07.10.25 Punjabi Morning Murli Om Shanti BapDada Madhuban
" ਮਿੱਠੇ ਬੱਚੇ :- ਵੱਖ
- ਵੱਖ ਯੁਕਤੀਆਂ ਸਾਹਮਣੇ ਰੱਖ ਯਾਦ ਦੀ ਯਾਤਰਾ ਤੇ ਰਹੋ , ਇਸ ਪੁਰਾਣੀ ਦੁਨੀਆਂ ਨੂੰ ਭੁੱਲ ਆਪਣੇ
ਸਵੀਟ ਹੋਮ ਅਤੇ ਨਵੀਂ ਦੁਨੀਆਂ ਨੂੰ ਯਾਦ ਕਰੋ "
ਪ੍ਰਸ਼ਨ:-
ਕਿਹੜੀ ਐਕਟ ਅਤੇ
ਪੁਰਸ਼ਾਰਥ ਹੁਣ ਵੀ ਚੱਲਦਾ ਹੈ, ਸਾਰੇ ਕਲਪ ਵਿੱਚ ਨਹੀਂ?
ਉੱਤਰ:-
ਯਾਦ ਦੀ ਯਾਤਰਾ
ਵਿੱਚ ਰਹਿ ਆਤਮਾ ਨੂੰ ਪਾਵਨ ਬਣਾਉਣ ਦਾ ਪੁਰਸ਼ਾਰਥ, ਸਾਰੀ ਦੁਨੀਆਂ ਨੂੰ ਪਤਿਤ ਤੋਂ ਪਾਵਨ ਬਣਾਉਣ ਦੀ
ਐਕਟ ਸਾਰੇ ਕਲਪ ਵਿੱਚ ਸਿਰ੍ਫ ਇਸੇ ਸਮੇਂ ਤੇ ਚਲਦੀ ਹੈ। ਇਹ ਐਕਟ ਹਰ ਕਲਪ ਰਪੀਟ ਹੁੰਦੀ ਹੈ। ਤੁਸੀਂ
ਬੱਚੇ ਇਸ ਅਨਾਦਿ ਅਵਿਨਾਸ਼ੀ ਡਰਾਮੇ ਦੇ ਵੰਡਰਫੁਲ ਰਾਜ਼ ਨੂੰ ਸਮਝਦੇ ਹੋ।
ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ ਇਸਲਈ ਰੂਹਾਨੀ ਬੱਚਿਆਂ ਨੂੰ ਦੇਹੀ -
ਅਭਿਮਾਨੀ ਜਾਂ ਰੂਹਾਨੀ ਅਵਸਥਾ ਵਿੱਚ ਨਿਸ਼ਚੇਬੁੱਧੀ ਹੋਕੇ ਬੈਠਣਾ ਅਤੇ ਸੁਣਨਾ ਹੈ। ਬਾਪ ਨੇ ਸਮਝਾਇਆ
ਹੈ - ਆਤਮਾ ਹੀ ਸੁਣਦੀ ਹੈ ਇਨ੍ਹਾਂ ਆਰਗਨਜ ਦੇ ਦਵਾਰਾ, ਇਹ ਪੱਕਾ ਯਾਦ ਕਰਦੇ ਰਹੋ। ਸਦਗਤੀ ਅਤੇ
ਦੁਰਗਤੀ ਦਾ ਇਹ ਚੱਕਰ ਤਾਂ ਹਰ ਕਿਸੇ ਦੀ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ, ਜਿਸ ਵਿੱਚ ਗਿਆਨ ਅਤੇ
ਭਗਤੀ ਸਭ ਆ ਜਾਂਦੇ ਹਨ। ਚਲਦੇ - ਫਿਰਦੇ ਬੁੱਧੀ ਵਿੱਚ ਇਹ ਰਹੇ। ਗਿਆਨ ਅਤੇ ਭਗਤੀ, ਸੁਖ ਅਤੇ ਦੁਖ,
ਦਿਨ ਅਤੇ ਰਾਤ ਦਾ ਖੇਲ ਕਿਵੇਂ ਚਲਦਾ ਹੈ। ਅਸੀਂ 84 ਦਾ ਪਾਰ੍ਟ ਵਜਾਉਂਦੇ ਹਾਂ। ਬਾਪ ਨੂੰ ਯਾਦ ਹੈ
ਤਾਂ ਬੱਚਿਆਂ ਨੂੰ ਵੀ ਯਾਦ ਵਿੱਚ ਰਹਿਣ ਦਾ ਪੁਰਸ਼ਾਰਥ ਕਰਵਾਉਂਦੇ ਹਨ। ਇਸ ਨਾਲ ਤੁਹਾਡੇ ਵਿਕਰਮ ਵੀ
ਵਿਨਾਸ਼ ਹੁੰਦੇ ਹਨ ਅਤੇ ਤੁਸੀਂ ਰਾਜ ਵੀ ਪਾਉਂਦੇ ਹੋ। ਜਾਣਦੇ ਹੋ ਇਹ ਪੁਰਾਣੀ ਦੁਨੀਆਂ ਤਾਂ ਹੁਣ ਖ਼ਤਮ
ਹੋਣੀ ਹੈ। ਜਿਵੇਂ ਕੋਈ ਪੁਰਾਣਾ ਮਕਾਨ ਹੁੰਦਾ ਹੈ ਅਤੇ ਨਵਾਂ ਬਣਾਉਂਦੇ ਹਨ ਤਾਂ ਅੰਦਰ ਵਿੱਚ ਇਹ
ਨਿਸ਼ਚੇ ਰਹਿੰਦਾ ਹੈ - ਹੁਣ ਅਸੀਂ ਨਵੇਂ ਮਕਾਨ ਵਿੱਚ ਜਾਵਾਂਗੇ। ਫਿਰ ਮਕਾਨ ਬਣਨ ਦੇ ਵਿੱਚ ਕਦੇ ਵਰ੍ਹੇ
ਦੋ ਵਰ੍ਹੇ ਲੱਗ ਜਾਂਦੇ ਹਨ। ਜਿਵੇਂ ਨਵੀਂ ਦਿੱਲੀ ਵਿੱਚ ਗੌਰਮਿੰਟ ਹਾਊਸ ਆਦਿ ਬਣਦੇ ਹਨ ਤਾਂ ਜਰੂਰ
ਗੌਰਮਿੰਟ ਕਹੇਗੀ ਅਸੀਂ ਟ੍ਰਾਂਸਫਰ ਹੋ ਨਵੀਂ ਦਿੱਲੀ ਵਿੱਚ ਜਾਵਾਂਗੇ। ਤੁਸੀਂ ਬੱਚੇ ਜਾਣਦੇ ਹੋ ਇਹ
ਸਾਰੀ ਬੇਹੱਦ ਦੀ ਦੁਨੀਆਂ ਪੁਰਾਣੀ ਹੈ। ਹੁਣ ਜਾਣਾ ਹੈ ਨਵੀਂ ਦੁਨੀਆਂ ਵਿੱਚ। ਬਾਬਾ ਯੁਕਤੀਆਂ ਦੱਸਦੇ
ਹਨ - ਅਜਿਹੀਆਂ ਯੁਕਤੀਆਂ ਨਾਲ ਬੁੱਧੀ ਨੂੰ ਕੰਮ ਵਿੱਚ ਲਗਾਉਣਾ ਹੈ। ਅਸੀਂ ਹੁਣ ਘਰ ਜਾਣਾ ਹੈ ਇਸਲਈ
ਸਵੀਟ ਹੋਮ ਨੂੰ ਯਾਦ ਕਰਨਾ ਹੈ, ਜਿਸ ਦੇ ਲਈ ਮਨੁੱਖ ਮੱਥਾ ਮਾਰਦੇ ਹਨ। ਇਹ ਵੀ ਮਿੱਠੇ - ਮਿੱਠੇ
ਬੱਚਿਆਂ ਨੂੰ ਸਮਝਾਇਆ ਹੈ ਕਿ ਇਹ ਦੁੱਖਧਾਮ ਹੁਣ ਖ਼ਤਮ ਹੋਣਾ ਹੈ। ਭਾਵੇਂ ਤੁਸੀਂ ਇੱਥੇ ਰਹੇ ਪਏ ਹੋ
ਪ੍ਰੰਤੂ ਇਹ ਪੁਰਾਣੀ ਦੁਨੀਆਂ ਪਸੰਦ ਨਹੀਂ ਹੈ। ਸਾਨੂੰ ਫਿਰ ਨਵੀਂ ਦੁਨੀਆਂ ਵਿੱਚ ਜਾਣਾ ਹੈ। ਭਾਵੇਂ
ਚਿੱਤਰ ਅੱਗੇ ਕੋਈ ਵੀ ਨਾ ਹੋਵੇ ਤਾਂ ਵੀ ਤੁਸੀਂ ਸਮਝਦੇ ਹੋ ਹੁਣ ਪੁਰਾਣੀ ਦੁਨੀਆਂ ਦਾ ਅੰਤ ਹੈ। ਹੁਣ
ਅਸੀਂ ਨਵੀਂ ਦੁਨੀਆਂ ਵਿੱਚ ਜਾਵਾਂਗੇ। ਭਗਤੀਮਾਰਗ ਵਿੱਚ ਤਾਂ ਕਿੰਨੇਂ ਢੇਰ ਚਿੱਤਰ ਹਨ। ਉਨ੍ਹਾਂ ਦੇ
ਮੁਕਾਬਲੇ ਤੁਹਾਡੇ ਤਾਂ ਬਹੁਤ ਘੱਟ ਹਨ। ਤੁਹਾਡੇ ਇਹ ਗਿਆਨ ਮਾਰਗ ਦੇ ਚਿੱਤਰ ਹਨ ਅਤੇ ਉਹ ਸਭ ਹਨ
ਭਗਤੀਮਾਰਗ ਦੇ। ਚਿੱਤਰਾਂ ਤੇ ਹੀ ਸਾਰੀ ਭਗਤੀ ਹੁੰਦੀ ਹੈ। ਹੁਣ ਤੁਹਾਡੇ ਤੇ ਹਨ ਰਿਅਲ ਚਿੱਤਰ, ਇਸਲਈ
ਤੁਸੀਂ ਸਮਝਾ ਸਕਦੇ ਹੋ - ਰਾਂਗ ਕੀ ਹੈ, ਰਾਈਟ ਕੀ ਹੈ। ਬਾਬਾ ਨੂੰ ਕਿਹਾ ਹੀ ਜਾਂਦਾ ਹੈ ਨਾਲੇਜਫੁਲ।
ਤੁਹਾਨੂੰ ਇਹ ਨਾਲੇਜ ਹੈ। ਤੁਸੀਂ ਜਾਣਦੇ ਹੋ ਅਸੀਂ ਸਾਰੇ ਕਲਪ ਵਿੱਚ ਕਿੰਨੇਂ ਜਨਮ ਲਏ ਹਨ। ਇਹ ਚੱਕਰ
ਕਿਵੇਂ ਫਿਰਦਾ ਹੈ। ਤੁਹਾਨੂੰ ਨਿਰੰਤਰ ਬਾਪ ਦੀ ਯਾਦ ਅਤੇ ਇਸ ਨਾਲੇਜ ਵਿੱਚ ਰਹਿਣਾ ਹੈ। ਬਾਪ ਤੁਹਾਨੂੰ
ਸਾਰੀ ਰਚਤਾ ਅਤੇ ਰਚਨਾ ਦੀ ਨਾਲੇਜ ਦਿੰਦੇ ਹਨ। ਤਾਂ ਬਾਪ ਦੀ ਵੀ ਯਾਦ ਰਹਿੰਦੀ ਹੈ। ਬਾਬਾ ਨੇ
ਸਮਝਾਇਆ ਹੈ - ਮੈਂ ਤੁਹਾਡਾ ਬਾਪ, ਟੀਚਰ, ਸਤਿਗੁਰੂ ਹਾਂ। ਤੁਸੀਂ ਸਿਰ੍ਫ ਇਹ ਸਮਝਾਓ - ਬਾਬਾ ਕਹਿੰਦੇ
ਹਨ ਤੁਸੀਂ ਮੈਨੂੰ ਪਤਿਤ - ਪਾਵਨ, ਲਿਬਰੇਟਰ, ਗਾਈਡ ਕਹਿੰਦੇ ਹੋ ਨਾ। ਕਿਥੋਂ ਦਾ ਗਾਈਡ? ਸ਼ਾਂਤੀਧਾਮ,
ਮੁਕਤੀਧਾਮ ਦਾ। ਉੱਥੇ ਤੱਕ ਬਾਪ ਲੈ ਜਾਕੇ ਛੱਡਣਗੇ। ਬੱਚਿਆਂ ਨੂੰ ਪੜ੍ਹਾਕੇ, ਸਿਖਲਾਕੇ, ਗੁਲ - ਗੁਲ
ਬਣਾਕੇ ਘਰ ਲੈ ਜਾਕੇ ਛੱਡਣਗੇ। ਬਾਪ ਦੇ ਸਿਵਾਏ ਤਾਂ ਕੋਈ ਲੈਕੇ ਜਾ ਨਹੀਂ ਸਕਦੇ। ਭਾਵੇਂ ਕੋਈ ਕਿੰਨਾਂ
ਵੀ ਤੱਤਵ ਗਿਆਨੀ ਹੋਵੇ। ਉਹ ਸਮਝਦੇ ਹਨ ਅਸੀਂ ਤੱਤਵ ਵਿੱਚ ਲੀਨ ਹੋ ਜਾਵਾਂਗੇ। ਤੁਹਾਡੀ ਬੁੱਧੀ ਵਿੱਚ
ਹੈ ਕਿ ਸ਼ਾਂਤੀਧਾਮ ਤਾਂ ਸਾਡਾ ਘਰ ਹੈ। ਉੱਥੇ ਜਾਕੇ ਫਿਰ ਨਵੀਂ ਦੁਨੀਆਂ ਵਿੱਚ ਅਸੀਂ ਪਹਿਲਾਂ - ਪਹਿਲਾਂ
ਆਵਾਂਗੇ। ਉਹ ਸਭ ਬਾਦ ਵਿੱਚ ਆਉਣ ਵਾਲੇ ਹਨ। ਤੁਸੀਂ ਜਾਣਦੇ ਹੋ ਸਾਰੇ ਧਰਮ ਵਾਲੇ ਕਿਵੇਂ ਨੰਬਰਵਾਰ
ਆਉਂਦੇ ਹਨ। ਸਤਿਯੁਗ - ਤ੍ਰੇਤਾ ਵਿੱਚ ਕਿਸ ਦਾ ਰਾਜ ਹੈ। ਉਨ੍ਹਾਂ ਦਾ ਧਰਮ ਸ਼ਾਸਤਰ ਕੀ ਹੈ। ਸੂਰਜਵੰਸ਼ੀ
- ਚੰਦ੍ਰਵੰਸ਼ੀ ਦਾ ਤੇ ਇੱਕ ਹੀ ਸ਼ਾਸਤਰ ਹੈ। ਪਰੰਤੂ ਉਹ ਗੀਤਾ ਕੋਈ ਰਿਅਲ ਨਹੀਂ ਹੈ ਕਿਉਂਕਿ ਤੁਹਾਨੂੰ
ਜੋ ਗਿਆਨ ਮਿਲਦਾ ਹੈ ਉਹ ਤਾਂ ਇੱਥੇ ਹੀ ਖ਼ਤਮ ਹੋ ਜਾਂਦਾ ਹੈ। ਉੱਥੇ ਕੋਈ ਸ਼ਾਸਤਰ ਹੈ ਨਹੀਂ। ਦਵਾਪਰ
ਤੋਂ ਜੋ ਧਰਮ ਆਉਂਦੇ ਹਨ ਉਨ੍ਹਾਂ ਦੇ ਸ਼ਾਸਤਰ ਕਾਇਮ ਹਨ। ਚੱਲੇ ਆ ਰਹੇ ਹਨ। ਹੁਣ ਫਿਰ ਇੱਕ ਧਰਮ ਦੀ
ਸਥਾਪਨਾ ਹੁੰਦੀ ਹੈ ਤਾਂ ਬਾਕੀ ਸਭ ਵਿਨਾਸ਼ ਹੋ ਜਾਣੇ ਹਨ। ਕਹਿੰਦੇ ਰਹਿੰਦੇ ਹਨ ਇੱਕ ਰਾਜ, ਇੱਕ ਧਰਮ,
ਇੱਕ ਭਾਸ਼ਾ, ਇੱਕ ਮਤ ਹੋਵੇ। ਉਹ ਤਾਂ ਇੱਕ ਦਵਾਰਾ ਹੀ ਸਥਾਪਨ ਹੋ ਸਕਦਾ ਹੈ। ਤੁਸੀਂ ਬੱਚਿਆਂ ਦੀ
ਬੁੱਧੀ ਵਿੱਚ ਸਤਿਯੁਗ ਤੋਂ ਲੈਕੇ ਕਲਯੁਗ ਅੰਤ ਤੱਕ ਸਾਰਾ ਗਿਆਨ ਹੈ। ਬਾਪ ਕਹਿੰਦੇ ਹਨ ਹੁਣ ਪਾਵਨ
ਬਣਨ ਦੇ ਲਈ ਪੁਰਸ਼ਾਰਥ ਕਰੋ। ਅਧਾਕਲਪ ਲੱਗਿਆ ਹੈ ਤੁਹਾਨੂੰ ਪਤਿਤ ਬਣਨ ਵਿੱਚ। ਅਸਲ ਵਿੱਚ ਸਾਰਾ ਕਲਪ
ਹੀ ਕਹੀਏ, ਇਹ ਯਾਦ ਦੀ ਯਾਤਰਾ ਤਾਂ ਤੁਸੀਂ ਹੁਣੇ ਹੀ ਸਿੱਖਦੇ ਹੋ। ਉੱਥੇ ਇਹ ਹੈ ਨਹੀ। ਦੇਵਤੇ ਪਤਿਤ
ਤੋਂ ਪਾਵਨ ਹੋਣ ਦਾ ਪੁਰਸ਼ਾਰਥ ਨਹੀਂ ਕਰਦੇ। ਉਹ ਪਹਿਲਾਂ ਰਾਜਯੋਗ ਸਿੱਖ ਇਥੋਂ ਹੀ ਪਾਵਨ ਹੋ ਜਾਂਦੇ
ਹਨ। ਉਸਨੂੰ ਕਿਹਾ ਜਾਂਦਾ ਹੈ ਸੁਖਧਾਮ। ਤੁਸੀਂ ਜਾਣਦੇ ਹੋ ਸਾਰੇ ਕਲਪ ਵਿੱਚ ਸਿਰ੍ਫ ਹੁਣੇ ਹੀ ਅਸੀਂ
ਯਾਦ ਦੀ ਯਾਤਰਾ ਦਾ ਪੁਰਸ਼ਾਰਥ ਕਰਦੇ ਹਾਂ। ਫਿਰ ਇਹ ਹੀ ਪੁਰਸ਼ਾਰਥ ਅਤੇ ਜੋ ਐਕਟ ਚਲਦੀ ਹੈ - ਪਤਿਤ
ਦੁਨੀਆਂ ਨੂੰ ਪਾਵਨ ਬਣਾਉਣ ਲਈ - ਫਿਰ ਕਲਪ ਬਾਦ ਰਪੀਟ ਹੋਵੇਗੀ। ਚੱਕਰ ਤਾਂ ਜਰੂਰ ਲਗਾਉਣਗੇ ਨਾ।
ਤੁਹਾਡੀ ਬੁੱਧੀ ਵਿੱਚ ਇਹ ਸਾਰੀਆਂ ਗੱਲਾਂ ਹਨ - ਕਿ ਇਹ ਨਾਟਕ ਹੈ, ਸਾਰੀਆਂ ਆਤਮਾਵਾਂ ਪਾਰ੍ਟਧਾਰੀ
ਹਨ ਜਿਨ੍ਹਾਂ ਵਿੱਚ ਅਵਿਨਾਸ਼ੀ ਪਾਰ੍ਟ ਭਰਿਆ ਹੋਇਆ ਹੈ। ਜਿਵੇਂ ਉਹ ਡਰਾਮਾ ਚਲਦਾ ਰਹਿੰਦਾ ਹੈ, ਪਰ ਉਹ
ਫਿਲਮ ਘਿਸਕੇ ਪੁਰਾਣੀ ਹੋ ਜਾਂਦੀ ਹੈ। ਇਹ ਹੈ ਅਵਿਨਾਸ਼ੀ। ਇਹ ਵੀ ਵੰਡਰ ਹੈ। ਕਿੰਨੀ ਛੋਟੀ ਆਤਮਾ
ਵਿੱਚ ਸਾਰਾ ਪਾਰ੍ਟ ਭਰਿਆ ਹੋਇਆ ਹੈ। ਬਾਪ ਤੁਹਾਨੂੰ ਕਿੰਨੀ ਗੂੜੀ - ਗੂੜੀ ਮਹੀਨ ਗੱਲਾਂ ਸਮਝਾਉਂਦੇ
ਹਨ। ਹੁਣ ਕੋਈ ਵੀ ਸੁਣਦੇ ਹਨ ਤਾਂ ਕਹਿੰਦੇ ਹਨ ਇਹ ਤਾਂ ਬੜੀਆਂ ਵੰਡਰਫੁਲ ਗੱਲਾਂ ਸਮਝਾਉਂਦੇ ਹਨ।
ਆਤਮਾ ਕੀ ਹੈ, ਉਹ ਹੁਣ ਸਮਝਾਇਆ ਹੈ। ਸ਼ਰੀਰ ਨੂੰ ਤਾਂ ਸਭ ਸਮਝਦੇ ਹਨ। ਡਾਕਟਰ ਲੋਕ ਤਾਂ ਮਨੁੱਖ ਦੇ
ਹਾਰਟ ਨੂੰ ਵੀ ਕੱਢ ਕੇ ਬਾਹਰ ਰੱਖਦੇ ਫਿਰ ਪਾ ਦਿੰਦੇ ਹਨ। ਪਰ ਆਤਮਾ ਦਾ ਕਿਸੇ ਨੂੰ ਪਤਾ ਨਹੀਂ ਹੈ।
ਆਤਮਾ ਪਤਿਤ ਤੋਂ ਪਾਵਨ ਕਿਵੇਂ ਬਣਦੀ ਹੈ, ਇਹ ਵੀ ਕੋਈ ਨਹੀਂ ਜਾਣਦੇ। ਪਤਿਤ ਆਤਮਾ, ਪਾਵਨ ਆਤਮਾ,
ਮਹਾਨ ਆਤਮਾ ਕਹਿੰਦੇ ਹਨ ਨਾ । ਸਭ ਪੁਕਾਰਦੇ ਵੀ ਹਨ ਕਿ ਹੇ ਪਤਿਤ - ਪਾਵਨ ਆਕੇ ਸਾਨੂੰ ਪਾਵਨ ਬਣਾਓ।
ਪਰ ਆਤਮਾ ਕਿਵੇਂ ਪਾਵਨ ਬਣੇਗੀ - ਉਸ ਦੇ ਲਈ ਚਾਹੀਦਾ ਹੈ ਅਵਿਨਾਸ਼ੀ ਸਰਜਨ। ਆਤਮਾ ਪੁਕਾਰਦੀ ਉਸ ਨੂੰ
ਹੈ ਜੋ ਪੁਨਰਜਨਮ ਰਹਿਤ ਹੈ। ਆਤਮਾ ਨੂੰ ਪਵਿੱਤਰ ਬਣਾਉਣ ਦੀ ਦਵਾਈ ਉਨ੍ਹਾਂ ਦੇ ਕੋਲ ਹੀ ਹੈ। ਤਾਂ
ਤੁਸੀਂ ਬੱਚਿਆਂ ਦੇ ਖੁਸ਼ੀ ਵਿੱਚ ਰੋਮਾਂਚ ਖੜੇ ਹੋ ਜਾਣੇ ਚਾਹੀਦੇ ਹਨ - ਭਗਵਾਨ ਪੜ੍ਹਾਉਂਦੇ ਹਨ,
ਜਰੂਰ ਤੁਹਾਨੂੰ ਭਗਵਾਨ - ਭਗਵਤੀ ਬਣਾਉਣਗੇ। ਭਗਤੀ ਮਾਰਗ ਵਿੱਚ ਇਨ੍ਹਾਂ ਲਕਸ਼ਮੀ - ਨਾਰਾਇਣ ਨੂੰ
ਭਗਵਾਨ - ਭਗਵਤੀ ਹੀ ਕਹਿੰਦੇ ਹਨ। ਤਾਂ ਯਥਾ ਰਾਜਾ - ਰਾਣੀ ਤਥਾ ਪ੍ਰਜਾ ਹੋਵੇਗੀ ਨਾ। ਆਪਸਮਾਨ
ਪਵਿੱਤਰ ਵੀ ਬਣਾਉਂਦੇ ਹਨ। ਗਿਆਨ ਸਾਗਰ ਵੀ ਬਣਾਉਂਦੇ ਹਨ ਫਿਰ ਆਪਣੇ ਤੋਂ ਵੀ ਜਾਸਤੀ, ਵਿਸ਼ਵ ਦਾ
ਮਾਲਿਕ ਬਣਾਉਂਦੇ ਹਨ। ਪਵਿੱਤਰ, ਅਪਵਿੱਤਰ ਕੰਪਲੀਟ ਪਾਰ੍ਟ ਤੁਹਾਨੂੰ ਵਜਾਉਣਾ ਹੁੰਦਾ ਹੈ ਤੁਸੀਂ
ਜਾਣਦੇ ਹੋ ਬਾਬਾ ਆਇਆ ਹੋਇਆ ਹੈ ਫਿਰ ਤੋਂ ਸਨਾਤਨ ਦੇਵੀ - ਦੇਵਤਾ ਧਰਮ ਸਥਾਪਨ ਕਰਨ। ਜਿਸ ਦੇ ਲਈ ਹੀ
ਕਹਿੰਦੇ ਹਨ ਇਹ ਧਰਮ ਪਰਾਏ ਲੋਪ ਹੋ ਗਿਆ ਹੈ।ਉਨ੍ਹਾਂ ਦੀ ਬੋਹੜ ਦੇ ਝਾੜ ਨਾਲ ਹੀ ਭੇਂਟ ਕੀਤੀ ਗਈ
ਹੈ। ਸ਼ਖਾਵਾਂ ਢੇਰ ਨਿਕਲਦੀਆਂ ਹਨ, ਤਨਾ ਹੈ ਨਹੀਂ। ਇਹ ਵੀ ਕਿੰਨੇ ਧਰਮਾਂ ਦੀਆਂ ਸ਼ਖਾਵਾਂ ਨਿਕਲੀਆਂ
ਹਨ, ਫਾਉਂਡੇਸ਼ਨ ਦੇਵਤਾ ਧਰਮ ਹੈ ਨਹੀਂ। ਪਰਾਏ ਲੋਪ ਹੈ ਬਾਪ ਕਹਿੰਦੇ ਹਨ ਉਹ ਧਰਮ ਹੈ ਪਰ ਧਰਮ ਦਾ
ਨਾਮ ਫਿਰਾ ਦਿੱਤਾ ਹੈ। ਪਵਿੱਤਰ ਨਾ ਹੋਣ ਦੇ ਕਾਰਨ ਆਪਣੇ ਨੂੰ ਦੇਵਤਾ ਕਹਿ ਨਹੀ ਸਕਦੇ। ਨਾ ਹੋਵੇ
ਤੱਦ ਤਾਂ ਬਾਪ ਆਕੇ ਰਚਨਾ ਰਚੇ ਨਾ। ਹੁਣ ਤੁਸੀਂ ਸਮਝਦੇ ਹੋ ਅਸੀਂ ਪਵਿੱਤਰ ਦੇਵਤਾ ਸੀ। ਹੁਣ ਪਤਿਤ
ਬਣੇ ਹਾਂ। ਹਰ ਚੀਜ਼ ਇਵੇਂ ਹੁੰਦੀ ਹੈ। ਤੁਸੀਂ ਬੱਚਿਆਂ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਹੈ। ਪਹਿਲੀ
ਮੁਖ ਮੰਜ਼ਿਲ ਬਾਪ ਨੂੰ ਯਾਦ ਕਰਨ ਦੀ, ਜਿਸ ਤੋਂ ਹੀ ਪਾਵਨ ਬਣਨਾ ਹੈ। ਬੋਲਦੇ ਸਭ ਇਵੇਂ ਹਨ, ਸਾਨੂੰ
ਪਾਵਨ ਬਣਾਓ। ਇਵੇਂ ਨਹੀਂ ਕਹਿਣਗੇ ਕਿ ਸਾਨੂੰ ਰਾਜਾ - ਰਾਣੀ ਬਣਾਓ। ਤਾਂ ਤੁਸੀਂ ਬੱਚਿਆਂ ਨੂੰ ਬਹੁਤ
ਫਖਰ ਹੋਣਾ ਚਾਹੀਦਾ ਹੈ। ਤੁਸੀਂ ਜਾਣਦੇ ਹੋ ਅਸੀਂ ਤਾਂ ਭਗਵਾਨ ਦੇ ਬੱਚੇ ਹਾਂ। ਹੁਣ ਸਾਨੂੰ ਜਰੂਰ
ਵਰਸਾ ਮਿਲਣਾ ਚਾਹੀਦਾ ਹੈ। ਕਲਪ - ਕਲਪ ਇਹ ਪਾਰ੍ਟ ਵਜਾਇਆ ਹੈ। ਝਾੜ ਵਧਦਾ ਹੀ ਜਾਏਗਾ। ਬਾਬਾ ਨੇ
ਚਿੱਤਰਾਂ ਤੇ ਵੀ ਸਮਝਾਇਆ ਹੈ ਕਿ ਇਹ ਹੈ ਸਦਗਤੀ ਦੇ ਚਿੱਤਰ। ਤੁਸੀਂ ਔਰਲੀ ਵੀ ਸਮਝਾਉਂਦੇ ਹੋ,
ਚਿੱਤਰਾਂ ਤੇ ਵੀ ਸਮਝਾਉਂਦੇ ਹੋ। ਤੁਹਾਡੇ ਇਨ੍ਹਾਂ ਚਿੱਤਰਾਂ ਵਿੱਚ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ
ਦਾ ਰਾਜ਼ ਆ ਜਾਂਦਾ ਹੈ। ਬੱਚੇ ਜੋ ਸਰਵਿਸ ਕਰਨ ਵਾਲੇ ਹਨ, ਆਪ ਸਮਾਨ ਬਣਾਉਂਦੇ ਜਾਂਦੇ ਹਨ। ਪੜ੍ਹਕੇ
ਪੜ੍ਹਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿੰਨਾ ਜ਼ਿਆਦਾ ਪੜ੍ਹਨਗੇ ਉਨ੍ਹਾਂ ਉੱਚ ਪਦ ਪਾਉਣਗੇ। ਬਾਪ
ਕਹਿੰਦੇ ਹਨ ਮੈ ਤਦਬੀਰ ਤਾਂ ਕਰਾਉਂਦਾ ਹਾਂ, ਪਰ ਤਕਦੀਰ ਵੀ ਹੋਵੇ ਨਾ। ਹਰ ਇੱਕ ਡਰਾਮਾ ਅਨੁਸਾਰ
ਪੁਰਸ਼ਾਰਥ ਕਰਦੇ ਰਹਿੰਦੇ ਹਨ। ਡਰਾਮਾ ਦਾ ਰਾਜ ਵੀ ਬਾਪ ਨੇ ਸਮਝਾਇਆ ਹੈ। ਬਾਪ, ਬਾਪ ਵੀ ਹੈ, ਟੀਚਰ
ਵੀ ਹੈ। ਨਾਲ ਲੈ ਜਾਣ ਵਾਲਾ ਸੱਚਾ - ਸੱਚਾ ਸਤਿਗੁਰੂ ਵੀ ਹੈ। ਉਹ ਬਾਪ ਹੈ ਅਕਾਲ ਮੂਰਤ। ਆਤਮਾ ਦਾ
ਇਹ ਤਖਤ ਹੈ ਨਾ, ਜਿਸ ਨਾਲ ਇਹ ਪਾਰ੍ਟ ਵਜਾਉਂਦੇ ਹਨ। ਤਾਂ ਬਾਪ ਨੂੰ ਵੀ ਪਾਰ੍ਟ ਵਜਾਉਣ, ਸਦਗਤੀ ਕਰਨ
ਦੇ ਲਈ ਤਖਤ ਚਾਹੀਦਾ ਹੈ ਨਾ। ਬਾਪ ਕਹਿੰਦੇ ਹਨ ਮੈਨੂੰ ਸਾਧਾਰਨ ਤਨ ਵਿੱਚ ਹੀ ਆਉਣਾ ਹੈ। ਭਭਕਾ ਜਾਂ
ਠਾਠ ਕੁਝ ਵੀ ਨਹੀਂ ਰੱਖ ਸਕਦਾ ਹਾਂ। ਉਹ ਗੁਰੂਆਂ ਦੇ ਫਾਲੋਅਰਸ ਲੋਕ ਤਾਂ ਗੁਰੂ ਦੇ ਲਈ ਸੋਨੇ ਦੇ
ਸਿੰਘਾਸਨ, ਮਹਿਲ ਆਦਿ ਬਣਾਉਂਦੇ ਹਨ। ਤੁਸੀਂ ਕੀ ਬਣਾਵੋਗੇ? ਤੁਸੀਂ ਬੱਚੇ ਵੀ ਹੋ, ਸਟੂਡੈਂਟ ਵੀ ਹੋ।
ਤਾਂ ਤੁਸੀਂ ਉਨ੍ਹਾਂ ਦੇ ਲਈ ਕੀ ਕਰੋਗੇ? ਕਿੱਥੇ ਬਣਾਓਗੇ? ਇਹ ਹੈ ਤਾਂ ਸਾਧਾਰਨ ਨਾ।
ਬੱਚਿਆਂ ਨੂੰ ਇਹ ਵੀ
ਸਮਝਾਉਂਦੇ ਰਹਿੰਦੇ ਹਨ - ਵੈਸ਼ਿਯਾਵਾਂ ਦੀ ਸਰਵਿਸ ਕਰੋ। ਗਰੀਬਾਂ ਦਾ ਵੀ ਉਧਾਰ ਕਰਨਾ ਹੈ । ਬੱਚੇ
ਕੋਸ਼ਿਸ਼ ਵੀ ਕਰਦੇ ਹਨ, ਬਨਾਰਸ ਵਿੱਚ ਵੀ ਗਏ ਹਨ। ਉਨ੍ਹਾਂ ਨੂੰ ਤੁਸੀਂ ਉਠਾਇਆ ਤਾਂ ਕਹਿਣਗੇ ਵਾਹ ਬੀ.
ਕੇ. ਦੀ ਤਾਂ ਕਮਾਲ ਹੈ - ਵੇਸ਼ਿਯਾਵਾਂ ਨੂੰ ਵੀ ਇਹ ਗਿਆਨ ਦਿੰਦੇ ਹਨ। ਉਨ੍ਹਾਂ ਨੂੰ ਵੀ ਸਮਝਾਉਣਾ ਹੈ
ਹੁਣ ਤੁਸੀਂ ਧੰਧਾ ਛੱਡ ਸ਼ਿਵਾਲੇ ਦੇ ਮਾਲਿਕ ਬਣੋ। ਇਹ ਨਾਲੇਜ ਸਿਖਕੇ ਫਿਰ ਸਿਖਾਓ । ਵੇਸ਼ਿਯਾਵਾਂ ਵੀ
ਫਿਰ ਹੋਰਾਂ ਨੂੰ ਸਿਖਾ ਸਕਦੀਆਂ ਹਨ। ਸਿੱਖ ਕੇ ਹੁਸ਼ਿਆਰ ਹੋ ਜਾਵੋਗੇ ਤਾਂ ਫਿਰ ਆਪਣੇ ਆਫ਼ੀਸਰਜ਼ ਨੂੰ
ਵੀ ਸਮਝਾਉਣਗੇ। ਹਾਲ ਵਿੱਚ ਚਿੱਤਰ ਆਦਿ ਰੱਖ ਬੈਠ ਕੇ ਸਮਝਾਵੋ ਤਾਂ ਸਭ ਕਹਿਣਗੇ ਵਾਹ ਵੇਸ਼ਿਆਵਾਂ ਨੂੰ
ਸ਼ਿਵਾਲਾ ਵਾਸੀ ਬਣਨ ਦੇ ਲਈ ਇਹ ਬੀ. ਕੇ. ਨਿਮਿਤ ਬਣੀ ਹੈ। ਬੱਚਿਆਂ ਨੂੰ ਸਰਵਿਸ ਦੇ ਲਈ ਖ਼ਿਆਲਾਤ ਚਲਣੇ
ਚਾਹੀਦੇ ਹਨ। ਤੁਹਾਡੇ ਉੱਪਰ ਬਹੁਤ ਰਿਸਪਾਂਸੀਬਿਲਟੀ ਹੈ। ਅਹਿਲੀਆਵਾਂ,ਕੁਬਜਾਵਾਂ,ਭੀਲਣੀਆਂ, ਗਨਿਕਾਵਾਂ
ਇਨ੍ਹਾਂ ਸਭ ਦਾ ਉਧਾਰ ਕਰਨਾ ਹੈ। ਗਾਇਨ ਵੀ ਹੈ ਸਾਧੂਆਂ ਦਾ ਵੀ ਉਧਾਰ ਕੀਤਾ ਹੈ । ਇਹ ਤਾਂ ਸਮਝਦੇ
ਹੋ ਸਾਧੂਆਂ ਦਾ ਉਧਾਰ ਹੋਵੇਗਾ ਪਿਛਾੜੀ ਵਿੱਚ। ਹੁਣ ਉਹ ਤੁਹਾਡੇ ਬਣ ਜਾਣ ਤਾਂ ਸਾਰਾ ਭਗਤੀ ਮਾਰਗ ਹੀ
ਖਤਮ ਹੋ ਜਾਵੇ। ਰੇਵੋਲਿਊਸ਼ਨ ਹੋ ਜਾਵੇ। ਸੰਨਿਆਸੀ ਲੋਕ ਵੀ ਆਪਣਾ ਆਸ਼ਰਮ ਛੱਡ ਦੇਣ, ਬਸ ਅਸੀਂ ਹਾਰ
ਖਾਈ ਹੈ। ਇਹ ਪਿਛਾੜੀ ਵਿੱਚ ਹੋਵੇਗਾ। ਬਾਬਾ ਡਾਇਰੈਕਸ਼ਨ ਦਿੰਦੇ ਰਹਿੰਦੇ ਹਨ - ਇਵੇਂ - ਇਵੇਂ ਕਰੋ।
ਬਾਬਾ ਤਾਂ ਕਿਧਰੇ ਬਾਹਰ ਨਹੀਂ ਜਾ ਸਕਦੇ। ਬਾਪ ਕਹਿਣਗੇ ਬੱਚਿਆਂ ਤੋਂ ਜਾਕੇ ਸਿੱਖੋ। ਸਮਝਾਉਣ ਦੀਆਂ
ਯੁਕਤੀਆਂ ਤਾਂ ਸਭ ਬੱਚਿਆਂ ਨੂੰ ਦੱਸਦੇ ਰਹਿੰਦੇ ਹਨ। ਅਜਿਹੇ ਕੰਮ ਕਰਕੇ ਵਿਖਾਓ ਜੋ ਮਨੁੱਖਾਂ ਦੇ
ਮੁਖ ਤੋਂ ਵਾਹ - ਵਾਹ ਨਿਕਲੇ। ਗਾਇਨ ਵੀ ਹੈ ਸ਼ਕਤੀਆਂ ਵਿੱਚ ਗਿਆਨ ਬਾਣ ਭਗਵਾਨ ਨੇ ਭਰੇ ਸੀ। ਇਹ ਹੈ
ਗਿਆਨ ਬਾਣ। ਤੁਸੀਂ ਜਾਣਦੇ ਹੋ ਇਹ ਬਾਣ ਤੁਹਾਨੂੰ ਉਸ ਦੁਨੀਆਂ ਵਿੱਚ ਲੈ ਜਾਂਦੇ ਹਨ। ਤਾਂ ਤੁਸੀਂ
ਵਿਸ਼ਾਲ ਬੁੱਧੀ ਬਣਨਾ ਹੈ। ਇੱਕ ਜਗ੍ਹਾ ਵੀ ਤੁਹਾਡਾ ਨਾਮ ਹੋਇਆ, ਗੌਰਮਿੰਟ ਨੂੰ ਪਤਾ ਪੈਂਦਾ ਹੈ ਤਾਂ
ਫਿਰ ਬਹੁਤ ਪ੍ਰਭਾਵ ਨਿਕਲੇਗਾ। ਇੱਕ ਜਗ੍ਹਾ ਤੋਂ ਹੀ ਕੋਈ ਚੰਗੇ 5 - 7 ਆਫ਼ੀਸਰਜ਼ ਨਿਕਲਣ ਤਾਂ ਉਹ
ਅਖਬਾਰਾਂ ਵਿੱਚ ਪਾਉਣ ਲੱਗ ਪੈਣਗੇ। ਕਹਿਣਗੇ ਇਹ ਬੀ. ਕੇ. ਵੇਸ਼ਿਆਵਾਂ ਤੋਂ ਵੀ ਉਹ ਧੰਧਾ ਛੁਡਾ
ਸ਼ਿਵਾਲੇ ਦਾ ਮਾਲਿਕ ਬਣਾਉਂਦੇ ਹਨ। ਬਹੁਤ ਵਾਹ - ਵਾਹ ਨਿਕਲੇਗੀ। ਧਨ ਆਦਿ ਸਭ ਉਹ ਲੈ ਆਉਣਗੇ। ਤੁਸੀਂ
ਧਨ ਕੀ ਕਰੋਗੇ! ਤੁਸੀਂ ਵੱਡੇ - ਵੱਡੇ ਸੈਂਟਰਜ਼ ਖੋਲੋਗੇ। ਪੈਸੇ ਨਾਲ ਚਿੱਤਰ ਆਦਿ ਬਣਾਉਣੇ ਹੁੰਦੇ ਹਨ।
ਮਨੁੱਖ ਵੇਖ ਕੇ ਬਹੁਤ ਵੰਡਰ ਖਾਣਗੇ। ਕਹਿਣਗੇ ਪਹਿਲੇ - ਪਹਿਲੇ ਤਾਂ ਤੁਹਾਨੂੰ ਪ੍ਰਾਈਜ਼ ਦੇਣੀ ਚਾਹੀਦੀ
ਹੈ। ਗੌਰਮਿੰਟ ਹਾਊਸ ਵਿੱਚ ਵੀ ਤੁਹਾਡੇ ਚਿੱਤਰ ਲੈ ਜਾਣਗੇ। ਇਨ੍ਹਾਂ ਤੇ ਬਹੁਤ ਆਸ਼ਿਕ ਹੋਣਗੇ। ਦਿਲ
ਵਿੱਚ ਚਾਹੁਣਾ ਹੋਣੀ ਚਾਹੀਦੀ ਹੈ - ਮਨੁੱਖ ਨੂੰ ਦੇਵਤਾ ਕਿਵੇਂ ਬਣਾਈਏ। ਇਹ ਤਾਂ ਜਾਣਦੇ ਹੋ ਜਿਨ੍ਹਾਂ
ਨੇ ਕਲਪ ਪਹਿਲੇ ਲਿਆ ਹੈ ਉਹ ਹੀ ਲੈਣਗੇ। ਇੰਨਾ ਧਨ ਆਦਿ ਸਭ ਕੁਝ ਛੱਡ ਦੇਣ, ਮਿਹਨਤ ਹੈ। ਬਾਬਾ ਨੇ -
ਦੱਸਿਆ ਸਦਾ ਆਪਣਾ ਘਰਘਾਟ ਮਿਤ੍ਰ - ਸਬੰਧੀ ਆਦਿ ਕੁਝ ਵੀ ਨਹੀਂ, ਸਾਨੂੰ ਕੀ ਯਾਦ ਆਵੇਗਾ, ਸਿਵਾਏ
ਬਾਪ ਦੇ ਅਤੇ ਤੁਸੀਂ ਬੱਚਿਆਂ ਦੇ ਕੁਝ ਨਹੀਂ ਹੈ। ਸਭ ਕੁਝ ਐਕਸਚੇਂਜ ਕਰ ਦਿੱਤਾ। ਬਾਕੀ ਬੁੱਧੀ ਕਿੱਥੇ
ਜਾਵੇਗੀ। ਬਾਬਾ ਨੂੰ ਰੱਥ ਦਿੱਤਾ ਹੈ। ਜਿਵੇਂ ਤੁਸੀਂ ਉਵੇਂ ਅਸੀਂ ਪੜ੍ਹ ਰਹੇ ਹਾਂ। ਸਿਰਫ ਰੱਥ ਬਾਬਾ
ਨੂੰ ਲੋਨ ਤੇ ਦਿੱਤਾ ਹੈ।
ਤੁਸੀਂ ਜਾਣਦੇ ਹੋ ਅਸੀਂ
ਪੁਰਸ਼ਾਰਥ ਕਰ ਰਹੇ ਹਾਂ, ਸੂਰਜਵੰਸ਼ੀ ਘਰਾਣੇ ਵਿੱਚ ਪਹਿਲੇ - ਪਹਿਲੇ ਆਉਣ ਦੇ ਲਈ। ਇਹ ਹੈ ਹੀ ਨਰ ਤੋਂ
ਨਾਰਾਇਣ ਬਣਨ ਦੀ ਕਥਾ। ਤੀਜਾ ਨੇਤਰ ਆਤਮਾ ਨੂੰ ਮਿਲਦਾ ਹੈ। ਅਸੀਂ ਆਤਮਾ ਪੜ੍ਹਕੇ ਨਾਲੇਜ ਸੁਣ ਦੇਵਤਾ
ਬਣ ਰਹੇ ਹਾਂ । ਫਿਰ ਤੋਂ ਰਾਜਾਵਾਂ ਦਾ ਰਾਜਾ ਬਣਾਂਗੇ। ਸ਼ਿਵਬਾਬਾ ਕਹਿੰਦੇ ਹਨ ਮੈਂ ਤੁਹਾਨੂੰ ਡਬਲ
ਸਿਰਤਾਜ ਬਣਾਉਂਦਾ ਹਾਂ। ਤੁਹਾਡੀ ਹੁਣ ਕਿੰਨੀ ਬੁੱਧੀ ਖੁਲ ਗਈ ਹੈ, ਡਰਾਮਾ ਅਨੁਸਾਰ ਕਲਪ ਪਹਿਲੇ
ਮੁਅਫਿਕ। ਹੁਣ ਯਾਦ ਦੀ ਯਾਤਰਾ ਵਿੱਚ ਵੀ ਰਹਿਣਾ ਹੈ। ਸ੍ਰਿਸ਼ਟੀ ਚੱਕਰ ਨੂੰ ਵੀ ਯਾਦ ਕਰਨਾ ਹੈ।
ਪੁਰਾਣੀ ਦੁਨੀਆਂ ਨੂੰ ਬੁੱਧੀ ਤੋਂ ਭੁਲਣਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬੁੱਧੀ ਵਿੱਚ
ਰਹੇ ਹੁਣ ਸਾਡੇ ਲਈ ਨਵੀਂ ਸਥਾਪਨਾ ਹੋ ਰਹੀ ਹੈ, ਇਹ ਦੁੱਖ ਦੀ ਪੁਰਾਣੀ ਦੁਨੀਆਂ ਖਤਮ ਹੋਈ ਕਿ ਹੋਈ।
ਇਹ ਦੁਨੀਆਂ ਬਿਲਕੁਲ ਪਸੰਦ ਨਹੀਂ ਆਉਣੀ ਚਾਹੀਦੀ ਹੈ।
2. ਜਿਵੇਂ ਬਾਬਾ ਨੇ ਆਪਣਾ
ਸਭ ਕੁਝ ਐਕਸਚੇੰਜ਼ ਕਰ ਦਿੱਤਾ ਤਾਂ ਬੁੱਧੀ ਕਿਧਰੇ ਜਾਂਦੀ ਨਹੀਂ। ਇਵੇਂ ਫਾਲੋ ਫਾਦਰ ਕਰਨਾ ਹੈ। ਦਿਲ
ਵਿੱਚ ਬਸ ਇਹ ਹੀ ਚਾਹੁਣਾ ਰਹੇ ਕਿ ਅਸੀਂ ਮਨੁੱਖ ਨੂੰ ਦੇਵਤਾ ਬਣਾਉਣ ਦੀ ਸੇਵਾ ਕਰੀਏ, ਇਸ ਵੈਸ਼ਾਲਿਆ
ਨੂੰ ਸ਼ਿਵਾਲਾ ਬਣਾਈਏ।
ਵਰਦਾਨ:-
ਦੇਹ ਅਭਿਮਾਨ ਦੇ ਰਾਇਲ ਰੂਪ ਨੂੰ ਵੀ ਖਤਮ ਕਰਨ ਵਾਲੇ ਸਾਖਸ਼ੀ ਅਤੇ ਦ੍ਰਿਸ਼ਟਾ ਭਵ।
ਦੂਜਿਆਂ ਦੀਆਂ ਗੱਲਾਂ
ਨੂੰ ਰਿਗਾਰਡ ਨਾ ਦੇਣਾ, ਕਟ ਕਰ ਦੇਣਾ - ਇਹ ਵੀ ਦੇਹ ਅਭਿਮਾਨ ਦਾ ਰਾਇਲ ਰੂਪ ਹੈ ਜੋ ਆਪਣਾ ਅਤੇ
ਦੁਨੀਆਂ ਦਾ ਅਪਮਾਨ ਕਰਵਾਉਂਦਾ ਹੈ ਕਿਉਂਕਿ ਜੋ ਕਟ ਕਰਦਾ ਹੈ ਉਸ ਨੂੰ ਅਭਿਮਾਨ ਆਉਂਦਾ ਹੈ ਅਤੇ ਜਿਸ
ਦੀ ਗੱਲ ਨੂੰ ਕਟ ਕਰਦਾ ਹੈ ਉਸ ਨੂੰ ਅਪਮਾਨ ਲਗਦਾ ਹੈ ਇਸਲਈ ਸਾਖਸ਼ੀ ਦਰਿਸ਼ਟਾ ਦੇ ਵਰਦਾਨ ਨੂੰ
ਸਮ੍ਰਿਤੀ ਵਿਚ ਰੱਖ ਕੇ, ਡਰਾਮੇ ਦੀ ਢਾਲ ਜਾਂ ਡਰਾਮੇ ਦੇ ਪੱਟੇ ਤੇ ਹਰ ਕਰਮ ਅਤੇ ਸੰਕਲਪ ਕਰਦੇ ਹੋਏ,
ਮੈਂ ਪਨ ਦੇ ਇਸ ਰਾਇਲ ਰੂਪ ਨੂੰ ਵੀ ਖਤਮ ਕਰ ਹਰ ਇੱਕ ਦੀ ਗੱਲ ਨੂੰ ਸੰਮਾਨ ਦਵੋ, ਸਨੇਹ ਦਵੋ ਤਾਂ ਉਹ
ਸਦਾ ਦੇ ਲਈ ਸਹਿਯੋਗੀ ਹੋ ਜਾਵੇਗਾ।
ਸਲੋਗਨ:-
ਪਰਮਾਤਮ
ਸ਼੍ਰੀਮਤ ਰੂਪੀ ਜਲ ਦੇ ਆਧਾਰ ਤੇ ਕਦਮ ਰੂਪੀ ਬੀਜ ਨੂੰ ਸ਼ਕਤੀਸ਼ਾਲੀ ਬਣਾਵੋ
ਅਵਿਅਕਤ ਇਸ਼ਾਰੇ :- ਖੁਦ
ਅਤੇ ਸਭ ਦੇ ਪ੍ਰਤੀ, ਮਨਸਾ ਦ੍ਵਾਰਾ ਯੋਗ ਦੀਆਂ ਸ਼ਕਤੀਆਂ ਦਾ ਪ੍ਰਯੋਗ ਕਰੋ।
ਹਰ ਵੇਲੇ, ਹਰ ਆਤਮਾ ਦੇ
ਪ੍ਰਤੀ ਮਨਸਾ ਸਵਤਾ ਸ਼ੁਭ ਭਾਵਨਾ ਅਤੇ ਸ਼ੁਭ ਕਾਮਨਾ ਦੇ ਸ਼ੁੱਧ ਵਾਇਬ੍ਰੇਸ਼ਨ ਵਾਲੀ ਖੁਦ ਨੂੰ ਅਤੇ
ਦੂਜਿਆਂ ਨੂੰ ਅਨੁਭਵ ਹੋਵੇ। ਮਨ ਤੋਂ ਹਰ ਵੇਲੇ ਸਰਵ ਆਤਮਾਵਾਂ ਦੇ ਪ੍ਰਤੀ ਦੁਆਵਾਂ ਨਿਕਲਦੀਆਂ ਰਹਿਣ।
ਮਨਸਾ ਸਦਾ ਇਸੇ ਸੇਵਾ ਵਿਚ ਬਿਜੀ ਰਹੇ। ਜਿਵੇਂ ਵਾਚਾ ਦੀ ਸੇਵਾ ਵਿਚ ਬਿਜੀ ਰਹਿਣ ਦੇ ਅਨੁਭਵੀ ਹੋ ਗਏ
ਹੋ। ਜੇਕਰ ਸੇਵਾ ਨਹੀਂ ਮਿਲਦੀ ਤਾਂ ਆਪਣੇ ਨੂੰ ਖਾਲੀ ਅਨੁਭਵ ਕਰਦੇ ਹੋ। ਇਵੇਂ ਹਰ ਵੇਲੇ ਵਾਣੀ ਦੇ
ਨਾਲ - ਨਾਲ ਮਨਸਾ ਸੇਵਾ ਆਪੇ ਹੀ ਹੁੰਦੀ ਰਹੇ।