05.10.25     Avyakt Bapdada     Punjabi Murli     03.03.2007    Om Shanti     Madhuban


ਪਰਮਾਤਮ ਸੰਗ ਵਿੱਚ , ਗਿਆਨ ਦਾ ਗੁਲਾਲ , ਗੁਣ ਅਤੇ ਸ਼ਕਤੀਆਂ ਦਾ ਰੰਗ ਲਗਾਉਣਾ ਹੀ ਸੱਚੀ ਹੋਲੀ ਮਨਾਉਣਾ ਹੈ


ਅੱਜ ਬਾਪਦਾਦਾ ਆਪਣੇ ਲਕੀਏਸਟ ਅਤੇ ਹੋਲੀਏਸਟ ਬੱਚਿਆਂ ਨੂੰ ਨਾਲ ਹੋਲੀ ਮਨਾਉਣ ਆਏ ਹਨ। ਦੁਨੀਆਂ ਵਾਲੇ ਤਾਂ ਕੋਈ ਉਤਸਵ ਸਿਰਫ਼ ਮਨਾਉਂਦੇ ਹਨ ਪਰ ਤੁਸੀਂ ਬੱਚੇ ਸਿਰਫ਼ ਮਨਾਉਂਦੇ ਨਹੀਂ, ਮਨਾਉਣਾ ਮਤਲਬ ਬਣਨਾ। ਤਾਂ ਤੁਸੀਂ ਹੋਲੀ ਮਤਲਬ ਪਵਿੱਤਰ ਆਤਮਾਵਾਂ ਬਣ ਗਏ। ਤੁਸੀਂ ਸਭ ਕਿਹੜੀਆਂ ਆਤਮਾਵਾਂ ਹੋ? ਹੋਲੀ ਮਤਲਬ ਮਹਾਨ ਪਵਿੱਤਰ ਆਤਮਾਵਾਂ। ਦੁਨੀਆਂ ਵਾਲੇ ਤਾਂ ਸ਼ਰੀਰ ਨੂੰ ਸਥੂਲ ਰੰਗ ਨਾਲ ਰੰਗਦੇ ਹਨ ਪਰ ਤੁਸੀਂ ਆਤਮਾਵਾਂ ਨੇ ਆਤਮਾ ਨੂੰ ਕਿਹੜੇ ਰੰਗ ਨਾਲ ਰੰਗਿਆ ਹੈ? ਸਭਤੋਂ ਵਧੀਆ ਤੋਂ ਵਧੀਆ ਰੰਗ ਕਿਹੜਾ ਹੈ? ਅਵਿਨਸ਼ੀ ਰੰਗ ਕਿਹੜਾ ਹੈ? ਤੁਸੀਂ ਜਾਣਦੇ ਹੋ, ਤੁਸੀਂ ਸਭ ਨੇ ਪਰਮਾਤਮ ਸੰਗ ਦਾ ਰੰਗ ਆਤਮਾ ਨੂੰ ਲਗਾਇਆ ਜਿਸਨਾਲ ਆਤਮਾ ਪਵਿੱਤਰਤਾ ਦੇ ਰੰਗ ਵਿੱਚ ਰੰਗ ਗਈ। ਇਹ ਪਰਮਾਤਮ ਸੰਗ ਦਾ ਰੰਗ ਕਿੰਨਾ ਮਹਾਨ ਅਤੇ ਸਹਿਜ ਹੈ ਇਸਲਈ ਪਰਮਾਤਮ ਸੰਗ ਦਾ ਮਹੱਤਵ ਹਾਲੇ ਅੰਤ ਵਿੱਚ ਹੀ ਸਤਸੰਗ ਦਾ ਮਹੱਤਵ ਹੁੰਦਾ ਹੈ। ਸਤਸੰਗ ਦਾ ਅਰਥ ਹੀ ਹੈ ਪਰਮਾਤਮ ਸੰਗ ਵਿੱਚ ਰਹਿਣਾ, ਜੋ ਸਭਤੋਂ ਸਹਿਜ ਅਤੇ ਉੱਚੇ ਤੋਂ ਉੱਚਾ ਹੈ, ਅਜਿਹੇ ਸੰਗ ਵਿੱਚ ਰਹਿਣਾ ਮੁਸ਼ਕਿਲ ਹੈ ਕੀ? ਅਤੇ ਇਸ ਸੰਗ ਦੇ ਰੰਗ ਵਿੱਚ ਰਹਿਣ ਨਾਲ ਜਿਵੇਂ ਪਰਮਾਤਮਾ ਉੱਚੇ ਤੋਂ ਉੱਚਾ ਹੈ ਉਵੇਂ ਤੁਸੀਂ ਬੱਚੇ ਵੀ ਉੱਚੇ ਤੋਂ ਉੱਚੇ ਪਵਿੱਤਰ ਮਹਾਨ ਆਤਮਾਵਾਂ ਪੂਜਯ ਆਤਮਾਵਾਂ ਬਣ ਗਈਆਂ ਹੋ। ਇਹ ਅਵਿਨਾਸ਼ੀ ਸੰਗ ਦਾ ਰੰਗ ਪਿਆਰਾ ਲੱਗਦਾ ਹੈ ਨਾ! ਦੁਨੀਆਂ ਵਾਲੇ ਕਿੰਨਾ ਕੋਸ਼ਿਸ਼ ਕਰਦੇ ਹਨ ਪਰਮ ਆਤਮਾ ਦਾ ਸੰਗ ਤਾਂ ਛੱਡੋ ਸਿਰਫ਼ ਯਾਦ ਕਰਨ ਵਿੱਚ ਵੀ ਕਿੰਨੀ ਮਿਹਨਤ ਕਰਦੇ ਹਨ। ਪਰ ਤੁਸੀਂ ਆਤਮਾਵਾਂ ਨੇ ਬਾਪ ਨੂੰ ਜਾਣਿਆ, ਦਿਲ ਤੋਂ ਕਿਹਾ। “ਮੇਰਾ ਬਾਬਾ”। ਬਾਪ ਨੇ ਕਿਹਾ “ਮੇਰੇ ਬੱਚੇ” ਅਤੇ ਰੰਗ ਲਗ ਗਿਆ। ਬਾਪ ਨੇ ਕਿਹੜਾ ਰੰਗ ਲਗਾਇਆ? ਗਿਆਨ ਦਾ ਗੁਲਾਲ ਲਗਾਇਆ, ਗੁਣਾਂ ਦਾ ਰੰਗ ਹਾਲੇ ਲਗਾਇਆ, ਸ਼ਕਤੀਆਂ ਦਾ ਰੰਗ ਲਗਾਇਆ, ਜਿਸ ਰੰਗ ਨਾਲ ਤੁਸੀਂ ਤਾਂ ਦੇਵਤਾ ਬਣ ਗਏ ਪਰ ਹੁਣ ਕਲਿਯੁਗ ਦੇ ਅੰਤ ਤਕ ਵੀ ਤੁਹਾਡੇ ਪਵਿੱਤਰ ਚਿੱਤਰ ਦੇਵ ਆਤਮਾਵਾਂ ਦੇ ਰੂਪ ਵਿੱਚ ਪੂਜੇ ਜਾਂਦੇ ਹਨ। ਪਵਿੱਤਰ ਆਤਮਾਵਾਂ ਬਹੁਤ ਬਣਦੇ ਹਨ, ਮਹਾਨ ਆਤਮਾਵਾਂ ਵੀ ਬਹੁਤ ਬਣਦੇ ਹਨ, ਧਰਮ ਆਤਮਾਵਾਂ ਵੀ ਬਹੁਤ ਬਣਦੇ ਹਨ ਪਰ ਤੁਹਾਡੀ ਪਵਿੱਤਰਤਾ, ਦੇਵ ਆਤਮਾਵਾਂ ਦੇ ਰੂਪ ਵਿੱਚ ਆਤਮਾ ਵੀ ਪਵਿੱਤਰ ਬਣਦੀ ਅਤੇ ਆਤਮਾ ਦੇ ਨਾਲ ਸ਼ਰੀਰ ਵੀ ਪਵਿੱਤਰ ਬਣਦਾ ਹੈ। ਐਨੀ ਸ਼੍ਰੇਸ਼ਠ ਪਵਿੱਤਰਤਾ ਬਣੀ ਕਿਵੇਂ? ਸਿਰਫ਼ ਸੰਗ ਦੇ ਰੰਗ ਨਾਲ। ਤੁਸੀਂ ਸਭ ਫ਼ਲਕ ਨਾਲ ਕਹਿੰਦੇ ਹੋ, ਜੇਕਰ ਕੋਈ ਤੁਹਾਨੂੰ ਪੁੱਛੇ, ਪਰਮਾਤਮਾ ਕਿੱਥੇ ਰਹਿੰਦਾ ਹੈ? ਪਰਮਧਾਮ ਵਿੱਚ ਤਾਂ ਹੈ ਹੀ ਪਰ ਸੰਗਮ ਵਿੱਚ ਪਰਮਾਤਮਾ ਤੁਹਾਡੇ ਨਾਲ ਕਿੱਥੇ ਰਹਿੰਦਾ ਹੈ? ਤੁਸੀਂ ਕੀ ਜਵਾਬ ਦਵੋਗੇ? ਪਰਮਾਤਮਾ ਨੂੰ ਹੁਣ ਅਸੀਂ ਪਵਿੱਤਰ ਆਤਮਾਵਾਂ ਦਾ ਦਿਲਤਖ਼ਤ ਹੀ ਚੰਗਾ ਲੱਗਦਾ ਹੈ। ਇਵੇਂ ਹੈ ਨਾ? ਤੁਹਾਡੇ ਦਿਲ ਵਿੱਚ ਬਾਪ ਰਹਿੰਦਾ, ਤੁਸੀਂ ਬਾਪ ਦੇ ਦਿਲ ਵਿੱਚ ਰਹਿੰਦੇ। ਜੋ ਰਹਿੰਦਾ ਹੈ ਉਹ ਹੱਥ ਉਠਾਓ। ਰਹਿੰਦੇ ਹਨ? (ਸਭ ਨੇ ਹੱਥ ਉਠਾਇਆ) ਅੱਛਾ। ਬਹੁਤ ਅੱਛਾ। ਫਲਕ ਨਾਲ ਕਹਿੰਦੇ ਹੋ ਪਰਮਾਤਮਾ ਨੂੰ ਮੇਰੇ ਦਿਲ ਦੇ ਸਿਵਾਏ ਹੋਰ ਕਿੱਥੇ ਚੰਗਾ ਨਹੀਂ ਲੱਗਦਾ ਹੈ ਕਿਉਂਕਿ ਕਮਬਾਇੰਡ ਰਹਿੰਦੇ ਹੋ ਨਾ! ਕਮਬਾਇੰਡ ਰਹਿੰਦੇ ਹੋ? ਕਈ ਬੱਚੇ ਕਮਬਾਇੰਡ ਕਹਿੰਦੇ ਹੋਏ ਵੀ ਸਦਾ ਬਾਪ ਦੀ ਕਮ੍ਪਨੀ ਦਾ ਲਾਭ ਨਹੀਂ ਲੈਂਦੇ ਹਨ। ਕਮਪੈਨਿਅਨ ਤਾਂ ਬਣਾ ਲਿਆ ਹੈ, ਪੱਕਾ ਹੈ। ਮੇਰਾ ਬਾਬਾ ਕਿਹਾ ਤਾਂ ਕਮਪੈਨਿਅਨ ਤਾਂ ਬਣਾ ਲਿਆ ਪਰ ਹਰ ਸਮੇਂ ਕੰਪਨੀ ਦਾ ਅਨੁਭਵ ਕਰਨਾ, ਇਸਵਿੱਚ ਅੰਤਰ ਪੈ ਜਾਂਦਾ ਹੈ। ਇਸਵਿੱਚ ਦੇਖਦੇ ਹਨ ਨੰਬਰਵਾਰ ਫਾਇਆ ਉਠਾਉਂਦੇ ਹਨ। ਕਾਰਨ ਕੀ ਹੁੰਦਾ? ਤੁਸੀਂ ਸਭ ਚੰਗੀ ਤਰ੍ਹਾਂ ਨਾਲ ਜਾਣਦੇ ਹੋ।

ਬਾਪਦਾਦਾ ਨੇ ਪਹਿਲੇ ਵੀ ਸੁਣਾਇਆ ਹੈ ਜੇਕਰ ਦਿਲ ਵਿੱਚ ਰਾਵਣ ਦੀ ਕੋਈ ਪੁਰਾਣੀ ਜਾਈਦਾਦ, ਪੁਰਾਣੇ ਸੰਸਕਾਰ ਦੇ ਰੂਪ ਵਿੱਚ ਰਹਿ ਗਈ ਹੈ ਤਾਂ ਰਾਵਣ ਦੀ ਚੀਜ਼ ਪਰਾਈ ਹੋ ਗਈ ਨਾ! ਪਰਾਈ ਚੀਜ਼ ਨੂੰ ਕਦੀ ਵੀ ਆਪਣੇ ਕੋਲ ਨਹੀਂ ਰੱਖਿਆ ਜਾਂਦਾ ਹੈ। ਨਿਕਾਲ ਦਿੱਤਾ ਜਾਂਦਾ ਹੈ। ਪਰ ਬਾਪਦਾਦਾ ਨੇ ਦੇਖਿਆ ਹੈ, ਰੂਹਰਿਹਾਂਨ ਵਿੱਚ ਸੁਣਦੇ ਵੀ ਹਨ ਕਿ ਬੱਚੇ ਕੀ ਕਹਿੰਦੇ, ਬਾਬਾ ਮੈਂ ਕੀ ਕਰਾਂ, ਮੇਰੇ ਸੰਸਾਕਰ ਹੀ ਇਵੇਂ ਹਨ। ਕੀ ਇਹ ਤੁਹਾਡੇ ਹਨ, ਜੋ ਕਹਿੰਦੇ ਹੋ ਮੇਰੇ ਸੰਸਕਾਰ? ਇਹ ਕਹਿਣਾ ਰਾਈਟ ਹੈ ਕਿ ਮੇਰੇ ਪੁਰਾਣੇ ਸੰਸਕਾਰ ਹਨ, ਮੇਰੀ ਨੇਚਰ ਹੈ, ਰਾਈਟ ਹੈ? ਰਾਈਟ ਹੈ? ਜੋ ਸਮਝਦੇ ਹਨ ਰਾਈਟ ਹੈ ਉਹ ਹੱਥ ਉਠਾਓ। ਕਿਸੇ ਨੇ ਨਹੀਂ ਉਠਾਇਆ। ਤਾਂ ਕਹਿੰਦੇ ਕਿਉਂ ਹੋ? ਗਲਤੀ ਨਾਲ ਕਹਿ ਦਿੰਦੇ ਹੋ? ਜਦੋਂ ਮਰਜੀਵਾ ਬਣ ਗਏ, ਤੁਹਾਡਾ ਸਰਨੇਮ ਕੀ ਹੈ? ਪੁਰਾਣੇ ਜਨਮ ਦਾ ਸਰਨੇਮ ਹੈ ਜਾਂ ਬੀ. ਕੇ. ਦਾ ਸਰਨੇਮ ਹੈ? ਤੁਹਾਡਾ ਸਰਨੇਮ ਕੀ ਲਿਖਦੇ ਹੋ? ਬੀ. ਕੇ. ਜਾਂ ਫਲਾਣਾ ,ਫਲਾਣਾ … ? ਜਦੋਂ ਮਰਜੀਵਾ ਬਣ ਗਏ ਤਾਂ ਪੁਰਾਣੇ ਸੰਸਕਾਰ ਮੇਰੇ ਸੰਸਕਾਰ ਕਿਵੇਂ ਹੋਏ? ਇਹ ਪੁਰਾਣੇ ਤੇ ਪਰਾਏ ਸੰਸਕਾਰ ਹੋਏ। ਮੇਰੇ ਤੇ ਨਹੀਂ ਹੋਏ ਨਾ! ਤਾਂ ਇਸ ਹੋਲੀ ਵਿੱਚ ਕੁਝ ਤਾਂ ਜਲਾਓਗੇ ਨਾ। ਹੋਲੀ ਜਲਾਉਂਦੇ ਵੀ ਹਨ ਤੇ ਰੰਗ ਵੀ ਲਗਾਉਦੇ ਹਨ ਤਾਂ ਤੁਸੀਂ ਸਭ ਇਸ ਇਸ ਹੋਲੀ ਤੇ ਕੀ ਜਲਾਓਗੇ? ਮੇਰੇ ਸੰਸਕਾਰ, ਇਹ ਆਪਣੇ ਬ੍ਰਾਹਮਣ ਜੀਵਨ ਦੀ ਡਿਕਸ਼ਨਰੀ ਤੋਂ ਸਮਾਪਤ ਕਰਨਾ। ਜੀਵਨ ਵੀ ਇਕ ਡਿਕਸ਼ਨਰੀ ਹੈ ਨਾ! ਤਾਂ ਹੁਣ ਕਦੀ ਸੁਪਨੇ ਵਿੱਚ ਇਹ ਨਹੀਂ ਸੋਚਣਾ। ਹੁਣ ਤਾਂ ਜੋ ਬਾਪ ਦੇ ਸੰਸਕਾਰ ਉਹ ਤੁਹਾਡੇ ਸੰਸਕਾਰ, ਸਭ ਕਹਿੰਦੇ ਹੋ ਨਾ ਸਾਡਾ ਲਕਸ਼ ਹੈ ਬਾਪ ਸਮਾਨ ਬਣਨਾ ਵੀ ਤਾਂ ਸਭ ਨੇ ਆਪਣੇ ਦਿਲ ਵਿੱਚ ਦ੍ਰਿੜ੍ਹ ਸੰਕਲਪ ਕੀਤਾ ਇਹ ਪ੍ਰਤਿਗਿਆ ਆਪਣੇ ਨਾਲ ਕੀਤੀ? ਗਲਤੀ ਨਾਲ ਵੀ ਮੇਰਾ ਨਹੀਂ ਕਹਿਣਾ। ਮੇਰਾ -ਮੇਰਾ ਕਹਿੰਦੇ ਹੋ ਨਾ, ਤਾਂ ਜੋ ਪੁਰਾਣੇ ਸੰਸਕਾਰ ਹਨ ਉਹ ਫਾਇਦਾ ਉਠਾਉਂਦੇ ਹਨ। ਜਦੋਂ ਮੇਰਾ ਕਹਿੰਦੇ ਹੋ ਉਹ ਬੈਠ ਜਾਂਦੇ ਹਨ, ਨਿਕਲਦੇ ਨਹੀਂ ਹਨ।

ਬਾਪਦਾਦਾ ਸਭ ਬੱਚਿਆਂ ਨੂੰ ਕਿਸ ਰੂਪ ਵਿੱਚ ਦੇਖਣਾ ਚਾਹੁੰਦੇ ਹਨ? ਜਾਣਦੇ ਹੋ ਨਾ. ਮੰਨਦੇ ਵੀ ਹੋ। ਬਾਪਦਾਦਾ ਹਰ ਇੱਕ ਨੂੰ ਭ੍ਰਿਕੁਟੀ ਦੇ ਤਖ਼ਤਨਸ਼ੀਨ, ਸਵਰਾਜ ਅਧਿਕਾਰੀ ਰਾਜਾ ਬੱਚਾ, ਅਧੀਨ ਬੱਚਾ ਨਹੀਂ, ਰਾਜਾ ਬੱਚਾ, ਕਟਰੋਲਿੰਗ ਪਾਵਰ, ਰੁਲਿੰਗ ਪਾਵਰ, ਮਾਸਟਰ ਸਰਵਸ਼ਕਤੀਮਾਨ ਸਵਰੂਪ ਵਿੱਚ ਦੇਖ ਰਹੇ ਹਨ। ਤੁਸੀਂ ਆਪਣਾ ਕਿਹੜਾ ਰੂਪ ਦੇਖਦੇ? ਇਹ ਹੀ ਨਾ, ਰਾਜ ਅਧਿਕਾਰੀ ਹੀ ਨਾ! ਅਧੀਨ ਤਾਂ ਨਹੀਂ ਹੋ ਨਾ? ਅਧੀਨ ਆਤਮਾਵਾਂ ਨੂੰ ਤੁਸੀਂ ਸਭ ਅਧਿਕਾਰੀ ਬਣਨ ਵਾਲੇ ਹੋ। ਆਤਮਾਵਾਂ ਦੇ ਉੱਪਰ ਰਹਿਮਦਿਲ ਬਣ ਅਧੀਨ ਤੋਂ ਉਹਨਾਂ ਨੂੰ ਵੀ ਅਧਿਕਾਰੀ ਬਣਾਉਣ ਵਾਲੇ ਹੋ। ਤਾਂ ਤੁਸੀਂ ਸਭ ਹੋਲੀ ਮਨਾਉਣ ਆਏ ਹੋ ਨਾ?

ਬਾਪਦਾਦਾ ਨੂੰ ਵੀ ਖੁਸ਼ੀ ਹੈ ਕਿ ਸਭ ਸਨੇਹ ਦੇ ਵਿਮਾਨ ਦਵਾਰਾ ਪਹੁੰਚ ਗਏ, ਸਭ ਦੇ ਕੋਲ ਵਿਮਾਨ ਹਨ ਨਾ! ਬਾਪਦਾਦਾ ਨੇ ਹੈ ਬ੍ਰਾਹਮਣ ਨੂੰ ਜਨਮਦੇ ਹੀ ਮਨ ਦੇ ਵਿਮਾਨ ਦੀ ਗਿਫ਼ਟ ਦਿੱਤੀ। ਤਾਂ ਸਭ ਦੇ ਕੋਲ ਮਨ ਦਾ ਵਿਮਾਨ ਹੈ ? ਵਿਮਾਨ ਵਿਚ ਪੈਟ੍ਰੋਲ ਠੀਕ ਹੈ? ਖੰਭ ਠੀਕ ਹਨ? ਸਟਾਰਟ ਕਰਨ ਦਾ ਆਧਾਰ ਠੀਕ ਹੈ? ਚੈਕ ਕਰਦੇ ਹੋ? ਅਜਿਹਾ ਵਿਮਾਨ ਤਿੰਨਾਂ ਲੋਕਾਂ ਵਿਚ ਸੈਕਿੰਡ ਵਿਚ ਜਾ ਸਕਦਾ ਹੈ। ਜੇਕਰ ਹਿੰਮਤ ਅਤੇ ਉਮੰਗ - ਉਤਸਾਹ ਦੇ ਦੋਵੇਂ ਖੰਭ ਪੱਕੇ ਹਨ ਤਾਂ ਇੱਕ ਸੈਕਿੰਡ ਵਿਚ ਸਟਾਰਟ ਹੋ ਸਕਦਾ ਹੈ। ਸਟਾਰਟ ਕਰਨ ਦੀ ਚਾਬੀ ਕੀ ਹੈ? ਮੇਰਾ ਬਾਬਾ। ਮੇਰਾ ਬਾਬਾ ਕਹੋ ਤਾਂ ਮਨ ਜਿੱਥੇ ਪਹੁੰਚਣਾ ਚਾਹੀਦਾ ਹੈ ਉਥੇ ਪਹੁੰਚ ਸਕਦਾ ਹੈ। ਦੋਵੇਂ ਖੰਭ ਠੀਕ ਹੋਣ ਚਾਹੀਦੇ ਹਨ। ਹਿੰਮਤ ਕਦੇ ਨਹੀਂ ਛੱਡਣੀ ਹੀ। ਕਿਉਂ? ਬਾਪਦਾਦਾ ਦਾ ਵਾਇਦਾ ਹੈ, ਵਰਦਾਨ ਹੈ, ਤੁਹਾਡੇ ਹਿੰਮਤ ਦਾ ਇੱਕ ਕਦਮ ਅਤੇ ਹਜਾਰ ਕਦਮ ਮਦਦ ਬਾਪ ਦੀ। ਭਾਵੇਂ ਕਿਵੇਂ ਦਾ ਵੀ ਪੱਕਾ ਸੰਸਕਾਰ ਹੋਵੇ, ਹਿੰਮਤ ਕਦੇ ਨਹੀਂ ਹਾਰੋ। ਕਾਰਣ? ਸਰਵਸ਼ਕਤੀਮਾਨ ਬਾਪ ਮਦਦਗਾਰ ਹੈ ਅਤੇ ਕੰਮਬਾਇੰਡ ਹੈ, ਸਦਾ ਹਾਜਿਰ ਹੈ। ਤੁਸੀ ਹਿੰਮਤ ਨਾਲ ਸਰਵਸ਼ਕਤੀਮਾਨ ਕੰਮਬਾਇੰਡ ਬਾਪ ਦੇ ਉਪਰ ਅਧਿਕਾਰ ਰੱਖੋ ਅਤੇ ਪੱਕੇ ਰਹੋ, ਹੋਣਾ ਹੀ ਹੈ, ਬਾਪ ਮੇਰਾ, ਮੈਂ ਬਾਪ ਦੀ ਹਾਂ, ਇਹ ਹਿੰਮਤ ਨਹੀਂ ਭੁੱਲੋ। ਤਾਂ ਕੀ ਹੋਵੇਗਾ? ਜੋ ਕਿਵੇਂ ਕਰਾਂ, ਇਹ ਸੰਕਲਪ ਉੱਠਦਾ ਇਹ ਉਹ ਕਿਵੇਂ ਸ਼ਬਦ ਬਦਲ ਇਵੇਂ ਹੋ ਜਾਵੇਗਾ। ਕਿਵੇਂ ਕਰਾਂ ਕੀ ਕਰਾਂ, ਨਹੀਂ। ਇਵੇਂ ਹੋਇਆ ਹੀ ਪਿਆ ਹੈ। ਸੋਚਦੇ ਹੋ, ਕਰਦੇ ਤਾਂ ਹੋ, ਹੋਵੇਗਾ, ਹੋਣਾ ਤਾਂ ਚਾਹੀਦਾ ਹੈ, ਬਾਪ ਮਦਦ ਤੇ ਦੇਵੇਗਾ…। ਹੋਇਆ ਹੀ ਪਿਆ ਹੈ, ਬਾਪ ਬੰਨਿਆ ਹੋਇਆ ਹੈ, ਦ੍ਰਿੜ ਨਿਸ਼ਚੇ ਬੁੱਧੀ ਵਾਲੇ ਨੂੰ ਮਦਦ ਦੇਣ ਦੇ ਲਈ। ਸਿਰਫ ਰੂਪ ਥੋੜ੍ਹਾ ਚੇਂਜ ਕਰ ਦਿੰਦੇ ਹੋ, ਬਾਪ ਦੇ ਉੱਪਰ ਹੱਕ ਰੱਖਦੇ ਹੋ ਲੇਕਿਨ ਰੂਪ ਚੇਂਜ ਕਰ ਦਿੰਦੇ ਹੋ। ਬਾਬਾ ਤੁਸੀ ਤਾਂ ਮਦਦ ਕਰੋਗੇ ਨਾ! ਤੁਸੀ ਤੇ ਬੰਨ੍ਹੇ ਹੋਏ ਹੋ ਨਾ! ਤਾਂ ਨਾ ਲਗਾ ਦੀ ਦੇ ਹੀ। ਨਿਸ਼ਚੇਬੁੱਧੀ ਨਿਸ਼ਚਿਤ ਵਿਜੇ ਹੋਈ ਪਈ ਹੈ ਕਿਉਂਕਿ ਬਾਪਦਾਦਾ ਨੇ ਹਰ ਬੱਚੇ ਨੂੰ ਜੰਮਦੇ ਹੀ ਵਿਜੇ ਦਾ ਤਿਲਕ ਮੱਥੇ ਤੇ ਲਗਾਇਆ ਹੈ। ਦ੍ਰਿੜਤਾ ਨੂੰ ਆਪਣੇ ਤੀਵ੍ਰ ਪੁਰਸ਼ਾਰਥ ਦੀ ਚਾਬੀ ਬਣਾਓ। ਪਲਾਨ ਬਹੁਤ ਚੰਗੇ ਬਣਾਉਂਦੇ ਹੋ। ਬਾਪਦਾਦਾ ਜਦੋਂ ਰੂਹਰਿਹਾਨ ਸੁਣਦੇ ਹਨ, ਰੂਹ ਰਿਹਾਨ ਬਹੁਤ ਹਿੰਮਤ ਦੀ ਕਰਦੇ ਹੋ, ਪਲਾਨ ਵੀ ਬਹੁਤ ਪਾਵਰਫੁੱਲ ਬਣਾਉਂਦੇ ਹੋ। ਲੇਕਿਨ ਪਲਾਨ ਨੂੰ ਜਦੋਂ ਪ੍ਰੈਕਟਿਕਲ ਵਿਚ ਕਰਦੇ ਹੋ ਤਾਂ ਪਲੇਨ ਬੁੱਧੀ ਹੋਕੇ ਨਹੀਂ ਕਰਦੇ ਹੋ। ਉਸ ਵਿਚ ਥੋੜਾ ਜਿਹਾ ਕਰਦੇ ਤਾਂ ਹਨ, ਹੋਣਾ ਤੇ ਚਾਹੀਦਾ ਹੈ… ਇਹਖੁਦ ਵਿਚ ਨਿਸ਼ਚੇ ਦੇ ਨਾਲ ਸੰਕਲਪ ਨਹੀਂ, ਲੇਕਿਨ ਵੇਸਟ ਸੰਕਲਪ ਮਿਕਸ ਕਰ ਦਿੰਦੇ ਹੋ।

ਹੁਣ ਸਮੇਂ ਦੇ ਪ੍ਰਮਾਣ ਪਲੇਨ ਬੁੱਧੀ ਬਣ ਸੰਕਲਪ ਨੂੰ ਸਾਕਾਰ ਰੂਪ ਵਿਚ ਲਿਆਓ। ਜਰਾ ਵੀ ਕਮਜ਼ੋਰ ਸੰਕਲਪ ਇਮ੍ਰਜ ਨਹੀਂ ਕਰੋ। ਸਮ੍ਰਿਤੀ ਰੱਖੋ ਕਿ ਹੁਣ ਇੱਕ ਵਾਰ ਨਹੀਂ ਕਰ ਰਹੇ ਹਾਂ, ਅਨੇਕ ਵਾਰੀ ਕੀਤਾ ਹੋਇਆ ਸਿਰਫ ਰਪੀਟ ਕਰ ਰਹੇ ਹਾਂ। ਯਾਦ ਕਰੋ ਕਿੰਨੀ ਵਾਰ ਕਲਪ - ਕਲਪ ਵਿਜੇਈ ਬਣੇ ਹੋ! ਅਨੇਕ ਵਾਰੀ ਵਿਜੇਈ ਹੈ, ਵਿਜੇ ਅਨੇਕ ਜਨਮ ਦਾ ਜਨਮ ਸਿੱਧ ਅਧਿਕਾਰ ਹੈ। ਇਸ ਅਧਿਕਾਰ ਨਾਲ ਨਿਸ਼ਚੇਬੁੱਧੀ ਬਣ ਦ੍ਰਿੜਤਾ ਦੀ ਚਾਬੀ ਲਗਾਓ, ਵਿਜੇ ਤੁਸੀ ਬ੍ਰਾਹਮਣ ਆਤਮਾਵਾਂ ਤੋਂ ਬਿਨਾਂ ਕਿੱਥੇ ਜਾਵੇਗੀ! ਵਿਜੇ ਤੁਸੀ ਬ੍ਰਹਾਮਨਾਂ ਦਾ ਜਨਮ ਸਿੱਧ ਅਧਿਕਾਰ ਹੈ, ਗਲੇ ਦੀ ਮਾਲਾ ਹੈ। ਨਸ਼ਾ ਹੈ ਨਾ? ਹੋਗਾ, ਨਹੀਂ ਹੋਵੇਗਾ, ਨਹੀਂ। ਹੋਇਆ ਹੀ ਪਿਆ ਹੈ। ਇਤਨੇ ਨਿਸ਼ਚੇਬੁੱਧੀ ਬਣ ਹਰ ਕੰਮ ਕਰੋ, ਵਿਜੇ ਨਿਸ਼ਚਿਤ ਹੈ ਹੀ। ਅਜਿਹੀਆਂ ਨਿਸ਼ਚੇ ਬੁੱਧੀ ਆਤਮਾਵਾਂ, ਇਹ ਹੀ ਨਸ਼ਾ ਰੱਖੋ ਕਿ ਵਿਜੇ ਹੈ ਹੀ, ਹੈ ਜਾਂ ਨਹੀਂ, ਹੈ ਹੀ। ਇਹ ਹੀ ਨਸ਼ਾ ਰੱਖੋ। ਸੀ, ਹਾਂ ਅਤੇ ਹੋਵਾਂਗੇ। ਤਾਂ ਅਜਿਹੇ ਹੌਲੀ ਹੋ ਨਾ! ਹੌਲੀਏਸਟ ਤਾਂ ਹੋ ਹੀ। ਤਾਂ ਗਿਆਨ ਦੇ ਗੁਲਾਲ ਦੀ ਹੋਲੀ ਬਾਪਦਾਦਾ ਨਾਲ ਖੇਲ ਲਈ, ਹੁਣ ਹੋਰ ਕੀ ਖੇਲੋਗੇ?

ਬਾਪਦਾਦਾ ਨੇ ਵੇਖਿਆ ਕਿ ਸਭ ਨੂੰ ਮਿਜੋਰਟੀ ਉਮੰਗ - ਉਤਸਾਹ ਬਹੁਤ ਚੰਗਾ ਅਉਂਦਾ ਹੈ, ਇਹ ਕਰ ਲਵਾਂਗੇ, ਇਹ ਕਰ ਲਵਾਂਗੇ, ਇਹ ਹੋ ਜਾਵੇਗਾ। ਬਾਪਦਾਦਾ ਵੀ ਬੜੇ ਖੁਸ਼ ਹੁੰਦੇ ਹਨ ਲੇਕਿਨ ਇਹ ਉਮੰਗ - ਉਤਸਾਹ ਸਦਾ ਇਮਰਜ਼ ਰਹੇ, ਕਦੇ - ਕਦੇ ਮਰਜ ਹੋ ਜਾਂਦਾ ਹੈ, ਕਦੇ ਇਮਰਜ ਹੋ ਜਾਂਦਾ ਹੈ। ਮਰਜ ਨਹੀਂ ਹੋ ਜਾਵੇ, ਇਮ੍ਰਜ ਰਹੇ ਕਿਉਕਿ ਪੂਰਾ ਸੰਗਮਯੁੱਗ ਹੀ ਤੁਹਾਡਾ ਉਤਸਵ ਹੈ। ਉਹ ਕਦੇ - ਕਦੇ ਉਤਸਵ ਇਸਲਈ ਮਨਾਉਂਦੇ ਹਨ, ਕਿਉਕਿ ਬਹੁਤ ਸਮੇਂ ਟੈਂਸ਼ਨ ਵਿਚ ਰਹਿੰਦੇ ਹਨ, ਤਾਂ ਸਮਝਦੇ ਹਨ ਉਤਸਾਹ ਵਿਚ ਨੱਚੀਏ, ਗਾਈਏ, ਖਾਈਏ ਤਾਂ ਚੇਂਜ ਹੋ ਜਾਣ। ਲੇਕਿਨ ਤੁਸੀ ਲੋਕਾਂ ਦੇ ਕੋਲ ਤਾਂ ਹਰ ਸੈਕਿੰਡ, ਨਚਣਾ ਅਤੇ ਗਾਉਣ ਹੈ ਹੀ। ਤੁਸੀ ਸਦਾ ਮਨ ਵਿਚ ਖੁਸ਼ੀ ਨਾਲ ਨਚਦੇ ਰਹਿੰਦੇ ਹੋ ਨਾ! ਕਿ ਨਹੀਂ! ਨੱਚਦੇ ਹੋ, ਨੱਚਣਾ ਆਉਂਦਾ ਹੈ ਖੁਸ਼ੀ ਵਿੱਚ? ਜਿਸ ਨੂੰ ਆਉਂਦਾ ਹੈ ਉਹ ਹੱਥ ਉਠਾਓ। ਨਚਣਾ ਆਉਂਦਾ ਹੈ, ਚੰਗਾ। ਆਉਂਦਾ ਹੈ ਤਾਂ ਮੁਬਾਰਕ ਹੋਵੇ। ਤਾਂ ਸਦਾ ਨੱਚਦੇ ਰਹਿੰਦੇ ਹੋ ਜਾਂ ਕਦੇ - ਕਦੇ?

ਬਾਪਦਾਦਾ ਇਸ ਵਰ੍ਹੇ ਦਾ ਹੋਮ ਵਰਕ ਦਿੱਤਾ ਸੀ, ਦੀ ਸ਼ਬਦ ਕਦੇ ਨਹੀਂ ਸੋਚਣਾ, ਸਮ ਟਾਇਮ, ਸਮਥਿੰਗ। ਉਹ ਕੀਤਾ ਹੈ? ਜਾਂ ਹਾਲੇ ਵੀ ਸਮਟਾਇਮ ਹੈ ? ਸਮਟਾਇਮ, ਸਮਥਿੰਗ ਖਤਮ। ਇਸ ਨੱਚਣ ਵਿਚ ਥੱਕਣ ਦੀ ਤਾਂ ਕੋਈ ਗੱਲ ਹੀ ਨਹੀਂ ਹੈ। ਭਾਵੇਂ ਲੇਟੇ ਰਹੋ, ਭਾਵੇਂ ਕੰਮ ਕਰੋ, ਭਾਵੇਂ ਪੈਦਲ ਚੱਲੋ, ਭਾਵੇਂ ਬੈਠੋ, ਖੁਸ਼ੀ ਦਾ ਡਾਂਸ ਤੇ ਕਰ ਹੀ ਸਕਦੇ ਹੋ ਤੇ ਬਾਪ ਦੀ ਪ੍ਰਪਤੀਆਂ ਦਾ ਗੀਤ ਵੀ ਗਾ ਸਕਦੇ ਹੋ। ਗੀਤ ਵੀ ਆਉਂਦਾ ਹੈ ਨਾ, ਇਹ ਗੀਤ ਤੇ ਸਭ ਨੂੰ ਆਉਂਦਾ ਹੈ। ਮੂੰਹ ਦਾ ਗੀਤ ਤੇ ਕਿਸੇ ਨੂੰ ਆਉਂਦਾ ਹੈ, ਕਿਸੇ ਨੂੰ ਨਹੀਂ ਵੀ ਆਉਂਦਾ। ਲੇਕਿਨ ਬਾਪ ਤੋਂ ਪ੍ਰਾਪਤੀ ਦਾ, ਬਾਪ ਦੇ ਗੁਣ ਦਾ ਗੀਤ ਉਹ ਤੇ ਸਭ ਨੂੰ ਆਉਂਦਾ ਹੈ ਨਾ। ਤਾਂ ਬਸ ਹਰ ਦਿਨ ਉਤਸਵ ਹੈ, ਹਰ ਘੜੀ ਉਤਸਵ ਹੈ, ਅਤੇ ਸਦਾ ਨੱਚੋ ਅਤੇ ਗਾਵੋ ਹੋਰ ਕੰਮ ਤੇ ਦਿੱਤਾ ਹੀ ਨਹੀਂ ਹੈ। ਇਹੋ ਦੋ ਕੰਮ ਹਨ ਨਾ - ਨੱਚੋ ਅਤੇ ਗਾਵੋ। ਤਾਂ ਇੰਜਵਾਏ ਕਰੋ। ਬੋਝ ਕਿਉਂ ਚੁੱਕਦੇ ਹੋ? ਇੰਝਵਾਏ ਕਰੋ, ਨੱਚੋ, ਗਾਵੋ ਬਸ। ਚੰਗਾ। ਹੌਲੀ ਤਾਂ ਮਨਾ ਲਈ ਨਾ। ਹੁਣ ਰੰਗ ਦੀ ਹੋਲੀ ਵੀ ਮਨਾਵੋਗੇ? ਚੰਗਾ ਤੁਹਾਨੂੰ ਹੀ ਤੇ ਭਗਤ ਕਾਪੀ ਕਰਨਗੇ ਨਾ ! ਤੁਸੀ ਭਗਵਾਨ ਦੇ ਨਾਲ ਹੌਲੀ ਖੇਲਦੇ ਹੋ ਤਾਂ ਭਗਤ ਵੀ ਹੌਲੀ ਕੋਈ ਨਾ ਕੋਈ ਤੁਸੀ ਦੇਵਤਾਵਾਂ ਦੇ ਨਾਲ ਖੇਲਦੇ ਰਹਿੰਦੇ ਹਨ। ਅੱਛਾ।

ਅੱਜ ਕਈ ਬੱਚਿਆਂ ਦੇ ਈ - ਮੇਲ ਵੀ ਆਏ ਹਨ, ਪੱਤਰ ਵੀ ਆਏ ਹਨ, ਫੋਨ ਵੀ ਆਏ ਹਨ, ਜੋ ਵੀ ਸਾਧਨ ਹਨ ਉਨ੍ਹਾਂ ਨਾਲ ਹੌਲੀ ਦੀ ਮੁਬਾਰਕ ਭੇਜੀ ਹੈ। ਬਾਪਦਾਦਾ ਦੇ ਕੋਲ ਤਾਂ ਜਦੋਂ ਸੰਕਲਪ ਕਰਦੇ ਹਨ ਉਸ ਵੇਲੇ ਪਹੁੰਚ ਜਾਂਦਾ ਹੈ। ਲੇਕਿਨ ਚਾਰੋਂ ਪਾਸੇ ਦੇ ਬੱਚੇ ਵਿਸ਼ੇਸ਼ ਯਾਦ ਕਰਦੇ ਹਨ ਅਤੇ ਕੀਤਾ ਹੈ, ਬਾਪਦਾਦਾ ਵੀ ਹਰ ਬੱਚੇ ਨੂੰ ਪਦਮ - ਪਦਮ ਦੁਆਵਾਂ ਅਤੇ ਪਦਮਗੁਣਾਂ ਦਿਲ ਦੀ ਯਾਦ ਪਿਆਰ ਰਿਟਰਨ ਵਿਚ ਹਰ ਇੱਕ ਨੂੰ ਨਾਮ ਸਹਿਤ, ਵਿਸ਼ੇਸ਼ਤਾ ਸਹਿਤ ਦੇ ਰਹੇ ਹਨ। ਜਦੋਂ ਸੰਦੇਸ਼ੀ ਜਾਂਦੀ ਹੈ ਨਾ ਤਾਂ ਹਰ ਇੱਕ ਆਪਣੇ - ਆਪਣੇ ਵਲੋਂ ਯਾਦਾਂ ਦਿੰਦੇ ਹਨ। ਜਿੰਨ੍ਹਾਂ ਨੇ ਨਹੀਂ ਵੀ ਦਿੱਤੀਆਂ ਹੋਣ ਨਾ, ਬਾਪਦਾਦਾ ਦੇ ਕੋਲ ਪਹੁੰਚ ਗਈਆਂ ਹਨ। ਇਹ ਹੀ ਤਾਂ ਪ੍ਰਮਾਤਮ ਪਿਆਰ ਦੀ ਵਿਸ਼ੇਸ਼ਤਾ ਹੈ। ਇਹ ਇੱਕ - ਇੱਕ ਦਿਨ ਕਿੰਨਾਂ ਪਿਆਰਾ ਹੈ। ਭਾਵੇਂ ਪਿੰਡ ਵਿਚ ਹਨ, ਭਾਵੇਂ ਵੱਡੇ - ਵੱਡੇ ਸ਼ਹਿਰਾਂ ਵਿਚ ਹਨ, ਪਿੰਡਾਂ ਵਾਲਿਆਂ ਦੀ ਵੀ ਯਾਦ ਸਾਧਨਾ ਨਾ ਹੁੰਦੇ ਹੋਏ ਵੀ ਬਾਪ ਦੇ ਕੋਲ ਪਹੁੰਚ ਜਾਂਦੀ ਹੈ ਕਿਉਂਕਿ ਬਾਪ ਦੇ ਕੋਲ ਸਪ੍ਰਿਚਅਲ ਸਾਧਨ ਤਾਂ ਬਹੁਤ ਹਨ ਨਾ! ਅੱਛਾ!

ਅੱਜਕਲ ਦੇ ਜ਼ਮਾਨੇ ਵਿਚ ਡਾਕਟਰ ਕਹਿੰਦੇ ਹਨ ਦਵਾਈ ਛੱਡੋ, ਐਕਸਰਸਾਈਜ਼ ਕਰੋ, ਤਾਂ ਬਾਪਦਾਦਾ ਵੀ ਕਹਿੰਦੇ ਯੁੱਧ ਕਰਨਾ ਛੱਡੋ, ਮੇਹਨਤ ਕਰਨਾ ਛੱਡੋ, ਸਾਰੇ ਦਿਨ ਵੀ ਜ 5 -5 ਮਿੰਟ ਮਨ ਦੀ ਐਕਸਰਸਾਈਜ਼ ਕਰੋ। ਵਨ ਮਿੰਟ ਵਿਚ ਨਿਰਾਕਾਰੀ, ਵਨ ਮਿੰਟ ਵਿਚ ਆਕਾਰੀ, ਵਨ ਮਿੰਟ ਵਿਚ ਸਭ ਤਰ੍ਹਾਂ ਦੇ ਸੇਵਾਦਾਰੀ, ਇਹ ਮਨ ਦੀ ਐਕਸਸਾਈਜ਼ 5 ਮਿੰਟ ਦੀ ਸਾਰੇ ਦਿਨ ਵਿਚ ਵੱਖ - ਵੱਖ ਟਾਇਮ ਤੇ ਕਰੋ। ਤਾਂ ਸਦਾ ਤੰਦਰੁਸਤ ਰਹੋਗੇ, ਮੇਹਨਤ ਤੋਂ ਬਚ ਜਾਵੋਗੇ। ਹੋ ਸਕਦਾ ਹੈ ਨਾ! ਮਧੂਬਨ ਵਾਲੇ ਹੋ ਸਕਦਾ ਹੈ? ਮਧੂਬਨ ਹੈ ਫਾਉਂਡੇਸ਼ਨ,ਮਧੂਬਨ ਵਾਇਬ੍ਰੇਸ਼ਨ ਚਾਰੋਂ ਪਾਸੇ ਨਾ ਚਾਹੁੰਦੇ ਵੀ ਪਹੁੰਚ ਜਾਂਦਾ ਹੈ।ਮਧੂਬਨ ਵਿਚ ਕੋਈ ਵੀ ਗਲ ਹੁੰਦੀ ਹੈ , ਤਾਂ ਸਾਰੇ ਭਾਰਤ ਵਿੱਚ ਜਗ੍ਹਾ - ਜਗ੍ਹਾ ਤੇ ਦੂਜੇ ਦਿਨ ਪਹੁੰਚ ਜਾਂਦੀ ਹੈ। ਮਧੂਬਨ ਵਿਚ ਅਜਿਹੇ ਕਿ ਸਾਧਨ ਲੱਗੇ ਹੋਏ ਹਨ, ਕੋਈ ਗੱਲ ਨਹੀਂ ਛਿਪਦੀ, ਚੰਗੀ ਵੀ ਤੇ ਪੁਰਸ਼ਾਰਥ ਦੀ ਵੀ। ਤਾਂ ਮਧੂਬਨ ਜੋ ਕਰੇਗਾ ਉਹ ਵਾਇਬ੍ਰੇਸ਼ਨ ਖੁਦ ਅਤੇ ਸਹਿਜ ਫੈਲੇਗਾ। ਪਹਿਲੇ ਮਧੂਬਨ ਨਿਵਾਸੀ ਵੇਸਟ ਥਾਟਸ ਦਾ ਸਟਾਪ ਕਰਨ, ਹੋ ਸਕਦਾ ਹੈ? ਹੋ ਸਕਦਾ ਹੈ? ਇਹ ਅੱਗੇ - ਅੱਗੇ ਬੈਠੇ ਹੋ ਨਾ! ਮਧੂਬਨ ਨਿਵਾਸੀ ਹੱਥ ਉਠਾਓ। ਤਾਂ ਮਧੂਬਨ ਨਿਵਾਸੀ ਆਪਸ ਵਿਚ ਕੋਈ ਅਜਿਹਾ ਪਲਾਨ ਬਣਾਓ ਵੇਸਟ ਖਤਮ। ਬਾਪਦਾਦਾ ਇਹ ਨਹੀਂ ਕਹਿੰਦੇ ਹਨ ਕਿ ਸੰਕਲਪ ਹੀ ਬੰਦ ਕਰੋ। ਵੇਸਟ ਸੰਕਲਪ ਫਿਨਿਸ਼। ਫਾਇਦਾ ਤੇ ਹੈ ਨਹੀਂ। ਪ੍ਰੇਸ਼ਾਨੀ ਹੀ ਹੈ। ਹੋ ਸਕਦਾ ਹੈ? ਜੋ ਮਧੂਬਨ ਨਿਵਾਸੀ ਸਮਝਦੇ ਹਨ ਆਪਸ ਵਿੱਚ ਮੀਟਿੰਗ ਕਰਕੇ ਇਹ ਕਰਨਗੇ , ਉਹ ਹੱਥ ਉਠਾਓ। ਕਰੋਂਗੇ, ਕਰਨਾ ਹੈ ਤਾਂ ਲੰਬਾ ਹੱਥ ਉਠਾਓ। ਦੋ - ਦੋ ਹੱਥ ਉਠਾਓ। ਮੁਬਾਰਕ ਹੋ। ਬਾਪਦਾਦਾ ਦਿਲ ਤੋਂ ਮੁਬਾਰਕ ਦੇ ਰਹੇ ਹਨ। ਮੁਬਾਰਕ ਦਿੰਦੇ ਹਨ। ਹਿੰਮਤ ਹੈ ਮਧੂਬਨ ਵਾਲਿਆਂ ਵਿਚ, ਜੋ ਚਾਹੋ ਉਹ ਕੇ ਸਕਦੇ ਹੋ। ਕਰ ਵੀ ਸਕਦੇ ਹਨ। ਮਧੂਬਨ ਦੀਆਂ ਭੈਣਾਂ ਵੀ ਹਨ, ਭੈਣਾਂ ਹੱਥ ਉਠਾਓ। ਵੱਡਾ ਹੱਥ ਉਠਾਓ। ਮੀਟਿੰਗ ਕਰਨਾ। ਦਾਦੀਆਂ ਤੁਸੀ ਮੀਟਿੰਗ ਕਰਵਾਉਣਾ। ਦੇਖੋ ਹੱਥ ਸਾਰੇ ਉੱਠਾ ਰਹੇ ਹਨ। ਹੁਣ ਹੱਥ ਦੀ ਲਾਜ ਰੱਖਣਾ। ਅੱਛਾ।

ਬ੍ਰਹਮਾ ਬਾਪ ਨੇ ਲਾਸ੍ਟ ਵਿਚ ਜੋ ਵਰਦਾਨ ਦਿੱਤਾ - ਨਿਰਾਕਾਰੀ, ਨਿਰਵਿਕਾਰੀ, ਨਿਰਹੰਕਾਰੀ, ਇਹ ਬ੍ਰਹਮਾ ਬਾਪ ਦਾ ਲਾਸ੍ਟ ਵਰਦਾਨ, ਇੱਕ ਬਹੁਤ ਵੱਡੀ ਸੌਗਾਤ ਬੱਚਿਆਂ ਦੇ ਪ੍ਰਤੀ ਰਹੀ। ਤਾਂ ਕੀ ਹੁਣੇ - ਹੁਣੇ ਸੈਕਿੰਡ ਵਿਚ ਬ੍ਰਹਮਾ ਬਾਪ ਦੀ ਸੌਗਾਤ ਮਨ ਤੋਂ ਸਵੀਕਾਰ ਕਰ ਸਕਦੇ ਹੋ? ਦ੍ਰਿੜ ਸੰਕਲਪ ਕਰ ਸਕਦੇ ਹੋ ਕਿ ਬਾਪ ਦੀ ਸੌਗਾਤ ਨੂੰ ਸਦਾ ਪ੍ਰੈਕਟਿਕਲ ਲਾਈਫ ਵਿਚ ਲਿਆਉਣਾ ਹੈ? ਕਿਉਂਕਿ ਆਦਿ ਦੇਵ ਦੀ ਸੌਗਾਤ ਘਟ ਨਹੀ ਹੈ। ਬ੍ਰਹਮਾ ਗ੍ਰੇਟ - ਗ੍ਰੇਟ ਗ੍ਰੈਂਡ ਫਾਦਰ ਹੈ, ਉਸ ਦੀ ਸੌਗਾਤ ਘਟ ਨਹੀ ਹੈ। ਤਾਂ ਆਪਣੇ - ਆਪਣੇ ਪੁਰਸ਼ਾਰਥ ਪ੍ਰਮਾਣ ਸੰਕਲਪ ਕਰੋ ਕਿ ਅੱਜ ਦੇ ਦਿਨ ਹੌਲੀ ਮਤਲਬ ਜੋ ਬੀਤ ਚੁੱਕੀ, ਹੋ ਲੀ, ਹੋ ਗਈ। ਲੇਕਿਨ ਹੁਣ ਤੋਂਸੌਗਾਸਤ ਨੂੰ ਬਰ - ਬਾਰ ਇੱਮਰਜ ਕਰ ਬ੍ਰਹਮਾ ਬਾਪ ਨੂੰ ਸੇਵਾ ਦਾ ਰੀਟਰਨ ਸਕੋਗੇ। ਦੇਖੋ, ਬ੍ਰਹਮਾ ਬਾਪ ਨੇ ਅੰਤਿਮ ਦਿਨ,ਅੰਤਿਮ ਸਮੇਂ ਤੱਕ ਸੇਵਾ ਕੀਤੀ। ਇਹ ਬ੍ਰਹਮਾ ਬਾਪ ਦਾ ਬੱਚਿਆਂ ਨਾਲ ਪਿਆਰ, ਸੇਵਾ ਨਾਲ ਪਿਆਰ ਦੀ ਨਿਸ਼ਾਨੀ ਹੈ ਤਾਂ ਬ੍ਰਹਮਾ ਬਾਪ ਨੂੰ ਰਿਟਰਨ ਦੇਣਾ ਮਤਲਬ ਬਾਰ - ਬਾਰ ਜੀਵਨ ਵਿਚ ਦਿੱਤੀ ਹੋਈ ਸੌਗਾਤ ਨੂੰ ਰੀਵਾਇਜ ਕਰ ਪ੍ਰੈਕਟਿਕਲ ਵਿਚ ਲਿਆਉਣ। ਤਾਂ ਸਾਰੇ ਆਪਣੇ ਦਿਲ ਵਿਚ ਬ੍ਰਹਮਾ ਬਾਪ ਨਾਲ ਸਨੇਹ ਦੇ ਰਿਟਰਨ ਵਿਚ ਸੰਕਲਪ ਦ੍ਰਿੜ ਕਰੋ, ਇਹ ਹੈ ਬ੍ਰਹਮਾ ਬਾਪ ਦੇ ਸਨੇਹ ਦੀ ਸੌਗ਼ਾਤ ਦਾ ਰਿਟਰਨ। ਅੱਛਾ।

ਚਾਰੋਂ ਪਾਸੇ ਦੇ ਲੱਕੀਏਸਟ, ਹੌਲੀਏਸਟ ਬਚਿਅਨੂੰ ਸਦਾ ਦ੍ਰਿੜ ਸੰਕਲਪ ਦੀ ਚਾਬੀ ਪ੍ਰੈਕਟਿਕਲ ਵਿਚ ਲਿਆਉਣ ਵਾਲੇ ਹਿੰਮਤ ਵਾਲੇ ਬੱਚਿਆਂ ਨੂੰ, ਸਦਾ ਆਪਣੇ ਮਨ ਨੂੰ ਵੱਖ - ਵੱਖ ਤਰ੍ਹਾਂ ਦੀ ਸੇਵਾ ਵਿਚ ਬਿਜੀ ਰੱਖਣ ਵਾਲੇ, ਕਦਮ ਵਿਚ ਪਦਮਾਂ ਦੀ ਕਮਾਈ ਜਮਾ ਕਰਨ ਵਾਲੇ ਬੱਚਿਆਂ ਨੂੰ, ਸਦਾ ਹਰ ਦਿਨ ਉਤਸਾਹ ਵਿਚ ਰਹਿਣ ਵਾਲੇ, ਸਦਾ ਹਰ ਦਿਨ ਨੂੰ ਉਤਸਵ ਸਮਝ ਮਨਾਉਣ ਵਾਲੇ, ਸਦਾ ਖੁਸ਼ਨਸੀਬ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਲਵ ਅਤੇ ਲਵਲੀਨ ਸਥਿਤੀ ਦੇ ਅਨੁਭਵ ਦਵਾਰਾ ਸਭ ਕੁਝ ਭੁੱਲਣ ਵਾਲੇ ਸਦਾ ਦੇਹੀ ਅਭਿਮਾਨੀ ਭਵ।

ਕਰਮ ਵਿਚ, ਵਾਣੀ ਵਿਚ, ਸੰਪਰਕ ਵਿਚ ਅਤੇ ਸੰਬੰਧ ਵਿੱਚ ਲਵ ਅਤੇ ਸਮ੍ਰਿਤੀ ਅਤੇ ਸਥਿਤੀ ਵਿਚ ਲਵਲੀਨ ਰਹੋ ਤਾਂ ਸਭ ਕੁਝ ਭੁਲਕੇ ਦੇਹੀ - ਅਭਿਮਾਨੀ ਬਣ ਜਾਵੇਗਾ। ਲਵ ਹੀ ਬਾਪ ਦੇ ਨੇੜੇ ਸੰਬੰਧ ਵਿਚ ਲਿਆਉਂਦਾ ਹੈ, ਸਰਵ ਤਿਆਗੀ ਬਣਾਉਂਦਾ ਹੈ। ਇਸ ਲਵ ਦੀ ਵਿਸ਼ੇਸ਼ਤਾ ਨਾਲ ਅਤੇ ਲਵਲੀਨ ਸਥਿਤੀ ਵਿਚ ਰਹਿਣ ਨਾਲ ਹੀ ਸਰਵ ਆਤਮਾਵਾਂ ਦੇ ਭਾਗ ਅਤੇ ਲੱਕ ਨੂੰ ਜਗਾ ਸਕਦੇ ਹੋ। ਇਹ ਲਵ ਹੀ ਲੱਕ ਦੇ ਲਾਕ ਦੀ ਚਾਬੀ ਹੈ। ਇਹ ਮਾਸਟਰ - ਕੀ ਹੈ। ਇਸ ਨਾਲ ਕਿਵੇਂ ਦੀ ਵੀ ਦੁਰਭਾਗਸ਼ਾਲੀ ਆਤਮਾ ਨੂੰ ਭਾਗਸ਼ਾਲੀ ਬਣਾ ਸਕਦੇ ਹੋ।

ਸਲੋਗਨ:-
ਖੁਦ ਦੇ ਪਰਿਵਰਤਨ ਦੀ ਘੜੀ ਨਿਸ਼ਚਿਤ ਕਰੋ ਤਾਂ ਵਿਸ਼ਵ ਪਰਿਵਰਤਨ ਖੁਦ ਹੀ ਹੋ ਜਾਵੇਗਾ।

ਅਵਿਅਕਤ ਇਸ਼ਾਰੇ :- ਖੁਦ ਅਤੇ ਸਭ ਦੇ ਪ੍ਰਤੀ, ਮਨਸਾ ਦ੍ਵਾਰਾ ਯੋਗ ਦੀਆਂ ਸ਼ਕਤੀਆਂ ਦਾ ਪ੍ਰਯੋਗ ਕਰੋ। ਮਨਸਾ ਸ਼ਕਤੀ ਦਾ ਦਰਪਨ ਹੈ - ਬੋਲ ਅਤੇ ਕਰਮ। ਭਾਵੇਂ ਅਗਿਆਨੀ ਆਤਮਕ, ਭਾਵੇਂ ਆਤਮਾਵਾਂ - ਦੋਵਾਂ ਦੇ ਸੰਬੰਧ ਸੰਪਰਕ ਵਿਚ ਬੋਲ ਅਤੇ ਕਰਮ ਸ਼ੁਭ - ਭਾਵਨਾ, ਸ਼ੁਭ ਕਾਮਨਾ ਵਾਲੇ ਹੋਣ। ਜਿਸ ਦੀ ਮਨਸਾ ਸ਼ਕਤੀਸ਼ਾਲੀ ਹੈ ਜਾਂ ਸ਼ੁਭ ਹੋਵੇਗੀ ਉਸਦੀ ਵਾਚਾ ਅਤੇ ਕਰਮਨਾ ਖੁਦ ਹੀ ਸ਼ਕਤੀਸ਼ਾਲੀ ਹੋਵੇਗੀ, ਸ਼ੁਭ ਭਾਵਨਾ ਵਾਲੀ ਹੋਵੇਗੀ। ਮਨਸਾ ਸ਼ਕਤੀਸ਼ਾਲੀ ਮਤਲਬ ਯਾਦ ਦੀ ਸ਼ਕਤੀ ਸ੍ਰੇਸ਼ਠ ਹੋਵੇਗੀ, ਸ਼ਕਤੀਸ਼ਾਲੀ ਹੋਵੇਗੀ, ਸਹਿਜਯੋਗੀ ਹੋਣਗੇ।