ਪੈਦਾ ਹੋਣਗੇ। ਬੋਲੋ, ਅਸੀਂ ਆਪਣੀ ਰਾਜਧਾਨੀ ਬਾਹੂਬਲ ਨਾਲ ਨਹੀਂ
ਯੋਗਬਲ ਨਾਲ ਸਥਾਪਨ ਕਰਦੇ ਹਾਂ। ਤਾਂ ਕਿ ਯੋਗਬਲ ਨਾਲ ਬੱਚੇ ਨਹੀਂ ਪੈਦਾ ਹੋ ਸਕਦੇ ਹਨ! ਜਦੋਂਕਿ ਹੈ
ਹੀ ਵਾਈਸਲੇਸ ਵਰਲਡ, ਪਵਿੱਤਰ ਗ੍ਰਹਿਸਤ ਆਸ਼੍ਰਮ। ਜਿਵੇਂ ਰਾਜਾ ਰਾਣੀ ਸੰਪੂਰਨ ਨਿਰਵਿਕਾਰੀ ਉਵੇਂ
ਪ੍ਰਜਾ। ਇੱਥੇ ਹਨ ਸੰਪੂਰਨ ਵਿਕਾਰੀ। ਸਤਿਯੁਗ ਵਿੱਚ ਵਿਕਾਰ ਹੁੰਦੇ ਨਹੀਂ। ਉਸਨੂੰ ਕਿਹਾ ਜਾਂਦਾ ਹੈ
ਈਸ਼ਵਰੀਏ ਰਾਜ। ਈਸ਼ਵਰ ਬਾਪ ਦਾ ਸਥਾਪਨ ਕੀਤਾ ਹੋਇਆ। ਹੁਣ ਤੇ ਹੈ ਰਾਵਣ ਰਾਜ। ਸ਼ਿਵਬਾਬਾ ਦੀ ਪੂਜਾ
ਹੁੰਦੀ ਹੈ, ਜਿਸਨੇ ਸਵਰਗ ਸਥਾਪਨ ਕੀਤਾ। ਰਾਵਣ ਜਿਸ ਨੇ ਨਰਕ ਬਣਾਇਆ ਉਸਨੂੰ ਸਾੜ੍ਹਦੇ ਆਉਂਦੇ ਹਨ।
ਦਵਾਪਰ ਕਦੋਂ ਸ਼ੁਰੂ ਹੋਇਆ, ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਇਹ ਵੀ ਸਮਝ ਦੀ ਗੱਲ ਹੈ। ਇਹ ਹੈ ਹੀ
ਤਮੋਪ੍ਰਧਾਨ ਆਸੁਰੀ ਦੁਨੀਆਂ। ਉਹ ਹੈ ਈਸ਼ਵਰੀਏ ਦੁਨੀਆਂ। ਉਸਨੂੰ ਸਵਰਗ ਦੈਵੀ ਪਾਵਨ ਦੁਨੀਆਂ ਕਿਹਾ
ਜਾਂਦਾ ਹੈ। ਇਹ ਹੈ ਨਰਕ, ਪਤਿਤ ਦੁਨੀਆਂ। ਇਹ ਗੱਲਾਂ ਵੀ ਸਮਝਣਗੇ ਉਹੀ ਜੋ ਰੋਜ਼ ਪੜ੍ਹਨਗੇ। ਬਹੁਤ
ਕਹਿੰਦੇ ਹਨ ਫਲਾਣੀ ਜਗ੍ਹਾ ਸਕੂਲ ਥੋੜ੍ਹੀ ਨਾ ਹੈ। ਅਰੇ ਹੈਡ ਆਫਿਸ ਤੇ ਹੈ ਨਾ। ਤੁਸੀਂ ਆਕੇ
ਡਾਇਰੈਕਸ਼ਨ ਲੈ ਜਾਵੋ। ਵੱਡੀ ਗੱਲ ਤੇ ਨਹੀਂ ਹੈ। ਸ੍ਰਿਸ਼ਟੀ ਚੱਕਰ ਨੂੰ ਸੈਕਿੰਡ ਵਿੱਚ ਸਮਝਾਇਆ ਜਾਂਦਾ
ਹੈ। ਸਤਿਯੁਗ, ਤ੍ਰੇਤਾ ਪਾਸਟ ਹੋ ਗਿਆ ਫਿਰ ਦਵਾਪਰ, ਕਲਯੁਗ, ਇਹ ਵੀ ਪਾਸਟ ਹੋਇਆ। ਹੁਣ ਹੈ ਸੰਗਮਯੁਗ।
ਨਵੀਂ ਦੁਨੀਆਂ ਵਿੱਚ ਜਾਣ ਦੇ ਲਈ ਪੜ੍ਹਨਾ ਹੈ। ਹਰ ਇੱਕ ਦਾ ਹੱਕ ਹੈ ਪੜ੍ਹਨਾ। ਬਾਬਾ ਅਸੀਂ ਨੌਕਰੀ
ਕਰਦੇ ਹਾਂ। ਅੱਛਾ ਇੱਕ ਹਫਤਾ ਗਿਆਨ ਲੈਕੇ ਫਿਰ ਚਲੇ ਜਾਣਾ, ਮੁਰਲੀ ਮਿਲਦੀ ਰਹੇਗੀ। ਪਹਿਲੇ 7 ਰੋਜ਼
ਭੱਠੀ ਵਿੱਚ ਜਰੂਰ ਰਹਿਣਾ ਹੈ। ਭਾਵੇਂ 7 ਰੋਜ਼ ਆਉਣਗੇ ਪਰੰਤੂ ਸਭ ਦੀ ਬੁੱਧੀ ਇੱਕ ਜਿਹੀ ਨਹੀਂ ਰਹੇਗੀ।
7 ਰੋਜ਼ ਭੱਠੀ ਮਾਨਾ ਕਿਸੇ ਦੀ ਵੀ ਯਾਦ ਨਾ ਆਵੇ। ਕਿਸੇ ਨਾਲ ਪੱਤਰ ਵਿਵਹਾਰ ਆਦਿ ਵੀ ਨਾ ਹੋਵੇ। ਸਭ
ਇੱਕ ਜਿਹਾ ਤਾਂ ਸਮਝ ਨਹੀਂ ਸਕਦੇ। ਇੱਥੇ ਪਤਿਤਾਂ ਨੂੰ ਪਾਵਨ ਬਣਨਾ ਹੈ। ਇਹ ਪਤਿਤਪੁਣਾ ਵੀ ਰੋਗ ਹੈ,
ਅੱਧਾਕਲਪ ਦੇ ਮਹਾਰੋਗੀ ਮਨੁੱਖ ਹਨ। ਉਨ੍ਹਾਂ ਨੂੰ ਵੱਖ ਬਿਠਾਉਣਾ ਪਵੇ। ਕਿਸੇ ਦਾ ਵੀ ਸੰਗ ਨਾ ਹੋਵੇ।
ਬਾਹਰ ਜਾਣਗੇ, ਉਲਟਾ - ਸੁਲਟਾ ਖਾਣਗੇ, ਪਤਿਤ ਦੇ ਹੱਥ ਦਾ ਖਾਣਗੇ। ਸਤਿਯੁਗ ਵਿੱਚ ਦੇਵਤੇ ਪਾਵਨ ਹਨ
ਨਾ। ਉਨ੍ਹਾਂ ਲਈ ਵੇਖੋ ਖਾਸ ਮੰਦਿਰ ਬਣਦੇ ਹਨ। ਦੇਵਤਾਵਾਂ ਨੂੰ ਫਿਰ ਪਤਿਤ ਛੂ ਨਹੀਂ ਸਕਦੇ। ਇਸ ਸਮੇਂ
ਤਾਂ ਮਨੁੱਖ ਬਿਲਕੁਲ ਪਤਿਤ ਭ੍ਰਿਸ਼ਟਾਚਾਰੀ ਹਨ। ਸ਼ਰੀਰ ਵਿਸ਼ ਨਾਲ ਪੈਦਾ ਹੁੰਦਾ ਹੈ ਇਸਲਈ ਇਨ੍ਹਾਂਨੂੰ
ਭ੍ਰਿਸ਼ਟਾਚਾਰੀ ਕਿਹਾ ਜਾਂਦਾ ਹੈ। ਸੰਨਿਆਸੀਆਂ ਦਾ ਵੀ ਸ਼ਰੀਰ ਵਿਸ਼ ਨਾਲ ਬਣਿਆ ਹੋਇਆ ਹੈ। ਬਾਪ ਕਹਿੰਦੇ
ਹਨ ਪਹਿਲਾਂ - ਪਹਿਲਾਂ ਆਤਮਾ ਨੂੰ ਪਵਿੱਤਰ ਹੋਣਾ ਹੈ, ਫਿਰ ਸ਼ਰੀਰ ਵੀ ਪਵਿੱਤਰ ਚਾਹੀਦਾ ਹੈ ਇਸਲਈ
ਪੁਰਾਣੇ ਇਮਪਿਓਰ ਸ਼ਰੀਰ ਸਭ ਵਿਨਾਸ਼ ਹੋ ਜਾਣੇ ਹਨ। ਸਭ ਨੇ ਵਾਪਿਸ ਜਾਣਾ ਹੈ। ਇਹ ਹੈ ਕਿਆਮਤ ਦਾ ਸਮਾਂ।
ਸਭ ਨੂੰ ਪਵਿੱਤਰ ਬਣ ਵਾਪਿਸ ਜਾਣਾ ਹੈ। ਭਾਰਤ ਵਿੱਚ ਹੀ ਹੋਲਿਕਾ ਮਨਾਉਂਦੇ ਹਨ। ਇੱਥੇ 5 ਤੱਤਵਾਂ ਦੇ
ਸ਼ਰੀਰ ਤਮੋਪ੍ਰਧਾਨ ਹਨ। ਸਤਿਯਗ ਵਿੱਚ ਸ਼ਰੀਰ ਵੀ ਸਤੋਪ੍ਰਧਾਨ ਹੁੰਦੇ ਹਨ। ਸ਼੍ਰੀਕ੍ਰਿਸ਼ਨ ਦਾ ਚਿੱਤਰ ਹੈ
ਨਾ। ਨਰਕ ਨੂੰ ਲੱਤ ਮਾਰਨਾ ਹੁੰਦਾ ਹੈ ਕਿਉਂਕਿ ਸਤਿਯੁਗ ਵਿੱਚ ਜਾਣਾ ਹੈ। ਮੁਰਦੇ ਨੂੰ ਵੀ ਜਦੋਂ
ਸ਼ਮਸ਼ਾਨ ਵਿੱਚ ਲੈ ਜਾਂਦੇ ਹਨ ਤਾਂ ਪਹਿਲਾਂ ਮੂੰਹ ਸ਼ਹਿਰ ਵੱਲ, ਪੈਰ ਸ਼ਮਸ਼ਾਨ ਵੱਲ ਕਰਦੇ ਹਨ। ਫਿਰ ਜਦੋਂ
ਸ਼ਮਸ਼ਾਨ ਦੇ ਅੰਦਰ ਵੜਦੇ ਹਨ ਤਾਂ ਮੂੰਹ ਸ਼ਮਸ਼ਾਨ ਵੱਲ ਕਰ ਦਿੰਦੇ ਹਨ। ਹੁਣ ਤੁਸੀਂ ਸਵਰਗ ਵਿੱਚ ਜਾਂਦੇ
ਹੋ ਤਾਂ ਤੁਹਾਡਾ ਮੂੰਹ ਉਸ ਪਾਸੇ ਹੈ। ਸ਼ਾਂਤੀਧਾਮ ਅਤੇ ਸੁਖਧਾਮ, ਪੈਰ ਦੁਖਧਾਮ ਵੱਲ ਹਨ। ਉਹ ਤਾਂ
ਮੁਰਦੇ ਦੀ ਗੱਲ ਹੈ, ਇੱਥੇ ਤਾਂ ਪੁਰਸ਼ਾਰਥ ਕਰਨਾ ਹੁੰਦਾ ਹੈ। ਸਵੀਟ ਹੋਮ ਨੂੰ ਯਾਦ ਕਰਦੇ - ਕਰਦੇ
ਤੁਸੀਂ ਆਤਮਾਵਾਂ ਸਵੀਟ ਹੋਮ ਵਿੱਚ ਚਲੀਆਂ ਜਾਵੋਗੀਆਂ। ਇਹ ਹੈ ਬੁੱਧੀ ਦੀ ਪ੍ਰੈਕਟਿਸ। ਇਹ ਬਾਪ ਬੈਠ
ਸਭ ਰਾਜ਼ ਸਮਝਾਉਂਦੇ ਹਨ। ਤੁਸੀਂ ਜਾਣਦੇ ਹੋ ਹੁਣ ਅਸੀਂ ਆਤਮਾਵਾਂ ਨੇ ਜਾਣਾ ਹੈ ਘਰ। ਇਹ ਪੁਰਾਣਾ ਚੋਲਾ
ਪੁਰਾਣੀ ਦੁਨੀਆਂ ਹੈ, ਨਾਟਕ ਪੂਰਾ ਹੋਇਆ ਮਾਨਾ 84 ਜਨਮ ਪਾਰਟ ਵਜਾਇਆ। ਇਹ ਵੀ ਸਮਝਾਇਆ ਹੈ ਕਿ ਸਭ
84 ਜਨਮ ਨਹੀਂ ਲੈਂਦੇ ਹਨ। ਜੋ ਆਉਂਦੇ ਹੀ ਬਾਦ ਵਿੱਚ ਹਨ ਹੋਰ ਧਰਮ ਵਿੱਚ, ਜਰੂਰ ਉਨ੍ਹਾਂ ਦੇ ਘੱਟ
ਜਨਮ ਹੋਣਗੇ। ਇਸਲਾਮੀਆਂ ਤੋੰ ਬੋਧੀਆਂ ਦੇ ਘੱਟ। ਕ੍ਰਿਸ਼ਚਨਾਂ ਦੇ ਉਨ੍ਹਾਂ ਤੋਂ ਘੱਟ। ਗੁਰੂਨਾਨਕ ਦੇ
ਸਿੱਖ ਲੋਕ ਆਏ ਹੀ ਹੁਣੇ ਹਨ। ਗੁਰੂਨਾਨਕ ਨੂੰ 500 ਵਰ੍ਹੇ ਹੋਏ ਤਾਂ ਉਹ ਥੋੜ੍ਹੀ ਨਾ 84 ਜਨਮ ਲੈਣਗੇ।
ਹਿਸਾਬ ਕੀਤਾ ਜਾਂਦਾ ਹੈ। 5 ਹਜ਼ਾਰ ਵਰ੍ਹਿਆਂ ਵਿੱਚ ਇਤਨੇ ਜਨਮ, ਤਾਂ 500 ਵਰ੍ਹਿਆਂ ਵਿੱਚ ਕਿੰਨੇ
ਜਨਮ ਹੋਏ ਹੋਣਗੇ? 12 -13 ਜਨਮ। ਕ੍ਰਾਇਸਟ ਦੇ 2 ਹਜ਼ਾਰ ਵਰ੍ਹੇ ਹੋਣਗੇ ਤਾਂ ਉਨ੍ਹਾਂ ਦੇ ਕਿੰਨੇ ਜਨਮ
ਹੋਣਗੇ। ਅੱਧੇ ਤੋਂ ਵੀ ਘੱਟ ਹੋ ਜਾਣਗੇ। ਹਿਸਾਬ ਹੈ ਨਾ। ਇਸ ਵਿੱਚ ਕੋਈ ਕਿੰਨੇ ਕੋਈ ਕਿੰਨੇ ਐਕੁਰੇਟ
ਨਹੀਂ ਕਹਿ ਸਕਦੇ। ਇਨ੍ਹਾਂ ਗੱਲਾਂ ਵਿੱਚ ਡਿਬੇਟ ਕਰਨ ਵਿੱਚ ਜ਼ਿਆਦਾ ਟਾਈਮ ਵੇਸਟ ਨਹੀਂ ਕਰਨਾ ਚਾਹੀਦਾ।
ਤੁਹਾਡਾ ਕੰਮ ਹੈ ਬਾਪ ਨੂੰ ਯਾਦ ਕਰਨਾ। ਫਾਲਤੂ ਗੱਲਾਂ ਵਿੱਚ ਬੁੱਧੀ ਨਹੀਂ ਜਾਣੀ ਚਾਹੀਦੀ। ਬਾਪ ਨਾਲ
ਯੋਗ ਲਗਾਉਣਾ, ਚੱਕਰ ਨੂੰ ਜਾਨਣਾ ਹੈ। ਬਾਕੀ ਪਾਪ ਨਸ਼ਟ ਹੋਣਗੇ ਯਾਦ ਨਾਲ। ਇਸ ਵਿੱਚ ਹੀ ਮਿਹਨਤ ਹੈ
ਇਸਲਈ ਭਾਰਤ ਦਾ ਪ੍ਰਾਚੀਨ ਯੋਗ ਕਹਿੰਦੇ ਹਨ, ਜੋ ਬਾਪ ਹੀ ਸਿਖਾਉਂਦੇ ਹਨ। ਸਤਿਯੁਗ, ਤ੍ਰੇਤਾ ਵਿਚ
ਤਾਂ ਯੋਗ ਦੀ ਗੱਲ ਹੀ ਨਹੀਂ। ਫਿਰ ਭਗਤੀ ਮਾਰਗ ਵਿੱਚ ਹਠਯੋਗ ਸ਼ੁਰੂ ਹੁੰਦਾ ਹੈ। ਇਹ ਹੈ ਸਹਿਜ
ਰਾਜਯੋਗ। ਬਾਪ ਕਹਿੰਦੇ ਹਨ - ਮੈਨੂੰ ਯਾਦ ਕਰਨਾ ਨਾਲ ਪਾਵਨ ਬਣਨਗੇ। ਮੂਲ ਗੱਲ ਯਾਦ ਦੀ ਹੈ। ਕੋਈ ਵੀ
ਪਾਪ ਨਹੀਂ ਕਰਨਾ ਹੈ। ਦੇਵੀ ਦੇਵਤਾਵਾਂ ਦੇ ਮੰਦਿਰ ਹਨ ਕਿਓਂਕਿ ਪਾਵਨ ਹਨ। ਪੁਜਾਰੀ ਲੋਕ ਤਾਂ ਪਤਿਤ
ਹਨ। ਪਾਵਨ ਦੇਵਤਾਵਾਂ ਨੂੰ ਸਨਾਨ ਆਦਿ ਕਰਾਉਂਦੇ ਹਨ। ਵਾਸਤਵ ਵਿੱਚ ਪਤਿਤ ਦਾ ਹੱਥ ਵੀ ਨਹੀਂ ਲਗਣਾ
ਚਾਹੀਦਾ ਹੈ। ਇਹ ਸਭ ਹੈ ਭਗਤੀਮਾਰਗ ਦਾ ਰਸਮਰਿਵਾਜ਼। ਹੁਣ ਤਾਂ ਅਸੀਂ ਪਾਵਨ ਬਣ ਰਹੇ ਹਾਂ। ਪਵਿੱਤਰ
ਬਣ ਜਾਵਾਂਗੇ ਤਾਂ ਫਿਰ ਦੇਵਤਾ ਬਣ ਜਾਵਾਂਗੇ। ਉੱਥੇ ਤਾਂ ਪੂਜਾ ਆਦਿ ਦੀ ਦਰਕਾਰ ਨਹੀਂ ਰਹਿੰਦੀ। ਸਰਵ
ਦਾ ਸਦਗਤੀ ਦਾਤਾ ਹੈ ਹੀ ਇੱਕ ਬਾਪ ਹੈ। ਉਨ੍ਹਾਂ ਨੂੰ ਹੀ ਭੋਲੇਨਾਥ ਕਹਿੰਦੇ ਹਨ। ਮੈਂ ਆਉਂਦਾ ਹਾਂ
ਪਤਿਤ ਦੁਨੀਆਂ, ਪਤਿਤ ਸ਼ਰੀਰ ਵਿੱਚ ਪੁਰਾਣੇ ਰਾਵਣ ਰਾਜ ਵਿਚ। ਹਾਂ ਕੋਈ ਦੇ ਵੀ ਤਨ ਵਿੱਚ ਪ੍ਰਵੇਸ਼ ਕਰ
ਮੁਰਲੀ ਚਲਾ ਸਕਦੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਸਰਵਵਿਆਪੀ ਹਨ। ਹਰ ਇੱਕ ਵਿੱਚ ਤਾਂ ਆਪਣੀ - ਆਪਣੀ
ਆਤਮਾ ਹੈ। ਫਾਰਮ ਵਿੱਚ ਵੀ ਲਿਖਵਾਇਆ ਜਾਂਦਾ ਹੈ ਤੁਹਾਡੀ ਆਤਮਾ ਦਾ ਬਾਪ ਕੌਣ ਹੈ? ਪਰ ਸਮਝਦੇ ਨਹੀਂ
ਹਨ। ਆਤਮਾਵਾਂ ਦਾ ਬਾਪ ਤਾਂ ਇੱਕ ਹੋਵੇਗਾ। ਅਸੀਂ ਸਭ ਬ੍ਰਦਰ੍ਸ ਹਾਂ। ਫਾਦਰ ਇੱਕ ਹੈ। ਉਨ੍ਹਾਂ ਤੋਂ
ਵਰਸਾ ਮਿਲਦਾ ਹੈ ਜੀਵਨਮੁਕਤੀ ਦਾ। ਉਹ ਹੀ ਲਿਬ੍ਰੇਟਰ, ਗਾਈਡ ਹੈ। ਸਾਰੀਆਂ ਆਤਮਾਵਾਂ ਨੂੰ ਲੈ ਜਾਣਗੇ
ਸਵੀਟ ਹੋਮ ਇਸਲਈ ਪੁਰਾਣੀ ਦੁਨੀਆਂ ਦਾ ਵਿਨਾਸ਼ ਹੁੰਦਾ ਹੈ। ਹੋਲਿਕਾ ਹੁੰਦਾ ਹੈ ਨਾ। ਸ਼ਰੀਰ ਸਭ ਖਤਮ
ਹੋ ਜਾਣਗੇ। ਬਾਕੀ ਆਤਮਾਵਾਂ ਸਭ ਵਾਪਿਸ ਚਲੀ ਜਾਣਗੀਆਂ। ਸਤਿਯੁਗ ਵਿੱਚ ਤਾਂ ਫਿਰ ਬਹੁਤ ਥੋੜੇ ਹੋਣਗੇ।
ਸਮਝਣਾ ਚਾਹੀਦਾ ਹੈ ਕਿ ਸ੍ਵਰਗ ਦੀ ਸਥਾਪਨਾ ਕੌਣ ਕਰਾਉਂਦੇ ਹਨ, ਕਲਯੁਗ ਦਾ ਵਿਨਾਸ਼ ਕੌਣ ਕਰਾਉਂਦੇ ਹਨ?
ਸੋ ਤਾਂ ਕਲੀਯਰ ਲਿਖਿਆ ਹੋਇਆ ਹੈ। ਕਹਿੰਦੇ ਹਨ ਮਿੱਠੜਾ ਘੁਰ ਤ ਘੁਰਾਯ (ਪਿਆਰ ਕਰੋ ਤਾਂ ਪਿਆਰ
ਮਿਲੇਗਾ) ਬਾਪ ਕਹਿੰਦੇ ਹਨ ਜੋ ਮੇਰੇ ਅਰਥ ਬਹੁਤ ਸਰਵਿਸ ਕਰਦੇ ਹਨ, ਮਨੁੱਖ ਨੂੰ ਦੇਵਤਾ ਬਣਾਉਣ ਦੀ
ਉਹ ਜਾਸਤੀ ਪਿਆਰੇ ਲੱਗਦੇ ਹਨ।
ਜੋ ਪੁਰਸ਼ਾਰਥ ਕਰਨਗੇ ਉਹ
ਹੀ ਉੱਚ ਵਰਸਾ ਪਾਉਣਗੇ। ਵਰਸਾ ਆਤਮਾਵਾਂ ਨੂੰ ਪਾਉਣਾ ਹੈ ਪਰਮਾਤਮਾ ਬਾਪ ਤੋਂ। ਆਤਮ - ਅਭਿਮਾਨੀ ਬਣਨਾ
ਪਵੇ। ਕਈ ਬਹੁਤ ਭੁੱਲਾਂ ਵੀ ਕਰਦੇ ਹਨ, ਪੁਰਾਣੀਆਂ ਆਦਤਾਂ ਪੱਕੀਆਂ ਹੋ ਗਈਆਂ ਹਨ। ਤਾਂ ਕਿੰਨਾ ਵੀ
ਸਮਝਾਵੋ ਉਹ ਛੁੱਟਦਾ ਨਹੀਂ, ਉਸ ਨਾਲ ਆਪਣੀ ਹੀ ਪਦਵੀ ਘੱਟ ਕਰ ਦਿੰਦੇ ਹਨ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਕਿਸੇ ਵੀ
ਗੱਲ ਦੀ ਡਿਬੇਟ ਵਿੱਚ ਆਪਣਾ ਟਾਈਮ ਵੇਸਟ ਨਹੀਂ ਕਰਨਾ ਹੈ। ਵਿਅਰਥ ਦੀ ਗੱਲਾਂ ਵਿੱਚ ਬੁੱਧੀ ਜਾਸਤੀ
ਨਾ ਜਾਵੇ। ਜਿੰਨਾ ਹੋ ਸਕੇ ਯਾਦ ਦੀ ਯਾਤਰਾ ਨਾਲ ਵਿਕਰਮ ਵਿਨਾਸ਼ ਕਰਨੇ ਹਨ। ਆਤਮ - ਅਭਿਮਾਨੀ ਰਹਿਣ
ਦੀ ਆਦਤ ਪਾਉਣੀ ਹੈ।
2. ਇਸ ਪੁਰਾਣੀ ਦੁਨੀਆਂ
ਤੋਂ ਆਪਣਾ ਮੂੰਹ ਫੇਰ ਲੈਣਾ ਹੈ। ਸ਼ਾਂਤੀਧਾਮ ਅਤੇ ਸੁੱਖਧਾਮ ਨੂੰ ਯਾਦ ਕਰਨਾ ਹੈ। ਨਵਾਂ ਮਕਾਨ ਬਣ
ਰਿਹਾ ਹੈ ਤਾਂ ਪੁਰਾਣੇ ਤੋਂ ਦਿਲ ਹਟਾ ਲੈਣੀ ਹੈ।
ਵਰਦਾਨ:-
ਈਸ਼ਵਰੀ ਕੁਲ ਦੀ ਸਮ੍ਰਿਤੀ ਦਵਾਰਾ ਮਾਇਆ ਦਾ ਸਾਹਮਣਾ ਕਰਨ ਵਾਲੇ ਸਦਾ ਸਮਰਥ ਸਵਰੂਪ ਭਵ
ਕਿਸੇ ਵੀ ਕੰਮ ਵਿੱਚ
ਸਫ਼ਲਤਾ ਪ੍ਰਾਪਤ ਕਰਨੀ ਹੈ ਤਾਂ ਪਹਿਲੇ ਸਮ੍ਰਿਤੀ ਦਵਾਰਾ ਸਮਰਥੀ ਸਵਰੂਪ ਬਣੋ। ਸਮਰਥੀ ਆਉਣ ਨਾਲ ਮਾਇਆ
ਦਾ ਸਾਹਮਣਾ ਕਰਨਾ ਸਹਿਜ ਹੋ ਜਾਏਗਾ। ਜਿਵੇਂ ਦੀ ਸਮ੍ਰਿਤੀ ਹੁੰਦੀ ਹੈ ਉਵੇਂ ਦਾ ਸਵਰੂਪ ਬਣ ਜਾਂਦਾ
ਹੈ ਇਸਲਈ ਸਦਾ ਪਾਵਰਫੁੱਲ ਸਮ੍ਰਿਤੀ ਰਹੇ - ਕਿ ਜਦੋਂ ਤੱਕ ਇਹ ਈਸ਼ਵਰੀ ਜਨਮ ਹੈ ਉਦੋਂ ਤੱਕ ਹਰ
ਸੈਕਿੰਡ, ਹਰ ਸੰਕਲਪ ਸੇਵਾ ਤੇ ਹਾਂ। ਸਾਡਾ ਈਸ਼ਵਰੀ ਕੁਲ ਹੈ, ਇਹ ਸਮ੍ਰਿਤੀ ਦੀ ਸੀਟ ਸਰਵ ਕਮਜ਼ੋਰੀਆਂ
ਨੂੰ ਖ਼ਤਮ ਕਰ ਦਵੇਗੀ।
ਸਲੋਗਨ:-
ਸਤ ਸਮੇਂ
ਪ੍ਰਮਾਣ ਖੁਦ ਸਿੱਧ ਹੁੰਦਾ ਹੈ। ਉਸਨੂੰ ਸਿੱਧ ਕਰਨ ਦੀ ਜ਼ਰੂਰਤ ਨਹੀਂ।
ਇਹ ਅਵਿਅਕਤ ਇਸ਼ਾਰੇ :-
ਮਹਾਨ ਬਣਨ ਦੇ ਲਈ ਮਧੁਰਤਾ ਅਤੇ ਨਿਮਰਤਾ ਦਾ ਗੁਣ ਧਾਰਨ ਕਰੋ।
ਮਜ਼ੋਰਿਟੀ ਦੇ ਸਾਹਮਣੇ
ਸਰਵਿਸ ਵਿੱਚ ਬਾਧਾ ਪਾਉਣ ਵਾਲਾ ਮੁਖ ਵਿਗਣ ਆਉਦਾ ਹੈ -ਮੈਂ ਇਹ ਕੀਤਾ .. ਮੈਂ ਹੀ ਇਹ ਕਰ ਸਕਦਾ ਹਾਂ
…ਇਹ ਮੈਂਪਨ ਆਉਣਾ ਇਸ ਨੂੰ ਕਿਹਾ ਜਾਂਦਾ ਹੈ ਗਿਆਨ ਦਾ ਅਭਿਮਾਨ, ਬੁੱਧੀ ਦਾ ਅਭਿਮਾਨ, ਸਰਵਿਸ ਦਾ
ਅਭਿਮਾਨ, ਇਹਨਾਂ ਰੂਪਾ ਵਿੱਚ ਹੀ ਵਿਗਣ ਆਉਂਦਾ ਹੈ। ਇਸ ਤਰ੍ਹਾਂ ਦੇ ਵਿਗਣਾ ਨੂੰ ਖ਼ਤਮ ਕਰਨ ਦੇ ਲਈ
ਸਦਾ ਇੱਕ ਸ਼ਬਦ ਯਾਦ ਰੱਖਣਾ ਕਿ ਮੈਂ ਨਿਮਿਤ ਹਾਂ। ਨਿਮਿਤ ਬਣਨ ਨਾਲ ਹੀ ਨਿਰਾਕਾਰੀ, ਨਿਰਹੰਕਾਰੀ ਅਤੇ
ਨਮਰਚਿਤ, ਨਿ: ਸੰਕਲਪ ਅਵਸਥਾ ਵਿੱਚ ਰਹਿ ਸਕਦੇ ਹਨ, ਇਹੀ ਧਾਰਨਾਵਾਂ ਵਾਯੂਮੰਡਲ ਨੂੰ ਨਿਰਵਿਗਣ ਬਣਾ
ਦਿੰਦੀ ਹੈ।