03.10.26 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ :- ਇਸ ਪੁਰਾਣੀ ਦੁਨੀਆਂ ਦਾ ਹੁਣ ਅੰਤ ਹੈ, ਇਸਲਈ ਸੰਗਮਯੁਗ ਤੇ ਤੁਹਾਨੂੰ ਭਵਿੱਖ ਰਜਾਈ ਦੇ
ਲਾਇਕ ਬਣਨਾ ਹੈ?
ਪ੍ਰਸ਼ਨ:-
ਬੱਚਿਆਂ ਵਿੱਚ
ਕਿਹੜਾ ਸ਼ੌਕ ਹੋਵੇ ਤਾਂ ਗੱਦਦੀ ਨਸ਼ੀਨ ਬਣ ਸਕਦੇ ਹਨ?
ਉੱਤਰ:-
ਆਲਰਾਊਂਡ ਸਰਵਿਸ
ਦਾ ਸ਼ੌਕ ਹੋਵੇ ਤਾਂ ਗੱਦਦੀਨਸ਼ੀਨ ਬਣ ਸਕਦੇ ਹਨ, ਜੋ ਆਲਰਾਊਂਡ ਸਰਵਿਸ ਕਰ ਬਹੁਤਿਆਂ ਨੂੰ ਸੁੱਖ ਦਿੰਦੇ
ਹਨ ਉਹਨਾਂ ਨੂੰ ਉਸ ਦਾ ਉਜੂਰਾ ਵੀ ਮਿਲਦਾ ਹੈ। ਬੱਚਿਆਂ ਨੂੰ ਹਮੇਸ਼ਾ ਹਰ ਸਰਵਿਸ ਵਿੱਚ ਹਾਜ਼ਿਰ ਰਹਿਣਾ
ਚਾਹੀਦਾ ਹੈ। ਅਜਿਹਾ ਹੁਸ਼ਿਆਰ ਬਣੋ ਜੋ ਮਾਂ - ਬਾਪ ਨੂੰ ਸ਼ੋ ਕਰੋ। ਮੰਮਾ ਬਾਬਾ ਕਹਿੰਦੇ ਹੋ ਤਾਂ ਉਹਨਾਂ
ਵਰਗਾ ਬਣਕੇ ਦਿਖਾਓ।
ਗੀਤ:-
ਇਸ ਪਾਪ ਕੀ
ਦੁਨੀਆਂ ਸੇ
ਓਮ ਸ਼ਾਂਤੀ
ਸਿਰਫ਼ ਮਿੱਠੇ - ਮਿੱਠੇ ਬ੍ਰਹਮਾਕੁਮਾਰ ਕੁਮਾਰੀਆ ਹੀ ਇਹ ਜਾਣਦੇ ਹਨ ਕਿ ਪਾਪ ਦੀ ਦੁਨੀਆਂ ਅਤੇ ਪੁੰਨ
ਦੀ ਦੁਨੀਆਂ ਕਿਸ ਨੂੰ ਕਿਹਾ ਜਾਂਦਾ ਹੈ। ਪਤਿਤ ਦੁਨੀਆਂ ਕਿਸਨੂੰ, ਪਾਵਨ ਦੁਨੀਆਂ ਕਿਸ ਨੂੰ ਕਿਹਾ
ਜਾਂਦਾ ਹੈ। ਭਾਵੇਂ ਮਨੁੱਖ ਕਹਿੰਦੇ ਹਨ ਕਿ ਹੇ ਪਤਿਤ ਦੁਨੀਆਂ ਨੂੰ ਪਾਵਨ ਬਣਾਉਣ ਵਾਲੇ ਆਓ, ਪਰ
ਜਾਣਦੇ ਨਹੀਂ ਹਨ। ਇਹ ਵੀ ਆਤਮਾ ਹੀ ਕਹਿੰਦੀ ਹੈ ਹੇ ਪਤਿਤ - ਪਾਵਨ�ਸਭ ਮਨੁੱਖ ਮਾਤਰ ਬੁਲਾਉਂਦੇ
ਰਹਿੰਦੇ ਹਨ। ਪਰ ਇਹ ਕਿਸੇ ਨੂੰ ਪਤਾ ਨਹੀਂ ਹੈ ਕਿ ਪਾਵਨ ਦੁਨੀਆਂ ਕਿਸਨੂੰ ਕਿਹਾ ਜਾਂਦਾ ਹੈ। ਉਹ ਕਦੋਂ
ਅਤੇ ਕਿਵੇਂ ਸਥਾਪਨ ਹੋਵੇਗੀ। ਹੁਣ ਤੁਸੀਂ ਨਾਲੇਜ਼ ਫੁੱਲ ਬਾਪ ਦੇ ਬਣੇ ਹੋ, ਇਸਲਈ ਨਾਲੇਜਫੁਲ ਗਿਆਨ
ਸਾਗਰ ਬਾਪ ਨੂੰ ਸਿਰ੍ਫ ਤੁਸੀਂ ਹੀ ਜਾਣਦੇ ਹੋ। ਹੋਰ ਕੋਈ ਬਿਲਕੁਲ ਨਹੀਂ ਜਾਣਦੇ ਹਨ ਕਿ ਪਾਵਨ ਦੁਨੀਆਂ
ਫਿਰ ਪਤਿਤ ਕਿਵੇਂ ਬਣਦੀ ਹੈ। ਪਤਿਤ ਦੁਨੀਆਂ ਫਿਰ ਪਾਵਨ ਕਿਵੇਂ ਬਣਦੀ ਹੈ। ਪਤਿਤ ਦੁਨੀਆਂ ਵਿੱਚ ਕੌਣ
ਰਹਿੰਦੇ ਹਨ ਅਤੇ ਪਾਵਨ ਦੁਨੀਆਂ ਵਿੱਚ ਕੌਣ ਰਹਿੰਦੇ ਹਨ। ਇਹ ਸਭ ਗੱਲਾਂ ਤੁਸੀਂ ਹੁਣ ਜਾਣਦੇ ਹੋ।
ਪਾਵਨ ਦੁਨੀਆਂ ਸਤਿਯੁਗ ਨੂੰ ਕਿਹਾ ਜਾਂਦਾ ਹੈ। ਜਰੂਰ ਪਾਵਨ ਦੁਨੀਆਂ ਭਾਰਤ ਵਿੱਚ ਵੀ ਤਾਂ ਇੱਕ ਹੀ
ਆਦਿ ਸਨਾਤਨ ਦੇਵੀ - ਦੇਵਤਾ ਧਰਮ ਦਾ ਰਾਜ ਸੀ, ਇਸਲਈ ਭਾਰਤ ਸਭ ਤੋਂ ਪ੍ਰਾਚੀਨ ਦੇਸ਼ ਗਾਇਆ ਜਾਂਦਾ
ਹੈ। ਹੁਣ ਤੁਸੀਂ ਜਾਣਦੇ ਹੋ ਸਾਨੂੰ ਫਿਰ ਤੋਂ ਪਾਵਨ ਦੁਨੀਆਂ ਵਿੱਚ ਜਾਣ ਦੇ ਲਈ ਪਤਿਤ - ਪਾਵਨ ਬਾਪ
ਯੁਕਤੀਆਂ ਦੱਸ ਰਹੇ ਹਨ। ਬਾਪ ਕਹਿੰਦੇ ਹਨ - ਇੱਕ ਸੈਕਿੰਡ ਵਿੱਚ ਯੁਕਤੀ ਦੱਸਦਾ ਹਾਂ। ਬਾਪ ਆਉਂਦੇ
ਹੀ ਹਨ ਨਵੀਂ ਦੁਨੀਆਂ ਦਾ ਰਾਜ ਭਾਗ ਦੇਣ। ਇਹ ਹੈ ਬੇਹੱਦ ਦੇ ਬਾਪ ਕੋਲੋਂ ਬੇਹੱਦ ਦਾ ਵਰਸਾ ਲੈਣਾ।
ਬਾਪ ਹੀ ਆਕੇ ਰਾਜਯੋਗ ਸਿਖਾਉਂਦੇ ਹਨ। ਅਸੀਂ ਰਾਜਯੋਗ ਸਿੱਖ ਰਹੇ ਹਾਂ। ਬਾਪ ਕਹਿੰਦੇ ਹਨ - ਤੁਸੀਂ
ਵੀ ਸਤੋਪ੍ਰਧਾਨ ਸੀ ਫਿਰ ਤੋਂ ਸਤੋਪ੍ਰਧਾਨ ਬਣਨਾ ਹੈ। ਆਦਿ ਸਨਾਤਨ ਦੇਵੀ ਦੇਵਤਾ ਧਰਮ ਸੀ, ਨਾ ਕਿ
ਹਿੰਦੂ। ਦੇਵੀ - ਦੇਵਤਾ ਧਰਮ ਭਾਰਤ ਦਾ ਹੀ ਪਹਿਲੇ - ਪਹਿਲੇ ਸੀ। ਫਿਰ ਤੋਂ ਜਰੂਰ ਪੁਨਰਜਨਮ ਲੈਂਦੇ
ਆਏ ਹੋਣਗੇ। ਜਿਵ ਕ੍ਰਿਸ਼ਚਨ ਲੋਕੀ ਵੀ ਪੁਨਰਜਨਮ ਲੈ ਵ੍ਰਿਧੀ ਨੂੰ ਪਾਉਂਦੇ ਹਨ। ਬੋਧੀਆਂ ਦਾ ਧਰਮ
ਸਥਾਪਨ ਕਰਨ ਵਾਲਾ ਬੁੱਧ, ਉਹ ਹੋ ਗਿਆ ਧਰਮ ਸਥਾਪਕ। ਇੱਕ ਬੁੱਧ ਤੋਂ ਕਿੰਨੇ ਢੇਰ ਬੋਧੀ ਨਿਕਲੇ।
ਕ੍ਰਾਇਸਟ ਇੱਕ ਸੀ। ਹੁਣ ਦੇਖੋ ਕਿੰਨੇ ਕ੍ਰਿਸ਼ਚਨ ਹੋ ਗਏ ਹਨ। ਸਾਰੇ ਧਰਮ ਇਵੇਂ ਹੀ ਚੱਲਦੇ ਆਏ ਹਨ।
ਉਵੇਂ ਜਦੋਂ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ ਤਾਂ ਇਹ ਹੋਰ ਕੋਈ ਸੀ ਨਹੀਂ। ਹੋਰਾਂ ਦਾ ਤਾਂ
ਜਾਣਦੇ ਹਨ। ਕ੍ਰਿਸ਼ਚਨ ਧਰਮ ਕ੍ਰਾਇਸਟ, ਇਸਲਾਮ ਧਰਮ ਇਬ੍ਰਾਹਿਮ ਨੇ ਸਥਾਪਨ ਕੀਤਾ। ਅੱਛਾ ਜੋ ਸਤਿਯੁਗ
ਵਿੱਚ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ ਉਹ ਕਿਸਨੇ ਸਥਾਪਨ ਕੀਤਾ? ਸਤਿਯੁਗ ਵਿੱਚ ਦੇਵੀ -
ਦੇਵਤਾਵਾਂ ਦੀ ਰਾਜਧਾਨੀ ਚੱਲੀ ਹੈ ਨਾ। ਤਾਂ ਜਰੂਰ ਕਿਸੇ ਨੇ ਰਾਜ ਸਥਾਪਨ ਕੀਤਾ ਹੈ। ਸਤਿਯੁਗ ਵਿੱਚ
ਦੇਵੀ - ਦੇਵਤਾ ਧਰਮ ਸੀ, ਉਹ ਹੁਣ ਬਾਪ ਸਥਾਪਨ ਕਰਦੇ ਹਨ ਇਸਲਈ ਬਾਪ ਨੂੰ ਆਉਣਾ ਹੀ ਪੈਂਦਾ ਹੈ
ਸੰਗਮਯੁਗ ਤੇ। ਹੁਣ ਸਭ ਮਨੁੱਖ ਮਾਤਰ ਪਤਿਤ ਦੁਨੀਆਂ ਵਿੱਚ ਬੈਠੇ ਹਨ। ਪੁਰਾਣੀ ਦੁਨੀਆਂ ਵਿੱਚ ਕਰੋੜਾਂ
ਮਨੁੱਖ ਹਨ। ਨਵੀਂ ਦੁਨੀਆਂ ਵਿੱਚ ਇਤਨੇ ਮਨੁੱਖ ਤਾਂ ਹੋ ਨਾ ਸਕਣ। ਉੱਥੇ ਇੱਕ ਧਰਮ ਸੀ। ਇਸਲਾਮੀ,
ਬੋਧੀ, ਕ੍ਰਿਸ਼ਚਨ ਆਦਿ ਕੋਈ ਨਹੀਂ ਸੀ। ਉਹ ਦੇਵਤਾ ਧਰਮ ਸਭ ਪ੍ਰਯਾਏ ਲੋਪ ਹੈ। ਉਹ ਕਿਵੇਂ ਭਗਵਾਨ ਨੇ
ਸਥਾਪਨ ਕੀਤਾ ਸੀ, ਇਹ ਕੋਈ ਨਹੀਂ ਜਾਣਦੇ। ਦੇਵਤਾ ਧਰਮ ਨਾਮ ਹੀ ਭੁੱਲ ਗਏ ਹਨ, ਹਿੰਦੂ ਧਰਮ ਕਹਿ
ਦਿੰਦੇ ਹਨ। ਹੁਣ ਬਾਪ ਸਮਝਾ ਰਹੇ ਹਨ ਮੈਂ ਆਉਂਦੇ ਹੀ ਉਦੋਂ ਹਾਂ ਜਦੋਂ ਪੁਰਾਣੀ ਦੁਨੀਆਂ ਨੂੰ ਬਦਲਣਾ
ਹੁੰਦਾ ਹੈ। ਹੁਣ ਇਸ ਪੁਰਾਣੀ ਦੁਨੀਆਂ ਦਾ ਐਂਡ ਹੈ। ਇਹ ਸਿਰਫ ਤੁਸੀਂ ਬ੍ਰਾਹਮਣ ਹੀ ਜਾਣਦੇ ਹੋ। ਇਸ
ਮਹਾਭਾਰੀ ਲੜਾਈ ਨਾਲ ਹੀ ਪੁਰਾਣੀ ਦੁਨੀਆਂ ਦਾ ਐਂਡ ਹੋਇਆ ਸੀ। ਗੀਤਾ ਵਿੱਚ ਦਿਖਾਉਂਦੇ ਹਨ ਸਭ ਖ਼ਤਮ
ਹੋ ਗਏ। ਕੋਈ ਨਹੀਂ ਰਿਹਾ। 5 ਪਾਂਡਵ ਬਚੇ ਉਹ ਵੀ ਪਹਾੜਾ ਤੇ ਗਲ਼ ਮਰੇ। ਪਰ ਇਵੇਂ ਕੋਈ ਹੁੰਦਾ ਨਹੀਂ
ਹੈ। ਇਹ ਤਾਂ ਬਾਪ ਸਥਾਪਨ ਕਰਦੇ ਹਨ। ਪ੍ਰਲ੍ਯ ਮਤਲਬ ਜਲਮਈ ਤਾਂ ਹੁੰਦੀ ਨਹੀਂ। ਬਾਬਾ ਨੂੰ ਪੁਕਾਰਦੇ
ਹਨ ਹੇ ਪਤਿਤ - ਪਾਵਨ ਆਓ, ਸਾਡੇ ਦੁੱਖ ਹਰੋ ਸੁੱਖ ਦੋ ਕਿਉਂਕਿ ਹੁਣ ਰਾਵਣ ਰਾਜ ਹੈ। ਰਾਮਰਾਜ
ਚਾਹੁੰਦੇ ਹਨ ਤਾਂ ਜਰੂਰ ਰਾਵਣ ਰਾਜ ਹੈ ਨਾ। ਬਾਪ ਸਮਝਾਉਂਦੇ ਹਨ ਹੁਣ ਰਾਮਰਾਜ ਦੀ ਸਥਾਪਣਾ, ਰਾਵਣ
ਰਾਜ ਦਾ ਵਿਨਾਸ਼ ਹੋ ਜਾਂਦਾ ਹੈ। ਮੈਂ ਜੋ ਯੁਕਤੀ ਸਿਖਾਉਂਦਾ ਹਾਂ, ਜੋ ਸਿੱਖਦੇ ਹਨ ਉਹ ਹੀ ਨਵੀਂ
ਦੁਨੀਆਂ ਵਿੱਚ ਜਾ ਕੇ ਰਾਜ ਕਰਦੇ ਹਨ। ਇਹ ਗਿਆਨ ਕੁੱਝ ਵੀ ਰਹੇਗਾ ਨਹੀਂ। ਹੁਣ ਤੁਹਾਡੀ ਬੁੱਧੀ ਵਿੱਚ
ਸਾਰੀ ਨਾਲੇਜ਼ ਹੈ। ਜਿੰਨ੍ਹਾਂ ਦੀ ਬੁੱਧੀ ਵਿੱਚ ਹੈ ਉਹ ਹੋਰਾਂ ਨੂੰ ਸਮਝਾਉਂਦੇ ਹਨ। ਨੰਬਰਵਨ ਤੇ ਹਨ
ਨਾ। ਸਰਵਿਸਬੁਲ ਬੱਚਿਆਂ ਦੀ ਬੁੱਧੀ ਵਿੱਚ ਸਾਰਾ ਗਿਆਨ ਟਪਕਦਾ ਰਹਿੰਦਾ ਹੈ। ਜਰੂਰ ਸਤਿਯੁਗ ਵਿੱਚ
ਪਹਿਲੇ - ਪਹਿਲੇ ਦੇਵੀ - ਦੇਵਤਾ ਧਰਮ ਵਾਲੇ ਸਨ। ਇਹ ਵੀ ਤੁਸੀਂ ਜਾਣਦੇ ਹੋ। ਬਾਪ ਪਹਿਲੇ - ਪਹਿਲੇ
ਬ੍ਰਾਹਮਣਾਂ ਨੂੰ ਹੀ ਰਚਦੇ ਹਨ ਪ੍ਰਜਾਪਿਤਾ ਬ੍ਰਹਮਾ ਦਵਾਰਾ। ਇਹ ਗਿਆਨ ਯੱਗ ਹੈ ਨਾ ਤਾਂ ਜਰੂਰ
ਬ੍ਰਾਹਮਣ ਸੰਪ੍ਰਦਾਈ ਹੀ ਚਾਹੀਦਾ ਹੈ। ਬ੍ਰਾਹਮਣ ਸੰਪ੍ਰਦਾਈ ਜਰੂਰ ਸੰਗਮ ਤੇ ਹੀ ਹੋਣਗੇ। ਆਸੁਰੀ
ਸੰਪ੍ਰਦਾਈ ਹੈ ਕਲਿਯੁਗ ਵਿੱਚ, ਦੈਵੀ ਸੰਪ੍ਰਦਾਈ ਹੈ ਸਤਿਯੁਗ ਵਿੱਚ। ਤਾਂ ਜਰੂਰ ਸੰਗਮ ਤੇ ਹੀ ਸਥਾਪਨਾ
ਹੋਵੇਗੀ ਦੈਵੀ ਸੰਪ੍ਰਦਾਈ ਦੀ। ਜਦੋਂ ਬਾਜ਼ੋਲੀ ਖੇਡਦੇ ਹਨ ਤਾਂ ਪੈਰ ਅਤੇ ਚੋਟੀ ਮਿਲਦੇ ਹਨ। ਤੁਸੀਂ
ਬ੍ਰਾਹਮਣ ਹੋ ਫਿਰ ਯਾਦ ਆਉਂਦਾ ਹੈ। ਵਿਰਾਟ ਰੂਪ ਦਾ ਚਿੱਤਰ ਵੀ ਜਰੂਰੀ ਹੈ। ਇਸਦੀ ਸਮਝਾਉਂਣੀ ਬੜੀ
ਚੰਗੀ ਹੈ। ਕਹਿੰਦੇ ਵੀ ਹਨ ਬਾਬਾ ਅਸੀਂ ਤੁਹਾਡੇ 6 ਮਹੀਨੇ ਦੇ ਬੱਚੇ ਹਾਂ। 4 ਦਿਨ ਦੇ ਬੱਚੇ ਹਾਂ।
ਕਈ ਕਹਿੰਦੇ ਹਨ ਮੈਂ ਇੱਕ ਦਿਨ ਦਾ ਬੱਚਾ ਹਾਂ ਮਤਲਬ ਅੱਜ ਹੀ ਬਾਬਾ ਦਾ ਬਣਿਆ ਹਾਂ। ਮੁਖ ਵੰਸ਼ਾਵਲੀ
ਬਣਿਆ ਹਾਂ। ਜੋ ਜਿੰਉਂਦੇ ਜੀ ਬਾਪ ਦੇ ਬਣਦੇ ਹਨ ਤਾਂ ਕਹਿੰਦੇ ਹਨ ਬਾਬਾ ਅਸੀਂ ਤੁਹਾਡੇ ਹਾਂ। ਛੋਟਾ
ਬੱਚਾ ਤੇ ਕਹਿ ਨਾ ਸਕੇ। ਇਹ ਗਿਆਨ ਹੈ ਵੱਡਿਆਂ ਦੇ ਲਈ। ਕਹਿੰਦੇ ਹਨ ਬਾਬਾ ਮੈਂ ਤੁਹਾਡਾ ਛੋਟਾ ਬੱਚਾ
ਹਾਂ। ਛੋਟੇ ਬੱਚਿਆਂ ਨੂੰ ਚਿੱਤਰਾਂ ਤੇ ਸਮਝਾਉਣਾਂ ਸਹਿਜ਼ ਹੈ। ਦਿਨ - ਪ੍ਰਤੀਦਿਨ ਸਮਝਾਉਂਣੀ ਵਿਸਤਾਰ
ਨੂੰ ਪਾਉਂਦੀ ਰਹਿੰਦੀ ਹੈ। ਇਹ ਚਿੱਤਰਾਂ ਦੀ ਯੁਕਤੀ ਡਰਾਮਾ ਪਲੇਨ ਅਨੁਸਾਰ 5 ਹਜ਼ਾਰ ਪਹਿਲੇ ਮੁਆਫਿਕ
ਨਿਕਲੀ ਹੈ। ਇਸ ਵਿੱਚ ਇਹ ਕੋਈ ਪ੍ਰਸ਼ਨ ਨਹੀਂ ਉਠਾ ਸਕਦਾ ਕਿ ਸ਼ੁਰੂ ਵਿੱਚ ਕਿਉਂ ਨਹੀਂ ਨਿਕਲੀ, ਹੁਣੇ
ਕਿਉਂ? ਡਰਾਮਾ ਪਲੈਨ ਅਨੁਸਾਰ ਜੋ ਯੁਕਤੀ ਜਦੋਂ ਨਿਕਲਣੀ ਹੋਵੇਗੀ ਉਦੋਂ ਨਿਕਲੇਗੀ। ਸਕੂਲ ਵਿੱਚ
ਪੜ੍ਹਾਈ ਦੇ ਸਕੂਲ ਵਿੱਚ ਪੜ੍ਹਾਈ ਦੇ ਨੰਬਰਵਾਰ ਦਰਜੇ ਹੁੰਦੇਂ ਹਨ। ਇਵੇਂ ਥੋੜ੍ਹੀ ਨਾ ਹੈ ਪਹਿਲਾਂ
ਤੋਂ ਹੀ ਵੱਡਾ ਇਮਤਿਹਾਨ ਪਾਸ ਕਰ ਲੈਣਗੇ। ਪਹਿਲਾਂ ਸਿਰ੍ਫ ਅਲਫ਼ ਬੇ ਪੜ੍ਹਾਇਆ ਜਾਂਦਾ ਹੈ ਨਾ। ਇਹ
ਤਾਂ ਬਾਪ ਦਾ ਬੱਚਾ ਬਣਨ ਤੇ ਹੀ ਬਾਪ ਸਵਰਗ ਦੀ ਬਾਦਸ਼ਾਹੀ ਦਿੰਦੇ ਹਨ। ਬਾਪ ਨੂੰ ਬਾਪ ਕਹਿਣ ਤੋਂ ਬਾਦ
ਨਿਸ਼ਚੇ ਟੁੱਟਦਾ ਥੋੜ੍ਹੀ ਨਾ ਹੈ। ਇੱਥੇ ਤਾਂ ਬਾਬਾ-ਬਾਬਾ ਕਹਿੰਦੇ ਨਿਸ਼ਚੇ ਟੁੱਟ ਜਾਂਦਾ ਹੈ। ਤੁਸੀਂ
ਜਾਣਦੇ ਹੋ ਇਹ ਤਾਂ ਬੇਹੱਦ ਦਾ ਬਾਪ ਹੈ। ਤੁਸੀਂ ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਲੈ ਰਹੇ ਹੋ
ਤਾਂ ਉਨ੍ਹਾਂ ਦੀ ਸ਼੍ਰੀਮਤ ਤੇ ਚਲਣਾ ਹੈ। ਬਾਪ ਕਹਿੰਦੇ ਹਨ - ਹੋਰ ਸਭ ਗੱਲਾਂ ਛੱਡ ਸਿਰ੍ਫ ਮੈਨੂੰ
ਯਾਦ ਕਰੋ ਅਤੇ ਵਰਸੇ ਨੂੰ ਯਾਦ ਕਰੋ। ਚਲਦੇ - ਫਿਰਦੇ ਇਹ ਯਾਦ ਰਹਿਣ ਨਾਲ ਖੁਸ਼ੀ ਵੀ ਰਹੇਗੀ। ਪਰ ਇਹ
ਯਾਦ ਠਹਿਰਦੀ ਕਿਉਂ ਨਹੀਂ ਹੈ। ਤੁਹਾਡੀ ਤਾਂ ਗਾਰੰਟੀ ਹੈ - ਬਾਬਾ ਅਸੀਂ ਤੁਹਾਡੇ ਬਣਾਂਗੇ ਤਾਂ ਸਾਡਾ
ਕਿਸੇ ਹੋਰ ਨਾਲ ਮਮਤਵ ਨਹੀਂ ਰਹੇਗਾ। ਮੈਂ ਤੁਹਾਡੀ ਮੱਤ ਤੇ ਹੀ ਚੱਲਾਂਗਾ। ਬਾਪ ਵੀ ਕਹਿੰਦੇ ਹਨ
ਸ਼੍ਰੀਮਤ ਤੇ ਨਾ ਚੱਲਣ ਕਾਰਨ ਭੁੱਲਾਂ ਹੁੰਦੀਆਂ ਰਹਿਣਗੀਆਂ। ਸ਼੍ਰੀਮਤ ਤੇ ਚੱਲਣ ਨਾਲ ਖੁਸ਼ੀ ਦਾ ਪਾਰਾ
ਚੜ੍ਹੇਗਾ। ਆਤਮਾ ਨੂੰ ਅਤਿੰਦਰੀਏ ਸੁੱਖ ਮਿਲਦਾ ਹੈ ਤਾਂ ਕਿੰਨੀ ਖੁਸ਼ੀ ਹੁੰਦੀ ਹੈ। ਆਤਮਾ ਜਾਣਦੀ ਹੈ
ਪਰਮਪਿਤਾ ਪਰਮਾਤਮਾ ਨੇ ਸਾਨੂੰ ਰਾਜਭਾਗ ਦਿੱਤਾ ਸੀ, ਜੋ 84 ਜਨਮ ਲੈਂਦੇ- ਲੈਂਦੇ ਗੁਆ ਦਿੱਤਾ ਹੈ
ਫਿਰ ਬਾਪ ਦੇ ਰਹੇ ਹਨ। ਤਾਂ ਅਪਾਰ ਖੁਸ਼ੀ ਹੋਣੀ ਚਾਹੀਦੀ ਹੈ ਨਾ। ਅੰਦਰ ਦੀ ਖੁਸ਼ੀ ਵੀ ਵਿਖਾਈ ਦਿੰਦੀ
ਹੈ ਨਾ। ਇਨ੍ਹਾਂ ਲਕਸ਼ਮੀ - ਨਰਾਇਣ ਦੇ ਚਿਹਰੇ ਤੋਂ ਵਿਖਾਈ ਦਿੰਦਾ ਹੈ ਨਾ। ਭਾਵੇਂ ਅਗਿਆਨ ਕਾਲ ਵਿੱਚ
ਕੋਈ - ਕੋਈ ਬੜੇ ਚੰਗੇ ਖੁਸ਼ੀ ਵਿੱਚ ਹੁੰਦੇ ਹਨ। ਗੱਲਬਾਤ ਕਰਨ ਵਿੱਚ ਵੀ ਚੰਗੇ ਹੁੰਦੇ ਹਨ।
ਮਨੁੱਖ ਸ੍ਰਿਸ਼ਟੀ ਵਿੱਚ
ਸਭ ਤੋਂ ਉੱਚ ਪੁਜੀਸ਼ਨ ਕਿਸ ਦਾ ਹੈ? ਉਵੇਂ ਤਾਂ ਸਭ ਤੋਂ ਉੱਚ ਹਨ ਸ਼ਿਵ ਪਰਮਾਤਮਾ ਜਿਸਨੂੰ ਸਭ ਫਾਦਰ
ਕਹਿ ਕੇ ਪੁਕਾਰਦੇ ਹਨ। ਪਰ ਉਨ੍ਹਾਂ ਦੇ ਆਕਉਪੇਸ਼ਨ ਨੂੰ ਜਾਣਦੇ ਨਹੀਂ। ਜਦੋਂ ਬਾਪ ਆਵੇ ਤਾਂ ਆਪਣਾ
ਪਰਿਚੈ ਦੇਵੇ। ਹੁਣ ਤੁਸੀਂ ਬੱਚੇ ਜਾਣਦੇ ਹੋ ਸਾਨੂੰ ਬਾਬਾ ਤੋਂ ਬੈਕੁੰਠ ਦੀ ਰਾਜਾਈ ਮਿਲਦੀ ਹੈ। ਖੁਸ਼ੀ
ਹੋਣੀ ਚਾਹੀਦੀ ਹੈ ਨਾ। ਅਸੀਂ ਨਰ ਤੋਂ ਨਰਾਇਣ ਬਣਦੇ ਹਾਂ। ਕੋਈ ਭਾਵੇਂ ਹੱਥ ਉਠਾ ਲੈਂਦੇ ਹਨ ਪਰ ਕੁਝ
ਵੀ ਸਮਝਦੇ ਨਹੀਂ। ਜਿੰਨ੍ਹਾਂ ਨੂੰ ਨਿਸ਼ਚੇ ਰਹਿੰਦਾ ਹੈ ਉਨ੍ਹਾਂ ਨੂੰ ਇਹ ਖੁਸ਼ੀ ਰਹਿੰਦੀ ਹੈ ਕਿ ਹੁਣ
ਅਸੀਂ 84 ਜਨਮ ਪੂਰੇ ਕੀਤੇ। ਹੁਣ ਅਸੀਂ ਬਾਬਾ ਦੀ ਮੱਤ ਤੇ ਚੱਲ ਵਿਸ਼ਵ ਦੇ ਮਾਲਿਕ ਬਣਦੇ ਹਾਂ। ਇਸ
ਪੜ੍ਹਾਈ ਦਾ ਨਸ਼ਾ ਕਿੰਨਾ ਹੋਣਾ ਚਾਹੀਦਾ ਹੈ। ਪ੍ਰੈਜੀਡੈਂਟ, ਗਵਰਨਰ ਆਦਿ ਨੂੰ ਨਸ਼ਾ ਤੇ ਹੈ ਨਾ। ਵੱਡੇ
- ਵੱਡੇ ਆਦਮੀ ਆਉਂਦੇ ਹਨ ਉਨ੍ਹਾਂਨੂੰ ਮਿਲਣ। ਬਿਗਰ ਪੁਜੀਸ਼ਨ ਨੂੰ ਜਾਨੇ ਕਦੇ ਕਿਸੇ ਨੂੰ ਮਿਲ ਨਹੀਂ
ਸਕਦੇ। ਬਾਬਾ ਵੀ ਕਦੇ ਮਿਲਦੇ ਨਹੀਂ ਹਨ। ਬਾਬਾ ਦੀ ਪੁਜੀਸ਼ਨ ਨੂੰ ਤੁਸੀਂ ਬੱਚੇ ਹੀ ਜਾਣਦੇ ਹੋ ਉਹ ਵੀ
ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹੋ। ਭਾਵੇਂ ਬ੍ਰਹਮਾਕੁਮਾਰ ਕਹਾਉਂਦੇ ਹਨ ਪਰ ਬੁੱਧੀ ਵਿੱਚ ਇਹ
ਨਹੀਂ ਰਹਿੰਦਾ ਕਿ ਅਸੀਂ ਸ਼ਿਵਬਾਬਾ ਦੀ ਸੰਤਾਨ ਹਾਂ। ਉਨ੍ਹਾਂ ਤੋਂ ਅਸੀਂ ਸਵਰਗ ਦਾ ਵਰਸਾ ਲੈ ਰਹੇ
ਹਾਂ। ਨਾ ਬਾਪ ਨੂੰ, ਨਾ ਵਰਸੇ ਨੂੰ ਯਾਦ ਕਰ ਸਕਦੇ ਹਨ। ਯਾਦ ਰਹੇ ਤਾਂ ਅੰਦਰ ਵਿੱਚ ਖੁਸ਼ੀ ਵੀ ਰਹੇ
ਨਾ।
ਜਿਵੇੰ ਕੰਨਿਆਂ ਦੀ ਸ਼ਾਦੀ
ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਗੁਪਤ ਦਾਨ ਦਿੱਤਾ ਜਾਂਦਾ ਹੈ। ਪੇਟੀ ਬੰਦ ਕਰਕੇ ਚਾਬੀ ਹੱਥ ਵਿੱਚ
ਦੇ ਦਿੰਦੇ ਹਨ। ਬਾਪ ਵੀ ਤੁਹਾਨੂੰ ਵਿਸ਼ਵ ਦੀ ਬਾਦਸ਼ਾਹੀ ਦੀ ਚਾਬੀ ਹੱਥ ਵਿੱਚ ਦੇ ਦਿੰਦੇ ਹਨ। ਤੁਸੀਂ
ਨਵੇਂ ਸਤਿਯੁਗੀ ਵਿਸ਼ਵ ਦਾ ਉਦਘਾਟਨ ਕਰਦੇ ਹੋ। ਸਵਰਗ ਵਿੱਚ ਵੀ ਤੁਸੀਂ ਜਾਵੋਗੇ। ਬਾਬਾ ਤੁਹਾਨੂੰ
ਲਾਇਕ ਬਨਾਉਂਦੇ ਹਨ। ਭਗਤ ਤਾਂ ਸਵਰਗ ਵਿੱਚ ਜਾਣ ਦੇ ਲਾਇਕ ਬਣ ਨਹੀਂ ਸਕਦੇ। ਜਦੋਂ ਤੱਕ ਬਾਬਾ ਗਿਆਨ
ਨਾ ਦੇਵੇ, ਪਵਿੱਤਰ ਨਾ ਬਣਨ ਇਸਲਈ ਨਾਰਦ ਦਾ ਮਿਸਾਲ ਹੈ। ਭਾਵੇਂ ਭਗਤ ਤਾਂ ਚੰਗੇ - ਚੰਗੇ ਬਹੁਤ ਹਨ
ਪਰ ਆਤਮਾ ਤੇ ਪਤਿਤ ਹੈ ਨਾ। ਜਨਮ - ਜਨਮਾਂਤ੍ਰ ਉਹ ਪਤਿਤ ਬਣਦੇ ਆਏ ਹਨ, ਜਦੋਂ ਤੱਕ ਬਾਪ ਨਾ ਮਿਲੇ
ਉਦੋਂ ਤੱਕ ਸਵਰਗ ਵਿੱਚ ਜਾ ਨਹੀਂ ਸਕਦੇ। ਤੁਹਾਨੂੰ ਬਾਪ ਨੇ ਬ੍ਰਹਮਾ ਦਵਾਰਾ ਅਡੋਪਟ ਕੀਤਾ ਹੈ, ਜੋ
ਤੁਸੀਂ ਜਾਕੇ ਨਵੀਂ ਦੁਨੀਆਂ ਵਿੱਚ ਰਾਜ ਕਰੋਗੇ। ਦੂਜੇ ਕੋਈ ਰਾਜਾਈ ਸਥਾਪਨ ਕਰਦੇ ਹੀ ਨਹੀਂ ਹਨ। ਨਾ
ਕਿਸੇ ਨੂੰ ਪਤਾ ਹੈ। ਬਾਪ ਹੀ ਸੰਗਮਯੁਗ ਤੇ ਆਕੇ ਭਵਿੱਖ 21 ਜਨਮਾਂ ਦੀ ਰਾਜਾਈ ਸਥਾਪਨ ਕਰ ਰਹੇ ਹਨ।
ਇਸ ਬਾਪ ਨੂੰ ਕੋਈ ਵੀ ਜਾਣਦੇ ਨਹੀਂ। ਹੁਣ ਤੁਸੀਂ ਸਮਝਦੇ ਹੋ ਬਰੋਬਰ 5 ਹਜ਼ਾਰ ਵਰ੍ਹੇ ਪਹਿਲਾਂ ਭਗਵਾਨ
ਆਇਆ ਸੀ। ਗੀਤਾ ਦਾ ਗਿਆਨ ਸੁਣਾਇਆ ਸੀ, ਜਿਸ ਨਾਲ ਮਨੁੱਖ ਤੋਂ ਦੇਵਤਾ ਬਣੇ ਸੀ। ਗੀਤਾ ਹੈ ਹੀ ਆਦਿ
ਸਨਾਤਨ ਦੇਵੀ - ਦੇਵਤਾ ਧਰਮ ਦਾ ਸ਼ਾਸਤਰ। ਸਤਿਯੁਗ ਵਿੱਚ ਤੇ ਕੋਈ ਸ਼ਾਸਤਰ ਆਦਿ ਹੁੰਦੇ ਨਹੀਂ। ਬਾਪ
ਕਹਿੰਦੇ ਹਨ ਮੈਂ ਸੰਗਮਯੁਗ ਤੇ ਹੀ ਆਉਂਦਾ ਹਾਂ। ਫਿਰ ਤੋਂ ਆਕੇ ਸ੍ਰਿਸ਼ਟੀ ਦੇ ਆਦਿ- ਮੱਧ - ਅੰਤ ਦਾ
ਗਿਆਨ ਸੁਣਾਉਂਦਾ ਹਾਂ, ਉਹ ਹੀ ਦੇਵੀ - ਦੇਵਤਾ ਬਣਦੇ ਹਨ ਫਿਰ 84 ਦਾ ਚੱਕਰ ਲਗਾਕੇ ਜਦੋਂ ਅੰਤ ਵਿੱਚ
ਆਉਂਦੇ ਹਨ ਤਾਂ ਉਨ੍ਹਾਂ ਨੂੰ ਹੀ ਆਕੇ ਫਿਰ ਸਮਝਾਉਂਦਾ ਹਾਂ। ਵਿਚਕਾਰ ਕਦੇ ਵੀ ਮੈਂ ਆਉਂਦਾ ਨਹੀਂ
ਹਾਂ। ਇਵੇਂ ਥੋੜ੍ਹੀ ਨਾ ਕਿ ਕ੍ਰਾਈਸਟ ਕੋਈ ਵਿਚਕਾਰ ਆ ਜਾਵੇਗਾ ਹੋਰ ਜੋ ਵੀ ਧਰਮ ਸਥਾਪਨ ਕਰਦੇ ਹਨ
ਉਹ ਇਸ ਦੁਨੀਆਂ ਦੇ ਲਈ। ਮੈਂ ਆਉਂਦਾ ਹੀ ਹਾਂ ਸੰਗਮ ਤੇ ਨਵੀਂ ਦੁਨੀਆਂ ਸਥਾਪਨ ਕਰਨ। ਕ੍ਰਾਈਸਟ ਦੀ
ਆਤਮਾ ਆਕੇ ਪ੍ਰਵੇਸ਼ ਕਰ ਆਪਣਾ ਧਰਮ ਸਥਾਪਨ ਕਰਦੀ ਹੈ। ਇਹ ਬਾਪ ਤੇ ਰਾਜਾਈ ਸਥਾਪਨ ਕਰਦੇ ਹਨ। ਇਹ ਕਿਸੇ
ਨੂੰ ਪਤਾ ਨਹੀਂ ਕਿ ਇਹ ਲਕਸ਼ਮੀ - ਨਾਰਾਇਣ ਦੀ ਰਾਜਾਈ ਕਦੋਂ ਅਤੇ ਕਿਸਨੇ ਸਥਾਪਨ ਕੀਤੀ। ਇਹ ਜੋ ਲਕਸ਼ਮੀ
- ਨਾਰਾਇਣ ਦੇ ਮੰਦਿਰ ਆਦਿ ਬਨਾਉਂਦੇ ਹਨ ਉਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ। ਤੁਸੀਂ ਸਭਾ ਵਿੱਚ ਵੀ
ਪੁੱਛ ਸਕਦੇ ਹੋ। ਇਹ ਰਾਜ਼ ਤੁਹਾਡੀ ਬੁੱਧੀ ਵਿੱਚ ਹੈ। ਬਾਬਾ, ਬ੍ਰਹਮਾ ਦਵਾਰਾ ਸਥਾਪਨਾ ਕਰਦੇ ਹਨ ਕਲਪ
- ਕਲਪ, ਹੋਰ ਕੋਈ ਜਾਣ ਨਹੀਂ ਸਕਦਾ। ਅੱਖਰ ਵੀ ਹਨ ਪ੍ਰੰਤੂ ਸਹੀ ਤਰੀਕੇ ਕਿਸੇ ਦੀ ਬੁੱਧੀ ਵਿੱਚ
ਬੈਠਦਾ ਨਹੀਂ ਹੈ। ਕਿਸੇ ਕਿਸੇ ਬੱਚੇ ਤੇ ਗ੍ਰਹਿਚਾਰੀ ਵੀ ਬੈਠ ਜਾਂਦੀ ਹੈ। ਦੇਹ - ਅਭਿਮਾਨ ਹੈ ਪਹਿਲੇ
ਨੰਬਰ ਦੀ ਗ੍ਰਹਿਚਾਰੀ। ਬਾਪ ਕਹਿੰਦੇ ਹਨ - ਬੱਚੇ, ਦੇਹੀ - ਅਭਿਮਾਨੀ ਭਵ। ਇਹ ਲਕਸ਼ਮੀ - ਨਾਰਾਇਣ ਦਾ
ਚਿੱਤ੍ਰ ਅਤੇ ਪੌੜ੍ਹੀ ਦਾ ਚਿੱਤ੍ਰ ਸਮਝਾਉਣ ਦੇ ਲਈ ਬੜੀ ਚੰਗੀ ਚੀਜ਼ ਹੈ। ਬਹੁਤਿਆਂ ਦਾ ਇਸ ਨਾਲ
ਕਲਿਆਣ ਹੋ ਸਕਦਾ ਹੈ। ਪਰੰਤੂ ਡਰਾਮੇ ਵਿੱਚ ਸ਼ਾਇਦ ਦੇਰੀ ਹੈ ਇਸਲਈ ਵਿਘਨ ਪੈਂਦੇ ਹਨ, ਰਾਜਧਾਨੀ
ਸਥਾਪਨ ਹੋਣ ਵਿੱਚ। ਬਾਪ ਖ਼ੁਦ ਕਹਿੰਦੇ ਹਨ ਬਹੁਤ ਵਿਘਨ ਪੈਂਦੇ ਹਨ। ਮਾਇਆ ਬਹੁਤ ਸਮਰੱਥ ਹੈ। ਮੇਰੇ
ਬੱਚਿਆਂ ਨੂੰ ਝੱਟ ਨੱਕ ਤੋਂ ਕੰਨ ਤੋਂ ਫੜ ਲੈਂਦੀ ਹੈ। ਇਸਨੂੰ ਕਿਹਾ ਜਾਂਦਾ ਹੈ ਰਾਹੂ ਦੀ ਗ੍ਰਹਿਚਾਰੀ।
ਭਾਰਤ ਵਿੱਚ ਖਾਸ ਇਸ ਸਮੇਂ ਵਿਕਾਰਾਂ ਰੂਪੀ ਰਾਹੂ ਦੀ ਪੂਰੀ ਗ੍ਰਹਿਚਾਰੀ ਬੈਠੀ ਹੋਈ ਹੈ। ਤੁਸੀਂ
ਸੈਕਿੰਡ ਵਿੱਚ ਸਿੱਧ ਕਰ ਸਕਦੇ ਹੋ ਕਿ ਇਹ ਹੀ ਭਾਰਤ ਪਾਵਨ ਹੀਰੇ ਵਰਗਾ ਸੀ। ਹੁਣ ਵਿਕਾਰੀ ਕੌਡੀ ਵਰਗਾ
ਬਣ ਗਿਆ ਹੈ, ਫਿਰ ਹੀਰੇ ਵਰਗਾ ਬਣਨਾ ਹੈ। ਕਹਾਣੀ ਸਾਰੀ ਭਾਰਤ ਦੀ ਹੈ। ਬਾਪ ਆਕੇ ਹੀਰੇ ਵਰਗਾ
ਬਨਾਉਂਦੇ ਹਨ। ਫਿਰ ਵੀ ਕਿੰਨੇਂ ਤਰ੍ਹਾਂ ਦੇ ਵਿਘਨ ਪੈਂਦੇ ਹਨ। ਦੇਹ ਅਭਿਮਾਨ ਦਾ ਤੇ ਬਹੁਤ ਭਾਰੀ
ਵਿਘਨ ਪੈ ਜਾਂਦਾ ਹੈ। ਲਕਸ਼ਮੀ - ਨਾਰਾਇਣ ਦੇ ਚਿੱਤਰ ਤੇ ਵੀ ਕਿਸੇ ਨੂੰ ਸਮਝਾਉਣਾ ਬਹੁਤ ਸਹਿਜ ਹੈ।
ਬੱਚਿਆਂ ਨੂੰ ਸਰਵਿਸ ਦਾ ਬਹੁਤ ਸੌਂਕ ਹੋਣਾ ਚਾਹੀਦਾ ਹੈ। ਸਰਵਿਸ ਵੀ ਬਹੁਤ ਕਿਸਮ ਦੀ ਹੈ ਨਾ।
ਬਹੁਤਿਆਂ ਨੂੰ ਸੁੱਖ ਦਿੰਦੇ ਹਨ ਤਾਂ ਉਸਦਾ ਉਜੂਰਾ ਵੀ ਬਹੁਤ ਮਿਲਦਾ ਹੈ, ਕਈ ਆਲ ਰਾਊਂਡ ਹੱਡੀ
ਸਰਵਿਸ ਕਰਦੇ ਹਨ। ਖੁਸ਼ੀ ਰਹਿਣੀ ਚਾਹੀਦੀ ਹੈ ਸਾਨੂੰ ਆਲਰਾਊਂਡ ਬਣਨਾ ਹੈ। ਬਾਬਾ ਅਸੀਂ ਸਰਵਿਸ ਵਿੱਚ
ਹਾਜ਼ਿਰ ਹਾਂ। ਚੰਗੇ - ਚੰਗੇ ਬੱਚੇ ਰੂਹਾਨੀ ਸਰਵਿਸ ਕਰਨ ਵਾਲੇ, ਖਾਣਾ ਆਪਣੇ ਹੱਥ ਨਾਲ ਪਕਾਉਂਦੇ ਹਨ।
ਤੁਹਾਨੂੰ ਪਤਾ ਹੈ ਕਿ ਬੱਚੇ ਵੀ ਇਤਨੇ ਹੁਸ਼ਿਆਰ ਹੋ ਜਾਂਦੇ ਹਨ ਜੋ ਗੱਦੀ ਲੈ ਲੈਂਦੇ ਹਨ। ਇੱਥੇ ਤਾਂ
ਘਰ ਸੰਭਾਲਣ ਵਾਲੀਆਂ ਮਾਤਾਵਾਂ ਹਨ। ਹੁਣ ਮਾਤਾਵਾਂ, ਕੁਮਾਰੀਆਂ ਨੂੰ ਇਸ ਸਰਵਿਸ ਵਿੱਚ ਖੜ੍ਹਾ ਹੋ
ਜਾਣਾ ਚਾਹੀਦਾ ਹੈ। ਮੰਮਾ ਵਰਗੀ ਸਰਵਿਸ ਕਰਕੇ ਵਿਖਾਉਣੀ ਚਾਹੀਦੀ ਹੈ। ਸ਼ੋ ਕਰਨਾ ਚਾਹੀਦਾ ਹੈ। ਬਾਕੀ
ਸਿਰ੍ਫ ਮੰਮਾ, ਮੰਮਾ ਕਰਨ ਦਾ ਕੀ ਫਾਇਦਾ! ਉਨ੍ਹਾਂ ਵਰਗਾ ਬਣਨਾ ਚਾਹੀਦਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਦੇਹ -
ਅਭਿਮਾਨ ਦੀ ਗ੍ਰਹਿਚਾਰੀ ਹੀ ਯਗ ਵਿੱਚ ਵਿਘਨ ਰੂਪ ਬਣਦੀ ਹੈ, ਇਸਲਈ ਜਿੰਨਾਂ ਹੋ ਸਕੇ ਦੇਹੀ -
ਅਭਿਮਾਨੀ ਬਣਨ ਦਾ ਪੁਰਸ਼ਾਰਥ ਕਰਨਾ ਹੈ।
2. ਆਪਣੀ ਪੜ੍ਹਾਈ ਅਤੇ
ਸਤਿਯੁਗੀ ਪਦਵੀ ਦੇ ਪੁਜੀਸ਼ਨ ਦੀ ਖੁਸ਼ੀ ਅਤੇ ਨਸ਼ੇ ਵਿੱਚ ਰਹਿਣਾ ਹੈ, ਸ਼੍ਰੀਮਤ ਤੇ ਚਲਣਾ ਹੈ। ਕੋਈ ਵੀ
ਭੁੱਲ ਨਹੀਂ ਕਰਨੀ ਹੈ।
ਵਰਦਾਨ:-
ਰੂਹਾਨੀ ਐਕਸਰਸਾਈਜ਼ ਅਤੇ ਸੇਲਫ ਕੰਟ੍ਰੋਲ ਦ੍ਵਾਰਾ ਮਹੀਨਤਾ ਦਾ ਅਨੁਭਵ ਕਰਨ ਵਾਲੇ ਫਰਿਸ਼ਤਾ ਭਵ।
ਬੁੱਧੀ ਦੀ ਮਹੀਨਤਾ ਅਤੇ
ਹਲਕਾਪਨ ਬ੍ਰਾਹਮਣ ਜੀਵਨ ਦੀ ਪ੍ਰਸਨੇਲਟੀ ਹੈ। ਮਹੀਨਤਾ ਹੀ ਮਹਾਨਤਾ ਹੈ। ਲੇਕਿਨ ਇਸ ਦੇ ਲਈ ਰੋਜ
ਅੰਮ੍ਰਿਤਵੇਲੇ ਅਸ਼ਰੀਰੀਪਨ ਦੀ ਰੂਹਾਨੀ ਐਕਸਰਸਾਈਜ਼ ਕਰੋ ਅਤੇ ਵਿਅਰਥ ਸੰਕਲਪਾਂ ਦੇ ਭੋਜਨ ਦੀ ਪਰਹੇਜ
ਰੱਖੋ। ਪਰਹੇਜ ਦੇ ਲਈ ਸੈਲਫ਼ ਕੰਟ੍ਰੋਲ ਹੋਵੇ। ਜਿਸ ਸਮੇਂ ਜੋ ਸੰਕਲਪ ਰੂਪੀ ਭੋਜਨ ਸਵੀਕਾਰ ਕਰਨਾ
ਹੋਵੇ ਇਸ ਵੇਲੇ ਉਹ ਹੀ ਕਰੋ। ਵਿਅਰਥ ਸੰਕਲਪ ਦਾ ਐਕਸਟ੍ਰਾ ਭੋਜਨ ਨਹੀਂ ਕਰੋ ਤਾਂ ਮਹੀਨ ਬੁੱਧੀ ਬਣ
ਫਰਿਸ਼ਤਾ ਸਵਰੂਪ ਦੇ ਲਕਸ਼ ਨੂੰ ਪ੍ਰਾਪਤ ਕਰ ਸਕੋਗੇ।
ਸਲੋਗਨ:-
ਮਹਾਨ ਆਤਮਾ ਉਹ
ਹੈ ਜੋ ਹਰ ਸੈਕਿੰਡ, ਹਰ ਕਦਮ ਸ਼੍ਰੀਮਤ ਤੇ ਐਕੁਰੇਟ ਚਲਦੇ ਹਨ।
ਇਹ ਅਵਿਅਕਤ ਇਸ਼ਾਰੇ -
ਪਰੋਪਕਾਰ ਦੀ ਭਾਵਨਾ ਨਾਲ ਸੰਪੰਨ ਬਣ ਅਪਕਾਰੀ ਤੇ ਵੀ ਉਪਕਾਰ ਕਰੋ।
ਵਿਸ਼ੇਸ਼ ਰੂਪ ਨਾਲ ਆਪਣੀ
ਮਨਸਾ ਮਤਲਬ ਸੰਕਲਪ ਸ਼ਕਤੀ ਦ੍ਵਾਰਾ, ਵਾਣੀ ਦੀ ਸ਼ਕਤੀ ਦ੍ਵਾਰਾ, ਆਪਣੇ ਸੰਗ ਦੇ ਰੰਗ ਦ੍ਵਾਰਾ,
ਸੰਬੰਧ ਦੇ ਸਨੇਹ ਦ੍ਵਾਰਾ, ਖੁਸ਼ੀ ਦੇ ਅਖੁਟ ਖਜਾਨੇ ਦ੍ਵਾਰਾ ਅਖੰਡ ਦਾਨ ਕਰਦੇ ਰਹਿਣਾ - ਇਹ ਹੈ
ਪਰੋਪਕਾਰ ਕਰਨਾ। ਕੋਈ ਵੀ ਆਤਮਾ ਸੰਪਰਕ ਵਿਚ ਆਵੇ ਤਾਂ ਖੁਸ਼ੀ ਦੇ ਖਜਾਨੇ ਨਾਲ ਸੰਪੰਨ ਹੋਕੇ ਜਾਵੇ,
ਅਜਿਹੇ ਅਖੰਡ ਦਾਨੀ ਬਣੋ।