07.12.25 Avyakt Bapdada Punjabi Murli
02.02.2008 Om Shanti Madhuban
ਸੰਪੂਰਨ ਪਵਿੱਤਰਤਾ ਦਵਾਰਾ
ਰੂਹਾਨੀ ਰੌਇਲਟੀ ਅਤੇ ਪਰਸਨੈਲਿਟੀ ਦਾ ਅਨੁਭਵ ਕਰਦੇ , ਆਪਣੇ ਮਾਸਟਰ ਗਿਆਨ ਸੂਰਜ ਸਵਰੂਪ ਨੂੰ ਇਮਰਜ਼
ਕਰੋ
ਅੱਜ ਬਾਪਦਾਦਾ ਚਾਰੋਂ
ਪਾਸੇ ਦੇ ਆਪਣੇ ਰੂਹਾਨੀ ਰੌਇਲਟੀ ਦੀ ਪਰਸਨੈਲਿਟੀ ਦੇ ਪਰਿਵਾਰ ਨੂੰ ਦੇਖ ਰਹੇ ਹਨ। ਇਹ ਰੌਇਲਟੀ ਅਤੇ
ਰੂਹਾਨੀ ਪਰਸਨੈਲਿਟੀ ਦਾ ਫਾਊਡੇਸ਼ਨ ਸੰਪੂਰਨ ਪਿਓਰਿਟੀ। ਪਿਓਰਿਟੀ ਦੀ ਨਿਸ਼ਾਨੀ ਸਭ ਦੇ ਮੱਥੇ ਵਿੱਚ,
ਸਭ ਦੇ ਸਿਰ ਦਾ ਲਾਇਟ ਦਾ ਤਾਜ ਚਮਕ ਰਿਹਾ ਹੈ। ਅਜਿਹੇ ਚਮਕਦੇ ਹੋਏ ਤਾਜਧਾਰੀ ਰੂਹਾਨੀ ਰੌਇਲਟੀ,
ਰੂਹਾਨੀ ਪਰਸਨੈਲਿਟੀ ਵਾਲੇ ਸਿਰਫ਼ ਤੁਸੀਂ ਬ੍ਰਾਹਮਣ ਪਰਿਵਾਰ ਹੀ ਹੋ ਕਿਉਕਿ ਪਿਓਰਿਟੀ ਨੂੰ ਅਪਣਾਇਆ
ਹੈ। ਤੁਸੀਂ ਬ੍ਰਾਹਮਣ ਆਤਮਾਵਾਂ ਦੀ ਪਿਓਰਿਟੀ ਦਾ ਪ੍ਰਭਾਵ ਆਦਿਕਾਲ ਤੋਂ ਪ੍ਰਸਿਧ ਹੈ। ਯਾਦ ਆਉਂਦਾ
ਹੈ ਆਪਣਾ ਅਨਾਦਿ ਅਤੇ ਆਦਿਕਾਲ! ਯਾਦ ਕਰੋ ਅਨਾਦਿਕਾਲ ਵਿੱਚ ਵੀ ਤੁਸੀਂ ਪਿਉਰ ਆਤਮਾਵਾਂ ਆਤਮਾ ਰੂਪ
ਵਿੱਚ ਵੀ ਵਿਸ਼ੇਸ਼ ਚਮਕਦੇ ਹੋਏ ਸਿਤਾਰੇ, ਚਮਕਦੇ ਰਹਿੰਦੇ ਹਨ ਹੋਰ ਵੀ ਆਤਮਾਵਾਂ ਹਨ ਪਰ ਤੁਸੀਂ
ਸਿਤਾਰਿਆਂ ਦੀ ਚਮਕ ਸਭਦੇ ਨਾਲ ਹੁੰਦੇ ਵੀ ਵਿਸ਼ੇਸ਼ ਚਮਕਦੀ ਹੈ। ਜਿਵੇਂ ਅਕਾਸ਼ ਵਿੱਚ ਸਿਤਾਰੇ ਅਨੇਕ
ਹੁੰਦੇ ਹਨ ਪਰ ਕੋਈ -ਕੋਈ ਸਿਤਾਰੇ ਸਪੈਸ਼ਲ ਚਮਕਣ ਵਾਲੇ ਹੁੰਦੇ ਹਨ। ਦੇਖ ਰਹੋ ਹੋ ਆਪਣੇ ਨੂੰ? ਫਿਰ
ਆਦਿਕਾਲ ਵਿੱਚ ਤੁਹਾਡੇ ਪਿਓਰਿਟੀ ਦੀ ਰੋਇਲਿਟੀ ਅਤੇ ਪਰਸਨੈਲਿਟੀ ਕਿੰਨੀ ਮਹਾਨ ਰਹੀ ਹੈ! ਸਭ ਪਹੁੰਚ
ਗਏ ਆਦਿਕਾਲ ਵਿੱਚ? ਪਹੁੰਚ ਜਾਓ? ਚੈਕ ਕਰੋ ਮੇਰੀ ਚਮਕਣ ਦੀ ਰੇਖਾ ਕਿੰਨੇ ਪਰਸੈਂਟ ਵਿੱਚ ਹੈ?
ਆਦਿਕਾਲ ਤੋਂ ਅੰਤਿਮ ਕਾਲ ਤੱਕ ਤੁਹਾਡੇ ਪਿਓਰਿਟੀ ਦੀ ਰੌਇਲਟੀ, ਪਰਸਨੈਲਿਟੀ ਸਦਾ ਰਹਿੰਦੀ ਹੈ। ਅਨਾਦਿ
ਕਾਲ ਦਾ ਚਮਕਦਾ ਹੋਇਆ ਸਿਤਾਰਾ, ਚਮਕਦੇ ਹੋਏ ਬਾਪ ਦੇ ਨਾਲ -ਨਾਲ ਨਿਵਾਸ ਕਰਨ ਵਾਲੇ। ਹੁਣੇ -ਹੁਣੇ
ਆਪਣੀ ਵਿਸ਼ੇਸ਼ਤਾ ਅਨੁਭਵ ਕਰੋ। ਪਹੁੰਚ ਗਏ ਸਭ ਅਨਾਦਿ ਕਾਲ ਵਿੱਚ? ਫਿਰ ਸਾਰੇ ਕਲਪ ਵਿੱਚ ਤੁਸੀਂ
ਪਵਿੱਤਰ ਆਤਮਾਵਾਂ ਦੀ ਰੋਇਲਟੀ ਵੱਖ -ਵੱਖ ਰੂਪ ਵਿੱਚ ਰਹਿੰਦੀ ਹੈ ਕਿਉਂਕਿ ਤੁਸੀਂ ਆਤਮਾਵਾਂ ਵਰਗਾ
ਕੋਈ ਸੰਪੂਰਨ ਪਵਿੱਤਰ ਬਣੇ ਹੀ ਨਹੀਂ ਹਨ। ਪਵਿੱਤਰਤਾ ਦਾ ਜਨਮ ਸਿੱਧ ਅਧਿਕਾਰ ਤੁਸੀਂ ਵਿਸ਼ੇਸ਼ ਆਤਮਾਵਾਂ
ਨੂੰ ਬਾਪ ਦਵਾਰਾ ਹੈ। ਹੁਣ ਆਦੀਕਾਲ ਵਿੱਚ ਜਾਓ। ਅਨਾਦਿਕਾਲ ਵੀ ਦੇਖਿਆ, ਹੁਣ ਆਦਿਕਾਲ ਵਿੱਚ ਤੁਹਾਡੇ
ਪਵਿੱਤਰਤਾ ਦੀ ਰੌਇਲਟੀ ਦਾ ਸਵਰੂਪ ਕਿੰਨਾ ਮਹਾਨ ਹੈ! ਸਭ ਪਹੁੰਚ ਗਏ ਸਤਿਯੁਗ ਵਿੱਚ। ਪਹੁੰਚ ਗਏ! ਆ
ਗਏ? ਕਿੰਨਾ ਪਿਆਰਾ ਸਵਰੂਪ ਦੇਵਤਾ ਰੂਪ ਹੈ। ਦੇਵਤਾਵਾਂ ਵਰਗੀ ਰੌਇਲਟੀ ਅਤੇ ਪਰਸਨੈਲਿਟੀ ਸਾਰੇ ਕਲਪ
ਵਿੱਚ ਕਿਸੇ ਵੀ ਆਤਮਾ ਦੀ ਨਹੀਂ ਹੈ। ਦੇਵਤਾ ਰੂਪ ਦੀ ਚਮਕ ਅਨੁਭਵ ਕਰ ਰਹੇ ਹੋ ਨਾ! ਐਨੀ ਰੂਹਾਨੀ
ਪਰਸਨੈਲਿਟੀ, ਇਹ ਸਭ ਪਵਿੱਤਰਤਾ ਦੀ ਪ੍ਰਾਪਤੀ ਹੈ। ਹੁਣ ਦੇਵਤਾ ਰੂਪ ਦਾ ਅਨੁਭਵ ਕਰਦੇ ਮੱਧਕਾਲ ਵਿੱਚ
ਆ ਜਾਓ। ਆ ਗਏ? ਆਉਣਾ ਅਨੁਭਵ ਕਰਨਾ ਸਹਿਜ ਹੈ ਨਾ। ਤਾਂ ਮੱਧਕਾਲ ਵਿੱਚ ਵੀ ਦੇਖੋ, ਤੁਹਾਡੀ ਭਗਤ ਤੁਸੀਂ
ਪੂਜਯ ਆਤਮਾਵਾਂ ਦੀ ਪੂਜਾ ਕਰਦੇ ਹਨ, ਚਿੱਤਰ ਬਣਾਉਦੇ ਹਨ। ਕਿੰਨੇ ਰੌਇਲਟੀ ਦੇ ਚਿੱਤਰ ਬਣਾਉਦੇ ਅਤੇ
ਕਿੰਨੀ ਰੌਇਲਟੀ ਨਾਲ ਪੂਜਾ ਕਰਦੇ। ਆਪਣਾ ਪੂਜਯ ਚਿੱਤਰ ਸਾਹਮਣੇ ਆ ਗਿਆ ਹੈ ਨਾ! ਚਿੱਤਰ ਤੇ
ਧਰ੍ਮਤਮਾਵਾਂ ਦੇ ਵੀ ਬਣਾਉਂਦੇ ਹਨ। ਧਰਮ ਪਿਤਾਵਾਂ ਦੇ ਵੀ ਬਣਾਉਂਦੇ ਹਨ, ਅਭਿਨੇਤਾਵਾਂ ਦੇ ਵੀ
ਬਣਾਉਂਦੇ ਹਨ ਪਰ ਤੁਹਾਡੇ ਚਿੱਤਰ ਦੀ ਰੂਹਾਨੀਅਤ ਅਤੇ ਵਿਧੀ ਪੂਰਵਕ ਪੂਜਾ ਵਿੱਚ ਫ਼ਰਕ ਹੁੰਦਾ ਹੈ।
ਤਾਂ ਆਪਣਾ ਪੂਜਯ ਸਵਰੂਪ ਸਾਹਮਣੇ ਆ ਗਿਆ! ਅੱਛਾ ਫਿਰ ਆਓ ਅੰਤਕਾਲ ਸੰਗਮ ਤੇ, ਇਹ ਰੂਹਾਨੀ ਡ੍ਰਿਲ ਕਰ
ਰਹੇ ਹੋ ਨਾ! ਚੱਕਰ ਲਗਾਓ ਅਤੇ ਆਪਣੇ ਪਿਓਰਿਟੀ ਦਾ, ਆਪਣੀ ਵਿਸ਼ੇਸ਼ ਪ੍ਰਾਪਤੀ ਦਾ ਅਨੁਭਵ ਕਰੋ। ਅੰਤਿਮ
ਕਾਲ ਸੰਗਮ ਤੇ ਤੁਸੀਂ ਬ੍ਰਾਹਮਣ ਅਤਮਾਵਾਂ ਦਾ ਪਰਮਾਤਮ ਪਾਲਣਾ ਦਾ, ਪਰਮਾਤਮ ਪਿਆਰ ਦਾ, ਪਰਮਾਤਮ
ਪੜ੍ਹਾਈ ਦਾ ਭਾਗ ਕੋਟਾ ਵਿੱਚ ਕੋਈ ਆਤਮਾਵਾਂ ਨੂੰ ਹੀ ਮਿਲਦਾ ਹੈ। ਪਰਮਾਤਮਾ ਦੀ ਡਾਇਰੈਕਟ ਰਚਨਾ,
ਪਹਿਲੀ ਰਚਨਾ, ਤੁਸੀਂ ਪਵਿੱਤਰ ਅਤਮਾਵਾਂ ਨੂੰ ਹੀ ਪ੍ਰਾਪਤ ਹੁੰਦੀ ਹੈ। ਜਿਸਨਾਲ ਤੁਸੀਂ ਬ੍ਰਾਹਮਣ ਹੀ
ਵਿਸ਼ਵ ਦੀ ਆਤਮਾਵਾਂ ਨੂੰ ਵੀ ਮੁਕਤੀ ਦਾ ਵਰਸਾ ਬਾਪ ਤੋਂ ਦਵਾਉਦੇ ਹੋ। ਤਾਂ ਇਹ ਸਾਰੇ ਚੱਕਰ ਵਿੱਚ
ਅਨਾਦਿ ਕਾਲ ਅਤੇ ਅੰਤਿਮ ਕਾਲ ਸਾਰੇ ਚੱਕਰ ਵਿੱਚ ਐਨੀ ਸ਼੍ਰੇਸ਼ਠ ਪ੍ਰਾਪਤੀ ਦਾ ਅਧਾਰ ਪਵਿੱਤਰਤਾ ਹੈ।
ਸਾਰਾ ਚੱਕਰ ਲਗਾਇਆ ਹੁਣ ਆਪਣੇ ਨੂੰ ਚੈਕ ਕਰੋ, ਆਪਣੇ ਨੂੰ ਦੇਖੋ, ਦੇਖਣ ਦਾ ਆਇਨਾ ਹੈ ਨਾ! ਜਿਸਨੂੰ
ਹੈ ਉਹ ਹੱਥ ਉਠਾਓ। ਆਇਨਾ ਹੈ, ਕਲੀਅਰ ਹੈ ਆਇਨਾ? ਤਾਂ ਆਈਨੇ ਵਿੱਚ ਦੇਖੋ ਮੇਰੀ ਪਵਿੱਤਰਤਾ ਦਾ ਕਿੰਨਾ
ਪਰਸੈਂਟ ਹੈ? ਪਵਿੱਤਰਤਾ ਦਿਰਫ ਬ੍ਰਹਮਚਾਰਯ ਨਹੀਂ ਪਰ ਬ੍ਰਹਮਾਚਾਰੀ। ਮਨ -ਵਚਨ -ਕਰਮ, ਸੰਬੰਧ -ਸੰਪਰਕ
ਸਭਵਿੱਚ ਪਵਿੱਤਰਤਾ ਹੈ? ਕਿੰਨੀ ਪਰਸੈਂਟ ਵਿੱਚ ਹੈ? ਪਰਸੈਂਟੇਜ ਨਿਕਲਣੀ ਆਉਂਦੀ ਹੈ ਨਾ! ਟੀਚਰਸ ਨੂੰ
ਆਉਂਦੀ ਹੈ? ਪਾਂਡਵਾਂ ਨੂੰ ਆਉਦੀ ਹੈ? ਅੱਛਾ ਹੋਸ਼ਿਆਰ ਹੋ। ਮਾਤਾਵਾਂ ਨੂੰ ਆਉਦੀ ਹੈ? ਆਉਂਦੀ ਹੈ
ਮਾਤਾਵਾਂ ਦਾ? ਅੱਛਾ।
ਪਵਿੱਤਰਤਾ ਦੀ ਪਰਖ -
ਵ੍ਰਿਤੀ, ਦ੍ਰਿਸ਼ਟੀ ਅਤੇ ਕ੍ਰਿਤੀ ਤਿੰਨਾਂ ਵਿੱਚ ਚੈਕ ਕਰੋ, ਸੰਪੂਰਨ ਪਵਿੱਤਰਤਾ ਦੀ ਜੋ ਵ੍ਰਿਤੀ
ਹੋਵੇਗੀ, ਉਹ ਬੁੱਧੀ ਵਿੱਚ ਆ ਗਈ ਨਾ। ਸੋਚੋ, ਸੰਪੂਰਨ ਪਵਿੱਤਰਤਾ ਦੀ ਵ੍ਰਿਤੀ ਮਤਲਬ ਹਰ ਆਤਮਾ ਦੇ
ਪ੍ਰਤੀ ਸ਼ੁਭ ਭਾਵਨਾ, ਸ਼ੁਭ ਕਾਮਨਾ। ਅਨੁਭਵੀ ਹੋ ਨਾ! ਅਤੇ ਦ੍ਰਿਸ਼ਟੀ ਕੀ ਹੋਵੇਗੀ? ਹਰ ਆਤਮਾ ਨੂੰ ਆਤਮਾ
ਰੂਪ ਵਿੱਚ ਦੇਖਣਾ। ਆਤਮਿਕ ਸਮ੍ਰਿਤੀ ਨਾਲ ਬੋਲਣਾ, ਚਲਣਾ। ਸਾਰਟ ਵਿੱਚ ਸੁਣਾ ਰਹੇ ਹਨ। ਡਿਟੇਲ ਵਿੱਚ
ਤਾਂ ਤੁਸੀਂ ਭਾਸ਼ਣ ਕਰ ਸਕਦੇ ਹੋ ਅਤੇ ਕ੍ਰਿਤੀ ਮਤਲਬ ਕਰਮ ਵਿੱਚ ਸੁਖ ਲੈਣਾ ਸੁਖ ਦੇਣਾ। ਇਹ ਚੈਕ ਕਰੋ
-ਮੇਰੀ ਵ੍ਰਿਤੀ, ਦ੍ਰਿਸ਼ਟੀ, ਕ੍ਰਿਤੀ ਇਸੀ ਪ੍ਰਮਾਣ ਹੈ? ਸੁਖ ਲੈਣਾ, ਦੁੱਖ ਨਹੀਂ ਲੈਣਾ। ਤਾਂ ਚੈਕ
ਕਰੋ ਕਦੀ ਦੁੱਖ ਤਾਂ ਨਹੀਂ ਲੈ ਲੈਂਦੇ ਹੋ! ਥੋੜਾ - ਥੋੜਾ? ਦੁੱਖ ਦੇਣ ਵਾਲੇ ਵੀ ਤੇ ਹੁੰਦੇ ਹਨ ਨਾ।
ਮਨ ਲਵੋਂ ਉਹ ਦੁੱਖ ਦਿੰਦਾ ਹੈ ਤਾਂ ਕੀ ਤੁਹਾਨੂੰ ਉਸਨੂੰ ਫਾਲੋ ਕਰਨਾ ਹੈ! ਫਾਲੋ ਕਰਨਾ ਹੈ ਕਿ ਨਹੀ?
ਫਾਲੋ ਕਿਸਨੂੰ ਕਰਨਾ ਹੈ? ਦੁੱਖ ਦੇਣ ਵਾਲੇ ਨੂੰ ਜਾਂ ਬਾਪ ਨੂੰ? ਬਾਪ ਨੇ, ਬ੍ਰਹਮਾ ਬਾਪ ਨੇ
ਨਿਰਾਕਾਰ ਦੀ ਤਾਂ ਗੱਲ ਹੈ ਹੀ, ਪਰ ਬ੍ਰਹਮਾ ਬਾਪ ਨੇ ਕਿਸੇ ਬੱਚੇ ਦਾ ਦੁੱਖ ਲਿਆ? ਸੁਖ ਦਿੱਤਾ ਅਤੇ
ਸੁਖ ਲਿਆ। ਫਾਲੋ ਫ਼ਾਦਰ ਹੈ ਜਾਂ ਕਦੀ -ਕਦੀ ਲੈਣਾ ਹੀ ਪੈਂਦਾ ਹੈ? ਨਾਮ ਹੀ ਹੈ ਦੁੱਖ, ਜਦੋਂ ਦੁੱਖ
ਦਿੰਦੇ ਹਨ, ਇੰਨਸੇਲਟ ਕਰਦੇ ਹਨ, ਤਾਂ ਜਾਣਦੇ ਹੋ ਕਿ ਇਹ ਖ਼ਰਾਬ ਚੀਜ਼ ਹੈ, ਕੋਈ ਤੁਹਾਡੀ ਇੰਨਸੇਲਟ
ਕਰਦਾ ਹੈ ਤਾਂ ਉਸਨੂੰ ਤੁਸੀਂ ਚੰਗਾ ਸਮਝਦੇ ਹੋ? ਖ਼ਰਾਬ ਸਮਝਦੇ ਹੋ ਨਾ! ਤਾਂ ਉਹ ਤੁਹਾਨੂੰ ਦੁੱਖ
ਦਿੰਦਾ ਹੈ ਜਾਂ ਇੰਨਸੇਲਟ ਕਰਦਾ ਹੈ, ਤਾਂ ਖਰਾਬ ਚੀਜ਼ ਜੇਕਰ ਤੁਹਨੂੰ ਕੋਈ ਦਿੰਦਾ ਹੈ, ਤਾਂ ਤੁਸੀਂ
ਲੈ ਲੈਂਦੇ ਹੋ?ਲੈ ਲੈਂਦੇ ਹੋ? ਥੋੜੇ ਸਮੇਂ ਦੇ ਲਈ, ਜ਼ਿਆਦਾ ਸਮੇਂ ਨਹੀਂ ਥੋੜਾ ਸਮਾਂ? ਖ਼ਰਾਬ ਚੀਜ਼
ਲੈਣੀ ਹੁੰਦੀ ਹੈ? ਤਾਂ ਦੁੱਖ ਜਾਂ ਇੰਨਸੇਲਟ ਲੈਂਦੇ ਕਿਉਂ ਹੋ? ਮਤਲਬ ਮਨ ਵਿੱਚ ਫੀਲਿੰਗ ਰੂਪ ਵਿੱਚ
ਰੱਖਦੇ ਕਿਉਂ ਹੋ? ਤਾਂ ਆਪਣੇ ਕੋਲੋਂ ਪੁਛੋ ਅਸੀਂ ਦੁੱਖ ਲੈਂਦੇ ਹਾਂ? ਜਾਂ ਦੁੱਖ ਨੂੰ ਪਰਿਵਰਤਨ ਦੇ
ਰੂਪ ਵਿੱਚ ਦੇਖਦੇ ਹਾਂ? ਕੀ ਸਮਝਦੇ ਹੋ - ਦੁੱਖ ਲੈਣਾ ਰਾਈਟ ਹੈ? ਹੈ ਰਾਈਟ? ਮਧੂਬਨ ਵਾਲੇ ਰਾਈਟ
ਹੈ? ਥੋੜਾ -ਥੋੜਾ ਲੈ ਲੈਣਾ ਚਾਹੀਦਾ? ਦੁੱਖ ਲੈ ਲੈਣਾ ਚਾਹੀਦਾ ਹੈ ਨਾ! ਨਹੀਂ ਲੈਣਾ ਚਾਹੀਦਾ ਪਰ ਲੈ
ਲੈਂਦੇ ਹੋ। ਗਲਤੀ ਨਾਲ ਲੈ ਲੈਂਦੇ ਹੋ। ਜੇਕਰ ਦੁੱਖ ਦੀ ਫੀਲਿੰਗ ਆਈ ਤਾਂ ਪ੍ਰੇਸ਼ਾਨ ਕੌਣ ਹੋਵੇਗਾ?
ਮਨ ਵਿੱਚ ਕਿਚੜਾ ਰੱਖਿਆ ਤਾਂ ਪ੍ਰੇਸ਼ਾਨ ਕੌਣ ਹੋਵੇਗਾ? ਜਿੱਥੇ ਕਿਚੜਾ ਹੋਵੇਗੀ ਉਹ ਹੀ ਪ੍ਰੇਸ਼ਾਨ
ਹੋਣਗੇ ਨਾ! ਤਾਂ ਉਸ ਸਮੇਂ ਆਪਣੇ ਰੌਇਲਟੀ ਅਤੇ ਪਰਸਨੈਲਿਟੀ ਨੂੰ ਸਾਹਮਣੇ ਲਿਆਓ ਅਤੇ ਆਪਣੇ ਨੂੰ ਕਿਸ
ਸਵਰੂਪ ਵਿੱਚ ਦੇਖੋ? ਜਾਣਦੇ ਹੋ ਤੁਹਾਡਾ ਕੀ ਟਾਈਟਲ ਹੈ? ਤੁਹਾਡਾ ਟਾਈਟਲ ਹੈ ਸਹਿਣਸ਼ੀਲਤਾ ਦੀ ਦੇਵੀ,
ਸਹਿਣਸ਼ੀਲਤਾ ਦਾ ਦੇਵ। ਤਾਂ ਤੁਸੀਂ ਕੌਣ ਹੋ? ਸਹਿਣਸ਼ੀਲਤਾ ਦੀ ਦੇਵੀਆਂ ਹੋ, ਸਹਿਣਸ਼ੀਲਤਾ ਦੇ ਦੇਵ ਹੋ
ਜਾਂ ਨਹੀਂ? ਕਦੀ -ਕਦੀ ਹੋ ਜਾਂਦੇ ਹਨ। ਆਪਣਾ ਪੋਜੀਸ਼ਨ ਯਾਦ ਕਰੋ, ਸਵਮਾਨ ਯਾਦ ਕਰੋ। ਮੈਂ ਕੌਣ! ਇਸ
ਸਮ੍ਰਿਤੀ ਵਿੱਚ ਲਿਆਓ। ਸਾਰੇ ਕਲਪ ਦੇ ਵਿਸ਼ੇਸ਼ ਸਵਰੂਪ ਦੀ ਸਮ੍ਰਿਤੀ ਨੂੰ ਲਿਆਓ। ਸਮ੍ਰਿਤੀ ਤਾਂ ਆਉਂਦੀ
ਹੈ ਨਾ!
ਬਾਪਦਾਦਾ ਨੇ ਦੇਖਿਆ ਕਿ
ਜਿਵੇਂ ਮੇਰਾ ਸ਼ਬਦ ਨੂੰ ਸਹਿਜ ਯਾਦ ਵਿੱਚ ਪਰਿਵਰਤਨ ਕੀਤਾ ਹੈ। ਤਾਂ ਮੇਰਾ ਦੇ ਵਿਸਤਾਰ ਨੂੰ ਸਮੇਟਣ
ਦੇ ਲਈ ਕਿਉਂ ਕਹਿੰਦੇ ਹੋ? ਮੇਰਾ ਬਾਬਾ। ਜਦੋਂ ਵੀ ਮੇਰਾ ਮੇਰਾ ਆਉਦਾ ਹੈ ਤਾਂ ਮੇਰਾ ਬਾਬਾ ਵਿੱਚ
ਸਮੇਟ ਲੈਂਦੇ ਹੋ। ਅਤੇ ਬਾਰ -ਬਾਰ ਮੇਰਾ ਬਾਬਾ ਕਹਿਣ ਨਾਲ ਯਾਦ ਵੀ ਸਹਿਜ ਹੋ ਜਾਂਦੀ ਹੈ ਅਤੇ
ਪ੍ਰਾਪਤੀ ਵੀ ਜ਼ਿਆਦਾ ਹੁੰਦੀ ਹੈ। ਇਵੇਂ ਹੀ ਸਾਰੇ ਦਿਨ ਵਿੱਚ ਜੇਕਰ ਕਿਸੇ ਵੀ ਤਰ੍ਹਾਂ ਦੀ ਸਮਸਿਆ
ਜਾਂ ਕਾਰਨ ਆਉਂਦਾ ਹੈ, ਤਾਂ ਉਸਦੇ ਇਹ ਦੋ ਸ਼ਬਦ ਵਿਸ਼ੇਸ਼ ਹਨ - ਮੈਂ ਅਤੇ ਮੇਰਾ। ਤਾਂ ਜਿਵੇਂ ਬਾਬਾ
ਸ਼ਬਦ ਕਹਿੰਦੇ ਹੀ ਮੇਰਾ ਸ਼ਬਦ ਪੱਕਾ ਹੋ ਗਿਆ ਹੈ। ਹੋ ਗਿਆ ਹੈ ਨਾ? ਸਭ ਹੁਣ ਬਾਬਾ ਬਾਬਾ ਨਹੀਂ ਕਹਿੰਦੇ,
ਮੇਰਾ ਬਾਬਾ ਕਹਿੰਦੇ ਹਨ। ਇਵੇਂ ਹੀ ਇਹ ਜੋ ਮੈਂ ਸ਼ਬਦ ਹੈ, ਇਸਨੂੰ ਵੀ ਪਰਿਵਰਤਨ ਕਰਨ ਦੇ ਲਈ ਜਦੋਂ
ਵੀ ਮੈਂ ਸ਼ਬਦ ਬੋਲੋ ਤਾਂ ਆਪਣੇ ਸਵਮਾਨ ਦੀ ਲਿਸਟ ਸਾਮਣੇ ਲਿਆਓ। ਮੈਂ ਕੌਣ? ਕਿਉਂਕਿ ਮੈਂ ਸ਼ਬਦ
ਡਿਗਾਉਂਣ ਦੇ ਨਿਮਿਤ ਵੀ ਬਣਦਾ ਅਤੇ ਮੈਂ ਸ਼ਬਦ ਸਵਮਾਨ ਦੀ ਸਮ੍ਰਿਤੀ ਨਾਲ ਉਚਾ ਵੀ ਉਠਾਉਂਦਾ ਹੈ। ਤਾਂ
ਜਿਵੇਂ ਮੇਰਾ ਬਾਬਾ ਦਾ ਅਭਿਆਸ ਹੋ ਗਿਆ ਹੈ, ਇਵੇਂ ਹੀ ਮੈਂ ਸ਼ਬਦ ਨੂੰ ਬਾਡੀ - ਕਾਂਨਸੇਸ ਦੀ ਸਮ੍ਰਿਤੀ
ਦੇ ਬਜਾਏ ਆਪਣੇ ਸ਼੍ਰੇਸ਼ਠ ਸਵਮਾਨ ਨੂੰ ਸਾਹਮਣੇ ਲਿਆਓ। ਮੈਂ ਸ਼੍ਰੇਸ਼ਠ ਆਤਮਾ ਹਾਂ, ਤਖ਼ਤਨਸ਼ੀਨ ਆਤਮਾ
ਹਾਂ, ਵਿਸ਼ਵ ਕਲਿਆਣੀ ਆਤਮਾ ਹਾਂ, ਇਵੇਂ ਕੋਈ ਨਾ ਕੋਈ ਸਵਮਾਨ ਮੈਂ ਨਾਲ ਜੋੜ ਲਵੋ। ਤਾਂ ਮੈਂ ਸ਼ਬਦ
ਉੱਨਤੀ ਦਾ ਸਾਧਨ ਹੋ ਜਾਏ। ਜਿਵੇਂ ਮੇਰਾ ਸ਼ਬਦ ਹੁਣ ਮੈਜੋਰਿਟੀ ਬਾਬਾ ਸ਼ਬਦ ਯਾਦ ਦਵਾਉਂਦਾ ਹੈ ਇਵੇਂ
ਮੈਂ ਸ਼ਬਦ ਸਵਮਾਨ ਦੀ ਯਾਦ ਦਵਾਏ ਕਿਉਂਕਿ ਹੁਣ ਸਮੇਂ ਪ੍ਰਕ੍ਰਿਤੀ ਦਵਾਰਾ ਆਪਣੀ ਚੈਲੇਂਜ ਕਰ ਰਿਹਾ
ਹੈ।
ਸਮੇਂ ਦੀ ਸਮੀਪਤਾ ਨੂੰ
ਕਾਮਨ ਗੱਲ ਨਹੀਂ ਸਮਝੋਂ। ਅਚਾਨਕ ਅਤੇ ਏਵਰਰੇਡੀ ਸ਼ਬਦ ਨੂੰ ਆਪਣੇ ਕਰਮਯੋਗੀ ਜੀਵਨ ਵਿੱਚ ਹਰ ਸਮੇਂ
ਸਮ੍ਰਿਤੀ ਵਿੱਚ ਰੱਖੋ। ਆਪਣੇ ਸ਼ਾਂਤੀ ਦੀ ਸ਼ਕਤੀ ਦਾ ਖੁਦ ਪ੍ਰਤੀ ਵੀ ਵੱਖ -ਵੱਖ ਰੂਪ ਨਾਲ ਪ੍ਰਯੋਗ ਕਰੋ।
ਜਿਵੇਂ ਸਾਂਇੰਸ ਆਪਣਾ ਨਵਾਂ -ਨਵਾਂ ਪ੍ਰਯੋਗ ਕਰਦੀ ਰਹਿੰਦੀ ਹੈ। ਜਿਨਾਂ ਖੁਦ ਦੇ ਪ੍ਰਤੀ ਪ੍ਰਯੋਗ
ਕਰਨ ਦੀ ਪ੍ਰੈਕਟਿਸ ਕਰਦੇ ਰਹੋਂਗੇ ਓਨਾ ਹੋਰਾਂ ਪ੍ਰਤੀ ਵੀ ਸ਼ਾਂਤੀ ਦੀ ਸ਼ਕਤੀ ਦਾ ਪ੍ਰਯੋਗ ਹੁੰਦਾ
ਰਹੇਗਾ।
ਹੁਣ ਵਿਸ਼ੇਸ਼ ਆਪਣੇ ਸ਼ਕਤੀਆਂ
ਦੀ ਸਾਕਸ਼ ਚਾਰੋਂ ਪਾਸੇ ਫੈਲਾਓ। ਜਦੋਂ ਤੁਹਾਡੀ ਪ੍ਰਕ੍ਰਿਤੀ ਸੂਰਜ ਦੀ ਸ਼ਕਤੀ, ਸੂਰਜ ਦੀ ਕਿਰਨਾਂ ਆਪਣਾ
ਕੰਮ ਕਿੰਨੇ ਰੂਪ ਨਾਲ ਕਰ ਰਹੀ ਹੈ। ਪਾਣੀ ਵਰਸਦਾ ਵੀ ਹੈ, ਪਾਣੀ ਸੁਖਦਾ ਵੀ ਹੈ। ਦਿਨ ਤੋਂ ਰਾਤ,
ਰਾਤ ਤੋਂ ਦਿਨ ਕਰਕੇ ਦਿਖਾਉਦਾ ਹੈ। ਤਾਂ ਕੀ ਤੁਸੀਂ ਆਪਣੇ ਸ਼ਕਤੀਆਂ ਦੀ ਸਾਕਸ਼ ਵਾਯੂਮੰਡਲ ਵਿੱਚ ਫੈਲਾ
ਸਕਦੇ? ਆਤਮਾਵਾਂ ਨੂੰ ਆਪਣੀ ਸ਼ਕਤੀਆਂ ਦੀ ਸਾਕਸ਼ ਨਾਲ ਦੁੱਖ ਅਸ਼ਾਂਤੀ ਤੋਂ ਨਹੀਂ ਛੁਡਾ ਸਕਦੇ! ਗਿਆਨ
ਸੂਰਜ ਸਵਰੂਪ ਨੂੰ ਇਮਰਜ਼ ਕਰੋ। ਕਿਰਨਾਂ ਫੈਲਾਓ, ਸਾਕਸ਼ ਫੈਲਾਓ। ਜਿਵੇਂ ਸਥਾਪਨਾ ਦੇ ਆਦਿਕਾਲ ਵਿੱਚ
ਬਾਪਦਾਦਾ ਦੇ ਵਲੋਂ ਅਨੇਕ ਆਤਮਾਵਾਂ ਨੂੰ ਸੁਖ -ਸ਼ਾਂਤੀ ਦੀ ਸਾਕਸ਼ ਮਿਲਣ ਦਾ ਘਰ ਬੈਠੇ ਅਨੁਭਵ ਹੋਇਆ।
ਸੰਕਲਪ ਮਿਲਾ ਜਾਓ। ਇਵੇਂ ਤੁਸੀਂ ਹੁਣ ਤੁਸੀਂ ਮਾਸਟਰ ਗਿਆਨ ਸੂਰਜ ਬੱਚਿਆਂ ਦਵਾਰਾ ਸੁਖ -ਸ਼ਾਂਤੀ ਦੀ
ਲਹਿਰ ਫੈਲਾਉਣ ਦੀ ਅਨੁਭੂਤੀ ਹੋਣੀ ਚਾਹੀਦੀ ਹੈ। ਪਰ ਉਹ ਓਦੋਂ ਹੋਵੇਗੀ, ਇਸਦਾ ਸਾਧਨ ਮਨ ਦੀ ਇਕਾਗਰਤਾ।
ਯਾਦ ਦੀ ਇਕਾਗਰਤਾ। ਇਕਾਗਰਤਾ ਦੀ ਸ਼ਕਤੀ ਨੂੰ ਖੁਦ ਵਿੱਚ ਵਧਾਓ। ਜਦੋਂ ਚਾਹੋ ਜਿਵੇਂ ਚਾਹੋ ਜਦੋਂ ਤੱਕ
ਚਾਹੋ ਉਦੋਂ ਤੱਕ ਮਨ ਨੂੰ ਇਕਾਗਰ ਕਰ ਸਕੋ। ਹੁਣ ਮਾਸਟਰ ਗਿਆਨ ਸੂਰਜ ਦੇ ਸਵਰੂਪ ਨੂੰ ਇਮਰਜ਼ ਕਰੋ ਅਤੇ
ਸ਼ਕਤੀਆਂ ਦੀਆਂ ਕਿਰਨਾਂ, ਸਾਕਸ਼ ਫੈਲਾਓ।
ਬਾਪਦਾਦਾ ਨੇ ਸੁਣਿਆ ਅਤੇ
ਖੁਸ਼ ਹਨ ਕਿ ਬੱਚੇ ਸੇਵਾ ਦੇ ਉਮੰਗ-ਉਤਸ਼ਾਹ ਵਿੱਚ ਜਗਹ - ਜਗਹ ਤੇ ਸੇਵਾ ਚੰਗੀ ਕਰ ਰਹੇ ਹਨ। ਬਾਪਦਾਦਾ
ਦੇ ਕੋਲ ਸੇਵਾ ਦੇ ਸਮਾਚਾਰ ਸਭ ਪਾਸੇ ਦੇ ਚੰਗੇ -ਚੰਗੇ ਪਹੁੰਚ ਗਏ ਹਨ, ਭਾਵੇਂ ਪ੍ਰਦਰਸ਼ਨੀ ਕਰਦੇ ਹਨ,
ਭਾਵੇਂ ਸਮਾਚਾਰ ਪੱਤਰਾਂ ਦਵਾਰਾ, ਟੀ.ਵੀ. ਦਵਾਰਾ ਸੰਦੇਸ਼ ਦੇਣ ਦਾ ਕੰਮ ਵਧਾਉਂਦੇ ਜਾਂਦੇ ਹਨ। ਸੰਦੇਸ਼
ਵੀ ਪਹੁੰਚਦਾ ਹੈ, ਸੰਦੇਸ਼ ਚੰਗਾ ਪਹੁੰਚਾ ਰਹੇ ਹੋ। ਗਾਂਵ ਵਿੱਚ ਜਿੱਥੇ ਰਿਹਾ ਹੋਇਆ ਹੈ, ਹਰ ਇੱਕ
ਜ਼ੋਨ ਚੰਗਾ ਆਪਣੀ ਆਪਣੀ ਏਰੀਆਂ ਨੂੰ ਵਧਾ ਰਹੇ ਹਨ। ਅਖਬਾਰਾਂ ਦਵਾਰਾ ਟੀ. ਵੀ. ਦਵਾਰਾ ਵੱਖ -ਵੱਖ
ਸਾਧਨਾਂ ਦਵਾਰਾ ਉਮੰਗ -ਉਤਸ਼ਾਹ ਨਾਲ ਕਰ ਰਹੇ ਹੋ। ਉਸਦੀ ਸਭ ਕਰਨ ਵਾਲੇ ਬੱਚਿਆਂ ਨੂੰ ਬਾਪਦਾਦਾ ਬਹੁਤ
ਸਨੇਹਯੁਕਤ ਦੁਆਵਾਂ ਭਰੀ ਮੁਬਾਰਕ ਦੇ ਰਹੇ ਹਨ। ਪਰ ਹਾਲੇ ਸੰਦੇਸ਼ ਦੇਣ ਵਿੱਚ ਤਾਂ ਚੰਗਾ ਉਮੰਗ -ਉਤਸ਼ਾਹ
ਹੈ ਅਤੇ ਚਾਰੋਂ ਪਾਸੇ ਬ੍ਰਹਮਾਕੁਮਾਰੀਜ ਕੀ ਹੈ, ਬਹੁਤ ਵਧੀਆ ਸ਼ਕਤੀਸ਼ਾਲੀ ਕੰਮ ਕਰ ਰਹੀਆਂ ਹਨ, ਇਹ ਵੀ
ਆਵਾਜ਼ ਚੰਗਾ ਫੈਲ ਰਿਹਾ ਹੈ ਅਤੇ ਵੱਧਦਾ ਜਾ ਰਿਹਾ ਹੈ। ਪਰ, ਪਰ ਸੁਣਾਏ ਕੀ! ਸੁਣਾਏ ਪਰ … ਪਰ
ਬ੍ਰਹਮਾਕੁਮਾਰੀਆਂ ਦਾ ਬਾਬਾ ਕਿੰਨਾ ਚੰਗਾ ਹੈ, ਉਹ ਵੱਧਣਾ ਚਾਹੀਦਾ ਹੈ। ਬ੍ਰਹਮਾਕੁਮਾਰੀਆਂ ਚੰਗਾ
ਕੰਮ ਕਰ ਰਹੀਆਂ ਹਨ ਪਰ ਕਰਾਉਣ ਵਾਲਾ ਕੌਣ ਹੈ, ਹਾਲੇ ਇਹ ਪ੍ਰਤਖਤਾ ਆਉਣੀ ਚਾਹੀਦੀ ਹੈ। ਬਾਪ ਆਇਆ
ਹੈ, ਇਹ ਸਮਾਚਾਰ ਉਹਨਾਂ ਤਕ ਪਹੁੰਚਣਾ ਚਾਹੀਦਾ ਹੈ। ਇਸਦਾ ਪਲੈਨ ਬਣਾਓ।
ਬਾਪਦਾਦਾ ਕੋਲੋਂ ਬੱਚਿਆਂ
ਨੇ ਪ੍ਰਸ਼ਨ ਪੁੱਛਿਆ ਕਿ ਵਾਰਿਸ ਚਾਹ੍ਦੇ ਹਨ ਜਾਂ ਮਾਇਕ ਕਿਸਨੂੰ ਕਹੇ? ਮਾਇਕ ਨਿਕਲੇ ਵੀ ਹਨ, ਪਰ
ਬਾਪਦਾਦਾ ਮਾਇਕ ਹੁਣ ਦੇ ਸਮੇਂ ਅਨੁਸਾਰ ਅਜਿਹੇ ਚਾਹ੍ਦੇ ਹਨ ਜਾਂ ਜ਼ਰੂਰੀ ਹੈ ਜਿਸਦੇ ਆਵਾਜ਼ ਦੀ ਮਹਾਨਤਾ
ਹੋਵੇ। ਜੇਕਰ ਸਾਧਾਰਨ ਬਾਬਾ ਸ਼ਬਦ ਬੋਲ ਵੀ ਦਿੰਦੇ ਹਨ, ਚੰਗਾ ਕਰਦੇ ਹਨ ਇਥੋਂ ਤੱਕ ਵੀ ਲਿਆਂਦਾ ਹੈ,
ਤਾਂ ਬਾਪਦਾਦਾ ਮੁਬਾਰਕ ਦਿੰਦੇ ਹਨ ਪਰ ਹੁਣ ਅਜਿਹੇ ਮਾਇਕ ਚਾਹ੍ਦੇ ਹਨ ਜਿਨਾਂ ਦੇ ਆਵਾਜ਼ ਦੀ ਲੋਕਾਂ
ਤੱਕ ਵੈਲਿਊ ਹੋਵੇ। ਇਵੇਂ ਪ੍ਰਸਿੱਧ ਹੋਣ, ਪ੍ਰਸਿੱਧ ਦਾ ਮਤਲਬ ਇਹ ਨਹੀਂ ਕਿ ਸ਼੍ਰੇਸ਼ਠ ਮਰਤਬੇ ਵਾਲਾ
ਹੋਵੇ ਪਰ ਉਸਦਾ ਆਵਾਜ ਸੁਣ ਕੇ ਸਮਝਣ ਕਿ ਇਹ ਕਹਿਣ ਵਾਲਾ ਜੋ ਕਹਿੰਦਾ ਹੈ, ਇਸਦੀ ਆਵਾਜ਼ ਦੀ ਵੈਲਿਊ
ਹੈ। ਜੇਕਰ ਇਹ ਅਨੁਭਵ ਨਾਲ ਕਹਿੰਦਾ ਹੈ ਤਾਂ ਉਸਦੀ ਵੈਲਿਊ ਹੋਵੇ। ਜਿਵੇਂ ਮਾਇਕ ਤਾਂ ਬਹੁਤ ਹੁੰਦੇ
ਹਨ ਪਰ ਮਾਇਕ ਵੀ ਕੋਈ ਪਾਵਰ ਵਾਲਾ ਕਿੰਨਾ ਹੁੰਦਾ ਹੈ, ਕੋਈ ਕਿੰਨਾ ਹੁੰਦਾ ਹੈ, ਇਵੇਂ ਹੀ ਅਜਿਹਾ
ਮਾਇਕ ਲਭੋ, ਜਿਸਦੀ ਅਵਾਜ਼ ਵਿੱਚ ਸ਼ਕਤੀ ਹੋਵੇ। ਉਸਦੀ ਆਵਾਜ਼ ਨੂੰ ਸੁਣ ਕੇ ਸਮਝ ਵਿੱਚ ਆਵੇ ਕਿ ਇਹ
ਅਨੁਭਵ ਕਰਕੇ ਆਇਆ ਹੈ ਤਾਂ ਜ਼ਰੂਰ ਕੋਈ ਗੱਲ ਹੈ ਪਰ ਫਿਰ ਵੀ ਵਰਤਮਾਨ ਸਮੇਂ ਹਰ ਜ਼ੋਨ, ਹਰ ਵਰਗ ਵਿੱਚ
ਮਾਇਕ ਨਿਕਲੇ ਜ਼ਰੂਰ ਹਨ। ਬਾਪਦਾਦਾ ਇਹ ਨਹੀਂ ਕਹਿੰਦੇ ਕਿ ਸੇਵਾ ਦੀ ਪ੍ਰਤੱਖ ਰਿਜ਼ਲਟ ਨਹੀਂ ਨਿਕਲੀ
ਹੈ, ਨਿਕਲੀ ਹੈ। ਪਰ ਹੁਣ ਸਮੇਂ ਘੱਟ ਹੈ ਅਤੇ ਸੇਵਾ ਦੇ ਮਹੱਤਵ ਵਲਿਆ ਆਤਮਾਵਾਂ ਹਾਲੇ ਨਿਮਿਤ
ਬਣਾਉਣੀਆਂ ਪੈਣਗੀਆਂ। ਜਿਸਦੀ ਆਵਾਜ਼ ਦੀ ਵੈਲਿਊ ਹੋਵੇ। ਮਰਤਬਾ ਭਾਵੇਂ ਨਹੀਂ ਹੋਵੇ ਪਰ ਉਹਨਾਂ ਦੀ
ਪ੍ਰੈਕਟੀਕਲ ਲਾਈਫ ਵਿੱਚ ਪ੍ਰੈਕਟੀਕਲ ਅਨੁਭਵ ਦੀ ਅਥਾਰਿਟੀ ਹੋਵੇ। ਉਹਨਾਂ ਦੇ ਬੋਲ ਵਿੱਚ ਅਨੁਭਵ ਦੀ
ਅਥਾਰਿਟੀ ਹੋਵੇ। ਸਮਝਾ ਕਿਵੇ ਦੇ ਮਾਇਕ ਚਾਹ੍ਦੇ ਹਨ? ਜਿਸਦੇ ਹਰ ਸ਼ਵਾਸ ਵਿੱਚ, ਹਰ ਕਦਮ ਵਿੱਚ ਬਾਪ
ਅਤੇ ਕਰਤਵ ਅਤੇ ਨਾਲ -ਨਾਲ ਮਨ -ਵਚਨ -ਕਰਮ, ਤਨ -ਮਨ ਸਭਵਿੱਚ ਬਾਬਾ ਅਤੇ ਯੱਗ ਸਮਾਇਆ ਹੋਇਆ ਹੋਵੇ
ਬੇਹੱਦ ਦੀ ਸੇਵਾ ਸਮਾਈ ਹੋਈ ਹੋ। ਸਾਕਸ਼ ਦੇਣ ਦੀ ਸਮਰਥੀ ਹੋਵੇ। ਅੱਛਾ।
ਹੁਣ ਇੱਕ ਸੈਕਿੰਡ ਵਿੱਚ,
ਇੱਕ ਸੈਕਿੰਡ ਹੋਇਆ, ਇੱਕ ਸੈਕਿੰਡ ਵਿੱਚ ਸਾਰੀ ਸਭਾ ਜੋ ਵੀ ਜਿੱਥੇ ਹਨ ਉੱਥੇ ਮਨ ਨੂੰ ਇੱਕ ਹੀ
ਸੰਕਲਪ ਵਿੱਚ ਸਥਿਤ ਕਰੋ - ਬਾਪ ਅਤੇ ਮੈਂ ਪ੍ਰੰਧਾਮ ਵਿੱਚ ਅਨਾਦਿ ਜਯੋਤੀਬਿੰਦੂ ਸਵਰੂਪ ਹਾਂ,
ਪ੍ਰੰਧਾਮ ਵਿੱਚ ਅਬਪ ਦੇ ਨਾਲ ਬੈਠ ਜਾਓ। ਅੱਛਾ। ਅੱਛਾ ਹੁਣ ਸਾਕਾਰ ਵਿੱਚ ਆਓ।
ਹੁਣ ਵਰਤਮਾਨ ਸਮੇਂ ਦੇ
ਹਿਸਾਬ ਨਾਲ ਮਨ- ਬੁੱਧੀ ਨੂੰ ਇਕਾਗਰ ਕਰਨ ਦਾ ਅਭਿਆਸ, ਜੋ ਕੰਮ ਕਰ ਰਹੇ ਉਸੀ ਕੰਮ ਵਿੱਚ ਇਕਾਗਰ ਕਰੋ,
ਕੰਟਰੋਲਿੰਗ ਪਾਵਰ ਨੂੰ ਜ਼ਿਆਦਾ ਵਧਾਓ। ਮਨ -ਬੁੱਧੀ ਸੰਸਾਕਰ ਤਿੰਨਾਂ ਦੇ ਉੱਪਰ ਕੰਟਰੋਲਿੰਗ ਪਾਵਰ।
ਇਹ ਅਭਿਆਸ ਆਉਣ ਵਾਲੇ ਸਮੇਂ ਵਿੱਚ ਬਹੁਤ ਸਹਿਯੋਗ ਦਵੇਗਾ। ਵਾਯੂਮੰਡਲ ਦੇ ਅਨੁਸਾਰ ਇੱਕ ਸੈਕਿੰਡ
ਵਿੱਚ ਕੰਟਰੋਲ ਕਰਨਾ ਪਵੇਗਾ। ਜੋ ਚਾਹੇ ਉਹੀ ਹੋਵੇ। ਤਾਂ ਇਹ ਅਭਿਆਸ ਬਹੁਤ ਜ਼ਰੂਰੀ ਹੈ, ਇਸਨੂੰ ਹਲਕਾ
ਨਹੀਂ ਕਰਨਾ ਕਿਉਂਕਿ ਸਮੇਂ ਤੇ ਇਹੀ ਅੰਤ ਸੁਹਾਣੀ ਕਰੇਗਾ। ਅੱਛਾ।
ਚਾਰੋਂ ਪਾਸੇ ਦੇ ਡਬਲ
ਤਖ਼ਤਨਸ਼ੀਨ, ਬਾਪਦਾਦਾ ਦੇ ਦਿਲਤਖ਼ਤਨਸ਼ੀਨ, ਨਾਲ ਵਿੱਚ ਵਿਸ਼ਵ ਰਾਜ ਤਖ਼ਤ ਅਧਿਕਾਰੀ, ਸਦਾ ਆਪਣੇ ਅਨਾਦਿ
ਸਵਰੂਪ, ਆਦਿ ਸਵਰੂਪ, ਮੱਧ ਸਵਰੂਪ, ਅੰਤਿਮ ਸਵਰੂਪ ਵਿੱਚ ਜਦੋਂ ਚਾਹੋਂ ਉਦੋ ਸਥਿਤ ਰਹਿਣ ਵਾਲੇ ਸਦਾ
ਸਰਵ ਖਜ਼ਾਨਿਆਂ ਨੂੰ ਖੁਦ ਕੰਮ ਵਿੱਚ ਲਗਾਉਣ ਵਾਲੇ ਅਤੇ ਹੋਰਾਂ ਨੂੰ ਵੀ ਖਜ਼ਾਨਿਆਂ ਨਾਲ ਸੰਪੰਨ ਬਣਾਉਣ
ਵਾਲੇ ਸਰਵ ਆਤਮਾਵਾਂ ਨੂੰ ਬਾਪ ਕੋਲੋਂ ਮੁਕਤੀ ਦਾ ਵਰਸਾ ਦਵਾਉਣ ਵਾਲੇ ਅਜਿਹੇ ਪਰਮਾਤਮ ਪਿਆਰ ਦੇ
ਪਾਤਰ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ, ਦਿਲ ਦੀਆਂ ਦੁਆਵਾਂ ਅਤੇ ਨਮਸਤੇ।
ਵਰਦਾਨ:-
ਸਾਥੀ ਅਤੇ
ਸਾਕਸ਼ੀਪਨ ਦੇ ਅਨੁਭਵ ਦਵਾਰਾ ਸਦਾ ਸਫ਼ਲਤਾਮੂਰਤ ਭਵ
ਜੋ ਬੱਚੇ ਸਦਾ ਬਾਪ ਦੇ
ਨਾਲ ਰਹਿੰਦੇ ਹਨ ਉਹ ਸਾਕਸ਼ੀ ਖੁਦ ਬਣ ਜਾਂਦੇ ਹਨ ਕਿਉਂਕਿ ਬਾਪ ਖੁਦ ਸਾਕਸ਼ੀ ਹੋਕੇ ਪਾਰ੍ਟ ਵਜਾਉਦੇ ਹਨ
ਤਾਂ ਉਹਨਾਂ ਦੇ ਨਾਲ ਰਹਿਣ ਵਾਲੇ ਵੀ ਸਾਕਸ਼ੀ ਹੋਕੇ ਪਾਰ੍ਟ ਵਜਾਉਣਗੇ ਅਤੇ ਜਿਨਾਂ ਦਾ ਸਾਥੀ ਖੁਦ
ਸਰਵਸ਼ਕਤੀਮਾਨ ਬਾਪ ਹੈ ਉਹ ਸਫ਼ਲਤਾ ਮੂਰਤ ਵੀ ਖੁਦ ਬਣ ਜਾਂਦੇ ਹਨ। ਭਗਤੀ ਮਾਰਗ ਵਿੱਚ ਤੇ ਪੁਕਾਰਦੇ ਹਨ
ਕਿ ਥੋੜੇ ਸਮੇਂ ਦੇ ਸਾਥ ਦਾ ਅਨੁਭਵ ਕਰਾ ਦਵੋ, ਝਲਕ ਦਿਖਾ ਦਵੋ ਪਰ ਤੁਸੀਂ ਸੇਵ ਸੰਬੰਧਾਂ ਨਾਲ ਸਾਥੀ
ਹੋ ਗਏ - ਤਾਂ ਇਸੀ ਖੁਸ਼ੀ ਅਤੇ ਨਸ਼ੇ ਵਿੱਚ ਰਹੋ ਕਿ ਪਾਣਾ ਸੀ ਸੋ ਪਾ ਲਿਆ।
ਸਲੋਗਨ:-
ਵਿਅਰਥ ਸੰਕਲਪਾਂ
ਦੀ ਨਿਸ਼ਾਨੀ ਹੈ - ਮਨ ਉਦਾਸ ਅਤੇ ਖੁਸ਼ੀ ਗਾਇਬ।
ਅਵਿੱਅਕਤ ਇਸ਼ਾਰੇ - ਹੁਣ
ਸੰਪੰਨ ਅਤੇ ਕਰਮਾਤੀਤ ਬਣਨ ਦੀ ਧੁਨ ਲਗਾਓ ਬਹੁਤਕਲ ਅਚਲ-ਅਡੋਲ, ਨਿਰਵਿਗਨ, ਨਿਰਬੰਧਨ, ਨਿਰਵਿਕਲਪ,
ਨਿਰ-ਵਿਕਰਮ ਮਤਲਬ ਨਿਰਾਕਾਰੀ , ਨਿਰਵਿਕਾਰੀ ਅਤੇ ਨਿਰਹੰਕਾਰੀ ਸਥਿਤੀ ਵਿੱਚ ਰਹੋ ਤਾਂ ਹੀ ਕਰਮਾਤੀਤ
ਬਣ ਸਕੋਂਗੇ। ਸੇਵਾ ਦਾ ਵਿਸਤਾਰ ਭਾਵੇਂ ਕਿੰਨਾ ਵੀ ਵਧਾਓ ਪਰ ਵਿਸਤਾਰ ਵਿੱਚ ਜਾਂਦੇ ਸਾਰ ਦੀ ਸਥਿਤੀ
ਦਾ ਅਭਿਆਸ ਘੱਟ ਨਾ ਹੋਵੇ, ਵਿਸਤਾਰ ਵਿੱਚ ਸਾਰ ਭੁੱਲ ਨਾ ਜਾਏ। ਖਾਓ -ਪਿਓ, ਸੇਵਾ ਕਰੋ ਪਰ ਨਿਆਰੇਪਨ
ਨੂੰ ਨਹੀਂ ਭੁਲੋ।