01.11.26     Avyakt Bapdada     Punjabi Murli     01.03.2012    Om Shanti     Madhuban


"ਹੁਣ ਚਾਰੋਂ ਪਾਸੇ ਦੁੱਖ ਅਸ਼ਾਂਤੀ ਵੱਧ ਰਹੀ ਹੈ ਇਸਲਈ ਆਪਣੇ ਵਿਸ਼ਵ ਕਲਿਆਣੀ ਸਵਰੂਪ ਨੂੰ ਪ੍ਰਤੱਖ ਕਰੋ, ਮਨਸਾ ਸੇਵਾ ਵਧਾਓ, ਬਾਪ ਦੇ ਸੰਗ ਦੇ ਰੰਗ ਨਾਲ ਡਬਲ ਹੌਲੀ ਬਣੋ"


ਅੱਜ ਬਾਪਦਾਦਾ ਹਰ ਬੱਚੇ ਦੇ ਭਾਗ ਦੀਆਂ ਰੇਖਾਵਾਂ ਵੇਖ ਰਹੇ ਹਨ। ਮੱਥੇ ਵਿਚ ਚਮਕਦੇ ਹੋਏ ਸਿਤਾਰੇ ਦੀ ਰੇਖਾ, ਨੈਣਾਂ ਵਿਚ ਸਨੇਹ ਅਤੇ ਸ਼ਕਤੀ ਦੀ ਰੇਖਾ, ਹੋਠਾਂ ਵਿਚ ਮੁਸਕਾਨ ਦੀ ਰੇਖਾ, ਪੈਰਾਂ ਵਿਚ ਹਰ ਕਦਮ ਵਿਚ ਪਦਮ ਦੀ ਰੇਖਾ ਵੇਖ ਰਹੇ ਹਨ। ਤੁਸੀ ਸਭ ਵੀ ਆਪਣੇ ਭਾਗ ਦੀਆਂ ਰੇਖਾਵਾਂ ਵੇਖ ਹਰਸ਼ਿਤ ਹੁੰਦੇ ਹੋ ਨਾ! ਦਿਲ ਵਿਚ ਇਹ ਹੀ ਗਾਉਂਦੇ ਵਾਹ ਮੇਰਾ ਭਾਗ! ਹਰ ਇੱਕ ਦਾ ਮਸਤੱਕ ਉਸ ਦਿਵਿਆ ਸਿਤਾਰੇ ਨਾਲ ਚਮਕਦਾ ਹੋਇਆ ਵੇਖ ਬਾਪਦਾਦਾ ਵੀ ਖੁਸ਼ ਹੋ ਰਹੇ ਹਨ ਅਤੇ ਇਹ ਹੀ ਦਿਲ ਵਿਚ ਗੀਤ ਗਾਉਂਦੇ ਵਾਹ ਬੱਚੇ ਵਾਹ! ਬੱਚਿਆਂ ਦੇ ਦਿਲ ਤੋਂ ਕੀ ਗੀਤ ਸੁਣ ਰਹੇ ਹਨ?, ਵਾਹ ਬਾਬਾ ਵਾਹ! ਤਾਂ ਬੱਚੇ ਵੀ ਵਾਹ! ਬਾਪ ਵੀ ਵਾਹ! ਤਾਂ ਸਾਰੀ ਸਭਾ ਕੀ ਹੋ ਗਈ? ਵਾਹ! ਵਾਹ! ਵਾਹ! ਤਾਂ ਆਪਣੇ ਭਾਗ ਨੂੰ ਵੇਖ ਸਦਾ ਇਵੇਂ ਹੀ ਹਰਸ਼ਿਤ ਰਹੋ ਜਿਵੇਂ ਹੁਣ ਸਭ ਹਰਸ਼ਿਤ ਹੋ ਰਹੇ ਹਨ। ਇਹ ਭਾਗ ਹੁਣ ਸੰਗਮਯੁੱਗ ਵਿਚ ਹੀ ਮਿਲਦਾ ਹੈ। ਸੰਗਮਯੁੱਗ ਦੇ ਹਰ ਘੜੀ ਦੀ ਬਹੁਤ ਵੱਡੀ ਵੈਲਯੂ ਹੈ। ਸੰਗਮਯੁੱਗ ਦੀ ਇੱਕ ਘੜੀ ਅਵਿਨਾਸ਼ੀ ਹੋ ਜਾਂਦੀ ਹੈ ਕਿਉਂਕਿ ਹਰ ਘੜੀ ਦਾ 21 ਜਨਮਾਂ ਦੇ ਨਾਲ ਸੰਬੰਧ ਹੈ। ਹੁਣ ਦੀ ਇੱਕ ਘੜੀ ਦਾ ਸੰਬੰਧ 21 ਜਨਮਾਂ ਦੇ ਨਾਲ ਹੈ। ਤਾਂ ਚੈਕ ਕਰੋ ਇੱਕ ਘੜੀ ਜੇਕਰ ਵਿਅਰਥ ਗਈ ਤਾਂ ਇੱਕ ਜਨਮ ਦੀ ਗੱਲ ਨਹੀਂ, 21 ਜਨਮਾਂ ਦੇ ਸੰਬੰਧ ਦੀ ਗੱਲ ਹੈ ਇਸਲਈ ਬਾਪਦਾਦਾ ਬੱਚਿਆਂ ਨੂੰ ਸਮੇਂ ਪ੍ਰਤੀ ਸਮੇਂ ਅਟੈਂਸ਼ਨ ਖਿੱਚਵਾ ਰਹੇ ਹਨ ਕਿ ਸੰਗਮਯੁੱਗ ਦੀ ਇਕ ਘੜੀ ਨੂੰ ਵੀ, ਇੱਕ ਸੰਕਲਪ ਨੂੰ ਵੀ ਵਿਅਰਥ ਨਹੀਂ ਗਵਾਂਓ ਕਿਉ ਕਿ ਇਕ ਜਨਮ ਵਿਅਰਥ ਨਹੀਂ ਗਵਾਇਆ ਲੇਕਿਨ 21 ਜਨਮ ਵਿਅਰਥ ਗਵਾਇਆ। ਸੰਗਮਯੁਗ ਦਾ ਮਹੱਤਵ ਹਰ ਸਮੇਂ ਯਾਦ ਰੱਖੋ।

ਬਾਪਦਾਦਾ ਨੇ ਵਿਅਰਥ ਸਮੇਂ ਅਤੇ ਵਿਅਰਥ ਸੰਕਲਪ ਦਾ ਹੋਮਵਰਕ ਸਭ ਨੂੰ ਦਿੱਤਾ ਸੀ। ਤਾਂ ਸਭ ਨੇ ਹੋਮਵਰਕ ਕੀਤਾ? ਜੋ ਸਮਝਦੇ ਹਨ ਸਾਡਾ ਅਟੈਂਸ਼ਨ ਰਿਹਾ ਅਤੇ ਬਹੁਤ ਕਰਕੇ ਸਫਲਤਾ ਪ੍ਰਾਪਤ ਹੋਈ, ਲਕਸ਼ ਦਾ ਲਕਸ਼ਨ ਤੱਕ ਪਰਿਣਾਮ ਹੈ, ਉਹ ਹੱਥ ਉਠਾਉਣਾ। ਅੱਛਾ। ਪਾਂਡਵ ਉਠਾ ਰਹੇ ਹਨ? ਵੱਡਾ ਹੱਥ ਉਠਾਓ। ਹੁਣ ਸਭ ਨੇ ਕੰਮ ਨਹੀਂ ਕੀਤਾ ਹੈ। ਸੰਗਮ੍ਯੁਗ ਦੇ ਮਹੱਤਵ ਨੂੰ ਜੇਕਰ ਸਦਾ ਬੁੱਧੀ ਵਿਚ ਯਾਦ ਰੱਖੋ ਕਿ ਅਵਿਨਾਸ਼ੀ ਬਾਪ ਦ੍ਵਾਰਾ ਇਹ ਕੰਮ ਮਿਲਿਆ ਹੈ। ਹਰ ਘੜੀ ਅਵਿਨਾਸ਼ੀ ਬਣਨ ਦੀ ਹੈ ਕਿਉਂਕਿ ਅਵਿਨਾਸ਼ੀ ਬਾਪ ਨੇ ਇਹ ਵਰਦਾਨ ਦਿੱਤਾ ਹੈ। ਤਾਂ ਸਹਿਜ ਹੀ ਹੋ ਜਾਵੇਗਾ।

ਬਾਪ ਨੇ ਸੁਣਾਇਆ ਕਿ ਹਰ ਇੱਕ ਬ੍ਰਾਹਮਣ ਬੱਚੇ ਦੇ ਕਦਮ ਵਿਚ ਪਦਮ ਦੀ ਰੇਖਾ ਹੈ। ਸੋਚੋ ਕਦਮ ਵਿਚ ਪਦਮ ਦੀ ਰੇਖਾ ਤਾਂ ਕਿੰਨੇ ਪਦਮਾਂ ਦੇ ਲਈ ਸੰਗਮਯੁੱਗ ਤੇ ਗੋਲਡਨ ਚਾਂਸ ਹੈ। ਹਰ ਇੱਕ ਨੂੰ ਇਹ ਆਪਣਾ ਭਾਗ ਸਮ੍ਰਿਤੀ ਵਿਚ ਰੱਖਣਾ ਹੈ। ਕਈ ਬੱਚੇ ਸੋਚਦੇ ਹਨ ਕਿ ਬਾਪਦਾਦਾ ਕੀ ਚਾਹੁੰਦੇ ਹਨ? ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਇੱਕ - ਇੱਕ ਬੱਚਾ ਡਬਲ ਰਾਜਾ ਬਣ ਜਾਵੇ। ਹੁਣ ਸਵਰਾਜ ਅਧਿਕਾਰੀ ਅਤੇ ਭਵਿੱਖ ਵਿਚ ਵਿਸ਼ਵ ਰਾਜ ਅਧਿਕਾਰੀ। ਕੋਈ ਵੀ ਬੱਚਾ ਡਬਲ ਰਾਜਾ ਬਣਨ ਵਿਚ ਘਟ ਨਹੀ ਹੋਵੇ। ਤਾਂ ਹਰ ਇੱਕ ਬੱਚਾ ਡਬਲ ਰਾਜ ਅਧਿਕਾਰੀ ਹੋ ਨਾ! ਕਾਂਧ ਹਿਲਾਓ। ਤਾਂ ਹਰ ਬੱਚਾ ਡਬਲ ਰਾਜ ਅਧਿਕਾਰੀ ਹੈ! ਕਾਂਧ ਹਿਲਾਓ। ਤਾਂ ਬਾਪ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਬਾਪਦਾਦਾ ਹਰ ਬੱਚੇ ਦਾ ਰਿਕਾਰਡ ਰੋਜ ਵੇਖਦੇ ਹਨ, ਤਾਂ ਕੀ ਵੇਖਦੇ ਹਨ? ਹਰ ਇੱਕ ਆਪਣੇ ਦਿਲ ਵਿਚ ਤਾਂ ਜਾਣ ਗਏ ਹੋਣਗੇ। ਰਾਜ ਅਧਿਕਾਰੀ ਬਣੇ ਤਾਂ ਹਨ ਲੇਕਿਨ ਹੁਣ ਜੋ ਸਵਰਾਜ ਅਧਿਕਾਰੀ ਹੋ, ਸਵਰਾਜ ਅਧਿਕਾਰੀ ਮਤਲਬ ਮਨ - ਬੁੱਧੀ - ਦਾ ਸੰਸਕਾਰ ਨੂੰ ਆਪਣੇ ਕੰਟ੍ਰੋਲ ਵਿਚ ਚਲਾਉਣ ਵਾਲੇ। ਜਦੋਂ ਚਾਹੋ ਜਿਵੇਂ ਚਾਹੋ ਉਵੇਂ ਅਧਿਕਾਰ ਵਿਚ ਰਹਿਣ। ਜਿਵੇਂ ਸਥੂਲ ਕਰਮਿੰਦਰਿਆਂ ਹੱਥ ਹਨ, ਪੈਰ ਹਨ ਆਪਣੇ ਕੰਟ੍ਰੋਲ ਵਿਚ ਰਹਿੰਦੇ ਹਨ ਇਵੇਂ ਮਨ ਬੁੱਧੀ ਸਸਕਾਰ ਜਦੋਂ ਚਾਹੋ ਜਿਵੇਂ ਚਾਹੋ ਰੂਲਿੰਗ ਪਾਵਰ ਅਤੇ ਕੰਟਰੋਲਿੰਗ ਪਾਵਰ ਹੋਵੇ। ਹੁਣ ਵੇਖਣ ਵਿਚ ਨੰਬਰਵਾਰ ਬਹੁਤ ਹਨ। ਹਨ ਇਹ ਵੀ ਮੇਰੇ। ਮਨ ਮੈਂ ਨਹੀਂ ਹੈ, ਮੇਰਾ ਹੈ। ਸੰਸਕਾਰ ਮੇਰੇ ਹਨ, ਬੁੱਧੀ ਮੇਰੀ ਹੈ ਲੇਕਿਨ ਕਂਟਰੋਲਿੰਗ ਪਾਵਰ ਰੂਲਿੰਗ ਪਾਵਰ ਨੰਬਰਵਾਰ ਹੈ। ਬਾਪਦਾਦਾ ਸਮੇਂ ਦੀ ਸੂਚਨਾ ਵੀ ਸਮੇਂ ਪ੍ਰਤੀ ਸਮੇਂ ਦਿੰਦੇ ਰਹਿੰਦੇ ਹਨ, ਉਸ ਸਮੇਂ ਦੇ ਅਨੁਸਾਰ ਤੁਸੀ ਲੋਕਾਂ ਦਾ ਇੱਕ - ਇੱਕ ਦਾ ਸਵਮਾਨ ਹੈ ਵਿਸ਼ਵ ਕਲਿਆਣਕਾਰੀ। ਹੁਣ ਸਮੇਂ ਪ੍ਰਮਾਣ ਹਰ ਇੱਕ ਬੱਚੇ ਨੂੰ ਵਿਸ਼ਵ ਕਲਿਆਣਕਾਰੀ ਸਵਰੂਪ ਨੂੰ ਪ੍ਰਤੱਖ ਕਰਨ ਦਾ ਸਮੇਂ ਹੈ। ਚਾਰੋਂ ਪਾਸੇ ਦੁੱਖ ਅਸ਼ਾਂਤੀ ਵੱਧ ਰਹੀ ਹੈ। ਤੁਹਾਡੇ ਭਾਈ, ਤੁਹਾਡੀਆਂ ਭੈਣਾਂ, ਪਰਿਵਾਰ ਦੁੱਖੀ ਹੋ ਰਹੇ ਹਨ ਤਾਂ ਤੁਹਾਨੂੰ ਤੁਹਾਡੇ ਪਰਿਵਾਰ ਤੇ ਰਹਿਮ ਨਹੀਂ ਆਉਂਦਾ! ਹੁਣ ਬਾਪਦਾਦਾ ਇਹ ਹੀ ਇਸ਼ਾਰਾ ਦੇ ਰਹੇ ਹਨ ਸਵ ਪੁਰਸ਼ਾਰਥ ਦੇ ਨਾਲ ਵਿਸ਼ਵ ਸੇਵਾ, ਜਿਵੇਂ ਵਾਚਾ ਦੀ ਸੇਵਾ ਵਰਤਮਾਨ ਸਮੇਂ ਚੰਗੀ ਧੂਮਧਾਮ ਨਾਲ ਕਰ ਰਹੇ ਹੋ। ਬਾਪਦਾਦਾ ਖੁਸ਼ ਹਨ, ਇਹ 75 ਵਰ੍ਹਿਆਂ ਦੀ ਜੁਬਲੀ ਨੇ ਸਾਰੀਆਂ ਦੇ ਮਨ ਵਿਚ ਮਿਜੋਰਟੀ ਸੇਵਾ ਦਾ ਉਮੰਗ ਲਿਆਂਦਾ ਹੈ। ਬਾਪਦਾਦਾ ਵੇਖਕੇ ਖੁਸ਼ ਹਨ ਲੇਕਿਨ ਹੁਣ ਮਨਸਾ ਸੇਵਾ ਦੀ ਵੀ ਲੋੜ ਹੈ ਕਿਉਂਕਿ ਸਾਰੇ ਪਾਸੇ ਵਿਸ਼ਵ ਕਲਿਆਣਕਾਰੀ ਬਣਨਾ ਹੈ। ਉਸ ਵਿੱਚ ਮਨਸਾ ਵਾਚਾ ਕਰਮਣਾ ਮਤਲਬ ਚਲਣ ਅਤੇ ਚੇਹਰੇ ਤੋਂ ਤਿੰਨੋ ਹੀ ਸੇਵਾ ਦੀ ਹੁਣ ਲੋੜ ਹੈ। ਰੋਜ ਚੈਕ ਕਰੋ ਤਿੰਨ ਸੇਵਾਵਾਂ ਵਿਚ ਕਿੰਨੇ % ਸੇਵਾ ਕੀਤੀ? ਵਾਚਾ ਵਿਚ ਤੇ ਬਾਪਦਾਦਾ ਨੇ ਵੀ ਸਰਟੀਫਿਕੇਟ ਦਿਤਾ ਲੇਕਿਨ ਹੁਣ ਮਨਸਾ ਸੂਕਸ਼ਮ ਵਾਈਬ੍ਰੇਸ਼ਨ ਦ੍ਵਾਰਾ ਆਤਮਾਵਾਂ ਦੇ ਦੁੱਖ ਅਸ਼ਾਂਤੀ ਦਾ ਸਹਾਰਾ ਬਣਨਾ ਪਵੇ। ਕੀ ਤੁਹਾਨੂੰ ਤਰਸ ਨਹੀਂ ਆਉਂਦਾ? ਬਾਪਦਾਦਾ ਨੂੰ ਤੇ ਬੱਚਿਆਂ ਤੇ ਭਾਵੇਂ ਕਿਵੇਂ ਦੇ ਵੀ ਹਨ ਲੇਕਿਨ ਫਿਰ ਵੀ ਬੱਚੇ ਤਾਂ ਹਨ ਨਾ, ਤਰਸ ਆਉਂਦਾ ਹੈ। ਤਾਂ ਹੁਣ ਹਰ ਬੱਚੇ ਨੂੰ ਸਿਰਫ ਸੈਂਟਰ ਕਲਿਆਣੀ ਨਹੀਂ, ਜੌਨ ਕਲਿਆਣੀ ਨਹੀਂ ਵਿਸ਼ਵ ਕਲਿਆਣੀ ਬਣਨਾ ਹੈ। ਤਾਂ ਬਾਪਦਾਦਾ ਹੁਣ ਇਹ ਹੀ ਅਟੈਂਸ਼ਨ ਦਿਲਵਾ ਰਹੇ ਹਨ। ਆਪਣੇ ਭਗਤਾਂ ਦਾ ਕਲਿਆਣਕਾਰੀ ਬਣੋ ਕਿਉਕਿ ਇਹ ਸੰਗਮਯੁੱਗ ਦਾ ਬਹੁਤ ਵੱਡਾ ਮਹੱਤਵ ਹੈ। ਹੁਣ ਸੰਗਮਯੁੱਗ ਤੇ ਜੋ ਚਾਹੇ ਜਿੰਨਾਂ ਚਾਹੋ ਉਨਾਂ ਬਾਪ ਤੋਂ ਸਹਿਯੋਗ ਮਿਲ ਸਕਦਾ ਹੈ। ਤਾਂ ਸੁਣਿਆ ਕੀ ਕਰਨਾ ਹੈ ਹੁਣ? ਮਨਸਾ ਸੇਵਾ ਨੂੰ ਵਧਾਓ। ਆਪਣੇ ਕੰਮ ਦੇ ਪ੍ਰਮਾਣ ਜਿਵੇਂ ਟ੍ਰੈਫਿਕ ਕੰਟ੍ਰੋਲ ਦਾ ਟਾਇਮ ਫਿਕਸ ਕੀਤਾ ਹੋਇਆ ਹੈ ਇਵੇਂ ਹੀ ਹਰ ਇੱਕ ਨੂੰ ਮਨਸਾ ਸੇਵਾ ਦਾ ਵੀ ਟਾਇਮ ਫਿਕਸ ਕਰਨ ਚਾਹੀਦਾ ਹੈ। ਜਦੋਂ ਜਿਆਦਾ ਦੁੱਖ ਹੋਵੇਗ ਉਸ ਵੇਲੇ ਸਭ ਦਾ ਅਟੈਂਸ਼ਨ ਉਸ ਹਲਚਲ ਵਿਚ ਹੋਵੇਗਾ ਲੇਕਿਨ ਹੁਣ ਮਨਸਾ ਸੇਵਾ ਦਾ ਸਮੇਂ ਹੈ ਇਸਲਈ ਹਰ ਬੱਚੇ ਨੂੰ ਆਪਣੇ ਵਿਸ਼ਵ ਕਲਿਆਣੀ ਦਾ ਸਵਰੂਪ ਇਮਰਜ ਕਰਨਾ ਹੈ। ਵਿਸ਼ਵ ਕਲਿਆਣ ਵਿਚ ਸਵ ਕਲਿਆਣ ਸਵਤਾ ਅਤੇ ਸਹਿਜ ਹੀ ਸਮਾਪਤ ਹੋ ਜਾਵੇਗਾ। ਕਿਉਂਕਿ ਜੇਕਰ ਮਨ ਫ੍ਰੀ ਹੈ ਤਾਂ ਵਿਅਰਥ ਆਉਂਦਾ ਹੈ ਲੇਕਿਨ ਮਨ ਬਿਜੀ ਹੋਵੇਗਾ ਤਾਂ5 ਵਿਅਰਥ ਸਹਿਜ ਹੀ ਸਮਾਪਤ ਹੋ ਜਾਵੇਗਾ। ਤਾਂ ਬਾਪਦਾਦਾ ਜਦ ਚਕ੍ਰ ਲਗਾਕੇ ਚਾਰੋਂ ਪਾਸੇ ਦੇਸ਼ ਵਿਦੇਸ਼ ਦੇ ਅਗਿਆਨੀ ਬੱਚਿਆਂ ਨੂੰ ਵੇਖਦੇ ਹਨ ਤਾਂ ਤਰਸ ਆਉਂਦਾ ਹੈ ਇਸਲਈ ਤੁਸੀਂ ਸਭ ਵੀ ਦੁੱਖ ਹਰਤਾ ਸੁਖ ਕਰਤਾ ਬਣੋ।

ਤਾਂ ਵੇਖੋ ਦੁਨੀਆ ਵਾਲਿਆਂ ਦੀ ਹੌਲੀ ਅਤੇ ਤੁਹਾਡੀ ਹੌਲੀ ਵਿਚ ਕਿੰਨਾਂ ਫਰਕ ਹੈ। ਬਾਪਦਾਦਾ ਨੇ ਪਹਿਲੇ ਵੀ ਕਿਹਾ ਹੈ ਕਿ ਤੁਹਾਡੇ ਭਗਤ ਤੁਹਾਡੇ ਕੀਤੇ ਹੋਏ ਕੰਮ ਨੂੰ ਕਾਪੀ ਕਰਨ ਵਿਚ ਹੁਸ਼ਿਆਰ ਹਨ ਕਿਉਂਕਿ ਇਹ ਸਭ ਵਿਧੀਆਂ ਦਵਾਪਰ ਵਿਚ ਆਉਣ ਵਾਲੀਆਂ ਆਤਮਾਵਾਂ ਨੇ ਬਣਾਈਆਂ ਹਨ। ਤਾਂ ਪਹਿਲਾ - ਪਹਿਲਾ ਜਨਮ ਸੀ ਨਾ ਇਸਲਈ ਉਨ੍ਹਾਂ ਦੀ ਬੁੱਧੀ ਵੀ ਜਿਵੇਂ ਨਿਯਮ ਹੈ ਪਹਿਲੇ ਸਤੋਪ੍ਰਧਾਨ ਫਿਰ ਰਜੋ ਤਮੋ ਵਿਚ ਆਉਂਦੇ ਹਨ, ਤਾਂ ਉਸ ਵੇਲੇ ਉਨ੍ਹਾਂ ਦੀ ਬੁੱਧੀ ਆਪਣੇ ਹਿਸਾਬ ਨਾਲ ਸਤੋ ਸੀ ਇਸਲਈ ਤੁਹਡੀ ਇੱਕ - ਇੱਕ ਵਿਸ਼ੇਸ਼ਤਾ ਨੂੰ, ਤੁਸੀ ਸਦਾ ਉਤਸਾਹ ਵਿਚ ਖੁਸ਼ੀ ਵਿੱਚ ਰਹਿੰਦੇ ਹੋ ਉਸਨੂੰ ਉਤਸਵ ਦੇ ਰੂਪ ਵਿਚ ਮਨਾਉਣਾ ਸ਼ੁਰੂ ਕੀਤਾ ਹੈ। ਜਿਵੇਂ ਸ਼ਿਵਰਾਤ੍ਰਿ ਤੇ ਵੀ ਦੱਸਿਆ ਨਾ ਕਾਪੀ ਕਰਨ ਵਿਚ ਕਿੰਨੇ ਹੁਸ਼ਿਆਰ ਹਨ। ਇਵੇਂ ਹੁਣ ਵੀ ਤੁਸੀ ਸਦਾ ਸੰਗਮ ਤੇ ਉਤਸਾਹ ਵਿਚ ਰਹਿੰਦੇ ਹੋ, ਤਾਂ ਤੁਹਾਡਾ ਉਤਸਾਹ ਉਨ੍ਹਾਂ ਨੇ ਉੱਤਸਵ ਦੇ ਰੂਪ ਵਿਚ ਯਾਦਗਰ ਬਣਾਇਆ ਹੈ। ਤਾਂ ਹੌਲੀ ਤੇ ਕੀ ਕਰਦੇ ਹਨ? ਤੁਸੀ ਵੀ ਆਪਣੇ ਜੀਵਨ ਨੂੰ ਰੰਗਿਆ ਹੈ ਲੇਕਿਨ ਤੁਹਾਡਾ ਰੰਗ ਕਿਹੜਾ ਹੈ? ਤੁਹਾਡਾ ਸਭ ਦਾ ਰੰਗ ਹੈ ਬਾਪ ਦੇ ਸੰਗ ਦਾ ਰੰਗ। ਤਾਂ ਸਾਰਾ ਸਮੇਂ ਬਾਪ ਦੇ ਸੰਗ ਦੇ ਰੰਗ ਵਿਚ ਰਹਿੰਦੇ ਹੋ ਨਾ! ਤਾਂ ਉਨ੍ਹਾਂ ਨੇ ਵੀ ਰੰਗ ਤਾਂ ਬਣਾਇਆ ਲੇਕਿਨ ਬਾਡੀ ਕਾਂਸ਼ਸ਼ ਹੈ ਨਾ! ਤਾਂ ਸਥੂਲ ਰੰਗ ਬਣਾ ਦਿੱਤਾ ਹੈ। ਲੇਕਿਨ ਤੁਸੀ ਸਾਰੇ ਸਦਾ ਇਹ ਕਲਿਆਣਕਾਰੀ ਸੰਗਮ ਵਿਚ ਇਸ ਰੰਗ ਵਿਚ, ਸੰਗ ਦੇ ਰੰਗ ਵਿਚ ਰਹਿੰਦੇ ਹੋ ਨਾ! ਰੰਗ ਲਗਾਇਆ ਨਾ। ਸੰਗ ਦਾ ਰੰਗ ਲੱਗ ਗਿਆ ਅਤੇ ਹੌਲੀ ਇੰਗਲਿਸ਼ ਵਿੱਚ ਪਵਿੱਤਰਤਾ ਨੂੰ ਕਿਹਾ ਜਾਂਦਾ ਹੈ। ਤਾਂ ਸੰਗ ਦੇ ਰੰਗ ਵਿਚ ਤੁਸੀਂ ਹੌਲੀ ਮਤਲਬ ਪਵਿੱਤਰ ਬਣਦੇ ਹੋ। ਪਵਿੱਤਰ ਬਣੇ ਹੋ ਨਾ! ਪਵਿੱਤਰਤਾ ਦਾ ਵਰਤ ਸਭ ਨੇ ਲਿਆ ਹੈ ਨਾ ਪੱਕਾ! ਨੰਬਰਵਾਰ ਭਾਵੇਂ ਹਨ ਲੇਕਿਨ ਬ੍ਰਾਹਮਣ ਬਣਨਾ ਮਤਲਬ ਪਵਿੱਤਰਤਾ ਦਾ ਵਰਤ ਲੈਣਾ ਕਿਉਂਕਿ ਬਾਪ ਸਦਾ ਪਵਿੱਤਰ ਹਨ। ਹੈ ਹੀ ਪਵਿਤ੍ਰ ਸਵਰੂਪ। ਬਣਨਾ ਨਹੀਂ ਪੈਂਦਾ। ਸਵਰੂਪ ਹੀ ਪਵਿਤ੍ਰਤਾ ਹੈ। ਤਾਂ ਹੌਲੀ ਦੀ ਵਿਸ਼ੇਸ਼ਤਾ ਜਾਣਦੇ ਹੋ ਕੀ ਹੈ? ਪਵਿੱਤਰ ਤਾਂ ਤੁਸੀਂ ਬਣਦੇ ਹੋ ਲੇਕਿਨ ਤੁਸੀਂ ਸੰਗ ਦੇ ਰੰਗ ਵਿਚ ਡਬਲ ਪਵਿੱਤਰ ਬਣਦੇ ਹੋ। ਪਵਿੱਤਰ ਧਰਮ ਪਿਤਾ, ਮਹਾਨ ਆਤਮਾਵਾਂ ਬਣਦੇ ਹਨ ਲੇਕਿਨ ਉਹ ਸਿਰਫ ਆਤਮ ਨੂੰ ਪਵਿੱਤਰ ਬਣਾਉਂਦੇ ਹਨ। ਸ਼ਰੀਰ ਅਤੇ ਆਤਮਾ ਦੋਵੇਂ ਹੀ ਪਵਿਤ੍ਰ ਉਹ ਤੁਸੀਂ ਭਵਿਖ ਵਿਚ ਬਣਦੇ ਹੋ। ਸ਼ੁਰੂ ਤੋਂ ਲੈਕੇ ਵੇਖੋ ਦਵਾਪਰ ਤੋਂ ਜੋ ਵੀ ਆਏ ਹਨ, ਪਵਿਤ੍ਰ ਬਣੇ ਹਨ ਲੇਕਿਨ ਡਬਲ ਪਵਿੱਤਰ ਕੋਈ ਨਹੀਂ ਬਣਿਆ। ਸ਼ਰੀਰ ਵੀ ਪਵਿੱਤਰ ਆਤਮਾ ਵੀ ਪਵਿੱਤਰ। ਤੁਸੀਂ ਜਦੋਂ ਭਵਿੱਖ ਵਿਚ ਰਾਜ ਅਧਿਕਾਰੀ ਬਣੋਂਗੇ ਤਾਂ ਆਤਮਾ ਅਤੇ ਸ਼ਰੀਰ ਦੋਵੇਂ ਪਵਿੱਤਰ ਹੋਣਗੇ। ਸਾਰਾ ਚਕ੍ਰ ਘੁੰਮੋ। ਦਵਾਪਰ ਤੋਂ ਆਏ ਹਨ, ਦਵਾਪਰ ਤੋਂ ਹੁਣ ਤੱਕ ਵੇਖੋ ਕੋਈ ਡਬਲ ਪਵਿੱਤਰ ਬਣਿਆ ਹੈ! ਤਾਂ ਕਿਉਂ ਤੁਸੀਂ ਡਬਲ ਪਵਿੱਤਰ ਇੰਨੇ ਮਹਾਨ ਬਣੇ ਹੋ? ਕਿਉਂਕਿ ਤੁਹਾਨੂੰ ਰੰਗ ਕਿਹੜਾ ਲੱਗਿਆ ਹੈ? ਪ੍ਰਮਤਮ ਦੇ ਸੰਗ ਦਾ ਰੰਗ ਲੱਗਾ ਹੈ। ਤਾਂ ਜਿਵੇਂ ਪਰਮ ਆਤਮਾ ਪਵਿੱਤਰ ਹੈ ਤਾਂ ਤੁਸੀਂ ਵੀ 21 ਜਨਮ ਡਬਲ ਪਵਿੱਤਰ ਰਹਿੰਦੇ ਹੋ। ਭਾਵੇਂ ਧਰਮਪਿਤਾ ਆਏ ਲੇਕਿਨ ਉਹ ਵੀ ਡਬਲ ਪਵਿੱਤਰ ਨਹੀਂ। ਤੁਹਾਡਾ ਭਾਗ ਹੈ ਕਿਉਂਕਿ ਤੁਸੀਂ ਰਹਿੰਦੇ ਹੀ ਪਰਮਾਤਮਾ ਦੇ ਸੰਗ ਵਿਚ ਹੋ। ਸੰਗ ਦਾ ਰੰਗ ਇਤਨਾ ਪੱਕਾ ਰਹਿੰਦਾ ਹੈ ਜੋ ਡਬਲ ਪਵਿੱਤਰ ਬਣ ਜਾਂਦੇ ਹੋ। ਅਤੇ ਹੌਲੀ ਦਾ ਦੂਜਾ ਅਰਥ ਹੈ ਹੋ ਲੀ। ਹੋ ਗਿਆ, ਜੋ ਬੀਤਾ ਸੋ ਬੀਤਾ। ਹੋ ਲੀ ਕਰਨਾ ਆਉਂਦਾ ਹੈ? ਜੋ ਹੋ ਚੁੱਕਿਆ ਸੀ ਹੋ ਚੁੱਕਿਆ। ਹੋ ਲੀ ਸ਼ਬਦ ਦਾ ਅਰਥ ਕੀ ਨਿਕਲਦਾ ਹੈ? ਬੀਤੀ ਸੋ ਬੀਤੀ। ਇਸ ਨਾਲ ਤੁਸੀ ਡਬਲ ਹੌਲੀ 21 ਜਨਮ ਰਹਿੰਦੇ ਹੋ। ਇੱਕ ਜਨਮ ਨਹੀਂ ਕਿਉਂਕਿ ਸੰਗਮ ਦੇ ਇੱਕ - ਇੱਕ ਸੈਕਿੰਡ ਦਾ ਕੁਨੈਕਸ਼ਨ 21 ਜਨਮਾਂ ਦਾ ਹੈ। ਇਥੇ ਜੇਕਰ ਤੁਸੀਂ ਇੱਕ ਸੈਕਿੰਡ ਜਾਂ ਇੱਕ ਮਿੰਟ ਸਫਲ ਕੀਤਾ ਤਾਂ 21 ਜਨਮ ਤੁਹਾਡਾ ਸਫਲ ਰਹੇਗਾ, ਗਰੰਟੀ ਹੈ। ਤਾਂ ਅਜਿਹੀ ਹੌਲੀ ਮਨਾਈ ਹੈ? ਹੌਲੀ ਕਰਨਾ ਆਉਂਦਾ ਹੈ? ਜੋ ਬੀਤਿਆ ਸੋ ਬੀਤ ਗਿਆ, ਹੋ ਲੀ। ਅਤੇ ਤੀਸਰੀ ਰੂਪ ਰੇਖਾ ਕੀ ਕਰਦੇਹੋ? ਪਹਿਲੇ ਜਲਾਉਂਦੇ ਹਨ ਫਿਰ ਮਨਾਉਂਦੇ ਹਨ। ਤਾਂ ਤੁਸੀਂ ਕੀ ਕੀਤਾ? ਯੋਗ ਅਗਨੀ ਨਾਲ ਆਪਣੀਆਂ ਕਮਜੋਰੀਆਂ ਨੂੰ, ਸੰਸਕਾਰਾਂ ਨੂੰ ਜੋ ਅਨੇਕ ਜਨਮਾਂ ਦੇ ਉਲਟ ਸੰਸਕਾਰ ਹਨ ਉਨ੍ਹਾਂ ਨੂੰ ਯੋਗ ਅਗਨੀ ਨਾਲ ਜਲਾਇਆ ਨਾ! ਜਲਾਇਆ ਹੈ ਕਿ ਹਾਲੇ ਵੀ ਜਲਾ ਰਹੇ ਹੋ? ਜਲਾਇਆ ਹੈ? ਜੋ ਸਮਝਦੇ ਹਨ ਅਸੀਂ ਯੋਗ ਅਗਨੀ ਨਾਲ ਆਪਣੇ ਪਹਿਲੇ ਦੇ ਸੰਸਕਾਰ ਜਲਾਏ ਹਨ, ਜਲ ਗਏ ਉਹ ਹੱਥ ਉਠਾਓ। ਜਲ ਗਏ ਕਿ ਹਾਲੇ ਵੀ ਆਉਂਦੇ ਹਨ? ਥੋੜ੍ਹਾ - ਥੋੜ੍ਹਾ ਤੇ ਆਉਂਦੇ ਹਨ? ਬਾਪਦਾਦਾ ਦੇ ਕੋਲ ਜਦੋਂ ਆਪਣਾ ਚਾਰਟ ਭੇਜਦੇ ਹਨ ਤਾਂ ਕਹਿੰਦੇ ਹਨ ਬਹੁਤ ਸਾਰੇ ਚਲੇ ਗਏ, ਕਹਿਣ ਵਿਚ ਚਤੁਰ ਹੋ ਨਾ! ਤਾਂ ਕਹਿੰਦੇ ਹਨ ਬਹੁਤ ਤਾਂ ਖਤਮ ਹੋ ਗਏ, ਕਦੇ - ਕਦੇ ਥੌੜਾ - ਥੋੜ੍ਹਾ ਇਮਰਜ ਹੋ ਜਾਂਦਾ ਹੈ। ਲੇਕਿਨ ਜਲਾਉਣਾ ਮਾਨਾ ਜਲਨਾ। ਸੜਨ ਤੋਂ ਬਾਅਦ ਨਾਮ - ਨਿਸ਼ਾਨ ਵੀ ਨਹੀਂ ਰਹਿੰਦਾ। ਮਾਰਨ ਤੋਂ ਬਾਅਦ ਸ਼ਰੀਰ ਦਾ ਯਾਦਗਰ ਤਾਂ ਵਿਖਾਈ ਦਿੰਦਾ ਹਾਂ, ਲੇਕਿਨ ਸੜਨ ਤੋਂ ਬਾਦ ਸਮਾਪਤ ਹੋ ਜਾਂਦਾ ਹੈ। ਜਿਵੇਂ ਰਾਵਣ ਨੂੰ ਵੇਖੋ ਸਿਰਫ ਮਾਰਿਆ ਨਹੀਂ ਸਾੜਿਆ ਵੀ, ਜੋ ਬਿਲਕੁਲ ਨਾਮ - ਨਿਸ਼ਾਨ ਖਤਮ। ਤਾਂ ਤੁਸੀਂ ਵੀ ਸਭ ਆਪਣੇ ਨੂੰ ਨੋਟ ਕਰੋ ਸੰਸਕਾਰਾਂ ਨੂੰ ਮਾਰਿਆ ਹੈ ਜਾਂ ਸਾੜਿਆ ਹੈ? ਭਸਮ ਕੀਤਾ ਹੈ? ਪੁਰਾਣੇ ਸੰਸਕਾਰ ਜੋ ਜੇਕਰ ਸਾੜੇ ਨਹੀਂ ਤਾਂ ਵਿੱਚ ਵਿਚ ਦੀ ਇਮਰਜ ਹੋ ਜਾਂਦੇ ਹਨ। ਲੇਕਿਨ ਭਗਤਾਂ ਨੇ ਕਾਪੀ ਸਭ ਦੀ ਕੀਤੀ ਹੈ। ਤੁਸੀ ਸਾੜਦੇ ਹੋ ਉਹ ਵੀ ਸਾੜਦੇ ਹਨ ਫਿਰ ਮਨਾਉਂਦੇ ਹਨ। ਬਿਨਾਂ ਸਾੜਨ ਦੇ ਮਨਾਉਂਦੇ ਨਹੀਂ ਹਨ। ਤਾਂ ਤੁਸੀਂ ਤਾਂ ਸੰਸਕਾਰਾਂ ਨੂੰ ਸਾੜਦੇ ਹੋਏ ਹੌਲੀ ਬਣ ਗਏ ਹੋ। ਕੋਈ ਬਣ ਰਹੇ ਹੋ, ਕੋਈ ਬਣ ਗਏ ਹਨ। ਤਾਂ ਤੁਸੀਂ ਹੌਲੀ ਮਨਾਈ? ਬਾਪ ਦੇ ਸੰਗ ਦੀ ਹੌਲੀ। ਹੁਣ ਸੰਗ ਵਿਚ ਬੈਠੇ ਹੋ ਨਾ, ਤਾਂ ਸੰਗ ਦੇ ਰੰਗ ਦੀ ਹੌਲੀ ਮਨਾ ਲਈ ਨਾ! ਮਨਾਈ? ਹੱਥ ਉਠਾਓ। ਮਨਾ ਲਈ। ਹੌਲੀ ਮਨਾਉਣਾ ਮਤਲਬ ਹੌਲੀ ਬਣਨਾ, ਪਵਿਤ੍ਰ ਬਣਨਾ। ਜਿਵੇਂ ਬਾਪ ਉਵੇਂ ਬੱਚੇ ਹਨ। ਜੇਕਰ ਮੰਨ ਲਵੋ ਤੁਹਾਡਾ ਕੋਈ ਸੰਸਕਾਰ ਜੋ ਸੜਿਆ ਨਹੀਂ ਹੈ, ਇਮਰਜ ਹੋ ਜਾਂਦਾ ਹੈ ਤਾਂ ਕਿ ਅੱਛਾ ਲਗਦਾ ਹੈ? ਸੰਕਲਪ ਆਉਂਦਾ ਹੈ ਨਾ ਕਿ ਹੁਣ ਤੀਵ੍ਰ ਪੁਰਸ਼ਾਰਥ ਨਾਲ ਇਸ ਨੂੰ ਸਾੜਨਾ ਹੀ ਹੈ। ਸਿਰਫ ਮਾਰਨਾ ਨਹੀਂ ਹੈ, ਕੀ ਹੈ ਕੋਈ ਕੋਈ ਨੇ ਸੰਸਕਾਰਾਂ ਨੂੰ ਮਾਰਿਆ ਹੈ, ਤਾਂ ਮਰੇ ਹੋਏ ਵਿਚ ਕਦੇ ਜਾਨ ਫਿਰ ਤੋਂ ਆ ਜਾਂਦੀ ਹੈ। ਜੇਕਰ ਸਾੜ ਦਵੋ ਤਾਂ ਫਿਰ ਕਦੇ ਨਹੀਂ ਆਵੇਗਾ।

ਤਾਂ ਅੱਜ ਸਾੜਨਾ ਹੈ ਜਾਂ ਮਰਿਆ ਹੋਇਆ ਹੀ ਠੀਕ ਹੈ। ਸਾੜਨ ਦੀ ਸ਼ਕਤੀ ਹੈ? ਹੈ ਸ਼ਕਤੀ? ਸੰਕਲਪ ਕਰ ਸਕਦੇ ਹੋ? ਕਈ ਕਹਿੰਦੇ ਹਨ ਬਾਪਦਾਦਾ ਨਾਲ ਰੂਹ ਰਿਹਾਨ ਕਰਦੇ ਹਨ ਨਾ। ਬਹੁਤ ਮਿੱਠੀ - ਮਿੱਠੀ ਰੂਹ ਰਿਹਾਨ ਕਰਦੇ ਹਨ, ਕਹਿੰਦੇ ਹਨ ਬਾਬਾ ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ, ਫਿਰ ਫਿਰ ਆ ਜਾਂਦਾ ਹੈ। ਚਾਹੁੰਦਾ ਨਹੀਂ ਹਾਂ ਲੇਕਿਨ ਆ ਜਾਂਦਾ ਹੈ। ਕਾਰਣ ਪਤਾ ਹੈ? ਸਾੜਦੇ ਹੋ, ਬਾਪਦਾਦਾ ਵੇਖਦੇ ਹਨ, ਪੁਰਸ਼ਾਰਥ ਬਹੁਤ ਕਰਦੇ ਹਨ ਲੇਕਿਨ ਪੁਰਸ਼ਾਰਥ ਦੇ ਨਾਲ ਦ੍ਰਿੜ ਸੰਕਲਪ ਦੀ ਲੋੜ ਹੈ। ਦ੍ਰਿੜਤਾ ਸਫਲਤਾ ਦੀ ਚਾਬੀ ਹੈ। ਜੋ ਦ੍ਰਿੜ ਸੰਕਲਪ ਕੀਤਾ ਜਾਂਦਾ ਹੈ, ਦ੍ਰਿੜ ਦਾ ਅਰਥ ਹੀ ਹੈ ਫਿਰ ਵਾਪਿਸ ਨਹੀਂ ਆਵੇਗਾ। ਫਿਰ ਪਤਾ ਹੈ ਬਹੁਤ ਮਿੱਠੀਆਂ - ਮਿੱਠੀਆਂ ਗੱਲਾਂ ਕਰਦੇ ਹਨ, ਕਹਿੰਦੇ ਹਨ ਚਾਹੁੰਦੇ ਤੇ ਨਹੀਂ ਹਾਂ, ਆ ਜਾਂਦਾ ਹੈ। ਤਾਂ ਸ਼ਕਤੀ ਘਟ ਹੈ ਨਾ! ਦ੍ਰਿੜਤਾ ਘਟ ਹੈ ਨਾ? ਦ੍ਰਿੜ ਸੰਕਲਪਧਾਰੀ ਬਣੋ। ਕਰਨਾ ਹੀ ਹੈ। ਅਤੇ ਉਸ ਦ੍ਰਿੜ ਸੰਕਲਪ ਨੂੰ ਰੋਜ਼ ਚੈਕ ਕਰੋ ਕਿਸ ਕਾਰਣ ਤੋਂ ਫਿਰ ਦ੍ਰਿੜਿਤਾ ਵਿਚ ਕਮਜੋਰੀ ਆਈ! ਅਤੇ ਉਸ ਸਰਕਮਸਟਾਂਸਿਜ ਦੇ ਉਪਰ ਵਿਸ਼ੇਸ਼ ਅਟੈਂਸ਼ਨ ਦਿੰਦੇ ਰਹੋ ਕਿ ਇਹ ਫਿਰ ਤੋਂ ਨਹੀਂ ਆਵੇ। ਮਾਸਟਰ ਸਰਵਸ਼ਕਤੀਮਾਨ ਦੀ ਸੀਟ ਤੇ ਬੈਠਕੇ ਉਸ ਸੰਕਲਪ ਨੂੰ, ਸੰਸਕਾਰ ਨੂੰ ਸਮਾਪਤ ਕਰੋ। ਕਈ ਬੱਚੇ ਕਹਿੰਦੇ ਹਨ ਕਿ ਅਸੀਂ ਕਈ ਵਾਰੀ ਅਨੁਭਵ ਕਰਦੇ ਹਾਂ ਕਿ ਕਦੇ - ਕਦੇ ਜਦੋਂ ਕੋਈ ਸ਼ਕਤੀ ਚਾਹੁੰਦੇ ਹਾਂ ਨਾ ਤਾਂ ਉਸ ਵੇਲੇ ਤੇ ਉਹ ਸ਼ਕਤੀ ਨਹੀਂ ਆਉਂਦੀ। ਉਵੇਂ ਸ਼ਕਤੀ ਹੈ ਲੇਕਿਨ ਸਮੇਂ ਤੇ ਕਦੇ ਸ਼ਕਤੀ ਨੂੰ ਇਮਰਜ ਕਰਦੇ ਹਾਂ ਨਾ ਤਾਂ ਵੀ ਨਹੀਂ ਆਉਂਦੀ। ਹੈ ਮਾਸਟਰ ਸਰਵਸ਼ਕਤੀਮਾਨ। ਤੁਹਾਡਾ ਟਾਇਟਲ ਕੀ ਹੈ? ਮਾਸਟਰ ਸਰਵਸ਼ਕਤੀਮਾਨ ਅਤੇ ਕਹਿੰਦੇ ਕੀ ਹੋ? ਸ਼ਕਤੀ ਸਮੇਂ ਤੇ ਨਹੀਂ ਆਉਂਦੀ। ਕਾਰਣ? ਆਪਣੇ ਮਾਸਟਰ ਸਰਵਸ਼ਕਤੀਮਾਨ ਦੀ ਸੀਟ ਤੇ ਸੈੱਟ ਨਹੀਂ ਹੁੰਦੇ। ਹੁਣ ਦਫਤਰ ਵਿਚ ਵੀ ਜਾਵੋ ਤਾਂ ਜੋ ਕਰਨ ਵਾਲੇ ਨੂੰ ਅਥਾਰਟੀ ਹੋਵੇਗੀ ਉਹ ਆਰਡਰ ਕਰੇਗਾ ਤਾਂ ਮੰਨਦੇ ਹਨ ਨਾ। ਇਵੇਂ ਦੂਜਾ ਕੋਈ ਕਹੇ ਤਾਂ ਮੰਨੇਗਾ ਕੀ? ਤਾਂ ਤੁਹਾਡੀ ਸੀਟ ਹੈ ਮਾਸਟਰ ਸਰਵਸ਼ਕਤੀਮਾਨ। ਉਸ ਸੀਟ ਤੇ ਸੈੱਟ ਨਹੀਂ ਹੁੰਦੇ ਤਾਂ ਆਵਾਹਨ ਕਰਦੇ ਵੀ ਸ਼ਕਤੀ ਸਮੇਂ ਤੇ ਨਹੀਂ ਆਉਂਦੀ। ਇਸ ਦੇ ਲਈ ਬਾਪਦਾਦਾ ਨੇ ਬਾਰ - ਬਾਰ ਕਿਹਾ ਹੈ ਆਪਣੇ ਮਨ ਨੂੰ ਬਿਜੀ ਰੱਖੋ। ਕਦੇ ਕਿਸੇ ਸ਼ਕਤੀ ਨੂੰ ਸਾਰੇ ਦਿਨ ਵਿਚ ਇਮਰਜ਼ ਰੱਖੋ, ਕਦੇ ਕਿਸੇ ਸ਼ਕਤੀ ਨੂੰ ਇਮਰਜ ਕਰਕੇ ਦੇਖੋ ਕਿ ਉਸਦੀ ਤਾਕਤ ਕੀ ਹੈ? ਇਵੇਂ ਅਨੁਭਵ ਕਰਦੇ ਰਹੋਗੇ, ਆਪਣੀ ਸੀਟ ਤੇ ਸੈੱਟ ਰਹੋਗੇ ਤਾਂ ਸ਼ਕਤੀ ਤੁਹਾਡੇ ਅੱਗੇ ਸਦਾ ਹਾਜਿਰ ਹੋਵੇਗੀ। ਤੁਹਾਡੀ ਸ਼ਕਤੀ ਹੈ ਨਾ! ਤਾਂ ਹੌਲੀ ਮਨਾਈ? ਤੁਸੀ ਤਾਂ ਸਦਾ ਹੌਲੀ ਮਨਾਉਂਦੇ ਰਹਿੰਦੇ। ਸਦਾ ਬਾਪ ਦੇ ਸੰਗ ਦਾ ਰੰਗ ਲਗਾਉਂਦੇ ਹੀ ਰਹਿੰਦੇ। ਰੰਗ ਵਿਚ ਰੰਗੇ ਹੋਏ ਹੋ ਨਾ? ਅੱਛਾ।

ਅੱਜ ਬਾਪਦਾਦਾ ਹਰ ਇੱਕ ਬੱਚੇ ਨੂੰ ਇੱਕ ਸਵਮਾਨ ਦਿੰਦੇ ਹਨ - ਹਰ ਬੱਚਾ ਦ੍ਰਿੜ ਸੰਕਲਪਧਾਰੀ ਵਿਸ਼ੇਸ਼ ਆਤਮਾ ਬਣੋ। ਸੰਕਲਪ ਕੀਤਾ ਅਤੇ ਹੋਇਆ, ਇਸ ਨੂੰ ਕਿਹਾ ਜਾਂਦਾ ਹੈ ਦ੍ਰਿੜ ਸੰਕਲਪ। ਕਹਿੰਦੇ ਹਨ ਦ੍ਰਿੜ ਸੰਕਲਪ ਕੀਤਾ ਲੇਕਿਨ ਦ੍ਰਿੜਤਾ ਮਾਨਾ ਹੀ ਸਫਲਤਾ। ਜੇਕਰ ਸਫਲਤਾ ਨਹੀਂ ਹੈ ਤਾਂ ਦ੍ਰਿੜਤਾ ਨਹੀਂ ਕਹਾਂਗੇ। ਤਾਂ ਹੁਣ ਦ੍ਰਿੜਤਾ ਭਵ! ਇਹ ਆਪਣਾ ਵਿਸ਼ੇਸ਼ ਸਵਮਾਨ ਰੋਜ ਅੰਮ੍ਰਿਤਵੇਲੇ ਸਮ੍ਰਿਤੀ ਵਿਚ ਲਿਆਉਣਾ ਅਤੇ ਉਸ ਵਿਧੀ ਪੂਰਵਕ ਅੱਗੇ ਵਧਣਾ। ਸੰਗਮਯੁੱਗ ਦਾ ਸਮੇਂ ਬਹੁਤ ਪਿਆਰਾ ਹੈ, ਇੱਕ ਸੈਕਿੰਡ ਨਹੀਂ ਹੈ ਇਕ ਸੈਕਿੰਡ ਇੱਕ ਵਰ੍ਹੇ ਸਮਾਨ ਹੈ ਇਸਲਈ ਬਾਪਦਾਦਾ ਕਹਿੰਦੇ ਹੀ ਰਹਿੰਦੇ ਹਨ, ਇੱਕ ਸੈਕਿੰਡ ਵੀ ਵਿਅਰਥ ਨਹੀਂ ਜਾਵੇ। ਇੱਕ ਸੰਕਲਪ ਵੀ ਵਿਅਰਥ ਨਹੀਂ ਜਾਵੇ। ਸਮਰਥ ਬਣੋ ਅਤੇ ਸਮਰਥ ਬਣਾਓ। ਠੀਕ ਹੈ ਨਾ! ਅੱਛਾ।

ਚਾਰੋਂ ਪਾਸੇ ਦੇ ਹੌਲੀਏਸ਼ਟ ਬੱਚਿਆਂ ਨੂੰ ਜੋ ਹਰ ਕਦਮ ਵਿਚ ਮੇਰਾ ਬਾਬਾ, ਮੇਰਾ ਬਾਬਾ ਕਹਿੰਦੇ ਹੋਏ ਉੱਡ ਰਹੇ ਹਨ ਅਤੇ ਸਦਾ ਆਪਣੇ ਤੀਵ੍ਰ ਪੁਰਸ਼ਾਰਥ ਦ੍ਵਾਰਾ ਅੱਗੇ ਵਧ ਰਹੇ ਹਨ ਅਤੇ ਵਧਾਉਂਦੇ ਰਹਿੰਦੇ ਹਨ ਅਜਿਹੇ ਬਾਪਦਾਦਾ ਦੇ ਦਿਲ ਦੇ ਨੂਰੇ ਰਤਨਾਂ ਨੂੰ ਬਾਪਦਾਦਾ ਬਹੁਤ ਬਹੁਤ ਬਹੁਤ ਬਹੁਤ ਦਿਲ ਦਾ ਪਿਆਰ ਦੇ ਰਹੇ ਹਨ। ਨਾਲ ਵਿਚ ਹੌਲੀ ਦੀ ਮੁਬਾਰਕ ਵੀ ਦੇ ਦੇ ਰਹੇ ਹਨ ਕਿਉਂਕਿ ਅਸਲ ਵਿਚ ਤੁਸੀਂ ਹੀ ਹੌਲੀ ਹੋ ਹੋਰ ਕੋਈ ਡਬਲ ਹੌਲੀ ਤੇ ਬਣਦੇ ਨਹੀਂ। ਤੁਸੀਂ ਹੀ ਡਬਲ ਹੌਲੀ ਬਣਦੇ ਹੋ ਇਸਲਈ ਪਦਮਗੁਣਾ ਮੁਬਾਰਕ ਹੋਵੇ, ਮੁਬਾਰਕ ਹੋਵੇ।

ਵਰਦਾਨ:-
ਖੁਦ ਤੇ ਬਾਪਦਾਦਾ ਨੂੰ ਕੁਰਬਾਨ ਕਰਾਉਣ ਵਾਲੇ ਤਿਆਗ ਮੂਰਤ ਭਵ।

"ਬਾਪ ਮਿਲਿਆ ਸਭ ਕੁਝ ਮਿਲਿਆ" ਇਸ ਖੁਮਾਰੀ ਜਾਂ ਨਸ਼ੇ ਵਿਚ ਸਭ ਕੁਝ ਤਿਆਗ ਕਰਨ ਵਾਲੇ ਗਿਆਨ ਸਵਰੂਪ, ਨਿਸ਼ਚੇਬੁਧੀ ਬਾਪ ਦ੍ਵਾਰਾ ਜਦ ਖੁਸ਼ੀ, ਸ਼ਾਂਤੀ, ਸ਼ਕਤੀ ਅਤੇ ਸੁਖ ਦੀ ਅਨੁਭੂਤੀ ਕਰਦੇ ਹਨ ਤਾਂ ਲੋਕ ਲਾਜ ਦੀ ਵੀ ਪ੍ਰਵਾਹ ਨਾ ਕਰ, ਸਦਾ ਕਦਮ ਅੱਗੇ ਵਧਾਉਂਦੇ ਰਹਿੰਦੇ ਹਨ। ਉਨ੍ਹਾਂ ਨੂੰ ਦੁਨੀਆ ਦਾ ਸਭ ਕੁਝ ਤੁੱਛ, ਆਸਾਰ ਅਨੁਭਵ ਹੁੰਦਾ ਹੈ। ਅਜਿਹੇ ਤਿਆਗ ਮੂਰਤ, ਨਿਸਚੇਬੁਧੀ ਬੱਚਿਆਂ ਤੇ ਬਾਪਦਾਦਾ ਆਪਣੀ ਸਰਵ ਸੰਪਤੀ ਸਹਿਤ ਕੁਰਬਾਨ ਜਾਂਦੇ ਹਨ। ਜਿਵੇਂ ਬੱਚੇ ਸੰਕਲਪ ਕਰਦੇ ਬਾਬਾ ਅਸੀਂ ਤੁਹਾਡੇ ਹਾਂ ਤਾਂ ਬਾਬਾ ਵੀ ਕਹਿੰਦੇ ਕਿ ਜੋ ਬਾਪ ਦਾ ਸੋ ਤੁਹਾਡਾ।

ਸਲੋਗਨ:-
ਸਹਿਜਯੋਗੀ ਉਹ ਹਨ ਜੋ ਆਪਣੇ ਹਰ ਸੰਕਲਪ ਅਤੇ ਕਰਮ ਨਾਲ ਬਾਪ ਦੇ ਸਨੇਹ ਦਾ ਵਾਈਬ੍ਰੇਸ਼ਨ ਫੈਲਾਉਂਦੇ ਹਨ।

ਇਹ ਅਵਿਅਕਤ ਇਸ਼ਾਰੇ - ਬ੍ਰਹਮਾ ਬਾਪ ਸਮਾਨ ਸੰਪੰਨ ਅਤੇ ਸੰਪੂਰਨ ਸਥਿਤੀ ਦਾ ਅਨੁਭਵ ਕਰੋ। ਤੁਸੀਂ ਸਭ ਬ੍ਰਾਹਮਣ ਆਤਮਾਵਾਂ ਨੇ ਜਨਮ ਲੈਂਦੇ ਹੀ ਇਹ ਵਰਤ ਲਿਆ ਹੈ ਕਿ ਸਾਨੂੰ ਬਾਪ ਸਮਾਨ ਸੰਪੰਨ ਤੇ ਸੰਪੂਰਨ ਬਣਨਾ ਹੈ। ਜਿਵੇਂ ਸਾਰੇ ਐਵਰਰੈੱਡੀ ਸ਼ਬਦ ਬੋਲਦੇ ਹੋ ਇਵੇਂ ਸੰਪੰਨ ਅਤੇ ਸੰਪੂਰਨ ਬਣਨ ਵਿਚ ਐਵਰੇਡੀ ਬਣੋ, ਇਸ ਵਿੱਚ ਅਲਬੇਲਾਪਨ ਨਾ ਆਵੇ।