07.09.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਸੀਂ
ਇੱਥੇ ਸ਼੍ਰੀ ਕ੍ਰਿਸ਼ਨ ਵਰਗਾ ਪ੍ਰਿੰਸ ਬਣਨ ਦੀ ਪੜ੍ਹਾਈ ਪੜ੍ਹਦੇ ਹੋ , ਤੁਹਾਨੂੰ ਪੜ੍ਹਾਉਣ ਵਾਲਾ ਖੁਦ
ਭਗਵਾਨ ਹੈ”
ਪ੍ਰਸ਼ਨ:-
ਬਾਬਾ ਜਦੋਂ
ਭਗਵਾਨੁਵਾਚ ਸ਼ਬਦ ਬੋਲਦੇ ਹਨ ਤਾਂ ਕਈ ਬੱਚੇ ਵੀ ਮੁੰਝ ਜਾਂਦੇ ਹਨ - ਕਿਉਂ?
ਉੱਤਰ:-
ਕਿਉਂਕਿ ਭਗਵਾਨ
ਤਾਂ ਗੁੱਪਤ ਹਨ। ਉਹ ਸਮਝਦੇ ਹਨ ਸ਼ਾਇਦ ਇਸ ਦਾਦਾ ਨੇ ਭਗਵਾਨੁਵਾਚ ਬੋਲਿਆ ਹੈ। ਪਰ ਨਿਰਾਕਾਰ ਭਗਵਾਨ
ਨੂੰ ਬੋਲਣ ਦੇ ਲਈ ਜਰੂਰ ਮੂੰਹ ਚਾਹੀਦਾ ਹੈ। ਬਾਬਾ ਕਹਿੰਦੇ ਹਨ ਇਹ ਵੰਡਰਫੁੱਲ ਸਮਝਣ ਦੀ ਗੱਲ ਹੈ ਕਿ
ਮੈਂ ਕਿਸ ਵਿੱਚ ਪ੍ਰਵੇਸ਼ ਕਰ ਤੁਹਾਨੂੰ ਪੜ੍ਹਾਉਂਦਾ ਹਾਂ।
ਓਮ ਸ਼ਾਂਤੀ
ਭਗਵਾਨੁਵਾਚ। ਭਗਵਾਨ ਕੀ ਕਹਿੰਦੇ ਹਨ? ਇਹ ਭਗਵਾਨੁਵਾਚ ਕਿਸਨੇ ਕਿਹਾ? ਦੇਖਣ ਵਿੱਚ ਤਾਂ ਕੋਈ ਆਉਂਦਾ
ਨਹੀਂ। ਮਨੁੱਖ ਨੂੰ ਭਗਵਾਨ ਨਹੀਂ ਕਿਹਾ ਜਾਂਦਾ। ਕਈ ਸਮਝਦੇ ਹਨ ਕਿ ਬੋਲਣ ਵਾਲਾ ਹੀ ਕਹਿੰਦਾ ਹੈ -
ਭਗਵਾਨੁਵਾਚ। ਪਰ ਨਿਰਾਕਾਰ ਭਗਵਾਨ ਬੋਲ ਰਹੇ ਹਨ, ਇਹ ਸਿਰਫ ਤੁਸੀਂ ਹੀ ਜਾਣਦੇ ਹੋ। ਇਹ ਕੌਣ ਬੈਠਾ
ਹੈ! ਭਗਵਾਨ ਕਿੱਥੇ ਹੈ! ਇਹ ਨਵੀਂ ਗੱਲ ਹੈ ਨਾ ਇਸਲਈ ਮਨੁੱਖ ਮੂੰਝ ਜਾਂਦੇ ਹਨ। ਪਰ ਭਗਵਾਨੁਵਾਚ ਹੈ
ਜਰੂਰ। ਕਹਿੰਦੇ ਹਨ ਕਿ ਮੈਂ ਬੱਚਿਆਂ ਨੂੰ ਰਾਜਯੋਗ ਸਿਖਾ ਰਿਹਾ ਹਾਂ। ਨਰ ਤੋਂ ਨਾਰਾਇਣ ਮਤਲਬ
ਕ੍ਰਿਸ਼ਨ, ਨਾਰੀ ਨੂੰ ਲਕਸ਼ਮੀ ਮਤਲਬ ਰਾਧੇ ਬਨਾਉਣ ਲਈ ਯੋਗ ਅਤੇ ਗਿਆਨ ਸਿਖਾਉਂਦਾ ਹਾਂ, ਇਨ੍ਹਾਂ ਤੋਂ
ਹੋਰ ਕੀ ਚਾਹੀਦਾ ਹੈ। ਤੁਹਾਨੂੰ ਮੈਂ ਰਾਜਾਵਾਂ ਦਾ ਰਾਜਾ, ਪ੍ਰਿੰਸ ਦਾ ਪ੍ਰਿੰਸ ਬਣਾਉਂਦਾ ਹਾਂ।
ਪ੍ਰਿੰਸ - ਪ੍ਰਿੰਸੇਜ ਵੀ ਤਾਂ ਮੰਦਿਰ ਵਿੱਚ ਜਾਂਦੇ ਹੋਣਗੇ ਨਾ। ਵਿਕਾਰੀ ਪ੍ਰਿੰਸ, ਨਿਰਵਿਕਾਰੀ
ਪ੍ਰਿੰਸ ਸ਼੍ਰੀਕ੍ਰਿਸ਼ਨ ਨੂੰ ਨਮਨ ਕਰਦੇ ਹਨ। ਤਾਂ ਮੈਂ ਤੁਹਾਨੂੰ ਪ੍ਰਿੰਸ ਦਾ ਵੀ ਪ੍ਰਿੰਸ ਬਣਾਉਂਦਾ
ਹਾਂ। ਸ਼੍ਰੀਕ੍ਰਿਸ਼ਨ ਤਰ੍ਹਾਂ ਸ੍ਵਰਗ ਦਾ ਪ੍ਰਿੰਸ ਬਣੋ। ਨਾਲੇਜ ਪੜ੍ਹਨ ਨਾਲ ਹੀ ਤਾਂ ਬਣੋਗੇ ਨਾ।
ਡਾਕਟਰ ਅਤੇ ਬੈਰਿਸਟਰ ਕਹਿਣਗੇ ਨਾ ਸਟੂਡੈਂਟ ਨੂੰ, ਕਿ ਮੈਂ ਤੁਹਾਨੂੰ ਡਾਕਟਰ ਅਤੇ ਬੈਰਿਸਟਰ ਬਣਾਉਂਦਾ
ਹਾਂ। ਪਰ ਪੜ੍ਹਨਗੇ ਤਾਂ ਹੀ ਤੇ ਬਣਨਗੇ। ਬਾਬਾ ਕਹਿੰਦੇ ਹਨ ਬੱਚੇ, ਚੰਗੀ ਤਰ੍ਹਾਂ ਸਮਝਦੇ ਹੋ ਕਿ
ਰਾਜਯੋਗ ਸਿਖਾਉਣ ਵਾਲਾ ਇੱਕ ਹੀ ਭਗਵਾਨ ਹੈ, ਨਾ ਕਿ ਕ੍ਰਿਸ਼ਨ। ਰਾਧੇ - ਕ੍ਰਿਸ਼ਨ ਤਾਂ ਵੱਖ - ਵੱਖ
ਰਜਾਈ ਦੇ ਬੱਚੇ ਹਨ। ਉਨ੍ਹਾਂ ਦੀ ਆਪਸ ਵਿੱਚ ਸਗਾਈ ਹੁੰਦੀ ਹੈ, ਵਿਆਹ ਦੇ ਬਾਦ ਨਾਮ ਬਦਲਦਾ ਹੈ ਇਸਲਈ
ਚਿੱਤਰ ਵਿੱਚ ਵੀ ਲਕਸ਼ਮੀ - ਨਾਰਾਇਣ ਦੇ ਥੱਲੇ ਰਾਧੇ ਕ੍ਰਿਸ਼ਨ ਨੂੰ ਵਿਖਾਇਆ ਹੈ।
ਹੁਣ ਬਾਪ ਚੰਗੀ ਤਰ੍ਹਾਂ
ਸਮਝਾਉਂਦੇ ਹਨ ਕਿ ਇਹ ਬ੍ਰਹਮਾ ਵੀ ਨੰਬਰਵਨ ਭਗਤ ਸੀ। ਪਿਛਾੜੀ ਵਿੱਚ ਨਰਾਇਣ ਦੀ ਪੂਜਾ ਕਰਦੇ ਸਨ।
ਕ੍ਰਿਸ਼ਨ ਦੀ ਭਗਤੀ ਕੀਤੀ ਅਤੇ ਨਾਰਾਇਣ ਦੀ ਭਗਤੀ ਕੀਤੀ, ਇੱਕ ਹੀ ਗੱਲ ਹੈ। ਕ੍ਰਿਸ਼ਨ ਹੀ ਵੱਡਾ ਹੋਕੇ
ਨਾਰਾਇਣ ਬਣਦਾ ਹੈ। ਹੁਣ ਤੁਹਾਨੂੰ ਨਰ ਤੋਂ ਨਾਰਾਇਣ ਬਣਨ ਦੇ ਲਈ ਰਾਜਯੋਗ ਸਿੱਖਾ ਰਹੇ ਹਨ। ਹੁਣ
ਤੁਹਾਡੇ 84 ਜਨਮ ਪੂਰੇ ਹੋਏ। ਹੁਣ ਇਨ੍ਹਾਂ ਦੀ ਆਤਮਾ ਵੀ ਪੜ੍ਹ ਰਹੀ ਹੈ ਫਿਰ ਭਵਿੱਖ ਵਿੱਚ
ਸ਼੍ਰੀਕ੍ਰਿਸ਼ਨ ਬਣਦੀ ਹੈ। ਬਾਪ ਕਹਿੰਦੇ ਹਨ - ਬੱਚਿਓ ਤੁਸੀਂ ਗਿਆਨ - ਚਿਤਾ ਤੇ ਬੈਠ ਗੋਰੇ ਬਣਦੇ ਹੋ
ਫਿਰ ਕਾਮ - ਚਿਤਾ ਤੇ ਬੈਠ ਸਾਂਵਰੇ ਬਣ ਗਏ ਹੋ। ਇਹ ਹੈ ਕੰਸਪੁਰੀ, ਮੈਂ ਤੁਹਾਨੂੰ ਕ੍ਰਿਸ਼ਨ ਪੁਰੀ ਲੈ
ਜਾਣ ਦੇ ਲਈ ਆਇਆ ਹਾਂ। ਸ਼੍ਰੀਕ੍ਰਿਸ਼ਨ ਹੀ ਸਰਵਗੁਣ ਸੰਪੰਨ, 16 ਕਲਾ ਸੰਪੂਰਨ ਹਨ...ਇੱਥੇ ਕੋਈ ਵਿੱਚ
ਸਰਵਗੁਣ ਹੈ ਨਹੀਂ। ਮੈਂ ਆਇਆ ਹਾਂ ਬੱਚਿਆਂ ਨੂੰ ਸੰਪੂਰਨ ਨਿਰਵਿਕਾਰੀ ਬਨਾਉਣ। ਬਣਨਾ ਹੈ ਯੋਗਬਲ ਨਾਲ।
ਬਾਹੂਬਲ ਹੈ - ਹਿੰਸਕ ਲੜਾਈ, ਜੋ ਤੀਰ - ਕਮਾਨ ਨਾਲ ਹੁੰਦੀ ਸੀ। ਫਿਰ ਬੰਦੂਕਾਂ, ਤਲਵਾਰਾਂ ਨਾਲ ਹੋਈ।
ਹੁਣ ਤਾਂ ਹੁੰਦੀ ਹੈ ਬੰਬਸ ਨਾਲ। ਆਪ ਕਹਿੰਦੇ ਹਨ ਅਸੀਂ ਇਵੇਂ ਬੰਬਸ ਬਣਾਉਂਦੇ ਹਾਂ ਜੋ ਘਰ ਬੈਠੇ ਸਭ
ਖਤਮ ਹੋ ਜਾਣਗੇ। ਫਿਰ ਮਿਲਟਰੀ ਕੀ ਕਰੇਗੀ। ਬਾਪ ਕਹਿੰਦੇ ਹਨ - ਮਿੱਠੇ - ਮਿੱਠੇ ਬੱਚੋ ਇਹ ਪਾਠਸ਼ਾਲਾ
ਹੈ। ਮੈਂ ਤੁਹਾਨੂੰ ਪ੍ਰਿੰਸ ਸ਼੍ਰੀਕ੍ਰਿਸ਼ਨ ਵਰਗਾ ਬਣਾਉਂਦਾ ਹਾਂ। ਜੋ ਫਸਟ ਪ੍ਰਿੰਸ ਸਤਿਯੁਗ ਦਾ ਸੀ,
ਉਹ ਹੁਣ 84 ਜਨਮ ਲੈਕੇ ਕਲਯੁਗ ਵਿੱਚ ਬੇਗਰ ਬਣਿਆ ਹੈ। ਭਾਰਤ ਵਿੱਚ ਹੀ ਉਨ੍ਹਾਂ ਦਾ ਰਾਜ ਸੀ। ਫਿਰ
ਪੁਨਰਜਨਮ ਲੈਣਾ ਪਵੇ ਨਾ। ਕ੍ਰਿਸ਼ਨ ਨੂੰ ਭਗਵਾਨ ਕਹਿੰਦੇ ਤਾਂ ਭਗਵਾਨ ਫਿਰ ਪੁਨਰਜਨਮ ਵਿੱਚ ਕਿਵੇਂ
ਆਵੇਗਾ? ਭਗਵਾਨ ਤਾਂ ਨਿਰਾਕਾਰ ਹੈ। ਉਹ ਹੈ ਹੀ ਇੱਕ ਰਚਤਾ। ਬਾਕੀ ਸਭ ਹੈ ਰਚਨਾ, ਤਾਂ ਹੀ ਤੇ ਕਹਿੰਦੇ
ਹਨ ਕਿ ਅਸੀਂ ਆਤਮਾਵਾਂ ਸਭ ਭਰਾ - ਭਰਾ ਹਾਂ। ਬਾਪ ਸਮਝਾਉਂਦੇ ਹਨ ਕਿ ਤੁਸੀਂ ਬ੍ਰਹਮਾਕੁਮਾਰ -
ਕੁਮਾਰੀ ਆਪਸ ਵਿਚ ਭਰਾ - ਭੈਣ ਠਹਿਰੇ। ਤਾਂ ਫਿਰ ਕ੍ਰਿਮੀਨਲ ਅਸਾਲਟ ਕਿਵੇਂ ਹੋਵੇ। ਤੁਸੀਂ ਵਰਸਾ
ਇੱਕ ਬਾਪ ਤੋਂ ਲੈਂਦੇ ਹੋ, ਭਵਿੱਖ ਦੇ ਲਈ। ਜੇਕਰ ਪਵਿੱਤਰ ਨਹੀਂ ਰਹੋਗੇ ਤਾਂ ਸ਼ਾਂਤੀਧਾਮ, ਸੁੱਖਧਾਮ
ਵਿੱਚ ਕਿਵੇਂ ਜਾਵੋਗੇ। ਪੁਕਾਰਦੇ ਵੀ ਹਨ ਅਸੀਂ ਪਤਿਤ ਬਣ ਗਏ ਹਾਂ, ਪਾਵਨ ਬਨਾਉਣ ਆਓ। ਤਾਂ ਬਾਪ
ਕਹਿੰਦੇ ਹਨ ਮੈਨੂੰ ਯਾਦ ਕਰੋ। ਇਹ ਤੁਹਾਡਾ ਅੰਤਿਮ ਜਨਮ ਹੈ। ਤੁਸੀਂ ਸਭ ਆਤਮਾਵਾਂ ਹੁਣ ਵਾਪਿਸ
ਵਾਨਪ੍ਰਸਥ ਵਿੱਚ ਜਾ ਸਕਦੀ ਹੋ ਇਸਲਈ ਵਾਨਪ੍ਰਸਥੀ ਹੋ। ਇਵੇਂ ਕੋਈ ਗੁਰੂ ਰਸਤਾ ਦੱਸ ਨਾ ਸਕੇ। ਇਹ
ਗਿਆਨ ਹੈ ਹੀ ਇੱਕ ਬਾਪ ਦੇ ਕੋਲ। ਉਹ ਹੀ ਪਤਿਤ - ਪਾਵਨ ਨਿਰਾਕਾਰ ਹੈ। ਬਾਪ ਕਹਿੰਦੇ ਹਨ ਕਿ ਮੈਨੂੰ
ਯਾਦ ਕਰੋ, ਥੋੜੇ ਟਾਈਮ ਦੇ ਲਈ, ਮੈਂ ਇਸ ਤਨ ਦਾ ਲੋਨ ਲਿੱਤਾ ਹੈ। ਸ਼ਰੀਰ ਬਗੈਰ ਆਤਮਾ ਕਿਵੇਂ ਬੋਲ
ਸਕੇਗੀ। ਭਗਵਾਨੁਵਾਚ ਹੈ ਕਿ ਮੈਂ ਬੁੱਢੇ ਸਾਧਾਰਨ ਤਨ ਵਿੱਚ ਪ੍ਰਵੇਸ਼ ਕਰ ਤੁਸੀਂ ਬੱਚਿਆਂ ਨੂੰ
ਪੜ੍ਹਾਉਂਦਾ ਹਾਂ। ਮੈਂ ਗਰਭ ਵਿੱਚ ਨਹੀਂ ਆਉਂਦਾ ਹਾਂ। ਗਰਭ ਵਿੱਚ ਆਉਣ ਵਾਲੇ ਨੂੰ ਤਾਂ ਪੁਨਰਜਨਮ
ਵਿਚ ਆਉਣਾ ਪਵੇ। ਮੈਂ ਇੱਕ ਹੀ ਵਾਰ ਆਉਂਦਾ ਹਾਂ। ਪ੍ਰਕ੍ਰਿਤੀ ਦਾ ਆਧਾਰ ਮੈਨੂੰ ਜ਼ਰੂਰ ਚਾਹੀਦਾ ਹੈ।
ਮੈਂ ਇਸ ਵਿਚ ਬੈਠ ਤੁਹਾਨੂੰ ਪੜ੍ਹਾਉਂਦਾ ਹਾਂ। ਇਹ ਤਾਂ ਪਹਿਲੇ ਆਪਣਾ ਜਵਾਹਰਾਤ ਦਾ ਧੰਧਾ ਕਰਦਾ ਸੀ।
ਕੋਈ ਗੁਰੂ ਨੇ ਨਹੀਂ ਸਿਖਾਇਆ, ਅਚਾਨਕ ਹੀ ਬਾਪ ਨੇ ਪ੍ਰਵੇਸ਼ ਕੀਤਾ। ਕਰਨਕਰਾਵਨਹਾਰ ਹੋਣ ਕਾਰਨ ਇਸ
ਤੋਂ ਕਰ੍ਤਵ੍ਯ ਕਰਾਉਂਦੇ ਰਹਿੰਦੇ ਹਨ। ਇਹ ਵੀ ਸਿੱਖਦਾ ਜਾਂਦਾ ਹੈ। ਤੁਸੀਂ ਵੀ ਨਾਲ ਸਿੱਖਦੇ ਜਾਂਦੇ
ਹੋ। ਬੋਲਦੇ ਹਨ ਤੁਹਾਨੂੰ,ਪਰ ਸੁਣਦਾ ਪਹਿਲਾਂ ਮੈਂ ਹਾਂ। ਪੜ੍ਹਾਉਣ ਤੁਹਾਨੂੰ ਬੱਚਿਆਂ ਨੂੰ ਮੈਂ
ਆਉਂਦਾ ਹਾਂ ਪਰ ਇਸ ਦੀ ਆਤਮਾ ਵੀ ਪੜ੍ਹਦੀ ਰਹਿੰਦੀ ਹੈ। ਬੱਚਿਆਂ ਨੂੰ ਰਾਜਯੋਗ ਸਿਖਾਉਣ ਆਇਆ ਹਾਂ।
ਇਵੇਂ ਕੋਈ ਕਿਸੇ ਨੂੰ ਪੜ੍ਹਾਉਂਦਾ ਨਹੀਂ ਹੈ। ਇਹ ਹੈ ਪਾਵਨ ਬਣਨ ਦੀ ਗੱਲ। ਇਹ ਸੰਗਮਯੁਗ ਹੈ ਹੀ
ਪੁਰਸ਼ੋਤਮ ਬਣਨ ਦਾ। ਪੁਰਸ਼ੋਤਮ ਸ਼੍ਰੀਕ੍ਰਿਸ਼ਨ ਸੀ। ਸਵੰਬਰ ਦੇ ਬਾਦ ਉਹਨਾਂ ਦੀ ਡਿਗਰੀ ਕੁੱਝ ਘੱਟ ਹੋ
ਜਾਂਦੀ ਹੈ। ਇਸਲਈ ਸ਼੍ਰੀਕ੍ਰਿਸ਼ਨ ਦੀ ਮਹਿਮਾ ਬਹੁਤ ਹੈ। ਨਾਮ ਹੀ ਹੈ ਸ਼੍ਰੀ ਕ੍ਰਿਸ਼ਨਪੁਰੀ, ਇਸਨੂੰ ਕਿਹਾ
ਜਾਂਦਾ ਹੈ ਕੰਸਪੁਰੀ। ਬਾਕੀ ਕਹਾਣੀ ਬਣਾਈ ਹੈ - ਕ੍ਰਿਸ਼ਨ ਅਤੇ ਕੰਸ ਦੀ।
ਬੱਚਿਆਂ ਨੂੰ ਸਮਝਾਇਆ ਹੈ
ਕਿ ਪਰਿਪੱਕਵ ਅਵਸਥਾ ਹੋਣ ਨਾਲ ਭਗਤੀ ਆਪੇ ਹੀ ਛੁੱਟ ਜਾਏਗੀ। ਤੁਸੀਂ ਕਦੀ ਕਿਸੇ ਨੂੰ ਅਜਿਹਾ ਨਹੀਂ
ਕਹਿਣਾ ਕਿ ਭਗਤੀ ਨਾ ਕਰੋ। ਉਹਨਾਂ ਨੂੰ ਗਿਆਨ ਦੇਣਾ ਹੈ। ਬਾਪ ਤੁਹਾਨੂੰ ਗਿਆਨ ਦੇਕੇ ਸਵਰਗ ਦਾ
ਪ੍ਰਿੰਸ ਬਨਾਉਣ ਆਏ ਹਨ। ਕ੍ਰਿਸ਼ਨ ਵੀ ਸਵਰਗ ਦਾ ਮਾਲਿਕ ਸੀ, ਹੁਣ ਨਹੀਂ ਹੈ। ਫਿਰ ਤੋਂ ਉਹ ਰਾਜਯੋਗ
ਦਵਾਰਾ ਬਣ ਰਹੇ ਹਨ। ਤੁਹਾਨੂੰ ਵੀ ਪੁਰਸ਼ਾਰਥ ਕਰ ਬਾਪ ਨੂੰ ਯਾਦ ਕਰਨਾ ਹੈ। ਹੇਵਿਨ ਦੀ ਸਥਾਪਨਾ ਕਰਨ
ਵਾਲਾ ਹੈ - ਹੇਵਿਨਲੀ ਗੋਡ ਫ਼ਾਦਰ। ਉਹ ਹੀ ਆਕੇ ਨਵੀਂ ਸ੍ਰਿਸ਼ਟੀ ਰਚਦੇ ਹਨ। ਉਹ ਕਰੇਗਾ ਉਦੋਂ ਜਦ
ਕਲਿਯੁਗ ਪੂਰਾ ਹੋਵੇਗਾ। ਸਤਿਯੁਗ - ਤ੍ਰੇਤਾ ਵਿੱਚ ਨਹੀਂ ਆਉਂਦੇ। ਕਹਿੰਦੇ ਹਨ ਮੈਂ ਕਲਪ - ਕਲਪ
ਸੰਗਮਯੁਗ ਵਿੱਚ ਆਉਂਦਾ ਹਾਂ। ਉਹਨਾਂ ਨੇ ਕਲਪ ਅੱਖਰ ਕੱਢ ਫਿਰ ਯੁਗੇ - ਯੁਗੇ ਲਿਖ ਦਿੱਤਾ ਹੈ। ਤਾਂ
ਵੀ 4 ਯੁਗ ਹਨ। ਪੰਜਵਾਂ ਹੈ ਇਹ ਸੰਗਮਯੁਗ। ਚੰਗਾ ਫਿਰ ਤਾਂ 5 ਅਵਤਾਰ ਮੰਨੋ। ਪਰ ਇਨੇ ਕੱਛ - ਮੱਛ
ਪਰਸ਼ੂਰਾਮ ਅਵਤਾਰ ਹੁੰਦੇ ਹਨ ਕੀ? ਇਹ ਸਬ ਹੈ ਸ਼ਾਸਤ੍ਰਰਾਂ ਦੀਆਂ ਗੱਲਾਂ। ਧਰਮ ਦਾ ਨਾਂ ਅਤੇ ਭਾਰਤ ਦਾ
ਨਾਮ ਹੀ ਬਦਲੀ ਕਰ ਦਿੱਤਾ ਹਾਂ। ਹਿੰਦੂ ਧਰਮ ਅਤੇ ਹਿੰਦੁਸਤਾਨ ਕਹਿ ਦਿੰਦੇ ਹਨ। ਭਾਰਤ ਨਾਮ ਕਿਉਂ
ਬਦਲਣਾ ਚਾਹੀਦਾ ਹੈ। ਯਦਾ ਯਦਾਹਿ ਧਰਮਸਿਆ… ਭਾਰਤ। ਉਸ ਵਿੱਚ ਵੀ ਭਾਰਤ ਦਾ ਅੱਖਰ ਆਉਂਦਾ ਹੈ। ਬਾਪ
ਸਮਝਾਉਂਦੇ ਹਨ ਕਿ ਤੁਸੀਂ ਕੋਈ ਇੱਕ ਜਨਮ ਥੋੜੀ ਹੀ ਭਗਤੀ ਕੀਤੀ ਹੈ। ਦਵਾਪਰ ਤੋਂ ਕੀਤੀ ਹੈ। ਭਗਤੀ
ਵੀ ਪਹਿਲਾਂ ਅਵਿਅਭਚਾਰੀ ਸੀ, ਸਿਰਫ ਸ਼ਿਵ ਦੀ ਭਗਤੀ ਕਰਦੇ ਸੀ। ਜਿਸ ਸ਼ਿਵਬਾਬਾ ਨੇ ਹੀ ਭਾਰਤ ਨੂੰ
ਸਵਰਗ ਬਣਾਇਆ ਸੀ ਅਤੇ ਹੁਣ ਫਿਰ ਸਵਰਗ ਦੇ ਮਾਲਿਕ ਬਣਨ ਆਏ ਹੋ। ਤਾਂ ਪਤਿਤ ਸ਼ਰੀਰ ਵਿੱਚ ਬੈਠ ਦੱਸਦੇ
ਹਨ ਕਿ ਮੈਂ ਆਉਂਦਾ ਹੀ ਹਾਂ… ਪਤਿਤ ਸ਼ਰੀਰ ਵਿੱਚ, ਪਤਿਤ ਦੁਨੀਆਂ ਵਿੱਚ ਪਤਿਤਾਂ ਨੂੰ ਪਾਵਨ ਬਨਾ ਲ
ਉਣ। ਭਗਤੀ ਮਾਰਗ ਵਿੱਚ ਤਾਂ ਫਿਰ ਵੀ ਮੇਰੇ ਲਈ ਬੜਾ ਭਾਰੀ ਮੰਦਿਰ ਬਣਾਉਂਦੇ ਹਨ। ਕਿੰਨੀ ਕਲੀਅਰ ਗੱਲ
ਹੈ। ਇਸ ਵਿੱਚ ਬਾਬਾ ਦੀ ਪ੍ਰਵੇਸ਼ਤਾ ਹੋਈ ਅਤੇ ਗੀਤਾ ਆਦਿ ਪੜ੍ਹਣਾ ਛੱਡ ਦਿੱਤਾ। ਭਗਤੀ ਛੁੱਟ ਗਈ।
ਅਨਾਯਾਸ ਹੀ ਤੇ ਛੱਡਿਆ। ਤੁਹਾਨੂੰ ਕਿਸੇ ਨੇ ਕਿਹਾ ਨਹੀਂ ਹੈ ਕਿ ਭਗਤੀ ਨਹੀਂ ਕਰੋ।
ਹੁਣ ਤੁਹਾਨੂੰ ਬੱਚਿਆਂ
ਨੂੰ ਬਾਬਾ ਸਮਝਾਉਂਦੇ ਹਨ ਕਿ ਤੁਹਾਨੂੰ ਮੈਂ ਫਿਰ ਤੋਂ ਕ੍ਰਿਸ਼ਨ ਪੂਰੀ ਦਾ ਮਾਲਿਕ ਬਣਾਉਂਦਾ ਹਾਂ।
ਕ੍ਰਿਸ਼ਨ ਦੀ ਫਿਰ 8 ਡੀਨੇਸਟੀ ਚੱਲਦੀ ਹੈ। ਪਹਿਲਾਂ ਕਹਾਂਗੇ ਪ੍ਰਿੰਸ ਆਫ ਸਤਿਯੁਗ ਫਿਰ ਬਣਦਾ ਹੈ
ਕਿੰਗ ਆਫ਼ ਸਤਿਯੁਗ। 8 ਪੀੜ੍ਹੀ ਉਹਨਾਂ ਦੀ ਚਲਦੀ ਹੈ। ਉਸ ਸਮੇਂ ਤਾਂ ਦੁਸਰੀ ਰਜਾਈ ਹੁੰਦੀ ਨਹੀਂ।
ਹੁਣ ਬਾਬਾ ਕਹਿੰਦੇ ਹਨ ਤੁਸੀਂ ਬੱਚੇ ਵੀ ਸਤਿਯੁਗ ਦੇ ਪ੍ਰਿੰਸ ਬਣੋ। ਭਗਤੀ ਵਿੱਚ ਕੋਈ ਸੁੱਖ ਨਹੀਂ
ਹੈ। ਗਿਆਨ ਨਾਲ ਤੁਸੀਂ ਸਵਰਗ ਦੇ ਮਾਲਿਕ ਬਣਦੇ ਹੋ। ਕਿਸੇ ਦਾ ਬਾਪ ਮਰ ਜਾਂਦਾ ਹੈ ਤਾਂ ਉਹਨਾਂ ਤੋਂ
ਪੁੱਛਿਆ ਜਾਏ ਤੁਹਾਡਾ ਬਾਪ ਕਿੱਥੇ ਗਿਆ! ਕਹਿਣਗੇ ਸਵਰਗਵਾਸੀ ਹੋਇਆ। ਸਮਝਦੇ ਹਨ ਆਤਮਾ ਅਤੇ ਸ਼ਰੀਰ
ਦੋਨੋ ਗਏ। ਪਰ ਸ਼ਰੀਰ ਤਾਂ ਇੱਥੇ ਹੀ ਛੱਡ ਗਏ, ਬਾਕੀ ਗਈ ਆਤਮਾ। ਇਸਦਾ ਮਤਲਬ ਪਹਿਲਾ ਨਰਕ ਵਿੱਚ ਸੀ।
ਆਤਮਾ ਸ਼ਰੀਰ ਛੱਡ ਸਵਰਗ ਗਈ ਫਿਰ ਇਸ ਵਿੱਚ ਰੋਣ ਦੀ ਕੀ ਲੋੜ ਹੈ? ਸਵਰਗ ਹੁਣ ਇੱਥੇ ਹੈ ਕੀ? ਪਰ ਸਮਝਦੇ
ਨਹੀਂ ਹਨ। ਕਹਿ ਦਿੰਦੇ ਹਨ ਸਭ ਈਸ਼ਵਰ ਦਾ ਹੁਕਮ ਹੈ। ਸੁੱਖ - ਦੁੱਖ ਸਭ ਈਸ਼ਵਰ ਦਿੰਦਾ ਹੈ, ਸਭ ਈਸ਼ਵਰ
ਦੇ ਰੂਪ ਹਨ। ਪਰ ਬਾਪ ਕਹਿੰਦੇ ਹਨ ਕਿ ਮੈਂ ਬੱਚਿਆਂ ਨੂੰ ਦੁੱਖ ਕਿਵੇਂ ਦੇ ਸਕਦਾ ਹਾਂ। ਬਾਪ ਕੋਲੋਂ
ਬੱਚੇ ਕਦੀ ਦੁਖ ਮੰਗਦੇ ਹਨ ਕੀ? ਬਾਪ ਤਾਂ ਬੱਚਿਆਂ ਨੂੰ ਲਾਇਕ ਬਣਾ ਕੇ ਪ੍ਰਾਪਰਟੀ ਦੇ ਜਾਂਦੇ ਹਨ।
ਬਾਕੀ ਦੁੱਖ ਤੇ ਹਰ ਇੱਕ ਨੂੰ ਕਰਮ ਅਨੁਸਾਰ ਮਿਲਦਾ ਹੈ। ਬਾਪ ਕਹਿੰਦੇ ਹਨ ਹੁਣ ਬੱਚੇ ਆਦਿ ਕੁੱਝ ਨਹੀਂ
ਮੰਗੋ। ਹੁਣ ਇਹ ਪ੍ਰਾਪਰਟੀ ਆਦਿ ਸਭ ਖ਼ਤਮ ਹੋਣ ਵਾਲੀ ਹੈ। ਫਿਰ ਤੁਹਾਡੇ ਬੱਚਿਆਂ ਨੂੰ ਕੀ ਮਿਲੇਗਾ।
ਇਨਾਂ ਸਮੇਂ ਹੀ ਨਹੀਂ ਹੈ ਜੋ ਤੁਹਾਡੀ ਪ੍ਰਾਪਰਟੀ ਦਾ ਬੱਚਾ ਮਾਲਿਕ ਬਣ ਸਕੇ। ਬੱਚਾ ਵੱਡਾ ਹੋਵੇ ਫਿਰ
ਤਾਂ ਮਾਲਿਕ ਬਣੇ, ਪਰ ਇਨ੍ਹਾਂ ਟਾਇਮ ਨਹੀਂ ਹੀ ਨਹੀਂ ਹੈ। ਵਿਨਾਸ਼ ਸਾਹਮਣੇ ਖੜ੍ਹਾ ਹੈ। ਮਨੁੱਖ ਤਾਂ
ਕਹਿੰਦੇ ਹਨ ਕਿ ਕਲਿਯੁਗ ਵਿੱਚ ਅਜੁਨ 40 ਹਜ਼ਾਰ ਵਰ੍ਹੇ ਪਏ ਹਨ। ਇਹ ਬ੍ਰਹਮਾਕੁਮਾਰ - ਕੁਮਾਰੀਆਂ ਤਾਂ
ਵਿਨਾਸ਼ - ਵਿਨਾਸ਼ ਕਰਦੇ ਰਹਿੰਦੇ ਹਨ। ਕਹਾਣੀ ਹੈ ਨਾ - ਸ਼ੇਰ ਆਇਆ ਸ਼ੇਰ ਆਇਆ… ਅਖੀਰ ਤਾਂ ਆਇਆ ਤੇ ਖਾ
ਗਿਆ। ਸਭ ਸਮਝਦੇ ਹਨ ਕਿ ਥੋੜਾ - ਥੋੜਾ ਕਾਲ ਆਏਗਾ। ਇਹ ਤਾਂ ਹੁੰਦਾ ਹੀ ਰਹਿੰਦਾ ਹੈ ਪਰ ਤੁਸੀਂ
ਕਹਿੰਦੇ ਹੋ ਮਹਾਕਾਲ ਆਇਆ ਹੋਇਆ ਹੈ। ਸ਼ਿਵਬਾਬਾ ਕਾਲਾਂ ਦਾ ਕਾਲ ਆਇਆ ਹੋਇਆ ਹੈ, ਜੋ ਸਾਰੀਆਂ ਆਤਮਾਵਾਂ
ਨੂੰ ਵਾਪਿਸ ਲੈ ਜਾਏਗਾ। ਤਾਂ ਸ਼ਰੀਰ ਤਾਂ ਜਰੂਰੁ ਛੱਡਣਾ ਪਵੇ ਇਸਲਈ ਬਾਬਾ ਕਹਿੰਦੇ ਹਨ - ਯੋਗ ਨਾਲ
ਪਵਿੱਤਰ ਬਣੋ। ਆਤਮਾਵਾਂ ਨੂੰ ਪਵਿੱਤਰ ਬਣਾ ਕੇ ਫਿਰ ਤੋਂ ਵਾਪਿਸ ਲੈ ਜਾਣਗੇ। ਜੇਕਰ ਪਵਿੱਤਰ ਨਹੀਂ
ਬਣੋਗੇ ਤਾਂ ਬਹੁਤ ਸਜਾਵਾਂ ਅੰਤ ਵਿੱਚ ਖਾਣੀਆਂ ਪੈਣਗੀਆਂ ਅਤੇ ਉੱਚ ਪਦਵੀ ਵੀ ਪਾ ਨਹੀਂ ਸਕਣਗੇ।
ਸ਼੍ਰੀਕ੍ਰਿਸ਼ਨ ਨੰਬਰਵਨ ਪਾਸ ਵਿਦ ਆਨਰ ਹੈ, ਉਹਨਾਂ ਨੂੰ ਸਕਾਲਰਸ਼ਿਪ ਮਿਲਦੀ ਹੈ। 21 ਜਨਮ ਰਾਜ ਪਾਉਂਦੇ
ਹਨ। ਕਿੰਨਾ ਸਹਿਜ ਸਮਝਾਉਂਦੇ ਹਨ। ਬੁੱਧੀ ਵਿੱਚ ਬੈਠਦਾ ਵੀ ਹੈ ਫਿਰ ਗੁੰਮ ਹੋ ਜਾਂਦਾ ਹੈ। ਕਿਸੇ ਦੀ
ਵੀ ਭਗਤੀ ਛੁੜਾਉਣੀ ਨਹੀਂ ਹੈ। ਬਾਪ ਆਏ ਹਨ - ਭਗਤਾਂ ਨੂੰ ਭਗਤੀ ਦਾ ਫ਼ਲ ਦੇਣ। ਕਹਿੰਦੇ ਹਨ ਮੈਂ ਕਲਪ
ਪਹਿਲੇ ਮਿਸਲ ਫਿਰ ਉਸੇ ਸਾਧਾਰਨ ਤਨ ਵਿੱਚ ਆਉਂਦਾ ਹਾਂ। ਕਲਪ - ਕਲਪ ਆਕੇ ਤੁਹਾਨੂੰ ਪੜ੍ਹਾਉਂਦਾ
ਹਾਂ। ਇਹ ਹੈ ਉੱਚ ਤੋਂ ਉੱਚ ਪੜ੍ਹਾਈ। ਤੁਸੀਂ ਜਾਣਦੇ ਹੋ ਅਸੀਂ ਸਤੋਪ੍ਰਧਾਨ ਸੀ। ਹੁਣ ਤਮੋਪ੍ਰਧਾਨ
ਹਾਂ ਫਿਰ ਭਾਰਤ ਹੀ ਸਤੋਪ੍ਰਧਾਨ ਬਣਨਾ ਹੈ। ਅਤੇ ਹੋਰ ਧਰਮ ਵਾਲਿਆਂ ਨੇ ਇਨ੍ਹਾਂ ਸੁੱਖ ਨਹੀਂ ਦੇਖਿਆ
ਹੈ ਅਤੇ ਦੁੱਖ ਵੀ ਨਹੀਂ ਦੇਖਿਆ ਹੈ। ਬਾਹਰ ਵਾਲਿਆਂ ਕੋਲ ਪੈਸਾ ਤਾਂ ਬਹੁਤ ਹੈ ਤਾਂ ਹੀ ਗ਼ਰੀਬ ਦੇਸ਼
ਨੂੰ ਕਰਜ਼ ਦਿੰਦੇ ਹਨ। ਉਹਨਾਂ ਵਿਚਾਰਿਆ ਨੂੰ ਪਤਾ ਨਹੀਂ ਹੈ, ਇਹ ਤਾਂ ਰਿਟਰਨ ਹੋ ਰਿਹਾ ਹੈ। ਬਿਲਕੁਲ
ਘੋਰ ਹਨ੍ਹੇਰੇ ਵਿੱਚ ਕੁੰਭਕਰਨ ਦੀ ਨੀਂਦ ਵਿੱਚ ਸੁੱਤੇ ਹੋਏ ਹਨ। ਪਿਛਾੜੀ ਵਿੱਚ ਹਾਏ - ਹਾਏ ਕਰਦੇ
ਉੱਠਣਗੇ। ਫਿਰ ਤੁਸੀਂ ਕਹੋਗੇ - ਟੂ ਲੇਟ ਕਿਉਂਕਿ ਲੜਾਈ ਸ਼ੁਰੂ ਹੋ ਜਾਏਗੀ। ਫਿਰ ਕੀ ਕਰਨਗੇ ਭੰਭੋਰ
ਨੂੰ ਅੱਗ ਲੱਗ ਜਾਂਦੀ ਫ਼ਿਰ ਟੂ ਲੇਟ ਹੋ ਜਾਂਦਾ ਹੈ ਇਸਲਈ ਬਾਪ ਕਹਿੰਦੇ ਹਨ - ਬੱਚੇ, ਹੁਣ ਜਲਦੀ -
ਜਲਦੀ ਪੁਰਸ਼ਾਰਥ ਕਰਦੇ ਜਾਓ। ਬਾਬਾ ਕੋਈ ਜਾਸਤੀ ਤਕਲੀਫ਼ ਨਹੀਂ ਦਿੰਦੇ ਹਨ। ਬਾਬਾ ਨੂੰ ਆਕੇ ਕਹਿੰਦੇ
ਹਨ ਕਿ ਬਾਬਾ ਜੇਕਰ ਅਸੀਂ ਪੂਜਾ ਨਹੀਂ ਕਰਦੇ ਤਾਂ ਉਹ ਕਹਿੰਦੇ ਹਨ ਕਿ ਇਹ ਤਾਂ ਨਾਸਤਿਕ ਬਣ ਗਿਆ ਹੈ।
ਬਾਬਾ ਰਾਏ ਦਿੰਦੇ ਹਨ ਕਿ ਸਾਕਸ਼ੀ ਹੋਕੇ ਬਾਬਾ ਦੀ ਯਾਦ ਵਿੱਚ ਰਹੋ। ਥੋੜੀ - ਥੋੜੀ ਪੂਜਾ ਬਾਹਰ ਤੋਂ
ਕਰ ਦਵੋ। ਇੱਕ ਹੁੰਦਾ ਹੈ ਦਿਲ ਤੋਂ ਕਰਨਾ, ਦੂਜਾ ਹੁੰਦਾ ਹੈ ਰਾਜ਼ੀ ਕਰਨ ਦੇ ਲਈ ਕਰਨਾ। ਅੰਦਰ ਵਿੱਚ
ਤਾਂ ਤੁਸੀਂ ਸ਼ਿਵਬਾਬਾ ਨੂੰ ਯਾਦ ਕਰਨਾ ਹੈ। ਜੇਕਰ ਕੋਈ ਤੰਗ ਕਰਦੇ ਹਨ ਤਾਂ ਪੂਜਾ ਕਰ ਵਿਖਾਓ, ਤਾਂ
ਖੁਸ਼ ਹੋ ਜਾਣਗੇ। ਇਹ ਕੋਈ ਪਾਪ ਦਾ ਕੰਮ ਨਹੀਂ ਹੈ। ਬਾਬਾ ਤੇ ਬਹੁਤਿਆਂ ਨੂੰ ਕਹਿੰਦੇ ਹਨ ਸ਼ਾਦੀ ਆਦਿ
ਤੇ ਭਾਵੇਂ ਜਾਓ। ਦੋਨੋਂ ਪਾਸੇ ਤੋੜ ਨਿਭਾਉਣਾ ਹੈ। ਉੱਥੇ ਵੀ ਸੁਣਦੇ - ਸੁਣਦੇ ਕੋਈ ਨਾ ਕੋਈ ਤੀਰ
ਲੱਗ ਜਾਏਗਾ। ਯੁਕਤੀ ਨਾਲ ਚਲਣਾ ਹੈ। ਬਾਪ ਦਾ ਫਰਮਾਨ ਹੈ ਕਿ ਹੁਣ ਪਤਿਤ ਨਹੀਂ ਬਣਨਾ ਹੈ। ਪਵਿੱਤਰ
ਬਣਨ ਨਾਲ ਹੀ ਤੁਸੀਂ ਕ੍ਰਿਸ਼ਨਪੁਰੀ ਦੇ ਮਾਲਿਕ ਬਣੋਂਗੇ। ਸ਼ਿਵਬਾਬਾ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼
ਹੋਂਣਗੇ ਅਤੇ ਵਿਸ਼ਵ ਦੇ ਮਾਲਿਕ ਬਣ ਜਾਓਗੇ। ਬੱਚਿਓ, ਅਜਿਹੀਆਂ ਯੁਕਤੀਆਂ ਨਾਲ ਆਪਣੇ ਮਿੱਤਰ -
ਸੰਬੰਧੀਆਂ ਨੂੰ ਸਮਝਾਉਣਾ ਹੈ। ਉਹ ਹੈ ਜਿਸਮਾਨੀ ਯਾਤਰਾ। ਇਹ ਹੈ ਰੂਹਾਨੀ ਯਾਤਰਾ। ਇਹ ਰੂਹਾਨੀ ਯਾਤਰਾ
ਬਾਪ ਸਿਖਾਉਂਦੇ ਹਨ। ਕਹਿੰਦੇ ਹਨ ਕਿ ਮਾਮੇਕਮ ਯਾਦ ਕਰੋ ਤਾਂ ਪਤਿਤ ਤੋਂ ਪਾਵਨ ਬਣ ਜਾਓਗੇ ਹੋਰ ਸਭ
ਦੁੱਖ ਦੂਰ ਹੋ ਜਾਣਗੇ। ਕੋਈ ਵਿਰਲਾ ਵਪਾਰੀ ਵਪਾਰ ਕਰੇ ਮਤਲਬ ਬੈਕੁੰਠ ਦੀ ਬਾਦਸ਼ਾਹੀ ਲਵੇ। ਸ਼੍ਰੀਮਤ
ਤੇ ਚੱਲਦੇ ਰਹੋ। ਇਵੇਂ ਵੀ ਨਾ ਹੋਵੇ ਪੈਸੇ ਆਦਿ ਸਾਰੇ ਮੁਫ਼ਤ ਵਿੱਚ ਜਾਣ, ਕੁੱਝ ਫ਼ਲ ਨਹੀਂ ਨਿਕਲੇ।
ਘਰਬਾਰ ਵੀ ਸੰਭਾਲਣਾ ਹੈ, ਬੱਚਿਆਂ ਦੀ ਪਾਲਣਾ ਵੀ ਕਰਨੀ ਹੈ। ਸਿਰਫ਼ ਸ਼੍ਰੀਮਤ ਤੇ ਚਲਣਾ ਹੈ। ਰਾਏ ਲੈਣੀ
ਹੈ ਕਿ ਬਾਬਾ ਇਸ ਹਾਲਤ ਵਿੱਚ ਅਸੀਂ ਕੀ ਕਰੀਏ! ਬਾਬਾ ਬੱਚੀ ਕਹਿੰਦੀ ਹੈ ਕਿ ਅਸੀਂ ਸ਼ਾਦੀ ਕਰੀਏ ਤਾਂ
ਬਾਬਾ ਕਹਿੰਦੇ ਹਨ ਕਿ ਸ਼ਾਦੀ ਕਰਵਾਉਣੀ ਹੀ ਪਵੇਗੀ ਕਿਉਂਕਿ ਉਹਨਾਂ ਦਾ ਹਿੱਸਾ ਹੈ, ਉਹਨਾਂ ਨੂੰ ਦੇ
ਦਵੋ। ਬਾਪ ਸਿਰਫ਼ ਸਮਝਾਉਂਦੇ ਹਨ ਫਿਰ ਵੀ ਕੁੱਝ ਪੁੱਛਣਾ ਹੋਵੇ ਤਾਂ ਪੁੱਛ ਕੇ ਸ਼੍ਰੀਮਤ ਤੇ ਚੱਲੋ।
ਬੱਚਿਆਂ ਨੂੰ ਬਾਪ ਦੀ ਆਗਿਆ ਤੇ ਚੱਲਣਾ ਹੈ, ਇਸ ਨਾਲ ਹੀ ਕਲਿਆਣ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਹਰ ਕਰਮ
ਸਾਕਸ਼ੀ ਹੋਕੇ ਸ਼ਿਵਬਾਬਾ ਦੀ ਯਾਦ ਵਿੱਚ ਕਰਨਾ ਹੈ। ਲੌਕਿਕ, ਆਲੌਕਿਕ ਦੋਵੇਂ ਪਾਸੇ ਤੋੜ ਨਿਭਾਉਣਾ ਹੈ।
ਲੌਕਿਕ ਨਾਲ ਯੁਕਤੀ ਯੁਕਤ ਚੱਲਣਾ ਹੈ।
2. ਇਸ ਸਮੇਂ ਅੰਤਿਮ ਜਨਮ
ਵਿੱਚ ਵੀ ਇਹ ਵਾਨਪ੍ਰਸਥ ਅਵਸਥਾ ਹੈ। ਵਾਪਿਸ ਘਰ ਜਾਣਾ ਹੈ ਇਸਲਈ ਪਾਵਨ ਜਰੂਰ ਬਣਨਾ ਹੈ। ਕੋਈ ਵੀ
ਬੰਧਨ ਨਹੀਂ ਬਨਾਉਣੇ ਹਨ।
ਵਰਦਾਨ:-
ਫ਼ਰਮਾਨ ਦੀ ਪਾਲਣਾ ਦਵਾਰਾ ਸਰਵ ਅਰਮਾਨਾਂ ਨੂੰ ਖਤਮ ਕਰਨ ਵਾਲੇ ਮਾਇਆ ਪਰੂਫ ਭਵ।
ਅੰਮ੍ਰਿਤਵੇਲੇ ਤੋਂ ਲੈਕੇ
ਰਾਤ ਤੱਕ ਦਿਨਚਰਿਆ ਵਿਚ ਜੋ ਫ਼ਰਮਾਨ ਮਿਲੇ ਹੋਏ ਹਨ, ਉਸ ਪ੍ਰਮਾਣ ਆਪਣੀ ਵ੍ਰਿਤੀ, ਦ੍ਰਿਸ਼ਟੀ,
ਸੰਕਲਪ, ਸਮ੍ਰਿਤੀ, ਸਰਵਿਸ ਅਤੇ ਸੰਬੰਧ ਨੂੰ ਚੈੱਕ ਕਰੋ। ਜੋ ਹਰ ਸੰਕਲਪ, ਹਰ ਕਦਮ ਫ਼ਰਮਾਨ ਨੂੰ
ਪਾਲਣ ਕਰਦੇ ਹਨ ਉਨ੍ਹਾਂ ਦੇ ਸਾਰੇ ਅਰਮਾਨ ਖਤਮ ਹੋ ਜਾਂਦੇ ਹਨ। ਜੇਕਰ ਅੰਦਰ ਵਿਚ ਪੁਰਸ਼ਾਰਥ ਦਾ ਜਾ
ਸਫਲਤਾ ਦਾ ਅਰਮਾਨ ਵੀ ਰਹਿ ਜਾਂਦਾ ਹੈ ਤਾਂ ਜਰੂਰ ਕਿੱਥੇ ਨਾ ਕਿੱਥੇ ਕੋਈ ਨਾ ਕੋਈ ਫ਼ਰਮਾਨ ਪਾਲਣ ਨਹੀਂ
ਹੋ ਰਿਹਾ ਹੈ। ਤਾਂ ਜਦੋਂ ਵੀ ਕੋਈ ਉਲਝਣ ਅਵੇ ਤਾਂ ਚਾਰੋਂ ਪਾਸੇ ਤੋਂ ਚੈਕ ਕਰੋ - ਇਸ ਨਾਲ ਮਾਇਆ
ਪਰੂਫ ਖੁਦ ਬਣ ਜਾਵੋਗੇ।
ਸਲੋਗਨ:-
ਆਪਣੀ ਸੂਕਸ਼ਮ
ਕਮਜੋਰੀਆਂ ਦਾ ਚਿੰਤਨ ਕਰਕੇ ਉਨ੍ਹਾਂ ਨੂੰ ਮਿਟਾ ਦੇਣਾ - ਇਹ ਹੀ ਸਵਚਿੰਤਨ ਹੈ।
ਇਹ ਅਵਿਅਕਤ ਇਸ਼ਾਰੇ -
ਹੁਣ ਆਪਣੇ ਦਾਤਾ ਸਵਰੂਪ ਨੂੰ ਪ੍ਰਤੱਖਸ਼ ਕਰੋ।
ਜਿਵੇਂ ਕੋਈ ਖਾਲੀ ਸਥਾਨ
ਹੈ ਤਾਂ ਆਲਰਾਊਂਡ ਸੇਵਾਧਾਰੀ ਸਮੇਂ ਪ੍ਰਮਾਣ ਜਗ੍ਹਾ ਭਰ ਦਿੰਦੇ ਹਨ। ਇਵੇਂ ਜੇਕਰ ਕਿਸੇ ਦੇ ਦ੍ਵਾਰਾ
ਕੋਈ ਵੀ ਸ਼ਕਤੀ ਦੀ ਕਮੀ ਅਨੁਭਵ ਹੋਵੇ ਤਾਂ ਵੀ ਆਪਣੇ ਸਹਿਯੋਗ ਨਾਲ ਜਗ੍ਹਾ ਭਰ ਦਵੋ, ਜਿਸ ਨਾਲ ਦੂਸਰੇ
ਦੀ ਕਮੀ ਦਾ ਵੀ ਦੂਜੇ ਕਿਸੇ ਨੂੰ ਅਨੁਭਵ ਨਾ ਹੋਵੇ, ਇਸ ਨੂੰ ਕਿਹਾ ਜਾਂਦਾ ਹੈ - ਦਾਤਾ ਦੇ ਬੱਚੇ ਬਣ
ਸਮੇਂ ਪ੍ਰਮਾਣ ਉਸ ਨੂੰ ਸਹਿਯੋਗ ਦੀ ਦੇਣ ਦੇਣਾ।