06.09.26 Avyakt Bapdada Punjabi Murli
19.10.2011 Om Shanti Madhuban
“ ਵਿਅਰਥ ਸਮੇਂ , ਵਿਅਰਥ
ਸੰਕਲਪ ਦੇ ਵਿਜੇਈ ਬਣ ਆਪਸ ਵਿੱਚ ਸੰਸਕਾਰ ਮਿਲਣ ਦੀ ਰਾਸ ਦਾ ਸੰਕਲਪ ਕਰੋ”
ਅੱਜ ਬਾਪਦਾਦਾ ਆਪਣੇ ਚਾਰੋਂ
ਪਾਸੇ ਦੇ ਮਿੱਠੇ - ਮਿੱਠੇ ਪਿਆਰੇ - ਪਿਆਰੇ ਬੱਚਿਆਂ ਨੂੰ ਵੇਖ ਰਹੇ ਹਨ। ਸਾਰੇ ਬੜੇ ਪਿਆਰ ਨਾਲ ਆਪਣੀ
ਯਾਦ ਦੇ ਰਹੇ ਹਨ। ਇਤਨਾ ਪਿਆਰ ਸਿਰਫ ਬਾਪ ਨੂੰ ਹੀ ਕਰਦੇ ਹਨ। ਇਹ ਪਰਮਾਤਮ ਪਿਆਰ ਸਿਰਫ ਹੁਣੇ ਹੀ
ਪ੍ਰਾਪਤ ਹੁੰਦਾ ਹੈ। ਹਰ ਇੱਕ ਬੱਚਾ ਪਿਆਰ ਵਿਚ ਲਵਲੀਨ ਹੈ। ਬਾਪ ਵੀ ਹਰ ਬੱਚੇ ਨੂੰ ਪਿਆਰ ਦਾ
ਰਿਸਪਾਂਡ ਦੇ ਰਹੇ ਹਨ। ਵਾਹ ਬੱਚੇ ਵਾਹ! ਭਾਵੇਂ ਸਨਮੁੱਖ ਹਨ, ਭਾਵੇਂ ਦੂਰ ਹਨ ਲੇਕਿਨ ਹਰ ਇੱਕ ਬੱਚਾ
ਬਾਪ ਦੇ ਦਿਲ ਵਿਚ ਸਮਾਇਆ ਹੋਇਆ ਹੈ। ਸਭ ਦੇ ਦਿਲ ਵਿਚ ਇਹ ਗੀਤ ਵਜ ਰਿਹਾ ਹੈ ਇਤਨਾ ਪਿਆਰ ਕਰੇਗਾ
ਕੌਣ! ਇਹ ਬਾਪ ਅਤੇ ਬੱਚਿਆਂ ਦਾ ਪਿਆਰ ਦਾ ਆਤਮਿਕ ਪਿਆਰ ਹਰ ਬੱਚੇ ਨੂੰ ਦੇਹ ਤੋਂ ਨਿਆਰਾ ਅਤੇ ਬਾਪ
ਦਾ ਪਿਆਰਾ ਬਨਾਉਣ ਵਾਲਾ ਹੈ ਅਤੇ ਇਹ ਪਿਆਰ ਹੁਣੇ ਹੀ ਬੱਚਿਆਂ ਨੂੰ ਪ੍ਰਾਪਤ ਹੁੰਦਾ ਹੈ। ਇਹ ਪਿਆਰ
ਬੱਚਿਆਂ ਨੂੰ ਕੀ ਤੋਂ ਕੀ ਬਨਾਉਣ ਵਾਲਾ ਹੈ। ਇਹ ਪਿਆਰ ਸਿਰਫ ਇਸ ਇੱਕ ਜਨਮ ਵਿਚ ਪ੍ਰਾਪਤ ਹੁੰਦਾ ਹੈ।
ਬਾਪ ਵੀ ਬੱਚਿਆਂ ਦਾ ਸਨੇਹ ਵੇਖ ਬੱਚਿਆਂ ਦੇ ਸਨੇਹ ਵਿਚ ਸਮਾ ਜਾਂਦਾ ਹੈ।
ਅੱਜ ਬਾਪਦਾਦਾ ਹਰ ਇੱਕ ਦੇ ਮਸਤੱਕ ਵਿਚ ਤਿੰਨ ਭਾਗ ਵੇਖ ਰਹੇ ਹਨ। ਇੱਕ ਬਾਪ ਦੇ ਸਵਰੂਪ ਵਿਚ ਪ੍ਰਾਪਤ
ਵਰਸੇ ਦਾ ਭਾਗ ਦੂਸਰਾ ਸਿੱਖਿਅਕ ਦੇ ਰੂਪ ਵਿਚ ਸ੍ਰੇਸ਼ਠ ਸਿੱਖਿਆ ਦਾ ਭਾਗ ਅਤੇ ਤੀਸਰਾ ਸਤਗੁਰੂ ਦੇ
ਰੂਪ ਵਿਚ ਵਰਦਾਨ ਦਾ ਭਾਗ। ਹਰ ਇੱਕ ਦਾ ਮਸਤੱਕ ਇਨ੍ਹਾਂ ਤਿੰਨ ਭਾਗਾਂ ਨਾਲ ਚਮਕ ਰਿਹਾ ਹੈ। ਬਾਪਦਾਦਾ
ਵੀ ਆਪਣੇ ਭਾਗਸ਼ਾਲੀ ਬੱਚਿਆਂ ਨੂੰ ਵੇਖ ਹਰਸ਼ਿਤ ਹੋ ਰਹੇ ਹਨ। ਭਾਵੇਂ ਸਾਮ੍ਹਣੇ ਬੈਠੇ ਹਨ, ਭਾਵੇਂ
ਦੂਰ ਬੈਠੇ ਹਨ ਲੇਕਿਨ ਦਿਲ ਵਿਚ ਨਜਦੀਕ ਹਨ। ਅਜਿਹੇ ਬੱਚਿਆਂ ਅਤੇ ਬਾਪ ਦਾ ਪਿਆਰ ਸਾਰੇ ਕਲਪ ਵਿਚ ਇਸ
ਸਮੇਂ ਹੀ ਪ੍ਰਾਪਤ ਹੁੰਦਾ ਹੈ। ਇਹ ਪਿਆਰ ਦਾ ਅਨੁਭਵ ਹੋਰਾਂ ਨੂੰ ਵੀ ਕਰਵਾ ਰਹੇ ਹੋ। ਹੁਣ ਕੋਈ -
ਕੋਈ ਲੋਕ ਸਮਝਦੇ ਹਨ ਕਿ ਇਨ੍ਹਾਂ ਬ੍ਰਾਹਮਣ ਆਤਮਾਵਾਂ ਨੂੰ ਕੁਝ ਮਿਲਿਆ ਹੈ। ਕੀ ਮਿਲਿਆ ਹੈ, ਉਸ ਦਾ
ਸਪਸ਼ਟੀਕਰਨ ਹੁੰਦਾ ਜਾ ਰਿਹਾ ਹੈ। ਬਾਪ ਨੇ ਵੇਖਿਆ ਹੁਣ ਇਸ ਪਲੈਟੀਨਮ ਜੁਬਲੀ ਦਾ ਚਾਰੋਂ ਪਾਸੇ
ਪ੍ਰਭਾਵ ਅਤੇ ਬੱਚਿਆਂ ਨੇ ਵੀ ਦਿਲ ਨਾਲ ਸੇਵਾ ਕੀਤੀ ਹੈ ਅਤੇ ਅੱਗੇ ਵੀ ਪਲਾਨ ਬਣਾਇਆ ਹੈ। ਤਾਂ
ਬਾਪਦਾਦਾ ਵੀ ਚਾਰੋਂ ਪਾਸੇ ਦੇ ਬੱਚਿਆਂ ਨੂੰ ਮੁਬਾਰਕ ਦੇ ਰਹੇ ਹਨ ਵਾਹ ਬੱਚੇ ਵਾਹ! ਇਹ 75 ਵਰ੍ਹੇ
ਆਪਣੇ - ਆਪਣੇ ਪੁਰਸ਼ਾਰਥ ਅਨੁਸਾਰ ਪਾਰ ਕਰਦੇ ਨਿਰਵਿਘਨ ਬਣ ਕੇ, ਬਣਾਕੇ ਪਹੁੰਚ ਗਏ ਹੋ। ਹੁਣ ਬਾਪ
ਬੱਚਿਆਂ ਤੋਂ ਕੀ ਚਾਹੁੰਦੇ ਹਨ? ਬਾਪ ਨੂੰ ਸਦਾ ਹਰ ਬੱਚੇ ਵਿਚ ਇਹ ਹੀ ਆਸ਼ਾ ਹੈ ਕਿ ਹਰ ਬੱਚਾ ਬਾਪ
ਸਮਾਨ ਬਣ ਜਾਵੇ। ਜਿਵੇਂ ਬ੍ਰਹਮਾ ਬਾਪ ਵਿਜੇਈ ਬਣੇ, ਇਵੇਂ ਹਰ ਬੱਚਾ ਸਦਾ ਵਿਜੇਈ ਬਣੇ। ਇਸ ਦੇ ਲਈ
ਜਿਵੇਂ ਬ੍ਰਹਮਾ ਬਾਪ ਨੇ ਕੀ ਕੀਤਾ? ਫਾਲੋ ਫਾਦਰ। ਤਾਂ ਤੁਸੀਂ ਸਾਰੇ ਵੀ ਹਰ ਕਦਮ ਉਠਾਉਂਦੇ ਪਹਿਲੇ
ਚੈਕ ਕਰੋ ਕਿ ਇਹ ਕਦਮ ਬ੍ਰਹਮਾ ਬਾਪ ਨੇ ਕੀਤਾ? ਬ੍ਰਹਮਾ ਬਾਪ ਨੇ ਹਰ ਬੱਚੇ ਪ੍ਰਤੀ, ਭਾਵੇਂ ਜਾਣਦੇ
ਸੀ ਕਿ ਇਹ ਬੱਚਾ ਕਮਜੋਰ ਹੈ, ਪੁਰਸ਼ਾਰਥ ਵਿਚ ਵੀ, ਸੇਵਾ ਵਿਚ ਵੀ ਲੇਕਿਨ ਕਮਜੋਰ ਦੇ ਉਪਰ ਹੋਰ ਹੀ
ਰਹਿਮ ਅਤੇ ਕਲਿਆਣ ਦੀ ਭਾਵਨਾ ਰਹੀ। ਇਵੇਂ ਹੀ ਬਾਪਦਾਦਾ ਸਾਰੇ ਬੱਚਿਆਂ ਨੂੰ ਵੀ ਇਹ ਹੀ ਕਹਿੰਦੇ ਆਪਣੇ
ਪਰਿਵਾਰ ਦੇ ਹਰੇਕ ਭਾਈ ਜਾਂ ਭੈਣ ਪ੍ਰਤੀ ਸ਼ੁਭ ਭਾਵਨਾ, ਸ਼ੁਭ ਕਾਮਨਾ, ਰਹਿਮ ਅਤੇ ਕਲਿਆਣ ਦੀ
ਦ੍ਰਿਸ਼ਟੀ ਨਾਲ ਉਨ੍ਹਾਂ ਦੇ ਵੀ ਸਹਿਯੋਗੀ ਬਣੋ। ਬਾਪਦਾਦਾ ਨੇ ਪਹਿਲੇ ਵੀ ਸੁਣਾਇਆ ਕਿ ਪਿਆਰ ਦੀ
ਸਬਜੈਕਟ ਵਿਚ ਹਰ ਬੱਚਾ ਸ਼ਕਤੀ ਅਨੁਸਾਰ ਪਾਸ ਹੈ। ਪਿਆਰ ਦੇ ਕਾਰਣ ਹੀ ਅੱਗੇ ਵਧ ਰਹੇ ਹਨ। ਹੁਣ
ਬਾਪਦਾਦਾ ਬੱਚਿਆਂ ਦੇ ਪਿਆਰ ਨੂੰ ਵੇਖ ਖੁਸ਼ ਹਨ। ਪਿਆਰ ਦੀ ਸਬਜੈਕਟ ਦੇ ਕਾਰਣ ਹਰ ਇੱਕ ਬੱਚਾ
ਨੰਬਰਵਾਰ ਚੱਲ ਰਿਹਾ ਹੈ। ਹੁਣ ਬਾਪਦਾਦਾ ਚਾਹੁੰਦੇ ਹਨ ਕਿ ਪਿਆਰ ਵਿਚ ਕੁਝ ਕੁਰਬਾਨੀ ਵੀ ਕੀਤੀ ਜਾਂਦੀ
ਹੈ। ਬਾਪ ਨਾਲ ਪਿਆਰ ਹੈ ਇਸਲਈ ਕਿਹੜੀ ਕੁਰਬਾਨੀ ਕਰਨੀ ਹੈ? ਜੋ ਬਾਪਦਾਦਾ ਚਾਹੁੰਦਾ ਹੈ ਉਹ ਸਮਝ ਤੇ
ਗਏ ਹੋ, ਸਮਝਦੇ ਹੋ ਨਾ ਬਾਪ ਕੀ ਚਾਹੁੰਦਾ ਹੈ? ਸਮਝਦੇ ਹੋ? ਕੰਧੇ ਹਿਲਾਓ। ਸਮਝਦੇ ਹੋ? ਤਾਂ ਕਰਨਾ
ਹੈ ਇਸ ਦੀ ਵੀ ਹਿੰਮਤ ਹੈ ਨਾ! ਹਿੰਮਤ ਹੈ ਤਾਂ ਹੱਥ ਉਠਾਓ। ਹਿੰਮਤ ਹੈ? ਅੱਛਾ। ਤਾਂ ਹਿੰਮਤੇ ਬੱਚੇ
ਮਦਦੇ ਬਾਪ ਹੈ ਹੀ।
ਹੁਣ ਬਾਪਦਾਦਾ ਚਾਹੁੰਦੇ ਹਨ, ਰਿਜਲਟ ਵਿਚ ਦੇਖਿਆ ਤਾਂ ਹੁਣ ਤੱਕ ਸੰਪੂਰਨ ਪਵਿੱਤਰਤਾ ਦੇ ਹਿਸਾਬ ਨਾਲ
ਵਿਅਰਥ ਸੰਕਲਪ ਵੀ ਅਪਵਿਤਰਤਾ ਦਾ ਬੀਜ ਹੈ। ਤਾਂ ਬਾਪਦਾਦਾ ਨੇ ਵੇਖਿਆ ਇਹ ਵਿਅਰਥ ਸੰਕਲਪ ਚਲਣਾ, ਇਹ
ਮਿਜੋਰਟੀ ਬੱਚਿਆਂ ਵਿਚ ਵੀ ਸੰਸਕਾਰ ਰਿਹਾ ਹੋਇਆ ਹੈ। ਇੱਕ ਵਿਅਰਥ ਸੰਕਲਪ ਅਤੇ ਦੂਸਰਾ ਵਿਅਰਥ ਸਮੇਂ
ਇਹ ਮਿਜੋਰਟੀ ਬੱਚਿਆਂ ਵਿਚ ਹੁਣ ਵੀ ਵਿਖਾਈ ਦਿੰਦਾ ਹੈ। ਅਤੇ ਵਿਅਰਥ ਸੰਕਲਪ ਦਾ ਆਧਾਰ ਮਨ, ਜੋ
ਮਨਮਨਾਭਵ ਹੋਣ ਨਹੀਂ ਦਿੰਦਾ ਕਿਉਂਕਿ ਬਾਪਦਾਦਾ ਨੇ ਕਾਫੀ ਸਮੇਂ ਤੋਂ ਇਸ਼ਾਰਾ ਦੇ ਦਿੱਤਾ ਹੈ ਕਿ ਜੋ
ਕੁਝ ਹੋਣਾ ਹੈ ਉਹ ਅਚਾਨਕ ਹੋਣਾ ਹੈ। ਤਾਂ ਅਚਾਨਕ ਦੇ ਹਿਸਾਬ ਨਾਲ ਬਾਪਦਾਦਾ ਨੇ ਚੈਕ ਕੀਤਾ ਮਿਜੋਰਟੀ
ਬੱਚਿਆਂ ਵਿਚ ਇਹ ਵਿਅਰਥ ਸੰਕਲਪ ਦਾ ਸੰਸਕਾਰ ਹੈ। ਤਾਂ ਜਦੋਂ ਬ੍ਰਹਮਾ ਬਾਪ ਵਿਅਰਥ ਸਮੇਂ, ਵਿਅਰਥ
ਸੰਕਲਪ ਦੇ ਵਿਜੇਈ ਬਣ ਕਰਮਾਤੀਤ ਹੋਏ ਤਾਂ ਫਾਲੋ ਫਾਦਰ।
ਬਾਪਦਾਦਾ ਨੇ ਵੇਖਿਆ ਕਿ ਮਨ ਹੈ ਤਾਂ ਤੁਹਾਡੀ ਰਚਨਾ, ਤੁਸੀਂ ਮਨ ਦੇ ਰਚਤਾ ਹੋ ਤਾਂ ਮਨ ਨੂੰ ਚਲਾਉਣ
ਵਾਲੇ ਹੋ। ਮਨ ਦੀ ਕਂਟਰੋਲਿੰਗ ਪਾਵਰ, ਰੁਲਿੰਗ ਪਾਵਰ ਦੇ ਮਾਲਿਕ ਹੋ ਲੇਕਿਨ ਫਿਰ ਵੀ ਮਨ ਕਿਤੇ ਧੋਖਾ
ਦੇ ਦਿੰਦਾ ਹੈ। ਹੈ ਤੁਹਾਡੀ ਰਚਨਾ, ਮੇਰਾ ਹੈ ਨਾ! ਲੇਕਿਨ ਕੰਟਰੋਲਿੰਗ ਪਾਵਰ ਘਟ ਹੋਣ ਦੇ ਕਾਰਣ ਧੋਖਾ
ਦੇ ਦਿੰਦਾ ਹੈ। ਮਨ ਨੂੰ ਘੋੜਾ ਵੀ ਕਿਹਾ ਜਾਂਦਾ ਹੈ ਲੇਕਿਨ ਤੁਹਾਡੇ ਕੋਲ ਸ਼੍ਰੀਮਤ ਦੀ ਲਗਾਮ ਹੈ।
ਹੈ ਨਾ ਲਗਾਮ! ਜੇਕਰ ਮਨ ਕਦੇ ਵੀ ਵੇਸਟ ਸੰਕਲਪ ਦੇ ਵੱਲ ਲੈ ਜਾਂਦਾ ਹੈ ਤਾਂ ਲਗਾਮ ਨੂੰ ਟਾਇਟ ਕਰਨ
ਨਾਲ ਵਿਅਰਥ ਸੰਕਲਪ ਦੀ ਥੋੜ੍ਹੀ ਵੀ ਅਪਵਿਤ੍ਰਤਾ ਨੂੰ ਖਤਮ ਕਰ ਸਕਦੇ ਹੋ। ਮਨ ਦੇ ਮਾਲਿਕ ਬਣ, ਜਿਵੇਂ
ਬ੍ਰਹਮਾ ਬਾਪ ਨੇ ਰੋਜ ਮਨ ਦੀ ਚੈਕਿੰਗ ਕੀਤੀ, ਇਵੇਂ ਰੋਜ ਚੈਕ ਕਰੋ ਅਤੇ ਵਿਅਰਥ ਸੰਕਲਪ ਨੂੰ ਸਮਾਪਤ
ਕਰੋ। ਤਾਂ ਅੱਜ ਬਾਪਦਾਦਾ ਇਹ ਹੀ ਚਾਹੁੰਦਾ ਹੈ ਕਿ ਇਨ੍ਹਾਂ ਵਿਅਰਥ ਸੰਕਲਪਾਂ ਨੂੰ ਸਮਾਪਤ ਕਰੋ। ਬੁਰੇ
ਸੰਕਲਪ ਘਟ ਹਨ, ਵਿਅਰਥ ਜਿਆਦਾ ਹਨ, ਲੇਕਿਨ ਇਸ ਵਿੱਚ ਸਮੇਂ ਬਹੁਤ ਜਾਂਦਾ ਹੈ। ਮਨ ਦੇ ਮਾਲਿਕ ਬਣ ਮਨ
ਨੂੰ ਉਵੇਂ ਬਿਜੀ ਕਰੋ ਜੋ ਹੋਰ ਵੱਲ ਆਕਰਸ਼ਿਤ ਹੋ ਤੁਹਾਡੀ ਲਗਾਮ ਨੂੰ ਢਿੱਲਾ ਨਾ ਕਰਨ। ਹੋ ਸਕਦਾ ਹੈ
ਇਹ? ਅੱਜ ਬਾਪਦਾਦਾ ਵਿਅਰਥ ਸੰਕਲਪ ਦੇ ਸਮਾਪਤੀ ਦ ਸਭ ਨੂੰ ਸੰਕਲਪ ਦੇ ਰਹੇ ਹਨ। ਹੋ ਸਕਦਾ ਹੈ? ਹੱਥ
ਉਠਾਓ ਜੋ ਸਮਝਦੇ ਹਨ ਵਿਅਰਥ ਸੰਕਲਪ ਵੀ ਸਮਾਪਤ, ਸੈਰੇਮਨੀ ਮਨਾਵਾਂਗੇ। ਵਿਅਰਥ ਸਮੇਂ ਵੀ ਬਚਾਉਣਾ
ਹੈ। ਸਮੇਂ ਅਤੇ ਸੰਕਲਪ ਦੋਵਾਂ ਨੂੰ ਬਚਾਉਣਾ ਹੈ ਕਿਉਕਿ ਬਾਪਦਾਦਾ ਸਭ ਦਾ ਚਾਰਟ ਵੇਖਦੇ ਹਨ। ਤਾਂ
ਚਾਰਟ ਵਿਚ ਇਹ ਕਮੀ ਮਿਜੋਰਟੀ ਵਿਚ ਵੇਖਣ ਨੂੰ ਆਈ ਹੈ। ਮਨ ਦੇ ਮਾਲਿਕ ਹੀ ਵਿਸ਼ਵ ਦੇ ਮਾਾਲਿਕ ਬਣਨੇ
ਹਨ। ਜਿਵੇਂ ਬ੍ਰਹਮਾ ਬਾਪ ਮਨਜੀਤ ਬਣ ਵਿਸ਼ਵ ਦਾ ਮਾਲਿਕ ਬਣ ਗਿਆ, ਹੁਣ ਤੇ ਤੁਹਾਡੇ ਲਈ, ਬੱਚਿਆਂ ਦੇ
ਲਈ ਆਵਾਹਨ ਕਰ ਰਹੇ ਹਨ, ਤੁਹਾਡੀ ਐਡਵਾਂਸ ਪਾਰਟੀ ਵੀ ਆਵਾਹਨ ਕਰ ਰਹੀ ਹੈ। ਸੁਣਾਇਆ ਸੀ ਚਾਰ ਵਜੇ
ਐਡਵਾਂਸ ਪਾਰਟੀ ਵਾਲੇ ਵੀ ਵਤਨ ਵਿਚ ਆਉਂਦੇ ਹਨ ਤਾਂ ਪੁੱਛਦੇ ਹਨ ਕਦੋਂ ਮੁਕਤੀ ਦੇ ਗੇਟ ਖੋਲ੍ਹੋਗੇ?
ਕਿਸ ਨੂੰ ਖੋਲਣਾ ਹੈ? ਤੁਸੀਂ ਸਭ ਮੁਕਤੀ ਦਾ ਗੇਟ ਖੋਲਣ ਵਾਲੇ ਹੋ ਨਾ! ਤੁਹਾਡਾ ਸੰਪੂਰਨ ਬਣਨਾ ਮਤਲਬ
ਮੁਕਤੀ ਦਾ ਗੇਟ ਖੁੱਲਣਾ। ਤਾਂ ਬਾਪਦਾਦਾ ਤੋਂ ਐਡਵਾਂਸ ਪਾਰਟੀ ਰੂਹਰਿਹਾਨ ਕਰਦੀ ਹੈ, ਕਦੋਂ ਤੱਕ?
ਤਾਂ ਬਾਪ ਤੁਹਾਨੂੰ ਪੁੱਛਦੇ ਹਨ ਕਦੋਂ ਤੱਕ? ਤਾਂ ਕੀ ਜਵਾਬ ਦਵੋਗੇ? ਪਹਿਲੀ ਲਾਈਨ ਵਾਲੇ ਬੋਲੋ, ਕਦੋਂ
ਤੱਕ? ਹਰ ਕੰਮ ਦੇ ਲਈ ਡੇਟ ਫਿਕਸ ਕਰਦੇ ਹੋ ਨਾ! ਤਾਂ ਇਸ ਕੰਮ ਦੀ ਡੇਟ ਕਦੋਂ ਤੱਕ? ਬ੍ਰਹਮਾ ਬਾਪ ਤੇ
ਫਰਿਸ਼ਤੇ ਰੂਪ ਵਿਚ ਆਵਾਹਨ ਕਰ ਰਹੇ ਹਨ। ਦੱਸ ਸਕਦੇ ਹੋ ਡੇਟ? ਬੋਲੋ, ਡੇਟ ਫਿਕਸ ਕਰ ਸਕਦੇ ਹੋ? ਹੁਣ
ਡੇਟ ਫਿਕਸ ਹੈ? ਪਾਂਡਵ ਹੱਥ ਉਠਾਓ ਡੇਟ ਫਿਕਸ ਹੈ? ਨਹੀਂ ਹੈ। ਕਿਉਂ? ਦੀਦੀ ਕਹਿੰਦੀ ਹੈ ਬਾਬਾ ਸਾਨੂੰ
ਲੋਕਾਂ ਨੂੰ ਲਗਨ ਸੀ ਘਰ ਜਾਣਾ ਹੈ, ਘਰ ਜਾਣਾ ਹੈ, ਘਰ ਜਾਣਾ ਹੈ। ਦਾਦੀ ਕਹਿੰਦੀ ਹੈ ਸਾਨੂੰ ਲਗਨ ਸੀ
ਕਰਮਾਤੀਤ ਹੋਣਾ ਹੈ, ਕਰਮਾਤੀਤ ਹੋਣਾ ਹੈ…। ਤਾਂ ਤੁਸੀਂ ਸਭ ਦਾ ਤੇ ਦੀਦੀ ਦਾਦੀ ਨਾਲ ਪਿਆਰ ਹੈ ਨਾ।
ਹੈ ਤਾਂ ਸਭ ਨਾਲ ਕਿਉਂਕਿ ਜੋ ਵੀ ਐਡਵਾਂਸ ਪਾਰਟੀ ਵਿਚ ਗਏ ਹਨ ਉਨ੍ਹਾਂ ਸਭਨਾਂ ਨਾਲ ਤੁਹਾਡਾ ਪਿਆਰ
ਤੇ ਹੈ। ਹੁਣ ਉਨ੍ਹਾਂ ਦੇ ਪ੍ਰਸ਼ਨ ਦਾ ਉੱਤਰ ਦਵੋ। ਤਾਂ ਆਪਸ ਵਿੱਚ ਰੂਹਰਿਹਾਨ ਕਰ ਹੁਣ ਕੁਝ ਜਵਾਬ
ਤਿਆਰ ਕਰਨਾ। ਕਰੋਂਗੇ?
ਅੱਜ ਤਾਂ ਡਬਲ ਫ਼ਾਰਨਰਜ ਮਿਲਣ ਦਾ ਦਿਨ ਹੈ ਨਾ! ਤਾਂ ਡਬਲ ਫਾਰਨਰਜ਼ ਵੀ ਆਪਸ ਵਿੱਚ ਰਾਏ ਕਰਕੇ ਡੇਟ
ਦੱਸਣਾ ਅਤੇ ਭਾਰਤ ਵਾਲੇ ਵੀ ਇਸ ਤੇ ਚਰਚਾ ਕਰਕੇ ਦੱਸਣਾ। ਹੈ ਜਵਾਬ। ਹਾਂ ਬੋਲੋ, ਬੋਲੋ…। ਜੋ ਬੋਲੇ
ਉਹ ਹੱਥ ਉਠਾਓ ( ਮੋਹਣੀ ਭੈਣ ਨਿਉਯਾਰਕ - ਬਾਬਾ ਡੇਟ ਤੁਸੀ ਫਿਕਸ ਕਰੋ, ਅਸੀਂ ਲੋਕ ਐਵਰੇਡੀ ਹਾਂ)
ਨਹੀਂ ਤੁਸੀ ਫਿਕਸ ਕਰੋ ਨਾ। ਤਿਆਰ ਤੁਹਾਨੂੰ ਹੋਣਾ ਹੈ ਨਾ। ਬਾਪ ਤੇ ਕਹੇਗਾ ਕਿ ਇਸ ਦੀਵਾਲੀ ਤੇ
ਦੀਵਾਲੀ ਕਰੋ, ਐਵਰੇਡੀ। ਐਵਰੇਡੀ? ਜਾਂ ਕਹੋਗੇ ਜਲਦੀ ਹੈ? ਇਸਲਈ ਕਹਿੰਦੇ ਹਨ ਤੁਸੀ ਦੱਸੋ ( ਡਾਕਟਰ
ਨਿਰਮਲਾ ਭੈਣ ਨੇ ਕਿਹਾ - ਬਾਬਾ ਇੱਕ ਸਾਲ ਦਵੋ) ਅੱਛਾ, ਇਸ ਵਿੱਚ ਸ਼ਾਮਿਲ ਹੋ,ਇਹ ਕਹਿ ਰਹੀ ਹੈ ਇੱਕ
ਸਾਲ। ਜੋ ਸਮਝਦੇ ਹਨ ਇੱਕ ਸਾਲ ਉਹ ਹੱਥ ਉਠਾਓ। ਵੱਡਾ ਹੱਥ ਉਠਾਓ। ਅੱਛਾ। ਇੱਕ ਸਾਲ ਵਾਲਿਆਂ ਦਾ ਨਾਮ
ਨੋਟ ਕਰੋ। ਅੱਛਾ ਹੈ। ਦੂਜੇ ਸਭ ਮੁਸਕੁਰਾਉਂਦੇ ਹਨ। ਬੋਲੋ ( ਨਿਰਵੈਰ ਭਾਈ ਨੇ ਕਿਹਾ - ਨਾਓ ਅਤੇ
ਨੈਵਰ, ਅੱਜ ਹੁਣੇ ਹੋਣਾ ਹੈ) ਤਾਂ ਤਾਲੀ ਵਜਾਓ। ਅੱਛਾ, ਬਹੁਤ ਅੱਛਾ। ਤਾਂ ਹੁਣੇ - ਹੁਣੇ ਸਭ ਆਪਣੇ
ਮਨ ਵਿਚ ਇਹ ਪ੍ਰਮਿਸ ਕਰੋ ਕਿ ਕਦੇ ਵੀ ਵਿਅਰਥ ਸੰਕਲਪ ਨਹੀਂ ਆਉਣ ਦਵੋਗੇ। ਇਹ ਹੋ ਸਕਦਾ ਹੈ? ਹੁਣੇ
ਤੋਂ ਕਹਿੰਦੇ ਹਾਂ ਨਾਉ ਅਤੇ ਨੈਵਰ, ਤਾਂ ਘਟ ਤੋਂ ਘਟ ਇਹ ਪ੍ਰਾਮਿਸ ਕਰਦੇ ਹੋ ਕਿ ਹੁਣੇ ਤੋਂ ਨਾ
ਵਿਅਰਥ ਸੰਕਲਪ, ਨਾ ਵਿਅਰਥ ਸਮੇਂ ਗਵਾਓਗੇ? ਇਸ ਵਿਚ ਜੋ ਤਿਆਰ ਹਨ ਉਹ ਹੱਥ ਉਠਾਓ। ਮਿਜੋਰਟੀ ਨੇ ਹੱਥ
ਉਠਾਇਆ ਹੈ। ਜੋ ਸਮਝਦੇ ਹਨ ਕਿ ਟਾਇਮ ਲੱਗੇਗਾ, ਉਹ ਹੱਥ ਉਠਾਓ। ਕੋਈ ਨਹੀਂ। ਥੋੜੇ - ਥੋੜੇ ਹਨ ਜੋ
ਹੱਥ ਉਠਾ ਰਹੇ ਹਨ। ਅੱਛਾ ਤਾਂ ਇਸ ਦੀਵਾਲੀ ਤੇ ਇਹ ਇੱਕ ਦ੍ਰਿੜ ਸੰਕਲਪ ਕਰਨਾ, ਜਿਨ੍ਹਾਂ ਨੇ ਮਿਜਰੋਟੀ
ਨੇ ਹੱਥ ਉਠਾਇਆ ਹੈ, ਉਹ ਸਵਾਹਾ ਕਰਨਾ ਇਸਲਈ ਤੁਸੀ ਸਭ ਦੇ ਵਲੋਂ ਦ੍ਰਿੜ ਸੰਕਲਪ ਦੇ ਲਈ ਅੱਜ ਕੇਕ
ਕੱਟਾਂਗੇ। ਪਸੰਦ ਹੈ ਨਾ! ਅੱਜ ਦਾ ਕੇਕ ਇਸ ਦ੍ਰਿੜ ਸੰਕਲਪ ਦਾ ਸੂਚਕ ਹੈ ਕਿਉਂਕਿ ਸਾਰੇ ਚਾਹੁੰਦੇ ਹਨ,
ਅਗਿਆਨੀ ਵੀ ਚਾਹੁੰਦੇ ਹਨ ਕਿ ਹੁਣ ਕੁਝ ਹੋਣਾ ਚਾਹੀਦਾ ਹੈ, ਹੁਣ ਕੁਝ ਹੋਣਾ ਚਾਹੀਦਾ ਹੈ ਲੇਕਿਨ
ਤਾਕਤ ਨਹੀਂ ਹੈ। ਤੁਸੀ ਬੱਚਿਆਂ ਵਿਚ ਤੇ ਸੰਕਲਪ ਨੂੰ ਪੂਰਾ ਕਰਨ ਦੀ ਤਾਕਤ ਹੈ। ਫਾਲੋ ਫਾਦਰ ਹੈ ਨਾ।
ਬ੍ਰਹਮਾ ਬਾਪ ਦਾ ਜਨਮ ਹੀ ਦ੍ਰਿੜ ਸੰਕਲਪ ਨਾਲ ਹੋਇਆ ਹੈ। ਕਰਨਾ ਹੈ। ਸੋਚਾਂਗੇ ਨਹੀਂ, ਕੀ ਕਰਾਂ, ਕੀ
ਨਹੀਂ ਕਰਾਂ, ਕਰਨਾ ਹੈ। ਉਸ ਇੱਕ ਦ੍ਰਿੜ ਸੰਕਲਪ ਨੇ ਇਤਨੇ ਬੱਚਿਆਂ ਦਾ ਭਵਿੱਖ ਬਣਾਇਆ ਹੈ। ਇੱਕ
ਬ੍ਰਹਮਾ ਬਾਪ ਨੇ ਕਿੰਨੀ ਹਿੰਮਤ ਰੱਖੀ। ਅੱਧਾ ਹਿੱਸਾ ਮਿਲਿਆ ਅਤੇ ਯਗ ਰਚਿਆ। ਯਗ ਦੇ ਬ੍ਰਾਹਮਣ ਰਚੇ
ਅਤੇ ਹੋਣ ਦੇਸ਼ ਵਿਦੇਸ਼ ਦੀ ਆਤਮਾਵਾਂ ਪਹੁੰਚ ਗਈਆਂ ਹਨ, ਇੱਕ ਬ੍ਰਹਮਾ ਬਾਪ ਦੇ ਦ੍ਰਿੜ ਸੰਕਲਪ ਦੇ
ਕਾਰਣ। ਤਾਂ ਦ੍ਰਿੜ ਸੰਕਲਪ ਕੀ ਨਹੀਂ ਕਰ ਸਕਦਾ। ਇਹ ਤਾਂ ਤੁਹਾਡੇ ਅੱਗੇ ਇਗਜੈਂਪਲ ਹੈ। ਸੰਕਲਪ ਕਰਦੇ
ਹੋ, ਬਹੁਤ ਚੰਗੇ - ਚੰਗੇ ਸੰਕਲਪ ਬਾਪ ਦੇ ਕੋਲ ਪਹੁੰਚਦੇ ਹਨ ਲੇਕਿਨ ਉਸ ਵਿੱਚ ਦ੍ਰਿੜ੍ਹਤਾ ਘਟ ਹੁੰਦੀ
ਹੈ। ਕੋਈ ਗੱਲ ਸਾਮ੍ਹਣੇ ਆਈ ਨਾ ਤਾਂ ਦ੍ਰਿੜਤਾ ਘਟ ਹੋ ਜਾਂਦੀ ਹੈ। ਦ੍ਰਿੜਤਾ ਸਫਲਤਾ ਦੀ ਚਾਬੀ ਹੈ।
ਵੇਖੋ, ਦਿੱਲੀ ਵਾਲਿਆਂ ਨੇ ਦ੍ਰਿੜ ਸੰਕਲਪ ਕੀਤਾ ਕਰਨਾ ਹੀ ਹੈ। ਹੋ ਗਿਆ ਨਾ! ਸੋਚਾਂਗੇ, ਵੇਖਾਂਗੇ,
ਇਹ ਨਹੀਂ ਕੀਤਾ। ਸਭ ਦਾ ਦ੍ਰਿੜ ਸੰਕਲਪ, ਨਿਮਿਤ ਬਣੇ ਹੋਏ ਬੱਚਿਆਂ ਦਾ ਸਹਿਯੋਗ ਅਤੇ ਦ੍ਰਿੜ੍ਹ
ਸੰਕਲਪ ਉਸਨੇ ਪ੍ਰੇਕਟਿਕਲ ਸਫਲਤਾ ਲਿਆਂਦੀ। ਇਸ ਵਿਚ ਸਭ ਨੇ ਸਾਥ ਦਿੱਤਾ ਅਤੇ ਇੱਕ ਮਤ ਹੋਏ। ਹਾਂ
ਨਾ, ਹਾਂ ਨਾ ਨਹੀਂ, ਇੱਕ ਦ੍ਰਿੜ ਮਤ ਹੋਈ ਤਾਂ ਦ੍ਰਿੜਤਾ ਵਿਚ ਇਤਨੀ ਸ਼ਕਤੀ ਹੈ। ਜੋ ਕੰਮ ਸ਼ੁਰੂ
ਕਰਦੇ ਹਨ ਉਸ ਵਿੱਚ ਪਹਿਲੇ ਦ੍ਰਿੜ ਸੰਕਲਪ ਦਾ ਬੀਜ ਪਾਵੋ, ਉਸ ਦਾ ਫਲ ਨਿਕਲਣਾ ਹੀ ਹੈ। ਇਹ ਇਤਨੇ 75
ਸਾਲ ਕਿਵੇਂ ਬੀਤੇ, ਬ੍ਰਹਮਾ ਬਾਪ ਅਤੇ ਬੱਚਿਆਂ ਦੇ ਸਾਥ ਨੇ ਦ੍ਰਿੜ ਸੰਕਲਪ ਨਾਲ 75 ਵਰ੍ਹੇ ਪੂਰੇ
ਕੀਤੇ। ਉਮੰਗ - ਉਤਸਾਹ ਨਾਲ ਵਧਦੇ ਵਧਾਉਂਦੇ ਰਹੇ, ਤਾਂ ਇਹ 75 ਵਰ੍ਹੇ ਪੂਰੇ ਕੀਤੇ। ਹੁਣ ਇਹ ਸੰਕਲਪ
ਕਰੋ ਅੱਜ ਵਿਅਰਥ ਸਮੇਂ, ਵਿਅਰਥ ਸੰਕਲਪ ਸਮਾਪਤ ਕਰਨਾ ਹੀ ਹੈ। ਜਦੋਂ ਵਿਅਰਥ ਸਮਾਪਤ ਹੋ ਜਾਵੇਗਾ ਤਾਂ
ਸਦਾ ਸ੍ਰੇਸ਼ਠ ਸੰਕਲਪ ਦਾ ਖਜਾਨਾ ਕਮਾਲ ਵਿਖਾਵੇਗਾ।
ਤਾਂ ਬਾਪਦਾਦਾ ਡਬਲ ਵਿਦੇਸ਼ੀਆਂ ਨੂੰ ਵੇਖ ਖੁਸ਼ ਹੈ, ਬ੍ਰਿਧੀ ਵੀ ਕਰ ਰਹੇ ਹਨ ਅਤੇ ਡਬਲ ਸੇਵਾ ਦੇ
ਵੱਲ ਅਟੈਂਸ਼ਨ ਚੰਗਾ ਹੈ। ਸਿਰਫ ਬਾਪਦਾਦਾ ਇਹ ਇਸ਼ਾਰਾ ਫਿਰ ਵੀ ਦੇ ਰਿਹਾ ਹੈ ਕਿ ਆਪਸ ਵਿਚ ਸੰਸਕਾਰ
ਮਿਲਣ ਦੀ ਰਾਸ ਕਰੋ। ਇਹ ਨਹੀਂ ਸੋਚੋ, ਸੈਂਟਰ ਤੇ ਚੱਲ ਰਿਹਾ ਹੈ, ਸਰਵਿਸ ਤੇ ਚੰਗੀ ਹੋ ਰਹੀ ਹੈ
ਲੇਕਿਨ ਜਦ ਇੱਕ ਪਰਿਵਾਰ ਹੈ, ਪ੍ਰਭੂ ਪਰਿਵਾਰ ਹੈ, ਲੇਕਿਨ ਪਰਿਵਾਰ ਨਹੀਂ ਪ੍ਰਭੂ ਪਰਿਵਾਰ ਹੈ। ਪ੍ਰਭੂ
ਪਰਿਵਾਰ ਦਾ ਅਰਥ ਹੀ ਹੈ ਇੱਕ ਦੂਜੇ ਵਿੱਚ ਸ਼ੁਭ ਭਾਵਨਾ, ਕਲਿਆਣ ਦੀ ਭਾਵਨਾ। ਇੱਕ ਦੂਜੇ ਵਿਚ ਇਹ ਹੀ
ਸੰਕਲਪ ਰਹੇ ਕਿ ਅਸੀਂ ਸਭ ਨੂੰ ਨਾਲ - ਨਾਲ ਇੱਕ ਦੂਜੇ ਨੂੰ ਅੱਗੇ ਵਧਾਉਂਦੇ ਮੁਕਤੀ ਦਾ ਗੇਟ ਖੋਲਕੇ
ਨਾਲ ਜਾਣਾ ਹੀ ਹੈ, ਇਸਲਈ ਹਰ ਸੈਂਟਰ ਵਿਚ ਅਜਿਹਾ ਵਾਯੂਮੰਡਲ ਹੋਵੇ ਜੋ ਸਮਝ ਵਿਚ ਆਵੇ ਇਹ 8 ਨਹੀਂ,
10 ਨਹੀਂ ਲੇਕਿਨ 10 ਹੀ ਇੱਕ ਹਨ। ਤਾਂ ਦੀਵਾਲੀ ਤੇ ਹਰ ਇੱਕ ਆਪਣੇ ਨਾਲ ਸੰਕਲਪ ਕਰੋ ਕਿ ਹੁਣ
ਸੰਸਕਾਰ ਮਿਲਣ ਦੀ ਰਾਸ ਕਰਨੀ ਹੀ ਹੈ। ਇੱਕ ਵੀ ਆਤਮਾ ਇੱਕ ਦੂਜੇ ਤੋਂ ਦੂਰ ਨਹੀਂ ਹੋਵੇ, ਸਭ ਇੱਕ
ਹੋਣ। ਤਾਂ ਇਸ ਦੀਵਾਲੀ ਤੇ ਸੰਸਕਾਰ ਮਿਲਣ ਦੀ ਰਾਸ ਕਰਨਾ। ਮਨ ਵਿਚ ਪੱਕਾ ਸੰਕਲਪ ਕਰਨਾ ਕਿ ਇੱਕ ਵੀ
ਮੇਰੇ ਤੋਂ ਭਾਰੀ ਨਾ ਹੋਵੇ, ਸਭ ਹਲਕੇ। ਸੰਸਕਾਰ ਨਹੀਂ ਮਿਲਦੇ ਹਨ ਤਾਂ ਭਾਰੀ ਹੁੰਦੇ ਹਨ। ਤਾਂ ਬਾਪ
ਸਮਝਦੇ ਹਨ ਕਿ ਇਸ ਸੰਕਲਪ ਤੋਂ ਮੁਕਤੀ ਦਾ ਦਰਵਾਜਾ ਖੋਲਣ ਦੇ ਲਈ ਜਲਦੀ ਤਿਆਰ ਹੋ ਜਾਵੋਗੇ। ਚੈਕ ਕਰੋ
ਕੋਈ ਵੀ ਸਾਡੇ ਤੋਂ ਨਰਾਜ਼ ਨਹੀਂ, ਲੇਕਿਨ ਭਾਰੀ ਵੀ ਨਹੀਂ ਹੋਣਾ ਚਾਹੀਦਾ। ਹੋ ਸਕਦਾ ਹੈ ਇਹ? ਹੋ
ਸਕਦਾ ਹੈ? ਕਾਂਧ ਹਿਲਾਓ ਹੋ ਸਕਦਾ ਹੈ। ਹੋ ਸਕਦਾ ਹੈ ਤਾਂ ਹੱਥ ਉਠਾਓ। ਤਾਂ ਇਸ ਦੀਵਾਲੀ ਤੇ ਚੰਗੀ
ਰੌਣਕ ਹੋ ਜਾਵੇਗੀ।
ਬਾਪਦਾਦਾ ਡਬਲ ਫਾਰਨਰਜ ਨੂੰ ਰੋਜ਼ ਦਿਲ ਵਿਚ ਇਮਰਜ ਕਰਦੇ ਹਨ, ਕਿਉਂ? ਕਿਉਂ ਇਮਰਜ ਕਰਦੇ ਹਨ? ਕਿਉਂਕਿ
ਡਬਲ ਫਾਰਨਰਜ ਨਿਮਿਤ ਬਣੇ ਹਨ ਸਾਰੇ ਵਿਸ਼ਵ ਵਿਚ ਬਾਪ ਦਾ ਨਾਮ ਬਾਲਾ ਕਰਨ ਦੇ ਲਈ। ਕਿਸ ਗੱਲ ਤੇ? ਕੀ
ਜਦੋਂ ਇਹ ਭਾਰਤ ਵਾਸੀ ਨਹੀਂ ਹਨ, ਫਾਰਨਰਜ ਹਨ ਇਨ੍ਹਾਂ ਨੇ ਆਪਣਾ ਭਾਗ ਬਣਾ ਲਿਆ ਤਾਂ ਅਸੀਂ ਕਿਉਂ ਰਹਿ
ਜਾਈਏ! ਇਹ ਪ੍ਰੇਰਨਾ ਇਸੇ ਦਿੱਲੀ ਦੇ ਪ੍ਰੋਗਰਾਮ ਤੋਂ ਭਾਰਤ ਵਿਚ ਚੰਗੀ ਫੈਲੀ ਹੈ ਇਸਲਈ ਬਾਪਦਾਦਾ
ਸੇਵਾ ਦੇ ਨਿਮਿਤ ਤੁਸੀ ਸਭ ਨੂੰ ਇਮਰਜ ਕਰਦੇ ਹਨ। ਭਾਰਤ ਨੂੰ ਜਗਾਉਣਗੇ, ਜਗ੍ਹਾ ਰਹੇ ਹੋ ਅਤੇ ਅੱਗੇ
ਵੀ ਅਜਿਹੇ ਵੀ. ਆਈ. ਪੀ. ਤਿਆਰ ਕਰਨ ਗੇ ਜੋ ਭਾਰਤ ਨੂੰ ਜਗਾਉਣਗੇ। ਉਨ੍ਹਾਂ ਦਾ ਅਨੁਭਵ ਭਾਰਤ ਵਾਲਿਆਂ
ਨੂੰ ਜਗਾਵੇਗਾ। ਬਾਪ ਦਾਦਾ ਨੂੰ ਯਾਦ ਹੈ ਸ਼ੁਰੂ - ਸ਼ੁਰੂ ਵਿਚ ਬਹੁਤ ਵੀ. ਆਈ. ਪੀਜ਼ ਲੈ ਆਉਂਦੇ ਸਨ।
ਪ੍ਰੋਗਰਾਮ ਕਰਦੇ ਸਨ। ਹੁਣ ਇਹ ਸੇਵਾ ਨਹੀਂ ਹੈ। ਅਜਿਹੇ ਵੀ. ਆਈ. ਪੀਜ ਤਿਆਰ ਕਰੋ ਜੋ ਸਟੇਜ ਤੇ ਆਪਣਾ
ਅਨੁਭਵ ਸੁਨਾਉਣ। ਹੁਣ ਜਿਆਦਾ ਕਲਚਰ ਵਿਖਾਇਆ, ਅਨੁਭਵ ਵੀ ਸੁਣਾਇਆ ਲੇਕਿਨ ਥੋੜ੍ਹਾ ਟਾਇਮ ਸੀ, ਹੁਣ
ਅਜਿਹੇ ਵੀ . ਆਈ. ਪੀਜ ਲਿਆਓ ਜੋ ਭਾਰਤ ਵਾਲਿਆਂ ਦੀ ਤਕਦੀਰ ਨੂੰ ਜਗਾਉਣ। ਹੁਣ ਵੀ ਜੋ ਫਾਰਨਰਜ ਅਤੇ
ਭਾਰਤ ਦੀ ਸੇਵਾ ਇੱਕਠੀ ਕੀਤੀ ਉਸ ਦਾ ਵੀ ਪ੍ਰਭਾਵ ਚੰਗਾ ਰਿਹਾ। ਹੁਣ ਮਿਲ ਕਰਕੇ ਅਜਿਹੀ ਸੇਵਾ ਨੂੰ
ਵਧਾਉਂਦੇ ਚੱਲੋ। ਹੋਰ ਮੁੱਖ ਗੱਲ ਆਪਣੇ ਨੂੰ ਹਰ ਇੱਕ ਭਾਵੇਂ ਭਾਰਤਵਾਸੀ ਭਾਵੇਂ ਫਾਰਨਰਜ ਜਲਦੀ -
ਜਲਦੀ ਅਜਿਹੇ ਸੰਪੰਨ ਬਣਾਓ ਜੋ ਤੁਹਾਡੀ ਸਭ ਦੀ ਸੰਪੰਨਤਾ ਮੁਕਤੀ ਦਾ ਗੇਟ ਖੋਲ੍ਹ ਦੇਵੇ। ਅੱਛਾ।
ਚਾਰੋਂ ਪਾਸੇ ਦੇ ਭਾਵੇਂ ਸਾਮ੍ਹਣੇ ਬੈਠੇ ਹਨ, ਭਾਵੇਂ ਕਿੱਥੇ ਵੀ ਬੈਠੇ ਹਨ ਲੇਕਿਨ ਸਭ ਦਾ ਅਟੈਂਸ਼ਨ
ਮਧੂਬਨ ਵਿਚ ਹੈ। ਬਾਪਦਾਦਾ ਨੂੰ ਵੇਖ ਰਹੇ ਹਨ, ਮਿਜੋਰਟੀ ਤਾਂ ਵੇਖ ਹੀ ਰਹੇ ਹਨ। ਬਾਪਦਾਦਾ ਵੀ ਸਾਰੇ
ਬੱਚਿਆਂ ਨੂੰ, ਚਾਰੋਂ ਪਾਸੇ ਦੇ ਬੱਚਿਆਂ ਨੂੰ ਸਦਾ ਹਰਸ਼ਿਤ ਰਹਿਣ ਵਾਲੇ, ਦਾ ਡਬਲ ਪੁਰਸ਼ਾਰਥੀ, ਡਬਲ
ਪੁਰਸ਼ਾਰਥੀ ਮਤਲਬ ਖੁਦ ਦੇ ਪੁਰਸ਼ਾਰਥ ਵਿਚ ਵੀ ਅਤੇ ਸੇਵਾ ਦੇ ਪੁਰਸ਼ਾਰਥ ਵਿਚ, ਅਜਿਹੇ ਡਬਲ
ਪੁਰਸ਼ਾਰਥੀ ਅਤੇ ਡਬਲ ਨਿਸ਼ਚੇ ਅਤੇ ਨਸ਼ੇ ਵਿਚ ਰਹਿਣ ਵਾਲੇ, ਸਦਾ ਬਾਪ ਦੇ ਨਾਲ ਰਹਿਣ ਵਾਲੇ, ਸਦਾ
ਆਪਸ ਵਿੱਚ ਵੀ ਕਲਿਆਣ ਅਤੇ ਰਹਿਮ ਦੀ ਸ਼ੁਭ ਭਾਵਨਾ ਵਿਚ ਰਹਿਣ ਵਾਲੇ, ਇੱਕ - ਇੱਕ ਬੱਚੇ ਨੂੰ ਨਾਮ
ਸਮੇਤ ਬਾਪਦਾਦਾ ਦਿਲ ਦੀ ਯਾਦ ਪਿਆਰ ਦੇ ਰਹੇ ਹਨ।
ਲੇਕਿਨ ਅੱਜ ਦੀ ਗੱਲ ਵਿਅਰਥ ਸੰਕਲਪ ਦੀ ਸਮਾਪਤੀ ਦੀ ਭੁੱਲ ਨਹੀਂ ਜਾਣਾ। ਬਾਪਦਾਦਾ ਦੇ ਕੋਲ ਰਿਕਾਰਡ
ਤਾਂ ਪਹੁੰਚ ਹੀ ਜਾਂਦਾ ਹੈ। ਬਾਪਦਾਦਾ ਵੇਖਣਗੇ ਕਿੰਨੇ ਤੀਵ੍ਰ ਪੁਰਸ਼ਾਰਥੀ ਬੱਚੇ ਹਨ ਅਤੇ ਇੱਕ ਦੂਜੇ
ਨੂੰ ਵੀ ਉਮੰਗ ਉਤਸਾਹ ਦੇ ਅੱਗੇ ਵਧਾਉਣ ਵਾਲੇ ਹਨ। ਜੇਕਰ ਕੋਈ ਗਲਤ ਵੀ ਕਰਦਾ ਹੈ ਤਾਂ ਉਸਦੇ ਪ੍ਰਤੀ
ਉਹ ਗਲਤ ਕਰਦਾ ਹੈ, ਅਤੇ ਤੁਸੀ ਉਸ ਦੀ ਗਲਤੀ ਦਾ ਮਨ ਵਿਚ ਸੰਕਲਪ ਕਰਦੇ ਹੋ, ਇਹ ਕਰਦਾ ਹੈ, ਇਹ ਕਰਦਾ
ਹੈ, ਇਹ ਕਰਦਾ ਹੈ… ਇਹ ਵੀ ਖਤਮ ਕਰੋ। ਉਨ੍ਹਾਂ ਨੂੰ ਸਹਿਯੋਗ ਦਵੋ, ਸ੍ਰੇਸ਼ਠ ਭਾਵਨਾ ਦਵੋ, ਅਜਿਹੀ
ਸੇਵਾ ਕਰਦੇ ਸਾਰੇ ਸੰਗਠਨ ਨੂੰ ਸ੍ਰੇਸ਼ਠ ਸੰਕਲਪ ਵਾਲੇ ਬਣਨਾ ਹੀ ਹੈ। ਕਿਸੇ ਸੈਂਟਰ ਤੇ ਕਦੇ ਵੀ ਇਕ
ਦੂਜੇ ਦੇ ਪ੍ਰਤੀ ਕੋਈ ਵੀ ਭਾਵਨਾ ਨਹੀਂ ਹੋਵੇ, ਸ਼ੁਭ ਭਾਵਨਾ, ਸ਼ੁਭ ਕਾਮਨਾ, ਠੀਕ ਹੈ ਨਾ! ਬਹੁਤ
ਚੰਗਾ। ਹੁਣ ਸਾਰੇ ਬੱਚਿਆਂ ਨੂੰ ਬਾਪਦਾਦਾ ਮੁਬਾਰਕ ਦੇ ਨਾਲ ਦਿਲ ਦਾ ਯਾਦ ਪਿਆਰ ਵੀ ਦੇ ਰਹੇ ਹਨ।
ਚੰਗਾ।
ਵਰਦਾਨ:-
ਨਿਸ਼ਕਾਮ ਸੇਵਾ
ਦ੍ਵਾਰਾ ਵਿਸ਼ਵ ਦਾ ਰਾਜ ਪ੍ਰਾਪਤ ਕਰਨ ਵਾਲੇ ਵਿਸ਼ਵ ਕਲਿਆਣੀ , ਰਹਿਮਦਿਲ ਭਵ।
ਜੋ ਨਿਸ਼ਕਾਮ ਸੇਵਾਧਾਰੀ
ਹਨ ਉਨ੍ਹਾਂ ਨੂੰ ਕਦੇ ਇਹ ਸੰਕਲਪ ਨਹੀਂ ਆ ਸਕਦਾ ਕਿ ਮੈਂ ਇਨਾਂ ਕੀਤਾ, ਮੈਨੂੰ ਇਸ ਤੋਂ ਕੁਝ ਸ਼ਾਨ -
ਮਾਨ ਅਤੇ ਮਹਿਮਾ ਮਿਲਣੀ ਚਾਹੀਦੀ.. ਇਹ ਵੀ ਲੈਣਾ ਹੋਇਆ। ਦਾਤਾ ਦੇ ਬੱਚੇ ਜੇਕਰ ਲੈਣ ਦਾ ਸੰਕਲਪ ਵੀ
ਕਰਦੇ ਹਨ ਤਾਂ ਦਾਤਾ ਨਹੀਂ ਹੋਏ। ਇਹ ਕਰਨਾ ਵੀ ਦੇਣ ਵਾਲੇ ਦੇ ਅੱਗੇ ਸ਼ੋਭਦਾ ਨਹੀਂ। ਜਦੋਂ ਇਹ
ਸੰਕਲਪ ਸਮਾਪਤ ਹੋਵੇ ਤਾਂ ਵਿਸ਼ਵ ਮਹਾਰਾਜਨ ਦਾ ਸਟੇਟਸ ਪ੍ਰਾਪਤ ਹੋਵੇ। ਅਜਿਹਾ ਨਿਸ਼ਕਾਮ ਸੇਵਾਧਾਰੀ,
ਬੇਹੱਦ ਦਾ ਵੈਰਾਗੀ ਹੀ ਵਿਸ਼ਵ ਕਲਿਆਣੀ, ਰਹਿਮਦਿਲ ਬਣਦਾ ਹੈ।
ਸਲੋਗਨ:-
ਆਪਣੀ ਗਲਤੀ
ਦੂਸਰੇ ਤੇ ਲਗਾਉਣਾ - ਇਹ ਵੀ ਪਰਚਿੰਤਨ ਹੈ।
ਅਵਿਅਕਤ ਇਸ਼ਾਰੇ - ਹੁਣ
ਆਪਣੇ ਦਾਤਾ ਸਵਰੂਪ ਨੂੰ ਪ੍ਰਤੱਖ ਕਰੋ। ਸਭ ਤੋਂ ਵੱਡੀ ਤੇ ਵੱਡੀ ਦੇਣ ਹੈ - ਦਾਤਾ ਦੇ ਬੱਚੇ ਬਣ ਸਰਵ
ਨੂੰ ਸਹਿਯੋਗ ਦੇਣਾ। ਵਿਗੜੇ ਹੋਏ ਕੰਮ ਨੂੰ, ਵਿਗੜੇ ਹੋਏ ਸੰਸਕਾਰਾਂ ਨੂੰ, ਵਿਗੜੇ ਹੋਏ ਮੂਡ ਨੂੰ
ਸ਼ੁਭ ਭਾਵਨ ਨਾਲ ਠੀਕ ਕਰਨ ਵਿਚ ਸਦਾ ਸਰਵ ਦੇ ਸਹਿਯੋਗੀ ਬਣਨਾ। ਇਸ ਨੇ ਇਹ ਕਿਹਾ, ਇਹ ਕਿਹਾ, ਇਹ
ਵੇਖਦੇ , ਸੁਣਦੇ, ਸਮਝਦੇ ਹੋਏ ਵੀ ਆਪਣੇ ਸਹਿਯੋਗ ਦੇ ਸਟਾਕ ਦ੍ਵਾਰਾ ਪਰਿਵਰਤਨ ਕਰ ਉਸ ਨੂੰ ਭਰਪੂਰ
ਕਰਨਾ - ਇਹ ਸਭ ਤੋਂ ਵੱਡਾ ਦਾਨ ਹੈ।