31.07.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਸੀਂ ਸਵੇਰੇ - ਸਵੇਰੇ ਉੱਠ ਕੇ ਬਹੁਤ ਪਿਆਰ ਨਾਲ ਕਹੋ ਬਾਬਾ ਗੁੱਡਮੋਰਨਿੰਗ , ਇਸ ਯਾਦ ਨਾਲ ਹੀ ਤੁਸੀਂ ਸਤੋਪ੍ਰਧਾਨ ਬਣ ਜਾਵੋਗੇ।

ਪ੍ਰਸ਼ਨ:-
ਏਕੁਰੇਟ ਯਾਦ ਦ੍ਵਾਰਾ ਬਾਪ ਦੀ ਕਰੰਟ ਲੈਣ ਦੇ ਲਈ ਮੁੱਖ ਕਿੰਨਾਂ ਗੁਣਾਂ ਦੀ ਲੋੜ ਹੈ?

ਉੱਤਰ:-
ਬਹੁਤ ਧੀਰਜ ਵਾਲੇ ਬਣਕੇ, ਸਮਝ ਅਤੇ ਗੰਭੀਰਤਾ ਨਾਲ ਆਪਣੇ ਨੂੰ ਆਤਮਾ ਸਮਝ ਯਾਦ ਕਰਨ ਨਾਲ ਬਾਪ ਦੀ ਕਰੰਟ ਮਿਲੇਗੀ ਅਤੇ ਆਤਮਾ ਸਤੋਪ੍ਰਧਾਨ ਬਣਦੀ ਜਾਵੇਗੀ। ਤੁਹਾਨੂੰ ਹੁਣ ਬਾਪ ਦੀ ਯਾਦ ਸਤਾਉਣੀ ਚਾਹੀਦੀ ਹੈ ਕਿਉਂਕਿ ਬਾਪ ਤੋਂ ਬਹੁਤ ਭਾਰੀ ਵਰਸਾ ਮਿਲਦਾ ਹੈ, ਤੁਸੀ ਕੰਡੇ ਤੋਂ ਫੁੱਲ ਬਣਦੇ ਹੋ, ਸਭ ਦੈਵੀਗੁਣ ਆ ਜਾਂਦੇ ਹਨ।

ਓਮ ਸ਼ਾਂਤੀ
ਬਾਪ ਕਹਿੰਦੇ ਹਨ ਮਿੱਠੇ ਬੱਚੇ ਤੱਤਵਮ ਮਤਲਬ ਤੁਸੀਂ ਆਤਮਾਵਾਂ ਵੀ ਸ਼ਾਂਤ ਸਵਰੂਪ ਹੋ। ਤੁਸੀਂ ਸਭ ਆਤਮਾਵਾਂ ਦਾ ਸਵ ਧਰਮ ਹੈ ਹੀ ਸ਼ਾਂਤੀ। ਸ਼ਾਂਤੀਧਾਮ ਤੋਂ ਫਿਰ ਇਥੇ ਆਕੇ ਟਾਕੀ ਬਣਦੇ ਹੋ। ਇਹ ਕਰਮਿੰਦ੍ਰਿਆ ਤੁਹਾਨੂੰ ਮਿਲਦੀਆਂ ਹਨ ਪਾਰਟ ਵਜਾਉਣ ਦੇ ਲਈ। ਆਤਮਾ ਛੋਟੀ - ਵੱਡੀ ਨਹੀਂ ਹੁੰਦੀ ਹੈ, ਸ਼ਰੀਰ ਛੋਟਾ - ਵੱਡਾ ਹੁੰਦਾ ਹੈ। ਬਾਪ ਕਹਿੰਦੇ ਹਨ ਮੈਂ ਤਾਂ ਸ਼ਰੀਰਧਾਰੀ ਨਹੀਂ ਹਾਂ। ਮੈਨੂੰ ਬੱਚਿਆਂ ਨੂੰ ਸਾਮ੍ਹਣੇ ਮਿਲਣ ਲਈ ਆਉਣਾ ਹੁੰਦਾ ਹੈ। ਸਮਝੋ ਜਿਵੇਂ ਬਾਪ ਹੈ, ਉਨ੍ਹਾਂ ਤੋਂ ਬੱਚੇ ਪੈਦਾ ਹੁੰਦੇ ਹਨ, ਤਾਂ ਉਹ ਬੱਚਾ ਇਵੇਂ ਨਹੀਂ ਕਹੇਗਾ ਕਿ ਮੈਂ ਪਰਮਧਾਮ ਤੋਂ ਆਕੇ ਜਨਮ ਲੈਅ ਮਾਤ - ਪਿਤਾ ਨੂੰ ਮਿਲਣ ਲਈ ਆਇਆ ਹਾਂ। ਭਾਵੇਂ ਕੋਈ ਨਵੀਂ ਆਤਮਾ ਆਉਂਦੀ ਹੈ ਕਿਸੇ ਦੇ ਵੀ ਸ਼ਰੀਰ ਵਿਚ ਜਾਂ ਕੋਈ ਪੁਰਾਣੀ ਆਤਮਾ ਕਿਸੇ ਦੇ ਸ਼ਰੀਰ ਵਿਚ ਪ੍ਰਵੇਸ਼ ਕਰਦੀ ਹੈ ਤਾਂ ਇਵੇਂ ਨਹੀਂ ਕਹਿਣਗੇ ਕਿ ਮਾਤ - ਪਿਤਾ ਨੂੰ ਮਿਲਣ ਆਇਆ ਹਾਂ। ਉਨ੍ਹਾਂ ਨੂੰ ਆਟੋਮੈਟੇਕਲੀ ਮਾਤਾ- ਪਿਤਾ ਮਿਲ ਜਾਂਦੇ ਹਨ। ਇਥੇ ਇਹ ਹੈ ਨਵੀਂ ਗੱਲ। ਬਾਪ ਕਹਿੰਦੇ ਹਨ ਮੈਂ ਪਰਮਧਾਮ ਤੋਂ ਆਕੇ ਤੁਸੀਂ ਬੱਚਿਆਂ ਡੇ ਸਨਮੁੱਖ ਹੋਇਆ ਹਾਂ। ਤੁਹਾਨੂੰ ਨਾਲੇਜ ਦਿੰਦਾ ਹਾਂ ਕਿਉਂਕਿ ਮੈਂ ਹਾਂ ਨਾਲੇਜਫੁੱਲ, ਗਿਆਨ ਦਾ ਸਾਗਰ, ਮੈਂ ਆਉਂਦਾ ਹਾਂ ਤੁਹਾਨੂੰ ਬੱਚਿਆਂ ਨੂੰ ਪੜਾਉਣ, ਰਾਜਯੋਗ ਸਿਖਾਉਣ।

ਤੁਸੀਂ ਬੱਚੇ ਹੁਣ ਸੰਗਮ ਤੇ ਹੋ, ਫਿਰ ਜਾਣਾ ਜ ਆਪਣੇ ਘਰ ਇਸਲਈ ਪਾਵਨ ਤੇ ਜਰੂਰ ਬਣਨਾ ਹੈ। ਅੰਦਰ ਵਿਚ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਓਹੋ! ਬੇਹੱਦ ਦਾ ਬਾਪ ਕਹਿੰਦੇ ਹਨ ਮਿੱਠੇ - ਮਿੱਠੇ ਬੱਚਿਓ ਮੈਨੂੰ ਯਾਦ ਕਰੋ ਤਾਂ ਤੁਸੀਂ ਸਤੋਪ੍ਰਧਾਨ, ਵਿਸ਼ਵ ਦੇ ਮਾਲਿਕ ਬਣੋਗੇ। ਬਾਪ ਬੱਚਿਆਂ ਨੂੰ ਕਿੰਨਾਂ ਪਿਆਰ ਕਰਦੇ ਹਨ। ਇਵੇਂ ਨਹੀਂ ਕਿ ਸਿਰਫ ਟੀਚਰ ਦੇ ਰੂਪ ਵਿਚ ਪੜਾਕੇ ਘਰ ਚਲੇ ਜਾਂਦੇ ਹਨ। ਇਹ ਤਾਂ ਬਾਪ ਵੀ ਹੈ, ਟੀਚਰ ਹੀ ਹੈ। ਤੁਹਾਨੂੰ ਪੜਾਉਂਦੇ ਹਨ। ਯਾਦ ਦੀ ਯਾਤਰਾ ਵੀ ਸਿਖਾਉਂਦੇ ਹਨ। ਤਾਂ ਵਿਸ਼ਵ ਦਾ ਮਾਲਿਕ ਬਣਾਉਣ ਵਾਲੇ, ਪਤਿਤ ਤੋਂ ਪਾਵਨ ਬਣਾਉਣ ਵਾਲੇ ਬਾਪ ਦੇ ਨਾਲ ਬਹੁਤ ਲਵ ਹੋਣਾ ਚਾਹੀਦਾ ਹੈ। ਸਵੇਰੇ - ਸਵੇਰੇ ਉੱਠਕੇ ਪਹਿਲੇ - ਪਹਿਲੇ ਸ਼ਿਵਬਾਬਾ ਨੂੰ ਗੁੱਡਮੋਰਨਿੰਗ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਆਪਣੇ ਦਿਲ ਤੋਂ ਪੁੱਛਣਾ ਹੈ ਕਿ ਅਸੀਂ ਸਵੇਰੇ ਉੱਠ ਕੇ ਕਿੰਨਾਂ ਬੇਹੱਦ ਦੇ ਬਾਪ ਨੂੰ ਯਾਦ ਕਰਦੇ ਹਾਂ! ਸਵੇਰੇ ਉੱਠਕੇ ਬਾਬਾ ਨੂੰ ਗੁੱਡਮੋਰਨਿੰਗ ਕਰੋ, ਗਿਆਨ ਦੇ ਚਿੰਤਨ ਵਿਚ ਰਹੋ ਤਾਂ ਖੁਸ਼ੀ ਦਾ ਪਾਰਾ ਚੜੇ। ਮੁੱਖ ਹੈ ਹੀ ਯਾਦ, ਇਸ ਨਾਲ ਭਵਿੱਖ ਦੇ ਲਈ ਬਹੁਤ ਭਾਰੀ ਕਮਾਈ ਹੁੰਦੀ ਹੈ। ਕਲਪ - ਕਲਪੰਤਰ ਇਹ ਕਮਾਈ ਕੰਮ ਆਵੇਗੀ। ਤੁਹਾਨੂੰ ਬੜੇ ਧੀਰਜ ਨਾਲ, ਗੰਭੀਰਤਾ ਅਤੇ ਸਮਝ ਨਾਲ ਯਾਦ ਕਰਨਾ ਹੈ। ਮੋਟੇ ਹਿਸਾਬ ਨਾਲ ਤੇ ਭਾਵੇਂ ਕਹਿ ਦਿੰਦੇ ਹਨ ਕਿ ਅਸੀਂ ਬਾਬਾ ਨੂੰ ਬਹੁਤ ਯਾਦ ਕਰਦੇ ਹਾਂ ਪ੍ਰੰਤੂ ਐਕੁਰੇਟ ਯਾਦ ਕਰਨ ਵਿਚ ਬੜੀ ਮਹਿਨਤ ਹੈ। ਜੋ ਬਾਪ ਨੂੰ ਜਿਆਦਾ ਯਾਦ ਕਰਦੇ ਹਨ ਉਨ੍ਹਾਂ ਦੇ ਨੂੰ ਕਰੰਟ ਜਿਆਦਾ ਮਿਲਦੀ ਹੈ ਕਿਉਂਕਿ ਯਾਦ ਨਾਲ ਯਾਦ ਮਿਲਦੀ ਹੈ। ਯੋਗ ਅਤੇ ਗਿਆਨ ਦੋ ਚੀਜਾਂ ਹਨ। ਯੋਗ ਦੀ ਬਹੁਤ ਭਾਰੀ ਸਬਜੈਕਟ ਹੈ। ਯੋਗ ਨਾਲ ਹੀ ਆਤਮਾ ਸਤੋਪ੍ਰਧਾਨ ਬਣਦੀ ਹੈ। ਯਾਦ ਬਿਨਾਂ ਸਤੋਪ੍ਰਧਾਨ ਹੋਣਾ ਅਸੰਭਵ ਹੈ। ਚੰਗੀ ਤਰ੍ਹਾਂ ਪਿਆਰ ਨਾਲ ਬਾਪ ਨੂੰ ਯਾਦ ਕਰੋਗੇ ਤਾਂ ਆਟੋਮੈਟੇਕਲੀ ਕਰੰਟ ਮਿਲੇਗੀ। ਹੇਲਦੀ ਬਣ ਜਾਵੋਗੇ। ਕਰੰਟ ਨਾਲ ਉਮਰ ਵੀ ਵਧਦੀ ਹੈ। ਬੱਚੇ ਯਾਦ ਕਰਦੇ ਹਨ ਤਾਂ ਬਾਬਾ ਵੀ ਸਰਚਲਾਈਟ ਦਿੰਦੇ ਹਨ।

ਮਿੱਠੇ ਬੱਚਿਆਂ ਨੂੰ ਇਹ ਪੱਕਾ ਯਾਦ ਰੱਖਣਾ ਹੈ। ਸ਼ਿਵਬਾਬਾ ਸਾਨੂੰ ਪੜਾਉਂਦੇ ਹਨ। ਸ਼ਿਵਬਾਬਾ ਪਤਿਤ ਪਾਵਨ ਵੀ ਹਨ। ਸਦਾਗਤੀ ਦਾਤਾ ਵੀ ਹਨ। ਸਦਗਤੀ ਮਾਨਾ ਸਵਰਗ ਦੀ ਰਾਜਾਈ ਦਿੰਦੇ ਹਨ। ਬਾਬਾ ਕਿੰਨਾਂ ਮਿੱਠਾ ਹੈ। ਕਿੰਨੇ ਪਿਆਰ ਨਾਲ ਬੱਚਿਆਂ ਨੂੰ ਬੈਠ ਪੜਾਉਂਦੇ ਹਨ। ਬਾਪ, ਦਾਦਾ ਦ੍ਵਾਰਾ ਸਾਨੂੰ ਪੜਾਉਂਦੇ ਹਨ। ਬਾਬਾ ਬੱਚਿਆਂ ਨੂੰ ਕਿੰਨਾਂ ਪਿਆਰ ਕਰਦੇ ਹਨ, ਕੋਈ ਤਕਲੀਫ਼ ਨਹੀਂ ਦਿੰਦੇ। ਸਿਰਫ ਕਹਿੰਦੇ ਹਨ ਮੈਨੂੰ ਯਾਦ ਕਰੋ ਅਤੇ ਚਕ੍ਰ ਨੂੰ ਯਾਦ ਕਰੋ। ਬਾਪ ਦੀ ਯਾਦ ਵਿੱਚ ਦਿਲ ਇਕਦਮ ਠਰ ਜਾਣੀ ਚਾਹੀਦੀ ਹੈ। ਇੱਕ ਬਾਪ ਦੀ ਹੀ ਯਾਦ ਸਤਾਨੀ ਚਾਹੀਦੀ ਹੈ ਕਿਉਂਕਿ ਬਾਪ ਤੋਂ ਵਰਸਾ ਕਿੰਨਾਂ ਭਾਰੀ ਮਿਲਦਾ ਹੈ। ਆਪਣੇ ਨੂੰ ਵੇਖਣਾ ਚਾਹੀਦਾ ਹੈ ਕਿ ਸਾਡਾ ਬਾਪ ਦੇ ਨਾਲ ਕਿੰਨਾਂ ਲਵ ਹੈ। ਕਿੱਥੋਂ ਤੱਕ ਸਾਡੇ ਵਿਚ ਦੈਵੀਗੁਣ ਹਨ ਕਿਉਂਕਿ ਤੁਸੀਂ ਬੱਚੇ ਹੁਣ ਕੰਡਿਆਂ ਤੋਂ ਫੁੱਲ ਬਣ ਰਹੇ ਹੋ। ਜਿੰਨਾਂ - ਜਿੰਨਾਂ ਯੋਗ ਵਿਚ ਰਹੋਗੇ ਉਤਨਾ ਕੰਡਿਆਂ ਤੋਂ ਫੁੱਲ, ਸਤੋਪ੍ਰਧਾਨ ਬਣਦੇ ਜਾਵੋਗੇ। ਜੋ ਬਹੁਤ ਕੰਡਿਆਂ ਨੂੰ ਫੁੱਲ ਬਣਾਉਂਦੇ ਹਨ ਉਨ੍ਹਾਂ ਨੂੰ ਹੀ ਸੱਚਾ ਖੁਸ਼ਬੂਦਾਰ ਫੁੱਲ ਕਹਾਂਗੇ। ਉਹ ਕਦੇ ਕਿਸੇ ਨੂੰ ਕੰਡਾ ਨਹੀਂ ਲਗਾਉਣਗੇ। ਕ੍ਰੋਧ ਵੀ ਵੱਡਾ ਕੰਡਾ ਹੈ। ਬਹੁਤਿਆਂ ਨੂੰ ਦੁੱਖ ਦਿੰਦੇ ਹਨ। ਹੁਣ ਤੁਸੀ ਬੱਚੇ ਕੰਡਿਆਂ ਦੀ ਦੁਨੀਆਂ ਤੋਂ ਕਿਨਾਰੇ ਤੇ ਆ ਗਏ ਹੋ, ਤੁਸੀ ਹੋ ਸੰਗਮ ਤੇ। ਜਿਵੇਂ ਮਾਲੀ ਫੁੱਲਾਂ ਨੂੰ ਵੱਖ ਪਾਟ ( ਬਰਤਨ ) ਵਿਚ ਨਿਕਾਲ ਕੇ ਰੱਖਦੇ ਹਨ ਉਵੇਂ ਹੀ ਤੁਸੀਂ ਫੁੱਲਾਂ ਨੂੰ ਵੀ ਹੁਣ ਸੰਗਮਯੁਗੀ ਪਾਟ ਵਿਚ ਵੱਖ ਰੱਖਿਆ ਹੋਇਆ ਹੈ। ਫਿਰ ਤੁਸੀਂ ਫੁੱਲ ਸਵਰਗ ਵਿਚ ਚਲੇ ਜਾਵੋਗੇ। ਕਲਯੁਗੀ ਕੰਡੇ ਭਸਮ ਹੋ ਜਾਣਗੇ।

ਬਾਪ ਕਹਿੰਦੇ ਹਨ ਮਿੱਠੇ ਬੱਚੇ ਜਿੰਨਾਂ ਤੁਸੀ ਬਹੁਤਿਆਂ ਦਾ ਕਲਿਆਣ ਕਰੋਗੇ ਉਤਨਾ ਤੁਹਾਨੂੰ ਹੀ ਅਜੂਰਾ ਮਿਲੇਗਾ। ਬਹੁਤਿਆਂ ਨੂੰ ਰਾਹ ਦੱਸੋਂਗੇ ਤਾਂ ਬਹੁਤਿਆਂ ਦੀ ਆਸ਼ੀਰਵਾਦ ਮਿਲੇਗੀ। ਗਿਆਨ ਰਤਨਾਂ ਨਾਲ ਝੋਲੀ ਭਰਕੇ ਫਿਰ ਦਾਨ ਕਰਨਾ ਹੈ। ਗਿਆਨ ਸਾਗਰ ਤੁਹਾਨੂੰ ਰਤਨਾਂ ਦੀਆਂ ਥਾਲੀਆਂ ਭਰ - ਭਰ ਕੇ ਦਿੰਦੇ ਹਨ, ਜੋ ਉਸ ਦਾ ਦਾਨ ਕਰਦੇ ਹਨ ਉਹ ਹੀ ਸਭ ਨੂੰ ਪਿਆਰੇ ਲਗਦੇ ਹਨ। ਬੱਚਿਆਂ ਦੇ ਅੰਦਰ ਵਿਚ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਸੇਂਸਿਬੁਲ ਬੱਚੇ ਜੋ ਹੋਣਗੇ ਉਹ ਤਾਂ ਕਹਿਣਗੇ ਅਸੀਂ ਬਾਬਾ ਤੋਂ ਪੂਰਾ ਹੀ ਵਰਸਾ ਲਵਾਂਗੇ। ਇੱਕਦਮ ਚਟਕ ਪੈਣਗੇ। ਬਾਪ ਨਾਲ ਬਹੁਤ ਲਵ ਰਹੇਗਾ ਕਿਉਂਕਿ ਜਾਣਦੇ ਹਨ ਪ੍ਰਾਣ ਦੇਣ ਵਾਲਾ ਬਾਪ ਮਿਲਿਆ ਹੈ। ਨਾਲੇਜ਼ ਦਾ ਦਾਨ ਅਜਿਹਾ ਦਿੰਦੇ ਹਨ ਜਿਸ ਨਾਲ ਅਸੀਂ ਕੀ ਤੋਂ ਕੀ ਬਣ ਜਾਣਦੇ ਹਾਂ, ਇੰਨਸਾਲਵੈਂਟ ਤੋਂ ਸਾਲਵੈਂਟ ਬਣ ਜਾਂਦੇ ਹਨ। ਇਤਨਾ ਭੰਡਾਰਾ ਭਰਪੂਰ ਕਰ ਦਿੰਦੇ ਹਨ। ਜਿੰਨਾਂ ਬਾਪ ਨੂੰ ਯਾਦ ਕਰੋਗੇ ਉਤਨਾ ਲਵ ਰਹੇਗਾ, ਕੋਸ਼ਿਸ਼ ਹੋਵੇਗੀ। ਸੂਈ ਸਾਫ ਹੁੰਦੀ ਹੈ ਤਾਂ ਚੁੰਬਕ ਦੇ ਵਲ ਖਿੱਚ ਜਾਂਦੀ ਹੈ ਨਾ। ਬਾਪ ਦੀ ਯਾਦ ਨਾਲ ਕਟ ਨਿਕਲਦੀਅ ਜਾਵੇਗੀ। ਇੱਕ ਬਾਪ ਦੇ ਸਿਵਾਏ ਹੋਰ ਕੋਈ ਯਾਦ ਨਾ ਆਵੇ।

ਬਾਪ ਸਮਝਾਉਂਦੇ ਹਨ ਮਿੱਠੇ ਬੱਚੇ, ਗਫ਼ਲਤ ਨਾ ਕਰੋ। ਸਵਦ੍ਰਸ਼ਣ ਚਕ੍ਰਧਾਰੀ ਬਣੋ, ਲਾਈਟ ਹਾਊਸ ਬਣੋ। ਜਿਵੇਂ ਸਟੂਡੈਂਟ ਪੜਕੇ ਟੀਚਰ ਬਣ ਜਾਂਦੇ ਹਨ ਨਾ। ਤੁਹਾਡਾ ਧੰਧਾ ਹੀ ਇਹ ਹੈ। ਸਭ ਨੂੰ ਸਵਦ੍ਰਸ਼ਨ ਚਕ੍ਰਧਾਰੀ ਬਣਾਓ ਤਾਂ ਹੀ ਚਕ੍ਰਵਰਤੀ ਰਾਜਾ - ਰਾਣੀ ਬਣੋਗੇ। ਬਾਪ ਕਹਿੰਦੇ ਹਨ ਬੱਚੇ ਤੁਹਾਡੇ ਬਿਗਰ ਮੈਨੂੰ ਵੀ ਜਿਵੇਂ ਬੇਅਰਾਮੀ ਹੁੰਦੀ ਹੈ। ਜਦੋਂ ਸਮੇਂ ਹੁੰਦਾ ਹੈ ਤਾਂ ਬੇਅਰਾਮੀ ਹੋ ਜਾਂਦੀ ਹੈ। ਬਸ ਹੁਣੇ ਮੈਂ ਜਾਵਾਂ। ਬੱਚੇ ਬਹੁਤ ਪੁਕਾਰਦੇ ਹਨ, ਬਹੁਤ ਦੁਖੀ ਹਨ। ਤਰਸ ਪੈਂਦਾ ਹੈ ਇਸਲਈ ਮੈਂ ਆਉਂਦਾ ਹਾਂ ਤੁਸੀ ਬੱਚਿਆਂ ਨੂੰ ਸਭ ਦੁੱਖਾਂ ਤੋਂ ਛੁਡਾਉਣ। ਹੁਣ ਤੁਸੀਂ ਬੱਚਿਆਂ ਨੂੰ ਘਰ ਜਾਣਾ ਹੈ, ਫਿਰ ਉਥੋਂ ਦੀ ਤੁਸੀ ਆਪੇ ਹੀ ਸੁਖਧਾਮ ਚਲੇ ਜਾਵੋਗੇ। ਉੱਥੇ ਮੈਂ ਤੁਹਾਡਾ ਸਾਥੀ ਨਹੀਂ ਬਣਾਂਗਾ। ਆਪਣੀ ਅਵਸਥਾ ਅਨੁਸਾਰ ਤੁਹਾਡੀ ਆਤਮਾ ਚਲੀ ਜਾਵੇਗੀ। ਅੱਛਾ।

ਮਿੱਠੇ - ਮਿੱਠੇ ਸਿਕਿਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦਪਿਅਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਦੀ ਕਰੰਟ ਆਟੋਮੈਟਿਕ ਲੈਣ ਦੇ ਲਈ ਬਹੁਤ ਪਿਆਰ ਨਾਲ ਬਾਪ ਨੂੰ ਯਾਦ ਕਰਨਾ ਹੈ। ਇਹ ਯਾਦ ਹੀ ਹੈਲਦੀ ਬਣਾਵੇਗੀ। ਕਰੰਟ ਲੈਣ ਨਾਲ ਹੀ ਉਮਰ ਵਧੇਗੀ। ਯਾਦ ਨਾਲ ਹੀ ਬਾਪ ਦੀ ਸਰਚ ਲਾਈਟ ਮਿਲੇਗੀ।

2. ਗਫ਼ਲਤ ਛੱਡ ਸਵਦ੍ਰਸ਼ਨ ਚਕਰਧਾਰੀ ਲਾਈਟ ਹਾਊਸ ਬਣਨਾ ਹੈ, ਇਸ ਨਾਲ ਹੀ ਗਿਆਨ ਸਾਗਰ ਬਣ ਚਕ੍ਰਵਰਤੀ ਰਾਜਾ ਰਾਣੀ ਬਣ ਜਾਵੋਗੇ।

ਵਰਦਾਨ:-
ਸਭ ਨੂੰ ਖੁਸ਼ਖਬਰੀ ਸੁਨਾਉਣ ਵਾਲੇ ਖੁਸ਼ੀ ਦੇ ਖਜਾਨੇ ਨਾਲ ਭਰਪੂਰ ਭੰਡਾਰ ਭਵ।

ਸਦਾ ਆਪਣੇ ਇਸ ਸਵਰੂਪ ਨੂੰ ਸਾਮ੍ਹਣੇ ਰੱਖੋ ਕਿ ਅਸੀਂ ਖੁਸ਼ੀ ਦੇ ਖਜਾਨੇ ਨਾਲ ਭਰਪੂਰ ਭੰਡਾਰ ਹਾਂ। ਜੋ ਵੀ ਅਣਗਣਿਤ ਅਤੇ ਅਵਿਨਾਸ਼ੀ ਖਜਾਨੇ ਮਿਲੇ ਹਨ ਉਨ੍ਹਾਂ ਖਜਾਨਿਆਂ ਨੂੰ ਸਮ੍ਰਿਤੀ ਵਿਚ ਲਿਆਓ। ਖਜਾਨਿਆਂ ਨੂੰ ਸਮ੍ਰਿਤੀ ਵਿਚ ਲਿਆਉਣ ਤੇ ਖੁਸ਼ੀ ਹੋਵੇਗੀ ਅਤੇ ਜਿਥੇ ਖੁਸ਼ੀ ਹੈ ਉਥੇ ਸਦਕਾਲ ਦੇ ਲਈ ਦੁੱਖ ਦੂਰ ਹੋ ਜਾਂਦੇ ਹਨ। ਖਜਾਨਿਆਂ ਦੀ ਸਮ੍ਰਿਤੀ ਨਾਲ ਆਤਮਾ ਸਮਰੱਥ ਬਣ ਜਾਂਦੀ ਹੈ, ਵਿਅਰਥ ਖਤਮ ਹੋ ਜਾਂਦਾ ਹੈ। ਭਰਪੂਰ ਆਤਮਾ ਕਦੇ ਹਲਚਲ ਵਿਚ ਨਹੀਂ ਆਉਂਦੀ, ਉਹ ਖੁਦ ਵੀ ਖੁਸ਼ ਰਹਿੰਦੀ ਅਤੇ ਦੂਜਿਆਂ ਨੂੰ ਵੀ ਖੁਸ਼ਖਬਰੀ ਸੁਣਾਉਂਦੀ ਹੈ।

ਸਲੋਗਨ:-
ਯੋਗ ਬਣਨਾ ਹੈ ਤਾਂ ਕਰਮ ਅਤੇ ਯੋਗ ਦਾ ਬੇਲੈਂਸ ਰੱਖੋ।

ਅਵਿਅਕਤ ਇਸ਼ਾਰੇ :- ਸੰਕਲਪਾਂ ਦੀ ਸ਼ਕਤੀ ਜਮਾ ਕਰ ਸ੍ਰੇਸ਼ਠ ਸੇਵਾ ਦੇ ਨਿਮਿਤ ਬਣੋ।

ਸੇਵਾ ਵਿਚ ਮੂੰਹ ਦ੍ਵਾਰਾ ਸੰਦੇਸ਼ ਦੇਣ ਵਿਚ ਸਮਾਂ ਵੀ ਲਗਾਉਂਦੇ ਹੋ, ਸੰਪਤੀ ਵੀ ਲਗਾਉਂਦੇ ਹੋ, ਹਲਚਲ ਵਿਚ ਵੀ ਆਉਂਦੇ ਹੋ, ਥਕਦੇ ਵੀ ਹੋ… ਲੇਕਿਨ ਸ੍ਰੇਸ਼ਠ ਸੰਕਲਪ ਦੀ ਸੇਵਾ ਵਿਚ ਇਹ ਸਭ ਬਚ ਜਾਵੇਗਾ। ਤਾਂ ਇਸ ਸੰਕਲਪ ਸ਼ਕਤੀ ਨੂੰ ਵਧਾਓ। ਦ੍ਰਿੜਤਾ ਸੰਪੰਨ ਸੰਕਲਪ ਕਰੋ ਤਾਂ ਪ੍ਰਤਖਤਾ ਵੀ ਜਲਦੀ ਹੋਵੇਗੀ।

“ਡਰਾਮਾ ਦੇ ਕੁਝ ਗੁਪਤ ਰਹਿਸ ( ਸੰਦੇਸ਼ ਪੁੱਤਰੀਆਂ ਦ੍ਵਾਰਾ ) ”

1)ਇਸ ਵਿਰਾਟ ਫਿਲਮ ( ਡਰਾਮਾ) ਵਿਚ ਹਰ ਇੱਕ ਮਨੁੱਖ ਆਤਮਾ ਵਿਚ ਆਪਣੀ - ਆਪਣੀ ਪੁਜੀਸ਼ਨ ਅਨੁਸਾਰ ਸਾਰੇ ਜੀਵਨ ਦਾ ਗਿਆਨ ਅਤੇ ਐਕਟ ਪਹਿਲੇ ਹੀ ਮਰਜ ਰੂਪ ਵਿਚ ਰਹਿੰਦੀ ਹੈ। ਜੀਵਆਤਮਾ ਵਿਚ ਸਾਰੇ ਜੀਵਨ ਦੀ ਪਹਿਚਾਣ ਮਰਜ ਹੋਣ ਕਾਰਣ ਸਮੇਂ ਤੇ ਇਮ੍ਰਜ ਹੁੰਦੀ ਹੈ। ਹਰ ਇੱਕ ਵਿਚ ਆਪਣੀ - ਆਪਣੀ ਸੰਪੂਰਨਤਾ ਦੀ ਅਵਸਥਾ ਅਨੁਸਾਰ ਜਾਣਕਾਰੀ ਅਤੇ ਐਕਟ ਜੋ ਮਰਜ ਹੈ, ਉਹ ਹੀ ਸਮੇਂ ਤੇ ਇਮ੍ਰਜ਼ ਹੁੰਦੀ ਹੈ ਜਿਸ ਨਾਲ ਤੁਸੀਂ ਹਰ ਇੱਕ ਜਾਣੀ ਜਾਨਣਹਾਰ ਬਣ ਜਾਂਦੇ ਹੋ।

2)ਇਸ ਵਿਰਾਟ ਫਿਲਮ ਦੀ ਸੈਕਿੰਡ - ਸੈਕਿੰਡ ਦੀ ਐਕਟ ਨਵੀਂ ਹੋਣ ਦੇ ਕਾਰਣ ਤੁਹਾਨੂੰ ਅਜਿਹਾ ਸਮਝ ਵਿਚ ਆਵੇਗਾ ਜਿਵੇਂ ਕਿ ਹੁਣੇ - ਹੁਣੇ ਇੱਥੇ ਆਈ ਹੈ। ਹਰ ਸੈਕਿੰਡ ਦੀ ਐਕਟ ਵੱਖ ਹੁੰਦੀ ਹੈ, ਕਰਕੇ ਕਲਪ ਅੱਗੇ ਵਾਲੀ ਘੜੀ ਰਪੀਟ ਹੁੰਦੀ ਹੈ ਪ੍ਰੰਤੂ ਜਿਸ ਵੇਲੇ ਪ੍ਰੈਕਟਿਕਲ ਲਾਈਫ ਵਿਚ ਚਲਦੇ ਹੋ, ਉਸ ਵੇਲੇ ਨਵੀਂ ਮਹਿਸੂਸ ਹੁੰਦੀ ਹੈ। ਇਸੇ ਸਮਝ ਵਿਚ ਅੱਗੇ ਵਧਦੇ ਚੱਲੋ। ਇਵੇਂ ਕੋਈ ਕਹਿ ਨਹੀਂ ਸਕਦਾ ਕਿ ਮੈਂ ਤਾਂ ਗਿਆਨ ਪ੍ਰਾਪਤ ਕਰ ਲਿਆ, ਹੁਣ ਮੈਂ ਜਾਂਦੀ ਹਾਂ, ਨਹੀਂ। ਜਦੋਂ ਤੱਕ ਵਿਨਾਸ਼ ਹੋਵੇ ਉਦੋਂ ਤੱਕ ਸਾਰੀ ਐਕਟ ਅਤੇ ਸਾਰਾ ਗਿਆਨ ਨਵਾਂ ਹੈ।

3) ਇਸ ਵਿਰਾਟ ਡਰਾਮੇ ਦੀ ਜੋ ਭਾਵੀ ਬਣੀ ਹੋਈ ਹੈ… ਉਹ ਨਿਸ਼ਚੇ ਨਾਲ ਬਣੀ ਹੋਈ ਹੈ। ਭਾਵੀ ਨੂੰ ਕੋਈ ਟਾਲਦਾ ਹੈ ਜਾਂ ਬਣਾਉਂਦਾ ਹੈ ਉਹ ਸਭ ਆਪਣੇ ਉੱਪਰ ਹੈ। ਖੁਦ ਦਾ ਸ਼ਤਰੂ ਅਤੇ ਖੁਦ ਦਾ ਮਿੱਤਰ ਮੈਂ ਹੀ ਹਾਂ। ਹੁਣ ਤੁਹਾਨੂੰ ਬਹੁਤ ਰਮਣੀਕ, ਸਵੀਟ ਬਣਨਾ ਹੈ ਅਤੇ ਬਣਾਉਣਾ ਹੈ।

4)ਇਸ ਵਿਰਾਟ ਫਿਲਮ ਵਿਚ ਇਹ ਸਹਿਣ ਕਰਨਾ ਵੀ ਤੁਹਾਡੇ ਲਈ ਕਲਪ ਪਹਿਲੇ ਵਾਲਾ ਇੱਕ ਮਿੱਠਾ ਸਪਨਾ ਹੈ ਕਿਉਕਿ ਤੁਹਾਨੂੰ ਫਿਰ ਵੀ ਕੁਝ ਹੁੰਦਾ ਨਹੀਂ ਹੈ, ਜਿਨ੍ਹਾਂ ਨੇ ਵੀ ਤੁਹਾਨੂੰ ਤੰਗ ਕੀਤਾ ਹੈ ਉਹ ਵੀ ਕਹਿਣਗੇ ਕਿ ਮੈਂ ਇਹਨਾਂ ਨੂੰ ਇਨਾਂ ਤੰਗ ਕੀਤਾ, ਦੁੱਖ ਕੀਤਾ, ਪ੍ਰੰਤੂ ਇਹ ਤਾਂ ਫਿਰ ਵੀ ਡਵਾਈਨ ਯੂਨਿਟ, ਸੁਪਰੀਮ ਯੂਨਿਟ, ਵਿਜੇਈ ਪਾਂਡਵ ਬਣਕੇ ਰਹਿੰਦੇ ਹਨ। ਇਸ ਬਣੀ ਹੋਈ ਭਾਵੀ ਨੂੰ ਕੋਈ ਟਾਲ ਨਹੀਂ ਸਕਦਾ।

5)ਇਸ ਵਿਰਾਟ ਫਿਲਮ ਵਿਚ ਵੇਖੋ ਕਿਵੇਂ ਦਾ ਵੰਡਰ ਹੈ ਜੋ ਤੁਸੀ ਪ੍ਰਤੱਖ ਪਾਂਡਵ ਵੀ ਆਏ ਪਧਾਰੇ ਹੋ ਅਤੇ ਤੁਹਾਡੇ ਪੁਰਾਣੇ ਚਿੱਤਰ ਅਤੇ ਨਿਸ਼ਾਨੀਆਂ ਵੀ ਹੁਣ ਤੱਕ ਕਾਇਮ ਹਨ। ਜਿਵੇਂ ਪੁਰਾਣੇ ਕਾਗਜ, ਪੁਰਾਣੇ ਸ਼ਾਸਤਰ,ਗੀਤਾ ਪੁਸਤਕ ਆਦਿ ਸੰਭਾਲਕੇ ਰੱਖਦੇ ਹਨ। ਫਿਰ ਉਸ ਦਾ ਬਹੁਤ ਮਾਨ ਹੁੰਦਾ ਹੈ। ਅਜਿਹੀਆਂ ਪੁਰਾਣੀਆਂ ਚੀਜਾਂ ਕਾਇਮ ਹੁੰਦੇ ਹੋਏ ਹੁਣ ਨਵੀਂ ਇੰਵੇਂਸ਼ਨ ਹੁੰਦੀ ਹੈ। ਪੁਰਾਣੀ ਗੀਤਾ ਪ੍ਰੈਕਟਿਕਲ ਵਿਚ ਹੁੰਦੇ, ਨਵੀਂ ਗੀਤਾ ਇਨਵੇਂਟ ਹੋਈ ਹੈ। ਪੁਰਾਣੇ ਦੀ ਅੰਤ ਤਾਂ ਹੁੰਦੀ ਜਦੋਂ ਨਵੇਂ ਦੀ ਸਥਾਪਨਾ ਹੋਵੇ। ਹੁਣ ਤੁਸੀਂ ਪ੍ਰੈਕਟਿਕਲ ਵਿਚ ਗਿਆਨ ਨੂੰ ਜੀਵਨ ਵਿਚ ਪ੍ਰਤੱਖ ਧਾਰਨ ਕਰਨ ਨਾਲ ਦੁਰਗਾ, ਕਾਲੀ ਆਦਿ ਬਣੀ ਹੋ। ਫਿਰ ਪੁਰਾਣੇ ਸਥੂਲ ਜੜ੍ਹ ਚਿੱਤਰਾਂ ਦਾ ਵਿਨਾਸ਼ ਹੁੰਦਾ ਹੈ ਅਤੇ ਨਵੇਂ ਚੇਤੰਨ ਸਵਰੂਪ ਦੀ ਸਥਾਪਨਾ ਹੁੰਦੀ ਹੈ

6) ਇਸ ਵਿਰਾਟ ਫਿਲਮ ਪਲਾਨ ਅਨੂਸਾਰ ਸੰਗਮ ਦੇ ਸਵੀਟ ਸਮੇਂ ਤੁਸੀਂ ਅਣਾਨਿਆ ਦੈਵੀ ਬੱਚੇ ਹੀ ਵਿਕਾਰਾਂ ਤੇ ਵਿਜੇ ਪ੍ਰਾਪਤ ਕਰ ਬੈਕੁੰਠ ਦੀ ਸਵੀਟ ਲਾਟਰੀ ਪਾਉਂਦੇ ਹੋ। ਤੁਹਾਡਾ ਇਹ ਲਲਾਟ ਕਿੰਨਾਂ ਲੱਕੀ ਹੈ। ਇਸ ਵੇਲੇ ਤੁਸੀ ਨਰ ਅਤੇ ਨਾਰੀ ਅਵਿਨਾਸ਼ੀ ਗਿਆਨ ਨਾਲ ਪੂਜੀਏ ਯੋਗ ਦੇਵਤਾ ਪਦਵੀ ਪ੍ਰਾਪਤ ਕਰਦੇ ਹੋ, ਇਹ ਹੈ ਇਸ ਸੰਗਮ ਦੇ ਸੁਹਾਵਣੇ ਵੰਡਰਫੁਲ ਸਮੇਂ ਦੀ ਵੰਡਰਫੁੱਲ ਰਸਮ।

7) ਈਸ਼ਵਰ ਸਾਖਸੀ ਹੋ ਵੇਖ ਰਿਹਾ ਹੈ ਕਿ ਮੈਂ ਜਿਨ੍ਹਾਂ ਐਕਟ੍ਰਸ ਨੂੰ ਅਨੇਕ ਗਹਿਣਿਆਂ, ਅਭੂਸ਼ਨਾਂ ਨਾਲ ਸ਼ਿੰਗਾਰ ਕੇ ਇਸ ਸ੍ਰਿਸ਼ਟੀ ਰੂਪੀ ਸਟੇਜ ਤੇ ਡਾਂਸ ਕਰਨ ਅਰਥ ਭੇਜਿਆ ਸੀ ਉਹ ਕਿਵੇਂ ਐਕਟ ਕਰ ਰਹੇ ਹਨ। ਮੈਂ ਆਪਣੇ ਦੈਵੀ ਬੱਚਿਆਂ ਨੂੰ ਗੋਲਡਨ ਮਨੀ, ਸਿਲਵਰ ਮਨੀ ਦੇਕੇ ਕਿਹਾ ਸੀ ਕਿ ਇਹ ਅਭੂਸ਼ਨ, ਇਹ ਗਹਿਣੇ ਪਾਕੇ ਖੁਸ਼ ਲਮਿਜਾਜ਼ ਹੋਕੇ ਸਾਖਸੀ ਬਣ ਐਕਟ ਵੀ ਕਰਨਾ ਅਤੇ ਸਾਖਸੀ ਹੋ ਇਸ ਖੇਲ ਨੂੰ ਵੀ ਵੇਖਣਾ। ਫਸਣਾ ਨਹੀਂ ਲੇਕਿਨ ਅੱਧਾ ਕਲਪ ਰਾਜਭਾਗ ਭੋਗ ਕੇ ਫਿਰ ਅੱਧਾਕਲਪ ਆਪਣੀ ਹੀ ਰਚੀ ਹੋਈ ਮਾਇਆ ਵਿਚ ਫਸ ਗਏ। ਹੁਣ ਫਿਰ ਮੈਂ ਤੁਹਾਨੂੰ ਕਹਿੰਦਾ ਹਾਂ ਇਸ ਮਾਇਆ ਨੂੰ ਛੱਡ ਦਵੋ। ਇਸ ਗਿਆਨ ਮਾਰਗ ਵਿਚ ਵਿਕਾਰੀ ਕੰਮ ਤੋਂ ਪਲਟ ਨਿਰਵਿਕਾਰੀ ਬਣਨ ਨਾਲ ਆਦਿ ਮਧ ਅੰਤ ਦੁੱਖ ਤੋਂ ਛੁੱਟ ਜਨਮ - ਜਨਮਾਂਤਰਾਂ ਦੇ ਲਈ ਸੁਖ ਪ੍ਰਾਪਤ ਕਰ ਲਵੋਗੇ।

8) ਆਪਣੇ ਤੋਂ ਕੋਈ ਵੀ ਉੱਚ ਅਵਸਥਾ ਵਾਲੇ ਦ੍ਵਾਰਾ ਜੇਕਰ ਕੋਈ ਸਾਵਧਾਨੀ ਮਿਲਦੀ ਹੈ ਤਾਂ ਉਨ੍ਹਾਂ ਨੂੰ ਰਾਜਯੁਕਤ ਉੱਠਾਉਣ ਵਿਚ ਹੀ ਕਲਿਆਣ ਹੈ। ਉਨ੍ਹਾਂ ਦੇ ਅੰਦਰ ਦੇ ਰਾਜ਼ ਨੂੰ ਜਾਣਨਾ ਚਾਹੀਦਾ ਹੈ ਕਿ ਇਸ ਵਿੱਚ ਜਰੂਰ ਕੋਈ ਕਲੀਆਣ ਸਮਾਇਆ ਹੋਇਆ ਹੈ। ਇਹ ਜੋ ਪੁਆਇੰਟ ਮੈਨੂੰ ਇਨ੍ਹਾਂ ਦ੍ਵਾਰਾ ਮਿਲੀ ਉਹ ਬਿਲਕੁਲ ਠੀਕ ਹੈ, ਉਸ ਨੂੰ ਬਹੁਤ ਖੁਸ਼ੀ ਨਾਲ ਸਵੀਕਾਰ ਕਰਨਾ ਚਾਹੀਦਾ ਹੈ ਕਿਉਕਿ ਜੇਕਰ ਮੇਰੇ ਦ੍ਵਾਰਾ ਕਦੇ ਕੋਈ ਭੁੱਲ ਹੋ ਗਈ ਤਾਂ ਉਹ ਪੁਆਇੰਟ ਯਾਦ ਆਉਣ ਤੇ ਖੁਦ ਨੂੰ ਕੁਰੇਕਟ ਕਰ ਲਵਾਂਗੇ ਇਸਲਈ ਕੋਈ ਵੀ ਸਾਵਧਾਨੀ ਹੋਵੇ ਬਹੁਤ ਵਿਸ਼ਾਲ ਬੁੱਧੀ ਨਾਲ ਧਾਰਨ ਕਰਨ ਤੇ ਤੁਸੀ ਉੱਨਤੀ ਨੂੰ ਪ੍ਰਾਪਤ ਕਰ ਸਕੋਗੇ।

9) ਹੁਣ ਤੁਹਾਨੂੰ ਰੋਜ ਅੰਤਰਮੁਖ ਹੋਕੇ ਯੋਗ ਵਿਚ ਰਹਿਣਾ ਹੈ ਕਿਉਂਕਿ ਅੰਤਰਮੁਖ ਹੋਣ ਨਾਲ ਖੁਦ ਨੂੰ ਵੇਖ ਸਕੋਗੇ। ਸਿਰਫ ਵੇਖੋਗੇ ਨਹੀਂ, ਪਰਿਵਰਤਨ ਵੀ ਕਰ ਸਕੋਗੇ। ਇਹ ਹੀ ਹੈ ਸਰਵੋਤਮ ਅਵਸਥਾ। ਜਦ ਪਤਾ ਹੈ ਹਰ ਇੱਕ ਆਪਣੀ ਸਟੇਜ ਪ੍ਰਮਾਣ ਪੁਰਸ਼ਾਰਥੀ ਹੈ, ਉਨ੍ਹਾਂ ਦੀ ਸਟੇਜ ਨੂੰ ਵੇਖ ਉਨ੍ਹਾਂ ਤੋਂ ਗੁਣ ਉਠਾਓ। ਜੇਕਰ ਗੁਣ ਨਹੀਂ ਉੱਠਾ ਸਕਦੇ ਤਾਂ ਉਸ ਨੂੰ ਛੱਡ ਦਵੋ।

10) ਤੁਸੀ ਸਦਾ ਆਪਣੇ ਸਰਵੋਤਮ ਲਕਸ਼ ਨੂੰ ਸਾਮ੍ਹਣੇ ਦੇਖ ਆਪਣੇ ਨੂੰ ਹੀ ਦੇਖੋ। ਤੁਸੀ ਹਰੇਕ ਵਿਅਕਤੀਗਤ ਪੁਰਸ਼ਾਰਥੀ ਹੋ, ਤੁਸੀ ਆਪਣੇ ਵੱਲ ਨਜ਼ਰ ਰੱਖ ਅੱਗੇ ਦੌੜਦੇ ਰਹੋ, ਕੋਈ ਭਾਵੇਂ ਕੀ ਵੀ ਕਰਦਾ ਰਹੇ ਲੇਕਿਨ ਮੈਂ ਆਪਣੇ ਸਵਰੂਪ ਵਿਚ ਸਥਿਤ ਰਹਾਂ, ਦੂਜੇ ਕਿਸੇ ਨੂੰ ਨਾ ਵੇਖਾਂ। ਆਪਣੇ ਬੁਧੀਯੋਗ ਬਲ ਨਾਲ ਮੈਂ ਉਸਦੀ ਅਵਸਥਾ ਨੂੰ ਜਾਣ ਲਵਾਂ। ਅੰਤਰਮੁਖਤਾ ਦੀ ਅਵਸਥਾ ਨਾਲ ਹੀ ਤੁਸੀ ਅਨੇਕ ਪ੍ਰੀਖਿਆਵਾਂ ਵਿੱਚੋ ਪਾਸ ਹੋ ਸਕਦੇ ਹੋ। ਅੱਛਾ। ਓਮ ਸ਼ਾਂਤੀ।