03.11.26        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ :- ਬਾਪ ਦਵਾਰਾ ਜੋ ਨਾਲੇਜ ਮਿਲੀ ਹੈ ਉਹ ਬੁੱਧੀ ਵਿੱਚ ਕਾਇਮ ਰੱਖਣੀ ਹੈ, ਸਵੇਰੇ - ਸਵੇਰੇ ਉੱਠ ਸਵਦਰਸ਼ਨ ਚੱਕਰਧਾਰੀ ਬਣ ਵਿਚਾਰ ਸਾਗਰ ਮੰਥਨ ਕਰਨਾ ਹੈ"

ਪ੍ਰਸ਼ਨ:-
ਇਸ ਈਸ਼ਵਰੀ ਪੜ੍ਹਾਈ ਦਾ (ਕ਼ਾਇਦਾ) ਕਿਹੜਾ ਹੈ? ਉਸ ਦੇ ਲਈ ਕਿਹੜਾ ਡਾਇਰੈਕਸ਼ਨ ਮਿਲਿਆ ਹੋਇਆ ਹੈ?

ਉੱਤਰ:-
ਇਸਇਸ ਈਸ਼ਵਰੀ ਪੜ੍ਹਾਈ ਦਾ ਲਾਅ ਹੈ - ਨਿਯਮਿਤ ਪੜ੍ਹਨਾ ਹੈ ਕਦੀ ਪੜ੍ਹਨਾ, ਕਦੀ ਨਾ ਪੜ੍ਹਨਾ ਇਹ ਲਾਅ ਨਹੀਂ ਹੈ। ਬਾਬਾ ਨੇ ਪੜ੍ਹਾਈ ਦੇ ਲਈ ਬਹੁਤ ਪ੍ਰਬੰਧ ਦਿੱਤੇ ਹਨ। ਪੜ੍ਹਾਈ (ਮੁਰਲੀ) ਇੱਥੇ ਤੋਂ ਪੋਸਟ ਵਿੱਚ ਜਾਂਦੀ ਹੈ। 7 ਦਿਨ ਦਾ ਕੋਰਸ ਲੈਕੇ ਕਿੱਥੇ ਵੀ ਪੜ੍ਹ ਸਕਦੇ ਹੋ। ਪੜ੍ਹਾਈ ਕਦੀ ਮਿਸ ਨਹੀਂ ਕਰਨੀ ਹੈ।

ਗੀਤ:-
ਓਮ ਨਮੋ ਸ਼ਿਵਾਏ...

ਓਮ ਸ਼ਾਂਤੀ
ਬੱਚੇ ਜੋ ਇੱਥੇ ਬੈਠੇ ਹਨ ਇਹ ਰਚਤਾ ਅਤੇ ਰਚਨਾ ਦੇ ਆਦਿ ਮੱਧ - ਅੰਤ ਅਤੇ ਸ੍ਵਰਦਰਸ਼ਨ ਚੱਕਰ ਨੂੰ ਯਾਦ ਕਰਦੇ ਹਨ। ਬਾਪ ਨੇ ਬੱਚਿਆਂ ਨੂੰ ਨਾਲੇਜ ਦਿੱਤੀ ਹੈ ਕਿ ਸਵਦਰਸ਼ਨ ਚੱਕਰਧਾਰੀ ਬਣੋ। ਤੁਸੀਂ ਬ੍ਰਾਹਮਣ ਬੱਚਿਆਂ ਦਾ ਉਦੇਸ਼ ਹੈ ਸਵਦਰਸ਼ਨ ਚੱਕਰਧਾਰੀ ਬਣਨਾ। ਮੂਲਵਤਨ, ਸੂਕ੍ਸ਼੍ਮਵਤਨ, ਸਥੂਲਵਤਨ, ਇਹ 84 ਜਨਮਾਂ ਦੇ ਚੱਕਰਾਂ ਨੂੰ ਬੁੱਧੀ ਵਿੱਚ ਰੱਖਣਾ ਹੈ। ਦੂਜਾ ਸਭ ਬੁੱਧੀ ਤੋਂ ਕੱਢ ਕੰਮ ਲੈਣਾ ਹੈ। ਹੁਣ ਮੂਲਵਤਨ, ਸੂਕ੍ਸ਼੍ਮਵਤਨ, ਸਥੂਲਵਤਨ, ਇਹ 84 ਜਨਮਾਂ ਦੇ ਚੱਕਰ ਨੂੰ ਬੁੱਧੀ ਵਿੱਚ ਰੱਖਣਾ ਹੈ। ਦੂਜਾ ਸਭ ਬੁੱਧੀ ਤੋਂ ਕੱਢ ਦੇਣਾ ਹੈ। ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਬਰੋਬਰ ਬਾਬਾ ਨੇ ਸਾਨੂੰ ਸੂਰਜਵੰਸ਼ੀ, ਚੰਦਰਵੰਸ਼ੀ ਬਣਾਇਆ ਸੀ, ਫਿਰ 84 ਜਨਮ ਲਿੱਤੇ ਹਨ। ਚਲਦੇ - ਫਿਰਦੇ, ਉਠਦੇ - ਬੈਠਦੇ ਇਹ ਸ੍ਵ ਆਤਮਾ ਨੂੰ ਬਾਪ ਦਾ ਅਤੇ ਰਚਨਾ ਦੇ ਆਦਿ ਮੱਧ ਅੰਤ ਦਾ ਗਿਆਨ ਹੈ। ਹੁਣ ਤੁਹਾਨੂੰ ਸ਼ਿਵਬਾਬਾ ਨੇ ਸ਼ੂਦ੍ਰ ਤੋਂ ਬ੍ਰਾਹਮਣ ਬਣਾਇਆ ਹੈ। ਬਾਬਾ ਨੇ ਸਮਝਾਇਆ ਹੈ ਤੁਸੀਂ 84 ਜਨਮਾਂ ਦੇ ਚੱਕਰ ਦੀ ਬਾਜੀ ਕਿਵੇਂ ਖੇਡਦੇ ਹੋ। ਪਹਿਲੇ - ਪਹਿਲੇ ਅਸੀਂ ਬ੍ਰਾਹਮਣ ਹਾਂ, ਸਾਨੂੰ ਬ੍ਰਾਹਮਣਾਂ ਨੂੰ ਰਚਣ ਵਾਲੇ ਬ੍ਰਹਮਾ ਦਵਾਰਾ ਸ਼ਿਵਬਾਬਾ ਹੈ। ਰਚਤਾ ਅਤੇ ਰਚਨਾ ਦੇ ਗਿਆਨ ਤੋਂ ਹੀ ਤੁਸੀਂ ਸਵਦਰਸ਼ਨ ਚੱਕਰਧਾਰੀ ਬਣਦੇ ਹੋ। ਇਹ ਨਾਲੇਜ ਬੁੱਧੀ ਵਿੱਚ ਕਾਇਮ ਰੱਖਣੀ ਹੈ। ਸਵੇਰੇ ਨੂੰ ਉੱਠ ਸਵਦਰਸ਼ਨ ਚੱਕਰਧਾਰੀ ਬਣ ਬੈਠ ਜਾਣਾ ਚਾਹੀਦਾ ਹੈ। ਅਸੀਂ ਆਪਣੇ 84 ਜਨਮਾਂ ਦੇ ਚੱਕਰ ਨੂੰ ਜਾਣ ਲਿੱਤਾ ਹੈ। ਅਸੀਂ ਸਭ ਆਤਮਾਵਾਂ ਦਾ ਰਚਤਾ ਇੱਕ ਬਾਪ ਹੈ। ਕਹਿੰਦੇ ਵੀ ਹਨ ਅਸੀਂ ਸਭ ਭਰਾ - ਭਰਾ ਹਾਂ। ਸਾਡਾ ਬਾਪ ਉਹ ਨਿਰਾਕਾਰ ਪਰਮਪਿਤਾ ਪਰਮਾਤਮਾ ਹੈ, ਪਰਮਧਾਮ ਵਿੱਚ ਰਹਿਣ ਵਾਲਾ ਹੈ। ਅਸੀਂ ਵੀ ਉੱਥੇ ਰਹਿੰਦੇ ਸੀ, ਉਹ ਸਾਡਾ ਬਾਬਾ ਹੈ। ਬਾਬਾ ਅੱਖਰ ਬਹੁਤ ਲਵਲੀ ਹੈ। ਸ਼ਿਵਬਾਬਾ ਦੇ ਮੰਦਿਰ ਵਿੱਚ ਜਾਕੇ ਕਿੰਨੀ ਪੂਜਾ ਕਰਦੇ ਹਨ, ਬਹੁਤ ਯਾਦ ਕਰਦੇ ਹਨ। ਬਾਪ ਕਹਿੰਦੇ ਹਨ - ਮੈਂ ਤੁਹਾਨੂੰ ਮਨੁੱਖ ਤੋਂ ਦੇਵਤਾ, ਤੁੱਛ ਬੁੱਧੀ ਤੋਂ ਸਵੱਛ ਬੁੱਧੀ ਬਣਾਉਂਦਾ ਹਾਂ। ਤੁੱਛ ਬੁੱਧੀ ਮਤਲਬ ਸ਼ੂਦ੍ਰ ਬੁੱਧੀ ਤੋਂ ਸਵੱਛ ਬੁੱਧੀ ਬਣਾਇਆ ਸੀ ਮਤਲਬ ਉੱਚ ਬੁੱਧੀ, ਪੁਰਸ਼ੋਤਮ ਬੁੱਧੀ ਬਣਾਇਆ ਸੀ। ਸਾਰੇ ਪੁਰਸ਼ - ਇਸਤਰੀ ਇਨ੍ਹਾਂ - ਲਕਸ਼ਮੀ ਨਾਰਾਇਣ ਨੂੰ ਨਮਨ ਕਰਦੇ ਹਨ। ਪਰ ਇਹ ਨਹੀਂ ਜਾਣਦੇ - ਇਹ ਕੌਣ ਹਨ? ਕਦੋਂ ਆਏ, ਕੀ ਕੀਤਾ? ਬਾਪ ਨੇ ਸਮਝਾਇਆ ਹੈ ਇਹ ਭਾਰਤ ਅਵਿਨਾਸ਼ੀ ਖੰਡ ਹੈ ਕਿਓਂਕਿ ਅਵਿਨਾਸ਼ ਬਾਪ ਪਰਮਪਿਤਾ ਪਰਮਾਤਮਾ ਦੀ ਵੀ ਜਨਮ ਭੂਮੀ ਹੈ। ਪਤਿਤ - ਪਾਵਨ, ਸਰਵ ਦੇ ਸਦਗਤੀ ਦਾਤਾ ਦਾ ਜਨਮ ਸਥਾਨ ਹੈ ਤਾਂ ਇਹ ਹੋਇਆ ਵੱਡੇ ਤੇ ਵੱਡਾ ਤੀਰਥ ਸਥਾਨ। ਇੰਨਾ ਨਸ਼ਾ ਥੋੜੀ ਕਿਸੇ ਨੂੰ ਹੈ ਕਿ ਇਹ ਪਰਮਪਿਤਾ ਪਰਮਾਤਮਾ ਦੀ, ਸਰਵ ਦੇ ਸਦਗਤੀ ਦਾਤਾ ਬਾਪ ਦੀ ਜਨਮ ਭੂਮੀ ਹੈ। ਪਤਿਤ - ਪਾਵਨ ਦੀ ਜਯੰਤੀ ਭਾਰਤ ਵਿੱਚ ਹੋਈ ਹੈ। ਸ਼ਿਵ ਜਯੰਤੀ ਮਨਾਉਂਦੇ ਹਨ ਤਾਂ ਜਰੂਰ ਸ਼ਿਵ ਦਾ ਜਨਮ ਇੱਥੇ ਹੀ ਹੁੰਦਾ ਹੈ। ਇਹ ਭਾਰਤ ਵੱਡਾ ਤੀਰਥ ਸਥਾਨ ਹੈ। ਪਰ ਡਰਾਮਾ ਅਨੁਸਾਰ ਕਿਸੇ ਨੂੰ ਪਤਾ ਨਹੀਂ ਕਿ ਇਹ ਸਾਡੇ ਗੌਡ ਫਾਦਰ ਅਤੇ ਮਾਤਾ - ਪਿਤਾ, ਪਤਿਤ - ਪਾਵਨ ਸਰਵ ਦੇ ਸਦਗਤੀ ਦਾਤਾ ਦਾ ਜਨਮ ਸਥਾਨ ਹੈ ਇਸਲਈ ਭਾਰਤ ਭੂਮੀ ਨੂੰ ਵੰਦੇ ਮਾਤਰਮ ਕਹਿੰਦੇ ਹਨ ਮਤਲਬ ਇਸ ਭੂਮੀ ਤੇ ਇਨ੍ਹਾਂ ਬੱਚਿਆਂ ਨੂੰ ਜੋ ਸ਼੍ਰੀਮਤ ਨਾਲ ਭਾਰਤ ਨੂੰ ਸ੍ਵਰਗ ਬਣਾਉਂਦੇ ਹੈ, ਉਨ੍ਹਾਂ ਨੂੰ ਇਹ ਨਸ਼ਾ ਰਹਿਣਾ ਚਾਹੀਦਾ ਹੈ ਕਿ ਸ਼੍ਰੀਮਤ ਤੇ ਅਸੀਂ ਕਲਪ - ਕਲਪ ਭਾਰਤ ਨੂੰ ਪੈਰਾਡਾਈਜ਼ ਬਣਾਉਂਦੇ ਹਾਂ। ਜੋ ਜਿਨਾਂ ਸ਼੍ਰੀਮਤ ਤੇ ਚੱਲਣਗੇ ਉਨਾਂ ਉੱਚ ਪਦਵੀ ਪਾਉਣਗੇ। ਭਾਰਤਵਾਸੀਆਂ ਨੇ ਕਲਪ ਦੀ ਉਮਰ ਲੱਖਾਂ ਵਰ੍ਹੇ ਲਿੱਖ ਦਿੱਤੀ ਹੈ। ਤੁਸੀਂ ਜਾਣਦੇ ਹੋ ਬਾਬਾ ਜਿਸ ਦਾ ਇਹ ਭਾਰਤ ਜਨਮ ਸਥਾਨ ਹੈ, ਉਸ ਨੇ ਜੋ ਧਰਮ ਸਥਾਪਨ ਕੀਤਾ, ਉਸ ਦੀ ਹੈ ਗੀਤਾ। ਗੀਤਾ ਕਿਸ ਨੇ ਗਾਈ, ਇਹ ਭਾਰਤਵਾਸੀ ਭੁੱਲ ਗਏ ਹਨ। ਕਿੰਨਾ ਫਰਕ ਹੋ ਗਿਆ ਹੈ। ਕਿੱਥੇ ਨਿਰਾਕਾਰ ਸ਼ਿਵ, ਕਿੱਥੇ ਸ਼੍ਰੀਕ੍ਰਿਸ਼ਨ। ਤੁਸੀਂ ਜਾਣਦੇ ਹੋ ਕ੍ਰਿਸ਼ਨ ਦੀ ਆਤਮਾ ਜੋ ਗੋਰੀ ਸੀ ਉਹ ਹੁਣ ਬਹੁਤ ਜਨਮਾਂ ਦੇ ਅੰਤ ਦੇ ਜਨਮ ਵਿੱਚ ਤਮੋਪ੍ਰਧਾਨ ਬਣ ਗਈ ਹੈ। ਫਿਰ ਇਸ ਵਿੱਚ ਪ੍ਰਵੇਸ਼ ਕਰ ਇਨ੍ਹਾਂ ਤੋਂ ਸੋ ਸ਼੍ਰੀਕ੍ਰਿਸ਼ਨ ਗੋਰਾ ਬਣਾ ਰਿਹਾ ਹਾਂ ਇਸਲਈ ਕ੍ਰਿਸ਼ਨ ਨੂੰ ਸਾਂਵਰਾ ਅਤੇ ਗੋਰਾ, ਸ਼ਾਮ ਅਤੇ ਸੁੰਦਰ ਕਹਿੰਦੇ ਹਨ। ਇਹ ਸਤਿਯੁਗ ਦਾ ਪਹਿਲਾ ਨੰਬਰ ਸੁੰਦਰ ਪ੍ਰਿੰਸ ਸੀ। ਇਨ੍ਹਾਂ ਦੀ ਮਹਿਮਾ ਹੈ - ਮਰਯਾਦਾ ਪੁਰਸ਼ੋਤਮ, ਅਹਿੰਸਾ ਪਰਮੋਧਰ੍ਮ। ਭਾਰਤਵਾਸੀ ਇਹ ਨਹੀਂ ਜਾਣਦੇ ਕਿ ਰਾਧੇ ਕ੍ਰਿਸ਼ਨ ਅਤੇ ਲਕਸ਼ਮੀ - ਨਾਰਾਇਣ ਦਾ ਆਪਸ ਵਿੱਚ ਕੀ ਸੰਬੰਧ ਹੈ! ਬਾਪ ਕਹਿੰਦੇ ਹਨ - ਹੁਣ ਤੱਕ ਤੁਸੀਂ ਜੋ ਕੁਝ ਪੜ੍ਹਦੇ ਆਏ ਹੋ, ਉਸ ਵਿੱਚ ਕੋਈ ਸਾਰ ਨਹੀਂ ਹੈ। ਹੁਣ ਤੁਸੀਂ ਸਨਮੁੱਖ ਬੈਠੇ ਹੋ। ਜਾਣਦੇ ਹੋ ਬਾਬਾ 5 ਹਜਾਰ ਵਰ੍ਹੇ ਦੇ ਬਾਦ ਸਾਨੂੰ ਫਿਰ ਤੋਂ ਰਾਜਯੋਗ ਦੀ ਸਿੱਖਿਆ ਦੇ ਰਹੇ ਹਨ। ਸਾਰੀ ਦੁਨੀਆਂ ਕਹਿੰਦੀ ਹੈ ਕ੍ਰਿਸ਼ਨ ਨੇ ਗੀਤਾ ਸੁਣਾਈ। ਬਾਪ ਕਹਿੰਦੇ ਹਨ - ਕ੍ਰਿਸ਼ਨ ਵਿੱਚ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਗਿਆਨ ਹੀ ਨਹੀਂ ਹੈ। ਕ੍ਰਿਸ਼ਨ ਦੀ ਆਤਮਾ ਨੇ ਅੱਗੇ ਜਨਮ ਵਿੱਚ ਇਹ ਗਿਆਨ ਪ੍ਰਾਪਤ ਕੀਤਾ ਹੈ, ਹੁਣ ਕਰ ਰਹੇ ਹਨ। ਜਿਸ ਦਾ ਨਾਮ ਮੈਂ ਬ੍ਰਹਮਾ ਰੱਖਿਆ ਹੈ। ਉਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ ਦੇ ਜਨਮ ਵਿੱਚ ਮੈਂ ਪ੍ਰਵੇਸ਼ ਕਰਦਾ ਹਾਂ। ਤੁਸੀਂ ਮਰਜੀਵਾ ਬਣੇ ਹੋ ਨਾ। ਤੁਹਾਡੇ ਅਵਿਅਕਤ ਨਾਮ ਵੀ ਰੱਖੇ ਸਨ। ਹੁਣ ਨਹੀਂ ਰੱਖਦੇ ਕਿਓਂਕਿ ਬਹੁਤਿਆਂ ਨੇ ਫਾਰਕਤੀ ਦੇ ਦਿੱਤੀ। ਬਾਪ ਦਾ ਬਣਕੇ ਨਾਮ ਰੱਖਵਾਕੇ ਭੱਜ ਜਾਵੇ, ਇਹ ਤਾਂ ਸ਼ੋਭਦਾ ਨਹੀਂ ਹੈ ਇਸਲਈ ਨਾਮ ਦੇਣਾ ਬੰਦ ਕਰ ਦਿੱਤਾ ਹੈ। ਹੁਣ ਤੁਸੀਂ ਬ੍ਰਾਹਮਣ ਬਣੇ ਹੋ। ਪ੍ਰਜਾਪਿਤਾ ਬ੍ਰਹਮਾ ਦੇ ਬੱਚੇ, ਸ਼ਿਵਬਾਬਾ ਦੇ ਪੋਤਰੇ ਹੋ। ਬਾਪ ਕਹਿੰਦੇ ਹਨ - ਵਰਸਾ ਤੁਸੀਂ ਮੇਰੇ ਤੋੰ ਲੈਣਾ ਹੈ ਤਾਂ ਮੈਨੂੰ ਯਾਦ ਕਰੋ। ਇਨ੍ਹਾਂ ਦੇ ਇਹ ਬਹੁਤ ਜਨਮਾਂ ਦੇ ਅੰਤ ਦਾ ਜਨਮ ਹੈ। ਸੂਕ੍ਸ਼੍ਮਵਤਨ ਵਿੱਚ ਜੋ ਬ੍ਰਹਮਾ ਵਿਖਾਉਂਦੇ ਹਨ ਉਹ ਤਾਂ ਪਾਵਨ ਹੈ। ਸੂਕ੍ਸ਼੍ਮਵਤਨ ਵਿੱਚ ਪ੍ਰਜਾਪਿਤਾ ਤਾਂ ਹੋ ਨਹੀਂ ਸਕਦਾ। ਬਾਪ ਸਮਝਾਉਂਦੇ ਹਨ ਇਹ ਵਿਅਕਤ ਹੈ, ਝਾੜ ਦੇ ਪਿਛਾੜੀ ਵਿੱਚ ਖੜ੍ਹਾ ਹੈ। ਇੱਥੇ ਬੱਚਿਆਂ ਦੇ ਨਾਲ ਯੋਗ ਵਿੱਚ ਬੈਠੇ ਹਨ - ਪਵਿੱਤਰ ਫਰਿਸ਼ਤਾ ਬਣਨ ਦੇ ਲਈ, ਤਾਂ ਸੂਕ੍ਸ਼੍ਮਵਤਨ ਵਿੱਚ ਵਿਖਾਉਣਾ ਪਵੇ। ਇੱਥੇ ਵੀ ਪ੍ਰਜਾਪਿਤਾ ਜਰੂਰ ਚਾਹੀਦਾ ਹੈ। ਉਹ ਅਵਿਅਕਤ, ਇਹ ਵਿਅਕਤ। ਤੁਸੀਂ ਵੀ ਫਰਿਸ਼ਤੇ ਬਣਨ ਆਏ ਹੋ। ਇਸ ਵਿੱਚ ਹੀ ਮਨੁੱਖ ਮੂੰਝਦੇ ਹਨ ਕਿਓਂਕਿ ਇਹ ਹੈ ਬਿਲਕੁਲ ਨਵਾਂ ਗਿਆਨ। ਕੋਈ ਵੀ ਸ਼ਾਸਤਰ ਆਦਿ ਵਿੱਚ ਇਹ ਗਿਆਨ ਹੈ ਨਹੀਂ। ਭਗਵਾਨ ਇੱਕ ਹੈ ਉੱਚ ਤੇ ਉੱਚ ਨਿਰਾਕਾਰ ਪਰਮਪਿਤਾ ਪਰਮਾਤਮਾ, ਸਭ ਆਤਮਾਵਾਂ ਦਾ ਬਾਪ। ਉਨ੍ਹਾਂ ਦੇ ਰਹਿਣ ਦਾ ਸਥਾਨ ਹੈ ਪਰਮਧਾਮ। ਉਨ੍ਹਾਂ ਨੂੰ ਸਭ ਯਾਦ ਕਰਦੇ ਹਨ ਕਿ ਆਓ, ਸਾਡੇ ਉੱਪਰ ਮਾਇਆ ਦਾ ਪ੍ਰਛਾਇਆ ਪੈ ਗਿਆ ਹੈ। ਪਤਿਤ ਬਣ ਗਏ ਹਾਂ। ਇਹ ਗੱਲਾਂ ਨਵੇਂ ਦੀ ਬੁੱਧੀ ਵਿੱਚ ਬੈਠਣਗੀਆਂ ਨਹੀਂ। ਹੁਣ ਤੁਸੀਂ ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹੋ। ਸਤਿਯੁਗ ਵਿੱਚ ਅਸੀਂ ਬਹੁਤ ਥੋੜੇ ਰਾਜ ਕਰਦੇ ਸੀ। ਉੱਥੇ ਅਧਰਮ ਦੀ ਗੱਲ ਹੋ ਨਹੀਂ ਸਕਦੀ। ਸ਼ਾਸਤਰਾਂ ਵਿੱਚ ਕਿੰਨੀਆਂ ਗੱਲਾਂ ਲਿੱਖ ਦਿੱਤੀਆਂ ਹਨ, ਪਰ ਉਨ੍ਹਾਂ ਵਿੱਚ ਕੋਈ ਸਾਰ ਨਹੀਂ ਹੈ। ਸੀੜੀ ਉਤਰਦੇ - ਉਤਰਦੇ ਹੁਣ ਅੰਤ ਵਿੱਚ ਆਕੇ ਪਤਿਤ ਬਣੇ ਹਨ। ਹੁਣ ਤੁਸੀਂ ਜੰਪ ਕਰਦੇ ਹੋ ਉਤਰਨ ਵਿੱਚ 84 ਜਨਮ ਲੱਗੇ, ਜੰਪ ਸੈਕਿੰਡ ਵਿੱਚ ਕਰਦੇ ਹੋ।

ਤੁਸੀਂ ਬੱਚੇ ਹੁਣ ਰਾਜਯੋਗ ਸਿੱਖ ਰਹੇ ਹੋ, ਫਿਰ ਸ਼ਾਂਤੀਧਾਮ ਵਿੱਚ ਜਾਕੇ ਸੁੱਖਧਾਮ ਵਿੱਚ ਆ ਜਾਵੋਗੇ। ਇਹ ਹੈ ਦੁੱਖਧਾਮ। ਪਹਿਲੇ ਤੁਸੀਂ ਆਏ ਹੋ ਤਾਂ ਬਾਪ ਵੀ ਪਹਿਲੇ - ਪਹਿਲੇ ਤੁਹਾਨੂੰ ਮਿਲਦੇ ਹਨ। ਇੱਥੇ ਬਾਪ ਅਤੇ ਬੱਚਿਆਂ, ਆਤਮਾ ਅਤੇ ਪਰਮਾਤਮਾ ਦਾ ਮੇਲਾ ਲੱਗਦਾ ਹੈ। ਹਿਸਾਬ ਹੈ ਨਾ - ਸਾਨੂੰ 5 ਹਜਾਰ ਵਰ੍ਹੇ ਹੋਏ ਬਾਪ ਤੋਂ ਵਿਦਾਈ ਲਿੱਤੀ। ਪਹਿਲੇ - ਪਹਿਲੇ ਸ੍ਵਰਗ ਵਿੱਚ ਪਾਰ੍ਟ ਵਜਾਇਆ, ਉੱਥੇ ਤੋਂ ਪਾਰ੍ਟ ਵਜਾਉਂਦੇ - ਵਜਾਉਂਦੇ ਤੁਸੀਂ ਥੱਲੇ ਉਤਰਦੇ ਆਏ ਹੋ। ਹੁਣ ਤੁਸੀਂ ਬਾਪ ਦੇ ਕੋਲ ਆ ਗਏ ਹੋ, ਬਾਕੀ ਥੋੜੇ ਬਹੁਤ ਜੋ ਹੋਣਗ ਉਹ ਵੀ ਆ ਜਾਣਗੇ। ਫਿਰ ਤੁਹਾਡੀ ਪੜ੍ਹਾਈ ਖਤਮ ਹੋ ਜਾਵੇਗੀ, ਸਭ ਨੂੰ ਇੱਥੇ ਆਉਣਾ ਹੈ। ਉੱਥੇ ਜਦੋਂ ਖਾਲੀ ਹੋ ਜਾਵੇਗਾ ਫਿਰ ਬਾਬਾ ਸਭ ਨੂੰ ਲੈ ਜਾਵੇਗਾ। ਇਹ ਸਮਝਣ ਦੀਆਂ ਗੱਲਾਂ ਹਨ। ਪੜ੍ਹਨਾ ਹੈ। ਸਕੂਲ ਵਿੱਚ ਕਦੀ ਜਾਣਾ, ਕਦੀ ਨਾ ਜਾਣਾ ਇਹ ਲਾਅ ਨਹੀਂ ਹੈ। ਬਾਬਾ ਨੇ ਪੜ੍ਹਾਈ ਦੇ ਲਈ ਬਹੁਤ ਪ੍ਰਬੰਧ ਵੀ ਦਿੱਤੇ ਹਨ। ਨਹੀਂ ਤਾਂ ਕਦੀ ਵੀ ਕਿਸੇ ਦੇ ਕੋਲ ਪੜ੍ਹਾਈ ਪੋਸਟ ਵਿੱਚ ਨਹੀਂ ਜਾਂਦੀ ਹੈ। ਇਹ ਬੇਹੱਦ ਬਾਪ ਦੀ ਪੜ੍ਹਾਈ ਪੋਸਟ ਵਿੱਚ ਜਾਂਦੀ ਹੈ। ਕਿੰਨੇ ਕਾਗਜ ਛੱਪਦੇ ਹਨ। ਕਿੱਥੇ - ਕਿੱਥੇ ਜਾਂਦੇ ਹਨ। 7 ਦਿਨ ਦਾ ਕੋਰਸ ਲੈਕੇ ਫਿਰ ਕਿੱਥੇ ਵੀ ਪੜ੍ਹਦੇ ਰਹੋ। ਇਸ ਸਮੇਂ ਸਾਰੇ ਅੱਧਾਕਲਪ ਦੇ ਰੋਗੀ ਹਨ, ਇਸਲਈ ਰੋਜ਼ ਭੱਠੀ ਵਿੱਚ ਰੱਖਣਾ ਪੈਂਦਾ ਹੈ। ਇਹ 5 ਵਿਕਾਰਾਂ ਦੀ ਬਿਮਾਰੀ ਸਾਰੀ ਦੁਨੀਆਂ ਵਿੱਚ ਫੈਲੀ ਹੋਈ ਹੈ। ਸਤਿਯੁਗ ਵਿੱਚ ਤੁਹਾਡੀ ਕਾਇਆ ਨਿਰੋਗੀ ਸੀ, ਐਵਰਹੈਲਦੀ - ਐਵਰਵੇਲਦੀ ਸੀ। ਹੁਣ ਤਾਂ ਕਿ ਹਾਲ ਹੋ ਗਿਆ ਹੈ। ਇਹ ਸਾਰਾ ਖੇਡ ਭਾਰਤ ਤੇ ਹੈ। ਤੁਹਾਨੂੰ 84 ਜਨਮਾਂ ਦੀ ਹੁਣ ਸਮ੍ਰਿਤੀ ਆਈ ਹੈ। ਕਲਪ - ਕਲਪ ਤੁਸੀਂ ਹੀ ਸਵਦਰਸ਼ਨ ਚੱਕਰਧਾਰੀ ਬਣਦੇ ਹੋ ਅਤੇ ਚੱਕਰਵਰਤੀ ਰਾਜਾ ਵੀ ਬਣਦੇ ਹੋ। ਇਹ ਰਜਾਈ ਸਥਾਪਨ ਹੋ ਰਹੀ ਹੈ, ਇਸ ਵਿੱਚ ਨੰਬਰਵਾਰ ਪਦ ਹੋਣਗੇ। ਪ੍ਰਜਾ ਵੀ ਕਈ ਪ੍ਰਕਾਰ ਦੀ ਚਾਹੀਦੀ ਹੈ। ਦਿਲ ਤੋਂ ਪੁੱਛਣਾ ਚਾਹੀਦਾ ਹੈ ਕਿ ਅਸੀਂ ਕਿੰਨਿਆਂ ਨੂੰ ਆਪ ਸਮਾਨ ਸਵਦਰਸ਼ਨ ਚੱਕਰਧਾਰੀ ਬਣਾਉਂਦੇ ਹਾਂ। ਜਿੰਨਾ ਜੋ ਬਣਾਏਗਾ ਉਹ ਹੀ ਉੱਚ ਪਦਵੀ ਪਾਏਗਾ। ਤੁਹਾਨੂੰ ਬਾਪ ਮਾਇਆ ਨਾਲ ਯੁੱਧ ਕਰਨਾ ਸਿਖਾਉਂਦੇ ਹਨ, ਇਸ ਲਈ ਇਨ੍ਹਾਂ ਦਾ ਨਾਮ ਯੁਧਿਸ਼ਠਰ ਰੱਖ ਦਿੱਤਾ ਹੈ। ਮਾਇਆ ਤੇ ਜਿੱਤ ਪਾਉਣ ਦੀ ਯੁੱਧ ਸਿਖਾਉਂਦੇ ਹਨ। ਯੁਧਿਸ਼ਠਰ ਅਤੇ ਧ੍ਰਿਤਰਾਸ਼ਟਰ ਵੀ ਵਿਖਾਉਂਦੇ ਹਨ। ਗਾਇਆ ਵੀ ਜਾਂਦਾ ਹੈ ਮਾਇਆ ਜਿੱਤੇ ਜਗਤ ਜਿੱਤ, ਕਿੰਨਾ ਸਮੇਂ ਤੁਹਾਡੀ ਜਿੱਤ ਕਾਇਮ ਰਹੀ ਹੈ ਫਿਰ ਹਾਰ ਕਿੰਨਾ ਸਮੇਂ ਖਾਂਦੇ ਹੋ। ਇਹ ਵੀ ਤੁਸੀਂ ਜਾਣਦੇ ਹੋ। ਇਹ ਜਿਸਮਾਨੀ ਯੁੱਧ ਨਹੀਂ ਹੈ। ਨਾ ਦੇਵਤਾ ਅਤੇ ਅਸੁਰਾਂ ਦੀ ਯੁੱਧ ਹੈ। ਨਾ ਕੌਰਵਾਂ ਅਤੇ ਪਾਂਡਵਾਂ ਦੀ ਯੁੱਧ ਹੈ। ਝੂਠੀ ਕਾਇਆ, ਝੂਠੀ ਮਾਇਆ� ਇਹ ਭਾਰਤ ਝੂਠ ਖੰਡ ਹੈ। ਸੱਚ ਖੰਡ ਸੀ, ਜਦੋਂ ਤੋਂ ਰਾਵਣ ਰਾਜ ਸ਼ੁਰੂ ਹੋਇਆ ਉਦੋਂ ਤੋਂ ਝੂਠ ਖੰਡ ਬਣ ਗਿਆ। ਈਸ਼ਵਰ ਦੇ ਲਈ ਕਿੰਨਾ ਝੂਠ ਬੋਲਦੇ ਹਨ। ਕਿੰਨਾ ਕਲੰਕ ਲਗਾਉਂਦੇ ਹਨ। ਕਲੰਗੀੰ ਅਵਤਾਰ ਵੀ ਗਾਇਆ ਹੋਇਆ ਹੈ। ਸਭ ਤੋਂ ਜਿਆਦਾ ਕਲੰਕ ਬਾਪ ਤੇ ਲੱਗਦੇ ਹਨ। ਉਨ੍ਹਾਂ ਦੇ ਲਈ ਕਹਿੰਦੇ ਹਨ ਕੱਛ - ਮੱਛ ਅਵਤਾਰ, ਪੱਥਰ - ਭਿੱਤਰ ਵਿੱਚ ਈਸ਼ਵਰ। ਕਿੰਨੀ ਗਾਲੀ ਦਿੰਦੇ ਹਨ। ਕੀ ਇਹ ਸਭਿਅਤਾ ਹੈ? ਹੁਣ ਤੁਹਾਨੂੰ ਰੋਸ਼ਨੀ ਮਿਲੀ ਹੈ। ਤੁਸੀਂ ਜਾਣਦੇ ਹੋ ਬਾਪ ਸਾਨੂੰ ਰਚਤਾ ਅਤੇ ਰਚਨਾ ਦੇ ਆਦਿ ਮੱਧ ਅੰਤ ਦਾ ਰਾਜ਼ ਸਮਝਾ ਰਹੇ ਹਨਨ, ਜੋ ਹੋਰ ਕੋਈ ਨਹੀਂ ਜਾਣਦੇ। ਬਾਪ ਹੀ ਸਦਗਤੀ ਦਾਤਾ ਹੈ। ਬਾਬਾ ਦੇ ਗਿਆਨ ਨਾਲ ਸਭ ਦੀ ਸਦਗਤੀ ਹੁੰਦੀ ਹੈ। ਬਾਕੀ ਜੋ ਖ਼ੁਦ ਹੀ ਦੁਰਗਤੀ ਵਿੱਚ ਹਨ ਉਹ ਕਿਵੇਂ ਦੂਜਿਆਂ ਦੀ ਸਦਗਤੀ ਕਰਨਗੇ। ਤੁਹਾਨੂੰ ਆਕੇ ਰਾਜਿਆਂ ਦਾ ਰਾਜਾ ਬਣਾਉਂਦਾ ਹਾਂ। ਤੁਸੀਂ ਹੀ ਪਵਿੱਤਰ ਪੂਜਯ ਸੀ, ਹੁਣ ਆਕੇ ਪੁਜਾਰੀ ਬਣੇ ਹੋ। ਪਵਿੱਤਰ ਰਾਜਿਆਂ ਦੀ ਅਪਵਿੱਤਰ ਰਾਜੇ ਪੂਜਾ ਕਰਦੇ ਹਨ। ਸਤਿਯੁਗ ਵਿੱਚ ਡਬਲ ਸਿਰਤਾਜ ਸਨ। ਵਿਕਾਰੀ ਰਾਜਾ ਹੁੰਦੇ ਹਨ ਤਾਂ ਸਿੰਗਲ ਤਾਜ ਰਹਿੰਦਾ ਹੈ। ਉਹ ਵੀ ਮਹਾਰਾਜਾ ਮਹਾਰਾਣੀ। ਪਰ ਪਵਿੱਤਰ ਨੂੰ ਅਪਵਿੱਤਰ ਜਾਕੇ ਮੱਥਾ ਟੇਕਦੇ ਹਨ। ਉਹ ਭਾਰਤਵਾਸੀ ਪਵਿੱਤਰ ਪ੍ਰਵ੍ਰਿਤੀ ਮਾਰਗ ਵਾਲੇ, ਉਹ ਹੀ ਭਾਰਤਵਾਸੀ ਪਤਿਤ ਪ੍ਰਵ੍ਰਿਤੀ ਮਾਰਗ ਵਾਲੇ ਬਣਦੇ ਹਨ। ਹੁਣ ਬਾਪ ਕਹਿੰਦੇ ਹਨ ਤੁਹਾਡਾ ਇਸ ਮ੍ਰਿਤੂਲੋਕ ਵਿੱਚ ਅੰਤਿਮ ਜਨਮ ਹੈ। ਹੁਣ ਮੈਂਂ ਆਇਆ ਹਾਂ ਤੁਹਾਨੂੰ ਫਿਰ ਤੋਂ ਸਤਿਯੁਗ ਵਿੱਚ ਲੈ ਜਾਣ। ਇਹ ਮੂਸਲਾਂ ਦੀ ਲੜਾਈ 5 ਹਜਾਰ ਵਰ੍ਹੇ ਪਹਿਲੇ ਵੀ ਲੱਗੀ ਸੀ। ਇਹ ਪੁਰਾਣੀ ਦੁਨੀਆਂ ਖਲਾਸ ਹੋਣੀ ਹੈ। ਬਾਪ ਸਮਝਾਉਂਦੇ ਹਨ ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਬਣਨਾ ਹੈ। ਕਮਲ ਫੁੱਲ ਸਮਾਨ ਤੁਸੀਂ ਬ੍ਰਾਹਮਣ ਬਣੇ ਹੋ। ਪਰ ਇਹ ਨਿਸ਼ਾਨੀ ਵਿਸ਼ਨੂੰ ਨੂੰ ਦੇ ਦਿੱਤੀ ਹੈ ਕਿਓਂਕਿ ਤੁਸੀਂ ਹਮੇਸ਼ਾ ਇਕਰਸ ਨਹੀਂ ਰਹਿੰਦੇ ਹੋ। ਅੱਜ ਕਮਲ ਫੁੱਲ ਸਮਾਨ ਬਣਦੇ, ਦੋ ਵਰ੍ਹੇ ਦੇ ਬਾਦ ਪਤਿਤ ਬਣ ਪੈਂਦੇ ਹਨ।

ਤੁਹਾਡਾ ਇਹ ਸਰਵੋਤਮ ਕੁਲ ਹੈ। ਤੁਸੀਂ ਬ੍ਰਾਹਮਣ ਚੋਟੀ ਹੋ। ਫਿਰ ਪੁਨਰਜਨਮ ਲੈਂਦੇ - ਲੈਂਦੇ ਦੇਵਤਾ, ਸ਼ਤ੍ਰੀ, ਵੈਸ਼, ਸ਼ੂਦ੍ਰ ਬਣਦੇ ਹੋ। ਸ਼ੂਦ੍ਰ ਤੋਂ ਫਟ ਤੋਂ ਦੇਵਤਾ ਥੋੜੀ ਬਣਨਗੇ। ਬ੍ਰਾਹਮਣ ਚੋਟੀ ਤਾਂ ਚਾਹੀਦੀ ਹੈ। ਹੁਣ ਬ੍ਰਾਹਮਣਾ ਨੂੰ ਬਾਬਾ ਪੜ੍ਹਾ ਰਹੇ ਹਨ। ਤਾਂ ਅਜਿਹੇ ਬਾਬਾ ਨੂੰ ਫਾਰਕਤੀ ਥੋੜੀ ਦੇਣੀ ਚਾਹੀਦੀ ਹੈ। ਬਾਬਾ ਕਹਿੰਦੇ ਹਨ ਅਸ਼ਚਰਿਆਵਤ ਮੇਰਾ ਬਨੰਤੀ, ਸੁੰਨਤੀ ਫਿਰ ਵੀ ਭਗੰਤੀ ਹੋ ਮਾਇਆ ਦੇ ਬੰਨਤੀ। ਟ੍ਰੇਟਰ ਬਨੰਤੀ, ਮੇਰੀ ਨਿੰਦਾ ਕਰਾਵੰਤੀ� ਉਸਨੂੰ ਕਿਹਾ ਜਾਂਦਾ ਹੈ ਸਤਿਗੁਰੂ ਦਾ ਨਿੰਦਕ ਸ੍ਵਰਗ ਦਾ ਠੌਰ ਨਾ ਪਾਵੰਤੀ। ਬਾਕੀ ਉਹ ਭਗਤੀਮਾਰਗ ਦੇ ਗੁਰੂ ਹਨ, ਉਹ ਕੋਈ ਸਦਗਤੀ ਦਾਤਾ ਨਹੀਂ ਹਨ। ਸਾਰੀਆਂ ਆਤਮਾਵਾਂ ਦਾ ਬਾਪ, ਟੀਚਰ, ਗੁਰੂ ਇੱਕ ਹੀ ਨਿਰਾਕਾਰੀ ਬਾਪ ਹੈ। ਉਹ ਹੀ ਸਭ ਦਾ ਉੱਧਾਰ ਕਰਨ ਆਇਆ ਹੈ। ਅੱਗੇ ਚੱਲਕੇ ਸਮਝਣਗੇ ਫਿਰ ਟੂ ਲੇਟ ਹੋ ਜਾਣਗੇ। ਉਹ ਫਿਰ ਆਪਣੇ ਹੀ ਧਰਮ ਵਿੱਚ ਚਲੇ ਜਾਣਗੇ। ਸ਼੍ਰੇਸ਼ਠ ਤੋਂ ਸ਼੍ਰੇਸ਼ਠ ਹੈ ਦੇਵਤਾ ਧਰਮ। ਉਨ੍ਹਾਂ ਤੋਂ ਵੀ ਉੱਚ ਤੁਸੀਂ ਬ੍ਰਾਹਮਣ ਹੋ ਜੋ ਬਾਪ ਦੇ ਨਾਲ ਬੈਠੇ ਹੋ। ਤੁਹਾਨੂੰ ਪੜ੍ਹਾਉਣ ਵਾਲਾ ਵਚਿੱਤਰ ਅਤੇ ਵਿਦੇਹੀ ਹੈ। ਬਾਪ ਕਹਿੰਦੇ ਹਨ ਮੈਨੂੰ ਦੇਹ ਨਹੀਂ ਹੈ। ਮੈਨੂੰ ਕਹਿੰਦੇ ਹਨ ਸ਼ਿਵ, ਮੇਰਾ ਨਾਮ ਬਦਲ ਨਹੀਂ ਸਕਦਾ। ਹੋਰ ਸਭ ਦੇ ਸ਼ਰੀਰਾਂ ਦੇ ਨਾਮ ਬਦਲੀ ਹੁੰਦੇ ਹਨ। ਮੈਂ ਹਾਂ ਪਰਮ, ਇਨ੍ਹਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਕਰ ਫਿਰ ਧਾਰਨ ਕਰਨਾ ਚਾਹੀਦਾ ਹੈ। ਸਮ੍ਰਿਤੀ ਵਿੱਚ ਲਿਆਉਣਾ ਚਾਹੀਦਾ ਹੈ। ਇੱਥੇ ਤੁਸੀਂ ਬੱਚੇ ਆਉਂਦੇ ਹੋ, ਫੁਰਸਤ ਮਿਲਦੀ ਹੈ। ਵਿਚਾਰ ਸਾਗਰ ਮੰਥਨ ਇੱਥੇ ਚੰਗਾ ਕਰ ਸਕਦੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਰਵੋਤਮ ਕੁਲ ਦੀ ਸਮ੍ਰਿਤੀ ਨਾਲ ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਪਵਿੱਤਰ ਬਣਨਾ ਹੈ। ਕਦੀ ਵੀ ਸਦਗੁਰੂ ਦੀ ਨਿੰਦਾ ਨਹੀਂ ਕਰਾਉਣੀ ਹੈ।

2. ਸ਼੍ਰੀਮਤ ਤੇ ਭਾਰਤ ਨੂੰ ਸ੍ਵਰਗ ਬਣਾਉਣ ਦੀ ਸੇਵਾ ਕਰਨੀ ਹੈ। ਸਵਦਰਸ਼ਨ ਚੱਕਰਧਾਰੀ ਬਣਨਾ ਅਤੇ ਬਣਾਉਣਾ ਹੈ। ਜਦੋਂ ਵੀ ਫੁਰਸਤ ਮਿਲੇ ਤਾਂ ਵਿਚਾਰ ਸਾਗਰ ਮੰਥਨ ਜਰੂਰ ਕਰਨਾ ਹੈ।

ਵਰਦਾਨ:-
ਸਦਾ ਕਲਿਆਣਕਾਰੀ ਭਾਵਨਾ ਦ੍ਵਾਰਾ ਗੁਣਗ੍ਰਾਹੀ ਬਣਨ ਵਾਲੇ ਅਚਲ ਅਡੋਲ ਭਵ।

ਆਪਣੀ ਸਥਿਤੀ ਅਚਲ ਅਡੋਲ ਬਨਾਉਣ ਦੇ ਲਈ ਸਦਾ ਗੁਣਗ੍ਰਾਹੀ ਬਣੋ। ਜੇਕਰ ਹਰ ਗੱਲ ਵਿਚ ਗੁਣਗ੍ਰਾਹੀ ਹੋਵੋਂਗੇ ਤਾਂ ਹਲਚਲ ਵਿਚ ਨਹੀਂ ਆਵੋਗੇ। ਗੁਣਗ੍ਰਾਹੀ ਮਤਲਬ ਕਲਿਆਣ ਦੀ ਭਾਵਨਾ। ਅਵਗੁਣ ਵਿਚ ਗੁਣ ਵੇਖਣਾ ਇਸਨੂੰ ਕਹਿੰਦੇ ਹਨ ਗੁਣਗ੍ਰਾਹੀ ਇਸਲਈ ਅਵਗੁਣ ਵਾਲੇ ਤੋਂ ਵੀ ਗੁਣ ਉਠਾਓ। ਜਿਵੇਂ ਉਹ ਗੁਣ ਵਿਚ ਦ੍ਰਿੜ ਹਨ ਇਵੇਂ ਤੁਸੀ ਗੁਣ ਵਿਚ ਦ੍ਰਿੜ ਰਹੋ। ਗੁਣ ਦਾ ਗ੍ਰਾਹਕ ਬਣੋ, ਅਵਗੁਣ ਦਾ ਨਹੀਂ।

ਸਲੋਗਨ:-
ਆਪਣਾ ਸਭ ਕੁਝ ਬਾਪ ਨੂੰ ਅਰਪਣ ਕਰਕੇ ਸਦਾ ਹਲਕੇ ਰਹਿਣ ਵਾਲੇ ਹੀ ਫਰਿਸ਼ਤੇ ਹਨ।

ਇਹ ਅਵਿਅਕਤ ਇਸ਼ਾਰੇ - ਬ੍ਰਹਮਾ ਬਾਪ ਸਮਾਨ ਸੰਪੰਨ ਅਤੇ ਸੰਪੂਰਨ ਸਥਿਤੀ ਦਾ ਅਨੁਭਵ ਕਰੋ।

ਬਾਪ ਸਮਾਨ ਬਣਨ ਦੇ ਲਈ ਬ੍ਰਹਮਾ ਬਾਪ ਨੂੰ ਫਾਲੋ ਕਰਦੇ ਚੱਲੋ। ਸੋਚੋ, ਬ੍ਰਹਮਾ ਬਾਪ ਸੰਪੂਰਨ ਕਿਵੇਂ ਬਣੇ ਹਨ? ਉਨ੍ਹਾਂ ਦੀ ਕੀ ਵਿਸ਼ੇਸ਼ਤਾ ਰਹੀ? ਸੰਪੂਰਨਤਾ ਦਾ ਵਿਸ਼ੇਸ਼ ਆਧਾਰ ਕੀ ਰਿਹਾ? ਬ੍ਰਹਮਾ ਬਾਪ ਨੇ ਆਪਣਾ ਹਰ ਸਮੇਂ ਸਫਲ ਕੀਤਾ। ਸਵਾਸ - ਸਵਾਸ, ਸੈਕਿੰਡ - ਸੈਕਿੰਡ ਸਫਲ ਕੀਤਾ। ਤਾਂ ਬਾਪ ਸਮਾਨ ਬਣਨ ਦੇ ਲਈ ਲਕਸ਼ ਰੱਖੋ ਕਿ ਸਫਲ ਕਰਨਾ ਹੈ ਸਫਲਤਾਮੂਰਤ ਬਣਨਾ ਹੈ।