04.02.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਸੰਗਮ ਤੇ
ਤੁਹਾਨੂੰ ਨਵੀਂ ਅਤੇ ਨਿਰਾਲੀ ਨਾਲੇਜ ਮਿਲਦੀ ਹੈ , ਤੁਸੀਂ ਜਾਣਦੇ ਹੋ ਅਸੀਂ ਸਭ ਆਤਮਾਵਾਂ ਐਕਟਰਸ
ਹਾਂ , ਇੱਕ ਦਾ ਪਾਰ੍ਟ ਨਾ ਮਿਲੇ ਦੂਜੇ ਨਾਲ "
ਪ੍ਰਸ਼ਨ:-
ਮਾਇਆ ਤੇ ਜਿੱਤ
ਪਾਉਣ ਦੇ ਲਈ ਤੁਹਾਨੂੰ ਰੂਹਾਨੀ ਯੋਧਿਆਂ ਨੂੰ (ਸ਼ਤ੍ਰੀਆਂ ਨੂੰ ) ਕਿਹੜੀ ਯੁਕਤੀ ਮਿਲੀ ਹੋਈ ਹੈ?
ਉੱਤਰ:-
ਹੇ ਰੂਹਾਨੀ
ਸ਼ਤ੍ਰੀਓ, ਤੁਸੀਂ ਸਦਾ ਸ਼੍ਰੀਮਤ ਤੇ ਚਲਦੇ ਰਹੋ। ਆਤਮ - ਅਭਿਮਾਨੀ ਬਣ ਬਾਪ ਨੂੰ ਯਾਦ ਕਰੋ, ਰੋਜ਼ ਸਵੇਰੇ
- ਸਵੇਰੇ ਉੱਠਕੇ ਯਾਦ ਵਿੱਚ ਰਹਿਣ ਦਾ ਅਭਿਆਸ ਪਾਵੋ ਤਾਂ ਮਾਇਆ ਤੇ ਜਿੱਤ ਪ੍ਰਾਪਤ ਕਰ ਲਵੋਗੇ। ਉਲਟੇ
- ਸੁਲਟੇ ਸੰਕਲਪਾਂ ਤੋਂ ਬੱਚ ਜਾਵੋਗੇ। ਯਾਦ ਦੀ ਮਿੱਠੀ ਯੁਕਤੀ ਮਾਇਆਜੀਤ ਬਣਾ ਦੇਵੇਗੀ।
ਗੀਤ:-
ਜਿਸ ਦਾ ਸਾਥੀ
ਹੈ ਭਗਵਾਨ…
ਓਮ ਸ਼ਾਂਤੀ
ਇਹ ਮਨੁੱਖਾਂ ਦੇ ਬਣਾਏ ਹੋਏ ਗੀਤ ਹਨ। ਇਸ ਦਾ ਅਰਥ ਕੋਈ ਕੁਝ ਨਹੀਂ ਜਾਣਦੇ। ਗੀਤ ਭਜਨ ਆਦਿ ਗਾਉਂਦੇ
ਹਨ, ਮਹਿਮਾ ਕਰਦੇ ਹਨ ਭਗਤ ਲੋਕੀ ਪਰ ਜਾਣਦੇ ਕੁਝ ਨਹੀਂ। ਮਹਿਮਾ ਬਹੁਤ ਕਰਦੇ ਹਨ। ਤੁਸੀਂ ਬੱਚਿਆਂ
ਨੂੰ ਕੋਈ ਮਹਿਮਾ ਨਹੀਂ ਕਰਨੀ ਹੈ। ਬੱਚੇ ਬਾਪ ਦੀ ਕਦੇ ਮਹਿਮਾ ਨਹੀਂ ਕਰਦੇ। ਬਾਪ ਜਾਣਦੇ ਹਨ ਇਹ ਸਾਡੇ
ਬੱਚੇ ਹਨ। ਬੱਚੇ ਜਾਣਦੇ ਹਨ ਇਹ ਸਾਡਾ ਬਾਬਾ ਹੈ। ਹੁਣ ਇਹ ਬੇਹੱਦ ਦੀ ਗੱਲ ਹੈ। ਫਿਰ ਵੀ ਸਾਰੇ
ਬੇਹੱਦ ਦੇ ਬਾਪ ਨੂੰ ਯਾਦ ਕਰਦੇ ਹਨ। ਹੁਣ ਤੱਕ ਵੀ ਯਾਦ ਕਰਦੇ ਰਹਿੰਦੇ ਹਨ। ਭਗਵਾਨ ਨੂੰ ਕਹਿੰਦੇ ਹਨ
- ਹੇ ਬਾਬਾ, ਇਨ੍ਹਾਂ ਦਾ ਨਾਮ ਸ਼ਿਵਬਾਬਾ ਹੈ। ਜਿਵੇਂ ਅਸੀਂ ਆਤਮਾਵਾਂ ਹਾਂ ਉਵੇਂ ਹੀ ਸ਼ਿਵਬਾਬਾ ਹਨ।
ਉਹ ਹਨ ਪਰਮ ਆਤਮਾ, ਜਿਸਨੂੰ ਸੁਪ੍ਰੀਮ ਕਿਹਾ ਜਾਂਦਾ ਹੈ, ਉਨ੍ਹਾਂ ਦੇ ਅਸੀਂ ਬੱਚੇ ਹਾਂ। ਉਨ੍ਹਾਂਨੂੰ
ਸੁਪ੍ਰੀਮ ਸੋਲ ਕਿਹਾ ਜਾਂਦਾ ਹੈ। ਉਨ੍ਹਾਂ ਦਾ ਨਿਵਾਸ ਸਥਾਨ ਕਿੱਥੇ ਹੈ? ਪਰਮਧਾਮ ਵਿੱਚ। ਸਾਰੀਆਂ
ਸੋਲਜ਼ ਉੱਥੇ ਰਹਿੰਦੀਆਂ ਹਨ। ਐਕਟਰਸ ਹੀ ਸੋਲਜ਼ ਹਨ। ਤੁਸੀਂ ਜਾਣਦੇ ਹੋ ਨਾਟਕ ਵਿੱਚ ਐਕਟਰਸ ਨੰਬਰਵਾਰ
ਹੁੰਦੇ ਹਨ। ਹਰ ਇੱਕ ਦੇ ਪਾਰ੍ਟ ਮੁਤਾਬਿਕ ਇਤਨੀ ਤਨਖਾਹ ( ਪਗਾਰ ) ਮਿਲਦੀ ਹੈ। ਸਾਰੀਆਂ ਆਤਮਾਵਾਂ
ਤਾਂ ਉੱਥੇ ਰਹਿੰਦਿਆਂ ਹਨ, ਸਭ ਪਾਰ੍ਟਧਾਰੀ ਹਨ, ਪਰੰਤੂ ਨੰਬਰਵਾਰ ਸਭਨੂੰ ਪਾਰ੍ਟ ਮਿਲਿਆ ਹੋਇਆ ਹੈ।
ਰੂਹਾਨੀ ਬਾਪ ਬੈਠ ਸਮਝਾਉਂਦੇ ਹਨ ਕਿ ਰੂਹਾਂ ਵਿੱਚ ਕਿਵੇਂ ਅਵਿਨਾਸ਼ੀ ਪਾਰ੍ਟ ਨੂੰਧਿਆ ਹੋਇਆ ਹੈ।
ਸਾਰੀਆਂ ਰੂਹਾਂ ਦਾ ਪਾਰ੍ਟ ਇੱਕ ਜਿਹਾ ਨਹੀਂ ਹੋ ਸਕਦਾ। ਸਭ ਵਿੱਚ ਤਾਕਤ ਇੱਕ ਜਿਹੀ ਨਹੀਂ। ਤੁਸੀਂ
ਜਾਣਦੇ ਹੋ ਸਭ ਤੋਂ ਚੰਗਾ ਪਾਰ੍ਟ ਉਨ੍ਹਾਂ ਦਾ ਹੈ ਜੋ ਪਹਿਲੋਂ ਸ਼ਿਵ ਦੀ ਰੁਦ੍ਰ ਮਾਲਾ ਵਿੱਚ ਹਨ।
ਨਾਟਕ ਵਿੱਚ ਜੋ ਬਹੁਤ ਚੰਗੇ - ਚੰਗੇ ਐਕਟਰਸ ਹੁੰਦੇ ਹਨ ਉਨ੍ਹਾਂ ਦੀ ਕਿੰਨੀ ਮਹਿਮਾ ਹੁੰਦੀ ਹੈ।
ਸਿਰ੍ਫ ਉਨ੍ਹਾਂ ਨੂੰ ਵੇਖਣ ਲਈ ਵੀ ਲੋਕੀ ਜਾਂਦੇ ਹਨ। ਤਾਂ ਇਹ ਬੇਹੱਦ ਦਾ ਡਰਾਮਾ ਹੈ। ਇਸ ਬੇਹੱਦ ਦੇ
ਡਰਾਮੇ ਵਿੱਚ ਵੀ ਉੱਚ ਇੱਕ ਬਾਪ ਹੈ। ਉੱਚ ਤੋਂ ਉੱਚ ਐਕਟਰ, ਕ੍ਰਿਏਟਰ, ਡਾਇਰੈਕਟਰ ਵੀ ਕਹੀਏ, ਉਹ ਸਭ
ਹਨ ਹੱਦ ਦੇ ਐਕਟਰਸ, ਡਾਇਰੈਕਟਰਜ ਆਦਿ। ਉਨ੍ਹਾਂਨੂੰ ਆਪਣਾ ਛੋਟਾ ਪਾਰ੍ਟ ਮਿਲਿਆ ਹੋਇਆ ਹੈ। ਪਾਰ੍ਟ
ਆਤਮਾ ਵਜਾਉਂਦੀ ਹੈ ਪਰ ਦੇਹ - ਅਭਿਮਾਨ ਦੇ ਕਾਰਨ ਕਹਿ ਦਿੰਦੇ ਹਨ ਕਿ ਮਨੁੱਖ ਦਾ ਅਜਿਹਾ ਪਾਰ੍ਟ ਹੈ।
ਬਾਪ ਕਹਿੰਦੇ ਹਨ ਪਾਰ੍ਟ ਸਾਰਾ ਆਤਮਾ ਦਾ ਹੈ। ਆਤਮ - ਅਭਿਮਾਨੀ ਬਣਨਾ ਪੈਂਦਾ ਹੈ। ਬਾਪ ਨੇ ਸਮਝਾਇਆ
ਹੈ ਕਿ ਸਤਿਯੁਗ ਵਿੱਚ ਆਤਮ - ਅਭਿਮਾਨੀ ਹੁੰਦੇ ਹਨ। ਬਾਪ ਨੂੰ ਨਹੀਂ ਜਾਣਦੇ। ਇੱਥੇ ਕਲਯੁਗ ਵਿੱਚ ਤੇ
ਆਤਮ - ਅਭਿਮਾਨੀ ਵੀ ਨਹੀਂ ਅਤੇ ਬਾਪ ਨੂੰ ਵੀ ਨਹੀਂ ਜਾਣਦੇ। ਹੁਣ ਤੁਸੀਂ ਆਤਮ - ਅਭਿਮਾਨੀ ਬਣਦੇ
ਹੋ। ਬਾਪ ਨੂੰ ਵੀ ਜਾਣਦੇ ਹੋ।
ਤੁਹਾਨੂੰ ਬ੍ਰਾਹਮਣਾਂ
ਨੂੰ ਨਿਰਾਲੀ ਨਾਲੇਜ ਮਿਲਦੀ ਹੈ। ਤੁਸੀਂ ਆਤਮਾ ਨੂੰ ਜਾਣ ਗਏ ਹੋ ਕਿ ਅਸੀਂ ਸਾਰੀਆਂ ਆਤਮਾਵਾਂ ਐਕਟਰਸ
ਹਾਂ। ਸਭ ਨੂੰ ਪਾਰ੍ਟ ਮਿਲਿਆ ਹੋਇਆ ਹੈ, ਜੋ ਇੱਕ ਨਾ ਮਿਲੇ ਦੂਜੇ ਨਾਲ। ਉਹ ਪਾਰ੍ਟ ਸਾਰਾ ਆਤਮਾ
ਵਿੱਚ ਹੈ। ਉਵੇਂ ਤਾਂ ਜੋ ਨਾਟਕ ਬਣਾਉਂਦੇ ਹਨ ਉਹ ਵੀ ਪਾਰ੍ਟ ਆਤਮਾ ਹੀ ਧਾਰਨ ਕਰਦੀ ਹੈ। ਚੰਗਾ
ਪਾਰ੍ਟ ਵੀ ਆਤਮਾ ਹੀ ਲੈਂਦੀ ਹੈ। ਆਤਮਾ ਤਾਂ ਕਹਿੰਦੀ ਹੈ ਮੈਂ ਗਵਰਨਰ ਹਾਂ, ਫਲਾਣਾ ਹਾਂ। ਪਰੰਤੂ
ਆਤਮ - ਅਭਿਮਾਨੀ ਨਹੀਂ ਬਣਦੇ। ਸਤਿਯੁਗ ਵਿੱਚ ਸਮਝਣਗੇ ਕਿ ਮੈਂ ਆਤਮਾ ਹਾਂ। ਇੱਕ ਸ਼ਰੀਰ ਛੱਡ ਦੂਜਾ
ਲੈਣਾ ਹੈ। ਪ੍ਰਮਾਤਮਾ ਨੂੰ ਉੱਥੇ ਕੋਈ ਨਹੀਂ ਜਾਣਦੇ ਇਸ ਸਮੇਂ ਤੁਸੀਂ ਸਭ ਕੁਝ ਜਾਣਦੇ ਹੋ। ਸ਼ੁਦਰਾਂ
ਦੇਵਤਾਵਾਂ ਤੋਂ ਤੁਸੀਂ ਬ੍ਰਾਹਮਣ ਉਤੱਮ ਹੋ। ਇਨ੍ਹੇ ਢੇਰ ਬ੍ਰਾਹਮਣ ਕਿਥੋਂ ਆਉਣਗੇ, ਜੋ ਬਣਨਗੇ। ਲੱਖਾਂ
ਆਉਂਦੇ ਹਨ ਪ੍ਰਦਰਸ਼ਨੀ ਵਿੱਚ। ਜਿਸਨੇ ਚੰਗੀ ਤਰ੍ਹਾਂ ਸਮਝਿਆ, ਗਿਆਨ ਸੁਣਿਆ, ਉਹ ਪ੍ਰਜਾ ਬਣ ਗਏ। ਇੱਕ
- ਇੱਕ ਰਾਜੇ ਦੀ ਪ੍ਰਜਾ ਬਹੁਤ ਹੁੰਦੀ ਹੈ। ਤੁਸੀਂ ਪ੍ਰਜਾ ਬਹੁਤ ਬਣਾ ਰਹੇ ਹੋ। ਪ੍ਰਦਰਸ਼ਨੀ,
ਪ੍ਰੋਜੈਕਟਰ ਤੋਂ ਕਈ ਸਮਝਕੇ ਚੰਗੇ ਵੀ ਬਣ ਜਾਣਗੇ। ਸਿੱਖਣਗੇ, ਯੋਗ ਲਗਾਉਣਗੇ। ਹੁਣ ਉਹ ਨਿਕਲਦੇ
ਜਾਣਗੇ। ਪ੍ਰਜਾ ਵੀ ਨਿਕਲੇਗੀ, ਫਿਰ ਸ਼ਾਹੂਕਾਰ, ਰਾਜਾ - ਰਾਣੀ, ਗਰੀਬ ਆਦਿ ਸਭ ਨਿਕਲਣਗੇ। ਪ੍ਰਿੰਸ -
ਪ੍ਰਿੰਸੇਜ਼ ਬਹੁਤ ਹੁੰਦੇ ਹਨ। ਸਤਿਯੁਗ ਤੋਂ ਤ੍ਰੇਤਾ ਤੱਕ ਪ੍ਰਿੰਸ - ਪ੍ਰਿੰਸੇਜ਼ ਬਣਨੇ ਹਨ। ਸਿਰ੍ਫ
8, ਜਾਂ 108 ਤਾਂ ਨਹੀਂ ਹੁੰਦੇ। ਲੇਕਿਨ ਹਾਲੇ ਸਾਰੇ ਬਣ ਰਹੇ ਹਨ। ਤੁਸੀਂ ਸਰਵਿਸ ਕਰਦੇ ਰਹਿੰਦੇ
ਹੋ। ਇਹ ਵੀ ਨਥਿੰਗਨਿਊ। ਤੁਸੀਂ ਕੋਈ ਫੰਕਸ਼ਨ ਕੀਤਾ, ਇਹ ਵੀ ਕੋਈ ਨਵੀਂ ਗੱਲ ਨਹੀਂ। ਕਈ ਵਾਰੀ ਕੀਤਾ
ਹੈ ਫਿਰ ਸੰਗਮ ਤੇ ਇਹ ਹੀ ਧੰਧਾ ਕਰੋਗੇ ਹੋਰ ਕੀ ਕਰੋਗੇ! ਬਾਪ ਆਉਣਗੇ ਪਤਿਤਾਂ ਨੂੰ ਪਾਵਨ ਬਨਾਉਣ।
ਇਸਨੂੰ ਕਿਹਾ ਜਾਂਦਾ ਹੈ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ। ਨੰਬਰਵਾਰ ਤਾਂ ਹਰ ਗੱਲ ਵਿੱਚ ਹੁੰਦਾ ਹੀ
ਹੈ। ਤੁਹਾਡੇ ਵਿੱਚ ਜੋ ਚੰਗਾ ਭਾਸ਼ਣ ਕਰਦੇ ਹਨ ਤਾਂ ਸਭ ਕਹਿਣਗੇ ਕਿ ਇਸਨੇ ਬਹੁਤ ਵਧੀਆ ਭਾਸ਼ਣ ਕੀਤਾ।
ਦੂਜੇ ਦਾ ਸੁਣਨਗੇ ਤਾਂ ਵੀ ਕਹਿਣਗੇ ਕਿ ਪਹਿਲੇ ਵਾਲੇ ਚੰਗਾ ਸਮਝਾਉਂਦੇ ਸਨ। ਤੀਜੇ ਫਿਰ ਉਨ੍ਹਾਂ ਤੋਂ
ਤਿੱਖੇ ਹੋਣਗੇ ਤਾਂ ਕਹਿਣਗੇ ਕਿ ਇਹ ਉਨ੍ਹਾਂ ਤੋਂ ਵੀ ਤਿੱਖੇ ਹਨ। ਹਰ ਗੱਲ ਵਿੱਚ ਪੁਰਸ਼ਾਰਥ ਕਰਨਾ
ਹੁੰਦਾ ਹੈ ਕਿ ਅਸੀਂ ਉਨ੍ਹਾਂ ਤੋਂ ਉੱਪਰ ਜਾਈਏ। ਹੁਸ਼ਿਆਰ ਜੋ ਹੁੰਦੇ ਹਨ ਉਹ ਝੱਟ ਹੱਥ ਖੜ੍ਹਾ ਕਰਨਗੇ,
ਭਾਸ਼ਣ ਕਰਨ ਲਈ। ਤੁਸੀਂ ਸਭ ਪੁਰਸ਼ਾਰਥੀ ਹੋ, ਅੱਗੇ ਚੱਲ ਮੇਲ ਟ੍ਰੇਨ ਬਣ ਜਾਵੋਗੇ। ਜਿਵੇਂ ਮੰਮਾ
ਸਪੈਸ਼ਲ ਮੇਲ ਟ੍ਰੇਨ ਸੀ। ਬਾਬਾ ਦਾ ਤੇ ਪਤਾ ਨਹੀਂ ਚੱਲੇਗਾ ਕਿਉਂਕਿ ਦੋਵੇਂ ਇਕੱਠੇ ਹਨ। ਤੁਸੀਂ ਸਮਝ
ਨਹੀਂ ਸਕੋਗੇ ਕਿ ਕੌਣ ਕਹਿੰਦੇ ਹਨ। ਤੁਸੀਂ ਸਦਾ ਸਮਝੋ ਕਿ ਸ਼ਿਵਬਾਬਾ ਸਮਝਾਉਂਦੇ ਹਨ। ਬਾਪ ਅਤੇ ਦਾਦਾ
ਦੋਵੇਂ ਜਾਣਦੇ ਹਨ ਪ੍ਰੰਤੂ ਉਹ ਅੰਤਰਯਾਮੀ ਹਨ। ਬਾਹਰ ਤੋਂ ਕਹਿੰਦੇ ਹਨ ਇਹ ਤਾਂ ਬਹੁਤ ਹੁਸ਼ਿਆਰ ਹਨ।
ਬਾਪ ਵੀ ਮਹਿਮਾ ਸੁਣ ਖੁਸ਼ ਹੁੰਦੇ ਹਨ। ਲੌਕਿਕ ਬਾਪ ਦਾ ਵੀ ਕੋਈ ਬੱਚਾ ਚੰਗੀ ਤਰ੍ਹਾਂ ਪੜ੍ਹਕੇ ਉੱਚ
ਪਦਵੀ ਪਾਉਂਦਾ ਹੈ ਤਾਂ ਬਾਪ ਸਮਝਦੇ ਹਨ ਕਿ ਇਹ ਬੱਚਾ ਕੁਝ ਨਾਮ ਨਿਕਾਲੇਗਾ। ਇਹ ਵੀ ਸਮਝਦੇ ਹਨ ਕਿ
ਫਲਾਣਾ ਬੱਚਾ ਇਸ ਰੂਹਾਨੀ ਸਰਵਿਸ ਵਿੱਚ ਹੁਸ਼ਿਆਰ ਹੈ। ਮੁੱਖ ਤਾਂ ਭਾਸ਼ਣ ਹੈ, ਕਿਸੇ ਨੂੰ ਬਾਪ ਦਾ
ਸੰਦੇਸ਼ ਦੇਣਾ, ਸਮਝਾਉਣਾ। ਬਾਬਾ ਨੇ ਮਿਸਾਲ ਵੀ ਦਿੱਤੀ ਸੀ ਕਿ ਕਿਸੇ ਦੇ 5 ਬੱਚੇ ਸਨ ਤਾਂ ਕਿਸੇ ਨੇ
ਪੁੱਛਿਆ ਕਿ ਤੁਹਾਡੇ ਕਿੰਨੇ ਬੱਚੇ ਹਨ? ਤਾਂ ਬੋਲਿਆ ਕਿ 2 ਬੱਚੇ ਹਨ। ਕਿਹਾ ਕਿ ਤੁਹਾਡੇ ਤੇ 5 ਬੱਚੇ
ਹਨ! ਕਿਹਾ ਸਪੂਤ ਦੋ ਹਨ! ਇੱਥੇ ਵੀ ਇਵੇਂ ਹੈ। ਬੱਚੇ ਤਾਂ ਬਹੁਤ ਹਨ। ਬਾਪ ਕਹਿਣਗੇ ਕਿ ਇਹ ਡਾਕਟਰ
ਨਿਰਮਲਾ ਬੱਚੀ ਬਹੁਤ ਚੰਗੀ ਹੈ। ਬਹੁਤ ਪ੍ਰੇਮ ਨਾਲ ਲੌਕਿਕ ਬਾਪ ਨੂੰ ਸਮਝਾਕੇ ਸੈਂਟਰ ਖੁਲਵਾ ਦਿੱਤਾ
ਹੈ। ਇਹ ਭਾਰਤ ਦੀ ਸਰਵਿਸ ਹੈ। ਤੁਸੀਂ ਭਾਰਤ ਨੂੰ ਸਵਰਗ ਬਣਾਉਂਦੇ ਹੋ। ਇਸ ਭਾਰਤ ਨੂੰ ਨਰਕ ਰਾਵਣ ਨੇ
ਬਣਾਇਆ ਹੈ। ਇੱਕ ਸੀਤਾ ਕੈਦ ਵਿੱਚ ਨਹੀਂ ਸੀ ਲੇਕਿਨ ਤੁਸੀਂ ਸਿਤਾਵਾਂ ਰਾਵਣ ਦੀ ਕੈਦ ਵਿੱਚ ਸੀ। ਬਾਕੀ
ਸ਼ਾਸਤਰਾਂ ਵਿੱਚ ਸਭ ਦੰਤ ਕਥਾਵਾਂ ਹਨ। ਇਹ ਭਗਤੀ ਮਾਰਗ ਵੀ ਡਰਾਮੇ ਵਿੱਚ ਹੈ। ਤੁਸੀਂ ਜਾਣਦੇ ਹੋ
ਸਤਿਯੁਗ ਤੋਂ ਲੈਕੇ ਜੋ ਬੀਤ ਗਿਆ ਉਹ ਰਪੀਟ ਹੋਵੇਗਾ। ਆਪੇ ਹੀ ਪੂਜੀਏ ਫਿਰ ਪੁਜਾਰੀ ਬਣਦੇ ਹਨ। ਬਾਪ
ਕਹਿੰਦੇ ਹਨ ਮੈਨੂੰ ਆਕੇ ਪੁਜਾਰੀ ਤੋਂ ਪੂਜੀਏ ਬਣਾਉਣਾ ਹੈ। ਪਹਿਲੇ ਗੋਲਡਨ ਏਜ਼ ਫਿਰ ਆਇਰਨ ਏਜ਼ਡ ਬਣਨਾ
ਹੈ। ਸਤਿਯੁਗ ਵਿੱਚ ਸੂਰਜਵੰਸ਼ੀ ਲਕਸ਼ਮੀ - ਨਾਰਾਇਣ ਦਾ ਰਾਜ ਸੀ। ਰਾਮਰਾਜ ਤਾਂ ਚੰਦ੍ਰਵੰਸ਼ੀ ਸੀ।
ਇਸ ਵਕਤ ਤੁਸੀਂ ਸਭ
ਰੂਹਾਨੀ ਸ਼ਤ੍ਰੀਏ (ਯੋਧੇ) ਹੋ। ਲੜ੍ਹਾਈ ਦੇ ਮੈਦਾਨ ਵਿੱਚ ਆਉਣ ਵਾਲੇ ਨੂੰ ਕਿਹਾ ਜਾਂਦਾ ਹੈ। ਤੁਸੀਂ
ਹੋ ਰੂਹਾਨੀ ਸ਼ਤ੍ਰੀ। ਬਾਕੀ ਉਹ ਹਨ ਜਿਸਮਾਨੀ ਸ਼ਤ੍ਰੀ। ਉਨ੍ਹਾਂਨੂੰ ਕਿਹਾ ਜਾਂਦਾ ਹੈ ਬਾਹੂਬਲ ਨਾਲ
ਲੜ੍ਹਨਾ - ਝਗੜ੍ਹਨਾ। ਸ਼ੁਰੂ ਵਿੱਚ ਮੱਲ ਯੁੱਧ ਹੁੰਦੀ ਸੀ ਬਾਹਵਾਂ ਆਦਿ ਨਾਲ। ਆਪਸ ਵਿੱਚ ਲੜ੍ਹਦੇ ਸਨ
ਫਿਰ ਜਿੱਤ ਨੂੰ ਪਾਉਂਦੇ ਸਨ। ਹੁਣ ਤਾਂ ਵੇਖੋ ਬੋਮਬਜ਼ ਆਦਿ ਬਣੇ ਹੋਏ ਹਨ। ਤੁਸੀਂ ਵੀ ਸ਼ਤ੍ਰੀਏ ਹੋ,
ਉਹ ਵੀ ਸ਼ਤ੍ਰੀਏ ਹਨ। ਤੁਸੀਂ ਮਾਇਆ ਤੇ ਜਿੱਤ ਪਾਉਂਦੇ ਹੋ, ਸ਼੍ਰੀਮਤ ਤੇ ਚੱਲ ਕੇ। ਤੁਸੀਂ ਹੋ ਰੂਹਾਨੀ
ਸ਼ਤ੍ਰੀਏ। ਰੂਹਾਂ ਹੀ ਸਭ ਕੁਝ ਕਰ ਰਹੀਆਂ ਹਨ ਇਸ ਸ਼ਰੀਰ ਦੀਆਂ ਕਰਮਿੰਦਰੀਆਂ ਦਵਾਰਾ। ਰੂਹ ਨੂੰ ਬਾਪ
ਆਕੇ ਸਿਖਾਉਂਦੇ ਹਨ - ਬੱਚੇ, ਮੈਨੂੰ ਯਾਦ ਕਰਨ ਨਾਲ ਫਿਰ ਮਾਇਆ ਖਾਏਗੀ ਨਹੀਂ। ਤੁਹਾਡੇ ਵਿਕਰਮ
ਵਿਨਾਸ਼ ਹੋਣਗੇ ਅਤੇ ਤੁਹਾਨੂੰ ਉਲਟਾ - ਸੁਲਟਾ ਸੰਕਲਪ ਨਹੀਂ ਆਵੇਗਾ। ਬਾਪ ਨੂੰ ਯਾਦ ਕਰਨ ਨਾਲ ਖੁਸ਼ੀ
ਵੀ ਰਹੇਗੀ ਇਸਲਈ ਬਾਪ ਸਮਝਾਉਂਦੇ ਹਨ ਕਿ ਸਵੇਰੇ ਉੱਠਕੇ ਅਭਿਆਸ ਕਰੋ। ਬਾਬਾ ਤੁਸੀਂ ਕਿੰਨੇਂ ਮਿੱਠੇ
ਹੋ। ਆਤਮਾ ਕਹਿੰਦੀ ਹੈ - ਬਾਬਾ। ਬਾਪ ਨੇ ਪਹਿਚਾਣ ਦਿੱਤੀ ਹੈ - ਮੈਂ ਤੁਹਾਡਾ ਬਾਪ ਹਾਂ, ਤੁਹਾਨੂੰ
ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦੀ ਨਾਲੇਜ ਸੁਨਾਉਣ ਆਇਆ ਹਾਂ। ਇਹ ਮਨੁੱਖ ਸ੍ਰਿਸ਼ਟੀ ਦਾ ਉਲਟਾ ਝਾੜ
ਹੈ। ਇਹ ਵੈਰਾਇਟੀ ਧਰਮਾਂ ਦੀ ਮਨੁੱਖ ਸ੍ਰਿਸ਼ਟੀ ਹੈ, ਇਸਨੂੰ ਕਿਹਾ ਜਾਂਦਾ ਹੈ ਵਿਰਾਟ ਲੀਲਾ। ਬਾਪ ਨੇ
ਸਮਝਾਇਆ ਹੈ ਕਿ ਇਸ ਮਨੁੱਖ ਝਾੜ ਦਾ ਬੀਜਰੂਪ ਮੈਂ ਹਾਂ। ਮੈਨੂੰ ਯਾਦ ਕਰਦੇ ਹਨ। ਕੋਈ ਕਿਸ ਝਾੜ ਦਾ
ਹੈ, ਕੋਈ ਕਿਸ ਝਾੜ ਦਾ ਹੈ। ਫਿਰ ਨੰਬਰਵਾਰ ਨਿਕਲਦੇ ਹਨ। ਇਹ ਡਰਾਮਾ ਬਣਿਆ ਹੋਇਆ ਹੈ। ਕਹਾਵਤ ਹੈ ਕਿ
ਫਲਾਣੇ ਨੇ ਧਰਮ ਸਥਾਪਕ ਪੈਗੰਬਰ ਨੂੰ ਭੇਜਿਆ। ਪਰੰਤੂ ਉਥੋਂ ਭੇਜਦੇ ਨਹੀਂ ਹਨ। ਇਹ ਡਰਾਮੇ ਅਨੁਸਾਰ
ਰਪੀਟ ਹੁੰਦਾ ਹੈ। ਇਹ ਇੱਕ ਹੀ ਹਨ ਜੋ ਧਰਮ ਅਤੇ ਰਾਜਧਾਨੀ ਸਥਾਪਨ ਕਰ ਰਹੇ ਹਨ। ਇਹ ਦੁਨੀਆਂ ਵਿੱਚ
ਕੋਈ ਵੀ ਨਹੀਂ ਜਾਣਦੇ। ਹੁਣ ਹੈ ਸੰਗਮ। ਵਿਨਾਸ਼ ਦੀ ਜਵਾਲਾ ਪ੍ਰਜਵਲਿਤ ਹੋਣੀ ਹੈ। ਇਹ ਹੈ ਸ਼ਿਵਬਾਬਾ
ਦਾ ਗਿਆਨ ਯੱਗ। ਉਨ੍ਹਾਂ ਨੇ ਰੁਦ੍ਰ ਨਾਮ ਰੱਖ ਦਿੱਤਾ ਹੈ। ਪ੍ਰਜਾਪਿਤਾ ਬ੍ਰਹਮਾ ਦਵਾਰਾ ਤੁਸੀਂ
ਬ੍ਰਾਹਮਣ ਪੈਦਾ ਹੋਏ ਹੋ। ਤੁਸੀਂ ਉੱਚ ਠਹਿਰੇ ਨਾ। ਪਿੱਛੋਂ ਹੋਰ ਬਰਾਦਰੀਆਂ ਨਿਕਲਦੀਆਂ ਹਨ। ਅਸਲ
ਵਿੱਚ ਤਾਂ ਸਾਰੇ ਬ੍ਰਹਮਾ ਦੇ ਬੱਚੇ ਹਨ। ਬ੍ਰਹਮਾ ਨੂੰ ਕਿਹਾ ਜਾਂਦਾ ਹੈ ਗ੍ਰੇਟ - ਗ੍ਰੇਟ ਗ੍ਰੈਂਡ
ਫਾਦਰ। ਸਿਜਰਾ ਹੈ, ਪਹਿਲੇ - ਪਹਿਲੇ ਬ੍ਰਹਮਾ ਉੱਚ ਫਿਰ ਸਿਜਰਾ ਨਿਕਲਦਾ ਹੈ। ਕਹਿੰਦੇ ਹਨ ਭਗਵਾਨ
ਸ੍ਰਿਸ਼ਟੀ ਕਿਵੇਂ ਰਚਦੇ ਹਨ। ਰਚਨਾ ਤੇ ਹੈ। ਜਦੋਂ ਉਹ ਪਤਿਤ ਹੁੰਦੇ ਹਨ ਉਦੋਂ ਉਨ੍ਹਾਂ ਨੂੰ ਬੁਲਾਉਂਦੇ
ਹਨ। ਉਹ ਹੀ ਆਕੇ ਸ੍ਰਿਸ਼ਟੀ ਨੂੰ ਸੁਖੀ ਬਣਾਉਂਦੇ ਹਨ ਇਸਲਈ ਬੁਲਾਉਂਦੇ ਹਨ ਬਾਬਾ ਦੁਖ ਹਰਤਾ ਸੁਖ ਕਰਤਾ
ਆਓ। ਨਾਮ ਰੱਖਿਆ ਹੈ ਹਰੀਦਵਾਰ। ਹਰੀਦਵਾਰ ਮਤਲਬ ਹਰੀ ਦਾ ਦਵਾਰ। ਉੱਥੇ ਗੰਗਾ ਬਹਿੰਦੀ ਹੈ। ਸਮਝਦੇ
ਹਨ ਅਸੀਂ ਗੰਗਾ ਵਿੱਚ ਸ਼ਨਾਨ ਕਰਨ ਨਾਲ ਹਰੀ ਦੇ ਦਵਾਰੇ ਚਲੇ ਜਾਵਾਂਗੇ। ਪਰੰਤੂ ਹਰੀ ਦਾ ਦਵਾਰਾ ਹੈ
ਕਿੱਥੇ? ਉਹ ਫਿਰ ਕ੍ਰਿਸ਼ਨ ਨੂੰ ਕਹਿ ਦਿੰਦੇ ਹਨ। ਹਰੀ ਦਾ ਦਵਾਰਾ ਤਾਂ ਸ਼ਿਵਬਾਬਾ ਹੈ। ਦੁਖ ਹਰਤਾ,
ਸੁਖ ਕਰਤਾ। ਪਹਿਲਾਂ ਤੁਸੀਂ ਜਾਣਾ ਹੈ ਆਪਣੇ ਘਰ। ਤੁਸੀਂ ਬੱਚਿਆਂ ਨੂੰ ਆਪਣੇ ਬਾਪ ਦਾ ਅਤੇ ਆਪਣੇ ਘਰ
ਦਾ ਹੁਣ ਪਤਾ ਚਲਿਆ ਹੈ। ਬਾਪ ਦੀ ਗੱਦੀ ਥੋੜ੍ਹੀ ਉੱਚੀ ਹੈ। ਫੁੱਲ ਹੈ ਉੱਪਰ ਵਿੱਚ ਫਿਰ ਯੁਗਲ ਦਾਨਾ
ਉਸ ਤੋਂ ਹੇਠਾਂ। ਫਿਰ ਰੁਦ੍ਰ ਮਾਲਾ ਕਹਿੰਦੇ ਹਨ। ਰੁਦ੍ਰ ਮਾਲਾ ਸੋ ਵਿਸ਼ਨੂੰ ਦੀ ਮਾਲਾ। ਵਿਸ਼ਨੂੰ ਦੇ
ਗਲੇ ਦਾ ਹਾਰ ਉਹ ਹੀ ਫਿਰ ਵਿਸ਼ਨੂਪੁਰੀ ਵਿੱਚ ਰਾਜ ਕਰਦੇ ਹਨ। ਬ੍ਰਾਹਮਣਾਂ ਦੀ ਮਾਲਾ ਨਹੀਂ ਹੈ ਕਿਉਂਕਿ
ਘੜੀ- ਘੜੀ ਟੁੱਟ ਪੈਂਦੇ ਹਨ। ਬਾਪ ਸਮਝਾਉਂਦੇ ਹਨ ਕਿ ਨੰਬਰਵਾਰ ਤਾਂ ਹੈ ਨਾ। ਅੱਜ ਠੀਕ ਹਨ ਕਲ
ਤੂਫ਼ਾਨ ਆ ਜਾਂਦੇ ਹਨ, ਗ੍ਰਹਿਚਾਰੀ ਆਉਣ ਨਾਲ ਠੰਡੇ ਹੋ ਜਾਂਦੇ ਹਨ। ਬਾਪ ਕਹਿੰਦੇ ਹਨ ਕਿ ਮੇਰਾ ਬਨੰਤੀ,
ਅਸ਼ਚਰਿਆਵਤ ਸੁੰਨਤੀ, ਕਥੰਤੀ, ਧਿਆਨ ਵਿੱਚ ਜਾਵੰਤੀ, ਮਾਲਾ ਵਿੱਚ ਪੁਰਵੰਤੀ… ਫਿਰ ਇੱਕਦਮ ਭਾਗੰਤੀ,
ਚੰਡਾਲ ਬਨੰਤੀ। ਫਿਰ ਮਾਲਾ ਕਿਵੇਂ ਬਣੇ? ਤਾਂ ਬਾਪ ਸਮਝਾਉਂਦੇ ਹਨ ਕਿ ਬ੍ਰਾਹਮਣਾਂ ਦੀ ਮਾਲਾ ਨਹੀਂ
ਬਣਦੀ। ਭਗਤ ਮਾਲਾ ਵੱਖ ਹੈ, ਰੁਦ੍ਰ ਮਾਲਾ ਵੱਖ ਹੈ। ਭਗਤ ਮਾਲਾ ਵਿੱਚ ਮੁੱਖ ਹਨ ਫੀਮੇਲਜ਼ ਵਿੱਚ ਮੀਰਾ
ਅਤੇ ਮੇਲਜ਼ ਵਿੱਚ ਨਾਰਦ। ਇਹ ਹੈ ਰੁਦ੍ਰ ਮਾਲਾ। ਸੰਗਮ ਤੇ ਬਾਪ ਹੀ ਆਕੇ ਮੁਕਤੀ - ਜੀਵਨਮੁਕਤੀ ਦਿੰਦੇ
ਹਨ। ਬੱਚੇ ਸਮਝਦੇ ਹਨ ਕਿ ਅਸੀਂ ਹੀ ਵਿਸ਼ਵ ਦੇ ਮਾਲਿਕ ਸੀ। ਹੁਣ ਨਰਕ ਵਿੱਚ ਹਾਂ। ਬਾਪ ਕਹਿੰਦੇ ਹਨ
ਕਿ ਨਰਕ ਨੂੰ ਲੱਤ ਮਾਰੋ, ਸਵਰਗ ਦੀ ਬਾਦਸ਼ਾਹੀ ਲਵੋ, ਜੋ ਤੁਹਾਡੀ ਰਾਵਣ ਨੇ ਖੋਹ ਲਈ ਹੈ। ਇਹ ਤਾਂ
ਬਾਪ ਹੀ ਆਕੇ ਦੱਸਦੇ ਹਨ। ਉਹ ਇਹਨਾਂ ਸਭਨਾਂ ਸ਼ਾਸਤਰਾਂ, ਤੀਰਥਾਂ ਆਦਿ ਨੂੰ ਜਾਣਦੇ ਹਨ। ਬੀਜਰੂਪ ਹਨ
ਨਾ। ਗਿਆਨ ਦਾ ਸਾਗਰ, ਸ਼ਾਂਤੀ ਦਾ ਸਾਗਰ… ਇਹ ਆਤਮਾ ਕਹਿੰਦੀ ਹੈ।
ਬਾਪ ਸਮਝਾਉਂਦੇ ਹਨ ਕਿ
ਇਹ ਲਕਸ਼ਮੀ ਨਾਰਾਇਣ ਸਤਿਯੁਗ ਦੇ ਮਾਲਿਕ ਸਨ। ਉਨ੍ਹਾਂ ਤੋਂ ਪਹਿਲੋਂ ਕੀ ਸੀ? ਜਰੂਰ ਕਲਯੁਗ ਦਾ ਅੰਤ
ਹੁੰਦਾ ਹੈ ਤਾਂ ਸੰਗਮਯੁੱਗ ਹੋਇਆ ਹੋਏਗਾ ਫਿਰ ਹੁਣ ਸਵਰਗ ਬਣਦਾ ਹੈ। ਬਾਪ ਨੂੰ ਸਵਰਗ ਦਾ ਰਚਿਯਤਾ
ਕਿਹਾ ਜਾਂਦਾ ਹੈ, ਸਵਰਗ ਦੀ ਸਥਾਪਨਾ ਕਰਨ ਵਾਲਾ। ਇਹ ਲਕਸ਼ਮੀ- ਨਾਰਾਇਣ ਸਵਰਗ ਦੇ ਮਾਲਿਕ ਸਨ।
ਇਨ੍ਹਾਂਨੂੰ ਵਰਸਾ ਕਿੱਥੋਂ ਮਿਲਿਆ? ਸਵਰਗ ਦੇ ਰਚਤਾ ਬਾਪ ਤੋਂ। ਬਾਪ ਦਾ ਹੀ ਇਹ ਵਰਸਾ ਹੈ। ਤੁਸੀਂ
ਕਿਸੇ ਕੋਲੋਂ ਵੀ ਪੁੱਛ ਸਕਦੇ ਹੋ ਇਨ੍ਹਾਂ ਲਕਸ਼ਮੀ - ਨਾਰਾਇਣ ਨੂੰ ਸਤਿਯੁਗ ਦੀ ਰਾਜਧਾਨੀ ਸੀ। ਕਿਵੇਂ
ਲੀਤੀ? ਕੋਈ ਦੱਸ ਨਹੀਂ ਸਕਣਗੇ। ਇਹ ਦਾਦਾ ਵੀ ਕਹਿੰਦੇ ਹਨ ਮੈਂ ਨਹੀਂ ਜਾਣਦਾ ਸੀ ਪੂਜਾ ਕਰਦਾ ਸੀ ਪਰ
ਜਾਣਦਾ ਕੁਝ ਨਹੀਂ ਸੀ। ਹੁਣ ਬਾਪ ਨੇ ਸਮਝਾਇਆ ਹੈ - ਇਹ ਸੰਗਮ ਤੇ ਰਾਜਯੋਗ ਸਿੱਖਦੇ ਹਨ। ਗੀਤਾ ਵਿੱਚ
ਹੀ ਰਾਜਯੋਗ ਦਾ ਵਰਨਣ ਹੈ। ਸਿਵਾਏ ਗੀਤਾ ਤੋਂ ਕਿਸੇ ਵੀ ਸ਼ਾਸ਼ਤਰ ਵਿੱਚ ਰਾਜਯੋਗ ਦੀ ਗੱਲ ਨਹੀਂ ਹੈ।
ਬਾਪ ਕਹਿੰਦੇ ਹਨ ਕਿ ਮੈਂ ਤੁਹਾਨੂੰ ਰਾਜਾਵਾਂ ਦਾ ਰਾਜਾ ਬਣਾਉਂਦਾ ਹਾਂ। ਭਗਵਾਨ ਨੇ ਹੀ ਆਕੇ ਨਰ ਤੋਂ
ਨਾਰਾਇਣ ਬਣਨ ਦੀ ਨਾਲੇਜ ਦਿੱਤੀ ਹੈ। ਭਾਰਤ ਦਾ ਮੁੱਖ ਸ਼ਾਸਤਰ ਹੈ ਗੀਤਾ। ਗੀਤਾ ਕਦੋਂ ਰਚੀ ਗਈ, ਇਹ
ਜਾਣਦੇ ਨਹੀਂ। ਬਾਪ ਕਹਿੰਦੇ ਹਨ ਮੈਂ ਕਲਪ - ਕਲਪ ਸੰਗਮ ਤੇ ਆਉਂਦਾ ਹਾਂ। ਜਿਨ੍ਹਾਂ ਨੂੰ ਰਾਜ ਦਿੱਤਾ
ਸੀ ਉਹ ਰਾਜ ਗਵਾ ਕੇ ਫਿਰ ਤੋਂ ਤਮੋਪ੍ਰਧਾਨ ਦੁੱਖੀ ਬਣ ਗਏ ਹਨ। ਰਾਵਣ ਦਾ ਰਾਜ ਹੈ। ਸਾਰੇ ਭਾਰਤ ਦੀ
ਹੀ ਕਹਾਣੀ ਹੈ। ਭਾਰਤ ਹੈ ਆਲਰਾਊਂਡਰ, ਹੋਰ ਤੇ ਸਭ ਬਾਅਦ ਵਿੱਚ ਆਉਂਦੇ ਹਨ। ਬਾਪ ਕਹਿੰਦੇ ਹਨ ਮੈਂ
ਤੁਹਾਨੂੰ 84 ਜਨਮਾਂ ਦਾ ਰਾਜ ਦੱਸਦਾ ਹਾਂ। 5 ਹਜ਼ਾਰ ਸਾਲ ਪਹਿਲੇ ਤੁਸੀਂ ਦੇਵੀ - ਦੇਵਤਾ ਸੀ, ਤੁਸੀਂ
ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ, ਹੇ ਭਰਤਵਾਸੀਓ! ਬਾਪ ਆਉਂਦੇ ਹਨ ਅੰਤ ਵਿੱਚ। ਆਦਿ ਵਿੱਚ ਆਉਣ
ਤਾਂ ਆਦਿ - ਅੰਤ ਦਾ ਨਾਲੇਜ਼ ਕਿਵੇਂ ਸੁਣਾਵੇ! ਸ੍ਰਿਸ਼ਟੀ ਦੀ ਵ੍ਰਿਧੀ ਹੀ ਨਹੀਂ ਹੋਈ ਹੁੰਦੀ ਹੈ ਤਾਂ
ਸਮਝਾਉਣ ਕਿਵੇਂ? ਉੱਥੇ ਤਾਂ ਨਾਲੇਜ਼ ਦੀ ਲੋੜ ਹੀ ਨਹੀਂ। ਬਾਪ ਹੁਣ ਸੰਗਮ ਤੇ ਹੀ ਨਾਲੇਜ ਦਿੰਦੇ ਹਨ।
ਨਾਲੇਜ਼ਫੁੱਲ ਹਨ ਨਾ। ਜ਼ਰੂਰ ਨਾਲੇਜ਼ ਸੁਣਾਉਣ ਅੰਤ ਵਿੱਚ ਹੀ ਆਉਣਾ ਪਵੇ। ਆਦਿ ਵਿੱਚ ਤੁਹਾਨੂੰ ਕਿ
ਸੁਣਾਉਣਗੇ! ਇਹ ਸਮਝਣ ਦੀਆਂ ਗੱਲਾਂ ਹਨ। ਭਗਵਾਨੁਵਾਚ ਕਿ ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ।
ਇਹ ਯੂਨੀਵਰਸਿਟੀ ਹੈ ਪਾਂਡਵ ਗਰਮੈਂਟ ਦੀ। ਹੁਣ ਹੈ ਸੰਗਮ - ਯਾਦਵ, ਕੌਰਵ ਅਤੇ ਪਾਂਡਵ, ਉਨ੍ਹਾਂ ਨੇ
ਬੈਠ ਸੈਨਾ ਵਿਖਾਈਆਂ ਹਨ। ਬਾਪ ਸਮਝਾਉਂਦੇ ਹਨ ਯਾਦਵ - ਕੌਰਵ ਵਿਨਾਸ਼ ਕਾਲੇ ਵਿਪਰੀਤ ਬੁੱਧੀ। ਇੱਕ
ਦੂਜੇ ਨੂੰ ਗਾਲਾਂ ਕੱਢਦੇ ਰਹਿੰਦੇ ਹਨ। ਬਾਪ ਨਾਲ ਪ੍ਰੀਤ ਨਹੀਂ ਹੈ। ਕਹਿ ਦਿੰਦੇ ਹਨ ਕੁੱਤੇ - ਬਿੱਲੀ
ਸਭ ਵਿੱਚ ਪਰਮਾਤਮਾ ਹੈ। ਬਾਕੀ ਪਾਡਵਾਂ ਦੀ ਪ੍ਰੀਤ ਬੁੱਧੀ ਸੀ। ਪਾਡਵਾਂ ਦਾ ਸਾਥੀ ਖ਼ੁਦ ਪਰਮਾਤਮਾ
ਸੀ। ਪਾਂਡਵ ਮਾਨਾ ਰੂਹਾਨੀ ਪੰਡੇ। ਉਹ ਹਨ ਜਿਸਮਾਨੀ ਪੰਡੇ, ਤੁਸੀਂ ਹੋ ਰੂਹਾਨੀ ਪੰਡੇ। ਅੱਛਾ
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਤਮ -
ਅਭਿਮਾਨੀ ਬਣ ਇਸ ਬੇਹੱਦ ਨਾਟਕ ਵਿੱਚ ਹੀਰੋ ਪਾਰ੍ਟ ਵਜਾਉਣਾ ਹੈ। ਹਰ ਇੱਕ ਐਕਟਰ ਦਾ ਪਾਰ੍ਟ ਆਪਣਾ -
ਆਪਣਾ ਹੈ ਇਸਲਈ ਕਿਸੇ ਦੇ ਪਾਰ੍ਟ ਦੀ ਰੀਸ ਨਹੀਂ ਕਰਨੀ ਹੈ।
2. ਸਵੇਰੇ - ਸਵੇਰੇ
ਉੱਠਕੇ ਆਪਣੇ ਆਪ ਨਾਲ ਗੱਲਾਂ ਕਰਨੀਆਂ ਹਨ, ਅਭਿਆਸ ਕਰਨਾ ਹੈ - ਮੈਂ ਇਸ ਸ਼ਰੀਰ ਦੀਆਂ ਕਰਮਇੰਦ੍ਰੀਆ
ਤੋਂ ਵੱਖ ਹਾਂ, ਬਾਬਾ ਤੁਸੀਂ ਕਿਨੇ ਮਿੱਠੇ ਹੋ, ਤੁਸੀਂ ਸਾਨੂੰ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ
ਗਿਆਨ ਦਿੰਦੇ ਹੋ।
ਵਰਦਾਨ:-
ਬਾਪ ਦੇ ਸੰਸਕਾਰਾਂ ਨੂੰ ਆਪਣਾ ਨਿੱਜੀ ਸੰਸਕਾਰ ਬਣਾਉਣ ਵਾਲੇ ਵਿਅਰਥ ਅਤੇ ਪੁਰਾਣੇ ਸੰਸਕਾਰਾਂ ਤੋਂ
ਮੁਕਤ ਭਵ।
ਕੋਈ ਵੀ ਵਿਅਰਥ ਸੰਕਲਪ
ਜਾਂ ਪੁਰਾਣੇ ਸੰਸਕਾਰ ਦੇਹ - ਅਭਿਮਾਨ ਦੇ ਸੰਬੰਧ ਨਾਲ ਹਨ, ਆਤਮਿਕ ਸਵਰੂਪ ਦੇ ਸੰਸਕਾਰ ਬਾਪ ਸਮਾਨ
ਹੋਣਗੇ। ਜਿਵੇਂ ਬਾਪ ਸਦਾ ਵਿਸ਼ਵ ਕਲਿਆਣਕਾਰੀ, ਪਰੋਪਕਾਰੀ, ਰਹਿਮਦਿਲ, ਵਰਦਾਤਾ… ਹੈ, ਉਵੇਂ ਖੁਦ ਦੇ
ਸੰਸਕਾਰ ਨੈਚੁਰਲ ਬਣ ਜਾਣ। ਸੰਸਕਾਰ ਬਣਨਾ ਮਤਲਬ ਸੰਕਲਪ, ਬੋਲ, ਅਤੇ ਕਰਮ ਖੁਦ ਉਸ ਪ੍ਰਮਾਣ ਚਲਣਾ।
ਜੀਵਨ ਵਿਚ ਸੰਸਕਾਰ ਇੱਕ ਚਾਬੀ ਹੈ ਜਿਸ ਨਾਲ ਖੁਦ ਚਲਦੇ ਰਹਿੰਦੇ ਹਨ ਫਿਰ ਮੇਹਨਤ ਕਰਨ ਦੀ ਜਰੂਰਤ ਨਹੀਂ
ਰਹਿੰਦੀ।
ਸਲੋਗਨ:-
ਆਤਮਿਕ ਸਥਿਤੀ
ਵਿਚ ਰਹਿ ਆਪਣੇ ਰਥ ( ਸ਼ਰੀਰ ) ਦ੍ਵਾਰਾ ਕੰਮ ਕਰਾਉਣ ਵਾਲੇ ਹੀ ਸੱਚੇ ਪੁਰਸ਼ਾਰਥੀ ਹਨ।
ਇਹ ਅਵਿਅਕਤ ਇਸ਼ਾਰੇ :-
ਏਕਤਾ ਅਤੇ ਵਿਸ਼ਵਾਸ਼ ਦੀ ਵਿਸ਼ੇਸ਼ਤਾ ਦ੍ਵਾਰਾ ਸਫਲਤਾ ਸੰਪੰਨ ਬਣੋ
ਜਿਵੇਂ ਬਾਪ ਨੇ ਤੁਹਾਨੂੰ
ਸਭ ਨੂੰ ਕੋਨੇ - ਕੋਨੇ ਤੋਂ ਲਭਕੇ ਕੱਢ ਲਿਆ ਹੈ। ਅਨੇਕ ਬ੍ਰਿਖਾਂ ਦੀਆਂ ਡਾਲੀਆਂ ਹੁਣ ਇੱਕ ਹੀ ਚੰਦਨ
ਦਾ ਬ੍ਰਿਖ ਹੋ ਗਿਆ। ਲੋਕੀ ਕਹਿੰਦੇ ਹਨ - ਦੋ ਚਾਰ ਮਾਤਾਵਾਂ ਵੀ ਇੱਕ ਦੂਜੇ ਨਾਲ ਇਕੱਠੀਆਂ ਨਹੀਂ ਰਹਿ
ਸਕਦੀਆਂ ਅਤੇ ਤੁਸੀ ਮਾਤਾਵਾਂ ਸਾਰੇ ਵਿਸ਼ਵ ਵਿਚ ਏਕਤਾ ਸਥਾਪਨ ਕਰਨ ਦੇ ਨਿਮਿਤ ਹੋ, ਇਹ ਹੀ ਤੁਹਾਡੀ
ਆਪਸੀ ਏਕਤਾ ਬਾਪ ਦੀ ਪ੍ਰਤਖਤਾ ਕਰੇਗੀ।