08.12.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਜਦ ਤੱਕ
ਜੀਣਾ ਹੈ ਬਾਪ ਨੂੰ ਯਾਦ ਕਰਨਾ ਹੈ , ਯਾਦ ਨਾਲ ਹੀ ਉਮਰ ਵੱਡੀ ਹੋਵੇਗੀ , ਪੜਾਈ ਦਾ ਤੰਤ ( ਸਾਰ )
ਹੀ ਹੈ ਯਾਦ "
ਪ੍ਰਸ਼ਨ:-
ਤੁਸੀਂ ਬੱਚਿਆ
ਦਾ ਅਤਿਇੰਦਰੀਆਂ ਸੁੱਖ ਗਾਇਆ ਹੋਇਆ ਹੈ, ਕਿਉਂ?
ਉੱਤਰ:-
ਕਿਉਂਕਿ, ਤੁਸੀਂ
ਸਦਾ ਹੀ ਬਾਬਾ ਦੀ ਯਾਦ ਵਿੱਚ ਖ਼ੁਸ਼ੀਆਂ ਮਨਾਉਂਦੇ ਹੋ, ਹੁਣ ਤੁਹਾਡਾ ਸਦਾ ਹੀ ਕ੍ਰਿਸਮਿਸ ਹੈ।
ਤੁਹਾਨੂੰ ਭਗਵਾਨ ਪੜ੍ਹਾਉਂਦੇ ਹਨ, ਇਸ ਤੋਂ ਵੱਡੀ ਖੁਸ਼ੀ ਹੋਰ ਕੀ ਹੋਏਗੀ, ਇਹ ਰੋਜ ਦੀ ਖੁਸ਼ੀ ਹੈ
ਇਸਲਈ ਤੁਹਾਡਾ ਹੀ ਅਤਿ ਇੰਦਰੀਆਂ ਸੁੱਖ ਗਾਇਆ ਹੋਇਆ ਹੈ।
ਗੀਤ:-
ਨੈਣ ਹੀਣ ਨੂੰ
ਰਾਹ ਦਿਖਾਊ ਪ੍ਰਭੂ...
ਓਮ ਸ਼ਾਂਤੀ
ਗਿਆਨ ਦਾ ਤੀਸਰਾ ਨੇਤਰ ਦੇਣ ਵਾਲਾ ਰੂਹਾਨੀ ਬਾਪ ਰੂਹਾਨੀ ਬੱਚਿਆ ਨੂੰ ਸਮਝਾਉਂਦੇ ਹਨ। ਗਿਆਨ ਦਾ
ਤੀਸਰਾ ਨੇਤਰ ਸਿਵਾਏ ਬਾਪ ਦੇ ਕੋਈ ਦੇ ਨਹੀਂ ਸਕਦਾ। ਹੁਣ ਬੱਚਿਆਂ ਨੂੰ ਗਿਆਨ ਦਾ ਤੀਸਰਾ ਨੇਤਰ
ਮਿਲਿਆ ਹੈ। ਹੁਣ ਬਾਪ ਨੇ ਸਮਝਾਇਆ ਹੈ ਕਿ ਭਗਤੀ ਮਾਰਗ ਹੈ ਹਨੇਰਾ ਮਾਰਗ। ਜਿਵੇਂ ਰਾਤ ਨੂੰ ਸੋਝਰਾ
ਨਹੀ ਹੁੰਦਾ ਹੈ ਤਾਂ ਮਨੁੱਖ ਧੱਕੇ ਖਾਂਦੇ ਹਨ। ਗਾਇਆ ਵੀ ਜਾਂਦਾ ਹੈ ਬ੍ਰਹਮਾ ਦੀ ਰਾਤ, ਬ੍ਰਹਮਾ ਦਾ
ਦਿਨ। ਸਤਿਯੁਗ ਵਿੱਚ ਇਹ ਨਹੀਂ ਕਹਿਣਗੇ ਕਿ ਸਾਨੂੰ ਰਾਹ ਦਸੋ ਕਿਉਂਕਿ ਹੁਣ ਤੁਹਾਨੂੰ ਰਾਹ ਮਿਲ ਰਹੀ
ਹੈ। ਬਾਪ ਆਕੇ ਮੁਕਤੀਧਾਮ ਅਤੇ ਜੀਵਨ ਮੁਕਤੀਧਾਮ ਦੀ ਰਾਹ ਦੱਸ ਰਹੇ ਹਨ। ਹੁਣ ਤੁਸੀਂ ਪੁਰਸ਼ਾਰਥ ਕਰ
ਰਹੇ ਹੋ। ਹੁਣ ਜਾਣਦੇ ਹੋ ਬਾਕੀ ਥੋੜ੍ਹਾ ਸਮਾਂ ਹੈ, ਦੁਨੀਆਂ ਤੇ ਬਦਲਣ ਵਾਲੀ ਹੈ। ਇਹ ਤਾਂ ਗੀਤ ਵੀ
ਬਣੇ ਹੋਏ ਹਨ ਦੁਨੀਆ ਬਦਲਣ ਵਾਲੀ ਹੈ... ਪਰ ਮਨੁੱਖ ਵਿਚਾਰੇ ਜਾਣਦੇ ਹੀ ਨਹੀਂ ਕਿ ਦੁਨੀਆਂ ਕਦੋਂ
ਬਦਲਣੀ ਹੈ, ਕਿਵੇਂ ਬਦਲਣੀ ਹੈ, ਕੌਣ ਬਦਲਦੇ ਹਨ ਕਿਉਂਕਿ ਤੀਜਾ ਨੇਤਰ ਤਾਂ ਗਿਆਨ ਦਾ ਹੈ ਨਹੀਂ। ਹੁਣ
ਤੁਸੀਂ ਬੱਚਿਆਂ ਨੂੰ ਇਹ ਤੀਜਾ ਨੇਤਰ ਮਿਲਿਆ ਹੈ ਜਿਸ ਤੋਂ ਤੁਸੀਂ ਇਸ ਸ੍ਰਿਸ਼ਟੀ ਚੱਕਰ ਦੇ ਆਦਿ -
ਮੱਧ - ਅੰਤ ਨੂੰ ਜਾਣ ਗਏ ਹੋ। ਅਤੇ ਇਹ ਹੀ ਤੁਹਾਡੀ ਬੁੱਧੀ ਵਿੱਚ ਗਿਆਨ ਦੀ ਸੈਕਰੀਨ ਹੈ। ਜਿਵੇਂ
ਥੋੜੀ - ਜਿਹੀ ਸੈਕਰਿਨ ਬਹੁਤ ਮਿੱਠੀ ਹੁੰਦੀ ਹੈ ਉਵੇਂ ਇਹ ਗਿਆਨ ਦੇ ਦੋ ਅੱਖਰ ‘ਮਨਮਨਾਭਵ…’ ਇਹ ਹੀ
ਸਭ ਤੋਂ ਮਿੱਠੀ ਚੀਜ਼ ਹੈ, ਬਸ ਬਾਪ ਨੂੰ ਯਾਦ ਕਰੋ।
ਬਾਪ ਆਉਂਦੇ ਹਨ ਅਤੇ ਆਕੇ
ਰਸਤਾ ਦੱਸਦੇ ਹਨ। ਕਿੱਥੇ ਦਾ ਰਸਤਾ ਦੱਸਦੇ ਹਨ? ਸ਼ਾਂਤੀਧਾਮ ਅਤੇ ਸੁੱਖਧਾਮ ਦਾ। ਤਾਂ ਬੱਚਿਆਂ ਨੂੰ
ਖੁਸ਼ੀ ਹੁੰਦੀ ਹੈ। ਦੁਨੀਆਂ ਨਹੀਂ ਜਾਣਦੀ ਹੈ ਕਿ ਖੁਸ਼ੀ ਕਦੋਂ ਮਨਾਈ ਜਾਂਦੀ ਹੈ? ਖੁਸ਼ੀਆਂ ਤਾਂ ਨਵੀਂ
ਦੁਨੀਆਂ ਵਿੱਚ ਮਨਾਈ ਜਾਏਗੀ ਨਾ। ਇਹ ਤਾਂ ਬਿਲਕੁਲ ਕਾਮਨ ਗੱਲ ਹੈ ਕਿ ਪੁਰਾਣੀ ਦੁਨੀਆਂ ਵਿੱਚ ਖੁਸ਼ੀਆਂ
ਕਿੱਥੋਂ ਆਈ? ਪੁਰਾਣੀ ਦੁਨੀਆਂ ਵਿੱਚ ਮਨੁੱਖ ਤ੍ਰਾਹਿ - ਤ੍ਰਾਹਿ ਕਰ ਰਹੇ ਹਨ ਕਿਓਂਕਿ ਤਮੋਪ੍ਰਧਾਨ
ਹਨ। ਤਮੋਪ੍ਰਧਾਨ ਦੁਨੀਆਂ ਵਿੱਚ ਖੁਸ਼ੀਆਂ ਕਿਥੋਂ ਆਈ? ਸਤਯੁਗ ਦਾ ਗਿਆਨ ਤਾਂ ਕਿਸੇ ਵਿੱਚ ਵੀ ਨਹੀਂ
ਹੈ, ਇਸਲਈ ਵਿਚਾਰੇ ਇੱਥੇ ਖੁਸ਼ੀਆਂ ਮਨਾਉਂਦੇ ਰਹਿੰਦੇ ਹਨ। ਵੇਖੋ, ਕ੍ਰਿਸਮਸ ਦੀ ਖੁਸ਼ੀਆਂ ਵੀ ਕਿੰਨੀਆਂ
ਮਨਾਉਂਦੇ ਹਨ। ਬਾਬਾ ਤਾਂ ਕਹਿੰਦੇ ਹਨ ਕਿ ਜੇਕਰ ਖੁਸ਼ੀਆਂ ਦੀ ਗੱਲ ਪੁੱਛਣੀ ਹੋਵੇ ਤਾਂ ਗੋਪ - ਗੋਪੀਆਂ
ਤੋਂ (ਮੇਰੇ ਬੱਚਿਆਂ ਤੋਂ) ਪੁਛੋ ਕਿਓਂਕਿ ਬਾਪ ਬਹੁਤ ਸਹਿਜ ਰਸਤਾ ਦੱਸ ਰਹੇ ਹਨ। ਗ੍ਰਹਿਸਥ ਵਿਵਹਾਰ
ਵਿੱਚ ਰਹਿੰਦੇ ਹੋਏ, ਆਪਣੇ ਧੰਧਾਧੋਰੀ ਦਾ ਕਰ੍ਤਵ੍ਯ ਕਰਦੇ ਹੋਏ ਕਮਲ ਫੁੱਲ ਦੇ ਸਮਾਨ ਰਹੋ ਅਤੇ ਮੈਨੂੰ
ਯਾਦ ਕਰੋ। ਜਿਵੇਂ ਆਸ਼ਿਕ -- ਮਾਸ਼ੂਕ ਹੁੰਦੇ ਹਨ ਨਾ, ਉਹ ਵੀ ਧੰਧਾਧੋਰੀ ਕਰਦੇ ਇੱਕ - ਦੂਜੇ ਨੂੰ ਯਾਦ
ਕਰਦੇ ਰਹਿੰਦੇ ਹਨ। ਉਨ੍ਹਾਂ ਨੂੰ ਸਾਖ਼ਸ਼ਾਤਕਾਰ ਵੀ ਹੁੰਦੇ ਹਨ ਜਿਵੇਂ ਲੈਲਾ - ਮਜਨੂ, ਹੀਰ - ਰਾਂਝਾ,
ਉਹ ਵਿਕਾਰ ਦੇ ਲਈ ਇੱਕ - ਦੋ ਦੇ ਆਸ਼ਿਕ ਨਹੀਂ ਹੁੰਦੇ ਹਨ। ਉਨ੍ਹਾਂ ਦਾ ਪਿਆਰ ਗਾਇਆ ਹੋਇਆ ਹੈ। ਉਸ
ਵਿੱਚ ਇੱਕ - ਦੂਜੇ ਦੇ ਆਸ਼ਿਕ ਹੁੰਦੇ ਹਨ। ਪਰ ਇੱਥੇ ਉਹ ਗੱਲ ਨਹੀਂ ਹੈ। ਇੱਥੇ ਤਾਂ ਤੁਸੀਂ ਜਨਮ -
ਜਨਮਾਂਤਰ ਉਸ ਮਾਸ਼ੂਕ ਦੇ ਆਸ਼ਿਕ ਹੀ ਰਹੇ ਹੋ। ਉਹ ਮਾਸ਼ੂਕ ਤੁਹਾਡਾ ਆਸ਼ਿਕ ਨਹੀਂ ਹੈ। ਤੁਸੀਂ ਉਨ੍ਹਾਂ
ਨੂੰ ਬੁਲਾਉਂਦੇ ਹੋ ਇੱਥੇ ਆਉਣ ਦੇ ਲਈ , ਹੇ ਭਗਵਾਨ ਨੈਣ ਹੀਣ ਨੂੰ ਆਕੇ ਰਾਹ ਦੱਸੋ। ਤੁਸੀਂ
ਅੱਧਾਕਲਪ ਬੁਲਾਇਆ ਹੈ। ਜਦੋਂ ਦੁੱਖ ਜਿਆਦਾ ਹੁੰਦਾ ਹੈ ਤਾਂ ਜਾਸਤੀ ਬੁਲਾਉਂਦੇ ਹਨ। ਜਾਸਤੀ ਦੁੱਖ
ਵਿੱਚ ਜਾਸਤੀ ਸਿਮਰਨ ਕਰਨ ਵਾਲੇ ਵੀ ਹੁੰਦੇ ਹਨ। ਵੇਖੋ, ਹੁਣ ਕਿੰਨੇ ਯਾਦ ਕਰਨ ਵਾਲੇ ਢੇਰ ਦੇ ਢੇਰ
ਹਨ। ਗਾਇਆ ਹੋਇਆ ਹੈ ਨਾ - ਦੁੱਖ ਵਿੱਚ ਸਿਮਰਨ ਸਭ ਕਰੇ… ਜਿੰਨਾ ਦੇਰੀ ਹੁੰਦੀ ਜਾਂਦੀ ਹੈ, ਉੰਨਾ
ਤਮੋਪ੍ਰਧਾਨ ਜਿਆਦਾ ਹੁੰਦੇ ਜਾਂਦੇ ਹਨ। ਤਾਂ ਤੁਸੀਂ ਚੜ੍ਹ ਰਹੇ ਹੋ, ਉਹ ਹੋਰ ਹੀ ਉਤਰ ਰਹੇ ਹਨ
ਕਿਓਂਕਿ ਜਦੋਂ ਤੱਕ ਵਿਨਾਸ਼ ਹੋਵੇ ਉਦੋਂ ਤੱਕ ਤਮੋਪ੍ਰਧਾਨਤਾ ਵ੍ਰਿਧੀ ਨੂੰ ਪਾਉਂਦੀ ਰਹਿੰਦੀ ਹੈ। ਦਿਨ
- ਪ੍ਰਤੀਦਿਨ ਮਾਇਆ ਵੀ ਤਮੋਪ੍ਰਧਾਨ, ਵ੍ਰਿਧੀ ਨੂੰ ਪਾਉਂਦੀ ਜਾਂਦੀ ਹੈ। ਇਸ ਸਮੇਂ ਬਾਪ ਵੀ
ਸ੍ਰਵਸ਼ਕਤੀਮਾਨ ਹੈ, ਤਾਂ ਮਾਇਆ ਵੀ ਫਿਰ ਸ੍ਰਵਸ਼ਕਤੀਮਾਨ ਇਸ ਸਮੇਂ ਵਿੱਚ ਹੈ। ਉਹ ਵੀ ਜਬਰਦਸਤ ਹੈ।
ਤੁਸੀਂ ਬੱਚੇ ਇਸ ਸਮੇਂ
ਬ੍ਰਹਮਾ ਮੁਖ ਵੰਸ਼ਾਵਲੀ ਬ੍ਰਾਹਮਣ ਕੁਲ ਭੂਸ਼ਨ ਹੋ। ਤੁਹਾਡਾ ਹੈ ਸਰਵੋਤਮ ਕੁਲ, ਇਸ ਨੂੰ ਕਿਹਾ ਜਾਂਦਾ
ਹੈ ਉੱਚ ਤੇ ਉੱਚ ਕੁਲ। ਇਸ ਸਮੇਂ ਤੁਹਾਡਾ ਇਹ ਜੀਵਨ ਅਮੁੱਲ ਹੈ ਇਸਲਈ ਇਸ ਜੀਵਨ ਦੀ (ਸ਼ਰੀਰ ਦੀ)
ਸੰਭਾਲ ਵੀ ਕਰਨੀ ਚਾਹੀਦੀ ਹੈ ਕਿਓਂਕਿ ਪੰਜ ਵਿਕਾਰਾਂ ਦੇ ਕਾਰਨ ਸ਼ਰੀਰ ਦੀ ਵੀ ਉਮਰ ਤਾਂ ਘੱਟ ਹੁੰਦੀ
ਜਾਂਦੀ ਹੈ ਨਾ। ਤਾਂ ਬਾਬਾ ਕਹਿੰਦੇ ਹਨ ਇਸ ਸਮੇਂ ਪੰਜ ਵਿਕਾਰਾਂ ਨੂੰ ਛੱਡਕੇ ਯੋਗ ਵਿੱਚ ਰਹੋ ਤਾਂ
ਉਮਰ ਵੱਧਦੀ ਰਹੇਗੀ। ਉਮਰ ਵਧਦੇ - ਵਧਦੇ ਭਵਿੱਖ ਵਿੱਚ ਤੁਹਾਡੀ ਉਮਰ 150 ਵਰ੍ਹੇ ਦੀ ਹੋ ਜਾਏਗੀ।
ਹੁਣ ਨਹੀਂ ਇਸਲਈ ਬਾਪ ਕਹਿੰਦੇ ਹਨ ਕਿ ਇਸ ਸ਼ਰੀਰ ਦੀ ਵੀ ਬਹੁਤ ਸੰਭਾਲ ਰੱਖਣੀ ਚਾਹੀਦੀ ਹੈ। ਨਹੀਂ
ਤਾਂ ਕਹਿੰਦੇ ਹਨ ਇਹ ਸ਼ਰੀਰ ਕੰਮ ਦਾ ਨਹੀਂ ਹੈ, ਮਿੱਟੀ ਦਾ ਪੁਤਲਾ ਹੈ। ਹੁਣ ਤੁਸੀਂ ਬੱਚਿਆਂ ਨੂੰ
ਸਮਝ ਮਿਲਦੀ ਹੈ ਕਿ ਜਦੋਂ ਤੱਕ ਜੀਨਾ ਹੈ ਬਾਬਾ ਨੂੰ ਯਾਦ ਕਰਨਾ ਹੈ। ਆਤਮਾ ਬਾਬਾ ਨੂੰ ਯਾਦ ਕਰਦੀ ਹੈ
- ਕਿਓਂ? ਵਰਸੇ ਦੇ ਲਈ। ਬਾਪ ਕਹਿੰਦੇ ਹਨ ਤੁਸੀਂ ਆਪਣੇ ਨੂੰ ਆਤਮਾ ਸਮਝਕੇ ਬਾਪ ਨੂੰ ਯਾਦ ਕਰੋ ਅਤੇ
ਦੈਵੀਗੁਣ ਧਾਰਨ ਕਰੋ ਤਾਂ ਤੁਸੀਂ ਫਿਰ ਇਵੇਂ ਬਣ ਜਾਵੋਗੇ। ਤਾਂ ਬੱਚਿਆਂ ਨੂੰ ਪੜ੍ਹਾਈ ਚੰਗੀ ਤਰ੍ਹਾਂ
ਪੜ੍ਹਨੀ ਚਾਹੀਦੀ। ਪੜ੍ਹਾਈ ਵਿੱਚ ਸੁਸਤੀ ਆਦਿ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਨਾਪਾਸ ਹੋ ਜਾਵੋਗੇ।
ਬਹੁਤ ਘੱਟ ਪਦਵੀ ਪਾਉਣਗੇ। ਪੜ੍ਹਾਈ ਵਿੱਚ ਵੀ ਮੁਖ ਗੱਲ ਇਹ ਹੈ ਜਿਸ ਨੂੰ ਤੰਤ ਕਿਹਾ ਜਾਂਦਾ ਹੈ ਕਿ
ਬਾਪ ਨੂੰ ਯਾਦ ਕਰੋ। ਜਦੋਂ ਪ੍ਰਦਰਸ਼ਨੀ ਵਿੱਚ ਜਾਂ ਸੈਂਟਰ ਤੇ ਕੋਈ ਵੀ ਆਉਂਦੇ ਹਨ ਤਾਂ ਉਨ੍ਹਾਂ ਨੂੰ
ਪਹਿਲੇ - ਪਹਿਲੇ ਇਹ ਸਮਝਾਓ ਕਿ ਬਾਬਾ ਨੂੰ ਯਾਦ ਕਰੋ ਕਿਓਂਕਿ ਉਹ ਉੱਚ ਤੇ ਉੱਚ ਹੈ। ਤਾਂ ਉੱਚ ਤੇ
ਉੱਚ ਨੂੰ ਹੀ ਯਾਦ ਕਰਨਾ ਚਾਹੀਦਾ, ਉਨ੍ਹਾਂ ਤੋਂ ਘੱਟ ਨੂੰ ਥੋੜੀ ਯਾਦ ਕਰਨਾ ਚਾਹੀਦਾ ਹੈ। ਕਹਿੰਦੇ
ਹਨ ਉੱਚ ਤੋਂ ਉੱਚ ਭਗਵਾਨ। ਭਗਵਾਨ ਹੀ ਤਾਂ ਨਵੀਂ ਦੁਨੀਆਂ ਦੀ ਸਥਾਪਨਾ ਕਰਨ ਵਾਲੇ ਹਨ। ਵੇਖੋ, ਬਾਪ
ਵੀ ਕਹਿੰਦੇ ਹਨ ਨਵੀਂ ਦੁਨੀਆਂ ਦੀ ਸਥਾਪਨਾ ਮੈਂ ਕਰਦਾ ਹਾਂ ਇਸਲਈ ਤੁਸੀਂ ਮੈਨੂੰ ਯਾਦ ਕਰੋ ਤਾਂ
ਤੁਹਾਡੇ ਪਾਪ ਕੱਟ ਜਾਨ। ਤਾਂ ਇਹ ਪੱਕਾ ਯਾਦ ਕਰ ਲੋ ਕਿਓਂਕਿ ਬਾਪ ਪਤਿਤ - ਪਾਵਨ ਹੈ ਨਾ। ਉਹ ਇਹ ਹੀ
ਕਹਿੰਦੇ ਹਨ ਕਿ ਜਦੋਂ ਤੁਸੀਂ ਮੈਨੂੰ ਪਤਿਤ - ਪਾਵਨ ਕਹਿੰਦੇ ਹੋ ਤਾਂ ਤੁਸੀਂ ਤਮੋਪ੍ਰਧਾਨ ਹੋ, ਬਹੁਤ
ਪਤਿਤ ਹੋ, ਹੁਣ ਤੁਸੀਂ ਪਾਵਨ ਬਣੋ।
ਬਾਪ ਆਕੇ ਬੱਚਿਆਂ ਨੂੰ
ਸਮਝਾਉਂਦੇ ਹਨ ਕਿ ਤੁਹਾਡੇ ਹੁਣ ਸੁਖ ਦੇ ਦਿਨ ਆਉਣ ਵਾਲੇ ਹਨ, ਸੁਖ ਦੇ ਦਿਨ ਪੂਰੇ ਹੋਏ ਹਨ, ਪੁਕਾਰਦੇ
ਵੀ ਹੋ - ਹੇ ਦੁੱਖ ਹਰਤਾ, ਸੁਖਦਾਤਾ। ਤਾਂ ਜਾਣਦੇ ਤਾਂ ਹੋ ਨਾ ਕਿ ਬਰੋਬਰ ਸਤਿਯੁਗ ਵਿੱਚ ਸਭ ਸੁਖੀ
ਹੀ ਸੁਖੀ ਹਨ। ਤਾਂ ਬਾਪ ਬੱਚਿਆਂ ਨੂੰ ਕਹਿੰਦੇ ਹਨ ਕਿ ਸਾਰੇ ਸ਼ਾਂਤੀਧਾਮ ਅਤੇ ਸੁਖਧਾਮ ਨੂੰ ਯਾਦ ਕਰਦੇ
ਰਹੋ। ਇਹ ਹੈ ਸੰਗਮਯੁਗ, ਖਵਈਆ ਤੁਹਾਨੂੰ ਪਾਰ ਲੈ ਜਾਂਦੇ ਹਨ। ਬਾਕੀ ਇਸ ਵਿੱਚ ਕੋਈ ਖਵਈਏ ਜਾਂ ਨਈਆ
ਦੀ ਗੱਲ ਹੈ ਨਹੀਂ। ਇਹ ਤਾਂ ਮਹਿਮਾ ਕਰ ਦਿੰਦੇ ਹਨ ਨਈਆ ਨੂੰ ਪਾਰ ਲਗਾਓ। ਹੁਣ ਇੱਕ ਦੀ ਨਈਆ ਤਾਂ
ਪਾਰ ਨਹੀਂ ਲਗਣੀ ਹੈ ਨਾ। ਸਾਰੇ ਦੁਨੀਆਂ ਦੀ ਨਈਆ ਨੂੰ ਪਾਰ ਲਗਾਉਣਾ ਹੈ। ਇਹ ਸਾਰੀ ਦੁਨੀਆਂ ਜਿਵੇਂ
ਇੱਕ ਬਹੁਤ ਵੱਡਾ ਜਹਾਜ ਹੈ ਇਨ੍ਹਾਂ ਨੂੰ ਪਾਰ ਲਗਾਉਂਦੇ ਹਨ। ਤਾਂ ਤੁਸੀਂ ਬੱਚਿਆਂ ਨੂੰ ਬਹੁਤ ਖੁਸ਼ੀ
ਮਨਾਉਣੀ ਚਾਹੀਦੀ ਕਿਓਂਕਿ ਤੁਹਾਡੇ ਲਈ ਹਮੇਸ਼ਾ ਖੁਸ਼ੀ ਹੈ, ਹਮੇਸ਼ਾ ਕ੍ਰਿਸਮਸ ਹਨ। ਜਦੋਂ ਤੋਂ ਤੁਸੀਂ
ਬੱਚਿਆਂ ਨੂੰ ਬਾਪ ਮਿਲਿਆ ਹੈ ਤੁਹਾਡੀ ਕ੍ਰਿਸਮਿਸ ਸਦਾ ਹੈ ਇਸਲਈ ਅਤਿਇੰਦ੍ਰੀ ਸੁਖ ਗਾਇਆ ਹੋਇਆ ਹੈ।
ਵੇਖੋ, ਇਹ ਹਮੇਸ਼ਾ ਖੁਸ਼ ਰਹਿੰਦੇ ਹਨ, ਕਿਓਂ? ਅਰੇ ਬੇਹੱਦ ਦਾ ਬਾਪ ਮਿਲਿਆ ਹੈ! ਉਹ ਸਾਨੂੰ ਪੜ੍ਹਾ ਰਹੇ
ਹਨ। ਤਾਂ ਇਹ ਰੋਜ਼ ਦੀ ਖੁਸ਼ੀ ਹੋਣੀ ਚਾਹੀਦੀ ਨਾ। ਬੇਹੱਦ ਦਾ ਬਾਪ ਪੜ੍ਹਾ ਰਹੇ ਹਨ ਵਾਹ! ਕਦੀ ਕਿਸੇ
ਨੇ ਸੁਣਿਆ? ਗੀਤਾ ਵਿੱਚ ਵੀ ਭਗਵਾਨੁਵਾਚ ਹੈ ਕਿ ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ, ਜਿਵੇਂ ਉਹ
ਲੋਕ ਬੈਰਿਸਟਰੀ ਯੋਗ, ਸਰ੍ਜਨਰੀ ਯੋਗ ਸਿਖਾਉਂਦੇ ਹਨ, ਮੈ ਤੁਸੀਂ ਰੂਹਾਨੀ ਬੱਚਿਆਂ ਨੂੰ ਰਾਜਯੋਗ
ਸਿਖਾਉਂਦਾ ਹਾਂ। ਤੁਸੀਂ ਇੱਥੇ ਆਉਂਦੇ ਹੋ ਤਾਂ ਬਰੋਬਰ ਰਾਜਯੋਗ ਸਿੱਖਣ ਆਉਂਦੇ ਹੋ ਨਾ। ਮੁੰਝਣ ਦੀ
ਤਾਂ ਲੋੜ ਨਹੀਂ। ਤਾਂ ਰਾਜਯੋਗ ਸਿੱਖਕੇ ਪੂਰਾ ਕਰਨਾ ਚਾਹੀਦਾ ਹੈ ਨਾ। ਭਗੰਤੀ ਤਾਂ ਨਹੀਂ ਹੋਣਾ
ਚਾਹੀਦਾ ਹੈ। ਪੜ੍ਹਨਾ ਵੀ ਹੈ ਤਾਂ ਧਾਰਨਾ ਵੀ ਚੰਗੀ ਕਰਨੀ ਹੈ। ਟੀਚਰ ਪੜ੍ਹਾਉਂਦੇ ਹਨ ਧਾਰਨਾ ਕਰਨ
ਦੇ ਲਈ।
ਹਰ ਇੱਕ ਦੀ ਆਪਣੀ - ਆਪਣੀ
ਬੁੱਧੀ ਹੁੰਦੀ ਹੈ - ਕਿਸ ਦੀ ਉੱਤਮ, ਕਿਸ ਦੀ ਮਧਿਅਮ, ਕਿਸ ਦੀ ਕਨਿਸ਼ਟ। ਤਾਂ ਆਪਣੇ ਤੋਂ ਪੁੱਛਣਾ
ਚਾਹੀਦਾ ਕਿ ਮੈ ਉੱਤਮ ਹਾਂ, ਮਧਿਅਮ ਹਾਂ ਜਾਂ ਕਨਿਸ਼ਟ ਹਾਂ? ਆਪਣੇ ਨੂੰ ਆਪ ਹੀ ਪਰਖਣਾ ਚਾਹੀਦਾ ਕਿ
ਮੈਂ ਇਵੇਂ ਦੇ ਉੱਚੇ ਤੇ ਉੱਚਾ ਇਮਤਿਹਾਨ ਪਾਸ ਕਰਕੇ ਉੱਚ ਪਦਵੀ ਪਾਉਣ ਦੇ ਲਾਇਕ ਹਾਂ? ਮੈ ਸਰਵਿਸ
ਕਰਦਾ ਹਾਂ? ਬਾਪ ਕਹਿੰਦੇ ਹਨ - ਬੱਚੇ , ਸਰਵਿਸੇਬਲ ਬਣੋ, ਬਾਬਾ ਨੂੰ ਫਾਲੋ ਕਰੋ ਕਿਓਂਕਿ ਮੈਂ ਵੀ
ਤਾਂ ਸਰਵਿਸ ਕਰਦਾ ਹਾਂ ਨਾ। ਆਇਆ ਹੀ ਹਾਂ ਸਰਵਿਸ ਕਰਨ ਦੇ ਲਈ ਅਤੇ ਰੋਜ਼ - ਰੋਜ਼ ਸਰਵਿਸ ਕਰਦਾ ਹਾਂ
ਕਿਓਂਕਿ ਰਥ ਵੀ ਤਾਂ ਲਿੱਤਾ ਹੈ ਨਾ। ਰਥ ਵੀ ਮਜ਼ਬੂਤ, ਚੰਗੀ ਹੈ ਅਤੇ ਸਰਵਿਸ ਤਾਂ ਇਨ੍ਹਾਂ ਦੀ ਹਮੇਸ਼ਾ
ਹੈ। ਬਾਪਦਾਦਾ ਤਾਂ ਇਨ੍ਹਾਂ ਦੇ ਰਥ ਵਿੱਚ ਹਮੇਸ਼ਾ ਹਨ। ਭਾਵੇਂ ਇਨ੍ਹਾਂ ਦਾ ਸ਼ਰੀਰ ਬਿਮਾਰ ਪੈ ਜਾਏ,
ਮੈ ਤਾਂ ਬੈਠਾ ਹਾਂ ਨਾ। ਤਾਂ ਮੈ ਇਨ੍ਹਾਂ ਦੇ ਅੰਦਰ ਵਿੱਚ ਬੈਠ ਕਰਕੇ ਲਿਖਦਾ ਵੀ ਹਾਂ, ਜੇਕਰ ਇਹ
ਮੁਖ ਤੋਂ ਨਹੀਂ ਵੀ ਬੋਲ ਸਕੇ ਤਾਂ ਮੈ ਲਿਖ ਸਕਦਾ ਹਾਂ। ਮੁਰਲੀ ਨਹੀਂ ਮਿਸ ਹੁੰਦੀ ਹੈ। ਜੱਦ ਤੱਕ
ਬੈਠ ਸਕੇ, ਲਿਖ ਸਕੇ, ਤਾਂ ਮੈ ਮੁਰਲੀ ਵੀ ਵਜਾਉਂਦਾ ਹਾਂ, ਬੱਚਿਆਂ ਨੂੰ ਲਿਖ ਕਰਕੇ ਭੇਜ ਦਿੰਦਾ ਹਾਂ
ਕਿਓਂਕਿ ਸਰਵਿਸਏਬਲ ਹਾਂ ਨਾ। ਤਾਂ ਬਾਪ ਆਕੇ ਸਮਝਾਉਂਦੇ ਹਨ ਕਿ ਤੁਸੀਂ ਆਪਣੇ ਨੂੰ ਆਤਮਾ ਸਮਝ ਕਰਕੇ
ਨਿਸ਼ਚੇਬੁਧੀ ਹੋਕੇ ਸਰਵਿਸ ਵਿੱਚ ਲੱਗ ਜਾਓ। ਬਾਪ ਦੀ ਸਰਵਿਸ, ਓਨ ਗਾਡ ਫਾਦਰਲੀ ਸਰਵਿਸ। ਜਿਵੇਂ ਉਹ
ਲਿਖਦੇ ਹਨ ਓਨ ਹਿਜ਼ ਮੈਜਸਟੀ ਸਰਵਿਸ। ਤਾਂ ਤੁਸੀਂ ਕੀ ਕਹੋਂਗੇ? ਇਹ ਮੈਜਸਟੀ ਤੋਂ ਵੀ ਉੱਚੀ ਸਰਵਿਸ
ਹੈ ਕਿਓਂਕਿ ਮੈਜਸਟੀ (ਮਹਾਰਾਜਾ) ਬਣਾਉਂਦੇ ਹਨ। ਇਹ ਵੀ ਤੁਸੀਂ ਸਮਝ ਸਕਦੇ ਹੋ ਕਿ ਬਰੋਬਰ ਅਸੀਂ
ਵਰਲਡ ਦਾ ਮਾਲਿਕ ਬਣਦੇ ਹਾਂ।
ਤੁਸੀਂ ਬੱਚਿਆਂ ਵਿੱਚ ਜੋ
ਚੰਗੀ ਤਰ੍ਹਾਂ ਪੁਰਸ਼ਾਰਥ ਕਰਦੇ ਹਨ ਉਨ੍ਹਾਂ ਨੂੰ ਹੀ ਮਹਾਵੀਰ ਕਿਹਾ ਜਾਂਦਾ ਹੈ। ਤਾਂ ਇਹ ਜਾਂਚ ਕਰਨੀ
ਹੁੰਦੀ ਹੈ ਕਿ ਕੌਣ ਮਹਾਵੀਰ ਹੈ ਜੋ ਬਾਬਾ ਦੇ ਡਾਇਰੈਕਸ਼ਨ ਤੇ ਚਲਦੇ ਹਨ। ਬਾਪ ਸਮਝਾਉਂਦੇ ਹਨ ਕਿ ਬੱਚੇ
ਆਪਣੇ ਨੂੰ ਆਤਮਾ ਸਮਝੋ, ਭਰਾ - ਭਰਾ ਨੂੰ ਵੇਖੋ। ਬਾਪ ਆਪਣੇ ਨੂੰ ਭਰਾਵਾਂ ਦਾ ਬਾਪ ਸਮਝਦੇ ਹਨ ਅਤੇ
ਭਰਾਵਾਂ ਨੂੰ ਹੀ ਵੇਖਦੇ ਹਨ। ਸਾਰਿਆਂ ਨੂੰ ਤਾਂ ਨਹੀਂ ਵੇਖਣਗੇ। ਇਹ ਤਾਂ ਗਿਆਨ ਹੈ ਕਿ ਸ਼ਰੀਰ ਬਗੈਰ
ਤਾਂ ਕੋਈ ਸੁਣ ਨਾ ਸਕੇ, ਬੋਲ ਨਾ ਸਕੇ। ਤੁਸੀਂ ਤਾਂ ਜਾਣਦੇ ਹੋ ਨਾ ਕਿ ਮੈਂ ਵੀ ਇੱਥੇ ਸ਼ਰੀਰ ਵਿੱਚ
ਆਇਆ ਹਾਂ। ਮੈ ਇਹ ਸ਼ਰੀਰ ਲੋਨ ਲੀਤਾ ਹੋਇਆ ਹੈ। ਸ਼ਰੀਰ ਤਾਂ ਸਭ ਨੂੰ ਹੈ, ਸ਼ਰੀਰ ਦੇ ਨਾਲ ਹੀ ਆਤਮਾ
ਇੱਥੇ ਪੜ੍ਹ ਰਹੀ ਹੈ। ਤਾਂ ਹੁਣ ਆਤਮਾਵਾਂ ਨੂੰ ਸਮਝਣਾ ਚਾਹੀਦਾ ਹੈ ਕਿ ਬਾਬਾ ਸਾਨੂੰ ਪੜ੍ਹਾ ਰਹੇ ਹਨ।
ਬਾਬਾ ਦੀ ਬੈਠਕ ਕਿੱਥੇ ਹੈ? ਅਕਾਲ ਤਖਤ ਤੇ। ਬਾਬਾ ਨੇ ਸਮਝਾਇਆ ਹੈ ਕਿ ਹਰ ਇੱਕ ਆਤਮਾ ਅਕਾਲ ਮੂਰਤ
ਹੈ, ਉਹ ਕਦੀ ਵਿਨਾਸ਼ ਨਹੀਂ ਹੁੰਦੀ ਹੈ, ਕਦੀ ਵੀ ਜਲਦੀ, ਕੱਟਦੀ, ਡੁਬਦੀ ਨਹੀਂ ਹੈ। ਛੋਟੀ - ਵੱਡੀ
ਨਹੀਂ ਹੁੰਦੀ ਹੈ। ਸ਼ਰੀਰ ਛੋਟਾ - ਵੱਡਾ ਹੁੰਦਾ ਹੈ। ਤਾਂ ਦੁਨੀਆਂ ਵਿੱਚ ਜੋ ਵੀ ਮਨੁੱਖ ਮਾਤਰ ਹੈ,
ਉਨ੍ਹਾਂ ਵਿੱਚ ਜੋ ਆਤਮਾਵਾਂ ਹਨ ਉਨ੍ਹਾਂ ਦਾ ਤਖਤ ਇਹ ਭ੍ਰਿਕੁਟੀ ਹੈ। ਸ਼ਰੀਰ ਵੱਖ - ਵੱਖ ਹੈ। ਕਿਸੇ
ਦਾ ਅਕਾਲ ਤਖਤ ਪੁਰਸ਼ ਦਾ, ਕਿਸ ਦਾ ਇਸਤਰੀ ਦਾ, ਕਿਸੇ ਦਾ ਬੱਚੇ ਦਾ। ਤਾਂ ਜਦੋਂ ਵੀ ਕਿਸੇ ਨਾਲ ਗੱਲ
ਕਰੋ ਤਾਂ ਇਹ ਹੀ ਸਮਝੋ ਕਿ ਅਸੀਂ ਆਤਮਾ ਹਾਂ, ਆਪਣੇ ਭਰਾ ਨਾਲ ਗੱਲ ਕਰਦੇ ਹਾਂ। ਬਾਪ ਦਾ ਪੈਗਾਮ
ਦਿੰਦੇ ਹਾਂ ਕਿ ਸ਼ਿਵਬਾਬਾ ਨੂੰ ਯਾਦ ਕਰੋ ਤਾਂ ਇਹ ਜੋ ਜੰਕ ਲੱਗੀ ਹੋਈ ਹੈ ਉਹ ਨਿਕਲ ਜਾਵੇ। ਜਿਵੇਂ
ਸੋਨੇ ਵਿੱਚ ਅਲਾਏ ਪੈਂਦੀ ਹੈ ਤਾਂ ਵੈਲ੍ਯੂ ਘੱਟ ਹੁੰਦੀ ਹੈ ਤਾਂ ਤੁਹਾਡੀ ਵੀ ਵੈਲ੍ਯੂ ਘੱਟ ਹੋ ਗਈ
ਹੈ। ਹੁਣ ਬਿਲਕੁਲ ਹੀ ਵੈਲ੍ਯੂ ਲੈਸ ਹੋ ਗਏ ਹਨ। ਇਸ ਨੂੰ ਦੇਵਾਲਾ ਵੀ ਕਿਹਾ ਜਾਂਦਾ ਹੈ। ਭਾਰਤ ਕਿੰਨਾ
ਧਨਵਾਨ ਸੀ, ਹੁਣ ਕਰਜਾ ਉਠਾਉਂਦੇ ਰਹਿੰਦੇ ਹਨ। ਵਿਨਾਸ਼ ਵਿੱਚ ਤਾਂ ਸਭ ਦਾ ਪੈਸਾ ਖਤਮ ਹੋ ਜਾਵੇਗਾ।
ਦੇਣ ਵਾਲਾ, ਲੈਣ ਵਾਲੇ ਸਾਰੇ ਖਤਮ ਹੋ ਜਾਣਗੇ ਬਾਕੀ ਜੋ ਅਵਿਨਾਸ਼ੀ ਗਿਆਨ ਰਤਨ ਲੈਣ ਵਾਲੇ ਹਨ ਉਹ ਫਿਰ
ਆਕੇ ਆਪਣਾ ਭਾਗ ਲੈਣਗੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬਾਪ ਨੂੰ
ਫਾਲੋ ਕਰ ਬਾਬਾ ਦੇ ਸਮਾਨ ਸਰਵਿਸਏਬਲ ਬਣਨਾ ਹੈ। ਆਪਣੇ ਨੂੰ ਆਪ ਹੀ ਪਰਖਣਾ ਹੈ ਕਿ ਮੈ ਉੱਚ ਤੋਂ ਉੱਚ
ਇਮਤਿਹਾਨ ਪਾਸ ਕਰਕੇ ਉੱਚ ਪਦਵੀ ਪਾਉਣ ਦੇ ਲਾਇਕ ਹਾਂ?।
2. ਬਾਬਾ ਦੇ ਡਾਇਰੈਕਸ਼ਨ
ਤੇ ਚਲਕੇ ਮਹਾਵੀਰ ਬਣਨਾ ਹੈ, ਜਿਵੇਂ ਬਾਬਾ ਆਤਮਾਵਾਂ ਨੂੰ ਵੇਖਦੇ ਹਨ, ਆਤਮਾਵਾਂ ਨੂੰ ਪੜ੍ਹਾਉਂਦੇ
ਹਨ, ਇਵੇਂ ਆਤਮਾ ਭਰਾ - ਭਰਾ ਨੂੰ ਵੇਖ ਕੇ ਗੱਲ ਕਰਨੀ ਹੈ।
ਵਰਦਾਨ:-
ਸ਼ਠਤਾ ਦੇ ਆਧਾਰ ਤੇ ਸਮੀਪਤਾ ਦਵਾਰਾ ਕਲਪ ਦੀ ਸ੍ਰੇਸ਼ਠ ਪ੍ਰਾਲਬਧ ਬਣਾਉਣ ਵਾਲੇ ਵਿਸ਼ੇਸ਼ ਪਾਰਟਧਾਰੀ
ਭਵ।
ਇਸ ਮਰਜੀਵਾ ਜੀਵਨ ਵਿਚ
ਸ੍ਰੇਸ਼ਠਤਾ ਦਾ ਆਧਾਰ ਦੋ ਗੱਲਾਂ ਹਨ - 1. ਸਦਾ ਪਰੋਪਕਾਰੀ ਰਹਿਣਾ 2- ਬਾਲ ਬ੍ਰਹਮਚਾਰੀ ਰਹਿਣਾ। ਜੋ
ਬੱਚੇ ਇਨ੍ਹਾਂ ਦੋਵਾਂ ਗੱਲਾਂ ਵਿਚ ਆਦਿ ਤੋਂ ਅੰਤ ਤੱਕ ਅਖੰਡ ਰਹੇ ਹਨ, ਕਿਸੇ ਵੀ ਤਰ੍ਹਾਂ ਦੀ
ਪਵਿੱਤਰਤਾ ਮਤਲਬ ਸਵੱਛਤਾ ਬਾਰ - ਬਾਰ ਖੰਡਿਤ ਨਹੀਂ ਹੋਈ ਹੈ ਅਤੇ ਵਿਸ਼ਵ ਦੇ ਪ੍ਰਤੀ ਅਤੇ ਬ੍ਰਾਹਮਣ
ਪਰਿਵਾਰ ਦੇ ਪ੍ਰਤੀ ਜੋ ਸਦਾ ਉਪਕਾਰੀ ਹਨ ਅਜਿਹੇ ਵਿਸ਼ੇਸ਼ ਪਾਰਟਧਾਰੀ ਬਾਪਦਾਦਾ ਦੇ ਸਦਾ ਨੇੜੇ
ਰਹਿੰਦੇ ਹਨ ਅਤੇ ਉਨ੍ਹਾਂ ਦੀ ਪ੍ਰਾਲਬਧ ਸਾਰੇ ਕਲਪ ਦੇ ਲਈ ਸ੍ਰੇਸ਼ਠ ਬਣ ਜਾਂਦੀ ਹੈ।
ਸਲੋਗਨ:-
ਸੰਕਲਪ ਵਿਅਰਥ
ਹਨ ਤਾਂ ਦੂਜੇ ਸਭ ਖਜਾਨੇ ਵੀ ਵਿਅਰਥ ਹੋ ਜਾਂਦੇ ਹਨ।
ਅਵਿਅਕਤ ਇਸ਼ਾਰੇ :- ਹੁਣ
ਸੰਪੰਨ ਅਤੇ ਕਰਮਾਤੀਤ ਬਣਨ ਦੀ ਧੁਨ ਲਗਾਓ।
ਕਰਮਾਤੀਤ ਸਥਿਤੀ ਦਾ
ਅਨੁਭਵ ਕਰਨ ਦੇ ਲਈ ਗਿਆਨ ਸੁਣਨ ਅਤੇ ਸੁਣਾਉਣ ਦੇ ਨਾਲ ਹੁਣ ਬ੍ਰਹਮਾ ਬਾਪ ਦੇ ਸਮਾਨ ਨਿਆਰੇ ਅਸ਼ਰਿਰੀ
ਬਣਨ ਦੇ ਅਭਿਆਸ ਤੇ ਖਾਸ ਧਿਆਨ ਦਵੋ। ਜਿਵੇਂ ਬ੍ਰਹਮਾ ਬਾਪ ਨੇ ਸਾਕਾਰ ਜੀਵਨ ਵਿਚ ਕਰਮਾਤੀਤ ਹੋਣ ਤੋਂ
ਪਹਿਲਾਂ ਨਿਆਰੇ ਅਤੇ ਪਿਆਰੇ ਰਹਿਣ ਦੇ ਅਭਿਆਸ ਦਾ ਪ੍ਰਤੱਖ ਅਨੁਭਵ ਕਰਵਾਇਆ। ਸੇਵਾ ਨੂੰ ਜਾਂ ਕਿਸੇ
ਕਰਮ ਨੂੰ ਛੱਡਿਆ ਨਹੀਂ ਲੇਕਿਨ ਨਿਆਰੇ ਹੋਕੇ ਲਾਸ੍ਟ ਦਿਨ ਵੀ ਸੇਵਾ ਸਮਾਪਤ ਕੀਤੀ, ਇਵੇਂ ਫਾਲੋ ਫਾਦਰ
ਕਰੋ।