10.01.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਹਾਡੀ
ਯਾਦ ਦੀ ਯਾਤਰਾ ਬਿਲਕੁਲ ਹੀ ਗੁਪਤ ਹੈ , ਤੁਸੀਂ ਬੱਚੇ ਹੁਣ ਮੁਕਤੀਧਾਮ ਵਿੱਚ ਜਾਣ ਦੀ ਯਾਤਰਾ ਕਰ ਰਹੇ
ਹੋ”
ਪ੍ਰਸ਼ਨ:-
ਸਥੂਲਵਤਨ ਵਾਸੀ
ਤੋਂ ਸੂਕ੍ਸ਼੍ਮਵਤਨ ਵਾਸੀ ਫਰਿਸ਼ਤਾ ਬਣਨ ਦਾ ਪੁਰਸ਼ਾਰਥ ਕੀ ਹੈ?
ਉੱਤਰ:-
ਸੁਖਸ਼ਮਵਤਨਵਾਸੀ
ਫਰਿਸ਼ਤਾ ਬਣਨਾ ਹੈ ਤਾਂ ਰੂਹਾਨੀ ਸਰਵਿਸ ਵਿੱਚ ਹੱਡੀ - ਹੱਡੀ ਸਵਾਹਾ ਕਰੋ। ਬਿਨਾ ਹੱਡੀ ਸਵਾਹਾ ਕੀਤੇ
ਫਰਿਸ਼ਤਾ ਨਹੀਂ ਬਣ ਸਕਦੇ ਕਿਓਂਕਿ ਫਰਿਸ਼ਤੇ ਬਗੈਰ ਹੱਡੀ ਮਾਸ ਦੇ ਹੁੰਦੇ ਹਨ। ਇਸ ਬੇਹੱਦ ਦੀ ਸੇਵਾ
ਵਿੱਚ ਦਧਿਚੀ ਰਿਸ਼ੀ ਦੀ ਤਰ੍ਹਾਂ ਹੱਡੀ - ਹੱਡੀ ਲਗਾਉਣੀ ਹੈ, ਤਾਂ ਹੀ ਵਿਅਕਤ ਤੋਂ ਅਵਿਅਕਤ ਬਣੋਗੇ।
ਗੀਤ:-
ਧੀਰਜ ਧਰ ਮਨੁਵਾ।….
ਓਮ ਸ਼ਾਂਤੀ
ਬੱਚਿਆਂ ਨੂੰ ਇਸ ਗੀਤ ਤੋਂ ਇਸ਼ਾਰਾ ਮਿਲਿਆ ਕਿ ਧੀਰਜ ਧਰੋ। ਬੱਚੇ ਜਾਣਦੇ ਹਨ ਅਸੀਂ ਸ਼੍ਰੀਮਤ ਤੇ
ਪੁਰਸ਼ਾਰਥ ਕਰ ਰਹੇ ਹਾਂ ਅਤੇ ਜਾਣਦੇ ਹਨ ਕਿ ਅਸੀਂ ਇਸ ਗੁਪਤ ਯੋਗ ਦੀ ਯਾਤਰਾ ਤੇ ਹਾਂ। ਉਹ ਯਾਤਰਾ
ਆਪਣੇ ਸਮੇਂ ਤੇ ਪੂਰੀ ਹੋਣੀ ਹੈ। ਮੁੱਖ ਹੈ ਹੀ ਇਹ ਯਾਤਰਾ, ਜਿਸ ਨੂੰ ਤੁਹਾਡੇ ਸਿਵਾਏ ਹੋਰ ਕੋਈ ਵੀ
ਨਹੀਂ ਜਾਣਦੇ ਹਨ। ਯਾਤਰਾ ਤੇ ਜਾਣਾ ਹੈ ਜਰੂਰ ਅਤੇ ਲੈ ਜਾਣ ਵਾਲਾ ਪੰਡਾ ਵੀ ਚਾਹੀਦਾ ਹੈ। ਇਸ ਦਾ ਹੀ
ਨਾਂ ਰੱਖਿਆ ਹੋਇਆ ਹੈ ਪਾਂਡਵ ਸੈਨਾ। ਹੁਣ ਯਾਤਰਾ ਤੇ ਹਨ। ਸਥੂਲ ਲੜਾਈ ਦੀ ਕੋਈ ਗੱਲ ਨਹੀਂ ਹੈ। ਹਰ
ਇੱਕ ਗੱਲ ਗੁਪਤ ਹੈ। ਯਾਤਰਾ ਵੀ ਬੜੀ ਗੁਪਤ ਹੈ। ਸ਼ਾਸਤਰਾਂ ਵਿੱਚ ਵੀ ਹੈ - ਬਾਪ ਕਹਿੰਦੇ ਹਨ ਮੈਨੂੰ
ਯਾਦ ਕਰੋ ਤਾਂ ਮੇਰੇ ਕੋਲ ਆਕੇ ਪਹੁੰਚੋਗੇ। ਇਹ ਯਾਤਰਾ ਤਾਂ ਹੋਈ ਨਾ। ਬਾਪ ਸਭ ਸ਼ਾਸਤਰਾਂ ਦਾ ਸਾਰ
ਸੁਣਾਉਂਦੇ ਹਨ। ਪ੍ਰੈਕਟੀਕਲ ਐਕਟ ਵਿੱਚ ਲੈ ਆਉਂਦੇ ਹਨ। ਅਸੀਂ ਆਤਮਾਵਾਂ ਨੂੰ ਯਾਤਰਾ ਤੇ ਜਾਣਾ ਹੈ
ਆਪਣੇ ਨਿਰਵਾਣਧਾਮ। ਵਿਚਾਰ ਕਰੋ ਤਾਂ ਸਮਝ ਸਕਦੇ ਹੋ। ਇਹ ਹੈ ਮੁਕਤੀਧਾਮ ਦੀ ਸੱਚੀ ਯਾਤਰਾ। ਸਭ
ਚਾਹੁੰਦੇ ਹਨ ਅਸੀਂ ਮੁਕਤੀਧਾਮ ਵਿੱਚ ਜਾਈਏ। ਇਹ ਯਾਤਰਾ ਕਰਨ ਦੇ ਲਈ ਕੋਈ ਮੁਕਤੀਧਾਮ ਦਾ ਰਸਤਾ ਦੱਸੇ।
ਪਰ ਬਾਪ ਤਾਂ ਆਪਣੇ ਸਮੇਂ ਤੇ ਆਪ ਹੀ ਆਉਂਦੇ ਹਨ, ਜਿਸ ਸਮੇਂ ਨੂੰ ਕੋਈ ਨਹੀਂ ਜਾਣਦੇ ਹਨ। ਬਾਪ ਆਕੇ
ਸਮਝਾਉਂਦੇ ਹਨ ਤਾਂ ਬੱਚਿਆਂ ਨੂੰ ਨਿਸ਼ਚਾ ਹੁੰਦਾ ਹੈ। ਬਰੋਬਰ ਇਹ ਸੱਚੀ ਯਾਤਰਾ ਹੈ ਜੋ ਗਾਈ ਹੋਈ ਹੈ।
ਭਗਵਾਨ ਨੇ ਇਹ ਯਾਤਰਾ ਸਿਖਾਈ ਸੀ। ਮਨਮਨਾਭਵ, ਮਧਿਆਜੀ ਭਵ। ਇਹ ਅੱਖਰ ਵੀ ਤੁਹਾਡੇ ਕੰਮ ਦੇ ਬਹੁਤ ਹਨ
ਸਿਰਫ ਕਿਸ ਨੇ ਕਿਹਾ? ਇਹ ਭੁੱਲ ਕਰ ਦਿੱਤੀ ਹੈ। ਕਹਿੰਦੇ ਹਨ ਦੇਹ ਸਹਿਤ ਦੇਹ ਦੇ ਸੰਬੰਧਾਂ ਨੂੰ
ਭੁੱਲ ਜਾਓ। ਇਨ੍ਹਾਂ ਨੂੰ( ਬ੍ਰਹਮਾ ਬਾਬਾ ਨੂੰ) ਵੀ ਦੇਹ ਹੈ। ਇਨ੍ਹਾਂ ਨੂੰ ਵੀ ਸਮਝਾਉਣ ਵਾਲਾ ਦੂਜਾ
ਹੈ, ਜਿਸ ਨੂੰ ਆਪਣੀ ਦੇਹ ਨਹੀਂ ਹੈ ਉਹ ਬਾਪ ਹੈ ਵਿਚਿੱਤਰ, ਉਨ੍ਹਾਂ ਦਾ ਕੋਈ ਚਿੱਤਰ ਨਹੀਂ ਹੈ, ਹੋਰ
ਤਾਂ ਸਾਰੇ ਚਿੱਤਰ ਹਨ। ਸਾਰੀ ਦੁਨੀਆਂ ਚਿੱਤਰਸ਼ਾਲਾ ਹੈ। ਵਿਚਿੱਤਰ ਅਤੇ ਚਿੱਤਰ ਮਤਲਬ ਜੀਵ ਅਤੇ ਆਤਮਾ
ਦਾ ਇਹ ਮਨੁੱਖ ਸਵਰੂਪ ਬਣਿਆ ਹੋਇਆ ਹੈ। ਤਾਂ ਉਹ ਬਾਪ ਹੈ ਵਿਚਿੱਤਰ। ਸਮਝਾਉਂਦੇ ਹਨ ਮੈਨੂੰ ਇਸ
ਚਿੱਤਰ ਦਾ ਆਧਾਰ ਲੈਣਾ ਪੈਂਦਾ ਹੈ। ਬਰੋਬਰ ਸ਼ਾਸਤਰਾਂ ਵਿੱਚ ਹੈ ਭਗਵਾਨ ਨੇ ਕਿਹਾ ਸੀ ਜੱਦਕਿ
ਮਹਾਭਾਰਤ ਲੜਾਈ ਵੀ ਲੱਗੀ ਸੀ। ਰਾਜਯੋਗ ਸਿਖਾਉਂਦੇ ਸੀ, ਜਰੂਰ ਰਾਜਾਈ ਵੀ ਸਥਾਪਨਾ ਹੋਈ ਸੀ। ਹੁਣ
ਤਾਂ ਰਾਜਾਈ ਹੈ ਨਹੀਂ। ਰਾਜਯੋਗ ਭਗਵਾਨ ਨੇ ਸਿਖਾਇਆ ਸੀ, ਨਵੀਂ ਦੁਨੀਆਂ ਦੇ ਲਈ ਕਿਓਂਕਿ ਵਿਨਾਸ਼
ਸਾਹਮਣੇ ਖੜਿਆ ਸੀ। ਸਮਝਾਇਆ ਜਾਂਦਾ ਹੈ ਇਵੇਂ ਹੋਇਆ ਸੀ ਜੱਦਕਿ ਸ੍ਵਰਗ ਦੀ ਸਥਾਪਨਾ ਹੋਈ ਸੀ। ਉਹ
ਲਕਸ਼ਮੀ - ਨਾਰਾਇਣ ਦਾ ਰਾਜ ਸਥਾਪਨ ਹੋਇਆ ਸੀ। ਹੁਣ ਤੁਹਾਡੀ ਬੁੱਧੀ ਵਿੱਚ ਹੈ - ਸਤਿਯੁਗ ਸੀ, ਹੁਣ
ਕਲਯੁਗ ਹੈ। ਫਿਰ ਬਾਪ ਉਹ ਹੀ ਗੱਲਾਂ ਸਮਝਾਉਂਦੇ ਹਨ। ਇਵੇਂ ਤਾਂ ਕੋਈ ਕਹਿ ਨਾ ਸਕੇ ਕਿ ਮੈਂ ਪਰਮਧਾਮ
ਵਿੱਚੋਂ ਆਇਆ ਹਾਂ ਤੁਹਾਨੂੰ ਵਾਪਿਸ ਲੈ ਜਾਣ। ਪਰਮਪਿਤਾ ਪਰਮਾਤਮਾ ਹੀ ਕਹਿ ਸਕਦੇ ਹਨ ਬ੍ਰਹਮਾ ਦਵਾਰਾ,
ਹੋਰ ਕਿਸੇ ਦੇ ਦਵਾਰਾ ਵੀ ਕਹਿ ਨਹੀਂ ਸਕਦੇ। ਸੂਕ੍ਸ਼੍ਮਵਤਨ ਵਿੱਚ ਹੈ ਹੀ ਬ੍ਰਹਮਾ - ਵਿਸ਼ਨੂੰ ਸ਼ੰਕਰ।
ਬ੍ਰਹਮਾ ਦੇ ਲਈ ਵੀ ਸਮਝਾਇਆ ਹੈ ਕਿ ਉਹ ਹੈ ਅਵਿਅਕਤ ਬ੍ਰਹਮਾ ਅਤੇ ਇਹ ਹੈ ਵਿਅਕਤ। ਤੁਸੀਂ ਹੁਣ
ਫਰਿਸ਼ਤਾ ਬਣਦੇ ਹੋ। ਫਰਿਸ਼ਤੇ ਸਥੂਲ ਵਤਨ ਵਿੱਚ ਨਹੀਂ ਹੁੰਦੇ। ਫਰਿਸ਼ਤੇ ਨੂੰ ਹੱਡੀ ਮਾਸ ਨਹੀਂ ਹੁੰਦੀ
ਹੈ। ਇੱਥੇ ਇਸ ਰੂਹਾਨੀ ਸਰਵਿਸ ਵਿੱਚ ਹੱਡੀ ਆਦਿ ਸਭ ਖਲਾਸ ਕਰ ਦਿੰਦੇ ਹਨ, ਫਿਰ ਫਰਿਸ਼ਤੇ ਬਣ ਜਾਂਦੇ
ਹਨ। ਹੁਣ ਤਾਂ ਹੱਡੀ ਹੈ ਨਾ। ਇਹ ਵੀ ਲਿਖਿਆ ਹੋਇਆ ਹੈ ਆਪਣੀਆਂ ਹੱਡੀਆਂ ਵੀ ਸਰਵਿਸ ਵਿੱਚ ਦੇ ਦਿਓ।
ਗੋਇਆ ਆਪਣੀ ਹੱਡੀਆਂ ਖਲਾਸ ਕਰਦੇ ਹਨ। ਸਥੂਲਵਤਨ ਵਿੱਚ ਸੂਖਸ਼ਮਵਤਨਵਾਸੀ ਬਣਨਾ ਹੈ। ਇੱਥੇ ਅਸੀਂ ਹੱਡੀ
ਦੇਕੇ ਸੂਕ੍ਸ਼੍ਮ ਬਣ ਜਾਂਦੇ ਹਾਂ। ਇਸ ਸਰਿਵਸ ਵਿੱਚ ਸਭ ਸਵਾਹ ਕਰਨਾ ਹੈ। ਯਾਦ ਵਿੱਚ ਰਹਿੰਦੇ -
ਰਹਿੰਦੇ ਅਸੀਂ ਫਰਿਸ਼ਤੇ ਬਣ ਜਾਵਾਂਗੇ। ਇਹ ਵੀ ਗਾਇਆ ਹੋਇਆ ਹੈ - ਮਰੂਆ ਮੌਤ ਮਲੂਕਾ ਸ਼ਿਕਾਰ, ਮਲੂਕ
ਫਰਿਸ਼ਤੇ ਨੂੰ ਕਿਹਾ ਜਾਂਦਾ ਹੈ। ਤੁਸੀਂ ਮਨੁੱਖ ਤੋਂ ਫਰਿਸ਼ਤੇ ਬਣਦੇ ਹੋ। ਤੁਹਾਨੂੰ ਦੇਵਤਾ ਨਹੀਂ ਕਹਿ
ਸਕਦੇ। ਇੱਥੇ ਤਾਂ ਤੁਹਾਨੂੰ ਸ਼ਰੀਰ ਹੈ ਨਾ। ਸੂਖਸ਼ਮਵਤਨ ਦਾ ਵਰਨਣ ਹੁਣ ਹੀ ਹੁੰਦਾ ਹੈ। ਯੋਗ ਵਿੱਚ ਰਹਿ
ਫਿਰ ਫਰਿਸ਼ਤੇ ਬਣ ਜਾਂਦੇ ਹਨ। ਪਿਛਾੜੀ ਵਿੱਚ ਤੁਸੀਂ ਫਰਿਸ਼ਤੇ ਬਣ ਜਾਵੋਗੇ। ਤੁਹਾਨੂੰ ਸਭ ਸਾਖ਼ਸ਼ਾਤਕਾਰ
ਹੋਵੇਗਾ ਅਤੇ ਖੁਸ਼ੀ ਹੋਵੇਗੀ। ਮਨੁੱਖ ਤਾਂ ਸਭ ਕਾਲ ਦਾ ਸ਼ਿਕਾਰ ਹੋ ਜਾਣਗੇ। ਤੁਹਾਡੇ ਵਿੱਚ ਜੋ
ਮਹਾਵੀਰ ਹਨ ਉਹ ਤਾਂ ਅਡੋਲ ਰਹਿਣਗੇ। ਬਾਕੀ ਕੀ - ਕੀ ਹੁੰਦਾ ਰਹੇਗਾ। ਵਿਨਾਸ਼ ਦੀ ਸੀਨ ਤਾਂ ਹੋਣੀ ਹੈ
ਨਾ। ਅਰਜੁਨ ਨੂੰ ਵਿਨਾਸ਼ ਦਾ ਸਾਖ਼ਸ਼ਾਤਕਾਰ ਹੋਇਆ। ਇੱਕ ਅਰਜੁਨ ਦੀ ਗੱਲ ਨਹੀਂ ਹੈ। ਤੁਸੀਂ ਬੱਚਿਆਂ
ਨੂੰ ਵਿਨਾਸ਼ ਅਤੇ ਸਥਾਪਨਾ ਦਾ ਸਾਖ਼ਸ਼ਾਤਕਰ ਹੁੰਦਾ ਹੈ। ਉਸ ਸਮੇਂ ਗਿਆਨ ਤਾਂ ਕੁਝ ਸੀ ਨਹੀਂ। ਵੇਖਿਆ
ਸ੍ਰਿਸ਼ਟੀ ਦਾ ਵਿਨਾਸ਼ ਹੋ ਰਿਹਾ ਹੈ। ਫਿਰ ਚਤੁਰਭੁਜ ਦਾ ਸਾਖ਼ਸ਼ਾਤਕਾਰ ਹੋਇਆ। ਸਮਝਣ ਲੱਗੇ ਇਹ ਤਾਂ ਚੰਗਾ
ਹੈ। ਵਿਨਾਸ਼ ਦੇ ਬਾਦ ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ, ਤਾਂ ਖੁਸ਼ੀ ਆ ਗਈ। ਹੁਣ ਇਹ ਦੁਨੀਆਂ ਨਹੀਂ
ਜਾਣਦੀ ਕਿ ਵਿਨਾਸ਼ ਤਾਂ ਚੰਗਾ ਹੈ ਨਾ। ਪੈਸੇ ਦੇ ਲਈ ਕੋਸ਼ਿਸ਼ ਕਰਦੇ ਹਨ ਪਰ ਆਖਰ ਵਿਨਾਸ਼ ਤਾਂ ਹੋਣਾ
ਹੈ। ਯਾਦ ਕਰਦੇ ਹਨ ਪਤਿਤ - ਪਾਵਨ ਆਓ, ਤਾਂ ਬਾਪ ਆਉਣਗੇ ਜਰੂਰ ਆਕੇ ਪਾਵਨ ਦੁਨੀਆਂ ਸਥਾਪਨ ਕਰਨਗੇ,
ਜਿਸ ਵਿੱਚ ਅਸੀਂ ਰਾਜਾਈ ਕਰਾਂਗੇ। ਇਹ ਤਾਂ ਚੰਗਾ ਹੈ ਨਾ। ਪਤਿਤ - ਪਾਵਨ ਨੂੰ ਕਿਓਂ ਯਾਦ ਕਰਦੇ ਹਨ?
ਕਿਓਂਕਿ ਦੁੱਖ ਹੈ। ਪਾਵਨ ਦੁਨੀਆਂ ਵਿੱਚ ਦੇਵਤੇ ਹਨ, ਪਤਿਤ ਦੁਨੀਆਂ ਵਿੱਚ ਤਾਂ ਦੇਵਤਾਵਾਂ ਦੇ ਪੈਰ
ਆ ਨਹੀਂ ਸਕਦੇ। ਤਾਂ ਜਰੂਰ ਪਤਿਤ ਦੁਨੀਆਂ ਦਾ ਵਿਨਾਸ਼ ਹੋਣਾ ਚਾਹੀਦਾ ਹੈ। ਗਾਇਆ ਹੋਇਆ ਵੀ ਹੈ
ਮਹਾਵਿਨਾਸ਼ ਹੋਇਆ। ਉਸ ਦੇ ਬਾਦ ਕੀ ਹੁੰਦਾ ਹੈ? ਇੱਕ ਧਰਮ ਦੀ ਸਥਾਪਨਾ ਸੋ ਤਾਂ ਇਵੇਂ ਹੋਵੇਗੀ ਨਾ।
ਇੱਥੇ ਤੋਂ ਰਾਜਯੋਗ ਸਿੱਖਣਗੇ। ਵਿਨਾਸ਼ ਹੋਵੇਗਾ ਬਾਕੀ ਭਾਰਤ ਵਿੱਚ ਕੌਣ ਬਚੇਗਾ? ਜੋ ਰਾਜਯੋਗ ਸਿੱਖਦੇ
ਹਨ, ਨਾਲੇਜ ਦਿੰਦੇ ਹਨ ਉਹ ਹੀ ਬਚਣਗੇ। ਵਿਨਾਸ਼ ਤਾਂ ਸਭ ਦਾ ਹੋਣਾ ਹੈ, ਇਸ ਵਿੱਚ ਡਰਨ ਦੀ ਗੱਲ ਨਹੀਂ।
ਪਤਿਤ - ਪਾਵਨ ਨੂੰ ਬੁਲਾਉਂਦੇ ਹਨ ਜੱਦ ਕਿ ਉਹ ਆਉਂਦੇ ਹਨ ਤਾਂ ਖੁਸ਼ੀ ਹੋਣੀ ਚਾਹੀਦੀ ਹੈ ਨਾ। ਬਾਪ
ਕਹਿੰਦੇ ਹਨ ਵਿਕਾਰਾਂ ਵਿੱਚ ਨਾ ਜਾਓ। ਇਨ੍ਹਾਂ ਵਿਕਾਰਾਂ ਤੇ ਜਿੱਤ ਪਾਓ ਜਾਂ ਇਹਨਾਂ ਦਾ ਦਾਨ ਦੇ
ਦਿਓ ਤਾਂ ਗ੍ਰਹਿਣ ਛੁੱਟੇ। ਭਾਰਤ ਦਾ ਗ੍ਰਹਿਣ ਛੁੱਟਦਾ ਜਰੂਰ ਹੈ। ਕਾਲੇ ਤੋਂ ਗੋਰਾ ਬਣਨਾ ਹੈ।
ਸਤਿਯੁਗ ਵਿੱਚ ਪਵਿੱਤਰ ਦੇਵਤੇ ਸੀ, ਉਹ ਜਰੂਰ ਇੱਥੇ ਬਣੇ ਹੋਣਗੇ।
ਤੁਸੀਂ ਜਾਣਦੇ ਹੋ ਅਸੀਂ
ਸ਼੍ਰੀਮਤ ਨਾਲ ਨਿਰਵਿਕਾਰੀ ਬਣਦੇ ਹਾਂ। ਭਗਵਾਨੁਵਾਚ, ਇਹ ਹੈ ਗੁਪਤ। ਸ਼੍ਰੀਮਤ ਤੇ ਚਲਕੇ ਤੁਸੀਂ
ਬਾਦਸ਼ਾਹੀ ਪਾਉਂਦੇ ਹੋ। ਬਾਪ ਕਹਿੰਦੇ ਹਨ ਤੁਹਾਨੂੰ ਨਰ ਤੋਂ ਨਾਰਾਇਣ ਬਣਨਾ ਹੈ। ਸੈਕਿੰਡ ਵਿੱਚ
ਰਾਜਾਈ ਮਿਲ ਸਕਦੀ ਹੈ। ਸ਼ੁਰੂ ਵਿੱਚ ਬੱਚੀਆਂ 4 - 5 ਦਿਨ ਵੀ ਬੈਕੁੰਠ ਵਿੱਚ ਜਾਕੇ ਰਹਿੰਦੀਆਂ ਸੀ।
ਸ਼ਿਵਬਾਬਾ ਆਕੇ ਬੱਚਿਆਂ ਨੂੰ ਬੈਕੁੰਠ ਦਾ ਵੀ ਸਾਖ਼ਸ਼ਾਤਕਾਰ ਕਰਾਉਂਦੇ ਸੀ। ਦੇਵਤੇ ਆਉਂਦੇ ਸਨ - ਕਿੰਨਾ
ਮਾਨ - ਸ਼ਾਨ ਨਾਲ। ਤਾਂ ਬੱਚਿਆਂ ਨੂੰ ਦਿਲ ਅੰਦਰ ਲੱਗਦਾ ਹੈ ਬਰੋਬਰ ਗੁਪਤ ਵੇਸ਼ ਵਿੱਚ ਆਉਣ ਵਾਲਾ ਬਾਪ
ਸਾਨੂੰ ਸਮਝਾ ਰਹੇ ਹਨ। ਬ੍ਰਹਮਾ ਤਨ ਵਿੱਚ ਆਉਂਦੇ ਹਨ। ਬ੍ਰਹਮਾ ਦਾ ਤਨ ਤਾਂ ਇੱਥੇ ਚਾਹੀਦਾ ਹੈ ਨਾ।
ਪ੍ਰਜਾਪਿਤਾ ਬ੍ਰਹਮਾ ਦੁਆਰਾ ਸਥਾਪਨਾ। ਬਾਬਾ ਨੇ ਸਮਝਾਇਆ ਹੈ - ਕੋਈ ਵੀ ਆਉਂਦੇ ਹਨ ਤਾਂ ਉਨ੍ਹਾਂ
ਤੋਂ ਪੁੱਛੋ ਕਿਸ ਦੇ ਕੋਲ ਆਉਂਦੇ ਹੋ? ਬੀ. ਕੇ. ਕੋਲ। ਚੰਗਾ ਬ੍ਰਹਮਾ ਦਾ ਨਾਮ ਕਦੇ ਸੁਣਿਆ ਹੈ?
ਪ੍ਰਜਾਪਿਤਾ ਤਾਂ ਹੈ ਨਾ। ਅਸੀਂ ਸਭ ਉਨ੍ਹਾਂ ਦੇ ਆਕੇ ਬਣੇ ਹਾਂ। ਜਰੂਰ ਅੱਗੇ ਵੀ ਬਣੇ ਸੀ। ਬ੍ਰਹਮਾ
ਦੁਆਰਾ ਸਥਾਪਨਾ ਤਾਂ ਨਾਲ ਬ੍ਰਾਹਮਣ ਵੀ ਚਾਹੀਦੇ। ਬਾਪ ਬ੍ਰਹਮਾ ਦੁਆਰਾ ਕਿਸ ਨੂੰ ਸਮਝਾਉਂਦੇ ਹਨ ?
ਸ਼ੂਦਰਾਂ ਨੂੰ ਤਾਂ ਨਹੀਂ ਸਮਝਾਉਣਗੇ। ਇਹ ਹੈ ਬ੍ਰਹਮਾ ਵੰਸ਼ਾਵਲੀ ਬ੍ਰਾਹਮਣ, ਸ਼ਿਵਬਾਬਾ ਨੇ ਬ੍ਰਹਮਾ
ਦੁਆਰਾ ਸਾਨੂੰ ਆਪਣਾ ਬਣਾਇਆ ਹੈ। ਬ੍ਰਹਮਾਕੁਮਾਰ - ਕੁਮਾਰੀਆਂ ਕਿੰਨੇ ਢੇਰ ਹਨ, ਕਿੰਨੇ ਸੈਂਟਰਜ਼ ਹਨ।
ਸਭ ਵਿੱਚ ਬ੍ਰਹਮਾਕੁਮਾਰੀਆਂ ਪੜ੍ਹਾਉਂਦੀਆਂ ਹਨ। ਇੱਥੇ ਸਾਨੂੰ ਦਾਦੇ ਦਾ ਵਰਸਾ ਮਿਲਦਾ ਹੈ।
ਭਗਵਾਨੁਵਾਚ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਉਹ ਨਿਰਾਕਾਰ ਹੋਣ ਕਾਰਨ ਇਨ੍ਹਾਂ ਦੇ ਸ਼ਰੀਰ ਦਾ
ਆਧਾਰ ਲੈਕੇ ਸਾਨੂੰ ਨਾਲੇਜ ਸੁਣਾਉਂਦੇ ਹਨ। ਪ੍ਰਜਾਪਿਤਾ ਦੇ ਤਾਂ ਸਭ ਬੱਚੇ ਹੋਣਗੇ ਨਾ! ਅਸੀਂ ਹਾਂ
ਪ੍ਰਜਾਪਿਤਾ ਬ੍ਰਹਮਾਕੁਮਾਰ - ਕੁਮਾਰੀਆਂ। ਸ਼ਿਵਬਾਬਾ ਹੈ ਦਾਦਾ। ਉਨ੍ਹਾਂ ਨੇ ਏਡਾਪਟ ਕੀਤਾ ਹੈ। ਤੁਸੀਂ
ਜਾਣਦੇ ਹੋ ਅਸੀਂ ਦਾਦੇ ਤੋਂ ਪੜ੍ਹ ਰਹੇ ਹਾਂ ਬ੍ਰਹਮਾ ਦਵਾਰਾ। ਇਹ ਲਕਸ਼ਮੀ - ਨਾਰਾਇਣ ਦੋਨੋ ਸ੍ਵਰਗ
ਦੇ ਮਾਲਿਕ ਹੈ ਨਾ। ਭਗਵਾਨ ਤਾਂ ਇੱਕ ਉੱਚ ਤੇ ਉੱਚ ਨਿਰਾਕਾਰ ਹੀ ਹੈ। ਬੱਚਿਆਂ ਨੂੰ ਧਾਰਨਾ ਬੜੀ ਚੰਗੀ
ਹੋਣੀ ਚਾਹੀਦੀ ਹੈ। ਪਹਿਲੇ - ਪਹਿਲੇ ਸਮਝਾਓ ਦੋ ਬਾਪ ਹੈ ਭਗਤੀ ਮਾਰਗ ਵਿੱਚ। ਸ੍ਵਰਗ ਵਿੱਚ ਹੈ ਇੱਕ
ਬਾਪ। ਪਾਰਲੌਕਿਕ ਬਾਪ ਦਵਾਰਾ ਬਾਦਸ਼ਾਹੀ ਮਿਲ ਗਈ ਫਿਰ ਯਾਦ ਕਿਓਂ ਕਰਣਗੇ। ਦੁੱਖ ਹੈ ਹੀ ਨਹੀਂ ਜੋ
ਯਾਦ ਕਰਨਾ ਪਵੇ। ਗਾਉਂਦੇ ਹਨ ਦੁੱਖ ਹਰਤਾ ਸੁੱਖ ਕਰਤਾ। ਉਹ ਹੁਣ ਦੀ ਗੱਲ ਹੈ। ਜੋ ਪਾਸਟ ਹੋ ਜਾਂਦਾ
ਹੈ ਉਸ ਦਾ ਗਾਇਨ ਹੁੰਦਾ ਹੈ। ਮਹਿਮਾ ਹੈ ਇੱਕ ਦੀ। ਉਹ ਇੱਕ ਬਾਪ ਹੀ ਆਕੇ ਪਤਿਤਾਂ ਨੂੰ ਪਾਵਨ
ਬਣਾਉਂਦੇ ਹਨ। ਮਨੁੱਖ ਥੋੜੀ ਸਮਝਦੇ ਹਨ। ਉਹ ਤਾਂ ਪਾਸਟ ਦੀ ਕਥਾ ਬੈਠ ਲਿਖਦੇ ਹਨ। ਤੁਸੀਂ ਹੁਣ ਸਮਝਦੇ
ਹੋ - ਬਰੋਬਰ ਬਾਪ ਨੇ ਰਾਜਯੋਗ ਸਿਖਾਇਆ, ਜਿਸ ਤੋਂ ਬਾਦਸ਼ਾਹੀ ਮਿਲੀ। 84 ਦਾ ਚੱਕਰ ਲਗਾਇਆ। ਹੁਣ ਫਿਰ
ਅਸੀਂ ਪੜ੍ਹ ਰਹੇ ਹਾਂ, ਫਿਰ 21 ਜਨਮ ਰਾਜ ਕਰਾਂਗੇ। ਅਜਿਹਾ ਦੇਵਤਾ ਬਣਾਂਗੇ। ਇਵੇਂ ਕਲਪ ਪਹਿਲੇ ਬਣੇ
ਸੀ। ਸਮਝਦੇ ਹੋ ਅਸੀਂ ਪੂਰਾ 84 ਜਨਮਾਂ ਦਾ ਚੱਕਰ ਲਗਾਇਆ। ਹੁਣ ਫਿਰ ਸਤਿਯੁਗ - ਤ੍ਰੇਤਾ ਵਿੱਚ
ਜਾਵਾਂਗੇ ਤੱਦ ਹੀ ਤਾਂ ਬਾਪ ਪੁੱਛਦੇ ਹਨ ਅੱਗੇ ਕਿੰਨੇ ਵਾਰ ਮਿਲੇ ਹੋ? ਇਹ ਪ੍ਰੈਕਟੀਕਲ ਗੱਲ ਹੈ ਨਾ!
ਨਵਾਂ ਵੀ ਕੋਈ ਸੁਣੇ ਤਾਂ ਸਮਝਣਗੇ 84 ਦਾ ਚੱਕਰ ਤਾਂ ਜਰੂਰ ਹੈ। ਜੋ ਪਹਿਲੇ ਵਾਲੇ ਹੋਣਗੇ ਉਨ੍ਹਾਂ
ਦਾ ਹੀ ਚੱਕਰ ਪੂਰਾ ਹੋਇਆ ਹੋਵੇਗਾ। ਬੁੱਧੀ ਤੋਂ ਕੰਮ ਲੈਣਾ ਹੈ। ਇਸ ਮਕਾਨ ਵਿੱਚ, ਇਸ ਡਰੈਸ ਵਿੱਚ
ਬਾਬਾ ਅਸੀਂ ਆਪ ਤੋਂ ਕਈ ਵਾਰੀ ਮਿਲਦੇ ਹਾਂ ਅਤੇ ਮਿਲਦੇ ਰਹਾਂਗੇ। ਪਤਿਤ ਤੋਂ ਪਾਵਨ, ਪਾਵਨ ਤੋਂ
ਪਤਿਤ ਹੁੰਦੇ ਹੀ ਆਏ ਹਾਂ। ਕੋਈ ਚੀਜ਼ ਹਮੇਸ਼ਾ ਨਵੀਂ ਹੀ ਰਹੇ, ਇਹ ਤਾਂ ਹੋ ਨਹੀਂ ਸਕਦਾ। ਪੁਰਾਣੀ
ਜਰੂਰ ਬਣਦੀ ਹੈ। ਹਰ ਚੀਜ਼ ਸਤੋ - ਰਜੋ - ਤਮੋ ਵਿੱਚ ਆਉਂਦੀ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ ਨਵੀਂ
ਦੁਨੀਆਂ ਆ ਰਹੀ ਹੈ। ਉਸ ਨੂੰ ਸ੍ਵਰਗ ਕਿਹਾ ਜਾਂਦਾ ਹੈ। ਇਹ ਹੈ ਨਰਕ। ਉਹ ਹੈ ਪਾਵਨ ਦੁਨੀਆਂ। ਬਹੁਤ
ਪੁਕਾਰਦੇ ਹਨ - ਹੇ ਪਤਿਤ - ਪਾਵਨ ਸਾਨੂੰ ਆਕੇ ਪਾਵਨ ਬਣਾਓ ਕਿਓਂਕਿ ਦੁੱਖ ਜਾਸਤੀ ਹੁੰਦਾ ਜਾਂਦਾ ਹੈ
ਨਾ। ਪਰ ਇਹ ਸਮਝਦੇ ਨਹੀਂ ਕਿ ਅਸੀਂ ਹੀ ਪੂਜੀਏ ਸੀ ਫਿਰ ਪੁਜਾਰੀ ਬਣੇ ਹਾਂ। ਦਵਾਪਰ ਵਿੱਚ ਪੁਜਾਰੀ
ਬਣੇ। ਕਈ ਧਰਮ ਹੁੰਦੇ ਗਏ। ਬਰੋਬਰ ਪਤਿਤ ਤੋਂ ਪਾਵਨ, ਪਾਵਨ ਤੋਂ ਪਤਿਤ ਹੁੰਦੇ ਆਏ ਹਾਂ। ਭਾਰਤ ਦੇ
ਉੱਪਰ ਹੀ ਖੇਡ ਹੈ।
ਤੁਸੀਂ ਬੱਚਿਆਂ ਨੂੰ ਹੁਣ
ਸਮ੍ਰਿਤੀ ਆਈ ਹੈ, ਹੁਣ ਤੁਸੀਂ ਸ਼ਿਵ ਜੇਯੰਤੀ ਮਨਾਉਂਦੇ ਹੋ। ਬਾਕੀ ਹੋਰ ਕੋਈ ਸ਼ਿਵ ਨੂੰ ਤਾਂ ਜਾਣਦੇ
ਹੀ ਨਹੀਂ ਹੈ। ਅਸੀਂ ਜਾਣਦੇ ਹਾਂ। ਬਰੋਬਰ ਸਾਨੂੰ ਰਾਜਯੋਗ ਸਿਖਾਉਂਦੇ ਹਨ। ਬ੍ਰਹਮਾ ਦੁਆਰਾ ਸ੍ਵਰਗ
ਦੀ ਸਥਾਪਨਾ ਹੋ ਰਹੀ ਹੈ। ਜਰੂਰ ਜੋ ਯੋਗ ਸਿੱਖਣਗੇ, ਸਥਾਪਨਾ ਕਰਨਗੇ ਉਹ ਹੀ ਫਿਰ ਰਾਜ - ਭਾਗ ਪਾਉਣਗੇ।
ਅਸੀਂ ਕਹਿੰਦੇ ਹਾਂ ਬਰੋਬਰ ਅਸੀਂ ਕਲਪ - ਕਲਪ ਬਾਪ ਤੋਂ ਹੀ ਰਾਜਯੋਗ ਸਿੱਖੇ ਹਾਂ। ਬਾਬਾ ਨੇ ਸਮਝਾਇਆ
ਹੈ - ਹੁਣ ਇਹ 84 ਜਨਮਾਂ ਦਾ ਚੱਕਰ ਪੂਰਾ ਹੁੰਦਾ ਹੈ। ਫਿਰ ਨਵਾਂ ਚੱਕਰ ਲਗਾਉਣਾ ਹੈ। ਚੱਕਰ ਨੂੰ
ਤਾਂ ਜਾਨਣਾ ਚਾਹੀਦਾ ਹੈ ਨਾ। ਭਾਵੇਂ ਇਹ ਚਿੱਤਰ ਨਾ ਹੋਣ ਤਾਂ ਵੀ ਤੁਸੀਂ ਸਮਝਾ ਸਕਦੇ ਹੋ। ਇਹ ਤਾਂ
ਬਿਲਕੁਲ ਸਹਿਜ ਗੱਲ ਹੈ। ਬਰੋਬਰ ਭਾਰਤ ਸ੍ਵਰਗ ਸੀ, ਹੁਣ ਨਰਕ ਹੈ। ਸਿਰਫ ਉਹ ਲੋਕ ਸਮਝਦੇ ਹਨ ਕਲਯੁਗ
ਅਜੁਨ ਬੱਚਾ ਹੈ। ਤੁਸੀਂ ਕਹਿੰਦੇ ਹੋ - ਇਹ ਤਾਂ ਕਲਯੁਗ ਦਾ ਅੰਤ ਹੈ। ਚੱਕਰ ਪੂਰਾ ਹੁੰਦਾ ਹੈ। ਬਾਪ
ਸਮਝਾਉਂਦੇ ਹਨ ਮੈ ਆਉਂਦਾ ਹਾਂ ਪਤਿਤ ਦੁਨੀਆਂ ਨੂੰ ਪਾਵਨ ਬਣਾਉਣ। ਤੁਸੀਂ ਜਾਣਦੇ ਹੋ ਸਾਨੂੰ ਪਾਵਨ
ਦੁਨੀਆਂ ਵਿੱਚ ਜਾਣਾ ਹੈ। ਤੁਸੀਂ ਮੁਕਤੀ, ਜੀਵਨ ਮੁਕਤੀਧਾਮ, ਸ਼ਾਂਤੀਧਾਮ, ਸੁਖਧਾਮ ਅਤੇ ਦੁਖਧਾਮ ਨੂੰ
ਵੀ ਸਮਝਦੇ ਹੋ। ਪਰ ਤਕਦੀਰ ਵਿੱਚ ਨਹੀਂ ਹੈ ਤਾਂ ਫਿਰ ਇਹ ਖਿਆਲ ਨਹੀਂ ਕਰਦੇ ਕਿ ਕਿਓਂ ਨਾ ਅਸੀਂ
ਸੁਖਧਾਮ ਵਿੱਚ ਜਾਈਏ। ਬਰੋਬਰ ਅਸੀਂ ਆਤਮਾਵਾਂ ਦਾ ਘਰ ਉਹ ਸ਼ਾਂਤੀਧਾਮ ਹੈ। ਉੱਥੇ ਆਤਮਾ ਦੀ ਆਰਗੰਜ਼
ਨਾ ਹੋਣ ਕਾਰਨ ਕੁਝ ਬੋਲਦੀ ਨਹੀਂ । ਉੱਥੇ ਸਭ ਨੂੰ ਸ਼ਾਂਤੀ ਮਿਲਦੀ ਹੈ । ਸਤਿਯੁਗ ਵਿੱਚ ਹੈ ਇੱਕ ਧਰਮ।
ਇਹ ਅਨਾਦਿ, ਅਵਿਨਾਸ਼ੀ ਵਰਲਡ ਡਰਾਮਾ ਹੈ ਜੋ ਚੱਕਰ ਲਗਾਉਂਦਾ ਹੀ ਰਹਿੰਦਾ ਹੈ। ਆਤਮਾ ਕਦੀ ਵਿਨਾਸ਼ ਨਹੀਂ
ਹੁੰਦੀ ਹੈ। ਸ਼ਾਂਤੀਧਾਮ ਵਿੱਚ ਵੀ ਥੋੜਾ ਸਮੇਂ ਠਹਿਰਨਾ ਹੀ ਪਵੇ। ਇਹ ਬਹੁਤ ਸਮਝ ਦੀ ਗੱਲ ਹੈ। ਕਲਯੁਗ
ਹੈ ਦੁਖਧਾਮ। ਕਿੰਨੇ ਕਈ ਧਰਮ ਹਨ, ਕਿੰਨਾ ਹੰਗਾਮਾ ਹੈ। ਜੱਦ ਬਿਲਕੁਲ ਦੁਖਧਾਮ ਹੁੰਦਾ ਹੈ ਉਦੋਂ ਹੀ
ਬਾਪ ਆਉਂਦੇ ਹਨ। ਦੁਖਧਾਮ ਦੇ ਬਾਦ ਹੈ ਫੁਲ ਸੁਖਧਾਮ। ਸ਼ਾਂਤੀਧਾਮ ਵਿੱਚੋਂ ਅਸੀਂ ਆਉਂਦੇ ਹਾਂ
ਸੁੱਖਧਾਮ ਵਿੱਚ, ਫਿਰ ਦੁਖਧਾਮ ਬਣਦਾ ਹੈ। ਸਤਿਯੁਗ ਵਿੱਚ ਸੰਪੂਰਨ ਨਿਰਵਿਕਾਰੀ, ਇੱਥੇ ਹਨ ਸੰਪੂਰਨ
ਵਿਕਾਰੀ। ਇਹ ਸਮਝਾਉਣਾ ਤਾਂ ਬਹੁਤ ਸਹਿਜ ਹੈ ਨਾ। ਹਿੰਮਤ ਚਾਹੀਦੀ ਹੈ ਨਾ। ਕਿੱਥੇ ਵੀ ਜਾਕੇ ਸਮਝਾਓ।
ਇਹ ਵੀ ਲਿਖਿਆ ਹੋਇਆ ਹੈ - ਹਨੁਮਾਨ ਸਤਿਸੰਗ ਵਿੱਚ ਪਿੱਛੇ ਜੁੱਤੀਆਂ ਵਿੱਚ ਜਾਕੇ ਬੈਠਦਾ ਸੀ। ਤਾਂ
ਮਹਾਵੀਰ ਜੋ ਹੋਣਗੇ ਉਹ ਕਿੱਥੇ ਵੀ ਜਾਕੇ ਯੁਕਤੀ ਨਾਲ ਸੁਣਨਗੇ, ਵੇਖੀਏ ਕੀ ਬੋਲਦੇ ਹਨ। ਤੁਸੀਂ ਤਾਂ
ਡਰੈਸ ਬਦਲਕੇ ਕਿੱਥੇ ਵੀ ਜਾ ਸਕਦੇ ਹੋ, ਉਨ੍ਹਾਂ ਦਾ ਕਲਿਆਣ ਕਰਨ। ਬਾਬਾ ਵੀ ਗੁਪਤ ਵੇਸ਼ ਵਿੱਚ ਤੁਹਾਡਾ
ਕਲਿਆਣ ਕਰ ਰਹੇ ਹੈ ਨਾ। ਮੰਦਿਰਾਂ ਵਿੱਚ ਕਿੱਥੇ ਵੀ ਨਿਮੰਤਰਣ ਮਿਲਦਾ ਹੈ ਤਾਂ ਜਾਕੇ ਸਮਝਾਉਣਾ ਹੈ।
ਦਿਨ - ਪ੍ਰਤੀਦਿਨ ਤੁਸੀਂ ਹੁਸ਼ਿਆਰ ਹੁੰਦੇ ਜਾਂਦੇ ਹੋ। ਸਭ ਨੂੰ ਬਾਪ ਦਾ ਪਰਿਚੈ ਤਾਂ ਦੇਣਾ ਹੀ ਹੈ,
ਟ੍ਰਾਇਲ ਕਰਨੀ ਹੁੰਦੀ ਹੈ। ਇਹ ਤਾਂ ਗਾਇਆ ਹੋਇਆ ਹੈ।, ਪਿਛਾੜੀ ਵਿੱਚ ਸੰਨਿਆਸੀ, ਰਾਜਾ ਆਦਿ ਆਏ।
ਰਾਜਾ ਜਨਕ ਨੂੰ ਸੈਕਿੰਡ ਵਿੱਚ ਜੀਵਨਮੁਕਤੀ ਮਿਲੀ। ਉਹ ਫਿਰ ਜਾਕੇ ਤ੍ਰੇਤਾ ਵਿੱਚ ਅਨੁਜਨਕ ਬਣਿਆ।ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਅੰਤਿਮ
ਵਿਨਾਸ਼ ਦੀ ਸੀਨ ਵੇਖਣ ਦੇ ਲਈ ਆਪਣੀ ਸਥਿਤੀ ਮਹਾਵੀਰ ਵਰਗੀ ਨਿਰਭੈ, ਅਡੋਲ ਬਣਾਉਣੀ ਹੈ। ਗੁਪਤ ਯਾਦ
ਦੀ ਯਾਤਰਾ ਵਿੱਚ ਰਹਿਣਾ ਹੈ।
2. ਅਵਿਅਕਤ ਵਤਨਵਾਸੀ
ਫਰਿਸ਼ਤਾ ਬਣਨ ਦੇ ਲਈ ਬੇਹੱਦ ਸੇਵਾ ਵਿੱਚ ਦਧੀਚੀ ਰਿਸ਼ੀ ਦੀ ਤਰ੍ਹਾਂ ਹੱਡੀ - ਹੱਡੀ ਸਵਾਹਾ ਕਰਨੀ ਹੈ।
ਵਰਦਾਨ:-
ਪਹਿਲੀ ਸ਼੍ਰੀਮਤ ਤੇ ਵਿਸ਼ੇਸ਼ ਅਟੇਂਸ਼ਨ ਦੇਕੇ ਫਾਉਂਡੇਸ਼ਨ ਨੂੰ ਮਜ਼ਬੂਤ ਬਣਾਉਣ ਵਾਲੇ ਸਹਿਜਯੋਗੀ
ਭਵ।
ਬਾਪਦਾਦਾ ਦੀ ਨੰਬਰਵਨ
ਸ਼੍ਰੀਮਤ ਹੈ ਕਿ ਆਪਣੇ ਨੂੰ ਆਤਮਾ ਸਮਝ ਕਰ ਬਾਪ ਨੂੰ ਯਾਦ ਕਰੋ। ਜੇਕਰ ਆਤਮਾ ਦੀ ਬਜਾਏ ਆਪਣੇ ਨੂੰ
ਸਧਾਰਨ ਸ਼ਰੀਰਧਾਰੀ ਸਮਝਦੇ ਹੋ ਤਾਂ ਯਾਦ ਟਿਕ ਨਹੀਂ ਸਕਦੀ। ਉਵੇਂ ਵੀ ਜਦੋਂ ਕਿਸੇ ਦੋ ਚੀਜ਼ਾਂ ਨੂੰ
ਜੋੜਿਆ ਜਾਂਦਾ ਹੈ ਤਾਂ ਪਹਿਲੇ ਸਮਾਨ ਬਣਾਉਂਦੇ ਹਨ, ਇਵੇਂ ਹੀ ਆਤਮਾ ਸਮਝ ਕੇ ਯਾਦ ਕਰੋ ਤਾਂ ਯਾਦ
ਸਹਿਜ ਹੋ ਜਾਵੇਗੀ। ਇਹ ਸ਼੍ਰੀਮਤ ਹੀ ਮੁੱਖ ਫਾਉਂਡੇਸ਼ਨ ਹੈ। ਇਸ ਗੱਲ ਤੇ ਬਾਰ - ਬਾਰ ਅਟੈਂਸ਼ਨ ਦਵੋ
ਤਾਂ ਸਹਿਜਯੋਗੀ ਬਣ ਜਾਵੋਗੇ।
ਸਲੋਗਨ:-
ਕਰਮ ਆਤਮਾ ਦਾ
ਦਰਸ਼ਨ ਕਰਾਉਣ ਵਾਲਾ ਦਰਪਨ ਹੈ ਇਸਲਈ ਕਰਮ ਦ੍ਵਾਰਾ ਸ਼ਕਤੀ ਸਵਰੂਪ ਨੂੰ ਪ੍ਰਤੱਖ ਕਰੋ।
ਅਵਿੱਅਕਤ ਇਸ਼ਾਰੇ - ਇਸ
ਅਵਿੱਅਕਤ ਮਾਸ ਵਿੱਚ ਬੰਧਨਮੁਕਤ ਰਹਿ ਜੀਵਨਮੁਕਤ ਸਥਿਤੀ ਦਾ ਅਨੁਭਵ ਕਰੋ।
ਬ੍ਰਾਹਮਣ ਸੋ ਫਰਿਸ਼ਤਾ
ਮਤਲਬ ਜੀਵਨਮੁਕਤ, ਜੀਵਨ - ਬੰਧ ਨਹੀਂ। ਨਾ ਦੇਹ ਦਾ ਬੰਧਨ, ਨਾ ਦੇਹ ਦੇ ਸੰਬੰਧ ਦਾ ਬੰਧਨ, ਨਾ ਦੇਹ
ਦੇ ਪਦਾਰਥਾਂ ਦਾ ਬੰਧਨ। ਜੇਕਰ ਆਪਣੀ ਦੇਹ ਦਾ ਲਗਾਵ ਖਤਮ ਕੀਤਾ ਤਾਂ ਦੇਹ ਦੇ ਸੰਬੰਧ ਅਤੇ ਪਦਾਰਥ ਦਾ
ਬੰਧਨ ਆਪੇ ਹੀ ਖਤਮ ਹੋ ਜਾਵੇਗਾ। ਇਵੇਂ ਨਹੀਂ ਕੋਸ਼ਿਸ਼ ਕਰਾਂਗੇ। ‘ ਕੋਸ਼ਿਸ਼’ ਸ਼ਬਦ ਹੀ ਸਿੱਧ ਕਰਦਾ
ਹੈ ਕਿ ਪੁਰਾਣੀ ਦੁਨੀਆ ਦੀ ਕਸ਼ਿਸ਼ ਹੈ ਇਸਲਈ ‘ ਕੋਸ਼ਿਸ਼’ ਸ਼ਬਦ ਸਮਾਪਤ ਕਰੋ। ਦੇਹਭਾਨ ਨੂੰ ਛੱਡੋ।