03.02.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਹਾਨੂੰ
ਯਾਦ ਵਿੱਚ ਰਹਿਣ ਦਾ ਪੁਰਸ਼ਾਰਥ ਜਰੂਰ ਕਰਨਾ ਹੈ , ਕਿਉਂਕਿ ਯਾਦ ਦੇ ਬਲ ਨਾਲ ਹੀ ਤੁਸੀਂ ਵਿਕਰਮਾਜੀਤ
ਬਣੋਗੇ ”
ਪ੍ਰਸ਼ਨ:-
ਕਿਹੜਾ ਖਿਆਲ
ਆਇਆ ਤਾਂ ਪੁਰਸ਼ਾਰਥ ਵਿੱਚ ਡਿੱਗ ਪਵੋਗੇ? ਖੁਦਾਈ ਖ਼ਿਦਮਤਗਾਰ ਬੱਚੇ ਕਿਹੜੀ ਸੇਵਾ ਕਰਦੇ ਰਹਿਣਗੇ?
ਉੱਤਰ:-
ਕਈ ਬੱਚੇ ਸਮਝਦੇ
ਹਨ ਹਾਲੇ ਟਾਈਮ ਪਿਆ ਹੈ, ਪਿਛੋਂ ਪੁਰਸ਼ਾਰਥ ਕਰ ਲਵਾਂਗੇ, ਪਰ ਮੌਤ ਦਾ ਨਿਯਮ ਥੋੜੀ ਹੀ ਹੈ। ਕਲ - ਕਲ
ਕਰਦੇ ਮਰ ਜਾਣਗੇ ਇਸਲਈ ਇਵੇਂ ਨਾ ਸਮਝੋ ਬਹੁਤ ਵਰ੍ਹੇ ਪਏ ਹਨ, ਪਿਛਾੜੀ ਵਿੱਚ ਗੈਲਪ ਕਰ ਲਵਾਂਗੇ। ਇਹ
ਖਿਆਲ ਹੋਰ ਹੀ ਡਿਗਾ ਦੇਵੇਗਾ। ਜਿੰਨਾ ਹੋ ਸਕੇ ਯਾਦ ਵਿੱਚ ਰਹਿਣ ਦਾ ਪੁਰਸ਼ਾਰਥ ਕਰ, ਸ਼੍ਰੀਮਤ ਤੇ ਆਪਣਾ
ਕਲਿਆਣ ਕਰਦੇ ਰਹੋ। ਰੂਹਾਨੀ ਖੁਦਾਈ ਖ਼ਿਦਮਤਗਾਰ ਬੱਚੇ ਰੂਹਾਂ ਨੂੰ ਸੈਲਵੇਜ ਕਰਨ, ਪਤਿਤਾਂ ਨੂੰ ਪਾਵਨ
ਬਣਾਉਣ ਦੀ ਸੇਵਾ ਕਰਦੇ ਰਹਿਣਗੇ।
ਗੀਤ:-
ਓਮ ਨਮੋ ਸ਼ਿਵਾਏ...
ਓਮ ਸ਼ਾਂਤੀ
ਇਹ ਤਾਂ ਬੱਚਿਆਂ ਨੂੰ ਸਮਝਾਇਆ ਗਿਆ ਹੈ ਨਿਰਾਕਾਰ ਬਾਪ ਸਾਕਾਰ ਬਗੈਰ ਕੋਈ ਵੀ ਕਰਮ ਨਹੀਂ ਕਰ ਸਕਦੇ
ਹਨ। ਪਾਰ੍ਟ ਵਜਾ ਨਹੀਂ ਸਕਦੇ। ਰੂਹਾਨੀ ਬਾਪ ਆਕੇ ਬ੍ਰਹਮਾ ਦਵਾਰਾ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ
ਹਨ। ਯੋਗਬਲ ਨਾਲ ਹੀ ਬੱਚਿਆਂ ਨੂੰ ਸਤੋਪ੍ਰਧਾਨ ਬਣਨਾ ਹੈ ਫਿਰ ਸਤੋਪ੍ਰਧਾਨ ਵਿਸ਼ਵ ਦਾ ਮਾਲਿਕ ਬਣਨਾ
ਹੈ। ਇਹ ਬੱਚਿਆਂ ਦੀ ਬੁੱਧੀ ਵਿੱਚ ਹੈ। ਕਲਪ - ਕਲਪ ਬਾਪ ਆਕੇ ਰਾਜਯੋਗ ਸਿਖਾਉਂਦੇ ਹਨ। ਬ੍ਰਹਮਾ
ਦਵਾਰਾ ਆਕੇ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰਦੇ ਹਨ। ਯਾਨੀ ਮਨੁੱਖ ਨੂੰ ਦੇਵਤਾ
ਬਣਾਉਂਦੇ ਹਨ। ਮਨੁੱਖ ਜੋ ਦੇਵੀ - ਦੇਵਤਾ ਸੀ ਸੋ ਹੁਣ ਬਦਲਕੇ ਸ਼ੂਦ੍ਰ ਪਤਿਤ ਬਣ ਪਏ ਹਨ। ਭਾਰਤ ਜਦੋਂ
ਪਾਰਸਪੁਰੀ ਸੀ ਤਾਂ ਪਵਿੱਤਰਤਾ - ਸੁੱਖ - ਸ਼ਾਂਤੀ ਸਭ ਸੀ। ਇਹ 5 ਹਜ਼ਾਰ ਵਰ੍ਹੇ ਦੀ ਗੱਲ ਹੈ। ਐਕੁਰੇਟ
ਹਿਸਾਬ - ਕਿਤਾਬ ਬਾਪ ਬੈਠ ਸਮਝਾਉਂਦੇ ਹਨ। ਉਨ੍ਹਾਂ ਤੋਂ ਉੱਚ ਤਾਂ ਕੋਈ ਹੈ ਨਹੀਂ। ਸ੍ਰਿਸ਼ਟੀ ਜਾਂ
ਝਾੜ, ਜਿਸ ਨੂੰ ਕਲਪ ਵ੍ਰਿਖ ਕਹਿੰਦੇ ਹਨ, ਉਸ ਦੇ ਆਦਿ - ਮੱਧ - ਅੰਤ ਦਾ ਰਾਜ ਬਾਪ ਹੀ ਦੱਸ ਸਕਦੇ
ਹਨ। ਭਾਰਤ ਦਾ ਜੋ ਦੇਵੀ - ਦੇਵਤਾ ਧਰਮ ਸੀ ਉਹ ਹੁਣ ਪਰਾਏ ਲੋਪ ਹੋ ਗਿਆ ਹੈ। ਦੇਵੀ - ਦੇਵਤਾ ਧਰਮ
ਤਾਂ ਹੁਣ ਰਿਹਾ ਨਹੀਂ ਹੈ। ਦੇਵਤਾਵਾਂ ਦੇ ਚਿੱਤਰ ਜਰੂਰ ਹਨ। ਇਹ ਤਾਂ ਭਾਰਤਵਾਸੀ ਜਾਣਦੇ ਹਨ।
ਸਤਿਯੁਗ ਵਿੱਚ ਲਕਸ਼ਮੀ - ਨਾਰਾਇਣ ਦਾ ਰਾਜ ਸੀ। ਭਾਵੇਂ ਸ਼ਾਸਤਰਾਂ ਵਿੱਚ ਇਹ ਭੁੱਲ ਕਰ ਦਿੱਤੀ ਹੈ ਜੋ
ਕ੍ਰਿਸ਼ਨ ਨੂੰ ਦਵਾਪਰ ਵਿੱਚ ਲੈ ਗਏ ਹਨ। ਬਾਪ ਹੀ ਆਕੇ ਭੁੱਲੇ ਹੋਏ ਨੂੰ ਪੂਰਾ ਰਸਤਾ ਦੱਸਦੇ ਹਨ। ਰਸਤਾ
ਦੱਸਣ ਵਾਲਾ ਆਉਂਦਾ ਹੈ ਤਾਂ ਸਭ ਆਤਮਾਵਾਂ ਮੁਕਤੀਧਾਮ ਵਿੱਚ ਚਲੀਆਂ ਜਾਂਦੀਆਂ ਹਨ ਇਸ ਲਈ ਉਨ੍ਹਾਂ
ਨੂੰ ਕਿਹਾ ਜਾਂਦਾ ਹੈ ਸਰਵ ਦਾ ਸਦਗਤੀ ਦਾਤਾ। ਰਚਤਾ ਇੱਕ ਹੀ ਹੁੰਦਾ ਹੈ। ਇੱਕ ਹੀ ਸ੍ਰਿਸ਼ਟੀ ਹੈ।
ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਇੱਕ ਹੀ ਹੈ, ਉਹ ਰਿਪੀਟ ਹੁੰਦੀ ਰਹਿੰਦੀ ਹੈ। ਸਤਿਯੁਗ, ਤ੍ਰੇਤਾ,
ਦਵਾਪਰ, ਕਲਯੁਗ ਫਿਰ ਹੁੰਦਾ ਹੈ ਸੰਗਮਯੁਗ। ਕਲਯੁਗ ਵਿੱਚ ਹੈ ਪਤਿਤ, ਸਤਿਯੁਗ ਵਿੱਚ ਹਨ ਪਾਵਨ।
ਸਤਿਯੁਗ ਹੋਵੇਗਾ ਤਾਂ ਜਰੂਰ ਕਲਯੁਗ ਵਿਨਾਸ਼ ਹੋਵੇਗਾ। ਵਿਨਾਸ਼ ਤੋਂ ਪਹਿਲੇ ਸਥਾਪਨਾ ਹੋਵੇਗੀ। ਸਤਿਯੁਗ
ਵਿੱਚ ਤਾਂ ਸਥਾਪਨਾ ਨਹੀਂ ਹੋਵੇਗੀ। ਭਗਵਾਨ ਆਏਗਾ ਹੀ ਉਦੋਂ ਜਦੋਂ ਪਤਿਤ ਦੁਨੀਆ ਹੈ। ਸਤਿਯੁਗ ਤਾਂ
ਹੈ ਹੀ ਪਾਵਨ ਦੁਨੀਆਂ। ਪਤਿਤ ਦੁਨੀਆਂ ਨੂੰ ਪਾਵਨ ਦੁਨੀਆਂ ਬਣਾਉਣ ਭਗਵਾਨ ਨੂੰ ਆਉਣਾ ਪੈਂਦਾ ਹੈ।
ਹੁਣ ਬਾਪ ਸਹਿਜ ਤੋਂ ਸਹਿਜ ਯੁਕਤੀ ਦੱਸਦੇ ਹਨ। ਦੇਹ ਦੇ ਸਾਰੇ ਸੰਬੰਧ ਛੱਡ ਦੇਹੀ - ਅਭਿਮਾਨੀ ਬਣ
ਬਾਪ ਨੂੰ ਯਾਦ ਕਰੋ। ਕੋਈ ਇੱਕ ਤਾਂ ਪਤਿਤ - ਪਾਵਨ ਹੈ ਨਾ। ਭਗਤਾਂ ਨੂੰ ਫਲ ਦੇਣ ਵਾਲਾ ਇੱਕ ਹੀ
ਭਗਵਾਨ ਹੈ। ਭਗਤਾਂ ਨੂੰ ਗਿਆਨ ਦਿੰਦੇ ਹਨ। ਪਤਿਤ ਦੁਨੀਆਂ ਵਿੱਚ ਗਿਆਨ ਸਾਗਰ ਹੀ ਆਉਂਦੇ ਹਨ ਪਾਵਨ
ਬਣਾਉਣ ਲਈ। ਪਾਵਨ ਬਣਦੇ ਹੋ ਯੋਗ ਨਾਲ। ਬਾਪ ਬਗੈਰ ਤਾਂ ਕੋਈ ਪਾਵਨ ਬਣਾ ਨਾ ਸਕੇ। ਇਹ ਸਭ ਗੱਲਾਂ
ਬੁੱਧੀ ਵਿੱਚ ਬਿਠਾਈਆਂ ਜਾਂਦੀਆਂ ਹਨ ਹੋਰਾਂ ਨੂੰ ਸਮਝਾਉਣ ਦੇ ਲਈ। ਘਰ - ਘਰ ਵਿੱਚ ਸੰਦੇਸ਼ ਦੇਣਾ
ਹੈ। ਇਵੇਂ ਨਹੀਂ ਕਹਿਣਾ ਹੈ ਕਿ ਭਗਵਾਨ ਆਇਆ ਹੈ। ਬੜਾ ਯੁਕਤੀ ਨਾਲ ਸਮਝਾਉਣਾ ਹੁੰਦਾ ਹੈ। ਬੋਲੋ, ਉਹ
ਬਾਪ ਹੈ ਨਾ। ਇੱਕ ਹੈ ਲੌਕਿਕ ਬਾਪ, ਦੂਜਾ ਹੈ ਪਾਰਲੌਕਿਕ ਬਾਪ। ਦੁੱਖ ਦੇ ਸਮੇਂ ਪਾਰਲੌਕਿਕ ਬਾਪ ਨੂੰ
ਹੀ ਯਾਦ ਕਰਦੇ ਹਨ। ਸੁੱਖਧਾਮ ਵਿੱਚ ਕੋਈ ਵੀ ਯਾਦ ਨਹੀਂ ਕਰਦੇ ਹਨ। ਸਤਿਯੁਗ ਵਿੱਚ ਲਕਸ਼ਮੀ - ਨਾਰਾਇਣ
ਦੇ ਰਾਜ ਵਿੱਚ ਸੁੱਖ ਹੀ ਸੁੱਖ ਸੀ। ਪਿਓਰਿਟੀ, ਪੀਸ, ਪ੍ਰਾਸਪਰਟੀ ਸੀ। ਬਾਪ ਦਾ ਵਰਸਾ ਮਿਲ ਗਿਆ ਫਿਰ
ਪੁਕਾਰਦੇ ਕਿਓਂ ਹਨ। ਆਤਮਾ ਜਾਣਦੀ ਹੈ ਸਾਨੂੰ ਸੁਖ ਹੈ। ਇਹ ਤਾਂ ਕੋਈ ਵੀ ਕਹਿਣਗੇ ਉੱਥੇ ਸੁਖ ਹੀ
ਸੁਖ ਹੈ। ਬਾਪ ਨੇ ਦੁੱਖ ਦੇ ਲਈ ਤਾਂ ਸ੍ਰਿਸ਼ਟੀ ਨਹੀਂ ਰਚੀ ਹੈ। ਇਹ ਬਣਾ - ਬਣਾਇਆ ਖੇਡ ਹੈ। ਜਿਨ੍ਹਾਂ
ਦਾ ਪਾਰ੍ਟ ਪਿਛਾੜੀ ਵਿੱਚ ਹੈ, 2 - 4 ਜਨਮ ਲੈਂਦੇ ਹਨ ਉਹ ਜਰੂਰ ਬਾਕੀ ਸਮੇਂ ਸ਼ਾਂਤੀ ਵਿੱਚ ਰਹਿਣਗੇ।
ਬਾਕੀ ਡਰਾਮਾ ਦੇ ਖੇਡ ਤੋਂ ਹੀ ਨਿਕਲ ਜਾਣ, ਇਹ ਹੋ ਨਹੀਂ ਸਕਦਾ। ਖੇਡ ਵਿੱਚ ਤਾਂ ਸਭ ਨੂੰ ਆਉਣਾ
ਹੋਵੇਗਾ। ਇੱਕ - ਦੋ ਜਨਮ ਮਿਲਦੇ ਹਨ। ਤਾਂ ਬਾਕੀ ਸਮੇਂ ਜਿਵੇਂ ਕਿ ਮੋਕਸ਼ ਵਿੱਚ ਹਨ। ਆਤਮਾ
ਪਾਰ੍ਟਧਾਰੀ ਹੈ ਨਾ। ਕਿਸੇ ਆਤਮਾ ਨੂੰ ਉੱਚ ਪਾਰ੍ਟ ਮਿਲਿਆ ਹੋਇਆ ਹੈ ਕਿਸੇ ਨੂੰ ਘੱਟ। ਇਹ ਵੀ ਹੁਣ
ਤੁਸੀਂ ਜਾਣਦੇ ਹੋ, ਗਾਇਆ ਜਾਂਦਾ ਹੈ ਈਸ਼ਵਰ ਦਾ ਕੋਈ ਅੰਤ ਨਹੀਂ ਪਾ ਸਕਦੇ। ਬਾਪ ਹੀ ਆਕੇ ਅੰਤ ਦਿੰਦੇ
ਹਨ ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਦਾ। ਜੱਦ ਤਕ ਰਚਤਾ ਆਪ ਨਾ ਆਵੇ ਉਦੋਂ ਤੱਕ ਰਚਤਾ ਅਤੇ
ਰਚਨਾ ਨੂੰ ਜਾਣ ਨਹੀਂ ਸਕਦੇ। ਬਾਪ ਹੀ ਆਕੇ ਦੱਸਦੇ ਹਨ। ਮੈਂ ਸਾਧਾਰਨ ਤਨ ਵਿੱਚ ਪ੍ਰਵੇਸ਼ ਕਰਦਾ ਹਾਂ।
ਮੈਂ ਜਿਸ ਵਿੱਚ ਪ੍ਰਵੇਸ਼ ਕਰਦਾ ਹਾਂ ਉਹ ਆਪਣੇ ਜਨਮਾਂ ਨੂੰ ਨਹੀਂ ਜਾਣਦੇ। ਉਨ੍ਹਾਂ ਨੂੰ ਬੈਠ 84 ਜਨਮਾਂ
ਦੀ ਕਹਾਣੀ ਸੁਣਾਉਂਦਾ ਹਾਂ। ਕਿਸੇ ਦੇ ਪਾਰ੍ਟ ਵਿੱਚ ਚੇਂਜ ਨਹੀਂ ਹੋ ਸਕਦੀ। ਇਹ ਬਣੀ - ਬਣਾਈ ਖੇਡ
ਹੈ। ਇਹ ਵੀ ਕਿਸੇ ਦੀ ਬੁੱਧੀ ਵਿੱਚ ਨਹੀਂ ਬੈਠਦਾ ਹੈ। ਬੁੱਧੀ ਵਿੱਚ ਤਾਂ ਉਦੋਂ ਬੈਠੇ ਜੱਦ ਪਵਿੱਤਰ
ਹੋਕੇ ਸਮਝਣ। ਚੰਗੀ ਤਰ੍ਹਾਂ ਸਮਝਣ ਦੇ ਲਈ ਹੀ 7 ਰੋਜ਼ ਭੱਠੀ ਹੈ। ਭਾਗਵਤ ਆਦਿ ਵੀ 7 ਦਿਨ ਰੱਖਦੇ ਹਨ।
ਇੱਥੇ ਵੀ ਸਮਝ ਵਿੱਚ ਆਉਂਦਾ ਹੈ - ਘੱਟ ਤੋਂ ਘੱਟ 7 ਦਿਨ ਦੇ ਸਿਵਾਏ ਕੋਈ ਸਮਝ ਨਹੀਂ ਸਕਣਗੇ। ਕੋਈ -
ਕੋਈ ਤਾਂ ਚੰਗਾ ਸਮਝ ਲੈਂਦੇ ਹਨ। ਕੋਈ - ਕੋਈ ਤਾਂ 7 ਰੋਜ਼ ਸਮਝਕੇ ਵੀ ਕੁਝ ਨਹੀਂ ਸਮਝਦੇ। ਬੁੱਧੀ
ਵਿੱਚ ਬੈਠਦਾ ਨਹੀਂ। ਕਹਿ ਦਿੰਦੇ ਹਨ ਅਸੀਂ ਤਾਂ 7 ਰੋਜ਼ ਆਏ। ਸਾਡੀ ਬੁੱਧੀ ਵਿੱਚ ਕੁਝ ਬੈਠਦਾ ਨਹੀਂ।
ਉੱਚ ਪਦਵੀ ਪਾਉਣਾ ਨਹੀਂ ਹੋਵੇਗਾ ਤਾਂ ਬੁੱਧੀ ਵਿੱਚ ਬੈਠੇਗਾ ਨਹੀਂ। ਚੰਗਾ ਫਿਰ ਵੀ ਉਨ੍ਹਾਂ ਦਾ
ਕਲਿਆਣ ਤਾਂ ਹੋਇਆ ਨਾ। ਪ੍ਰਜਾ ਤਾਂ ਇਵੇਂ ਹੀ ਬਣਦੀ ਹੈ। ਬਾਕੀ ਰਾਜ - ਭਾਗ ਲੈਣਾ ਉਸ ਵਿੱਚ ਤਾਂ
ਗੁਪਤ ਮਿਹਨਤ ਹੈ। ਬਾਪ ਨੂੰ ਯਾਦ ਕਰਨ ਨਾਲ ਹੀ ਵਿਕਰਮ ਵਿਨਾਸ਼ ਹੁੰਦੇ ਹਨ। ਹੁਣ ਕਰੋ ਨਾ ਕਰੋ ਪਰ
ਬਾਪ ਦਾ ਡਾਇਰੈਕਸ਼ਨ ਇਹ ਹੈ। ਪਿਆਰੀ ਚੀਜ਼ ਨੂੰ ਤਾਂ ਯਾਦ ਕੀਤਾ ਜਾਂਦਾ ਹੈ ਨਾ। ਭਗਤੀ ਮਾਰਗ ਵਿੱਚ ਵੀ
ਗਾਉਂਦੇ ਹਨ ਹੇ ਪਤਿਤ - ਪਾਵਨ ਆਓ। ਹੁਣ ਉਹ ਮਿਲਿਆ ਹੈ, ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਕੱਟ
ਉਤਰ ਜਾਵੇਗੀ। ਬਾਦਸ਼ਾਹੀ ਸਹਿਜ ਥੋੜੀ ਮਿਲ ਸਕਦੀ ਹੈ। ਕੁਝ ਤਾਂ ਮਿਹਨਤ ਹੋਵੇਗੀ ਨਾ। ਯਾਦ ਵਿੱਚ ਹੀ
ਮਿਹਨਤ ਹੈ। ਮੁੱਖ ਹੈ ਹੀ ਯਾਦ ਦੀ ਯਾਤਰਾ। ਬਹੁਤ ਯਾਦ ਕਰਨ ਵਾਲੇ ਕਰਮਾਤੀਤ ਅਵਸਥਾ ਨੂੰ ਪਾ ਲੈਂਦੇ
ਹਨ। ਪੂਰਾ ਯਾਦ ਨਾ ਕਰਨ ਨਾਲ ਵਿਕਰਮ ਵਿਨਾਸ਼ ਨਹੀਂ ਹੋਣਗੇ। ਯੋਗਬਲ ਨਾਲ ਹੀ ਵਿਕਰਮਾਜੀਤ ਬਣਨਾ ਹੈ।
ਪਹਿਲੋਂ ਵੀ ਯੋਗਬਲ ਨਾਲ ਹੀ ਵਿਕਰਮਾਂ ਨੂੰ ਜਿੱਤਿਆ ਹੈ। ਲਕਸ਼ਮੀ - ਨਾਰਾਇਣ ਇਨ੍ਹੇ ਪਵਿੱਤਰ ਕਿਵੇਂ
ਬਣੇ ਜਦਕਿ ਕਲਯੁਗ ਅੰਤ ਵਿੱਚ ਕੋਈ ਵੀ ਪਵਿੱਤਰ ਨਹੀਂ ਹੈ। ਇਸ ਵਿੱਚ ਤਾਂ ਸਾਫ ਹੈ, ਇਹ ਗੀਤਾ ਦੇ
ਗਿਆਨ ਦਾ ਐਪੀਸੋਡ ਰਪੀਟ ਹੋ ਰਿਹਾ ਹੈ। " ਸ਼ਿਵ ਭਗਵਾਨੁਵਾਚ " ਭੁੱਲਾਂ ਤਾਂ ਹੁੰਦੀਆਂ ਰਹਿੰਦੀਆਂ ਹਨ
ਨਾ। ਬਾਪ ਹੀ ਆਕੇ ਅਭੁੱਲ ਬਣਾਉਂਦੇ ਹਨ। ਭਾਰਤ ਦੇ ਜੋ ਵੀ ਸ਼ਾਸਤਰ ਹਨ ਉਹ ਸਭ ਹਨ ਭਗਤੀਮਾਰਗ ਦੇ।
ਬਾਪ ਕਹਿੰਦੇ ਹਨ ਮੈਂ ਜੋ ਕਿਹਾ ਸੀ ਉਹ ਕਿਸੇ ਨੂੰ ਵੀ ਪਤਾ ਨਹੀਂ ਹੈ। ਜਿੰਨ੍ਹਾਂ ਨੂੰ ਕਿਹਾ ਸੀ
ਉਨ੍ਹਾਂ ਨੇ ਪਦਵੀ ਪਾਈ। 21 ਜਨਮਾਂ ਦੀ ਪ੍ਰਾਲਬੱਧ ਪਾਈ ਫਿਰ ਗਿਆਨ ਪਰਾਏ ਲੋਪ ਹੋ ਜਾਂਦਾ ਹੈ। ਤੁਸੀਂ
ਹੀ ਚੱਕਰ ਲਗਾਕੇ ਆਏ ਹੋ। ਕਲਪ ਪਹਿਲੋਂ ਜਿੰਨ੍ਹਾਂ ਨੇ ਸੁਣਿਆ ਹੈ ਉਹ ਹੀ ਆਉਣਗੇ। ਹੁਣ ਤੁਸੀਂ ਜਾਣਦੇ
ਹੋ ਅਸੀਂ ਸੈਪਲਿੰਗ ਲਗਾ ਰਹੇ ਹਾਂ, ਮਨੁੱਖ ਨੂੰ ਦੇਵਤਾ ਬਨਾਉਣ ਦਾ। ਇਹ ਹੈ ਦੈਵੀ ਝਾੜ ਦਾ ਸੈਪਲਿੰਗ।
ਉਹ ਲੋਕੀ ਫਿਰ ਝਾੜਾਂ ਦਾ ਸੈਪਲਿੰਗ ਬਹੁਤ ਲਗਾਉਂਦੇ ਰਹਿੰਦੇ ਹਨ। ਬਾਪ ਆਕੇ ਕੰਟਰਾਸਟ ਦੱਸਦੇ ਹਨ।
ਬਾਪ ਦੈਵੀ ਫੁੱਲਾਂ ਦਾ ਸੈਪਲਿੰਗ ਲਗਾਉਂਦੇ ਹਨ। ਉਹ ਤਾਂ ਜੰਗਲ ਦਾ ਸੈਪਲਿੰਗ ਲਗਾਉਂਦੇ ਰਹਿੰਦੇ ਹਨ।
ਤੁਸੀਂ ਵਿਖਾਉਂਦੇ ਵੀ ਹੋ - ਕੌਰਵ ਕੀ ਕਰਦੇ ਪਏ, ਪਾਂਡਵ ਕੀ ਕਰਦੇ ਪਏ। ਉਨ੍ਹਾਂ ਦਾ ਕੀ ਪਲਾਨ ਹੈ
ਅਤੇ ਤੁਹਾਡੇ ਕੀ ਪਲਾਨਸ ਹਨ। ਉਹ ਆਪਣਾ ਪਲਾਨ ਬਣਾਉਂਦੇ ਹਨ ਕਿ ਦੁਨੀਆਂ ਵਧੇ ਨਹੀਂ। ਫੈਮਲੀ
ਪਲਾਨਿੰਗ ਕਰਨ ਜੋ ਮਨੁੱਖ ਜ਼ਿਆਦਾ ਨਾ ਵਧਣ, ਉਸਦੇ ਲਈ ਮਿਹਨਤ ਕਰਦੇ ਰਹਿੰਦੇ ਹਨ। ਬਾਪ ਤੇ ਬਹੁਤ
ਚੰਗੀਆਂ ਗੱਲਾਂ ਦੱਸਦੇ ਹਨ, ਅਨੇਕ ਧਰਮ ਵਿਨਾਸ਼ ਹੋ ਜਾਣਗੇ ਅਤੇ ਇੱਕ ਹੀ ਦੈਵੀ- ਦੇਵਤਾ ਧਰਮ ਦੀ
ਫੈਮਲੀ ਸਥਾਪਨ ਕਰਦੇ ਹਨ। ਸਤਿਯੁਗ ਵਿੱਚ ਇੱਕ ਹੀ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਫੈਮਲੀ ਸੀ
ਅਤੇ ਇਤਨੀਆਂ ਫੈਮਲੀਆਂ ਸਨ ਨਹੀਂ। ਭਾਰਤ ਵਿੱਚ ਕਿੰਨੀਆਂ ਫੈਮਲੀਆਂ ਹਨ। ਗੁਜਰਾਤੀ ਫੈਮਲੀ,
ਮਹਾਰਾਸ਼ਟਰਿਅਨ ਫੈਮਲੀ… ਅਸਲ ਵਿੱਚ ਭਾਰਤ ਵਾਸੀਆਂ ਦੀ ਇੱਕ ਫੈਮਲੀ ਹੋਣੀ ਚਾਹੀਦੀ ਹੈ। ਬਹੁਤ ਫੈਮਲੀਜ਼
ਹੋਣਗੀਆਂ ਤਾਂ ਜਰੂਰ ਆਪਸ ਵਿੱਚ ਖਿਟਪਿਟ ਹੀ ਰਹੇਗੀ। ਫਿਰ ਸਿਵਿਲ ਵਾਰ ਹੋ ਜਾਂਦੀ ਹੈ। ਫੈਮਲੀ ਵਿੱਚ
ਵੀ ਸਿਵਿਲ ਵਾਰ ਹੋ ਜਾਂਦੀ ਹੈ। ਜਿਵੇਂ ਕ੍ਰਿਸ਼ਚਨਜ਼ ਦੀ ਆਪਣੀ ਫੈਮਲੀ ਹੈ। ਉਨ੍ਹਾਂ ਦੀ ਵੀ ਆਪਸ ਵਿੱਚ
ਲੱਗਦੀ ਹੈ। ਆਪਸ ਵਿੱਚ ਦੋ ਭਰਾ ਨਹੀਂ ਮਿਲਦੇ, ਪਾਣੀ ਵੀ ਵੰਡਿਆ ਜਾਂਦਾ ਹੈ। ਸਿੱਖ ਧਰਮ ਵਾਲੇ
ਸਮਝਣਗੇ ਅਸੀਂ ਆਪਣੇ ਸਿੱਖ ਧਰਮ ਵਾਲਿਆਂ ਨੂੰ ਜ਼ਿਆਦਾ ਸੁਖ ਦਈਏ, ਰਗ ਜਾਂਦੀ ਹੈ ਤਾਂ ਮੱਥਾ ਮਾਰਦੇ
ਰਹਿੰਦੇ ਹਨ। ਸਮਝ ਦੀ ਗੱਲ ਹੈ ਨਾ। ਜਦੋਂ ਅੰਤ ਹੁੰਦੀ ਹੈ ਤਾਂ ਫਿਰ ਸਿਵਿਲਵਾਰ ਆਦਿ ਸਭ ਆ ਜਾਂਦੀ
ਹੈ। ਆਪਸ ਵਿੱਚ ਲੜਨ ਲੱਗ ਜਾਂਦੇ ਹਨ। ਵਿਨਾਸ਼ ਤੇ ਹੋਣਾ ਹੀ ਹੈ। ਬੋਮਬਜ਼ ਢੇਰ ਬਣਾਉਂਦੇ ਰਹਿੰਦੇ ਹਨ।
ਵੱਡੀ ਲੜ੍ਹਾਈ ਜਦੋਂ ਲੱਗੀ ਸੀ ਜਿਸ ਵਿੱਚ ਦੋ ਬੋਮਬਜ਼ ਛੱਡੇ ਸਨ, ਹੁਣ ਤਾਂ ਢੇਰ ਬਣਾਏ ਹਨ। ਸਮਝ ਦੀ
ਗੱਲ ਹੈ ਨਾ। ਤੁਹਾਨੂੰ ਸਮਝਾਉਣਾ ਹੈ ਇਹ ਲੜ੍ਹਾਈ ਉਹ ਹੀ ਮਹਾਭਾਰਤ ਦੀ ਹੈ। ਵੱਡੇ - ਵੱਡੇ ਲੋਕੀ ਜੋ
ਵੀ ਹਨ, ਕਹਿੰਦੇ ਹਨ ਜੇਕਰ ਇਸ ਲੜ੍ਹਾਈ ਨੂੰ ਬੰਦ ਨਹੀਂ ਕੀਤਾ ਤਾਂ ਸਾਰੀ ਦੁਨੀਆਂ ਨੂੰ ਅੱਗ ਲੱਗ
ਜਾਵੇਗੀ। ਅੱਗ ਤੇ ਲਗਨੀ ਹੀ ਹੈ, ਇਹ ਤੁਸੀਂ ਜਾਣਦੇ ਹੋ। ਬਾਪ ਆਦਿ ਸਨਾਤਨ ਦੇਵੀ - ਦੇਵਤਾ ਧਰਮ
ਸਥਾਪਨ ਕਰ ਰਹੇ ਹਨ। ਰਾਜਯੋਗ ਹੈ ਹੀ ਸਤਿਯੁਗ ਦਾ। ਉਹ ਦੇਵੀ - ਦੇਵਤਾ ਧਰਮ ਹੁਣ ਪਰਾਏ ਲੋਪ ਹੈ।
ਚਿੱਤਰ ਵੀ ਬਣੇ ਹਨ। ਬਾਪ ਕਹਿੰਦੇ ਹਨ ਕਲਪ ਪਹਿਲੋਂ ਮੁਆਫ਼ਿਕ ਜੋ ਵਿਘਨ ਪੈਣੇ ਹੋਣਗੇ ਉਹ ਪੈਣਗੇ।
ਪਹਿਲੋਂ ਥੋੜ੍ਹੀ ਨਾ ਪਤਾ ਪੇਂਦਾ ਹੈ। ਫਿਰ ਸਮਝਿਆ ਜਾਂਦਾ ਹੈ ਕਲਪ ਪਹਿਲੇ ਇਵੇਂ ਹੋਇਆ ਹੋਵੇਗਾ। ਇਹ
ਬਣਿਆ ਬਣਾਇਆ ਡਰਾਮਾ ਹੈ। ਡਰਾਮੇ ਵਿੱਚ ਅਸੀਂ ਬੰਨੇ ਹੋਏ ਹਾਂ। ਯਾਦ ਦੀ ਯਾਤ੍ਰਾ ਨੂੰ ਭੁੱਲ ਨਹੀਂ
ਜਾਣਾ ਚਾਹੀਦਾ, ਇਸਨੂੰ ਪ੍ਰੀਖਿਆ ਕਿਹਾ ਜਾਂਦਾ ਹੈ। ਯਾਦ ਦੀ ਯਾਤਰਾ ਵਿੱਚ ਠਹਿਰ ਨਹੀਂ ਸਕਦੇ ਹਨ,
ਥੱਕ ਜਾਂਦੇ ਹਨ। ਗੀਤ ਹੈ ਨਾ - ਰਾਤ ਕੇ ਰਾਹੀ… ਇਸਦਾ ਅਰਥ ਕੋਈ ਸਮਝ ਨਹੀਂ ਸਕਦੇ। ਇਹ ਹੈ ਯਾਦ ਦੀ
ਯਾਤ੍ਰਾ। ਜਿਸ ਨਾਲ ਰਾਤ ਪੂਰੀ ਹੋ ਦਿਨ ਆ ਜਾਵੇਗਾ। ਅਧਾਕਲਪ ਪੂਰਾ ਹੋ ਫਿਰ ਸੁਖ ਸ਼ੁਰੂ ਹੋਵੇਗਾ।
ਬਾਪ ਨੇ ਹੀ ਮਨਮਨਾਭਵ ਦਾ ਅਰਥ ਵੀ ਸਮਝਾਇਆ ਹੈ। ਸਿਰ੍ਫ ਗੀਤਾ ਵਿੱਚ ਕ੍ਰਿਸ਼ਨ ਦਾ ਨਾਮ ਪਾਉਣ ਨਾਲ ਉਹ
ਤਾਕਤ ਨਹੀਂ ਰਹੀ ਹੈ। ਹੁਣ ਕਲਿਆਣ ਤੇ ਸਭ ਦਾ ਹੋਣਾ ਹੈ। ਗੋਇਆ ਅਸੀਂ ਸਭ ਮਨੁੱਖ ਮਾਤਰ ਦਾ ਕਲਿਆਣ
ਕਰ ਰਹੇ ਹੋ। ਭਾਰਤ ਖਾਸ ਅਤੇ ਦੁਨੀਆਂ ਆਮ। ਸਭਦਾ ਸ਼੍ਰੀਮਤ ਤੇ ਅਸੀਂ ਕਲਿਆਣ ਕਰ ਰਹੇ ਹਾਂ।
ਕਲਿਆਣਕਾਰੀ ਜੋ ਬਣਨਗੇ ਤਾਂ ਵਰਸਾ ਵੀ ਉਨ੍ਹਾਂਨੂੰ ਮਿਲੇਗਾ। ਯਾਦ ਦੀ ਯਾਤਰਾ ਦੇ ਸਿਵਾਏ ਕਲਿਆਣ ਹੋ
ਨਾ ਸਕੇ।
ਹੁਣ ਤੁਹਾਨੂੰ ਸਮਝਾਇਆ
ਜਾਂਦਾ ਹੈ, ਉਹ ਤਾਂ ਬੇਹੱਦ ਦਾ ਬਾਪ ਹੈ। ਬਾਪ ਤੋਂ ਵਰਸਾ ਮਿਲਿਆ ਸੀ। ਭਾਰਤਵਾਸੀਆਂ ਨੇ ਵੀ 84 ਜਨਮ
ਲਏ ਹਨ। ਪੁਨਰਜਨਮ ਦਾ ਵੀ ਹਿਸਾਬ ਹੈ। ਕਈ ਸਮਝਦੇ ਨਹੀਂ ਕਿ 84 ਜਨਮ ਕੌਣ ਲੈਂਦੇ ਹਨ। ਆਪਣੇ ਹੀ
ਸ਼ਲੋਕ ਆਦਿ ਬਣਾਕੇ ਸੁਣਾਉਂਦੇ ਰਹਿੰਦੇ ਹਨ। ਗੀਤਾ ਉਹ ਹੀ, ਟਿਕਾਏਂ ਅਨੇਕ ਲਿਖ ਦਿੰਦੇ ਹਨ। ਗੀਤਾ
ਨਾਲੋਂ ਤਾਂ ਭਾਗਵਤ ਵੱਡਾ ਕਰ ਦਿੱਤਾ ਹੈ। ਗੀਤਾ ਵਿੱਚ ਹੈ ਗਿਆਨ। ਭਾਗਵਤ ਵਿੱਚ ਹੈ ਜੀਵਨ ਕਹਾਣੀ।
ਅਸਲ ਵਿੱਚ ਵੱਡੀ ਗੀਤਾ ਹੋਣੀ ਚਾਹੀਦੀ ਹੈ। ਗਿਆਨ ਦਾ ਸਾਗਰ ਬਾਪ ਹੈ। ਉਨ੍ਹਾਂ ਦਾ ਗਿਆਨ ਤੇ ਚਲਦਾ
ਹੀ ਰਹਿੰਦਾ ਹੈ। ਉਹ ਗੀਤਾ ਤਾਂ ਅੱਧੇ ਘੰਟੇ ਵਿੱਚ ਪੜ੍ਹ ਲੈਂਦੇ ਹਨ। ਹੁਣ ਤੁਸੀਂ ਇਹ ਗਿਆਨ ਤਾਂ
ਸੁਣਦੇ ਹੀ ਆਉਂਦੇ ਹੋ। ਦਿਨ - ਪ੍ਰਤੀਦਿਨ ਤੁਹਾਡੇ ਕੋਲ ਅਨੇਕ ਲੋਕੀ ਆਉਂਦੇ ਰਹਿਣਗੇ। ਹੋਲੀ - ਹੋਲੀ
ਆਉਣਗੇ। ਹੁਣੇ ਹੀ ਜੇਕਰ ਵੱਡੇ - ਵੱਡੇ ਰਾਜੇ ਆ ਜਾਣ ਫਿਰ ਤਾਂ ਦੇਰੀ ਨਾ ਲੱਗੇ। ਝੱਟ ਆਵਾਜ਼ ਨਿਕਲ
ਜਾਵੇ ਇਸਲਈ ਯੂਕਤੀ ਨਾਲ ਹੋਲੀ - ਹੋਲੀ ਚਲਦਾ ਰਹਿੰਦਾ ਹੈ। ਇਹ ਹੈ ਹੀ ਗੁਪਤ ਗਿਆਨ। ਕਿਸੇ ਨੂੰ ਪਤਾ
ਨਹੀਂ ਹੈ ਕਿ ਇਹ ਕੀ ਕਰ ਰਹੇ ਹਨ। ਰਾਵਣ ਦੇ ਨਾਲ ਤੁਹਾਡੀ ਯੁੱਧ ਕਿਵੇਂ ਹੈ। ਇਹ ਤਾਂ ਤੁਸੀਂ ਹੀ
ਜਾਣੋ ਹੋਰ ਕੋਈ ਜਾਣ ਨਾ ਸਕੇਂ। ਭਗਵਾਨੁਵਾਚ - ਤੁਸੀਂ ਸਤੋਪ੍ਰਧਾਨ ਬਣਨ ਦੇ ਲਈ ਮੈਨੂੰ ਯਾਦ ਕਰੋ
ਤਾਂ ਪਾਪ ਨਾਸ਼ ਹੋ ਜਾਣਗੇ। ਪਵਿੱਤਰ ਬਣੋਂ ਤਾਂ ਨਾਲ ਲੈ ਜਾਵਾਂ। ਜੀਵਨਮੁਕਤੀ ਸਭਨੂੰ ਮਿਲਣੀ ਹੈ।
ਰਾਵਨਰਾਜ ਨਾਲ ਮੁਕਤੀ ਹੋ ਜਾਵੇਗੀ। ਤੁਸੀਂ ਲਿਖਦੇ ਵੀ ਹੋ ਅਸੀਂ ਸ਼ਿਵ ਸ਼ਕਤੀ ਬ੍ਰਹਮਾਕੁਮਾਰ ਕੁਮਾਰੀਆਂ,
ਸ੍ਰੇਸ਼ਠਾਚਾਰੀ ਦੁਨੀਆਂ ਸਥਾਪਨ ਕਰਾਂਗੀਆਂ। ਪਰਮਪਿਤਾ ਪ੍ਰਮਾਤਮਾ ਦੀ ਸ਼੍ਰੀਮਤ ਤੇ, 5 ਹਜ਼ਾਰ ਵਰ੍ਹੇ
ਪਹਿਲੋਂ ਮੁਆਫ਼ਿਕ। 5 ਹਜ਼ਾਰ ਵਰ੍ਹੇ ਪਹਿਲੇ ਸ੍ਰੇਸ਼ਠਾਚਾਰੀ ਦੁਨੀਆਂ ਸੀ। ਇਹ ਬੁੱਧੀ ਵਿੱਚ ਬਿਠਾਉਣਾ
ਚਾਹੀਦਾ ਹੈ। ਖ਼ਾਸ - ਖਾਸ ਪੋਇੰਟਸ ਬੁੱਧੀ ਵਿੱਚ ਧਾਰਨ ਹੋਣਗੇ ਤਾਂ ਯਾਦ ਦੀ ਯਾਤ੍ਰਾ ਵਿੱਚ ਰਹੋਗੇ।
ਪਥਰਬੁੱਧੀ ਹਨ ਨਾ। ਕਈ ਸਮਝਦੇ ਹਨ ਹਾਲੇ ਸਮਾਂ ਪਿਆ ਹੋਇਆ ਹੈ ਪਿੱਛੋਂ ਪੁਰਸ਼ਾਰਥ ਕਰ ਲਵਾਂਗੇ। ਪਰ
ਮੌਤ ਦਾ ਨਿਯਮ ਥੋੜ੍ਹੀ ਨਾ ਹੈ। ਕਲ ਮਰ ਜਾਈਏ ਤਾਂ ਕਲ - ਕਲ ਕਰਦੇ ਮਰ ਜਾਵਾਂਗੇ। ਪੁਰਸ਼ਾਰਥ ਤੇ ਕੀਤਾ
ਨਹੀਂ ਇਸਲਈ ਇਵੇਂ ਨਾ ਸਮਝੋ ਬਹੁਤ ਵਰ੍ਹੇ ਪਏ ਹਨ। ਪਿਛਾੜੀ ਵਿੱਚ ਗੈਲਪ ਕਰ ਲਵਾਂਗੇ। ਇਹ ਖ਼ਿਆਲ ਹੋਰ
ਵੀ ਡਿਗਾ ਦੇਵੇਗਾ। ਜਿਨ੍ਹਾਂ ਹੋ ਸਕੇ ਪੁਰਸ਼ਾਰਥ ਕਰਦੇ ਰਹੋ। ਸ਼੍ਰੀਮਤ ਤੇ ਹਰ ਇੱਕ ਨੂੰ ਆਪਣਾ ਕਲਿਆਣ
ਕਰਨਾ ਹੈ। ਆਪਣੀ ਜਾਂਚ ਕਰਨੀ ਹੈ। ਕਿੰਨਾ ਬਾਪ ਨੂੰ ਯਾਦ ਕਰਦਾ ਹਾਂ ਅਤੇ ਕਿੰਨਾ ਬਾਪ ਦੀ ਸਰਵਿਸ
ਕਰਦਾ ਹਾਂ! ਰੂਹਾਨੀ ਖੁਦਾਈ ਖਿਦਮਤਗਾਰ ਤੁਸੀਂ ਹੋ ਨਾ। ਤੁਸੀਂ ਰੂਹਾਂ ਨੂੰ ਸੇਲਵੇਜ਼ ਕਰਦੇ ਹੋ। ਰੂਹ
ਪਤਿਤ ਤੋਂ ਪਾਵਨ ਕਿਵੇਂ ਬਣੇ, ਉਸ ਦੀਆਂ ਯੁਕਤੀਆਂ ਦੱਸਦੇ ਹਨ। ਦੁਨੀਆਂ ਵਿੱਚ ਚੰਗੇ ਅਤੇ ਮਾੜੇ
ਮਨੁੱਖ ਤਾਂ ਹੁੰਦੇਂ ਹੀ ਹਨ, ਹਰ ਇੱਕ ਦਾ ਪਾਰ੍ਟ ਆਪਣਾ - ਆਪਣਾ ਹੈ। ਇਹ ਹੈ ਬੇਹੱਦ ਦੀ ਗੱਲ। ਮੁੱਖ
ਟਾਲ - ਟਾਲੀਆਂ ਜੋ ਗਿਣੀਆਂ ਜਾਂਦੀਆਂ ਹਨ। ਬਾਕੀ ਤੇ ਪੱਤੇ ਅਨੇਕ ਹਨ। ਬਾਪ ਸਮਝਾਉਂਦੇ ਰਹਿੰਦੇ ਹਨ
- ਬੱਚੇ ਮਿਹਨਤ ਕਰੋ। ਸਭਨੂੰ ਬਾਪ ਦਾ ਪਰਿਚੈ ਦੇਵੋ ਤਾਂ ਬਾਪ ਨਾਲ ਬੁੱਧੀਯੋਗ ਜੁੱਟ ਜਾਵੇ। ਬਾਪ
ਸਾਰਿਆਂ ਬੱਚਿਆਂ ਨੂੰ ਕਹਿੰਦੇ ਹਨ, ਪਵਿੱਤਰ ਬਣੋਂ ਤਾਂ ਮੁਕਤੀਧਾਮ ਵਿੱਚ ਚਲੇ ਜਾਵੋਗੇ। ਦੁਨੀਆਂ
ਨੂੰ ਥੋੜ੍ਹੀ ਨਾ ਪਤਾ ਹੈ ਕਿ ਮਹਾਭਾਰਤ ਲੜ੍ਹਾਈ ਨਾਲ ਕੀ ਹੋਵੇਗਾ। ਇਹ ਗਿਆਨ ਯਗ ਰਚਿਆ ਗਿਆ ਹੈ
ਕਿਉਂਕਿ ਨਵੀਂ ਦੁਨੀਆਂ ਚਾਹੀਦੀ ਹੈ। ਸਾਡਾ ਯਗ ਪੂਰਾ ਹੋਵੇਗਾ ਤਾਂ ਸਭ ਇਸ ਯਗ ਵਿੱਚ ਸਵਾਹਾ ਜੋ
ਜਾਣਗੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਇਹ ਬਣਿਆ -
ਬਣਾਇਆ ਡਰਾਮਾ ਹੈ ਇਸਲਈ ਵਿਘਨਾਂ ਤੋਂ ਘਬਰਾਉਣਾ ਨਹੀਂ ਹੈ। ਵਿਘਨਾਂ ਵਿੱਚ ਯਾਤ੍ਰਾ ਨੂੰ ਭੁੱਲ ਨਹੀਂ
ਜਾਣਾ ਹੈ। ਧਿਆਨ ਰਹੇ - ਯਾਦ ਦੀ ਯਾਤ੍ਰਾ ਕਦੇ ਠਹਿਰ ਨਾ ਜਾਵੇ।
2. ਪਾਰਲੌਕਿਕ ਬਾਪ ਦਾ
ਪਰਿਚੈ ਸਭ ਨੂੰ ਦਿੰਦੇ ਹੋਏ ਪਾਵਨ ਹੋਣ ਦੀ ਯੁਕਤੀ ਦੱਸਣੀ ਹੈ। ਦੈਵੀ ਝਾੜ ਦਾ ਸੈਪਲਿੰਗ ਲਗਾਉਣਾ
ਹੈ।
ਵਰਦਾਨ:-
“ ਮੈਂ ਪਨ ” ਦਾ ਤਿਆਗ ਕਰ ਸੇਵਾ ਵਿਚ ਸਦਾ ਮਗਨ ਰਹਿਣ ਵਾਲੇ ਤਿਆਗ ਮੂਰਤ , ਸੇਵਾਧਾਰੀ ਭਵ।
ਸੇਵਾਧਾਰੀ ਸੇਵਾ ਵਿਚ
ਸਫਲਤਾ ਦੀ ਅਨੁਭੂਤੀ ਤਾਂ ਹੀ ਕਰ ਸਕਦੇ ਹਨ ਜਦੋਂ “ ਮੈਂ ਪਨ ” ਦਾ ਤਿਆਗ ਹੋਵੇ। ਮੈਂ ਸੇਵਾ ਕਰ ਰਹੀ
ਹਾਂ, ਮੈਂ ਸੇਵਾ ਕੀਤੀ - ਇਸ ਸੇਵਾ ਭਾਵ ਦਾ ਤਿਆਗ। ਮੈਂ ਨਹੀਂ ਲੇਕਿਨ ਮੈਂ ਕਰਨਹਾਰ ਹਾਂ,
ਕਰਾਵਨਹਾਰ ਬਾਪ ਹੈ। “ ਮੈਂ ਪਨ” ਬਾਬਾ ਦੇ ਲਵ ਵਿਚ ਲੀਨ ਹੋ ਜਾਵੇ - ਇਸ ਨੂੰ ਕਿਹਾ ਜਾਂਦਾ ਹੈ ਸੇਵਾ
ਵਿਚ ਸਦਾ ਮਗਨ ਰਹਿਣ ਵਾਲੇ ਤਿਆਗਮੂਰਤ ਸੱਚੇ ਸੇਵਾਦਾਰੀ। ਕਰਾਉਣ ਵਾਲਾ ਕਰਵਾ ਰਿਹਾ ਹੈ, ਅਸੀਂ
ਨਿਮਿਤ ਹਾਂ। ਸੇਵਾ ਵਿਚ “ ਮੈਂ ਪਨ” ਮਿਕਸ ਹੋਣਾ ਮਤਲਬ ਮੋਹਤਾਜ ਬਣਨਾ। ਸੱਚੇ ਸੇਵਾਧਾਰੀ ਵਿਚ ਇਹ
ਸੰਸਕਾਰ ਹੋ ਨਹੀਂ ਸਕਦੇ।
ਸਲੋਗਨ:-
ਵਿਅਰਥ ਨੂੰ
ਸਮਾਪਤ ਕਰ ਦਵੋ ਤਾਂ ਸੇਵਾ ਦੀ ਆਫਰ ਖੁਦ ਆਵੇਗੀ।
ਇਹ ਅਵਿਅਕਤ ਇਸ਼ਾਰੇ :-
ਏਕਤਾ ਅਤੇ ਵਿਸ਼ਵਾਸ਼ ਦੀ ਵਿਸ਼ੇਸ਼ਤਾ ਦ੍ਵਾਰਾ ਸਫਲਤਾ ਸੰਪੰਨ ਬਣੋ
ਏਕਤਾ ਦੇ ਲਈ ਖੁਦ ਵਿਚ
ਸਮਾਉਣ ਦੀ ਸ਼ਕਤੀ ਚਾਹੀਦੀ, ਇਸ ਨਾਲ ਦੂਜੇ ਦਾ ਸੰਸਕਾਰ ਵੀ ਜਰੂਰ ਸ਼ੀਤਲ ਹੋ ਜਾਵੇਗਾ। ਸਦਾ ਇੱਕ ਦੋ
ਵਿਚ ਸਨੇਹ ਦੀ, ਸ੍ਰੇਸ਼ਠਤਾ ਦੀ ਭਾਵਨਾ ਨਾਲ ਸੰਪਰਕ ਵਿਚ ਆਵੋ, ਗੁਣਗ੍ਰਾਹੀ ਬਣੋ ਤਾਂ ਏਕਤਾ ਕਾਇਮ
ਰਹਿ ਸਕਦੀ ਹੈ। ਤੁਹਾਡੇ ਸੰਗਠਨ ਦੀ ਸ਼ੁਭ ਭਾਵਨਾ ਅਨੇਕ ਆਤਮਾਵਾਂ ਨੂੰ ਭਾਵਨਾ ਦਾ ਫਲ ਦਵਾਉਣ ਦੇ
ਨਿਮਿਤ ਬਣੇਗੀ। ਉਨ੍ਹਾਂ ਨੂੰ ਨਵੀਂ ਰਾਹ ਮਿਲੇਗੀ।