05.02.26        Punjabi Morning Murli        Om Shanti         BapDada         Madhuban



ਮਿੱਠੇ ਬੱਚੇ:- ਬਾਪ ਆਏ ਹਨ ਤੁਹਾਨੂੰ ਰਾਵਣਰਾਜ ਤੋਂ ਲਿਬ੍ਰੇਟ ਕਰ ਸਦਗਤੀ ਦੇਣ , ਨਰਕਵਾਸੀਆਂ ਨੂੰ ਸਵਰਗਵਾਸੀ ਬਨਾਉਣ "

ਪ੍ਰਸ਼ਨ:-
ਬਾਪ ਨੇ ਤੁਸੀਂ ਬੱਚਿਆਂ ਨੂੰ ਕਿਹੜੀ - ਕਿਹੜੀ ਸਮ੍ਰਿਤੀ ਦਿਲਵਾਈ ਹੈ?

ਉੱਤਰ:-
ਹੇ ਭਾਰਤ ਵਾਸੀ ਬੱਚੇ! ਤੁਸੀਂ ਸਵਰਗਵਾਸੀ ਸੀ। ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਭਾਰਤ ਸਵਰਗ ਸੀ, ਹੀਰੇ ਸੋਨੇ ਦੇ ਮਹਿਲ ਸਨ। ਤੁਸੀਂ ਸਾਰੇ ਵਿਸ਼ਵ ਦੇ ਮਾਲਿਕ ਸੀ। ਧਰਤੀ ਆਸਮਾਨ ਸਭ ਤੁਹਾਡੇ ਸਨ। ਭਾਰਤ ਸ਼ਿਵਬਾਬਾ ਦਾ ਸਥਾਪਨ ਕੀਤਾ ਹੋਇਆ ਸ਼ਿਵਾਲਾ ਸੀ। ਉੱਥੇ ਪਵਿਤ੍ਰਤਾ ਸੀ। ਹੁਣ ਫਿਰ ਤੋਂ ਅਜਿਹਾ ਭਾਰਤ ਬਣਨ ਵਾਲਾ ਹੈ।

ਗੀਤ:-
ਨੈਣ ਹੀਣ ਨੂੰ ਰਾਹ ਵਿਖਾਓ ਪ੍ਰਭੂ…

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਓ ( ਆਤਮਾਵਾਂ) ਨੇ ਇਹ ਗੀਤ ਸੁਣਿਆ। ਕਿਸਨੇ ਕਿਹਾ? ਆਤਮਾਵਾਂ ਦੇ ਰੂਹਾਨੀ ਬਾਪ ਨੇ। ਤਾਂ ਰੂਹਾਨੀ ਬਾਪ ਨੂੰ ਰੂਹਾਨੀ ਬੱਚਿਆਂ ਨੇ ਕਿਹਾ ਕਿ ਹੇ ਬਾਬਾ। ਉਨ੍ਹਾਂ ਨੂੰ ਈਸ਼ਵਰ ਵੀ ਕਿਹਾ ਜਾਂਦਾ ਹੈ, ਪਿਤਾ ਵੀ ਕਿਹਾ ਜਾਂਦਾ ਹੈ। ਕਿਹੜਾ ਪਿਤਾ? ਪਰਮਪਿਤਾ ਕਿਉਂਕਿ ਬਾਪ ਦੋ ਹਨ - ਇੱਕ ਲੌਕਿਕ, ਦੂਸਰਾ ਪਾਰਲੌਕਿਕ। ਲੌਕਿਕ ਬਾਪ ਦੇ ਬੱਚੇ ਪਾਰਲੌਕਿਕ ਬਾਪ ਨੂੰ ਪੁਕਾਰਦੇ ਹਨ - ਹੇ ਬਾਬਾ। ਅੱਛਾ ਬਾਬਾ ਦਾ ਨਾਮ? ਸ਼ਿਵ। ਉਹ ਤਾਂ ਨਿਰਾਕਾਰ ਪੂਜਿਆ ਜਾਂਦਾ ਹੈ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਸੁਪ੍ਰੀਮ ਫਾਦਰ। ਲੌਕਿਕ ਬਾਪ ਨੂੰ ਸੁਪ੍ਰੀਮ ਨਹੀਂ ਕਿਹਾ ਜਾਂਦਾ। ਉੱਚ ਤੋਂ ਉੱਚ ਸਾਰੀਆਂ ਆਤਮਾਵਾਂ ਦਾ ਬਾਪ ਇੱਕ ਹੀ ਹੈ। ਸਾਰੀਆਂ ਜੀਵ ਆਤਮਾਵਾਂ ਉਸ ਬਾਪ ਨੂੰ ਯਾਦ ਕਰਦੀਆਂ ਹਨ। ਆਤਮਾਵਾਂ ਇਹ ਭੁੱਲ ਗਈਆਂ ਹਨ ਕਿ ਸਾਡਾ ਬਾਪ ਕੌਣ ਹੈ? ਬੁਲਾਉਂਦੇ ਹਨ ਓ ਗੌਡ ਫਾਦਰ ਸਾਨੂੰ ਨੈਣਹੀਣ ਨੂੰ ਨੈਣ ਦੇਵੋ ਤਾਂ ਅਸੀਂ ਆਪਣੇ ਬਾਪ ਨੂੰ ਪਹਿਚਾਣੀਏ। ਭਗਤੀਮਾਰਗ ਦੀਆਂ ਠੋਕਰਾਂ ਤੋਂ ਛੁਡਾਓ। ਸਦਗਤੀ ਦੇ ਲਈ ਤੀਜਾ ਨੇਤ੍ਰ ਲੈਣ ਦੇ ਲਈ, ਬਾਪ ਨੂੰ ਮਿਲਣ ਦੇ ਲਈ ਬੁਲਾਉਂਦੇ ਹਨ ਕਿਉਂਕਿ ਬਾਪ ਹੀ ਕਲਪ - ਕਲਪ ਭਾਰਤ ਵਿੱਚ ਆਕੇ ਭਾਰਤ ਨੂੰ ਸਵਰਗ ਬਣਾਉਂਦੇ ਹਨ। ਹਾਲੇ ਕਲਯੁਗ ਹੈ, ਕਲਯੁਗ ਦੇ ਬਾਦ ਸਤਿਯੁਗ ਆਉਣਾ ਹੈ। ਇਹ ਹੈ ਪੁਰਸ਼ੋਤਮ ਸੰਗਮਯੁਗ। ਬੇਹੱਦ ਦਾ ਬਾਪ ਆਕੇ ਜੋ ਪਤਿਤ ਭ੍ਰਿਸ਼ਟਾਚਾਰੀ ਬਣ ਗਏ ਹਨ ਉਨ੍ਹਾਂ ਨੂੰ ਪੁਰਸ਼ੋਤਮ ਬਣਾਉਂਦੇ ਹਨ। ਇਹ (ਲਕਸ਼ਮੀ - ਨਾਰਾਇਣ) ਪੁਰਸ਼ੋਤਮ ਭਾਰਤ ਵਿੱਚ ਸਨ ਲਕਸ਼ਮੀ - ਨਰਾਇਣ ਦੀ ਡਾਇਨੈਸਟੀ ਦਾ ਰਾਜ ਸੀ। ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਸਤਿਯੁਗ ਵਿੱਚ ਸ਼੍ਰੀ ਲਕਸ਼ਮੀ - ਨਾਰਾਇਣ ਦਾ ਰਾਜ ਸੀ। ਇਹ ਬੱਚਿਆਂ ਨੂੰ ਸਮ੍ਰਿਤੀ ਦਿਲਾਉਂਦੇ ਹਨ। ਤੁਸੀਂ ਭਾਰਤਵਾਸੀ ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਸ੍ਵਰਗਵਾਸੀ ਸੀ। ਹੁਣ ਤਾਂ ਸਭ ਨਰਕਵਾਸੀ ਹਨ। ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਭਾਰਤ ਹੈਵਿਨ ਸੀ। ਭਾਰਤ ਦੀ ਬਹੁਤ ਮਹਿਮਾ ਸੀ, ਹੀਰੇ - ਸੋਨੇ ਦੇ ਮਹਿਲ ਸੀ। ਹੁਣ ਤਾਂ ਕੁਝ ਵੀ ਨਹੀਂ ਹੈ। ਉਸ ਸਮੇਂ ਹੋਰ ਕੋਈ ਧਰਮ ਨਹੀਂ ਸੀ, ਸਿਰਫ ਸੂਰਜਵੰਸ਼ੀ ਹੀ ਸਨ। ਚੰਦ੍ਰਵੰਸ਼ੀ ਵੀ ਪਿੱਛੋਂ ਆਉਂਦੇ ਹਨ। ਬਾਪ ਸਮਝਾਉਂਦੇ ਹਨ ਤੁਸੀਂ ਸੂਰਜ਼ਵੰਸ਼ੀ ਡਾਇਨੈਸਟੀ ਦੇ ਸੀ। ਹੁਣ ਤੱਕ ਵੀ ਇਨ੍ਹਾਂ ਲਕਸ਼ਮੀ - ਨਾਰਾਇਣ ਦੇ ਮੰਦਿਰ ਬਣਾਉਂਦੇ ਰਹਿੰਦੇ ਹਨ। ਪਰ ਲਕਸ਼ਮੀ - ਨਾਰਾਇਣ ਦਾ ਰਾਜ ਕਦੋਂ ਸੀ, ਕਿਵੇਂ ਪਾਇਆ, ਇਹ ਕਿਸੇ ਨੂੰ ਪਤਾ ਨਹੀਂ ਹੈ। ਪੂਜਾ ਕਰਦੇ ਹਨ, ਜਾਣਦੇ ਨਹੀਂ। ਤਾਂ ਬਲਾਇੰਡਫੇਥ ਹੋਇਆ ਨਾ। ਸ਼ਿਵ ਦੀ, ਲਕਸ਼ਮੀ - ਨਾਰਾਇਣ ਦੀ ਪੂਜਾ ਕਰਦੇ ਹਨ, ਬਾਯੋਗ੍ਰਾਫੀ ਨੂੰ ਵੀ ਨਹੀਂ ਜਾਣਦੇ। ਹੁਣ ਭਾਰਤਵਾਸੀ ਆਪ ਕਹਿੰਦੇ ਹਨ - ਅਸੀਂ ਪਤਿਤ ਹਾਂ। ਅਸੀਂ ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਬਾਬਾ ਆਓ। ਆਕੇ ਸਾਨੂੰ ਦੁੱਖਾਂ ਤੋਂ, ਰਾਵਣ ਰਾਜ ਤੋਂ ਲਿਬ੍ਰੇਟ ਕਰੋ। ਬਾਪ ਹੀ ਆਕੇ ਸਭ ਨੂੰ ਲਿਬ੍ਰੇਟ ਕਰਦੇ ਹਨ। ਬੱਚੇ ਜਾਣਦੇ ਹਨ ਸਤਿਯੁਗ ਵਿੱਚ ਬਰੋਬਰ ਇੱਕ ਰਾਜ ਸੀ। ਬਾਪੂ ਜੀ ਵੀ ਕਹਿੰਦੇ ਸੀ ਕਿ ਸਾਨੂੰ ਫਿਰ ਤੋਂ ਰਾਮ ਰਾਜ ਚਾਹੀਦਾ ਹੈ, ਗ੍ਰਹਿਸਤ ਧਰਮ ਜੋ ਪਤਿਤ ਬਣ ਗਿਆ ਹੈ ਸੋ ਪਾਵਨ ਚਾਹੀਦਾ ਹੈ। ਅਸੀਂ ਸ੍ਵਰਗਵਾਸੀ ਬਣਨਾ ਚਾਹੁੰਦੇ ਹਾਂ। ਹੁਣ ਨਰਕਵਾਸੀਆਂ ਦਾ ਕੀ ਹਾਲ ਹੈ, ਵੇਖ ਰਹੇ ਹੋ ਨਾ। ਇਸ ਨੂੰ ਕਿਹਾ ਜਾਂਦਾ ਹੈ ਹੇਲ, ਡੇਵਿਲ ਵਰਲਡ। ਇਹ ਹੀ ਭਾਰਤ ਡੀ.ਟੀ. ਵਰਲਡ ਸੀ। ਬਾਪ ਬੈਠ ਸਮਝਾਉਂਦੇ ਹਨ ਤੁਸੀਂ 84 ਜਨਮ ਲੀਤੇ ਹਨ, ਨਾ ਕਿ 84 ਲੱਖ। ਬਾਪ ਸਮਝਾਉਂਦੇ ਹਨ ਤੁਸੀਂ ਅਸਲ ਸ਼ਾਂਤੀਧਾਮ ਦੇ ਰਹਿਣ ਵਾਲੇ ਹੋ। ਤੁਸੀਂ ਇੱਥੇ ਪਾਰ੍ਟ ਵਜਾਉਣ ਆਏ ਹੋ। 84 ਜਨਮਾਂ ਦਾ ਪਾਰ੍ਟ ਵਜਾਇਆ ਹੈ। ਪੁਨਰਜਨਮ ਤਾਂ ਜਰੂਰ ਲੈਣਾ ਪਵੇ ਨਾ। ਪੁਨਰਜਨਮ 84 ਹੁੰਦੇ ਹਨ।

ਹੁਣ ਬੇਹੱਦ ਦਾ ਬਾਪ ਆਏ ਹਨ ਤੁਸੀਂ ਬੱਚਿਆਂ ਨੂੰ ਬੇਹੱਦ ਦਾ ਵਰਸਾ ਦੇਣ। ਬਾਪ ਤੁਸੀਂ ਬੱਚਿਆਂ (ਆਤਮਾਵਾਂ) ਨਾਲ ਗੱਲ ਕਰ ਰਹੇ ਹਨ। ਹੋਰ ਸਤਿਸੰਗਾਂ ਵਿੱਚ ਮਨੁੱਖ, ਮਨੁੱਖਾਂ ਨੂੰ ਭਗਤੀਮਾਰਗ ਦੀਆਂ ਗੱਲਾਂ ਸੁਣਾਉਂਦੇ ਹਨ। ਅੱਧਾਕਲਪ ਭਾਰਤ ਜਦੋਂ ਸ੍ਵਰਗ ਸੀ ਤਾਂ ਇੱਕ ਵੀ ਪਤਿਤ ਨਹੀਂ ਸੀ। ਇਸ ਸਮੇਂ ਇੱਕ ਵੀ ਪਾਵਨ ਨਹੀਂ। ਇਹ ਹੈ ਹੀ ਪਤਿਤ ਦੁਨੀਆਂ। ਗੀਤਾ ਵਿੱਚ ਕ੍ਰਿਸ਼ਨ ਭਗਵਾਨੁਵਾਚ ਲਿੱਖ ਦਿੱਤਾ ਹੈ। ਉਸ ਨੇ ਤਾਂ ਗੀਤਾ ਸੁਣਾਈ ਨਹੀਂ। ਇਹ ਲੋਕ ਆਪਣੇ ਧਰਮਸ਼ਾਸਤਰ ਨੂੰ ਵੀ ਨਹੀਂ ਜਾਣਦੇ। ਆਪਣੇ ਧਰਮ ਨੂੰ ਹੀ ਭੁੱਲ ਗਏ ਹਨ। ਹਿੰਦੂ ਕੋਈ ਧਰਮ ਨਹੀਂ ਹੈ। ਧਰਮ ਮੁੱਖ ਹਨ ਚਾਰ। ਪਹਿਲੇ ਹੈ ਆਦਿ ਸਨਾਤਨ ਦੇਵੀ ਦੇਵਤਾ ਧਰਮ। ਸੂਰਜ਼ਵੰਸ਼ੀ ਅਤੇ ਚੰਦ੍ਰਵੰਸ਼ੀ ਦੋਵਾਂ ਨੂੰ ਮਿਲਾਕੇ ਕਿਹਾ ਜਾਂਦਾ ਹੈ ਦੇਵੀ - ਦੇਵਤਾ ਧਰਮ, ਡਿਟੀਜਮ। ਉੱਥੇ ਦੁੱਖ ਦਾ ਨਾਮ ਨਹੀਂ ਸੀ। 21 ਜਨਮ ਤਾਂ ਤੁਸੀਂ ਸੁੱਖਧਾਮ ਵਿੱਚ ਸੀ ਫਿਰ ਰਾਵਣ ਰਾਜ, ਭਗਤੀ ਮਾਰਗ ਸ਼ੁਰੂ ਹੁੰਦਾ ਹੈ। ਭਗਤੀਮਾਰਗ ਹੈ ਹੀ ਥੱਲੇ ਉਤਰਨ ਦਾ। ਭਗਤੀ ਹੈ ਰਾਤ, ਗਿਆਨ ਹੈ ਦਿਨ। ਹੁਣ ਹੈ ਘੋਰ ਹਨ੍ਹੇਰੀ ਰਾਤ। ਸ਼ਿਵ ਜਯੰਤੀ ਅਤੇ ਸ਼ਿਵਰਾਤਰੀ, ਦੋਨੋ ਅੱਖਰ ਆਉਂਦੇ ਹਨ। ਸ਼ਿਵਬਾਬਾ ਕਦੋਂ ਆਉਂਦੇ ਹਨ? ਜਦੋਂ ਰਾਤ ਹੁੰਦੀ ਹੈ। ਭਾਰਤਵਾਸੀ ਘੋਰ ਹਨ੍ਹੇਰੇ ਵਿੱਚ ਆ ਜਾਂਦੇ ਹਨ ਉਦੋਂ ਬਾਪ ਆਉਂਦੇ ਹਨ। ਗੁਡੀਆਂ ਦੀ ਪੂਜਾ ਕਰਦੇ ਰਹਿੰਦੇ ਹਨ, ਇੱਕ ਦੀ ਵੀ ਬਾਯੋਗ੍ਰਾਫੀ ਨਹੀਂ ਜਾਣਦੇ। ਇਹ ਭਗਤੀਮਾਰਗ ਦੇ ਸ਼ਾਸਤਰ ਵੀ ਬਣਨੇ ਹੀ ਹਨ। ਇਹ ਡਰਾਮਾ, ਸ੍ਰਿਸ਼ਟੀ ਚੱਕਰ ਨੂੰ ਵੀ ਸਮਝਣਾ ਹੈ। ਸ਼ਾਸਤਰਾਂ ਵਿੱਚ ਇਹ ਨਾਲੇਜ ਨਹੀਂ ਹੈ। ਉਹ ਹੈ ਭਗਤੀ ਦਾ ਗਿਆਨ, ਫਿਲਾਸਫੀ। ਉਹ ਕੋਈ ਸਦਗਤੀ ਮਾਰਗ ਦਾ ਗਿਆਨ ਨਹੀਂ ਹੈ। ਬਾਪ ਕਹਿੰਦੇ ਹਨ - ਮੈਂ ਆਕੇ ਤੁਹਾਨੂੰ ਬ੍ਰਹਮਾ ਦਵਾਰਾ ਅਸਲ ਗਿਆਨ ਸੁਣਾਉਂਦਾ ਹਾਂ। ਪੁਕਾਰਦੇ ਵੀ ਹਨ, ਸਾਨੂੰ ਸੁੱਖਧਾਮ, ਸ਼ਾਂਤੀਧਾਮ ਦਾ ਰਸਤਾ ਦੱਸੋ। ਬਾਪ ਕਹਿੰਦੇ ਹਨ ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਸੁੱਖਧਾਮ ਸੀ, ਜਿਸ ਵਿੱਚ ਤੁਸੀਂ ਸਾਰੇ ਵਿਸ਼ਵ ਤੇ ਰਾਜ ਕਰਦੇ ਸੀ। ਸੂਰਜ਼ਵੰਸ਼ੀ ਡਾਇਨੈਸਟੀ ਦਾ ਰਾਜ ਸੀ। ਬਾਕੀ ਸਭ ਆਤਮਾਵਾਂ ਸ਼ਾਂਤੀਧਾਮ ਵਿੱਚ ਸਨ। ਉੱਥੇ 9 ਲੱਖ ਗਾਏ ਜਾਂਦੇ ਹਨ। ਤੁਸੀਂ ਬੱਚਿਆਂ ਨੂੰ ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਬਹੁਤ ਸਾਹੂਕਾਰ ਬਣਾਇਆ ਸੀ। ਇੰਨਾ ਧਨ ਦਿੱਤਾ ਫਿਰ ਤੁਸੀਂ ਉਹ ਕਿੱਥੇ ਗਵਾਇਆ? ਤੁਸੀਂ ਕਿੰਨੇ ਸਾਹੂਕਾਰ ਸੀ। ਭਾਰਤ ਕੌਣ ਸਦਾਵੇ (ਕਹਿਲਾਵੇ)। ਭਾਰਤ ਹੀ ਸਭ ਤੋਂ ਉੱਚ ਤੇ ਉੱਚ ਖੰਡ ਹੈ। ਸਾਰਿਆਂ ਦਾ ਵਾਸਤਵ ਵਿੱਚ ਇਹ ਤੀਰਥ ਹੈ, ਕਿਓਂਕਿ ਪਤਿਤ - ਪਾਵਨ ਬਾਪ ਦਾ ਜਨਮ ਸਥਾਨ ਹੈ। ਜੋ ਵੀ ਧਰਮ ਵਾਲੇ ਹਨ, ਸਾਰਿਆਂ ਦੀ ਬਾਪ ਆਕੇ ਸਦਗਤੀ ਕਰਦੇ ਹਨ। ਹੁਣ ਰਾਵਣ ਦਾ ਰਾਜ ਸਾਰੀ ਸ੍ਰਿਸ਼ਟੀ ਵਿੱਚ ਹੈ, ਸਿਰਫ ਲੰਕਾ ਵਿੱਚ ਨਹੀਂ ਸੀ। ਸਾਰਿਆਂ ਵਿੱਚ 5 ਵਿਕਾਰ ਪ੍ਰਵੇਸ਼ ਹਨ। ਜੱਦ ਸੂਰਜ਼ਵੰਸ਼ੀ ਰਾਜ ਸੀ ਤਾਂ ਇਹ ਵਿਕਾਰ ਹੀ ਨਹੀਂ ਸੀ। ਭਾਰਤ ਵਾਈਸਲੈਸ ਸੀ। ਹੁਣ ਵਿਸ਼ਸ਼ ਹੈ। ਸਤਿਯੁਗ ਵਿੱਚ ਦੈਵੀ ਸੰਪਰਦਾਏ ਸੀ। ਉਹ ਫਿਰ 84 ਜਨਮ ਭੋਗ ਹੁਣ ਆਸੁਰੀ ਸੰਪਰਦਾਏ ਬਣੇ ਹਨ ਫਿਰ ਦੈਵੀ ਸੰਪਰਦਾਏ ਬਣਦੇ ਹਨ। ਭਾਰਤ ਬਹੁਤ ਸਾਹੂਕਾਰ ਸੀ। ਹੁਣ ਗਰੀਬ ਬਣਿਆ ਹੈ ਇਸ ਲਈ ਭੀਖ ਮੰਗ ਰਹੇ ਹਨ।

ਬਾਪ ਕਹਿੰਦੇ ਹਨ ਤੁਸੀਂ ਕਿੰਨੇ ਸਾਹੂਕਾਰ ਸੀ। ਤੁਹਾਡੇ ਵਰਗਾ ਸੁੱਖ ਕਿਸੇ ਨੂੰ ਵੀ ਮਿਲ ਨਹੀਂ ਸਕਦਾ। ਤੁਸੀਂ ਸਾਰੇ ਵਿਸ਼ਵ ਦੇ ਮਾਲਿਕ ਸੀ, ਧਰਤੀ ਆਸਮਾਨ ਸਭ ਤੁਹਾਡੇ ਸੀ। ਬਾਪ ਸਮ੍ਰਿਤੀ ਦਿਲਾਉਂਦੇ ਹਨ, ਭਾਰਤ ਸ਼ਿਵਬਾਬਾ ਦਾ ਸਥਾਪਨ ਕੀਤਾ ਹੋਇਆ ਸ਼ਿਵਾਲਾ ਸੀ। ਉੱਥੇ ਪਵਿੱਤਰਤਾ ਸੀ, ਉਸ ਨਵੀਂ ਦੁਨੀਆਂ ਵਿੱਚ ਦੇਵੀ - ਦੇਵਤਾ ਰਾਜ ਕਰਦੇ ਸੀ। ਭਾਰਤਵਾਸੀ ਤਾਂ ਇਹ ਵੀ ਨਹੀਂ ਜਾਣਦੇ ਕਿ ਰਾਧੇ - ਕ੍ਰਿਸ਼ਨ ਦਾ ਆਪਸ ਵਿੱਚ ਕੀ ਸੰਬੰਧ ਹੈ? ਦੋਨੋਂ ਵੱਖ - ਵੱਖ ਰਾਜਧਾਨੀ ਦੇ ਸੀ ਫਿਰ ਸਵੰਬਰ ਦੇ ਬਾਦ ਲਕਸ਼ਮੀ - ਨਾਰਾਇਣ ਬਣੇ ਹਨ। ਇਹ ਗਿਆਨ ਕੋਈ ਮਨੁੱਖ ਵਿੱਚ ਨਹੀਂ ਹੈ। ਪਰਮਪਿਤਾ ਪਰਮਾਤਮਾ ਹੀ ਗਿਆਨ ਦਾ ਸਾਗਰ ਹੈ, ਉਹ ਹੀ ਤੁਹਾਨੂੰ ਇਹ ਰੂਹਾਨੀ ਗਿਆਨ ਦਿੰਦੇ ਹਨ, ਇਹ ਸਪ੍ਰਿਚੂਲ ਨਾਲੇਜ ਸਿਰਫ ਇੱਕ ਬਾਪ ਹੀ ਦੇ ਸਕਦੇ ਹਨ। ਹੁਣ ਬਾਪ ਕਹਿੰਦੇ ਹਨ - ਆਤਮ - ਅਭਿਮਾਨੀ ਬਣੋ। ਮੈਨੂੰ ਆਪਣੇ ਪਰਮਪਿਤਾ ਪਰਮਾਤਮਾ ਸ਼ਿਵ ਨੂੰ ਯਾਦ ਕਰੋ। ਯਾਦ ਨਾਲ ਹੀ ਸਤੋਪ੍ਰਧਾਨ ਬਣੋਂਗੇ। ਤੁਸੀਂ ਇੱਥੇ ਆਉਂਦੇ ਹੀ ਹੋ ਮਨੁੱਖ ਤੋਂ ਦੇਵਤਾ ਅਤੇ ਪਤਿਤ ਤੋਂ ਪਾਵਨ ਬਣਨ। ਹੁਣ ਇਹ ਹੈ ਰਾਵਣ ਰਾਜ। ਭਗਤੀਮਾਰਗ ਵਿੱਚ ਰਾਵਣ ਰਾਜ ਸ਼ੁਰੂ ਹੁੰਦਾ ਹੈ। ਰਾਵਣ ਨੇ ਕੋਈ ਇੱਕ ਸੀਤਾ ਨੂੰ ਨਹੀਂ ਚੁਰਾਇਆ ਹੈ। ਤੁਸੀਂ ਸਭ ਭਗਤੀ ਕਰਨ ਵਾਲੇ, ਰਾਵਣ ਦੇ ਚੰਬੇ ਵਿੱਚ ਹੋ। ਸਾਰੀ ਸ੍ਰਿਸ਼ਟੀ ਵਿਕਾਰਾਂ ਰੂਪੀ ਰਾਵਣ ਦੀ ਕੈਦ ਵਿੱਚ ਹੈ। ਸਾਰੇ ਸ਼ੋਕ ਵਾਟਿਕਾ ਵਿੱਚ ਦੁਖੀ ਹਨ। ਬਾਪ ਆਕੇ ਸਭ ਨੂੰ ਲਿਬ੍ਰੇਟ ਕਰਦੇ ਹਨ। ਹੁਣ ਬਾਪ ਫਿਰ ਤੋਂ ਸ੍ਵਰਗ ਬਣਾ ਰਹੇ ਹਨ। ਇਵੇਂ ਨਹੀਂ ਕਿ ਹੁਣ ਜਿਨ੍ਹਾਂ ਨੂੰ ਧਨ ਬਹੁਤ ਹੈ, ਉਹ ਸ੍ਵਰਗ ਵਿੱਚ ਹਨ। ਨਹੀਂ, ਹੁਣ ਹੈ ਹੀ ਨਰਕ। ਸਾਰੇ ਪਤਿਤ ਹਨ ਇਸਲਈ ਗੰਗਾ ਵਿੱਚ ਜਾਕੇ ਸ਼ਨਾਨ ਕਰਦੇ ਹਨ, ਸਮਝਦੇ ਹਨ ਗੰਗਾ ਪਤਿਤ - ਪਾਵਨੀ ਹੈ। ਪਰ ਪਾਵਨ ਤਾਂ ਕੋਈ ਬਣਦੇ ਨਹੀਂ ਹਨ। ਪਤਿਤ - ਪਾਵਨ ਤਾਂ ਬਾਪ ਨੂੰ ਹੀ ਕਿਹਾ ਜਾਂਦਾ ਹੈ, ਨਾ ਕਿ ਨਦੀਆਂ ਨੂੰ। ਇਹ ਸਭ ਹੈ ਭਗਤੀ ਮਾਰਗ। ਬਾਪ ਹੀ ਇਹ ਗੱਲਾਂ ਆਕੇ ਸਮਝਾਉਂਦੇ ਹਨ। ਹੁਣ ਤੁਸੀਂ ਇਹ ਤਾਂ ਜਾਣਦੇ ਹੋ ਇੱਕ ਹੈ ਲੌਕਿਕ ਬਾਪ, ਦੂਜਾ ਫਿਰ ਪ੍ਰਜਾਪਿਤਾ ਬ੍ਰਹਮਾ ਹੈ ਅਲੌਕਿਕ ਬਾਪ ਅਤੇ ਉਹ ਪਾਰਲੌਕਿਕ ਬਾਪ। ਤਿੰਨ ਬਾਪ ਹਨ। ਸ਼ਿਵਬਾਬਾ, ਪ੍ਰਜਾਪਿਤਾ ਬ੍ਰਹਮਾ ਦਵਾਰਾ ਬ੍ਰਾਹਮਣ ਧਰਮ ਸਥਾਪਨ ਕਰਦੇ ਹਨ। ਬ੍ਰਾਹਮਣਾਂ ਨੂੰ ਦੇਵਤਾ ਬਣਾਉਣ ਦੇ ਲਈ ਰਾਜਯੋਗ ਸਿਖਾਉਂਦੇ ਹਨ। ਇੱਕ ਹੀ ਵਾਰ ਬਾਪ ਆਕੇ ਆਤਮਾਵਾਂ ਨੂੰ ਰਾਜਯੋਗ ਸਿਖਾਉਂਦੇ ਹਨ। ਆਤਮਾਵਾਂ ਪੁਨਰਜਨਮ ਲੈਂਦੀਆਂ ਹਨ। ਆਤਮਾ ਹੀ ਕਹਿੰਦੀ ਹੈ - ਮੈਂ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹਾਂ। ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣੋਗੇ। ਕਿਸੇ ਵੀ ਦੇਹਧਾਰੀ ਨੂੰ ਯਾਦ ਨਹੀਂ ਕਰੋ। ਹੁਣ ਇਹ ਹੈ ਮ੍ਰਿਤੂਲੋਕ ਦਾ ਅੰਤ। ਅਮਰਲੋਕ ਦੀ ਸਥਾਪਨਾ ਹੋ ਰਹੀ ਹੈ। ਬਾਕੀ ਸਭ ਕਈ ਧਰਮ ਖਲਾਸ ਹੋ ਜਾਣਗੇ। ਸਤਿਯੁਗ ਵਿੱਚ ਇੱਕ ਹੀ ਦੇਵਤਾ ਧਰਮ ਸੀ। ਫਿਰ ਤ੍ਰੇਤਾ ਵਿੱਚ ਚੰਦ੍ਰਵੰਸ਼ੀ ਰਾਮ - ਸੀਤਾ। ਤੁਸੀਂ ਬੱਚਿਆਂ ਨੂੰ ਸਾਰੇ ਚੱਕਰ ਦੀ ਯਾਦ ਦਿਲਾਉਂਦੇ ਹਨ। ਸ਼ਾਂਤੀਧਾਮ, ਸੁੱਖਧਾਮ ਦੀ ਸਥਾਪਨਾ ਕਰਦੇ ਹੀ ਹਨ ਬਾਪ। ਮਨੁੱਖ, ਮਨੁੱਖ ਨੂੰ ਸਦਗਤੀ ਦੇ ਨਹੀਂ ਸਕਦੇ। ਉਹ ਸਭ ਹਨ ਭਗਤੀ ਮਾਰਗ ਦੇ ਗੁਰੂ। ਭਗਤੀ ਮਾਰਗ ਵਿੱਚ ਮਨੁੱਖ ਕਈ ਪ੍ਰਕਾਰ ਦੇ ਚਿੱਤਰ ਬਣਾਏ ਪੂਜਾ ਕਰ ਫਿਰ ਜਾਕੇ ਕਹਿੰਦੇ ਹਨ ਡੁੱਬ ਜਾ, ਡੁੱਬ ਜਾ। ਬਹੁਤ ਪੂਜਾ ਕਰਦੇ, ਖਿਲਾਉਂਦੇ ਪਿਲਾਉਂਦੇ, ਹੁਣ ਖਾਂਦੇ ਤਾਂ ਬ੍ਰਾਹਮਣ ਲੋਕ ਹਨ। ਇਸ ਨੂੰ ਕਿਹਾ ਜਾਂਦਾ ਹੈ ਗੁਡੀਆਂ ਦੀ ਪੂਜਾ। ਕਿੰਨੀ ਅੰਧਸ਼ਰਧਾ ਹੈ। ਹੁਣ ਉਨ੍ਹਾਂ ਨੂੰ ਕੌਣ ਸਮਝਾਏ।

ਬਾਪ ਕਹਿੰਦੇ ਹਨ ਹੁਣ ਤੁਸੀਂ ਹੋ ਈਸ਼ਵਰੀ ਸੰਤਾਨ। ਤੁਸੀਂ ਹੁਣ ਬਾਪ ਤੋਂ ਰਾਜਯੋਗ ਸਿੱਖ ਰਹੇ ਹੋ। ਇਹ ਰਾਜਧਾਨੀ ਸਥਾਪਨ ਹੋ ਰਹੀ ਹੈ। ਪ੍ਰਜਾ ਤਾਂ ਬਹੁਤ ਬਣੀ ਹੈ। ਕਰੋੜਾਂ ਵਿੱਚੋਂ ਕੋਈ ਰਾਜਾ ਬਣਦੇ ਹਨ। ਸਤਿਯੁਗ ਨੂੰ ਕਿਹਾ ਜਾਂਦਾ ਹੈ ਫੁੱਲਾਂ ਦਾ ਬਗੀਚਾ। ਹੁਣ ਹੈ ਕੰਡਿਆਂ ਦਾ ਜੰਗਲ। ਹੁਣ ਰਾਵਣ ਰਾਜ ਬਦਲ ਰਿਹਾ ਹੈ। ਇਹ ਵਿਨਾਸ਼ ਹੋਣਾ ਹੀ ਹੈ। ਇਹ ਨਾਲੇਜ ਹੁਣ ਸਿਰਫ ਤੁਸੀਂ ਬ੍ਰਾਹਮਣਾਂ ਨੂੰ ਮਿਲਦੀ ਹੈ। ਲਕਸ਼ਮੀ - ਨਾਰਾਇਣ ਨੂੰ ਵੀ ਇਹ ਗਿਆਨ ਨਹੀਂ ਰਹਿੰਦਾ। ਇਹ ਗਿਆਨ ਪਰਾਏ ਲੋਪ ਹੋ ਜਾਂਦਾ ਹੈ। ਭਗਤੀ ਮਾਰਗ ਵਿੱਚ ਕੋਈ ਵੀ ਬਾਪ ਨੂੰ ਜਾਣਦੇ ਹੀ ਨਹੀਂ। ਬਾਪ ਹੀ ਰਚਤਾ ਹੈ। ਬ੍ਰਹਮਾ - ਵਿਸ਼ਨੂੰ ਸ਼ੰਕਰ ਵੀ ਰਚਨਾ ਹੈ। ਪਰਮਾਤਮਾ ਸਰਵਵਿਆਪੀ ਕਹਿਣ ਨਾਲ ਸਭ ਬਾਪ ਹੋ ਜਾਂਦੇ। ਵਰਸੇ ਦਾ ਹੱਕ ਨਹੀਂ ਰਹਿੰਦਾ। ਬਾਪ ਤਾਂ ਆਕੇ ਸਾਰੇ ਬੱਚਿਆਂ ਨੂੰ ਵਰਸਾ ਦਿੰਦੇ ਹਨ। ਸਰਵ ਦਾ ਸਦਗਤੀ ਦਾਤਾ ਇੱਕ ਹੀ ਬਾਪ ਹੈ। ਇਹ ਵੀ ਸਮਝਾਇਆ ਹੈ 84 ਜਨਮ ਉਹ ਲੈਂਦੇ ਹਨ ਜੋ ਪਹਿਲੇ - ਪਹਿਲੇ ਸਤਿਯੁਗ ਵਿਚ ਆਉਂਦੇ ਹਨ। ਕ੍ਰਿਸ਼ਚਨ ਲੋਕ ਦੇ ਜਨਮ ਕਿੰਨੇ ਹੋਣਗੇ? ਕਰਕੇ 40 ਜਨਮ ਹੋਣਗੇ। ਇਹ ਹਿਸਾਬ ਨਿਕਾਲਿਆ ਜਾਂਦਾ ਹੈ। ਇੱਕ ਭਗਵਾਨ ਨੂੰ ਲੱਭਣ ਦੇ ਲਈ ਕਿੰਨੇ ਧੱਕੇ ਖਾਂਦੇ ਹਨ। ਹੁਣ ਤੁਸੀਂ ਧੱਕੇ ਨਹੀਂ ਖਾਵੋਗੇ। ਤੁਹਾਨੂੰ ਸਿਰਫ ਇੱਕ ਬਾਪ ਨੂੰ ਯਾਦ ਕਰਨਾ ਹੈ। ਇਹ ਹੈ ਯਾਦ ਦੀ ਯਾਤਰਾ। ਇਹ ਹੈ ਪਤਿਤ - ਪਾਵਨ ਗਾਡ ਫਾਦਰਲੀ ਯੂਨੀਵਰਸਿਟੀ। ਤੁਹਾਡੀ ਆਤਮਾ ਪੜ੍ਹਦੀ ਹੈ। ਸਾਧੂ ਸੰਤ ਫਿਰ ਕਹਿ ਦਿੰਦੇ ਹਨ ਆਤਮਾ ਨਿਰਲੇਪ ਹੈ। ਅਰੇ ਆਤਮਾ ਨੂੰ ਹੀ ਕਰਮਾਂ ਅਨੁਸਾਰ ਦੂਜਾ ਜਨਮ ਲੈਣਾ ਪੈਂਦਾ ਹੈ। ਆਤਮਾ ਹੀ ਚੰਗਾ ਜਾਂ ਬੁਰਾ ਕੰਮ ਕਰਦੀ ਹੈ। ਇਸ ਸਮੇਂ ਤੁਹਾਡਾ ਕਰਮ ਵਿਕਰਮ ਹੁੰਦਾ ਹੈ। ਸਤਿਯੁਗ ਵਿਚ ਕਰਮ ਅਕਰਮ ਹੁੰਦੇ ਹਨ। ਉੱਥੇ ਵਿਕਰਮ ਹੁੰਦਾ ਨਹੀਂ। ਉਹ ਹੈ ਪੁੰਨ ਆਤਮਾਵਾਂ ਦੀ ਦੁਨੀਆਂ। ਇਹ ਸਭ ਸਮਝਣ ਅਤੇ ਸਮਝਾਉਣ ਦੀਆਂ ਗੱਲਾਂ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕੰਡੇ ਤੋਂ ਫੁੱਲ ਬਣ ਫੁੱਲਾਂ ਦਾ ਬਗੀਚਾ (ਸਤਿਯੁਗ) ਸਥਾਪਨ ਕਰਨ ਦੀ ਸੇਵਾ ਕਰਨੀ ਹੈ। ਕੋਈ ਵੀ ਬੁਰਾ ਕਰਮ ਨਹੀਂ ਕਰਨਾ ਹੈ।

2. ਰੂਹਾਨੀ ਗਿਆਨ ਜੋ ਬਾਪ ਤੋਂ ਸੁਣਿਆ ਹੈ ਉਹ ਹੀ ਸਭ ਨੂੰ ਸੁਣਾਉਣਾ ਹੈ। ਆਤਮ - ਅਭਿਮਾਨੀ ਬਣਨ ਦੀ ਮਿਹਨਤ ਕਰਨੀ ਹੈ। ਇੱਕ ਬਾਪ ਨੂੰ ਹੀ ਯਾਦ ਕਰਨਾ ਹੈ, ਕਿਸੀ ਦੇਹਧਾਰੀ ਨੂੰ ਨਹੀਂ।

ਵਰਦਾਨ:-
ਨਿੰਦਾ ਸਤੂਤੀ , ਜੈ - ਪਰਾਜਯ ਵਿਚ ਸਮਾਨ ਸਥਿਤੀ ਰੱਖਣ ਵਾਲੇ ਬਾਪ ਸਮਾਨ ਸੰਪੰਨ ਅਤੇ ਸੰਪੂਰਨ ਭਵ।

ਜਦੋਂ ਆਤਮਾ ਦੀ ਸੰਪੂਰਨ ਅਤੇ ਸੰਪੰਨ ਸਥਿਤੀ ਬਣ ਜਾਂਦੀ ਹੈ ਤਾਂ ਨਿੰਦਾ ਸਤੂਤੀ, ਜੈ - ਪਰਾਜਯ , ਸੁਖ ਦੁੱਖ ਸਭ ਵਿਚ ਸਮਾਨਤਾ ਰਹਿੰਦੀ ਹੈ । ਦੁੱਖ ਵਿਚ ਵੀ ਸੂਰਤ ਅਤੇ ਮਸਤਕ ਤੇ ਦੁੱਖ ਦੀ ਲਹਿਰ ਦੀ ਬਜਾਏ ਸੁਖ ਅਤੇ ਖੁਸ਼ੀ ਦੀ ਲਹਿਰ ਵਿਖਾਈ ਦੇਵੇ, ਨਿੰਦਾ ਸੁਣਦੇ ਵੀ ਅਨੁਭਵ ਹੋਵੇ ਕਿ ਨਿੰਦਾ ਨਹੀਂ। ਸੰਪੂਰਨ ਸਥਿਤੀ ਨੂੰ ਪ੍ਰੀਪਕਵ ਕਰਨ ਦੇ ਲਈ ਇਹ ਮਹਿਮਾ ਯੋਗ ਸ਼ਬਦ ਹਨ - ਅਜਿਹੀ ਸਮਾਨਤਾ ਰਹੇ ਤਾਂ ਕਹਾਂਗੇ ਬਾਪ ਸਮਾਨ। ਜਰਾ ਵੀ ਵ੍ਰਿਤੀ ਵਿਚ ਇਹ ਨਾ ਆਵੇ ਕਿ ਇਹ ਦੁਸ਼ਮਣ ਹੈ, ਗਾਲੀ ਦੇਣ ਵਾਲਾ ਹੈ ਅਤੇ ਇਹ ਮਹਿਮਾ ਕਰਨ ਵਾਲਾ ਹੈ।

ਸਲੋਗਨ:-
ਨਿਰੰਤਰ ਯੋਗ ਅਭਿਆਸ ਤੇ ਅਟੈਂਸ਼ਨ ਦਵੋ ਤਾਂ ਫਸਟ ਡਵੀਜ਼ਨ ਵਿਚ ਨੰਬਰ ਮਿਲ ਜਾਵੇਗਾ।

ਇਹ ਅਵਿਅਕਤ ਇਸ਼ਾਰੇ :- ਏਕਤਾ ਅਤੇ ਵਿਸ਼ਵਾਸ਼ ਦੀ ਵਿਸ਼ੇਸ਼ਤਾ ਦ੍ਵਾਰਾ ਸਫਲਤਾ ਸੰਪੰਨ ਬਣੋ

ਬ੍ਰਾਹਮਣ ਪਰਿਵਾਰ ਦੀ ਵਿਸ਼ੇਸ਼ਤਾ ਹੈ - ਅਨੇਕ ਹੁੰਦੇ ਵੀ ਇਕ। ਤੁਹਾਡੇ ਸਭ ਸੇਵਾਕੇਂਦਰਾ ਦਾ ਵਾਇਬ੍ਰੇਸ਼ਨ ਅਜਿਹਾ ਹੋਵੇ ਜੋ ਸਭ ਨੂੰ ਮਹਿਸੂਸ ਹੋਵੇ ਕਿ ਇਹ ਅਨੇਕ ਨਹੀਂ ਲੇਕਿਨ ਇਕ ਹਨ। ਤੁਹਾਡੀ ਏਕਤਾ ਦਾ ਵਾਇਬ੍ਰੇਸ਼ਨ ਸਾਰੇ ਵਿਸ਼ਵ ਵਿਚ ਇਕ ਧਰਮ, ਇੱਕ ਰਾਜ ਸਥਾਪਨ ਕਰੇਗਾ। ਤਾਂ ਵਿਸ਼ੇਸ਼ ਅਟੈਂਸ਼ਨ ਦੇਕੇ ਅਲ੍ਹਗਵਾਦ ਨੂੰ ਮਿਟਾ ਕੇ ਏਕਤਾ ਕਾਇਮ ਕਰੋ।