01.02.26     Avyakt Bapdada     Punjabi Murli     15.12.2008    Om Shanti     Madhuban


“ਇੱਕ ਰਾਜ , ਇੱਕ ਧਰਮ , ਲਾਅ ਐਂਡ ਆਰਡਰ ਦੀ ਸਥਾਪਨਾ ਦੇ ਸਮੇਂ ਖੁਦ ਦਾ ਪਰਿਵਰਤਨ ਕਰ ਵਿਸ਼ਵ ਪਰਿਵਰਤਕ ਬਣੋ”


ਅੱਜ ਬਾਪਦਾਦਾ ਆਪਣੇ ਚਾਰੋਂ ਪਾਸੇ ਦੇ ਰਾਜਦੁਲਾਰੇ ਬੱਚਿਆਂ ਨੂੰ ਵੇਖ ਰਹੇ ਹਨ। ਇਹ ਪਰਮਾਤਮ ਦੁਲਾਰ ਕੋਟਾਂ ਵਿਚੋਂ ਕੋਈ ਨੂੰ ਪ੍ਰਾਪਤ ਹੁੰਦਾ ਹੈ। ਪਰਮਾਤਮ ਦੁਲਾਰ ਵਿਚ ਬਾਪਦਾਦਾ ਨੇ ਹਰ ਇੱਕ ਬੱਚੇ ਨੂੰ ਤਿੰਨ ਤਖ਼ਤ ਦਾ ਮਾਲਿਕ ਬਣਾਇਆ ਹੈ। ਪਹਿਲਾ ਸਵਰਾਜ ਅਧਿਕਾਰ ਦਾ ਭ੍ਰਿਕੁਟੀ ਦਾ ਤਖ਼ਤ ਦੂਸਰਾ ਬਾਪਦਾਦਾ ਦਾ ਦਿਲਤਖ਼ਤ ਅਤੇ ਤੀਸਰਾ ਹੈ ਵਿਸ਼ਵ ਦੇ ਰਾਜ ਅਧਿਕਾਰ ਦਾ ਤਖਤ। ਇਹ ਤਿੰਨ ਤਖ਼ਤ, ਬਾਪ ਨੇ ਆਪਣੇ ਸਨੇਹੀ ਦੁਲਾਰੇ ਬੱਚਿਆਂ ਨੂੰ ਦਿੱਤਾ ਹੈ। ਤਾਂ ਇਹ ਤਿੰਨੋਂ ਤਖ਼ਤ ਸਦਾ ਸਮ੍ਰਿਤੀ ਵਿਚ ਰਹਿਣ ਨਾਲ ਹਰ ਇੱਕ ਬੱਚੇ ਨੂੰ ਰੂਹਾਨੀ ਨਸ਼ਾ ਰਹਿੰਦਾ ਹੈ। ਤਾਂ ਸਰਵ ਬੱਚੇ ਬਾਪ ਦ੍ਵਾਰਾ ਪ੍ਰਾਪਤ ਵਰਸੇ ਨੂੰ ਵੇਖ ਖੁਸ਼ੀ ਵਿਚ ਰਹਿੰਦੇ ਹਨ ਨਾ! ਦਿਲ ਵਿਚ ਆਪੇ ਇਹ ਗੀਤ ਵਜਦਾ ਹੀ ਰਹਿੰਦਾ ਹੈ ਵਾਹ ਬਾਬਾ ਵਾਹ! ਅਤੇ ਵਾਹ ਮੇਰਾ ਭਾਗ ਵਾਹ! ਜੋ ਸੁਪਨੇ ਵਿਚ ਵੀ ਨਹੀਂ ਸੀ ਉਹ ਪ੍ਰੈਕਟਿਕਲ ਜੀਵਨ ਵਿਚ ਮਿਲ ਗਿਆ। ਤਖ਼ਤ ਦੇ ਨਾਲ - ਨਾਲ ਬਾਪਦਾਦਾ ਨੇ ਇਸ ਸੰਗਮ ਤੇ ਡਬਲ ਤਾਜ ਦ੍ਵਾਰਾ ਉੱਡਦੀ ਕਲਾ ਦਾ ਅਨੁਭਵੀ ਵੀ ਬਣਾਇਆ ਹੈ। ਤਾਂ ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਦਾ ਇਹ ਡਬਲ ਤਾਜਧਾਰੀ ਸਵਰੂਪ ਵੇਖ ਰਹੇ ਹਨ - ਇੱਕ ਪਿਓਰਟੀ ਦੀ ਰੌਇਲਟੀ ਦਾ ਤਾਜ ਹੈ, ਦੂਜਾ ਸੇਵਾ ਦੀ ਜਿੰਮੇਵਾਰੀ ਦਾ ਤਾਜ ਹੈ।

ਬਾਪਦਾਦਾ ਨੇ ਅੱਜ ਚਾਰੋਂ ਪਾਸੇ ਦੇ ਬੱਚਿਆਂ ਦੇ ਪੁਰਸ਼ਾਰਥ ਦੀ ਰਫਤਾਰ ਨੂੰ ਚੈੱਕ ਕੀਤਾ ਕਿਉਂਕਿ ਸਮੇਂ ਦੀ ਰਫਤਾਰ ਨੂੰ ਤਾਂ ਤੁਸੀਂ ਸਾਰੇ ਵੀ ਵੇਖ ਅਤੇ ਜਾਣ ਰਹੇ ਹੋ। ਤਾਂ ਬਾਪਦਾਦਾ ਵੇਖ ਰਹੇ ਸਨ ਕਿ ਜੋ ਹਰ ਇੱਕ ਨੂੰ ਬਾਪ ਦ੍ਵਾਰਾ ਰਾਜ - ਭਾਗ ਦਾ ਵਰਸਾ ਮਿਲਿਆ ਹੈ, ਆਪਣੇ ਰਾਜ ਦਾ, ਫਿਉਚਰ ਪ੍ਰਾਪਤੀ ਦਾ, ਤਾਂ ਫ਼ਿਉਚਰ ਵਿਚ ਵੀ ਜੋ ਤੁਸੀ ਸਭ ਦੇ ਸੰਸਕਾਰ ਨੈਚੁਰਲ ਅਤੇ ਨੇਚਰ ਹੋਣਗੇ ਉਹ ਹੁਣ ਤੋਂ ਬਹੁਤਕਾਲ ਦੇ ਸੰਸਕਾਰ ਅਨੁਭਵ ਹੋਣੇ ਚਾਹੀਦੇ ਕਿਉਂਕਿ ਤੁਹਾਡੇ ਸਭ ਦੇ ਨਵੇਂ ਸੰਸਕਾਰਾਂ ਦੇ ਦ੍ਵਾਰਾ ਹੀ ਇਹ ਨਵਾਂ ਸੰਸਾਰ ਬਣ ਰਿਹਾ ਹੈ। ਤਾਂ ਜੋ ਨਵੇਂ ਸੰਸਾਰ ਦੀਆਂ ਵਿਸ਼ੇਸ਼ਤਾਵਾਂ ਹਨ, ਉਸ ਨੂੰ ਵੀ ਅਨੁਭਵ ਤੇ ਕਰਦੇ ਹੋ ਨਾ। ਸਾਡੇ ਰਾਜ ਵਿਚ ਕੀ ਹੋਵੇਗਾ, ਨਸ਼ਾ ਹੈ ਨਾ! ਦਿਲ ਕਹਿੰਦੀ ਹੈ ਨਾ ਕਿ ਸਾਡਾ ਰਾਜ, ਸਾਡਾ ਨਵਾਂ ਸੰਸਾਰ ਆਇਆ ਕਿ ਆਇਆ। ਤਾਂ ਬਾਪਦਾਦਾ ਵੇਖ ਰਹੇ ਸਨ ਕਿ ਨਵੇਂ ਸੰਸਾਰ ਦੀਆਂ ਜੋ ਵਿਸ਼ੇਸ਼ਤਾਵਾਂ ਹਨ ਉਹ ਬੱਚਿਆਂ ਦੇ ਪੁਰਸ਼ਾਰਥੀ ਜੀਵਨ ਵਿਚ ਕਿੱਥੋਂ ਤੱਕ ਇਮਰਜ ਹਨ! ਜਾਣਦੇ ਤਾਂ ਹੋ ਕਿ ਨਵੇਂ ਸੰਸਕਾਰ ਅਤੇ ਨਵੇਂ ਸੰਸਾਰ ਦੀਆਂ ਵਿਸ਼ੇਸ਼ਤਾਵਾਂ ਕੀ ਹੋਣਗੀਆਂ। ਸਭ ਦੀ ਬੁੱਧੀ ਵਿਚ ਨਵੇਂ ਸੰਸਾਰ ਦੀਆਂ ਵਿਸ਼ੇਸ਼ਤਾਵਾਂ ਇੱਮਰਜ ਹਨ ਨਾ! ਜਾਣਦੇ ਹੋ ਨਾ! ਗਾਉਂਦੇ ਵੀ ਹੋ, ਜਾਣਦੇ ਵੀ ਹੋ, ਪਹਿਲੇ ਵਿਸ਼ੇਸ਼ਤਾ, ਚੈਕ ਕਰਨਾ ਇੱਕ - ਇੱਕ ਵਿਸ਼ੇਸ਼ਤਾ ਮੇਰੇ ਵਿਚ ਕਿੱਥੇ ਤੱਕ ਇਮਰਜ ਹੈ? ਮੁੱਖ ਵਿਸ਼ੇਸ਼ਤਾ ਹਰ - ਇੱਕ ਰਾਜ, ਤਾਂ ਜਿਵੇਂ ਉੱਥੇ ਇੱਕ ਰਾਜ ਸਵਤਾ ( ਆਪੇ ) ਹੀ ਹੁੰਦਾ ਹੈ, ਦੂਜਾ ਕੋਈ ਰਾਜ ਨਹੀਂ, ਇਵੇਂ ਆਪਣੇ ਸੰਗਮ ਦੀ ਜੀਵਨ ਨੂੰ ਵੇਖੋ ਕਿ ਤੁਹਾਡੇ ਜੀਵਨ ਵਿਚ ਵੀ ਇੱਕ ਰਾਜ ਹੈ? ਕਿ ਕਦੇ – ਕਦੇ ਦੂਸਰਾ ਰਾਜ ਵੀ ਹੁੰਦਾ ਹੈ? ਜੇਕਰ ਚਲਦੇ - ਚਲਦੇ ਆਪਣੇ ਰਾਜ ਦੇ ਨਾਲ - ਨਾਲ ਮਾਇਆ ਦਾ ਵੀ ਰਾਜ ਚਲਦਾ ਹੈ ਤਾਂ ਕਿ ਇੱਕ ਰਾਜ ਦੇ ਸੰਸਕਾਰ ਹੋਣਗੇ? ਇੱਕ ਰਾਜ ਤੋਂ ਦੂਜਾ ਵੀ ਰਾਜ ਤੇ ਨਹੀਂ ਚਲਦਾ? ਪਰਮਾਤਮਾ ਦੀ ਸ਼੍ਰੀਮਤ ਦਾ ਰਾਜ ਹੈ ਜਾਂ ਕਦੇ - ਕਦੇ ਮਾਇਆ ਦਾ ਵੀ ਦਬਾਬ ਹੈ? ਦਿਲ ਵਿਚ ਮਾਇਆ ਦਾ ਰਾਜ ਤੇ ਨਹੀਂ ਹੁੰਦਾ? ਤਾਂ ਇਹ ਚੈਕ ਕਰੋ। ਇਨ੍ਹਾਂ ਗੱਲਾਂ ਨਾਲ ਆਪਣੇ ਚਾਰਟ ਨੂੰ ਚੈੱਕ ਕਰੋ। ਹੁਣ ਸੰਗਮ ਤੇ ਇਕ ਪਰਮਾਤਮਾ ਦਾ ਰਾਜ ਹੈ ਜਾਂ ਮਾਇਆ ਦਾ ਵੀ ਦਬਾਬ ਹੋ ਜਾਂਦਾ ਹੈ? ਚੈਕ ਕੀਤਾ? ਹੁਣੇ - ਹੁਣੇ ਚੈਕ ਕਰੋ, ਆਪਣਾ ਚਾਰਟ ਤੇ ਵੇਖਦੇ ਰਹਿੰਦੇ ਹੋ ਨਾ। ਤਾਂ ਜੇਕਰ ਹੁਣ ਤੱਕ ਵੀ ਦੋ ਰਾਜ ਹਨ ਤਾਂ ਇੱਕ ਰਾਜ ਦੇ ਅਧਿਕਾਰੀ ਕਿਵੇਂ ਬਣੋਗੇ? ਕੀ ਸ਼੍ਰੀਮਤ ਦੇ ਨਾਲ ਮਾਇਆ ਦੀ ਮਤ ਵੀ ਮਿਕਸ ਹੋ ਜਾਂਦੀ ਹੈ ਕਿ? ਇਵੇਂ ਹੀ ਇੱਕ ਧਰਮ, ਇੱਕ ਰਾਜ ਵੀ ਹੋਵੇਗਾ ਤਾਂ ਇੱਕ ਧਰਮ ਵੀ ਹੋਵੇਗਾ। ਧਰਮ ਮਤਲਬ ਧਾਰਨਾ। ਤਾਂ ਤੁਹਾਡੀ ਵਿਸ਼ੇਸ਼ ਧਾਰਨਾ ਕਿਹੜੀ ਹੈ? ਪਵਿੱਤਰਤਾ ਦੀ ਧਾਰਨਾ। ਤਾਂ ਚੈਕ ਕਰੋ - ਸਦਾ ਮਨ, ਵਚਨ, ਕਰਮ, ਸੰਬੰਧ - ਸੰਪਰਕ ਵਿਚ ਸੰਪੂਰਨ ਅਤੇ ਸਦਾ ਪਵਿੱਤਰਤਾ ਦੀ ਨੇਚਰ ਨੈਚੁਰਲ ਬਣੀ ਹੈ? ਜਿਵੇਂ ਉੱਥੇ ਆਪਣੇ ਰਾਜ ਵਿਚ ਪਵਿਤ੍ਰਤਾ ਦਾ ਸਵਧਰਮ ਆਪੇ ਹੀ ਹੋਵੇਗਾ, ਇਵੇਂ ਹੀ ਇਸ ਵੇਲੇ ਪਵਿੱਤਰਤਾ ਦੀ ਧਾਰਨਾ ਨੈਚਰੁਲ ਅਤੇ ਨੇਚਰ ਬਣ ਗਈ ਹੈ? ਕਿਉਂਕਿ ਜਾਣਦੇ ਹੋ ਕਿ ਤੁਹਾਡਾ ਅਨਾਦਿ ਸਵਰੂਪ ਅਤੇ ਆਦਿ ਸਵਰੂਪ ਪਵਿੱਤਰਤਾ ਹੈ। ਤਾਂ ਚੈਕ ਕਰੋ -, ਕਿ ਇੱਕ ਧਰਮ ਮਤਲਬ ਪਵਿੱਤਰਤਾ ਨੈਚੁਰਲ ਹੈ? ਜੋ ਨੇਚਰ ਹੁੰਦੀ ਹੈ ਉਹ ਨਾ ਚਾਹੁੰਦੇ ਵੀ ਕੰਮ ਕਰ ਲੈਂਦੀ ਹੈ ਕਿਉਂਕਿ ਕਈ ਬੱਚੇ ਜਦੋਂ ਰੂਹਰਿਹਾਨ ਕਰਦੇ ਹਨ ਤਾਂ ਕੀ ਕਹਿੰਦੇ ਹਨ? ਬਹੁਤ ਮਿੱਠੀ - ਮਿੱਠੀ ਗੱਲਾਂ ਕਰਦੇ ਹਨ, ਕਹਿੰਦੇ ਹਨ ਚਾਹੁੰਦਾ ਨਹੀਂ ਹਾਂ, ਚਾਹੁੰਦੀ ਨਹੀਂ ਹਾਂ, ਲੇਕਿਨ ਕਦੇ ਮਨਸਾ ਵਿਚ, ਕਦੇ ਵਾਚਾ ਵਿਚ ਵੀ ਕੋਈ ਨਾ ਕੋਈ ਅਪਵਿਤ੍ਰਤਾ ਦਾ ਅੰਸ਼ ਈਮਰਜ ਹੋ ਜਾਂਦਾ ਹੈ?, ਸੰਸਕਾਰ ਬਹੁਤ ਜਨਮਾਂ ਦਾ ਹੈ ਨਾ ਇਸਲਈ ਹੋ ਜਾਂਦਾ ਹੈ। ਤਾਂ ਇੱਕ ਧਰਮ ਦਾ ਅਰਥ ਹੈ ਪਵਿੱਤਰਤਾ ਦੀ ਧਾਰਨਾ ਨੇਚਰ ਸਟਰ ਨੈਚੁਰਲ ਹੋਵੇ। ਭਾਵੇਂ ਵਾਣੀ ਵਿਚ ਵੀ ਆਵੇਸ਼ ਆ ਜਾਂਦਾ ਹੈ, ਕਹਿੰਦੇ ਹਨ ਕ੍ਰੋਧ ਨਹੀਂ ਸੀ, ਥੋੜ੍ਹਾ ਜਿਹਾ ਆਵੇਸ਼ ਆ ਗਿਆ। ਤਾਂ ਆਵੇਸ਼ ਕੀ ਹੈ? ਕ੍ਰੋਧ ਦਾ ਹੀ ਤਾਂ ਬੱਚਾ ਹੈ। ਤਾਂ ਇੱਕ ਧਰਮ ਦੇ ਸੰਸਕਾਰ ਕਦੋਂ ਨੈਚੁਰਲ ਬਣਨਗੇ? ਤਾਂ ਚੈਕ ਕਰੋ ਲੇਕਿਨ ਚੈਕ ਦੇ ਨਾਲ ਬਾਪ ਦ੍ਵਾਰਾ ਮਿਲੀ ਹੋਈ ਸ਼ਕਤੀਆਂ ਦ੍ਵਾਰਾ ਚੇਂਜ ਕਰੋ। ਹੁਣ ਫਿਰ ਵੀ ਬਾਪਦਾਦਾ ਪਹਿਲੇ ਤੋਂ ਹੀ ਅਟੈਂਸ਼ਨ ਖਿਚਵਾ ਰਹੇ ਹਨ ਕਿ ਹੁਣ ਫਿਰ ਵੀ ਚੈਕ ਕਰਕੇ ਚੇਂਜ ਕਰਨ ਦਾ ਤੀਵ੍ਰ ਪੁਰਸ਼ਾਰਥ ਕਰੋਂਗੇ ਤਾਂ ਮਾਰਜਿੰਨ ਹੈ ਲੇਕਿਨ ਕੁਝ ਸਮੇਂ ਦੇ ਬਾਦ ਅਚਾਨਕ ਟੂਲੇਟ ਦਾ ਬੋਰਡ ਲੱਗਣਾ ਹੀ ਹੈ। ਫਿਰ ਨਹੀਂ ਕਹਿਣਾ ਕਿ ਬਾਬਾ ਨੇ ਤਾਂ ਦੱਸਿਆ ਹੀ ਨਹੀਂ ਇਸਲਈ ਹੁਣ ਪੁਰਸ਼ਾਰਥ ਦਾ ਸਮੇਂ ਤਾਂ ਗਿਆ ਲੇਕਿਨ ਤੀਵ੍ਰ ਪੁਰਸ਼ਾਰਥ ਦਾ ਸਮੇਂ ਹੁਣ ਵੀ ਹੈ ਤਾਂ ਚੈਕ ਕਰੋ ਲੇਕਿਨ ਸਿਰਫ ਚੈਕ ਨਹੀਂ ਕਰਨਾ, ਚੇਂਜ ਕਰੋ ਨਾਲ ਵਿਚ। ਕਈ ਚੈਕ ਕਰਦੇ ਹਨ ਲੇਕਿਨ ਚੇਂਜ ਕਰਨ ਦੀ ਸ਼ਕਤੀ ਨਹੀਂ ਹੈ। ਚੈਕ ਅਤੇ ਚੇਂਜ ਦੋਵੇਂ ਨਾਲ - ਨਾਲ ਹੋਣਾ ਚਾਹੀਦਾ ਹੈ ਕਿਉਂਕਿ ਤੁਹਾਡਾ ਸਭ ਦਾ ਸਵਮਾਨ ਜਾਂ ਤੁਹਾਡੀ ਸਭ ਦੀ ਮਹਿਮਾ ਕੀ ਹੈ? ਟਾਈਟਲ ਕੀ ਹੈ? ਮਾਸਟਰ ਸਰਵਸ਼ਕਤੀਮਾਨ। ਹੋ, ਮਾਸਟਰ ਸਰਵਸ਼ਕਤੀਮਾਨ ਹੋ ਜਾਂ ਸ਼ਕਤੀਮਾਨ ਹੋ? ਜੋ ਕਹਿੰਦੇ ਹਨ ਮਾਸਟਰ ਸਰਵਸ਼ਕਤੀਮਾਨ ਹਨ, ਉਹ ਹੱਥ ਉਠਾਓ। ( ਸਭ ਨੇ ਉਠਾਇਆ) ਅੱਛਾ। ਤਾਂ ਮਾਸਟਰ ਸਰਵਸ਼ਕਤੀਮਾਨ ਹੋ!, ਮੁਬਾਰਕ ਹੋਵੇ, ਲੇਕਿਨ ਮਾਸਟਰ ਸਰਵਸ਼ਕਤੀਮਾਨ ਅਤੇ ਚੇਂਜ ਨਹੀਂ ਕਰ ਸਕਣ ਤਾਂ ਕੀ ਕਿਹਾ ਜਾਵੇਗਾ? ਆਪਣੇ ਹੀ ਸੰਸਕਾਰ ਨੂੰ ਨੈਚਰ ਨੂੰ ਪਰਿਵਰਤਨ ਕਰਨਾ ਚਾਹੋ ਵੀ ਅਤੇ ਨਹੀਂ ਕਰ ਸਕੋ ਤਾਂ ਕੀ ਕਹਾਂਗੇ?, ਆਪਣੇ ਤੋਂ ਪੁੱਛੋ ਮਾਸਟਰ ਸ਼ਕਤੀਵਾਨ ਹਾਂ ਜਾਂ ਮਾਸਟਰ ਸਰਵਸ਼ਕਤੀਮਾਨ? ਮਾਸਟਰ ਸਰਵਸ਼ਕਤੀਮਾਨ ਨੇ ਸੰਕਲਪ ਕੀਤਾ - ਕਰਨਾ ਹੀ ਹੈ ਅਤੇ ਹੋਇਆ ਹੀ ਪਿਆ ਹੈ। ਹੋਵੇਗਾ, ਵੇਖਾਂਗੇ.. ਇਹ ਹੁੰਦਾ ਨਹੀਂ ਹੈ। ਤਾਂ ਹੁਣ ਸਮੇਂ ਦੇ ਮੁਤਾਬਿਕ ਰਿਜਲਟ ਇਹ ਹੋਣੀ ਹੈ ਕਿ ਜੋ ਸੋਚਿਆ, ਤਾਂ ਸੰਕਲਪ ਅਤੇ ਸਵਰੂਪ ਬਣਨਾ ਨਾਲ - ਨਾਲ ਹੋਵੇ।

ਹੁਣ ਨਵਾਂ ਸਾਲ, ਅਵਿਅਕਤ ਵਰ੍ਹਾ ਆਉਣ ਵਾਲਾ ਹੀ ਹੈ। 40 ਵਰ੍ਹੇ ਅਵਿਅਕਤ ਪਾਲਣਾ ਦਾ ਹੋ ਰਿਹਾ ਹੈ। ਤਾਂ ਅਵਿਅਕਤੀ ਪਾਲਣਾ ਅਤੇ ਵਿਅਕਤ ਰੂਪ ਦੀ ਪਾਲਣਾ ਨੂੰ 72 ਵਰ੍ਹੇ ਹੋ ਚੁੱਕੇ ਹਨ। ਤਾਂ ਕੀ ਦੋਵੇਂ ਬਾਪ ਦੀ ਪਾਲਣਾ ਦਾ ਰਿਟਰਨ ਬਾਪਦਾਦਾ ਨੂੰ ਨਹੀਂ ਦਵੋਗੇ! ਸੋਚੋ - ਪਾਲਣਾ ਕੀ ਅਤੇ ਪ੍ਰੈਕਟਿਕਲ ਕੀ ਹੈ? ਬਾਪਦਾਦਾ ਨੇ ਵੇਖਿਆ ਹੁਣ ਵੀ ਅਲਬੇਲਾਪਨ ਅਤੇ ਰਾਇਲ ਆਲਸ ਹੈ। ਰਾਇਲ ਆਲਸ ਹੈ - ਹੋ ਜਾਵੇਗਾ। ਬਣ ਹੀ ਜਾਵਾਂਗੇ, ਪਹੁੰਚ ਹੀ ਜਾਵਾਂਗੇ ਹੋਰ ਅਲਬੇਲਾਪਨ ਹੈ ਕਰ ਤੇ ਰਹੇ ਹਾਂ, ਤੋ ਤੋ… ਇਹ ਤੇ ਹੋਣਾ ਹੀ ਹੈ, ਇਹ ਤੇ ਕਰਨਾ ਹੀ ਹੈ, ਕਹਿਣ ਅਤੇ ਕਰਨ ਵਿਚ ਫਰਕ ਹੋ ਜਾਂਦਾ ਹੈ। ਬਾਪਦਾਦਾ ਇੱਕ ਦ੍ਰਿਸ਼ ਵੇਖ ਕਰਕੇ ਮੁਸਕਰਾਉਂਦਾ ਰਹਿੰਦਾ ਹੈ ਕਿ ਕੀ ਕਹਿੰਦੇ? ਇਹ ਹੋ ਜਾਵੇ ਨਾ, ਇਹ ਕਰ ਲਈਏ ਨਾ, ਤਾਂ ਬਹੁਤ ਚੰਗਾ ਮੈਂ ਅੱਗੇ ਵਧ ਸਕਦਾ ਹਾਂ। ਦੂਜੇ ਨੂੰ ਬਦਲਣ ਦੀ ਵ੍ਰਿਤੀ ਰਹਿੰਦੀ ਹੈ ਲੇਕਿਨ ਸਵ ਪਰਿਵਰਤਨ ਦੀ ਵ੍ਰਿਤੀ ਕਿਧਰੇ - ਕਿਧਰੇ ਘਟ ਹੋ ਜਾਂਦੀ ਹੈ। ਹੁਣ ਦੂਜੇ ਨੂੰ ਵੇਖਣਾ, ਇਹ ਵ੍ਰਿਤੀ ਚੇਂਜ ਕਰੋ। ਜੇਕਰ ਵੇਖਣਾ ਹੈ ਤਾਂ ਵਿਸ਼ੇਸ਼ਤਾ ਵੇਖੋ, ਇਹ ਤਾਂ ਹੁੰਦਾ ਹੀ ਹੈ, ਇਹ ਤਾਂ ਚਲਦਾ ਹੀ ਹੈ, ਇਹ ਭਾਵਨਾ ਘਟ ਕਰੋ। ਆਪਣੇ ਆਪ ਨੂੰ ਵੇਖੋ, ਬਾਪ ਨੂੰ ਸਾਮ੍ਹਣੇ ਰੱਖੋ, ਬਾਕੀ ਤਾਂ ਕੋਈ ਵੀ ਹੈ, ਭਾਵੇਂ ਮਹਾਰਥੀ, ਭਾਵੇਂ ਵਿਚ ਵਾਲਾ ਹੈ, ਪੁਰਸ਼ਾਰਥ ਵਿਚ ਕੋਈ ਨਾ ਕੋਈ ਕਮੀਂ ਨੂੰ ਪਰਿਵਰਤਨ ਕਰ ਹੀ ਰਹੇ ਹਨ, ਇਸਲਈ ਸੀ ਫਾਦਰ, ਸੀ ਡਬਲ ਫਾਦਰ, ਬ੍ਰਹਮਾ ਬਾਪ ਨੂੰ ਵੇਖੋ, ਸ਼ਿਵ ਬਾਪ ਨੂੰ ਵੇਖੋ। ਜਦੋਂ ਬਾਪ ਨੇ ਤੁਹਾਨੂੰ ਆਪਣੇ ਦਿਲਤਖ਼ਤ ਤੇ ਬਿਠਾਇਆ ਹੈ ਅਤੇ ਤੁਸੀਂ ਵੀ ਆਪਣੇ ਦਿਲਤਖ਼ਤ ਤੇ ਬਾਪ ਨੂੰ ਬਿਠਾਇਆ ਹੈ, ਤੁਹਾਡਾ ਸਲੋਗਨ ਵੀ ਹੈ ਸੀ ਫਾਦਰ। ਸੀ ਸਿਸਟਰ, ਸੀ ਬ੍ਰਦਰ ਇਹ ਸਲੋਗਨ ਹੈ ਹੀ ਨਹੀਂ। ਕੁਝ ਨਾ ਕੁਝ ਕਮੀ ਸਭ ਵਿਚ ਹਾਲੇ ਰਹੀ ਹੋਈ ਹੈ ਲੇਕਿਨ ਜੇਕਰ ਦੂਸਰੇ ਨੂੰ ਵੇਖਣਾ ਹੈ ਤਾਂ ਵਿਸ਼ੇਸ਼ਤਾ ਵੇਖੋ, ਜੋ ਕਮੀ ਉਹ ਨਿਕਾਲ ਰਹੇ ਹਨ ਆਪਣੇ ਵਿਚੋਂ, ਉਸ ਨੂੰ ਨਹੀਂ ਵੇਖੋ। ਦੂਸਰੀ ਗੱਲ - ਤਾਂ ਆਪਣੇ ਰਾਜ ਵਿਚ, ਯਾਦ ਹੈ ਨਾ ਆਪਣਾ ਰਾਜ! ਕਲ ਤਾਂ ਸੀ ਅਤੇ ਕਲ ਫਿਰ ਹੋਣ ਵਾਲਾ ਹੈ। ਤੁਹਾਡੀ ਬੁੱਧੀ ਵਿਚ ਨੈਣਾਂ ਵਿਚ ਆਪਣਾ ਰਾਜ ਸਪੱਸ਼ਟ ਆ ਗਿਆ ਨਾ। ਕਿੰਨੇ ਵਾਰੀ ਰਾਜ ਕੀਤਾ ਹੈ? ਗਿਣਤੀ ਕੀਤਾ ਹੈ? ਅਨੇਕ ਵਾਰੀ ਰਾਜ ਕੀਤਾ ਹੈ। ਕਹਿਣ ਨਾਲ ਹੀ ਸਾਮ੍ਹਣੇ ਆ ਜਾ ਦਾ ਹੈ। ਆਪਣਾ ਰਾਜ ਅਧਿਕਾਰੀ ਰੂਪ ਅਤੇ ਸ੍ਰੇਸ਼ਠ ਰਾਜ, ਤਾਂ ਜਿਵੇਂ ਆਪਣੇ ਰਾਜ ਵਿਚ ਲਾਅ ਐਂਡ ਆਰਡਰ ਆਪੇ ਹੀ ਚਲਦਾ ਹੈ। ਸਭ ਨਾਲੇਜਫੁਲ ਸੰਸਕਾਰ ਵਾਲੇ ਹਨ, ਜਾਣਦੇ ਹਨ ਲਾਅ ਕੀ ਹੈ, ਆਰਡਰ ਕੀ ਹੈ, ਇਵੇਂ ਹੁਣ ਆਪਣੇ ਜੀਵਨ ਵਿੱਚ ਵੇਖੋ, ਬਾਪ ਦੇ ਆਰਡਰ ਵਿਚ ਚਲਦੇ ਹੋ ਜਾਂ ਕਦੇ ਮਾਇਆ ਦਾ ਵੀ ਆਰਡਰ ਚਲ ਜਾਂਦਾ ਹੈ? ਕਦੇ ਪਰਮਤ, ਮਨਮਤ, ਸ਼੍ਰੀਮਤ ਦੇ ਸਿਵਾਏ ਚਲਦਾ ਤੇ ਨਹੀਂ? ਹੋਰ ਲਾਅ ਕੀ ਹੈ? ਲਾਅ ਹੈ ਬੇਫ਼ਿਕਰ ਬਾਦਸ਼ਾਹ, ਕੋਈ ਫ਼ਿਕਰ ਨਹੀਂ ਕਿਉਂਕਿ ਸਰਵ ਪ੍ਰਾਪਤੀਆਂ ਹਨ। ਇਵੇਂ ਹੀ ਚੈਕ ਕਰੋ ਸੰਗਮ ਦੇ ਸ੍ਰੇਸ਼ਠ ਜਨਮ ਵਿੱਚ ਵੀ ਸਰਵ ਪ੍ਰਾਪਤੀਆਂ ਹਨ? ਜੋ ਬਾਪ ਨੇ ਦਿੱਤੀਆਂ ਹਨ, ਇਹ ਭਗਵਾਨ ਦਾ ਜਿਵੇਂ ਪ੍ਰਸ਼ਾਦ ਹੁੰਦਾ ਹੈ ਨਾ, ਤਾਂ ਪ੍ਰਸਾਦ ਦਾ ਕਿੰਨਾਂ ਮਹਤੱਵ ਰਖਦੇ ਹਨ। ਤਾਂ ਬਾਪ ਦੀ ਜੋ ਵੀ ਪ੍ਰਾਪਤੀਆਂ ਹਨ, ਉਹ ਪ੍ਰਭੂ ਪ੍ਰਸਾਦ ਪ੍ਰਾਪਤ ਹੈ, ਪ੍ਰਭੂ ਪ੍ਰਸਾਦ ਦਾ ਮਹੱਤਵ ਹੈ? ਵਰਸਾ ਵੀ ਹੈ, ਅਧਿਕਾਰ ਵੀ ਹੈ ਅਤੇ ਪ੍ਰਸਾਦ ਵੀ ਹੈ। ਤਾਂ ਚੈਕ ਕਰੋ ਲਾਅ ਅਤੇ ਆਰਡਰ, ਦੋਵਾਂ ਵਿਚ ਸੰਪੰਨ ਹੋ?

ਬਾਪਦਾਦਾ ਇੱਕ ਗੱਲ ਵੇਖ ਰਹੇ ਸਨ ਕਿ ਮਿਜੋਰਟੀ ਨੂੰ ਪਰਿਵਰਤਨ ਕਰਨ ਦੀ ਜੋ ਸ਼ਕਤੀ ਮਿਲੀ ਹੈ, ਉਹ ਪਰਿਵਰਤਨ ਸ਼ਕਤੀ ਸਮੇਂ ਤੇ ਕੰਮ ਵਿਚ ਲਗਾਉਣ ਤਾਂ ਕੋਈ ਮੇਹਨਤ ਨਹੀਂ ਹੈ। ਦੇਖੋ। ਸਭ ਨੂੰ ਅਨੁਭਵ ਹੈ ਕਿ ਜੇਕਰ ਕਦੇ ਵੀ, ਕਿਸੇ ਵੀ ਤਰ੍ਹਾਂ ਦੀ ਹਾਰ ਮਾਇਆ ਤੋਂ ਹੁੰਦੀ ਹੈ, ਤਾਂ ਸਾਰੇ ਭਾਸ਼ਣ ਵਿਚ ਕਹਿੰਦੇ ਹੋ, ਕਲਾਸ ਵੀ ਕਰਾਉਂਦੇ ਹੋ ਤਾਂ ਇਹ ਹੀ ਕਹਿੰਦੇ ਹੋ ਕਿ ਦੋ ਸ਼ਬਦ ਡਿੱਗਾਉਣ ਵਾਲੇ ਵੀ ਹਨ, ਚੜਾਉਣ ਵਾਲੇ ਵੀ ਹਨ, ਉਹ ਦੋ ਸ਼ਬਦ ਸਾਰੇ ਜਾਣਦੇ ਹਨ, ਸਭ ਦੇ ਮਨ ਵਿਚ ਆ ਗਿਆ ਹੈ। ਉਹ ਦੋ ਸ਼ਬਦ ਹਨ - ਮੈਂ ਅਤੇ ਮੇਰਾ। ਭਾਸ਼ਨ ਵਿਚ ਕਹਿੰਦੇ ਹੋ ਨਾ, ਕਲਾਸ ਵੀ ਕਰਾਉਂਦੇ ਹੋ ਨਾ। ਬਾਪਦਾਦਾ ਕਲਾਸ ਵੀ ਸੁਣਦੇ ਹਨ। ਕੀ ਕਹਿੰਦੇ ਹੋ? ਹੁਣ ਇਨ੍ਹਾਂ ਦੋ ਸ਼ਬਦਾਂ ਨੂੰ ਪਰਿਵਰਤਨ ਸ਼ਕਤੀ ਦ੍ਵਾਰਾ ਪਰਿਵਰਤਨ ਕਰੋ, ਜਦੋਂ ਵੀ ਮੈਂ ਸ਼ਬਦ ਬੋਲੋ ਤਾਂ ਕੋਈ ਨਾ ਕੋਈ ਸਵਮਾਨ ਨਾਲ ਬੋਲੋ, ਮਤਲਬ ਬੁੱਧੀ ਵਿਚ ਲਿਆਓ। ਮੈਂ ਸ਼ਬਦ ਬੋਲਿਆ ਤੇ ਸਵਮਾਨ ਯਾਦ ਆ ਜਾਵੇ। ਮੇਰਾ ਸ਼ਬਦ ਬੋਲਿਆ ਤਾਂ ਬਾਬਾ ਯਾਦ ਆ ਜਾਵੇ। ਮੇਰਾ ਬਾਬਾ, ਇਹ ਨੈਚੁਰਲ ਸਮ੍ਰਿਤੀ ਹੋ ਜਾਵੇ। ਇਹ ਪਰਿਵਰਤਨ ਕਰ ਲਵੋ ਬਸ। ਹੋਰ ਦੂਸਰੀ ਗੱਲ ਬਹੁਤ ਕਰਕੇ ਜਦੋਂ ਸੰਬੰਧ - ਸੰਪਰਕ ਵਿਚ ਆਉਂਦੇ ਹੋ ਤਾਂ ਦੋ ਸ਼ਬਦ ਦ੍ਵਾਰਾ ਮਾਇਆ ਆਉਂਦੀ ਹੈ, ਇੱਕ ਭਾਵ ਅਤੇ ਦੂਸਰੀ ਭਾਵਨਾ। ਤਾਂ ਜਦ ਵੀ ਭਾਵ ਸ਼ਬਦ ਬੋਲਦੇ ਹੋ ਸੋਚਦੇ ਹੋ ਤਾਂ ਆਤਮਿਕ ਭਾਵ, ਭਾਵ ਸ਼ਬਦ ਬੋਲਦੇ ਹੀ ਆਤਮਿਕ ਭਾਵ ਪਹਿਲੇ ਯਾਦ ਆਵੇ ਅਤੇ ਭਾਵਨਾ ਤੋਂ ਸ਼ੁਭ ਭਾਵਨਾ ਯਾਦ ਆਵੇ। ਸ਼ਬਦ ਦਾ ਅਰਥ ਪਰਿਵਰਤਨ ਕਰ ਲਵੋ। ਤੁਹਾਡਾ ਟਾਈਟਲ ਕੀ ਹੈ? ਵਿਸ਼ਵ ਪਰਿਵਰਤਕ। ਵਿਸ਼ਵ ਪਰਿਵਰਤਕ ਕੀ ਇਹ ਸ਼ਬਦ ਪਰਿਵਰਤਨ ਨਹੀਂ ਕਰ ਸਕਦੇ? ਤਾਂ ਸਮੇਂ ਤੇ ਪਰਿਵਰਤਨ ਸ਼ਕਤੀ ਨੂੰ ਯੂਜ਼ ਕਰਕੇ ਦੇਖੋ। ਪਿੱਛੇ ਆਉਂਦਾ ਹੈ, ਜਦੋਂ ਸਮੇਂ ਬੀਤ ਜਾਂਦਾ ਹੈ ਅਤੇ ਮਨ ਨੂੰ ਚੰਗਾ ਨਹੀਂ ਲਗਦਾ ਹੈ, ਖੁਦ ਹੀ ਆਪਣਾ ਮਨ ਸੋਚਦਾ ਹੈ ਲੇਕਿਨ ਸਮੇਂ ਤਾਂ ਬੀਤ ਚੁੱਕਿਆ ਨਾ, ਇਸਲਈ ਹੁਣ ਤੀਵ੍ਰ ਗਤੀ ਦੀ ਲੋੜ ਹੈ, ਕਦੇ - ਕਦੇ ਨਹੀਂ। ਇਵੇਂ ਨਹੀਂ ਸੋਚੋ ਬਹੁਤ ਸਮੇਂ ਤਾਂ ਠੀਕ ਰਹਿੰਦਾ ਹਾਂ ਲੇਕਿਨ ਬਾਪਦਾਦਾ ਨੇ ਸੁਣਾ ਦਿੱਤਾ ਹੈ ਕਿ ਅੰਤਿਮ ਘੜੀ ਦਾ ਕੋਈ ਭਰੋਸਾ ਨਹੀਂ। ਅਚਾਨਕ ਦੇ ਖੇਲ ਹੋਣੇ ਹਨ। ਕਈ ਬੱਚੇ ਬਾਪ ਨੂੰ ਵੀ ਬਹੁਤ ਮਿੱਠੀ - ਮਿੱਠੀ ਗੱਲਾਂ ਸੁਣਾਉਂਦੇ ਹਨ, ਕਹਿੰਦੇ ਹਨ, ਸਮੇਂ ਥੋੜ੍ਹਾ ਹੋਰ ਅਤਿ ਵਿਚ ਜਾਵੇਗਾ ਨਾ, ਤਾਂ ਵੈਰਾਗ ਤਾਂ ਹੋਵੇਗਾ, ਤਾਂ ਵੈਰਾਗ ਦੇ ਸਮੇਂ ਆਪੇ ਹੀ ਰਫਤਾਰ ਤੇਜ਼ ਹੋ ਜਾਵੇਗੀ। ਲੇਕਿਨ ਬਾਪਦਾਦਾ ਨੇ ਕਹਿ ਦਿੱਤਾ ਹੈ ਕਿ ਬਹੁਤ ਸਮੇਂ ਦਾ ਪੁਰਸ਼ਾਰਥ ਚਾਹੀਦਾ ਹੈ। ਜੇਕਰ ਥੋੜੇ ਸਮੇਂ ਦਾ ਪੁਰਸ਼ਾਰਥ ਹੋਵੇਗਾ ਤਾਂ ਪ੍ਰਾਲਬਧ ਵੀ ਥੋੜੇ ਸਮੇਂ ਦੀ ਮਿਲੇਗੀ, ਫ਼ੁੱਲ 21 ਜਨਮ ਦੀ ਪ੍ਰਾਲਬਧ ਨਹੀਂ ਬਣੇਗੀ। ਤਿੰਨ ਸ਼ਬਦ ਬਾਪਦਾਦਾ ਦੇ ਸਦਾ ਯਾਦ ਰੱਖੋ - ਇੱਕ ਅਚਾਨਕ, ਦੂਸਰਾ ਐਵਰੇਡੀ ਅਤੇ ਤੀਸਰਾ ਬਹੁਤਕਾਲ। ਇਹ ਤਿੰਨੋ ਸ਼ਬਦ ਸਦਾ ਬੁੱਧੀ ਵਿਚ ਰੱਖੋ। ਕਦੋਂ ਅਤੇ ਕਿੱਥੇ ਵੀ ਕਿਸਦਾ ਵੀ ਅੰਤਿਮ ਕਾਲ ਹੋ ਸਕਦਾ ਹੈ। ਹੁਣੇ - ਹੁਣੇ ਵੇਖੋ ਕਿੰਨੇ ਬ੍ਰਾਹਮਣ ਜਾ ਰਹੇ ਹਨ, ਉਨ੍ਹਾਂ ਨੂੰ ਪਤਾ ਸੀ ਕੀ, ਇਸਲਈ ਬਹੁਤਕਾਲ ਦੇ ਪੁਰਸ਼ਾਰਥ ਨਾਲ ਫੁੱਲ 21 ਜਨਮ ਦਾ ਵਰਸਾ ਪ੍ਰਾਪਤ ਕਰਨਾ ਹੀ ਹੈ, ਇਹ ਤੀਵ੍ਰ ਪੁਰਸ਼ਾਰਥ ਬੁੱਧੀ ਵਿਚ ਰੱਖੋ। ਫਸਟ ਨੰਬਰ, ਫਸਟ ਜਨਮ, ਆਪਣੇ ਰਾਜ ਦਾ, ਕੀ ਸੋਚਿਆ ਹੈ? ਫਸਟ ਜਨਮ ਵਿੱਚ ਆਉਣਾ ਹੈ ਨਾ! ਮਜਾ ਕਿਸ ਵਿਚ ਹੋਵੇਗਾ? ਫਸਟ ਜਨਮ ਵਿੱਚ ਜਾਂ ਕਿਸੇ ਵਿਚ ਵੀ? ਜੋ ਸਮਝਦਾ ਹੈ ਕਿ ਆਪਣੇ ਰਾਜ ਦੇ ਫਸਟ ਜਨਮ ਵਿੱਚ ਸ਼੍ਰੀਕ੍ਰਿਸ਼ਨ ਦੇ ਨਾਲ - ਨਾਲ ਸਾਡਾ ਵੀ ਪਾਰਟ ਹੋਵੇ, ਉਹ ਹੱਥ ਉਠਾਓ( ਸਭ ਨੇ ਉਠਾਇਆ ) ਚੰਗਾ, ਪਾਰਟ ਫਸਟ ਵਿਚ? ਹੱਥ ਵੇਖ ਕੇ ਤਾਂ ਖੁਸ਼ ਹੋ ਗਏ। ਤਾਲੀ ਵਜਾਓ।ਫਸਟ ਜਨਮ ਵਿੱਚ ਆਓ, ਉਸ ਦੀ ਮੁਬਾਰਕ ਹੈ, ਲੇਕਿਨ.. ਲੇਕਿਨ ਕੀ ਕਹੀਏ - ਨਹੀਂ ਕਹੀਏ?, ਆਉਣਾ ਹੀ ਹੈ ਫਸਟ, ਫਿਰ ਦੂਜੀ ਗੱਲ ਕਿਉਂ ਕਰੀਏ। ਅੱਛਾ ਹੈ, ਜਿੰਨੇ ਵੀ ਆਏ ਹਨ ਫਸਟ ਜਨਮ ਵਿੱਚ ਆਉਣਾ ਹੀ ਹੈ। ਤਾਲੀ ਤੇ ਵਜਾ ਦਿੱਤੀ, ਫਸਟ ਜਨਮ ਅਤੇ ਫਸਟ ਸਟੇਜ ਵੀ। ਤਾਂ ਫਸਟ ਸਟੇਜ ਬਨਾਉਣੀ ਵੀ ਹੈ, ਇਹ ਜਿਸ ਦਾ ਦ੍ਰਿੜ ਸੰਕਲਪ ਹੈ, ਫਸਟ ਜਾਣਾ ਹੀ ਹੈ, ਭਾਵੇਂ ਕੁਝ ਵੀ ਵਿਘਣ ਹੋਵੇ ਲੇਕਿਨ ਵਿਘਣ, ਵਿਘਣ ਨਹੀਂ ਰਹਿਣ, ਵਿਘਣ ਵਿਨਾਸ਼ਕ ਦੇ ਅੱਗੇ ਵਿਜੇ ਦੇ ਰੂਪ ਵਿਚ ਬਦਲ ਜਾਣ ਕਿਉਂਕਿ ਤੁਸੀਂ ਸਭ ਵਿਘਣ - ਵਿਨਾਸ਼ਕ ਹੋ। ਟਾਈਟਲ ਕੀ ਹੈ? ਵਿਘਣ - ਵਿਨਾਸ਼ਕ। ਤਾਂ ਵਿਘਣ ਆਵੇ ਵੀ, ਖੇਲ ਖੇਲਣ ਆਵੇਗਾ ਲੇਕਿਨ ਤੁਸੀ ਦੂਰ ਤੋਂ ਹੀ ਜਾਣ ਜਾਵੋ, ਰਾਇਲ ਰੂਪ ਵਿਚ ਆਵੇਗਾ ਲੇਕਿਨ ਤੁਸੀ ਵਿਘਣ - ਵਿਨਾਸ਼ਕ ਦੂਰ ਤੋਂ ਹੀ ਜਾਣ ਜਾਵੋਗੇ ਕਿ ਇਹ ਕੀ ਖੇਲ ਹੋ ਰਿਹਾ ਹੈ, ਇਸਲਈ ਬਾਪਦਾਦਾ ਵੀ ਇਹ ਹੀ ਚਾਹੁੰਦੇ ਹਨ ਕਿ ਸਭ ਬੱਚੇ ਨਾਲ ਚੱਲਣ। ਪਿੱਛੇ ਨਹੀਂ ਰਹਿਣ। ਬਾਪਦਾਦਾ ਨੂੰ ਬੱਚਿਆਂ ਦੇ ਬਿਨਾਂ ਮਜਾ ਨਹੀਂ ਆਉਂਦਾ ਹੈ। ਤਾਂ ਦ੍ਰਿੜਤਾ ਨੂੰ ਕਦੇ ਵੀ ਕਮਜ਼ੋਰ ਨਹੀਂ ਕਰਨਾ। ਕਰਨਾ ਹੀ ਹੈ। ਗੇ ਗੇ ਨਹੀਂ ਕਰਨਾ। ਕਰਾਂਗੇ, ਵੇਖਾਂ ਗੇ, ਹੋ ਜਾਵੇਗਾ, ਵੇਖ ਲੈਣਾ… ਇਹ ਗੱਲਾਂ ਨਹੀਂ ਕਰਨੀਆਂ। ਦ੍ਰਿੜਤਾ ਸਫਲਤਾ ਦੀ ਚਾਬੀ ਹੈ, ਇਸ ਚਾਬੀ ਨੂੰ ਕਦੇ ਵੀ ਗਵਾਉਣਾ ਨਹੀਂ। ਮਾਇਆ ਵੀ ਚਤੁਰ ਹੈ ਨਾ, ਉਹ ਚਾਬੀ ਨੂੰ ਲੱਭ ਲੈਂਦੀ ਹੈ ਇਸਲਈ ਇਸ ਚਾਬੀ ਨੂੰ ਚੰਗੀ ਤਰ੍ਹਾਂ ਨਾਲ ਸੰਭਾਲ ਕੇ ਰੱਖੋ। ਅੱਛਾ।

ਚਾਰੋਂ ਪਾਸੇ ਦੇ ਲਵਲੀ ਅਤੇ ਲੱਕੀ ਦ੍ਰਿੜ ਸੰਕਲਪ ਵਾਲੇ ਬੱਚਿਆਂ ਨੂੰ ਸੋਚਿਆ ਅਤੇ ਕੀਤਾ, ਕਰਾਂ ਗੇ, ਵੇਖਾਂਗੇ ਨਹੀਂ, ਸੋਚਿਆ ਅਤੇ ਕੀਤਾ,ਸਦਾ ਆਪਣੇ ਨੂੰ ਨਸ਼ਟੋਮੋਹਾ ਵਿਚ, ਸਿਰਫ ਸੰਬੰਧ ਦਾ ਮੋਹ ਨਹੀਂ, ਆਪਣੇ ਦੇਹਭਾਨ ਅਤੇ ਦੇਹ ਅਭਿਮਾਨ ਦਾ ਵੀ ਮੋਹ ਨਹੀਂ। ਅਜਿਹੇ ਨਸਟੋਮੌਹਾ ਐਵਰੇਡੀ ਬੱਚਿਆਂ ਨੂੰ ਸਦਾ ਸ਼੍ਰੀਮਤ ਦੇ ਹੱਥ ਵਿਚ ਹੱਥ ਦਿੰਦੇ। ਨਾਲ ਉੱਡਣ ਵਾਲੇ ਅਤੇ ਨਾਲ ਵਿਚ ਬ੍ਰਹਮਾ ਬਾਪ ਦੇ ਨਾਲ ਆਪਣੇ ਰਾਜ ਵਿਚ ਆਉਣ ਵਾਲੇ ਅਜਿਹੇ ਤੀਵ੍ਰ ਪੁਰਸ਼ਾਰਥੀ ਉੱਡਦੀ ਕਲਾ ਵਾਲੇ ਬੱਚਿਆਂ ਨੂੰ ਬਾਪਦਾਦਾ ਦੀ ਬਹੁਤ - ਬਹੁਤ ਦੁਆਵਾਂ ਅਤੇ ਯਾਦਪਿਆਰ ਸਵੀਕਾਰ ਹੋਵੇ ਅਤੇ ਬਾਲਕ ਸੋ ਮਾਲਿਕ ਬੱਚਿਆਂ ਨੂੰ ਨਮਸਤੇ।

ਵਰਦਾਨ:-
ਪਰਿਵਰਤਨ ਸ਼ਕਤੀ ਦ੍ਵਾਰਾ ਸਰਵ ਦੀ ਸ਼ੁਕਰੀਆ ਦੇ ਪਾਤਰ ਬਣਨ ਵਾਲੇ ਵਿਘਣ ਜਿੱਤ ਭਵ।

ਜੇਕਰ ਤੁਹਾਡਾ ਕੋਈ ਅਪਕਾਰ ਕਰੇ ਤਾਂ ਤੁਸੀਂ ਇੱਕ ਸੈਕਿੰਡ ਵਿਚ ਅਪਕਾਰ ਨੂੰ ਉਪਕਾਰ ਵਿਚ ਪਰਿਵਰਤਿਤ ਕਰ ਦਵੋ। ਕੋਈ ਆਪਣੇ ਸੰਸਕਾਰ - ਸਵਭਾਵ ਦੇ ਰੂਪ ਵਿਚ ਪ੍ਰੀਖਿਆ ਬਣਕੇ ਸਾਮ੍ਹਣੇ ਆਵੇ ਤਾਂ ਤੁਸੀਂ ਇੱਕ ਦੀ ਸਮ੍ਰਿਤੀ ਨਾਲ ਅਜਿਹੀ ਆਤਮਾ ਦੇ ਪ੍ਰਤੀ ਵੀ ਰਹਿਮਦਿਲ ਦੇ ਸ੍ਰੇਸ਼ਠ ਸੰਸਕਾਰ - ਸੁਭਾਅ ਧਾਰਨ ਕਰ ਲਵੋ, ਕੋਈ ਦੇਹਧਾਰੀ ਦ੍ਰਿਸ਼ਟੀ ਨਾਲ ਸਾਮ੍ਹਣੇ ਆਵੇ ਤਾਂ ਉਨ੍ਹਾਂ ਦੀ ਦ੍ਰਿਸ਼ਟੀ ਨਾਲ ਸਾਮ੍ਹਣੇ ਆਵੇ ਤਾਂ ਉਨ੍ਹਾਂ ਦੀ ਦ੍ਰਿਸ਼ਟੀ ਨੂੰ ਆਤਮਿਕ ਦ੍ਰਿਸ਼ਟੀ ਵਿਚ ਪਰਿਵਰਤਿਤ ਕਰ ਲਵੋ, ਅਜਿਹੇ ਪਰਿਵਰਤਨ ਕਰਨ ਦੀ ਯੁਕਤੀ ਆ ਜਾਵੇ ਤਾਂ ਵਿਘਣ ਜਿੱਤ ਬਣ ਜਾਵੋਗੇ। ਫਿਰ ਸੰਪਰਕ ਵਿਚ ਆਉਣ ਵਾਲੀ ਸਰਵ ਆਤਮਾਵਾਂ ਤੁਹਾਡਾ ਸ਼ੁਕਰੀਆ ਮੰਨੇਗੀ।

ਸਲੋਗਨ:-
ਅਨੁਭਵਾਂ ਦਾ ਸਵਰੂਪ ਬਣ ਜਾਵੋ ਤਾਂ ਚੇਹਰੇ ਤੋਂ ਖੁਸ਼ਨਸੀਬੀ ਦੀ ਝਲਕ ਵਿਖਾਈ ਦਵੇਗੀ।

ਅਵਿੱਅਕਤ ਇਸ਼ਾਰੇ - ਇਸ ਅਵਿੱਅਕਤ ਮਹੀਨੇ ਵਿੱਚ ਬੰਧਨਮੁਕਤ ਰਹਿ ਜੀਵਨਮੁਕਤ ਸਥਿਤੀ ਦਾ ਅਨੁਭਵ ਕਰੋ। ਅਨੇਕ ਦੇਸ਼, ਅਨੇਕ ਭਾਸ਼ਾਵਾਂ, ਅਨੇਕ ਰੂਪ ਰੰਗ ਹੁੰਦੇ ਵੀ ਸਭ ਦੇ ਦਿਲ ਵਿਚ ਏਕਤਾ ਵਿਖਾਈ ਦਵੋ ਕਿਉਂਕਿ ਇੱਕ ਬਾਪ ਦੇ ਬੱਚੇ ਹੋ। ਸਭ ਇਕ ਹੀ ਬ੍ਰਿਖ ਦੀਆਂ। ਡਾਲੀਆਂ,ਇੱਕ ਦੀ ਸ਼੍ਰੀਮਤ ਤੇ ਚੱਲਣ ਵਾਲੇ ਹੋ। ਭਿੰਨਤਾ ਵਿਚ ਏਕਤਾ ਵਿਖਾਉਣਾ, ਬਿਗੜੀ ਨੂੰ ਬਣਾਉਣਾ, ਅਨੇਕਤਾ ਵਿੱਚ ਏਕਤਾ ਲਿਆਉਣਾ, ਇਹ ਸਭ ਤੋਂ ਵੱਡੀ ਸੇਵਾ ਹੈ। ਇਹ ਹੀ ਕਮਾਲ ਹੈ ਅਤੇ ਇਹ ਹੀ ਸਫਲਤਾ ਦਾ ਆਧਾਰ ਹੈ।