05.09.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਹਾਡੀ
ਪ੍ਰਤਿਗਿਆ ਹੈ ਕਿ ਜਦੋਂ ਤੱਕ ਅਸੀਂ ਪਾਵਨ ਨਹੀਂ ਬਣੇ ਹਾਂ , ਤੱਦ ਤਕ ਬਾਪ ਨੂੰ ਯਾਦ ਕਰਦੇ ਰਹਾਂਗੇ
, ਇੱਕ ਬਾਪ ਨੂੰ ਹੀ ਪਿਆਰ ਕਰਾਂਗੇ ”
ਪ੍ਰਸ਼ਨ:-
ਸਿਆਣੇ ਬੱਚੇ ਸਮੇਂ
ਨੂੰ ਵੇਖਦੇ ਹੋਏ ਕਿਹੜਾ ਪੁਰਸ਼ਾਰਥ ਕਰਨਗੇ?
ਉੱਤਰ:-
ਅੰਤ ਵਿਚ ਜੱਦ
ਸ਼ਰੀਰ ਛੁਟੇ ਤਾਂ ਬਸ ਇੱਕ ਬਾਬਾ ਦੀ ਹੀ ਯਾਦ ਰਹੇ ਹੋਰ ਕੁਝ ਵੀ ਯਾਦ ਨਾ ਆਏ। ਇਵੇਂ ਦਾ ਪੁਰਸ਼ਾਰਥ
ਸਿਆਣੇ ਬੱਚੇ ਹੁਣ ਤੋਂ ਕਰਦੇ ਰਹਿਣਗੇ ਕਿਓਂਕਿ ਕਰਮਾਤੀਤ ਬਣ ਕੇ ਜਾਣਾ ਹੈ ਇਸ ਦੇ ਲਈ ਇਸ ਪੁਰਾਣੀ
ਖਾਲ ਤੋਂ ਮਮਤਵ ਕੱਢਦੇ ਜਾਓ, ਬਸ ਅਸੀਂ ਜਾ ਰਹੇ ਹਾਂ ਬਾਬਾ ਦੇ ਕੋਲ।
ਗੀਤ:-
ਨਾ ਵੋ ਹਮਸੇ
ਜੁਦਾ ਹੋਣਗੇ...
ਓਮ ਸ਼ਾਂਤੀ
ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ, ਬੱਚੇ ਪ੍ਰਤਿਗਿਆ ਕਰਦੇ ਹਨ ਬੇਹੱਦ ਦੇ ਬਾਪ ਨਾਲ। ਬਾਬਾ ਅਸੀਂ
ਤੁਹਾਡੇ ਬਣੇ ਹਾਂ, ਅੰਤ ਤਕ ਜੱਦ ਤਕ ਅਸੀਂ ਸ਼ਾਂਤੀਧਾਮ ਵਿੱਚ ਪਹੁੰਚੇੰ, ਤੁਹਾਨੂੰ ਯਾਦ ਕਰਨ ਨਾਲ
ਸਾਡੇ ਜਨਮ - ਜਨਮਾਂਤ੍ਰ ਦੇ ਪਾਪ ਜੋ ਸਿਰ ਤੇ ਹਨ, ਉਹ ਸੜ੍ਹ ਜਾਣਗੇ। ਇਸ ਨੂੰ ਹੀ ਯੋਗ ਅਗਨੀ ਕਿਹਾ
ਜਾਂਦਾ ਹੈ, ਹੋਰ ਕੋਈ ਉਪਾਅ ਨਹੀਂ। ਪਤਿਤ - ਪਾਵਨ ਅਤੇ ਸ਼੍ਰੀ ਸ਼੍ਰੀ 108 ਜਗਤਗੁਰੂ ਇੱਕ ਨੂੰ ਹੀ
ਕਿਹਾ ਜਾਂਦਾ ਹੈ। ਉਹ ਹੀ ਜਗਤ ਦਾ ਬਾਪ, ਜਗਤ ਦਾ ਸਿਖਿਅਕ, ਜਗਤ ਦਾ ਗੁਰੂ ਹੈ। ਰਚਨਾ ਦੇ ਆਦਿ -
ਮੱਧ - ਅੰਤ ਦਾ ਗਿਆਨ ਬਾਪ ਹੀ ਦਿੰਦੇ ਹਨ। ਇਹ ਪਤਿਤ ਦੁਨੀਆਂ ਹੈ, ਇਸ ਵਿਚ ਇੱਕ ਵੀ ਪਾਵਨ ਹੋਣਾ
ਅਸੰਭਵ ਹੈ। ਪਤਿਤ - ਪਾਵਨ ਬਾਪ ਹੀ ਸਰਵ ਦੀ ਸਦਗਤੀ ਕਰਦੇ ਹਨ। ਤੁਸੀਂ ਵੀ ਉਨ੍ਹਾਂ ਦੇ ਬੱਚੇ ਬਣੇ
ਹੋ। ਤੁਸੀਂ ਸਿੱਖ ਰਹੇ ਹੋ ਕਿ ਜਗਤ ਨੂੰ ਪਾਵਨ ਕਿਵੇਂ ਬਣਾਈਏ? ਸ਼ਿਵ ਦੇ ਅੱਗੇ ਤ੍ਰਿਮੂਰਤੀ ਜਰੂਰ
ਚਾਹੀਦਾ ਹੈ। ਇਹ ਵੀ ਲਿਖਣਾ ਹੈ ਡੀ.ਟੀ. ਸਾਵਰਨਟੀ ਤੁਹਾਡਾ ਜਨਮ ਸਿੱਧ ਅਧਿਕਾਰ ਹੈ। ਸੋ ਵੀ ਹੁਣ
ਕਲਪ ਦੇ ਸੰਗਮ ਯੁਗੇ। ਕਲੀਅਰ ਲਿੱਖਣ ਬਗੈਰ ਮਨੁੱਖ ਕੁਝ ਸਮਝ ਨਹੀਂ ਸਕਦੇ। ਅਤੇ ਦੂਜੀ ਗੱਲ ਸਿਰਫ
ਬੀ. ਕੇ. ਨਾਮ ਜੋ ਪੈਂਦਾ ਹੈ, ਉਸ ਵਿਚ ਪ੍ਰਜਾਪਿਤਾ ਅੱਖਰ ਜਰੂਰੀ ਹੈ ਕਿਓਂਕਿ ਬ੍ਰਹਮਾ ਨਾਮ ਵੀ
ਬਹੁਤਿਆਂ ਦਾ ਹੈ। ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਿਆ ਲਿਖਣਾ ਹੈ। ਤੁਸੀਂ ਜਾਣਦੇ
ਹੋ ਪੱਥਰ ਜਿਹੇ ਵਿਸ਼ਵ ਨੂੰ ਪਾਵਨ, ਪਾਰਸ ਤਾਂ ਇੱਕ ਬਾਪ ਹੀ ਬਣਾਉਣਗੇ। ਇਸ ਸਮੇਂ ਇੱਕ ਵੀ ਪਾਵਨ ਹੈ
ਨਹੀਂ। ਸਭ ਇੱਕ - ਦੋ ਨਾਲ ਲੜਦੇ, ਗਾਲੀਆਂ ਦਿੰਦੇ ਰਹਿੰਦੇ ਹਨ। ਬਾਪ ਦੇ ਲਈ ਵੀ ਕਹਿ ਦਿੰਦੇ ਹਨ -
ਕੱਛ - ਮੱਛ ਅਵਤਾਰ। ਅਵਤਾਰ ਕਿਸ ਨੂੰ ਕਿਹਾ ਜਾਂਦਾ ਹੈ ਇਹ ਵੀ ਸਮਝਦੇ ਨਹੀਂ। ਅਵਤਾਰ ਤਾਂ ਹੁੰਦਾ
ਹੀ ਇੱਕ ਦਾ ਹੈ। ਉਹ ਵੀ ਅਲੌਕਿਕ ਢੰਗ ਨਾਲ ਸ਼ਰੀਰ ਵਿਚ ਪ੍ਰਵੇਸ਼ ਕਰ ਵਿਸ਼ਵ ਨੂੰ ਪਾਵਨ ਬਣਾਉਂਦੇ ਹਨ।
ਅਤੇ ਆਤਮਾਵਾਂ ਤਾਂ ਆਪਣਾ - ਆਪਣਾ ਸ਼ਰੀਰ ਲੈਂਦੀਆਂ ਹਨ, ਉਨ੍ਹਾਂ ਨੂੰ ਆਪਣਾ ਸ਼ਰੀਰ ਹੈ ਨਹੀਂ। ਪਰ
ਗਿਆਨ ਦਾ ਸਾਗਰ ਹੈ ਤਾਂ ਗਿਆਨ ਕਿਵੇਂ ਦੇਣਗੇ? ਸ਼ਰੀਰ ਚਾਹੀਦਾ ਹੈ ਨਾ। ਇਨ੍ਹਾਂ ਗੱਲਾਂ ਨੂੰ ਤੁਹਾਡੇ
ਸਿਵਾਏ ਹੋਰ ਕੋਈ ਨਹੀਂ ਜਾਣਦੇ ਹਨ। ਗ੍ਰਹਿਸਥ ਵਿਵਹਾਰ ਵਿਚ ਰਹਿ ਪਵਿੱਤਰ ਬਣਨਾ - ਇਹ ਬਹਾਦੁਰੀ ਦਾ
ਕੰਮ ਹੈ। ਮਹਾਵੀਰ ਅਰਥਾਤ ਵੀਰਤਾ ਵਿਖਾਈ। ਇਹ ਵੀ ਵੀਰਤਾ ਹੈ ਜੋ ਕੰਮ ਸੰਨਿਆਸੀ ਨਹੀਂ ਕਰ ਸਕਦੇ, ਉਹ
ਤੁਸੀਂ ਕਰ ਸਕਦੇ ਹੋ। ਬਾਪ ਸ਼੍ਰੀਮਤ ਦਿੰਦੇ ਹਨ ਤੁਸੀਂ ਇਵੇਂ ਗ੍ਰਹਿਸਥ ਵਿਵਹਾਰ ਵਿਚ ਰਹਿੰਦੇ ਕਮਲ
ਫੁਲ ਵਾਂਗੂੰ ਪਵਿੱਤਰ ਬਣੋ ਤੱਦ ਹੀ ਉੱਚ ਪਦ ਪਾ ਸਕੋਗੇ। ਨਹੀਂ ਤਾਂ ਵਿਸ਼ਵ ਦੀ ਬਾਦਸ਼ਾਹੀ ਕਿਵੇਂ
ਮਿਲੇਗੀ। ਇਹ ਹੈ ਹੀ ਨਰ ਤੋਂ ਨਾਰਾਇਣ ਬਣਨ ਦੀ ਪੜ੍ਹਾਈ। ਇਹ ਪਾਠਸ਼ਾਲਾ ਹੈ। ਬਹੁਤ ਪੜ੍ਹਦੇ ਹਨ ਇਸਲਈ
ਲਿਖੋ “ਈਸ਼ਵਰੀ ਵਿਸ਼ਵ ਵਿਦਿਆਲਿਆ।” ਇਹ ਤਾਂ ਬਿਲਕੁਲ ਰਾਈਟ ਅੱਖਰ ਹੈ। ਭਾਰਤਵਾਸੀ ਜਾਣਦੇ ਹਨ ਕਿ ਅਸੀਂ
ਵਿਸ਼ਵ ਦੇ ਮਾਲਿਕ ਸੀ, ਕਲ ਦੀ ਗੱਲ ਹੈ। ਹੁਣ ਤਾਂ ਰਾਧੇ - ਕ੍ਰਿਸ਼ਨ ਅਥਵਾ ਲਕਸ਼ਮੀ - ਨਾਰਾਇਣ ਦੇ
ਮੰਦਿਰ ਬਣਦੇ ਰਹਿੰਦੇ ਹਨ। ਕਈ ਤਾਂ ਫਿਰ ਪਤਿਤ ਮਨੁੱਖਾਂ ਦਾ ਵੀ ਬਣਾਉਂਦੇ ਹਨ। ਦਵਾਪਰ ਤੋਂ ਲੈਕੇ
ਤਾਂ ਹਨ ਹੀ ਪਤਿਤ ਮਨੁੱਖ। ਕਿੱਥੇ ਸ਼ਿਵ ਦਾ, ਕਿੱਥੇ ਦੇਵਤਾਵਾਂ ਦਾ ਮੰਦਿਰ ਬਣਾਉਣਾ, ਕਿੱਥੇ ਇਨ੍ਹਾਂ
ਪਤਿਤ ਮਨੁੱਖਾਂ ਦਾ। ਇਹ ਕੋਈ ਦੇਵਤਾ ਥੋੜੀ ਹਨ। ਤਾਂ ਬਾਪ ਸਮਝਾਉਂਦੇ ਹਨ ਇਨ੍ਹਾਂ ਗੱਲਾਂ ਤੇ ਠੀਕ
ਤਰ੍ਹਾਂ ਵਿਚਾਰ ਸਾਗਰ ਮੰਥਨ ਕਰਨਾ ਹੈ। ਬਾਬਾ ਤਾਂ ਸਮਝਾਉਂਦੇ ਰਹਿੰਦੇ ਹਨ ਦਿਨ - ਪ੍ਰਤੀਦਿਨ ਲਿਖਤ
ਚੇਂਜ ਹੁੰਦੀ ਰਹੇਗੀ, ਇਵੇਂ ਨਹੀਂ ਪਹਿਲੇ ਕਿਓਂ ਨਹੀਂ ਇਵੇਂ ਬਣਾਇਆ। ਇਵੇਂ ਨਹੀਂ ਕਹਿਣਗੇ ਪਹਿਲੇ
ਕਿਓਂ ਨਹੀਂ ਮਨਮਨਾਭਵ ਦਾ ਅਰਥ ਇਵੇਂ ਸਮਝਾਇਆ। ਅਰੇ ਪਹਿਲੇ ਹੀ ਥੋੜੀ ਇਵੇਂ ਯਾਦ ਵਿਚ ਠਹਿਰ ਸਕਣਗੇ।
ਬਹੁਤ ਥੋੜੇ ਬੱਚੇ ਹਨ ਜੋ ਹਰ ਇੱਕ ਗੱਲ ਦਾ ਰਿਸਪਾਂਡ ਪੂਰੀ ਰੀਤੀ ਕਰ ਸਕਦੇ ਹਨ। ਤਕਦੀਰ ਵਿਚ ਉੱਚ
ਪਦ ਨਹੀਂ ਹੈ, ਤਾਂ ਟੀਚਰ ਵੀ ਕਿਓਂ ਕਰਣਗੇ। ਇਵੇਂ ਤਾਂ ਨਹੀਂ ਅਸ਼ੀਰਵਾਦ ਨਾਲ ਉੱਚ ਬਣਾ ਦੇਣਗੇ। ਆਪਣੇ
ਨੂੰ ਵੇਖਣਾ ਹੈ ਅਸੀਂ ਕਿਵੇਂ ਸਰਵਿਸ ਕਰਦੇ ਹਾਂ। ਵਿਚਾਰ ਸਾਗਰ ਮੰਥਨ ਚਲਣਾ ਚਾਹੀਦਾ ਹੈ। ਗੀਤਾ ਦਾ
ਭਗਵਾਨ ਕੌਣ, ਇਹ ਚਿੱਤਰ ਬਹੁਤ ਮੁਖ ਹੈ। ਭਗਵਾਨ ਹੈ ਨਿਰਾਕਾਰ, ਉਹ ਬ੍ਰਹਮਾ ਦੇ ਸ਼ਰੀਰ ਬਗੈਰ ਤਾਂ
ਸੁਣਾ ਨਹੀਂ ਸਕਦੇ। ਉਹ ਆਉਂਦੇ ਹੀ ਹਨ ਬ੍ਰਹਮਾ ਦੇ ਤਨ ਵਿੱਚ ਸੰਗਮ ਤੇ। ਨਹੀਂ ਤਾਂ ਬ੍ਰਹਮਾ - ਵਿਸ਼ਨੂੰ
- ਸ਼ੰਕਰ ਕਿਸ ਲਈ ਹਨ। ਬਾਇਓਗ੍ਰਾਫੀ ਚਾਹੀਦੀ ਹੈ। ਕੋਈ ਵੀ ਜਾਣਦੇ ਨਹੀਂ। ਬ੍ਰਹਮਾ ਦੇ ਲਈ ਕਹਿੰਦੇ
ਹਨ 100 ਬਾਹਵਾਂ ਵਾਲੇ ਬ੍ਰਹਮਾ ਦੇ ਕੋਲ ਜਾਓ, 1000 ਬਾਹਵਾਂ ਵਾਲੇ ਦੇ ਕੋਲ ਜਾਓ। ਇਸ ਤੇ ਵੀ ਇੱਕ
ਕਹਾਣੀ ਬਣੀ ਹੋਈ ਹੈ। ਪ੍ਰਜਾਪਿਤਾ ਬ੍ਰਹਮਾ ਦੇ ਇੰਨੇ ਢੇਰ ਬੱਚੇ ਹਨ ਨਾ। ਇਥੇ ਆਉਂਦੇ ਹੀ ਹਨ
ਪਵਿੱਤਰ ਬਣਨ। ਜਨਮ - ਜਨਮਾਂਤ੍ਰ ਅਪਵਿੱਤਰ ਬਣਦੇ ਆਏ ਹਨ। ਹੁਣ ਪੂਰਾ ਪਵਿੱਤਰ ਬਣਨਾ ਹੈ। ਸ਼੍ਰੀਮਤ
ਮਿਲਦੀ ਹੈ ਮਾਮੇਕਮ ਯਾਦ ਕਰੋ। ਕਿਸੇ - ਕਿਸੇ ਨੂੰ ਤਾਂ ਹੁਣ ਤੱਕ ਵੀ ਸਮਝ ਵਿਚ ਨਹੀਂ ਆਉਂਦਾ ਕਿ ਅਸੀਂ
ਯਾਦ ਕਿਵੇਂ ਕਰੀਏ। ਮੂੰਝ ਪੈਂਦੇ ਹਨ। ਬਾਪ ਦਾ ਬਣਕੇ ਅਤੇ ਵਿਕਰਮਾਜੀਤ ਨਾ ਬਣੇ, ਪਾਪ ਨਾ ਕੱਟੇ,
ਯਾਦ ਦੀ ਯਾਤਰਾ ਵਿਚ ਨਾ ਰਹੇ ਤਾਂ ਉਹ ਕੀ ਪਦ ਪਾਉਣਗੇ। ਭਾਵੇਂ ਸਰੈਂਡਰ ਹਨ ਪਰ ਉਨ੍ਹਾਂ ਤੋਂ ਕੀ
ਫਾਇਦਾ। ਜਦ ਤੱਕ ਪੁੰਨ ਆਤਮਾ ਬਣ ਹੋਰਾਂ ਨੂੰ ਨਾ ਬਣਾਉਣ ਉਦੋਂ ਤੱਕ ਉੱਚ ਪਦ ਪਾ ਨਹੀਂ ਸਕਦੇ। ਜਿੰਨਾ
ਥੋੜਾ ਮੈਨੂੰ ਯਾਦ ਕਰਨਗੇ, ਘੱਟ ਪਦ ਪਾਉਣਗੇ। ਡਬਲ ਤਾਜਧਾਰੀ ਕਿਵੇਂ ਬਣਨਗੇ, ਫਿਰ ਨੰਬਰਵਾਰ
ਪੁਰਸ਼ਾਰਥ ਅਨੁਸਾਰ ਦੇਰੀ ਨਾਲ ਆਉਣਗੇ। ਇਵੇਂ ਨਹੀਂ ਅਸੀਂ ਸਭ ਕੁਝ ਸਰੈਂਡਰ ਕਰ ਦਿੱਤਾ ਹੈ ਇਸਲਈ ਡਬਲ
ਸਿਰਤਾਜ ਬਣਾਂਗੇ। ਨਹੀਂ। ਪਹਿਲੇ ਦਾਸ - ਦਾਸੀਆਂ ਬਣਦੇ - ਬਣਦੇ ਫਿਰ ਪਿਛਾੜੀ ਵਿਚ ਥੋੜਾ ਮਿਲ
ਜਾਵੇਗਾ। ਬਹੁਤਿਆਂ ਨੂੰ ਇਹ ਹੰਕਾਰ ਰਹਿੰਦਾ ਹੈ ਨਾ ਅਸੀਂ ਤਾਂ ਸਰੈਂਡਰ ਹਾਂ। ਅਰੇ ਯਾਦ ਬਗੈਰ ਕੀ
ਬਣ ਸਕਾਂਗੇ। ਦਾਸ - ਦਾਸੀਆਂ ਬਣਨ ਤੋਂ ਤਾਂ ਸਾਹੂਕਾਰ ਪਰਜਾ ਬਣਨਾ ਚੰਗਾ ਹੈ। ਦਾਸ - ਦਾਸੀਆਂ ਵੀ
ਕੋਈ ਕ੍ਰਿਸ਼ਨ ਦੇ ਨਾਲ ਥੋੜ੍ਹੀ ਨਾ ਝੂਲ ਸਕਣਗੇ। ਇਹ ਬਹੁਤ ਸਮਝਣ ਦੀਆਂ ਗੱਲਾਂ ਹਨ, ਇਨ੍ਹਾਂ ਲਈ ਬੜੀ
ਮਿਹਨਤ ਕਰਨੀ ਪਵੇ। ਥੋੜੇ ਵਿਚ ਖੁਸ਼ ਨਹੀਂ ਹੋਣਾ ਹੈ। ਅਸੀਂ ਵੀ ਰਾਜਾ ਬਣਾਂਗੇ। ਇਵੇਂ ਤਾਂ ਫਿਰ ਢੇਰ
ਰਾਜਾ ਬਣ ਜਾਣ। ਬਾਪ ਕਹਿੰਦੇ ਹਨ ਪਹਿਲੀ ਮੁਖ ਹੈ ਯਾਦ ਦੀ ਯਾਤਰਾ ਜੋ ਚੰਗੀ ਤਰ੍ਹਾਂ ਯਾਦ ਵਿਚ
ਰਹਿੰਦੇ ਹਨ, ਉਨ੍ਹਾਂ ਨੂੰ ਖੁਸ਼ੀ ਰਹਿੰਦੀ ਹੈ। ਬਾਪ ਸਮਝਾਉਂਦੇ ਹਨ ਆਤਮਾ ਇੱਕ ਸ਼ਰੀਰ ਛੱਡ ਦੂਜਾ
ਲੈਂਦੀ ਹੈ। ਸਤਿਯੁਗ ਵਿੱਚ ਖੁਸ਼ੀ ਨਾਲ ਇੱਕ ਸ਼ਰੀਰ ਛੱਡ ਦੂਜਾ ਲੈਂਦੇ ਹਨ ਇਥੇ ਤਾਂ ਰੋਣ ਲੱਗ ਪੈਂਦੇ
ਹਨ, ਸਤਯੁਗ ਦੀਆਂ ਗੱਲਾਂ ਹੀ ਭੁੱਲ ਗਏ ਹਨ। ਉਥੇ ਤਾਂ ਸ਼ਰੀਰ ਇਵੇਂ ਛੱਡਦੇ ਹਨ, ਜਿਵੇਂ ਸੱਪ ਦਾ
ਮਿਸਾਲ ਹੈ ਨਾ। ਇਹ ਪੁਰਾਣਾ ਸ਼ਰੀਰ, ਹੁਣ ਛੱਡਣਾ ਹੈ। ਤੁਸੀਂ ਜਾਣਦੇ ਹੋ ਅਸੀਂ ਆਤਮਾ ਹਾਂ, ਇਹ ਤਾਂ
ਪੁਰਾਣਾ ਸ਼ਰੀਰ ਹੁਣ ਛੱਡਣਾ ਹੀ ਹੈ। ਸਿਆਣੇ ਬੱਚੇ ਜੋ ਬਾਪ ਦੀ ਯਾਦ ਵਿਚ ਰਹਿੰਦੇ ਹਨ, ਉਹ ਤਾਂ
ਕਹਿੰਦੇ ਹਨ ਬਾਪ ਦੀ ਯਾਦ ਵਿਚ ਹੀ ਸ਼ਰੀਰ ਛੱਡੀਏ, ਫਿਰ ਜਾਕੇ ਬਾਪ ਨਾਲ ਮਿਲੀਏ। ਕੋਈ ਵੀ ਮਨੁੱਖ
ਮਾਤਰ ਨੂੰ ਇਹ ਪਤਾ ਨਹੀਂ ਹੈ ਕਿ ਕਿਵੇਂ ਮਿਲ ਸਕਦੇ ਹਨ। ਤੁਸੀਂ ਬੱਚਿਆਂ ਨੂੰ ਰਸਤਾ ਮਿਲਿਆ ਹੈ।
ਹੁਣ ਪੁਰਸ਼ਾਰਥ ਕਰ ਰਹੇ ਹੋ, ਜਿਉਂਦੇ ਜੀ ਮਰੇ ਤਾਂ ਹੋ ਪਰ ਜੱਦਕਿ ਆਤਮਾ ਪਵਿੱਤਰ ਵੀ ਬਣੇ ਨਾ।
ਪਵਿੱਤਰ ਬਣ ਫਿਰ ਇਹ ਪੁਰਾਣਾ ਸ਼ਰੀਰ ਛੱਡ ਜਾਣਾ ਹੈ। ਸਮਝਦੇ ਹਨ ਕਿਤੇ ਕਰਮਾਤੀਤ ਅਵਸਥਾ ਹੋ ਜਾਵੇ
ਤਾਂ ਇਹ ਸ਼ਰੀਰ ਛੁੱਟੇ ਪਰ ਕਰਮਾਤੀਤ ਅਵਸਥਾ ਹੋਵੇਗੀ ਤਾਂ ਆਪ ਹੀ ਸ਼ਰੀਰ ਛੁੱਟ ਜਾਵੇਗਾ। ਬਸ ਅਸੀਂ
ਬਾਬਾ ਦੇ ਕੋਲ ਜਾਕੇ ਰਹੀਏ। ਇਸ ਪੁਰਾਣੇ ਸ਼ਰੀਰ ਤੋਂ ਜਿਵੇਂ ਨਫਰਤ ਆਉਂਦੀ ਹੈ। ਸੱਪ ਨੂੰ ਪੁਰਾਣੀ
ਖਾਲ ਤੋਂ ਨਫਰਤ ਹੁੰਦੀ ਹੋਵੇਗੀ ਨਾ। ਤੁਹਾਡੀ ਨਵੀਂ ਖਾਲ ਤਿਆਰ ਹੋ ਰਹੀ ਹੈ। ਪਰ ਜਦ ਕਰਮਾਤੀਤ ਅਵਸਥਾ
ਹੋਵੇ, ਪਿਛਾੜੀ ਨੂੰ ਤੁਹਾਡੀ ਇਵੇਂ ਦੀ ਅਵਸਥਾ ਹੋਵੇਗੀ। ਬਸ ਹੁਣ ਅਸੀਂ ਜਾ ਰਹੇ ਹਾਂ। ਲੜਾਈ ਦੀ ਵੀ
ਪੂਰੀ ਤਿਆਰੀ ਹੋਵੇਗੀ। ਵਿਨਾਸ਼ ਦਾ ਸਾਰਾ ਮਦਾਰ ਤੁਹਾਡੀ ਕਰਮਾਤੀਤ ਅਵਸਥਾ ਹੋਣ ਤੇ ਹੈ। ਅੰਤ ਵਿਚ
ਕਰਮਾਤੀਤ ਅਵਸਥਾ ਨੂੰ ਨੰਬਰਵਾਰ ਸਭ ਪਹੁੰਚ ਜਾਣਗੇ। ਕਿੰਨਾ ਫਾਇਦਾ ਹੈ। ਤੁਸੀਂ ਵਿਸ਼ਵ ਦੇ ਮਾਲਿਕ
ਬਣਦੇ ਹੋ ਕਿੰਨਾ ਬਾਪ ਨੂੰ ਯਾਦ ਕਰਨਾ ਚਾਹੀਦਾ ਹੈ। ਤੁਸੀਂ ਵੇਖੋਗੇ ਕਈ ਇਵੇਂ ਦੇ ਵੀ ਨਿਕਲਣਗੇ ਜੋ
ਬਸ ਉਠਦੇ - ਬੈਠਦੇ ਬਾਪ ਨੂੰ ਯਾਦ ਕਰਦੇ ਰਹਿਣਗੇ। ਮੌਤ ਸਾਹਮਣੇ ਖੜਿਆ ਹੈ। ਅਖਬਾਰਾਂ ਵਿਚ ਇਵੇਂ
ਵਿਖਾਉਂਦੇ ਹਨ, ਜਿਵੇਂ ਕਿ ਹੁਣੇ - ਹੁਣੇ ਲੜਾਈ ਛਿੜਣੀ ਹੈ। ਵੱਡੀ ਲੜਾਈ ਛਿੜੇਗੀ ਤਾਂ ਬੰਬਜ਼ ਚਲਣਗੇ।
ਦੇਰੀ ਨਹੀਂ ਲੱਗੇਗੀ। ਹਾਂ - ਹਾਂ ਭਾਵੇਂ ਕਰਦੇ ਰਹਿੰਦੇ ਹਨ, ਸਮਝਦੇ ਕੁਝ ਵੀ ਨਹੀਂ। ਯਾਦ ਵਿਚ ਨਹੀਂ
ਰਹਿੰਦੇ। ਜੋ ਦੇਹ - ਅਭਿਮਾਨ ਵਿਚ ਰਹਿੰਦੇ ਹਨ, ਇਹ ਦੁਨੀਆਂ ਯਾਦ ਰਹਿੰਦੀ ਹੈ, ਉਹ ਕੀ ਸਮਝ ਸਕਣਗੇ।
ਹੁਣ ਬਾਪ ਕਹਿੰਦੇ ਹਨ ਦੇਹੀ - ਅਭਿਮਾਨੀ ਬਣੋ। ਦੇਹ ਨੂੰ ਭੁੱਲ ਜਾਣਾ ਹੈ। ਪਿਛਾੜੀ ਵਿਚ ਤੁਸੀਂ
ਬਹੁਤ ਕੋਸ਼ਿਸ਼ ਕਰਨ ਲਗ ਪੈਂਦੇ ਹੋ, ਹੁਣ ਤੁਸੀਂ ਸਮਝਦੇ ਨਹੀਂ ਹੋ। ਪਿਛਾੜੀ ਵਿਚ ਬਹੁਤ - ਬਹੁਤ
ਪਛਤਾਉਣਗੇ। ਬਾਬਾ ਸਾਖਸ਼ਾਤਕਾਰ ਵੀ ਕਰਾਉਣਗੇ। ਇਹ - ਇਹ ਪਾਪ ਕੀਤੇ ਹਨ। ਹੁਣ ਖਾਓ ਸਜ਼ਾ। ਪਦ ਵੀ ਵੇਖੋ।
ਸ਼ੁਰੂ ਵਿਚ ਵੀ ਇਵੇਂ ਸਾਖਸ਼ਾਤਕਾਰ ਕਰਦੇ ਸੀ ਫਿਰ ਪਿਛਾੜੀ ਵਿਚ ਵੀ ਸਾਖਸ਼ਾਤਕਾਰ ਕਰਨਗੇ।
ਬਾਪ ਕਹਿੰਦੇ ਹਨ ਆਪਣੀ
ਪਤ (ਇੱਜਤ) ਨਾ ਗਵਾਓ। ਪੜ੍ਹਾਈ ਵਿਚ ਲੱਗ ਜਾਣ ਦਾ ਪੁਰਸ਼ਾਰਥ ਕਰੋ। ਆਪਣੇ ਨੂੰ ਆਤਮਾ ਸਮਝ ਮਾਮੇਕਮ
ਯਾਦ ਕਰੋ। ਉਹ ਹੀ ਪਤਿਤ - ਪਾਵਨ ਹੈ। ਦੁਨੀਆਂ ਵਿਚ ਕੋਈ ਪਤਿਤ - ਪਾਵਨ ਹੈ ਨਹੀਂ। ਸ਼ਿਵ ਭਗਵਾਨੁਵਾਚ,
ਜੱਦ ਕਿ ਕਹਿੰਦੇ ਹਨ ਸਰਵ ਦਾ ਸਦਗਤੀ ਦਾਤਾ ਪਤਿਤ - ਪਾਵਨ ਇੱਕ। ਉਨ੍ਹਾਂ ਨੂੰ ਹੀ ਸਭ ਯਾਦ ਕਰਦੇ ਹਨ।
ਪਰ ਜੱਦ ਆਪਣੇ ਨੂੰ ਆਤਮਾ ਬਿੰਦੀ ਸਮਝਣ ਤਾਂ ਬਾਪ ਦੀ ਯਾਦ ਆਏ। ਤੁਸੀਂ ਜਾਣਦੇ ਹੋ ਸਾਡੀ ਆਤਮਾ ਵਿਚ
84 ਜਨਮਾਂ ਦਾ ਪਾਰ੍ਟ ਨੂੰਧਿਆ ਹੋਇਆ ਹੈ, ਉਹ ਕਦੇ ਵਿਨਾਸ਼ ਹੋਣ ਦਾ ਨਹੀਂ ਹੈ। ਇਹ ਸਮਝਣਾ ਕੋਈ ਮਾਸੀ
ਦਾ ਘਰ ਨਹੀਂ ਹੈ, ਭੁੱਲ ਜਾਂਦੇ ਹਨ ਇਸਲਈ ਕਿਸੇ ਨੂੰ ਸਮਝਾ ਨਹੀਂ ਸਕਦੇ। ਦੇਹ - ਅਭਿਮਾਨ ਨੇ
ਬਿਲਕੁਲ ਸਭ ਨੂੰ ਮਾਰ ਦਿੱਤਾ ਹੈ। ਇਹ ਮ੍ਰਿਤਯੁਲੋਕ ਬਣ ਗਿਆ ਹੈ। ਸਭ ਅਕਾਲੇ ਮਰਦੇ ਰਹਿੰਦੇ ਹਨ।
ਜਿਵੇਂ ਜਾਨਵਰ - ਪੰਛੀ ਆਦਿ ਮਰ ਜਾਂਦੇ ਉਵੇਂ ਮਨੁੱਖ ਵੀ ਮਰ ਜਾਂਦੇ, ਫਰਕ ਕੁਝ ਨਹੀਂ। ਲਕਸ਼ਮੀ -
ਨਾਰਾਇਣ ਤਾਂ ਅਮਰਲੋਕ ਦੇ ਮਾਲਿਕ ਹਨ ਨਾ। ਅਕਾਲੇ ਮ੍ਰਿਤਯੁ ਉਥੇ ਹੁੰਦੀ ਨਹੀਂ। ਦੁੱਖ ਹੀ ਨਹੀਂ। ਇਥੇ
ਤਾਂ ਦੁੱਖ ਹੁੰਦਾ ਹੈ ਤਾਂ ਜਾਕੇ ਮਰਦੇ ਹਨ। ਅਕਾਲੇ ਮ੍ਰਿਤਯੁ ਆਪੇ ਹੀ ਲੈ ਆਉਂਦੇ ਹਨ, ਇਹ ਮੰਜ਼ਿਲ
ਬੜੀ ਉੱਚੀ ਹੈ। ਕਦੀ ਵੀ ਕ੍ਰਿਮੀਨਲ ਆਈ ਨਾ ਬਣੇ, ਇਸ ਵਿਚ ਮਿਹਨਤ ਹੈ। ਇੰਨਾ ਉੱਚ ਪਦ ਪਾਉਣਾ ਕੋਈ
ਮਾਸੀ ਦਾ ਘਰ ਨਹੀਂ ਹੈ। ਬਹਾਦੁਰੀ ਚਾਹੀਦੀ ਹੈ ਨਾ। ਨਹੀਂ ਤਾਂ ਥੋੜੀ ਗੱਲ ਵਿਚ ਹੀ ਡਰ ਜਾਂਦੇ ਹਨ।
ਕੋਈ ਬਦਮਾਸ਼ ਅੰਦਰ ਘੁਸ ਆਏ, ਹੱਥ ਲਗਾਏ ਤਾਂ ਡੰਡਾ ਲਗਾ ਕੇ ਭਜਾ ਦੇਣਾ ਚਾਹੀਦਾ ਹੈ। ਡਰਪੋਕ ਥੋੜੀ
ਬਣਨਾ ਹੈ। ਸ਼ਿਵ ਸ਼ਕਤੀ ਪਾਂਡਵ ਸੈਨਾ ਗਾਈ ਹੋਈ ਹੈ ਨਾ। ਜੋ ਸ੍ਵਰਗ ਦੇ ਦੁਆਰੇ ਖੋਲਦੇ ਹਨ। ਨਾਮ ਬਾਲਾ
ਹੈ ਤਾਂ ਫਿਰ ਇਵੇਂ ਦੀ ਬਹਾਦੁਰੀ ਵੀ ਚਾਹੀਦੀ ਹੈ। ਜਦ ਸਰਵਸ਼ਕਤੀਮਾਨ ਬਾਪ ਦੀ ਯਾਦ ਵਿਚ ਰਹਿਣਗੇ ਤੱਦ
ਉਹ ਸ਼ਕਤੀ ਪ੍ਰਵੇਸ਼ ਕਰੇਗੀ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ, ਇਸ ਯੋਗ ਅਗਨੀ ਤੋਂ ਹੀ
ਵਿਕਰਮ ਵਿਨਾਸ਼ ਹੋਣਗੇ ਫਿਰ ਵਿਕਰਮਾਜੀਤ ਰਾਜਾ ਬਣ ਜਾਣਗੇ। ਮਿਹਨਤ ਹੈ ਯਾਦ ਦੀ, ਜੋ ਕਰੇਗਾ ਸੋ ਪਾਏਗਾ।
ਦੂਜੇ ਨੂੰ ਵੀ ਸਾਵਧਾਨ ਕਰਨਾ ਹੈ। ਯਾਦ ਦੀ ਯਾਤਰਾ ਨਾਲ ਹੀ ਬੇੜਾ ਪਾਰ ਹੋਵੇਗਾ। ਪੜ੍ਹਾਈ ਨੂੰ ਯਾਤਰਾ
ਨਹੀਂ ਕਿਹਾ ਜਾਂਦਾ ਹੈ। ਉਹ ਹੈ ਜਿਸਮਾਨੀ ਯਾਤਰਾ, ਇਹ ਹੈ ਰੂਹਾਨੀ ਯਾਤਰਾ, ਸਿੱਧਾ ਸ਼ਾਂਤੀਧਾਮ ਆਪਣੇ
ਘਰ ਚਲੇ ਜਾਣਗੇ। ਬਾਪ ਵੀ ਘਰ ਵਿਚ ਰਹਿੰਦੇ ਹਨ। ਮੈਨੂੰ ਯਾਦ ਕਰਦੇ - ਕਰਦੇ ਤੁਸੀਂ ਘਰ ਪਹੁੰਚ ਜਾਓਗੇ।
ਇਥੇ ਸਭ ਨੂੰ ਪਾਰ੍ਟ ਵਜਾਉਣਾ ਹੈ। ਡਰਾਮਾ ਤਾਂ ਅਵਿਨਾਸ਼ੀ ਚਲਦਾ ਹੀ ਰਹਿੰਦਾ ਹੈ। ਬੱਚਿਆਂ ਨੂੰ
ਸਮਝਾਉਂਦੇ ਰਹਿੰਦੇ ਹਨ ਇੱਕ ਤਾਂ ਬਾਪ ਦੀ ਯਾਦ ਵਿਚ ਰਹੋ ਅਤੇ ਪਵਿੱਤਰ ਬਣੋ, ਦੈਵੀਗੁਣ ਧਾਰਨ ਕਰੋ
ਅਤੇ ਜਿੰਨੀ ਸਰਵਿਸ ਕਰਨਗੇ ਉੰਨਾ ਉੱਚ ਪਦ ਪਾਉਣਗੇ। ਕਲਿਆਣਕਾਰੀ ਜਰੂਰ ਬਣਨਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਹਮੇਸ਼ਾ ਯਾਦ
ਰਹੇ ਸਰਵਸ਼ਕਤੀਮਾਨ ਬਾਪ ਸਾਡੇ ਨਾਲ ਹੈ, ਇਸ ਸਮ੍ਰਿਤੀ ਨਾਲ ਸ਼ਕਤੀ ਪ੍ਰਵੇਸ਼ ਕਰੇਗੀ, ਵਿਕਰਮ ਭਸਮ ਹੋਣਗੇ।
ਸ਼ਿਵਸ਼ਕਤੀ ਪਾਂਡਵ ਸੈਨਾ ਨਾਮ ਹੈ, ਤਾਂ ਬਹਾਦੁਰੀ ਵਿਖਾਉਣੀ ਹੈ, ਡਰਪੋਕ ਨਹੀਂ ਬਣਨਾ ਹੈ।
2. ਜਿਉਂਦੇ ਜੀ ਮਰਨ ਦੇ
ਬਾਦ ਇਹ ਅਹੰਕਾਰ ਨਾ ਆਏ ਕਿ ਮੈ ਤਾਂ ਸਰੈਂਡਰ ਹਾਂ। ਸਰੈਂਡਰ ਹੋ ਪੁੰਨਯ ਆਤਮਾ ਬਣ ਹੋਰਾਂ ਨੂੰ
ਬਣਾਉਣਾ ਹੈ, ਇਸ ਵਿਚ ਹੀ ਫਾਇਦਾ ਹੈ।
ਵਰਦਾਨ:-
ਨਿਰਵਿਘਣ ਸਥਿਤੀ
ਦ੍ਵਾਰਾ ਆਪਣਾ ਫਾਉਂਡੇਸ਼ਨ ਨੂੰ ਮਜ਼ਬੂਤ ਬਣਾਉਣ ਵਾਲੇ ਪਾਸ ਵਿੱਦ ਆਨਰ ਭਵ ਜੋ ਬੱਚੇ ਬਹੁਤ ਕਾਲ ਤੋਂ
ਨਿਰਵਿਘਣ ਸਥਿਤੀ ਦੇ ਅਨੁਭਵੀ ਹਨ ਉਨ੍ਹਾਂ ਦ ਫਾਉਂਡੇਸ਼ਨ ਪੱਕਾ ਹੋਣ ਦੇ ਕਾਰਣ ਆਪ ਵੀ ਸ਼ਕਤੀਸ਼ਾਲੀ
ਰਹਿੰਦੇ ਹਨ ਅਤੇ ਦੂਜਿਆਂ ਨੂੰ ਵੀ ਸ਼ਕਤੀਸ਼ਾਲੀ ਬਣਾਉਂਦੇ ਹਨ। ਬਹੁਤਕਾਲ ਦੀ ਸ਼ਕਤੀਸ਼ਾਲੀ,
ਨਿਰਵਿਘਣ ਆਤਮਾ ਅੰਤ ਵਿਚ ਵੀ ਨਿਰਵਿਘਣ ਬਣ ਪਾਸ ਵਿਧ ਆਨਰ ਬਣ ਜਾਂਦੀ ਹੈ ਜਾਂ ਫਸਟ ਡਵੀਜ਼ਨ ਵਿਚ ਆ
ਜਾਂਦੀ ਹੈ। ਤਾਂ ਸਦਾ ਇਹ ਹੀ ਲਕਸ਼ ਰਹੇ ਕਿ ਬਹੁਤ ਕਾਲ ਤੋਂ ਨਿਰਵਿਘਣ ਸਥਿਤੀ ਦਾ ਅਨੁਭਵ ਜਰੂਰ ਕਰਨਾ
ਹੈ।
ਸਲੋਗਨ:-
ਹਰ ਆਤਮਾ ਦੇ
ਪ੍ਰਤੀ ਸਦਾ ਉਪਕਾਰ ਮਤਲਬ ਸ਼ੁਭ ਕਾਮਨਾ ਰੱਖੋ ਤਾਂ ਖੁਦ ਹੀ ਦੁਆਵਾਂ ਪ੍ਰਾਪਤ ਹੋਣਗੀਆਂ।
ਅਵਿਅਕਤ ਇਸ਼ਾਰੇ :- ਹੁਣ
ਲਗਨ ਦੀ ਅਗਨੀ ਨੂੰ ਪ੍ਰਜਵਲਿਤ ਕਰ ਯੋਗ ਨੂੰ ਜਵਾਲਾ ਰੂਪ ਬਣਾਓ।
ਯੋਗ ਮਾਨਾ ਸ਼ਾਂਤੀ ਦੀ
ਸ਼ਕਤੀ। ਇਹ ਸ਼ਾਂਤੀ ਦੀ ਸ਼ਕਤੀ ਬਹੁਤ ਸਹਿਜ ਖੁਦ ਅਤੇ ਦੂਜਿਆਂ ਨੂੰ ਪਰਿਵਰਤਨ ਕਰਦੀ ਹੈ, ਇਸ ਨਾਲ
ਵਿਅਕਤੀ ਵੀ ਬਦਲ ਜਾਣਗੇ ਤਾਂ ਪ੍ਰਕ੍ਰਿਤੀ ਵੀ ਬਦਲ ਜਾਵੇਗੀ। ਵਿਅਕਤੀਆਂ ਨੂੰ ਤਾਂ ਮੂੰਹ ਦਾ ਕੋਰਸ
ਕਰਵਾ ਲੈਂਦੇ ਹੋ ਲੇਕਿਨ ਪ੍ਰਕ੍ਰਿਤੀ ਨੂੰ ਬਦਲਣ ਦੇ ਲਈ ਸ਼ਾਂਤੀ ਦੀ ਸ਼ਕਤੀ ਮਤਲਬ ਯੋਗਬਲ ਹੀ ਚਾਹੀਦਾ
ਹੈ।