02.08.26     Avyakt Bapdada     Punjabi Murli     17.02.2011    Om Shanti     Madhuban


“ਮਨਸਾ ਸੇਵਾ ਦ੍ਵਾਰਾ ਆਤਮਾਵਾਂ ਨੂੰ ਆਂਚਲੀ ਦੇਣ ਦੀ ਸੇਵਾ ਕਰਦੇ , ਬਹੁਤਕਾਲ ਤੋਂ ਤੀਵ੍ਰ ਪੁਰਸ਼ਾਰਥ ਕਰ ਐਵਰੇਡੀ ਰਹੋ ਤਾਂ ਮਾਲਾ ਦਾ ਮਣਕਾ ਬਣ ਜਾਵੋਗੇ”


ਅੱਜ ਸਨੇਹ ਦੇ ਸਾਗਰ ਆਪਣੇ ਸਨੇਹੀ ਬੱਚਿਆਂ ਨੂੰ ਮਿਲਣ ਆਏ ਹਨ। ਬੱਚਿਆਂ ਨੇ ਯਾਦ ਕੀਤਾ ਮੇਰੇ ਬਾਬਾ ਆ ਜਾਵੋ ਤਾਂ ਬਾਪ ਕਹਿੰਦੇ ਹਨ ਮੇਰੇ ਸਨੇਹੀ ਬੱਚੇ, ਸਨੇਹ ਵਿਚ ਅਜਿਹਾ ਆਕਰਸ਼ਣ ਹੈ ਜੋ ਹੈ ਬੱਚੇ ਨੇ ਬਾਪ ਨੂੰ ਆਪਣਾ ਬਣਾਇਆ ਅਤੇ ਬਾਪ ਨੇ ਹਰ ਬੱਚੇ ਨੂੰ ਮੇਰੇ ਬੱਚੇ ਕਹਿੰਦੇ ਆਪਣੇ ਵਿਚ ਸਮਾਇਆ। ਕਮਾਲ ਹੈ, ਬੱਚਿਆਂ ਨੇ ਕਿਹਾ ਮੇਰੇ ਬਾਬਾ ਤਾਂ ਮੇਰੇ ਸ਼ਬਦ ਵਿਚ ਇਤਨਾ ਸਨੇਹ ਭਰਿਆ ਹੋਇਆ ਹੈ ਜੋ ਬਾਪ ਨੇ ਵੀ ਕਿਹਾ ਮੇਰੇ ਬੱਚੇ, ਸਨੇਹ ਕੀ ਤੋਂ ਕੀ ਬਣਾ ਦਿੰਦਾ ਹੈ। ਹਰ ਬੱਚੇ ਦੇ ਮੱਥੇ ਵਿਚ ਅੱਜ ਸਨੇਹ ਦੀਆਂ ਲਹਿਰਾਂ ਲਹਿਰਾ ਰਹੀਆਂ ਹਨ, ਇਹ ਦੇਖ ਬਾਪਦਾਦਾ ਹਰਸ਼ਿਤ ਹੋ ਰਹੇ ਹਨ। ਸਨੇਹ ਹੀ ਦਿਲ ਨੂੰ ਆਪਣਾ ਬਨਾਉਣ ਵਾਲਾ ਸਾਧਨ ਹੈ। ਤਾਂ ਹਰ ਇੱਕ ਬੱਚੇ ਦੇ ਅੰਦਰ ਸਨੇਹ ਦੀਆਂ ਲਹਿਰਾਂ ਲਹਿਰਾਉਂਦਿਆਂ ਹਈਆ ਵੇਖ - ਵੇਖ ਬਾਪਦਾਦਾ ਵੀ ਖੁਸ਼ ਹੋ ਰਹੇ ਹਨ।

ਹੁਣੇ - ਹੁਣੇ 5 ਮਿੰਟ ਦੇ ਲਈ ਇੱਕ ਡਰਿੱਲ ਬਾਪਦਾਦਾ ਸਭ ਨੂੰ ਕਰਵਾ ਰਹੇ ਹਨ। ਆਪਣੀ ਮਨਸਾ ਸ਼ਕਤੀ ਨਾਲ ਸ੍ਰਿਸ਼ਟੀ ਵਿਚ ਜੋ ਵੀ ਤੁਹਾਡੇ ਭਗਤ ਜਾਂ ਅਨੇਕ ਦੁਖੀ ਅਸ਼ਾਂਤ ਆਤਮਾਵਾਂ ਤੁਹਾਨੂੰ ਯਾਦ ਕਰ ਰਹੀਆਂ ਹਨ ਹੇ ਸਾਡੇ ਪੂਰਵਜ ਸਾਨੂੰ ਥੋੜ੍ਹਾ ਸਮੇਂ ਦੇ ਲਈ ਸ਼ਾਂਤੀ ਦੇ ਦੇਵੋ, ਜਰਾ ਜਿਹੀ ਸੁਖ ਦੀ ਆਂਚਲੀ ਦੇ ਦੇਵੋ, ਬਚਾਓ ਅਜਿਹੀਆਂ ਆਤਮਾਵਾਂ ਨੂੰ ਇੱਥੇ ਬੈਠੇ ਹੋਏ ਇਮਰਜ ਕਰੋ, ਆਵਾਜ ਸੁਨਣ ਵਿੱਚ ਆ ਰਹੀ ਹੈ! ਬਚਾਓ, ਬਚਾਓ…, ਤਾਂ ਅਜਿਹੀਆਂ ਆਤਮਾਵਾਂ ਨੂੰ ਆਪਣੀ ਮਨਸਾ ਸ਼ਕਤੀ ਦ੍ਵਾਰਾ ਸੁਖ ਸ਼ਾਂਤੀ ਦੀਆਂ ਕਿਰਨਾਂ ਪਹੁੰਚਾਓ। ਇਹ ਮਨਸਾ ਸੇਵਾ ਸਾਰੇ ਦਿਨ ਵਿਚ ਬਾਰ - ਬਾਰ ਕਰਦੇ ਰਹੋ ਕਿਉਂਕਿ ਬਾਪ ਦੇ ਨਾਲ ਤੁਸੀਂ ਬੱਚੇ ਵੀ ਵਿਸ਼ਵ ਸੇਵਕ ਹੋ। ਸਾਰਾ ਦਿਨ ਵਾਣੀ ਦ੍ਵਾਰਾ ਜਿਵੇਂ ਸੇਵਾ ਦੇ ਨਿਮਿਤ ਬਣਦੇ ਹੋ, ਇਵੇਂ ਹੀ ਵਿਚ ਵਿਚ ਦੀ ਮਨਸਾ ਸੇਵਾ ਦਾ ਵੀ ਅਭਿਆਸ ਕਰਦੇ ਚੱਲੋ। ਇਸ ਵਿਚ ਤੁਹਾਡਾ ਆਪਣਾ ਵੀ ਫਾਇਦਾ ਹੈ ਕਿਉਂਕਿ ਜੇਕਰ ਤੁਹਾਡਾ ਮਨ ਸਦਾ ਸੇਵਾ ਵਿਚ ਬਿਜੀ ਰਹੇਗਾ ਤਾਂ ਤੁਹਾਡੇ ਕੋਲ ਜੋ ਵਿਚ ਵਿੱਚ ਦੀ ਮਾਇਆ ਫਾਲਤੂ ਸੰਕਲਪ ਜਾਂ ਵਿਅਰਥ ਸੰਕਲਪ ਕਰਦੀ ਹੈ, ਉਸ ਤੋਂ ਬਚ ਜਾਵੋਗੇ। ਮੇਹਨਤ ਨਹੀਂ ਕਰਨੀ ਪਵੇਗੀ। ਹੁਣ ਬਾਪਦਾਦਾ ਪੁੱਛਦੇ ਹਨ ਕਿਵੇਂ ਹੋ? ਤਾਂ ਕੀ ਜਵਾਬ ਦਿੰਦੇ ਹੋ? ਪੁਰਸ਼ਾਰਥ ਹੈ ਪਰ ਕਦੇ - ਕਦੇ…! ਸਦਾ ਦਾ ਪੁਰਸ਼ਾਰਥ ਨਹੀਂ ਚਲ ਰਿਹਾ ਹੈ। ਤਾਂ ਬਾਪ ਦਾਦਾ ਹੁਣ ਸਾਰੇ ਬੱਚਿਆਂ ਦਾ ਇਹ ਰਿਕਾਰਡ ਵੇਖਣਾ ਚਾਹੁੰਦੇ ਹਨ, ਇਹ ਕਦੇ - ਕਦੇ ਦਾ ਸ਼ਬਦ ਸਮਾਪਤ ਹੋ ਜਾਵੇ। ਕੀ ਇਹ ਹੋ ਸਕਦਾ ਹੈ, ਕਦੇ - ਕਦੇ ਸਮਾਪਤ ਹੋ ਜਾਵੇ? ਸਮੇਂ ਤੇ ਤਿਆਰ ਹੋ ਜਾਵਾਂਗੇ? ਹੋ ਰਹੇ ਹਾਂ, ਹੋਣਾ ਹੀ ਹੈ…, ਇਸ ਦੀ ਬਜਾਏ ਹੁਣੇ ਐਵਰੇਡੀ ਬਣ ਸਕਦੇ ਹੋ? ਕਿਉਂ? ਐਵਰੇਡੀ ਰਹਿਣ ਦਾ ਅਭਿਆਸ ਮਾਇਆ ਜਿੱਤ, ਮਨਜੀਤ ਜਗਤਜੀਤ ਇਹ ਸੰਸਕਾਰ ਵੀ ਬਹੁਤ ਸਮੇਂ ਤੋਂ ਬਣਾਓਗੇ ਤਾਂ ਅੰਤ ਸਮੇਂ ਵੀ ਇਹ ਬਹੁਤਕਾਲ ਦਾ ਅਭਿਆਸ ਵਿਜੇਈ ਬਣਾਕੇ ਤੁਹਾਨੂੰ ਵਿਸ਼ੇਸ਼ ਮਾਲਾ ਦਾ ਮਣਕਾ ਬਣਾਏਗਾ। ਪਾਸ ਵਿਧ ਆਨਰ ਬਣੋਗੇ। ਪਾਸ ਨਹੀਂ, ਪਾਸ ਵਿਧ ਆਨਰ। ਤਾਂ ਬੋਲੋ, ਇਹ ਹਿੰਮਤ ਹੈ ਨਾ! ਪਾਸ ਵਿਧ ਆਨਰ ਤੇ ਹੋਣਾ ਹੀ ਹੈ ਨਾ? ਜੋ ਦਵਾਪਰ ਤੋਂ ਲੈਕੇ ਹੁਣ ਤੱਕ ਪੂਜੀਏ ਬਣਦੇ ਹਨ ਮਤਲਬ ਮਾਲਾ ਦੇ ਮਣਕੇ ਬਣਦੇ ਹਨ ਤਾਂ ਆਪਣੇ ਨੂੰ ਮਾਲਾ ਦੇ ਮਣਕੇ ਬਣਾਉਣ ਦਾ ਸ਼ੁੱਧ ਸੰਕਲਪ ਹੈ ਨਾ!

ਬਾਪਦਾਦਾ ਵੀ ਰੋਜ ਅੰਮ੍ਰਿਤਵੇਲੇ ਆਪਣੇ ਮਾਲਾ ਦੇ ਮਣਕਿਆਂ ਨੂੰ ਵੇਖਦੇ ਅਤੇ ਵਿਸ਼ੇਸ਼ ਮਿਲਣ ਮਨਾਉਂਦੇ ਹਨ। ਤਾਂ ਤੁਸੀਂ ਸਭ ਆਪਣੇ ਨੂੰ ਮਾਲਾ ਦੇ ਮਣਕੇ ਵਿਚ ਸਮਝਦੇ ਹੋ। ਹੈ ਤਾਂ ਦੂਸਰੀ ਮਾਲਾ ਵੀ 16 ਹਜਾਰ ਦੀ, ਲੇਕਿਨ ਫਿਰ ਵੀ ਸੈਕਿੰਡ ਮਾਲਾ ਹੋ ਗਈ। ਵਿਸ਼ੇਸ਼ ਮਾਲਾ ਜੋ ਗਾਇਨ ਅਤੇ ਪੂਜਨੀਯ ਯੋਗ ਬਣਦੀ ਹੈ, ਉਹ ਪਹਿਲੀ ਮਾਲਾ ਹੈ। ਤਾਂ ਅੱਜ ਬਾਪਦਾਦਾ ਉਨ੍ਹਾਂ ਮਣਕਿਆਂ ਨੂੰ ਵੇਖ ਰਹੇ ਸਨ ਕਿਉਂਕਿ ਬ੍ਰਹਮਾ ਬਾਪ ਦੇ ਨਾਲ ਵਿਸ਼ੇਸ਼ ਰਾਜ ਅਧਿਕਾਰੀ ਸਾਥੀ ਉਹ ਹੀ ਬਣਦੇ ਹਨ। ਤਾਂ ਅੱਜ ਬ੍ਰਹਮਾ ਬਾਪ ਆਪਣੇ ਹੁਣ ਦੇ ਤੀਵ੍ਰ ਪੁਰਸ਼ਾਰਥ ਅਤੇ ਭਵਿਖ ਦੇ ਰਾਜ ਅਧਿਕਾਰੀ, ਤਖ਼ਤ ਤੇ ਤਾਂ ਦੋ ਹੀ ਬੈਠਦੇ ਹਨ ਲੇਕਿਨ ਰਾਜ ਦੇ ਸਾਥੀ ਉਨ੍ਹਾਂ ਦੀ ਪਹਿਲੀ ਮਾਲਾ ਹੈ। ਤਾਂ ਆਪਣੇ ਨੂੰ ਚੈਕ ਕੀਤਾ ਹੈ। ਬਾਪਦਾਦਾ ਦੇ ਨਾਲ ਤਾਂ ਚੱਲੋਗੇ ਕਿਉਕਿ ਹੁਣ ਤੁਸੀਂ ਸਭ ਦੀ ਰਿਟਰਨ ਜਰਣੀ ਹੈ। ਜਦ ਜਾਣਾ ਹੀ ਹੈ, ਬਾਪ ਦੇ ਨਾਲ ਜਾਣਾ ਹੈ, ਇੱਕਲੇ ਨਹੀਂ ਜਾਣਾ ਹੈ। ਤਾਂ ਨਾਲ ਜਾਣ ਵਾਲੇ ਨੇੜੇ ਦੇ ਮਣਕੇ ਕੌਣ ਹੋਣਗੇ? ਜੋ ਬਹੁਤਕਾਲ ਦੇ ਤੀਵ੍ਰ ਪੁਰਸ਼ਾਰਥੀ ਹੋਣਗੇ। ਪੁਰਸ਼ਾਰਥੀ ਨਹੀਂ, ਕਦੇ - ਕਦੇ ਵਾਲੇ ਨਹੀਂ। ਬਹੁਤਕਾਲ ਦੇ ਬਾਪ ਸਮਾਨ ਹੀ ਰਾਜ ਅਧਿਕਾਰੀ ਬਣਨਗੇ। ਤਾਂ ਕੀ ਸਮਝਦੇ ਹੋ? ਤੀਵ੍ਰ ਪੁਰਸ਼ਾਰਥ ਹੈ? ਜੋ ਸਮਝਦੇ ਹਨ ਮੈਂ ਤੀਵ੍ਰ ਪੁਰਸ਼ਾਰਥੀ ਦੀ ਲਾਈਨ ਵਿੱਚ ਹਾਂ, ਉਹ ਹੱਥ ਉਠਾਉਣਗੇ। ਤੀਵ੍ਰ ਪੁਰਸ਼ਾਰਥੀ, ਵੱਡਾ ਹੱਥ ਉਠਾਓ, ਛੋਟਾ ਹੱਥ ਉਠਾਉਂਦੇ ਹਨ। ਚੰਗਾ ਬਹੁਤ ਉਠਾ ਰਹੇ ਹਨ। ਫਿਰ ਲੰਬਾ ਹੱਥ ਉਠਾਓ, ਇਵੇਂ ( ਛੋਟਾ ) ਨਹੀਂ।

ਬਾਪਦਾਦਾ ਤੇ ਰੋਜ ਬੱਚਿਆਂ ਦਾ ਚਾਰਟ ਵੇਖਦੇ ਹਨ। ਮਿਜੋਰਟੀ ਤੀਵ੍ਰ ਪੁਰਸ਼ਾਰਥੀ ਵੀ ਹਨ ਲੇਕਿਨ ਕਦੇ - ਕਦੇ ਦਾ ਸ਼ਬਦ ਵੀ ਨਾਲ ਲਗਾ ਦਿੰਦੇ ਹਨ। ਲੇਕਿਨ ਬਾਪ ਕਿਉਂ ਕਹਿ ਰਹੇ ਹਨ? ਅਟੈਂਸ਼ਨ ਪਲੀਜ਼, ਸੂਕਸ਼ਮ ਸੰਕਲਪ ਵਿਚ ਵੀ ਹਲਚਲ ਨਹੀਂ ਹੋਵੇ। ਅਚਲ, ਅਡੋਲ, ਸ਼ੁੱਧ ਸੰਕਲਪਧਾਰੀ ਬਹੁਤ ਸਮੇਂ ਤੋਂ ਬਣਨਾ ਹੀ ਹੈ। ਕਈ ਬੱਚੇ ਬਹੁਤ ਮਿੱਠੀ - ਮਿੱਠੀ ਰੂਹਰਿਹਾਨ ਕਰਦੇ ਹਨ, ਕਹਿੰਦੇ ਹਨ ਬਾਬਾ ਅਸੀਂ ਤਿਆਰ ਹੋ ਹੀ ਜਾਵਾਂ ਗੇ ਕਿਉਂਕਿ ਸਮੇਂ ਜਿਨਾਂ ਨੇੜੇ ਆਵੇਗਾ, ਹਾਲਾਤ ਹਲਚਲ ਵਿਚ ਆਉਣਗੇ ਤਾਂ ਵੈਰਾਗ ਤੇ ਆਟੋਮੈਟਿਕਲੀ ਆ ਜਾਵੇਗਾ। ਲੇਕਿਨ ਤੁਹਾਡਾ ਟੀਚਰ ਕੌਣ ਹੋਇਆ? ਸਮੇਂ ਜਾਂ ਬਾਪ? ਸਮੇਂ ਤੇ ਤੁਹਾਡੀ ਰਚਨਾ ਹੈ। ਤਾਂ ਬਾਪ ਹੁਣ ਇਸ਼ਾਰਾ ਦੇ ਰਿਹਾ ਹੈ ਕਿ ਬਹੁਤ ਸਮੇਂ ਦਾ ਤੀਵ੍ਰ ਪੁਰਸ਼ਾਰਥ ਅੰਤ ਵਿਚ ਪਾਸ ਵਿਧ ਆਨਰ ਬਣਾਵੇਗਾ। ਪਾਸ ਤੇ ਸਾਰੇ ਹੋਣਗੇ ਲੇਕਿਨ ਪਾਸ ਵਿਧ ਆਨਰ ਬਣਨ ਵਾਲਾ ਬਹੁਤ ਸਮੇਂ ਦਾ ਲਗਾਤਾਰ ਤੀਵ੍ਰ ਪੁਰਸ਼ਾਰਥ ਕਰਨ ਵਾਲਾ ਜਰੂਰੀ ਹੈ ਇਸਲਈ ਅੱਜ ਦੀ ਤਾਰੀਖ ਨੋਟ ਕਰ ਦਵੋ, ਹੁਣ ਵੀ ਕਦੇ - ਕਦੇ, ਸਮਥਿੰਗ, ਹੋ ਜਾਵਾਂਗੇ, ਕਰ ਹੀ ਲਵਾਂਗੇ… ਇਹ ਸ਼ਬਦ ਅੱਗੇ ਵੀ ਚਲਦੇ ਨਾ ਰਹਿਣ। ਬਾਪ ਦਾ ਪਿਆਰ ਤੇ ਸਦਾ ਹੀ ਹੈ। ਲਾਸ੍ਟ ਦਾਣੇ ਤੇ ਵੀ ਬਾਪ ਦਾ ਪਿਆਰ ਹੈ। ਕਿਉਂ? ਦਿਲ ਤੋਂ ਮੇਰਾ ਬਾਬਾ ਤੇ ਕਿਹਾ, ਅੱਜ ਦੀਆਂ ਵੱਡੀਆਂ - ਵੱਡੀਆਂ ਆਤਮਾਵਾਂ ਮੇਰਾ ਬਾਬਾ ਨਹੀਂ ਕਹਿੰਦੀਆਂ, ਲੇਕਿਨ ਉਹ ਮੇਰਾ ਬਾਬਾ ਤੇ ਮੰਨਦਾ ਹੈ ਇਸਲਈ ਬਾਬਾ ਦਾ ਪਿਆਰ ਤੇ ਉਸ ਤੇ ਵੀ ਹੈ। ਬੱਚਿਆਂ ਨਾਲ ਪਿਆਰ ਤੇ ਬਾਪ ਦਾ ਸਦਾ ਹੀ ਹੈ, ਲਾਸ੍ਟ ਤੱਕ ਵੀ ਹੈ, ਲਾਸ੍ਟ ਵਾਲੇ ਤੱਕ ਵੀ ਹੈ। ਸਨੇਹ ਨੇ ਵੀ ਤੁਹਾਨੂੰ ਬਾਪ ਦਾ ਬਣਾਇਆ ਹੈ। ਬਾਪਦਾਦਾ ਨੇ ਇਹ ਵੀ ਕਿਹਾ ਹੈ ਕਿ ਸਨੇਹ ਮਿਜੋਰਟੀ ਬੱਚਿਆਂ ਦਾ ਹੈ ਅਤੇ ਰਹੇਗਾ ਲੇਕਿਨ ਸਿਰਫ ਸਨੇਹ ਨਹੀਂ, ਸ਼ਕਤੀ ਵੀ ਚਾਹੀਦੀ ਹੈ। ਤੀਵ੍ਰ ਪੁਰਸ਼ਾਰਥ ਵੀ ਚਾਹੀਦਾ ਹੈ।

ਬਾਪਦਾਦਾ ਦਾ ਤੇ ਬੱਚਿਆਂ ਤੇ ਫੇਥ ਹੈ ਨਾ। ਤਾਂ ਹੁਣ ਤੋਂ ਹੀ ਪਦਮ ਪਦਮਗੁਣਾਂ ਅਜਿਹੇ ਬੱਚਿਆਂ ਨੂੰ ਮੁਬਾਰਕ ਦੇ ਰਹੇ ਹਨ। ਵਾਹ ਬੱਚੇ ਵਾਹ! ਹਿੰਮਤ ਵਾਲੇ ਹਨ। ਤੁਹਾਡੀ ਹਿੰਮਤ ਤੇ ਬਾਪ ਦੀ ਮਦੱਦ ਤੇ ਹੋਵੇਗੀ ਹੀ। ਹੁਣ ਇੱਕ ਗੱਲ ਕਰਨਾ। ਜੋ ਆਪਣੇ ਮਨ ਨੂੰ ਬਿਜੀ ਰੱਖਣ ਦੇ ਲਈ, ਜਿਵੇਂ ਪਹਿਲੇ ਬਾਪ ਨੇ ਕਿਹਾ ਸੈਕਿੰਡ ਵਿਚ ਸਟਾਪ, ਬਿੰਦੂ ਹਾਂ, ਬਿੰਦੂ ਲਗਾਣਾ ਹੈ ਅਤੇ ਸਭ ਨੂੰ ਬਿੰਦੂ ਰੂਪ ਵਿਚ ਵੇਖਣਾ ਹੈ। ਜਦ ਵੇਖੋਗੇ ਹੀ ਬਿੰਦੂ ਤਾਂ ਹੋਰ ਕੋਈ ਵੀ ਸੰਕਲਪ ਨਹੀਂ ਚੱਲੇਗਾ। ਮਨਸਾ ਸੇਵਾ ਦਾ ਅਟੈਂਸ਼ਨ ਰੱਖਣਾ, ਇਤਨੀਆਂ ਦੁਖੀ ਆਤਮਾਵਾਂ ਜੋ ਚਿੱਲਾ ਰਹੀਆਂ ਹਨ, ਉਨ੍ਹਾਂ ਨੂੰ ਕਿਰਨਾਂ ਦੇਣ ਦੀ ਸੇਵਾ ਵਿਚ ਐਕਸਟ੍ਰਾ ਮਨ ਨੂੰ ਲਗਾਣਾ। ਮਨਸਾ ਸੇਵਾ ਬਹੁਤ ਸ੍ਰੇਸ਼ਠ ਸੇਵਾ ਹੈ। ਦੁਖੀਆਂ ਦਾ ਵੀ ਫ਼ਾਇਦਾ ਅਤੇ ਤੁਹਾਡਾ ਆਪਣਾ ਵੀ ਫਾਇਦਾ। ਡਬਲ ਫ਼ਾਇਦਾ ਹੈ। ਜਿਵੇਂ ਵਾਚਾ ਨਾਲ ਸੇਵਾ ਕਰਦੇ ਹੋ ਅਤੇ ਸੇਵਾ ਵਧਦੀ ਵੀ ਜਾਂਦੀ ਹੈ, ਦਿਲ ਤੋਂ ਕਰਦੇ ਹੋ, ਸੰਖਿਆ ਵੀ ਵਧਦੀ ਜਾਂਦੀ ਹੈ, ਸੈਂਟਰ ਵੀ ਵਧਦੇ ਜਾਂਦੇ ਹਨ, ਵਾਚਾ ਦੀ ਸੇਵਾ ਮਿਜੋਰਟੀ ਦੀ ਠੀਕ ਹੈ। ਸਭ ਦੀ ਨਹੀਂ, ਮਿਜੋਰਟੀ ਦੀ। ਇਵੇਂ ਹੁਣ ਮਨ ਤੋਂ ਵਿਸ਼ੇਸ਼ ਆਤਮਾਵਾਂ ਨੂੰ ਅੰਚਲੀ ਦੇਣ ਦੀ ਸੇਵਾ ਵੀ ਕਰਦੇ ਰਹੋ। ਮਨ ਨੂੰ ਫ੍ਰੀ ਨਹੀਂ ਛੱਡੋ। ਕਿਸੇ ਨਾ ਕਿਸੇ ਸੇਵਾ ਵਿਚ ਮਨ ਤੋਂ ਸ਼ਕਤੀਆਂ ਦੇਣ ਦੀ, ਮੁੱਖ ਤੋਂ ਵਾਣੀ ਦੀ ਸੇਵਾ, ਕਰਮ ਤੋਂ ਗੁਣਾਂ ਦੀ ਸੇਵਾ, ਸੰਬੰਧ - ਸੰਪਰਕ ਵਿਚ ਖੁਸ਼ੀ ਦੇਣ ਦੀ ਸੇਵਾ, ਇਨ੍ਹਾਂ ਵੱਖ - ਵੱਖ ਸੇਵਾਵਾਂ ਵਿਚ ਮਨ ਨੂੰ ਬਿਜੀ ਰਖੋ ਕਿਉਂਕਿ ਸਾਰੇ ਵਿਸ਼ਵ ਵਿਚ ਰਿਚੇਸਟ ਆਤਮਾਵਾਂ ਕਿਹੜੀਆਂ ਹਨ? ਤੁਸੀ ਹੀ ਹੋ ਨਾ! ਕਿੰਨੇ ਖਜਾਨੇ ਮਿਲੇ ਹਨ? ਤਾਂ ਹਰ ਖਜਾਨੇ ਨਾਲ ਸੇਵਾ ਕਰੋ। ਖਜਾਨੇ ਨੂੰ ਜਿਨਾਂ ਸਰਵ ਵਿਚ ਲਗਾਓਗੇ, ਉਤਨੇ ਖਜਾਨੇ ਵਧਦੇ ਜਾਣਗੇ ਇਸਲਈ ਹੁਣ ਜਿਵੇਂ ਸਵ ਦੀ ਸੇਵਾ ਦਾ ਅਟੈਂਸ਼ਨ ਦਿੰਦੇ ਹੋ, ਇਵੇਂ ਹੀ ਦੁਖੀ ਆਤਮਾਵਾਂ ਦੀ, ਆਪਣੇ ਭਗਤਾਂ ਦੀ ਮਨਸਾ ਦ੍ਵਾਰਾ ਕਿਰਨਾਂ ਦੇਣ ਦੇ ਦੇਵਾ ਵੀ ਅਟੈਂਸ਼ਨ ਦੇਕੇ ਸਾਰੇ ਦਿਨ ਵਿਚ ਕਰੋ, ਬਹੁਤ ਚਿਲਾਉਂਦੇ ਹਨ। ਤੁਹਾਨੂੰ ਸੁਣਨ ਵਿਚ ਨਹੀਂ ਆਉਂਦਾ। ਮਿਜੋਰਟੀ ਹਹ ਘਰ ਵਿਚ ਦੁੱਖ ਦਾ ਕੋਈ ਨਾ ਕੋਈ ਕਾਰਣ ਹੈ। ਅਜਿਹੇ ਦੁਖੀਆਂ ਨੂੰ ਸੁਖ ਦੇਣ ਵਾਲਾ ਕੌਣ? ਬੋਲੋ, ਕੌਣ ਹੈ? ਤੁਸੀ ਹੀ ਤੇ ਹੋ। ਤਾਂ ਇਸ ਮਨਸਾ ਸੇਵਾ ਨੂੰ ਸਾਰੇ ਦਿਨ ਵਿਚ ਚੈਕ ਕਰੋ - ਕਿੰਨਾਂ ਸਮੇਂ ਕੀਤੀ? ਜਿਵੇਂ ਖੁਦ ਦੇ ਵਾਸਤੇ ਦਿੰਦੇ ਹੋ, ਉਵੇਂ ਮਨਸਾ ਸੇਵਾ ਦੇ ਲਈ ਕਿਨਾਂ ਸਮੇਂ ਦਿੱਤਾ। ਰਹਿਮਦਿਲ ਹੋ ਨਾ। ਤਾਂ ਦੁਖੀਆਂ ਤੇ ਰਹਿਮ ਕਰੋ। ਤੁਹਾਡਾ ਗੀਤ ਵੀ ਹੈ ਨਾ, ਓ ਮਾਂ ਬਾਪ ਦੁਖੀਆਂ ਤੇ ਰਹਿਮ ਕਰੋ। ਬਾਪਦਾਦਾ ਨੂੰ ਬਹੁਤ ਆਵਾਜ ਸੁਨਣੇ ਪੈਂਦੇ ਹਨ। ਤੁਹਾਨੂੰ ਲੋਕਾਂ ਨੂੰ ਘਟ ਸੁਣਾਈ ਦਿੰਦੇ ਹਨ ਲੇਕਿਨ ਹੁਣ ਸੁਣੋ। ਕਿੱਥੇ ਜਾਣ ਗੇ ਉਹ, ਤੁਹਾਡੇ ਹੀ ਤੇ ਭਾਈ - ਭੈਣ ਹਨ। ਤਾਂ ਆਪਣਾ ਵੀ ਫਾਇਦਾ ਕਰੋ, ਮਨ ਨੂੰ ਬਿਜੀ ਰੱਖੋ ਅਤੇ ਦੁਖੀਆਂ ਦਾ ਦੁੱਖ ਹਰਣ ਕਰੋ। ਚਿਲਾਉਂਦੇ ਹਨ, ਦਿਲ ਚਿਲਾਉਂਦੀ ਹੈ। ਬਾਪਦਾਦਾ ਤੇ ਸੁਣਦੇ ਹਨ, ਤਾਂ ਬੱਚਿਆਂ ਨੂੰ ਯਾਦ ਕਰਦੇ ਹਨ ਓ ਮੇਰੇ ਲਾਡਲੇ ਬੱਚੇ, ਸਿਕਿਲਧੇ ਬੱਚੇ ਹੁਣ ਰਹਿਮ ਦਿਲ ਰੂਪ ਧਾਰਨ ਕਰੋ। ਆਪਣੇ ਬ੍ਰਾਹਮਣਾਂ ਵਿਚ ਵੀ ਇੱਕ ਦੂਜੇ ਦੇ ਸਹਿਯੋਗੀ ਬਣੋ। ਭਾਵੇਂ ਕਿਵੇਂ ਦਾ ਵੀ ਸੰਸਕਾਰ ਹੈ, ਲੇਕਿਨ ਤੁਹਾਡਾ ਕੰਮ ਕੀ ਹੈ? ਸੰਸਕਾਰ ਨਾਲ ਟੱਕਰ ਖਾਣਾ ਜਾਂ ਉਨ੍ਹਾਂ ਨੂੰ ਸੰਸਕਾਰ ਦੇ ਟੱਕਰ ਤੋਂ ਛੁਡਾਉਣਾ। ਤੁਹਾਡਾ ਵੀ ਟਾਇਟਲ ਹੈ ਨਾ ਦੁੱਖਹਰਤਾ, ਸੁਖਕਰਤਾ। ਬਾਪ ਦੇ ਸਾਥੀ ਹੋ ਨਾ। ਬਾਪ ਦੇ ਸਾਥੀ ਕੀ ਸੰਕਲਪ ਕੀਤਾ ਹੈ? ਇਸ ਵਿਸ਼ਵ ਨੂੰ ਦੁੱਖ ਅਸ਼ਾਂਤੀ ਤੋਂ ਬਦਲ ਸੁਖ ਸ਼ਾਂਤੀ ਸਥਾਪਨ ਕਰਨੀ ਹੀ ਹੈ। ਕਰਨੀ ਹੈ ਨਾ! ਹੱਥ ਉਠਾਓ। ਕਰਨੀ ਹੈ? ਕੀ ਸਿਰਫ ਦੇਖਣਾ ਹੈ, ਹੋ ਰਿਹੈ ਹੈ ਲੇਕਿਨ ਹੁਣ ਬਦਲਣਾ ਹੈ। ਭਾਵੇਂ ਬ੍ਰਾਹਮਣ ਆਤਮਾ ਹੋ, ਵੇਖਦੇ ਨਹੀਂ ਰਹੋ, ਇਹ ਕਰ ਰਹੇ ਹਨ ਲੇਕਿਨ ਉਨ੍ਹਾਂ ਨੂੰ ਵੀ ਵਾਣੀ ਅਤੇ ਮਨਸਾ ਸੰਕਲਪ ਦ੍ਵਾਰਾ ਪਰਿਵਰਤਨ ਕਰੋ, ਕਰਨਾ ਨਹੀਂ ਚਾਹੀਦਾ! ਬਾਪਦਾਦਾ ਸੁਣਦਾ ਰਹਿੰਦਾ ਹੈ, ਬਾਪਦਾਦਾ ਤੱਕ ਗੱਲ ਦੇ ਦਿੱਤੀ, ਜਦ ਗੱਲ ਦੇ ਦਿੱਤੀ ਤਾਂ ਖੁਦ ਬਾਪ ਦੇ ਡਾਇਰੈਕਸ਼ਨ ਤੇ ਚੱਲੋ, ਜਿੰਮੇਵਾਰ ਬਾਪਦਾਦਾ ਅਤੇ ਉਨ੍ਹਾਂ ਦੇ ਸਾਥੀ ਮੁਰਬੀ ਬੱਚੇ, ਨਿਮਿਤ ਬਣੇ ਹੋਏ ਬੱਚੇ ਹਨ। ਤਾਂ ਸਦਾ ਆਪਣੇ ਮਨ ਨੂੰ ਵਿਅਰਥ ਸੰਕਲਪਾਂ ਦੇ ਬਜਾਏ ਹੁਣ ਦੁਖੀ ਆਤਮਾਵਾਂ ਨੂੰ, ਭਾਵੇਂ ਬ੍ਰਾਹਮਣ ਹਨ ਜਾਂ ਕੋਈ ਵੀ ਹੈ, ਡਿਸਟਰਬ ਆਤਮਾ ਨੂੰ ਸਹਿਯੋਗ ਦਵੋ। ਸਹਿਯੋਗੀ ਬਣੋ। ਅੱਛਾ।

ਨਵੇਂ - ਨਵੇਂ ਬੱਚੇ ਜੋ ਪਹਿਲੀ ਵਾਰੀ ਆਏ ਹਨ ਉਨ੍ਹਾਂ ਨੂੰ ਇੱਕ ਸੈਕਿੰਡ ਵਿਚ 10 ਮਿੰਟ ਦ ਕੰਮ ਕਰਨਾ ਹੈ। ਸਮੇਂ ਨੂੰ ਜਰਾ ਵੀ ਵਿਅਰਥ ਨਹੀਂ ਕਰਨਾ, ਅਟੈਂਸ਼ਨ ਦੇਣਾ। ਆਪਣਾ ਪੁਰਸ਼ਾਰਥ ਤੀਵ੍ਰ ਕਰ ਜਿੰਨਾਂ ਅੱਗੇ ਵਧਣਾ ਚਾਹੋ ਉਤਨਾ ਵਧ ਸਕਦੇ ਹੋ। ਇਹ ਤੁਸੀ ਸਭ ਨੂੰ ਬ੍ਰਾਹਮਣਾਂ ਦੇ ਵਲੋਂ, ਬਾਪ ਦੇ ਵੱਲੋਂ ਸ਼ੁਭ ਭਾਵਨਾ, ਸ਼ੁਭ ਕਾਮਨਾ ਹੈ। ਅੱਛਾ। ( ਸਾਰੇ ਮਧੂਬਨ ਵਾਲੇ ਉੱਠੋ)

ਮਧੂਬਨ ਵਾਲੇ ਜੇਕਰ ਨਹੀਂ ਹੁੰਦੇ ਤਾਂ ਤੁਹਾਡੀ ਮਹਿਮਾਨ ਨਿਵਾਜੀ ਕੌਣ ਕਰਦਾ। ਆਰਾਮ ਨਾਲ ਆਉਂਦੇ ਹੋ, ਖਾਂਦੇ ਹੋ, ਪੀਂਦੇ ਹੋ, ਰੀਫਰੇਸ਼ ਹੁੰਦੇ ਹੋ ਤਾਂ ਮਧੂਬਨ ਵਾਲਿਆਂ ਦੇ ਲਈ ਤਾਲੀ ਵਜਾਵੋ। ਬਾਪਦਾਦਾ ਜਾਣਦੇ ਹਨ ਕਿ ਜਗ੍ਹਾ ਘਟ ਹੋਣ ਦੇ ਕਾਰਨ ਮਧੂਬਨ ਵਾਲਿਆਂ ਨੂੰ ਥੋੜ੍ਹਾ ਦੂਰ ਬੈਠਕੇ ਸੁਣਨਾ ਪੈਂਦਾ ਹੈ। ਇਹ ਵੀ ਸੇਵਾ ਹੈ, ਮਧੂਬਨ ਵਾਲਿਆਂ ਦੀ ਇਹ ਵੀ ਸੇਵਾ ਹੈ। ਦੁਜਿਆਂ ਨੂੰ ਸੁਖ ਦੇਣਾ, ਸੁਖਦਾਤਾ ਹੋ ਗਏ ਨਾ। ਤਾਂ ਮਧੂਬਨ ਵਾਲਿਆਂ ਦਾ ਕੰਮ ਹੈ ਸੁਖ ਦੇਣਾ ਅਤੇ ਸੁਖ ਲੈਣਾ ਕਿਉਂਕਿ ਜੋ ਵੀ ਆਉਂਦੇ ਹਨ ਉਨ੍ਹਾਂ ਦੇ ਅਨੁਭਵਾਂ ਨੂੰ ਤੁਸੀ ਅਨੁਭਵ ਸੁਣਾਉਂਦੇ ਹੋ, ਉਸ ਅਨੁਭਵ ਨਾਲ ਇਕ ਦੋ ਨੂੰ ਫਾਇਦਾ ਹੋ ਜਾਂਦਾ ਹੈ। ਕਈ ਫ਼ਾਇਦੇ ਹੁੰਦੇ ਹਨ ਲੇਕਿਨ ਟਾਇਮ ਘਟ ਹੋਣ ਦੇ ਕਾਰਨ ਸੁਣਾਉਂਦੇ ਘਟ ਹਨ। ਲੇਕਿਨ ਮਧੂਬਨ ਵਾਲਿਆਂ ਦਾ ਟਾਈਟਲ ਕੀ ਹੋਇਆ? ਸੁਖ ਦੇਣਾ ਅਤੇ ਸੁਖ ਲੈਣਾ। ਸੁਖਦਾਤਾ ਦੇ ਬੱਚੇ ਫਾਲੋ ਫਾਦਰ ਕਰਨ ਵਾਲੇ ਹਨ। ਅੱਛਾ।

ਇਸ ਵਾਰੀ ਜੋ ਆਏ ਹਨ ਉਨ੍ਹਾਂ ਵਿਚ ਮੁਰਲੀ ਰੈਗੂਲਰ ਜੋ ਸੁਣਦੇ ਹਨ, ਕੋਈ ਹਨ ਜੋ ਮੁਰਲੀ ਨਹੀਂ ਸੁਣਦੇ, ਉਹ ਹੱਥ ਉਠਾਓ। ਕੋਈ ਨਹੀਂ। ਅੱਛਾ। ਉਹ ਉੱਠੋ ਜੋ ਨਹੀਂ ਪੜਦੇ ਜਾਂ ਸੁਣਦੇ ਹਨ। ਥੋੜੇ ਹਨ। ਕੋਈ ਗੱਲ ਨਹੀਂ ਲੇਕਿਨ ਹੁਣ ਜੋ ਵੀ ਸਮੇਂ ਮਿਲਿਆ ਉਸ ਵਿਚ ਬਾਪ ਦੇ ਮਹਾਵਾਕ ਜਰੂਰ ਸੁਣਨਾ ਜਾਂ ਪੜਨਾ। ਪਰਮਧਾਮ ਤੋਂ ਬਾਪਦਾਦਾ ਆਉਂਦਾ ਹੈ, ਸੂਕਸ਼ਮ ਵਤਨ ਤੋਂ ਬ੍ਰਹਮਾ ਬਾਬਾ ਆਉਂਦਾ ਹੈ, ਅਤੇ ਆਕੇ ਮਹਾਵਾਕ ਉਚਾਰਨ ਕਰਦੇ ਹਨ ਇਸਲਈ ਮੁਰਲੀ ਕਦੇ ਵੀ ਇਕ ਦਿਨ ਵੀ ਮਿਸ ਨਹੀਂ ਕਰਨੀ। ਮਿਸ ਕਰੋਂਗੇ ਤਾਂ ਆਪਣਾ ਬਾਪਦਾਦਾ ਦਾ ਦਿਲਤਖ਼ਤ ਛੁੱਟ ਜਾਵੇਗਾ ਇਸਲਈ ਜੋ ਵੀ ਮੁਰਲੀ ਮਿਸ ਕਰਦੇ ਹਨ ਉਹ ਸਮਝਣ ਅਸੀਂ ਤਿੰਨ ਤਖ਼ਤ ਦੇ ਮਾਲਿਕ ਨਹੀਂ, ਦੋ ਤਖ਼ਤ ਦੇ ਮਾਲਿਕ ਵੀ ਸ਼ਕਤੀ ਅਨੁਸਾਰ ਬਣਨਗੇ ਇਸਲਈ ਮੁਰਲੀ, ਮੁਰਲੀ, ਮੁਰਲੀ ਕਿਉਂਕਿ ਮੁਰਲੀ ਵਿਚ ਰੋਜ ਦੇ ਡਾਇਰੈਕਸ਼ਨ ਹੁੰਦੇ ਹਨ, ਚਾਰ ਹੀ ਸਬਜੈਕਟ ਦੇ ਡਾਇਰੈਕਸ਼ਨ ਹੁੰਦੇ ਹਨ, ਤਾਂ ਰੋਜ ਦੇ ਡਾਇਰੈਕਸ਼ਨ ਲੈਣੇ ਹਨ ਨਾ। ਤਾਂ ਜੋ ਵੀ ਮਿਸ ਕਰਦਾ ਹੋਵੇ, ਕਾਰਨੇ - ਅਕਾਰਣੇ ਉਹ ਆਪਣਾ ਪ੍ਰੋਗਰਾਮ ਬਣਾਵੇ ਕਿ ਕਿਵੇਂ ਮੁਰਲੀ ਸੁਣਨ। ਕੋਈ ਨਾ ਕੋਈ ਸੇਲਵੇਸ਼ਨ ਬਨਾਉਣ। ਅੱਜਕਲ ਸਾਇੰਸ ਦੇ ਸਾਧਨ ਤੁਹਾਡੇ ਲਈ ਨਿਕਲੇ ਹਨ। ਬ੍ਰਹਮ ਬਾਪ ਵਿਚ ਪ੍ਰਵੇਸ਼ਤਾ ਦੇ ਸੌ ਸਾਲ ਪਹਿਲੇ ਇਹ ਸਾਇੰਸ ਨਿਕਲੀ ਹੈ, ਤੁਹਾਡੇ ਕੰਮ ਵਿਚ ਵੀ ਆਉਣੀ ਹੈ ਇਸਲਈ ਉਸ ਨੂੰ ਯੂਜ ਕਰੋ। ਫਾਇਦਾ ਉਠਾਓ। ਅੱਛਾ - ਸਾਮ੍ਹਣੇ ਬੈਠੇ ਹੋਏ ਜਾਂ ਕਿਤੇ ਵੀ ਸੁਣਨ ਵਾਲੇ ਬੱਚਿਆਂ ਨੂੰ ਬਾਪਦਾਦਾ ਦੀ ਦਿਲ ਵਾ ਜਾਣ ਸਿਕ ਅਤੇ ਪ੍ਰੇਮ ਨਾਲ ਯਾਦ ਪਿਆਰ ਅਤੇ ਨਮਸਤੇ।

ਸੇਵਾ ਦਾ ਟਰਨ ਯੂ . ਪੀ . ਬਨਾਰਸ ਦਾ ਹੈ :- ਯੂ . ਪੀ. ਤੋਂ
ਬ੍ਰਹਮਾ
ਬਾਪ ਦਾ, ਜਗਤ ਅੰਬਾ ਦਾ ਬਹੁਤ ਪਿਆਰ ਰਿਹਾ ਹੈ। ਜਿਨਾਂ ਬ੍ਰਹਮਾ ਬਾਬਾ ਯੂ . ਪੀ.ਵਿਚ ਆਏ ਹਨ, ਉਤਨਾ ਬੰਬੇ ਵਿਚ ਵੀ ਆਏ ਹਨ, ਲੇਕਿਨ ਯੂ . ਪੀ.ਵਿਚ ਵੀ ਆਏ ਹਨ। ਤਾਂ ਜਿਸ ਜਗ੍ਹਾ ਬ੍ਰਹਮਾ ਬਾਪ ਦੇ ਪੈਰ ਪਏ ਉਹ ਸਥਾਨ ਕਿੰਨਾਂ ਭਾਗਵਾਨ ਹੈ। ਲਖਨਉ ਅਤੇ ਕਾਨਪੁਰ ਦੋਵੇਂ ਹੀ ਇਸ ਭਾਗ ਦੇ ਅਧਿਕਾਰੀ ਬਣੇ ਹਨ। ਬੰਬੇ ਵੀ ਬਣਿਆ ਹੈ ਲੇਕਿਨ ਹੁਣ ਯੂ. ਪੀ ਦਾ ਟਰਨ ਹੈ। ਡਾਇਰੈਕਟ ਮਾਂ ਅਤੇ ਬਾਪ ਦੇ ਸਿੱਖਿਆ ਦੀਆਂ ਬੂੰਦਾਂ ਯੂ. ਪੀ ਵਿਚ ਪਈਆਂ ਹਨ। ਹੁਣ ਯੂ. ਪੀ ਨੂੰ ਅੱਗੇ ਕੀ ਕਰਨਾ ਹੈ? ਵਾਣੀ ਦ੍ਵਾਰਾ ਮੇਲਿਆਂ ਵਿਚ ਸੇਵਾ ਤੇ ਕਰਦੇ ਹੋ ਲੇਕਿਨ ਹੁਣ ਦੇ ਵੇਲੇ ਅਨੁਸਾਰ ਜੋ ਬਾਪਦਾਦਾ ਕਹਿੰਦਾ ਆਇਆ ਹੈ ਪਹਿਲੇ ਵੀ ਵਾਰਿਸ ਅਤੇ ਨਾਮੀਗ੍ਰਾਮੀ ਮਾਇਕ, ਨਾਮੀਗ੍ਰਾਮੀ ਦਾ ਅਰਥ ਇਹ ਹੈ ਕਿ ਉਨ੍ਹਾਂ ਦੇ ਕਹਿਣ ਦਾ ਪ੍ਰਭਾਵ ਸੁਣਨ ਵਾਲਿਆਂ ਤੇ ਪੈਣ ਵਾਲਾ ਹੋਵੇ, ਅਜਿਹੇ ਮਾਇਕ ਤਿਆਰ ਕਰੋ। ਅਜਿਹੇ ਵਾਰਿਸਾਂ ਦਾ ਗਰੁੱਪ ਹਰ ਸੈਂਟਰ ਤੇ ਹੋਵੇ। ਕਿੰਨੇ ਸੈਂਟਰ ਹਨ ਯੂੰ . ਪੀ. ਵਿਚ ਬਹੁਤ ਹਨ ਨਾ! ਤਾਂ ਇੰਨੇ ਵਾਰਿਸ ਕੱਢਣੇ ਚਾਹੁੰਦੇ ਹਨ। ਹਿਸਾਬ ਕਰਨਾ ਕਿੰਨੇ ਸੈਂਟਰ ਹਨ ਅਤੇ ਕਿੰਨੇ ਵਾਰਿਸ ਬਣੇ ਹਨ? ਅਤੇ ਜਿੰਨੇ ਬਣਨੇ ਚਾਹੀਦੇ ਉਤਨੇ ਬਣੇ ਹਨ ਜਾਂ ਬਨਾਉਣੇ ਹਨ? ਜੇਕਰ ਬਨਾਉਣੇ ਹਨ ਤਾਂ ਸਮੇਂ ਦਾ ਕੋਈ ਭਰੋਸਾ ਨਹੀਂ ਹੈ, ਜਲਦੀ ਤੋਂ ਜਲਦੀ ਵਾਰਿਸ ਅਤੇ ਮਾਇਕ ਨਿਕਾਲੋ, ਜਿਨ੍ਹਾਂ ਦੀ ਆਵਾਜ਼ ਨਾਲ ਅਨੇਕ ਆਤਮਾਵਾਂ ਦੀ ਭਾਗ ਦੀ ਰੇਖਾ ਖੁਲ ਜਾਵੇ ਕਿਉਂਕਿ ਤੁਸੀਂ ਤਾਂ ਬਹੁਤ ਸੇਵਾ ਕੀਤੀ, ਜੋ ਪੁਰਾਣੇ ਹਨ ਉਨ੍ਹਾਂ ਨੇ ਤੇ ਬਹੁਤ ਸੇਵਾ ਕੀਤੀ। ਹੁਣ ਸੇਵਾ ਕਰਵਾਓ। ਕਰਨ ਵਾਲੇ ਤਿਆਰ ਕਰੋ। ਕਰ ਸਕਦੇ ਹੋ ਨਾ! ਹੱਥ ਉਠਾਓ ਟੀਚਰਜ਼। ਅੱਛਾ। ਟੀਚਰਜ਼ ਵੀ ਬਹੁਤ ਹਨ। ਤਾਂ ਇਤਨੇ ਹੀ ਤਿਆਰ ਕਰੋ। ਹਰ ਇੱਕ ਸੈਂਟਰ ਭਾਵੇਂ ਛੋਟਾ ਭਾਵੇਂ ਵੱਡਾ, ਸੈਂਟਰ ਦੀ ਲਿਸਟ ਵਿਚ ਹੈ ਉਨ੍ਹਾਂ ਨੂੰ ਜਰੂਰ ਆਪਣਾ ਸਬੂਤ ਦੇਣਾ ਹੈ ਕਿਉਂਕਿ ਸਮੇਂ ਦਾ ਕੋਈ ਭਰੋਸਾ ਨਹੀਂ ਹੈ। ਕਦੇ ਵੀ ਕੁਝ ਵੀ ਹੋ ਸਕਦਾ ਹੈ ਇਸਲਈ ਬਾਪਦਾਦਾ ਸਾਰੇ ਜੋ ਵੀ ਜੌਨ ਆਉਂਦੇ ਹਨ, ਨਹੀਂ ਵੀ ਆਏ ਹਨ, ਸਾਰੇ ਜੌਨ ਵਾਲਿਆਂ ਨੂੰ ਇਹ ਹੀ ਕਹਿੰਦੇ ਹਨ ਕਿ ਹੁਣ ਅੱਗੇ ਵਧੋ। ਕਲਾਸਿਜ ਤੇ ਚਲਦੇ ਰਹਿੰਦੇ ਹਨ, ਸੰਖਿਆ ਵੀ ਵਧਦੀ ਰਹਿੰਦੀ ਹੈ ਲੇਕਿਨ ਹੁਣ ਨਿਮਿਤ ਬਣਨ ਵਾਲੇ ਬਣਾਓ ਅਤੇ ਬਨਾਉਣ ਦੇ ਲਈ ਬਾਪਦਾਦਾ ਨੇ ਵੇਖਿਆ ਹੈ, ਹੈ ਜੌਨ ਵਿਚ ਅਜਿਹੀਆਂ ਆਤਮਾਵਾਂ ਹਨ ਜੋ ਨਿਮਿਤ ਬਣ ਸਕਦੀਆਂ ਹਨ। ਤਾਂ ਯੂ. ਪੀ. ਇੱਕ ਤੇ ਭਗਤਾਂ ਦਾ ਕਲਿਆਣ ਕਰੋ, ਭਗਤ ਕਹਾਉਣ ਵਾਲੇ ਭਾਵੇਂ ਘਟ ਹਨ, ਲੇਕਿਨ ਭਗਤ ਵੀ ਹਨ। ਉਨ੍ਹਾਂ ਨੂੰ ਭਗਤੀ ਦਾ ਫਲ ਦਵਾਓ। ਬਹੁਤ ਮੇਹਨਤ ਕਰਦੇ ਹਨ। ਬਾਪਦਾਦਾ ਨੇ ਵੇਖਿਆ ਕਿ ਹਰ ਇੱਕ ਆਪਣੇ ਪੁਰਸ਼ਾਰਥ ਵਿਚ ਵਧ ਵੀ ਰਹੇ ਹਨ ਲੇਕਿਨ ਹੁਣ ਵੀ ਵਧਨ ਦੀ ਮਾਰਜਿਨ ਹੈ। ਕਰ ਰਹੇ ਹੋ, ਇਵੇਂ ਨਹੀਂ, ਨਹੀਂ ਕਰ ਰਹੇ ਹੋ। ਕਰ ਵੀ ਰਹੇ ਹੋ ਲੇਕਿਨ ਥੋੜ੍ਹੀ ਹੋਰ ਸਪੀਡ ਵਧਾਓ। ਚੰਗੇ ਹੋ ਅਤੇ ਚੰਗੀ ਸੇਵਾ ਕਰਦੇ ਹੋ। ਸਾਰੀਆਂ ਦਾਦੀਆਂ ਵੀ ਤੁਹਾਨੂੰ ਲੋਕਾਂ ਨੂੰ ਮੁਬਾਰਕ ਦਿੰਦਿਆਂ ਹਨ। ਪਾਂਡਵ ਵੀ ਕਿੰਨੇ ਆਉਂਦੇ ਹਨ। ਪਾਂਡਵ ਵੀ ਘਟ ਨਹੀ ਹਨ। ਕਈ ਅਜਿਹੀਆਂ ਸੇਵਾਵਾਂ ਹਨ ਜੋ ਪਾਂਡਵ ਹੀ ਕਰ ਸਕਦੇ ਹਨ ਇਸਲਈ ਪਾਂਡਵਾਂ ਨੂੰ ਵੀ ਬਾਪਦਾਦਾ ਅਤੇ ਸਰਵ ਮਧੂਬਨ ਨਿਵਾਸੀ ਮੁਬਾਰਕ ਦੇ ਰਹੇ ਹਨ। ਅੱਛਾ।

ਵਰਦਾਨ:-
ਬੁੱਧੀ ਰੂਪੀ ਪੈਰ ਮਰਿਯਾਦਾ ਦੀ ਲਕੀਰ ਦੇ ਅੰਦਰ ਰੱਖਣ ਵਾਲੇ ਸਰਵ ਪ੍ਰਾਪਤੀ ਸੰਪੰਨ ਸ਼ਕਤੀਸ਼ਾਲੀ ਭਵ।

ਜੋ ਬੱਚੇ ਬੁੱਧੀ ਰੂਪੀ ਪੈਰ ਜਰਾ ਵੀ ਮਰਿਯਾਦਾ ਦੀ ਲਕੀਰ ਤੋਂ ਬਾਹਰ ਨਹੀਂ ਕੱਢਦੇ ਉਹ ਲੱਕੀ ਅਤੇ ਲਵਲੀ ਬਣ ਜਾਂਦੇ ਹਨ। ਉਨ੍ਹਾਂ ਨੂੰ ਕਦੇ ਕੋਈ ਵੀ ਵਿਘਣ ਜਾਂ ਤੂਫ਼ਾਨ, ਪ੍ਰੇਸ਼ਾਨੀ, ਉਦਾਸੀ ਆ ਨਹੀਂ ਸਕਦੀ। ਜੇਕਰ ਆਉਂਦੀ ਹੈ ਤਾਂ ਸਮਝਣਾ ਚਾਹੀਦਾ ਹੈ ਕਿ ਜਰੂਰ ਬੁੱਧੀ ਰੂਪੀ ਪੈਰ ਮਰਿਯਾਦਾ ਦੀ ਲਕੀਰ ਤੋਂ ਬਾਹਰ ਕੱਢਿਆ ਹੈ। ਲਕੀਰ ਤੋਂ ਬਾਹਰ ਨਿਕਲਣਾ ਮਤਲਬ ਫਕੀਰ ਬਣਨਾ ਇਸਲਈ ਕਦੇ ਫਕੀਰ ਮਤਲਬ ਮੰਗਣ ਵਾਲੇ ਨਹੀਂ। ਸਰਵ ਪ੍ਰਾਪਤੀ ਸੰਪੰਨ ਸ਼ਕਤੀਸ਼ਾਲੀ ਬਣੋ।

ਸਲੋਗਨ:-
ਜੋ ਸਦਾ ਨਿਆਰੇ ਅਤੇ ਬਾਪ ਦੇ ਪਿਆਰੇ ਹਨ ਉਹ ਸੇਫ ਰਹਿੰਦੇ ਹਨ।

ਇਹ ਅਵਿਅਕਤ ਇਸ਼ਾਰੇ - ਅਪਵਿੱਤਰਤਾ ਦੇ ਬੀਜ ਨੂੰ ਵੀ ਸਮਾਪਤ ਕਰ ਸੰਪੂਰਨ ਸਵੱਛ ( ਪਵਿੱਤਰ) ਬਣੋ। ਦ੍ਰਿੜਤਾ ਸਫਲਤਾ ਦੀ ਚਾਬੀ ਹੈ। ਸਫਲਤਾ ਤੁਸੀ ਬੱਚਿਆਂ ਦਾ ਜਨਮ ਸਿੱਧ ਅਧਿਕਾਰ ਹੈ, ਇਸਲਈ ਦ੍ਰਿੜਤਾ ਨੂੰ ਪ੍ਰਯੋਗ ਕਰੋ, ਅਲਬੇਲੇ ਨਹੀਂ ਬਣੋ, ਹੋ ਜਾਵੇਗਾ, ਕਰ ਲਵਾਂਗੇ.. ਇਹ ਨਹੀਂ ਸੋਚੋ। ਦ੍ਰਿੜ ਸੰਕਲਪ ਨਾਲ ਮਨ ਦੇ ਵਿਅਰਥ ਸੰਕਲਪਾਂ ਨੂੰ ਸਮਾਪਤ ਕਰ ਵਿਜੇਈ ਬਣੋ।