31.05.26 Avyakt Bapdada Punjabi Murli
15.03.2010 Om Shanti Madhuban
“ਪਰਮਾਤਮ ਪਿਆਰ ਦੀਆਂ
ਪਾਤਰ ਆਤਮਾਵਾਂ ਦੁਖੀਆਂ ਨੂੰ ਸੁਖ ਦੀ ਆਂਚਲੀ ਦਵੋ , ਵਿਅਰਥ ਨੂੰ ਸਮਾਪਤ ਕਰ , ਸਮਰੱਥ ਬਣੋ ਅਤੇ ਸਮੇਂ
ਨੂੰ ਸਮੀਪ ਲਿਆਵੋ”
ਅੱਜ ਬਾਪਦਾਦਾ ਆਪਣੇ ਚਾਰੋਂ
ਪਾਸੇ ਦੇ ਪਰਮਾਤਮ ਪਿਆਰੇ ਬੱਚਿਆਂ ਨੂੰ ਵੇਖ ਰਹੇ ਹਨ। ਅਜਿਹੇ ਪਰਮਾਤਮ ਪਿਆਰੇ ਕੋਟਾਂ ਵਿੱਚੋਂ ਕੋਈ
ਬੱਚੇ ਹਨ ਕਿਉਂਕਿ ਇਸ ਵੇਲੇ ਹੀ ਪਰਮਾਤਮ ਪਿਆਰ ਦਾ ਅਨੁਭਵ ਕਰ ਸਕਦੇ, ਸਾਰੇ ਕਲਪ ਵਿਚ ਆਤਮਾਵਾਂ ਦਾ
ਪਿਆਰ, ਮਹਾਤਮਾਵਾਂ ਦਾ, ਧਰਮ ਆਤਮਾਵਾਂ ਦਾ ਪਿਆਰ ਅਨੁਭਵ ਕੀਤਾ ਲੇਕਿਨ ਪਰਮਾਤਮ ਪਿਆਰ ਸਿਰਫ ਹੁਣ
ਸੰਗਮਯੁੱਗ ਤੇ ਹੁੰਦਾ ਹੈ, ਜੋ ਤੁਸੀ ਸਾਰੇ ਬੱਚੇ ਅਨੁਭਵ ਕਰ ਰਹੇ ਹੋ। ਕੋਈ ਤੁਹਾਨੂੰ ਪੁੱਛੇ
ਪਰਮਾਤਮਾ ਕਿੱਥੇ ਹੈ? ਤਾਂ ਕੀ ਜਵਾਬ ਦਵੋਗੇ? ਮੇਰੇ ਨਾਲ ਹਨ, ਮੇਰੇ ਨਾਲ ਹੀ ਰਹਿੰਦੇ ਹਨ। ਮੇਰੇ
ਦਿਲ ਵਿਚ ਹੀ ਰਹਿੰਦੇ ਹਨ। ਅਜਿਹਾ ਅਨੁਭਵ ਕਰ ਰਹੇ ਹੋ ਨਾ! ਤੁਸੀਂ ਹੀ ਜਾਣਦੇ ਹੋ ਅਤੇ ਤੁਹਾਨੂੰ ਹੀ
ਇਸ ਪਿਆਰ ਦਾ ਅਨੁਭਵ ਹੈ ਕਿ ਸਾਡੇ ਦਿਲ ਵਿਚ ਬਾਪ ਰਹਿੰਦੇ ਅਤੇ ਬਾਪ ਦੇ ਦਿਲ ਵਿਚ ਅਸੀਂ ਰਹਿੰਦੇ।
ਜਾਣਦੇ ਹੋ ਕਿ ਇਹ ਪਰਮਾਤਮ ਪਿਆਰ ਦਾ ਨਸ਼ਾ ਸਾਨੂੰ ਹੀ ਅਨੁਭਵ ਕਰਨ ਦਾ ਭਾਗ ਪ੍ਰਾਪਤ ਹੋਇਆ ਹੈ। ਜਦੋਂ
ਕਿਸੇ ਨਾਲ ਵੀ ਪਿਆਰ ਹੋ ਜਾਂਦਾ ਹੈ ਤਾਂ ਉਸ ਦੀ ਨਿਸ਼ਾਨੀ ਕੀ ਹੁੰਦੀ ਹੈ? ਉਸ ਦੀ ਨਿਸ਼ਾਨੀ ਹੁੰਦੀ
ਹੈ ਉਸ ਦੇ ਉਪਰ ਕੁਰਬਾਨ ਹੋਣਾ। ਤਾਂ ਪਰਮਪਿਤਾ ਪਰਮਾਤਮਾ ਤੁਸੀ ਬੱਚਿਆਂ ਤੋਂ ਕੀ ਚਾਹੁੰਦੇ ਹਨ, ਉਹ
ਤਾਂ ਤੁਸੀ ਸਭ ਜਾਣਦੇ ਹੋ। ਬਾਪ ਦੀ ਹਰ ਇੱਕ ਬੱਚੇ ਦੇ ਪ੍ਰਤੀ ਇਹ ਹੀ ਚਾਹਨਾ ਹੈ ਕਿ ਮੇਰਾ ਇੱਕ -
ਇੱਕ ਬੱਚਾ ਬਾਪ ਸਮਾਨ ਬਣੇ। ਜਿਵੇਂ ਬਾਪ ਉਵੇਂ ਬੱਚਿਆਂ ਦੀ ਵੀ ਸ੍ਰੇਸ਼ਠ ਸਥਿਤੀ ਬਣੇ। ਉਹ ਸ੍ਰੇਸ਼ਠ
ਸਥਿਤੀ ਕੀ ਹੈ? ਸੰਪੂਰਨ ਪਵਿੱਤਰਤਾ ਦੀ ਸਥਿਤੀ। ਅਜਿਹੀ ਪਵਿੱਤਰਤਾ ਜੋ ਸੁਪਨੇ ਵਿਚ ਵੀ ਅਪਵਿੱਤਰਤਾ
ਆ ਨਹੀਂ ਸਕਦੀ। ਅਜਿਹੀ ਸੰਪੂਰਨ ਪਵਿੱਤਰ ਸਥਿਤੀ ਬਣਾ ਰਹੇ ਹੋ? ਜਿਸ ਸੰਪੂਰਨ ਪਵਿੱਤਰਤਾ ਵਿਚ
ਅਪਵਿੱਤਰਤਾ ਦਾ ਨਾਮ ਨਿਸ਼ਾਨ ਨਹੀਂ।
ਵਰਤਮਾਨ ਸਮੇਂ ਨੇੜੇ ਆਉਣ
ਦੇ ਕਾਰਣ ਬਾਪਦਾਦਾ ਹੁਣ ਇਹ ਹੀ ਇਸ਼ਾਰਾ ਦੇ ਰਹੇ ਹਨ ਕਿ ਸਮੇਂ ਦੀ ਸਮੀਪਤਾ ਅਨੁਸਾਰ ਵਿਅਰਥ ਸੰਕਲਪ
ਇਹ ਵੀ ਅਪਵਿੱਤਰਤਾ ਦੀ ਨਿਸ਼ਾਨੀ ਹੈ। ਸਾਰੇ ਦਿਨ ਵਿਚ ਇਹ ਵੀ ਚੈਕ ਕਰੋ ਕਿ ਕੋਈ ਵੀ ਵਿਅਰਥ ਸੰਕਲਪ
ਅਭਿਮਾਨ ਦਾ ਜਾਂ ਅਪਮਾਨ ਦਾ ਆਪਣੇ ਵੱਲ ਖਿੱਚਦਾ ਤੇ ਨਹੀਂ ਹੈ? ਕਿਉਂਕਿ ਚਲਦੇ - ਚਲਦੇ ਜੇਕਰ ਬਾਪ
ਦੀਆਂ ਦਿੱਤੀਆਂ ਹੋਈਆਂ ਵਿਸ਼ੇਸ਼ਤਾਵਾਂ ਨੂੰ ਆਪਣੀ ਵਿਸ਼ੇਸ਼ਤਾ ਸਮਝ ਅਭਿਮਾਨ ਵਿਚ ਆਉਂਦੇ ਹੋ ਤਾਂ
ਇਹ ਵੀ ਵਿਅਰਥ ਸੰਕਲਪ ਹੋਇਆ ਅਤੇ ਮੇਰੇਪਨ ਦੇ ਅਸ਼ੁਭ ਸੰਕਲਪ ਮੈਂ ਘਟ ਨਹੀ ਹਾਂ, ਮੈਂ ਵੀ ਸਭ ਜਾਣਦਾ
ਹਾਂ, ਇਹ ਮੇਰਾ ਸੰਕਲਪ ਹੀ ਸਹੀ ਹੈ, ਉੱਚਾ ਹੈ…, ਇਹ ਮੇਰੇਪਨ ਦਾ ਅਭਿਮਾਨ ਦਾ ਸੰਕਲਪ ਇਹ ਵੀ
ਸੂਖਸ਼ਮ ਅਪਵਿੱਤਰਤਾ ਦਾ ਅੰਸ਼ ਹੈ। ਤਾਂ ਆਪਣੇ ਨੂੰ ਚੈੱਕ ਕਰੋ ਕਿਸੇ ਵੀ ਤਰ੍ਹਾਂ ਅਪਵਿੱਤਰਤਾ ਦੇ
ਵਿਅਰਥ ਸੰਕਲਪ ਦਾ ਕੋਈ ਅੰਸ਼ ਤਾਂ ਨਹੀਂ ਰਹਿ ਗਿਆ ਹੈ? ਕਿਉਂਕਿ ਹੁਣ ਪਵਿੱਤਰ ਦੁਨੀਆ ਦੀ ਸਥਾਪਨਾ
ਦਾ ਸਮੇਂ ਨੇੜੇ ਲਿਆਉਣ ਵਾਲੇ ਤੁਸੀ ਪਰਮਾਤਮ ਪਿਆਰੇ ਬੱਚੇ ਨਿਮਿਤ ਹੋ। ਤਾਂ ਜੋ ਨਿਮਿਤ ਆਤਮਾਵਾਂ ਹਨ
ਉਨ੍ਹਾਂ ਦਾ ਵਾਇਬ੍ਰੇਸ਼ਨ ਚਾਰੋਂ ਪਾਸੇ ਫੈਲਦਾ ਹੈ। ਤਾਂ ਚੈਕ ਕਰੋ ਕਿਸੇ ਵੀ ਤਰ੍ਹਾਂ ਦਾ ਵਿਅਰਥ
ਸੰਕਲਪ ਵੀ ਆਪਣੇ ਵੱਲ ਖਿੱਚਦਾ ਤੇ ਨਹੀਂ ਹੈ? ਕਿਉਂਕਿ ਹੁਣ ਪਵਿੱਤਰ ਦੁਨੀਆ, ਪਵਿੱਤਰ ਰਾਜ ਨੇੜੇ ਆ
ਰਿਹਾ ਹੈ। ਦੁੱਖ ਅਤੇ ਅਸ਼ਾਂਤੀ ਚਾਰੋਂ ਪਾਸੇ ਵੱਖ - ਵੱਖ ਸਵਰੂਪ ਵਿਚ ਵਧ ਰਹੀ ਹੈ। ਉਸ ਦੇ ਲਈ
ਪਵਿੱਤਰਤਾ ਦਾ ਵਾਇਬ੍ਰੇਸ਼ਨ ਜਰੂਰੀ ਹੈ। ਦੁੱਖ ਅਸ਼ਾਂਤੀ ਦਾ ਕਾਰਣ ਅਪਵਿੱਤਰਤਾ ਹੈ। ਤਾਂ ਹੁਣ
ਅਪਵਿੱਤਰ ਆਤਮਾਵਾਂ ਦੀ ਅਤੇ ਭਗਤ ਆਤਮਾਵਾਂ ਦੀ ਡਬਲ ਸੇਵਾ ਚਾਹੀਦੀ ਹੈ। ਵਾਣੀ ਦੀ ਸੇਵਾ ਤਾਂ
ਬਾਪਦਾਦਾ ਨੇ ਵੇਖਿਆ ਕਿ ਚਾਰੋਂ ਪਾਸੇ ਧੂਮਧਾਮ ਨਾਲ ਚਲ ਰਹੀ ਹੈ, ਆਪਣਾ ਉਲਾਹਮਾ ਵੀ ਨਿਕਾਲ ਰਹੇ
ਹੋ। ਲੇਕਿਨ ਹੁਣ ਆਤਮਾਵਾਂ ਨੂੰ ਐਕਸਟ੍ਰਾ ਸਾਕਾਸ਼ ਚਾਹੀਦਾ ਹੈ। ਉਹ ਹੈ ਮਨਸਾ ਸੇਵਾ ਦ੍ਵਾਰਾ ਸਾਕਾਸ਼
ਦੇਣ, ਹਿੰਮਤ ਦੇਣਾ, ਉਮੰਗ - ਉਤਸਾਹ ਦੇਣਾ। ਤਾਂ ਇਸ ਵੇਲੇ ਡਬਲ ਸੇਵਾ ਦੀ ਲੋੜ ਹੈ। ਇਸ ਦੇ ਲਈ
ਬਾਪਦਾਦਾ ਨੇ ਕਿਹਾ ਕਿ ਹਰ ਇੱਕ ਬੱਚਾ ਆਪਣੇ ਆਪ ਨੂੰ ਪੂਰਵਜ ਸਮਝੋ। ਤੁਸੀਂ ਇਸ ਕਲਪ ਬ੍ਰਿਖ ਦਾ
ਫਾਉਂਡੇਸ਼ਨ ਪੂਰਵਜ ਅਤੇ ਪੂਜੀਏ ਤੁਸੀਂ ਆਤਮਾਵਾਂ ਹੋ। ਬਾਪਦਾਦਾ ਤੇ ਦੁਖੀ ਬੱਚਿਆਂ ਦੀ ਆਵਾਜ ਸੁਣਦੇ
ਰਹਿੰਦੇ ਹਨ। ਤੁਸੀਂ ਬੱਚਿਆਂ ਦੇ ਕੋਲ ਉਨ੍ਹਾਂ ਦੀ ਪੁਕਾਰ ਦੀ ਆਵਾਜ ਪਹੁੰਚਣੀ ਚਾਹੀਦੀ ਹੈ। ਜਿਨਾਂ
ਸੰਪੂਰਨ ਪਵਿੱਤਰ ਆਤਮਾ ਬਣੋਗੇ। ਬਣ ਰਹੇ ਹੋ, ਬਣੇ ਵੀ ਹਨ ਲੇਕਿਨ ਨਾਲ - ਨਾਲ ਹੁਣ ਮਨਸਾ ਸੇਵਾ ਨੂੰ
ਵਧਾਉਣਾ ਹੈ।
ਅੱਜ ਵਿਸ਼ਵ ਵਿਚ ਸੁਖ -
ਸ਼ਾਂਤੀ, ਸੰਤੋਸ਼ ਆਤਮਾਵਾਂ ਵਿਚ ਘਟ ਹੋ ਰਿਹਾ ਹੈ। ਤਾਂ ਤੁਸੀਂ ਪਰਮਾਤਮ ਪਿਆਰ ਦੇ ਪਾਤਰ ਆਤਮਾਵਾਂ
ਨੂੰ ਹੁਣ ਪਿਆਰ ਦੀ, ਸੰਤੁਸ਼ਟਤਾ ਦੀ, ਖੁਸ਼ੀ ਦੀ ਆਂਚਲੀ ਦੇਣ ਦੀ ਲੋੜ ਹੈ। ਦੁਖੀਆਂ ਨੂੰ ਸੁਖ ਦੀ
ਆਂਚਲੀ ਦੇਣੀ ਹੈ। ਇੱਕ ਤੇ ਮਨਸਾ ਸੇਵਾ ਦ੍ਵਾਰਾ ਸਾਕਾਸ਼ ਦਵੋ ਅਤੇ ਦੂਜਾ ਆਪਣੇ ਚੇਹਰੇ ਅਤੇ ਚਲਣ
ਦ੍ਵਾਰਾ ਬਾਪ ਨੂੰ ਪ੍ਰਤੱਖ ਕਰੋ। ਹੁਣ ਜੋ ਸੇਵਾ ਕਰ ਰਹੇ ਹੋ ਅਤੇ ਕੀਤੀ ਹੈ ਬਾਪਦਾਦਾ ਖੁਸ਼ ਹਨ ਕਿ
ਸੇਵਾ ਵਿਚ ਚਾਰੋਂ ਪਾਸੇ ਉਮੰਗ - ਉਤਸਾਹ ਹੈ ਲੇਕਿਨ ਹਾਲੇ ਇੱਕ ਸੇਵਾ ਰਹੀ ਹੋਈ ਹੈ। ਹੁਣ ਤੱਕ ਇਹ
ਆਵਾਜ ਤੇ ਹੋਇਆ ਹੈ ਕਿ ਬ੍ਰਹਮਾਕੁਮਾਰੀਆਂ ਮਨੁੱਖ ਆਤਮਾਵਾਂ ਨੂੰ ਚੰਗਾ ਬਣਾ ਦਿੰਦਿਆਂ ਹਨ, ਇਹ ਜੋ
ਅਸ਼ੁੱਧ ਵਿਵਹਾਰ ਹੈ, ਅਸ਼ੁੱਧ ਵਿਵਹਾਰ ਤੋਂ ਮੁਕਤ ਕਰ ਦਿੰਦੀਆਂ ਹੈ, ਜੋ ਗੌਰਮਿੰਟ ਚਾਹੁੰਦੀ ਹੈ
ਯੂਥ ਗਰੁੱਪ ਦੇ ਲਈ, ਉਹ ਸੇਵਾ ਬਹੁਤ ਚੰਗੀ ਕਰਦੇ ਹੋ। ਲੇਕਿਨ ਹੁਣ ਬਾਪ ਆਇਆ ਹੈ, ਪਰਮਾਤਮਾ ਆ ਗਿਆ
ਹੈ, ਪਰਮਾਤਮ ਗਿਆਨ ਇਹ ਦੇ ਰਹੀਆਂ ਹਨ, ਮੇਰਾ ਬਾਪ ਵਰਸਾ ਦੇਣ ਆ ਗਿਆ ਹੈ, ਹੁਣ ਬਾਪ ਦੇ ਵੱਲ ਨਜ਼ਰ
ਜਾਣ ਤੇ ਉਨ੍ਹਾਂ ਨੂੰ ਵੀ ਪਰਮਾਤਮ ਪਿਆਰ, ਪਰਮਾਤਮਾ ਦੀ ਆਕਰਸ਼ਨ ਆਕਰਸ਼ਿਤ ਕਰੇਗੀ। ਅੱਛਾ - ਅੱਛਾ
ਤਾਂ ਹੋ ਗਿਆ ਹੈ ਲੇਕਿਨ ਪਰਮਾਤਮਾ ਬਾਪ ਦੀ ਪ੍ਰਤੱਖਤਾ ਆਕ੍ਰਿਸ਼ਤ ਕਰ ਅੱਛਾ ਬਣਾਏਗੀ। ਤਾਂ ਹੁਣ ਬਾਪ
ਨੂੰ ਪਹਿਚਾਨਣ ਕਿ ਜਿਸ ਨੂੰ ਯਾਦ ਕਰਦੇ ਹਨ ਉਹ ਗਿਆਨ ਦੇ ਰਿਹਾ ਹੈ, ਉਨ੍ਹਾਂ ਤੋਂ ਵਰਸਾ ਮਿਲ ਰਿਹਾ
ਹੈ। ਤਾਂ ਹੁਣ ਮਨਸਾ ਦ੍ਵਾਰਾ ਬਾਪ ਦੇ ਨੇੜੇ ਲਿਆਓ। ਆਪਣੇ ਚੇਹਰੇ ਅਤੇ ਚਲਣ ਦ੍ਵਾਰਾ, ਤੁਹਾਡੇ ਨੈਣਾਂ
ਵਿਚ ਬਾਪ ਪ੍ਰਤੱਖ ਹੋਵੇ। ਤਾਂ ਹੁਣ ਇਹ ਆਪਸ ਵਿੱਚ ਪਲਾਨ ਬਣਾਓ।
ਬਾਪਦਾਦਾ ਨੇ ਵੇਖਿਆ ਕਿ
ਜੋ ਪਲਾਨ ਬਾਪਦਾਦਾ ਨੇ ਸਮੇਂ ਪ੍ਰਤੀ ਸਮੇਂ ਦਿੱਤਾ ਹੈ ਉਹ ਬੱਚਿਆਂ ਨੇ ਬੜੇ ਵਿਧੀ ਪੂਰਵਕ ਉਮੰਗ -
ਉਤਸਾਹ ਨਾਲ ਕੀਤਾ ਹੈ, ਕਰ ਰਹੇ ਹਨ, ਉਸ ਦੀ ਬਾਪਦਾਦਾ ਸਾਰੇ ਬੱਚਿਆਂ ਨੂੰ ਪਦਮ ਪਦਮ ਗੁਣਾਂ ਮੁਬਾਰਕ
ਦੇ ਰਹੇ ਹਨ। ਹੁਣ ਐਡੀਸ਼ਨ ਕਰੋ ਕਿ ਭਗਵਾਨ ਵਰਸਾ ਦੇ ਰਿਹਾ ਹੈ। ਹੁਣ ਵਰਸਾ ਨਹੀਂ ਲਿਆ ਤਾਂ ਕਦੋਂ
ਲਵੋਂਗੇ। ਬਾਪ ਨੂੰ ਦੁੱਖ, ਅਸ਼ਾਂਤੀ ਦਾ ਵਾਯੂਮੰਡਲ ਦੇਖ ਕਰਕੇ ਬੱਚਿਆਂ ਤੇ ਰਹਿਮ ਆਉਂਦਾ ਹੈ। ਅਤੇ
ਬਾਪ ਅਤੇ ਤੁਸੀ ਜਾਣਦੇ ਹੋ ਕਿ ਇਹ ਤਾਂ ਅਤੀ ਵਿਚ ਜਾਣਾ ਹੀ ਹੈ। ਬਿਨਾਂ ਅਤੀ ਦੇ ਅੰਤ ਨਹੀਂ ਹੁੰਦਾ
ਹੈ। ਅਜਿਹੇ ਸਮੇਂ ਤੇ ਆਤਮਾਵਾਂ ਨੂੰ ਇਹ ਅਨੁਭਵ ਕਰਵਾਓ, ਸਿਰਫ਼ ਸੁਣਾਓ ਨਹੀਂ, ਅਨੁਭਵ ਕਰਵਾਓ ਕਿ
ਭਗਵਾਨ ਵਰਸਾ ਦੇ ਰਿਹਾ ਹੈ। ਤੁਸੀਂ ਸਭ ਵੀ ਇਹ ਹੀ ਪੁੱਛਦੇ ਹੋ ਨਾ ਕਿ ਇਹ ਬਾਪ ਦੀ ਪ੍ਰਤੱਖਤਾ ਕਦੋਂ
ਅਤੇ ਕਿਵੇਂ ਹੋਵੇਗੀ! ਤਾਂ ਬ੍ਰਹਮਾਕੁਮਾਰੀਆਂ ਤੱਕ ਪਹੁੰਚੇ ਹਨ ਲੇਕਿਨ ਬ੍ਰਹਮਾਕੁਮਾਰੀਆਂ ਨੂੰ
ਸਿਖਾਉਣ ਵਾਲਾ ਕੌਣ? ਬ੍ਰਹਮਾਕੁਮਾਰੀਆਂ ਦਾ, ਬ੍ਰਹਮਾਕੁਮਾਰਾਂ ਦਾ ਦਾਤਾ ਕੌਣ! ਹਾਲੇ ਸਮੇਂ ਨੂੰ ਨੇੜੇ
ਲਿਆਉਣਾ ਹੈ, ਸਮਾਪਤੀ ਕਰਨੀ ਹੈ। ਸਮਾਪਤੀ ਨੂੰ ਨੇੜੇ ਲਿਆਉਣ ਵਾਲੇ ਕੌਣ ਹਨ? ਹਰ ਇੱਕ ਬੱਚਾ ਸਮਝਦਾ
ਹੈ ਨਾ ਕਿ ਮੈਂ ਹੀ ਨਿਮਿਤ ਹਾਂ। ਬਾਪ ਨੇ ਇਹ ਜਿੰਮੇਦਾਰੀ ਆਪਣੇ ਨਾਲ ਬੱਚਿਆਂ ਨੂੰ ਦਿੱਤੀ ਹੈ। ਸਨ
ਸੋਜ ਫਾਦਰ। ਕੋਈ - ਕੋਈ ਜਦੋਂ ਬਾਪ ਨੂੰ ਜਾਣਦੇ, ਤਾਂ ਵੇਖੋ ਤੁਸੀਂ ਸਭ ਨੇ ਬਾਪ ਨੂੰ ਜਾਣਿਆ ਤਾਂ
ਕੀ ਕੀਤਾ? ਪਹਿਚਾਣ ਲਿਆ, ਜਾਣ ਲਿਆ, ਤਾਂ ਬੱਚਾ ਬਣ ਵਰਸੇ ਦੇ ਅਧਿਕਾਰੀ ਬਣ ਗਏ। ਹੁਣ ਵਰਸਾ ਲੈਣ
ਵਾਲੀਆਂ ਆਤਮਾਵਾਂ ਦੀ ਕਿਊ ਲੱਗਣੀ ਚਾਹੀਦੀ ਹੈ। ਅਤੇ ਕਿਊ ਰੁਕੀ ਹੋਈ ਕਿਉਂ ਹੈ? ਕਿਉਕਿ ਕੋਈ - ਕੋਈ
ਬੱਚੇ ਹਾਲੇ ਵਿਅਰਥ ਸੰਕਲਪਾਂ ਦੀ ਕਿਊ ਵਿਚ ਲੱਗੇ ਹੋਏ ਹਨ। ਕਿਉਂ, ਕੀ, ਕਿਵੇਂ ਹਾਲੇ ਇਸ ਸਮਾਪਤੀ
ਵਿਚ ਸਮੇਂ ਦਿੰਦੇ ਹਨ ਲੇਕਿਨ ਵਿਅਰਥ ਸਮਾਪਤ ਨਹੀਂ ਹੋਇਆ ਹੈ। ਵਿਅਰਥ ਸਮਰੱਥ ਬਣਨ ਵਿਚ ਰੁਕਾਵਟ
ਪਾਉਂਦਾ ਹੈ।
ਅੱਜ ਬਾਪਦਾਦਾ ਵਿਅਰਥ ਸੰਕਲਪਾਂ ਦੀ ਸਮਾਪਤੀ ਕਰਨ ਦੇ ਲਈ ਸਾਰੇ ਚਾਰੋਂ ਪਾਸੇ ਦੇ ਬੱਚਿਆਂ ਨੂੰ
ਹਿੰਮਤ ਦੇ ਰਹੇ ਹਨ ਕਿ ਹੁਣ ਤੋਂ ਹੀ ਵਿਅਰਥ ਨੂੰ ਸਮਾਪਤ ਕਰ ਸਦਾ ਸਮਰੱਥ ਬਣ ਸਮਰੱਥ ਬਣਾਓ। ਸਿਰਫ
ਸੰਦੇਸ਼ ਨਹੀਂ ਦਵੋ ਸਮਰੱਥ ਬਣਾਓ, ਸਮਰੱਥ ਬਣੋ, ਸਮਰੱਥ ਬਣਾਓ। ਵਿਅਰਥ ਦੀ ਸਮਾਪਤੀ ਦਿਵਸ ਮਨਾਓ। ਹੋ
ਸਕਦਾ ਹੈ? ਤਾਂ ਸਮਝਦੇ ਹੋ ਕਿ ਵਿਅਰਥ ਸੰਕਲਪ ਆਪਣੇ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ, ਸਮੇਂ
ਬਰਬਾਦ ਕਰਦੇ ਹਨ, ਚੇਹਰੇ ਤੇ ਸਦਾ ਖੁਸ਼ਨੂਮਾ, ਖੁਸ਼ਕਿਸਮਤ ਦਾ ਅਨੁਭਵ ਘਟ ਕਰਾਉਂਦੇ ਹਨ! ਇਸਲਈ ਹੁਣ
ਸਮਾਪਤੀ ਦਾ ਸਮੇਂ ਨੇੜੇ ਲਿਆਉਣਾ ਹੈ, ਕਿਸ ਨੂੰ? ਤੁਹਾਨੂੰ ਨਾ! ਜੋ ਸਮਝਦੇ ਹਨ ਕਿ ਹੁਣ ਸਮਾਪਤੀ ਦੇ
ਸਮੇਂ ਨੂੰ ਨੇੜੇ ਲਿਆਉਣਾ ਹੈ, ਉਸ ਦੇ ਲਈ ਵਿਅਰਥ ਨੂੰ ਸਮਾਪਤ ਕਰਨਾ ਹੀ ਹੈ, ਕਰਨਾ ਹੈ ਨਹੀਂ, ਕਰਨਾ
ਹੀ ਹੈ, ਸੁਪਨੇ ਵਿਚ ਵੀ ਨਹੀਂ ਆਵੇ, ਸੰਕਲਪ ਤੇ ਛੱਡੋ ਲੇਕਿਨ ਸੁਪਨੇ ਵਿਚ ਵੀ ਨਹੀਂ ਆਵੇ, ਅਜਿਹੇ
ਹਿੰਮਤ ਵਾਲੇ ਬੱਚੇ ਆਪਣੇ ਨੂੰ ਸਮਝਦੇ ਹਨ ਉਹ ਹੱਥ ਉਠਾਓ। ਮਨ ਦਾ ਹੱਥ ਉਠਾ ਰਹੇ ਹੋ ਨਾ! ਬਾਹਵਾਂ
ਦਾ ਹੱਥ ਤੇ ਇਜੀ ਹੈ ਲੇਕਿਨ ਮਨ ਦਾ ਹੱਥ ਉਠਾ ਰਹੇ ਹੋ? ਜੋ ਮਨ ਦਾ ਹੱਥ ਉਠਾ ਰਹੇ ਹਨ ਉਹ ਹੱਥ ਉਠਾਓ,
ਮਨ ਦਾ ਹੱਥ। ਅੱਛਾ।
ਹੁਣ ਬਾਪਦਾਦਾ ਸਾਰੇ
ਬੱਚਿਆਂ ਨੂੰ ਇਹ ਵਰਦਾਨ ਦੇ ਰਹੇ ਹਨ ਕਿ ਤੁਸੀ ਸਾਰੇ ਆਉਣ ਵਾਲੀ ਦੁਨੀਆ ਵਿਚ 21 ਜਨਮ ਸਦਾ ਖਸ਼
ਰਹੋਗੇ। ਮੇਹਨਤ ਨਹੀਂ ਕਰੋਗੇ। ਦੁਨੀਆਂ ਦੀਆਂ ਉਲਝਣਾਂ ਵਿਚ ਨਹੀਂ ਪਵੋਗੇ। ਜੋ ਜੀਵਨ ਵਿਚ ਚਾਹੀਦਾ
ਹੈ, ਤਨ, ਮਨ, ਧਨ ਸਭ ਮਿਲ ਜਾਵੇਗਾ। ਤਨ ਤੰਦਰੁਸਤ, ਮਨ ਖ਼ੁਸ਼, ਧਨ ਅਥਾਹ ਇਹ ਤੁਹਾਨੂੰ 21 ਜਨਮ ਦੀ
ਗਰੰਟੀ ਹੈ। ਅੱਛਾ ਅੱਜਕਲ ਦੇ ਜਮਾਨੇ ਦੇ ਹਿਸਾਬ ਨਾਲ ਤਾਂ ਗੱਲਾਂ ਬਹੁਤ ਬਦਲਦੀਆਂ ਜਾਂਦੀਆਂ ਹਨ।
ਗੌਰਮਿੰਟ ਦੇ ਕਾਇਦੇ ਵੀ ਬਦਲਣੇ ਹਨ, ਮਨੁੱਖਾਂ ਦੀ ਵ੍ਰਿਤੀ ਵੀ ਬਦਲਣੀ ਹੈ। ਤਾਂ ਹਰ ਇੱਕ ਦੇ ਜੀਵਨ
ਵਿਚ ਵਿਅਰਥ ਗੱਲਾਂ ਤਾਂ ਆਉਣੀਆਂ ਹੀ ਹਨ, ਤਾਂ ਵਿਅਰਥ ਨੂੰ ਸਮਾਪਤ ਕਰਨ ਦੇ ਲਈ ਸਮਰੱਥ ਸੰਕਲਪ
ਚਾਹੀਦੇ ਹਨ। ਵੇਸਟ ਨੂੰ ਖਤਮ ਕਰਨ ਦੇ ਲਈ ਬੈਸਟ ਸੰਕਲਪ ਚਾਹੀਦਾ ਹੈ। ਤਾਂ ਰੋਜ ਦੀ ਮੁਰਲੀ ਵਿਚ ਜੋ
ਵਰਦਾਨ ਸਲੋਗਨ ਆਉਂਦਾ ਹੈ ਉਸ ਨੂੰ ਸੁਣੋ। ਇਹ ਵਰਦਾਨ ਹੀ ਸ੍ਰੇਸ਼ਠ ਸੰਕਲਪ ਹੈ। ਜਦੋਂ ਵਿਅਰਥ ਆਵੇ
ਤਾਂ ਵੇਸਟ ਨੂੰ ਬੈਸਟ ਕਰਨ ਦੇ ਲਈ ਤੁਹਾਨੂੰ ਇਹ ਵਰਦਾਨ ਅਤੇ ਸਲੋਗਨ ਆਦਿ ਦੇ ਸ਼ਬਦ ਮਨ ਨੂੰ ਚੇਂਜ
ਕਰਨ ਦੇ ਲਈ ਚਾਹੀਦੇ ਹਨ। ਦੂਸਰਾ - ਜਦੋਂ ਸਵੇਰੇ ਅੱਖ ਖੁਲਦੀ ਹੈ ਤਾਂ ਪਹਿਲੇ - ਪਹਿਲੇ ਸ਼ਿਵਬਾਬਾ
ਨੂੰ ਗੁੱਡਮੋਰਨਿੰਗ ਕਰੋ। ਕਰ ਸਕਦੇ ਹੋ? ਦੇਖੋ ਕਹਾਵਤ ਹੈ ਸਾਰੇ ਦਿਨ ਵਿਚ ਜੇਕਰ ਕੋਈ ਅੱਛੇ ਨੂੰ
ਵੇਖਦੇ ਹਨ ਤਾਂ ਸਾਰਾ ਦਿਨ ਅੱਛਾ ਬੀਤਦਾ ਹੈ, ਕਿਸੇ ਖਰਾਬ ਨੂੰ ਵੇਖ ਲੈਂਦੇ ਹਨ ਤਾਂ ਕੀ ਕਹਿੰਦੇ ਹਨ?
ਕਹਿੰਦੇ ਹਨ ਪਤਾ ਨਹੀਂ ਕਿਸ ਦੀ ਸ਼ਕਲ ਵੇਖੀ ਜੋ ਸਾਰਾ ਦਿਨ ਖਰਾਬ ਗਿਆ। ਤਾਂ ਚੰਗੇ ਤੋਂ ਚੰਗਾ ਕੌਣ?
ਸ਼ਿਵਬਾਬਾ। ਸ਼ਿਵਬਾਬਾ ਨਾਲ ਪਿਆਰ ਹੈ ਨਾ। ਤਾਂ ਅੱਖ ਖੁਲਦੇ ਸ਼ਿਵਬਾਬਾ ਗੁੱਡਮੋਰਨਿੰਗ। ਇਹ ਤੇ
ਸਹਿਜ ਹੈ ਨਾ। ਤਾਂ ਸਾਰਾ ਦਿਨ ਤੁਹਾਡਾ ਚੰਗਾ ਹੋਵੇਗਾ ਕਿਉਂਕਿ ਸ਼ੁਭ ਸੰਕਲਪ ਵੀ ਲੈ ਲਿਆ ਨਾ,
ਵਰਦਾਨ ਸੁਣ ਲਿਆ। ਤਾਂ ਇਵੇਂ ਕਰਨਾ ਹੈ। ਤੁਸੀਂ ਲੋਕਾਂ ਨਾਲ ਬਾਪਦਾਦਾ ਦਾ ਪਿਆਰ ਹੈ ਨਾ। ਤਾਂ ਇਵੇਂ
ਕਰਨ ਨਾਲ ਤੁਸੀਂ ਹੋਰ ਅੱਗੇ ਵਧਦੇ ਜਾਵੋਗੇ। ਆਪਣੇ ਇਸ ਜੀਵਨ ਵਿਚ ਵੀ ਖੁਸ਼ੀ ਦਾ ਅਨੁਭਵ ਕਰੋਗੇ। ਕਦੇ
ਦੁੱਖ ਦੀ ਲਹਿਰ ਨਹੀਂ ਆਵੇਗੀ। ਤਾਂ ਮੰਜੂਰ ਹੈ ਅਤੇ ਸਹਿਜ ਯੋਗੀ ਬਣੋ, ਬਸ। ਮੈਂ ਆਤਮਾ ਹਾਂ,
ਸ਼ਿਵਬਾਬਾ ਦਾ ਬੱਚਾ ਹਾਂ, ਬਸ। ਇਹ ਸਹਿਜਯੋਗੀ। ਤੁਰਦੇ ਫਿਰਦੇ ਇਹ ਯਾਦ ਕਰੋ ਮੈ ਆਤਮਾ ਹਾਂ,
ਸ਼ਿਵਬਾਬਾ ਦਾ ਬੱਚਾ ਹਾਂ। ਇਹ ਤਾਂ ਯਾਦ ਕਰ ਸਕਦੇ ਹੋ ਨਾ। ਬਹੁਤ ਅੱਛਾ।
ਤੁਸੀਂ ਸਾਰੇ ਜੋ ਵਾਰਿਸ
ਵੀ ਹੋ ਤੇ ਵਾਰਿਸ ਬਣਨ ਵਾਲੇ ਵੀ ਹਨ। ਜੋ ਆਪਣੇ ਆਪ ਨੂੰ ਬਾਪਦਾਦਾ ਦਾ ਪੱਕਾ ਵਾਰਿਸ ਸਮਝਦੇ ਹਨ, ਉਹ
ਹੱਥ ਉਠਾਓ। ਵਾਰਿਸ ਹੋ? ਵੀ . ਆਈ. ਪੀ. ਵੀ ਸਾਰੇ ਹੱਥ ਉਠਾ ਰਹੇ ਹਨ। ਤਾਲੀ ਤੇ ਵਜਾਓ। ਚੰਗਾ। ਹੁਣ
ਵਾਰਿਸ ਕੁਵਾਲਟੀ ਅੱਜ ਇਹ ਸੰਕਲਪ ਆਪਣੇ ਨਾਲ ਦ੍ਰਿੜ ਕਰਨਗੇ, ਬਾਪਦਾਦਾ ਨੂੰ ਇਹ ਸੰਕਲਪ ਦੇਣਗੇ ਕਿ
ਅਸੀਂ, ਹੁਣ ਤੋਂ, ਕਦੋਂ ਤੋਂ ਨਹੀਂ, ਹੁਣ ਤੋਂ ਵਿਅਰਥ ਸੰਕਲਪ ਨੂੰ ਸਮਾਪਤ ਕਰਕੇ ਹੀ ਛੱਡਾਂਗੇ।
ਮੰਜੂਰ ਹੈ। ਹੈ ਮੰਜੂਰ? ਹੈ ਤਾਂ ਹੱਥ ਉਠਾਓ। ਦੋ ਕੰਮ ਹਨ। ਇੱਕ ਸਦਾ ਸਮਰੱਥ ਬਣਨਾ ਅਤੇ ਦੂਸਰਾ
ਸਮਰੱਥ ਸਮੇਂ ਨੂੰ ਨੇੜੇ ਲਿਆਉਣਾ। ਕਿਉਂਕਿ ਬਾਪਦਾਦਾ ਦੇ ਕੋਲ ਪੁਕਾਰ ਤੇ ਦੁੱਖ ਦੀ ਇਹ ਬਹੁਤ ਸੁਣਾਈ
ਦਿੰਦੀ ਹੈ। ਤੁਹਾਡੇ ਕੋਲ ਪਤਾ ਨਹੀਂ ਕਿਉਂ ਨਹੀਂ ਸੁਣਾਈ ਦਿੰਦੀ ਹੈ। ਬਾਪਦਾਦਾ ਜਦੋਂ ਇਵੇਂ ਸੁਣਦੇ
ਰਹਿੰਦੇ ਹਨ ਤਾਂ ਤੁਸੀਂ ਬੱਚਿਆਂ ਨੂੰ ਜੋ ਆਪਣੇ ਨੂੰ ਵਾਰਿਸ ਸਮਝਦੇ ਹਨ, ਵਰਸਾ ਲੈਣ ਵਾਲੇ ਹਨ, ਤਾਂ
ਵਰਸਾ ਲੈਣ ਵਾਲਿਆਂ ਨੂੰ ਦੂਜਿਆਂ ਨੂੰ ਵਰਸਾ ਦਵਾਉਣ ਦੇ ਉਪਰ ਰਹਿਮ ਆਉਣਾ ਚਾਹੀਦਾ ਹੈ ਨਾ। ਰਹਿਮ
ਕਿਉਂ ਨਹੀਂ ਆਉਂਦਾ? ਵੈਰਾਗ, ਬੇਹੱਦ ਦਾ ਵੈਰਾਗ ਅਤੇ ਰਹਿਮ ਆਉਣਾ ਚਾਹੀਦਾ ਹੈ। ਛੋਟੀਆਂ - ਛੋਟੀਆਂ
ਗੱਲਾਂ ਵਿਚ ਕਿਉਂ, ਕੀ ਦੀ ਕਿਊ ਵਿਚ ਟਾਇਮ ਨਹੀਂ ਦੇਣਾ ਹੈ। ਹੁਣ ਹੇ ਬਾਪਦਾਦਾ ਦੇ ਸਿਕੀਲੱਧੇ ਕਦਮ
ਕਦਮ ਵਰਦਾਨ ਦੇ ਵਰਦਾਨੀ ਬੱਚੇ! ਹੁਣ ਸੰਕਲਪ ਨੂੰ ਦ੍ਰਿੜ ਕਰੋ ਅਤੇ ਦ੍ਰਿੜਤਾ ਦੀ ਚਾਬੀ ਲਗਾਓ।
ਕਰਮਯੋਗੀ ਬਣੋ। ਕਰਮਯੋਗੀ ਲਾਈਫ ਵਾਲੇ ਹੋ। ਲਾਈਫ ਸਦਾਕਾਲ ਹੁੰਦੀ ਹੈ, ਕਦੇ - ਕਦੇ ਨਹੀਂ। ਤਾਂ ਹੁਣ
ਆਪਣਾ ਕ੍ਰਿਪਾਲੂ, ਦਿਆਲੂ, ਦੁੱਖਹਰਤਾ, ਸੁੱਖਦਾਤਾ ਸਵਰੂਪ ਇਮਰਜ ਕਰੋ। ਬਾਪਦਾਦਾ ਨੇ ਅਚਾਨਕ ਦਾ ਸਮੇਂ
ਬਹੁਤਕਾਲ ਤੋਂ ਦੱਸਿਆ ਹੈ। ਤਾਂ ਅਚਾਨਕ ਦੇ ਪਹਿਲੇ ਭਗਤਾਂ ਦੀ ਪੁਕਾਰ ਤਾਂ ਪੂਰੀ ਕਰੋ। ਦੁਖੀਆਂ ਦੇ
ਦੁੱਖ ਦੀ ਆਵਾਜ ਤਾਂ ਸੁਣੋ। ਹੁਣ ਹਰ ਇੱਕ ਛੋਟਾ ਵੱਡਾ ਵਿਸ਼ਵ ਪਰਿਵਰਤਕ, ਵਿਸ਼ਵ ਦੇ ਦੁੱਖ ਪਰਿਵਰਤਨ
ਕਰ ਸੁਖ ਦੀ ਦੁਨੀਆ ਲਿਆਉਣ ਵਾਲੇ ਜਿੰਮੇਵਾਰ ਸਮਝੋ।
ਬਾਪਦਾਦਾ ਦਾ ਇਹ ਆਉਣਾ
ਜਾਣਾ ਵੀ ਕਦੋਂ ਤੱਕ? ਇਸਲਈ ਸਭ ਅਚਾਨਕ ਹੋਣਾ ਹੈ। ਅਚਾਨਕ ਹੋਵੇਗਾ ਇਸਲਈ ਵਿਅਰਥ ਨੂੰ ਖਤਮ ਕਰਨਾ ਹੀ
ਹੈ। ਪੁਰਸ਼ਾਰਥ ਦੀ ਗਤੀ ਨੂੰ ਚੈੱਕ ਕੀਤਾ। ਖਜਾਨੇ ਜਮਾ ਦਾ ਖਾਤਾ ਚੈਕ ਕੀਤਾ। ਤਾਂ ਰਿਜਲਟ ਵਿਚ ਕੀ
ਵੇਖਿਆ? ਜਮਾ ਕਰਨ ਦਾ ਪੁਰਸ਼ਾਰਥ ਬਹੁਤ ਵਧੀਆ ਕਰਦੇ ਹਨ ਲੇਕਿਨ ਜੋ ਜਮਾ ਕਰਦੇ ਹੋ ਉਸ ਵੀ
ਪ੍ਰਸੇਂਟੇਜ ਵੱਖ - ਵੱਖ ਹੈ। ਜਿਨਾਂ ਸੋਚਦੇ ਹੋ ਜਮਾ ਕੀਤਾ, ਜਮਾ ਹੁੰਦਾ ਹੈ, ਲੇਕਿਨ ਪ੍ਰਸੇਂਟੇਜ
ਹੈ, ਥੋੜ੍ਹਾ ਜਮਾ ਹੁੰਦਾ ਹੈ, ਸਦਾ ਦੇ ਲਈ ਜਮਾ ਨਹੀਂ ਹੁੰਦਾ। ਜਿਨਾਂ ਕਰਦੇ ਹੋ ਉਨਾਂ ਸਦਾ ਦੇ ਲਈ
ਜਮਾ ਵਿਚ ਫਰਕ ਹੈ ਇਸਲਈ ਬਾਪਦਾਦਾ ਹੁਣ ਇੱਕ - ਇੱਕ ਗੱਲ ਤੇ ਦ੍ਰਿੜ ਸੰਕਲਪ ਕਰਾਉਂਦਾ ਹੈ। ਕ੍ਰੋਧ
ਤੇ ਕਰਵਾਇਆ, ਕਿ ਮਨ ਤੋਂ ਵੀ ਕਿਸੇ ਦੇ ਪ੍ਰਤੀ ਹਲਚਲ ਨਹੀਂ ਹੋਵੇ। ਕਿਉਂ, ਕੀ ਨਹੀਂ ਹੋਵੇ। ਲੇਕਿਨ
ਮੁੱਖ ਤੋਂ ਕਿਸੇ - ਕਿਸੇ ਨੇ ਕੰਟਰੋਲ ਚੰਗਾ ਕੀਤਾ ਹੈ, ਲੇਕਿਨ ਮਨ ਤੋਂ ਥੋੜ੍ਹਾ - ਥੋੜ੍ਹਾ ਚਲਦਾ
ਹੈ। ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਫਿਰ ਵੀ ਬਾਪਦਾਦਾ ਖੁਸ਼ ਹਨ ਕਿ ਅਟੈਂਸ਼ਨ ਗਿਆ ਹੈ। ਸਮਝਣ
ਲੱਗੇ ਹਨ ਕਿ ਇਸ ਵਿੱਚ ਮੇਰੇ ਨੂੰ ਹੀ ਨੁਕਸਾਨ ਹੈ। ਸਮਝਾ। ਅੱਛਾ।
ਹੁਣ ਚਾਰੋਂ ਪਾਸੇ ਦੇ
ਪਰਮਾਤਮ ਪ੍ਰੇਮੀ ਬੱਚਿਆਂ ਨੂੰ ਜੋ ਸਦਾ ਬਾਪ ਦੇ ਪਿਆਰ ਵਿਚ ਉੱਡਦੇ ਰਹਿੰਦੇ ਹਨ, ਤੀਵ੍ਰ ਪੁਰਸ਼ਾਰਥੀ
ਹਨ ਅਤੇ ਸੇਵਾ ਵਿਚ ਨਿਰਵਿਘਨ ਸੱਚੇ ਸੇਵਾਦਾਰੀ ਹਨ, ਅਜਿਹੇ ਚਾਰੋਂ ਪਾਸੇ ਦੇ ਬੱਚਿਆਂ ਨੂੰ ਬਾਪਦਾਦਾ
ਵੀ ਵੇਖ ਰਹੇ ਹਨ, ਨਾਲ - ਨਾਲ ਦੂਰ ਵਾਲਿਆਂ ਨੂੰ ਵੀ ਵੇਖ ਰਹੇ ਹਨ ਅਤੇ ਇੱਥੇ ਸ਼ਾਂਤੀਵਨ ਵਿਚ ਵੀ
ਜੋ ਜਗ੍ਹਾ - ਜਗ੍ਹਾ ਤੇ ਸਕ੍ਰੀਨ ਤੇ ਵੇਖ ਰਹੇ ਹਨ, ਸੁਣ ਰਹੇ ਹਨ, ਉਨ੍ਹਾਂ ਸਾਰੇ ਬੱਚਿਆਂ ਨੂੰ
ਬਾਪਦਾਦਾ ਸਦਾ ਦੇ ਲਈ ਖੁਸ਼ ਰਹਿਣ ਅਤੇ ਖੁਸ਼ੀ ਵੰਡੋ, ਇਹ ਵਰਦਾਨ ਦੇ ਰਹੇ ਹਨ। ਖੁਸ਼ ਚੇਹਰਾ, ਕੋਈ
ਵੀ ਤੁਹਾਡਾ ਚੇਹਰਾ ਵੇਖੇ ਉਹ ਚੇਹਰਾ ਵੇਖ ਕੇ ਖੁਸ਼ ਹੋ ਜਾਵੇ। ਕਿਵੇਂ ਦਾ ਵੀ ਹੋਵੇ ਤੁਹਾਡਾ ਚੇਹਰਾ
ਖੁਸ਼ਨੁਮਾ ਵੇਖ ਕੇ ਖੁਦ ਵੀ ਖੁਸ਼ ਹੋ ਜਾਵੋ, ਇਹ ਵਰਦਾਨ ਚਾਰੋ ਪਾਸੇ ਦੇ ਬੱਚੇ ਜਾਂ ਜੋ ਸਨਮੁੱਖ
ਬੈਠੇ ਹਨ ਉਨ੍ਹਾਂ ਸਭ ਦੇ ਲਈ ਇੱਕ ਵਰਦਾਨ ਹੈ। ਕਦੇ ਚੇਹਰਾ ਮੁਰਝਾਇਆ ਹੋਇਆ ਨਹੀਂ। ਜੇਕਰ ਤੁਸੀਂ
ਮੁਰਝਾਓਗੇ ਤਾਂ ਵਿਸ਼ਵ ਦਾ ਹਾਲ ਕੀ ਹੋਵੇਗਾ! ਤੁਹਾਨੂੰ ਸਦਾ ਖੁਸ਼ਨੁਮਾ ਚਿਹਰਾ ਅਤੇ ਖੁਸ਼ਨੁਮਾ ਚਲਣ
ਵਿਚ ਰਹਿਣਾ ਹੈ ਅਤੇ ਰਿਹਾਨਾ ਹੈ। ਅਜਿਹੇ ਸਾਰੇ ਤੀਵ੍ਰ ਪੁਰਸ਼ਾਰਥੀ ਬੱਚਿਆਂ ਨੂੰ ਬਾਪਦਾਦਾ ਦਾ
ਯਾਦਪਿਆਰ ਅਤੇ ਮਿੱਠੇ - ਮਿੱਠੇ ਬੱਚਿਆਂ ਨੂੰ ਨਮਸਤੇ।
ਵਰਦਾਨ:-
ਆਪਣੀ ਮੂਰਤ ਨਾਲ
ਬਾਪ ਅਤੇ ਸਿੱਖਿਅਕ ਦੀ ਸੂਰਤ ਨੂੰ ਪ੍ਰਤੱਖ ਕਰਨ ਵਾਲੇ ਅਨੁਭਵੀ ਮੂਰਤ ਭਵ।
ਆਪਣੇ ਅਸਲੀ ਪੁਜੀਸ਼ਨ
ਵਿਚ ਠਹਿਰਨਾ - ਇਹ ਹੀ ਯਾਦ ਦੀ ਯਾਤਰਾ ਹੈ, ਜੋ ਹਾਂ, ਜਿਸ ਦਾ ਹਾਂ - ਉਸ ਵਿੱਚ ਸਥਿਤ ਰਹਿ, ਇਸੇ
ਅਸਲੀ ਸਵਰੂਪ ਦੇ ਨਿਸ਼ਚੇ ਅਤੇ ਅਨੇਕ ਵਾਰੀ ਦੇ ਵਿਜੇ ਦੀ ਸਮ੍ਰਿਤੀ ਨਾਲ ਸਦਾ ਨਸ਼ੇ ਦੀ ਸਥਿਤੀ ਦੇ
ਸਾਗਰ ਵਿਚ ਲਹਿਰਾਉਂਦੇ ਰਹੋਗੇ। ਜਦ ਸੁੱਖਦਾਤਾ ਦੇ ਬੱਚੇ ਹੋ ਤਾਂ ਦੁੱਖ ਦੀ ਲਹਿਰ ਆ ਕਿਵੇਂ ਸਕਦੀ,
ਸਰਵਸ਼ਕਤੀਮਾਨ ਦੇ ਬੱਚੇ ਸ਼ਕਤੀਹੀਣ ਹੋ ਕਿਵੇਂ ਸਕਦੇ। ਇਸੇ ਪੁਜੀਸ਼ਨ ਦੇ ਅਨੁਭਵਾਂ ਵਿਚ ਰਹੋ ਤਾਂ
ਤੁਹਾਡੀ ਮੂਰਤ ਤੋਂ ਬਾਪ ਅਤੇ ਸਿੱਖਿਅਕ ਦੀ ਸੂਰਤ ਖੁਦ ਪ੍ਰਤੱਖ ਹੋਵੇਗੀ।
ਸਲੋਗਨ:-
ਸੱਤਵਾਦੀ ਉਹ ਹੈ
ਜਿਸ ਦੇ ਚੇਹਰੇ ਅਤੇ ਚਲਣ ਵਿਚ ਦਿਵਿਯਤਾ ਹੋਵੇ।
ਇਹ ਅਵਿਅਕਤ ਇਸ਼ਾਰੇ :-
ਸਦਾ ਅਚਲ, ਅਡੋਲ, ਇਕ੍ਰਸ ਸਥਿਤੀ ਦਾ ਅਨੁਭਵ ਕਰੋ। ਜਦੋਂ ਤੁਸੀਂ ਬੱਚੇ ਆਪਣੇ ਇਸ ਭ੍ਰਕੁਟੀ ਦੇ ਤਖ਼ਤ
ਤੇ, ਅਕਾਲਮੂਰਤਿ ਬਣ ਸਥਿਤ ਹੋਵੋਂਗੇ ਤਾਂ ਇਕਰਸ ਸਥਿਤੀ ਦੇ ਤਖ਼ਤ ਅਤੇ ਬਾਪਦਾਦਾ ਦੇ ਦਿਲ ਤਖ਼ਤ ਤੇ
ਵਿਰਾਜਮਾਨ ਹੋ ਸਕੋਗੇ। ਜਦੋਂ ਇਸ ਦੈਵੀ ਸੰਗਠਨ ਦੀ ਮੂਰਤ ਵਿਚ ਇਕਰਸ ਸਥਿਤੀ ਦਾ ਪ੍ਰਤੱਖ ਰੂਪ ਵਿਚ
ਸਾਕਸ਼ਾਤਕਾਰ ਹੋਵੇ ਤਾਂ ਬਾਪਦਾਦਾ ਦੀ ਪ੍ਰਤੱਖਤਾ ਨੇੜੇ ਆਵੇ ਇਸ ਦੇ ਲਈ ਹਰ ਇੱਕ ਨੂੰ ਬਾਪ ਦਾਦਾ ਦੇ
ਸੰਸਕਾਰਾਂ ਵਿਚ ਸਮਾਨ ਬਣਨਾ ਹੋਵੇਗਾ।