09.08.26     Avyakt Bapdada     Punjabi Murli     02.03.2011    Om Shanti     Madhuban


“ਮਾਸਟਰ ਸਰਵਸ਼ਕਤੀਮਾਨ ਦੇ ਸਵਮਾਨ ਦੀ ਸੀਟ ਤੇ ਰਹਿ , ਇੱਕ ਦੋ ਨੂੰ ਉਮੰਗ - ਉਤਸਾਹ ਦਵਾਉਂਦੇ , ਸਹਿਯੋਗੀ ਬਣ ਵਿਅਰਥ ਸੰਕਲਪਾਂ ਦੇ ਅੱਕ ਦੇ ਫੁੱਲ ਅਰਪਨ ਕਰ ਨੰਬਰਵਨ ਦਾ ਇਨਾਮ ਲਵੋ”


ਅੱਜ ਤੁਸੀ ਸਭ ਅਤੇ ਨਾਲ ਹੀ ਚਾਰੋ ਪਾਸੇ ਦੇ ਬੱਚੇ ਅੰਮ੍ਰਿਤਵੇਲੇ ਤੋਂ ਲੈਕੇ ਬਹੁਤ ਸਨੇਹ ਭਰੀਆਂ ਮੁਬਾਰਕਾਂ ਆਪਣੇ ਪ੍ਰੇਮ ਅਤੇ ਖੁਸ਼ੀ ਦੀਆਂ ਦੇ ਰਹੇ ਹਨ। ਤਾਂ ਬਾਪ ਵੀ ਤੁਸੀਂ ਸਾਰੇ ਸਿੱਕੀਲਧੇ ਬੱਚਿਆਂ ਨੂੰ ਇਸ ਜਯੰਤੀ ਦੀਆਂ ਮੁਬਾਰਕਾਂ ਦੇਣ ਆਏ ਹਨ। ਇੱਕ - ਇੱਕ ਬੱਚਾ ਬਾਪ ਦੇ ਲਈ ਅਤੀ ਪਿਆਰਾ ਦਿਲ ਦਾ ਦੁਲਾਰਾ ਹੈ। ਤਾਂ ਬਾਪਦਾਦਾ ਆਪਣੀਆਂ ਬਾਹਾਂ ਦੀ ਮਾਲਾ ਨਾਲ ਤੁਹਾਨੂੰ ਸਭ ਨੂੰ ਮੁਬਾਰਕ ਦੇ ਰਹੇ ਹਨ।

ਬਾਪਦਾਦਾ ਵੇਖ ਰਹੇ ਹਨ ਤੁਸੀਂ ਤੇ ਸਾਮ੍ਹਣੇ ਮੁਬਾਰਕ ਦੇ ਵੀ ਰਹੇ ਹੋ ਅਤੇ ਲੈ ਵੀ ਰਹੇ ਹੋ ਲੇਕਿਨ ਚਾਰੋ ਪਾਸੇ ਦੇ ਬੱਚੇ ਕਈ ਜਗਾ ਤੋਂ ਮੁਬਾਰਕ ਦੇ ਰਹੇ ਹਨ ਅਤੇ ਬਾਪ ਵੀ ਦੇਸ਼ ਵਿਦੇਸ਼ ਸਭ ਪਾਸੇ ਦੇ ਬੱਚਿਆਂ ਨੂੰ ਅਤਿ ਸਨੇਹ ਪੂਰਵਕ ਮੁਬਾਰਕਾਂ ਦੇ ਰਹੇ ਹਨ। ਬਾਪਦਾਦਾ ਵੇਖ ਰਹੇ ਹਨ ਹਰ ਬੱਚਾ ਖੁਸ਼ਨੁਮਾ ਸੂਰਤ ਤੋਂ ਪਿਆਰ ਦੇ ਸਾਗਰ ਵਿਚ ਲਹਿਰਾ ਰਹੇ ਹਨ। ਬਾਪ ਨੂੰ ਖੁਸ਼ੀ ਹੈ ਕਿ ਬਾਪ ਇਕੱਲਾ ਨਹੀਂ ਆਉਂਦਾ ਹੈ, ਬੱਚਿਆਂ ਦੇ ਨਾਲ ਹੀ ਆਉਂਦੇ ਹਨ ਕਿਉਂਕਿ ਬਾਪ ਆਉਂਦੇ ਹੀ ਹਨ ਯਗ ਰਚਨ। ਤਾਂ ਯਗ ਵਿਚ ਕੌਣ ਹੁੰਦੇ ਹਨ? ਬ੍ਰਾਹਮਣ, ਇਸਲਈ ਬਾਪ ਇਕੱਲੇ ਨਹੀਂ ਆਉਂਦੇ ਲੇਕਿਨ ਬੱਚਿਆਂ ਦੇ ਨਾਲ ਆਉਂਦੇ ਹਨ ਕਿਉਂਕਿ ਇਹ ਹੀ ਜਯੰਤੀ ਸਭ ਜਯੰਤੀਆਂ ਨਾਲੋ ਵੰਡਰਫੁੱਲ ਹੈ। ਸਾਰੇ ਕਲਪ ਵਿਚ ਇਹ ਇੱਕ ਹੀ ਜਯੰਤੀ ਹੈ ਜੋ ਬਾਪ ਅਤੇ ਬੱਚਿਆਂ ਦਾ ਨਾਲ - ਨਾਲ ਜਨਮ ਹੁੰਦਾ ਹੈ। ਇਸਲਈ ਇਸ ਜਯੰਤੀ ਨੂੰ ਕਿਹਾ ਹੀ ਜਾਂਦਾ ਹੈ ਹੀਰੇ ਸਮਾਨ ਜਯੰਤੀ। ਬਾਪ ਵੀ ਵਿਸ਼ੇਸ਼ ਆਦਿ ਰਤਨ ਬੱਚਿਆਂ ਨੂੰ ਵਿਸ਼ੇਸ਼ ਮੁਬਾਰਕ ਦੇ ਰਹੇ ਹਨ। ਤਾਂ ਅੱਜ ਤੁਸੀ ਸਭ ਮੁਬਾਰਕ ਦੇਣ ਆਏ ਹੋ ਜਾਂ ਲੈਣ ਵੀ ਆਏ ਹੋ! ਬਾਪ ਦਾ ਕਹਿਣਾ ਹੀ ਹੈ ਨਾਲ ਚੱਲਾਂਗੇ, ਨਾਲ ਰਹਾਂਗੇ, ਨਾਲ ਉੱਡਣ ਗੇ, ਨਾਲ ਆ ਆਉਣਗੇ ਅਤੇ ਬ੍ਰਹਮਾ ਬਾਪ ਦੇ ਨਾਲ ਰਾਜ ਕਰਾਂਗੇ। ਨਾਲ ਰਹਿਣ ਦਾ ਵਾਇਦਾ ਹੈ। ਤੁਸੀ ਵੀ ਕੀ ਕਹਿੰਦੇ ਹੋ? ਅਸੀ ਵੀ ਜਿੱਥੇ ਬਾਪ ਉੱਥੇ ਨਾਲ - ਨਾਲ ਰਹਾਂਗੇ। ਇਹ ਹੈ ਬੱਚਿਆਂ ਦਾ ਬਾਪ ਨਾਲ, ਬਾਪ ਦਾ ਬੱਚਿਆਂ ਨਾਲ ਵਾਇਦਾ। ਕਿੱਥੇ ਵੀ ਸ਼ਰੀਰ ਦ੍ਵਾਰਾ ਰਹਿੰਦੇ ਹੋ ਲੇਕਿਨ ਦਿਲ ਵਿਚ ਸਦਾ ਬਾਪ ਨਾਲ ਹੈ ਇਸਲਈ ਬਾਪ ਨੂੰ ਦਿਲਾਰਾਮ ਕਹਿੰਦੇ ਹਨ। ਇੱਥੇ ਯਾਦਗਰ ਵੀ ਦੇਲਵਾੜਾ ਮੰਦਿਰ ਹੈ। ਤਾਂ ਸਭ ਦੇ ਦਿਲ ਵਿਚ ਨਾਲ ਹੀ ਦਿਲਾਰਾਮ ਹੈ ਨਾ! ਅਤੇ ਬਾਪ ਸਦਾ ਬੱਚਿਆਂ ਨੂੰ ਕਹਿੰਦੇ ਹਨ ਕਦੇ ਵੀ ਇਕੱਲੇ ਨਹੀਂ ਬਣਨਾ। ਸਦਾ ਨਾਲ ਹੋ, ਨਾਲ ਰਹਿਣਾ ਹੀ ਹੈ। ਇਕੱਲੇ ਹੀ ਹੋਵੋਗੇ ਤਾਂ ਮਾਇਆ ਚਾਂਸ ਲੈਂਦੀ ਹੈ ਅਤੇ ਨਾਲ ਹੀ ਤਾਂ ਖੁਦ ਲਾਈਟ ਹਾਊਸ ਨਾਲ ਹੈ, ਉਸ ਦੇ ਅੱਗੇ ਮਾਇਆ ਦੂਰ ਤੋਂ ਹੀ ਭਜ ਜਾਂਦੀ ਹੈ, ਨੇੜੇ ਵੀ ਨਹੀਂ ਆ ਸਕਦੀ ਹੈ ਇਸਲਈ ਬੱਚਿਆਂ ਦਾ ਬਾਪ ਨਾਲ, ਬਾਪ ਦਾ ਬੱਚਿਆਂ ਨਾਲ ਸਦਾ ਸਾਥ ਦਾ ਵਾਇਦਾ ਹੈ। ਤੁਹਾਡਾ ਸਭ ਦਾ ਵੀ ਵਾਇਦਾ ਹੈ ਹੈ ਨਾ! ਨਾਲ ਹਾਂ, ਨਾਲ ਰਹਾਂਗੇ। ਚੰਗਾ ਲਗਦਾ ਹੈ ਨਾ ਸਾਥ ਵਿਚ। ਹਾਂ ਭਾਵੇਂ ਹੱਥ ਉਠਾਓ।

ਬਾਪਦਾਦਾ ਨੇ ਵੇਖਿਆ ਹਰ ਬੱਚਾ ਅੰਮਿਤਵੇਲੇ ਬਾਪ ਨਾਲ ਬਹੁਤ ਦਿਲ ਦੀਆਂ ਗੱਲਾਂ ਕਰਦੇ ਹਨ ਅਤੇ ਬਾਪ ਵੀ ਹਰ ਇੱਕ ਬੱਚੇ ਦੇ ਦਿਲ ਦੀਆਂ ਗੱਲਾਂ ਸੁਣ ਕੇ ਸਾਰਿਆਂ ਗੱਲਾਂ ਦਾ ਉੱਤਰ ਵੀ ਦਿੰਦੇ ਹਨ। ਸਭ ਨੂੰ ਇੱਕ ਗੱਲ ਦੀ ਬਹੁਤ ਖੁਸ਼ੀ ਹੈ ਕਿ ਅਸੀਂ ਦਿਲ ਤੋਂ ਕਹਿੰਦੇ ਮੇਰਾ ਬਾਬਾ, ਤਾਂ ਬਾਪ ਹਾਜਿਰ ਹੋ ਜਾਂਦੇ। ਹਜੂਰ ਹਾਜਿਰ ਹੋ ਜਾਂਦੇ। ਇਸ ਵਿਚ ਸਿਰਫ ਦਿਲ ਦੀ ਗੱਲ ਹੈ, ਹੋਰ ਕੁਝ ਕਰਨ ਦੀ ਲੋੜ ਨਹੀਂ, ਦਿਲ ਤੋਂ ਕਿਹਾ ਮੇਰਾ ਬਾਬਾ, ਹਜੂਰ ਹਾਜਿਰ।

ਤਾਂ ਅੱਜ ਚਾਰੋਂ ਪਾਸੇ ਦੇ ਬਾਪ ਦਾਦਾ ਦੇ ਕੰਨਾਂ ਵਿਚ ਮਿੱਠਾ ਗੀਤ ਵਜ ਰਿਹਾ ਸੀ। ਕਿਹੜਾ ਗੀਤ? ਮੇਰਾ ਬਾਬਾ, ਪਿਆਰਾ ਬਾਬਾ, ਮਿੱਠਾ ਬਾਬਾ ਅਤੇ ਬਾਪਦਾਦਾ ਵੀ ਬੱਚਿਆਂ ਦੇ ਸਨੇਹ ਵਿਚ ਸਮਾਏ ਹੋਏ ਹਨ। ਹੁਣ ਬਾਪਦਾਦਾ ਬਾਪ ਦੇ ਸਨੇਹ ਦੇ ਦੀਵਿਯ ਕਰਤਵਿਆ ਨੂੰ ਵੇਖ ਕਹਿੰਦੇ ਕਿ ਤੁਹਾਡੇ ਭਗਤ ਉਹ ਵੀ ਘਟ ਬੁੱਧੀ ਵਾਲੇ ਨਹੀਂ ਹਨ। ਉਨ੍ਹਾਂ ਨੇ ਵੀ ਤੁਹਾਡੇ ਯਾਦਗਰ ਦੀ ਕਾਪੀ ਬਹੁਤ ਚੰਗੀ ਬਣਾਈ ਹੈ। ਦਵਾਪਰ ਵਿਚ ਆਏ, ਪਹਿਲਾ - ਪਹਿਲਾ ਜਨਮ ਉਵੇਂ ਵੀ ਸਤੋਪ੍ਰਧਾਨ ਹੁੰਦਾ ਹੈ ਕਿਉਂਕਿ ਪਰਮਧਾਮ ਤੋਂ ਆਤਮਾ ਆਉਂਦੀ ਹੈ। ਤਾਂ ਭਗਤਾਂ ਦੇ ਵੱਲ ਵੀ ਅੱਜ ਦ੍ਰਿਸ਼ਟੀ ਗਈ। ਤਾਂ ਕਾਪੀ ਬੜੀ ਯੁਕਤੀ ਯੁਕਤ ਕੀਤੀ ਹੈ ਕਿਉਂਕਿ ਤੁਹਾਡੇ ਸ਼ੁਰੂ ਸ਼ੁਰੂ ਵਾਲੇ ਵਿਸ਼ੇਸ਼ ਭਗਤ ਜਿਵੇਂ ਤੁਹਾਡਾ ਪ੍ਰੈਕਟਿਕਲ ਕਰਮ ਹੈ ਉਵੇਂ ਹੀ ਉਨ੍ਹਾਂ ਨੇ ਵੀ ਯਾਦਗਰ ਦੀ ਕਾਪੀ ਚੰਗੀ ਬਣਾਈ ਹੈ ਲੇਕਿਨ ਤੁਹਾਡਾ ਪ੍ਰੈਕਟਿਕਲ ਹੈ ਉਨ੍ਹਾਂ ਦਾ ਯਾਦਗਰ ਹੈ। ਜਿਵੇਂ ਤੁਸੀਂ ਵਰਤ ਲਿਆ, ਕਿਹੜਾ ਵਰਤ ਲਿਆ? ਪਵਿੱਤਰਤਾ ਦਾ। ਤਾਂ ਉਹ ਵੀ ਵਰਤ ਲੈਂਦੇ ਹਨ, ਵਰਤ ਦੀ ਕਾਪੀ ਕੀਤੀ ਹੈ ਲੇਕਿਨ ਤੁਹਾਡਾ ਵਰਤ ਇੱਕ ਜਨਮ ਵਿਚ ਲੈਣ ਨਾਲ ਅਨੇਕ ਜਨਮ ਇਹ ਵਰਤ ਚਲਦਾ ਹੈ। ਇਹ ਇੱਕ ਦਿਨ ਲਈ ਪਵਿੱਤਰ ਵੀ ਰਹਿੰਦੇ ਅਤੇ ਖਾਣ - ਪਾਨ ਵੀ ਸ਼ੁੱਧ ਰੱਖਦੇ ਹਨ। ਤੁਹਾਡਾ 21 ਜਨਮਾਂ ਦਾ ਵਰਤ, ਉਨ੍ਹਾਂ ਦਾ ਅਲਪਕਾਲ ਦੇ ਲਈ ਹੈ। ਇਵੇਂ ਹੀ ਜਾਗਰਣ, ਤੁਸੀਂ ਰੌਸ਼ਨੀ ਵਿਚ ਆਏ ਤਾਂ ਸਾਰੇ ਵਿਸ਼ਵ ਵਿਚੋ ਹਨੇਰਾ ਮਿਟਾਇਆ। ਅੱਧਾਕਲਪ ਹਨੇਰਾ ਆ ਨਹੀਂ ਸਕਦਾ। ਮਨ ਦਾ ਹਨੇਰਾ ਮਿਟਾਇਆ ਅਤੇ ਬਾਹਰ ਪ੍ਰਾਕ੍ਰਿਤੀ ਦਾ ਦੁੱਖ, ਉਹ ਹਨੇਰਾ ਮਿਟਾਇਆ। ਉਹ ਵੀ ਕਾਪੀ ਕੀਤੀ ਹੈ, ਜਾਗਰਣ ਕਰਦੇ ਹਨ। ਹੋਰ ਗੱਲ ਤੁਸੀਂ ਬਾਪ ਦੇ ਉੱਪਰ ਬਲਿਹਾਰ ਗਏ, ਬਲੀ ਚੜ ਗਏ। ਪੂਰੇ ਸਰੰਡਰ ਹੋ ਗਏ ਤਾਂ ਉਨ੍ਹਾਂ ਨੇ ਵੀ ਕਾਪੀ ਕੀਤੀ ਹੈ ਲੇਕਿਨ ਆਪਣੇ ਨੂੰ ਨਹੀਂ ਕਰਦੇ, ਆਪਣੇ ਨੂੰ ਬਲੀ ਨਹੀਂ ਚੜਾਉਂਦੇ ਹਨ, ਕਿਸ ਨੂੰ ਚੜਾਉਂਦੇ ਹਨ? ਜਾਣਦੇ ਹੋ ਨਾ! ਬਕਰੇ ਨੂੰ ਚੜਾਉਂਦੇ ਹਨ। ਬਕਰੇ ਨੂੰ ਕਿਉਂ ਚੜਾਉਂਦੇ ਹਨ। ਬਕਰੇ ਨੂੰ ਕਿਉ ਲੱਭਿਆ ਹੋਰ ਕਿਸੇ ਨੂੰ ਕਿਉਂ ਨਹੀਂ ਲੱਭਿਆ। ਸਭ ਹੱਸ ਰਹੇ ਹਨ , ਜਾਣਦੇ ਹੋ! ਜੋ ਬਾਪ ਬੱਚਿਆਂ ਨੂੰ ਬਾਰ - ਬਾਰ ਇਸ਼ਾਰਾ ਦਿੰਦਾ ਹੈ ਮੈਂਪਨ ਛੱਡ ਨਿਮਿਤਪਨ ਧਾਰਨ ਕਰੋ ਤਾਂ ਉਨ੍ਹਾਂ ਨੇ ਵੀ ਬਕਰੇ ਨੂੰ ਲੱਭਿਆ ਹੈ ਕਿਉਂਕਿ ਇਹ ਵੀ ਮੈਂ - ਮੈਂ ਕਰਦਾ ਹੈ। ਤਾਂ ਭਗਤਾਂ ਦੀ ਬੁੱਧੀ ਕਮਾਲ ਦੀ ਤੇ ਹੈ ਨਾ! ਤੁਹਾਡੇ ਭਗਤ ਹਨ ਨਾ। ਬਾਪ ਦੇ, ਤੁਹਾਡੇ ਭਗਤ ਹਨ। ਇਸਲਈ ਬਾਪ ਤੁਹਾਡੇ ਭਗਤਾਂ ਨੂੰ ਵੀ ਜੋ ਸੱਚੀ ਦਿਲ ਨਾਲ ਭਗਤੀ ਕਰਦੇ ਹਨ, ਉਨ੍ਹਾਂ ਨੂੰ ਕੁਝ ਨਾ ਕੁਝ ਭਗਤੀ ਦਾ ਫਲ ਦੇ ਦਿੰਦੇ ਹਨ। ਉਹ ਵੀ ਸਦਾ ਸੱਚੇ ਅਤੇ ਸਾਤਵਿਕ ਰਹਿੰਦੇ ਹਨ, ਖੁਸ਼ ਰਹਿੰਦੇ ਹਨ। ਦੁੱਖ ਵਿਚ ਦੁੱਖੀ ਨਹੀਂ ਹੁੰਦੇ ਹਨ। ਕਿਉਂਕਿ ਭਗਤੀ ਸੱਚੀ ਦਿਲ ਨਾਲ ਕਰਦੇ ਹਨ। ਤਾਂ ਬਾਪ ਵੀ ਅੱਜਕਲ ਤੁਹਾਨੂੰ ਬੱਚਿਆਂ ਨੂੰ ਇਹ ਹੀ ਇਸ਼ਾਰਾ ਦਿੰਦੇ ਹਨ ਕਿ ਮੈਂਪਨ ਨਹੀਂ ਲਿਆਓ। ਮੈਂ ਜੋ ਕਹਿੰਦਾ ਹਾਂ ਉਹ ਹੀ ਹੋਵੇ। ਮੈਂ ਹੀ ਠੀਕ ਕਹਿੰਦਾ ਹਾਂ ਉਹ ਹੀ ਹੋਣਾ ਚਾਹੀਦਾ ਹੈ। ਇਹ ਮੈਂ ਮੈਂ, ਇੱਕ ਸਧਾਰਨ ਹੈ ਮੈਂ ਸ਼ਰੀਰਧਾਰੀ ਹਾਂ, ਦੇਹਧਾਰੀ ਹਾਂ, ਤਾਂ ਇੱਕ ਹੈ ਸਧਾਰਨ ਮੈਂ ਅਤੇ ਦੂਜੀ ਹੈ ਮਹੀਨ ਮੈਂ, ਉਸ ਵਿੱਚ ਬਾਪ ਦੀ ਦੇਣ ਨੂੰ ਵੀ ਮੈਂ ਕੀਤਾ, ਮੈਂ ਬੋਲਿਆ, ਮੈਂ ਕਰਦਾ ਹਾਂ, ਬਾਪ ਦੀਆਂ ਵਿਸ਼ੇਸ਼ਤਾਵਾਂ ਵਿਚ ਮੈਂਪਨ ਆ ਜਾਂਦਾ ਹੈ। ਗਿਆਨ ਦੀ ਸਮਝ, ਵਿਸ਼ੇਸ਼ਤਾਵਾਂ ਦੀ ਸਮਝ ਉਸ ਵਿੱਚ ਵੀ ਮਹੀਨ ਮੈਂਪਨ ਆ ਜਾਂਦਾ ਹੈ। ਤਾਂ ਬਾਪ ਇਸ਼ਾਰਾ ਦਿੰਦੇ ਰਹਿੰਦੇ ਹਨ ਕਿ ਮੈਂ ਅਤੇ ਮੇਰਾ, ਸਦਾ ਮੇਰਾ ਬਾਬਾ, ਉਸ ਪਾਸੇ ਦਿਲ ਦਾ ਲਗਾਵ ਹੋਵੇ। ਹੱਦ ਦਾ ਮੇਰਾ, ਮੇਰਾ ਨਾਮ, ਮੇਰੀ ਸ਼ਾਨ, ਇਸ ਨੂੰ ਸਮਾਪਤ ਕਰ ਮੈਂ ਬਾਬਾ ਦਾ, ਬਾਬਾ ਮੇਰਾ, ਕਿੰਨੀ ਖੁਸ਼ੀ ਹੁੰਦੀ ਹੈ! ਭਗਵਾਨ ਮੇਰਾ ਹੋ ਗਿਆ ਹੋਰ ਕੀ ਚਾਹੀਦਾ ਹੈ! ਤਾਂ ਇੱਕ ਹੈ ਸਧਾਰਨ ਮੇਰਾ, ਇੱਕ ਹੈ ਮਹੀਨ ਮੇਰਾ ਇਹ ਮਹੀਨ ਮੇਰਾ ਮੈਲਾ ਕਰ ਦਿੰਦਾ ਹੈ ਅਤੇ ਮੇਰਾ ਬਾਬਾ ਮਾਲਾ ਮਾਲ ਕਰ ਦਿੰਦਾ ਹੈ।

ਤਾਂ ਅੱਜ ਬ੍ਰਥ - ਡੇ ਮਨਾਉਣ ਆਏ ਹੋ ਨਾ! ਬਾਪ ਬੱਚਿਆਂ ਦੇ ਬਿਨਾਂ ਕੁਝ ਨਹੀਂ ਕਰਦਾ ਇਸਲਈ ਅੱਜ ਬਾਪ ਬੱਚਿਆਂ ਦੇ ਜਨਮ ਉਤਸਵ ਦੀ ਮੁਬਾਰਕ ਦੇਣ ਆਏ ਹਨ, ਵਾਹ ਮੇਰੇ ਬੱਚੇ ਵਾਹ! ਹੁਣ ਇੱਕ ਗੱਲ ਕਹਾਂ ,ਤਿਆਰ ਹੋ! ਕਹੀਏ? ਕਹਿਣਾ ਪਵੇਗਾ। ਹੱਥ ਉਠਾਓ ਕਰੋਗੇ? ਡਬਲ ਫਾਰਨਰਜ਼ ਕਰੋਗੇ? ਟੀਚਰਜ਼ ਕਰੋਗੇ? ਅੱਛਾ। ਤਾਂ ਅੱਜ ਬਾਪਦਾਦਾ ਜਿਵੇਂ ਯਾਦਗਰ ਵਿਚ ਸ਼ਿਵ ਪਰਮਾਤਮਾ ਦੀ ਯਾਦਗਰ ਵਿਚ ਅੱਕ ਦੇ ਫੁੱਲ ਚੜਾਉਂਦੇ ਹਨ, ਗੁਲਾਬ ਦੇ ਨਹੀਂ, ਅਤੇ ਹੋਰ ਫੁੱਲ ਨਹੀਂ ਚੜਾਉਂਦੇ, ਅੱਕ ਦੇ ਫੁੱਲ ਚੜਾਉਂਦੇ ਹਨ। ਤਾਂ ਅੱਜ ਬਾਪਦਾਦਾ ਤੁਹਾਨੂੰ ਕਿਹੜੀ ਗੱਲ ਅਰਪਣ ਕਰੋ ਹੋਮਵਰਕ ਦੇਣਾ ਚਾਹੁੰਦੇ ਹਨ। ਤਿਆਰ ਹੋ ਨਾ। ਅੱਛਾ।

ਇਹ ਤਾਂ ਬੱਚਿਆਂ ਦਾ ਬਾਪ ਨੂੰ ਬਹੁਤ ਚੰਗਾ ਲਗਦਾ ਹੈ, ਹਾਂ ਜੀ ਸਭ ਕਰਦੇ ਹਨ। ਤਾਂ ਅੱਜ ਬਰਥ ਡੇ ਤੇ ਬਾਪ ਦਾ ਇਹ ਸੰਕਲਪ ਹੈ ਕਿ
ਸਭ ਇੱਕ ਦੂਜੇ ਨੂੰ ਉਮੰਗ - ਉਤਸਾਹ ਦਵਾਉਂਦੇ ਹੋਏ , ਇੱਕ ਦੂਜੇ ਦੇ ਸਹਿਯੋਗੀ ਬਣਦੇ ਹੋਏ ਵਿਅਰਥ ਸੰਕਲਪ ਦਾ ਅੱਕ ਦਾ ਫੁੱਲ ਅਰਪਣ ਕਰੋ। ਵਿਅਰਥ ਸੰਕਲਪ ਨਾ ਕਰਨਾ ਹੈ, ਨਾ ਸੁਣਨਾ ਹੈ ਅਤੇ ਨਾ ਸੰਗ ਵਿਚ ਆਕੇ ਵਿਅਰਥ ਸੰਕਲਪਾਂ ਦੇ ਸੰਗ ਦਾ ਰੰਗ ਲਗਾਉਣਾ ਹੈ ਕਿਉਂਕਿ ਵਿਅਰਥ ਸੰਕਲਪ ਜਿੱਥੇ ਹੋਵੇਗਾ ਉੱਥੇ ਯਾਦ ਦਾ ਸੰਕਲਪ, ਗਿਆਨ ਦੇ ਮਧੁਰ ਬੋਲ, ਜਿਸ ਨੂੰ ਮੁਰਲੀ ਕਹਿੰਦੇ ਹੋ, ਉਹ ਸ਼ੁੱਧ ਸੰਕਲਪ ਸਮ੍ਰਿਤੀ ਵਿਚ ਨਹੀਂ ਰਹਿਣਗੇ। ਭਾਵੇਂ ਮੁਰਲੀ ਸੁਣਦੇ ਵੀ ਹੋ, ਪੜਦੇ ਵੀ ਹੋ ਉਹ ਤਾਂ ਜਰੂਰੀ ਹੈ। ਬ੍ਰਾਹਮਣਾਂ ਦਾ ਨਿਯਮ ਹੈ ਲੇਕਿਨ ਸੁਣਨ ਤੱਕ ਰਹੇਗੀ। ਮਨ ਵਿਚ ਮਨਨ ਨਹੀਂ ਚੱਲੇਗਾ। ਸੋਚਣਗੇ, ਕਹਿਣਗੇ, ਅੱਜ ਦੀ ਮੁਰਲੀ ਬਹੁਤ ਚੰਗੀ ਸੀ। ਸੋਚ ਰਹੀ ਹਾਂ ਕੀ ਸੀ..। ਵਰਦਾਨ ਵੀ ਬਹੁਤ ਵਧੀਆ ਸੀ, ਲੇਕਿਨ ਯਾਦ ਆ ਜਾਵੇਗਾ..। ਵਿਅਰਥ ਸੰਕਲਪ ਮਨ ਬੁੱਧੀ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਾਲੇ ਹਨ। ਪਤਾ ਹੈ ਤੁਹਾਨੂੰ ਕੀ ਕਹਿੰਦੇ ਹਨ, ਬਾਪ ਦੇ ਅੱਗੇ? ਬਾਬਾ ਇੰਟਰਸਟਿਡ ਸਮਾਚਾਰ ਤੇ ਸੁਣਨਾ ਚਾਹੀਦਾ ਹੈ ਨਾ। ਨਾਲੇਜਫੁੱਲ ਬਣਨਾ ਹੁੰਦਾ ਹੈ ਲੇਕਿਨ ਵਿਅਰਥ ਗੱਲਾਂ ਪਦਵੀ ਦੀ ਪ੍ਰਾਪਤੀ ਵਿਚ ਨੁਕਸਾਨ ਕਰ ਦੇਣਗੀਆਂ। ਤਾਂ ਕੀ ਤੁਸੀਂ ਸਭ ਵਿਅਰਥ ਸੰਕਲਪ ਦਾ ਬਾਪ ਨਾਲ ਵਾਇਦਾ ਕਰਦੇ ਹੋ? ਤੁਸੀਂ ਕਹੋਗੇ ਅਸੀਂ ਤੇ ਨਹੀਂ ਚਾਹੁੰਦੇ ਲੇਕਿਨ ਉਹ ਆ ਜਾਂਦੇ ਹਨ। ਚਾਹੁੰਦੇ ਨਹੀਂ ਹੋ ਲੇਕਿਨ ਆ ਜਾਂਦੇ ਹਨ। ਤਾਂ ਬਾਪ ਨੂੰ ਦ੍ਰਿੜ ਸੰਕਲਪ ਨਾਲ ਦੇਣ ਤੇ, ਪਹਿਲੇ ਦੇਣਾ ਆਉਂਦਾ ਹੈ? ਬਾਪ ਨੂੰ ਦੇ ਦਿੱਤਾ। ਦਿੱਤੀ ਹੋਈ ਚੀਜ ਜੇਕਰ ਤੁਹਾਡੇ ਕੋਲ ਵਾਪਿਸ ਵੀ ਆ ਜਾਵੇ ਤਾਂ ਦਿੱਤੀ ਹੋਈ ਚੀਜ ਤੁਸੀਂ ਰੱਖੋਗੇ ਕਿ ਵਾਪਿਸ ਕਰੋਗੇ? ਜੇਕਰ ਦਿੱਤੀ ਹੋਈ ਚੀਜ ਤੁਸੀਂ ਆਪਣੇ ਕੋਲ ਰੱਖਦੇ ਹੋ ਤਾਂ ਤੁਹਾਡਾ ਟਾਈਟਲ ਕੀ ਹੋਵੇਗਾ? ਤਾਂ ਬਾਪ ਨੂੰ ਇੱਕ ਵਾਰੀ ਆਪਣੀ ਰੁਚੀ ਨਾਲ ਦ੍ਰਿੜਤਾ ਨਾਲ ਦੇ ਦੇਵੋ ਅਤੇ ਚੈਕ ਕਰੋ ਬਾਰ - ਬਾਰ ਦਿੱਤੀ ਹੋਈ ਚੀਜ ਸਾਡੇ ਕੋਲ ਵਾਪਿਸ ਤੇ ਨਹੀਂ ਆਈ। ਦੂਜੇ ਦੀ ਚੀਜ ਆਪਣੀ ਬਨਾਉਣਾ, ਉਸ ਨੂੰ ਚੰਗਾ ਨਹੀਂ ਮੰਨਦੇ ਹਨ। ਤਾਂ ਰੋਜ ਆਰਾਮ ਤੋਂ ਪਹਿਲਾਂ, ਆਰਾਮ ਬਾਅਦ ਵਿੱਚ ਕਰਨਾ ਪਹਿਲੇ ਚੈਕ ਕਰਨਾ - ਅੱਜ ਸਾਰੇ ਦਿਨ ਵਿਚ ਕੋਈ ਵੀ ਵਿਅਰਥ ਸੰਕਲਪ ਆਇਆ ਤਾਂ ਨਹੀਂ? ਕੀਤਾ ਤੇ ਨਹੀਂ? ਦਿੱਤੀ ਹੋਈ ਚੀਜ ਵਾਪਿਸ ਤੇ ਨਹੀਂ ਲੈ ਲਈ?

ਤਾਂ ਅੱਜ ਬ੍ਰਥ ਡੇ ਦੀ ਸੌਗ਼ਾਤ ਦੇਣ ਦੀ ਹਿੰਮਤ ਹੈ ਨਾ! ਹੈ ਹਿੰਮਤ? ਹੱਥ ਉਠਾਓ, ਹਿੰਮਤ ਹੈ? ਤਾਂ ਜਿੱਥੇ ਹਿੰਮਤ ਹੈ ਉੱਥੇ ਬਾਪਦਾਦਾ ਵੀ ਤੁਹਾਨੂੰ ਸੌਗ਼ਾਤ ਦੇਵੇਗਾ। ਤੁਸੀਂ ਦਿਲ ਨਾਲ ਕਹਿਣਾ ਮੇਰਾ ਬਾਬਾ, ਦਿਆਲੂ, ਕਿਰਪਾਲੂ ਬਾਬਾ, ਤੁਸੀਂ ਇਹ ਚੀਜ ਲੈ ਲਵੋ। ਜੇਕਰ ਦਿਲ ਨਾਲ ਕਹੋਗੇ ਤਾਂ ਬਾਪਦਾਦਾ ਐਕਸਟ੍ਰਾ ਗਿਫ਼ਟ ਦੇਵੇਗ ਕਿਉਂਕਿ ਹਿੰਮਤ ਤੁਹਾਡੀ, ਐਕਸਟ੍ਰਾ ਮਦਦ ਬਾਪ ਦੇਵੇਗਾ। ਜਿੱਥੇ ਹਿੰਮਤ ਹੈ ਉੱਥੇ ਬਾਪ ਦੀ ਮਦੱਦ ਜਰੂਰ ਹੈ ਹੀ, ਇਹ ਤੇ ਅਨੁਭਵ ਕੀਤਾ ਹੈ ਨਾ ਕਿਉਂਕਿ ਬਾਪਦਾਦਾ ਕਾਫੀ ਸਮੇਂ ਤੋਂ ਸੂਚਨਾ ਦੇ ਰਿਹਾ ਹੈ ਕਿ ਹੁਣ ਤੀਵ੍ਰ ਪੁਰਸ਼ਾਰਥ ਦਾ ਰਸਤਾ ਹੈ ਤਿੰਨ ਬਿੰਦੂ ਲਗਾਉਣਾ। ਬਿੰਦੂ ਹਾਂ, ਬਾਪ ਬਿੰਦੂ ਨੂੰ ਯਾਦ ਕਰਨਾ ਹੈ ਅਤੇ ਬੀਤੀ ਨੂੰ ਬਿੰਦੂ ਲਗਾਉਣਾ ਹੈ ਫੁੱਲਸਟਾਪ ਬਿੰਦੂ ਹੈ, ਜਿਸਨੂੰ ਬਾਪਦਾਦਾ ਕਹਿੰਦੇ ਹਨ ਮਨਨ ਕਰੋ, ਬਿੰਦੂ ਬਣਨਾ ਹੈ ਬਿੰਦੂ ਦੇਖਣਾ ਹੈ ਅਤੇ ਬਿੰਦੂ ਲਗਾਉਣਾ ਹੈ ਇਸਲਈ ਬਿੰਦੂ ਦਾ ਬਹੁਤ ਮਹੱਤਵ ਹੈ। ਅੱਜਕਲ ਦੇ ਜਮਾਨੇ ਵਿੱਚ ਵੀ ਬਿੰਦੂ ਦਾ ਮਹੱਤਵ ਹੈ। ਵੇਖੋ ਪੈਸੇ ਗਿਣਤੀ ਕਰਦੇ ਹੋ ਨਾ। ਅੱਜਕਲ ਸਭ ਦਾ ਪਿਆਰ, ਸਭ ਤੋਂ ਜਿਆਦਾ ਕਿਸ ਨਾਲ ਹੈ? ਪੈਸੇ ਨਾਲ। ਤਾਂ ਪੈਸਾ ਵਦਦਾ ਕਿਵੇਂ ਹੈ? ਬਿੰਦੂ ਲਗਾਉਂਦੇ ਜਾਵੋ, 10 ਨੂੰ ਬਿੰਦੂ ਲਗਾਵੋ 100 ਹੋ ਜਾਵੇਗਾ। ਦੂਜੀ ਬਿੰਦੂ ਲਗਾਵੋ ਤਾਂ 1000 ਹੋ ਜਾਵੇਗਾ। ਤਾਂ ਬਿੰਦੂ ਦਾ ਮਹੱਤਵ ਹੈ ਲੇਕਿਨ ਅਸਲੀ ਬਿੰਦੂ ਕਿਹੜਾ ਹੈ ਉਹ ਭੁੱਲ ਗਏ ਹੋ। ਤਾਂ ਅੱਜ ਬਾਪ ਨੂੰ ਜਨਮ ਦਿਨ ਦੀ ਸੌਗਾਤ ਦਿੱਤੀ? ਦਿੱਤੀ? ਦਿਲ ਨਾਲ ਦੀ? ਕਿਉਂ , ਕੀ, ਤੇ ਨਹੀਂ ਕਰੋਂਗੇ? ਕਿਵੇਂ ਕਰਾਂ, ਕੀ ਕਰਾਂ? ਇਹ ਕੈ - ਕੈ ਦੀ ਭਾਸ਼ਾ ਖਰਾਬ ਹੈ। ਕਿਉਂ ਕਰਾਂ, ਕਿਵੇਂ ਕਰਾਂ, ਕਿਉਂ ਕੀ, ਕੈ - ਕੈ ਨਹੀਂ ਕਰਨਾ। ਤਾਂ ਸੌਗ਼ਾਤ ਦੇਣ ਲਈ ਖੁਸ਼ੀ - ਖੁਸ਼ੀ ਨਾਲ ਹੱਥ ਉਠਾਇਆ ਹੈ ਜਾਂ ਸੰਗਠਨ ਵਿਚ ਮਜਬੂਰੀ ਨਾਲ? ਕਿਉਂਕਿ ਮਜਬੂਰੀ ਨਾਲ ਕਰਨ ਵਾਲੇ ਦਾ ਸਦਾ ਨਹੀਂ ਹੋਵੇਗਾ, ਕਦੇ - ਕਦੇ ਹੋਵੇਗਾ। ਦਿਲ ਨਾਲ ਕਰਨ ਵਾਲਾ ਕਰਨਾ ਹੀ ਹੈ, ਬਣਨਾ ਹੀ ਹੈ। ਸੌਗ਼ਾਤ ਦੇ ਦਿੱਤੀ, ਦੇਣੀ ਹੀ ਹੈ। ਇਵੇਂ ਖੁਸ਼ੀ - ਖੁਸ਼ੀ ਨਾਲ ਸੰਕਲਪ ਕਰੋਂਗੇ ਤਾਂ ਤੁਸੀਂ ਸਰਵਸ਼ਕਤੀਮਾਨ ਬਾਪ ਦੇ ਬੱਚੇ ਮਾਸਟਰ ਸਰਵਸ਼ਕਤੀਮਾਨ ਦੇ ਲਈ ਕੀ ਵੱਡੀ ਗੱਲ ਹੈ! ਸੀਟ ਤੇ ਰਹਿਣਾ, ਮਾਸਟਰ ਸਰਵਸ਼ਕਤੀਮਾਨ ਦੀ ਸੀਟ ਤੇ ਸਦਾ ਸੈੱਟ ਰਹਿਣਾ। ਭੁੱਲਣਾ ਨਹੀਂ। ਸਵਮਾਨ ਹੈ ਨਾ ਇਹ। ਸਵਮਾਨ ਆਪਣਾ ਛੱਡਿਆ ਨਹੀਂ ਜਾਂਦਾ ਹੈ। ਸਵਮਾਨ ਦੇ ਪਿੱਛੇ ਤੇ ਲੜਦੇ ਹਨ। ਤਾਂ ਇਸਲਈ ਅੱਜ ਬਾਪ ਨੂੰ ਪਿਆਰ ਆਇਆ ਕਿ ਛੋਟੀ ਜਿਹੀ ਗੱਲ ਵਿਚ ਆਪਣਾ ਸਵਮਾਨ, ਪਰਮਾਤਮਾ ਦ੍ਵਾਰਾ ਮਿਲਿਆ ਹੋਇਆ ਸਵਮਾਨ, ਲੋਕਾਂ ਦ੍ਵਾਰਾ ਮਿਲਿਆ ਹੋਇਆ ਸਵਮਾਨ, ਉਸ ਵਿੱਚ ਵੀ ਕਿੰਨਾ ਨਸ਼ਾ ਰਹਿੰਦਾ ਹੈ! ਇਹ ਪਰਮਾਤਮਾ ਦ੍ਵਾਰਾ ਸਵਮਾਨ, ਮਿਲਿਆ ਹੈ, ਮਾਸਟਰ ਸਰਵਸ਼ਕਤੀਮਾਨ। ਜੋ ਚਾਉਣ ਉਹ ਕਰ ਸਕਦੇ ਹਨ। ਹੈ ਨਾ ਹੀ ਹਿੰਮਤ? ਕਾਂਧ ਹਿਲਾਓ। ਹੱਥ ਨਹੀਂ ਹਿਲਾਓ। ਹਿੰਮਤ ਹੈ? ਟੀਚਰਜ਼। ਤੁਹਾਨੂੰ ਕਰਨਾ ਪਵੇਗਾ, ਧਿਆਨ ਦੇਣਾ ਪਵੇਗਾ। ਤੁਸੀਂ ਕਰੋਗੇ ਅਤੇ ਅਟੈਂਸ਼ਨ ਦਵਾਕੇ ਕਰਾਓਗੇ। ਨਿਮਿਤ ਹੋ ਨਾ। ਫਿਰ ਵੇਖਾਂਗੇ ਕਿਹੜਾ ਕਲਾਸ, ਕਿਸ ਦਾ ਕਲਾਸ ਨੰਬਰ ਲੈਂਦਾ ਹੈ? ਫਿਰ ਅੱਛਾ ਇਨਾਮ ਦਵਾਂਗੇ। ਕਿਹੜਾ ਇਨਾਮ ਦਵਾਂਗੇ ਉਹ ਨਹੀਂ ਦੱਸਦੇ ਹਾਂ। ਵਧੀਆ ਇਨਾਮ ਦਵਾਂਗੇ। ਕਲਾਸ ਦਾ ਕਲਾਸ ਕੋਸ਼ਿਸ਼ ਕਰਨਾ। ਇਵੇਂ ਨਹੀਂ ਇੱਕ ਨੇ ਕਿਹਾ, ਨਹੀਂ, ਮਿਜੋਰਟੀ ਕਰਨ।

ਤਾਂ ਅੱਜ ਬਾਪਦਾਦਾ ਨੂੰ ਇੱਕ - ਇੱਕ ਬੱਚੇ ਦੇ ਪ੍ਰਤੀ ਪਿਆਰ ਆ ਰਿਹਾ ਹੈ ਕਿ ਨੰਬਰਵਨ ਵਿਚ ਆਉਣ। ਦੋ ਵਿਚ ਵੀ ਨਹੀਂ। ਪਹਿਲੀ ਰਾਜਗੱਦੀ ਤੇ ਨਹੀਂ ਬੈਠੋਗੇ ਲੇਕਿਨ ਪਹਿਲੀ ਰਾਜਧਾਨੀ, ਪਹਿਲੇ ਰਾਜ ਘਰਾਣੇ ਦੇ ਸੰਬੰਧ ਵਿੱਚ ਆਉਣ। ਦੋ ਨੰਬਰ ਤੇ ਹੋ ਗਏ ਲੇਕਿਨ ਰਾਜ ਕਰਨਾ ਹੈ, ਰਾਜ ਅਧਿਕਾਰੀ ਬਣਨਾ ਹੈ ਤਾਂ ਪਹਿਲੇ ਰਾਜ ਵਿਚ ਆਉਣ। ਤਾਂ ਬਾਪਦਾਦਾ ਦਾ ਇਹ ਹੀ ਬੱਚਿਆਂ ਨਾਲ ਪਿਆਰ ਹੈ ਕਿ ਇੱਕ - ਇੱਕ ਬੱਚਾ ਕੋਈ ਨਾ ਕੋਈ ਵਿਸ਼ੇਸ਼ਤਾ ਵਿਚ ਨੰਬਰਵਨ ਆਵੇ। ਨੰਬਰਵਾਰ ਨਹੀਂ, ਨੰਬਰਵਨ। ਹੈ ਉਮੰਗ? ਨੰਬਰਵਨ ਵਿਚ ਆਉਣਾ ਹੈ ਕਿ ਜੋ ਮਿਲੇ ਸੋ ਚੰਗਾ? ਚੰਗਾ, ਅੱਛਾ ਨਹੀਂ ਕਰਨਾ। ਬਾਪ ਦੀ ਆਸ਼ਾ ਹੈ ਇੱਕ - ਇੱਕ ਬੱਚਾ ਕੋਈ ਨਾ ਕੋਈ ਕਮਾਲ ਵਿਚ ਨੰਬਰਵਨ ਆਵੇ। ਚਾਰ ਸਬਜੈਕਟ ਹਨ, ਕੋਈ ਨਾ ਕੋਈ ਸਬਜੈਕਟ ਵਿਚ ਨੰਬਰਵਨ ਬਣਨਾ ਹੀ ਹੈ। ਬਣਨਾ ਹੀ ਹੈ। ਇਹ ਅੰਡਰਲਾਈਨ ਕਰੋ। ਚਲੋ ਜਿਆਦਾ ਮੇਹਨਤ ਨਹੀਂ ਦਿੰਦੇ, ਕਿਸੇ ਨਾ ਕਿਸੇ ਸਬਜੈਕਟ ਵਿਚ ਨੰਬਰਵਨ। ਇਹ ਤਾਂ ਸਹਿਜ ਹੈ ਨਾ। ਬਾਕੀ ਅੱਜ ਦੇ ਦਿਨ ਅੰਮ੍ਰਿਤਵੇਲੇ ਇੱਕ - ਇੱਕ ਬੱਚਾ ਜੋ ਵੀ ਮਿਲਣ ਮਨਾ ਰਹੇ ਸਨ, ਬੜਾ ਖੁਸ਼ਨੁਮਾ, ਖੁਸ਼ੀ ਵਿੱਚ ਹੱਸਦਾ ਹੋਇਆ, ਖੁਸ਼ਨੁਮਾ ਚੇਹਰਾ ਵਿਖਾਈ ਦੇ ਰਿਹਾ ਸੀ। ਅਤੇ ਬਾਪ ਨੇ ਵੀ ਹਰ ਬੱਚੇ ਨੂੰ ਸਦਾ ਉੱਡਦੀ ਕਲਾ ਦਾ ਵਰਦਾਨ ਦਿੱਤਾ। ਚਲਦੀ ਕਲਾ ਨਹੀਂ, ਉੱਡਦੀ ਕਲਾ। ਤਾਂ ਬਾਪਦਾਦਾ ਦਾ ਅੱਜ ਇਹ ਵਰਦਾਨ ਯਾਦ ਰੱਖਣਾ। ਬਾਪਦਾਦਾ ਨੇ ਤੁਹਾਡੇ ਅਤੇ ਆਪਣੇ ਜਯੰਤੀ ਤੇ ਕੀ ਵਰਦਾਨ ਦਿੱਤਾ? ਉੱਡਦੀ ਕਲਾ ਭਵ। ਤੁਸੀਂ ਵੀ ਸਾਰਾ ਦਿਨ ਸ਼ਿਵਰਾਤਰੀ ਉਤਸਵ ਦਿਲ ਵਿਚ ਮਨਾਇਆ ਹੈ ਨਾ। ਤਾਂ ਸਾਰੇ ਚੰਗੇ ਹਨ, ਚੰਗੇ ਰਹਿਣਗੇ, ਚੰਗਾ।

ਚਾਰੋਂ ਪਾਸੇ ਦੇ ਚਾਹੇ ਸਾਮ੍ਹਣੇ ਬੈਠੇ ਹਨ ਭਾਵੇਂ ਆਪਣੀ - ਆਪਣੀ ਜਗ੍ਹਾ ਤੇ ਬੈਠ ਮਨਾ ਰਹੇ ਹਨ, ਸਭ ਨੂੰ ਬਾਪਦਾਦਾ ਵੀ ਵੇਖ ਖੁਸ਼ ਹੋ ਰਹੇ ਹਨ ਅਤੇ ਬੱਚੇ ਵੀ ਬਾਪ ਦਾ ਮਿਲਣ ਵੇਖ ਖੁਸ਼ ਹੋ ਰਹੇ ਹਨ। ਲੇਕਿਨ ਅੱਜ ਦਾ ਸੰਕਲਪ ਰੱਖਣਾ ਸਦਾ ਖੁਸ਼। ਕਦੇ - ਕਦੇ ਵਾਲਾ ਨਹੀਂ, ਸਦਾ ਖੁਸ਼। ਕੋਈ ਵੀ ਵੇਖੇ, ਤੁਹਾਡੇ ਚੇਹਰੇ ਨੂੰ ਵੇਖ ਸੋਚੇ ਕਿ ਇਹ ਬਹੁਤ ਭਾਗਵਾਨ ਆਤਮਾ ਵਿਖਾਈ ਦਿੰਦੀ ਹੈ। ਤੁਹਾਡਾ ਭਾਗ ਅਤੇ ਚਲਣ ਅਤੇ ਚਿਹਰੇ ਤੋਂ ਵਿਖਾਈ ਦੇਵੇ। ਇਵੇਂ

ਨਹੀਂ ਸਿਰਫ ਮਨ ਵਿਚ ਬਹੁਤ ਹੈ, ਨਹੀਂ। ਤੁਹਾਡਾ ਭਾਗਵਾਨ ਚੇਹਰਾ ਖੁਸ਼ਨੁਮਾ ਚੇਹਰਾ ਹੋਰਾਂ ਨੂੰ ਪ੍ਰੀਚੈ ਕਰਵਾਏਗਾ। ਚੇਹਰਾ ਬੋਲੇਗਾ ਕੁਝ ਹੈ। ਤੁਹਾਡਾ ਚੇਹਰਾ ਸਰਵਿਸ ਕਰੇ। ਬਾਪ ਤੱਕ ਲਿਆਵੇ। ਖੁਸ਼ਨੁਮਾ ਰਹਿਣਾ, ਇਹ ਵੀ ਸੇਵਾ ਦਾ ਸਾਧਨ ਹੈ। ਤਾਂ ਚਾਰੋਂ ਪਾਸੇ ਦੇ ਬੱਚਿਆਂ ਨੂੰ ਤੁਹਾਡੇ ਵੀ ਬਰਥ ਡੇ ਦੀ ਪਦਮਗੁਣਾਂ ਮੁਬਾਰਕ ਹੋਵੇ, ਮੁਬਾਰਕ ਹੋਵੇ, ਮੁਬਾਰਕ ਹੋਵੇ। ਅੱਛਾ।

ਵਰਦਾਨ:-
ਸੰਸ਼ੇ ਦੇ ਸੰਕਲਪਾਂ ਨੂੰ ਖਤਮ ਕਰਕੇ ਮਾਇਆਜਿੱਤ ਬਣਨ ਵਾਲੇ ਵਿਜੇਈ ਰਤਨ ਭਵ।

ਕਦੇ ਵੀ ਪਹਿਲੇ ਤੋਂ ਇਹ ਸੰਸ਼ੇ ਦਾ ਸੰਕਲਪ ਪੈਦਾ ਨਾਂ ਹੋਵੇ ਕਿ ਪਤਾ ਨਹੀਂ ਅਸੀਂ ਫੇਲ੍ਹ ਹੋ ਜਾਈਏ, ਸੰਸ਼ੇਬੁੱਧੀ ਹੋਣ ਨਾਲ ਹੀ ਹਾਰ ਹੁੰਦੀ ਹੈ ਇਸਲਈ ਸਦਾ ਇਹ ਹੀ ਸੰਕਲਪ ਹੋਵੇ ਕਿ ਅਸੀਂ ਵਿਜੇ ਪ੍ਰਾਪਤ ਕਰਕੇ ਹੀ ਵਿਖਾਵਾਂਗੇ। ਵਿਜੇ ਤੇ ਸਾਡਾ ਜਨਮਸਿੱਧ ਅਧਿਕਾਰ ਹੈ, ਅਜਿਹੇ ਅਧਿਕਾਰੀ ਬਣਕੇ ਕਰਮ ਕਰਨ ਨਾਲ ਵਿਜੇ ਮਤਲਬ ਸਫਲਤਾ ਦਾ ਅਧਿਕਾਰ ਜਰੂਰ ਪ੍ਰਾਪਤ ਹੁੰਦਾ ਹੈ, ਇਸੇ ਨਾਲ ਵਿਜੇਈ ਰਤਨ ਬਣ ਜਾਵੋਗੇ ਇਸਲਈ ਮਾਸਟਰ ਨਾਲੇਜ਼ਫੁੱਲ ਦੇ ਮੁੱਖ ਤੋਂ ਨਾ ਮਲੂਮ ਸ਼ਬਦ ਕਦੇ ਨਹੀਂ ਨਿਕਲਣਾ ਚਾਹੀਦਾ।

ਸਲੋਗਨ:-
ਰਹਿਮ ਦੀ ਭਾਵਨਾ ਸਹਿਜ ਹੀ ਨਿਮਿਤ ਭਾਵ ਇਮਰਜ਼ ਕਰ ਦਿੰਦੀ ਹੈ।

ਇਹ ਅਵਿਅਕਤ ਇਸ਼ਾਰੇ - ਅਪਵਿੱਤਰਤਾ ਦੇ ਬੀਜ ਨੂੰ ਵੀ ਸਮਾਪਤ ਕਰ ਸੰਪੂਰਨ ਸਵੱਛ (ਪਵਿੱਤਰ) ਬਣੋ। ਜਿਵੇਂ ਛੂਈਮੁਈ ਦਾ ਪੌਦਾ ਜਰਾ ਵੀ ਹੱਥ ਲਗਾਉਣ ਤੇ ਸ਼ਕਤੀਹੀਨ ਹੋ ਜਾਂਦਾ ਹੈ, ਉਸ ਵਿੱਚ ਟਾਇਮ ਨਹੀਂ ਲਗਦਾ। ਇਵੇਂ ਤੁਸੀ ਇੱਕ ਸੈਕਿੰਡ ਦੇ ਸ਼ੁੱਧ ਸੰਕਲਪ ਦੀ ਸ਼ਕਤੀ ਤੋਂ ਮਾਇਆ ਨੂੰ ਛੂਈਮੁਈ ਮੁਆਫਿਕ ਮੂਰਛਿਤ ਕਰ ਦਵੋ। ਆਪਣਾ ਨਿੱਜੀ - ਸਵਰੂਪ, ਵਰਦਾਨੀ - ਸਵਰੂਪ, ਸਦਾ ਹੀ ਸਮ੍ਰਿਤੀ ਵਿਚ ਰਹੇ ਤਾਂ ਅਪਵਿੱਤਰਤਾ ਅਤੇ ਵਿਸਮ੍ਰਿਤੀ ਦਾ ਨਾਮੋਨਿਸ਼ਾਨ ਵੀ ਨਾ ਰਹੇ।