03.08.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਸੀਂ
ਸੱਚੇ - ਸੱਚੇ ਰਾਜਰਿਸ਼ੀ , ਰਾਜਯੋਗੀ ਹੋ , ਤੁਹਾਨੂੰ ਰਜਾਈ ਦੇ ਲਈ ਪਵਿੱਤਰ ਜਰੂਰ ਬਣਨਾ ਹੈ”
ਪ੍ਰਸ਼ਨ:-
ਕਿਹੜੀ ਅਟੈਂਸ਼ਨ
ਰਜਾਈ ਦੇ ਲਾਇਕ ਬਣਾ ਦਿੰਦਾ ਹੈ?
ਉੱਤਰ:-
ਜੇਕਰ ਪੜ੍ਹਾਈ
ਤੇ ਪੂਰਾ - ਪੂਰਾ ਅਟੈਂਸ਼ਨ ਹੈ ਤਾਂ ਰਜਾਈ ਮਿਲ ਜਾਂਦੀ ਹੈ। ਬਾਪ ਜੋ ਸੁਣਾਉਂਦੇ ਹਨ ਉਸ ਨੂੰ ਚੰਗੀ
ਤਰ੍ਹਾਂ ਸੁਣਕੇ ਧਾਰਨ ਕਰੋ। ਬਾਪ ਨੇ ਸੁਣਾਇਆ ਅਤੇ ਬੱਚਿਆਂ ਨੇ ਸੁਣਿਆ ਤਾਂ ਰਜਾਈ ਮਿਲ ਜਾਵੇਗੀ।
ਜੇਕਰ ਸੁਣਦੇ ਸਮੇਂ ਉਬਾਸੀ ਦਿੰਦੇ ਜਾਂ ਝੂਟਕਾ ਖਾਂਦੇ ਹਨ, ਬੁੱਧੀ ਭਟਕਦੀ ਹੈ ਤਾਂ ਰਜਾਈ ਗਵਾਂ
ਦੇਣਗੇ, ਇਸਲਈ ਪੜ੍ਹਾਈ ਤੇ ਪੂਰਾ ਅਟੈਂਸ਼ਨ ਦਵੋ।
ਗੀਤ:-
ਹਮੇਂ ਉਨ ਰਾਹੋਂ
ਪਰ ਚਲਣਾ ਹੈ...
ਓਮ ਸ਼ਾਂਤੀ
ਰੂਹਾਨੀ ਬਾਪ ਰੂਹਾਨੀ ਬੱਚਿਆਂ ਪ੍ਰਤੀ ਸਮਝਾ ਰਹੇ ਹਨ। ਅੱਜ ਬੱਚਿਆਂ ਨੂੰ ਹਠਯੋਗ ਅਤੇ ਰਾਜਯੋਗ ਤੇ
ਸਮਝਾਉਂਦੇ ਹਨ। ਬੱਚਿਆਂ ਨੂੰ ਪਤਾ ਹੈ ਉਹ ਜੋ ਵੀ ਸਿਖਾਉਂਦੇ ਹਨ, ਸਭ ਹੈ ਹਠਯੋਗ ਕਿਓਂਕਿ ਉਹ ਕਰਮ
ਸੰਨਿਆਸੀ ਹਨ। ਅਸਲ ਵਿੱਚ ਗ੍ਰਹਿਸਥੀਆਂ ਨੂੰ ਹਠਯੋਗ, ਕਰਮ - ਸੰਨਿਆਸ ਸਿੱਖਣਾ ਨਹੀਂ ਹੈ। ਉਹ ਤਾਂ
ਹੈ ਹੀ ਨਿਵ੍ਰਿਤੀ ਮਾਰਗ। ਉਹ ਧਰਮ ਹੀ ਵੱਖ ਹੈ। ਤੁਹਾਡਾ ਧਰਮ ਦੇਵੀ - ਦੇਵਤਾ ਧਰਮ ਹੈ, ਜਿਨ੍ਹਾਂ
ਦੇਵੀ - ਦੇਵਤਾਵਾਂ ਨੇ ਰਾਜਯੋਗ ਨਾਲ ਹੀ ਰਾਜ ਪਾਇਆ ਹੈ। ਹੁਣ ਤੁਸੀਂ ਰਾਜਰਿਸ਼ੀ ਹੋ। ਰਿਸ਼ੀ ਉਨ੍ਹਾਂ
ਨੂੰ ਕਿਹਾ ਜਾਂਦਾ ਹੈ ਜੋ ਪਵਿੱਤਰ ਰਹਿੰਦੇ ਹਨ। ਤੁਸੀਂ ਹੁਣ ਪਵਿੱਤਰ ਹੋ। ਜੇ ਪਵਿੱਤਰ ਨਾ ਰਹੇ ਤਾਂ
ਉਨ੍ਹਾਂ ਨੂੰ ਰਿਸ਼ੀ ਨਹੀਂ ਕਿਹਾ ਜਾਂਦਾ ਹੈ। ਤੁਸੀਂ ਰਜਾਈ ਪਾਉਣ ਦੇ ਲਈ ਪਵਿੱਤਰ ਬਣਦੇ ਹੋ। ਉਹ ਕੋਈ
ਰਜਾਈ ਪਾਉਣ ਦੇ ਲਈ ਪਵਿੱਤਰ ਨਹੀਂ ਬਣਦੇ। ਤੁਸੀਂ ਜਾਣਦੇ ਹੋ ਕਿ ਪਵਿੱਤਰ ਦੁਨੀਆਂ ਵਿੱਚ ਸਾਨੂੰ
ਪਵਿੱਤਰ ਰਜਾਈ ਸੀ। ਭਾਰਤ ਵਿੱਚ ਹੀ 5 ਹਜਾਰ ਵਰ੍ਹੇ ਪਹਿਲੇ ਦੇਵੀ - ਦੇਵਤਾਵਾਂ ਦਾ ਪੂਜੀਯ
ਪ੍ਰਵ੍ਰਿਤੀ ਮਾਰਗ ਸੀ। ਹੁਣ ਪੁਜਾਰੀ ਪਤਿਤ ਬਣ ਪਏ ਹਨ। ਪਤਿਤ ਕਿਵੇਂ ਬਣੇ? 84 ਜਨਮਾਂ ਦਾ ਹਿਸਾਬ
ਹੈ ਨਾ। ਬਾਪ ਜੋ ਸਹਿਜ ਰਾਜਯੋਗ ਸਿਖਾ ਰਹੇ ਹਨ, ਉਹ ਹੀ ਤੁਹਾਨੂੰ 84 ਜਨਮਾਂ ਦਾ ਹਿਸਾਬ ਦੱਸਦੇ ਹਨ।
ਦੂਜੇ ਧਰਮ ਨੂੰ ਸੰਨਿਆਸ ਧਰਮ ਵਾਲੇ ਕੀ ਜਾਨਣ। ਇਹ ਹੈ ਦੇਵੀ - ਦੇਵਤਾਵਾਂ ਦਾ ਪ੍ਰਾਚੀਨ ਧਰਮ। ਉਹ
ਹੈ ਪਿੱਛੇ ਵਾਲਾ ਧਰਮ। ਜੋ ਪਾਸਟ ਹੋ ਗਏ ਹਨ, ਉਨ੍ਹਾਂ ਨੂੰ ਸੰਨਿਆਸੀ ਸਮਝ ਨਾ ਸਕਣ।
ਤੁਸੀਂ ਜਾਣਦੇ ਹੋ
ਹੱਠਯੋਗ ਕਈ ਤਰ੍ਹਾਂ ਦੇ ਹਨ। ਦਵਾਪਰ ਤੋਂ ਭਗਤੀ ਮਾਰਗ ਦੇ ਨਾਲ ਹੱਠ ਯੋਗ ਸ਼ੁਰੂ ਹੁੰਦਾ ਹੈ। ਹੁਣ
ਫਿਰ ਹੈ ਰਾਜਯੋਗ। ਉਹ ਹੈ ਹਠਯੋਗ ਜਨਮ ਬਾਈ ਜਨਮ ਸਿੱਖਦੇ ਆਏ ਹੋ। ਰਾਜਯੋਗ ਤੁਸੀਂ ਇੱਕ ਜਨਮ ਵਿੱਚ
ਹੀ ਸਿੱਖਦੇ ਹੋ। ਉਨ੍ਹਾਂ ਨੂੰ ਜਨਮ ਬਾਈ ਜਨਮ ਪੁਨਰਜਨਮ ਲੈਕੇ ਹਠਯੋਗ ਸਿੱਖਣਾ ਹੀ ਹੈ। ਤੁਹਾਨੂੰ
ਰਾਜਯੋਗ ਸਿੱਖਣ ਦੇ ਲਈ ਪੁਨਰਜਨਮ ਨਹੀਂ ਲੈਣਾ ਪੈਂਦਾ। ਇਹ ਰਾਜਯੋਗ ਤੁਸੀਂ ਸਿਰਫ ਸੰਗਮ ਤੇ ਹੀ
ਸਿੱਖਦੇ ਹੋ। ਰਜਾਈ ਮਿਲ ਗਈ, ਸ੍ਵਰਗ ਹੋ ਗਿਆ ਫਿਰ ਹੋਰ ਸਭ ਧਰਮ ਖਤਮ ਹੋ ਜਾਂਦੇ ਹਨ। ਤੁਸੀਂ
ਰਾਜਰਿਸ਼ੀ ਹੋ। ਰਾਧੇਕ੍ਰਿਸ਼ਨ ਵੀ ਪਵਿੱਤਰ ਹੈ ਨਾ। ਕ੍ਰਿਸ਼ਨ ਨੂੰ ਮਹਾਤਮਾ ਵੀ ਕਹਿੰਦੇ ਹਨ। ਮਹਾਤਮਾ
ਪਵਿੱਤਰ ਹੁੰਦੇ ਹਨ। ਤੁਸੀਂ ਵੀ ਹੁਣ ਮਹਾਤਮਾ ਅਤੇ ਰਾਜਰਿਸ਼ੀ ਹੋ। ਮਹਾਤਮਾ ਮਤਲਬ ਪਵਿੱਤਰ, ਮਹਾਨ
ਆਤਮਾ। ਇਹ ਗੱਲਾਂ ਕੋਈ ਸ਼ਾਸਤਰਾਂ ਵਿੱਚ ਨਹੀਂ ਹਨ। ਸ਼ਾਸਤਰ ਤਾਂ ਬਾਦ ਵਿੱਚ ਬਣਦੇ ਹਨ। ਕਹਾਣੀਆਂ
ਮਿਸਲ ਬੈਠ ਲਿਖਦੇ ਹਨ। ਜੋ ਪਾਸਟ ਹੋ ਜਾਂਦੇ ਹਨ, ਉਹ ਬੈਠ ਖੇਡ ਬਣਾਉਂਦੇ ਹਨ। ਸੱਚਾ ਤਾਂ ਨਹੀਂ ਹੈ।
ਹੁਣ ਬਾਪ ਬੱਚਿਆਂ ਨੂੰ ਪ੍ਰੈਕਟੀਕਲ ਵਿੱਚ ਪੜ੍ਹਾਉਂਦੇ ਹਨ। ਉਨ੍ਹਾਂ ਦੀ ਫਿਰ ਹਿਸਟਰੀ ਬਣਾਈ ਹੈ।
ਯਾਦਵ, ਕੌਰਵ, ਪਾਂਡਵ ਸਨ, ਜਰੂਰ ਸੰਗਮ ਤੇ ਹੋਣਗੇ। ਸੰਗਮਯੁਗ ਦੀ ਹਿਸਟਰੀ ਬੈਠ ਬਣਾਈ ਹੈ। ਤਿਓਹਾਰ
ਵੀ ਸਾਰੇ ਸੰਗਮਯੁਗ ਦੇ ਹਨ। ਰਾਖੀ ਬੰਧਨ ਵੀ ਪਵਿੱਤਰਤਾ ਤੇ ਹੈ। ਪਿੱਛੇ ਫਿਰ ਉਨ੍ਹਾਂ ਦਾ ਯਾਦਗਾਰ
ਚਲਦਾ ਹੈ। ਇੱਥੇ ਬਾਪ ਵੀ ਸਾਰਿਆਂ ਨੂੰ ਪਵਿੱਤਰ ਬਣਾਏ ਪ੍ਰਤਿਗਿਆ ਕਰਵਾਉਂਦੇ ਹਨ। ਸਿੱਖ ਲੋਕ ਕੰਗਣ
ਪਾਉਂਦੇ ਹਨ, ਉਹ ਵੀ ਪਵਿੱਤਰਤਾ ਦੀ ਨਿਸ਼ਾਨੀ ਹੈ। ਹਿੰਦੂ ਲੋਕ ਜਨੇਊ ਪਾਉਂਦੇ ਹਨ ਉਹ ਵੀ ਪਵਿੱਤਰਤਾ
ਦੀ ਨਿਸ਼ਾਨੀ ਹੈ। ਪਰ ਪਵਿੱਤਰ ਰਹਿੰਦੇ ਨਹੀਂ ਹਨ। ਰਾਖੀ ਬਨਵਾਉਂਦੇ ਹਨ, ਅਰਥ ਥੋੜੇ ਹੀ ਸਮਝਦੇ ਹਨ।
ਅੱਗੇ ਬ੍ਰਾਹਮਣ ਲੋਕ ਰਾਖੀ ਬੰਨਦੇ ਸੀ। ਹੁਣ ਭੈਣ ਭਰਾ ਨੂੰ ਰੱਖੜੀ ਬੰਨਦੀ ਹੈ, ਉਹ ਖਰਚੀ ਦਿੰਦੇ ਹਨ।
ਇਹ ਸਭ ਹੁਣ ਫੈਸ਼ਨ ਪਿਆ ਹੈ। ਅਸਲ ਵਿੱਚ ਇਹ ਹੈ ਪਵਿੱਤਰਤਾ ਦੀ ਗੱਲ। ਬਾਪ ਕਹਿੰਦੇ ਹਨ - ਬੱਚੇ ਕਾਮ
ਮਹਾਸ਼ਤ੍ਰੁ ਹੈ। ਉਹ ਬ੍ਰਾਹਮਣ ਲੋਕ ਕੋਈ ਇਵੇਂ ਨਹੀਂ ਸਮਝਾਉਂਦੇ ਹਨ। ਹੁਣ ਬੇਹੱਦ ਦਾ ਬਾਪ ਕਹਿੰਦੇ
ਹਨ ਬੱਚੇ ਪ੍ਰੀਤਿਗਿਆ ਕਰੋ ਅਸੀਂ ਪਵਿੱਤਰ ਬਣਾਂਗੇ। ਕਦੀ ਵਿਕਾਰ ਵਿੱਚ ਨਹੀਂ ਜਾਵਾਂਗੇ। ਬੁਲਾਉਂਦੇ
ਵੀ ਇਸਲਈ ਹੋ ਕਿ ਆਕੇ ਪਤਿਤਾਂ ਨੂੰ ਪਾਵਨ ਬਣਾਓ। ਸਤਿਯੁਗ ਤ੍ਰੇਤਾ ਵਿੱਚ ਕੋਈ ਨਹੀਂ ਬੁਲਾਉਂਦੇ ਹਨ।
ਉਹ ਹੈ ਹੀ ਰਾਮਰਾਜ। ਇਹ ਹੈ ਰਾਵਣਰਾਜ। ਰਾਮਰਾਜ ਵਿੱਚ ਪੰਜ ਵਿਕਾਰ ਹੁੰਦੇ ਨਹੀਂ। ਯਥਾ ਰਾਜਾ ਰਾਣੀ
ਤਥਾ ਪ੍ਰਜਾ… ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਬਾਪ ਤੋਂ ਸ੍ਵਰਗ ਦੀ ਬਾਦਸ਼ਾਹੀ ਲੈ ਰਹੇ ਹਾਂ। ਇਸ
ਨਰਕ ਤੋਂ ਜਾਣਾ ਜਰੂਰ ਹੈ। ਬਾਬਾ ਆਇਆ ਹੈ ਪਾਵਨ ਬਣਾਕੇ ਸ੍ਵਰਗ ਵਿੱਚ ਲੈ ਜਾਨ। ਫਿਰ ਤਾਂ ਅਸੀਂ ਕਿਓਂ
ਨਾ ਪਾਵਨ ਬਣੀਏ। ਉਨ੍ਹਾਂ ਦੇ ਹਠਯੋਗ ਤਾਂ ਕਈ ਪ੍ਰਕਾਰ ਦੇ ਹਨ। ਜੈਪੁਰ ਦੇ ਮਯੂਜ਼ਿਯਮ ਵਿੱਚ ਜਾਕੇ
ਵੇਖੋ ਕਿੰਨੀ ਵੈਰਾਇਟੀ ਹੈ ਹਠਯੋਗੀਆਂ ਦੀ। ਉਨ੍ਹਾਂ ਤੋਂ ਹੁੰਦਾ ਕੁਝ ਵੀ ਨਹੀਂ। ਸੀੜੀ ਥੱਲੇ ਉਤਰਦੇ
ਹੀ ਜਾਂਦੇ ਹਨ।
ਬਾਪ ਨੇ ਸਮਝਾਇਆ ਹੈ
ਭਾਰਤ ਜੱਦ ਪਤਿਤ ਬਣਦਾ ਹੈ, ਰਾਵਣ ਦਾ ਰਾਜ ਹੁੰਦਾ ਹੈ ਤਾਂ ਧਰਨੀ ਹਿੱਲਣ ਲੱਗਦੀ ਹੈ। ਸੋਨੇ ਦੇ
ਮਹਿਲ ਆਦਿ ਸਭ ਥੱਲੇ ਚਲੇ ਜਾਂਦੇ ਹਨ ਮਹਿਲਾਂ ਆਦਿ ਨੂੰ ਕੋਈ ਲੁੱਟਿਆ ਥੋੜੀ ਹੈ। ਉਹ ਤਾਂ ਸਿਰਫ
ਮੰਦਿਰਾਂ ਨੂੰ ਲੁੱਟਿਆ ਹੈ। ਕੁਝ ਜੇਵਰ ਸੋਨਾ ਆਦਿ ਲੈ ਗਏ ਹਨ। ਜੇਵਰਾਂ ਦਾ ਸਭ ਤੋਂ ਜਿਆਦਾ ਸ਼ੌਂਕ
ਤੁਹਾਨੂੰ ਹੈ। ਤੁਸੀਂ ਸ੍ਵਰਗ ਵਿੱਚ ਆਉਂਦੇ ਹੀ ਜੇਵਰ ਪਾਉਂਦੇ ਹੋ, ਰਾਜ ਕਰਦੇ ਹੋ। ਹੋਰ ਧਰਮ ਵਾਲੇ
ਆਉਂਦੇ ਹੀ ਰਾਜ ਕਰਦੇ ਹਨ। ਤੁਸੀਂ ਬੇਹੱਦ ਦੇ ਬਾਪ ਤੋਂ ਸ੍ਵਰਗ ਦੀ ਬਾਦਸ਼ਾਹੀ ਦਾ ਵਰਸਾ ਲੈਂਦੇ ਹੋ।
ਤਾਂ ਇਹ ਬਾਪ ਬੈਠ ਸਮਝਾਉਂਦੇ ਹਨ ਗੀਤਾ ਪੜ੍ਹਕੇ ਨਹੀਂ ਸੁਣਾਉਂਦੇ ਹਨ। ਗੀਤਾ ਵਿੱਚ ਜੋ ਕੁਝ ਲਿਖਿਆ
ਹੈ, ਉਹ ਸਭ ਮੈਂ ਕਿਹਾ ਨਹੀਂ ਹੈ, ਉਹ ਤਾਂ ਮਨੁੱਖਾਂ ਨੇ ਮੇਰੇ ਮਹਾਵਾਕਾਂ ਦਾ ਬਾਅਦ ਵਿੱਚ ਬੈਠ
ਸ਼ਾਸਤਰ ਬਣਾਇਆ ਹੈ। ਅਸੀਂ ਜੋ ਤੁਹਾਨੂੰ ਸੁਣਾਇਆ ਉਹ ਤੁਸੀਂ ਹੀ ਸੁਣਿਆ ਅਤੇ ਫਿਰ ਜਾਕੇ ਰਜਾਈ ਕੀਤੀ।
ਉੱਥੇ ਇਹ ਗਿਆਨ ਨਹੀਂ ਰਹਿੰਦਾ। ਇੱਥੇ ਤਾਂ ਬਾਪ ਟੀਚਰ ਬੈਠ ਸਿੱਖਿਆ ਦਿੰਦੇ ਹਨ। ਬਾਪ ਤਾਂ ਹਿੰਦੀ
ਵਿੱਚ ਹੀ ਸਮਝਾਉਂਦੇ ਹਨ। ਇੱਥੇ ਸਭ ਹਿੰਦੀ - ਹਿੰਦੀ ਕਹਿੰਦੇ ਰਹਿੰਦੇ ਹਨ ਜੋ ਉਨ੍ਹਾਂ ਦੀ ਭਾਸ਼ਾ
ਹੈ। ਅਸਲ ਵਿੱਚ ਪ੍ਰਾਚੀਨ ਭਾਸ਼ਾ ਹਿੰਦੀ ਹੀ ਹੈ, ਨਾ ਕਿ ਸੰਸਕ੍ਰਿਤ। ਇਹ ਸੰਸਕ੍ਰਿਤ ਤਾਂ ਸ਼ੰਕਰਾਚਾਰਯ
ਦੇ ਬਾਦ ਨਿਕਲੀ ਹੈ। ਜੋ ਆਉਂਦੇ ਹਨ ਉਹ ਆਪਣੀ ਭਾਸ਼ਾ ਚਲਾਉਂਦੇ ਹਨ। ਬਾਕੀ ਇਵੇਂ ਨਹੀਂ ਕਿ ਬਾਬਾ ਨੇ
ਗੀਤਾ ਸੰਸਕ੍ਰਿਤ ਵਿੱਚ ਸੁਣਾਈ ਹੈ। ਗੁਰੂ ਨਾਨਕ ਦਾ ਆਪਣਾ ਗ੍ਰੰਥ ਹੈ। ਉਸ ਨੇ ਸਿੱਖ ਧਰਮ ਸਥਾਪਨ
ਕੀਤਾ, ਉਨ੍ਹਾਂ ਨੂੰ ਵੀ ਅਵਤਾਰ ਮੰਨਦੇ ਹਨ। ਉਸ ਵਿੱਚ ਰਾਜਾ ਵੀ ਹੁੰਦੇ ਹਨ। ਸੰਨਿਆਸੀਆਂ ਵਿੱਚ
ਰਜਾਈ ਨਹੀਂ ਹੈ। ਬਾਬਾ ਨੇ ਸਮਝਾਇਆ ਹੈ - ਬੁੱਧ, ਕਰਾਈਸਟ ਆਦਿ ਗ੍ਰਹਿਸਥੀ ਆਤਮਾ ਸਨ। ਹੁਣ ਗ੍ਰਹਿਸਥੀ
ਪਤਿਤ ਆਤਮਾ ਤਾਂ ਧਰਮ ਸਥਾਪਨ ਕਰ ਨਾ ਸਕਣ। ਉਨ੍ਹਾਂ ਵਿੱਚ ਪਵਿੱਤਰ ਆਤਮਾ ਆਈ, ਜਿਸ ਨੇ ਧਰਮ ਸਥਾਪਨ
ਕੀਤਾ। ਦੂਜੇ ਧਰਮ ਤਾਂ ਕਿਸਮ ਕਿਸਮ ਦੇ ਬਹੁਤ ਹਨ, ਆਕੇ ਆਪਣਾ ਛੋਟਾ ਮੱਠ ਪੰਥ ਸਥਾਪਨ ਕਰਦੇ ਹਨ।
ਝਾੜ ਵਿੱਚ ਵੀ ਵਿਖਾਇਆ ਹੈ ਨਾ। ਤਾਂ ਹਠਯੋਗ ਅਤੇ ਰਾਜਯੋਗ ਵਿੱਚ ਬਹੁਤ ਫਰਕ ਹੈ। ਇਹ ਗੱਲਾਂ ਸਮਝਣ
ਦੀਆਂ ਹਨ, ਜਿਸ ਨੂੰ ਸਮਝ ਵਿੱਚ ਨਹੀਂ ਆਉਂਦੀ ਹੋਵੇਗੀ, ਉਹ ਝਟਕਾ ਖਾਂਦੇ, ਉਬਾਸੀ ਦਿੰਦੇ ਰਹਿਣਗੇ।
ਇੱਥੇ ਤਾਂ ਤੁਹਾਨੂੰ ਖਜਾਨਾ ਮਿਲਦਾ ਹੈ। ਬੜੀ ਭਾਰੀ ਕਮਾਈ ਹੈ। ਤੁਸੀਂ ਰਤਨਾਂ ਨਾਲ ਝੋਲੀ ਭਰਦੇ ਹੋ।
ਤਾਂ ਇਹ ਅੱਖਾਂ ਖੋਲ ਕੇ ਸੁਣਨਾ ਹੁੰਦਾ ਹੈ। ਝਟਕਾ ਖਾਂਦੇ ਰਹੋਗੇ ਤਾਂ ਬੁੱਧੀ ਬਾਹਰ ਭਟਕਦੀ ਰਹੇਗੀ
ਤਾਂ ਇਹ ਰਾਜਧਾਨੀ ਪਾ ਨਾ ਸਕੋਗੇ।
ਤੁਸੀਂ ਹੋ ਰਾਜਰਿਸ਼ੀ।
ਰਜਾਈ ਪ੍ਰਾਪਤ ਕਰਨ ਵਾਲੇ। ਬਾਪ ਰਜਾਈ ਸਥਾਪਨ ਕਰਦੇ ਹਨ। ਸ੍ਰੀਕ੍ਰਿਸ਼ਨ ਨਹੀਂ ਕਰਦੇ। ਕ੍ਰਿਸ਼ਨ ਤਾਂ
ਬਾਪ ਦਾ ਵਰਸਾ ਲੈਂਦੇ ਹਨ। ਹੁਣ ਤੁਹਾਡਾ ਬਾਪ ਹੈ ਨਿਰਾਕਾਰ, ਜਿਸ ਤੋਂ ਵਰਸਾ ਲੈ ਰਹੇ ਹੋ - ਵਿਸ਼ਵ
ਦੀ ਬਾਦਸ਼ਾਹੀ ਦਾ। ਕਿੰਨਾ ਤੁਸੀਂ ਸਾਹੂਕਾਰ ਬਣਦੇ ਹੋ। ਇੱਥੇ ਇੱਕ ਹੀ ਬਾਪ ਆਕੇ ਰਾਜਯੋਗ ਸਿਖਾਉਂਦੇ
ਹਨ। ਸੋ ਵੀ ਘੁੰਮੋ, ਖਾਓ ਪਿਓ ਸੋ ਵੀ ਬਾਪ ਨੂੰ ਯਾਦ ਕਰੋ। ਸਾਹੂਕਾਰ ਜਰੂਰ ਚੰਗੀ ਤਰ੍ਹਾਂ ਖਾਣਗੇ
ਉਹ ਤਾਂ ਆਪਣੀ ਕਮਾਈ ਦਾ ਫਲ ਖਾਂਦੇ ਹਨ। ਮਾਲ ਪੁਆ ਖਾਓ ਜਾਂ ਰੋਟੀ ਖਾਓ ਯਾਦ ਕਰੋ ਬਾਪ ਨੂੰ। ਭਾਵੇਂ
ਕੁਝ ਵੀ ਖਾਓ। ਪੈਸਾ ਤਾਂ ਕਿਸ ਦੇ ਲਈ ਹੈ। ਬਾਬਾ ਕੋਈ ਮਨਾ ਨਹੀਂ ਕਰਦੇ ਹਨ। ਸਿਰਫ ਬਾਪ ਨਾਲ ਯੋਗ
ਲਾਉਣਾ ਹੈ। ਇਸ ਰਜਾਈ ਸਥਾਪਨ ਕਰਨ ਵਿੱਚ ਖਰਚਾ ਨਹੀਂ ਹੈ। ਉਸ ਲੜਾਈ ਆਦਿ ਵਿੱਚ ਕਿੰਨਾ ਖਰਚਾ ਹੁੰਦਾ
ਹੈ। ਐਰੋਪਲੇਨ ਤੇ ਕਿੰਨਾ ਖਰਚਾ ਹੁੰਦਾ ਹੈ। ਡਿੱਗਦੇ ਹਨ ਤਾਂ ਇੱਕਦਮ ਖਤਮ ਹੋ ਜਾਂਦੇ ਹਨ। ਕਿੰਨਾ
ਨੁਕਸਾਨ ਹੋ ਜਾਂਦਾ ਹੈ। ਤਾਂ ਬਾਪ ਕਹਿੰਦੇ ਹਨ ਚਲਦੇ - ਫਿਰਦੇ ਬਾਪ ਨੂੰ ਯਾਦ ਕਰੋ। ਸਵਦਰਸ਼ਨ ਚੱਕਰ
ਫਿਰਾਉਂਦੇ ਰਹੋ। ਅਸੀਂ 84 ਜਨਮ ਪੂਰੇ ਕੀਤੇ ਹਨ। ਹੁਣ ਚੱਲੋ ਵਤਨ ਦੇ ਵੱਲ। ਘਰ ਜਾਕੇ ਫਿਰ ਆਕੇ
ਰਜਾਈ ਕਰਾਂਗੇ। ਤੁਸੀਂ ਐਕਟਰਸ ਹੋ ਨਾ। ਉਹ ਬਾਈਸਕੋਪ ਤਾਂ ਦੋ ਢਾਈ ਘੰਟਾ ਚਲਦਾ ਹੈ। ਇਹ ਬੇਹੱਦ ਦਾ
ਨਾਟਕ ਪੰਜ ਹਜਾਰ ਵਰ੍ਹੇ ਚਲਦਾ ਹੈ, ਇਨ੍ਹਾਂ ਨੂੰ ਮਨੁੱਖ ਹੀ ਜਾਨ ਸਕਦੇ ਹਨ। ਇਹ ਦੁਨੀਆਂ ਹੈ ਕੰਢਿਆਂ
ਦਾ ਜੰਗਲ। ਵੱਡੇ ਤੇ ਵੱਡੇ ਕੰਢਾ ਹੈ ਵਿਕਾਰ ਦਾ, ਜੋ ਆਦਿ - ਮੱਧ ਅੰਤ ਦੁੱਖ ਦਿੰਦੇ ਹਨ। ਦੂਜੇ
ਨੰਬਰ ਦਾ ਕੰਢਾ ਹੈ ਗੁੱਸਾ। ਉਨ੍ਹਾਂ ਦੀ ਨਿਸ਼ਾਨੀ ਇਹ ਮਹਾਭਾਰਤ ਲੜਾਈ ਵੇਖੋ। ਕੋਈ ਗੱਲ ਤੇ ਗੁੱਸਾ
ਆਇਆ ਤਾਂ ਝੱਟ ਬੰਬ ਸ਼ੁਰੂ ਕਰ ਦੇਣਗੇ। ਹੁਣ ਤਾਂ ਇਵੇਂ - ਇਵੇਂ ਦੇ ਬੰਬ ਬਣਾਏ ਹਨ ਕਿ ਗੱਲ ਨਾ ਪੁੱਛੋ।
ਸਤਿਯੁਗ ਵਿੱਚ ਕੋਈ ਲੜਾਈ ਆਦਿ ਨਹੀਂ ਹੁੰਦੀ। ਸੰਗਮ ਤੇ ਹੀ ਇਹ ਮਹਾਭਾਰਤ ਲੜਾਈ ਵਿਖਾਈ ਹੈ। ਦੂਜੇ
ਕੋਈ ਸ਼ਾਸਤਰ ਵਿੱਚ ਲੜਾਈ ਦੀ ਕੋਈ ਗੱਲ ਹੀ ਨਹੀਂ। ਉੱਥੇ ਤਾਂ ਸਾਰੇ ਵਿਸ਼ਵ ਦੇ ਤੁਸੀਂ ਮਾਲਿਕ ਰਹਿੰਦੇ
ਹੋ। ਲੜਾਈ ਦੀ ਗੱਲ ਹੋ ਨਾ ਸਕੇ। ਸ਼ਾਸਤਰਾਂ ਵਿੱਚ ਅਸੁਰਾਂ ਅਤੇ ਦੇਵਤਾਵਾਂ ਦੀ ਲੜਾਈ ਵਿਖਾਈ ਹੈ। ਪਰ
ਦੇਵਤਾ ਅਹਿੰਸਕ ਹਨ। ਤੁਸੀਂ ਯੋਗਬਲ ਨਾਲ ਵਿਸ਼ਵ ਦੇ ਮਾਲਿਕ ਬਣਦੇ ਹੋ। ਇਹ ਹੈ ਸਾਈਲੈਂਸ ਬਲ, ਇਸ
ਵਿੱਚ ਤੁਹਾਨੂੰ ਕੁਝ ਬੋਲਣਾ ਨਹੀਂ ਹੈ। ਯਾਦ ਦੇ ਬਲ ਨਾਲ ਤੁਸੀਂ ਬਾਬਾ ਤੋੰ ਵਿਸ਼ਵ ਦੀ ਰਜਾਈ ਲੈਂਦੇ
ਹੋ। ਫਰਕ ਵੇਖੋ ਕਿੰਨਾ ਹੈ। ਸਾਇੰਸ ਬਲ ਨਾਲ ਵਿਨਾਸ਼ ਹੁੰਦਾ ਹੈ। ਉਸ ਹੀ ਸਾਇੰਸ ਨਾਲ ਸਤਿਯੁਗ ਵਿੱਚ
ਫਿਰ ਸੁੱਖ ਵੇਖੋਗੇ। ਸਾਇੰਸ ਨਾਲ ਇਨਵੈਂਸ਼ਨ ਕਰਦੇ ਹਨ, ਉਹ ਤਾਂ ਸੁੱਖ ਦੇ ਲਈ ਕਰਦੇ ਹਨ। ਇਹ ਵੀ ਆਕੇ
ਕੁਝ ਗਿਆਨ ਲੈਣਗੇ। ਪ੍ਰਦਰਸ਼ਨੀ ਵਿੱਚ ਤਾਂ ਸਾਰੇ ਆਉਂਦੇ ਹਨ ਅੱਗੇ ਚਲ ਸਭ ਆਉਣਗੇ। ਤੁਹਾਡੇ ਇਸ
ਸਾਈਲੈਂਸ ਬਲ ਦਾ ਆਵਾਜ਼ ਨਿਕਲੇਗਾ।
ਤੁਸੀਂ ਪ੍ਰਸ਼ਨ ਪੁੱਛਦੇ
ਹੋ - ਗੀਤਾ ਦਾ ਭਗਵਾਨ ਕੌਣ ਹੈ? ਅਜਿਹੇ ਪ੍ਰਸ਼ਨ ਕੋਈ ਪੁੱਛ ਨਾ ਸਕੇ। ਜਿੱਥੇ ਇਹ ਪ੍ਰਸ਼ਨ ਲਿਖਦੇ ਹਨ,
ਤਾਂ ਉਨ੍ਹਾਂ ਦੇ ਨਾਲ ਚਿੱਤਰ ਵੀ ਦਵੋ। ਗੀਤਾ ਦਾ ਭਗਵਾਨ ਪਰਮਪਿਤਾ ਪਰਮਾਤਮਾ ਜਾਂ ਸ੍ਰੀਕ੍ਰਿਸ਼ਨ? ਜੋ
ਪੂਰੇ 84 ਜਨਮ ਲੈਂਦੇ ਹਨ। ਪਤਿਤ ਤੋਂ ਪਾਵਨ ਬਣਾਉਣ ਵਾਲਾ ਤਾਂ ਬਾਪ ਹੀ ਹੈ। ਕ੍ਰਿਸ਼ਨ ਦੀ ਆਤਮਾ ਤਾਂ
84 ਜਨਮ ਲੈ ਸਾਂਵਰੀ ਬਣੀ ਹੈ। ਉਨ੍ਹਾਂ ਨੂੰ ਬੈਠ ਸਮਝਾਉਂਦੇ ਹਨ, ਤੁਸੀਂ 84 ਜਨਮ ਲਿੱਤੇ ਹਨ। ਤੁਸੀਂ
ਆਪਣੇ ਜਨਮ ਨੂੰ ਨਹੀਂ ਜਾਣਦੇ ਹੋ। ਐਕਟਰਸ ਨੂੰ ਪਤਾ ਤੇ ਹੋਣਾ ਚਾਹੀਦਾ ਹੈ ਨਾ ਕਿ ਅਸੀਂ 84 ਜਨਮ
ਕਿਵੇਂ ਲੈਂਦੇ ਹਾਂ। ਸੰਨਿਆਸੀਆਂ ਦਾ ਧਰਮ ਹੀ ਵੱਖ ਹੈ। ਭਾਰਤਵਾਸੀਆਂ ਨੂੰ ਆਪਣੇ ਧਰਮ ਦਾ ਪਤਾ ਨਾ
ਹੋਣ ਕਾਰਨ ਹੋਰ - ਹੋਰ ਧਰਮਾਂ ਵਿਚ ਜਾਂਦੇ ਰਹਿੰਦੇ ਹਨ। ਕਿਸੇ ਗੁਰੂ ਦੇ ਅਸ਼ੀਰਵਾਦ ਨਾਲ ਉਨ੍ਹਾਂ
ਨੂੰ ਧਨ ਮਿਲ ਗਿਆ ਤਾਂ ਉਨ੍ਹਾਂ ਦੇ ਪਿੱਛੇ ਚਟਕ ਪੈਣਗੇ। ਫਿਰ ਦੇਵਾਲਾ ਨਿਕਲਿਆ ਤਾਂ ਕਹਿਣਗੇ ਖੁਦਾ
ਦੀ ਭਾਵੀ। ਬੱਚਾ ਮਿਲਿਆ ਬਹੁਤ ਖੁਸ਼ੀ ਹੋਵੇਗੀ। ਅੱਛਾ 10 - 12 ਦਿਨ ਬਾਦ ਬੱਚਾ ਮਰ ਗਿਆ ਤਾਂ ਕਹਿਣਗੇ
ਈਸ਼ਵਰ ਦੀ ਭਾਵੀ। ਇਨ੍ਹਾਂ ਨੂੰ ਜ਼ਿੰਦਾ ਕਰਨਾ ਸਾਡੇ ਹੱਥ ਵਿਚ ਨਹੀਂ ਹੈ। ਬਾਪ ਦੇ ਬਹੁਤ ਇਵੇਂ ਮਿਸਾਲ
ਵੇਖੇ ਹੋਏ ਹਨ। ਇਵੇਂ - ਇਵੇਂ ਦੇ ਬਹੁਤ ਹੁੰਦੇ ਹਨ। ਇੱਥੇ ਤਾਂ ਬਾਪ ਬੈਠਾ ਹੈ। ਬਾਪ ਬੱਚਿਆਂ ਨੂੰ
ਸਮਝਾਉਂਦੇ ਹਨ ਮਿੱਠੇ - ਮਿੱਠੇ ਬੱਚੋਂ ਪਾਵਨ ਬਣੋ। ਯਾਦ ਹੈ, ਜਦੋਂ ਮਹਾਭਾਰੀ ਮਹਾਭਾਰਤ ਦੀ ਲੜਾਈ
ਲੱਗੀ ਸੀ, ਤਾਂ ਦਰੋਪਦੀ ਨੇ ਪੁਕਾਰਿਆ ਸੀ - ਬਾਬਾ ਇਹ ਸਾਨੂੰ ਦੁਸ਼ਾਸਨ ਨੰਗਨ ਕਰਦੇ ਹਨ, ਸਾਨੂੰ
ਇਨ੍ਹਾਂ ਤੋਂ ਬਚਾਓ। 5 ਹਜਾਰ ਵਰ੍ਹੇ ਦੀ ਗੱਲ ਹੈ। ਇਨ੍ਹਾਂ ਅਬਲਾਵਾਂ ਤੇ ਅਤਿਆਚਾਰ ਇਸ ਵਿਸ਼ ਤੇ ਹੀ
ਹੁੰਦੇ ਹਨ। ਕਈ ਤਾਂ ਇਸਤਰੀਆਂ ਵੀ ਅਜਿਹੀਆਂ ਹੁੰਦੀਆਂ ਹਨ ਜੋ ਵਿਸ਼ ਬਗੈਰ ਰਹਿ ਨਾ ਸਕਣ। ਉਨ੍ਹਾਂ ਦਾ
ਨਾਮ ਵੀ ਰੱਖਿਆ ਹੋਇਆ ਹੈ ਸੂਪਨਖਾ, ਪੂਤਨਾ ਜੋ ਵਿਸ਼ ਦੇ ਲਈ ਤੰਗ ਕਰਦੇ ਹਨ ਕੰਸ, ਜਰਾਸੰਧੀ,
ਸ਼ਿਸ਼ੂਪਾਲ… ਇਹ ਸਭ ਵਿਨਾਸ਼ ਨੂੰ ਤਾਂ ਪਾਉਣੇ ਹੀ ਹਨ। ਇਹ ਸਮੇਂ ਹੈ ਆਸੁਰੀ, ਰਾਵਣ ਰਾਜ ਫਿਰ ਹੋਵੇਗਾ
ਈਸ਼ਵਰੀ ਰਾਜ। ਇਸ ਸਾਰੇ ਚੱਕਰ ਨੂੰ ਤਾਂ ਤੁਸੀਂ ਜਾਨ ਗਏ ਹੋ ਕਿ ਕਿਵੇਂ 84 ਜਨਮ ਲੈਂਦੇ ਹੋ। ਇਹ
ਭੁਲਦਾ ਉਦੋਂ ਹੈ ਜੱਦ ਵਿਕਾਰ ਵਿੱਚ ਜਾਂਦੇ ਹੋ। ਵਿਕਾਰ ਵਿੱਚ ਜਾਨ ਵਾਲੇ ਦਾ ਮੂੰਹ ਹੀ ਪੀਲਾ ਹੋ
ਜਾਂਦਾ ਹੈ। ਖੁਦ ਹੀ ਸਮਝਦੇ ਹਨ - ਇਹ ਅਸੀਂ ਕੀ ਕਰ ਦਿੱਤਾ। ਬਾਪ ਕਹਿੰਦੇ ਹਨ - ਬੱਚੇ ਇਸ ਵਿਸ਼ੇ
ਗਟਰ ਵਿੱਚ ਨਾ ਜਾਓ। ਇਹ ਤੁਹਾਨੂੰ ਆਦਿ - ਮੱਧ - ਅੰਤ ਦੁੱਖ ਦੇਣ ਵਾਲਾ ਹੈ। ਇਸ ਵਿੱਚ ਨਾ ਪਵੋ।
ਕਸਮ ਉਠਾਓ ਕਿ ਅਸੀਂ ਵਿਕਾਰ ਵਿੱਚ ਕਦੀ ਨਹੀਂ ਜਾਵਾਂਗੇ। ਭਗਵਾਨੁਵਾਚ ਹੈ ਕਾਮ ਮਹਾਸ਼ਤ੍ਰੁ ਹੈ। ਹਰ
ਇੱਕ ਚਿੱਤਰ ਵਿੱਚ ਪਹਿਲੇ ਤਾਂ ਇਹ ਲਿਖੋ। ਗਿਆਨ ਸਾਗਰ, ਪਤਿਤ - ਪਾਵਨ ਗੀਤਾ ਗਿਆਨ ਦਾਤਾ ਸ਼ਿਵ
ਭਗਵਾਨੁਵਾਚ। ਤਾਂ ਫਿਰ ਕ੍ਰਿਸ਼ਨ ਦਾ ਨਾਮ ਉੱਡ ਜਾਵੇ। ਸਾਨੂੰ ਗੀਤਾ ਦਾ ਭਗਵਾਨ ਬੈਠ ਇਹ ਦੱਸਦੇ ਹਨ।
ਉਹ ਹੀ ਗਿਆਨ ਅਸੀਂ ਲੈਂਦੇ ਹਾਂ। ਭਗਵਾਨ ਹੀ ਆਕੇ ਨਵੀਂ ਦੁਨੀਆਂ ਸਥਾਪਨ ਕਰਦੇ ਹਨ ਅਤੇ ਪੁਰਾਣੀ
ਦੁਨੀਆਂ ਦਾ ਵਿਨਾਸ਼ ਹੁੰਦਾ ਹੈ। ਰੁਦ੍ਰ ਗਿਆਨ ਯਗ ਹੈ ਨਾ। ਅਸਲ ਹੈ ਸ਼ਿਵਬਾਬਾ। ਰੁਦ੍ਰ ਬਾਬਾ ਨਹੀਂ
ਕਹਾਂਗੇ। ਬੰਬੇ ਵਿੱਚ ਬਾਬੂਰੀ ਨਾਥ ਦਾ ਵੀ ਮੰਦਿਰ ਹੈ। ਹੁਣ ਬਬੂਲ ਕਿਹਾ ਜਾਂਦਾ ਹੈ ਕੰਢਿਆਂ ਨੂੰ।
ਬਾਬੁਰੀਨਾਥ ਨਾਮ ਕਿਓਂ ਲਿਖਿਆ ਹੈ। ਇਹ ਕੋਈ ਸਮਝਦੇ ਨਹੀਂ ਹਨ। ਚਿੱਤਰ ਤਾਂ ਸ਼ਿਵ ਦਾ ਹੀ ਹੈ। ਬਾਕੀ
ਤਾਂ ਕਈ ਨਾਮ ਰੱਖ ਦਿੱਤੇ ਹਨ। ਸ਼ਿਵਬਾਬਾ ਹੀ ਆਕੇ ਕੰਢਿਆਂ ਦੇ ਜੰਗਲ ਨੂੰ ਫੁੱਲਾਂ ਦਾ ਬਗੀਚਾ
ਬਣਾਉਂਦੇ ਹਨ, ਉਹ ਹੀ ਤੁਹਾਡਾ ਬਾਬਾ ਹੈ। ਉਨ੍ਹਾਂ ਦਾ ਨਾਮ ਹੈ ਸ਼ਿਵ। ਸ਼ਿਵ ਪ੍ਰਮਾਤਮਾਏ ਨਮਾ,
ਬ੍ਰਾਹਮਣ ਦੇਵੀ ਦੇਵਤਾਏ ਨਮਾ ਅੱਖਰ ਬਿਲਕੁਲ ਕਲੀਅਰ ਹੈ। ਹੁਣ ਉਹ ਪਰਮਪਿਤਾ ਪਰਮਾਤਮਾ ਬੈਠ ਇਸ ਰਥ
ਦਵਾਰਾ ਸਮਝਾ ਰਹੇ ਹਨ ਹੂਬਹੂ ਜਿਵੇਂ ਲੌਕਿਕ ਬਾਪ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ ਬੱਚੇ, ਸਾਡੇ
ਕੁਲ ਨੂੰ ਕਲੰਕ ਨਹੀਂ ਲਗਾਉਣਾ। ਕੋਈ ਖਰਾਬ ਕੰਮ ਨਹੀਂ ਕਰਨਾ। ਇੱਥੇ ਬਾਬਾ ਵੀ ਕਹਿੰਦੇ ਹਨ ਬੱਚੇ
ਵਿਕਾਰ ਵਿੱਚ ਤਾਂ ਕਦੀ ਨਹੀਂ ਜਾਣਾ। ਪਵਿੱਤਰ ਬਣੇ ਬਗੈਰ ਸ੍ਵਰਗ ਵਿੱਚ ਉੱਚ ਪਦਵੀ ਤਾਂ ਪਾ ਨਹੀਂ
ਸਕੋਗੇ। ਬਹੁਤ ਜਬਰਦਸਤ ਕਮਾਈ ਤੁਸੀਂ ਕਰ ਰਹੇ ਹੋ ਬਾਕੀ ਸਭ ਗਵਾਂ ਰਹੇ ਹਨ। ਭਾਵੇਂ ਕਿਸੇ ਦੇ ਕੋਲ
ਪਦਮ ਹਨ। ਵੱਡੇ - ਵੱਡੇ ਮਹਿਲ ਬਣਾ ਰਹੇ ਹਨ। ਲੱਖਾਂ ਰੁਪਏ ਖਰਚ ਕਰਦੇ ਹਨ ਤੁਸੀਂ ਸਮਝਦੇ ਹੋ ਇਹ ਸਭ
ਵੇਸਟ ਓਫ ਟਾਈਮ...ਹੈ। ਇਹ ਕੁਝ ਕੰਮ ਨਹੀਂ ਆਏਗਾ, ਸਭ ਖਤਮ ਹੋ ਜਾਵੇਗਾ - ਉਹ ਤਾਂ ਸਮਝਦੇ ਹਨ 10
-12 ਹਜਾਰ ਵਰ੍ਹੇ ਚੱਲਣਗੇ। ਤੁਸੀਂ ਬੱਚੇ ਜਾਣਦੇ ਹੋ ਮੌਤ ਤਾਂ ਸਾਹਮਣੇ ਖੜਾ ਹੈ, ਸਿਰ ਤੇ। ਥੋੜੇ
ਸਮੇਂ ਵਿਚ ਅਰਥਕਵੇਕ ਆਦਿ ਹੋ ਸਭ ਡਾਵਾਂਡੋਲ ਹੋ ਜਾਵੇਗਾ। ਅਰਥਕਵੇਕ ਆਦਿ ਵਿੱਚ ਅਣਗਿਣਤ ਮਰ ਜਾਂਦੇ
ਹਨ। ਹੁਣ ਤਾਂ ਵਿਨਾਸ਼ ਹੋਣਾ ਹੀ ਹੈ। ਵਿਨਾਸ਼ ਦਾ ਸਾਕਸ਼ਾਤਕਾਰ ਅਤੇ ਸਥਾਪਨਾ ਦਾ ਸਾਕਸ਼ਾਤਕਾਰ ਕੀਤਾ
ਹੈ। ਸੋ ਫਿਰ ਇਨ੍ਹਾਂ ਅੱਖਾਂ ਨਾਲ ਵੇਖੋਗੇ। ਭਗਤੀ ਮਾਰਗ ਵਿੱਚ ਕਿੰਨਾ ਕੁਝ ਕਰਦੇ ਹਨ ਪਰ ਕੋਈ
ਬੈਕੁੰਠ ਵਿੱਚ ਨਾ ਜਾ ਸਕੇ। ਗਿਆਨ ਬਗੈਰ ਸਦਗਤੀ ਹੋ ਨਾ ਸਕੇ। ਇਹ ਸਭ ਭਗਤੀ ਮਾਰਗ ਦੇ ਖਿਡੌਣੇ ਹਨ।
ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਕੁਲ ਕਲੰਕਿਤ
ਕਰਨ ਵਾਲਾ ਕੋਈ ਵੀ ਖਰਾਬ ਕੰਮ ਨਹੀਂ ਕਰਨਾ ਹੈ। ਪਵਿੱਤਰ ਬਣਨ ਦੀ ਆਪਣੇ ਆਪ ਨਾਲ ਪ੍ਰਤਿਗਿਆ ਕਰਨੀ
ਹੈ।
2. ਹੁਣ ਆਪਣਾ ਟਾਈਮ, ਮਨੀ…
ਵੇਸਟ ਨਹੀਂ ਕਰਨਾ ਹੈ। ਫੁੱਲਾਂ ਦੇ ਬਗੀਚੇ ਵਿੱਚ ਚੱਲਣ ਦੇ ਲਈ ਕੰਡੇ ਕੱਢ ਦੇਣੇ ਹਨ।
ਵਰਦਾਨ:-
ਅਲੌਕਿਕ ਖੇਲ ਅਤੇ ਖਿਡੌਣੇ ਨਾਲ ਖੇਡਦੇ ਹੋਏ ਸਦਾ ਸ਼ਕਤੀਸ਼ਾਲੀ ਬਣਨ ਵਾਲੇ ਅਚਲ - ਅਡੋਲ ਭਵ।
ਅਲੌਕਿਕ ਜੀਵਨ ਵਿਚ ਮਾਇਆ
ਦੇ ਵਿਘਣ ਆਉਣਾ ਵੀ ਇੱਕ ਖੇਲ ਹੈ, ਜਿਵੇਂ ਸ਼ਰੀਰਕ ਸ਼ਕਤੀ ਦੇ ਲਈ ਖੇਲ ਕਰਵਾਇਆ ਜਾਂਦਾ ਹੈ, ਇਵੇਂ
ਹੀ ਅਲੌਕਿਕ ਯੁੱਗ ਵਿਚ ਪ੍ਰਸਥਿਤੀਆਂ ਨੂੰ ਖਿਲੌਣਾ ਸਮਝਕੇ ਇਹ ਅਲੌਕਿਕ ਖੇਲ ਖੇਡੋ। ਇਨ੍ਹਾਂ ਤੋਂ ਡਰੋ
ਜਾਂ ਘਬਰਾਓ ਨਹੀਂ। ਸਰਵ ਸੰਕਲਪਾਂ ਸਹਿਤ ਖੁਦ ਨੂੰ ਬਾਪਦਾਦਾ ਤੇ ਬਲਿਹਾਰ ਕਰ ਦਵੋ ਤਾਂ ਮਾਇਆ ਕਦੇ
ਵਾਰ ਨਹੀਂ ਕਰ ਸਕਦੀ। ਰੋਜ਼ ਅੰਮ੍ਰਿਤ ਵੇਲੇ ਸਾਕਸ਼ੀ ਬਣ ਖੁਦ ਦਾ ਸਰਵ ਸ਼ਕਤੀਆਂ ਨਾਲ ਸ਼ਿੰਗਾਰ ਕਰੋ
ਤਾਂ ਅਚਲ - ਅਡੋਲ ਰਹੋਗੇ।
ਸਲੋਗਨ:-
ਕੋਈ ਵੀ ਸੰਸਾਰ
ਸਮਾਚਾਰ ਸੁਣਨਾ, ਅਤੇ ਸੁਣਾਉਣਾ - ਇਹ ਵੀ ਖੁਦ ਵਿੱਚ ਕਿਚੜਾ ਜਮਾ ਕਰਨਾ ਹੈ।
ਇਹ ਅਵਿਅਕਤ ਇਸ਼ਾਰੇ -
ਅਪਵਿੱਤਰਤਾ ਦੇ ਬੀਜ ਨੂੰ ਵੀ ਸਮਾਪਤ ਕਰ ਸੰਪੂਰਨ ਸਵੱਛ (ਪਵਿੱਤਰ) ਬਣੋ।
ਬਾਪਦਾਦਾ ਦਾ ਇਹ ਮੁੱਖ
ਫ਼ਰਮਾਨ ਹੈ ਨਿਰੰਤਰ ਯਾਦ ਵਿੱਚ ਰਹੋ ਅਤੇ ਮਨ, ਵਾਣੀ, ਕਰਮ ਨਾਲ ਪਵਿੱਤਰ ਬਣੋ। ਸੰਕਲਪ ਵਿਚ ਵੀ
ਅਪਵਿੱਤਰਤਾ ਅਤੇ ਅਸ਼ੁੱਧਤਾ ਨਾ ਹੋਵੇ - ਇਸ ਨੂੰ ਕਹਿੰਦੇ ਹਨ ਸੰਪੂਰਨ ਪਵਿੱਤਰ। ਸੰਕਲਪ ਵਿਚ ਵੀ
ਜੇਕਰ ਪੁਰਾਣੇ ਅਸ਼ੁੱਧ ਸੰਸਕਾਰ ਟਚ ਕਰਦੇ ਹਨ, ਵਿਅਰਥ ਸੰਕਲਪ ਚਲਦੇ ਹਨ ਜਾਂ ਸੁਪਨੇ ਆਉਂਦੇ ਹਨ ਤਾਂ
ਵੀ ਸੰਪੂਰਨ ਪਵਿੱਤਰ ਨਹੀਂ ਕਹਾਂਗੇ ਇਸਲਈ ਪਵਿੱਤਰ ਭਵ - ਅਤੇ ਯੋਗੀ ਭਵ ਦੇ ਪਹਿਲੇ ਪਾਠ ਨੂੰ ਸਵਰੂਪ
ਵਿਚ ਲਿਆਓ ਤਾਂ ਹੀ ਬਾਪ ਸਮਾਨ ਅਤੇ ਬਾਪ ਦੇ ਨੇੜੇ ਆਉਣ ਦੇ ਅਧਿਕਾਰੀ ਬਣ ਸਕਦੇ ਹੋ।