04.10.26     Avyakt Bapdada     Punjabi Murli     31.12.2011    Om Shanti     Madhuban


"ਨਵੇਂ ਵਰ੍ਹੇ ਵਿਚ ਤੀਵ੍ਰ ਪੁਰਸ਼ਾਰਥੀ ਭਵ ਦੇ ਵਰਦਾਨ ਦ੍ਵਾਰਾ ਆਪਣੇ ਚਿਹਰੇ ਤੋਂ ਫਰਿਸ਼ਤਾ ਰੂਪ ਵਿਖਾਓ, ਲਾਈਟ ਮਾਈਟ ਸਵਰੂਪ ਜਵਾਲਾਮੁਖੀ ਯੋਗ ਨਾਲ ਵਿਅਰਥ ਨੂੰ ਜਲਾਓ, ਦੁਖੀ ਅਸ਼ਾਂਤ ਆਤਮਾਵਾਂ ਨੂੰ ਸ਼ਕਤੀਆਂ ਦਾ ਦਾਨ ਦਵੋ"


ਅੱਜ ਬ੍ਰਾਹਮਣ ਪਰਿਵਾਰ ਦੇ ਰਚਤਾ ਆਪਣੇ ਚਾਰੋਂ ਪਾਸੇ ਦੇ ਪਰਿਵਾਰ ਨੂੰ ਵੇਖ ਰਹੇ ਹਨ। ਹੈ ਛੋਟਾ ਜਿਹਾ ਪਰਿਵਾਰ, ਛੋਟਾ ਜਿਹਾ ਸੰਸਾਰ ਹੈ ਲੇਕਿਨ ਬਹੁਤ ਪਿਆਰਾ ਹੈ ਕਿਉਂਕਿ ਕੋਟਾਂ ਵਿੱਚੋ ਕੋਈ ਹੈ। ਕਿਉਂ ਪਿਆਰੇ ਹਨ? ਕਿਉਂਕਿ ਬਾਪ ਨੂੰ ਪਹਿਚਾਣਿਆ ਹੈ। ਬਾਪ ਤੋਂ ਵਰਸੇ ਦੇ ਅਧਿਕਾਰੀ ਬਣੇ ਹਨ। ਤਾਂ ਜਿਵੇਂ ਬਾਪ ਪਿਆਰੇ ਹਨ ਉਵੇਂ ਇਹ ਬ੍ਰਾਹਮਣ ਪਰਿਵਾਰ ਵੀ ਪਿਆਰਾ ਹੈ। ਬਾਪਦਾਦਾ ਨੇ ਜਨਮਦੇ ਹੀ ਹਰ ਬੱਚੇ ਦੇ ਮਸਤੱਕ ਵਿਚ ਭਾਗ ਦੇ ਸਿਤਾਰੇ ਨੂੰ ਚਮਾਕਿਆ ਹੈ ਇਸਲਈ ਇਹ ਛੋਟਾ ਜਿਹਾ ਸੰਸਾਰ ਅਤਿ ਪਿਆਰਾ ਹੈ। ਤੁਸੀ ਸਾਰੇ ਵੀ ਆਪਣਾ ਇਤਨਾ ਸਵਮਾਨ ਜਾਣਦੇ ਹੋ ਨਾ! ਬਾਪਦਾਦਾ ਵੀ ਇੱਕ - ਇੱਕ ਬੱਚੇ ਨੂੰ ਵੇਖ ਖੁਸ਼ ਹੁੰਦੇ ਹਨ ਅਤੇ ਕੀ ਗੀਤ ਗਾਉਂਦੇ ਹਨ? ਵਾਹ ਬੱਚੇ ਵਾਹ!

ਅੱਜ ਤਾਂ ਸਾਰੇ ਇਸ ਸ੍ਰੇਸ਼ਠ ਦਿਨ ਤੇ ਬਾਪ ਨੂੰ ਮਿਲਨ ਆਏ ਹਨ। ਅੱਜ ਦਾ ਦਿਨ ਹੈ ਸੰਗਮ ਦਾ ਦਿਨ। ਵਿਦਾਈ ਵੀ ਹੈ ਅਤੇ ਬਧਾਈ ਵੀ ਹੈ। ਉਵੇਂ ਵੀ ਸੰਗਮ ਦਾ ਮਹੱਤਵ ਹੈ। ਜਿੱਥੇ ਵੀ ਸਾਗਰ ਅਤੇ ਨਦੀ ਦਾ ਸੰਗਮ ਹੁੰਦਾ ਹੈ ਉਸ ਦਾ ਬਹੁਤ ਮਹੱਤਵ ਹੁੰਦਾ ਹੈ। ਤਾਂ ਅੱਜ ਦੇ ਦਿਨ ਦਾ ਵੀ ਮਹੱਤਵ ਬਹੁਤ ਗਾਇਨ ਯੋਗ ਹੈ। ਪੁਰਾਣਾ ਵਰ੍ਹਾ ਖਤਮ ਅਤੇ ਨਵਾਂ ਵਰ੍ਹਾ ਸ਼ੁਰੂ ਹੋਣਾ ਹੈ। ਅੱਜ ਦੇ ਦਿਨ ਸਭ ਦੇ ਦਿਲ ਵਿਚ ਅੱਗੇ ਆਉਣ ਵਾਲੇ ਵਰ੍ਹੇ ਦੇ ਲਈ ਕਿਨਾਂ ਉਮੰਗ ਹੈ। ਹਰ ਇੱਕ ਨੇ ਆਪਣੇ - ਆਪਣੇ ਦਿਲ ਵਿਚ ਪਲਾਨ ਬਣਾਇਆ ਹੈ - ਕੀ ਛੱਡਣਾ ਹੈ ਅਤੇ ਕੀ ਬਣਨਾ ਹੈ! ਦੋਵੇਂ ਹੀ ਪਲਾਨ ਬਣਾਏ ਹਨ, ਬਣਾਇਆ ਹੈ? ਜਿਸ ਨੇ ਆਉਣ ਵਾਲੇ ਵਰ੍ਹੇ ਦੇ ਲਈ ਆਪਣੇ ਅੱਗੇ ਵਧਨ ਦਾ, ਤੀਵ੍ਰ ਪੁਰਸ਼ਾਰਥ ਦਾ ਪਲਾਨ ਬਣਾਇਆ ਹੈ, ਉਹ ਹੱਥ ਉਠਾਉਣ। ਬਣਾਇਆ ਹੈ! ਮੁਬਾਰਕ ਹੋਵੇ, ਕਿਉਂਕਿ ਸਭ ਜਾਣਦੇ ਹਨ ਕਿ ਬਾਪਦਾਦਾ ਹਰ ਬੱਚੇ ਦੇ ਲਈ ਕੀ ਚਾਹੁੰਦਾ ਹੈ। ਬਾਪਦਾਦਾ ਹਰ ਬੱਚੇ ਦੇ ਲਈ ਇਹ ਹੀ ਸ਼ੁਭ ਭਾਵਨਾ ਰੱਖਦੇ ਹਨ ਕਿ ਹਰ ਬੱਚਾ ਬਾਪ ਸਮਾਨ ਸੰਪੰਨ ਅਤੇ ਸੰਪੂਰਨ ਬਣ ਜਾਵੇ। ਹੁਣ ਤੇ ਸਮੇਂ ਵੀ ਸਾਥ ਦੇ ਰਿਹਾ ਹੈ। ਤਾਂ ਹਰ ਇੱਕ ਨੇ ਆਪਣੇ ਮਨ ਵਿਚ ਆਪਣੇ ਪ੍ਰਤੀ ਨਵਾਂ ਪਲਾਨ ਬਣਾਇਆ ਹੈ ਨਾ! ਕੁਝ ਛੱਡਣਾ ਹੈ ਅਤੇ ਕੁਝ ਅੱਗੇ ਵਧਣਾ ਹੈ। ਤਾਂ ਛੱਡਣਾ ਕੀ ਹੈ? ਬਾਪਦਾਦਾ ਨੇ ਵੇਖਿਆ ਪੁਰਾਣੇ ਸੰਸਕਾਰ ਅਤੇ ਸੰਬੰਧ ਵਿਚ ਛੱਡਣ ਵਿੱਚ ਸਭ ਦਾ ਪੁਰਸ਼ਾਰਥ ਤੇ ਅਟੈਂਸ਼ਨ ਵੀ ਹੈ। ਇੱਕ ਗਲ ਜੋ ਛੱਡਣਾ ਵੀ ਚਾਹੁੰਦੇ ਹਨ ਲੇਕਿਨ ਹੁਣ ਤੱਕ ਬਾਪਦਾਦਾ ਨੇ ਵੇਖਿਆ ਕਿ ਪੁਰਾਣੇ ਸੰਸਕਾਰ ਉਨ੍ਹਾਂ ਨੂੰ ਛੱਡਣ ਵਿੱਚ ਥੋੜ੍ਹੀ ਮਿਹਨਤ ਲਗਦੀ ਹੈ। ਤਾਂ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਇਸ ਨਵੇਂ ਵਰ੍ਹੇ ਵਿਚ ਹਰ ਇੱਕ ਬੱਚਾ ਆਪਣੇ ਨਿੱਜੀ ਸੰਸਕਾਰਾਂ ਦਾ ਸੰਸਕਾਰ ਕਰ ਲਵੇ। ਤੁਸੀਂ ਸਾਰੇ ਵੀ ਇਸੇ ਸੰਕਲਪ ਨੂੰ ਪੂਰਾ ਕਰਨਾ ਚਾਹੁੰਦੇ ਹੋ ਨਾ! ਕਿਉਂਕਿ ਪੁਰਾਣਾ ਸੰਸਕਾਰ ਜਿਸ ਨੂੰ ਤੁਸੀ ਲੋਕੀ ਕਹਿੰਦੇ ਹੋ ਮੇਰੀ ਨੇਚਰ ਹੈ, ਭਾਵ ਨਹੀਂ ਹੈ ਲੇਕਿਨ ਨੇਚਰ ਹੈ। ਤਾਂ ਨੇਚਰ ਇਸ ਜਨਮ ਦੇ ਬ੍ਰਾਹਮਣ ਦੀ ਨਹੀਂ ਹੈ ਲੇਕਿਨ ਪੁਰਾਣੀ ਹੈ। ਤਾਂ ਉਸ ਪੁਰਾਣੇ ਸੰਸਕਾਰ ਜਾਂ ਨੇਚਰ ਨੂੰ ਅੱਜ ਦੇ ਦਿਨ ਛੱਡਣ ਦਾ ਸੰਕਲਪ ਕਰ ਸਕਦੇ ਹੋ? ਹਰ ਇੱਕ ਆਪਣੇ ਨੂੰ ਤੇ ਜਾਣਦੇ ਹਨ, ਤਾਂ ਅੱਜ ਵਰ੍ਹੇ ਦਾ ਵਿਦਾਈ ਦੇ ਨਾਲ - ਨਾਲ ਉਸ ਪੁਰਾਣੇ ਸੰਸਕਾਰ ਨੂੰ ਛੱਡਣ ਦਾ ਦ੍ਰਿੜ ਸੰਕਲਪ ਕਰ ਸਕਦੇ ਹੋ? ਕਰ ਸਕਦੇ ਹੋ? ਚਾਹੁੰਦੇ ਵੀ ਹਨ, ਅਜਿਹਾ ਨਹੀਂ ਹੈ ਕਿ ਚਾਹੁੰਦੇ ਨਹੀਂ ਹਨ ਲੇਕਿਨ ਫਿਰ ਵੀ ਬਾਰ - ਬਾਰ ਪੁਰਸ਼ਾਰਥ ਵਿਚ ਤੀਵ੍ਰਤਾ ਲਿਆਉਣ ਵਿੱਚ ਉਹ ਹੀ ਸੰਸਕਾਰ ਵੱਖ - ਵੱਖ ਰੂਪ ਨਾਲ ਵਿਘਣ ਪਾਉਂਦੇ ਹਨ। ਤਾਂ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਵਰ੍ਹੇ ਨੂੰ ਵਿਦਾਈ ਦੇਣ ਦੇ ਨਾਲ ਅੱਜ ਦੇ ਦਿਨ ਉਸ ਨੂੰ ਵੀ ਵਿਦਾਈ ਦੇ ਦਵੋ। ਇਸ ਦੇ ਲਈ ਤਿਆਰ ਹੋ? ਜੋ ਤਿਆਰ ਹਨ ਉਹ ਹੱਥ ਉਠਾਓ। ਇਸ ਦੇ ਲਈ ਕੀ ਕਰੋ ਗੇ? ਆਪਣੇ ਲਈ ਕੋਈ ਪਲਾਨ ਵੀ ਸੋਚਿਆ ਹੈ? ਇਸ ਦੇ ਲਈ ਸਭ ਤੋਂ ਚੰਗੀ ਗੱਲ ਹੈ ਦ੍ਰਿੜ ਸੰਕਲਪ। ਸੰਕਲਪ ਹੈ, ਹੋਣਾ ਚਾਹੀਦਾ ਲੇਕਿਨ ਸੰਕਲਪ ਵਿਚ ਤੀਵ੍ਰਤਾ ਚਾਹੀਦੀ ਹੈ। ਜਿਵੇਂ ਬ੍ਰਾਹਮਣ ਬਣਨ ਦੇ ਨਾਲ - ਨਾਲ ਇਹ ਪ੍ਰਤਿਗਿਆ ਕੀਤੀ ਕਿ ਕੋਈ ਵੀ ਅਸ਼ੁੱਧ ਭੋਜਨ ਸਵੀਕਾਰ ਨਹੀਂ ਕਰਨਾ ਹੈ। ਤਾਂ ਬਾਪਦਾਦਾ ਨੇ ਵੇਖਿਆ ਇਸ ਵਿੱਚ ਦ੍ਰਿੜ ਸੰਕਲਪ ਦ੍ਵਾਰਾ ਮਿਜੋਰਟੀ ਪਾਸ ਹਨ। ਜਿਵੇਂ ਤਨ ਦੇ ਲਈ ਅਸ਼ੁੱਧ ਭੋਜਨ ਦਾ ਸੰਕਲਪ ਕੀਤਾ ਅਤੇ ਪ੍ਰੈਕਟਿਕਲ ਕਰ ਰਹੇ ਹੋ, ਇਸ ਤਰ੍ਹਾਂ ਮਨ ਦੇ ਲਈ ਇਹ ਦ੍ਰਿੜ ਸੰਕਲਪ ਕਰਨਾ ਹੈ ਕਿ ਕਦੇ ਵੀ ਕਿਸੇ ਦੇ ਪ੍ਰਤੀ ਵੀ, ਕਿਸੇ ਵੀ ਸਰਕਮਸਟਾਂਸ ਪ੍ਰਮਾਣ ਕੋਈ ਵੀ ਵਿਅਰਥ ਸੰਕਲਪ ਨਾ ਕਰ ਸਦਾ ਹਰ ਆਤਮਾ ਦੇ ਪ੍ਰਤੀ ਸ਼ੁਭ ਭਾਵਨਾ, ਸ਼ੁਭ ਕਾਮਨਾ ਰੱਖਣੀ ਹੀ ਹੈ। ਮਨ ਦਾ ਭੋਜਨ ਹੈ ਸੰਕਲਪ, ਤਾਂ ਜਿਵੇਂ ਤਨ ਦੇ ਲਈ ਦ੍ਰਿੜ ਸੰਕਲਪ ਮਿਜੋਰਟੀ ਨੇ ਕੀਤਾ ਹੈ, ਇਵੇਂ ਹੀ ਕੀ ਮਨ ਦੇ ਲਈ ਵਿਅਰਥ ਸੰਕਲਪ, ਅਸ਼ੁੱਧ ਭਾਵਨਾ ਮਿਟਾ ਨਹੀਂ ਸਕਦੇ? ਹਰ ਆਤਮਾ ਦੇ ਪ੍ਰਤੀ ਦਿਲ ਦਾ ਸਨੇਹ ਅਤੇ ਸਹਿਯੋਗ ਆਪਣੇ ਮਨ ਵਿਚ ਨਹੀਂ ਰੱਖ ਸਕਦੇ ਹੋ?

ਤਾਂ ਅੱਜ ਬਾਪਦਾਦਾ ਇਸ ਪੁਰਾਣੇ ਵਰ੍ਹੇ ਦੇ ਨਾਲ ਇਸ ਵ੍ਰਿਤੀ ਅਤੇ ਦ੍ਰਿਸ਼ਟੀ ਨੂੰ ਹਰ ਬੱਚੇ ਤੋਂ ਵਿਦਾਈ ਚਾਹੁੰਦੇ ਹਨ। ਇਹ ਦ੍ਰਿੜ ਸੰਕਲਪ ਕਰ ਸਕਦੇ ਹੋ? ਕਰ ਸਕਦੇ ਹੋ? ਬੋਲੋ, ਮਾਤਾਵਾਂ, ਟੀਚਰਜ਼, ਸਭ ਭਾਈ ਵੀ ਚਾਹੁੰਦੇ ਹਨ ਨਾ। ਹਾਂ ਹੱਥ ਉਠਾਓ। ਕੱਲ ਤੋਂ ਕਿਸੇ ਵੀ ਆਤਮਾ ਦੇ ਪ੍ਰਤੀ ਜੇਕਰ ਕੋਈ ਵੀ ਵਿਅਰਥ ਹੈ, ਵਿਅਰਥ ਭਾਵਨਾ ਜਾਂ ਵਿਅਰਥ ਭਾਵ, ਉਸ ਦਾ ਅੱਜ ਸਮਾਪਤੀ ਸਮਾਰੋਹ ਮਨਾਉਣਾ ਚਾਹੁੰਦੇ ਹਨ। ਬੋਲੋ, ਟੀਚਰਜ਼ ਸਭ ਤਿਆਰ ਹੋ? ਟੀਚਰਜ਼ ਦੋ - ਦੋ ਹੱਥ ਉਠਾਓ। ਉਠਾਓ। ਅੱਛਾ। ਜਿਨ੍ਹਾਂ ਨੇ ਨਹੀਂ ਉਠਾਇਆ, ਉਹ ਉਠਾਓ। ਜਿਨ੍ਹਾਂ ਨੇ ਨਹੀਂ ਉਠਾਇਆ ਉਹ ਥੋੜ੍ਹਾ ਜਿਹਾ ਉੱਠਕੇ ਖੜੇ ਹੋ ਜਾਵੋ। ਚੰਗੇ ਹੈ! ਜੋ ਪੁਰਸ਼ਾਰਥ ਕਰਨਗੇ ਲੇਕਿਨ ਦ੍ਰਿੜ ਸੰਕਲਪ ਨਹੀਂ ਕਰਨਗੇ, ਅਜਿਹੇ ਹਨ? ਜੋ ਉੱਠੇ ਹਨ ਉਹ ਲਕਸ਼ ਅਤੇ ਪੁਰਸ਼ਾਰਥ ਕਰਨਗੇ ਤਾਂ ਹੱਥ ਉਠਾਓ ਕਿਉਂਕਿ ਸਮੇਂ ਦਾ ਅਟੈਂਸ਼ਨ ਰੱਖ ਇਹ ਸੋਚੋ ਕਿ ਸਾਰਿਆਂ ਨੂੰ ਇਸ ਸੰਗਮ ਸਮੇਂ ਤੇ ਭਵਿੱਖ ਬਹੁਤ ਸਮੇਂ ਦੀ ਸਫਲਤਾ ਪ੍ਰਾਪਤ ਕਰਨੀ ਹੈ। 21 ਜਨਮ ਦਾ ਵਰਸਾ ਲੈਣਾ ਹੈ। ਤਾਂ ਕਿੱਥੇ ਇਹ ਇੱਕ ਜਨਮ ਅਤੇ ਕਿੱਥੇ 21 ਜਨਮ! ਤਾਂ ਇਸ ਇੱਕ ਜਨਮ ਵਿਚ ਵੀ ਕਾਫੀ ਸਮੇਂ ਆਪਣਾ ਪੁਰਸ਼ਾਰਥ ਤੀਵ੍ਰ ਕਰਨਾ ਪਵੇ ਤਾਂ ਹੀ ਬਹੁਤ ਸਮੇਂ ਦੀ ਜੋ ਪ੍ਰਾਪਤੀ ਕਰਨੀ ਹੈ, ਉਹ ਕਰ ਸਕਾਂਗੇ। । ਬਾਪ ਨਾਲ ਪਿਆਰ ਹੈ ਨਾ ਤਾਂ ਨਾਲ ਰਹਿਣਾ ਹੈ ਨਾ! ਨੇੜੇ ਰਹਿਣਾ ਹੈ ਨਾ! ਬ੍ਰਹਮਾ ਬਾਪ ਦੇ ਸਾਥੀ ਬਣਕੇ ਰਾਜ ਅਧਿਕਾਰੀ ਬਣਨਾ ਹੈ ਨਾ! ਤਾਂ ਹੁਣ ਇਸ ਵੇਲੇ ਬਾਪ ਸਮਾਨ ਤੇ ਬਣਨਾ ਪਵੇ। ਬ੍ਰਹਮਾ ਬਾਪ ਦਾ ਇੱਕ - ਇੱਕ ਬੱਚੇ ਨਾਲ ਕਿੰਨਾਂ ਪਿਆਰ ਹੈ, ਉਹ ਤੇ ਜਾਣਦੇ ਹੀ ਹੋ। ਹਰ ਇੱਕ ਕਹਿੰਦਾ ਹੈ - ਬਾਬਾ ਦਾ ਜਿਨਾਂ ਮੇਰੇ ਨਾਲ ਪਿਆਰ ਹੈ ਉਨਾਂ ਕਿਸੇ ਨਾਲ ਨਹੀਂ ਹੈ, ਮੇਰੇ ਨਾਲ ਪਿਆਰ ਹੈ। ਤਾਂ ਇਹ ਪਿਆਰ, ਬਾਪਦਾਦਾ ਦੋਵਾਂ ਦਾ ਪਿਆਰ ਇਸ ਜਨਮ ਵਿੱਚ ਹੀ ਅਨੁਭਵ ਕਰ ਰਹੇ ਹੋ। ਅਤੇ ਜਿਸ ਨਾਲ ਪਿਆਰ ਹੁੰਦਾ ਹੈ ਉਸ ਦੀ ਗੱਲ ਕਦੇ ਵੀ ਟਾਲੀ ਨਹੀਂ ਜਾਂਦੀ ਹੈ। ਤਾਂ ਬ੍ਰਹਮਾ ਬਾਪ ਦਾ ਸਭ ਨਾਲ ਪਿਆਰ ਹੈ, ਕਿੰਨਾਂ ਪਿਆਰ ਹੈ? ਬਹੁਤ ਪਿਆਰ ਹੈ। ਭਾਵੇਂ ਦਿਖਾ ਨਹੀਂ ਸਕਦੇ ਹਨ ਲੇਕਿਨ ਬਾਪ ਜਾਣਦੇ ਹਨ ਕਿ ਪਿਆਰ ਸਾਰੇ ਬੱਚਿਆਂ ਦਾ ਹੈ, ਨੰਬਰਵਾਰ ਹੈ ਲੇਕਿਨ ਪਿਆਰ ਹੈ, ਇਸ ਵਿੱਚ ਬਾਪਦਾਦਾ ਵੀ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਦਿੰਦੇ ਹਨ ਕਿ ਪਿਆਰ ਹੈ। ਪਿਆਰ ਤੇ ਹੈ ਲੇਕਿਨ ਬਾਪ ਨੇ ਵੇਖਿਆ ਕਿ ਕਦੇ - ਕਦੇ ਨਟਖ਼ਟ ਹੋ ਜਾਂਦੇ ਹਨ, ਤਾਂ ਬਾਪ ਉਸ ਸਮੇਂ ਕੀ ਕਰਦਾ? ਬਾਪ ਦੇਖ - ਦੇਖ ਵਿਸ਼ੇਸ਼ ਸ਼ਕਤੀ ਦਿੰਦਾ ਰਹਿੰਦਾ ਕਿਉਂਕਿ ਬਾਪ ਇਹ ਹੀ ਚਾਹੁੰਦੇ ਹਨ, ਕਿ ਹਰ ਬੱਚਾ ਰਾਜਾ ਬੱਚਾ ਹੈ, ਦੁਨੀਆ ਵਿਚ ਜੋ ਲਾਡਲਾ ਬੱਚਾ ਹੁੰਦਾ ਹੈ ਉਸਨੂੰ ਰਾਜਾ ਬੱਚਾ ਕਹਿੰਦੇ ਹਨ। ਹੁੰਦਾ ਰਾਜਾ ਨਹੀਂ ਲੇਕਿਨ ਕਹਿੰਦੇ ਹਨ ਰਾਜਾ ਬੱਚਾ, ਲੇਕਿਨ ਤੁਸੀਂ ਸਭ ਬਾਪਦਾਦਾ ਦੇ ਹੁਣ ਵੀ ਰਾਜਾ ਬੱਚਾ ਹੋ ਅਤੇ ਭਵਿੱਖ਼ ਵਿਚ ਵੀ ਰਾਜਾ ਬੱਚਾ ਹੋ। ਹੁਣ ਸਵਮਾਨ ਹੈ, ਸਵਰਾਜ ਹੈ। ਹੁਣ ਆਤਮਾ ਦਾ ਰਾਜ ਸਰਵ ਕਰਮਿੰਦ੍ਰਿਆਂ ਦੇ ਉਪਰ ਹੈ। ਤਾਂ ਸਵਰਾਜਧਾਰੀ ਹੁਣ ਹੋ ਅਤੇ ਵਿਸ਼ਵ ਰਾਜਧਾਰੀ ਭਵਿੱਖ਼ ਵਿਚ ਹੋ। ਤਾਂ ਰਾਜਾ ਬੱਚੇ ਹੋ ਨਾ! ਤਾਂ ਕਾਂਧ ਹਿਲਾਓ।

ਤਾਂ ਬਾਪਦਾਦਾ ਅੱਜ ਅੰਮ੍ਰਿਤਵੇਲੇ ਚਾਰੋ ਪਾਸੇ, ਭਾਵੇਂ ਵਿਦੇਸ਼ ਭਾਵੇਂ ਦੇਸ਼, ਚਾਰੋਂ ਪਾਸੇ ਚਕ੍ਰ ਲਗਾਉਣ ਗਏ। ਤਾਂ ਕਿ ਵੇਖਿਆ? ਯੋਗ ਵਿਚ ਅੰਮ੍ਰਿਤਵੇਲੇ ਬੈਠਦੇ ਮਿਜੋਰਟੀ ਹਨ ਲੇਕਿਨ ਸਨੇਹ ਵਿਚ ਬੈਠਦੇ ਹਨ, ਬਾਪਦਾਦਾ ਨਾਲ ਗੱਲਾਂ ਵੀ ਕਰਦੇ ਹਨ, ਆਤਮਿਕ ਸਮ੍ਰਿਤੀ ਵਿਚ ਵੀ ਬੈਠਦੇ ਹਨ, ਬਾਪਦਾਦਾ ਤੋਂ ਸ਼ਕਤੀ ਵੀ ਲੈਂਦੇ ਹਨ ਲੇਕਿਨ ਹੁਣ ਬਾਪਦਾਦਾ ਆਉਣ ਵਾਲੇ ਨਵੇਂ ਵਰ੍ਹੇ ਵਿਚ ਨਵੀਨਤਾ ਚਾਹੁੰਦੇ ਕਿਉਂਕਿ ਹੁਣ ਸਮੇਂ ਦਿਨ ਪ੍ਰਤੀਦਿਨ ਨਾਜ਼ੁਕ ਆਉਣਾ ਹੀ ਹੈ। ਤਾਂ ਅਜਿਹੇ ਸਮੇਂ ਤੇ ਹੁਣ ਜਵਾਲਾ ਮੁਖੀਯੋਗ ਚਾਹੀਦਾ ਹੈ। ਇਹ ਜਵਾਲਾਮੁਖੀ ਯੋਗ ਦੀ ਲੋੜ ਹੁਣ ਜਰੂਰੀ ਹੈ। ਜਵਾਲਾਮੁਖੀ ਯੋਗ ਮਤਲਬ ਲਾਈਟ ਮਾਇਟ ਸਵਰੂਪ ਸ਼ਕਤੀਸ਼ਾਲੀ, ਕਿਉਂਕਿ ਸਮੇਂ ਪ੍ਰਮਾਣ ਹੁਣ ਦੁੱਖ, ਅਸ਼ਾਂਤੀ, ਹਲਚਲ ਵਧਣੀ ਹੈ ਇਸਲਈ ਆਪਣੇ ਦੁਖੀ, ਪ੍ਰੇਸ਼ਾਨ ਆਤਮਾਵਾਂ ਨੂੰ ਵਿਸ਼ੇਸ਼ ਜਵਾਲਾਮੁਖੀ ਯੋਗ ਦ੍ਵਾਰਾ ਸ਼ਕਤੀਆਂ ਦੇਣ ਦੀ ਲੋੜ ਪਵੇਗੀ। ਦੁੱਖ ਅਸ਼ਾਂਤੀ ਦੇ ਰਿਟਰਨ ਵਿਚ ਕੁਝ ਨਾ ਕੁਝ ਸ਼ਕਤੀ, ਸ਼ਾਂਤੀ ਆਪਣੇ ਮਨਸਾ ਸੇਵਾ ਦ੍ਵਾਰਾ ਦੇਣੀ ਪਵੇਗੀ। ਜੋ ਤੁਸੀਂ ਇਸ ਵੇਲੇ ਦੀ ਟਾਪਿਕ ਰੱਖੀ ਹੈ ਇੱਕ ਪਰਿਵਾਰ, ਉਸ ਦੇ ਪ੍ਰਮਾਣ ਜਦ ਇੱਕ ਪਰਿਵਾਰ ਹੈ, ਤਾਂ ਅਸ਼ਾਂਤ ਆਤਮਾਵਾਂ ਨੂੰ ਕੁਝ ਤੇ ਆਂਚਲੀ ਦੇਵੋਗੇ। ਇਸਲਈ ਬਾਪਦਾਦਾ ਅਗਲਾ ਵਰ੍ਹਾ ਜੋ ਆਇਆ ਕਿ ਆਇਆ ਉਸ ਦੇ ਲਈ ਵਿਸ਼ੇਸ਼ ਅਟੈਂਸ਼ਨ ਖਿੱਚਵਾ ਰਹੇ ਹਨ ਕਿ ਹੁਣ ਜਵਾਲਾਮੁਖੀ ਯੋਗ ਦੀ ਲੋੜ ਹੈ। ਜਵਾਲਾਮੁਖੀ ਯੋਗ ਦ੍ਵਾਰਾ ਹੀ ਜੋ ਵੀ ਸੰਸਕਾਰ ਰਹੇ ਹੋਏ ਹਨ ਉਹ ਵੀ ਭਸਮ ਹੋਣੇ ਹਨ।

ਹੁਣ ਤੁਹਾਡੀ ਐਡਵਾਂਸ ਪਾਰਟੀ ਦੇ ਸਾਥੀ ਤੁਸੀਂ ਸਭਤੋਂ ਇਹ ਚਾਹੁੰਦੇ ਹਨ ਕਿ ਹੁਣ ਸਮਾਪਤੀ ਦੇ ਸਮੇਂ ਨੂੰ ਸਾਹਮਣੇ ਲਿਆਓ। ਹੁਣ ਰਿਟਰਨ ਜਰਨੀ ਯਾਦ ਰੱਖੋ। ਤੁਹਾਡੀ ਦਾਦੀ ਯਾਦ ਦਿਵਾ ਰਹੀ ਹੈ ਕਿ ਮੈਨੂੰ ਸਦਾ ਇਹ ਰਹਿੰਦਾ ਸੀ “ਹੁਣ ਘਰ ਜਾਣਾ ਹੈ” , ਹੁਣ ਘਰ ਜਾਣਾ ਹੈ। ਤੁਹਾਡੀ ਦਾਦੀ ਇਹ ਹੀ ਯਾਦ ਦਵਾ ਰਹੀ ਹੈ ਕਿ ਜਿਵੇਂ ਯਾਦ ਰਿਹਾ ਹੁਣ ਸੰਪੰਨ ਬਣਨਾ ਹੈ, ਸੰਪੂਰਨ ਬਣਨਾ ਹੈ, ਧੁਨ ਲਗੀ ਰਹੀ। ਤਾਂ ਅੱਜ ਵਿਸ਼ੇਸ਼ ਅੰਮ੍ਰਿਤਵੇਲੇ ਵਤਨ ਵਿੱਚ ਬਾਪਦਾਦਾ ਨਾਲ ਮਿਲਣ ਮਨਾਉਂਦੇ ਕਹਿ ਰਹੇ ਸਨ ਕਿ ਹੁਣ ਸਾਡੇ ਵਲ ਤੋਂ, ਜੋ ਵੀ ਦਾਦੀਆਂ ਗਈਆਂ ਹਨ ਸਭ ਮਿਲਕੇ ਕਹਿ ਰਹੀ ਸੀ ਹੁਣ ਜਵਾਲਾਮੁਖੀ ਯੋਗ ਦੀ ਬਹੁਤ ਜ਼ਰੂਰਤ ਹੈ, ਭਾਵੇਂ ਹੋਰਾਂ ਨੂੰ ਸ਼ਕਤੀ ਦੇਣ ਦੇ ਲਈ ਭਾਵੇਂ ਆਪਣੇ ਬ੍ਰਾਹਮਣ ਪਰਿਵਾਰ ਨੂੰ ਸੰਪੰਨ ਬਣਾਉਣ ਦੇ ਲਈ। ਹੁਣ ਸਮੇਂ ਨੂੰ ਸਮੀਪ ਲਿਆਉਣ ਵਾਲੇ ਤੁਸੀਂ ਨਿਮਿਤ ਹੋ ਇਸਲਈ ਆਉਣ ਵਾਲੇ ਵਰ੍ਹੇ ਵਿੱਚ ਕੀ ਕਰੋਂਗੇ? ਵਿਸ਼ੇਸ਼ ਕੀ ਕਰੋਂਗੇ? ਇੱਕ ਦੋ ਸਨੇਹੀ ਸਹਿਯੋਗੀ ਬਣ ਹਰ ਇੱਕ ਸੈਂਟਰ, ਸੇਵਾਸਥਾਨ ਜਵਾਲਾਮੁਖੀ ਯੋਗ ਦਾ ਵਾਈਬ੍ਰੇਸ਼ਨ ਅਤੇ ਕਰਮ ਵਿੱਚ ਇੱਕ ਦੋ ਦੇ ਸਨੇਹੀ ਸਹਿਯੋਗੀ ਬਣ, ਹਰ ਇੱਕ ਦੇ ਪ੍ਰਤੀ ਅਟੇੰਸ਼ਨ ਰੱਖਦੇ ਜੋ ਵੀ ਕਮੀ ਹੈ ਉਸਵਿੱਚ ਸਹਿਯੋਗ ਦਵੋ। ਮਨਸਾ ਦਵਾਰਾ ਹੋਰ ਆਤਮਾਵਾਂ ਦੀ ਸੇਵਾ ਕਰੋ ਅਤੇ ਆਪਣੇ ਸਹਿਯੋਗ ਦਵਾਰਾ ਬ੍ਰਾਹਮਣ ਸਾਥੀਆਂ ਦੀ ਵਿਸ਼ੇਸ਼ ਸੇਵਾ ਕਰੋ, ਤਾਂ ਹੀ ਅਸੀਂ ਲੋਕਾਂ ਦੇ ਦਿਲ ਦੀ ਆਸ਼ ਪੂਰੀ ਹੋਵੇਗੀ।

ਤਾਂ ਅੱਜ ਵਤਨ ਵਿੱਚ ਐਡਵਾਂਸ ਪਾਰਟੀ ਅਗਲੇ ਸਾਲ ਦੇ ਲਈ ਤੁਸੀਂ ਸਭ ਨੂੰ ਯਾਦ ਵੀ ਦੇ ਰਹੀ ਸੀ ਅਤੇ ਆਪਣੇ ਦਿਲ ਦੀਆਂ ਆਸ਼ਾਵਾਂ ਵੀ ਦਸ ਰਹੀ ਸੀ। ਤਾਂ ਬੋਲੋ, ਬਾਪਦਾਦਾ ਦਾ ਸੰਕਲਪ ਤਾਂ ਸੁਣਿਆ ਹੀ ਪਰ ਨਾਲ ਤੁਸੀਂ ਦਾਦੀਆਂ ਦੀ ਵੀ ਅਗਲੇ ਵਰ੍ਹੇ ਦੇ ਲਈ ਸ਼ੁਭ ਭਾਵਨਾਵਾਂ ਵੀ ਸੁਣੀਆਂ ਨਾ! ਬਾਪਦਾਦਾ ਸਭ ਬੱਚਿਆਂ ਨੂੰ ਭਾਵੇਂ ਕੋਈ, ਕਮਜ਼ੋਰ ਹੈ, ਭਾਵੇਂ ਤੀਵਰ ਪੁਰਸ਼ਾਰਥੀ ਹਨ ਸਭਨੂੰ ਤਿੰਨ ਮੁਬਾਰਕ ਦੇ ਰਹੇ ਹਨ - ਇੱਕ ਨਵ ਜੀਵਨ ਦੀ ਮੁਬਾਰਕ, ਦੂਸਰੀ ਨਵ ਵਰ੍ਹੇ ਦੀ ਮੁਬਾਰਕ ਅਤੇ ਤੀਸਰੀ ਨਵ ਦੁਨੀਆਂ ਵਿੱਚ ਸਾਥੀ ਬਣ ਚਲਣ ਦੀ ਮੁਬਾਰਕ ਬਾਪਦਾਦਾ ਨੇ ਇਹ ਵੀ ਕਿਹਾ ਕਿ ਸਭ ਆਪਣੇ ਅੰਦਰ ਆਪਣੇ ਲਈ ਸਮੇਂ ਨਿਸ਼ਚਿਤ ਕਰੋ ਕਿ ਕਦੋਂ ਤੱਕ ਆਪਣੇ ਨੂੰ ਬਾਪ ਸਮਾਨ ਬਣਾਓਗੇ। ਆਪਣੇ ਅੰਦਰ ਆਪਣੇ ਲਈ ਨਿਸ਼ਚਿਤ ਕਰੋ। ਤਾਂ ਨਿਸ਼ਚਿਤ ਕਰਨਾ ਆਉਂਦਾ ਹੈ ਨਾ? ਬਾਪਦਾਦਾ ਤਾਂ ਅੱਜ ਹਰ ਇੱਕ ਬੱਚੇ ਨੂੰ ਦੇਖ ਇਹ ਹੀ ਵਰਦਾਨ ਦੇ ਰਹੇ ਹਨ ਅਗਲੇ ਵਰ੍ਹੇ ਵਿੱਚ ਹਰ ਬੱਚਾ ਤੀਵਰ ਪੁਰਸ਼ਾਰਥੀ ਭਵ। ਅੰਮ੍ਰਿਤਵੇਲੇ ਜਦੋਂ ਯਾਦ ਵਿੱਚ ਬੈਠਦੇ ਹੋ ਤੇ ਜਦੋਂ ਉੱਠਣ ਦਾ ਸਮਾਂ ਹੁੰਦਾ ਹੈ ਉਸ ਸਮੇਂ ਬਾਪਦਾਦਾ ਦਾ ਇਹ ਵਰਦਾਨ ਆਪਣੇ ਦਿਲ ਵਿੱਚ ਯਾਦ ਰੱਖਣਾ ਤੀਵਰ ਪੁਰਸਾਥੀ ਭਵ। ਜਿਵੇਂ ਬਾਪਦਾਦਾ ਨੇ ਦੋ ਗੱਲਾਂ ਪਹਿਲੇ ਹੀ ਅਟੇੰਸ਼ਨ ਵਿੱਚ ਦਵਾਈ ਹੈ ਕਿਉਂਕਿ ਸੰਗਮ ਦਾ ਸਮੇਂ ਅਚਾਨਕ ਸਮਾਪਤ ਹੋਣਾ ਹੈ। ਤਾਂ ਇੱਕ ਸਮੇਂ, ਦੂਸਰਾ ਸੰਕਲਪ, ਦੋਵਾਂ ਤੇ ਹਰ ਘੜੀ ਅਟੇੰਸ਼ਨ। ਬਾਪਦਾਦਾ ਦੀ ਇਹ ਵੀ ਹਰ ਬੱਚੇ ਪ੍ਰਤੀ ਸ਼ੁਭ ਭਾਵਨਾ ਹੈ ਕਿ ਹਰ ਬੱਚਾ ਇਸ ਵਰ੍ਹੇ ਕੀ ਬਣੇ? ਕੀ ਬਣੋਂਗੇ ? ਜੋ ਵੀ ਤੁਹਾਡੇ ਚੇਹਰੇ ਵਿੱਚ ਦੇਖੇ ਤੁਹਾਡੇ ਚੇਹਰੇ ਤੋਂ ਫਰਿਸ਼ਤਾ ਰੂਪ ਦਿਖਾਈ ਦਵੇ।

ਫਲਾਣਾ ਹਾਂ, ਫਲਾਣੀ ਹੂ ਨਹੀਂ। ਫਰਿਸ਼ਤਾ ਅਨੁਭਵ ਵਿੱਚ ਆਵੇ, ਇਸਦੇ ਲਈ ਜਵਾਲਾਮੁੱਖੀ ਯੋਗ, ਕੋਈ ਵਿਅਰਥ ਨਹੀਂ। ਲਾਇਟ ਤੇ ਮਾਈਟ ਸਵਰੂਪ ਯੋਗ ਨਾਲ ਵਿਅਰਥ ਨੂੰ ਜਲਾਓ। ਸਮਰਥ ਫਿਰਸਤਾ ਨਜ਼ਰ ਆਏ, ਜਿਸਨੂੰ ਵੀ ਦੇਖਣ, ਕਿਉਂਕਿ ਬਾਪ ਦੇ ਸਿਕਿਲਧੇ ਬੱਚੇ ਤੇ ਹੋ। ਬਾਪ ਨੇ ਤੁਹਾਨੂੰ ਖਾਸ ਕਿਥੋਂ ਕਿਥੋਂ ਤੋਂ ਚੁਣ ਕਰਕੇ ਆਪਣਾ ਬਣਾਇਆ ਹੈ। ਤਾਂ ਲਕਸ ਰੱਖੋ ਕਿ ਮੈਂ ਬ੍ਰਾਹਮਣ ਵੋ ਫਰਿਸ਼ਤਾ ਹਾਂ। ਤਾਂ ਅੰਮ੍ਰਿਤਵੇਲੇ ਆਪਣੀ ਦਿਨਚਰਿਆ ਵਿੱਚ ਇਹ ਯਾਦ ਰੱਖਣਾ ਮੈਂ ਬ੍ਰਾਹਮਣ ਸੋ ਫਰਿਸ਼ਤਾ ਹਾਂ। ਚਲਦੇ - ਫਿਰਦੇ ਫਰਿਸ਼ਤਾ ਰੂਪ, ਫਰਿਸ਼ਤਾ ਸਵਰੂਪ ਤਾਂ ਚੰਗਾ ਲਗਦਾ ਹੈ ਨਾ! ਬ੍ਰਹਮਾ ਬਾਪ ਫਰਿਸ਼ਤਾ ਬਣਿਆ, ਫਾਲੋ ਫਾਦਰ।

ਤਾਂ ਇਸ ਵਰ੍ਹੇ ਦਾ ਵਰਦਾਨ ਜੋ ਦਿੱਤਾ ਤੀਵ੍ਰ ਪੁਰਸ਼ਾਰਥੀ, ਸਧਾਰਨ ਪੁਰਸ਼ਾਰਥੀ ਨਹੀਂ, ਸਧਾਰਨ ਪੁਰਸ਼ਾਰਥ ਹੈ ਤਾਂ ਰਾਜ ਦੇ ਸਾਥੀ ਨਹੀਂ ਬਣੋਗੇ। ਅਤੇ ਬਾਪ ਇਹ ਹੀ ਚਾਹੁੰਦਾ ਹੈ ਕਿ ਜਿੰਨੇ ਵੀ ਬਾਪਦਾਦਾ ਦੀ ਮੁਰਲੀ ਅਧੀਐਨ ਕਰਨ ਵਾਲੇ ਗੌਡਲੀ ਸਟੂਡੈਂਟ ਹਨ, ਉਹ ਸਭ ਦੇ ਸਭ ਕੀ ਬਣਨਗੇ? ਫਰਿਸ਼ਤਾ। ਸਭ ਬੋਝ ਉਤਰ ਜਾਵੇਗਾ। ਕੋਈ ਵੀ ਸੰਸਕਾਰ ਦਾ ਬੋਝ ਸਮਾਪਤ ਹੋ ਜਾਵੇਗਾ। ਤਾਂ ਇਸ ਵਰ੍ਹੇ ਦਾ ਹੋਮਵਰਕ ਕੀ ਰਿਹਾ? ਫਰਿਸ਼ਤਾ ਸਵਰੂਪ ਵਿਚ ਰਹਿਣਾ ਹੈ, ਇਸ ਨੂੰ ਹੀ ਕਿਹਾ ਜਾਂਦਾ ਹੈ ਤੀਵ੍ਰ ਪੁਰਸ਼ਾਰਥ। ਹੁਣ ਹਰ ਇੱਕ ਸੈਂਟਰ, ਹਰ ਹਫਤੇ, ਹਰ ਸਟੂਡੈਂਟ ਦੀ ਰਿਜਲਟ ਵੇਖੀ ਕੀ ਤੀਵ੍ਰ ਪੁਰਸ਼ਾਰਥੀ ਰਹੇ? ਜੇਕਰ ਕੋਈ ਵੀ ਗੱਲ ਆਈ, ਉਸ ਦੇ ਲਈ ਸਹਿਯੋਗੀ ਬਣਕੇ, ਸਨੇਹ ਨਾਲ ਉਸ ਨੂੰ ਹਿੰਮਤ ਦੇਕੇ ਅਤੇ ਆਪਣੇ ਸੈਂਟਰ ਨੂੰ, ਸਟੂਡੈਂਟ ਨੂੰ ਤੀਵ੍ਰ ਪੁਰਸ਼ਾਰਥੀ ਬਣਾਵੇ, ਹੈ ਹਫਤੇ ਰਿਜਲਟ ਵੇਖੇ ਕਿਉਂਕਿ ਸਮੇਂ ਹਲਚਲ ਦਾ ਹੋਣਾ ਹੀ ਹੈ।

ਤਾਂ ਅੱਜ ਦੇ ਸੰਗਮ ਦਿਨ ਤੇ ਵਿਦਾਈ ਅਤੇ ਬਧਾਈ ਦੇ ਦਿਨ ਤੇ ਚਾਰੋਂ ਪਾਸੇ ਦੇ, ਜਿੱਥੇ ਵੀ ਜੋ ਬੈਠੇ ਹਨ ਬੱਚੇ, ਬਾਪਦਾਦਾ ਵੇਖ ਰਹੇ ਹਨ, ਕਿਸ ਤਰ੍ਹਾਂ ਸਾਰੇ ਸਾਇੰਸ ਦੇ ਸਾਧਨਾਂ ਦ੍ਵਾਰਾ ਦੇਖ ਵੀ ਰਹੇ ਹਨ ਅਤੇ ਵੇਖ - ਵੇਖ ਕਿੰਨੇ ਖੁਸ਼ ਹੋ ਰਹੇ ਹਨ। ਤਾਂ ਚਾਰੋਂ ਪਾਸੇ ਦੇ ਬੱਚਿਆਂ ਨੂੰ ਬਾਪਦਾਦਾ ਵਿਸ਼ੇਸ਼ ਵਰਦਾਨ ਦੇ ਰਹੇ ਹਨ “ ਸਦਾ ਸੰਤੁਸ਼ਟਮਨੀ ਭਵ”। ਸੰਤੁਸ਼ਟ ਰਹਿਣਾ, ਸੰਤੁਸ਼ਟ ਕਰਨਾ। ਅੱਛਾ।

ਹੁਣ ਦਾਦੀਂਆਂ ਮਿਲ ਕੇ ਕੋਈ ਵੱਡਾ ਪਲਾਨ ਬਣਾਓ। ( ਦਾਦੀ ਜਾਨਕੀ ਨੇ ਕਿਹਾ - ਬਾਬਾ ਜਨਵਰੀ ਮਹੀਨੇ ਦਾ ਬਹੁਤ ਮਹੱਤਵ ਹੈ। ਜਨਵਰੀ ਮਹੀਨੇ ਵਿੱਚ ਜੇਕਰ ਸਾਰੇ ਮਿਲਕੇ ਪੁਰਸ਼ਾਰਥ ਕਰਨ, ਅਜਿਹੀ ਸੇਵਾ ਦਾ ਕੋਈ ਪਲਾਨ ਬਣ ਜਾਵੇ, ਜੋ ਸਭ ਦੇ ਦਿਲ ਤੋਂ ਜਿਗਰ ਤੋਂ ਨਿੱਕਲੇ ਕਿ ਮੇਰਾ ਬਾਬਾ, ਅਜਿਹੀ ਮੇਰੀ ਭਾਵਨਾ ਹੈ )

ਬਾਪਦਾਦਾ ਨਵੇਂ ਵਰ੍ਹੇ ਵਿਚ ਨਵੀਨਤਾ ਚਾਹੁੰਦੇ ਹਨ, ਉਹ ਹੀ ਸੰਸਕਾਰ ਨਹੀਂ ਚਾਹੁੰਦੇ ਹਨ। ਇੱਕ - ਇੱਕ ਬੱਚਾ ਬਾਪ ਸਮਾਨ ਵਿਖਾਈ ਦੇਵੇ। ਫਾਲੋ ਬ੍ਰਹਮਾ ਬਾਪ। ਸਰਕਮਸਟਾਂਸਿਜ, ਗੱਲਾਂ ਸਭ ਕੁਝ ਬਾਪ ਦੇ ਅੱਗੇ ਆਈ ਲੇਕਿਨ ਫਰਿਸ਼ਤਾ ਬਣ ਗਏ। ਤਾਂ ਫਰਿਸ਼ਤਾ ਬਣਨਾ ਹੀ ਹੈ, ਇਹ ਦ੍ਰਿੜ ਸੰਕਲਪ ਹਰ ਇੱਕ ਆਪਣੇ ਆਪ ਨਾਲ ਕਰੇ ਕਿਉਂਕਿ ਆਪਣੇ ਆਪ ਨਾਲ ਕਰੋਂਗੇ ਤਾਂ ਅਟੈਂਸ਼ਨ ਰਹੇਗਾ। ਮੈਨੂੰ ਬਣਨਾ ਹੈ ਬਸ। ਅਤੇ ਤੁਹਾਡੇ ਬਣਨ ਨਾਲ ਨੈਚੁਰਲ ਵਾਈਬ੍ਰੇਸ਼ਨ ਫੈਲਣਗੇ। ਤਾਂ ਹੁਣ ਕੀ ਲਕਸ਼ ਰੱਖਿਆ? ਫਰਿਸ਼ਤਾ ਬਣਨਾ ਹੀ ਹੈ,ਬੋਲੋ। ਪੱਕਾ ਹੈ ਨਾ! ਅੱਛਾ। ਸਭ ਨੂੰ ਬਹੁਤ - ਬਹੁਤ ਬਾਪਦਾਦਾ ਦੇ ਦਿਲ ਦਾ ਪਿਆਰ ਅਤੇ ਮੁਬਾਰਕ ਹੋਵੇ।

ਵਰਦਾਨ:-
ਸਰਵ ਖਾਤੇ ਅਤੇ ਰਿਸ਼ਤੇ ਇੱਕ ਬਾਪ ਨਾਲ ਰੱਖਣ ਵਾਲੇ ਡਬਲ ਲਾਈਟ ਫਰਿਸ਼ਤਾ ਭਵ।

ਡਬਲ ਲਾਈਟ ਫਰਿਸ਼ਤਾ ਬਣਨ ਦੇ ਲਈ ਦੇਹ ਦੇ ਭਾਨ ਤੋਂ ਵੀ ਪਰੇ ਰਹੋ ਕਿਉਂਕਿ ਦੇਹ ਭਾਨ ਮਿੱਟੀ ਹੈ,ਜੇਕਰ ਇਸ ਦਾ ਵੀ ਬੋਝ ਹੈ ਤਾਂ ਭਾਰੀਪਨ ਹੈ। ਫਰਿਸ਼ਤਾ ਮਤਲਬ ਆਪਣੀ ਦੇਹ ਦੇ ਨਾਲ ਵੀ ਰਿਸ਼ਤਾ ਨਹੀਂ। ਬਾਪ ਦਾ ਦਿੱਤਾ ਹੋਇਆ ਸ਼ਰੀਰ ਵੀ ਬਾਪ ਨੂੰ ਦੇ ਦਿੱਤਾ। ਆਪਣੀ ਚੀਜ ਦੂਜੇ ਨੂੰ ਦੇ ਦਿੱਤੀ ਤਾਂ ਆਪਣਾ ਰਿਸ਼ਤਾ ਖਤਮ ਹੋਇਆ। ਸਭ ਹਿਸਾਬ - ਕਿਤਾਬ, ਸਭ ਲੈਣ - ਦੇਣ ਬਾਪ ਨਾਲ, ਬਾਕੀ ਸਭ ਪਿਛਲੇ ਖਾਤੇ ਅਤੇ ਰਿਸ਼ਤੇ ਖਤਮ - ਅਜਿਹੇ ਸੰਪੂਰਨ ਬੇਗਰ ਹੀ ਡਬਲ ਲਾਈਟ ਫਰਿਸ਼ਤੇ ਹਨ।

ਸਲੋਗਨ:-
ਆਪਣੀਆਂ ਵਿਸ਼ੇਸ਼ਤਾਵਾਂ ਨੂੰ ਪ੍ਰਯੋਗ ਵਿਚ ਲਿਆਓ ਤਾਂ ਹਰ ਕਦਮ ਵਿਚ ਪ੍ਰਗਤੀ ਦਾ ਅਨੁਭਵ ਕਰੋਂਗੇ।

ਇਹ ਅਵਿਅਕਤ ਇਸ਼ਾਰੇ - ਪਰੋਪਕਾਰ ਦੀ ਭਾਵਨਾ ਨਾਲ ਸੰਪੰਨ ਬਣ ਅਪਕਾਰੀ ਤੇ ਵੀ ਉਪਕਾਰ ਕਰੋ। ਕਿਸੇ ਵੀ ਆਤਮਾ ਤੋਂ ਕੁਝ ਲੈਕੇ ਦੇਣ ਦੀ ਇੱਛਾ ਨਾ ਹੋਵੇ, ਸੰਕਲਪ ਵਿਚ ਵੀ ਇਹ ਨਾ ਆਵੇ ਕਿ ਇਹ ਕਰੇ ਤਾਂ ਮੈਂ ਕਰਾਂ, ਇਹ ਬਦਲੇ ਤਾਂ ਮੈਂ ਬਦਲਾਂ, ਕੁਝ ਉਹ ਬਦਲੇ, ਕੁਝ ਮੈਂ ਬਦਲਾਂ … ਭਿਖਾਰੀ ਨੂੰ ਵੀ ਮਾਲਾਮਾਲ ਬਨਾਉਣ ਵਾਲਾ - ਅਪਕਾਰੀ ਦੇ ਉੱਪਰ ਉਪਕਾਰ ਕਰਨ ਵਾਲਾ ਹੀ ਪਰੋਪਕਾਰੀ ਦੀ ਭਾਵਨਾ ਨਾਲ ਸੰਪੰਨ ਹੈ।