06.09.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਹਾਨੂੰ
ਇਹ ਹੀ ਚਿੰਤਾ ਰਹੇ ਕਿ ਅਸੀਂ ਕਿਵੇਂ ਸਭਨੂੰ ਸੁਖਧਾਮ ਦਾ ਰਸਤਾ ਦੱਸੀਏ , ਸਭਨੂੰ ਪਤਾ ਚੱਲੇ ਕਿ ਇਹ
ਹੀ ਪੁਰਸ਼ੋਤਮ ਬਣਨ ਦਾ ਸੰਗਮਯੁਗ ਹੈ।
ਪ੍ਰਸ਼ਨ:-
ਤੁਸੀ ਬੱਚੇ ਆਪਸ
ਵਿੱਚ ਇੱਕ - ਦੂਜੇ ਨੂੰ ਕਿਹੜੀ ਮੁਬਾਰਕ ਦਿੰਦੇ ਹੋ? ਮਨੁੱਖ ਮੁਬਾਰਕ ਕਦੋਂ ਦਿੰਦੇ ਹਨ?
ਉੱਤਰ:-
ਮੁਬਾਰਕ ਉਦੋਂ
ਦਿੰਦੇ ਹਨ ਜਦੋਂ ਕੋਈ ਜੰਮਦਾ ਹੈ, ਵਿਜੇਈ ਬਣਦਾ ਹੈ ਜਾਂ ਵਿਆਹ ਕਰਦਾ ਹੈ ਜਾਂ ਕੋਈ ਵੱਡਾ ਦਿਨ ਹੁੰਦਾ
ਹੈ। ਪਰ ਉਹ ਕੋਈ ਸੱਚੀ ਮੁਬਾਰਕ ਨਹੀਂ। ਤੁਸੀਂ ਬੱਚੇ ਇੱਕ - ਦੂਜੇ ਨੂੰ ਬਾਪ ਦਾ ਬਣਨ ਦੀ ਮੁਬਾਰਕ
ਦਿੰਦੇ ਹੋ। ਤੁਸੀਂ ਕਹਿੰਦੇ ਹੋ ਅਸੀਂ ਕਿੰਨੇਂ ਖੁਸ਼ਨਸੀਬ ਹਾਂ, ਜੋ ਸਾਰੇ ਦੁੱਖਾਂ ਤੋਂ ਛੁੱਟ
ਸੁਖਧਾਮ ਵਿੱਚ ਜਾਂਦੇ ਹਾਂ। ਤੁਹਾਨੂੰ ਦਿਲ ਹੀ ਦਿਲ ਵਿੱਚ ਖੁਸ਼ੀ ਹੁੰਦੀ ਹੈ।
ਓਮ ਸ਼ਾਂਤੀ
ਬੇਹੱਦ ਦਾ ਬਾਪ ਬੈਠ ਬੇਹੱਦ ਦੇ ਬੱਚਿਆਂ ਨੂੰ ਸਮਝਾਉਂਦੇ ਹਨ। ਹੁਣ ਪ੍ਰਸ਼ਨ ਉੱਠਦਾ ਹੈ ਬੇਹੱਦ ਦਾ
ਬਾਪ ਕੌਣ? ਇਹ ਤਾਂ ਜਾਣਦੇ ਹੋ ਕਿ ਸਭ ਦਾ ਬਾਪ ਇੱਕ ਹੈ, ਜਿਸ ਨੂੰ ਪਰਮਪਿਤਾ ਪ੍ਰਮਾਤਮਾ ਕਿਹਾ ਜਾਂਦਾ
ਹੈ। ਲੌਕਿਕ ਬਾਪ ਨੂੰ ਪਰਮਪਿਤਾ ਨਹੀਂ ਕਿਹਾ ਜਾਂਦਾ। ਪਰਮਪਿਤਾ ਤਾਂ ਇੱਕ ਹੀ ਹੈ, ਉਸਨੂੰ ਸਭ ਬੱਚੇ
ਭੁੱਲ ਗਏ ਹਨ ਇਸਲਈ ਪਰਮਪਿਤਾ ਪਰਮਾਤਮਾ ਜੋ ਦੁਖਹਰਤਾ, ਸੁਖਕਰਤਾ ਹੈ ਉਸਨੂੰ ਤੁਸੀਂ ਬੱਚੇ ਜਾਣਦੇ ਹੋ
ਕਿ ਬਾਪ ਸਾਡੇ ਦੁਖ ਕਿਵੇਂ ਹਰ ਰਹੇ ਹਨ ਫਿਰ ਸੁਖ - ਸ਼ਾਂਤੀ ਵਿੱਚ ਚਲੇ ਜਾਵਾਂਗੇ। ਸਾਰੇ ਤਾਂ ਸੁਖ
ਵਿਚ ਨਹੀਂ ਜਾਣਗੇ। ਕੁਝ ਸੁਖ ਵਿੱਚ ਕੁਝ ਸ਼ਾਂਤੀ ਵਿੱਚ ਚਲੇ ਜਾਣਗੇ। ਕਈ ਸਤਿਯੁਗ ਵਿੱਚ ਪਾਰ੍ਟ
ਵਜਾਉਂਦੇ, ਕਈ ਤ੍ਰੇਤਾ ਵਿੱਚ, ਕਈ ਦਵਾਪਰ ਵਿੱਚ। ਤੁਸੀਂ ਸਤਿਯੁਗ ਵਿੱਚ ਰਹਿੰਦੇ ਹੋ ਤਾਂ ਬਾਕੀ ਸਭ
ਮੁਕਤੀਧਾਮ ਵਿੱਚ। ਉਸਨੂੰ ਕਹਾਂਗੇ ਈਸ਼ਵਰ ਦਾ ਘਰ। ਮੁਸਲਮਾਨ ਲੋਕੀ ਸਭ ਨਮਾਜ਼ ਪੜ੍ਹਦੇ ਹਨ ਤਾਂ ਸਭ
ਮਿਲਕੇ ਖੁਦਾ ਤਾਲਾ ਦੀ ਬੰਦਗੀ ਕਰਦੇ ਹਨ। ਕਿਸਲਈ? ਕਿ ਬਹਿਸ਼ਤ ਦੇ ਲਈ ਜਾਂ ਅਲ੍ਹਾ ਦੇ ਕੋਲ ਜਾਣ ਦੇ
ਲਈ। ਅਲ੍ਹਾ ਦੇ ਘਰ ਨੂੰ ਬਹਿਸ਼ਤ ਨਹੀਂ ਕਹਾਂਗੇ। ਉੱਥੇ ਤਾਂ ਆਤਮਾਵਾਂ ਸ਼ਾਂਤੀ ਵਿੱਚ ਰਹਿੰਦੀਆਂ ਹਨ।
ਸ਼ਰੀਰ ਨਹੀਂ ਰਹਿੰਦੇ। ਇਹ ਜਾਣਦੇ ਹੋਣਗੇ ਅਲ੍ਹਾ ਦੇ ਕੋਲ ਸ਼ਰੀਰ ਨਾਲ ਨਹੀਂ ਪਰ ਅਸੀਂ ਆਤਮਾਵਾਂ
ਜਾਣਗੀਆਂ। ਹੁਣ ਸਿਰ੍ਫ ਅਲ੍ਹਾ ਨੂੰ ਯਾਦ ਕਰਨ ਨਾਲ ਕੋਈ ਪਵਿੱਤਰ ਨਹੀਂ ਬਣ ਜਾਣਗੇ। ਅਲ੍ਹਾ ਨੂੰ ਤਾਂ
ਜਾਣਦੇ ਹੀ ਨਹੀਂ। ਹੁਣ ਇਹ ਮਨੁਖਾਂ ਨੂੰ ਕਿਵੇਂ ਸਲਾਹ ਦੇਣ ਕਿ ਬਾਪ ਸੁਖ - ਸ਼ਾਂਤੀ ਦਾ ਵਰਸਾ ਦੇ ਰਹੇ
ਹਨ। ਵਿਸ਼ਵ ਵਿੱਚ ਸ਼ਾਂਤੀ ਕਿਵੇਂ ਹੁੰਦੀ ਹੈ, ਵਿਸ਼ਵ ਵਿੱਚ ਸ਼ਾਂਤੀ ਕਦੋਂ ਸੀ - ਇਹ ਉਨ੍ਹਾਂਨੂੰ ਕਿਵੇਂ
ਸਮਝਾਈਏ। ਸਰਵਿਸੇਬਲ ਬੱਚੇ ਜੋ ਹਨ ਨੰਬਰਵਾਰ ਪੁਰਸ਼ਾਰਥ ਅਨੁਸਾਰ ਉਨ੍ਹਾਂਨੂੰ ਚਿੰਤਨ ਰਹਿੰਦਾ ਹੈ।
ਤੁਸੀਂ ਬ੍ਰਹਮਾ ਮੁਖਵੰਸ਼ਾਵਲੀ ਬ੍ਰਾਹਮਣਾਂ ਨੂੰ ਹੀ ਬਾਪ ਨੇ ਆਪਣੇ ਪਰਿਚੈ ਦਿੱਤਾ ਹੈ, ਸਾਰੀ ਦੁਨੀਆਂ
ਦੇ ਮਨੁੱਖ ਮਾਤਰ ਦੇ ਪਾਰ੍ਟ ਦਾ ਵੀ ਪਰਿਚੈ ਦਿੱਤਾ ਹੈ। ਹੁਣ ਅਸੀਂ ਮਨੁੱਖ ਮਾਤਰ ਨੂੰ ਬਾਪ ਅਤੇ ਰਚਨਾ
ਦਾ ਪਰਿਚੈ ਕਿਵੇਂ ਦਈਏ? ਬਾਪ ਸਭਨੂੰ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਮੈਂਨੂੰ ਯਾਦ ਕਰੋ ਤਾਂ ਖੁਦਾ
ਦੇ ਘਰ ਚਲੇ ਜਾਵੋਗੇ। ਗੋਲਡਨ ਏਜ਼ ਜਾਂ ਬਹਿਸ਼ਤ ਵਿੱਚ ਸਭ ਤਾਂ ਜਾਣਗੇ ਨਹੀਂ। ਉੱਥੇ ਤਾਂ ਹੁੰਦਾ ਹੀ
ਇੱਕ ਧਰਮ ਹੈ। ਬਾਕੀ ਸਭ ਸ਼ਾਂਤੀਧਾਮ ਵਿੱਚ ਹਨ, ਇਸ ਵਿੱਚ ਨਾਰਾਜ਼ ਹੋਣ ਦੀ ਕੋਈ ਗੱਲ ਹੀ ਨਹੀਂ।
ਮਨੁੱਖ ਸ਼ਾਂਤੀ ਮੰਗਦੇ ਹਨ, ਉਹ ਮਿਲਦੀ ਹੀ ਹੈ ਅਲ੍ਹਾ ਮਤਲਬ ਗੌਡ ਫਾਦਰ ਦੇ ਘਰ ਵਿੱਚ। ਆਤਮਾਵਾਂ ਸਭ
ਆਉਂਦੀਆਂ ਹਨ ਸ਼ਾਂਤੀਧਾਮ ਵਿਚੋਂ। ਉੱਥੇ ਫਿਰ ਉਦੋਂ ਜਾਣਗੇ ਜਦੋਂ ਨਾਟਕ ਪੂਰਾ ਹੋ ਜਾਵੇਗਾ। ਹੁਣ
ਆਉਂਦੇ ਵੀ ਹਨ ਪਤਿਤ ਦੁਨੀਆਂ ਤੋਂ ਸਭ ਨੂੰ ਲੈ ਜਾਣ ਦੇ ਲਈ।
ਹੁਣ ਤੁਸੀਂ ਬੱਚਿਆਂ ਦੀ
ਬੁੱਧੀ ਵਿੱਚ ਹੈ, ਅਸੀਂ ਸ਼ਾਂਤੀਧਾਮ ਵਿੱਚ ਜਾਂਦੇ ਹਾਂ ਫਿਰ ਸੁਖਧਾਮ ਵਿੱਚ ਆਵਾਂਗੇ। ਇਹ ਹੈ
ਪੁਰਸ਼ੋਤਮ ਸੰਗਮਯੁਗ। ਪੁਰਸ਼ੋਤਮ ਮਤਲਬ ਉੱਤਮ ਤੇ ਉੱਤਮ ਪੁਰਸ਼। ਜਦੋਂ ਤੱਕ ਆਤਮਾ ਪਵਿੱਤਰ ਨਾ ਬਣੇ, ਉਦੋਂ
ਤੱਕ ਉੱਤਮ ਪੁਰਸ਼ ਬਣ ਨਹੀਂ ਸਕਦੇ। ਹੁਣ ਬਾਪ ਤੁਹਾਨੂੰ ਕਹਿੰਦੇ ਹਨ ਮੈਨੂੰ ਯਾਦ ਕਰੋ ਅਤੇ ਸ੍ਰਿਸ਼ਟੀ
ਚੱਕਰ ਨੂੰ ਜਾਣੋ ਅਤੇ ਨਾਲ ਹੀ ਦੈਵੀਗੁਣ ਵੀ ਧਾਰਨ ਕਰੋ। ਇਸ ਵਕ਼ਤ ਸਾਰੇ ਮਨੁੱਖਾਂ ਦੇ ਕਰੈਕਟਰ
ਵਿਗੜੇ ਹੋਏ ਹਨ। ਨਵੀਂ ਦੁਨੀਆਂ ਵਿੱਚ ਤੇ ਕਰੈਕਟਰ ਬਹੁਤ ਫਸਟਕਲਾਸ ਹੁੰਦੇ ਹਨ। ਭਾਰਤ ਵਾਸੀ ਹੀ ਉੱਚ
ਕਰੈਕਟਰ ਵਾਲੇ ਬਣਦੇ ਹਨ। ਉਨ੍ਹਾਂ ਉੱਚ ਕਰੈਕਟਰ ਵਾਲਿਆਂ ਨੂੰ ਘੱਟ ਕਰੈਕਟਰ ਵਾਲੇ ਮੱਥਾ ਟੇਕਦੇ ਹਨ।
ਉਨ੍ਹਾਂ ਦੇ ਕਰੈਕਟਰਜ ਵਰਨਣ ਕਰਦੇ ਹਨ। ਇਹ ਤੁਸੀਂ ਬੱਚੇ ਹੀ ਸਮਝਦੇ ਹੋ। ਹੁਣ ਦੂਸਰਿਆਂ ਨੂੰ
ਸਮਝਾਈਏ ਕਿਵੇਂ? ਕਿਹੜੀ ਸਹਿਜ ਯੁਕਤੀ ਰਚੀਏ? ਇਹ ਹੈ ਹਰ ਆਤਮਾ ਦਾ ਤੀਜਾ ਨੇਤ੍ਰ ਖੋਲਣਾ। ਬਾਬਾ ਦੀ
ਆਤਮਾ ਵਿੱਚ ਗਿਆਨ ਹੈ। ਮਨੁੱਖ ਕਹਿੰਦੇ ਹਨ ਮੇਰੇ ਵਿੱਚ ਗਿਆਨ ਹੈ। ਇਹ ਦੇਹ - ਅਭਿਮਾਨ ਹੈ, ਇਸ
ਵਿੱਚ ਤੇ ਆਤਮ - ਅਭਿਮਾਨੀ ਬਣਨਾ ਹੈ। ਸੰਨਿਆਸੀ ਲੋਕਾਂ ਦੇ ਕੋਲ ਸ਼ਾਸਤਰਾਂ ਦਾ ਗਿਆਨ ਹੈ। ਬਾਪ ਦਾ
ਗਿਆਨ ਤਾਂ ਜਦੋਂ ਬਾਪ ਆਕੇ ਦੇਣ। ਯੁਕਤੀ ਨਾਲ ਸਮਝਾਉਣਾ ਹੈ। ਉਹ ਲੋਕੀ ਕ੍ਰਿਸ਼ਨ ਨੂੰ ਭਗਵਾਨ ਸਮਝ
ਲੈਂਦੇ ਹਨ। ਭਗਵਾਨ ਨੂੰ ਜਾਣਦੇ ਹੀ ਨਹੀਂ, ਰਿਸ਼ੀ - ਮੁਨੀ ਕਹਿੰਦੇ ਸਨ ਅਸੀਂ ਨਹੀਂ ਜਾਣਦੇ ਹਾਂ।
ਸਮਝਦੇ ਹਨ ਮਨੁੱਖ ਭਗਵਾਨ ਹੋ ਨਹੀਂ ਸਕਦਾ। ਨਿਰਾਕਾਰ ਭਗਵਾਨ ਹੀ ਰਚਤਾ ਹੈ। ਪਰੰਤੂ ਉਹ ਕਿਵੇਂ ਰਚਤਾ
ਹੈ, ਉਨ੍ਹਾਂ ਦਾ ਨਾਮ, ਰੂਪ, ਦੇਸ਼, ਕਾਲ ਕੀ ਹੈ? ਕਹਿ ਦਿੰਦੇ ਨਾਮ ਰੂਪ ਤੋਂ ਨਿਆਰਾ ਹੈ। ਇੰਨੀ ਵੀ
ਸਮਝ ਨਹੀਂ ਕਿ ਨਾਮ - ਰੂਪ ਤੋਂ ਨਿਆਰੀ ਚੀਜ਼ ਹੋ ਕਿਵੇਂ ਸਕਦੀ, ਇਮਪਾਸੀਬਲ ਹੈ। ਜੇਕਰ ਕਹਿੰਦੇ ਹਨ
ਪੱਥਰ - ਠੀਕਰ, ਕੱਛ - ਮੱਛ ਸਭ ਵਿੱਚ ਹੈ ਤਾਂ ਉਹ ਨਾਮ ਰੂਪ ਹੋ ਜਾਂਦਾ ਹੈ। ਕਦੇ ਕੁਝ, ਕਦੇ ਕੁਝ
ਕਹਿੰਦੇ ਰਹਿੰਦੇ ਹਨ। ਬੱਚਿਆਂ ਨੂੰ ਦਿਨ - ਰਾਤ ਬਹੁਤ ਚਿੰਤਾ ਚਲਣੀ ਚਾਹੀਦੀ ਹੈ ਕਿ ਮਨੁੱਖਾਂ ਨੂੰ
ਅਸੀਂ ਕਿਵੇਂ ਸਮਝਾਈਏ। ਇਹ ਮਨੁੱਖ ਤੋਂ ਦੇਵਤਾ ਬਣਨ ਦਾ ਪੁਰਸ਼ੋਤਮ ਸੰਗਮਯੁਗ ਹੈ। ਮਨੁੱਖ ਦੇਵਤਾਵਾਂ
ਨੂੰ ਨਮਨ ਕਰਦੇ ਹਨ। ਮਨੁੱਖ, ਮਨੁੱਖ ਨੂੰ ਨਮਨ ਨਹੀਂ ਕਰਦਾ, ਮਨੁਖਾਂ ਨੂੰ ਭਗਵਾਨ ਅਤੇ ਦੇਵਤਾਵਾਂ
ਨੂੰ ਨਮਨ ਕਰਨਾ ਹੁੰਦਾ ਹੈ। ਮੁਸਲਮਾਨ ਲੋਕ ਵੀ ਬੰਦਗੀ ਕਰਦੇ ਹਨ, ਅਲ੍ਹਾ ਨੂੰ ਯਾਦ ਕਰਦੇ ਹਨ। ਤੁਸੀਂ
ਜਾਣਦੇ ਹੋ ਉਹ ਲੋਕ ਅਲ੍ਹਾ ਦੇ ਕੋਲ ਪਹੁੰਚ ਤਾਂ ਨਹੀਂ ਸਕਣਗੇ। ਮੁੱਖ ਗੱਲ ਹੈ ਅਲ੍ਹਾ ਦੇ ਕੋਲ ਕਿਵੇਂ
ਪਹੁੰਚੀਏ? ਫਿਰ ਅਲ੍ਹਾ ਕਿਵੇਂ ਨਵੀਂ ਸ੍ਰਿਸ਼ਟੀ ਰਚਦੇ ਹਨ। ਇਹ ਸੱਭ ਗੱਲਾਂ ਕਿਵੇਂ ਸਮਝਾਈਏ, ਇਸ ਦੇ
ਲਈ ਬੱਚਿਆਂ ਨੂੰ ਵਿਚਾਰ ਸਾਗਰ ਮੰਥਨ ਕਰਨਾ ਪਵੇ, ਬਾਪ ਨੂੰ ਤਾ ਵਿਚਾਰ ਸਾਗਰ ਮੰਥਨ ਨਹੀਂ ਕਰਨਾ ਹੈ।
ਬਾਪ ਵਿਚਾਰ ਸਾਗਰ ਮੰਥਨ ਕਰਨ ਦੀਆਂ ਯੁਕਤੀਆਂ ਬੱਚਿਆਂ ਨੂੰ ਸਿਖਾਉਂਦੇ ਹਨ। ਇਸ ਸਮੇਂ ਸਭ ਆਇਰਨ ਏਜ਼
ਵਿੱਚ ਤਮੋਪ੍ਰਧਾਨ ਹਨ। ਜਰੂਰ ਕਿਸੇ ਸਮੇਂ ਵਿੱਚ ਗੋਲਡਨ ਏਜ ਵੀ ਹੋਵੇਗੀ। ਗੋਲਡਨ ਏਜ਼ ਨੂੰ ਪਿਓਰ ਕਿਹਾ
ਜਾਂਦਾ ਹੈ। ਪਿਓਰਿਟੀ ਅਤੇ ਇਮਪਿਓਰਿਟੀ। ਸੋਨੇ ਦੇ ਵਿੱਚ ਖਾਦ ਪਾਈ ਜਾਂਦੀ ਹੈ ਨਾ। ਆਤਮਾ ਵੀ ਪਹਿਲੇ
ਪਿਓਰ ਸਤੋਪ੍ਰਧਾਨ ਹੈ ਫਿਰ ਉਸ ਵਿੱਚ ਖਾਦ ਪੈਂਦੀ ਹੈ। ਜਦੋਂ ਤਮੋਪ੍ਰਧਾਨ ਬਣ ਜਾਂਦੀ ਹੈ ਤਾਂ ਬਾਪ
ਨੂੰ ਆਉਣਾ ਹੈ, ਬਾਪ ਹੀ ਆ ਕੇ ਸਤੋਪ੍ਰਧਾਨ, ਸੁੱਖਧਾਮ ਬਣਾਉਦੇ ਹਨ। ਸੁਖਧਾਮ ਵਿੱਚ ਬੱਸ ਭਾਰਤਵਾਸੀ
ਹੀ ਹੁੰਦੇ ਹਨ। ਬਾਕੀ ਸਾਰੇ ਸ਼ਾਂਤੀਧਾਮ ਵਿੱਚ ਜਾਂਦੇ ਹਨ। ਸ਼ਾਂਤੀਧਾਮ ਵਿੱਚ ਸਭ ਪਿਓਰ ਰਹਿੰਦੇ ਹਨ
ਫਿਰ ਇੱਥੇ ਆ ਕੇ ਆਹਿਸਤੇ -ਆਹਿਸਤੇ ਇਮਪਿਓਰ ਬਣ ਜਾਂਦੇ ਹਨ। ਹਰ ਇੱਕ ਮਨੁੱਖ ਸਤੋ,ਰਜੋ, ਤਮੋ ਜਰੂਰ
ਬਣਦੇ ਹਨ। ਹੁਣ ਉਨ੍ਹਾਂ ਨੂੰ ਕਿਵੇਂ ਦਸੀਏ ਕਿ ਤੁਸੀਂ ਸਾਰੇ ਅਲ੍ਹਾ ਦੇ ਘਰ ਪਹੁੰਚ ਸਕਦੇ ਹੋ। ਦੇਹ
ਦੇ ਸਭ ਸੰਬੰਧ ਛੱਡ ਆਪਣੇ ਨੂੰ ਆਤਮਾ ਸਮਝੋ। ਭਗਵਾਨੁਵਾਚ ਤਾਂ ਹੈ ਹੀ। ਮੇਰੇ ਨੂੰ ਯਾਦ ਕਰਨ ਨਾਲ ਇਹ
ਜੋ 5 ਭੂਤ ਹਨ, ਉਹ ਨਿਕਲ ਜਾਣਗੇ। ਤੁਸੀਂ ਬੱਚਿਆਂ ਨੂੰ ਦਿਨ - ਰਾਤ ਇਹ ਚਿੰਤਾ ਰਹਿਣੀ ਚਾਹੀਦੀ ਹੈ।
ਬਾਪ ਨੂੰ ਵੀ ਚਿੰਤਾ ਹੋਈ ਤੱਦ ਤਾਂ ਖਿਆਲ ਆਇਆ ਕਿ ਜਾਵਾਂ, ਜਾਕੇ ਸਭ ਨੂੰ ਸੁਖੀ ਬਣਾਵਾਂ । ਨਾਲ
ਵਿਚ ਬੱਚਿਆਂ ਨੂੰ ਵੀ ਮਦਦਗਾਰ ਬਣਨਾ ਹੈ। ਇਕੱਲੇ ਬਾਪ ਕੀ ਕਰਨਗੇ। ਤਾਂ ਇਹ ਵਿਚਾਰ ਸਾਗਰ ਮੰਥਨ ਕਰੋ
ਕਿ ਅਜਿਹਾ ਉਪਾਅ ਕੱਢੀਏ ਜੋ ਮਨੁੱਖ ਝੱਟ ਸਮਝ ਜਾਣ ਕਿ ਇਹ ਪੁਰਸ਼ੋਤਮ ਸੰਗਮਯੁਗ ਹੈ। ਇਸ ਸਮੇਂ ਹੀ
ਮਨੁੱਖ ਪੁਰਸ਼ੋਤਮ ਬਣ ਸਕਦੇ ਹਨ। ਪਹਿਲੇ ਉੱਚ ਹੁੰਦੇ ਹਨ ਫਿਰ ਥਲੇ ਡਿੱਗਦੇ ਹਨ। ਪਹਿਲੇ - ਪਹਿਲੇ
ਤਾਂ ਨਹੀਂ ਡਿੱਗਣਗੇ ਨਾ। ਆਉਣ ਨਾਲ ਹੀ ਤਾਂ ਤਮੋਪ੍ਰਧਾਨ ਨਹੀਂ ਹੋਣਗੇ। ਹਰ ਚੀਜ਼ ਪਹਿਲੇ ਸਤੋਪ੍ਰਧਾਨ
ਫਿਰ ਸਤੋ, ਰਜੋ, ਤਮੋ ਹੁੰਦੀ ਹੈ। ਬੱਚੇ ਇੰਨੀਆਂ ਪ੍ਰਦਰਸ਼ਨੀਆਂ ਆਦਿ ਕਰਦੇ ਹੈ, ਫਿਰ ਵੀ ਮਨੁੱਖ ਕੁਝ
ਸਮਝਦੇ ਨਹੀਂ ਹਨ ਤਾਂ ਹੋਰ ਕੀ ਉਪਾਅ ਕਰੀਏ। ਵੱਖ - ਵੱਖ ਉਪਾਅ ਤਾਂ ਕਰਨੇ ਪੈਂਦੇ ਹਨ ਨਾ। ਉਸ ਦੇ
ਲਈ ਟਾਈਮ ਵੀ ਮਿਲਿਆ ਹੋਇਆ ਹੈ। ਫਟ ਤੋਂ ਤਾਂ ਕੋਈ ਸੰਪੂਰਨ ਨਹੀਂ ਬਣ ਸਕਦੇ। ਚੰਦਰਮਾ ਥੋੜਾ - ਥੋੜਾ
ਕਰਕੇ ਅਖੀਰ ਸੰਪੂਰਨ ਬਣਦਾ ਹੈ। ਅਸੀਂ ਵੀ ਤਮੋਪ੍ਰਧਾਨ ਬਣੇ ਹਨ, ਫਿਰ ਸਤੋਪ੍ਰਧਾਨ ਬਣਨ ਵਿਚ ਟਾਈਮ
ਲਗਦਾ ਹੈ। ਉਹ ਤਾਂ ਹੈ ਜੜ ਫਿਰ ਇਹ ਹੈ ਚੇਤੰਨ। ਤਾਂ ਅਸੀਂ ਕਿਵੇਂ ਸਮਝਾਈਏ। ਮੁਸਲਮਾਨਾਂ ਦੇ ਮੌਲਵੀ
ਨੂੰ ਸਮਝਾਓਣ ਕਿ ਤੁਸੀਂ ਇਹ ਨਮਾਜ਼ ਕਿਓਂ ਪੜ੍ਹਦੇ ਹੋ, ਕਿਸ ਦੀ ਯਾਦ ਵਿਚ ਪੜ੍ਹਦੇ ਹੋ। ਇਹ ਵਿਚਾਰ
ਸਾਗਰ ਮੰਥਨ ਕਰਨਾ ਹੈ। ਵੱਡੇ ਦਿਨਾਂ ਤੇ ਪ੍ਰੈਜ਼ੀਡੈਂਟ ਆਦਿ ਵੀ ਮਸਜਿਦ ਵਿਚ ਜਾਂਦੇ ਹਨ। ਵੱਡਿਆਂ
ਨੂੰ ਮਿਲਦੇ ਹਨ। ਸਭ ਮਸਜਿਦਾਂ ਦੀ ਫਿਰ ਇੱਕ ਵੱਡੀ ਮਸਜਿਦ ਹੁੰਦੀ ਹੈ - ਉਥੇ ਜਾਂਦੇ ਹਨ ਈਦ ਮੁਬਾਰਕ
ਦੇਣ। ਹੁਣ ਮੁਬਾਰਕ ਤਾਂ ਇਹ ਹੈ ਜਦੋਂ ਅਸੀਂ ਸਭ ਦੁਖਾਂ ਤੋਂ ਛੁਟ ਸੁਖਧਾਮ ਵਿਚ ਜਾਈਏ, ਉਦੋਂ ਕਿਹਾ
ਜਾਵੇ ਮੁਬਾਰਕ ਹੋ। ਅਸੀਂ ਖੁਸ਼ਖਬਰੀ ਸੁਣਾਉਂਦੇ ਹਾਂ। ਕੋਈ ਵਿਨ ਕਰਦੇ ਹਨ ਤਾਂ ਵੀ ਮੁਬਾਰਕ ਦਿੰਦੇ
ਹਨ। ਕੋਈ ਵਿਆਹ ਕਰਦੇ ਹਨ ਉਦੋਂ ਵੀ। ਮੁਬਾਰਕ ਦਿੰਦੇ ਹਨ। ਸਦਾ ਸੁਖੀ ਰਹੋ। ਹੁਣ ਤੁਹਾਨੂੰ ਤੇ ਬਾਪ
ਨੇ ਸਮਝਾਇਆ ਹੈ, ਅਸੀਂ ਇੱਕ - ਦੂਜੇ ਨੂੰ ਮੁਬਾਰਕ ਕਿਵੇਂ ਦੇਈਏ। ਇਸ ਸਮੇਂ ਅਸੀਂ ਬੇਹੱਦ ਦੇ ਬਾਪ
ਤੋਂ ਮੁਕਤੀ, ਜੀਵਨ - ਮੁਕਤੀ ਦਾ ਵਰਸਾ ਲੈ ਰਹੇ ਹਾਂ। ਤੁਹਾਨੂੰ ਤਾਂ ਮੁਬਾਰਕ ਮਿਲ ਸਕਦੀ ਹੈ। ਬਾਪ
ਸਮਝਾਉਂਦੇ ਹਨ, ਤੁਹਾਨੂੰ ਮੁਬਾਰਕ ਹੋ। ਤੁਸੀਂ 21 ਜਨਮਾਂ ਦੇ ਲਈ ਪਦਮਾਪਤੀ ਬਣ ਰਹੇ ਹੋ। ਹੁਣ ਸਭ
ਮਨੁੱਖ ਕਿਵੇਂ ਬਾਪ ਤੋਂ ਵਰਸਾ ਲੈਣ, ਸਭ ਨੂੰ ਮੁਬਾਰਕ ਦੇਵੋ। ਤੁਹਾਨੂੰ ਹੁਣ ਪਤਾ ਪਿਆ ਹੈ ਪਰ
ਤੁਹਾਨੂੰ ਲੋਕ ਮੁਬਾਰਕ ਨਹੀਂ ਦੇ ਸਕਦੇ। ਤੁਹਾਨੂੰ ਜਾਣਦੇ ਹੀ ਨਹੀਂ। ਮੁਬਾਰਕ ਦੇਣ ਤਾਂ ਖ਼ੁਦ ਵੀ
ਜਰੂਰ ਮੁਬਾਰਕ ਪਾਉਣ ਦੇ ਲਾਇਕ ਬਣਨ। ਤੁਸੀਂ ਤਾਂ ਗੁਪਤ ਹੋ ਨਾ। ਇਕ -ਦੂਜੇ ਨੂੰ ਮੁਬਾਰਕ ਦੇ ਸਕਦੇ
ਹੋ। ਮੁਬਾਰਕ ਹੋ, ਅਸੀਂ ਬੇਹੱਦ ਦੇ ਬਾਪ ਦੇ ਬਣੇ ਹਾਂ। ਤੁਸੀਂ ਕਿੰਨੇ ਖੁਸ਼ਨਸੀਬ ਹੋ, ਕੋਈ ਲਾਟਰੀ
ਮਿਲਦੀ ਹੈ ਜਾਂ ਬੱਚਾ ਜੰਮਦਾ ਹੈ ਤਾਂ ਕਹਿੰਦੇ ਹਨ ਮੁਬਾਰਕ ਹੋ। ਬੱਚੇ ਪਾਸ ਹੁੰਦੇ ਹਨ ਤਾਂ ਵੀ
ਮੁਬਾਰਕ ਦਿੰਦੇ ਹੈ। ਤੁਹਾਨੂੰ ਦਿਲ ਹੀ ਦਿਲ ਵਿਚ ਖੁਸ਼ੀ ਹੁੰਦੀ ਹੈ, ਆਪਣੇ ਨੂੰ ਮੁਬਾਰਕ ਦਿੰਦੇ ਹੋ,
ਸਾਨੂੰ ਬਾਪ ਮਿਲਿਆ ਹੈ ਜਿਸ ਤੋਂ ਅਸੀਂ ਵਰਸਾ ਲੈ ਰਹੇ ਹਾਂ।
ਬਾਪ ਸਮਝਾਉਂਦੇ ਹਨ -
ਤੁਹਾਡੀ ਆਤਮਾ ਜੋ ਦੁਰਗਤੀ ਨੂੰ ਪਾਈ ਹੋਈ ਹੋ ਉਹ ਹੁਣ ਸਦਗਤੀ ਨੂੰ ਪਾਉਂਦੀ ਹੋ। ਮੁਬਾਰਕ ਤਾਂ ਇੱਕ
ਹੀ ਸਭ ਨੂੰ ਮਿਲਦੀ ਹੈ। ਪਿਛਾੜੀ ਵਿਚ ਸਭ ਨੂੰ ਪਤਾ ਪਵੇਗਾ, ਜੋ ਉੱਚ ਤੇ ਉੱਚ ਬਣਨਗੇ ਉਨ੍ਹਾਂ ਨੂੰ
ਥਲੇ ਵਾਲੇ ਕਹਿਣਗੇ ਮੁਬਾਰਕ ਹੋ। ਤੁਸੀਂ ਸੂਰਜਵੰਸ਼ੀ ਕੁਲ ਵਿਚ ਮਹਾਰਾਜਾ - ਮਹਾਰਾਣੀ ਬਣਦੇ ਹੋ। ਨੀਚ
ਕੁਲ ਵਾਲੇ ਮੁਬਾਰਕ ਉਨ੍ਹਾਂ ਨੂੰ ਦੇਣਗੇ ਜੋ ਵਿਜੈ ਮਾਲਾ ਦੇ ਦਾਨੇ ਬਣਦੇ ਹਨ। ਜੋ ਪਾਸ ਹੋਣਗੇ ਉਨ੍ਹਾਂ
ਨੂੰ ਮੁਬਾਰਕ ਮਿਲੇਗਾ, ਉਨ੍ਹਾਂ ਦੀ ਹੀ ਪੂਜਾ ਹੁੰਦੀ ਹੈ। ਆਤਮਾ ਨੂੰ ਵੀ ਮੁਬਾਰਕ ਹੋ, ਜੋ ਉੱਚ ਪਦ
ਪਾਉਂਦੀ ਹੈ। ਫਿਰ ਭਗਤੀ ਮਾਰਗ ਵਿਚ ਉਨ੍ਹਾਂ ਦੀ ਹੀ ਪੂਜਾ ਹੁੰਦੀ ਹੈ। ਮਨੁੱਖਾਂ ਨੂੰ ਤੇ ਪਤਾ ਨਹੀਂ
ਹੈ ਕਿ ਕਿਓਂ ਪੂਜਾ ਕਰਦੇ ਹਨ। ਤਾਂ ਬੱਚਿਆਂ ਨੂੰ ਇਹ ਹੀ ਚਿੰਤਾ ਰਹਿੰਦੀ ਹੈ ਕਿ ਕਿਵੇਂ ਸਮਝਾਈਏ?
ਅਸੀਂ ਪਵਿੱਤਰ ਬਣੇ ਹਾਂ, ਦੂਜਿਆਂ ਨੂੰ ਕਿਵੇਂ ਪਵਿੱਤਰ ਬਣਾਈਏ ? ਦੁਨੀਆਂ ਤਾਂ ਬਹੁਤ ਵੱਡੀ ਹੈ ਨਾ।
ਕੀ ਕੀਤਾ ਜਾਵੇ ਜੋ ਘਰ - ਘਰ ਵਿਚ ਪੈਗਾਮ ਪਹੁੰਚੇ। ਪਰਚੇ ਡਿਗਾਉਣ ਨਾਲ ਸਭ ਨੂੰ ਤਾਂ ਮਿਲਦੇ ਨਹੀਂ।
ਇਹ ਤਾਂ ਇੱਕ - ਇੱਕ ਨੂੰ ਹੱਥ ਵਿਚ ਪੈਗਾਮ ਚਾਹੀਦਾ ਹੈ ਕਿਓਂਕਿ ਉਨ੍ਹਾਂ ਨੂੰ ਬਿਲਕੁਲ ਪਤਾ ਨਹੀਂ
ਹੈ ਕਿ ਬਾਪ ਦੇ ਕੋਲ ਕਿਵੇਂ ਪਹੁੰਚੀਏ। ਕਹਿ ਦਿੰਦੇ ਹਨ ਸਭ ਰਸਤੇ ਪਰਮਾਤਮਾ ਨੂੰ ਮਿਲਣ ਦੇ ਹਨ। ਪਰ
ਬਾਪ ਕਹਿੰਦੇ ਹਨ ਇਹ ਭਗਤੀ, ਦਾਨ - ਪੁੰਨ ਤਾਂ ਜਨਮ - ਜਨਮਾਂਤ੍ਰ ਕਰਦੇ ਆਏ ਹੋ ਪਰ ਰਸਤਾ ਮਿਲਿਆ
ਕਿਥੇ? ਕਹਿ ਦਿੰਦੇ ਇਹ ਸਭ ਅਨਾਦਿ ਚਲਦਾ ਆਇਆ ਹੈ, ਪਰ ਕਦੋਂ ਤੋਂ ਸ਼ੁਰੂ ਹੋਇਆ? ਅਨਾਦਿ ਦਾ ਅਰਥ ਨਹੀਂ
ਸਮਝਦੇ। ਤੁਹਾਡੇ ਵਿੱਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਸਮਝਦੇ ਹਨ। ਗਿਆਨ ਦੀ ਪ੍ਰਾਲਬੱਧ 21 ਜਨਮ,
ਉਹ ਹੈ ਸੁਖ, ਫਿਰ ਹੈ ਦੁੱਖ। ਤੁਸੀਂ ਬੱਚਿਆਂ ਨੂੰ ਹਿਸਾਬ ਸਮਝਾਇਆ ਜਾਂਦਾ ਹੈ - ਕਿਸ ਨੇ ਬਹੁਤ ਭਗਤੀ
ਕੀਤੀ ਹੈ। ਇਹ ਸਾਰੇ ਰੇਜ਼ਗਾਰੀ ਗੱਲਾਂ ਇੱਕ - ਇੱਕ ਨੂੰ ਤਾਂ ਨਹੀਂ ਸਮਝਾ ਸਕਦੇ। ਕੀ ਕਰੀਏ, ਕੋਈ
ਅਖਬਾਰ ਵਿਚ ਪਾਉਣ, ਟਾਈਮ ਤਾਂ ਲਗੇਗਾ। ਸਭ ਨੂੰ ਪੈਗਾਮ ਇੰਨਾ ਜਲਦੀ ਤਾਂ ਮਿਲ ਨਾ ਸਕੇ। ਸਭ
ਪੁਰਸ਼ਾਰਥ ਕਰਨ ਲੱਗ ਪੈਂਦੇ ਤਾਂ ਫਿਰ ਸ੍ਵਰਗ ਵਿਚ ਆ ਜਾਣ। ਇਹ ਹੋ ਹੀ ਨਹੀਂ ਸਕਦਾ। ਹੁਣ ਤੁਸੀਂ
ਪੁਰਸ਼ਾਰਥ ਕਰਦੇ ਹੋ ਸ੍ਵਰਗ ਦੇ ਲਈ। ਹੁਣ ਸਾਡੇ ਜੋ ਧਰਮ ਵਾਲੇ ਹਨ, ਉਨ੍ਹਾਂ ਨੂੰ ਕਿਵੇਂ ਕੱਢੀਏ?
ਕਿਵੇਂ ਪਤਾ ਪਵੇ, ਕੌਣ - ਕੌਣ ਟਰਾਂਸਫਰ ਹੋਏ ਹਨ? ਹਿੰਦੂ ਧਰਮ ਵਾਲੇ ਅਸਲ ਵਿਚ ਦੇਵੀ - ਦੇਵਤਾ ਧਰਮ
ਦੇ ਹਨ, ਇਹ ਵੀ ਕੋਈ ਨਹੀਂ ਜਾਣਦੇ। ਪੱਕੇ ਹਿੰਦੂ ਹੋਣਗੇ ਤਾਂ ਆਪਣੇ ਆਦਿ -ਸਨਾਤਨ ਦੇਵੀ ਦੇਵਤਾ ਧਰਮ
ਨੂੰ ਮੰਨਣਗੇ ਇਸ ਸਮੇਂ ਤਾ ਸਭ ਬੁਲਾਉਂਦੇ ਹਨ - ਪਤਿਤ - ਪਾਵਨ ਆਓ । ਨਿਰਾਕਾਰ ਨੂੰ ਹੀ ਯਾਦ ਕਰਦੇ
ਹਨ ਕਿ ਸਾਨੂੰ ਆਕੇ ਪਾਵਨ ਦੁਨੀਆਂ ਵਿਚ ਲੈ ਚੱਲੋ। ਇਨ੍ਹਾਂਨੇ ਇੰਨਾ ਵੱਡਾ ਰਾਜ ਕਿਵੇਂ ਲਿਆ। ਭਾਰਤ
ਵਿਚ ਇਸ ਸਮੇਂ ਤਾਂ ਕੋਈ ਰਾਜਾਈ ਹੀ ਨਹੀਂ। ਜਿਸ ਨੂੰ ਜਿੱਤ ਕੇ ਰਾਜ ਲੀਤਾ ਹੋਵੇ। ਉਹ ਕੋਈ ਲੜਾਈ
ਕਰਕੇ ਰਾਜ ਤਾਂ ਪਾਉਂਦੇ ਨਹੀਂ। ਮਨੁੱਖ ਤੋਂ ਦੇਵਤਾ ਕਿਵੇਂ ਬਣਾਇਆ ਜਾਂਦਾ ਹੈ, ਕਿਸੇ ਨੂੰ ਪਤਾ ਨਹੀਂ
ਹੈ। ਤੁਹਾਨੂੰ ਵੀ ਹੁਣ ਬਾਪ ਤੋਂ ਪਤਾ ਪਿਆ ਹੈ। ਹੋਰਾਂ ਨੂੰ ਕਿਵੇਂ ਦੱਸੀਏ ਜੋ ਮੁਕਤੀ - ਜੀਵਨਮੁਕਤੀ
ਨੂੰ ਪਾਉਣ। ਪੁਰਸ਼ਾਰਥ ਕਰਾਉਣ ਵਾਲਾ ਚਾਹੀਦਾ ਹੈ ਨਾ। ਜੋ ਆਪਣੇ ਨੂੰ ਜਾਣ ਕੇ ਅਲ੍ਹਾ ਨੂੰ ਯਾਦ ਕਰਨ।
ਬੋਲੋ, ਤੁਸੀਂ ਈਦ ਦੀ ਮੁਬਾਰਕ ਕਿਸ ਨੂੰ ਕਹਿੰਦੇ ਹੋ। ਤੁਸੀਂ ਅਲ੍ਹਾ ਦੇ ਕੋਲ ਜਾ ਰਹੇ ਹੋ, ਪੱਕਾ
ਨਿਸ਼ਚਾ ਹੈ? ਜਿਸ ਦੇ ਲਈ ਤੁਹਾਨੂੰ ਇੰਨੀ ਖੁਸ਼ੀ ਰਹਿੰਦੀ ਹੈ। ਇਹ ਤਾਂ ਵਰ੍ਹਿਆਂ ਤੋਂ ਤੁਸੀਂ ਕਰਦੇ
ਆਏ ਹੋ। ਕਦੀ ਖੁਦਾ ਦੇ ਕੋਲ ਜਾਵੋਗੇ ਜਾਂ ਨਹੀਂ? ਮੂੰਝ ਪੈਣਗੇ। ਬਰੋਬਰ ਜੋ ਅਸੀਂ ਪੜ੍ਹਦੇ ਕਰਦੇ
ਹਾਂ, ਕੀ ਕਰਨ ਦੇ ਲਈ ਉੱਚ ਤੇ ਉੱਚ ਇੱਕ ਅਲ੍ਹਾ ਹੀ ਹੈ। ਬੋਲੋ, ਅਲ੍ਹਾ ਦੇ ਬੱਚੇ ਤੁਸੀਂ ਵੀ ਆਤਮਾ
ਹੋ। ਆਤਮਾ ਚਾਹੁੰਦੀ ਹੈ - ਅਸੀਂ ਅਲ੍ਹਾ ਦੇ ਕੋਲ ਜਾਈਏ। ਆਤਮਾ ਜੋ ਪਹਿਲੇ ਪਵਿੱਤਰ ਸੀ, ਹੁਣ ਪਤਿਤ
ਬਣੀ ਹੈ। ਹੁਣ ਇਨ੍ਹਾਂ ਨੂੰ ਬਹਿਸ਼ਤ ਤਾਂ ਨਹੀਂ ਕਹਾਂਗੇ। ਸਭ ਆਤਮਾਵਾਂ ਪਤਿਤ ਹਨ, ਪਾਵਨ ਕਿਵੇਂ
ਬਣੀਏ ਜੋ ਅਲ੍ਹਾ ਦੇ ਘਰ ਜਾਈਏ। ਉੱਥੇ ਵਿਕਾਰੀ ਆਤਮਾ ਹੁੰਦੀ ਨਹੀਂ। ਵਾਈਸਲੈਸ ਹੋਣੀ ਚਾਹੀਦੀ ਹੈ।
ਆਤਮਾ ਕੋਈ ਫਟ ਤੋਂ ਤਾਂ ਸਤੋਪ੍ਰਧਾਨ ਨਹੀਂ ਬਣਦੀ ਹੈ। ਇਹ ਸਭ ਵਿਚਾਰ ਸਾਗਰ ਮੰਥਨ ਕੀਤਾ ਜਾਂਦਾ ਹੈ।
ਬਾਬਾ ਦਾ ਵਿਚਾਰ ਸਾਗਰ ਮੰਥਨ ਚਲਦਾ ਹੈ ਤੱਦ ਤਾਂ ਸਮਝਾਉਂਦੇ ਹੈ ਨਾ। ਯੁਕਤੀਆਂ ਨਿਕਲਣੀ ਚਾਹੀਦੀ
ਹੈ, ਕਿਸੇ ਨੂੰ ਕਿਵੇਂ ਸਮਝੀਏ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਜਿਵੇਂ ਬਾਪ
ਨੂੰ ਖਿਆਲ ਆਇਆ ਕਿ ਮੈਂ ਜਾਕੇ ਬੱਚਿਆਂ ਨੂੰ ਦੁਖਾਂ ਤੋਂ ਛੁਡਾਵਾਂ, ਸੁਖੀ ਬਣਾਵਾਂ, ਇਵੇਂ ਬਾਪ ਦਾ
ਮਦਦਗਾਰ ਬਣਨਾ ਹੈ, ਘਰ - ਘਰ ਵਿਚ ਪੈਗਾਮ ਪਹੁੰਚਾਉਣ ਦੀ ਯੁਕਤੀਆਂ ਰਚਨੀ ਹੈ।
2. ਸਰਵ ਦੀ ਮੁਬਾਰਕ
ਪ੍ਰਾਪਤ ਕਰਨ ਦੇ ਲਈ ਵਿਜੈ ਮਾਲਾ ਦਾ ਦਾਣਾ ਬਣਨ ਦਾ ਪੁਰਸ਼ਾਰਥ ਕਰਨਾ ਹੈ। ਪੂਜਯ ਬਣਨਾ ਹੈ।
ਵਰਦਾਨ:-
ਕਰਨਹਾਰ ਅਤੇ ਕਰਾਵਨਹਾਰ ਦੀ ਸਮ੍ਰਿਤੀ ਨਾਲ ਲਾਈਟ ਦੇ ਤਾਜਧਾਰੀ ਭਵ।
ਮੈਂ ਨਿਮਿਤ ਕਰਮਯੋਗੀ,
ਕਰਨਹਾਰ ਹਾਂ, ਕਰਾਵਨਹਾਰ ਬਾਪ ਹੈ - ਜੇਕਰ ਇਹ ਸਮ੍ਰਿਤੀ ਸਦਾ ਰਹਿੰਦੀ ਹੈ ਤਾਂ ਸਦਾ ਲਾਈਟ ਤੇ
ਤਾਂਧਾਰੀ ਅਤੇ ਬੇਫ਼ਿਕਰ ਬਾਦਸ਼ਾਹ ਬਣ ਜਾਂਦੇ। ਬਸ ਬਾਪ ਅਤੇ ਮੈਂ ਤੀਸਰਾ ਨਾ ਕੋਈ - ਇਹ ਅਨੁਭੂਤੀ
ਸਹਿਜ ਬੇਫ਼ਿਕਰ ਬਾਦਸ਼ਾਹ ਬਣਾ ਦਿੰਦੀ ਹੈ। ਜੋ ਅਜਿਹੇ ਬਾਦਸ਼ਾਹ ਬਣਦੇ ਹਨ ਉਹ ਹੀ ਮਾਇਆ ਜਿੱਤ,
ਕਰਮਇੰਦ੍ਰਿਯ ਜਿੱਤ ਅਤੇ ਪ੍ਰਾਕ੍ਰਿਤੀ ਜਿੱਤ ਬਣ ਜਾਂਦੇ ਹਨ। ਲੇਕਿਨ ਜੇਕਰ ਕੋਈ ਗਲਤੀ ਨਾਲ ਵੀ, ਕਿਸੇ
ਵੀ ਵਿਅਰਥ ਭਾਵ ਦਾ ਆਪਣੇ ਉੱਪਰ ਬੋਝ ਉੱਠਾ ਲੈਂਦੇ ਹਨ ਤਾਂ ਤਾਜ ਦੀ ਬਜਾਏ ਫ਼ਿਕਰ ਦੇ ਅਨੇਕ ਟੋਕਰੇ
ਸਿਰ ਤੇ ਆ ਜਾਂਦੇ ਹਨ।
ਸਲੋਗਨ:-
ਸਰਵ ਬੰਧਨਾਂ
ਤੋਂ ਮੁਕਤ ਹੋਣ ਦੇ ਲਈ ਦੇਹਿਕ ਨਾਤਿਆਂ ਤੋਂ ਨਸ਼ਟੋ ਮੋਹਾ ਬਣੋ।
ਅਵਿਅਕਤ ਇਸ਼ਾਰੇ :- ਹੁਣ
ਲਗਨ ਦੀ ਅਗਨੀ ਨੂੰ ਪ੍ਰਜਵਲਿਤ ਕਰ ਯੋਗ ਨੂੰ ਜਵਾਲਾ ਰੂਪ ਬਣਾਓ।
ਯੋਗ ਵਿਚ ਜਦ ਹੋਰ ਸਾਰੇ
ਸੰਕਲਪ ਸ਼ਾਂਤ ਹੋ ਜਾਂਦੇ ਹਨ, ਇੱਕ ਹੀ ਸੰਕਲਪ ਰਹਿੰਦਾ ਹੈ। “ਬਾਪ ਅਤੇ ਮੈਂ” ਇਸ ਨੂੰ ਹੀ ਪਾਵਰਫੁਲ
ਯੋਗ ਕਹਿੰਦੇ ਹਨ। ਬਾਪ ਦੇ ਮਿਲਣ ਦੀ। ਅਨੁਭੁਤੀ ਦੇ ਸਿਵਾਏ ਹੋਰ ਸਭ ਸੰਕਲਪ ਸਮਾ ਜਾਣ ਤਾਂ ਕਹਾਂਗੇ
ਜਵਾਲਾ ਰੂਪ ਦੀ ਯਾਦ, ਜਿਸ ਨਾਲ ਪਰਿਵਰਤਨ ਹੁੰਦਾ ਹੈ।