08.01.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਕਦੀ ਵੀ
ਵਿਅਰਥ ਹੰਕਾਰ ਵਿੱਚ ਨਹੀਂ ਆਓ , ਇਸ ਰੱਥ ਦਾ ਵੀ ਪੂਰਾ - ਪੂਰਾ ਰਿਗਾਰ੍ਡ ਰੱਖੋ”
ਪ੍ਰਸ਼ਨ:-
ਤੁਸੀਂ ਬੱਚਿਆਂ
ਵਿੱਚ ਪਦਮਾਪਦਮ ਭਾਗਿਆਸ਼ਾਲੀ ਕੌਣ ਅਤੇ ਦੁਰਭਾਗਿਆਸ਼ਾਲੀ ਕੌਣ?
ਉੱਤਰ:-
ਜਿਸ ਦੀ ਚਲਨ
ਦੇਵਤਾਵਾਂ ਵਰਗੀ ਹੈ, ਜੋ ਸਭ ਨੂੰ ਸੁੱਖ ਦਿੰਦੇ ਹਨ ਉਹ ਹੈ ਪਦਮਾਪਦਮ ਭਾਗਿਆਸ਼ਾਲੀ ਅਤੇ ਜੋ ਫੇਲ ਹੋ
ਜਾਂਦੇ ਹਨ ਉਨ੍ਹਾਂ ਨੂੰ ਕਹਾਂਗੇ ਦੁਰਭਾਗਿਆਸ਼ਾਲੀ। ਕੋਈ - ਕੋਈ ਮਹਾਨ ਦੁਰਭਾਗਿਆਸ਼ਾਲੀ ਬਣ ਜਾਂਦੇ ਹਨ,
ਉਹ ਸਭ ਨੂੰ ਦੁੱਖ ਦਿੰਦੇ ਰਹਿੰਦੇ ਹਨ। ਸੁੱਖ ਦੇਣਾ ਜਾਣਦੇ ਹੀ ਨਹੀਂ। ਬਾਬਾ ਕਹਿੰਦੇ ਹਨ ਬੱਚੇ ਆਪਣੀ
ਚੰਗੀ ਤਰ੍ਹਾਂ ਸੰਭਾਲ ਕਰੋ। ਸਭ ਨੂੰ ਸੁੱਖ ਦੇਣ ਲਾਇਕ ਬਣੋ।
ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ। ਤੁਸੀਂ ਇਸ ਪਾਠਸ਼ਾਲਾ ਵਿੱਚ ਬੈਠ ਉੱਚ ਦਰਜਾ
ਪਾਉਂਦੇ ਹੋ। ਦਿਲ ਵਿੱਚ ਸਮਝਦੇ ਹੋ ਅਸੀਂ ਬਹੁਤ ਉੱਚ ਤੇ ਉੱਚ ਸ੍ਵਰਗ ਦੀ ਪਦਵੀ ਪਾਉਂਦੇ ਹਾਂ। ਅਜਿਹੇ
ਬੱਚਿਆਂ ਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਹੈ। ਜੇ ਸਭ ਨੂੰ ਨਿਸ਼ਚਾ ਹੈ ਤਾਂ ਸਭ ਇੱਕ ਜਿਹਾ ਤਾਂ ਹੋ ਨਾ
ਸਕਣ। ਫਸਟ ਤੋਂ ਲਾਸ੍ਟ ਨੰਬਰ ਤੱਕ ਤਾਂ ਹੁੰਦੇ ਹੀ ਹਨ। ਪੇਪਰਸ ਵਿੱਚ ਵੀ ਫਸਟ ਤੋਂ ਲਾਸ੍ਟ ਨੰਬਰ
ਤੱਕ ਹੁੰਦੇ ਹਨ। ਕੋਈ ਫੇਲ ਵੀ ਹੋਣਗੇ ਤਾਂ ਕੋਈ ਪਾਸ ਵੀ ਹੁੰਦੇ ਹੋਣਗੇ। ਤਾਂ ਹਰ ਇੱਕ ਆਪਣੀ ਦਿਲ
ਤੋਂ ਪੁੱਛੇ - ਬਾਬਾ ਜੋ ਸਾਨੂੰ ਇੰਨਾ ਉੱਚ ਬਣਾਉਂਦੇ ਹਨ, ਮੈਂ ਕਿੱਥੇ ਤੱਕ ਲਾਇਕ ਬਣਿਆ ਹਾਂ? ਫਲਾਣੇ
ਤੋਂ ਚੰਗਾ ਹਾਂ ਜਾਂ ਘੱਟ ਹਾਂ? ਇਹ ਪੜ੍ਹਾਈ ਹੈ ਨਾ। ਵੇਖਣ ਵਿੱਚ ਵੀ ਆਉਂਦਾ ਹੈ, ਜੋ ਕਿਸੇ ਸਬਜੈਕਟ
ਵਿੱਚ ਕਮਜ਼ੋਰ ਹੁੰਦੇ ਹਨ ਤਾਂ ਥੱਲੇ ਚਲੇ ਜਾਂਦੇ ਹਨ। ਭਾਵੇਂ ਮਾਨੀਟਰ ਹੋਵੇਗਾ ਤਾਂ ਵੀ ਕੋਈ ਸਬਜੈਕਟ
ਵਿੱਚ ਘੱਟ ਹੋਵੇਗਾ ਤਾਂ ਥੱਲੇ ਚਲਾ ਜਾਵੇਗਾ। ਵਿਰਲਾ ਹੀ ਕੋਈ ਸਕਾਲਰਸ਼ਿਪ ਲੈਂਦੇ ਹਨ। ਇਹ ਵੀ ਸਕੂਲ
ਹੈ। ਤੁਸੀਂ ਜਾਣਦੇ ਹੋ ਅਸੀਂ ਸਭ ਪੜ੍ਹ ਰਹੇ ਹਾਂ, ਇਸ ਵਿੱਚ ਪਹਿਲੀ - ਪਹਿਲੀ ਗੱਲ ਹੈ ਪਵਿੱਤਰਤਾ
ਦੀ। ਬਾਪ ਨੂੰ ਬੁਲਾਇਆ ਹੈ ਨਾ - ਪਵਿੱਤਰ ਬਣਨ ਦੇ ਲਈ। ਜੇ ਕ੍ਰਿਮੀਨਲ ਆਈ ਕੰਮ ਕਰਦੀ ਹੋਵੇਗੀ ਤਾਂ
ਆਪ ਫੀਲ ਕਰਦੇ ਹੋਣਗੇ। ਬਾਬਾ ਨੂੰ ਲਿਖਦੇ ਵੀ ਹਨ, ਬਾਬਾ ਅਸੀਂ ਇਸ ਸਬਜੈਕਟ ਵਿੱਚ ਘੱਟ ਹਾਂ।
ਸਟੂਡੈਂਟ ਦੀ ਬੁੱਧੀ ਵਿੱਚ ਇਹ ਜਰੂਰ ਰਹਿੰਦਾ ਹੈ - ਅਸੀਂ ਫਲਾਣੀ ਸਬਜੈਕਟ ਵਿੱਚ ਬਹੁਤ - ਬਹੁਤ ਘੱਟ
ਹਾਂ। ਕੋਈ ਇਵੇਂ ਵੀ ਸਮਝਦੇ ਹਨ ਅਸੀਂ ਫੇਲ੍ਹ ਹੋਵਾਂਗੇ। ਇਸ ਵਿੱਚ ਪਹਿਲੇ ਨੰਬਰ ਦੀ ਸਬਜੈਕਟ ਹੈ -
ਪਵਿੱਤਰਤਾ। ਬਹੁਤ ਲਿਖਦੇ ਹਨ ਬਾਬਾ ਅਸੀਂ ਹਾਰ ਖਾਈ, ਤਾਂ ਉਸ ਨੂੰ ਕੀ ਕਹਾਂਗੇ? ਉਨ੍ਹਾਂ ਦੀ ਦਿਲ
ਸਮਝਦੀ ਹੋਵੇਗੀ - ਹੁਣ ਮੈ ਚੜ੍ਹ ਨਹੀਂ ਸਕਾਂਗਾ। ਤੁਸੀਂ ਪਵਿੱਤਰ ਦੁਨੀਆਂ ਸਥਾਪਨ ਕਰਦੇ ਹੋ ਨਾ।
ਤੁਹਾਡੀ ਏਮ ਆਬਜੈਕਟ ਹੀ ਇਹ ਹੈ। ਬਾਪ ਕਹਿੰਦੇ ਹਨ - ਬੱਚਿਓ, ਮਾਮੇਕਮ ਯਾਦ ਕਰੋ ਅਤੇ ਪਵਿੱਤਰ ਬਣੋ
ਤਾਂ ਇਨ੍ਹਾਂ ਲਕਸ਼ਮੀ - ਨਾਰਾਇਣ ਦੇ ਘਰਾਣੇ ਵਿੱਚ ਜਾ ਸਕਦੇ ਹੋ। ਟੀਚਰ ਤਾਂ ਸਮਝਦੇ ਹੋਣਗੇ ਇਹ ਇੰਨਾ
ਉੱਚ ਪਦਵੀ ਪਾ ਸਕਣਗੇ ਜਾਂ ਨਹੀਂ? ਉਹ ਹੈ ਸੁਪ੍ਰੀਮ ਟੀਚਰ। ਇਹ ਦਾਦਾ ਵੀ ਸਕੂਲ ਤਾਂ ਪੜ੍ਹਿਆ ਹੋਇਆ
ਹੈ ਨਾ। ਕੋਈ - ਕੋਈ ਛੋਕਰੇ (ਮੁੰਡੇ) ਵੀ ਇਵੇਂ ਖਰਾਬ ਕੰਮ ਕਰਦੇ ਹਨ ਜੋ ਆਖਿਰ ਮਾਸਟਰ ਨੂੰ ਸਜ਼ਾ
ਦੇਣੀ ਪੈਂਦੀ ਹੈ। ਅੱਗੇ ਬਹੁਤ ਜ਼ੋਰ ਨਾਲ ਸਜ਼ਾਵਾਂ ਦਿੰਦੇ ਸੀ। ਹੁਣ ਸਜ਼ਾ ਆਦਿ ਘੱਟ ਕਰ ਦਿੱਤੀ ਹੈ
ਤਾਂ ਸਟੂਡੈਂਟਸ ਹੋਰ ਵੀ ਜਾਸਤੀ ਵਿਗੜਦੇ ਹਨ। ਅੱਜਕਲ ਸਟੂਡੈਂਟ ਕਿੰਨਾ ਹੰਗਾਮਾ ਕਰਦੇ ਹਨ। ਸਟੂਡੈਂਟ
ਨੂੰ ਨਿਊ ਬਲੱਡ ਕਹਿੰਦੇ ਹਨ ਨਾ। ਉਹ ਵੇਖੋ ਕੀ ਕਰਦੇ ਹਨ! ਅੱਗ ਲਗਾ ਦਿੰਦੇ ਹਨ, ਆਪਣੀ ਜਵਾਨੀ
ਵਿਖਾਉਂਦੇ ਹਨ। ਇਹ ਹੈ ਹੀ ਆਸੁਰੀ ਦੁਨੀਆਂ। ਜਵਾਨ ਮੁੰਡੇ ਹੀ ਬਹੁਤ ਖਰਾਬ ਹੁੰਦੇ ਹਨ, ਉਨ੍ਹਾਂ ਦੀ
ਅੱਖਾਂ ਬਹੁਤ ਕ੍ਰਿਮੀਨਲ ਹੁੰਦੀਆਂ ਹਨ। ਵੇਖਣ ਵਿੱਚ ਤਾਂ ਬੜੇ ਚੰਗੇ ਲਗਦੇ ਹਨ। ਜਿਵੇਂ ਕਿਹਾ ਜਾਂਦਾ
ਹੈ ਨਾ - ਈਸ਼ਵਰ ਦਾ ਅੰਤ ਨਹੀਂ ਪਾਇਆ ਜਾਂਦਾ, ਇਵੇਂ ਉਨ੍ਹਾਂ ਦਾ ਵੀ ਅੰਤ ਨਹੀਂ ਪਾਇਆ ਜਾਂਦਾ, ਕਿ
ਇਹ ਕਿਸ ਤਰ੍ਹਾਂ ਦੇ ਮਨੁੱਖ ਹਨ। ਹਾਂ, ਗਿਆਨ ਦਾ ਬੁੱਧੀ ਤੋਂ ਪਤਾ ਪੈਂਦਾ ਹੈ, ਇਹ ਕਿਵੇਂ ਪੜ੍ਹਦਾ
ਹੈ, ਇਨ੍ਹਾਂ ਦੀ ਐਕਟੀਵਿਟੀ ਕਿਵੇਂ ਹੈ। ਕੋਈ ਤਾਂ ਗੱਲ ਕਰਦੇ ਹਨ ਜਿਵੇਂ ਮੁੱਖ ਤੋਂ ਫੁਲ ਨਿਕਲਦੇ
ਹਨ, ਕੋਈ ਤਾਂ ਇਵੇਂ ਗੱਲ ਕਰਦੇ ਹਨ ਜਿਵੇਂ ਪੱਥਰ ਕੱਢਦੇ ਹਨ। ਵੇਖਣ ਵਿੱਚ ਬਹੁਤ ਚੰਗੇ, ਪੁਆਇੰਟਸ
ਆਦਿ ਵੀ ਲਿਖਦੇ ਹਨ ਪਰ ਹਨ ਪੱਥਰਬੁੱਧੀ। ਬਾਹਰ ਦਾ ਸ਼ੋ ਹੈ। ਮਾਇਆ ਬੜੀ ਦੁਸ਼ਤਰ ਹੈ ਇਸਲਈ ਗਾਇਨ ਹੈ
ਆਸ਼ਚਰਿਆਵਤ ਸੁੰਨਤੀ, ਆਪਣੇ ਨੂੰ ਸ਼ਿਵਬਾਬਾ ਦੀ ਸੰਤਾਨ ਕਹਾਵੰਤੀ, ਹੋਰਾਂ ਨੂੰ ਸੁਣਾਵੰਤੀ, ਕਥੰਤੀ
ਫਿਰ ਭਗੰਤੀ ਮਤਲਬ ਟ੍ਰੇਟਰ ਬੰਨਤੀ। ਇਵੇਂ ਨਹੀਂ, ਹੁਸ਼ਿਆਰ ਟ੍ਰੇਟਰ ਨਹੀਂ ਬਣਦੇ ਹਨ, ਚੰਗੇ - ਚੰਗੇ
ਹੁਸ਼ਿਆਰ ਵੀ ਟ੍ਰੇਟਰ ਬਣ ਪੈਂਦੇ ਹਨ। ਉਸ ਸੈਨਾ ਵਿੱਚ ਵੀ ਇਵੇਂ ਹੁੰਦਾ ਹੈ। ਐਰੋਪਲੇਨ ਸਾਹਿਤ ਹੀ
ਦੂਜੇ ਦੇਸ਼ ਵਿੱਚ ਚਲੇ ਜਾਂਦੇ ਹਨ। ਇੱਥੇ ਵੀ ਇਵੇਂ ਹੁੰਦਾ ਹੈ, ਸਥਾਪਨਾ ਵਿੱਚ ਬਹੁਤ ਮਿਹਨਤ ਲੱਗਦੀ
ਹੈ। ਬੱਚਿਆਂ ਨੂੰ ਵੀ ਪੜ੍ਹਾਈ ਵਿੱਚ ਮਿਹਨਤ, ਟੀਚਰ ਨੂੰ ਵੀ ਪੜ੍ਹਾਉਣ ਵਿੱਚ ਮਿਹਨਤ ਹੁੰਦੀ ਹੈ।
ਵੇਖਿਆ ਜਾਂਦਾ ਹੈ ਇਹ ਸਭ ਨੂੰ ਡਿਸਟਰਬ ਕਰਦੇ ਹਨ, ਪੜ੍ਹਦੇ ਨਹੀਂ ਹਨ ਤਾਂ ਸਕੂਲਾਂ ਵਿੱਚ ਹੰਟਰ
ਲਗਾਉਂਦੇ ਹਨ। ਇਹ ਤਾਂ ਬਾਪ ਹੈ, ਬਾਪ ਕੁਝ ਵੀ ਨਹੀਂ ਕਹਿੰਦੇ। ਬਾਪ ਦੇ ਕੋਲ ਇਹ ਕਾਨੂੰਨ ਨਹੀਂ ਹੈ,
ਇੱਥੇ ਤਾਂ ਬਿਲਕੁਲ ਸ਼ਾਂਤ ਰਹਿਣਾ ਹੁੰਦਾ ਹੈ। ਬਾਪ ਤਾਂ ਸੁਖਦਾਤਾ ਪਿਆਰ ਦਾ ਸਾਗਰ ਹੈ। ਤਾਂ ਬੱਚਿਆਂ
ਦੀ ਚਲਨ ਵੀ ਅਜਿਹੀ ਹੋਣੀ ਚਾਹੀਦੀ ਹੈ ਨਾ, ਜਿਵੇਂ ਦੇਵਤਾ ਹੁੰਦੇ ਹਨ। ਤੁਸੀਂ ਬੱਚਿਆਂ ਨੂੰ ਬਾਬਾ
ਹਮੇਸ਼ਾ ਕਹਿੰਦੇ ਤੁਸੀਂ ਪਦਮਾਪਦਮ ਭਾਗਿਆਸ਼ਾਲੀ ਹੋ। ਪਰ ਪਦਮਾਪਦਮ ਦੁਰਭਾਗਿਆਸ਼ਾਲੀ ਵੀ ਬਣਦੇ ਹਨ। ਜੋ
ਫੇਲ ਹੁੰਦੇ ਹਨ ਉਨ੍ਹਾਂ ਨੂੰ ਤਾਂ ਦੁਰਭਾਗਿਆਸ਼ਾਲੀ ਕਹਾਂਗੇ ਨਾ। ਬਾਬਾ ਜਾਣਦੇ ਹਨ - ਅੰਤ ਤੱਕ ਇਹ
ਹੁੰਦਾ ਰਹਿੰਦਾ ਹੈ। ਕੋਈ ਨਾ ਕੋਈ ਮਹਾਨ ਦੁਰਭਾਗਿਆਸ਼ਾਲੀ ਵੀ ਜਰੂਰ ਬਣਦੇ ਹਨ। ਚਲਨ ਅਜਿਹੀ ਹੁੰਦੀ
ਹੈ ਸਮਝਿਆ ਜਾਂਦਾ ਹੈ ਇਹ ਠਹਿਰ ਨਹੀਂ ਸਕਣਗੇ। ਇੰਨਾ ਉੱਚ ਬਣਨ ਲਾਇਕ ਨਹੀਂ ਹਨ, ਸਭ ਨੂੰ ਦੁੱਖ
ਦਿੰਦੇ ਰਹਿੰਦੇ ਹਨ। ਸੁੱਖ ਦੇਣਾ ਜਾਣਦੇ ਹੀ ਨਹੀਂ ਤਾਂ ਉਨ੍ਹਾਂ ਦੀ ਹਾਲਤ ਕੀ ਹੋਵੇਗੀ! ਬਾਬਾ ਹਮੇਸ਼ਾ
ਕਹਿੰਦੇ ਹਨ - ਬੱਚੇ, ਆਪਣੀ ਚੰਗੀ ਤਰ੍ਹਾਂ ਸੰਭਾਲ ਕਰੋ, ਇਹ ਵੀ ਡਰਾਮਾ ਅਨੁਸਾਰ ਹੋਣ ਦਾ ਹੈ, ਹੋਰ
ਹੀ ਲੋਹੇ ਤੋਂ ਵੀ ਬਦਤਰ ਬਣ ਜਾਂਦੇ ਹਨ। ਸੋ ਵੀ ਚੰਗੇ - ਚੰਗੇ ਕਦੀ ਚਿੱਠੀ ਵੀ ਨਹੀਂ ਲਿਖਦੇ ਹਨ।
ਵਿਚਾਰਿਆਂ ਦਾ ਕੀ ਹਾਲ ਹੋਵੇਗਾ।
ਬਾਪ ਕਹਿੰਦੇ ਹਨ - ਮੈਂ
ਆਇਆ ਹਾਂ ਸਰਵ ਦਾ ਕਲਿਆਣ ਕਰਨ। ਅੱਜ ਸਰਵ ਦੀ ਸਦਗਤੀ ਕਰਦਾ ਹਾਂ, ਕਲ ਫਿਰ ਦੁਰਗਤੀ ਹੋ ਜਾਂਦੀ ਹੈ।
ਤੁਸੀਂ ਕਹੋਗੇ ਅਸੀਂ ਕਲ ਵਿਸ਼ਵ ਦੇ ਮਾਲਿਕ ਸੀ, ਅੱਜ ਗੁਲਾਮ ਬਣ ਗਏ ਹਾਂ। ਹੁਣ ਸਾਰਾ ਝਾੜ ਤੁਸੀਂ
ਬੱਚਿਆਂ ਦੀ ਬੁੱਧੀ ਵਿੱਚ ਹੈ। ਇਹ ਵੰਡਰਫੁਲ ਝਾੜ ਹੈ। ਮਨੁੱਖਾਂ ਨੂੰ ਇਹ ਵੀ ਪਤਾ ਨਹੀਂ ਹੈ। ਹੁਣ
ਤੁਸੀਂ ਜਾਣਦੇ ਹੋ ਕਲਪ ਮਾਨਾ ਪੂਰੇ 5 ਹਜ਼ਾਰ ਵਰ੍ਹੇ ਦਾ ਐਕੁਰੇਟ ਝਾੜ ਹੈ। ਇੱਕ ਸੈਕਿੰਡ ਦਾ ਵੀ ਫਰਕ
ਨਹੀਂ ਪੈ ਸਕਦਾ। ਇਸ ਬੇਹੱਦ ਦੇ ਝਾੜ ਦੀ ਤੁਸੀਂ ਬੱਚਿਆਂ ਨੂੰ ਹੁਣ ਨਾਲੇਜ ਮਿਲ ਰਹੀ ਹੈ। ਨਾਲੇਜ
ਦੇਣ ਵਾਲਾ ਹੈ ਬ੍ਰਿਖਪਤੀ। ਬੀਜ ਕਿੰਨਾ ਛੋਟਾ ਹੁੰਦਾ ਹੈ, ਉਨ੍ਹਾਂ ਤੋਂ ਫਲ ਵੇਖੋ ਕਿੰਨਾ ਵੱਡਾ
ਨਿਕਲਦਾ ਹੈ। ਇਹ ਫਿਰ ਹੈ ਵੰਡਰਫੁਲ ਝਾੜ, ਇਨ੍ਹਾਂ ਦਾ ਬੀਜ ਬਹੁਤ ਛੋਟਾ ਹੈ। ਆਤਮਾ ਕਿੰਨੀ ਛੋਟੀ
ਹੈ। ਬਾਪ ਵੀ ਬਹੁਤ ਛੋਟਾ ਹੈ, ਇਨ੍ਹਾਂ ਅੱਖਾਂ ਨਾਲ ਵੇਖ ਵੀ ਨਹੀਂ ਸਕਦੇ। ਭਾਵੇਂ ਵਿਵੇਕਾਨੰਦ ਦਾ
ਦੱਸਦੇ ਹਨ - ਉਸ ਨੇ ਕਿਹਾ ਜੋਤੀ ਉਨ੍ਹਾਂ ਤੋਂ ਨਿਕਲ ਮੇਰੇ ਵਿੱਚ ਸਮਾਂ ਗਈ। ਅਜਿਹੀ ਕੋਈ ਜੋਤੀ
ਨਿਕਲਕੇ ਫਿਰ ਸਮਾਂ ਥੋੜੀ ਸਕਦੀ ਹੈ। ਕੀ ਨਿਕਲਿਆ? ਇਹ ਸਮਝਦੇ ਨਹੀਂ। ਇਵੇਂ - ਇਵੇਂ ਸਾਖ਼ਸ਼ਾਤਕਾਰ
ਤਾਂ ਬਹੁਤ ਹੁੰਦੇ ਹਨ, ਪਰ ਉਹ ਲੋਕ ਮਾਨ ਦਿੰਦੇ ਹਨ, ਫਿਰ ਮਹਿਮਾ ਵੀ ਲਿਖਦੇ ਹਨ। ਭਗਵਾਨੁਵਾਚ -
ਕੋਈ ਵੀ ਮਨੁੱਖ ਦੀ ਮਹਿਮਾ ਹੈ ਨਹੀਂ। ਮਹਿਮਾ ਹੈ ਤਾਂ ਸਿਰਫ ਦੇਵਤਿਆਂ ਦੀ ਹੈ ਅਤੇ ਜੋ ਅਜਿਹੇ ਦੇਵਤਾ
ਬਣਾਉਣ ਵਾਲਾ ਹੈ ਉਸ ਦੀ ਮਹਿਮਾ ਹੈ। ਬਾਬਾ ਨੇ ਕਾਰਡ ਬਹੁਤ ਚੰਗਾ ਬਣਾਇਆ ਸੀ। ਜੇਯੰਤੀ ਮਨਾਉਣਾ ਹੋਵੇ
ਤਾਂ ਇੱਕ ਸ਼ਿਵਬਾਬਾ ਦੀ। ਇਨ੍ਹਾਂ (ਲਕਸ਼ਮੀ - ਨਾਰਾਇਣ) ਨੂੰ ਵੀ ਇਵੇਂ ਬਣਾਉਣ ਵਾਲਾ ਤਾਂ ਸ਼ਿਵਬਾਬਾ
ਹੈ ਨਾ। ਬਸ ਇੱਕ ਦੀ ਹੀ ਮਹਿਮਾ ਹੈ, ਉਸ ਇੱਕ ਨੂੰ ਹੀ ਯਾਦ ਕਰੋ। ਇਹ ਆਪ ਕਹਿੰਦੇ ਹਨ (ਬ੍ਰਹਮਾ
ਬਾਬਾ)ਉੱਚ ਤੇ ਉੱਚ ਬਣਦਾ ਹਾਂ ਫਿਰ ਥੱਲੇ ਵੀ ਉਤਰਦਾ ਹਾਂ। ਇਹ ਕਿਸੇ ਨੂੰ ਪਤਾ ਨਹੀਂ ਹੈ - ਉੱਚ ਤੇ
ਉੱਚ ਲਕਸ਼ਮੀ - ਨਾਰਾਇਣ ਹੀ ਫਿਰ 84 ਜਨਮਾਂ ਦੇ ਬਾਦ ਥੱਲੇ ਉਤਰਦੇ ਹਨ, ਤੱਤ ਤਵਮ। ਤੁਸੀਂ ਹੀ ਵਿਸ਼ਵ
ਦੇ ਮਾਲਿਕ ਸੀ, ਫਿਰ ਕੀ ਬਣ ਗਏ! ਸਤਿਯੁਗ ਵਿੱਚ ਕੌਣ ਸੀ? ਤੁਸੀਂ ਹੀ ਸਾਰੇ ਸੀ, ਨੰਬਰਵਾਰ ਪੁਰਸ਼ਾਰਥ
ਅਨੁਸਾਰ। ਰਾਜਾ - ਰਾਣੀ ਵੀ ਸਨ, ਸੂਰਜਵੰਸ਼ੀ - ਚੰਦ੍ਰਵੰਸ਼ੀ ਡਾਇਨੈਸਟੀ ਦੇ ਵੀ ਸੀ। ਬਾਬਾ ਕਿੰਨਾ
ਚੰਗੀ ਤਰ੍ਹਾਂ ਸਮਝਾਉਂਦੇ ਹਨ। ਇਸ ਸ੍ਰਿਸ਼ਟੀ ਚੱਕਰ ਦਾ ਗਿਆਨ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਚਲਦੇ
- ਫਿਰਦੇ ਰਹਿਣਾ ਚਾਹੀਦਾ ਹੈ। ਤੁਸੀਂ ਚੇਤੰਨ ਲਾਈਟ ਹਾਊਸ ਹੋ। ਸਾਰੀ ਪੜ੍ਹਾਈ ਬੁੱਧੀ ਵਿੱਚ ਰਹਿਣੀ
ਚਾਹੀਦੀ ਹੈ। ਪਰ ਉਹ ਅਵਸਥਾ ਹੋਈ ਨਹੀਂ ਹੈ, ਹੋਣ ਵਾਲੀ ਹੈ। ਜੋ ਪਾਸ ਵਿਦ ਆਨਰ ਹੋਣਗੇ ਉਨ੍ਹਾਂ ਦੀ
ਇਹ ਅਵਸਥਾ ਹੋਵੇਗੀ। ਸਾਰਾ ਗਿਆਨ ਬੁੱਧੀ ਵਿੱਚ ਹੋਵੇਗਾ। ਬਾਪ ਦੇ ਲਾਡਲੇ, ਲਵਲੀ ਬੱਚੇ ਵੀ ਤੱਦ
ਕਹਿਲਾਉਣਗੇ। ਅਜਿਹੇ ਬੱਚਿਆਂ ਤੇ ਬਾਪ ਸ੍ਵਰਗ ਦੀ ਰਾਜਾਈ ਕੁਰਬਾਨ ਕਰਦੇ ਹਨ। ਕਹਿੰਦੇ ਹਨ ਮੈਂ
ਰਾਜਾਈ ਨਹੀਂ ਕਰਦਾ ਹਾਂ, ਤੁਹਾਨੂੰ ਦਿੰਦਾ ਹਾਂ, ਇਸ ਨੂੰ ਨਿਸ਼ਕਾਮ ਸੇਵਾ ਕਿਹਾ। ਬੱਚੇ ਜਾਣਦੇ ਹਨ
ਬਾਬਾ ਸਾਨੂੰ ਸਿਰ ਦੇ ਉੱਪਰ ਚੜ੍ਹਾਉਂਦੇ ਹਨ, ਤਾਂ ਅਜਿਹੇ ਬਾਪ ਨੂੰ ਕਿੰਨਾ ਯਾਦ ਕਰਨਾ ਚਾਹੀਦਾ ਹੈ।
ਇਹ ਵੀ ਡਰਾਮਾ ਬਣਿਆ ਹੋਇਆ ਹੈ। ਬਾਪ ਸੰਗਮ ਤੇ ਆਕੇ ਸਭ ਨੂੰ ਸਦਗਤੀ ਦਿੰਦੇ ਹਨ, ਨੰਬਰਵਾਰ ਪੁਰਸ਼ਾਰਥ
ਅਨੁਸਾਰ। ਨੰਬਰਵਨ ਹਾਈਐਸਟ ਬਿਲਕੁਲ ਪਵਿੱਤਰ, ਨੰਬਰ ਲਾਸਟ ਬਿਲਕੁਲ ਅਪਵਿੱਤਰ। ਯਾਦ- ਪਿਆਰ ਤਾਂ ਬਾਬਾ
ਸਭ ਨੂੰ ਦਿੰਦੇ ਹਨ।
ਬਾਬਾ ਕਿੰਨਾ ਚੰਗੀ ਤਰ੍ਹਾਂ
ਸਮਝਾਉਂਦੇ ਹਨ, ਕਦੀ ਵੀ ਮਿਥਿਆ ਹੰਕਾਰ ਨਹੀਂ ਆਉਣਾ ਚਾਹੀਦਾ। ਬਾਪ ਕਹਿੰਦੇ ਹਨ - ਖ਼ਬਰਦਾਰ ਰਹਿਣਾ
ਹੈ, ਰੱਥ ਦਾ ਵੀ ਰਿਗਾਰ੍ਡ ਰੱਖਣਾ ਹੈ। ਇਸ ਦਵਾਰਾ ਹੀ ਤਾਂ ਬਾਪ ਸੁਣਾਉਂਦੇ ਹਨ ਨਾ। ਇਸ ਨੇ ਤਾਂ ਕਦੀ
ਗਾਲੀ ਨਹੀਂ ਖਾਈ ਸੀ। ਸਭ ਪਿਆਰ ਕਰਦੇ ਸੀ। ਹੁਣ ਤਾਂ ਵੇਖੋ ਕਿੰਨੀ ਗਾਲੀ ਖਾਂਦੇ ਹਨ। ਕਈ ਟ੍ਰੇਟਰ
ਬਣ ਭਗੰਤੀ ਹੋ ਗਏ ਤਾਂ ਫਿਰ ਉਨ੍ਹਾਂ ਦੀ ਗਤੀ ਕੀ ਹੋਵੇਗੀ, ਫੇਲ੍ਹ ਹੋਣਗੇ ਨਾ! ਬਾਪ ਸਮਝਾਉਂਦੇ ਹਨ
ਮਾਇਆ ਇਵੇਂ ਦੀ ਹੈ ਇਸਲਈ ਬਹੁਤ ਖਬਰਦਾਰੀ ਰੱਖਦੇ ਰਹੋ। ਮਾਇਆ ਕਿਸੇ ਨੂੰ ਵੀ ਛੱਡਦੀ ਨਹੀਂ ਹੈ। ਸਭ
ਤਰ੍ਹਾਂ ਦੀ ਅੱਗ ਲਗਾ ਦਿੰਦੀ ਹੈ। ਬਾਪ ਕਹਿੰਦੇ ਹਨ ਮੇਰੇ ਸਭ ਬੱਚੇ ਕਾਮ ਚਿਤਾ ਤੇ ਚੜ੍ਹ ਕਾਲੇ
ਕੋਇਲੇ ਬਣ ਗਏ ਹਨ। ਸਭ ਤਾਂ ਇੱਕ ਵਰਗੇ ਨਹੀਂ ਹੁੰਦੇ ਹਨ। ਨਾ ਸਭ ਦਾ ਇੱਕੋ ਜਿਹਾ ਪਾਰ੍ਟ ਹੈ। ਇਨ੍ਹਾਂ
ਦਾ ਨਾਮ ਹੀ ਹੈ ਵੈਸ਼ਾਲਿਆ, ਕਿੰਨੀ ਵਾਰ ਕਾਮ ਚਿਤਾ ਤੇ ਚੜ੍ਹੇ ਹੋਣਗੇ। ਰਾਵਨ ਕਿੰਨਾ ਜਬਰਦਸਤ ਹੈ,
ਬੁੱਧੀ ਨੂੰ ਹੀ ਪਤਿਤ ਬਣਾ ਦਿੰਦਾ ਹੈ। ਇੱਥੇ ਆਕੇ ਬਾਪ ਤੋਂ ਸਿੱਖਿਆ ਲੈਣ ਵਾਲੇ ਵੀ ਅਜਿਹੇ ਬਣ
ਜਾਂਦੇ ਹਨ। ਬਾਪ ਦੀ ਯਾਦ ਬਗੈਰ ਕ੍ਰਿਮੀਨਲ ਅੱਖਾਂ ਕਦੀ ਬਦਲ ਨਹੀਂ ਸਕਦੀਆਂ ਇਸਲਈ ਸੂਰਦਾਸ ਦੀ ਕਹਾਣੀ
ਹੈ। ਹੈ ਤਾਂ ਬਣਾਈ ਹੋਈ ਗੱਲ, ਦ੍ਰਿਸ਼ਟਾਂਤ ਵੀ ਦਿੰਦੇ ਹਨ। ਹੁਣ ਤੁਸੀਂ ਬੱਚਿਆਂ ਨੂੰ ਗਿਆਨ ਦਾ ਤੀਜਾ
ਨੇਤਰ ਮਿਲਦਾ ਹੈ। ਅਗਿਆਨ ਮਾਨਾ ਹਨ੍ਹੇਰਾ। ਕਹਿੰਦੇ ਹਨ ਨਾ ਤੁਸੀਂ ਤਾਂ ਅੰਨੇ ਹੋ, ਅਗਿਆਨੀ ਹੋ।
ਹੁਣ ਗਿਆਨ ਹੈ ਗੁਪਤ, ਇਸ ਵਿੱਚ ਕੁਝ ਬੋਲਣ ਦਾ ਨਹੀਂ ਹੈ। ਇੱਕ ਸੈਕਿੰਡ ਵਿੱਚ ਸਾਰਾ ਗਿਆਨ ਆ ਜਾਂਦਾ
ਹੈ ਸਭ ਤੋਂ ਇਜ਼ੀ ਗਿਆਨ ਹੈ। ਫਿਰ ਵੀ ਅੰਤ ਤੱਕ ਮਾਇਆ ਦੀ ਪਰੀਖਿਆ ਚਲਦੀ ਰਹੇਗੀ। ਇਸ ਸਮੇਂ ਤਾਂ
ਤੂਫ਼ਾਨ ਦੇ ਵਿੱਚ ਹੈ, ਪੱਕੇ ਹੋ ਜਾਣਗੇ ਫਿਰ ਇੰਨੇ ਤੂਫ਼ਾਨ ਨਹੀਂ ਆਉਣਗੇ, ਡਿੱਗਣਗੇ ਨਹੀਂ। ਫਿਰ
ਵੇਖਣਾ ਤੁਹਾਡਾ ਝਾੜ ਕਿੰਨਾ ਵੱਧਦਾ ਹੈ। ਨਾਮਾਚਾਰ ਤਾਂ ਹੋਣਾ ਹੀ ਹੈ। ਝਾੜ ਤਾਂ ਵੱਧਣਾ ਹੀ ਹੈ।
ਥੋੜਾ ਵਿਨਾਸ਼ ਹੋਵੇਗਾ ਤੱਦ ਫਿਰ ਬਹੁਤ ਖ਼ਬਰਦਾਰ ਰਹਿਣਗੇ। ਫਿਰ ਬਾਪ ਦੀ ਯਾਦ ਵਿੱਚ ਇੱਕਦਮ ਚਟਕ ਜਾਣਗੇ।
ਸਮਝਣਗੇ ਟਾਈਮ ਬਹੁਤ ਥੋੜਾ ਹੈ। ਬਾਪ ਤਾਂ ਬਹੁਤ ਚੰਗਾ ਸਮਝਾਉਂਦੇ ਹਨ - ਆਪਸ ਵਿੱਚ ਬਹੁਤ ਪਿਆਰ ਨਾਲ
ਚੱਲੋ। ਅੱਖ ਨਹੀਂ ਵਿਖਾਓ। ਗੁੱਸੇ ਦਾ ਭੂਤ ਆਉਣ ਨਾਲ ਸ਼ਕਲ ਹੀ ਇੱਕਦਮ ਬਦਲ ਜਾਂਦੀ ਹੈ। ਤੁਹਾਨੂੰ
ਤਾਂ ਲਕਸ਼ਮੀ - ਨਾਰਾਇਣ ਵਰਗੀ ਸ਼ਕਲ ਵਾਲਾ ਬਣਨਾ ਹੈ। ਐਮ ਆਬਜੈਕਟ ਸਾਹਮਣੇ ਹੈ। ਸਾਖ਼ਸ਼ਾਤਕਾਰ ਪਿਛਾੜੀ
ਨੂੰ ਹੁੰਦਾ ਹੈ, ਜਦੋਂ ਟਰਾਂਸਫਰ ਹੁੰਦੇ ਹਨ। ਜਿਵੇਂ ਸ਼ੁਰੂ ਵਿੱਚ ਸਾਖ਼ਸ਼ਾਤਕਰ ਹੋਏ ਇਵੇਂ ਅੰਤ ਸਮੇਂ
ਵਿੱਚ ਵੀ ਬਹੁਤ ਪਾਰ੍ਟ ਵੇਖਣਗੇ। ਤੁਸੀਂ ਬਹੁਤ ਖੁਸ਼ ਰਹੋਗੇ। ਮਰੂਆ ਮੌਤ ਮਲੂਕਾ ਸ਼ਿਕਾਰ… ਪਿਛਾੜੀ
ਵਿੱਚ ਬਹੁਤ ਸੀਨ - ਸੀਨਰੀ ਵੇਖਣੀ ਹੈ ਤੱਦ ਤਾਂ ਫਿਰ ਪਛਤਾਉਣਗੇ ਵੀ ਨਾ - ਅਸੀਂ ਇਹ ਕੀਤਾ। ਫਿਰ
ਉਨ੍ਹਾਂ ਦੀ ਸਜ਼ਾ ਵੀ ਬਹੁਤ ਕੜੀ ਮਿਲਦੀ ਹੈ। ਬਾਪ ਆਕੇ ਪੜ੍ਹਾਉਂਦੇ ਹਨ, ਉਨ੍ਹਾਂ ਦੀ ਵੀ ਇੱਜਤ ਨਹੀਂ
ਰਖੱਦੇ ਤਾਂ ਸਜ਼ਾ ਮਿਲੇਗੀ। ਸਭ ਤੋਂ ਕੜੀ ਸਜ਼ਾ ਉਨ੍ਹਾਂਨੂੰ ਮਿਲੇਗੀ ਜੋ ਵਿਕਾਰ ਵਿੱਚ ਜਾਂਦੇ ਹਨ ਜਾਂ
ਸ਼ਿਵਬਾਬਾ ਦੀ ਬਹੁਤ ਗਲਾਨੀ ਕਰਾਉਣ ਦੇ ਨਿਮਿਤ ਬਣਦੇ ਹਨ। ਮਾਇਆ ਬਹੁਤ ਜਬਰਦਸਤ ਹੈ। ਸਥਾਪਨਾ ਵਿੱਚ
ਕੀ - ਕੀ ਹੁੰਦਾ ਹੈ। ਤੁਸੀਂ ਤਾਂ ਹੁਣ ਦੇਵਤਾ ਬਣਦੇ ਹੋ ਨਾ। ਸਤਿਯੁਗ ਵਿੱਚ ਅਸੁਰ ਆਦਿ ਹੁੰਦੇ ਨਹੀਂ।
ਇਹ ਸੰਗਮ ਦੀ ਹੀ ਗੱਲ ਹੈ। ਇੱਥੇ ਵਿਕਾਰੀ ਮਨੁੱਖ ਕਿੰਨਾ ਦੁੱਖ ਦਿੰਦੇ ਹਨ, ਬੱਚਿਆਂ ਨੂੰ ਮਾਰਦੇ ਹਨ,
ਸ਼ਾਦੀ ਜਰੂਰ ਕਰੋ। ਇਸਤਰੀ ਨੂੰ ਵਿਕਾਰ ਦੇ ਲਈ ਕਿੰਨਾ ਮਾਰਦੇ ਹਨ, ਕਿੰਨਾ ਸਾਹਮਣਾ ਕਰਦੇ ਹਨ। ਕਹਿੰਦੇ
ਹਨ ਸੰਨਿਆਸੀ ਵੀ ਰਹਿ ਨਾ ਸਕਣ, ਇਹ ਫਿਰ ਕੌਣ ਹੈ ਜੋ ਪਵਿੱਤਰ ਰਹਿ ਵਿਖਾਉਂਦੇ ਹਨ। ਅੱਗੇ ਚਲ ਸਮਝਣਗੇ
ਵੀ ਜਰੂਰ। ਸਿਵਾਏ ਪਵਿੱਤਰਤਾ ਦੇ ਦੇਵਤਾ ਤਾਂ ਬਣ ਨਹੀਂ ਸਕਦੇ। ਤੁਸੀਂ ਸਮਝਾਉਂਦੇ ਹੋ - ਸਾਨੂੰ ਇੰਨੀ
ਪ੍ਰਾਪਤੀ ਹੁੰਦੀ ਹੈ ਤਾਂ ਛੱਡਿਆ ਹੈ। ਭਗਵਾਨੁਵਾਚ - ਕਾਮ ਜੀਤੇ ਜਗਤਜੀਤ। ਅਜਿਹੇ ਲਕਸ਼ਮੀ - ਨਾਰਾਇਣ
ਬਣੋਂਗੇ ਤਾਂ ਕਿਓਂ ਨਹੀਂ ਪਵਿੱਤਰ ਬਣਨਗੇ। ਫਿਰ ਮਾਇਆ ਵੀ ਬਹੁਤ ਪਿਛਾੜਦੀ ਹੈ। ਉੱਚੀ ਪੜ੍ਹਾਈ ਹੈ
ਨਾ। ਬਾਪ ਆਕੇ ਪੜ੍ਹਾਉਂਦੇ ਹੈ - ਇਹ ਸਿਮਰਨ ਚੰਗੀ ਰੀਤੀ ਬੱਚੇ ਨਹੀਂ ਕਰਦੇ ਹਨ ਤਾਂ ਫਿਰ ਮਾਇਆ
ਥੱਪੜ ਲਗਾ ਦਿੰਦੀ ਹੈ। ਮਾਇਆ ਅਵਿਗਿਆਵਾਂ ਵੀ ਬਹੁਤ ਕਰਾਉਂਦੀ ਹੈ ਫਿਰ ਉਨ੍ਹਾਂ ਦਾ ਕੀ ਹਾਲ ਹੋਵੇਗਾ।
ਮਾਇਆ ਇਵੇਂ ਬੇਪਰਵਾਹ ਬਣਾ ਦਿੰਦੀ ਹੈ, ਹੰਕਾਰ ਵਿੱਚ ਲੈ ਆਉਂਦੀ ਹੈ ਗੱਲ ਨਾ ਪੁਛੋ। ਨੰਬਰਵਾਰ
ਰਾਜਧਾਨੀ ਬਣਦੀ ਹੈ ਤਾਂ ਕੋਈ ਕਾਰਨ ਤੋਂ ਬਣੇਗੀ ਨਾ। ਹੁਣ ਤੁਹਾਨੂੰ ਪਾਸਟ, ਪਰੇਜ਼ੈਂਟ, ਫਿਯੂਚਰ ਦਾ
ਗਿਆਨ ਮਿਲਦਾ ਹੈ ਤਾਂ ਕਿੰਨਾ ਚੰਗੀ ਰੀਤੀ ਧਿਆਨ ਦੇਣਾ ਚਾਹੀਦਾ ਹੈ। ਹੰਕਾਰ ਆਇਆ ਇਹ ਮਰਿਆ। ਮਾਇਆ
ਇੱਕਦਮ ਵਰਥ ਨਾਟ ਏ ਪੇਨੀ ਬਣਾ ਦਿੰਦੀ ਹੈ। ਬਾਪ ਦੀ ਅਵਗਿਆ ਹੋਈ ਤਾਂ ਫਿਰ ਬਾਪ ਨੂੰ ਯਾਦ ਕਰ ਨਹੀਂ
ਸਕਦੇ।ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਪਸ ਵਿੱਚ
ਬਹੁਤ ਪਿਆਰ ਨਾਲ ਚਲਣਾ ਹੈ। ਕਦੀ ਵੀ ਗੁੱਸੇ ਵਿੱਚ ਆਕੇ ਇੱਕ - ਦੋ ਨੂੰ ਅੱਖ ਨਹੀਂ ਵਿਖਾਉਣੀ ਹੈ।
ਬਾਪ ਦੀ ਅਵਿਗਿਆ ਨਹੀਂ ਕਰਨੀ ਹੈ।
2. ਪਾਸ ਵਿਦ ਆਨਰ ਬਣਨ
ਦੇ ਲਈ ਪੜ੍ਹਾਈ ਬੁੱਧੀ ਵਿੱਚ ਰੱਖਣੀ ਹੈ। ਚੇਤੰਨ ਲਾਈਟ ਹਾਉਸ ਬਣਨਾ ਹੈ। ਦਿਨ - ਰਾਤ ਬੁੱਧੀ ਵਿੱਚ
ਗਿਆਨ ਘੁੰਮਦਾ ਰਹੇ।
ਵਰਦਾਨ:-
ਆਲਮਾਇਟੀ ਬਾਪ ਦੀ ਅਥਾਰਟੀ ਨਾਲ ਹਰ ਕੰਮ ਨੂੰ ਸਹਿਜ ਕਰਨ ਵਾਲੇ ਸਦਾ ਅਟਲ ਨਿਸ਼ਚੇ ਬੁੱਧੀ ਭਵ।
ਸਾਡੇ ਸਭ ਤੋਂ ਸ੍ਰੇਸ਼ਠ
ਆਲਮਾਇਟੀ ਬਾਪ ਦੀ ਅਥਾਰਟੀ ਨਾਲ ਸਭ ਕੰਮ ਕਰਨ ਵਾਲੇ ਹਾਂ - ਇਹ ਇਤਨਾ ਅਟਲ ਨਿਸ਼ਚੇ ਹੋਵੇ ਜੋ ਕੋਈ
ਟਾਲ ਨਾ ਸਕੇ, ਇਸ ਨਾਲ ਕਿੰਨਾਂ ਵੀ ਕੋਈ ਵੱਡਾ ਕੰਮ ਕਰਦੇ ਅਤੀ ਸਹਿਜ ਅਨੁਭਵ ਕਰੋਗੇ। ਜਿਵੇਂ ਅੱਜਕਲ
ਸਾਇੰਸ ਨੇ ਅਜਿਹੀ ਮਸ਼ੀਨਰੀ ਤਿਆਰ ਕੀਤੀ ਹੈ ਜੋ ਕਿਸੇ ਵੀ ਪ੍ਰਸ਼ਨ ਦਾ ਉੱਤਰ ਸਹਿਜ ਮਿਲ ਜਾਂਦਾ ਹੈ,
ਦਿਮਾਗ ਚਲਾਉਣ ਤੋਂ ਛੁੱਟ ਜਾਂਦੇ ਹਨ। ਇਵੇਂ ਆਲਮਾਇਟੀ ਅਥਾਰਟੀ ਨੂੰ ਸਾਮ੍ਹਣੇ ਰੱਖੋਗੇ ਤਾਂ ਸਭ
ਪ੍ਰਸ਼ਨਾਂ ਦਾ ਉੱਤਰ ਸਹਿਜ ਮਿਲ ਜਾਵੇਗਾ ਅਤੇ ਸਹਿਜ ਮਾਰਗ ਦੀ ਅਨੁਭੂਤੀ ਹੋਵੇਗੀ।
ਸਲੋਗਨ:-
ਇਕਾਗ੍ਰਤਾ ਦੀ
ਸ਼ਕਤੀ ਪਰਵਸ਼ ਸਥਿਤੀ ਨੂੰ ਵੀ ਪਰਿਵਰਤਨ ਕਰ ਦਿੰਦੀ ਹੈ।
ਅਵਿੱਅਕਤ ਇਸ਼ਾਰੇ - ਇਸ
ਅਵਿੱਅਕਤ ਮਹੀਨੇ ਵਿੱਚ ਬੰਧਨਮੁਕਤ ਰਹਿ ਜੀਵਨਮੁਕਤ ਸਥਿਤੀ ਦਾ ਅਨੁਭਵ ਕਰੋ ।
ਬ੍ਰਾਹਮਣ ਜੀਵਨ ਦਾ ਮਜ਼ਾ
ਜੀਵਨਮੁਕਤ ਸਥਿਤੀ ਵਿਚ ਹੈ। ਨਿਆਰਾ ਬਣਨਾ ਮਤਲਬ ਮੁਕਤ ਬਣਨਾ। ਸੰਸਕਾਰ ਦੇ ਉਪਰ ਵੀ ਝੁਕਾਵ ਨਹੀਂ।
ਕੀ ਕਰਾਂ, ਕਿਵੇਂ ਕਰਾਂ, ਕਰਨਾ ਨਹੀਂ ਚਾਹੁੰਦੇ ਸੀ ਲੇਕਿਨ ਹੋ ਗਿਆ - ਇਹ ਹੈ ਜੀਵਨ - ਬੰਧ ਬਣਨਾ।
ਇੱਛਾ ਨਹੀਂ ਦੀ ਲੇਕਿਨ ਅੱਛਾ ਲੱਗ ਗਿਆ, ਸਿੱਖਿਆ ਦੇਣੀ ਸੀ ਪਰ ਕ੍ਰੋਧ ਆ ਗਿਆ - ਇਹ ਹੈ ਜੀਵਨ -ਬੰਧ
ਸਥਿਤੀ। ਬ੍ਰਾਹਮਣ ਮਤਲਬ ਜੀਵਨਮੁਕਤ। ਕਦੇ ਵੀ ਅਜਿਹੇ ਬੰਧਨ ਵਿੱਚ ਬੰਧ ਨਹੀਂ ਸਕਦੇ।