30.07.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਮਾਇਆ
ਦੁਸ਼ਮਣ ਤੁਹਾਡੇ ਸਾਮ੍ਹਣੇ ਹੈ ਇਸਲਈ ਆਪਣੀ ਬਹੁਤ - ਬਹੁਤ ਸੰਭਾਲ ਕਰਨੀ ਹੈ , ਜੇਕਰ ਚਲਦੇ - ਚਲਦੇ
ਮਾਇਆ ਵਿੱਚ ਫਸ ਗਏ ਤਾਂ ਆਪਣੀ ਤਕਦੀਰ ਨੂੰ ਲਕੀਰ ਲਗਾ ਦਵੋ ਗੇ”
ਪ੍ਰਸ਼ਨ:-
ਤੁਸੀਂ ਰਾਜਯੋਗੀ
ਬੱਚਿਆਂ ਦਾ ਮੁੱਖ ਕ੍ਰਤਵਿਆ ਕੀ ਹੈ?
ਉੱਤਰ:-
ਪੜਨਾ ਅਤੇ
ਪੜਾਉਣਾ, ਇਹ ਹੀ ਤੁਹਾਡਾ ਮੁੱਖ ਕ੍ਰਤਵਿਆ ਹੈ। ਤੁਸੀਂ ਹੋ ਈਸ਼ਵਰੀ ਮਤ ਤੇ। ਤੁਹਾਨੂੰ ਕਿਸੇ ਜੰਗਲ
ਵਿਚ ਨਹੀਂ ਜਾਣਾ ਹੈ। ਘਰ ਗ੍ਰਹਿਸਤ ਵਿਚ ਰਹਿੰਦੇ ਸ਼ਾਂਤੀ ਵਿਚ ਬੈਠ ਬਾਪ ਨੂੰ ਯਾਦ ਕਰਨਾ ਹੈ। ਅਲਫ਼
ਅਤੇ ਬੇ, ਇਨ੍ਹਾਂ ਦੋ ਅੱਖਰਾਂ ਵਿਚ ਤੁਹਾਡੀ ਸਾਰੀ ਪੜਾਈ ਆ ਜਾਂਦੀ ਹੈ।
ਓਮ ਸ਼ਾਂਤੀ
ਬਾਪ ਵੀ ਬ੍ਰਹਮਾ ਦ੍ਵਾਰਾ ਕਹਿ ਸਕਦੇ ਹਨ ਕੀ ਬੱਚਿਓ ਗੁੱਡਮੋਰਨਿੰਗ। ਪਰ ਫਿਰ ਬੱਚਿਆਂ ਨੂੰ ਵੀ
ਰਿਸਪਾਂਡ ਦੇਣਾ ਪਵੇ। ਇਥੇ ਹੈ ਹੀ ਬਾਪ ਅਤੇ ਬੱਚਿਆਂ ਦਾ ਕੁਨੈਕਸ਼ਨ। ਨਵੇਂ ਜੋ ਹਨ ਜਦੋਂ ਤੱਕ ਪੱਕੇ
ਹੋ ਜਾਣ, ਕੁਝ ਨਾ ਕੁਝ ਪੁੱਛਦੇ ਰਹਿਣਗੇ। ਇਹ ਤਾਂ ਪੜਾਈ ਹੈ, ਭਗਵਾਨੁਵਾਚ ਵੀ ਲਿਖਿਆ ਹੈ। ਭਗਵਾਨ
ਹੈ ਨਿਰਾਕਾਰ। ਇਹ ਬਾਬਾ ਚੰਗੀ ਤਰ੍ਹਾਂ ਪੱਕਾ ਕਰਾਉਂਦੇ ਹਨ, ਕਿਸੇ ਨੂੰ ਵੀ ਸਮਝਾਉਣ ਦੇ ਲਈ ਕਿਉਂਕਿ
ਉਸ ਪਾਸੇ ਹੈ ਮਾਇਆ ਦਾ ਜ਼ੋਰ। ਇਥੇ ਤਾਂ ਉਹ ਗੱਲ ਹੈ ਨਹੀਂ। ਬਾਪ ਤਾਂ ਸਮਝਦੇ ਹਨ ਜਿਨ੍ਹਾਂ ਨੇ ਕਲਪ
ਪਹਿਲਾ। ਵਰਸਾ ਲਿਆ ਹੈ ਉਹ ਆਪੇ ਹੀ ਆ ਜਾਣਗੇ। ਇਵੇਂ ਨਹੀਂ ਕਿ ਫਲਾਣਾ ਚਲਾ ਨਾ ਜਾਵੇ, ਇਸ ਨੂੰ
ਫੜੀਏ। ਚਲਾ ਜਾਵੇ ਤਾਂ ਚਲਾ ਜਾਵੇ। ਇਥੇ ਤਾਂ ਜਿਉਂਦੇ ਜੀ ਮਰਨ ਦੀ ਗੱਲ ਹੈ। ਬਾਪ ਅਡਾਪਟ ਕਰਦੇ ਹਨ।
ਅਡਾਪਟ ਕੀਤਾ ਹੀ ਜਾਂਦਾ ਹੈ ਕੁਝ ਵਰਸਾ ਦੇਣ ਦੇ ਲਈ। ਬੱਚੇ ਮਾਂ - ਬਾਪ ਦੇ ਕੋਲ ਆਉਂਦੇ ਹੀ ਹਨ ਵਰਸੇ
ਦੀ ਲਾਲਚ ਤੇ। ਸ਼ਾਹੂਕਾਰ ਦਾ ਬੱਚਾ ਕਦੇ ਗਰੀਬ ਦੇ ਕੋਲ ਅੱਡਾਪਟ ਹੋਵੇਗਾ ਕੀ! ਇਤਨਾ ਧਨ ਦੌਲਤ ਆਦਿ
ਛੱਡ ਕਿਵੇਂ ਜਾਣਗੇ। ਅੱਡਾਪਟ ਕਰਦੇ ਹਨ ਸਾਹੂਕਾਰ। ਹੁਣ ਤੁਸੀਂ ਜਾਣਦੇ ਹੋ ਬਾਬਾ ਸਾਨੂੰ ਸਵਰਗ ਦੀ
ਬਾਦਸ਼ਾਹੀ ਦਿੰਦੇ ਹਨ। ਕਿਉਂ ਨਹੀਂ ਉਨ੍ਹਾਂ ਦਾ ਬਣਾਂਗੇ। ਹਰ ਗੱਲ ਵਿਚ ਲਾਲਚ ਤੇ ਰਹਿੰਦੀ ਹੈ।
ਜਿੰਨਾਂ ਜ਼ਿਆਦਾ ਪੜੋਗੇ ਉਤਨੀ ਜਿਆਦਾ ਲਾਲਚ ਹੋਵੇਗੀ। ਤੁਸੀ ਵੀ ਜਾਣਦੇ ਹੋ ਬਾਪ ਨੇ ਸਾਨੂੰ ਅੱਡਾਪਟ
ਕੀਤਾ ਹੈ ਬੇਹੱਦ ਦਾ ਵਰਸਾ ਦੇਣ ਦੇ ਲਈ। ਬਾਪ ਵੀ ਕਹਿੰਦੇ ਹਨ ਤੁਹਾਨੂੰ ਸਭ ਨੂੰ ਫਿਰ ਤੋਂ ਪੰਜ
ਹਜਾਰ ਵਰ੍ਹੇ ਪਹਿਲੇ ਦੀ ਤਰ੍ਹਾਂ ਅੱਡਾਪਟ ਕਰਦੇ ਹਨ। ਤੁਸੀਂ ਵੀ ਕਹਿੰਦੇ ਹੋ ਬਾਬਾ ਅਸੀਂ ਤੁਹਾਡੇ
ਹਾਂ। ਪੰਜ ਹਜਾਰ ਵਰ੍ਹੇ ਪਹਿਲਾਂ ਵੀ ਤੁਹਾਡੇ ਬਣੇ ਸੀ। ਤੁਸੀਂ ਪ੍ਰੈਕਟਿਕਲ ਵਿਚ ਕਿੰਨੇ
ਬ੍ਰਹਮਾਕੁਮਾਰ - ਕੁਮਾਰੀਆਂ ਹੋ। ਪ੍ਰਜਾਪਿਤਾ ਵੀ ਤੇ ਨਾਮੀਗ੍ਰਾਮੀ ਹੈ। ਜਦੋਂ ਤੱਕ ਸ਼ੂਦ੍ਰ ਤੋਂ
ਬ੍ਰਾਹਮਣ ਨਾ ਬਣਨ ਤਾਂ ਦੇਵਤਾ ਬਣ ਨਾ ਸਕਣ। ਤੁਸੀਂ ਬੱਚਿਆਂ ਦੀ ਬੁੱਧੀ ਵਿਚ ਹੁਣ ਇਹ ਚਕ੍ਰ ਫਿਰਦਾ
ਰਹਿੰਦਾ ਹੈ - ਅਸੀਂ ਸ਼ੂਦ੍ਰ ਸੀ, ਹੁਣ ਬ੍ਰਾਹਮਣ ਬਣੇ ਹਾਂ ਫਿਰ ਦੇਵਤਾ ਬਣਨਾ ਹੈ। ਸਤਿਯੁਗ ਵਿੱਚ
ਅਸੀਂ ਰਾਜ ਕਰਾਂਗੇ। ਤਾਂ ਇਸ ਪੁਰਾਣੀ ਦੁਨੀਆ ਦਾ ਵਿਨਾਸ਼ ਜਰੂਰ ਹੋਣਾ ਹੈ। ਪੂਰਾ ਨਿਸ਼ਚੇ ਨਹੀਂ
ਬੈਠਦਾ ਹੈ ਤਾਂ ਫਿਰ ਚਲੇ ਜਾਂਦੇ ਹਨ। ਕਈ ਕੱਚੇ ਹਨ ਜੋ ਡਿੱਗ ਜਾਂਦੇ ਹਨ, ਇਹ ਵੀ ਡਰਾਮੇ ਵਿਚ ਨੂੰਧ
ਹੈ। ਮਾਇਆ ਦੁਸ਼ਮਣ ਸਾਮ੍ਹਣੇ ਖੜੀ ਹੈ, ਤਾਂ ਉਹ ਆਪਣੀ ਵੱਲ ਖਿੱਚ ਲੈਂਦੀ ਹੈ। ਬਾਪ ਬਾਰ - ਬਾਰ ਪੱਕਾ
ਕਰਾਉਂਦੇ ਹਨ, ਮਾਇਆ ਵਿੱਚ ਫਸ ਨਹੀਂ ਜਾਣਾ, ਨਹੀਂ ਤਾਂ ਆਪਣੀ ਤਕਦੀਰ ਨੂੰ ਲਕੀਰ ਲਗਾ ਦੇਣਗੇ। ਬਾਪ
ਹੀ ਪੁੱਛ ਸਕਦੇ ਹਨ ਕੀ ਅੱਗੇ ਕਦੋਂ ਮਿਲੇ ਹੋ? ਹੋਰ ਕਿਸੇ ਨੂੰ ਪੁੱਛਣ ਦਾ ਅਕਲ ਆਵੇਗਾ ਹੀ ਨਹੀਂ।
ਬਾਪ ਕਹਿੰਦੇ ਹਨ ਮੈਨੂੰ ਵੀ ਫਿਰ ਤੋਂ ਗੀਤਾ ਸੁਨਾਉਣ ਆਉਣਾ ਪਵੇ। ਆਕੇ ਰਾਵਣ ਦੀ ਜੇਲ੍ਹ ਤੋਂ
ਛੁਡਾਉਣ ਪਵੇ। ਬੇਹੱਦ ਦਾ ਬਾਪ ਬੇਹੱਦ ਦੀ ਗੱਲ ਸਮਝਾਉਂਦੇ ਹਨ। ਹੁਣ ਰਾਵਣ ਦਾ ਰਾਜ ਹੈ, ਪਤਿਤ ਰਾਜ
ਹੈ ਜੋ ਅੱਧਾਕਲਪ ਤੋਂ ਸ਼ੁਰੂ ਹੋਇਆ ਹੈ। ਰਾਵਣ 10 ਸਿਰ ਵਿਖਾਉਂਦੇ ਹਨ, ਵਿਸ਼ਣੂ ਨੂੰ ਚਾਰ ਬਾਹਵਾਂ
ਵਿਖਾਉਂਦੇ ਹਨ। ਅਜਿਹਾ ਕੋਈ ਮਨੁੱਖ ਹੁੰਦਾ ਨਹੀਂ। ਇਹ ਤੇ ਪ੍ਰਵ੍ਰਤੀ ਮਾਰਗ ਵਿਖਾਈ ਜਾਂਦਾ ਹੈ। ਇਹ
ਹੈ ਐਮ ਆਬਜੈਕਟ, ਵਿਸ਼ਣੂ ਦ੍ਵਾਰਾ ਪਾਲਣਾ। ਵਿਸ਼ਣੂਪੁਰੀ ਨੂੰ ਕ੍ਰਿਸ਼ਨਪੁਰੀ ਵੀ ਕਹਿੰਦੇ ਹਨ।
ਸ਼੍ਰੀਕ੍ਰਿਸ਼ਨ ਨੂੰ ਤੇ 2 ਬਾਹਵਾਂ ਹੀ ਵਿਖਾਉਣਗੇ ਨਾ। ਮਨੁੱਖ ਤਾਂ ਕੁਝ ਵੀ ਸਮਝਦੇ ਨਹੀਂ ਹਨ। ਬਾਪ
ਹੈ ਇੱਕ ਗੱਲ ਸਮਝਾਉਂਦੇ ਹਨ। ਉਹ ਸਭ ਹੈ ਭਗਤੀ ਮਾਰਗ। ਹੁਣ ਤੁਹਾਨੂੰ ਗਿਆਨ ਹੈ, ਤੁਹਾਡੀ ਐਮ
ਆਬਜੈਕਟ ਹੀ ਹੈ ਨਰ ਤੋਂ ਨਰਾਇਣ ਬਣਨ ਦੀ। ਇਹ ਗੀਤਾ ਪਾਠਸ਼ਾਲਾ ਹੈ ਹੀ ਜੀਵਨਮੁਕਤੀ ਪ੍ਰਾਪਤ ਕਰਨ ਦੇ
ਲਈ। ਬ੍ਰਾਹਮਣ ਤੇ ਜਰੂਰ ਚਾਹੀਦੇ ਹਨ। ਇਹ ਹੈ ਰੁਦ੍ਰ ਗਿਆਨ ਯਗ। ਸ਼ਿਵ ਨੂੰ ਰੁਦ੍ਰ ਵੀ ਕਹਿੰਦੇ ਹਨ,
ਹੁਣ ਬਾਪ ਪੁੱਛਦੇ ਹਨ ਗਿਆਨ ਯਗ ਕ੍ਰਿਸ਼ਨ ਦਾ ਹੈ ਜਾਂ ਸ਼ਿਵ ਦਾ ਹੈ? ਸ਼ਿਵ ਨੂੰ ਪਰਮਾਤਮਾ ਹੀ
ਕਹਿੰਦੇ ਹਨ, ਸ਼ੰਕਰ ਨੂੰ ਦੇਵਤਾ ਕਹਿੰਦੇ ਹਨ। ਉਨ੍ਹਾਂ ਨੇ ਫਿਰ ਸ਼ਿਵ ਅਤੇ ਸ਼ੰਕਰ ਨੂੰ ਇਕੱਠਾ ਕਰ
ਦਿੱਤਾ ਹੈ। ਹੁਣ ਬਾਪ ਕਹਿੰਦੇ ਹਨ ਅਸੀਂ ਇਨ੍ਹਾਂ ਵਿਚ ਪ੍ਰਵੇਸ਼ ਕੀਤਾ ਹੈ। ਤੁਸੀਂ ਬੱਚੇ ਕਹਿੰਦੇ
ਹੋ ਬਾਪਦਾਦਾ। ਉਹ ਕਹਿੰਦੇ ਹਨ ਸ਼ਿਵ ਸ਼ੰਕਰ। ਗਿਆਨ ਸਾਗਰ ਤਾਂ ਹੈ ਹੀ ਇੱਕ।
ਹੁਣ ਤੁਸੀਂ ਜਾਣਦੇ ਹੋ
ਬ੍ਰਹਮਾ ਸੋ ਵਿਸ਼ਣੂ ਬਣਦੇ ਹਨ ਗਿਆਨ ਨਾਲ। ਚਿੱਤਰ ਵੀ ਬਰਾਬਰ ਬਣਾਉਂਦੇ ਹਨ। ਵਿਸ਼ਣੂ ਦੀ ਨਾਭੀ ਤੋਂ
ਬ੍ਰਹਮਾ ਨਿਕਲਿਆ। ਇਸ ਦਾ ਅਰਥ ਵੀ ਕੋਈ ਸਮਝ ਨਹੀਂ ਸਕਦੇ। ਬ੍ਰਹਮਾ ਨੂੰ ਸ਼ਾਸਤਰ ਹੱਥ ਵਿਚ ਦਿੱਤੇ
ਹਨ। ਹੁਣ ਸ਼ਸਤਰਾਂ ਦਾ ਸਾਰ ਬਾਪ ਬੈਠ ਸੁਣਾਉਂਦੇ ਹਨ ਜਾਂ ਬ੍ਰਹਮਾ? ਇਹ ਵੀ ਮਾਸਟਰ ਗਿਆਨ ਸਾਗਰ ਬਣਦੇ
ਹਨ। ਬਾਕੀ ਚਿੱਤਰ ਇਤਨੇ ਢੇਰ ਬਣਾਏ ਹਨ, ਉਹ ਕੋਈ ਅਸਲ ਹਨ ਨਹੀਂ। ਉਹ ਹਨ ਸਾਰੇ ਭਗਤੀ ਮਾਰਗ ਦੇ।
ਮਨੁੱਖ ਕੋਈ 8 - 10 ਬਾਹਵਾਂ ਵਾਲੇ ਹੁੰਦੇ ਨਹੀਂ। ਇਹ ਤਾਂ ਸਿਰਫ ਪ੍ਰਵ੍ਰਤੀ ਮਾਰਗ ਵਿਖਾਇਆ ਹੈ।
ਰਾਵਣ ਦਾ ਵੀ ਅਰਥ ਦੱਸਿਆ ਹੈ - ਅੱਧਾ ਕਲਪ ਹੈ ਰਾਵਣ ਰਾਜ, ਰਾਤ। ਅੱਧਾਕਲਪ ਹੈ ਰਾਮ ਰਾਜ, ਦਿਨ।
ਬਾਪ ਹਰ ਇੱਕ ਗੱਲ ਸਮਝਾਉਂਦੇ ਹਨ। ਤੁਸੀ ਸਾਰੇ ਇੱਕ ਬਾਪ ਦੇ ਬੱਚੇ ਹੋ ਬਾਪ ਬ੍ਰਹਮਾ ਦਵਰਾ
ਵਿਸ਼ਣੂਪੁਰੀ ਦੀ ਸਥਾਪਨਾ ਕਰਦੇ ਹਨ ਅਤੇ ਤੁਹਾਨੂੰ ਰਾਜਯੋਗ ਸਿਖਾਉਂਦੇ ਹਨ। ਜਰੂਰ ਸੰਗਮ ਤੇ ਹੀ
ਰਾਜਯੋਗ ਸਿਖਾਉਣਗੇ। ਦਵਾਪਰ ਵਿਚ ਗੀਤਾ ਸੁਣਾਈ, ਇਹ ਤਾਂ ਰਾਂਗ ਹੋ ਜਾਂਦਾ ਹੈ। ਬਾਪ ਸੱਚ ਦੱਸਦੇ ਹਨ।
ਬਹੁਤਿਆਂ ਨੂੰ ਬ੍ਰਹਮਾ ਦਾ, ਸ਼੍ਰੀਕ੍ਰਿਸ਼ਨ ਦਾ ਸਾਖਸ਼ਾਤਕਾਰ ਹੁੰਦਾ ਹੈ। ਬ੍ਰਹਮਾ ਦਾ ਸਫ਼ੇਦ ਪੋਸ਼
ਹੀ ਵੇਖਦੇ ਹਨ। ਸ਼ਿਵਬਾਬਾ ਤੇ ਹੈ ਬਿੰਦੀ। ਬਿੰਦੀ ਦਾ ਸਾਖਸ਼ਾਤਕਾਰ ਹੋਵੇ ਤਾਂ ਕੁਝ ਸਮਝ ਨਾ ਸਕਣ।
ਤੁਸੀਂ ਕਹਿੰਦੇ ਹੋ ਅਸੀਂ ਆਤਮਾ ਹਾਂ, ਹੁਣ ਆਤਮਾ ਨੂੰ ਕਿਸ ਨੇ ਵੇਖਿਆ ਹੈ, ਕਿਸੇ ਨੇ ਨਹੀਂ। ਉਹ
ਤਾਂ ਬਿੰਦੀ ਹੈ। ਸਮਝ ਸਕਦੇ ਹਨ ਨਾ। ਜੋ ਜਿਸ ਭਾਵਨਾ ਨਾਲ ਜਿਸ ਦੀ ਪੂਜਾ ਕਰਦੇ ਹਨ, ਉਨ੍ਹਾਂ ਨੂੰ
ਉਹ ਹੀ ਸਾਖਸ਼ਾਤਕਾਰ ਹੋਵੇਗਾ। ਦੂਜਾ ਜੇਕਰ ਰੂਪ ਵੇਖਣ ਤਾਂ ਮੂੰਝ ਪੈਣ। ਹਨੂਮਾਨ ਦੀ ਪੂਜਾ ਕਰੇਗਾ
ਤਾਂ ਉਸਨੂੰ ਉਹ ਹੀ ਵਿਖਾਈ ਦੇਵੇਗਾ। ਗਣੇਸ਼ ਦੇ ਪੂਜਾਰੀ ਨੂੰ ਉਹ ਹੀ ਵਿਖਾਈ ਦੇਵੇਗਾ। ਬਾਪ ਕਹਿੰਦੇ
ਹਨ ਮੈਂ ਤੁਹਾਨੂੰ ਇਤਨਾ ਧਨਵਾਨ ਬਣਾਇਆ, ਹੀਰੇ, ਜਵਾਹਰਾਤਾਂ ਦੇ ਮਹਿਲ ਸਨ, ਤੁਹਾਡੇ ਕੋਲ ਅਣਗਣਿਤ
ਧਨ ਸੀ, ਤੁਸੀਂ ਉਹ ਸਭ ਕਿੱਥੇ ਗਵਾਇਆ? ਹੁਣ ਤੁਸੀਂ ਕੰਗਾਲ ਬਣ ਗਏ ਹਿਆ, ਭੀਖ਼ ਮੰਗ ਰਹੇ ਹੋ। ਬਾਪ
ਤੇ ਕਹਿ ਸਕਦੇ ਹਨ ਨਾ। ਹੁਣ ਤੁਸੀਂ ਬੱਚੇ ਸਮਝਦੇ ਹੋ ਬਾਪ ਆਏ ਹਨ, ਅਸੀਂ ਫਿਰ ਤੋਂ ਵਿਸ਼ਵ ਦੇ
ਮਾਲਿਕ ਬਣਦੇ ਹਾਂ। ਇਹ ਡਰਾਮਾ ਅਨਾਦਿ ਬਣਿਆ ਹੋਇਆ ਹੈ। ਹਰੇਕ ਡਰਾਮੇ ਵਿਚ ਆਪਣਾ ਪਾਰਟ ਵਜਾ ਰਹੇ ਹਨ।
ਕਈ ਇੱਕ ਸ਼ਰੀਰ ਛੱਡ ਜਾਕੇ ਦੂਜਾ ਲੈਂਦੇ ਹਨ, ਇਸ ਵਿੱਚ ਰੋਣ ਦੀ ਕੀ ਗੱਲ ਹੈ। ਸਤਿਯੁਗ ਵਿੱਚ ਕਦੇ
ਰੋਂਦੇ ਨਹੀਂ। ਹੁਣ ਤੁਸੀਂ ਮੋਹਜਿੱਤ ਬਣ ਰਹੇ ਹੋ। ਮੋਹਜਿੱਤ ਰਾਜੇ ਇਹ ਲਕਸ਼ਮੀ - ਨਰਾਇਣ ਆਦਿ ਹਨ।
ਉੱਥੇ ਮੋਹ ਹੁੰਦਾ ਨਹੀਂ। ਬਾਪ ਕਈ ਤਰ੍ਹਾਂ ਦੀਆਂ ਗੱਲਾਂ ਸਮਝਾਉਂਦੇ ਰਹਿੰਦੇ ਹਨ। ਬਾਪ ਹੈ ਨਿਰਾਕਾਰ।
ਮਨੁੱਖ ਤਾਂ ਉਨ੍ਹਾਂ ਨੂੰ ਨਾਮ - ਰੂਪ ਤੋਂ ਨਿਆਰਾ ਕਹਿ ਦਿੰਦੇ ਹਨ ਨਾ। ਲੇਕਿਨ ਨਾਮ - ਰੂਪ ਤੋਂ
ਨਿਆਰੀ ਕੋਈ ਚੀਜ ਥੋੜ੍ਹੀ ਨਾ ਹੁੰਦੀ ਹੈ। ਹੇ ਭਗਵਾਨ, ਓ ਗਾਡ ਫਾਦਰ ਕਹਿੰਦੇ ਹਨ ਨਾ। ਤਾਂ ਨਾਮ -
ਰੂਪ ਹੈ ਨਾ। ਲਿੰਗ ਨੂੰ ਸ਼ਿਵ ਪਰਮਾਤਮਾ, ਸ਼ਿਵਬਾਬਾ ਵੀ ਕਹਿੰਦੇ ਹਨ। ਬਾਬਾ ਤੇ ਹੈ ਨਾ ਬਰਾਬਰ।
ਬਾਬਾ ਦੇ ਜਰੂਰ ਬੱਚੇ ਵੀ ਹੋਣਗੇ। ਨਿਰਾਕਾਰ ਨੂੰ ਨਿਰਾਕਾਰ ਆਤਮਾ ਹੀ ਬਾਬਾ ਕਹਿੰਦੀ ਹੈ। ਮੰਦਿਰ
ਵਿਚ ਜਾਣਗੇ ਤਾਂ ਉਨ੍ਹਾਂ ਨੂੰ ਕਹਿਣਗੇ ਸ਼ਿਵਬਾਬਾ ਫਿਰ ਘਰ ਵਿਚ ਆਕੇ ਬਾਪ ਨੂੰ ਵੀ ਕਹਿੰਦੇ ਹਨ ਬਾਬਾ।
ਅਰਥ ਤਾਂ ਸਮਝਦੇ ਨਹੀਂ, ਅਸੀਂ ਉਨ੍ਹਾਂ ਨੂੰ ਸ਼ਿਵਬਾਬਾ ਕਿਉਂ ਕਹਿੰਦੇ ਹਾਂ! ਬਾਪ ਵੱਡੀ ਤੋਂ ਵੱਡੀ
ਪੜਾਈ ਦੋ ਅੱਖਰਾਂ ਵਿਚ ਪੜਾਉਂਦੇ ਹਨ - ਅਲਫ਼ ਅਤੇ ਬੇ। ਅਲਫ਼ ਨੂੰ ਯਾਦ ਕਰੋ ਬੇ - ਬਾਦਸ਼ਾਹੀ
ਤੁਹਾਡੀ ਹੈ। ਇਹ ਬੜਾ ਭਾਰੀ ਇਮਤਿਹਾਨ ਹੈ। ਮਨੁੱਖ ਵੱਡਾ ਇਮਤਿਹਾਨ ਪਾਸ ਕਰਦੇ ਹਨ ਤਾਂ ਪਹਿਲੇ ਵਾਲੀ
ਪੜਾਈ ਕੋਈ ਯਾਦ ਥੋੜ੍ਹੀ ਨਾ ਰਹਿੰਦੀ ਹੈ। ਪੜਦੇ - ਪੜਦੇ ਆਖਰੀਣ ਤੰਤ ( ਸਾਰ ) ਬੁੱਧੀ ਵਿਚ ਆ ਜਾਂਦਾ
ਹੈ। ਇਹ ਵੀ ਇਵੇਂ ਹੈ। ਤੁਸੀਂ ਪੜਦੇ ਆਏ ਹੋ। ਅੰਤ ਵਿੱਚ ਫਿਰ ਬਾਪ ਕਹਿੰਦੇ ਹਨ ਮਨਮਨਾਭਵ, ਤਾਂ ਦੇਹ
ਦਾ ਅਭਿਮਾਨ ਟੁੱਟ ਜਾਵੇਗਾ। ਇਹ ਮਨਮਨਾਭਵ ਦੀ ਆਦਤ ਪਈ ਹੋਵੇਗੀ ਤਾਂ ਪਛਾੜੀ ਵਿਚ ਵੀ ਬਾਪ ਅਤੇ ਵਰਸਾ
ਯਾਦ ਰਹੇਗਾ। ਮੁੱਖ ਹੈ ਹੀ ਇਹ, ਕਿੰਨਾਂ ਸਹਿਜ ਹੈ। ਉਸ ਪੜਾਈ ਵਿਚ ਵੀ ਹੁਣ ਤਾਂ ਪਤਾ ਨਹੀਂ ਕੀ -
ਕੀ ਪੜਦੇ ਹਨ। ਜਿਵੇਂ ਰਾਜਾ ਉਵੇਂ ਉਹ ਆਪਣੀ ਰਸਮ ਚਲਾਉਂਦੇ ਹਨ। ਪਹਿਲੀ ਮਣ, ਸੇਰ, ਪਾਵ ਦਾ ਹਿਸਾਬ
ਚਲਦਾ ਸੀ। ਹੁਣ ਤਾਂ ਕਿਲੋ ਆਦਿ ਕੀ - ਕੀ ਨਿਕਲ ਪਿਆ ਹੈ। ਕਿੰਨੇ ਵੱਖ - ਵੱਖ ਪ੍ਰਾਂਤ ਹੀ ਗਏ ਹਨ।
ਦਿੱਲੀ ਵਿਚ ਜੋ ਚੀਜ ਇੱਕ ਰੁਪਏ ਦੀ ਸੇਰ, ਬੰਬੇ ਵਿਚ ਮਿਲੇਗੀ ਦੋ ਰੁਪਏ ਸੇਰ, ਕਿਉਂਕਿ ਪ੍ਰਾਂਤ ਵੱਖ
- ਵੱਖ ਹਨ। ਹਰੇਕ ਸਮਝਦੇ ਹਨ ਅਸੀਂ ਆਪਣੇ ਪ੍ਰਾਂਤ ਨੂੰ ਭੁੱਖੇ ਥੋੜ੍ਹੀ ਨਾ ਮਾਰਾਂਗੇ। ਕਿੰਨੇ ਝੱਗੜੇ
ਆਦਿ ਹੁੰਦੇ ਹਨ, ਕਿੰਨਾਂ ਰੌਲਾ ਹੈ।
ਭਾਰਤ ਕਿੰਨਾਂ ਸਾਲਵੈਂਟ
ਸੀ ਫਿਰ 84 ਦਾ ਚਕ੍ਰ ਲਗਾਉਂਦੇ ਇੰਨਸਾਲਵੈਂਟ ਬਣ ਗਏ ਹਨ। ਕਿਹਾ ਜਾਂਦਾ ਹੈ ਹੀਰਾ ਜਿਹਾ ਜਨਮ ਅਮੁੱਲ
ਕੌਡੀ ਦੇ ਬਦਲੇ ਗਵਾਇਆ ਰੇ… ਬਾਪ ਕਹਿੰਦੇ ਹਨ ਤੁਸੀਂ ਕੌਡੀਆਂ ਦੇ ਪਿਛਾੜੀ ਕਿਉਂ ਮਰਦੇ ਹੋ। ਹੁਣ
ਤਾਂ ਬਾਪ ਤੋਂ ਵਰਸਾ ਲਵੋ, ਪਾਵਨ ਬਣੋ। ਬੁਲਾਉਂਦੇ ਵੀ ਹੋ - ਹੇ ਪਤਿਤ - ਪਾਵਨ ਆਓ, ਪਾਵਨ ਬਣਾਓ।
ਤਾਂ ਇਸ ਤੋਂ ਸਿੱਧ ਹੈ ਕਿ ਪਾਵਨ ਸੀ, ਹੁਣ ਨਹੀਂ ਹਨ। ਹੁਣ ਹੈ ਹੀ ਕਲਯੁਗ। ਬਾਪ ਕਹਿੰਦੇ ਹਨ ਮੈਂ
ਪਾਵਨ ਦੁਨੀਆ ਬਣਾਵਾਂਗਾ ਤਾਂ ਪਤਿਤ ਦੁਨੀਆ ਦਾ ਜਰੂਰ ਵਿਨਾਸ਼ ਹੋਵੇਗਾ ਇਸਲਈ ਹੀ ਇਹ ਮਹਾਭਾਰਤ ਲੜਾਈ
ਹੈ ਜੋ ਇਸ ਰੁੱਦ੍ਰ ਗਿਆਨ ਯਗ ਨਾਲ ਪ੍ਰਜਵਲਿਤ ਹੋਈ ਹੈ। ਡਰਾਮਾ ਵਿਚ ਤੇ ਇਹ ਵਿਨਾਸ਼ ਹੋਣ ਦੀ ਵੀ
ਨੂੰਦ ਹੈ। ਪਹਿਲੇ - ਪਹਿਲੇ ਤੇ ਬਾਬਾ ਨੂੰ ਸਾਖਸ਼ਾਤਕਾਰ ਹੋਇਆ। ਦੇਖਿਆ ਇੰਨੀ ਵੱਡੀ ਰਾਜਾਈ ਮਿਲਦੀ
ਹੈ ਤਾਂ ਬਹੁਤ ਖੁਸ਼ੀ ਹੋਣ ਲੱਗੀ, ਫਿਰ ਵਿਨਾਸ਼ ਦਾ ਸਾਖਸ਼ਾਤਕਾਰ ਵੀ ਕਰਵਾਇਆ। ਮਨਮਨਾਭਵ, ਮੱਧ ਜੀ
ਭਵ। ਇਹ ਗੀਤਾ ਦੇ ਅੱਖਰ ਹਨ। ਕੋਈ - ਕੋਈ ਅੱਖਰ ਗੀਤਾ ਦੇ ਠੀਕ ਹਨ। ਬਾਪ ਵੀ ਕਹਿੰਦੇ ਹਨ ਤੁਹਾਨੂੰ
ਇਹ ਗਿਆਨ ਸੁਣਾਉਂਦਾ ਹਾਂ, ਇਹ ਫਿਰ ਪ੍ਰਾਯ ਲੋਪ ਹੋ ਜਾਂਦਾ ਹੈ। ਕਿਸੇ ਨੂੰ ਵੀ ਪਤਾ ਨਹੀਂ ਹੈ ਕਿ
ਲਕਸ਼ਮੀ - ਨਾਰਾਇਣ ਦਾ ਰਾਜ ਸੀ ਤਾਂ ਹੋਰ ਕੋਈ ਧਰਮ ਨਹੀਂ ਸੀ। ਉਸ ਵੇਲੇ ਆਬਾਦੀ ਕਿੰਨੀ ਥੋੜ੍ਹੀ
ਹੋਵੇਗੀ, ਹੁਣ ਕਿੰਨੀ ਹੈ। ਤਾਂ ਇਹ ਚੇਂਜ ਹੋਣੀ ਚਾਹੀਦੀ ਹੈ। ਜਰੂਰ ਵਿਨਾਸ਼ ਵੀ ਚਾਹੀਦਾ ਹੈ।
ਮਹਾਭਾਰਤ ਲੜਾਈ ਵੀ ਹੈ। ਜਰੂਰ ਭਗਵਾਨ ਵੀ ਹੋਵੇਗਾ। ਸ਼ਿਵ ਜਯੰਤੀ ਮਨਾਉਂਦੇ ਹਨ ਤਾਂ ਸ਼ਿਵ ਬਾਬਾ ਨੇ
ਕੀ ਆਕੇ ਕੀਤਾ? ਉਹ ਵੀ ਨਹੀਂ ਜਾਣਦੇ ਹਨ। ਹੁਣ ਬਾਪ ਸਮਝਾਉਂਦੇ ਹਨ, ਗੀਤਾ ਨਾਲ ਸ਼੍ਰੀਕ੍ਰਿਸ਼ਨ ਦੀ
ਆਤਮਾ ਨੂੰ ਰਾਜਾਈ ਮਿਲੀ। ਮਾਤਾ - ਪਿਤਾ ਕਹਾਂਗੇ ਗੀਤਾ ਨੂੰ, ਜਿਸ ਨਾਲ ਤੁਸੀਂ ਫਿਰ ਦੇਵਤਾ ਬਣਦੇ
ਹੋ। ਗੀਤਾ ਦੇ ਗਿਆਨ ਨਾਲ ਰਾਜਯੋਗ ਸਿੱਖ ਸ਼੍ਰੀਕ੍ਰਿਸ਼ਨ ਇਹ ਬਣਿਆ। ਉਨ੍ਹਾਂ ਨੇ ਫਿਰ ਸ਼ਿਵਬਾਬਾ ਦੇ
ਬਦਲੇ ਸ਼੍ਰੀਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਤਾਂ ਬਾਪ ਸਮਝਾਉਂਦੇ ਹਨ, ਇਹ ਤਾਂ ਆਪਣੇ ਅੰਦਰ ਪੱਕਾ
ਨਿਸਚੇ ਕਰ ਲਵੋ, ਕੋਈ ਉਲਟੀ - ਸੁਲਤੀ ਗੱਲ ਸੁਣਾਕੇ ਤੁਹਾਨੂੰ ਡਿੱਗਾ ਨਾ ਦੇਵੇ। ਬਹੁਤ ਗੱਲਾਂ
ਪੁੱਛਦੇ ਹਨ - ਵਿਕਾਰ ਬਿਨਾਂ ਸ੍ਰਿਸ਼ਟੀ ਕਿਵੇਂ ਚੱਲੇਗੀ? ਇਹ ਕਿਵੇਂ ਹੋਵੇਗਾ? ਅਤੇ, ਤੁਸੀ ਖੁਦ
ਕਹਿੰਦੇ ਹੀ - ਉਹ ਵਾਈਸਲੇਸ ਦੁਨੀਆ ਸੀ। ਸੰਪੂਰਨ ਨਿਰਵਿਕਾਰੀ ਕਹਿੰਦੇ ਹੋ ਨਾ ਫਿਰ ਵਿਕਾਰ ਦੀ ਗੱਲ
ਕਿਵੇਂ ਹੋ ਸਕਦੀ ਹੈ? ਹੁਣ ਤੁਸੀਂ ਜਾਣਦੇ ਹੋ ਬੇਹੱਦ ਦੇ ਬਾਪ ਤੋਂ ਬੇਹੱਦ ਦੀ ਬਾਦਸ਼ਾਹੀ ਮਿਲਦੀ
ਹੈ, ਤਾਂ ਅਜਿਹੇ ਬਾਪ ਨੂੰ ਕਿਉਂ ਨਹੀਂ ਯਾਦ ਕਰੋਗੇ? ਇਹ ਹੈ ਹੀ ਪਤਿੱਤ ਦੁਨੀਆ। ਕੁੰਭ ਦੇ ਮੇਲੇ ਤੇ
ਕਿੰਨੇ ਲੱਖਾਂ ਜਾਂਦੇ ਹਨ। ਹੁਣ ਕਹਿੰਦੇ ਹਨ ਉਥੇ ਇੱਕ ਨਦੀ ਗੁਪਤ ਹੈ। ਹੁਣ ਨਦੀ ਗੁਪਤ ਹੋ ਸਕਦੀ ਹੈ
ਕੀ? ਇਥੇ ਵੀ ਗਊਮੁੱਖ ਬਣਾਇਆ ਹੈ। ਕਹਿੰਦੇ ਹਨ ਗੰਗਾ ਇਥੇ ਆਉਂਦੀ ਹੈ। ਅਰੇ, ਗੰਗਾ ਆਪਣਾ ਰਸਤਾ ਲੈਕੇ
ਸਮੁੰਦਰ ਵਿਚ ਜਾਵੇਗੀ ਕਿ ਇਥੇ ਤੁਹਾਡੇ ਕੋਲ ਪਹਾੜ ਤੇ ਆਵੇਗੀ। ਭਗਤੀ ਮਾਰਗ ਵਿਚ ਕਿੰਨੇ ਧੱਕੇ ਖਾਂਦੇ
ਹਨ। ਗਿਆ, ਭਗਤੀ, ਫਿਰ ਹੈ ਵੈਰਾਗ। ਇੱਕ ਹੈ ਹੱਦ ਦਾ ਵੈਰਾਗ, ਦੂਜਾ ਹੈ ਬੇਹੱਦ ਦਾ। ਸੰਨਿਆਸੀ ਘਰ -
ਬਾਰ ਛੱਡ ਜੰਗਲ ਵਿਚ ਰਹਿੰਦੇ ਹਨ, ਇੱਥੇ ਤਾਂ ਉਹ ਗੱਲ ਨਹੀਂ। ਤੁਸੀ ਬੁੱਧੀ ਤੋਂ ਸਾਰੀ ਪੁਰਾਣੀ
ਦੁਨੀਆ ਦਾ ਸੰਨਿਆਸ ਕਰਦੇ ਹੋ। ਤੁਸੀ ਰਾਜਯੋਗੀ ਬੱਚਿਆਂ ਦਾ ਮੁੱਖ ਕ੍ਰਤਵਿਆ ਹੈ ਪੜਨਾ ਅਤੇ ਪੜਾਉਣਾ।
ਹੁਣ ਰਾਜਯੋਗ ਕੋਈ ਜੰਗਲ ਵਿਚ ਥੋੜ੍ਹੀ ਹੀ ਸਿਖਾਇਆ ਜਾਂਦਾ ਹੈ। ਇਹ ਸਕੂਲ ਹੈ। ਬ੍ਰਾਂਚਿਜ ਨਿਕਲਦੀਆਂ
ਜਾਂਦੀਆਂ ਹਨ। ਤੁਸੀਂ ਬੱਚੇ ਰਾਜਯੋਗ ਸਿੱਖ ਰਹੇ ਹੋ। ਸ਼ਿਵਬਾਬਾ ਤੋਂ ਪੜੇ ਹੋਏ ਬ੍ਰਾਹਮਣ -
ਬ੍ਰਾਹਮਣੀਆਂ ਸਿਖਾਉਂਦੇ ਹਨ। ਇੱਕ ਸ਼ਿਵਬਾਬਾ ਥੋੜ੍ਹੀ ਨਾ ਸਭ ਨੂੰ ਬੈਠ ਸਿਖਾਉਣਗੇ। ਤਾਂ ਇਹ ਹੋਈ
ਪਾਂਡਵ ਗੌਰਮਿੰਟ। ਤੁਸੀਂ ਹੋ ਈਸ਼ਵਰੀ ਮਤ ਤੇ। ਇਥੇ ਤੁਸੀਂ ਕਿੰਨੀ ਸ਼ਾਂਤੀ ਵਿਚ ਬੈਠੇ ਹੋ, ਬਾਹਰ
ਤਾਂ ਕਈ ਹੰਗਾਮੇ ਹਨ। ਬਾਪ ਕਹਿੰਦੇ ਹਨ ਪੰਜ ਵਿਕਾਰਾਂ ਦਾ ਦਾਨ ਦਵੋ ਤਾਂ ਗ੍ਰਹਿਣ ਛੁੱਟ ਜਾਵੇਗਾ।
ਮੇਰੇ ਬਣੋ ਤਾਂ ਮੈਂ ਤੁਹਾਡੀ ਸਭ ਕਾਮਨਾਵਾਂ ਪੂਰੀਆਂ ਕਰ ਦਵਾਂਗਾ। ਤੁਸੀਂ ਬੱਚੇ ਜਾਣਦੇ ਹੋ ਹੁਣ ਅਸੀਂ
ਸੂਖਧਾਮ ਵਿਚ ਜਾਂਦੇ ਹਾਂ, ਦੁੱਖਧਾਮ ਨੂੰ ਅੱਗ ਲੱਗਣੀ ਹੈ। ਬੱਚਿਆਂ ਨੇ ਵਿਨਾਸ਼ ਦਾ
ਸਾਖਸ਼ਾਤਕਾਰ ਵੀ ਕੀਤਾ
ਹੈ। ਹੁਣ ਸਮਾਂ ਬਹੁਤ ਘਟ ਹੈ ਇਸਲਈ ਯਾਦ ਦੀ ਯਾਤਰਾ ਵਿਚ ਲੱਗ ਜਾਵੋਗਾ ਤਾਂ ਵਿਕਰਮ ਵਿਨਾਸ਼ ਹੋਣਗੇ
ਅਤੇ ਉੱਚ ਪਦਵੀ ਪਾਵੋਗੇ। ਅੱਛਾ!
ਮਿੱਠੇ - ਮਿੱਠੇ
ਸਿਕੁਲੜ੍ਹੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ
ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬਾਪ ਦੇ ਵਰਸੇ
ਦਾ ਪੂਰਾ ਅਧਿਕਾਰ ਲੈਣ ਦੇ ਲਈ ਜਿਉਂਦੇ ਜੀ ਮਰਨਾ ਹੈ। ਅੱਡਾਪਟ ਹੋ ਜਾਣਾ ਹੈ। ਕਦੇ ਵੀ ਆਪਣੀ ਉੱਚੀ
ਤਕਦੀਰ ਨੂੰ ਲਕੀਰ ਨਹੀਂ ਲਗਾਉਣੀ ਹੈ
2. ਕੋਈ ਵੀ ਉਲਟੀ - ਉਲਟੀ
ਗੱਲ ਸੁਣਕੇ ਸੰਸ਼ੇ ਵਿਚ ਨਹੀਂ ਆਉਣਾ ਹੈ। ਜਰਾ ਵੀ ਨਿਸ਼ਚੇ ਨਾ ਹਿੱਲੇ। ਇਸ ਦੁੱਖਧਾਮ ਨੂੰ ਅੱਗ
ਲੱਗਣ ਵਾਲੀ ਹੈ ਇਸਲਈ ਇਸ ਤੋਂ ਆਪਣਾ ਬੁੱਧੀਯੋਗ ਕੱਢ ਲੈਣਾ ਹੈ।
ਵਰਦਾਨ:-
ਿਸ਼ੇਸ਼ਤਾ ਰੂਪੀ ਸੰਜੀਵਨੀ ਬੂਟੀ ਦ੍ਵਾਰਾ ਮੂਰਛਿਤ ਨੂੰ ਸੁਰਜੀਤ ਕਰਨ ਵਾਲੇ ਵਿਸ਼ੇਸ਼ ਆਤਮਾ ਭਵ।
ਹਰ ਆਤਮਾ ਨੂੰ ਸ੍ਰੇਸ਼ਠ
ਸਮ੍ਰਿਤੀ, ਵਿਸ਼ੇਸ਼ਤਾਵਾਂ ਦੀ ਸਮ੍ਰਿਤੀ ਰੂਪੀ ਸੰਜੀਵਨੀ ਬੂਟੀ ਖਵਾਓ ਤਾਂ ਉਹ ਮੂਰਛਿਤ ਤੋਂ ਸੁਰਜੀਤ
ਹੋ ਜਾਵੇਗੀ। ਵਿਸ਼ੇਸ਼ਤਾਵਾਂ ਦੇ ਸਵਰੂਪ ਦਾ ਦਰਪਨ ਉਸਦੇ ਸਾਮ੍ਹਣੇ ਰੱਖੋ। ਦੂਜਿਆਂ ਨੂੰ ਸਮ੍ਰਿਤੀ
ਦਵਾਉਣ ਨਾਲ ਤੁਸੀ ਵਿਸ਼ੇਸ਼ ਆਤਮਾ ਬਣ ਹੀ ਜਾਵੋਗੇ। ਜੇਕਰ ਤੁਸੀਂ ਕਿਸੇ ਦੀ ਕਮਜੋਰੀ ਸੁਣਾਵੋਗੇ ਤਾਂ
ਉਹ ਛੁਪਾਉਣ ਗੇ, ਟਾਲ ਦੇਣਗੇ ਤੁਸੀ ਵਿਸ਼ੇਸ਼ਤਾ ਸੁਣਾਓ ਤਾਂ ਖੁਦ ਹੀ ਆਪਣੀ ਕਮਜੋਰੀ ਮਹਿਸੂਸ ਕਰਨਗੇ।
ਇਸੇ ਸੰਜੀਵਨੀ ਬੂਟੀ ਨਾਲ ਮੂਰਛਿਤ ਨੂੰ ਸੁਰਜੀਤ ਕਰ ਉੱਡਦੇ ਚੱਲੋ ਅਤੇ ਉਡਾਉਂਦੇ ਚੱਲੋ।
ਸਲੋਗਨ:-
ਨਾਮ - ਮਾਨ -
ਸ਼ਾਂਨ ਜਾਂ ਸਾਧਨਾਂ ਦਾ ਸੰਕਲਪ ਵਿਚ ਵੀ ਤਿਆਗ ਹੀ ਮਹਾਨ ਤਿਆਗ ਹੈ।
ਅਵਿਅਕਤ ਇਸ਼ਾਰੇ :-
ਸੰਕਲਪਾਂ ਦੀ ਸ਼ਕਤੀ ਜਮਾ ਕਰ ਸ੍ਰੇਸ਼ਠ ਸੇਵਾ ਦੇ ਨਿਮਿਤ ਬਣੋ।
ਨਿਮਿਤ ਬਣੇ ਹੋਏ ਬੱਚਿਆਂ
ਨੂੰ ਵਿਸ਼ੇਸ਼ ਆਪਣੇ ਹਰ ਸੰਕਲਪ ਦੇ ਉਪਰ ਅਟੈਂਸ਼ਨ ਦੇਣਾ ਚਾਹੀਦਾ ਹੈ, ਜਦੋਂ ਤੁਸੀ ਨਿਰਵਿਕਲਪ,
ਨਿਰਵਿਅਰਥ, ਸੰਕਲਪ ਰਹੋਂਗੇ ਤਾਂ ਬੁੱਧੀ ਠੀਕ ਨਿਰਣੇ ਕਰੇਗੀ, ਨਿਰਣੇ ਠੀਕ ਹੈ ਤਾਂ ਨਿਵਾਰਣ ਵੀ
ਸਹਿਜ ਕਰ ਲੈਣਗੇ। ਨਿਵਾਰਣ ਕਰਨ ਦੀ ਬਜਾਏ ਜੇਕਰ ਖੁਦ ਹੀ ਕਾਰਣ, ਕਾਰਣ ਕਹੋਗੇ ਤਾਂ ਤੁਹਾਡੇ ਪਿੱਛੇ
ਵਾਲੇ ਵੀ ਹਰ ਗੱਲ ਵਿਚ ਕਾਰਣ ਦੱਸਦੇ ਰਹਿਣਗੇ।