08.10.26        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ :- ਤੁਹਾਨੂੰ ਹੁਣ ਅਵਾਜ ਤੋਂ ਪਰੇ ਜਾਣਾ ਹੈ ਇਸਲਈ ਮੁੱਖ ਤੋਂ ਸ਼ਿਵ - ਸ਼ਿਵ ਕਹਿਣ ਦੀ ਵੀ ਜਰੂਰਤ ਨਹੀਂ ਹੈ"

ਪ੍ਰਸ਼ਨ:-
ਇੱਕ ਬਾਪ ਨੂੰ ਹੀ ਸਰਵਸ਼ਕਤੀਮਾਨ, ਗਿਆਨ ਦਾ ਸਾਗਰ ਕਹਾਂਗੇ, ਦੂਜਿਆਂ ਨੂੰ ਨਹੀਂ - ਕਿਓਂ?

ਉੱਤਰ:-
ਕਿਓਂਕਿ ਇੱਕ ਬਾਪ ਨੂੰ ਹੀ ਯਾਦ ਕਰਨ ਨਾਲ ਆਤਮਾ ਪਤਿਤ ਤੋਂ ਪਾਵਨ ਬਣ ਜਾਂਦੀ ਹੈ। ਬਾਪ ਹੀ ਹੈ ਜੋ ਪਤਿਤਾਂ ਨੂੰ ਪਾਵਨ ਬਣਾ ਦਿੰਦੇ ਹਨ, ਬਾਕੀ ਕੋਈ ਵੀ ਦੇਹਧਾਰੀ ਮਨੁੱਖ ਪਾਵਨ ਬਣਾ ਨਹੀਂ ਸਕਦੇ। ਬਾਪ ਤੁਹਾਨੂੰ ਰਾਵਣ ਰਾਜ ਤੋਂ ਮੁਕਤ ਕਰ ਦਿੰਦੇ ਹਨ। ਤੁਸੀਂ ਸ਼ਿਵਬਾਬਾ ਤੋਂ ਸ਼ਕਤੀ ਲੈਂਦੇ ਹੋ, ਜਿੰਨਾ ਜਿਆਦਾ ਯਾਦ ਕਰੋਂਗੇ ਉਨ੍ਹਾਂ ਸ਼ਕਤੀ ਮਿਲੇਗੀ ਅਤੇ ਖਾਦ ਨਿਕਲਦੀ ਜਾਵੇਗੀ।

ਗੀਤ:-
ਓਮ ਨਮੋ ਸ਼ਿਵਾਏ...

ਓਮ ਸ਼ਾਂਤੀ
ਮਿੱਠੇ - ਮਿੱਠੇ ਸਿਕਿਲੱਧੇ ਬੱਚਿਆਂ ਨੇ ਭਗਤੀ ਦੀ ਮਹਿਮਾ ਸੁਣੀ। ਤੁਸੀਂ ਵੀ ਮਹਿਮਾ ਗਾਉਂਦੇ ਸੀ। ਹੁਣ ਮਹਿਮਾ ਨਹੀਂ ਗਾਉਂਦੇ ਹੋ ਅਤੇ ਨਾ ਤੁਹਾਡੇ ਲਈ ਮਹਿਮਾ ਦੀ ਜਰੂਰਤ ਹੈ। ਜੋ ਭਗਤ ਕਰਦੇ ਹਨ ਉਹ ਤੁਸੀਂ ਬੱਚੇ ਨਹੀਂ ਕਰ ਸਕਦੇ ਹੋ। ਤੁਸੀਂ ਭਗਤ ਸੀ, ਹੁਣ ਤੁਹਾਨੂੰ ਭਗਵਾਨ ਮਿਲਿਆ ਹੈ। ਸਭ ਨੂੰ ਇਕੱਠਾ ਤਾਂ ਮਿਲ ਨਹੀਂ ਸਕਦਾ ਹੈ। ਬਾਪ ਸਭ ਨੂੰ ਇਕੱਠਾ ਕਿਵੇਂ ਪੜ੍ਹਾਏ? ਇਹ ਤਾਂ ਹੋ ਨਹੀਂ ਸਕਦਾ। ਸਾਰੇ ਭਗਤ ਵੀ ਇਕੱਠੇ ਨਹੀਂ ਹੋ ਸਕਦੇ। ਹਾਂ, ਬਾਪ ਨੂੰ ਪੜ੍ਹਾਉਣਾ ਹੈ ਜਰੂਰ ਕਿਓਂਕਿ ਇਹ ਰਾਜਯੋਗ ਹੈ। ਸੂਰਜਵੰਸ਼ੀ, ਚੰਦ੍ਰਵੰਸ਼ੀ ਰਾਜ ਸਥਾਪਨ ਹੋਣਾ ਹੈ। ਬੱਚਿਆਂ ਨੂੰ ਪ੍ਰਦ੍ਰਸ਼ਨੀ ਵਿੱਚ ਸਮਝਾਉਣਾ ਹੈ, ਤਿਓਹਾਰਾਂ ਆਦਿ ਤੇ ਵੀ ਤੁਸੀਂ ਬਹੁਤ ਚੰਗੀ ਸਰਵਿਸ ਕਰ ਸਕਦੇ ਹੋ। ਤੁਹਾਨੂੰ ਆਪਣੇ ਲਈ ਹੀ ਰਾਜ ਸਥਾਪਨ ਕਰਨਾ ਹੈ। ਤੁਸੀਂ ਸ਼ਿਵ ਸ਼ਕਤੀ, ਮਹਾਰਥੀ ਸੈਨਾ ਹੋ ਹੋਰ ਕੋਈ ਡ੍ਰਿਲ ਆਦਿ ਤੁਸੀਂ ਨਹੀਂ ਸਿੱਖਦੇ ਹੋ। ਤੁਸੀਂ ਰੂਹਾਨੀ ਡ੍ਰਿਲ ਸਿੱਖਦੇ ਹੋ। ਇਹ ਡ੍ਰਿਲ ਭਾਰਤ ਦੀ ਨਾਮੀਗ੍ਰਾਮੀ ਹੈ। ਇਹ ਹੈ ਯੋਗ ਦੀ ਡ੍ਰਿਲ। ਆਤਮਾ ਨੂੰ ਪਰਮਪਿਤਾ ਪਰਮਾਤਮ ਨਾਲ ਯੋਗ ਲਗਾਉਣਾ ਹੈ, ਉਨ੍ਹਾਂ ਤੋਂ ਵਰਸਾ ਲੈਣਾ ਹੈ। ਇਸ ਵਿੱਚ ਲੜਾਈ ਦੀ ਕੋਈ ਗੱਲ ਨਹੀਂ। ਤੁਸੀਂ ਬਾਪ ਤੋਂ ਵਰਸਾ ਲੈਂਦੇ ਹੋ, ਇਸ ਵਿੱਚ ਲੜ੍ਹਾਈ ਦਾ ਕੁਨੈਕਸ਼ਨ ਨਹੀਂ ਹੈ। ਤੁਸੀਂ ਹੋ ਬੇਹੱਦ ਬਾਪ ਦੇ ਵਾਰਿਸ। ਤਾਂ ਬਾਪ ਦਾ ਬਣਕੇ ਬਾਪ ਦੀ ਸ਼੍ਰੀਮਤ ਤੇ ਚਲਣਾ ਹੈ। ਬਾਪ ਦੀ ਮੱਤ ਲੜਾਈ ਆਦਿ ਦੀ ਨਹੀਂ ਹੈ। ਬਾਪ ਸਿਰਫ ਕਹਿੰਦੇ ਹਨ - ਮਿੱਠੇ - ਮਿੱਠੇ ਬੱਚੇ ਤੁਸੀਂ ਸਤੋਪ੍ਰਧਾਨ ਸੀ, ਰਾਜ ਕਰਦੇ ਸੀ ਹੁਣ ਤੁਹਾਨੂੰ ਸਮ੍ਰਿਤੀ ਆਈ ਹੈ। ਬਾਪ ਕਹਿੰਦੇ ਹਨ - ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ। ਗਾਉਂਦੇ ਵੀ ਹਨ 84 ਜਨਮ ਮਨੁੱਖ ਲੈਂਦੇ ਹਨ। 84 ਲੱਖ ਇਹ ਤਾਂ ਗਪੌੜੇ ਹਨ। ਭਗਤੀ ਮਾਰਗ ਵਿੱਚ ਜਿਸ ਨੂੰ ਜੋ ਆਇਆ ਸੋ ਪੜ੍ਹਦੇ ਰਹਿੰਦੇ ਹਨ। ਡਰਾਮਾ ਅਨੁਸਾਰ ਇਹ ਭਗਤੀ ਮਾਰਗ ਦੀ ਸਮਗਰੀ ਹੈ। ਸਤਿਯੁਗ ਤ੍ਰੇਤਾ ਵਿੱਚ ਭਗਤੀ ਹੁੰਦੀ ਨਹੀਂ। ਭਗਤੀ ਵੱਖ ਹੈ, ਗਿਆਨ ਵੱਖ ਹੈ। ਤੁਸੀਂ ਬੱਚਿਆਂ ਦੇ ਸਿਵਾਏ ਹੋਰ ਕੋਈ ਰਿਸ਼ੀ ਮੁਨੀ ਆਦਿ ਦੀ ਬੁੱਧੀ ਵਿੱਚ ਇਹ ਗਿਆਨ ਨਹੀਂ ਹੈ। ਉਨ੍ਹਾਂ ਨੂੰ ਇਹ ਵੀ ਮਾਲੂਮ ਨਹੀਂ ਕਿ ਸੁੱਖ ਵੱਖ ਹੈ, ਦੁੱਖ ਵੱਖ ਹੈ। ਸੁੱਖ ਬਾਪ ਦਿੰਦੇ ਹਨ, ਦੁੱਖ ਰਾਵਣ ਦਿੰਦੇ ਹਨ। ਜੋ ਤੁਸੀਂ ਸੂਰਜਵੰਸ਼ੀ ਚੰਦ੍ਰਵੰਸ਼ੀ ਸੀ, ਸੋ 84 ਦਾ ਚੱਕਰ ਲਗਾਕੇ ਸ਼ੁਦ੍ਰਵੰਸ਼ੀ ਬਣੇ। ਬਾਪ ਸਮ੍ਰਿਤੀ ਦਿਲਾਉਂਦੇ ਹਨ - ਤੁਸੀਂ ਵਿਸ਼ਵ ਦੇ ਮਾਲਿਕ ਸੀ। ਤੁਸੀਂ 84 ਜਨਮ ਭੋਗ ਥੱਲੇ ਉਤਰਦੇ, ਤੁੱਛ ਬੁੱਧੀ, ਤਮੋਪ੍ਰਧਾਨ ਬਣ ਗਏ ਹੋ। ਸਤੋਪ੍ਰਧਾਨ ਵਾਲੇ ਨੂੰ ਸਵੱਛ ਉੱਚ ਬੁੱਧੀ ਕਿਹਾ ਜਾਂਦਾ ਹੈ। ਤਮੋਪ੍ਰਧਾਨ ਨੂੰ ਨੀਚ ਬੁੱਧੀ ਕਿਹਾ ਜਾਂਦਾ ਹੈ। ਨੀਚ ਬੁੱਧੀ ਵਾਲੇ ਉੱਚ ਬੁੱਧੀ ਵਾਲਿਆਂ ਨੂੰ ਨਮਸਤੇ ਕਰਦੇ ਹਨ। ਇਹ ਤੁਹਾਨੂੰ ਵੀ ਪਤਾ ਨਹੀਂ ਸੀ ਕਿ ਅਸੀਂ ਹੀ ਉੱਚ ਸੀ, ਹੁਣ ਅਸੀਂ ਹੀ ਨੀਚ ਬਣੇ ਹਾਂ। ਬਾਬਾ ਨੇ ਸਮਝਾਇਆ ਹੈ ਜਿਸ ਨੇ ਪਹਿਲੇ ਨੰਬਰ ਵਿੱਚ ਜਨਮ ਲਿੱਤਾ ਹੋਵੇਗਾ ਉਹ ਹੀ ਸਤੋਪ੍ਰਧਾਨ ਬਣੇਗਾ। 84 ਜਨਮ ਵੀ ਸੂਰਜਵੰਸ਼ੀ ਹੀ ਲੈਣਗੇ। ਹੁਣ ਤੁਸੀਂ ਸਮਝਦੇ ਹੋ ਅਸੀਂ ਵਿਸ਼ਵ ਦੇ ਮਾਲਿਕ ਸੀ ਤਾਂ ਪਾਵਨ ਸਤੋਪ੍ਰਧਾਨ ਸੀ। ਪਤਿਤ ਥੋੜੀ ਵਿਸ਼ਵ ਦੇ ਮਾਲਿਕ ਬਣ ਸਕਦੇ ਹਨ। ਉਨ੍ਹਾਂ ਦੀ ਮਹਿਮਾ ਵੇਖੋ ਕਿੰਨੀ ਉੱਚੀ ਹੈ। ਸ੍ਰਵਗੁਣ ਸੰਪੰਨ� ਤ੍ਰੇਤਾ ਵਿੱਚ 14 ਕਲਾ ਸੰਪੂਰਨ ਨਹੀਂ ਕਹਾਂਗੇ। ਸੂਰਜਵੰਸ਼ੀ ਨੂੰ 16 ਕਲਾ ਸੰਪੂਰਨ ਕਹਾਂਗੇ। 14 ਕਲਾ ਦੇ ਪਿੱਛੇ ਸੰਪੂਰਨ ਅੱਖਰ ਨਹੀਂ ਆਏਗਾ। ਸੰਪੂਰਨ 16 ਕਲਾ ਵਾਲਿਆਂ ਨੂੰ ਲਿਖਣਾ ਹੈ। ਹੁਣ ਤੁਸੀਂ ਬੱਚੇ 16 ਕਲਾ ਸੰਪੂਰਨ ਬਣਦੇ ਹੋ।

ਇਹ ਵੀ ਬੱਚਿਆਂ ਨੂੰ ਸਮਝਾਇਆ ਹੈ ਕਿ ਇਹ ਗਿਆਨ ਅਤਿ ਸਹਿਜ ਹੈ, ਇਸ ਤੋਂ ਸਹਿਜ ਕੋਈ ਗੱਲ ਹੁੰਦੀ ਨਹੀਂ। ਬਾਬਾ ਰਹਿਮਦਿਲ ਹੈ ਨਾ। ਬਾਬਾ ਜਾਣਦੇ ਹਨ ਬੱਚੇ ਭਗਤੀ ਵਿੱਚ ਧੱਕੇ ਖਾ - ਖਾ ਕੇ ਥੱਕ ਗਏ ਹੋਣਗੇ ਇਸਲਈ ਵਿਖਾਇਆ ਹੈ ਦ੍ਰੋਪਦੀ ਦੇ ਪੈਰ ਦਬਾਏ। ਬਾਬਾ ਦੇ ਕੋਲ ਬੁੱਢੀਆਂ - ਬੁੱਢੀਆਂ ਮਾਤਾਵਾਂ ਆਉਂਦੀਆਂ ਹਨ। ਬਾਬਾ ਕਹਿੰਦੇ ਹਨ ਤੁਸੀਂ ਭਗਤੀ ਦੇ ਧੱਕੇ ਖਾਕੇ ਥੱਕੇ ਹੋਏ ਹੋ, ਇਸਲਈ ਬਾਬਾ ਹੁਣ ਤੁਹਾਡੀ ਥੱਕਾਨ ਸਭ ਦੂਰ ਕਰ ਦਿੰਦੇ ਹਨ। ਭਗਤੀ ਵਿੱਚ ਰਾਮ - ਰਾਮ ਜੱਪਦੇ, ਮਾਲਾ ਫੇਰਦੇ ਰਹਿੰਦੇ ਹਨ। ਬਾਬਾ ਦਾ ਪਾਦਰੀਆਂ ਨਾਲ ਵੀ ਸੰਪਰਕ ਰਿਹਾ ਹੈ। ਪਾਦਰੀ ਵੀ ਬਾਈਬਲ ਲੈਕੇ ਬੈਠ ਸਮਝਾਉਂਦੇ ਰਹਿੰਦੇ ਹਨ। ਬਹੁਤ ਕ੍ਰਿਸ਼ਚਨ ਬਣ ਜਾਂਦੇ ਹਨ। ਇੱਥੇ ਮਾਲਾ ਆਦਿ ਫੇਰਨ ਦੀ ਗੱਲ ਨਹੀਂ। ਬਾਪ ਕਹਿੰਦੇ ਹਨ - ਆਪਣੇ ਨੂੰ ਆਤਮਾ ਸਮਝ ਬਾਬਾ ਨੂੰ ਯਾਦ ਕਰੋ। ਸ਼ਿਵ - ਸ਼ਿਵ ਮੁੱਖ ਤੋਂ ਕਹਿਣਾ ਨਹੀਂ ਹੈ। ਅਸੀਂ ਤਾਂ ਆਵਾਜ਼ ਤੋਂ ਪਰੇ ਜਾਣ ਵਾਲੇ ਹਾਂ। ਬਾਬਾ ਬਹੁਤ ਸਹਿਜ ਯੁਕਤੀ ਦੱਸਦੇ ਹਨ ਕਿ ਮੈਨੂੰ ਯਾਦ ਕਰੋ ਤਾਂ ਖਾਦ ਨਿਕਲ ਜਾਵੇ ਅਤੇ ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਪਵਿੱਤਰ ਬਣਨਾ ਹੈ। ਕਮਲ ਫੁੱਲ ਬਹੁਤ ਨਾਮੀਗ੍ਰਾਮੀ ਹੈ। ਉਨ੍ਹਾਂ ਦੀ ਬਹੁਤ ਪੰਚਾਇਤ ਹੁੰਦੀ ਹੈ, ਪਰ ਫਿਰ ਵੀ ਨਿਆਰਾ ਅਤੇ ਪਿਆਰਾ ਰਹਿੰਦਾ ਹੈ। ਤੁਸੀਂ ਵੀ ਵਿਸ਼ੇ ਸਾਗਰ ਵਿੱਚ ਰਹਿੰਦੇ ਨਿਆਰੇ ਪਿਆਰੇ ਰਹੋ। ਇਹ ਵਿਸ਼ੇ ਸਾਗਰ ਹੈ, ਇਸ ਨੂੰ ਨਦੀ ਨਹੀਂ ਕਹਾਂਗੇ।

ਤੁਸੀਂ ਬੱਚੇ ਹੁਣ ਕਿੰਨੇ ਸਮਝਦਾਰ ਬਣਦੇ ਹੋ, ਇਸੇ ਸਮਝ ਨਾਲ ਤੁਸੀਂ ਰਾਜਕੁਮਾਰ ਬਣ ਜਾਂਦੇ ਹੋ। ਤੁਹਾਨੂੰ ਤੇ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਪੁਰਸ਼ਾਰਥ ਕਰਨਾ ਚਾਹੀਦਾ ਹੈ, ਬੱਚਾ ਅਤੇ ਬੱਚੀ ਦੋਵਾਂ ਦੀ ਆਤਮਾ ਨੂੰ ਪੁਰਸ਼ਾਰਥ ਕਰਨਾ ਚਾਹੀਦਾ ਹੈ। ਲੌਕਿਕ ਸਬੰਧ ਵਿੱਚ ਬਾਪ ਦਾ ਵਰਸਾ ਸਿਰ੍ਫ ਬੱਚਿਆਂ ਨੂੰ ਮਿਲਦਾ ਹੈ, ਬੱਚੀ ਨੂੰ ਨਹੀਂ। ਇੱਥੇ ਸਭ ਆਤਮਾਵਾਂ ਨੂੰ ਵਰਸਾ ਮਿਲਦਾ ਹੈ। ਬਾਪ ਸਮਝਾਉਂਦੇ ਹਨ ਕਿ ਯਾਦ ਦੀ ਯਾਤ੍ਰਾ ਨਾਲ ਹੀ ਤੁਸੀਂ ਉੱਚ ਪਦਵੀ ਪਾ ਸਕਦੇ ਹੋ। ਪ੍ਰਦਰਸ਼ਨੀ ਵਿੱਚ ਪਹਿਲਾਂ - ਪਹਿਲਾਂ ਬਾਪ ਦਾ ਪਰਿਚੈ ਦੇਣਾ ਹੈ। ਫਿਰ ਉਸਦੇ ਬਾਦ ਹੈ ਬਾਪ ਦਾ ਵਰਸਾ। ਪਹਿਲਾਂ ਇਹ ਨਿਸ਼ਚੇ ਬਿਠਾਓ ਕਿ ਇਹ ਤੁਹਾਡਾ ਬੇਹੱਦ ਦਾ ਬਾਪ ਹੈ। ਉਨ੍ਹਾਂਨੂੰ ਸਮਝਾਉਣਾ ਹੈ ਬਾਪ ਇੱਕ ਹੈ - ਬ੍ਰਹਮਾ, ਵਿਸ਼ਨੂੰ, ਸ਼ੰਕਰ ਵੀ ਭਗਵਾਨ ਨਹੀਂ ਹਨ ਦੇਵਤੇ ਹਨ। ਭਗਵਾਨ ਪਤਿਤ - ਪਾਵਨ ਨਿਰਾਕਾਰ ਬਾਪ ਹੈ। ਉਨ੍ਹਾਂ ਦੀ ਮਹਿਮਾ ਹੀ ਵੱਖ ਹੈ। ਅੱਜਕਲ ਪ੍ਰਦਰਸ਼ਨੀ ਵਿੱਚ ਤ੍ਰਿਮੂਰਤੀ ਤੇ ਸਮਝਾਉਣਾ ਹੁੰਦਾ ਹੈ। ਉਹ ਬਾਪ, ਇਹ ਦਾਦਾ। ਵਰਸਾ ਉਨ੍ਹਾਂ ਤੋਂ ਮਿਲਦਾ ਹੈ। ਉਹ ਹੈ ਨਿਰਾਕਾਰ ਉਨ੍ਹਾਂ ਤੋਂ ਵਰਸਾ ਕਿਵੇਂ ਮਿਲੇ! ਉਹ ਹੈ ਸਭ ਦਾ ਰਚਤਾ। ਬ੍ਰਹਮਾ, ਵਿਸ਼ਨੂੰ, ਸ਼ੰਕਰ ਵੀ ਰਚਨਾ ਹੈ। ਰਚਨਾ ਨੂੰ ਰਚਤਾ ਤੋਂ ਹੀ ਵਰਸਾ ਮਿਲ ਸਕਦਾ ਹੈ। ਉਹ ਤਾਂ ਨਿਰਾਕਾਰ ਬਾਪ ਇਸ ਦਵਾਰਾ ਵਰਸਾ ਦਿੰਦੇ ਹਨ। ਰਚਤਾ ਸਭ ਦਾ ਇੱਕ ਹੈ ਇਸਲਈ ਗਾਇਆ ਜਾਂਦਾ ਹੈ। ਸ੍ਰਵ ਦਾ ਸਦਗਤੀ ਦਾਤਾ ਇੱਕ। ਉਨ੍ਹਾਂ ਨੂੰ ਗਿਆਨ ਸਾਗਰ ਕਿਹਾ ਜਾਂਦਾ ਹੈ। ਬਾਕੀ ਉਹ ਸਭ ਸ਼ਾਸਤਰਾਂ ਦੀ ਅਥਾਰਟੀ ਹਨ। ਇਹ ਹੈ ਗਿਆਨ ਸਾਗਰ ਖੁਦ ਅਥਾਰਟੀ। ਵਰਲਡ ਆਲਮਾਇਟੀ ਅਥਾਰਟੀ ਖ਼ੁਦ ਕਹਿੰਦੇ ਹਨ ਕਿ ਮੈਂ ਵੇਦਾਂ ਸ਼ਾਸਤਰਾਂ ਨੂੰ ਨਹੀਂ ਜਾਣਦਾ ਹਾਂ ਅਤੇ ਤੁਹਾਨੂੰ ਸਾਰ ਸਮਝਾਉਂਦਾ ਹਾਂ। ਇਹ ਸਭ ਹੈ ਭਗਤੀਮਾਰਗ ਦੀ ਸਮੱਗਰੀ ਜੋ ਸਤਿਯੁਗ ਤ੍ਰੇਤਾ ਵਿੱਚ ਹੁੰਦੀ ਨਹੀਂ। ਭਗਤੀ ਤੋਂ ਹੀ ਸੀੜੀ ਹੇਠਾਂ ਉਤਰਨੀ ਹੁੰਦੀ ਹੈ। ਸ੍ਰਵਸ਼ਕਤੀਮਾਨ ਇੱਕ ਬਾਪ ਨੂੰ ਹੀ ਗਾਇਆ ਜਾਂਦਾ ਹੈ। ਉਨ੍ਹਾਂ ਦੇ ਨਾਲ ਯੋਗ ਲਗਾਉਣ ਨਾਲ ਹੀ ਅਸੀਂ ਪਵਿੱਤਰ ਬਣ ਜਾਂਦੇ ਹਾਂ ਤਾਂ ਸ੍ਰਵਸ਼ਕਤੀਮਾਨ ਹੋਇਆ ਨਾ। ਅਸੀਂ ਸਭ ਨੂੰ ਪਤਿਤ ਤੋਂ ਪਾਵਨ ਬਣਾ ਦਿੰਦੇ ਹਾਂ। ਰਾਵਣਰਾਜ ਤੋਂ ਮੁਕਤ ਕਰ ਦਿੰਦੇ ਹਾਂ। ਤੁਸੀਂ ਹੁਣ ਸ਼ਿਵਬਾਬਾ ਤੋਂ ਸ਼ਕਤੀ ਲੈ ਰਹੇ ਹੋ। ਜਿੰਨਾਂ ਜਿਆਦਾ ਯਾਦ ਕਰੋਗੇ ਉਤਨੀ ਸ਼ਕਤੀ ਮਿਲੇਗੀ ਅਤੇ ਖਾਦ ਨਿਕਲ ਜਾਵੇਗੀ। ਤੁਹਾਨੂੰ ਦਿਨ ਰਾਤ ਇਹ ਹੀ ਫੁਰਨਾ ਰਹਿਣਾ ਚਾਹੀਦਾ ਹੈ ਕਿ ਪਤਿਤ ਤੋਂ ਪਾਵਨ, ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਈਏ। ਮਾਇਆ ਦੇ ਤੁਫ਼ਾਨ ਆਉਣਗੇ। ਬਾਬਾ ਕਹਿੰਦੇ ਹਨ ਖ਼ਬਰਦਾਰ ਰਹਿਣਾ ਚਾਹੀਦਾ ਹੈ। ਤੁਹਾਡੀ ਮਾਇਆ ਦੇ ਨਾਲ ਯੁੱਧ ਹੈ। ਫਾਲਤੂ ਵਿਕਲਪ ਬਹੁਤ ਆਉਣਗੇ। ਜੋ ਕਦੇ ਅਗਿਆਨ ਵਿੱਚ ਨਹੀਂ ਆਏ ਹੋਣਗੇ ਉਹ ਵੀ ਆਉਣਗੇ। ਤੁਸੀਂ ਯੁੱਧ ਦੇ ਮੈਦਾਨ ਵਿੱਚ ਹੋ ਮਿਹਨਤ ਸਾਰੀ ਯਾਦ ਦੀ ਯਾਤ੍ਰਾ ਵਿੱਚ ਹੈ। ਭਾਰਤ ਦਾ ਯੋਗ ਨਾਮੀਗ੍ਰਾਮੀ ਹੈ। ਯੋਗ ਦੇ ਲਈ ਹੀ ਬਾਬਾ ਸਮਝਾਉਂਦੇ ਹਨ ਕਿ ਤੁਸੀਂ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਇਵੇਂ ਹੋਰ ਕੋਈ ਮਨੁੱਖ ਸਮਝਾ ਨਹੀਂ ਸਕਦਾ। ਉਹ ਕਹਿ ਦਿੰਦੇ ਹਨ ਸਾਰੇ ਭਗਵਾਨ ਦੇ ਰੂਪ ਹਨ। ਜਿੱਥੇ ਵੇਖਦਾ ਹਾਂ - ਪਰਮਾਤਮਾ ਹੀ ਪਰਮਾਤਮਾ ਹੈ। ਬਾਪ ਸਮਝਾਉਂਦੇ ਹਨ ਤੁਸੀਂ ਆਤਮਾ ਹੋ, 84 ਜਨਮ ਭੋਗਦੇ ਹੋ। ਜੇਕਰ ਸਭ ਪਰਮਾਤਮਾ ਹਨ ਤਾਂ ਕਿ ਪਰਮਾਤਮਾ ਜਨਮ - ਮਰਨ ਦੇ ਚੱਕਰ ਵਿੱਚ ਆਉਂਦੇ ਹਨ? ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਆਤਮਾ ਵਿੱਚ ਚੰਗੇ ਮਾੜੇ ਸੰਸਕਾਰ ਹਨ। ਚੰਗੇ ਸੰਸਕਾਰਾਂ ਵਾਲੇ ਦੀ ਮਹਿਮਾ ਗਾਉਂਦੇ ਹਨ। ਬੁਰੇ ਸੰਸਕਾਰਾਂ ਵਾਲੇ ਨੂੰ ਕਹਿੰਦੇ ਹਨ ਪਾਪੀ ਨੀਚ। ਬਾਬਾ ਪਵਿੱਤਰ ਬਣਨ ਦੀ ਸਹਿਜ ਯੂਕਤੀ ਦੱਸਦੇ ਹਨ। ਮਨਸਾ, ਵਾਚਾ, ਕਰਮਨਾਂ ਕਿਸੇ ਨੂੰ ਦੁੱਖ ਨਹੀਂ ਦੇਣਾ ਹੈ। ਆਪਣੇ ਨੂੰ ਵੀ ਦੁਖ ਨਹੀਂ ਦੇਣਾ ਹੈ। ਕੋਈ ਵੀ ਵਿਕਰਮ, ਚੋਰੀ ਆਦਿ ਨਹੀਂ ਕਰਨਾ ਚਾਹੀਦਾ। ਜੇਕਰ ਕਿਧਰੇ ਝੂਠ ਬੋਲਣਾ ਪੈਂਦਾ ਹੈ ਤਾਂ ਬਾਬਾ ਨੂੰ ਰਾਏ ਪੁੱਛੋ। ਸਭ ਤੋਂ ਵੱਡਾ ਪਾਪ ਹੈ - ਕਾਮ ਕਟਾਰੀ ਚਲਾਉਣਾ, ਉਹ ਨਾ ਚਲਾਓ।

ਬਾਪ ਕਹਿੰਦੇ ਹਨ - ਬੱਚੇ ਹੱਥਾਂ ਨਾਲ ਕੰਮ ਕਰਦੇ ਬੁੱਧੀ ਦਾ ਯੋਗ ਮੇਰੇ ਨਾਲ ਲਗਾਓ ( ਹੱਥ ਕਾਰ ਡੇ� ਬੁੱਧੀ ਯਾਰ ਡੇ) ਬਾਬਾ ਸਰਜਨ ਵੀ ਹੈ। ਸਭ ਦੀ ਬਿਮਾਰੀ ਇੱਕ ਜਿਹੀ ਹੋ ਨਹੀਂ ਸਕਦੀ। ਕਰਮ ਵੀ ਇੱਕ ਜਿਹੇ ਹੋ ਨਹੀਂ ਸਕਦੇ। ਤਾਂ ਕਦਮ - ਕਦਮ ਤੇ ਪੁੱਛਣਾ ਚਾਹੀਦਾ ਹੈ। ਮੰਜਿਲ ਬਹੁਤ ਭਾਰੀ ਹੈ। ਅਮਰਨਾਥ ਦੀ ਯਾਤਰਾ ਤੇ ਜਾਂਦੇ ਹਨ ਤਾਂ ਕਹਿੰਦੇ ਹਨ ਅਮਰਨਾਥ ਦੀ ਜੈ, ਬਦਰੀਨਾਥ ਦੀ ਜੈ। ਹੇ ਬਦਰੀਨਾਥ ਸਾਡੀ ਰੱਖਿਆ ਕਰਨਾ। ਹੁਣ ਤੁਹਾਨੂੰ ਤੀਰਥ ਯਾਤ੍ਰਾ ਆਦਿ ਕੁਝ ਨਹੀਂ ਕਰਨਾ ਹੈ। ਇਹ ਗਿਆਨ ਦੀਆਂ ਗੱਲਾਂ ਬਾਪ ਹੀ ਸਮਝਾਉਂਦੇ ਹਨ। ਉਨ੍ਹਾਂ ਦਾ ਹੀ ਪਾਰਟ ਹੈ। ਤੁਸੀਂ ਵੀ ਬਾਬਾ ਦੇ ਨਾਲ - ਨਾਲ ਪਾਰਟਧਾਰੀ ਹੋ। ਜਿਨਾਂ ਜੋ ਪੜ੍ਹੇਗਾ ਉਨ੍ਹਾਂ ਹੀ ਉੱਚੀ ਪਦਵੀ ਪਾਏਗਾ। ਇਸ ਵਿੱਚ ਕਿਸੇ ਦੀ ਵੀ ਵਡਿਆਈ ਨਹੀਂ। ਵਡਿਆਈ ਇੱਕ ਦੀ ਹੈ, ਜੋ ਸਾਰੇ ਮਨੁੱਖਾਂ ਨੂੰ ਸਦਗਤੀ ਦਿੰਦਾ ਹੈ। ਸਾਰੇ ਬੱਚਿਆਂ ਨੂੰ ਪਤਿਤ ਤੋਂ ਪਾਵਨ ਬਣਾਉਂਦੇ ਹਨ। ਡਰਾਮੇ ਵਿੱਚ ਮੈਨੂੰ ਵੀ ਪਾਰ੍ਟ ਮਿਲਿਆ ਹੋਇਆ ਹੈ। 5 ਤੱਤਵਾਂ ਨੂੰ ਵੀ ਆਪਣਾ - ਆਪਣਾ ਪਾਰ੍ਟ ਮਿਲਿਆ ਹੋਇਆ ਹੈ। ਸੋ ਵਜਾਉਣਾ ਹੀ ਹੈ। ਧਰਨੀ ਨੂੰ ਉਥਲਣਾ ਹੈ, ਵਿਨਾਸ਼ ਹੋਣਾ ਹੈ। ਤੁਹਾਡਾ ਵੀ ਡਰਾਮੇ ਵਿੱਚ ਪਾਰ੍ਟ ਹੈ, ਇਸ ਵਿੱਚ ਵਡਿਆਈ ਕੀ ਹੈ। ਰਾਜ ਕਰਦੇ - ਕਰਦੇ ਪਤਿਤ ਬਣ ਗਏ। ਤੁਸੀਂ ਵੀ ਪਹਿਲਾਂ ਕੀ ਸੀ? ਵਰਥ ਨਾਟ ਏ ਪੈਣੀ। ਹੁਣ ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ, ਇਹ ਤੁਹਾਡਾ ਪਾਰ੍ਟ ਹੈ ਫਿਰ ਵੀ ਸਾਨੂੰ ਅਜਿਹਾ ਬਣਨਾ ਹੀ ਹੈ। ਇਸ ਵਿੱਚ ਵਡਿਆਈ ਅਤੇ ਮਹਿਮਾ ਦੀ ਕੋਈ ਗੱਲ ਨਹੀਂ । ਇਹ ਡਰਾਮਾ ਬਣਿਆ ਹੋਇਆ ਹੈ। ਬਾਬਾ ਵੀ ਆਕੇ ਆਪਣਾ ਪਾਰ੍ਟ ਵਜਾਉਂਦੇ ਹਨ। ਭਗਤ ਲੋਕ ਵਡਿਆਈ ਦਿੰਦੇ, ਮਹਿਮਾ ਗਾਉਦੇ, ਉਹ ਕੰਮ ਅਸੀਂ ਨਹੀਂ ਕਰ ਸਕਦੇ। ਇੱਥੇ ਤਾਂ ਬਾਪ ਨੂੰ ਯਾਦ ਕਰਨਾ ਹੈ। ਬਾਬਾ ਇਸ ਡਰਾਮੇ ਦਾ ਰਾਜ਼ ਤਾਂ ਬੜਾ ਵੰਡਰਫੁੱਲ ਹੈ। ਜੋ ਕਿਸੇ ਨੂੰ ਪਤਾ ਨਹੀਂ। ਬਾਬਾ ਅਸੀਂ ਸਤਿਯੁਗ ਵਿੱਚ ਇਹ ਵੀ ਭੁੱਲ ਜਾਵਾਂਗੇ! ਬੜਾ ਵਚਿੱਤਰ ਡਰਾਮਾ ਹੈ। ਇਵੇਂ - ਇਵੇਂ ਆਪਣੇ ਨਾਲ ਗੱਲਾਂ ਕਰੋ। ਕੋਈ ਪਾਰ੍ਟਧਾਰੀ ਚੰਗਾ ਪਾਰ੍ਟ ਵਜਾਉਂਦੇ ਹਨ ਕਿੰਨੀ ਚੰਗੀ ਤਰ੍ਹਾਂ ਸਮਝਾਉਂਦੇ ਹਨ, ਫਿਰ ਵੀ ਕਿਸੇ ਨੂੰ ਸਮਝ ਵਿੱਚ ਨਹੀਂ ਆਉਂਦਾ ਤਾਂ ਸਮਝ ਜਾਂਦੇ ਹਨ ਕਿ ਸਾਡੀ ਰਾਜਧਾਨੀ ਵਿੱਚ ਇਹਨਾਂ ਨੂੰ ਆਉਣਾ ਨਹੀ ਹੈ। ਇਹ ਵੀ ਜਾਣਦੇ ਹਨ ਜੋ ਬ੍ਰਾਹਮਣ ਬਣੇ ਸੀ ਉਹ ਹੀ ਬ੍ਰਾਹਮਣ ਬਣ ਫਿਰ ਦੇਵਤਾ ਬਣਨਗੇ। ਦੇਵਤਾਵਾਂ ਵਿੱਚ ਵੀ ਪ੍ਰਜਾ ਆਦਿ ਸਭ ਬਣਨਗੇ। ਸਭ ਨੂੰ ਅਨਾਦਿ ਪਾਰ੍ਟ ਮਿਲਿਆ ਹੋਇਆ ਹੈ। ਸ੍ਰਿਸ਼ਟੀ ਵੀ ਇੱਕ ਹੀ ਹੈ, ਉਹ ਚਲਦੀ ਰਹਿੰਦੀ ਹੈ। ਗੌਡ ਇਜ਼ ਵਨ, ਕ੍ਰਿਏਸ਼ਨ ਇਜ ਵਨ। ਉਹ ਹੀ ਚੱਕਰ ਫਿਰਦਾ ਰਹਿੰਦਾ ਹੈ। ਮਨੁੱਖ ਖੋਜ ਕਰਦੇ ਹਨ, ਵੇਖੋ ਮੂਨ ਵਿੱਚ ਕੀ ਹੈ! ਉਨ੍ਹਾਂ ਦੇ ਉੱਪਰ ਕੀ ਹੈ! ਉਨ੍ਹਾਂ ਉੱਪਰ ਹੈ ਸੂਕ੍ਸ਼੍ਮਨਵਤਨ। ਉੱਥੇ ਕੀ ਵੇਖਣਗੇ? ਲਾਈਟ ਹੀ ਲਾਈਟ। ਬਹੁਤ ਕੋਸ਼ਿਸ਼ ਕਰਦੇ ਹਨ - ਸਾਇੰਸ ਦੀ ਵੀ ਹੱਦ ਹੈ ਨਾ। ਮਾਇਆ ਦੀ ਵੀ ਬਹੁਤ ਪਾਮਪ ਹੈ। ਸਾਇੰਸ ਸੁੱਖ ਦੇ ਲਈ ਵੀ ਹੈ ਤਾਂ ਦੁੱਖ ਦੇ ਲਈ ਵੀ। ਉੱਥੇ ਐਰੋਪਲੇਨ ਕਦੀ ਡਿੱਗਣਗੇ ਨਹੀਂ। ਦੁੱਖ ਦੀ ਗੱਲ ਨਹੀਂ। ਇੱਥੇ ਤਾਂ ਦੁੱਖੀ ਹੀ ਦੁੱਖ ਹੈ। ਚੋਰ ਲੁੱਟ ਜਾਂਦੇ ਹਨ, ਅੱਗ ਸਾੜ ਦਿੰਦੀ ਹੈ। ਉੱਥੇ ਮਕਾਨ ਬਹੁਤ ਵੱਡੇ ਹੁੰਦੇ ਹਨ। ਸਾਰੇ ਆਬੂ ਜਿੰਨੀ ਜਮੀਨ ਇੱਕ - ਇੱਕ ਰਾਜਾ ਦੀ ਹੋਵੇਗੀ। ਤੁਸੀਂ ਆਏ ਹੋ ਸ੍ਵਰਗਵਾਸੀ ਬਣਨ। ਬਾਬਾ ਨੂੰ ਯਾਦ ਕਰੋ ਤਾਂ ਖਾਦ ਨਿਕਲੇ। ਤੁਸੀਂ ਸਭ ਆਸ਼ਿਕ ਹੋ, ਹੁਣ ਮਾਸ਼ੂਕ ਤੁਹਾਨੂੰ ਕਹਿੰਦੇ ਹਨ - ਮਾਮੇਕਮ ਯਾਦ ਕਰੋ ਤਾਂ ਅਮਰਪੂਰੀ ਦੇ ਮਾਲਿਕ ਬਣ ਜਾਵੋਗੇ। ਉੱਥੇ ਅਕਾਲੀ ਮ੍ਰਿਤੂ ਹੁੰਦੀ ਨਹੀਂ। ਸਤਿਯੁਗ ਵਿੱਚ ਹੈ ਸ਼੍ਰੇਸ਼ਠਾਚਾਰੀ ਦੁਨੀਆਂ, ਇਹ ਹੈ ਭ੍ਰਿਸ਼ਟਾਚਾਰੀ ਦੁਨੀਆਂ। ਕਿੰਨੇ ਬੀ. ਕੇ. ਬਾਪ ਤੋਂ ਵਰਸਾ ਲੈ ਰਹੇ ਹਨ। ਤੁਸੀਂ ਵੀ ਵਰਸਾ ਲੈ ਲੋ। ਜੇਕਰ ਸ਼੍ਰੀਮਤ ਤੇ ਨਹੀਂ ਚੱਲੋਗੇ ਤਾਂ ਉੱਚ ਪਦਵੀ ਨਹੀਂ ਪਾ ਸਕੋਗੇ। ਹਰ 5 ਹਜਾਰ ਵਰ੍ਹੇ ਦੇ ਬਾਦ ਬਾਬਾ ਸ੍ਵਰਗ ਬਣਾਉਣ ਆਉਂਦੇ ਹਨ। ਕਲਯੁਗ ਵਿੱਚ ਢੇਰ ਮਨੁੱਖ, ਸਤਿਯੁਗ ਵਿਚ ਥੋੜੇ, ਤਾਂ ਵਿਨਾਸ਼ ਜਰੂਰ ਹੋਵੇਗਾ, ਇਸਲਈ ਮਹਾਭਾਰਤ ਲੜਾਈ ਸਾਹਮਣੇ ਖੜੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਮਨਸਾ, ਵਾਚਾ, ਕਰਮਨਾ ਕਿਸੀ ਨੂੰ ਵੀ ਦੁੱਖ ਨਹੀਂ ਦੇਣਾ। ਬੁਰੇ ਸੰਸਕਾਰਾਂ ਨੂੰ ਨਿਕਾਲ ਹੁਣ ਚੰਗੇ ਸੰਸਕਾਰ ਧਾਰਨ ਕਰਨੇ ਹਨ। ਕੋਈ ਵਿਕਰਮ ਨਾ ਹੋਵੇ ਇਸ ਦਾ ਧਿਆਨ ਰੱਖਣਾ ਹੈ।

2. ਇਸ ਵਿਚਿਤਰ ਡਰਾਮਾ ਵਿੱਚ ਆਪਣੇ ਸ਼੍ਰੇਸ਼ਠ ਭਾਗ ਨੂੰ ਵੇਖਦੇ ਹੋਏ ਆਪਣੇ ਆਪ ਨਾਲ ਗੱਲਾਂ ਕਰਨੀ ਹੈ ਕਿ ਅਸੀਂ ਭਗਵਾਨ ਦੇ ਨਾਲ ਪਾਰ੍ਟਧਾਰੀ ਹਾਂ। ਕਿੰਨਾ ਚੰਗਾ ਸਾਡਾ ਪਾਰ੍ਟ ਹੈ।

ਵਰਦਾਨ:-
ਸਨੇਹ ਦੇ ਰਿਟਰਨ ਵਿਚ ਸਮਾਨਤਾ ਦਾ ਅਨੁਭਵ ਕਰਨ ਵਾਲੇ ਸਰਵਸ਼ਕਤੀ ਸੰਪੰਨ ਭਵ।

ਜੋ ਬੱਚੇ ਬਾਪ ਦੇ ਸਨੇਹ ਵਿਚ ਸਦਾ ਸਮਾਏ ਹੋਏ ਰਹਿੰਦੇ ਹਨ ਉਨ੍ਹਾਂ ਨੂੰ ਸਨੇਹ ਦੇ ਰਿਸਪਾਂਸ ਵਿਚ ਬਾਪ ਸਮਾਨ ਬਣਨ ਦਾ ਵਰਦਾਨ ਪ੍ਰਾਪਤ ਹੋ ਜਾਂਦਾ ਹੈ। ਜੋ ਸਦਾ ਸਨੇਹ ਯੁਕਤ ਅਤੇ ਯੋਗ ਯੁਕਤ ਹਨ ਉਹ ਸਰਵ ਸ਼ਕਤੀਆਂ ਨਾਲ ਸੰਪੰਨ ਖੁਦ ਬਣ ਜਾਂਦੇ ਹਨ। ਸਰਵ ਸ਼ਕਤੀਆਂ ਸਦਾ ਨਾਲ ਹਨ ਤਾਂ ਵਿਜੇ ਹੋਈ ਪਈ ਹੈ ਜਿਨ੍ਹਾਂ ਨੂੰ ਸਮ੍ਰਿਤੀ ਰਹਿੰਦੀ ਹੈ ਕਿ ਸਰਵਸ਼ਕਤੀਮਾਨ ਬਾਪ ਸਾਡਾ ਸਾਥੀ ਹੈ, ਉਹ ਕਦੇ ਕਿਸੇ ਵੀ ਗੱਲ ਤੋਂ ਵਿਚਲਿਤ ਨਹੀਂ ਹੋ ਸਕਦੇ।

ਸਲੋਗਨ:-
ਪੁਰਸ਼ਾਰਥੀ ਜੀਵਨ ਵਿਚ ਜੋ ਸਦਾ ਸੰਤੁਸ਼ਟ ਅਤੇ ਖੁਸ਼ ਰਹਿਣ ਵਾਲੇ ਹਨ ਉਹ ਹੀ ਖੁਸ਼ਨਸੀਬ ਹਨ।

ਇਹ ਅਵਿਅਕਤ ਇਸ਼ਾਰੇ - ਪਰੋਪਕਾਰ ਦੀ ਭਾਵਨਾ ਨਾਲ ਸੰਪੰਨ ਬਣ ਅਪਕਾਰੀ ਤੇ ਵੀ ਉਪਕਾਰ ਕਰੋ।

ਇਸ ਵੇਲੇ ਅਜਿਹਾ ਪ੍ਰੋਪਕਾਰੀ ਗਰੁੱਪ ਚਾਹੀਦਾ ਹੈ ਜੋ ਦੇਣ ਵਾਲਾ ਦਾਤਾ ਹੋਵੇ। ਜਿਵੇਂ ਸੰਪੰਨ ਰਾਜੇ ਸਦਾ ਪ੍ਰਜਾ ਨੂੰ ਦੇਣ ਵਾਲੇ ਹੀ ਹੁੰਦੇ ਹਨ। ਸੰਪੰਨ ਰਾਜਿਆਂ ਦਾ ਹੱਥ ਕਦੇ ਵੀ ਲੈਣ ਵਾਲਾ ਨਹੀਂ ਹੋਵੇਗਾ, ਦੇਣ ਵਾਲਾ ਹੋਵੇਗਾ। ਤੁਸੀ ਬੱਚੇ ਤੇ ਸਵਰਗ ਦੇ ਵਿਸ਼ਵ ਮਹਾਰਾਜਾ ਬਣ ਦਾਤਾ ਰੂਪ ਦਾ ਪਾਰਟ ਵਜਾਉਣ ਵਾਲੇ ਹੋ ਤਾਂ ਹੁਣੇ ਤੋਂ ਉਹ ਹੀ ਸੰਸਕਾਰ ਖੁਦ ਵਿੱਚ ਭਰੋ।