09.05.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਹਾਨੂੰ
ਨਸ਼ਾ ਰਹਿਣਾ ਚਾਹੀਦਾ ਹੈ ਕਿ ਜਿਸ ਸ਼ਿਵ ਦੀ ਸਾਰੇ ਪੂਜਾ ਕਰਦੇ ਹਨ, ਉਹ ਹੁਣ ਸਾਡਾ ਬਾਪ ਬਣਿਆ ਹੈ, ਅਸੀਂ
ਉਨ੍ਹਾਂ ਦੇ ਸਾਮ੍ਹਣੇ ਬੈਠੇ ਹਾਂ"
ਪ੍ਰਸ਼ਨ:-
ਮਨੁੱਖ ਰੱਬ ਤੋਂ
ਮਾਫ਼ੀ ਕਿਓਂ ਮੰਗਦੇ ਹਨ? ਕੀ ਉਨ੍ਹਾਂ ਨੂੰ ਮਾਫ਼ੀ ਮਿਲਦੀ ਹੈ?
ਉੱਤਰ:-
ਮਨੁੱਖ ਸਮਝਦੇ
ਹਨ ਅਸੀਂ ਜੋ ਪਾਪ ਕਰਮ ਕੀਤੇ ਹਨ ਉਸ ਦੀ ਸਜ਼ਾ ਰੱਬ ਧਰਮਰਾਜ ਤੋਂ ਦਿਲਵਾਉਂਣਗੇ, ਇਸਲਈ ਮਾਫ਼ੀ ਮੰਗਦੇ
ਹਨ। ਪਰ ਉਨ੍ਹਾਂ ਨੂੰ ਆਪਣੇ ਕਰਮਾਂ ਦੀ ਸਜ਼ਾ ਕਰਮਭੋਗ ਦੇ ਰੂਪ ਵਿੱਚ ਭੋਗਣੀ ਹੀ ਪੈਂਦੀ ਹੈ, ਰੱਬ
ਉਨ੍ਹਾਂ ਨੂੰ ਕੋਈ ਦਵਾਈ ਨਹੀਂ ਦਿੰਦੇ। ਗਰਭ ਜੇਲ ਵਿੱਚ ਵੀ ਸਜ਼ਾਵਾਂ ਭੋਗਣੀਆਂ ਹਨ, ਸਾਕ੍ਸ਼ਾਤ੍ਕਾਰ
ਹੁੰਦਾ ਹੈ ਕਿ ਤੁਸੀਂ ਇਹ - ਇਹ ਕੀਤਾ। ਈਸ਼ਵਰੀ ਡਾਇਰੈਕਸ਼ਨ ਤੇ ਨਹੀਂ ਚੱਲੇ ਹੋ ਇਸਲਈ ਇਹ ਸਜ਼ਾ ਹੈ।
ਗੀਤ:-
ਤੂੰ ਰਾਤ ਗਵਾਈ...
ਓਮ ਸ਼ਾਂਤੀ
ਇਹ ਕਿਸਨੇ ਕਿਹਾ? ਰੂਹਾਨੀ ਬਾਪ ਨੇ ਕਿਹਾ। ਉਹ ਹੈ ਉੱਚ ਤੇ ਉੱਚ। ਸਾਰੇ ਮਨੁੱਖਾਂ ਤੋਂ ਵੀ, ਸਾਰੀਆਂ
ਆਤਮਾਵਾਂ ਤੋਂ ਵੀ ਉੱਚ। ਸਭ ਵਿੱਚ ਆਤਮਾ ਹੀ ਹੈ ਨਾ। ਸ਼ਰੀਰ ਤਾਂ ਪਾਰ੍ਟ ਵਜਾਉਣ ਦੇ ਲਈ ਮਿਲਿਆ ਹੈ।
ਹੁਣ ਤੁਸੀਂ ਵੇਖਦੇ ਹੋ ਸੰਨਿਆਸੀਆਂ ਆਦਿ ਦੇ ਸ਼ਰੀਰ ਦਾ ਵੀ ਕਿੰਨਾ ਮਾਨ ਹੁੰਦਾ ਹੈ। ਆਪਣੇ ਗੁਰੂਆਂ
ਆਦਿ ਦੀ ਕਿੰਨੀ ਮਹਿਮਾ ਕਰਦੇ ਹਨ। ਇਹ ਬੇਹੱਦ ਦਾ ਬਾਪ ਤਾਂ ਗੁਪਤ ਹੈ। ਤੁਸੀਂ ਬੱਚੇ ਸਮਝਦੇ ਹੋ
ਸ਼ਿਵਬਾਬਾ ਉੱਚ ਤੇ ਉੱਚ ਹੈ, ਉਨ੍ਹਾਂ ਤੋਂ ਉੱਚ ਕੋਈ ਹੈ ਨਹੀਂ। ਧਰਮਰਾਜ ਵੀ ਉਨ੍ਹਾਂ ਦੇ ਨਾਲ ਹੈ
ਕਿਓਂਕਿ ਭਗਤੀਮਾਰਗ ਵਿੱਚ ਮਾਫ਼ੀ ਮੰਗਦੇ ਹਨ - ਹੇ ਰੱਬ ਮਾਫ਼ ਕਰਨਾ। ਹੁਣ ਰੱਬ ਕੀ ਕਰਨਗੇ! ਇੱਥੇ
ਗਰਵਮੈਂਟ ਤਾਂ ਜੇਲ ਵਿੱਚ ਪਾਏਗੀ। ਉਹ ਧਰਮਰਾਜ ਗਰਭ ਜੇਲ ਵਿੱਚ ਦੰਡ ਦਿੰਦਾ ਹੈ। ਭੋਗਣਾ ਵੀ ਭੋਗਣੀ
ਪੈਂਦੀ ਹੈ, ਜਿਸ ਨੂੰ ਕਰਮਭੋਗ ਕਿਹਾ ਜਾਂਦਾ ਹੈ। ਹੁਣ ਤੁਸੀਂ ਜਾਣਦੇ ਹੋ ਕਰਮਭੋਗ ਕੌਣ ਭੋਗਦੇ ਹਨ?
ਕੀ ਹੁੰਦਾ ਹੈ? ਕਹਿੰਦੇ ਹਨ - ਹੇ ਪ੍ਰਭੂ ਮਾਫ਼ ਕਰੋ। ਦੁੱਖ ਹਰੋ, ਸੁੱਖ ਦੋ। ਹੁਣ ਭਗਵਾਨ ਕੋਈ
ਦਵਾਈ ਕਰਦੇ ਹਨ ਕੀ? ਉਹ ਤਾਂ ਕੁਝ ਕਰ ਨਾ ਸਕੇ। ਤਾਂ ਭਗਵਾਨ ਨੂੰ ਕਿਓਂ ਕਹਿੰਦੇ ਹਨ? ਕਿਓਂਕਿ ਰੱਬ
ਦੇ ਨਾਲ ਫਿਰ ਧਰਮਰਾਜ ਵੀ ਹੈ। ਬੁਰਾ ਕੰਮ ਕਰਨ ਨਾਲ ਜਰੂਰ ਭੋਗਣਾ ਪੈਂਦਾ ਹੈ। ਗਰਭਜੇਲ ਵਿੱਚ ਸਜ਼ਾ
ਵੀ ਮਿਲਦੀ ਹੈ। ਸਾਕ੍ਸ਼ਾਤ੍ਕਾਰ ਸਭ ਹੁੰਦੇ ਹਨ। ਬਗੈਰ ਸਾਕ੍ਸ਼ਾਤ੍ਕਰ ਸਜ਼ਾ ਨਹੀਂ ਮਿਲਦੀ। ਗਰਭ ਜੇਲ
ਵਿੱਚ ਤਾਂ ਕੋਈ ਦਵਾਈ ਆਦਿ ਨਹੀਂ ਹੈ। ਉੱਥੇ ਸਜ਼ਾ ਭੋਗਣੀ ਪੈਂਦੀ ਹੈ। ਜਦੋਂ ਦੁੱਖੀ ਹੁੰਦੇ ਹਨ ਤਾਂ
ਕਹਿੰਦੇ ਹਨ ਰੱਬ ਇਸ ਜੇਲ ਤੋਂ ਕੱਢੋ।
ਹੁਣ ਤੁਸੀਂ ਬੱਚੇ ਕਿਸ
ਦੇ ਸਾਹਮਣੇ ਬੈਠੇ ਹੋ? ਉੱਚ ਤੇ ਉੱਚ ਬਾਪ ਹੈ, ਪਰ ਹੈ ਗੁਪਤ। ਅਤੇ ਸਾਰਿਆਂ ਦੇ ਤਾਂ ਸ਼ਰੀਰ ਵੇਖਣ
ਵਿੱਚ ਆਉਂਦੇ ਹਨ, ਉੱਥੇ ਸ਼ਿਵਬਾਬਾ ਨੂੰ ਤਾਂ ਆਪਣਾ ਹੱਥ - ਪੈਰ ਆਦਿ ਹੈ ਨਹੀਂ। ਫੁੱਲ ਆਦਿ ਵੀ ਕੌਣ
ਲੈਣਗੇ? ਇਨ੍ਹਾਂ ਦੇ ਹੱਥ ਨਾਲ ਹੀ ਲੈਣਾ ਹੋਵੇਗਾ,ਜੇਕਰ ਚਾਹੁਣ ਤਾਂ। ਪਰ ਕਿਸੇ ਤੋਂ ਵੀ ਲੈਂਦੇ ਨਹੀਂ।
ਜਿਵੇਂ ਉਹ ਸ਼ੰਕਰਾਚਾਰਿਆ ਕਹਿੰਦੇ ਹਨ ਸਾਨੂੰ ਕੋਈ ਛੂਏ ਨਹੀਂ। ਤਾਂ ਬਾਪ ਕਹਿੰਦੇ ਹਨ ਅਸੀਂ ਪਤਿਤਾਂ
ਦਾ ਕੁਝ ਵੀ ਕਿਵੇਂ ਲਵਾਂਗੇ। ਸਾਨੂੰ ਫੁਲ ਆਦਿ ਦੀ ਲੋੜ ਨਹੀਂ। ਭਗਤੀ ਮਾਰਗ ਵਿੱਚ ਸੋਮਨਾਥ ਆਦਿ ਦੇ
ਮੰਦਿਰ ਬਣਦੇ ਹਨ, ਫੁਲ ਚੜ੍ਹਾਉਂਦੇ ਹਨ। ਪਰ ਮੈਨੂੰ ਤੇ ਸ਼ਰੀਰ ਹੈ ਨਹੀਂ। ਆਤਮਾ ਨੂੰ ਕੋਈ ਛੁਏਗਾ
ਕਿਵ਼ੇਂ! ਕਹਿੰਦੇ ਹਨ ਮੈਂ ਪਤਿਤਾਂ ਤੋਂ ਫੁੱਲ ਕਿਵ਼ੇਂ ਲਵਾਂ! ਕੋਈ ਹੱਥ ਵੀ ਨਹੀਂ ਲੱਗਾ ਸਕਦੇ।
ਪਤਿਤਾਂ ਨੂੰ ਛੂਣ ਵੀ ਨਹੀ ਦਿੰਦੇ। ਅੱਜ ‘ਬਾਬਾ’ ਕਹਿੰਦੇ ਕਲ ਫਿਰ ਜਾਕੇ ਨਰਕਵਾਸੀ ਬਣਦੇ ਹਨ। ਅਜਿਹੇ
ਨੂੰ ਤਾਂ ਵੇਖੋ ਵੀ ਨਹੀਂ। ਬਾਪ ਕਹਿੰਦੇ ਹਨ - ਮੈ ਤਾਂ ਉੱਚ ਤੇ ਉੱਚ ਹਾਂ। ਇਨ੍ਹਾਂ ਸਭ ਸੰਨਿਆਸੀਆਂ
ਆਦਿ ਦਾ ਡਰਾਮਾ ਅਨੁਸਾਰ ਉੱਧਾਰ ਕਰਨਾ ਹੈ। ਮੈਨੂੰ ਕੋਈ ਜਾਣਦੇ ਹੀ ਨਹੀਂ। ਸ਼ਿਵ ਦੀ ਪੂਜਾ ਕਰਦੇ ਹਨ
ਪਰ ਉਨ੍ਹਾਂ ਨੂੰ ਜਾਣਦੇ ਥੋੜੀ ਹਨ ਕਿ ਇਹ ਗੀਤਾ ਦਾ ਰੱਬ ਹੈ ਅਤੇ ਇੱਥੇ ਆਕੇ ਗਿਆਨ ਦਿੰਦੇ ਹਨ। ਗੀਤਾ
ਵਿਚ ਸ਼੍ਰੀਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਸ਼੍ਰੀਕ੍ਰਿਸ਼ਨ ਨੇ ਗਿਆਨ ਦਿੱਤਾ ਬਾਕੀ ਸ਼ਿਵ ਕੀ ਕਰਦੇ
ਹੋਣਗੇ! ਤਾਂ ਮਨੁੱਖ ਸਮਝਦੇ ਹਨ ਉਹ ਆਉਂਦੇ ਹੀ ਨਹੀਂ। ਅਰੇ, ਪਤਿਤ - ਪਾਵਨ ਸ੍ਰੀਕ੍ਰਿਸ਼ਨ ਨੂੰ ਥੋੜੀ
ਕਹਾਂਗੇ। ਪਤਿਤ - ਪਾਵਨ ਤਾਂ ਮੈਨੂੰ ਕਹਿੰਦੇ ਹਨ ਨਾ। ਤੁਹਾਡੇ ਵਿੱਚ ਵੀ ਕੋਈ ਥੋੜ੍ਹੇ ਹੈ ਜੋ ਇੰਨਾ
ਰਿਗਾਰ੍ਡ ਰੱਖ ਸਕਦੇ ਹਨ। ਰਹਿੰਦੇ ਕਿੰਨਾ ਸਾਧਾਰਨ ਹਨ, ਸਮਝਾਉਂਦੇ ਵੀ ਹਨ- ਮੈਂ ਇਨ੍ਹਾਂ ਸਾਧੂਆਂ
ਆਦਿ ਸਭ ਦਾ ਬਾਪ ਹਾਂ। ਜੋ ਵੀ ਸ਼ੰਕਰਾਚਾਰਿਆ ਆਦਿ ਹਨ, ਇਨ੍ਹਾਂ ਸਭ ਦੀਆਂ ਆਤਮਾਵਾਂ ਦਾ ਮੈਂ ਬਾਪ
ਹਾਂ। ਸ਼ਰੀਰਾਂ ਦੇ ਬਾਪ ਜੋ ਹਨ ਉਹ ਤਾਂ ਹੈ ਹੀ, ਮੈਂ ਹਾਂ ਸਾਰੀਆਂ ਆਤਮਾਵਾਂ ਦਾ ਬਾਪ। ਮੇਰੀ ਸਭ
ਪੂਜਾ ਕਰਦੇ ਹਨ। ਹੁਣ ਉਹ ਇਥੇ ਸਮੁੱਖ ਬੈਠੇ ਹਨ। ਪਰ ਸਾਰੇ ਸਮਝਦੇ ਥੋੜੀ ਹਨ ਕਿ ਕਿਸ ਦੇ ਸਾਹਮਣੇ
ਬੈਠੇ ਹਨ।
ਆਤਮਾਵਾਂ ਜਨਮ -
ਜਨਮਾਂਤ੍ਰ ਤੋਂ ਦੇਹ - ਅਭਿਮਾਨ ਨਾਲ ਹਿਰਿਆਂ ਹੋਈਆਂ ਹਨ ਇਸਲਈ ਬਾਪ ਨੂੰ ਯਾਦ ਨਹੀਂ ਕਰ ਸਕਦੇ। ਦੇਹ
ਨੂੰ ਹੀ ਵਿਖਾਉਂਦੇ ਹਨ। ਦੇਹੀ - ਅਭਿਮਾਨੀ ਹੋਣ ਤਾਂ ਉਸ ਬਾਪ ਨੂੰ ਯਾਦ ਕਰਨ ਅਤੇ ਬਾਪ ਦੀ ਸ਼੍ਰੀਮਤ
ਤੇ ਚੱਲਣ। ਬਾਪ ਕਹਿੰਦੇ ਹਨ ਮੈਨੂੰ ਜਾਨਣ ਦੇ ਲਈ ਸਭ ਪੁਰਸ਼ਾਰਥੀ ਹਨ। ਅੰਤ ਵਿੱਚ ਪੂਰੇ ਦੇਹੀ -
ਅਭਿਮਾਨੀ ਬਣਨ ਵਾਲੇ ਹੀ ਪਾਸ ਹੋਣਗੇ। ਬਾਕੀ ਸਭ ਵਿੱਚ ਜ਼ਰਾ - ਜ਼ਰਾ ਦੇਹ - ਅਭਿਮਾਨ ਰਹੇਗਾ। ਬਾਪ
ਤਾਂ ਹੈ ਗੁਪਤ। ਉਨ੍ਹਾਂ ਨੂੰ ਕੁਝ ਵੀ ਦੇ ਨਹੀਂ ਸਕਦੇ। ਬੱਚੀਆਂ ਸ਼ਿਵ ਦੇ ਮੰਦਿਰ ਵਿੱਚ ਵੀ ਜਾਕੇ
ਸਮਝ ਸਕਦੀਆਂ ਹਨ। ਕੁਮਾਰੀਆਂ ਨੇ ਹੀ ਸ਼ਿਵ ਬਾਬਾ ਦਾ ਪਰਿਚੈ ਦਿੱਤਾ ਹੈ। ਹੈ ਤਾਂ ਕੁਮਾਰ - ਕੁਮਾਰੀਆਂ
ਦੋਨੋਂ ਜਰੂਰ। ਕੁਮਾਰਾਂ ਨੇ ਵੀ ਪਰਿਚੈ ਦਿੱਤਾ ਹੋਵੇਗਾ। ਮਾਤਾਵਾਂ ਨੂੰ ਖਾਸ ਉਠਾਉਂਦੇ ਹਨ। ਕਿਓਂਕਿ
ਉਨ੍ਹਾਂਨੇ ਪੁਰਸ਼ਾਂ ਤੋਂ ਜਾਸਤੀ ਸਰਵਿਸ ਕੀਤੀ ਹੈ। ਤਾਂ ਬੱਚਿਆਂ ਨੂੰ ਸਰਵਿਸ ਦਾ ਸ਼ੋਂਕ ਹੋਣਾ ਚਾਹੀਦਾ
ਹੈ। ਜਿਵੇਂ ਉਸ ਪੜ੍ਹਾਈ ਦਾ ਵੀ ਸ਼ੋਂਕ ਹੁੰਦਾ ਹੈ ਨਾ। ਉਹ ਹੈ ਜਿਸਮਾਨੀ, ਇਹ ਹੈ ਰੂਹਾਨੀ। ਜਿਸਮਾਨੀ
ਪੜ੍ਹਾਈ ਪੜ੍ਹਨਗੇ, ਇਹ ਡਰਿਲ ਆਦਿ ਸਿੱਖਣਗੇ, ਮਿਲੇਗਾ ਕੁਝ ਵੀ ਨਹੀਂ। ਸਮਝੋ, ਹੁਣ ਕਿਸ ਨੂੰ ਬੱਚਾ
ਜੰਮਦਾ ਹੈ ਤਾਂ ਧੂਮਧਾਮ ਨਾਲ ਉਨ੍ਹਾਂ ਦੀ ਛਠੀ ਮਨਾਉਂਦੇ ਹਨ, ਪਰ ਉਹ ਪਾਉਣਗੇ ਕੀ! ਇੰਨਾ ਸਮੇਂ ਹੀ
ਨਹੀਂ ਜੋ ਕੁਝ ਪਾ ਸਕਣ। ਇੱਥੋਂ ਵੀ ਜਾਕੇ ਜਨਮ ਲੈਂਦੇ ਹਨ ਪਰ ਉਹ ਵੀ ਸਮਝਣਗੇ ਤਾਂ ਕੁਝ ਨਹੀਂ। ਇੱਥੇ
ਦਾ ਵਿਛੜਿਆ ਹੋਇਆ ਹੋਵੇਗਾ ਤਾਂ ਜੋ ਸਿੱਖਕੇ ਗਿਆ ਹੋਏਗਾ ਉਸ ਹੀ ਅਨੁਸਾਰ ਛੋਟੇਪਣ ਵਿੱਚ ਹੀ ਸ਼ਿਵਬਾਬਾ
ਨੂੰ ਯਾਦ ਕਰਦਾ ਹੋਵੇਗਾ। ਇਹ ਤਾਂ ਮੰਤਰ ਹੈ ਨਾ। ਛੋਟੇ ਬੱਚਿਆਂ ਨੂੰ ਸਿਖਾਉਣਗੇ, ਉਹ ਬਿੰਦੂ ਆਦਿ
ਤਾਂ ਕੁਝ ਸਮਝਣਗੇ ਨਹੀਂ। ਸਿਰਫ ਸ਼ਿਵਬਾਬਾ - ਸ਼ਿਵਬਾਬਾ ਕਹਿੰਦੇ ਰਹਿਣਗੇ। ਸ਼ਿਵਬਾਬਾ ਨੂੰ ਯਾਦ ਕਰੋ
ਤਾਂ ਸ੍ਵਰਗ ਦਾ ਵਰਸਾ ਪਾਉਣਗੇ। ਇਵੇਂ ਉਨ੍ਹਾਂ ਨੂੰ ਸਮਝਾਉਣਗੇ ਤਾਂ ਉਹ ਵੀ ਸ੍ਵਰਗ ਵਿੱਚ ਆ ਜਾਣਗੇ।
ਪਰ ਉੱਚ ਪਦ ਨਹੀਂ ਪਾ ਸਕਦੇ। ਇਵੇਂ ਬਹੁਤ ਬੱਚੇ ਆਉਂਦੇ ਹਨ, ਸ਼ਿਵਬਾਬਾ - ਸ਼ਿਵਬਾਬਾ ਕਹਿੰਦੇ ਰਹਿੰਦੇ
ਹਨ। ਫਿਰ ਅੰਤ ਮਤਿ ਸੋ ਗਤੀ ਹੋ ਜਾਏਗੀ। ਇਹ ਰਾਜਧਾਨੀ ਸਥਾਪਨ ਹੋ ਰਹੀ ਹੈ। ਹੁਣ ਮਨੁੱਖ ਸ਼ਿਵ ਦੀ
ਪੂਜਾ ਕਰਦੇ ਹਨ, ਪਰ ਜਾਣਦੇ ਥੋੜੀ ਹੀ ਹਨ ਜਿਵੇਂ ਛੋਟਾ ਬੱਚਾ ਸ਼ਿਵ - ਸ਼ਿਵ ਕਹਿੰਦੇ ਹਨ, ਸਮਝਦੇ ਨਹੀਂ।
ਇੱਥੇ ਵੀ ਪੂਜਾ ਕਰਦੇ ਹਨ ਪਰ ਪਹਿਚਾਣ ਕੁਝ ਵੀ ਹੈ ਨਹੀਂ। ਤਾਂ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ,
ਤੁਸੀਂ ਜਿਸ ਦੀ ਪੂਜਾ ਕਰਦੇ ਹੋ ਉਹ ਹੀ ਗਿਆਨ ਦਾ ਸਾਗਰ, ਗੀਤਾ ਦਾ ਰੱਬ ਹੈ। ਉਹ ਸਾਨੂੰ ਪੜ੍ਹਾ ਰਹੇ
ਹਨ। ਇਸ ਦੁਨੀਆਂ ਵਿੱਚ ਹੋਰ ਕੋਈ ਮਨੁੱਖ ਨਹੀਂ ਜੋ ਕਹਿ ਸਕਣ ਕਿ ਸ਼ਿਵਬਾਬਾ ਸਾਨੂੰ ਰਾਜਯੋਗ ਪੜ੍ਹਾ
ਰਹੇ ਹਨ। ਇਹ ਸਿਰ੍ਫ ਤੁਸੀਂ ਜਾਣਦੇ ਹੋ ਸੋ ਵੀ ਭੁੱਲ ਜਾਂਦੇ ਹੋ। ਭਗਵਾਨੁਵਾਚ ਮੈਂ ਤੁਹਾਨੂੰ
ਰਾਜਯੋਗ ਸਿਖਾਉਂਦਾ ਹਾਂ। ਕਿਸ ਨੇ ਕਿਹਾ - ਭਗਵਾਨੁਵਾਚ, ਕਾਮ ਮਹਾਸ਼ਤ੍ਰੁ ਹੈ, ਇਸ ਤੇ ਜਿੱਤ ਪਾਓ।
ਪੁਰਾਣੀ ਦੁਨੀਆਂ ਦਾ ਸੰਨਿਆਸ ਕਰੋ। ਤੁਸੀਂ ਹਠਯੋਗ ਹੱਦ ਦੇ ਸੰਨਿਆਸੀ ਹੋ। ਉਹ ਹੈ ਸ਼ੰਕਰਾਚਾਰਿਆ, ਇਹ
ਹੈ ਸ਼ਿਵਾਚਾਰਿਆ। ਉਹ ਸਾਨੂੰ ਸਿਖਾਉਂਦੇ ਹਨ। ਸ਼੍ਰੀਕ੍ਰਿਸ਼ਨ ਆਚਾਰਿਆ ਨਹੀਂ ਕਹਿ ਸਕਦੇ। ਉਹ ਤਾਂ ਛੋਟਾ
ਬੱਚਾ ਹੈ। ਸਤਿਯੁਗ ਵਿੱਚ ਗਿਆਨ ਦੀ ਲੋੜ ਨਹੀਂ ਰਹਿੰਦੀ ਹੈ।
ਜਿੱਥੇ - ਜਿੱਥੇ ਸ਼ਿਵ ਦੇ
ਮੰਦਿਰ ਹਨ, ਉੱਥੇ ਤੁਸੀਂ ਬੱਚੇ ਬਹੁਤ ਚੰਗੀ ਸੇਵਾ ਕਰ ਸਕਦੇ ਹੋ। ਸ਼ਿਵ ਦੇ ਮੰਦਰਾਂ ਵਿੱਚ ਜਾਓ,
ਮਾਤਾਵਾਂ ਦਾ ਜਾਣਾ ਚੰਗਾ ਹੈ, ਕੰਨਿਆਵਾਂ ਜਾਣ ਤਾਂ ਉਸ ਨਾਲੋਂ ਵੀ ਚੰਗਾ ਹੈ। ਹੁਣ ਤਾਂ ਸਾਨੂੰ ਬਾਬਾ
ਤੋਂ ਰਾਜ - ਭਾਗ ਲੈਣਾ ਹੈ। ਬਾਪ ਸਾਨੂੰ ਪੜ੍ਹਾਉਂਦੇ ਹਨ ਫਿਰ ਅਸੀਂ ਮਹਾਰਾਜਾ - ਮਹਾਰਾਣੀ ਬਣਾਂਗੇ।
ਉੱਚ ਤੇ ਉੱਚ ਬਾਪ ਹੀ ਹੈ, ਅਜਿਹੀ ਸਿੱਖਿਆ ਕੋਈ ਮਨੁੱਖ ਦੇ ਨਾ ਸਕੇ। ਇਹ ਹੈ ਹੀ ਕਲਯੁਗ। ਸਤਿਯੁਗ
ਵਿੱਚ ਸੀ ਇਨ੍ਹਾਂ ਦਾ ਰਾਜ। ਇਹ ਰਾਜਾ - ਰਾਣੀ ਕਿਵੇਂ ਬਣੇ, ਕਿਸਨੇ ਸਿਖਾਇਆ ਰਾਜਯੋਗ, ਜੋ ਸਤਿਯੁਗ
ਦੇ ਮਾਲਿਕ ਬਣੇ? ਜਿਸ ਦੀ ਤੁਸੀਂ ਪੂਜਾ ਕਰਦੇ ਹੋ ਉਹ ਸਾਨੂੰ ਪੜ੍ਹਾਕੇ ਸਤਿਯੁਗ ਦਾ ਮਾਲਿਕ ਬਣਾਉਂਦੇ
ਹਨ। ਬ੍ਰਹਮਾ ਦੁਆਰਾ ਸਥਾਪਨਾ, ਵਿਸ਼ਨੂੰ ਦੁਆਰਾ ਪਾਲਣਾ... ਪਤਿਤ ਪ੍ਰਵ੍ਰਿਤੀ ਮਾਰਗ ਵਾਲੇ ਹੀ ਪਾਵਨ
ਪ੍ਰਵ੍ਰਿਤੀ ਮਾਰਗ ਵਿੱਚ ਜਾਂਦੇ ਹਨ। ਕਹਿੰਦੇ ਵੀ ਹਨ ਬਾਬਾ ਸਾਨੂੰ ਪਤਿਤਾਂ ਨੂੰ ਪਾਵਨ ਬਣਾਓ। ਪਾਵਨ
ਬਣਾ ਕੇ ਇਹ ਦੇਵਤਾ ਬਣਾਓ। ਉਹ ਹੈ ਪ੍ਰਵ੍ਰਿਤੀ ਮਾਰਗ। ਨਿਵ੍ਰਿਤੀ ਮਾਰਗ ਵਾਲਿਆਂ ਦਾ ਗੁਰੂ ਬਣਨਾ ਹੀ
ਨਹੀਂ ਹੈ। ਜੋ ਪਵਿੱਤਰ ਬਣਦੇ ਹਨ ਉਨ੍ਹਾਂ ਦੇ ਗੁਰੂ ਬਣ ਸਕਦੇ ਹਨ। ਇਵੇਂ ਬਹੁਤ ਕੰਪੈਨੀਅਨ ਵੀ ਹੁੰਦੇ
ਹਨ, ਵਿਕਾਰ ਦੇ ਲਈ ਸ਼ਾਦੀ ਨਹੀਂ ਕਰਦੇ ਹਨ। ਤਾਂ ਤੁਸੀਂ ਬੱਚੇ ਇਵੇਂ - ਇਵੇਂ ਸਰਵਿਸ ਕਰ ਸਕਦੇ ਹੋ।
ਅੰਦਰ ਵਿੱਚ ਸ਼ੋਂਕ ਹੋਣਾ ਚਾਹੀਦਾ ਹੈ। ਅਸੀਂ ਬਾਬਾ ਦੇ ਸਪੂਤ ਬੱਚੇ ਬਣ ਕਿਓਂ ਨਾ ਜਾਕੇ ਸਰਵਿਸ
ਕਰਾਂਗੇ। ਪੁਰਾਣੀ ਦੁਨੀਆਂ ਦਾ ਵਿਨਾਸ਼ ਸਾਹਮਣੇ ਖੜਿਆ ਹੈ। ਹੁਣ ਸ਼ਿਵਬਾਬਾ ਕਹਿੰਦੇ ਹਨ ਸ੍ਰੀਕ੍ਰਿਸ਼ਨ
ਤਾਂ ਹੋ ਨਾ ਸਕੇ। ਉਹ ਤਾ ਇੱਕ ਹੀ ਵਾਰ ਸਤਿਯੁਗ ਵਿੱਚ ਹੋਵੇਗਾ। ਦੂਜੇ ਜਨਮ ਵਿਚ ਉਹ ਹੀ ਫੀਚਰਸ ਉਹ
ਹੀ ਨਾਮ ਥੋੜੀ ਹੋਵੇਗਾ। 84 ਜਨਮ ਵਿਚ 84 ਫ਼ੀਚਰਜ। ਸ਼੍ਰੀਕ੍ਰਿਸ਼ਨ ਇਹ ਗਿਆਨ ਕਿਸੇਨੂੰ ਸਿਖਾ ਨਹੀਂ
ਸਕਦਾ। ਉਹ ਸ਼੍ਰੀਕ੍ਰਿਸ਼ਨ ਕਿਵ਼ੇਂ ਇੱਥੇ ਆਉਣਗੇ। ਹੁਣ ਤੁਸੀਂ ਇਹਨਾਂ ਗੱਲਾਂ ਨੂੰ ਸਮਝਦੇ ਹੋ।
ਅੱਧਾਕਲਪ ਚੰਗੇ ਜਨਮ ਹੁੰਦੇ ਹਨ ਫਿਰ ਰਾਵਣ ਰਾਜ ਸ਼ੁਰੂ ਹੁੰਦਾ ਹੈ। ਮਨੁੱਖ ਹੂਬਹੂ ਜਿਵੇਂ ਜਾਨਵਰ
ਮਿਸਲ ਬਣ ਜਾਂਦੇ ਹਨ। ਇੱਕ - ਦੂਜੇ ਨਾਲ ਲੜਦੇ - ਝਗੜਦੇ ਰਹਿੰਦੇ ਹਨ। ਤਾਂ ਰਾਵਣ ਦਾ ਜਨਮ ਹੋਇਆ
ਨਾ। ਬਾਕੀ 84 ਲੱਖ ਜਨਮ ਤਾਂ ਹੈ ਨਹੀਂ। ਇੰਨੀ ਵੈਰਾਇਟੀ ਹੈ। ਜਨਮ ਥੋੜੀ ਇੰਨੇ ਲੈਂਦੇ ਹਨ। ਤਾਂ ਇਹ
ਬਾਪ ਬੈਠ ਸਮਝਾਉਂਦੇ ਹਨ। ਉਹ ਹੈ ਉੱਚ ਤੇ ਉੱਚ ਰੱਬ। ਉਹ ਪੜ੍ਹਾਉਂਦੇ ਹਨ, ਨੈਕਸਟ ਵਿੱਚ ਫਿਰ ਇਹ ਵੀ
ਤਾਂ ਹਨ ਨਾ। ਨਹੀਂ ਪੜ੍ਹਨਗੇ ਤਾਂ ਕਿਸੇ ਦੇ ਕੋਲ ਜਾਕੇ ਦਾਸ - ਦਾਸੀਆਂ ਬਣਨਗੇ। ਕਿ ਸ਼ਿਵਬਾਬਾ ਦੇ
ਕੋਲ ਦਾਸ - ਦਾਸੀ ਬਣਨਗੇ? ਬਾਪ ਤਾਂ ਸਮਝਾਉਂਦੇ ਹਨ ਪੜ੍ਹਦੇ ਨਹੀਂ ਹੋ ਤਾਂ ਜਾਕੇ ਸਤਿਯੁਗ ਵਿੱਚ
ਦਾਸ - ਦਾਸੀਆਂ ਬਣੋਗੇ? ਜੋ ਕੋਈ ਵੀ ਸਰਵਿਸ ਨਹੀਂ ਕਰਦੇ, ਖਾਇਆ - ਪਿਆ ਅਤੇ ਸੋਇਆ ਉਹ ਕੀ ਬਣਨਗੇ!
ਬੁੱਧੀ ਵਿੱਚ ਆਉਂਦਾ ਤੇ ਹੈ ਨਾ ਕਿ ਬਣਾਂਗੇ! ਅਸੀਂ ਤਾਂ ਮਹਾਰਾਜਾ ਬਣਾਂਗੇ। ਸਾਡੇ ਸਾਮ੍ਹਣੇ ਵੀ ਨਹੀਂ
ਆਉਣਗੇ। ਖੁਦ ਵੀ ਸਮਝਦੇ ਹਨ - ਅਜਿਹੇ ਅਸੀਂ ਬਣਾਂਗੇ। ਪਰ ਫਿਰ ਵੀ ਸ਼ਰਮ ਕਿਥੇ ਹੈ। ਅਸੀਂ ਉੱਨਤੀ ਕਰ
ਕੁਝ ਪਾ ਲਈਏ, ਸਮਝਦੇ ਹੀ ਨਹੀਂ। ਤਾਂ ਬਾਬਾ ਕਹਿੰਦੇ ਹਨ ਇਵੇਂ ਨਾ ਸਮਝੋ ਇਹ ਬ੍ਰਹਮਾ ਕਹਿੰਦੇ ਹਨ,
ਸਦਾ ਸ਼ਿਵਬਾਬਾ ਦੇ ਲਈ ਸਮਝੋ। ਸ਼ਿਵਬਾਬਾ ਦਾ ਤਾਂ ਰਿਗਾਰ੍ਡ ਰੱਖਣਾ ਹੈ ਨਾ। ਉਨ੍ਹਾਂ ਦੇ ਨਾਲ ਫਿਰ
ਧਰਮਰਾਜ ਵੀ ਹੈ। ਨਹੀਂ ਤਾਂ ਧਰਮਰਾਜ ਦੇ ਡੰਡੇ ਵੀ ਬਹੁਤ ਖਾਣਗੇ। ਕੁਮਾਰੀਆਂ ਨੂੰ ਤਾਂ ਬਹੁਤ
ਹੁਸ਼ਿਆਰ ਹੋਣਾ ਚਾਹੀਦਾ ਹੈ। ਇਵੇਂ ਥੋੜੀ ਇੱਥੇ ਸੁਣਿਆ, ਬਾਹਰ ਗਏ ਤਾਂ ਖਤਮ। ਭਗਤੀ ਮਾਰਗ ਦੀ ਸਮਗਰੀ
ਹੈ। ਹੁਣ ਬਾਪ ਕਹਿੰਦੇ ਹਨ ਵਿਸ਼ ਛੱਡੋ। ਸਵਰਗਵਾਸੀ ਬਣੋ। ਇਵੇਂ - ਇਵੇਂ ਸਲੋਗਨ ਬਣਾਓ। ਬਹਾਦੁਰ
ਸ਼ੇਰਨੀਆਂ ਬਣੋ। ਬੇਹੱਦ ਦਾ ਬਾਪ ਮਿਲਿਆ ਹੈ ਫਿਰ ਕੀ ਪਰਵਾਹ। ਗਵਰਮੈਂਟ ਧਰਮ ਨੂੰ ਹੀ ਨਹੀਂ ਮੰਨਦੀ
ਹੈ ਤਾਂ ਉਹ ਫਿਰ ਮਨੁੱਖ ਤੋਂ ਦੇਵਤਾ ਬਣਨ ਕਿਵੇਂ ਆਉਣਗੇ। ਉਹ ਕਹਿੰਦੇ ਹਨ ਅਸੀਂ ਕੋਈ ਵੀ ਧਰਮ ਨੂੰ
ਨਹੀਂ ਮੰਨਦੇ ਹਾਂ। ਸਭ ਨੂੰ ਅਸੀਂ ਇੱਕ ਹੀ ਸਮਝਦੇ ਹਾਂ ਫਿਰ ਲੜਦੇ - ਝਗੜਦੇ ਕਿਓਂ ਹੈ? ਝੂਠ ਤਾਂ
ਝੂਠ ਸੱਚ ਦੀ ਰੱਤੀ ਵੀ ਨਹੀਂ ਹੈ। ਪਹਿਲੇ - ਪਹਿਲੇ ਈਸ਼ਵਰ ਸਰਵਵਿਆਪੀ ਤੋਂ ਹੀ ਝੂਠ ਸ਼ੁਰੂ ਹੁੰਦੀ
ਹੈ। ਹਿੰਦੂ ਧਰਮ ਤਾਂ ਕੋਈ ਹੈ ਨਹੀਂ। ਕ੍ਰਿਸ਼ਚਨ ਦਾ ਆਪਣਾ ਧਰਮ ਚੱਲਿਆ ਆਉਂਦਾ ਹੈ। ਉਹ ਆਪਣੇ ਨੂੰ
ਬਦਲਦੇ ਨਹੀਂ ਹਨ। ਇਹ ਇੱਕ ਹੀ ਧਰਮ ਹੈ ਜੋ ਆਪਣੇ ਧਰਮ ਨੂੰ ਬਦਲ ਹਿੰਦੂ ਕਹਿ ਦਿੰਦੇ ਹਨ ਅਤੇ ਫਿਰ
ਨਾਮ ਕਿਵੇਂ - ਕਿਵੇਂ ਰੱਖਦੇ, ਸ਼੍ਰੀ ਸ਼੍ਰੀ ਫਲਾਣਾ…ਹੁਣ ਸ਼੍ਰੀ ਮਤਲਬ ਸ਼੍ਰੇਸ਼ਠ ਹੈ ਕਿੱਥੇ। ਸ਼੍ਰੀਮਤ
ਵੀ ਕਿਸੇ ਦੀ ਨਹੀਂ। ਇਹ ਤਾਂ ਉਨ੍ਹਾਂ ਦੀ ਆਇਰਨ ਏਜਡ ਮਤ ਹੈ। ਉਨ੍ਹਾਂ ਨੂੰ ਸ਼੍ਰੀਮਤ ਕਿਵੇਂ ਕਹਿ
ਸਕਦੇ ਹਨ। ਹੁਣ ਤੁਸੀਂ ਕੁਮਾਰੀਆਂ ਖੜੀ ਹੋ ਜਾਓ ਤਾਂ ਕੋਈ ਨੂੰ ਵੀ ਸਮਝਾ ਸਕਦੀ ਹੋ। ਪਰ ਯੋਗਯੁਕਤ
ਚੰਗੀਆਂ ਹੁਸ਼ਿਆਰ ਬੱਚੀਆਂ ਚਾਹੀਦੀਆਂ ਹਨ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਪਣੀ ਉੱਨਤੀ
ਕਰਨ ਦੇ ਲਈ ਬਾਪ ਦੀ ਸਰਵਿਸ ਵਿਚ ਤੱਤਪਰ ਰਹਿਣਾ ਹੈ। ਸਿਰਫ ਖਾਣਾ, ਪੀਣਾ, ਸੋਣਾ, ਇਹ ਪਦ ਗੁਆਉਣਾ
ਹੈ।
2. ਬਾਪ ਦਾ ਅਤੇ ਪੜ੍ਹਾਈ
ਦਾ ਰਿਗਾਰ੍ਡ ਰੱਖਣਾ ਹੈ। ਦੇਹੀ - ਅਭਿਮਾਨੀ ਬਣਨ ਦਾ ਪੂਰਾ - ਪੂਰਾ ਪੁਰਸ਼ਾਰਥ ਕਰਨਾ ਹੈ। ਬਾਪ ਦੀਆਂ
ਸਿੱਖਿਆਵਾਂ ਨੂੰ ਧਾਰਨ ਕਰ ਸਪੂਤ ਬੱਚਾ ਬਣਨਾ ਹੈ।
ਵਰਦਾਨ:-
ਸੇਵਾ ਕਰਦੇ ਉਪਰਾਮ ਸਥਿਤੀ ਵਿੱਚ ਰਹਿਣ ਵਾਲੇ ਯੋਗਯੁਕਤ, ਯੁਕਤੀਯੁਕਤ ਸੇਵਾਧਾਰੀ ਭਵ
ਜੋ ਯੋਗਯੁਕਤ,
ਯੁਕਤੀਯੁਕਤ ਸੇਵਾਧਾਰੀ ਹਨ ਉਹ ਸੇਵਾ ਕਰਦੇ ਵੀ ਸਦਾ ਉਪਰਾਮ ਰਹਿੰਦੇ ਹਨ। ਇਵੇਂ ਨਹੀਂ ਕਿ ਸੇਵਾ
ਜ਼ਿਆਦਾ ਹੈ ਇਸਲਈ ਅਸ਼ਰੀਰੀ ਨਹੀਂ ਬਣ ਸਕਦੇ। ਪਰ ਯਾਦ ਰਹੇ ਕਿ ਮੇਰੀ ਸੇਵਾ ਨਹੀਂ, ਬਾਪ ਨੇ ਦਿੱਤੀ ਹੈ
ਤਾਂ ਨਿਰਬੰਧਨ ਰਹਿਣਗੇ। ਟ੍ਰਸਟੀ ਹਾਂ, ਬੰਧਨਮੁਕਤ ਹਾਂ ਇਵੇਂ ਦੀ ਪ੍ਰੈਕਟਿਸ ਕਰੋ। ਅਤਿ ਦੇ ਸਮੇਂ
ਅੰਤ ਦੀ ਸਟੇਜ, ਕਰਮਾਤੀਤ ਅਵਸਥਾ ਦਾ ਅਭਿਆਸ ਕਰੋ। ਜਿਵੇਂ ਵਿੱਚ -ਵਿੱਚ ਸੰਕਲਪਾਂ ਦੀ ਟ੍ਰੈਫਿਕ ਨੂੰ
ਕੰਟਰੋਲ ਕਰਦੇ ਹੋ ਇਵੇਂ ਅਤਿ ਦੇ ਸਮੇਂ ਅੰਤ ਦੀ ਸਟੇਜ ਦਾ ਅਨੁਭਵ ਕਰੋ ਉਦੋਂ ਅੰਤ ਦੇ ਸਮੇਂ ਪਾਸ
ਵਿਦ ਆਨਰ ਬਣ ਸਕੋਂਗੇ।
ਸਲੋਗਨ:-
ਸ਼ੁਭ ਭਾਵਨਾ
ਕਾਰਨ ਨੂੰ ਨਿਵਾਰਨ ਵਿੱਚ ਪਰਿਵਰਤਨ ਕਰ ਦਿੰਦੀ ਹੈ।
ਅਵਿਕਅਤ ਇਸ਼ਾਰੇ:-
ਰੂਹਾਨੀ ਰਿਆਲਟੀ ਅਤੇ ਪਿਓਰਟੀ ਦੀ ਪ੍ਰਸਨੇਲਟੀ ਧਾਰਨ ਕਰੋ।
ਪਵਿੱਤਰ ਬ੍ਰਾਹਮਣ ਜੀਵਨ
ਦੇ ਵਿਸ਼ੇਸ਼ ਜਨਮ ਦੀ ਵਿਸ਼ੇਸ਼ਤਾ ਹੈ। ਪਵਿੱਤਰ ਸੰਕਲਪ ਬ੍ਰਾਹਮਣਾਂ ਦੀ ਬੁੱਧੀ ਦਾ ਭੋਜਨ ਹੈ। ਪਵਿੱਤਰ
ਦ੍ਰਿਸ਼ਟੀ ਬ੍ਰਾਹਮਣਾਂ ਦੇ ਅੱਖਾਂ ਦੀ ਰੋਸ਼ਨੀ ਹੈ, ਪਵਿੱਤਰ ਕਰਮ ਬ੍ਰਾਹਮਣ ਜੀਵਨ ਦਾ ਵਿਸ਼ੇਸ਼ ਧੰਧਾ
ਹੈ। ਪਵਿੱਤਰ ਸੰਬੰਧ ਅਤੇ ਸੰਪਰਕ ਬ੍ਰਾਹਮਣ ਜੀਵਨ ਦੀ ਮਰਿਆਦਾ ਹੈ। ਅਜਿਹੀ ਮਹਾਨ ਚੀਜ਼ ਨੂੰ ਅਪਨਾਉਣ
ਵਿੱਚ ਮਿਹਨਤ ਨਹੀਂ ਕਰੋ, ਹਠ ਨਾਲ ਨਹੀਂ ਅਪਣਾਓ। ਇਹ ਪਵਿੱਤਰਤਾ ਤਾਂ ਤੁਹਾਡੇ ਜੀਵਨ ਦਾ ਵਰਦਾਨ ਹੈ।