09.09.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਯੋਗਬਲ
ਨਾਲ ਹੀ ਤੁਹਾਨੂੰ ਆਪਣੇ ਵਿਕਰਮਾ ਤੇ ਜਿੱਤ ਪਾਕੇ ਵਿਕਰਮਾਜਿੱਤ ਬਣਨਾ ਹੈ”
ਪ੍ਰਸ਼ਨ:-
ਕਿਹੜਾ ਖਿਆਲ
ਪੁਰਸ਼ਾਰਥੀ ਬੱਚਿਆਂ ਨੂੰ ਵੀ ਪੁਰਸ਼ਾਰਥ ਹੀਣ ਬਣਾ ਦਿੰਦਾ ਹੈ?
ਉੱਤਰ:-
ਜੇਕਰ ਕਿਸੀ
ਪੁਰਸ਼ਾਰਥੀ ਨੂੰ ਇਹ ਖਿਆਲ ਆਇਆ ਹਾਲੇ ਤਾਂ ਬਹੁਤ ਸਮੇਂ ਪਿਆ ਹੈ, ਪਿੱਛੇ ਗੈਲਪ ਕਰ ਲਵਾਂਗੇ। ਪਰ ਬਾਪ
ਸਮਝਾਉਂਦੇ ਹਨ ਬੱਚੇ ਮੌਤ ਦਾ ਸਮਾਂ ਨਿਸ਼ਚਿਤ ਥੋੜੀ ਹੈ, ਕਲ - ਕਲ ਕਰਦੇ ਮਰ ਜਾਓਗੇ ਤਾਂ ਕਮਾਈ ਕੀ
ਹੋਵੇਗੀ ਇਸਲਈ ਜਿਨਾਂ ਹੋ ਸਕੇ ਸ਼੍ਰੀਮਤ ਤੇ ਆਪਣਾ ਅਤੇ ਦੂਸਰਿਆਂ ਦਾ ਕਲਿਆਣ ਕਰਦੇ ਰਹੋ। ਸਮੇਂ ਦਾ
ਸੋਚ ਕੇ ਪੁਰਸ਼ਾਰਥ ਹੀਣ ਨਾ ਬਣ ਜਾਓ।
ਗੀਤ:-
ਓਮ ਨਮੋਂ ਸ਼ਿਵਾਏ…
ਓਮ ਸ਼ਾਂਤੀ
ਇਹ ਤਾਂ ਬੱਚਿਆਂ ਨੂੰ ਸਮਝਾਇਆ ਗਿਆ ਹੈ ਕਿ ਨਿਰਾਕਾਰ, ਸਾਕਾਰ ਬਿਗਰ ਕੋਈ ਕਰਮ ਨਹੀਂ ਕਰ ਸਕਦੇ।
ਪਾਰ੍ਟ ਵਜਾ ਨਹੀਂ ਸਕਦੇ। ਰੂਹਾਨੀ ਬਾਪ ਆਕੇ ਬ੍ਰਹਮਾ ਦਵਾਰਾ ਬੱਚਿਆਂ ਨੂੰ ਸਮਝਾਉਂਦੇ ਹਨ। ਯੋਗਬਲ
ਨਾਲ ਸਤੋਪ੍ਰਧਾਨ ਬਣਨਾ ਹੈ ਅਤੇ ਵਿਸ਼ਵ ਦਾ ਮਾਲਿਕ ਬਣਨਾ ਹੈ। ਇਹ ਬੱਚਿਆਂ ਦੀ ਬੁੱਧੀ ਵਿੱਚ ਹੈ ਕਿ
ਕਲਪ - ਕਲਪ ਬਾਪ ਆ ਕੇ ਰਾਜਯੋਗ ਸਿਖਾਉਂਦੇ ਹਨ - ਬ੍ਰਹਮਾ ਦਵਾਰਾ। ਅਤੇ ਆਦਿ ਸਨਾਤਨ ਦੇਵੀ - ਦੇਵਤਾ
ਧਰਮ ਦੀ ਸਥਾਪਨਾ ਕਰਦੇ ਹਨ ਮਤਲਬ ਮਨੁੱਖ ਤੋਂ ਦੇਵਤਾ ਬਣਾਉਂਦੇ ਹਨ। ਮਨੁੱਖ ਜੋ ਦੇਵੀ - ਦੇਵਤਾ ਸਨ,
ਪਾਵਨ ਸਨ ਸੋ ਹੁਣ ਬਦਲ 84 ਜਨਮਾਂ ਦੇ ਬਾਅਦ ਪਤਿਤ ਬਣ ਗਏ ਹਨ, ਭਾਰਤ ਜਦ ਪਾਰਸਪੁਰੀ ਸੀ ਤਾਂ
ਪਵਿਤ੍ਰਤਾ ਸੁਖ - ਸ਼ਾਂਤੀ ਸਭ ਸੀ। ਇਹ 5 ਹਜ਼ਾਰ ਵਰ੍ਹੇ ਦੀ ਗੱਲ ਹੈ। ਤਿਥੀ ਤਾਰੀਖ਼ ਸਹਿਤ ਬਾਪ ਸਾਰਾ
ਹਿਸਾਬ - ਕਿਤਾਬ ਸਮਝਾਉਂਦੇ ਹਨ। ਇਨ੍ਹਾਂ ਤੋਂ ਉੱਚ ਤਾਂ ਕੋਈ ਹੈ ਨਹੀਂ। ਸ੍ਰਿਸ਼ਟੀ ਦਾ ਝਾੜ ਜਿਸਨੂੰ
ਕਲਪ ਬ੍ਰਿਖ ਕਹਿੰਦੇ ਹਨ, ਉਸਦੇ ਆਦਿ - ਮੱਧ - ਅੰਤ ਦਾ ਰਾਜ਼ ਵੀ ਬਾਪ ਹੀ ਬੈਠ ਸਮਝਾਉਂਦੇ ਹਨ। ਭਾਰਤ
ਦਾ ਜੋ ਦੇਵੀ - ਦੇਵਤਾ ਧਰਮ ਸੀ, ਉਹ ਹੁਣ ਪ੍ਰਾਯ ਲੋਪ ਹੋ ਗਿਆ ਹੈ। ਸਿਰਫ਼ ਚਿੱਤਰ ਜਰੂਰ ਹਨ।
ਭਾਰਤਵਾਸੀ ਜਾਣਦੇ ਹਨ ਕਿ ਸਤਿਯੁਗ ਵਿੱਚ ਲੱਛਮੀ - ਨਾਰਾਇਣ ਦਾ ਰਾਜ ਸੀ। ਭਾਵੇਂ ਸ਼ਾਸ਼ਤਰਾਂ ਵਿੱਚ
ਭੁੱਲ ਕਰ ਦਿੱਤੀ ਹੈ, ਜੋ ਕ੍ਰਿਸ਼ਨ ਨੂੰ ਦਵਾਪਰ ਵਿੱਚ ਲੈ ਗਏ ਹਨ। ਬਾਪ ਹੀ ਆਕੇ ਭੂੱਲੇ ਹੋਏ ਨੂੰ
ਰਸਤਾ ਦੱਸਦੇ ਹਨ। ਉਹਨਾਂ ਨੂੰ ਕਹਿੰਦੇ ਹਨ ਮੁਕਤੀ - ਜੀਵਨ ਮੁਕਤੀ ਦਾ ਗਾਈਡ। ਸਰਵ ਦੀ ਮੁਕਤੀ -
ਜੀਵਨਮੁਕਤੀ ਕਰਨ ਵਾਲਾ ਇੱਕ ਹੀ ਹੈ। ਭਾਰਤ ਜਦ ਜੀਵਨਮੁਕਤ ਹੈ ਤਾਂ ਬਾਕੀ ਸਾਰੀਆਂ ਆਤਮਾਵਾਂ
ਮੁਕਤੀਧਾਮ ਵਿੱਚ ਹਨ। ਇਸਲਈ ਉਹਨਾਂ ਨੂੰ ਕਿਹਾ ਜਾਂਦਾ ਹੈ ਮੁਕਤੀ - ਜੀਵਨਮੁਕਤੀ ਦਾਤਾ। ਰਚਤਾ ਇੱਕ
ਹੀ ਹੈ। ਸ੍ਰਿਸ਼ਟੀ ਵੀ ਇੱਕ ਹੀ ਹੈ, ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਵੀ ਇੱਕ ਹੀ ਹੈ, ਜੋ ਰਪੀਟ
ਹੁੰਦੀ ਹੈ। ਸਤਿਯੁਗ ਤ੍ਰੇਤਾ, ਦਵਾਪਰ, ਕਲਿਯੁਗ… ਫਿਰ ਹੁੰਦਾ ਹੈ ਸੰਗਮਯੁਗ। ਕਲਿਯੁਗ ਹੈ ਪਤਿਤ,
ਸਤਿਯੁਗ ਹੈ ਪਾਵਨ। ਸਤਿਯੁਗ ਹੋਵੇਗਾ, ਤਾਂ ਪਹਿਲਾਂ ਜਰੂਰ ਕਲਿਯੁਗ ਦਾ ਵਿਨਾਸ਼ ਹੋਵੇਗਾ। ਵਿਨਾਸ਼ ਤੋਂ
ਪਹਿਲਾਂ ਸਥਾਪਨਾ ਹੋਵੇਗੀ। ਸਤਿਯੁਗ ਵਿੱਚ ਸਥਾਪਨਾ ਨਹੀਂ ਹੋਵੇਗੀ। ਭਗਵਾਨ ਆਏਗਾ ਤਾਂ ਹੀ ਜਦ ਪਤਿਤ
ਦੁਨੀਆਂ ਨੂੰ ਪਾਵਨ ਬਨਾਉਣਾ ਹੈ। ਹੁਣ ਬਾਪ ਸਹਿਜ ਯੁਕਤੀ ਦੱਸਦੇ ਹਨ ਕਿ ਦੇਹ ਸਹਿਤ ਦੇਹ ਦੇ ਸਾਰੇ
ਸੰਬੰਧ ਤੋੜ ਦੇਹੀ - ਅਭਿਮਾਨੀ ਬਣ ਬਾਪ ਨੂੰ ਯਾਦ ਕਰੋ। ਬਾਪ ਹੈ ਭਗਤਾਂ ਨੂੰ ਫ਼ਲ ਦੇਣ ਵਾਲਾ। ਭਗਤਾਂ
ਨੂੰ ਗਿਆਨ ਦਿੰਦੇ ਹਨ - ਪਾਵਨ ਬਣਨ ਦੇ ਲਈ। ਸਭ ਨੂੰ ਪਾਵਨ ਬਨਾਉਣ ਵਾਲਾ ਹੈ ਯੋਗ। ਗਿਆਨ ਸਾਗਰ
ਮੂੰਹ ਤੋੰ ਆਕੇ ਗਿਆਨ ਸੁਣਾਉਂਦੇ ਹਨ। ਪਤਿਤਾਂ ਨੂੰ ਪਾਵਨ ਬਣਾਉਂਦੇ ਹਨ। ਇਸ ਸਮੇਂ ਸਾਰੀਆਂ ਅਤਮਾਵਾਂ
ਪਤਿਤ ਬਣੀਆਂ ਹੋਇਆ ਹਨ ਇਸਲਈ ਬਾਪ ਨੂੰ ਆਕੇ ਬੁਲਾਉਂਦੇ ਹਨ ਕਿਉਂਕਿ ਬਾਪ ਦੇ ਸਿਵਾਏ ਹੋਰ ਕੋਈ ਪਾਵਨ
ਬਣਾ ਨਾ ਸਕੇ। ਜੇਕਰ ਪਤਿਤ - ਪਾਵਨੀ ਗੰਗਾ ਹੈ ਤਾਂ ਫਿਰ ਪਤਿਤ - ਪਾਵਨ ਸੀਤਾਰਾਮ ਕਹਿਕੇ ਕਿਉਂ
ਬੁਲਾਉਂਦੇ ਹੋ। ਬੁੱਧੀ ਕਹਿੰਦੀ ਹੈ ਕਿ ਪਰਮਪਿਤਾ ਪ੍ਰਮਾਤਮਾ ਜਰੂਰ ਫਿਰ ਤੋਂ ਨਵੀ ਦੁਨੀਆਂ ਦੀ
ਸਥਾਪਨਾ ਅਤੇ ਪੁਰਾਣੀ ਦੁਨੀਆਂ ਦਾ ਵਿਨਾਸ਼ ਦੇ ਲਈ ਆਏਗਾ। ਕਲਪ ਬ੍ਰਿਖ ਦੀ ਉਮਰ ਵੀ ਹੁੰਦੀ ਹੈ, ਜੋ
ਚੀਜ਼ ਜੜ੍ਹ ਜੜੀਭੂਤ ਹੋ ਜਾਂਦੀ ਹੈ, ਉਸਨੂੰ ਹੀ ਤਮੋਪ੍ਰਧਾਨ ਕਹਿੰਦੇ ਹਨ। ਨਿਊ ਵਰਲਡ ਨਹੀਂ ਕਹਾਂਗੇ,
ਇਹ ਹੈ ਆਇਰਨ ਏਜ਼ਡ ਵਰਲਡ। ਇਹ ਸਭ ਗੱਲਾਂ ਬੁੱਧੀ ਵਿੱਚ ਬਿਠਾਈਆਂ ਜਾਂਦੀਆਂ ਹਨ ਹੋਰਾਂ ਨੂੰ ਸਮਝਾਉਣ
ਦੇ ਲਈ। ਘਰ - ਘਰ ਸੁਨੇਹਾ ਦੇਣਾ ਹੈ। ਇਵੇਂ ਨਹੀਂ ਕਹਿਣਾ ਹੈ ਕਿ ਪ੍ਰਮਾਤਮਾ ਆਇਆ ਹੈ। ਯੁਕਤੀ ਨਾਲ
ਸਮਝਾਉਣਾ ਹੈ, ਬੋਲੋ ਦੋ ਬਾਪ ਲੌਕਿਕ ਅਤੇ ਪਾਰਲੌਕਿਕ। ਦੁੱਖ ਦੇ ਸਮੇਂ ਪਾਰਲੌਕਿਕ ਬਾਪ ਨੂੰ ਯਾਦ
ਕੀਤਾ ਜਾਂਦਾ ਹੈ। ਸੁਖਧਾਮ ਵਿੱਚ ਕੋਈ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਸਤਿਯੁਗ ਲਕਸ਼ਮੀ - ਨਾਰਾਇਣ
ਦਾ ਰਾਜ ਵਿੱਚ ਸੁੱਖ ਸ਼ਾਂਤੀ ਪਵਿੱਤਰਤਾ ਸਭ ਕੁੱਝ ਸੀ। ਬਾਪ ਦਾ ਵਰਸਾ ਮਿਲ ਗਿਆ ਫਿਰ ਪੁਕਾਰੀਏ ਕਿਉਂ?
ਉੱਥੇ ਸੁੱਖ ਹੀ ਸੁੱਖ ਹੈ। ਬਾਪ ਨੇ ਦੁੱਖ ਦੇ ਲਈ ਦੁਨੀਆਂ ਨਹੀਂ ਰਚੀ। ਇਹ ਬਣਿਆ ਬਣਾਇਆ ਖੇਡ ਹੈ,
ਜਿਨ੍ਹਾਂ ਦਾ ਪਾਰ੍ਟ ਪਿਛਾੜੀ ਵਿੱਚ ਹੈ, 2-4 ਜਨਮ ਲੈਂਦੇ ਹਨ, ਬਾਕੀ ਸਮੇਂ ਸ਼ਾਂਤੀਧਾਮ ਵਿੱਚ ਰਹਿਣਗੇ।
ਬਾਕੀ ਖੇਡ ਵਿਚੋਂ ਕੋਈ ਨਿਕਲ ਜਾਏ, ਇਹ ਹੋ ਨਹੀਂ ਸਕਦਾ। ਇੱਕ ਦੋ ਜਨਮ ਲੀਤਾ ਬਾਕੀ ਸਮੇਂ ਜਿਵੇਂ
ਮੋਕਸ਼ ਹੈ, ਆਤਮਾ ਪਾਰ੍ਟਧਾਰੀ ਹੈ। ਕਿਸੇ ਦਾ ਉੱਚਾ ਪਾਰ੍ਟ ਹੈ, ਕਿਸੇ ਦਾ ਘੱਟ। ਗਾਇਆ ਹੀ ਹੋਇਆ ਹੈ
ਈਸ਼ਵਰ ਦਾ ਅੰਤ ਕੋਈ ਪਾ ਨਾ ਸਕੇ। ਈਸ਼ਵਰ ਹੀ ਆਕੇ ਰਚਿਯਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਦਾ ਰਾਜ਼
ਸਮਝਾਉਂਦੇ ਹਨ। ਬਾਪ ਸਮਝਾਉਂਦੇ ਹਨ ਮੈਂ ਸਧਾਰਨ ਤਨ ਵਿੱਚ ਪ੍ਰਵੇਸ਼ ਕਰਦਾ ਹਾਂ। ਮੈਂ ਜਿਸ ਤਨ ਵਿੱਚ
ਪ੍ਰਵੇਸ਼ ਕਰਦਾ ਹਾਂ, ਇਹ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹਨ। ਮੈਂ 84 ਜਨਮਾਂ ਦੀ ਕਹਾਣੀ ਸੁਣਾਉਂਦਾ
ਹਾਂ, ਕਿਸੇ ਦਾ ਪਾਰ੍ਟ ਚੇਂਜ ਨਹੀਂ ਹੋ ਸਕਦਾ। ਇਹ ਬਣਾ ਬਣਾਇਆ ਖੇਡ ਹੈ। ਇਹ ਕਿਸੇ ਦੀ ਬੁੱਧੀ ਵਿੱਚ
ਨਹੀਂ ਬੈਠਦਾ। ਬੁੱਧੀ ਵਿੱਚ ਤਾਂ ਹੀ ਬੈਠੇ ਜਦੋਂ ਪਵਿੱਤਰ ਹੋਕੇ ਸਮਝਣ। ਚੰਗੀ ਤਰ੍ਹਾਂ ਸਮਝਣ ਲਈ 7
ਰੋਜ਼ ਦੀ ਭੱਟੀ ਵਿੱਚ ਪੈਣ। ਭਾਗਵਤ ਆਦਿ ਵੀ 7 ਰੋਜ਼ ਰੱਖਦੇ ਹਨ। ਕੋਈ 7 ਦਿਨ ਵਿੱਚ ਚੰਗੀ ਤਰ੍ਹਾਂ
ਸਮਝ ਲੈਂਦੇ ਹਨ, ਕਈ ਤਾਂ ਕਹਿ ਦਿੰਦੇ ਹਨ ਕਿ ਸਾਡੀ ਬੁੱਧੀ ਵਿੱਚ ਕੁੱਝ ਵੀ ਨਹੀਂ ਬੈਠਾ। ਉੱਚ ਪਦਵੀ
ਨਹੀਂ ਪਾਉਣੀ ਹੋਵੇਗੀ ਤਾਂ ਬੁੱਧੀ ਵਿੱਚ ਕਿਵ਼ੇਂ ਬੈਠੇਗਾ। ਅੱਛਾ ਫਿਰ ਵੀ ਕਲਿਆਣ ਤਾਂ ਹੋਇਆ ਨਾ।
ਪ੍ਰਜਾ ਤਾਂ ਇਵੇਂ ਹੀ ਬਣਦੀ ਹੈ, ਬਾਕੀ ਰਾਜ ਭਾਗ ਲੈਣ ਵਿੱਚ ਮਿਹਨਤ ਹੈ। ਬਾਪ ਨੂੰ ਯਾਦ ਕਰਨ ਨਾਲ
ਵਿਕਰਮ ਵਿਨਾਸ਼ ਹੋਣਗੇ ਨਾ। ਹੁਣ ਕਰੋ ਨਾ ਕਰੋ। ਪਰ ਬਾਪ ਦਾ ਡਾਇਰੈਕਸ਼ਨ ਹੈ, ਪਿਆਰੀ ਚੀਜ਼ ਨੂੰ ਯਾਦ
ਕੀਤਾ ਜਾਂਦਾ ਹੈ ਨਾ। ਭਗਤੀ ਮਾਰਗ ਵਿੱਚ ਵੀ ਕਹਿੰਦੇ ਹਨ ਕਿ ਹੇ ਪਤਿਤ -ਪਾਵਨ ਆਓ। ਹੁਣ ਉਹ ਮਿਲਿਆ
ਹੈ। ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਕੱਟ ਉੱਤਰ ਜਾਏਗੀ। ਬਾਦਸ਼ਾਹੀ ਇਵੇਂ ਥੋੜੀ ਹੀ ਮਿਲ ਜਾਏਗੀ।
ਯਾਦ ਵਿੱਚ ਹੀ ਥੋੜੀ ਮਿਹਨਤ ਹੈ। ਬਹੁਤ ਯਾਦ ਕਰਨ ਵਾਲੇ ਹੀ ਕਰਮਾਤੀਤ ਅਵਸਥਾ ਨੂੰ ਪਾ ਲੈਂਦੇ ਹਨ।
ਪੂਰਾ ਯਾਦ ਨਾ ਕਰਨ ਨਾਲ ਵਿਕਰਮ ਵਿਨਾਸ਼ ਨਹੀਂ ਹੋਣਗੇ। ਯੋਗਬਲ ਨਾਲ ਹੀ ਵਿਕਰਮਾਜੀਤ ਬਣਨਾ ਹੈ। ਲਕਸ਼ਮੀ
- ਨਾਰਾਇਣ ਇੰਨੇ ਪਵਿੱਤਰ ਕਿਵੇਂ ਬਣੇ? ਜਦੋਂ ਕਿ ਕਲਿਯੁਗ ਦੇ ਅੰਤ ਵਿੱਚ ਕੋਈ ਵੀ ਪਵਿੱਤਰ ਨਹੀਂ ਹਨ।
ਇਸ ਸਮੇਂ ਗੀਤਾ ਗਿਆਨ ਦਾ ਏਪੀਸਡ ਰਪੀਟ ਹੋ ਰਿਹਾ ਹੈ। ਸ਼ਿਵ ਭਗਵਾਨੁਵਾਚ, ਭੁੱਲਾਂ ਤਾਂ ਸਾਰਿਆਂ ਤੋਂ
ਹੁੰਦੀਆਂ ਰਹਿੰਦੀਆਂ ਹਨ। ਮੈਂ ਆਕੇ ਸਾਰਿਆਂ ਨੂੰ ਅਭੁੱਲ ਬਣਾਉਂਦਾ ਹਾਂ। ਭਾਰਤ ਦੇ ਜੋ ਸ਼ਾਸ਼ਤਰ ਹਨ,
ਇਹ ਸਭ ਹਨ ਭਗਤੀ ਮਾਰਗ ਦੇ। ਬਾਪ ਕਹਿੰਦੇ ਹਨ - ਮੈਂ ਜੋ ਕੁੱਝ ਕਿਹਾ ਸੀ ਉਹ ਕਿਸਨੂੰ ਵੀ ਪਤਾ ਨਹੀਂ
ਹੈ। ਜਿੰਨ੍ਹਾਂ ਨੇ ਮੇਰੇ ਦਵਾਰਾ ਸੁਣਿਆ, ਉਹਨਾਂ ਨੇ 21 ਜਨਮਾਂ ਦੀ ਪ੍ਰਾਲਬੱਧ ਪਾਈ ਫਿਰ ਗਿਆਨ
ਪ੍ਰਾਯ ਲੋਪ ਹੋ ਜਾਂਦਾ ਹੈ। ਤੁਸੀਂ ਹੀ ਚੱਕਰ ਲਗਾਏ, ਫਿਰ ਇਹ ਗਿਆਨ ਸੁਣਾ ਰਹੇ ਹੋ।
ਤੁਸੀਂ ਜਾਣਦੇ ਹੋ ਅਸੀਂ
ਸੈਪਲਿੰਗ ਲੱਗਾ ਰਹੇ ਹਾਂ, ਮਨੁੱਖ ਤੋਂ ਦੇਵਤਾ ਬਣਨ ਦਾ। ਇਹ ਹੈ ਦੈਵੀ ਝਾੜ ਦਾ ਸੈਪਲਿੰਗ। ਉਹ ਲੋਕ
ਤਾਂ ਉਨ੍ਹਾਂ ਝਾੜ ਦਾ ਕਲਮ ਲਗਾਉਂਦੇ ਰਹਿੰਦੇ ਹਨ। ਬਾਪ ਆਕੇ ਕੰਟਰਾਸਟ ਦੱਸਦੇ ਹਨ। ਤੁਸੀਂ ਦੇਖਦੇ
ਵੀ ਹੋ ਕਿ ਉਹਨਾਂ ਦਾ ਕੀ ਪਲੈਨ ਹੈ, ਤੁਹਾਡਾ ਕੀ ਪਲੈਨ ਹੈ। ਉਹ ਫੈਮਿਲੀ ਪਲੈਨਿੰਗ ਕਰਦੇ ਹਨ ਕਿ
ਦੁਨੀਆਂ ਨਾ ਵਧੇ। ਬਾਪ ਤਾਂ ਬਹੁਤ ਚੰਗੀ ਗੱਲ ਦੱਸਦੇ ਹਨ ਕਿ ਅਨੇਕ ਧਰਮਾਂ ਦਾ ਵਿਨਾਸ਼ ਹੋ ਜਾਏਗਾ ਅਤੇ
ਦੇਵੀ - ਦੇਵਤਾ ਧਰਮ ਦੀ ਫ਼ੈਮਿਲੀ ਸਥਾਪਨ ਹੋ ਜਾਏਗੀ। ਸਤਿਯੁਗ ਵਿੱਚ ਇੱਕ ਹੀ ਆਦਿ ਸਨਾਤਨ ਦੇਵੀ -
ਦੇਵਤਾ ਧਰਮ ਦੀ ਫ਼ੈਮਿਲੀ ਸੀ ਅਤੇ ਅਨੇਕ ਫੈਮਿਲਿਆਂ ਸਨ ਹੀ ਨਹੀਂ। ਇਸ ਸਮੇਂ ਭਾਰਤ ਵਿੱਚ ਦੇਖੋ
ਕਿੰਨੀਆਂ ਫੈਮਿਲੀਜ ਹਨ। ਗੁਜਰਾਤੀ ਫੈਮਿਲੀ, ਸਿੱਖ ਫੈਮਿਲੀ, ਅਸਲ ਵਿੱਚ ਭਾਰਤ ਦੀ ਇੱਕ ਹੀ ਫੈਮਿਲੀ
ਹੋਣੀ ਚਾਹੀਦੀ ਹੈ। ਬਹੁਤ ਫੈਮਿਲੀ ਹੋਵੇਗੀ ਤਾਂ ਜਰੂਰ ਖਿਟਪਿਟ ਹੋਵੇਗੀ ਫਿਰ ਸਿਵਿਲਵਾਰ ਹੋ ਜਾਂਦੀ
ਹੈ। ਫੈਮਿਲੀ ਵਿੱਚ ਵੀ ਸਿਵਿਲਵਾਰ ਹੋ ਜਾਂਦੀ ਹੈ। ਜਿਵੇਂ ਕ੍ਰਿਸ਼ਚਿਨ ਦੀ ਆਪਸ ਵਿੱਚ ਫੈਮਿਲੀ ਹੈ
ਤਾਂ ਉਹਨਾਂ ਵਿੱਚ ਵੀ ਦੋ ਭਰਾ ਆਪਸ ਵਿੱਚ ਨਹੀਂ ਮਿਲਦੇ। ਫਰੀਕਸ਼ਨ ਹੋ ਜਾਂਦੀ ਹੈ। ਪਾਣੀ ਵੀ ਵੰਡਿਆ
ਜਾਂਦਾ ਹੈ। ਸਿੱਖ ਧਰਮ ਵਾਲੇ ਸਮਝਦੇ ਹਨ ਅਸੀਂ ਆਪਣੇ ਧਰਮ ਦੀ ਫੈਮਿਲੀ ਨੂੰ ਜਾਸਤੀ ਸੁਖ ਦਈਏ। ਰਗ
ਜਾਂਦੀ ਹੈ ਨਾ। ਮੱਥਾ ਮਾਰਦੇ ਰਹਿੰਦੇ ਹਨ। ਜਦੋਂ ਅੰਤ ਦਾ ਸਮਾਂ ਆਉਂਦਾ ਹੈ ਤਾਂ ਆਪਸ ਵਿੱਚ ਲੜ੍ਹਨ
ਲੱਗ ਪੈਂਦੇ ਹਨ। ਵਿਨਾਸ਼ ਤਾਂ ਹੋਣਾ ਹੀ ਹੈ। ਢੇਰ ਬੰਬ ਬਣਦੇ ਰਹਿੰਦੇ ਹਨ। ਵੱਡੀ ਲੜਾਈ ਜੱਦ ਲਗੀ ਸੀ
ਤਾਂ ਦੋ ਬੰਬ ਛੱਡੇ ਸੀ। ਹੁਣ ਤਾਂ ਢੇਰ ਬਣਾਏ ਹਨ। ਸਮਝ ਦੀ ਗੱਲ ਹੈ ਨਾ। ਤੁਸੀਂ ਸਮਝਾਉਣਾ ਹੈ ਕਿ
ਇਹ ਮਹਾਭਾਰਤ ਦੀ ਲੜਾਈ ਹੈ। ਵੱਡੇ - ਵੱਡੇ ਲੋਕ ਵੀ ਕਹਿੰਦੇ ਹਨ ਜੇਕਰ ਲੜ੍ਹਾਈ ਨੂੰ ਬੰਦ ਨਹੀਂ ਕੀਤਾ
ਤਾਂ ਸਾਰੀ ਦੁਨੀਆ ਨੂੰ ਅੱਗ ਲਗ ਜਾਏਗੀ। ਤੁਸੀਂ ਜਾਣਦੇ ਹੋ ਅੱਗ ਤਾਂ ਲੱਗਣੀ ਹੀ ਹੈ।
ਬਾਪ ਆਦਿ ਸਨਾਤਨ ਦੇਵੀ
ਦੇਵਤਾ ਧਰਮ ਦੀ ਸਥਾਪਨਾ ਕਰਦੇ ਹਨ। ਰਾਜਯੋਗ ਹੈ ਹੀ ਸਤਿਯੁਗ ਦਾ। ਜੋ ਦੇਵਤਾ ਧਰਮ ਪ੍ਰਾਯ ਲੋਪ ਹੋ
ਗਿਆ ਹੈ ਉਹ ਫਿਰ ਤੋਂ ਸਥਾਪਨ ਕਰਦੇ ਹਨ। ਹੁਣ ਕਲਿਯੁਗ ਹੈ ਇਸਦੇ ਬਾਅਦ ਸਤਿਯੁਗ ਚਾਹੀਦਾ ਹੈ। ਹੁਣ
ਕਲਿਯੁਗ ਦੇ ਵਿਨਾਸ਼ ਦੇ ਲਈ ਇਹ ਮਹਾਭਾਰੀ ਮਹਾਭਾਰਤ ਲੜਾਈ ਹੈ। ਇਹ ਸਭ ਚੰਗੀ ਤਰ੍ਹਾਂ ਸਮਝ ਧਾਰਨ ਕਰ
ਸਮਝਾਉਣਾ ਹੈ ਕਿਉਂਕਿ ਮਨੁੱਖ ਹਨ ਆਸੁਰੀ ਸੰਪ੍ਰਦਾਈ, ਇਸਲਈ ਖਬਦਾਰੀ ਰੱਖਣੀ ਹੈ। ਕਲਪ ਪਹਿਲੇ
ਮੁਆਫਿਕ ਜੋ ਵਿਘਣ ਪਏ ਹੋਣਗੇ ਉਹ ਪੈਣਗੇ ਜਰੂਰ। ਇਹ ਬਣਿਆ ਬਣਾਇਆ ਡਰਾਮਾ ਹੈ। ਅਸੀਂ ਬੰਨੇ ਹੋਏ
ਹਾਂ। ਯਾਦ ਦੀ ਯਾਤਰਾ ਕਦੀ ਭੁੱਲ ਨਹੀਂ ਜਾਣੀ ਹੈ। ਗੀਤ ਹੈ ਨਾ - ਰਾਤ ਕੇ ਰਾਹੀਂ ਥੱਕ ਮਤ ਜਾਣਾ …
ਇਸਦਾ ਅਰਥ ਕੋਈ ਸਮਝ ਨਾ ਸਕਣ। ਰਾਤ ਪੂਰੀ ਹੋਕੇ ਦਿਨ ਆਉਣ ਵਾਲਾ ਹੈ। ਅੱਧਾਕਲਪ ਪੂਰਾ ਹੋਇਆ, ਹੁਣ
ਸੁੱਖ ਸ਼ੁਰੂ ਹੋਵੇਗਾ। ਬਾਪ ਨੇ ਮਨਮਨਾਭਵ ਦਾ ਅਰਥ ਵੀ ਸਮਝਾਇਆ ਹੈ, ਸਿਰਫ ਗੀਤਾ ਵਿੱਚ ਕ੍ਰਿਸ਼ਨ ਦਾ
ਨਾਮ ਪਾਉਣ ਨਾਲ ਉਹ ਤਾਕਤ ਨਹੀਂ ਰਹੀ ਹੈ। ਕ੍ਰਿਸ਼ਨ ਨੂੰ ਕਦੀ ਸ਼ਕਤੀਮਾਨ ਨਹੀਂ ਕਹਿ ਸਕਦੇ। ਉਹ ਤਾਂ
ਪੂਰੇ 84 ਜਨਮ ਲੈਂਦੇ ਹਨ ਇਸਲਈ ਗੀਤਾ ਵਿੱਚ ਉਹ ਤਾਕਤ ਨਹੀਂ ਰਹੀ ਹੈ। ਹੁਣ ਅਸੀਂ ਸਾਰੇ ਮਨੁੱਖ
ਮਾਤਰ ਦਾ ਕਲਿਆਣ ਕਰ ਰਹੇ ਹਾਂ। ਕਲਿਆਣਕਾਰੀ ਜੋ ਬਣੇਗਾ ਉਸਨੂੰ ਵਰਸਾ ਮਿਲੇਗਾ। ਯਾਦ ਦੀ ਯਾਤਰਾ
ਬਿਗਰ ਕਲਿਆਣ ਹੋ ਨਾ ਸਕੇ। ਇਸ ਸਮੇਂ ਸਾਰੇ ਵਿਪਰੀਤ ਬੁੱਧੀ ਹਨ। ਕਹਿ ਦਿੰਦੇ ਹਨ ਪਰਮਾਤਮਾ
ਸ੍ਰਵਵਿਆਪੀ ਹੈ। ਤੁਹਾਨੂੰ ਸਮਝਾਉਣਾ ਹੈ ਕਿ ਉਹ ਬੇਹੱਦ ਦਾ ਬਾਪ ਹੈ। ਬੇਹੱਦ ਦੇ ਬਾਪ ਕੋਲੋਂ ਹੀ
ਭਾਰਤਵਾਸੀਆਂ ਨੂੰ ਬੇਹੱਦ ਦਾ ਵਰਸਾ ਮਿਲਦਾ ਹੈ। ਭਾਰਤਵਾਸਿਆਂ ਨੇ ਹੀ 84 ਜਨਮ ਲੀਤੇ ਹਨ। ਹੁਣ ਤੁਸੀਂ
ਪ੍ਰੈਕਟੀਕਲ ਵਿੱਚ ਦੇਖਦੇ ਹੋ ਕਿ ਗਿਆਨ ਤੇ ਤੁਸੀਂ ਸੁਣਦੇ ਹੀ ਰਹਿੰਦੇ ਹੋ। ਦਿਨ ਪ੍ਰਤੀ ਦਿਨ ਤੁਹਾਡੇ
ਕੋਲ ਬਹੁਤ ਨਵੇਂ ਆਉਂਦੇ ਰਹਿਣਗੇ। ਹੁਣ ਹੀ ਜੇਕਰ ਵੱਡੇ - ਵੱਡੇ ਲੋਕ ਆ ਜਾਣ ਫਿਰ ਤਾਂ ਦੇਰੀ ਨਹੀਂ
ਲੱਗੇਗੀ। ਝੱਟ ਆਵਾਜ਼ ਨਿਕਲ ਜਾਏ। ਹੰਗਾਮਾਂ ਹੋ ਜਾਏ ਇਸਲਈ ਯੁਕਤੀ ਨਾਲ ਹੌਲੀ - ਹੌਲੀ ਚੱਲਦਾ ਰਹਿੰਦਾ
ਹੈ। ਇਹ ਹੈ ਗੁਪਤ ਗਿਆਨ, ਕਿਸੇ ਨੂੰ ਪਤਾ ਵੀ ਨਹੀਂ ਪੈਂਦਾ ਹੈ ਕਿ ਇਹ ਕੀ ਕਰ ਰਹੇ ਹਨ। ਭਗਤੀ ਵਿੱਚ
ਹੈ ਦੁਖ, ਗਿਆਨ ਵਿੱਚ ਹੈ ਸੁੱਖ। ਰਾਵਣ ਦੇ ਨਾਲ ਤੁਹਾਡੀ ਯੁੱਧ ਕਿਹੋ ਜਿਹੀ ਹੈ, ਇਹ ਤਾਂ ਤੁਸੀਂ ਹੀ
ਜਾਣੋ ਹੋਰ ਕੋਈ ਜਾਣ ਨਾ ਸਕੇ। ਭਗਵਾਨੁਵਾਚ, ਤਮੋਪ੍ਰਧਾਨ ਤੋ ਸਤੋਪ੍ਰਧਾਨ ਬਣਨਾ ਹੈ ਤਾਂ ਮੈਨੂੰ ਯਾਦ
ਕਰੋ ਤਾਂ ਪਾਪ ਵਿਨਾਸ਼ ਹੋ ਜਾਣਗੇ। ਪਵਿੱਤਰ ਬਣੋ ਤਾਂ ਨਾਲ ਲੈ ਜਾਵਾਂਗੇ। ਮੁਕਤੀ ਤਾਂ ਸਭ ਨੂੰ ਮਿਲਣੀ
ਹੀ ਹੈ। ਸਾਰੇ ਰਾਵਣ ਰਾਜ ਤੋਂ ਮੁਕਤ ਹੋ ਜਾਣਗੇ। ਤੁਸੀਂ ਕਹਿੰਦੇ ਹੋ ਸ਼ਿਵ ਸ਼ਕਤੀਆਂ ਬ੍ਰਹਮਾਕੁਮਾਰ -
ਕੁਮਾਰੀਆਂ ਹੀ ਸ੍ਰੇਸ਼ਠਾਚਾਰੀ ਦੁਨੀਆਂ ਸਥਾਪਨ ਕਰਨਗੇ। ਪਰਮਪਿਤਾ ਪਰਮਾਤਮਾ ਦੀ ਸ਼੍ਰੀਮਤ ਤੇ ਪਹਿਲੇ
ਮੁਅਫਿਕ। 5 ਹਜ਼ਾਰ ਵਰ੍ਹੇ ਪਹਿਲੇ ਸ੍ਰੇਸ਼ਠਾਚਾਰੀ ਦੁਨੀਆਂ ਸੀ, ਇਹ ਬੁੱਧੀ ਵਿੱਚ ਬਿਠਾਉਣਾ ਚਾਹੀਦਾ
ਹੈ। ਮੁੱਖ ਪੋਆਇੰਟਸ ਜਦੋਂ ਬੁੱਧੀ ਵਿੱਚ ਧਾਰਣ ਹੋਣਗੀਆਂ ਤਾਂ ਹੀ ਯਾਦ ਦੀ ਯਾਤਰਾ ਵਿੱਚ ਰਹਿਣਗੇ।
ਕਈ ਸਮਝਦੇ ਹਨ ਕਿ ਹਾਲੇ ਟਾਇਮ ਪਿਆ ਹੈ, ਪਿਛੋਂ ਪੁਰਸ਼ਾਰਥ ਕਰ ਲਵਾਂਗੇ। ਪਰ ਮੌਤ ਦਾ ਨਿਯਮ ਥੋੜੀ ਹੀ
ਹੈ। ਕੱਲ ਮਰ ਜਾਈਏ ਤਾਂ! ਇਸਲਈ ਅਜਿਹਾ ਨਾ ਸਮਝੋ ਅੰਤ ਵਿੱਚ ਗੈਲਪ ਕਰ ਲਵਾਂਗੇ। ਇਹ ਖਿਆਲ ਹੋਰ ਹੀ
ਡਿੱਗਾ ਦਵੇਗਾ। ਜਿਨਾਂ ਹੋ ਸਕੇ ਪੁਰਸ਼ਾਰਥ ਕਰਦੇ ਰਹੋ। ਸ਼੍ਰੀਮਤ ਤੇ ਹਰ ਇੱਕ ਨੂੰ ਆਪਣਾ ਕਲਿਆਣ ਕਰਨਾ
ਹੈ, ਆਪਣੀ ਜਾਂਚ ਕਰਨੀ ਹੈ ਕਿੰਨਾ ਬਾਪ ਨੂੰ ਯਾਦ ਕਰਦਾ ਹਾਂ ਅਤੇ ਕਿੰਨੀ ਬਾਪ ਦੀ ਸਰਵਿਸ ਕਰਦਾ
ਹਾਂ। ਰੂਹਾਨੀ ਖੁਦਾਈ ਖਿਦਮਤਗਾਰ ਤੁਸੀਂ ਹੋ ਨਾ। ਤੁਸੀਂ ਰੂਹਾਂ ਨੂੰ ਸੈਲਵੇਜ਼ ਕਰਦੇ ਹੋ। ਰੂਹ ਪਤਿਤ
ਤੋਂ ਪਾਵਨ ਕਿਵੇਂ ਬਣੇ, ਉਸ ਦੀ ਯੁਕਤੀ ਦੱਸਦੇ ਹਨ। ਕ੍ਰਿਸ਼ਨ ਨੂੰ ਯਾਦ ਕਰਨ ਨਾਲ ਵਿਕਰਮ ਵਿਨਾਸ਼ ਨਹੀਂ
ਹੋਣਗੇ। ਉਹ ਤਾਂ ਪ੍ਰਿੰਸ ਸੀ, ਉਸਨੇ ਪ੍ਰਾਲਬੱਧ ਭੋਗੀ, ਉਹਨਾਂ ਦੀ ਮਹਿਮਾ ਦੀ ਵੀ ਲੋੜ ਨਹੀਂ ਹੈ।
ਦੇਵਤਾਵਾਂ ਦੀ ਮਹਿਮਾ ਕੀ ਕਰਾਂਗੇ! ਹਾਂ ਬਰਥ ਡੇ ਤਾਂ ਸਭ ਮਨਾਉਂਦੇ ਹਨ। ਇਹ ਕਾਮਨ ਗੱਲ ਹੈ। ਬਾਕੀ
ਉਹਨਾਂ ਨੇ ਕੀ ਕੀਤਾ, ਸੀੜੀ ਉੱਤਰਦੇ ਹੀ ਆਉਂਦੇ ਹਨ। ਚੰਗੇ ਅਤੇ ਮਾੜੇ ਮਨੁੱਖ ਤਾਂ ਹੁੰਦੇ ਹੀ ਹਨ।
ਹਰ ਇੱਕ ਦਾ ਪਾਰ੍ਟ ਆਪਣਾ - ਆਪਣਾ ਹੈ। ਇਹ ਹੈ ਬੇਹੱਦ ਦੀ ਗੱਲ। ਮੁੱਖ ਟਾਲ ਟਾਲੀਆਂ ਗਿਣੀਆਂ
ਜਾਂਦੀਆਂ ਹਨ। ਬਾਕੀ ਪੱਤੇ ਵੀ ਅਨੇਕ ਹਨ। ਉਹਨਾਂ ਦੀ ਤੁਸੀਂ ਕਿਥੋਂ ਤੱਕ ਗਿਣਤੀ ਕਰਦੇ ਰਹੋਗੇ। ਬਾਪ
ਸਮਝਾਉਂਦੇ ਰਹਿੰਦੇ ਹਨ, ਬੱਚੇ ਮਿਹਨਤ ਕਰੋ, ਸਾਰਿਆਂ ਨੂੰ ਬਾਪ ਦੀ ਪਰਿਚੈ ਦੋ ਤਾਂ ਬਾਪ ਨਾਲ ਬੁੱਧੀ
ਯੋਗ ਜੁਟ ਜਾਏ। ਬਾਪ ਕਹਿੰਦੇ ਹਨ - ਸਾਰਿਆਂ ਨੂੰ ਕਹੋ - ਪਵਿੱਤਰ ਬਣੋ ਤਾਂ ਮੁਕਤੀਧਾਮ ਵਿੱਚ ਚਲੇ
ਜਾਓਗੇ। ਦੁਨੀਆਂ ਨੂੰ ਥੋੜੀ ਹੀ ਪਤਾ ਹੈ ਕਿ ਮਹਾਭਾਰਤ ਦੀ ਲੜਾਈ ਨਾਲ ਕੀ ਹੋਵੇਗਾ। ਇਹ ਯਗ ਰਚਿਆ ਹੈ
ਕਿਉਂਕਿ ਨਵੀਂ ਦੁਨੀਆਂ ਚਾਹੀਦੀ ਹੈ। ਸਾਡਾ ਯਗ ਪੂਰਾ ਹੋਵੇਗਾ ਤਾਂ ਸਾਰੇ ਇਸ ਯਗ ਵਿੱਚ ਸਵਾਹਾ ਹੋ
ਜਾਣਗੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸੱਚਾ - ਸੱਚਾ
ਖੁਦਾਈ ਖ਼ਿਦਮਤਗਾਰ ਬਣ ਸਾਰੀਆਂ ਰੂਹਾਂ ਨੂੰ ਸੈਲਵੇਜ਼ ਕਰਨ ਦੀ ਸੇਵਾ ਕਰਨੀ ਹੈ। ਸਾਰਿਆਂ ਦਾ ਕਲਿਆਣ
ਕਰਨਾ ਹੈ। ਸਭ ਨੂੰ ਬਾਪ ਦਾ ਪਰਿਚੈ ਦੇਣਾ ਹੈ।
2. ਪਿਆਰੀ ਤੋਂ ਪਿਆਰੀ
ਵਸਤੂ (ਬਾਪ) ਨੂੰ ਯਾਦ ਕਰਨਾ ਹੈ। ਬਣੇ - ਬਣਾਏ ਡਰਾਮੇ ਤੇ ਅਟਲ ਰਹਿਣਾ ਹੈ। ਵਿਘਨਾ ਤੋਂ ਘਬਰਾਉਣਾ
ਨਹੀਂ ਹੈ।
ਵਰਦਾਨ:-
ਮਨਮਨਾਭਵ ਦੀ ਵਿਧੀ ਦ੍ਵਾਰਾ ਮਨਰਸ ਦੀ ਸਥਿਤੀ ਦਾ ਅਨੁਭਵ ਕਰਨ ਅਤੇ ਕਰਾਉਣ ਵਾਲੇ ਸਰਵ ਬੰਧਨ ਮੁਕਤ
ਭਵ।
ਜੋ ਬੱਚੇ ਲੋਹੇ ਦੀਆਂ
ਜੰਜੀਰਾਂ ਅਤੇ ਮਹੀਨ ਧਾਗਿਆਂ ਨੂੰ ਤੋੜ ਬੰਧਨ ਮੁਕਤ ਸਥਿਤੀ ਵਿਚ ਰਹਿੰਦੇ ਹਨ ਉਹ ਕਲਯੁਗੀ ਸਥੂਲ
ਵਸਤੂਆਂ ਦੀ ਰਸਨਾ ਜਾਂ ਮਨ ਦੇ ਲਗਾਵ ਤੋਂ ਮੁਕਤ ਹੋ ਜਾਂਦੇ ਹਨ। ਉਨ੍ਹਾਂ ਨੂੰ ਦੇਹ - ਅਭਿਮਾਨ ਅਤੇ
ਦੇਹ ਦੇ ਪੁਰਾਣੀ ਦੁਨੀਆ ਦੀ ਕੋਈ ਵੀ ਵਸਤੂ ਜਰਾ ਵੀ ਆਕਰਸ਼ਿਤ ਨਹੀਂ ਕਰਦੀ। ਜਦੋਂ ਕੋਈ ਵੀ ਇੰਦਰੀਆਂ
ਦੇ ਰਸ ਮਤਲਬ ਵਿਨਾਸ਼ੀ ਰਸ ਦੇ ਵੱਲ ਆਕਰਸ਼ਣ ਨਾ ਹੋਵੇ ਤਾਂ ਅਲੌਕਿਕ ਅਤਿੰਦ੍ਰਿਆਂ ਸੁਖ ਜਾਂ ਮਨਰਸ
ਸਥਿਤੀ ਦਾ ਅਨੁਭਵ ਹੁੰਦਾ ਹੈ। ਇਸ ਦੇ ਲਈ ਨਿਰੰਤਰ ਮਨਮਨਾਭਵ ਦੀ ਸਥਿਤੀ ਚਾਹੀਦੀ ਹੈ।
ਸਲੋਗਨ:-
ਸੱਚੀ ਸੇਵਾ ਉਹ
ਹੈ ਜਿਸ ਵਿਚ ਸਰਵ ਦੀਆਂ ਦੁਆਵਾਂ ਦੇ ਨਾਲ ਖੁਸ਼ੀ ਦੀ ਅਨੁਭੂਤੀ ਹੋਵੇ।
ਇਹ ਅਵਿਅਕਤ ਇਸ਼ਾਰੇ -
ਹੁਣ ਆਪਣੇ ਦਾਤਾ ਸਵਰੂਪ ਨੂੰ ਪ੍ਰਤੱਖਸ਼ ਕਰੋ।
ਦੁਨੀਆ ਵਿਚ ਦਾਨ ਨੂੰ
ਪੁੰਨ ਸਮਝਦੇ ਹਨ, ਤੁਸੀਂ ਦਾਤਾ ਦੇ ਬੱਚੇ ਸਦਾ ਦਾਨ ਕਰਨ ਵਾਲੀ ਪੁੰਨ ਆਤਮਾਵਾਂ ਹੋ। ਤੁਸੀਂ ਕਿਸੇ
ਵੀ ਆਤਮਾ ਦ੍ਵਾਰਾ ਅਲਪਕਾਲ ਦੀ ਪ੍ਰਾਪਤੀ ਲੈਣ ਦੀ ਕਾਮਨਾ ਨਹੀਂ ਕਰ ਸਕਦੇ। ਇਹ ਆਤਮਾ ਕੁਝ ਦਵੇ ਤਾਂ
ਮੈਂ ਦੇਵਾਂ, ਜਾਂ ਇਹ ਵੀ ਕੁਝ ਕਰੇ ਤਾਂ ਮੈਂ ਵੀ ਕਰਾਂ, ਅਜਿਹੀ ਹੱਦ ਦੀ ਕਾਮਨਾ ਨਹੀਂ ਰੱਖਣਾ। ਦਾਤਾ
ਦੇ ਬੱਚੇ ਬਣ ਸਭ ਦੇ ਪ੍ਰਤੀ ਸਨੇਹ, ਸਹਿਯੋਗ, ਸ਼ਕਤੀ ਦੇਣ ਵਾਲੇ ਪੁੰਨ ਆਤਮਾ ਬਣੋ।