05.10.26 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ :- ਤੁਸੀਂ ਜਿਸਦੀ ਅੱਜ ਤੱਕ ਮਹਿਮਾ ਗਾਉਂਦੇ ਸੀ, ਉਹ ਹੁਣ ਤੁਹਾਡੇ ਸਾਹਮਣੇ ਹਾਜ਼ਿਰ ਹਨ, ਇਸਲਈ
ਸਦੈਵ ਖੁਸ਼ੀ ਵਿੱਚ ਨੱਚਦੇ ਰਹੋ, ਕਿਸੇ ਵੀ ਗੱਲ ਦਾ ਗਮ ਨਾ ਹੋਵੇ"
ਪ੍ਰਸ਼ਨ:-
ਪੁਰਸ਼ਾਰਥੀ ਬੱਚੇ
ਆਪਣੇ ਦਿਲ ਦੇ ਅੰਦਰ ਕਿਹੜੀ ਜਾਂਚ ਜਰੂਰ ਕਰਨਗੇ?
ਉੱਤਰ:-
ਹੁਣ ਤੱਕ ਮੁਝ
ਆਤਮਾ ਵਿੱਚ ਕੋਈ ਛੋਟਾ ਮੋਟਾ ਕੰਡਾ ਤੇ ਨਹੀਂ ਹੈ? ਕਾਮ ਦਾ ਕੰਡਾ ਸਭ ਤੋਂ ਤਿੱਖਾ ਹੈ। ਕ੍ਰੋਧ ਦਾ
ਕੰਡਾ ਵੀ ਬਹੁਤ ਖਰਾਬ ਹੈ। ਦੇਵਤੇ ਕ੍ਰੋਧੀ ਨਹੀਂ ਹੁੰਦੇ ਇਸਲਈ ਮਿੱਠੇ ਬੱਚੇ ਕੋਈ ਕੰਡਾ ਹੋਵੇ ਤਾਂ
ਕੱਢ ਦਵੋ। ਆਪਣੇ ਆਪ ਨੂੰ ਘਾਟੇ ਵਿੱਚ ਨਾ ਪਾਵੋ।
ਗੀਤ:-
ਤੁਮੀਂ ਮਾਤ ਪਿਤਾ...
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੇ ਆਪਣੇ ਬਾਪ ਦੀ ਮਹਿਮਾ ਸੁਣੀ। ਉਹ ਗਾਉਂਦੇ ਰਹਿੰਦੇ ਹਨ, ਇੱਥੇ
ਤੁਸੀਂ ਪ੍ਰੈਕਟੀਕਲ ਵਿੱਚ ਉਸ ਬਾਬਾ ਦਾ ਵਰਸਾ ਲੈ ਰਹੇ ਹੋ। ਤੁਸੀਂ ਜਾਣਦੇ ਹੋ ਬਾਬਾ ਸਾਡੇ ਦਵਾਰਾ
ਭਾਰਤ ਨੂੰ ਸਵਰਗ ਬਣਾ ਰਹੇ ਹਨ। ਜਿਨ੍ਹਾਂ ਦੇ ਦਵਾਰਾ ਬਣਾ ਰਹੇ ਹਨ, ਜਰੂਰ ਉਹ ਹੀ ਸੁੱਖਧਾਮ ਦਾ
ਮਾਲਿਕ ਬਣਨਗੇ। ਬੱਚਿਆਂ ਨੂੰ ਤਾਂ ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ। ਬਾਬਾ ਦੀ ਮਹਿਮਾ ਅਪਰੰਪਾਰ ਹੈ,
ਉਸ ਤੋਂ ਅਸੀਂ ਵਰਸਾ ਪਾ ਰਹੇ ਹਾਂ। ਹੁਣ ਤੁਸੀਂ ਬੱਚਿਆਂ ਤੇ ਬਲਕਿ ਸਾਰੀ ਦੁਨੀਆਂ ਤੇ ਬ੍ਰਹਿਸਪਤੀ
ਦੀ ਦਸ਼ਾ ਹੈ। ਹੁਣ ਇਹ ਤੁਸੀਂ ਬ੍ਰਾਹਮਣ ਹੀ ਜਾਣਦੇ ਹੋ। ਭਾਰਤ ਖਾਸ ਅਤੇ ਦੁਨੀਆਂ ਆਮ, ਸਭ ਤੇ
ਬ੍ਰਹਿਸਪਤੀ ਦੀ ਦਸ਼ਾ ਬੈਠੀ ਹੈ ਕਿਓਂਕਿ ਹੁਣ 16 ਕਲਾ ਸੰਪੂਰਨ ਬਣਦੇ ਹੋ। ਇਸ ਸਮੇਂ ਤਾਂ ਕੋਈ ਕਲਾ
ਨਹੀਂ ਹੈ। ਬੱਚਿਆਂ ਨੂੰ ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ। ਇਵੇਂ ਨਹੀਂ ਇੱਥੇ ਖੁਸ਼ੀ ਹੈ, ਬਾਹਰ ਜਾਣ
ਤੇ ਗੁੰਮ ਹੋ ਜਾਵੇ। ਜਿਸ ਦੀ ਮਹਿਮਾ ਗਾਉਂਦੇ ਰਹਿੰਦੇ ਹੋ ਉਹ ਹੁਣ ਤੁਹਾਡੇ ਕੋਲ ਹਾਜ਼ਿਰ ਹੈ। ਬਾਬਾ
ਸਮਝਾਉਂਦੇ ਹਨ ਕਿ 5 ਹਜਾਰ ਵਰ੍ਹੇ ਪਹਿਲੇ ਵੀ ਰਜਾਈ ਦੇਕੇ ਗਿਆ ਸੀ। ਹੁਣ ਤੁਸੀਂ ਵੇਖੋਗੇ ਅਹਿਸਤੇ -
ਅਹਿਸਤੇ ਸਭ ਪੁਕਾਰਦੇ ਰਹਿਣਗੇ। ਤੁਹਾਡੇ ਵੀ ਸਲੋਗਨ ਨਿਕਲਦੇ ਰਹਿਣਗੇ। ਜਿਵੇਂ ਕੋਈ ਕਹਿੰਦੇ ਹਨ ਇੱਕ
ਧਰਮ ਹੋਵੇ, ਇੱਕ ਰਜਾਈ ਹੋਵੇ, ਇੱਕ ਭਾਸ਼ਾ ਹੋਵੇ। ਉਹ ਵੀ ਆਤਮਾਵਾਂ ਕਹਿੰਦੀਆਂ ਹਨ ਨਾ। ਆਤਮਾ ਜਾਣਦੀ
ਹੈ ਬਰੋਬਰ ਭਾਰਤ ਵਿੱਚ ਇਕ ਰਾਜਧਾਨੀ ਦੇਵੀ - ਦੇਵਤਾਵਾਂ ਦੀ ਸੀ। ਇਹ ਖੁਸ਼ਬੂ ਫੈਲਦੀ ਜਾਵੇਗੀ। ਤੁਸੀਂ
ਖੁਸ਼ਬੂ ਪਾਉਂਦੇ ਜਾਂਦੇ ਹੋ। ਡਰਾਮਾ ਪਲਾਨ ਅਨੁਸਾਰ ਲੜਾਈ ਦੇ ਵੀ ਆਸਾਰ ਸਾਹਮਣੇ ਖੜੇ ਹਨ। ਇਹ ਕੋਈ
ਨਵੀਂ ਗੱਲ ਨਹੀਂ ਹੈ। ਭਾਰਤ ਨੂੰ 16 ਕਲਾ ਸੰਪੂਰਨ ਜਰੂਰ ਬਣਨਾ ਹੈ। ਤੁਸੀਂ ਜਾਣਦੇ ਹੋ ਅਸੀਂ ਇਸ
ਯੋਗਬਲ ਨਾਲ 16 ਕਲਾ ਸੰਪੂਰਨ ਬਣ ਰਹੇ ਹਾਂ। ਕਹਿੰਦੇ ਹਨ ਨਾ - ਦੇ ਦਾਨ ਤਾਂ ਛੁੱਟੇ ਗ੍ਰਹਿਣ। ਬਾਪ
ਵੀ ਕਹਿੰਦੇ ਹਨ ਵਿਕਾਰਾਂ ਦਾ ਅਵਗੁਣਾਂ ਦਾ ਦਾਨ ਦੋ। ਇਹ ਰਾਵਣ ਰਾਜ ਹੈ ਨਾ। ਬਾਪ ਆਕੇ ਇਸ ਤੋਂ
ਛੁਡਾਉਂਦੇ ਹਨ, ਇਸ ਵਿੱਚ ਵੀ ਕਾਮ ਵਿਕਾਰ ਬੜਾ ਭਾਰੀ ਅਵਗੁਣ ਹੈ। ਤੁਸੀਂ ਦੇਹ - ਅਭਿਮਾਨੀ ਬਣ ਪਏ
ਹੋ। ਹੁਣ ਦੇਹੀ - ਅਭਿਮਾਨੀ ਬਣਨਾ ਪਵੇ। ਸ਼ਰੀਰ ਦਾ ਵੀ ਭਾਨ ਛੱਡਣਾ ਪਵੇ। ਇਨ੍ਹਾਂ ਗੱਲਾਂ ਨੂੰ ਤੁਸੀਂ
ਬੱਚੇ ਹੀ ਸਮਝਦੇ ਹੋ, ਦੁਨੀਆਂ ਨਹੀਂ ਜਾਣਦੀ। ਭਾਰਤ ਜੋ 16 ਕਲਾ ਸੰਪੂਰਨ ਸੀ, ਸੰਪੂਰਨ ਦੇਵਤਾਵਾਂ
ਦਾ ਰਾਜ ਸੀ। ਇਨ੍ਹਾਂ ਲਕਸ਼ਮੀ - ਨਾਰਾਇਣ ਦੀ ਰਾਜਧਾਨੀ ਸੀ। ਭਾਰਤ ਸ੍ਵਰਗ ਸੀ। ਹੁਣ 5 ਵਿਕਾਰਾਂ ਦਾ
ਗ੍ਰਹਿਣ ਲੱਗਿਆ ਹੋਇਆ ਹੈ, ਇਸਲਈ ਬਾਪ ਕਹਿੰਦੇ ਹਨ ਦੇ ਦਾਨ ਤਾਂ ਛੁੱਟੇ ਗ੍ਰਹਿਣ। ਇਹ ਕਾਮ ਵਿਕਾਰ
ਹੀ ਡਿਗਾਉਣ ਵਾਲਾ ਹੈ ਇਸਲਈ ਬਾਪ ਕਹਿੰਦੇ ਹਨ ਇਹ ਦਾਨ ਦਵੋ ਤਾਂ 16 ਕਲਾ ਸੰਪੰਨ ਬਣ ਜਾਵੋਗੇ। ਨਹੀਂ
ਦੇਣਗੇ ਤਾਂ ਨਹੀਂ ਬਣਨਗੇ। ਆਤਮਾਵਾਂ ਨੂੰ ਆਪਣਾ - ਆਪਣਾ ਪਾਰ੍ਟ ਮਿਲਿਆ ਹੋਇਆ ਹੈ ਨਾ। ਇਹ ਵੀ
ਤੁਹਾਡੀ ਬੁੱਧੀ ਵਿੱਚ ਹੈ। ਤੁਹਾਡੀ ਆਤਮਾ ਵਿੱਚ ਕਿੰਨਾ ਪਾਰ੍ਟ ਹੈ। ਤੁਸੀਂ ਵਿਸ਼ਵ ਦਾ ਰਾਜ ਭਾਗ
ਲੈਂਦੇ ਹੋ। ਇਹ ਬੇਹੱਦ ਦਾ ਡਰਾਮਾ ਹੈ, ਅਥਾਹ ਐਕਟਰਸ ਹਨ। ਇਸ ਵਿੱਚ ਫਸਟਕਲਾਸ ਐਕਟਰਸ ਹਨ ਇਹ ਲਕਸ਼ਮੀ
- ਨਾਰਾਇਣ, ਉਨ੍ਹਾਂ ਦਾ ਨੰਬਰਵਾਰ ਪਾਰ੍ਟ ਹੈ। ਵਿਸ਼ਨੂੰ ਸੋ ਬ੍ਰਹਮਾ ਸਰਸਵਤੀ ਫਿਰ ਬ੍ਰਹਮਾ ਸਰਸਵਤੀ
ਸੋ ਵਿਸ਼ਨੂੰ ਬਣਦੇ ਹਨ। ਇਹ 84 ਜਨਮਾਂ ਦਾ ਚੱਕਰ ਕਿਵੇਂ ਲਗਾਉਂਦੇ ਹਨ, ਉਹ ਸਾਰਾ ਬੁੱਧੀ ਵਿੱਚ ਆ
ਜਾਂਦਾ ਹੈ। ਵਪਾਰੀ ਲੋਕ ਚੋਪੜਾ ਰੱਖਦੇ ਹਨ ਤਾਂ ਉਸ ਤੇ ਸ੍ਵਾਸ੍ਤਿਕਾ ਨਿਕਾਲਦੇ ਹਨ। ਗਣੇਸ਼ ਦੀ ਪੂਜਾ
ਕਰਦੇ ਹਨ। ਇਹ ਹੈ ਬੇਹੱਦ ਦਾ ਚੋਪੜਾ। ਸ੍ਵਾਸ੍ਤਿਕਾ ਵਿੱਚ 4 ਭਾਗ ਹੁੰਦੇ ਹਨ। ਜਿਵੇਂ ਪੁਰੀ ਵਿੱਚ
ਚਾਵਲ ਦਾ ਹਾਂਡਾ ਰੱਖਦੇ ਹਨ। ਉਹ ਪੱਕ ਜਾਂਦਾ ਹੈ ਤਾਂ 4 ਭਾਗ ਹੋ ਜਾਂਦੇ ਹਨ। ਉੱਥੇ ਚਾਵਲ ਦਾ ਹੀ
ਭੋਗ ਲੱਗਦਾ ਹੈ। ਹੁਣ ਤੁਸੀਂ ਬੱਚਿਆਂ ਨੂੰ ਕੌਣ ਪੜ੍ਹਾ ਰਹੇ ਹਨ? ਮੋਸ੍ਟ ਬਿਲਵੇਡ ਬਾਪ ਆਕੇ ਤੁਹਾਡਾ
ਸਰਵੈਂਟ ਬਣਿਆ ਹੈ, ਤੁਹਾਡੀ ਸੇਵਾ ਕਰਦੇ ਹਨ। ਮਨੁੱਖ ਤਾਂ ਕਹਿ ਦਿੰਦੇ ਆਤਮਾ ਨਿਰਲੇਪ ਹੈ। ਹੁਣ ਤੁਸੀਂ
ਜਾਣਦੇ ਹੋ - ਆਤਮਾ ਵਿੱਚ 84 ਜਨਮਾਂ ਦਾ ਪਾਰ੍ਟ ਹੈ ਹੀ। ਉਨ੍ਹਾਂ ਨੂੰ ਫਿਰ ਨਿਰਲੇਪ ਕਹਿਣਾ ਕਿੰਨਾ
ਰਾਤ - ਦਿਨ ਦਾ ਫਰਕ ਹੋ ਜਾਂਦਾ ਹੈ। ਜਦੋਂ ਇਹ ਕੋਈ ਚੰਗੀ ਤਰ੍ਹਾਂ ਮਹੀਨਾ ਡੇੜ ਮਹੀਨਾ ਬੈਠ ਸਮਝਣਗੇ
ਤਾਂ ਪੁਆਇੰਟਸ ਬੁੱਧੀ ਵਿੱਚ ਬੈਠੇਗੀ। ਦਿਨ - ਪ੍ਰਤੀਦਿਨ ਪੁਆਇੰਟਸ ਬਹੁਤ ਨਿਕਲਦੀ ਰਹਿੰਦੀ ਹੈ। ਇਹ
ਹੈ ਜਿਵੇਂ ਕਸਤੂਰੀ। ਸ਼ਾਸਤਰਾਂ ਵਿੱਚ ਤੇ ਕੁਝ ਵੀ ਸਾਰ ਨਹੀਂ ਹੈ। ਬਾਬਾ ਕਹਿੰਦੇ ਹਨ - ਉਹ ਹੁਣ
ਬੁੱਧੀ ਤੋਂ ਨਿਕਾਲ ਦਵੋ। ਗਿਆਨ ਸਾਗਰ ਇੱਕ ਮੈਂ ਹੀ ਹਾਂ। ਜਦੋਂ ਪੂਰਾ ਨਿਸ਼ਚਾ ਬੈਠਦਾ ਹੈ ਤਾਂ ਸਮਝਦੇ
ਹਨ - ਬਰੋਬਰ ਇਹ ਸਭ ਭਗਤੀਮਾਰਗ ਦੇ ਲਈ ਹੈ। ਪਰਮਪਿਤਾ ਪਰਮਾਤਮਾ ਹੀ ਆਕੇ ਦੁਰਗਤੀ ਤੋਂ ਸਦਗਤੀ ਕਰਦੇ
ਹਨ। ਸੀੜੀ ਤੇ ਵੀ ਕਲੀਅਰ ਵਿਖਾਇਆ ਹੈ। ਭਗਤੀ ਮਾਰਗ ਸ਼ੁਰੂ ਹੁੰਦਾ ਹੈ ਤਾਂ ਰਾਵਣ ਰਾਜ ਸ਼ੁਰੂ ਹੁੰਦਾ
ਹੈ। ਹੁਣ ਗੀਤਾ ਐਪੀਸੋਡ ਰਿਪੀਟ ਹੋ ਰਿਹਾ ਹੈ। ਬਾਪ ਕਹਿੰਦੇ ਹਨ - ਮੈਂ ਕਲਪ - ਕਲਪ, ਕਲਪ ਦੇ
ਸੰਗਮਯੁਗੇ ਆਉਂਦਾ ਹਾਂ। ਉਨ੍ਹਾਂ ਨੇ ਫਿਰ ਕੱਛ ਮੱਛ ਅਵਤਾਰ ਕਹਿ ਦਿੱਤਾ ਹੈ। 24 ਅਵਤਾਰ ਕਹਿ ਦਿੰਦੇ
ਹਨ। ਬਾਬਾ ਕਹਿੰਦੇ ਹਨ - ਹੁਣ ਤੁਹਾਡੇ ਤੇ ਬ੍ਰਹਿਸਪਤੀ ਦੀ ਦਸ਼ਾ ਹੈ। ਮੈਂ ਤੁਹਾਨੂੰ ਸ੍ਵਰਗ ਦਾ
ਮਾਲਿਕ ਬਣਾਇਆ। ਹੁਣ ਰਾਵਣ ਨੇ ਰਾਹੂ ਦੀ ਦਸ਼ਾ ਬਿਠਾ ਦਿੱਤੀ ਹੈ। ਹੁਣ ਫਿਰ ਬਾਪ ਆਏ ਹਨ ਸ੍ਵਰਗ ਦਾ
ਮਾਲਿਕ ਬਣਾਉਣ ਤਾਂ ਆਪਣੇ ਨੂੰ ਘਾਟਾ ਨਹੀਂ ਪਾਉਣਾ ਚਾਹੀਦਾ ਹੈ। ਵਪਾਰੀ ਲੋਕ ਆਪਣਾ ਖਾਤਾ ਹਮੇਸ਼ਾ
ਠੀਕ ਰੱਖਦੇ ਹਨ। ਘਾਟਾ ਪਾਉਣ ਵਾਲੇ ਨੂੰ ਅਨਾੜੀ ਕਿਹਾ ਜਾਂਦਾ ਹੈ। ਹੁਣ ਤਾਂ ਇਹ ਸਭ ਤੋਂ ਵੱਡਾ
ਵਪਾਰੀ ਹੈ। ਕੋਈ ਵਿਰਲਾ ਵਪਾਰੀ ਵਪਾਰ ਕਰੇ । ਇਹ ਹੀ ਅਵਿਨਾਸ਼ੀ ਵਪਾਰ ਹੈ ਹੋਰ ਵਪਾਰ ਤਾਂ ਸਭ ਮਿੱਟੀ
ਵਿੱਚ ਮਿਲ ਜਾਣ ਵਾਲੇ ਹਨ। ਹੁਣ ਤੁਹਾਡਾ ਸੱਚਾ ਵਪਾਰ ਹੋ ਰਿਹਾ ਹੈ। ਬਾਪ ਹੈ ਬੇਹੱਦ ਦਾ ਸੌਦਾਗਰ,
ਰਤਨਾਗਰ�ਅਤੇ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ। ਪ੍ਰਦਰਸ਼ਨੀ ਵਿੱਚ ਵੇਖੋ ਕਿੰਨੇ ਆਉਂਦੇ ਹਨ। ਸੈਂਟਰ
ਵਿੱਚ ਕੋਈ ਮੁਸ਼ਕਿਲ ਆਉਣਗੇ। ਭਾਰਤ ਤਾਂ ਬਹੁਤ ਲੰਬਾ ਚੋੜਾ ਹੈ ਨਾ। ਸਭ ਜਗ੍ਹਾ ਤੁਹਾਨੂੰ ਜਾਣਾ ਹੈ।
ਪਾਣੀ ਦੀ ਗੰਗਾਵਾਂ ਤਾਂ ਸਾਰੇ ਭਾਰਤ ਵਿੱਚ ਨਹੀਂ ਹਨ। ਇਹ ਵੀ ਤੁਹਾਨੂੰ ਸਮਝਾਉਣਾ ਪਵੇ ਤਾਂ ਪਾਣੀ
ਦੀ ਗੰਗਾ ਕੋਈ ਪਤਿਤ - ਪਾਵਨੀ ਨਹੀਂ ਹੈ। ਤੁਸੀਂ ਗਿਆਨ ਗੰਗਾਵਾਂ ਨੂੰ ਜਾਣਾ ਪਵੇਗਾ। ਚਾਰੋਂ ਪਾਸੇ
ਪ੍ਰਦਰਸ਼ਨੀ ਮੇਲੇ ਕਰਦੇ ਰਹਿਣਗੇ। ਦਿਨ - ਪ੍ਰਤੀਦਿਨ ਚਿੱਤਰ ਵੀ - ਬਣਦੇ ਰਹਿਣਗੇ। ਸ਼ੋਭਨੀਕ ਚਿੱਤ੍ਰ
ਅਜਿਹੇ ਹੋਣ ਜੋ ਵੇਖਣ ਤੇ ਹੀ ਖੁਸ਼ੀ ਆ ਜਾਵੇ ਕਿ ਇਹ ਤਾਂ ਠੀਕ ਸਮਝਾਉਂਦੇ ਹਨ। ਹੁਣ ਲਕਸ਼ਮੀ -
ਨਾਰਾਇਣ ਦੀ ਰਾਜਧਾਨੀ ਸਥਾਪਨ ਹੋ ਰਹੀ ਹੈ। ਹੁਣ ਬ੍ਰਾਹਮਣ ਧਰਮ ਦੀ ਸਥਾਪਨਾ ਹੋ ਰਹੀ ਹੈ। ਇਹ
ਬ੍ਰਾਹਮਣ ਹੀ ਦੇਵੀ - ਦੇਵਤਾ ਬਣਦੇ ਹਨ। ਤੁਸੀਂ ਹੁਣ ਪੁਰਸ਼ਾਰਥ ਕਰ ਰਹੇ ਹੋ ਤਾਂ ਦਿਲ ਵਿੱਚ ਆਪਣੇ
ਤੋਂ ਪੁੱਛਦੇ ਰਹੋ ਕਿ ਸਾਡੇ ਵਿੱਚ ਕੋਈ ਛੋਟਾ - ਮੋਟਾ ਕੰਡਾ ਤਾਂ ਨਹੀਂ ਹੈ! ਕਾਮ ਦਾ ਕੰਡਾ ਤਾਂ ਨਹੀਂ
ਹੈ! ਗੁੱਸੇ ਦਾ ਛੋਟਾ ਜਿਹਾ ਕੰਡਾ ਉਹ ਵੀ ਬਹੁਤ ਖਰਾਬ ਹੈ। ਦੇਵਤਾ ਗੁੱਸਾ ਨਹੀਂ ਹੁੰਦੇ ਹਨ।
ਵਿਖਾਉਂਦੇ ਹਨ ਸ਼ੰਕਰ ਦੀ ਅੱਖ ਖੁਲਣ ਨਾਲ ਵਿਨਾਸ਼ ਹੋ ਜਾਂਦਾ ਹੈ। ਇਹ ਵੀ ਇੱਕ ਕਲੰਕ ਲਗਾਇਆ ਹੈ।
ਵਿਨਾਸ਼ ਤਾਂ ਹੋਣਾ ਹੀ ਹੈ। ਸੂਕ੍ਸ਼੍ਮਵਤਨ ਵਿੱਚ ਸ਼ੰਕਰ ਨੂੰ ਕੋਈ ਸੱਪ ਆਦਿ ਥੋੜੀ ਹੋ ਸਕਦੇ ਹਨ। ਉੱਥੇ
ਧਰਤੀ ਹੀ ਕਿੱਥੇ ਹੈ ਜੋ ਸੱਪ ਆਦਿ ਨਿਕਲਣ। ਅਸਮਾਨ ਵਿੱਚ ਥੋੜੀ ਸੱਪ ਘੁੱਮਣਗੇ। ਸੂਕ੍ਸ਼੍ਮਵਤਨ ਅਤੇ
ਮੂਲਵਤਨ ਵਿੱਚ ਬਾਗ ਬਗੀਚੇ ਸੱਪ ਆਦਿ ਕੁਝ ਵੀ ਨਹੀਂ ਹੁੰਦੇ। ਇਹ ਸਭ ਇੱਥੇ ਹੁੰਦੇ ਹਨ। ਸ੍ਵਰਗ ਵੀ
ਇੱਥੇ ਹੀ ਹੁੰਦਾ ਹੈ। ਇਸ ਸਮੇਂ ਮਨੁੱਖ ਕੰਡੇ ਮਿਸਲ ਹਨ, ਇਸਲਈ ਇਨ੍ਹਾਂ ਨੂੰ ਕੰਡਿਆਂ ਦਾ ਜੰਗਲ ਕਿਹਾ
ਜਾਂਦਾ ਹੈ। ਸਤਿਯੁਗ ਹੈ ਫੁੱਲਾਂ ਦਾ ਬਗੀਚਾ। ਤੁਸੀਂ ਵੇਖਦੇ ਹੋ - ਬਾਬਾ ਕਿਵੇਂ ਬਗੀਚਾ ਬਣਾਉਂਦੇ
ਹਨ। ਮੋਸ੍ਟ ਬਿਯੂਟੀਫੁਲ ਬਣਾਉਂਦੇ ਹਨ। ਸਭ ਨੂੰ ਹਸੀਨ ਬਣਾਉਂਦੇ ਹਨ। ਖ਼ੁਦ ਤਾਂ ਐਵਰ ਹਸੀਨ ਹਨ। ਸਭ
ਸਜਨੀਆਂ ਨੂੰ ਮਤਲਬ ਬੱਚਿਆਂ ਨੂੰ ਹਸੀਨ ਬਣਾਉਂਦੇ ਹਨ। ਰਾਵਣ ਨੇ ਬਿਲਕੁਲ ਕਾਲਾ ਬਣਾ ਦਿੱਤਾ ਹੈ।
ਹੁਣ ਤੁਸੀਂ ਬੱਚਿਆਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ - ਸਾਡੇ ਉੱਪਰ ਬ੍ਰਹਿਸਪਤੀ ਦੀ ਦਸ਼ਾ ਬੈਠੀ ਹੈ।
ਅੱਧਾ ਸਮੇਂ ਦੁੱਖ, ਅੱਧਾ ਸਮੇਂ ਸੁੱਖ ਹੋ, ਇਸ ਨਾਲ ਫਾਇਦਾ ਹੀ ਕੀ? ਨਹੀਂ, 3 ਹਿੱਸਾ ਸੁੱਖ ਹੈ। ਇਹ
ਡਰਾਮਾ ਬਣਿਆ ਹੋਇਆ ਹੈ। ਬਹੁਤ ਲੋਕ ਪੁੱਛਦੇ ਹਨ ਕਿ ਡਰਾਮਾ ਇਵੇਂ ਕਿਓਂ ਬਣਾਇਆ ਹੈ? ਅਰੇ ਇਹ ਤਾਂ
ਅਨਾਦਿ ਹੈ ਨਾ। ਕਿਓਂ ਬਣਿਆ, ਇਹ ਪ੍ਰਸ਼ਨ ਉੱਠ ਨਹੀਂ ਸਕਦਾ। ਇਹ ਅਨਾਦਿ ਅਵਿਨਾਸ਼ੀ ਬਣਿਆ ਬਣਾਇਆ ਡਰਾਮਾ
ਹੈ। ਬਣੀ ਬਣਾਈ ਬਣ ਰਹੀ�ਕਿਸੇ ਨੂੰ ਮੋਕਸ਼ ਨਹੀਂ ਮਿਲ ਸਕਦਾ। ਇਹ ਤਾਂ ਅਨਾਦਿ ਸ੍ਰਿਸ਼ਟੀ ਚਲੀ ਆਉਂਦੀ
ਹੈ, ਚਲਦੀ ਰਹੇਗੀ। ਪ੍ਰਲ੍ਯ ਹੁੰਦੀ ਨਹੀਂ। ਬਾਬਾ ਨਵੀਂ ਦੁਨੀਆਂ ਬਣਾਉਂਦੇ ਹਨ, ਪਰ ਇਸ ਵਿੱਚ
ਗੁੰਜਾਇਸ਼ ਕਿੰਨੀ ਹੈ। ਜਦੋਂ ਮਨੁੱਖ ਪਤਿਤ ਦੁਖੀ ਹੁੰਦੇ ਹਨ ਤਾਂ ਹੀ ਬੁਲਾਉਂਦੇ ਹਨ। ਬਾਬਾ ਆਕੇ ਸਭ
ਦੀ ਕਾਇਆ ਕਲਪਵਰੀਕ੍ਸ਼ ਸਮਾਨ ਬਣਾਉਂਦੇ ਹਨ। ਤੁਹਾਡੀ ਆਤਮਾ ਪਵਿੱਤਰ ਬਣ ਜਾਂਦੀ ਹੈ ਤਾਂ ਸ਼ਰੀਰ ਵੀ
ਪਵਿੱਤਰ ਮਿਲੇਗਾ। ਤਾਂ ਬਾਪ ਤੁਹਾਡੀ ਕਾਇਆ ਕਲਪਤਰੁ ਬਣਾਉਂਦੇ ਹਨ। ਅੱਧਾਕਲਪ ਕਦੇ ਤੁਹਾਡੀ ਅਕਾਲੇ
ਮ੍ਰਿਤੂ ਨਹੀਂ ਹੋਵੇਗੀ। ਤੁਸੀਂ ਕਾਲ ਤੇ ਜਿੱਤ ਪਾਉਂਦੇ ਹੋ। ਤੁਸੀਂ ਬੱਚਿਆਂ ਨੂੰ ਬਹੁਤ ਪੁਰਸ਼ਾਰਥ
ਕਰਨਾ ਚਾਹੀਦਾ ਹੈ। ਜਿੰਨਾ ਉੱਚ ਪਦਵੀ ਪਾਉਣ ਉਨ੍ਹਾਂ ਚੰਗਾ ਹੈ। ਪੁਰਸ਼ਾਰਥ ਤਾਂ ਹਰ ਇੱਕ ਜਰੂਰੀ
ਕਮਾਈ ਦੇ ਲਈ ਕਰਦੇ ਹਨ। ਲਕੜੀ ਵਾਲੇ ਵੀ ਕਹਿਣਗੇ ਅਸੀਂ ਜਿਆਦਾ ਲਕੜੀ ਲੈ ਜਾਈਏ ਤਾਂ ਜਿਆਦਾ ਕਮਾਈ
ਹੋਵੇਗੀ। ਕੋਈ ਤਾਂ ਠੱਗੀ ਨਾਲ ਵੀ ਕਮਾਈ ਕਰਦੇ ਹਨ। ਉੱਥੇ ਇਵੇਂ ਕੋਈ ਦੁੱਖ ਦੀ ਗੱਲ ਨਹੀਂ ਹੁੰਦੀ।
ਹੁਣ ਤੁਸੀਂ ਬਾਪ ਤੋਂ ਕਿੰਨਾ ਵਰਸਾ ਲੈਂਦੇ ਹੋ। ਆਪਣੀ ਜਾਂਚ ਕਰਨੀ ਚਾਹੀਦੀ ਹੈ ਕਿ ਅਸੀਂ ਸ੍ਵਰਗ
ਵਿੱਚ ਜਾਣ ਲਾਇਕ ਹਾਂ? (ਨਾਰਦ ਦਾ ਮਿਸਾਲ) ਸ਼ਾਸਤਰਾਂ ਵਿੱਚ ਤਾਂ ਬਹੁਤ ਗੱਲਾਂ ਦਿੱਤੀਆਂ ਹਨ। ਇਹ
ਤੀਰਥ ਯਾਤਰਾ ਆਦਿ ਸਭ ਛੱਡੋ। ਗੀਤ ਵੀ ਹੈ ਨਾ - ਚਾਰੋਂ ਪਾਸੇ ਲਗਾਏ ਫੇਰੇ ਫਿਰ ਵੀ�ਹੁਣ ਬਾਪ ਤੁਹਾਨੂੰ
ਕਿੰਨੀ ਚੰਗੀ ਯਾਤਰਾ ਸਿਖਾਉਂਦੇ ਹਨ, ਇਸ ਵਿੱਚ ਕੋਈ ਤਕਲੀਫ ਨਹੀਂ। ਸਿਰਫ ਬਾਪ ਕਹਿੰਦੇ ਹਨ ਮਾਮੇਕਮ
ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਬਹੁਤ ਚੰਗੀ ਯੁਕਤੀ ਤੁਹਾਨੂੰ ਸੁਣਾਉਂਦਾ ਹਾਂ। ਬੱਚੇ ਸੁਣਦੇ
ਹੋ! ਇਹ ਮੇਰਾ ਲੋਣ ਲਿੱਤਾ ਹੋਇਆ ਰਥ ਹੈ। ਇਸ ਬਾਪ ਨੂੰ ਕਿੰਨੀ ਖੁਸ਼ੀ ਹੁੰਦੀ ਹੈ। ਅਸੀਂ ਬਾਪ ਨੂੰ
ਆਪਣਾ ਸ਼ਰੀਰ ਲੋਣ ਵਿੱਚ ਦਿੱਤਾ ਹੈ। ਬਾਪ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਨਾਮ ਵੀ ਹੈ ਭਗੀਰਥ।
ਤੁਸੀਂ ਜਾਣਦੇ ਹੋ ਬੰਬ ਆਦਿ ਤਿਆਰ ਹੋ ਰਹੇ ਹਨ। ਅੱਗ ਲੱਗਣੀ ਹੈ। ਰਾਵਣ ਦਾ ਬੁੱਤ ਵੀ ਬਣਾਉਂਦੇ ਹਨ,
ਮਾਰਨ ਦੇ ਲਈ। ਇੱਥੇ ਮਾਰਨ ਆਦਿ ਦੀ ਤਾਂ ਗੱਲ ਨਹੀਂ। ਕਿੱਥੇ ਮਾਰਨ ਆਦਿ ਦੀ ਗੱਲ, ਕਿੱਥੇ ਇਹ
ਰਾਵਣਪਪੁਰੀ ਖਤਮ ਹੋ ਰਹੀ ਹੈ। ਤੁਸੀਂ ਬੱਚੇ ਰਾਮਪੁਰੀ ਵਿਚ ਚੱਲਣ ਦੇ ਲਈ ਪੁਰਸ਼ਾਰਥ ਕਰ ਰਹੇ ਹੋ।
ਤਾਂ ਪੂਰਾ ਪੁਰਸ਼ਾਰਥ ਕਰਨਾ ਹੈ, ਕੰਡਾ ਨਹੀਂ ਬਣਨਾ ਹੈ।
ਤੁਸੀਂ ਬ੍ਰਾਹਮਣ
ਬ੍ਰਹਮਣੀਆਂ ਹੋ। ਸਭ ਦਾ ਆਧਾਰ ਮੁਰਲੀ ਤੇ ਹੈ। ਮੁਰਲੀ ਤੁਹਾਨੂੰ ਨਹੀਂ ਮਿਲੇਗੀ ਤਾਂ ਤੁਸੀਂ ਕੀ
ਕਰੋਗੇ। ਇਵੇਂ ਨਹੀਂ ਕਿ ਸਿਰਫ ਇੱਕ ਬ੍ਰਾਹਮਣੀ ਨੂੰ ਹੀ ਮੁਰਲੀ ਸੁਣਾਉਣੀ ਹੈ। ਕੋਈ ਵੀ ਮੁਰਲੀ
ਪੜ੍ਹਕੇ ਸੁਣਾ ਸਕਦੇ ਹਨ। ਬੋਲਣਾ ਚਾਹੀਦਾ ਹੈ - ਅੱਜ ਤੁਸੀਂ ਸੁਣਾਓ। ਹੁਣ ਤਾਂ ਸਮਝਾਉਣ ਦੇ ਲਈ
ਚਿੱਤਰ ਵੀ ਚੰਗੇ ਬਣੇ ਹਨ। ਇਹ ਮੁੱਖ ਚਿੱਤਰ ਤਾਂ ਆਪਣੀ ਦੁਕਾਨ ਵਿਚ ਰੱਖ ਬਹੁਤਿਆਂ ਦਾ ਕਲਿਆਣ ਕਰੋ।
ਉਸ ਸੌਦੇ ਦੇ ਨਾਲ - ਨਾਲ ਇਹ ਸੌਦਾ ਵੀ ਕਰੋ। ਇਹ ਬਾਬਾ ਦੇ ਅਵਿਨਾਸ਼ੀ ਗਿਆਨ ਰਤਨਾਂ ਦਾ ਦੁਕਾਨ ਹੈ।
ਬਾਬਾ ਕੋਈ ਮਨਾ ਨਹੀਂ ਕਰਦੇ ਹਨ ਕਿ ਮਕਾਨ ਆਦਿ ਨਹੀਂ ਬਣਾਓ। ਭਾਵੇਂ ਬਣਾਓ। ਪੈਸਾ ਤਾਂ ਮਿੱਟੀ ਵਿਚ
ਮਿਲ ਜਾਵੇਗਾ। ਇਸ ਨਾਲੋਂ ਕਿਓਂ ਨਹੀਂ ਮਕਾਨ ਬਣਾਕੇ ਅਰਾਮ ਨਾਲ ਰਹੋ। ਪੈਸੇ ਕੰਮ ਵਿੱਚ ਲਗਾਉਣੇ
ਚਾਹੀਦੇ ਹਨ। ਮਕਾਨ ਵੀ ਬਣਾਓ, ਖਾਣੇ ਦੇ ਲਈ ਵੀ ਰੱਖੋ, ਦਾਨ - ਪੁੰਨ ਵੀ ਕਰੋ। ਕਸ਼ਮੀਰ ਦਾ ਰਾਜਾ
ਮਰਿਆ ਤਾਂ ਆਪਣੀ ਪ੍ਰਾਈਵੇਟ ਪ੍ਰਾਪਰਟੀ ਜੋ ਸੀ ਉਹ ਸਭ ਆਰੀਆ ਸਮਾਜੀਆਂ ਨੂੰ ਦਾਨ ਵਿੱਚ ਦੇ ਗਿਆ।
ਆਪਣੇ ਧਰਮ ਦੇ ਲਈ ਕਰਦੇ ਹਨ ਨਾ। ਇੱਥੇ ਤਾਂ ਉਹ ਕੋਈ ਗੱਲ ਨਹੀਂ। ਸਭ ਬੱਚੇ ਹਨ, ਦਾਨ ਆਦਿ ਦੀ ਗੱਲ
ਨਹੀਂ। ਉਹ ਹੈ ਹੱਦ ਦਾ ਦਾਨ। ਮੈਂ ਤਾਂ ਤੁਹਾਨੂੰ ਵਿਸ਼ਵ ਦੀ ਬਾਦਸ਼ਾਹੀ ਦਿੰਦਾ ਹਾਂ। ਡਰਾਮਾ ਅਨੁਸਾਰ
ਭਾਰਤਵਾਸੀ ਹੀ ਰਾਜ ਭਾਗ ਲੈਣਗੇ। ਭਗਤੀ ਮਾਰਗ ਵਿੱਚ ਵਪਾਰੀ ਲੋਕ ਕੁਝ ਨਾ ਕੁਝ ਧਰਮਾਉ ਜਰੂਰ ਨਿਕਾਲਦੇ
ਹਨ। ਉਸ ਦਾ ਵੀ ਦੂਜੇ ਜਨਮ ਵਿਚ ਅਲਪਕਾਲ ਦੇ ਲਈ ਮਿਲਦਾ ਹੈ। ਹੁਣ ਤਾਂ ਮੈਂ ਡਾਇਰੈਕਟ ਆਇਆ ਹਾਂ ਤਾਂ
ਤੁਸੀਂ ਇਸ ਕੰਮ ਵਿੱਚ ਲਗਾਓ। ਮੈਨੂੰ ਤਾਂ ਕੁਝ ਨਹੀਂ ਚਾਹੀਦਾ ਹੈ। ਸ਼ਿਵਬਾਬਾ ਨੂੰ ਆਪਣੇ ਲਈ ਮਕਾਨ
ਬਣਾਉਣਾ ਹੈ ਕੀ! ਇਹ ਸਭ ਬ੍ਰਾਹਮਣਾਂ ਦਾ ਹੈ। ਗਰੀਬ, ਸਾਹੂਕਾਰ ਸਭ ਇਕੱਠੇ ਰਹਿੰਦੇ ਹਨ। ਤਾਂ ਇਹ ਸਭ
ਬੱਚਿਆਂ ਦਾ ਹੀ ਹੈ। ਵੇਖਿਆ ਜਾਂਦਾ ਹੈ ਘਰ ਵਿਚ ਇਹ ਕਿਵੇਂ ਆਰਾਮ ਨਾਲ ਰਹਿੰਦੇ ਹਨ, ਤਾਂ ਉਹ
ਪ੍ਰਬੰਧ ਦੇਣਾ ਪਵੇ ਇਸਲਈ ਕਹਿੰਦੇ ਹਨ ਸਭ ਦੀ ਖ਼ਤੀਰੀ ਕਰੋ। ਕੋਈ ਚੀਜ਼ ਨਾ ਹੋਵੇ ਤਾਂ ਮਿਲ ਸਕਦੀ ਹੈ।
ਬਾਪ ਨੂੰ ਤਾਂ ਬੱਚਿਆਂ ਤੇ ਲਵ ਰਹਿੰਦਾ ਹੈ। ਇੰਨਾ ਲਵ ਹੋਰ ਕੋਈ ਦਾ ਰਹਿ ਨਹੀਂ ਸਕਦਾ। ਬੱਚਿਆਂ ਨੂੰ
ਕਿੰਨਾ ਸਮਝਾਉਂਦੇ ਹਨ - ਪੁਰਸ਼ਾਰਥ ਕਰੋ ਹੋਰਾਂ ਦੇ ਲਈ ਵੀ ਯੁਕਤੀ ਰਚੋ। ਇਸ ਵਿੱਚ ਚਾਹੀਦਾ ਸਿਰਫ 3
ਪੈਰ ਪ੍ਰਿਥਵੀ, ਜਿਸ ਵਿੱਚ ਬੱਚੀਆਂ ਸਮਝਾਉਂਦੀਆਂ ਰਹਿਣ। ਕੋਈ ਵੱਡੇ ਆਦਮੀ ਦਾ ਹਾਲ ਹੋਵੇ, ਬੋਲੋ ਅਸੀਂ
ਜਰੂਰੀ ਚਿੱਤਰ ਰੱਖ ਦਿੰਦੇ ਹਾਂ। ਇੱਕ ਦੋ ਘੰਟਾ ਸਵੇਰੇ ਸ਼ਾਮ ਕਲਾਸ ਕਰਕੇ ਚਲੇ ਜਾਵਾਂਗੇ। ਖਰਚਾ ਸਭ
ਸਾਡਾ, ਨਾਮ ਤੁਹਾਡਾ ਹੋਵੇਗਾ। ਬਹੁਤ ਆਕੇ ਕੌਡੀ ਤੋਂ ਹੀਰੇ ਵਰਗਾ ਬਣਨਗੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਅਵਿਨਾਸ਼ੀ
ਬਾਪ ਨਾਲ ਸੱਚਾ - ਸੱਚਾ ਅਵਿਨਾਸ਼ੀ ਵਪਾਰ ਕਰਨਾ ਹੈ। ਉਸ ਸੌਦੇ ਦੇ ਨਾਲ ਇਸ ਸੌਦੇ ਵਿੱਚ ਵੀ ਸਮੇਂ
ਦੇਣਾ ਹੈ। ਗਿਆਨ ਗੰਗਾ ਬਣ ਸਭ ਨੂੰ ਪਾਵਨ ਬਣਾਉਣਾ ਹੈ।
2. ਬ੍ਰਾਹਮਣ ਜੀਵਨ ਦਾ
ਅਧਾਰ ਮੁਰਲੀ ਹੈ ਜੋ ਪਿਆਰ ਨਾਲ ਸੁਣਨੀ ਅਤੇ ਸੁਣਾਉਣੀ ਹੈ। ਅੰਦਰ ਕੋਈ ਵੀ ਕੰਡਾ ਹੋਵੇ ਤਾਂ ਉਸ ਨੂੰ
ਕੱਡ ਦੇਣਾ ਹੈ। ਅਵਗੁਣਾਂ ਦਾ ਦਾਨ ਕਰਨਾ ਹੈ।
ਵਰਦਾਨ:-
ਰਹਿਮਦਿਲ ਦੀ ਭਾਵਨਾ ਦ੍ਵਾਰਾ ਅਪਕਾਰੀ ਤੇ ਵੀ ਉਪਕਾਰ ਕਰਨ ਵਾਲੇ ਸ਼ੁਭਚਿੰਤਕ ਭਵ।
ਕਿਵੇਂ ਦੀ ਵੀ ਕੋਈ ਆਤਮਾ,
ਭਾਵੇਂ ਸਤੋਗੁਣੀ, ਭਾਵੇਂ ਤਮੋਗੁਣੀ ਸੰਪਰਕ ਵਿਚ ਆਵੇ ਲੇਕਿਨ ਸਭ ਦੇ ਪ੍ਰਤੀ ਸ਼ੁਭਚਿੰਤਕ ਮਤਲਬ
ਅਪਕਾਰੀ ਤੇ ਵੀ ਉਪਕਾਰ ਕਰਨ ਵਾਲੇ। ਕਦੇ ਕਿਸੇ ਆਤਮਾ ਦੇ ਪ੍ਰਤੀ ਘ੍ਰਿਣਾ ਦ੍ਰਿਸ਼ਟੀ ਨਾ ਹੋਵੇ
ਕਿਉਂਕਿ ਜਾਣਦੇ ਹੋ ਇਹ ਅਗਿਆਨ ਦੇ ਵਸ਼ੀਭੂਤ ਹਨ, ਬੇਸਮਝ ਹਨ। ਉਨ੍ਹਾਂ ਦੇ ਉਪਰ ਰਹਿਮ ਅਤੇ ਸਨੇਹ ਆਵੇ,
ਘ੍ਰਿਣਾ ਨਹੀਂ। ਸ਼ੁਭਚਿੰਤਕ ਆਤਮਾ ਅਜਿਹਾ ਨਹੀਂ ਸੋਚੇਗੀ ਕਿ ਇਸਨੇ ਅਜਿਹਾ ਕਿਉਂ ਕੀਤਾ ਲੇਕਿਨ ਇਸ
ਆਤਮਾ ਦਾ ਕਲਿਆਣ ਕਿਵੇਂ ਹੋਵੇ - ਇਹ ਹੀ ਹੈ ਸ਼ੁਭਚਿੰਤਕ ਸਟੇਜ।
ਸਲੋਗਨ:-
ਤਪੱਸਿਆ ਦੇ ਬਲ
ਨਾਲ ਅਸੰਭਵ ਨੂੰ ਸੰਭਵ ਕਰ ਸਫਲਤਾ ਮੂਰਤ ਬਣੋ।
ਇਹ ਅਵਿਅਕਤ ਇਸ਼ਾਰੇ -
ਪਰੋਪਕਾਰ ਦੀ ਭਾਵਨਾ ਨਾਲ ਸੰਪੰਨ ਬਣ ਅਪਕਾਰੀ ਤੇ ਵੀ ਉਪਕਾਰ ਕਰੋ।
ਉਹ ਤ੍ਰਿਕਾਲਦ੍ਰਸ਼ੀ ਹੋਣ
ਦੇ ਕਾਰਣ ਆਤਮਾ ਦੇ ਸੰਪੂਰਨ ਸਹਿਯੋਗ ਨੂੰ ਸਾਮ੍ਹਣੇ ਰੱਖਦੇ ਹੋਏ, ਹਰ ਆਤਮਾ ਦੀ ਕਮਜੋਰੀ ਨੂੰ ਪਰਖਦੇ
ਹੋਏ ਉਸ ਦੀ ਕਮਜੋਰੀ ਨੂੰ ਖੁਦ ਵਿੱਚ ਧਾਰਨ ਨਹੀਂ ਕਰੇਗਾ, ਵਰਣਨ ਨਹੀਂ ਕਰੇਗਾ ਲੇਕਿਨ ਦੂਜੀਆਂ
ਆਤਮਾਵਾਂ ਦੀ ਕਮਜੋਰੀ ਦਾ ਕੰਡਾ ਕਲਿਆਣਕਾਰੀ ਸਵਰੂਪ ਨਾਲ ਖਤਮ ਕਰ ਦੇਵੇਗਾ। ਕੰਢੇ ਦੀ ਬਜਾਏ ਕੰਡੇ
ਨੂੰ ਵੀ ਫੁੱਲ ਬਣਾ ਦਵੇਗਾ।