01.07.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਸਾਰੀ
ਦੁਨੀਆਂ ਨੂੰ ਸ਼ਾਂਤੀ ਦੇਣਾ ਇੱਕ ਬਾਪ ਦਾ ਹੀ ਕੰਮ ਹੈ ਇਸਲਈ ਕਹਿੰਦੇ ਹਨ ਹੇ ਸ਼ਾਂਤੀ ਦੇਵਾ , ਤਾਂ
ਪ੍ਰਾਈਜ਼ ਵੀ ਬਾਪ ਨੂੰ ਮਿਲਣੀ ਚਾਹੀਦੀ ਹੈ”
ਪ੍ਰਸ਼ਨ:-
ਕਿਹੜੇ ਬੱਚੇ
ਬਾਪ ਨੂੰ ਪੂਰਾ - ਪੂਰਾ ਫਾਲੋ ਕਰ ਸਕਦੇ ਹਨ?
ਉੱਤਰ:-
ਜੋ ਬਾਪ ਦੇ
ਸਮਾਨ ਪਾਵਨ ਬਣਦੇ ਹਨ - ਉਹ ਹੀ ਪੂਰਾ - ਪੂਰਾ ਫਾਲੋ ਕਰ ਸਕਦੇ ਹਨ 2- ਜੋ ਪੱਕੇ ਆਸ਼ਿਕ ਬਣਨ ਉਹ ਹੀ
ਮੈਨੂੰ ਮਾਸ਼ੂਕ ਨੂੰ ਫਾਲੋ ਕਰ ਸਕਣ ਇਵੇਂ ਦੇ ਆਸ਼ਿਕਾਂ ਨੂੰ ਹੀ ਮੈਂ ਨਾਲ ਲੈ ਜਾਂਦਾ ਹਾਂ ਇਸਲਈ
ਸ਼ਾਸਤਰਾਂ ਵਿੱਚ ਵਿਖਾਉਂਦੇ ਹਨ - ਗਊ ਦੀ ਪੂੰਛ ਫੜਨ ਨਾਲ ਪਾਰ ਹੋ ਜਾਵੋਗੇ ਹੁਣ ਇੱਥੇ ਗਊ ਦੀ ਜਾਂ
ਪੂੰਛ ਦੀ ਤਾਂ ਗੱਲ ਹੀ ਨਹੀਂ ਹੈ।
ਗੀਤ:-
ਤੂ ਪਿਆਰ ਕਾ
ਸਾਗਰ ਹੈ...
ਓਮ ਸ਼ਾਂਤੀ
ਬਾਪਦਾਦਾ ਦੋਨੋ ਹਨ ਨਾ। ਹੁਣ ਇਹ ਤਾਂ ਬੱਚੇ ਜਾਣਦੇ ਹਨ ਕਿ ਆਤਮਾਵਾਂ ਦਾ ਬਾਪ ਸ਼ਿਵਬਾਬਾ ਹੈ। ਇਹ ਵੀ
ਤੁਸੀਂ ਜਾਣਦੇ ਹੋ ਕਿ ਮੈਂ ਪਤਿਤ - ਪਾਵਨ ਹਾਂ, ਮੈਂ ਨਿਰਾਕਾਰ ਹਾਂ। ਤੁਸੀਂ ਵੀ ਨਿਰਾਕਾਰ ਹੋ,
ਸ਼ਾਂਤ ਸਵਰੂਪ ਹੋ। ਨਿਰਾਕਾਰ ਬਾਪ ਵੀ ਸ਼ਾਂਤ ਸਵਰੂਪ ਹੈ, ਆਤਮਾ ਵੀ ਸ਼ਾਂਤ ਸਵਰੂਪ ਹੈ। ਆਤਮਾ ਦਾ
ਸਵਧਰ੍ਮ ਹੈ ਹੀ ਸ਼ਾਂਤੀ। ਤੁਹਾਡਾ ਨਿਵਾਸ ਸਥਾਨ ਹੈ - ਸ਼ਾਂਤੀਧਾਮ। ਜਦ ਯਗ ਆਦਿ ਰਚਦੇ ਹਨ ਤਾਂ ਕਹਿੰਦੇ
ਹਨ ਸ਼ਾਂਤੀਦੇਵਾ ਕਿਓਂਕਿ ਸ਼ਾਂਤੀ ਦਾ ਸਾਗਰ ਤਾਂ ਉਹ ਪਰਮਾਤਮਾ ਹੈ। ਸਾਰੀ ਦੁਨੀਆਂ ਨੂੰ ਸ਼ਾਂਤੀ ਦੇਣ
ਵਾਲਾ ਉਹ ਬਾਪ ਹੈ। ਇਵੇਂ ਦੇ ਬਹੁਤ ਹਨ ਜਿੰਨ੍ਹਾਂਨੂੰ ਸ਼ਾਂਤੀ ਦੇ ਪਿੱਛੇ ਪ੍ਰਾਈਜ਼ ਮਿਲਦੀ ਹੈ। ਕਦੇ
ਕਿਸੇ ਨੂੰ ਪ੍ਰਾਈਜ਼ ਮਿਲਦੀ ਹੈ ਤਾਂ ਕਹਿਣਗੇ ਇਹ ਸ਼ਾਂਤੀ ਸਥਾਪਨ ਕਰਨ ਦੇ ਨਿਮਿਤ ਬਣੇ ਹੋਏ ਹਨ। ਇਸ
ਵਿੱਚ ਵੱਡਿਆਂ - ਵੱਡਿਆਂ ਦੇ ਨਾਮ ਲੈਂਦੇ ਹਨ। ਹੁਣ ਸ਼ਾਂਤੀ ਤਾਂ ਚਾਹੀਦੀ ਹੈ - ਸਾਰੀ ਦੁਨੀਆਂ ਵਿੱਚ।
ਨਹੀਂ ਤਾਂ ਅਸ਼ਾਂਤ ਵਿੱਚ ਰਹਿਣ ਵਾਲੇ ਹੋਰਾਂ ਨੂੰ ਵੀ ਅਸ਼ਾਂਤ ਕਰਨਗੇ। ਇਹ ਹੈ ਹੀ ਰਾਵਣ ਰਾਜ। ਰਾਵਣ
ਦੁਸ਼ਮਣ ਹੈ ਨਾ, ਰਾਮ ਨੂੰ ਦੁਸ਼ਮਣ ਨਹੀਂ ਕਹਾਂਗੇ। ਰਾਮ ਦੀ ਕਦੀ ਐਫੀਜੀ ਨਹੀਂ ਸਾੜਨ ਗੇ। ਨਾ ਤ੍ਰੇਤਾ
ਵਾਲੇ ਰਾਮ ਦੀ, ਨਾ ਪਰਮਪਿਤਾ ਪਰਮਾਤਮਾ ਦੀ। ਰਾਮਰਾਜ ਤਾਂ ਸਭ ਚਾਹੁੰਦੇ ਹਨ ਪਰ ਰਾਮਰਾਜ ਕਿਸ ਨੂੰ
ਕਿਹਾ ਜਾਂਦਾ, ਇਹ ਵੀ ਕੋਈ ਨਹੀਂ ਜਾਣਦੇ। ਸਿਰਫ ਕਹਿੰਦੇ ਹਨ ਨਵੀਂ ਦੁਨੀਆਂ ਹੋਵੇ, ਨਵੀਂ ਦਿੱਲੀ
ਵਿੱਚ ਰਾਮ ਰਾਜ ਹੋਵੇ। ਨਵੀਂ ਦਿੱਲੀ ਕਹਿੰਦੇ ਹਨ, ਨਾਮ ਤਾਂ ਬਹੁਤ ਰੱਖੇ ਜਾਂਦੇ ਹਨ। ਦਿੱਲੀ ਸਭ ਦੀ
ਕੈਪੀਟਲ ਰਹਿੰਦੀ ਹੈ। ਦਿੱਲੀ ਹੀ ਪਰੀਸਤਾਨ ਸੀ। ਰਾਧੇ - ਕ੍ਰਿਸ਼ਨ ਨੂੰ ਵੀ ਉੱਥੇ ਹੀ ਵਿਖਾਉਂਦੇ ਹਨ।
ਇਹ ਦੋਨੋ ਹੀ ਮੁੱਖ ਪ੍ਰਿੰਸ ਅਤੇ ਪ੍ਰਿੰਸੇਜ ਹਨ। ਸਿਰਫ ਦੋਨੋ ਨਹੀਂ ਹਨ ਜਰੂਰ ਹੋਰ ਵੀ ਹੋਣਗੇ। 8
ਰਜਾਈ ਤਾਂ ਗਾਈ ਜਾਂਦੀ ਹੈ, ਬੁੱਧੀ ਤੋਂ ਕੰਮ ਲੈਣਾ ਹੈ। ਸਤਿਯੁਗ ਵਿੱਚ ਜਰੂਰ ਰਜਾਈ ਹੋਰ ਵੀ ਹੋਵੇਗੀ।
ਇੱਥੇ ਵੀ ਵੇਖੋ ਕਿੰਨੀ ਰਜਾਈ ਹੈ, ਵ੍ਰਿਧੀ ਹੁੰਦੇ - ਹੁੰਦੇ ਢੇਰ ਹੋ ਜਾਂਦੇ ਹਨ। ਫਲਾਣੇ - ਫਲਾਣੇ
ਗਾਂਵ ਦਾ ਮਹਾਰਾਜਾ, ਛੋਟੇ - ਛੋਟੇ ਗਾਂਵ ਵੀ ਬਹੁਤ ਹਨ ਨਾ। ਸਤਿਯੁਗ ਵਿੱਚ ਇੰਨੇ ਥੋੜ੍ਹੇ ਸਨ। ਉੱਥੇ
ਤਾਂ ਲਕਸ਼ਮੀ - ਨਾਰਾਇਣ ਦਾ ਹੀ ਨਾਮ ਬਾਲਾ ਹੈ। 2500 ਵਰ੍ਹੇ ਉਨ੍ਹਾਂ ਦਾ ਰਾਜ ਚੱਲਿਆ ਹੈ। ਮਨੁੱਖ
ਕਹਿੰਦੇ ਹਨ ਲੱਖਾਂ ਵਰ੍ਹੇ ਹੋਏ, ਵਿਚਾਰ ਦੀ ਗੱਲ ਹੈ। ਇਹ ਹੈ ਆਤਮਾਵਾਂ ਦੇ ਲਈ ਭੋਜਨ। ਬਾਪ ਇਹ
ਰੂਹਾਨੀ ਭੋਜਨ ਦਿੰਦੇ ਹਨ - ਤੁਹਾਡੀ ਬੁੱਧੀ ਨੂੰ, ਆਤਮਾ ਨੂੰ। ਤੁਹਾਡੀ ਬੁੱਧੀ ਦਾ ਤਾਲਾ ਹੁਣ
ਖੁਲਿਆ ਹੈ। ਰਿਸ਼ੀ - ਮੁਨੀ ਆਦਿ ਸਭ ਕਹਿੰਦੇ ਸੀ - ਅਸੀਂ ਰਚਤਾ ਅਤੇ ਰਚਨਾ ਨੂੰ ਨਹੀਂ ਜਾਣਦੇ ਹਾਂ।
ਹੁਣ ਤੁਸੀਂ ਬੱਚੇ ਇਵੇਂ ਨਹੀਂ ਕਹੋਗੇ। ਤੁਸੀਂ ਤਾਂ ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ
ਜਾਣਦੇ ਹੋ। ਤੁਸੀਂ ਆਪਣੇ 84 ਦੇ ਚੱਕਰ ਨੂੰ ਜਾਨ ਗਏ ਹੋ। ਆਦਿ ਵਿੱਚ ਤਾਂ ਤੁਸੀਂ ਦੇਵੀ - ਦੇਵਤਾ
ਸੀ। ਫਿਰ ਮੱਧ ਵਿੱਚ ਰਾਵਣ ਦੀ ਪ੍ਰਵੇਸ਼ਤਾ ਹੋਣ ਨਾਲ ਵਿਕਾਰੀ ਬਣ ਗਏ ਹੋ। ਹੁਣ ਹੈ ਅੰਤ। ਤੁਸੀਂ
ਜਾਣਦੇ ਹੋ ਹੁਣ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋ ਫਿਰ ਆਦਿ ਹੋਵੇਗੀ। ਆਦਿ ਵਿੱਚ ਹੋਵੇਗਾ - ਰਾਮਰਾਜ।
ਮੱਧ ਤੋਂ ਰਾਵਣ ਰਾਜ ਸ਼ੁਰੂ ਹੁੰਦਾ ਹੈ। ਹੁਣ ਰਾਵਣ ਰਾਜ ਪੂਰਾ ਹੋਵੇ ਫਿਰ ਰਾਮਰਾਜ ਸ਼ੁਰੂ ਹੋਵੇਗਾ।
ਨਰ ਤੋਂ ਨਾਰਾਇਣ ਬਣਨਾ ਹੈ ਨਾ। ਇਹ ਹੈ ਸੱਤ ਨਾਰਾਇਣ ਦੀ ਕਥਾ। ਤੁਸੀਂ ਜਾਣਦੇ ਹੋ - ਸਰਵ ਸ਼ਾਸਤਰ ਮਈ
ਸ਼ਿਰੋਮਣੀ ਸ਼੍ਰੀਮਤ ਗੀਤਾ ਹੈ। ਸ਼੍ਰੀਮਤ ਮਿਲਦੀ ਹੈ - ਸ਼੍ਰੇਸ਼ਠ ਬਣਨ ਦੇ ਲਈ। ਸ਼੍ਰੀ ਕਹਿੰਦੇ ਹਨ
ਸ਼੍ਰੇਸ਼ਠ ਨੂੰ। ਬੱਚੇ ਜਾਣਦੇ ਹਨ ਇੱਕ ਗੀਤਾ ਸ਼ਾਸਤਰ ਹੈ ਜਿਸ ਨੂੰ ਦੇਵੀ - ਦੇਵਤਾ ਧਰਮ ਦਾ ਸ਼ਾਸਤਰ
ਕਿਹਾ ਜਾਂਦਾ ਹੈ, ਜਿਸ ਤੋਂ ਦੇਵਤਾ ਧਰਮ ਦੀ ਸਥਾਪਨਾ ਹੁੰਦੀ ਹੈ, ਸੰਗਮ ਤੇ। ਸਤਿਯੁਗ ਵਿੱਚ ਤਾਂ
ਕੋਈ ਪਤਿਤ ਹੁੰਦੇਂ ਨਹੀਂ ਜੋ ਪਾਵਨ ਬਣਾਈਏ। ਹੁਣ ਤੁਹਾਨੂੰ ਬਾਪ ਸਮਝਾਉਂਦੇ ਹਨ ਗੀਤਾ ਨੂੰ ਪਤਿਤ -
ਪਾਵਨੀ ਕਹਿ ਨਹੀਂ ਸਕਦੇ। ਗੀਤਾ ਦਵਾਰਾ ਪਾਵਨ ਨਹੀਂ ਬਣ ਸਕਦੇ ਹਨ। ਗੀਤਾ ਦੇ ਭਗਵਾਨ ਨੂੰ ਪਤਿਤ -
ਪਾਵਨ ਕਹਿੰਦੇ ਹਨ। ਇਹ ਚੰਗੀ ਰੀਤੀ ਯਾਦ ਕਰੋ। ਗੀਤਾ ਹੈ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦਾ
ਸ਼ਾਸਤਰ। ਗੀਤਾ ਦੇ ਸਮੇਂ ਹੀ ਮਹਾਭਾਰੀ ਮਹਾਭਾਰਤ ਲੜਾਈ ਵੀ ਲੱਗੀ ਸੀ, ਜਿਸ ਤੋਂ ਕਈ ਧਰਮ ਵਿਨਾਸ਼ ਹੋਏ
ਅਤੇ ਇੱਕ ਧਰਮ ਦੀ ਸਥਾਪਨਾ ਹੋਈ। ਗੀਤਾ ਦੇ ਲਈ ਕਹਿੰਦੇ ਹਨ - ਦੇਵੀ - ਦੇਵਤਾ ਧਰਮ ਦਾ ਸ਼ਾਸਤਰ।
ਬ੍ਰਾਹਮਣਾਂ ਦਾ ਸ਼ਾਸਤਰ ਨਹੀਂ ਕਹਿੰਦੇ ਹਨ। ਬ੍ਰਾਹਮਣਾਂ ਦਾ ਨਾਮ ਗੀਤਾ ਵਿੱਚ ਹੈ ਨਹੀਂ। ਪਰਮਪਿਤਾ
ਪਰਮਾਤਮਾ ਹੀ ਆਕੇ ਬ੍ਰਹਮਾ ਦਵਾਰਾ ਇਨ੍ਹਾਂ ਸਾਰਿਆਂ ਵੇਦ ਸ਼ਾਸਤਰਾਂ ਆਦਿ ਦਾ ਸਾਰ ਦੱਸਦੇ ਹਨ। ਹੁਣ
ਤੁਸੀਂ ਸਮਝਦੇ ਹੋ ਸਤਿਯੁਗ ਵਿੱਚ ਤਾਂ ਬ੍ਰਾਹਮਣ ਹੁੰਦੇ ਨਹੀਂ। ਉੱਥੇ ਹਨ ਲਕਸ਼ਮੀ - ਨਾਰਾਇਣ, ਦੇਵਤਾ,
ਬ੍ਰਹਮਾ ਦੇ ਬਾਦ ਹੈ ਵਿਸ਼ਨੂੰ। ਚਿੱਤਰਾਂ ਵਿੱਚ ਵੀ ਵਿਖਾਇਆ ਹੈ - ਬ੍ਰਹਮਾ ਦ੍ਵਾਰਾ ਸਥਾਪਨਾ
ਵਿਸ਼ਨੂੰਪੂਰੀ ਦੀ। ਬ੍ਰਹਮਾ ਅਤੇ ਵਿਸ਼ਨੂੰ ਇਕੱਠੇ ਤਾਂ ਨਹੀਂ ਹੋਣਗੇ। ਬ੍ਰਹਮਾ ਦਵਾਰਾ ਦੇਵੀ - ਦੇਵਤਾ
ਧਰਮ ਦੀ ਸਥਾਪਨਾ ਹੋਵੇਗੀ। ਇਹ ਡਿਟੇਲ ਵਿੱਚ ਸਮਝਨ ਦੀਆਂ ਗੱਲਾਂ ਹਨ। ਹੁਣ ਤੁਸੀਂ ਬੱਚੇ ਸ਼ਿਵਬਾਬਾ
ਤੋਂ ਸ੍ਵਰਗ ਦਾ ਵਰਸਾ ਲੈਂਦੇ ਹੋ। ਹੱਕਦਾਰ ਠਹਿਰੇ ਨਾ! ਮੁੱਖ ਧਰਮ ਸ਼ਾਸਤਰ੍ਹਾਂ 4, ਸ਼੍ਰੀਮਤ ਭਗਵਤ
ਗੀਤਾ ਹੈ ਨੰਬਰਵਨ ਸ਼ਾਸਤਰ ਜਿਸ ਨਾਲ ਨੰਬਰਵਨ ਧਰਮ ਦੀ ਸਥਾਪਨਾ ਹੁੰਦੀ ਹੈ। ਫਿਰ ਹੁੰਦੇ ਹਨ ਇਸਲਾਮੀ,
ਬੋਧੀ। ਇੱਕ ਗੀਤਾ ਹੀ ਹੈ - ਜਿਸ ਵਿੱਚ ਸ਼੍ਰੀਮਤ ਭਗਵਤ ਗੀਤਾ ਲਿਖਿਆ ਹੋਇਆ ਹੈ ਹੋਰ ਕੋਈ ਸ਼ਾਸਤਰ
ਵਿੱਚ ਸ਼੍ਰੀਮਤ ਨਹੀਂ ਹੈ। ਸ਼੍ਰੀਮਤ ਇਸਲਾਮੀ ਅਤੇ ਸ਼੍ਰੀਮਤ ਬੋਧੀ ਸ਼ਾਸਤਰ ਨਹੀਂ ਗਾਇਆ ਜਾਂਦਾ ਹੈ।
ਸ਼੍ਰੀਮਤ ਭਗਵਤ ਗੀਤਾ ਹੈ ਹੀ ਇੱਕ। ਉਸ ਤੋਂ ਕਿਹੜਾ ਧਰਮ ਸਥਾਪਨਾ ਕੀਤਾ ਹੈ? ਆਦਿ ਸਨਾਤਨ ਦੇਵੀ -
ਦੇਵਤਾ ਧਰਮ ਦੀ ਸਥਾਪਨਾ ਹੋਈ ਅਤੇ ਸਥਾਪਨਾ ਹੁੰਦੀ ਹੈ ਅੰਤ ਵਿਚ। ਇਹ ਸਮਝਣ ਦੀਆਂ ਗੱਲਾਂ ਹਨ। ਹੁਣ
ਬਾਬਾ ਸਾਨੂੰ ਟੀਚਰ ਦੇ ਰੂਪ ਵਿੱਚ ਪੜ੍ਹਾਉਂਦੇ ਹਨ - ਇਹ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ। ਬਾਬਾ
ਸਾਡਾ ਬਾਪ ਹੈ ਅਤੇ ਟੀਚਰ ਵੀ ਹੈ। ਬਾਬਾ ਪੜ੍ਹਾਈ ਨਾਲ ਸਰਵ ਦੀ ਸਦਗਤੀ ਕਰਦੇ ਹਨ ਤਾਂ ਸਤਿਗੁਰੂ ਵੀ
ਠਹਿਰਿਆ। ਬਾਪ ਨੂੰ ਸਾਰੇ ਯਾਦ ਕਰਦੇ ਹਨ। ਹੁਣ ਗੀਤਾ ਵਿੱਚ ਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਉਹ
ਤਾਂ ਗਿਆਨ ਦਾ ਸਾਗਰ ਹੈ ਨਹੀਂ। ਉਨ੍ਹਾਂ ਨੂੰ ਗਿਆਨ ਦੇ ਸਾਗਰ ਬਾਪ ਨੇ ਇਵੇਂ ਬਣਾਇਆ ਹੈ ਤਾਂ ਉਹ
ਟੀਚਰ ਵੀ ਹੈ। ਇੱਥੇ ਤੁਸੀਂ ਨਵੀਂਆਂ ਗੱਲਾਂ ਸੁਣਦੇ ਹੋ, ਸ਼ਾਸਤਰ ਆਦਿ ਤਾਂ ਬਹੁਤ ਪੜ੍ਹਦੇ ਸੁਣਦੇ ਆਏ।
ਹੁਣ ਤੁਸੀਂ ਬਾਪ ਦਵਾਰਾ ਡਾਇਰੈਕਟ ਸੁਣਦੇ ਹੋ। ਅੱਗੇ ਸਭ ਸ਼ਰੀਰਧਾਰੀ ਮਨੁੱਖਾਂ ਦਵਾਰਾ ਸੁਣਿਆ ਸੀ।
ਹੁਣ ਤੁਸੀਂ ਸਮਝਦੇ ਹੋ - ਅਸੀਂ ਆਤਮਾ ਅਸਲ ਵਿੱਚ ਅਸ਼ਰੀਰੀ ਸੀ। ਪਿੱਛੇ ਫਿਰ ਸ਼ਰੀਰ ਧਾਰਨ ਕੀਤਾ ਹੈ।
ਬਾਬਾ ਵੀ ਅਸ਼ਰੀਰੀ ਹੈ। ਸ਼ਿਵਲਿੰਗ ਬਣਾਉਂਦੇ ਹੈ ਨਾ। ਆਤਮਾ ਸ਼ਰੀਰ ਦਵਾਰਾ ਉਨ੍ਹਾਂ ਨੂੰ ਪੂਜਦੀ ਹੈ।
ਪੁਕਾਰਦੇ ਵੀ ਹੈ ਹੇ ਪਰਮਪਿਤਾ ਪਰਮਾਤਮਾ ਆਕੇ ਅਸੀਂ ਪਤਿਤਾਂ ਨੂੰ ਪਾਵਨ ਬਣਾਓ ਲਿੰਗ ਦੀ ਪੂਜਾ ਕਰਦੇ
ਹਨ ਪਰ ਇਹ ਥੋੜੀ ਸਮਝਦੇ ਹਨ ਕਿ ਇਹ ਪਤਿਤ - ਪਾਵਨ ਬਾਪ ਹੈ, ਜਿਸ ਨੂੰ ਅਸੀਂ ਪੁਕਾਰਦੇ ਹਾਂ। ਸ਼ਿਵ
ਭਗਵਾਨ ਹੈ, ਈਸ਼ਵਰ ਹੈ। ਬਸ ਇਵੇਂ ਹੀ ਯਾਦ ਕਰਦੇ ਹਨ। ਉਨ੍ਹਾਂ ਨੂੰ ਬਾਬਾ ਕਹਿਣ ਤਾਂ ਬੁੱਧੀ ਵਿੱਚ
ਆਵੇ ਕਿ ਬਾਬਾ ਤੋਂ ਵਰਸਾ ਮਿਲਣਾ ਚਾਹੀਦਾ ਹੈ। ਸਾਨੂੰ ਵਰਸਾ ਮਿਲਿਆ ਹੈ ਤੱਦ ਅਸੀਂ ਪੂਜਦੇ ਹਾਂ।
ਭਾਰਤਵਾਸਿਆਂ ਨੂੰ ਵਰਸਾ ਮਿਲਿਆ ਜਰੂਰ ਹੈ। ਕੱਦ ਮਿਲਿਆ, ਇਹ ਭੁੱਲ ਗਏ ਹਨ। ਹੁਣ ਤੁਸੀਂ ਬੱਚੇ ਸਮਝਦੇ
ਹੋ, ਬੱਚੇ ਕਹਿੰਦੇ ਹਨ ਅਸੀਂ ਬਾਬਾ ਦੇ ਕੋਲ ਆਏ ਹਾਂ। ਸ਼ਿਵਬਾਬਾ ਬ੍ਰਹਮਾ ਤਨ ਵਿੱਚ ਆਕੇ ਸਮਝਾਉਂਦੇ
ਹਨ। ਤ੍ਰਿਮੂਰਤੀ ਦਾ ਨਾਮ ਬਾਲਾ ਹੈ। ਤ੍ਰਿਮੂਰਤੀ ਮਾਰਗ ਨਾਮ ਵੀ ਰੱਖਿਆ ਹੈ। ਬਾਪ ਦੀ ਮਹਿਮਾ ਬਹੁਤ
ਹੈ। ਗੀਤ ਵਿੱਚ ਵੀ ਸੁਣਿਆ ਪਿਆਰ ਦਾ ਸਾਗਰ ਹੈ…ਸ੍ਰਵ ਦਾ ਸਦਗਤੀ ਦਾਤਾ ਹੈ। ਸਰਵ ਨੂੰ ਸੁੱਖ ਸ਼ਾਂਤੀ
ਦੇਣ ਵਾਲਾ ਹੈ। ਸਰਵ ਦਾ ਦੁੱਖ ਹਰਤਾ, ਸੁੱਖ ਕਰਤਾ ਹੈ। ਬਹੁਤ ਪਿਆਰਾ ਹੈ ਨਾ। ਉਨ੍ਹਾਂ ਤੋਂ ਪਿਆਰੀ
ਚੀਜ਼ ਕੋਈ ਹੋਰ ਹੁੰਦੀ ਨਹੀਂ। ਜੋ ਬਾਪ ਸਵਰਗ ਦਾ ਮਾਲਿਕ ਬਣਾਵੇ, ਉਹ ਜਰੂਰ ਪਿਆਰਾ ਹੋਵੇਗਾ ਨਾ। ਉਹ
ਹੈ ਬੇਹੱਦ ਦਾ ਬਾਪ। ਕਹਿੰਦੇ ਹਨ ਬੱਚਿਓ ਮੇਰੇ ਤੋਂ ਸ੍ਵਰਗ ਦੀ ਬਾਦਸ਼ਾਹੀ ਮਿਲਦੀ ਹੈ ਨਾ। ਤੁਸੀਂ
ਆਤਮਾਵਾਂ ਭਰਾ - ਭਰਾ ਹੋ। ਹੁਣ ਬਾਪ ਦਵਾਰਾ ਸੁਣ ਰਹੇ ਹੋ। ਸਾਰੀਆਂ ਆਤਮਾਵਾਂ ਬਾਪ ਨੂੰ ਯਾਦ ਕਰਦੀਆਂ
ਹਨ, ਬਾਬਾ ਸਾਨੂੰ ਆਕੇ ਪਾਵਨ ਬਣਾਓ। ਹੁਣ ਆਤਮਾ ਕਹਿੰਦੀ ਹੈ ਬਾਬਾ ਆਇਆ ਹੋਇਆ ਹੈ ਪਾਵਨ ਬਣਾਉਣ।
ਕਹਿੰਦੇ ਹਨ ਬੱਚਿਓ, 5 ਹਜਾਰ ਵਰ੍ਹੇ ਪਹਿਲੇ ਤੁਹਾਨੂੰ ਪਾਵਨ ਬਣਾਉਣ ਆਇਆ ਸੀ। ਹੁਣ ਮੈਨੂੰ ਬਾਪ ਨੂੰ
ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਅਤੇ ਤੁਹਾਡੇ ਸਭ ਦੁੱਖ ਦੂਰ ਹੋ ਜਾਣਗੇ। ਪੁਕਾਰਦੇ ਵੀ
ਹਨ ਹੇ ਪਤਿਤ -ਪਾਵਨ ਆਓ ਅਤੇ ਤਾਲੀਆਂ ਵਜਾਉਂਦੇ ਰਹਿੰਦੇ ਹਨ, ਰੜੀਆਂ ਮਾਰਦੇ ਰਹਿੰਦੇ ਹਨ ਪਤਿਤ -
ਪਾਵਨ ਸੀਤਾਰਾਮ… ਤਾਂ ਖੁਦ ਪਤਿਤ ਠਹਿਰੇ ਨਾ। ਇਹ ਹੈ ਹੀ ਨਰਕ, ਇਸ ਨੂੰ ਰੋਰਵ ਨਰਕ ਕਿਹਾ ਜਾਂਦਾ
ਹੈ। ਗਰੁੜ ਪੁਰਾਨ ਵਿੱਚ ਤਾਂ ਰੋਚਕ ਗੱਲਾਂ ਬਹੁਤ ਲਿੱਖ ਦਿੱਤੀਆਂ ਹਨ ਕਿ ਇਹ ਕਰਨ ਨਾਲ ਇਹ ਬਣਨਗੇ,
ਇਹ ਹੋਵੇਗਾ… ਫਿਰ ਕਹਿ ਦਿੰਦੇ ਹਨ - ਗਊ ਦਾ ਪੁੰਛ ਫੜਨ ਨਾਲ ਸ੍ਵਰਗ ਵਿੱਚ ਚਲੇ ਜਾਵਾਂਗੇ। ਇਵੇਂ
ਕੁਝ ਲਿਖਿਆ ਹੋਇਆ ਹੈ। ਹੁਣ ਜਾਨਵਰ ਦੀ ਤਾਂ ਗੱਲ ਨਹੀਂ। ਤੁਸੀਂ ਗਊ ਮਾਤਾ ਹੋ ਨਾ। ਤੁਹਾਡੀ ਪੁੰਛ
ਅਤੇ ਤੁਹਾਡੀ ਪਿੱਠ ਜੱਦ ਤੱਕ ਕੋਈ ਨਾ ਫੜੇ ਉਦੋਂ ਤੱਕ ਰਸਤਾ ਮਿਲ ਨਾ ਸਕੇ। ਪੂੰਛ ਤਾਂ ਹੈ ਨਹੀਂ।
ਕਹਿੰਦੇ ਵੀ ਹਨ ਤੇਰੀ ਪੂੰਛ ਫੜਕੇ ਤਰ ਜਾਵਾਂਗੇ। ਹੁਣ ਇੱਥੇ ਪੂੰਛ ਤਾਂ ਫੜਨਾ ਨਹੀਂ ਹੈ, ਪਰ ਫਾਲੋ
ਕਰਨਾ ਹੈ। ਸੰਨਿਆਸੀਆਂ ਦੇ ਫਾਲੋਰਸ ਤਾਂ ਬਹੁਤ ਹਨ ਪਰ ਫਾਲੋ ਕਰਨਾ ਮਤਲਬ ਪਵਿੱਤਰ ਬਣਨਾ। ਤੁਸੀਂ
ਤਾਂ ਸੱਚੇ - ਸੱਚੇ ਫਾਲੋਅਰਜ ਹੋ। ਸ਼ਿਵਬਬਾ ਕਹਿੰਦੇ ਮੈਂ ਆਇਆ ਹਾਂ ਤੁਸੀਂ ਸਭ ਨੂੰ ਵਾਪਿਸ ਲੈ ਜਾਣ।
ਤੁਸੀਂ ਮੈਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਭਸਮ ਹੋ ਜਾਣਗੇ। ਪਾਵਨ ਬਣਨ ਬਗੈਰ ਫਾਲੋ ਕਰ ਨਹੀਂ
ਸਕੋਂਗੇ। ਸ਼ਿਵਬਾਬਾ ਨੂੰ ਪੂਰਾ ਫਾਲੋ ਕਰਨਾ ਹੈ। ਤੁਸੀਂ ਇੱਥੇ ਬੈਠੇ ਹੋ - ਫਾਲੋ ਕਰਨ ਦੇ ਲਈ। ਭਗਤੀ
ਮਾਰਗ ਵਿੱਚ ਵੀ ਮੈਨੂੰ ਯਾਦ ਕਰਦੇ ਆਏ ਹੋ। ਤੁਸੀਂ ਜਾਣਦੇ ਹੋ ਆਤਮਾਵਾਂ ਆਸ਼ਿਕ ਹਨ - ਪਰਮਾਤਮਾ
ਮਾਸ਼ੂਕ ਹੈ। ਆਤਮਾਵਾਂ ਉਨ੍ਹਾਂ ਨੂੰ ਯਾਦ ਕਰਦੀਆਂ ਹਨ ਅਤੇ ਉਹ ਆਏ ਹਨ ਲੈਣ ਦੇ ਲਈ। ਕਹਿੰਦੇ ਹਨ ਮੈਨੂੰ
ਫਾਲੋ ਕਰੋ ਤਾਂ ਤੁਹਾਨੂੰ ਨਾਲ ਲੈ ਜਾਵਾਂਗਾ। ਕਿਵੇਂ ਫਾਲੋ ਕਰੋ ਉਹ ਵੀ ਸਮਝਾਉਂਦੇ ਹਨ - ਮੈਂ ਹਾਂ
ਪਾਵਨ, ਤੁਸੀਂ ਹੋ ਪਤਿਤ। ਤਾਂ ਜਰੂਰ ਪਾਵਨ ਬਣਨਾ ਪਵੇ, ਜਰੂਰ ਫਾਲੋ ਕਰਨਾ ਪਵੇ। ਵਿਕਾਰੀ ਤਾਂ ਫਾਲੋ
ਕਰ ਨਾ ਸਕਣ। ਫਾਲੋ ਕਰਨ ਦੇ ਲਈ ਮੇਰੇ ਸਮਾਨ ਪਵਿੱਤਰ ਬਣੋ। ਕੀ ਮੈਂ ਪਤਿਤਾਂ ਨੂੰ ਆਪਣੇ ਨਾਲ
ਸ਼ਾਂਤੀਧਾਮ ਲੈ ਜਾਵਾਂਗਾ। ਇੰਨੇ ਸਭ ਮਨੁੱਖ ਭਗਤੀ, ਤਪ, ਦਾਨ - ਪੁੰਨ ਆਦਿ ਕਰਦੇ ਹਨ - ਮੁਕਤੀ
ਪਾਉਂਣ ਦੇ ਲਈ ਕਿਓਂਕਿ ਇੱਥੇ ਦੁੱਖ ਹੈ ਅਤੇ ਚਾਹੁੰਦੇ ਹਨ - ਅਸੀਂ ਆਪਣੇ ਘਰ ਵਾਪਿਸ ਜਾਈਏ। ਬਾਪ
ਕਹਿੰਦੇ ਹਨ - ਪਵਿੱਤਰ ਜਰੂਰ ਬਣਨਾ ਪਵੇਗਾ ਮੈਂ ਪਾਵਨ ਹਾਂ, ਤਾਂ ਤੇ ਤੁਹਾਨੂੰ ਪਾਵਨ ਬਣਾਉਂਦਾ
ਹਾਂ। ਆਵਾਂਗਾ ਵੀ ਬ੍ਰਹਮਾ ਦੇ ਤਨ ਵਿੱਚ। ਮੈਂ ਰਚਤਾ ਹਾਂ, ਮੈਂ ਇਸ ਬ੍ਰਹਮਾ ਦੇ ਤਨ ਵਿੱਚ ਆਉਂਦਾ
ਹਾਂ। ਵਿਖਾਉਂਦੇ ਵੀ ਹਨ ਬ੍ਰਹਮਾ ਦਵਾਰਾ ਬਾਪ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰਦੇ ਹਨ। ਤੁਸੀਂ
ਬੀ. ਕੇ. ਹੋ। ਹੁਣ ਜਾਣਦੇ ਹੋ ਸ਼ਿਵਬਾਬਾ ਨੂੰ ਫਾਲੋ ਕਰਨਾ ਹੈ। ਬਾਪ ਕਹਿੰਦੇ ਹਨ - ਮੈਨੂੰ ਯਾਦ ਕਰੋ
ਤਾਂ ਮੈਂ ਪ੍ਰਤਿਗਿਆ ਕਰਦਾ ਹਾਂ - ਪਾਵਨ ਦੁਨੀਆਂ ਵਿੱਚ ਲੈ ਚੱਲਾਂਗਾ। ਹੋਰ ਕੋਈ ਉਪਾਏ ਹੈ ਨਹੀਂ।
ਕਹਿੰਦੇ ਹਨ ਪਤਿਤ - ਪਾਵਨ… ਜਾਂ ਤਾਂ ਦ੍ਰਿਸ਼ਟੀ ਉੱਪਰ ਜਾਂਦੀ ਹੈ ਜਾਂ ਤੇ ਪਾਣੀ ਦੇ ਵੱਲ ਵੇਖਦੇ ਹਨ।
ਗੰਗਾ ਤਾਂ ਪਤਿਤ - ਪਾਵਨੀ ਹੈ । ਇਹ ਤਾਂ ਸਾਗਰ ਤੋਂ ਨਿਕਲੀਆਂ ਹੋਈਆਂ ਨਦੀਆਂ ਹਨ। ਹੁਣ ਪੁੰਛ ਤਾਂ
ਤੁਹਾਡਾ ਫੜਨਾ ਚਾਹੀਦਾ ਹੈ। ਬਾਪ ਕਹਿੰਦੇ ਹਨ - ਤੁਹਾਨੂੰ ਪਾਵਨ ਬਣਨਾ ਹੈ, ਮੇਰੇ ਨੂੰ ਫਾਲੋ ਕਰਨਾ
ਹੈ, ਤਾਂ ਹੀ ਨਾਲ ਚੱਲ ਸਕੋਂਗੇ। ਬਾਪ ਕਹਿੰਦੇ ਹਨ - ਤੁਸੀਂ ਮੇਰੇ ਨਾਲ ਰਹਿਣ ਵਾਲੇ ਸੀ, ਹੁਣ 84
ਦਾ ਚੱਕਰ ਲਗਾਕੇ ਪਤਿਤ ਬਣੇ ਹੋ। ਹੁਣ ਫਿਰ ਮੇਰੇ ਨੂੰ ਯਾਦ ਕਰੋ ਤਾਂ ਪਾਵਨ ਬਣੋਂਗੇ। ਸੰਨਿਆਸੀ ਵੀ
ਗ੍ਰਹਿਸਥੀ ਨੂੰ ਕਹਿੰਦੇ ਹਨ - ਫਾਲੋ ਕਰਨਾ ਹੈ ਤਾਂ ਘਰਬਾਰ ਛੱਡੋ। ਬਾਪ ਕਹਿੰਦੇ ਹਨ - ਮੈਂ ਪਰਮਧਾਮ
ਵਿੱਚ ਰਹਿੰਦਾ ਹਾਂ, ਤੁਸੀਂ ਵੀ ਚੱਲੋਗੇ ਜਾਂ ਇੱਥੇ ਹੀ ਵਿਸ਼ੇ ਸਾਗਰ ਵਿੱਚ ਰਹਿਣਾ ਚੰਗਾ ਲਗਦਾ ਹੈ।
ਤੁਸੀਂ ਤਾਂ ਪੁਕਾਰਦੇ ਆਏ ਹੋ - ਹੇ ਪਤਿਤ - ਪਾਵਨ ਆਓ। ਹੁਣ ਬਾਪ ਤਾਂ ਨਾਲ ਲੈ ਜਾਂਦੇ ਹਨ। ਕਲਪ -
ਕਲਪ ਆਕੇ ਤੁਹਾਨੂੰ ਨਾਲ ਲੈ ਜਾਂਦਾ ਹਾਂ। ਫਿਰ ਸਤਿਯੁਗ ਵਿੱਚ ਤੁਸੀਂ ਬਹੁਤ ਸੁਖੀ ਰਹਿੰਦੇ ਹੋ। ਇਹ
ਲਕਸ਼ਮੀ - ਨਾਰਾਇਣ ਸ੍ਵਰਗ ਦੇ ਮਾਲਿਕ ਸੀ ਨਾ। ਇਨ੍ਹਾਂ ਨੂੰ ਇੰਨਾ ਸੁੱਖ ਦੇਣ ਵਾਲਾ ਕੌਣ? ਹੈਵਿਨਲੀ
ਗੌਡ ਫਾਦਰ। ਬਾਪ ਯਾਦ ਦਿਲਾਉਂਦੇ ਹਨ ਤੁਸੀਂ ਸਾਡੀ ਜਯੰਤੀ ਮਨਾਉਂਦੇ ਹੋ। ਪਰਮਪਿਤਾ ਪਰਮਾਤਮਾ ਦੀ
ਜਯੰਤੀ ਸਾਰੇ ਭਾਰਤਵਾਸੀ ਮਨਾਉਂਦੇ ਹਨ। ਸਾਡਾ ਇਹ ਬਰਥ ਪਲੇਸ ਹੈ। ਕ੍ਰਿਸ਼ਚਨ ਥੋੜੀ ਮੰਨਣਗੇ। ਉਹ ਤਾਂ
ਕ੍ਰਾਈਸਟ ਨੂੰ ਮੰਨਣਗੇ। ਸ਼ਿਵ ਜਯੰਤੀ ਭਾਰਤਵਾਸੀ ਮਨਾਉਂਦੇ ਹਨ। ਇਹ ਸਰਵ ਦੇ ਪਤਿਤ - ਪਾਵਨ ਦਾ ਬਰਥ
ਪਲੇਸ ਹੈ। ਬਾਪ ਸਭ ਨੂੰ ਸੁੱਖ ਦੇਣ ਵਾਲਾ ਹੈ। ਸਰਵ ਨੂੰ ਲਿਬ੍ਰੇਟਰ ਕਰਨ ਵਾਲਾ ਹੈ। ਤਾਂ ਭਾਰਤ
ਕਿੰਨਾ ਉੱਚ ਹੈ।
ਬਾਪ ਜਾਣਦੇ ਡਰਾਮਾ
ਅਨੁਸਾਰ ਜੱਦ ਸਾਡੇ ਬੱਚੇ ਬਹੁਤ ਦੁੱਖੀ ਹੋ ਜਾਂਦੇ ਹਨ ਉਦੋਂ ਮੈਂ ਆਉਂਦਾ ਹਾਂ - ਵਰਸਾ ਦੇਣ। ਬਾਪ
ਹੈ ਗਿਆਨ ਦਾ ਸਾਗਰ ਸੁੱਖ ਦਾ ਸਾਗਰ… ਬੱਚਿਆਂ ਨੂੰ ਵਰਸਾ ਦੇ ਰਹੇ ਹਨ। ਕਹਿੰਦੇ ਹਨ ਮੈਨੂੰ ਫਾਲੋ ਕਰੋ।
ਇਹ ਜਾਣਦੇ ਹੋ ਅਸੀਂ ਆਤਮਾ ਵਿਕਾਰੀ ਹਾਂ ਇਸਲਈ ਸ਼ਰੀਰ ਵੀ ਵਿਕਾਰੀ ਹੀ ਹੈ। ਸਤਿਯੁਗ ਵਿੱਚ ਆਤਮਾ
ਪਵਿੱਤਰ ਹੈ ਸ਼ਰੀਰ ਵੀ ਪਵਿੱਤਰ ਮਿਲਦਾ ਹੈ। ਹੁਣ ਬਾਪ ਕਹਿੰਦੇ ਹਨ ਬੱਚੇ ਪਾਵਨ ਬਣੋ। ਯਾਦ ਨਾਲ ਹੀ
ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣੋਂਗੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬਾਪ ਤੋਂ
ਸ੍ਵਰਗ ਲੈਣ ਦੇ ਲਈ “ਮੈਂ ਆਤਮਾ ਭਰਾ - ਭਰਾ ਹਾਂ” - ਇਹ ਪੱਕਾ ਕਰਨਾ ਹੈ। ਬਹੁਤ ਪਿਆਰ ਨਾਲ ਰਹਿਣਾ
ਹੈ। ਜਿਵੇਂ ਬਾਪ ਪਿਆਰੇ ਤੋ ਪਿਆਰਾ ਹੈ, ਇਵੇਂ ਪਿਆਰਾ ਬਣਨਾ ਹੈ।
2. ਬਾਪ ਸਮਾਨ ਪਾਵਨ ਬਣਕੇ
ਬਾਪ ਨੂੰ ਪੂਰਾ - ਪੁਰਾ ਫਾਲੋ ਕਰਨਾ ਹੈ। ਬਾਪ ਦੇ ਨਾਲ ਵਾਪਿਸ ਘਰ ਸ਼ਾਂਤੀਧਾਮ ਚਲਣ ਦੇ ਲਈ ਪਾਵਨ
ਜਰੂਰ ਬਣਨਾ ਹੈ।
ਵਰਦਾਨ:-
ਨਿਰਬਲ ਆਤਮਾਵਾਂ ਵਿਚ ਸ਼ਕਤੀਆਂ ਦਾ ਫੋਰਸ ਭਰਨ ਵਾਲੇ ਗਿਆਨ - ਦਾਤਾ ਸੋ ਵਰਦਾਤਾ ਭਵ।
ਵਰਤਮਾਨ ਸਮੇਂ ਨਿਰਬਲ
ਆਤਮਾਵਾਂ ਵਿਚ ਇਤਨੀ ਸ਼ਕਤੀ ਨਹੀਂ ਹੈ ਜੋ ਜੰਪ ਦੇ ਸਕਣ, ਉਨ੍ਹਾਂ ਨੂੰ ਐਕਸਟ੍ਰਾ ਫੋਰਸ ਚਾਹੀਦੀ ਹੈ।
ਤਾਂ ਤੁਸੀਂ ਵਿਸ਼ੇਸ਼ ਆਤਮਾਵਾਂ ਨੂੰ ਖੁਦ ਵਿੱਚ ਵਿਸ਼ੇਸ਼ ਸ਼ਕਤੀ ਭਰਕੇ ਉਨ੍ਹਾਂ ਨੂੰ ਹਾਈ ਜੰਪ
ਦਵਾਉਣਾ ਹੈ। ਇਸ ਦੇ ਲਈ ਗਿਆਨ ਦਾਤਾ ਦੇ ਨਾਲ - ਨਾਲ ਸ਼ਕਤੀਆਂ ਦੇ ਵਰਦਾਤਾ ਬਣੋ। ਰਚਨਾ ਦਾ ਪ੍ਰਭਾਵ
ਰਚਨਾ ਤੇ ਪੈਂਦਾ ਹੈ ਇਸਲਈ ਵਰਦਾਨੀ ਬਣਕੇ ਆਪਣੀ ਰਚਨਾ ਨੂੰ ਸਰਵ ਸ਼ਕਤੀਆਂ ਦਾ ਵਰਦਾਨ ਦਵੋ। ਹੁਣ ਇਸੇ
ਸਰਵਿਸ ਦੀ ਲੋੜ ਹੈ।
ਸਲੋਗਨ:-
ਸਾਕਸ਼ੀ ਹੋਕੇ
ਹਰ ਖੇਲ ਵੇਖੋ ਤਾਂ ਸੇਫ ਵੀ ਰਹੋਗੇ ਅਤੇ ਮਜਾ ਵੀ ਆਵੇਗਾ।
ਇਹ ਅਵਿਅਕਤ ਇਸ਼ਾਰੇ :-
ਜਵਾਲਾ ਸਵਰੂਪ ਸਥਿਤੀ ਵਿਚ ਰਹਿ ਸ਼ਕਤੀਸ਼ਾਲੀ ਯਾਦ ਦਾ ਅਨੁਭਵ ਕਰੋ।
ਤੁਸੀਂ ਮਹਾਨ ਤਪੱਸਵੀ
ਆਤਮਾਵਾਂ ਜਵਾਲਾ ਰੂਪ ਸ਼ਕਤੀਸ਼ਾਲੀ ਯਾਦ ਦ੍ਵਾਰਾ ਪ੍ਰਾਪਤੀ ਦੇ ਕਿਰਨਾਂ ਦੀ ਅਨੁਭੂਤੀ ਕਰੋ ਅਤੇ
ਕਰਵਾਓ। ਤੁਹਾਡਾ ਤਪਸਵੀ ਸਵਰੂਪ ਹੋਰਾਂ ਨੂੰ ਦੇਣ ਦਾ ਸਵਰੂਪ ਹੈ। ਜਿਵੇਂ ਸੂਰਜ ਵਿਸ਼ਵ ਨੂੰ ਰੌਸ਼ਨੀ
ਦੇਣ ਦੀ ਅਤੇ ਅਨੇਕ ਵਿਨਾਸ਼ੀ ਪ੍ਰਾਪਤੀਆਂ ਦੀ ਅਨੁਭੂਤੀ ਕਰਾਉਂਦਾ ਹੈ ਇਵੇਂ ਤੁਸੀ ਵੀ ਆਪਣੇ ਤਪੱਸਵੀ
ਸਵਰੂਪ ਦ੍ਵਾਰਾ ਸ਼ਾਂਤੀ ਅਤੇ ਸ਼ਕਤੀ ਦੀਆਂ ਕਿਰਨਾਂ ਦਿੰਦੇ ਰਹੋ।