10.10.26 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ:- ਮਨਸਾ - ਵਾਚਾ - ਕਰਮਣਾ ਕਿਸੇ ਨੂੰ ਵੀ ਦੁੱਖ ਨਹੀਂ ਦੇਣਾ, ਕਦੇ ਕਿਸੇ ਤੇ ਗੁੱਸਾ ਨਹੀਂ
ਕਰਨਾ, ਪਿਆਰ ਬਹੁਤ ਮਿੱਠੀ ਚੀਜ ਹੈ, ਇਸ ਨਾਲ ਕਿਸੇ ਨੂੰ ਵੀ ਵਸ਼ ਕਰ ਸਕਦੇ ਹੋ।
ਪ੍ਰਸ਼ਨ:-
ਬਾਪ ਬੱਚਿਆਂ
ਨੂੰ ਡਬਲ ਸਿਰਤਾਜ ਵਿਸ਼ਵ ਦਾ ਮਾਲਿਕ ਬਣਨ ਅਤੇ ਦੀ ਬੈਸਟ ਬਣਨ ਦੀ ਕਿਹੜੀ ਯੁਕਤੀ ਦਸਦੇ ਹਨ?
ਉੱਤਰ:-
ਦੈਵੀਗੁਣ ਧਾਰਨ
ਕਰ ਬਹੁਤ - ਬਹੁਤ ਮਿੱਠਾ ਬਣੋ। ਇੱਕ ਦੂਜੇ ਨੂੰ ਭਰਾ - ਭਰਾ ਅਤੇ ਭਰਾ ਭੈਣ ਦੀ ਨਜਰ ਨਾਲ ਵੇਖੋ।
ਆਪਣੇ ਪੁਰਸ਼ਾਰਥ ਨਾਲ ਖੁਦ ਨੂੰ ਰਾਜਤਿਲਕ ਦਵੋ। 2- ਖੁਦ ਈਸ਼ਵਰ ਬਾਪ ਤੁਹਾਨੂੰ ਪੜਾ ਰਹੇ ਹਨ ਤਾਂ
ਪੜਾਈ ਵਿੱਚ ਰੈਗੂਲਰ ਬਣੋ, ਜਿਨਾਂ ਪੜੋਗੇ ਪੜਾਓਗੇ, ਆਪਣੇ ਮੈਂਨਰਜ ਸੁਧਾਰੋ ਗੇ ਉਨਾਂ ਹੀ ਦੀ ਬੈਸਟ
ਬਣੋਗੇ।
ਓਮ ਸ਼ਾਂਤੀ
ਮਿੱਠੇ - ਮਿੱਠੇ ਸਿਕੀਲਧੇ ਬੱਚੇ ਜਣਦੇ ਹਨ ਕਿ ਹੁਣ ਅਸੀਂ ਨਰਕ ਦਾ ਕਿਨਾਰਾ ਛੱਡ ਅੱਗੇ ਜਾ ਰਹੇ
ਹਾਂ, ਇਹ ਪੁਰਸ਼ੋਤਮ ਸੰਗਮਯੁੱਗ ਬਿਲਕੁਲ ਵੱਖ ਹੈ ਵਿਚਕਾਰ ਦਾ। ਵਿਚਕਾਰ ਦੇ ਦਰਿਆ ( ਸਾਗਰ) ਵਿਚ
ਤੁਹਾਡੀ ਬੋਟ ( ਨਾਵ) ਹੈ। ਤੁਸੀਂ ਨਾ ਸਤਿਯੁਗੀ ਹੋ ਨਾ ਕਲਯੁਗੀ ਹੋ। ਤੁਸੀਂ ਹੋ ਪੁਰਸ਼ੋਤਮ
ਸੰਗਮਯੂਗੀ ਸਰਵੋਤਮ ਬ੍ਰਾਹਮਣ। ਸੰਗਮਯੂਗ ਹੁੰਦਾ ਹੀ ਹੈ ਬ੍ਰਾਹਮਣਾਂ ਦਾ। ਬ੍ਰਾਹਮਣ ਹਨ ਚੋਟੀ। ਇਹ
ਬ੍ਰਾਹਮਣਾਂ ਦਾ ਬਹੁਤ ਛੋਟਾ ਯੁੱਗ ਹੈ। ਇਹ ਇੱਕ ਹੀ ਜਨਮ ਦਾ ਯੁੱਗ ਹੁੰਦਾ ਹੈ। ਇਹ ਹੈ ਤੁਹਾਡੀ ਖੁਸ਼ੀ
ਦਾ ਯੁੱਗ। ਖੁਸ਼ੀ ਕਿਸ ਗੱਲ ਦੀ ਹੈ? ਭਗਵਾਨ ਸਾਨੂੰ ਪੜਾਉਂਦੇ ਹਨ। ਅਜਿਹੇ ਸਟੂਡੈਂਟ ਨੂੰ ਕਿੰਨੀ
ਖੁਸ਼ੀ ਹੋਵੇਗੀ। ਤੁਹਾਨੂੰ ਹੁਣ ਸਾਰੇ ਚਕ੍ਰ ਦਾ ਗਿਆਨ ਬੁੱਧੀ ਵਿਚ ਹੈ। ਹੁਣ ਅਸੀਂ ਸੋ ਬ੍ਰਾਹਮਣ
ਹਾਂ ਫਿਰ ਅਸੀਂ ਸੋ ਦੇਵਤਾ ਬਣਾਂਗੇ। ਪਹਿਲੇ ਆਪਣੇ ਘਰ ਸਵੀਟ ਹੋਮ ਵਿੱਚ ਜਾਵਾਂਗੇ ਫਿਰ ਨਵੀਂ ਦੁਨੀਆ
ਵਿਚ ਆਵਾਂਗੇ। ਅਸੀ ਬ੍ਰਾਹਮਣ ਹੀ ਸਵਦਰਸ਼ਨ ਚਕ੍ਰਧਾਰੀ ਹਾਂ। ਅਸੀਂ ਹੀ ਇਹ ਬਜੋਲੀ ਖੇਲਦੇ ਹਾਂ। ਇਸ
ਵਿਰਾਟ ਰੂਪ ਨੂੰ ਵੀ ਤੁਸੀ ਬ੍ਰਾਹਮਣ ਬੱਚੇ ਹੀ ਜਾਣਦੇ ਹੋ - ਬੁੱਧੀ ਵਿਚ ਸਾਰਾ ਦਿਨ ਇਹ ਗੱਲਾਂ
ਸਿਮਰਨ ਹੋਣੀਆਂ ਚਾਹੀਦੀਆਂ ਹਨ।
ਤੁਹਾਡਾ ਇਹ ਬਹੁਤ -
ਬਹੁਤ ਲਵਲੀ ਪਰਿਵਾਰ ਹੈ, ਤੁਹਾਨੂੰ ਹਰ ਇੱਕ ਨੂੰ ਬਹੁਤ - ਬਹੁਤ ਲਵਲੀ ਹੋਣਾ ਚਾਹੀਦਾ ਹੈ। ਬਾਪ ਵੀ
ਮਿੱਠਾ ਹੈ ਤਾਂ ਬੱਚਿਆਂ ਨੂੰ ਵੀ ਅਜਿਹਾ ਮਿੱਠਾ ਬਣਾਉਂਦੇ ਹਨ। ਕਦੇ ਕਿਸੇ ਤੇ ਗੁੱਸਾ ਨਹੀਂ ਕਰਨਾ
ਚਾਹੀਦਾ। ਮਨਸਾ - ਵਾਚਾ - ਕਰਮਣਾ ਕਿਸੇ ਨੂੰ ਦੁੱਖ ਨਹੀਂ ਦੇਣਾ ਹੈ। ਬਾਪ ਕਦੇ ਕਿਸੇ ਨੂੰ ਦੁੱਖ ਨਹੀਂ
ਦਿੰਦੇ, ਜਿੰਨਾਂ ਬਾਪ ਨੂੰ ਯਾਦ ਕਰੋਗੇ ਉਣਾਂ ਮਿੱਠਾ ਬਣਦੇ ਰਹੋਗੇ। ਬਸ, ਇਸ ਯਾਦ ਨਾਲ ਹੀ ਬੇੜਾ
ਪਾਰ ਹੈ - ਇਹ ਹੈ ਯਾਦ ਦੀ ਯਾਤਰਾ। ਯਾਦ ਕਰਦੇ - ਕਰਦੇ ਵਾਇਆ ਸ਼ਾਂਤੀਧਾਮ, ਸੁਖਧਾਮ ਜਾਣਾ ਹੈ। ਬਾਪ
ਆਏ ਹੀ ਹਨ ਬੱਚਿਆਂ ਨੂੰ ਸੁਖੀ ਬਨਾਉਣ। ਭੂਤਾਂ ਨੂੰ ਭਜਾਉਣ ਦੀ ਯੁਕਤੀ ਬਾਪ ਦਸਦੇ ਹਨ ਮੈਨੂੰ ਯਾਦ
ਕਰੋ ਤਾਂ ਇਹ ਭੂਤ ਨਿਕਲਦੇ ਜਾਣਗੇ। ਕੋਈ ਵੀ ਭੂਤ ਹੋਵੇ ਤਾਂ ਇੱਥੇ ਹੀ ਮੇਰੇ ਕੋਲ ਛੱਡ ਕੇ ਜਾਵੋ।
ਤੁਸੀਂ ਕਹਿੰਦੇ ਵੀ ਹੋ ਬਾਬਾ ਆਕੇ ਸਾਡੇ ਭੂਤਾਂ ਨੂੰ ਕੱਢਕੇ ਪਤਿਤ ਤੋਂ ਪਾਵਨ ਬਣਾਓ। ਤਾਂ ਬਾਪ
ਕਿੰਨਾਂ ਗੁਲ - ਗੁਲ ਬਣਾਉਂਦੇ ਹਨ। ਬਾਪ ਅਤੇ ਦਾਦਾ ਦੋਵੇਂ ਮਿਲਕੇ ਤੁਹਾਡਾ ਬੱਚਿਆਂ ਦਾ ਸ਼ਿੰਗਾਰ
ਕਰਦੇ ਹਨ। ਉਹ ਹਨ ਹਦ ਦੇ ਬਾਪ, ਇਹ ਹੈ ਬੇਹਦ ਦਾ ਬਾਪ। ਤਾਂ ਬੱਚਿਆਂ ਨੂੰ ਬੜੇ ਪਿਆਰ ਨਾਲ ਚਲਣਾ ਅਤੇ
ਚਲਾਉਣਾ ਹੈ। ਸਭ ਵਿਕਾਰਾਂ ਦਾ ਦਾਨ ਦੇਣਾ ਚਾਹੀਦਾ ਹੈ, ਦੇ ਦਾਨ ਤਾਂ ਛੁੱਟੇ ਗ੍ਰਹਿਣ, ਇਸ ਵਿੱਚ
ਕਿਸੇ ਬਹਾਣੇ ਆਦਿ ਦੀ ਗੱਲ ਨਹੀਂ ਹੈ। ਪਿਆਰ ਨਾਲ ਤੁਸੀ ਕਿਸੇ ਨੂੰ ਵੀ ਵਸ਼ ਕਰ ਸਕਦੇ ਹੋ। ਪਿਆਰ
ਨਾਲ ਸਮਝਾਉਣੀ ਦਵੋ, ਪਿਆਰ ਬਹੁਤ ਮਿੱਠੀ ਚੀਜ਼ ਹੈ। ਸ਼ੇਰ ਨੂੰ, ਹਾਥੀ ਨੂੰ.. ਜਾਨਵਰਾਂ ਨੂੰ ਵੀ
ਮਨੁੱਖ ਪਿਆਰ ਨਾਲ ਵਸ਼ ਕਰ ਲੈਂਦੇ ਹਨ। ਉਹ ਤਾਂ ਫਿਰ ਵੀ ਆਸੁਰੀ ਮਨੁੱਖ ਹਨ, ਤੁਸੀ ਤਾਂ ਹੁਣ ਦੇਵਤਾ
ਬਣ ਰਹੇ ਹੋ। ਤਾਂ ਦੈਵੀਗੁਣ ਧਾਰਨ ਕਰ ਬਹੁਤ ਬਹੁਤ ਮਿੱਠਾ ਬਣਨ ਹੈ। ਇੱਕ ਦੂਜੇ ਨੂੰ ਭਰਾ - ਭਰਾ ਤੇ
ਭਰਾ - ਭੈਣ ਦੀ ਨਜਰ ਨਾਲ ਵੇਖੋ। ਆਤਮਾ, ਆਤਮਾ ਨੂੰ ਕਦੇ ਦੁੱਖ ਨਹੀਂ ਦੇ ਸਕਦੀ। ਬਾਪ ਕਹਿੰਦੇ ਹਨ
ਮਿੱਠੇ ਬੱਚੇ, ਮੈਂ ਤੁਹਾਨੂੰ ਸਵਰਗ ਦਾ ਰਾਜਭਾਗ ਦੇਣ ਲਈ ਆਇਆ ਹਾਂ। ਹੁਣ ਤੁਹਾਨੂੰ ਜੋ ਚਾਹੀਦਾ ਹੈ
ਸੋ ਲਵੋ। ਅਸੀਂ ਤਾਂ ਵਿਸ਼ਵ ਦੇ ਮਾਲਿਕ ਡਬਲ ਸਿਰਤਾਜ ਤੁਹਾਨੂੰ ਬਨਾਉਣ ਆਏ ਹਾਂ ਲੇਕਿਨ ਮੇਹਨਤ
ਤੁਹਾਨੂੰ ਕਰਨੀ ਹੈ, ਮੈਂ ਕਿਸੇ ਤੇ ਤਾਜ ਨਹੀਂ ਰੱਖਣਾ, ਤੁਹਾਨੂੰ ਆਪਣੇ ਪੁਰਸ਼ਾਰਥ ਨਾਲ ਹੀ ਆਪਣੇ
ਆਪ ਨੂੰ ਰਾਜਤਿਲਕ ਦੇਣਾ ਹੈ। ਬਾਪ ਪੁਰਸ਼ਾਰਥ ਦਾ ਤਰੀਕਾ ਦਸਦੇ ਹਨ ਕਿ ਇਵੇਂ - ਇਵੇਂ ਵਿਸ਼ਵ ਦਾ
ਮਾਲਿਕ ਡਬਲ ਸਿਰਤਾਜ ਆਪਣੇ ਨੂੰ ਬਣਾ ਸਕਦੇ ਹੋ। ਪੜਾਈ ਤੇ ਪੂਰਾ ਧਿਆਨ ਦਵੋ, ਕਦੇ ਵੀ ਪੜਾਈ ਨੂੰ ਨਾ
ਛੱਡੋ। ਕਿਸੇ ਵੀ ਕਾਰਨ ਤੇ ਨਾਰਾਜ ਹੋਕੇ ਪੜਾਈ ਨੂੰ ਛੱਡ ਦਿੱਤਾ ਤਾਂ ਬਹੁਤ - ਬਹੁਤ ਘਾਟਾ ਪੈ
ਜਾਵੇਗਾ। ਘਾਟੇ ਅਤੇ ਫਾਇਦੇ ਨੂੰ ਵੇਖਦੇ ਰਹੋ। ਤੁਸੀਂ ਈਸ਼ਵਰੀ ਯੂਨੀਵਰਸਿਟੀ ਦੇ ਸਟੂਡੈਂਟ ਹੋ,
ਈਸ਼ਵਰ ਬਾਪ ਤੋਂ ਪੜ ਰਹੇ ਹੋ। ਪੜਕੇ ਪੂਜੀਏ ਦੇਵਤਾ ਬਣ ਰਹੇ ਹੋ। ਤਾਂ ਸਟੂਡੈਂਟ ਵੀ ਅਜਿਹਾ ਰੈਗੂਲਰ
ਬਣਨਾ ਚਾਹੀਦਾ ਹੈ, ਸਟੂਡੈਂਟ ਲਾਈਫ ਇਜ ਦਾ ਬੈਸਟ। ਜਿਨਾਂ ਪੜੋਂਗੇ ਜਾਂ ਪੜਾਵੋਗੇ ਹੋਰ ਮੈਨਰਜ
ਸੁਧਰਨਗੇ ਉਨਾਂ ਦੀ ਬੈਸਟ ਬਣੋਗੇ।
ਮਿੱਠੇ ਬੱਚੇ ਹੁਣ ਤੁਹਾਡੀ
ਰਿਟਰਨ ਜਰਨੀ ਹੈ, ਜਿਵੇਂ ਸਤਿਯੁਗ ਤੋਂ ਤ੍ਰੇਤਾ, ਦਵਾਪਰ, ਕਲਯੁਗ ਤੱਕ ਹੇਠਾਂ ਉਤਰਦੇ ਆਏ ਹੋ ਉਵੇਂ
ਹੁਣ ਤੁਹਾਨੂੰ ਆਇਰਨ ਏਜ ਤੋਂ ਉੱਪਰ ਗੋਲਡਨ ਏਜ ਤੱਕ ਜਾਣਾ ਹੈ। ਜਦੋਂ ਸਿਲਵਰ ਏਜ ਤੱਕ ਪਹੁੰਚੋਗੇ
ਤਾਂ ਫਿਰ ਇਨ੍ਹਾਂ ਕਰਮ ਇੰਦਰੀਆਂ ਦੀ ਚੰਚਲਤਾ ਖਤਮ ਹੋ ਜਾਵੇਗੀ। ਇਸਲਈ ਜਿਨਾਂ ਬਾਪ ਨੂੰ ਯਾਦ ਕਰੋਗੇ
ਉਨਾਂ ਤੁਸੀ ਆਤਮਾਵਾਂ ਤੋਂ ਰਜੋ ਤਮੋ ਦੀ ਕਟ ਨਿਕਲਦੀ ਜਾਵੇਗੀ ਅਤੇ ਜਿੰਨੀ ਕਟ ਨਿਕਲਦੀ ਜਾਵੇਗੀ ਉਤਨਾ
ਬਾਪ ਚੁੰਬਕ ਦੇ ਵੱਲ ਕਸ਼ਿਸ਼ ਵਧਦੀ ਜਾਵੇਗੀ। ਕਸ਼ਿਸ਼ ਨਹੀਂ ਹੁੰਦੀ ਹੈ ਤਾਂ ਜਰੂਰ ਕਟ ਲੱਗੀ ਹੋਈ
ਹੈ, ਕਟ ਇੱਕਦਮ ਨਿਕਲ ਪਿਓਰ ਸੋਨਾ ਬਣ ਜਾਵੇ, ਉਹ ਹੈ ਅੰਤਿਮ ਕਰਮਾਤੀਤ ਅਵਸਥਾ।
ਮੂਲ ਗੱਲ ਮਿੱਠੇ ਬੱਚਿਆਂ
ਨੂੰ ਬਾਪ ਸਮਝਾਉਂਦੇ ਹਨ ਦੇਹੀ - ਅਭਿਮਾਨੀ ਬਣੋ। ਦੇਹ ਸਹਿਤ ਦੇਹ ਦੇ ਸਾਰੇ ਸੰਬੰਧਾਂ ਨੂੰ ਭੁੱਲ
ਮਾਮੇਕਮ ਯਾਦ ਕਰੋ, ਪਾਵਨ ਵੀ ਜਰੂਰ ਬਣਨਾ ਹੈ। ਕੁਮਾਰੀ ਜਦੋਂ ਪਵਿੱਤਰ ਹੈ ਤਾਂ ਸਭ ਉਸ ਨੂੰ ਮੱਥਾ
ਟੇਕਦੇ ਹਨ, ਸ਼ਾਦੀ ਕਰਨ ਤੇ ਫਿਰ ਪੁਜਾਰੀ ਬਣ ਜਾਂਦੀ ਹੈ। ਸਭ ਦੇ ਅੱਗੇ ਮੱਥਾ ਝੁਕਾਉਣਾ ਪੈਂਦਾ ਹੈ
ਕੰਨਿਆ ਪਹਿਲੇ ਪੀਅਰ ਘਰ ਵਿਚ ਹੁੰਦੀ ਹੈ ਤਾਂ ਇਤਨੇ ਜਾਸਤੀ ਸੰਬੰਧ ਯਾਦ ਨਹੀਂ ਆਉਂਦੇ। ਸ਼ਾਦੀ ਦੇ
ਬਾਅਦ ਦੇਹ ਦੇ ਸੰਬੰਧ ਵੀ ਵਧਦੇ ਜਾਂਦੇ ਫਿਰ ਪਤੀ ਬੱਚਿਆਂ ਵਿਚ ਮੋਹ ਵਧਦਾ ਜਾਂਦਾ ਹੈ। ਸਾਸ - ਸਸੁਰ
ਆਦਿ ਸਭ ਯਾਦ ਆਉਂਦੇ ਰਹਿਣਗੇ। ਪਹਿਲੇ ਤਾਂ ਸਿਰਫ ਮਾਂ ਬਾਪ ਵਿਚ ਹੀ ਮੋਹ ਹੁੰਦਾ ਹੈ। ਇਥੇ ਤਾਂ ਫਿਰ
ਉਨ੍ਹਾਂ ਸਾਰੇ ਸੰਬੰਧਾਂ ਨੂੰ ਭੁਲਾਉਣਾ ਪੈਂਦਾ ਹੈ ਕਿਉਂਕਿ ਇਹ ਇੱਕ ਹੀ ਤੁਹਾਡਾ ਸੱਚਾ - ਸੱਚਾ ਮਾਤ
- ਪਿਤਾ ਹੈ ਨਾ। ਇਹ ਹੈ ਈਸ਼ਵਰੀ ਸੰਬੰਧ। ਗਾਉਂਦੇ ਵੀ ਹਨ ਤਵਮੇਵ ਮਾਤਾ ਚ ਪਿਤਾ ਤਵਮੇਵ … ਇਹ ਮਾਤਾ
ਪਿਤਾ ਤੇ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ ਇਸਲਈ ਬਾਪ ਕਹਿੰਦੇ ਹਨ ਮੁੱਖ ਬੇਹੱਦ ਦੇ ਬਾਪ
ਨੂੰ ਨਿਰੰਤਰ ਯਾਦ ਕਰੋ ਹੋਰ ਕਿਸੇ ਦੇਹਧਾਰੀ ਨਾਲ ਮਮਤਵ ਨਾ ਰੱਖੋ। ਇਹ ਬੇਹੱਦ ਦਾ ਬਾਪ ਜੋ ਤੁਹਾਨੂੰ
ਸਵਰਗ ਵਿਚ ਲੈ ਜਾਂਦੇ ਹਨ, ਅਜਿਹੇ ਮਿੱਠੇ ਬਾਪ ਨੂੰ ਬਹੁਤ ਪਿਆਰ ਨਾਲ ਯਾਦ ਕਰਦੇ ਅਤੇ ਸਵਦਰਸ਼ਨ
ਚਕ੍ਰ ਫਿਰਾਉਂਦੇ ਰਹੋ। ਇਸੇ ਯਾਦ ਦੇ ਬਲ ਨਾਲ ਹੀ ਤੁਹਾਡੀ ਆਤਮਾ ਕੰਚਨ ਬਣ ਸਵਰਗ ਦੀ ਮਾਲਿਕ ਬਣ
ਜਾਵੇਗੀ। ਸਵਰਗ ਦਾ ਨਾਮ ਸੁਣਕੇ ਹੀ ਦਿਲ ਖੁਸ਼ ਹੋ ਜਾਂਦੀ ਹੈ। ਜੋ ਨਿਰੰਤਰ ਯਾਦ ਕਰਦੇ ਅਤੇ ਹੋਰਾਂ
ਨੂੰ ਵੀ ਯਾਦ ਕਰਾਉਂਦੇ ਰਹਿਣਗੇ ਉਹ ਹੀ ਉੱਚ ਪਦਵੀ ਪਾਉਣਗੇ। ਇਹ ਪੁਰਸ਼ਾਰਥ ਕਰਦੇ - ਕਰਦੇ ਅੰਤ ਵਿਚ
ਤੁਹਾਡੀ ਉਹ ਅਵਸਥਾ ਜਮ ਜਾਵੇਗੀ। ਇਹ ਤਾ ਦੁਨੀਆ ਵੀ ਪੁਰਾਣੀ ਹੈ, ਦੇਹ ਵੀ ਪੁਰਾਣੀ ਹੈ, ਦੇਹ ਸਹਿਤ
ਦੇਹ ਦੇ ਸਭ ਸੰਬੰਧ ਵੀ ਪੁਰਾਣੇ ਹਨ, ਉਨ੍ਹਾਂ ਸਭਨਾਂ ਤੋਂ ਬੁੱਧੀ ਯੋਗ ਹਟਾ ਕੇ ਇੱਕ ਬਾਪ ਸੰਗ ਜੋੜਨਾ
ਹੈ, ਜੋ ਅੰਤਕਾਲ ਵੀ ਉਸ ਇੱਕ ਬਾਪ ਦੀ ਹੀ ਯਾਦ ਰਹੇ ਹੋਰ ਕਿਸੇ ਦਾ ਸੰਬੰਧ ਯਾਦ ਹੋਵੇਗਾ ਤਾਂ ਫਿਰ
ਅੰਤ ਵਿੱਚ ਵੀ ਉਹ ਯਾਦ ਆ ਜਾਵੇਗਾ ਅਤੇ ਪਦਵੀ ਭ੍ਰਸ਼ਟ ਹੋ ਜਾਵੇਗੀ। ਅੰਤ ਕਾਲ ਜੋ ਬੇਹੱਦ ਬਾਪ ਦੀ
ਯਾਦ ਵਿੱਚ ਰਹਿਣਗੇ ਉਹ ਹੀ ਨਰ ਤੋਂ ਨਰਾਇਣ ਬਣਨਗੇ। ਬਾਪ ਦੀ ਯਾਦ ਹੈ ਤਾਂ ਫਿਰ ਸ਼ਿਵਲਿਆ ਦੂਰ ਨਹੀਂ।
ਮਿੱਠੇ - ਮਿੱਠੇ
ਸਿਕੀਲੱਧੇ ਬੱਚੇ ਬੇਹੱਦ ਦੇ ਬਾਪ ਕੋਲ ਆਉਂਦੇ ਹੀ ਹਨ ਰੀਫਰੇਸ਼ ਹੋਣ ਦੇ ਲਈ ਕਿਉਂਕਿ ਬੱਚੇ ਜਾਣਦੇ
ਹਨ ਬੇਹੱਦ ਦੇ ਬਾਪ ਤੋਂ ਬੇਹੱਦ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ, ਇਹ ਕਦੇ ਭੁੱਲਣਾ ਨਹੀਂ ਚਾਹੀਦਾ।
ਉਹ ਸਦਾ ਯਾਦ ਰਹੇ ਤਾਂ ਵੀ ਬੱਚਿਆਂ ਨੂੰ ਅਪਾਰ ਖੁਸ਼ੀ ਰਹੇ। ਇਹ ਬੈਜ ਚਲਦੇ - ਚਲਦੇ ਘੜੀ - ਘੜੀ
ਵੇਖਦੇ ਰਹੋ, ਇਕਦਮ ਹਿਰਦੇ ਨਾਲ ਲਗਾ ਦਵੋ। ਓਹੋ! ਭਗਵਾਨ ਦੀ ਸ਼੍ਰੀਮਤ ਨਾਲ ਅਸੀਂ ਇਹ ਬਣ ਰਹੇ ਹਾਂ।
ਬਸ ਬੈਜ ਨੂੰ ਵੇਖ ਉਨ੍ਹਾਂ ਨੂੰ ਪਿਆਰ ਕਰਦੇ ਰਹੋ। ਬਾਬਾ, ਬਾਬਾ ਕਰਦੇ ਰਹੋ ਤਾਂ ਸਦਾ ਸਮ੍ਰਿਤੀ
ਰਹੇਗੀ। ਅਸੀਂ ਬਾਪ ਦ੍ਵਾਰਾ ਇਹ ਬਣਦੇ ਹਾਂ ਮਿੱਠੇ ਬੱਚਿਆਂ ਨੂੰ ਬੜੀ ਵਿਸ਼ਾਲ ਬੁੱਧੀ ਹੋਣੀ ਚਾਹੀਦੀ
ਹੈ। ਸਾਰਾ ਦਿਨ ਸਰਵਿਸ ਦੇ ਹੀ ਖ਼ਿਆਲਾਤ ਚਲਦੇ ਰਹਿਣ। ਬਾਬਾ ਨੂੰ ਤੇ ਉਹ ਬੱਚੇ ਚਾਹੀਦੇ ਹਨ ਜੋ
ਸਰਵਿਸ ਬਿਨਾਂ ਰਹਿ ਨਾ ਸਕਣ। ਤੁਸੀ ਬੱਚਿਆਂ ਨੂੰ ਸਾਰੇ ਵਿਸ਼ਵ ਤੇ ਘੇਰਾਵ ਪਾਉਣਾ ਹੈ ਮਤਲਬ ਪਤਿਤ
ਦੁਨੀਆ ਨੂੰ ਪਾਵਨ ਬਨਾਉਣਾ ਹੈ। ਸਾਰੇ ਵਿਸ਼ਵ ਨੂੰ ਦੁੱਖਧਾਮ ਤੋਂ ਸੁਖਧਾਮ ਬਨਾਉਣਾ ਹੈ। ਟੀਚਰ ਨੂੰ
ਵੀ ਪੜਾਉਣ ਵਿਚ ਮਜਾ ਆਉਂਦਾ ਹੈ ਨਾ। ਤੁਸੀਂ ਤੇ ਹੁਣ ਬਹੁਤ ਉੱਚੇ ਟੀਚਰ ਬਣੇ ਹੋ। ਜਿਨਾਂ ਚੰਗਾ
ਟੀਚਰ, ਉਹ ਬਹੁਤਿਆਂ ਨੂੰ ਆਪ ਸਮਾਨ ਬਣਾਉਣਗੇ। ਕਦੇ ਥੱਕਣਗੇ ਨਹੀਂ। ਈਸ਼ਵਰੀ ਸਰਵਿਸ ਵਿਚ ਬਹੁਤ ਖੁਸ਼ੀ
ਰਹਿੰਦੀ ਹੈ। ਬਾਪ ਦੀ ਮਦੱਦ ਮਿਲਦੀ ਹੈ। ਇਹ ਬਹੁਤ ਵੱਡਾ ਬੇਹੱਦ ਦਾ ਵਪਾਰ ਵੀ ਹੈ, ਵਪਾਰੀ ਲੋਕ ਵੀ
ਧਨਵਾਨ ਬਣਦੇ ਹਨ। ਉਹ ਇਸ ਗਿਆਨ ਮਾਰਗ ਵਿਚ ਵੀ ਜਿਆਦਾ ਉੱਛਲਦੇ ਹਨ। ਬਾਪ ਵੀ ਬੇਹੱਦ ਦਾ ਵਪਾਰੀ ਹੈ
ਨਾ। ਸੌਦਾ ਬੜਾ ਫਸਟਕਲਾਸ ਹੈ ਪ੍ਰੰਤੂ ਇਸ ਵਿੱਚ ਬਹੁਤ ਸਾਹਸ ਧਾਰਨ ਕਰਨਾ ਪੈਂਦਾ ਹੈ। ਨਵੇਂ - ਨਵੇਂ
ਬੱਚੇ ਪੁਰਾਣੀਆਂ ਤੋਂ ਵੀ ਪੁਰਸ਼ਾਰਥ ਵਿਚ ਅੱਗੇ ਜਾ ਸਕਦੇ ਹਨ। ਹਰ ਇੱਕ ਦੀ ਇੰਡਿਵਜੂਅਲ ਤਕਦੀਰ ਹੈ
ਤਾਂ ਪੁਰਸ਼ਾਰਥ ਵੀ ਹਰ ਇੱਕ ਨੂੰ ਇੰਡਿਵਜੂਅਲ ਕਰਨਾ ਹੈ, ਆਪਣੀ ਪੂਰੀ ਚੈਕਿੰਗ ਕਰਨੀ ਚਾਹੀਦੀ। ਅਜਿਹਿੰ
ਚੇਕਿੰਗ ਕਰਨ ਵਾਲੇ ਇੱਕਦਮ ਰਾਤ ਦਿਨ ਪੁਰਸ਼ਾਰਥ ਵਿਚ ਲੱਗ ਜਾਣਗੇ, ਕਹਿਣਗੇ ਅਸੀਂ ਆਪਣਾ ਟਾਇਮ ਵੇਸਟ
ਕਿਉਂ ਕਰੀਏ। ਜਿਨਾਂ ਹੋ ਸਕੇ ਟਾਇਮ ਸੇਫ ਕਰੋ। ਆਪਣੇ ਨਾਲ ਪੱਕਾ ਪ੍ਰਣ ਕਰ ਲੈਂਦੇ ਹਨ, ਅਸੀਂ ਬਾਪ
ਨੂੰ ਕਦੇ ਨਹੀਂ ਭੁੱਲਾਂਗੇ, ਸਕਾਲਰਸ਼ਿਪ ਲੈਕੇ ਹੀ ਛਡਾਂਗੇ। ਅਜਿਹੇ ਬੱਚਿਆਂ ਨੂੰ ਫਿਰ ਮਦੱਦ ਵੀ
ਮਿਲਦੀ ਹੈ। ਅਜਿਹੇ ਵੀ ਨਵੇਂ - ਨਵੇਂ ਪੁਰਸ਼ਾਰਥੀ ਬੱਚੇ ਤੁਸੀਂ ਵੇਖੋਗੇ, ਸਕਸ਼ਾਤਕਾਰ ਕਰਦੇ ਰਹਿਣਗੇ।
ਜਿਵੇਂ ਸ਼ੁਰੂ ਵਿਚ ਹੋਇਆ ਉਹ ਹੀ ਫਿਰ ਪਿੱਛਾੜੀ ਵਿਚ ਵੇਖੋਗੇ, ਜਿਨਾਂ ਨੇੜੇ ਹੁੰਦੇ ਜਾਵੋਗੇ ਉਤਨਾ
ਖੁਸ਼ੀ ਵਿੱਚ ਨਚਦੇ ਰਹੋਗੇ। ਓਧਰ ਖੂਨੇ ਨਾਹੇਕ ਖੇਲ ਵੀ ਚਲਦਾ ਰਹੇਗਾ।
ਤੁਸੀ ਬੱਚਿਆਂ ਦੀ ਈਸ਼ਵਰੀ
ਰੇਸ ਚਲ ਰਹੀ ਹੈ, ਜਿਨਾਂ ਅੱਗੇ ਦੌੜਦੇ ਜਾਵੋਗੇ ਉਤਨਾ ਨਵੀਂ ਦੁਨੀਆ ਦੇ ਨਜਾਰੇ ਵੀ ਨੇੜੇ ਆਉਂਦੇ
ਜਾਣਗੇ। ਖੁਸ਼ੀ ਵਧਦੀ ਜਾਵੇਗੀ, ਜਿਨਾਂ ਨੂੰ ਨਜਾਰੇ ਨੇੜੇ ਨਹੀਂ ਵਿਖਾਈ ਦਿੰਦੇ ਉਨ੍ਹਾਂ ਨੂੰ ਖੁਸ਼ੀ
ਵੀ ਨਹੀਂ ਹੋਵੇਗੀ। ਹੁਣ ਤੇ ਕਲਯੁਗੀ ਦੁਨੀਆਂ ਤੋਂ ਵੈਰਾਗ ਅਤੇ ਸਤਿਯੁਗੀ ਨਵੀਂ ਦੁਨੀਆ ਨਾਲ ਬਹੁਤ
ਪਿਆਰ ਹੋਣਾ ਚਾਹੀਦਾ। ਸ਼ਿਵਬਾਬਾ ਯਾਦ ਰਹੇਗਾ ਤਾਂ ਸਵਰਗ ਦਾ ਵਰਸਾ ਵੀ ਯਾਦ ਰਹੇਗਾ ਤਾਂ ਸ਼ਿਵਬਾਬਾ
ਵੀ ਯਾਦ ਰਹੇਗਾ। ਤੁਸੀ ਬੱਚੇ ਜਾਣਦੇ ਹੋ ਹੁਣ ਅਸੀ ਸਵਰਗ ਵੱਲ ਜਾ ਰਹੇ ਹਾਂ, ਪੈਰ ਨਰਕ ਵੱਲ ਹਨ -
ਸਿਰ ਸਵਰਗ ਵੱਲ ਹੈ। ਹੁਣ ਤੇ ਛੋਟੇ - ਵੱਡੇ ਸਭ ਦੀ ਵਾਣਪ੍ਰਸਥ ਅਵਸਥਾ ਹੈ। ਬਾਬਾ ਨੂੰ ਸਦਾ ਇਹ ਨਸ਼ਾ
ਰਹਿੰਦਾ ਹੈ ਓਹੋ! ਅਸੀਂ ਜਾਕੇ ਇਹ ਬਾਲ ਕ੍ਰਿਸ਼ਨ ਬਣਾਂਗਾ, ਜਿਸ ਦੇ ਲਈ ਇਨਐਡਵਾਂਸ ਸੌਗਾਤਾਂ ਵੀ
ਭੇਜਦੇ ਰਹਿੰਦੇ ਹਨ। ਜਿਨ੍ਹਾਂ ਨੂੰ ਪੂਰਾ ਨਿਸ਼ਚੇ ਹੈ ਉਹ ਹੀ ਗੋਪੀਕਾਵਾਂ ਸੌਗਾਤਾਂ ਭੇਜਦੀਆਂ ਹਨ,
ਉਨ੍ਹਾਂ ਨੂੰ ਅਤਿੰਦ੍ਰਿਯ ਸੁਖ ਦੀ ਭਾਸਨਾ ਆਉਂਦੀ ਹੈ। ਅਸੀਂ ਹੀ ਅਮਰਲੋਕ ਵਿਚ ਦੇਵਤਾ ਬਣਾਂਗੇ। ਕਲਪ
ਪਹਿਲੇ ਵੀ ਅਸੀਂ ਹੀ ਬਣੇ ਸੀ ਫਿਰ ਅਸੀਂ 84 ਪੁਨਰਜਨਮ ਲਏ ਹਨ। ਇਹ ਬਾਜੋਲੀ ਯਾਦ ਰਹੇ ਤਾਂ ਵੀ ਅਹੋ
ਸੋਭਾਗ - ਸਦਾ ਅਥਾਹ ਖੁਸ਼ੀ ਵਿੱਚ ਰਹੋ। ਵੱਡੀ ਲਾਟਰੀ ਮਿਲ ਰਹੀ ਹੈ। 5000 ਵਰ੍ਹੇ ਪਹਿਲੇ ਵੀ ਅਸੀਂ
ਰਾਜ ਭਾਗ ਪਾਇਆ ਸੀ ਫਿਰ ਕਲ ਪਾਵਾਂਗੇ, ਡਰਾਮਾ ਵਿਚ ਨੂੰਧ ਹੈ। ਜਿਵੇਂ ਕਲਪ ਪਹਿਲੇ ਜਨਮ ਲਿਆ ਸੀ ਉਵੇਂ
ਹੀ ਲਵਾਂਗੇ, ਉਹ ਹੀ ਸਾਡੇ ਮਾਂ - ਬਾਪ ਹੋਣਗੇ। ਜੋ ਸ਼੍ਰੀਕ੍ਰਿਸ਼ਨ ਦਾ ਬਾਪ ਸੀ ਉਹ ਹੀ ਫਿਰ ਬਣੇਗਾ।
ਇਵੇਂ - ਇਵੇਂ ਜੋ ਸਾਰਾ ਦਿਨ ਵਿਚਾਰ ਕਰਦੇ ਰਹਿਣਗੇ ਤਾਂ ਉਹ ਬਹੁਤ ਰਮਨੀਕਤਾ ਵਿਚ ਰਹਿਣਗੇ। ਵਿਚਾਰ
ਸਾਗਰ ਮੰਥਨ ਨਹੀਂ ਕਰਦੇ ਤਾਂ ਗੋਇਆ ਅਣਹੈਲਦੀ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਈਸ਼ਵਰੀ
ਸਰਵਿਸ ਵਿਚ ਕਦੇ ਥਕਨਾ ਨਹੀਂ ਹੈ, ਚੰਗਾ ਟੀਚਰ ਬਣ ਆਪ ਸਮਾਨ ਬਨਾਉਣ ਦੀ ਸੇਵਾ ਕਰਨੀ ਹੈ।
2. ਯਾਦ ਦੇ ਬਲ ਨਾਲ ਆਤਮਾ
ਨੂੰ ਕੰਚਨ ਬਨਾਉਣਾ ਹੈ, ਕਿਸੇ ਵੀ ਦੇਹਧਾਰੀ ਵਿਚ ਮਮਤਵ ਨਹੀਂ ਰੱਖਣਾ ਹੈ।
ਵਰਦਾਨ:-
ਸਾਇਲੈਂਸ ਦੀ ਸ਼ਕਤੀ ਦ੍ਵਾਰਾ ਸੈਕਿੰਡ ਵਿਚ ਹਰ ਸਮੱਸਿਆ ਦਾ ਹੱਲ ਕਰਨ ਵਾਲੇ ਇਕਾਂਤਵਾਸੀ ਭਵ।
ਜਦੋਂ ਕੋਈ ਵੀ ਨਵੀਂ ਜਾਂ
ਸ਼ਕਤੀਸ਼ਾਲੀ ਇਨਵੇਂਸ਼ਨ ਕਰਦੇ ਹਨ ਤਾਂ ਅੰਡਰਗਰਾਊਂਡ ਕਰਦੇ ਹਨ। ਇੱਥੇ ਇਕਾਂਤਵਾਸੀ ਬਣਨਾ ਹੀ
ਅੰਡਰਗਰਾਊਂਡ ਬਣਨਾ ਹੈ। ਜੋ ਵੀ ਸਮੇਂ ਮਿਲੇ, ਕਾਰੋਬਾਰ ਕਰਦੇ ਵੀ, ਸੁਣਦੇ - ਸੁਣਾਉਂਦੇ,
ਡਾਇਰੈਕਸ਼ਨ ਦਿੰਦੇ ਵੀ ਇਸ ਦੇਹ ਦੀ ਦੁਨੀਆ ਅਤੇ ਦੇਹ ਦੇ ਭਾਨ ਤੋਂ ਪਰੇ ਸਾਈਲੈਂਸ ਵਿਚ ਚਲੇ ਜਾਵੋ।
ਇਸ ਅਭਿਆਸ ਜਾਂ ਅਨੁਭਵ ਕਰਨ ਕਰਾਉਣ ਦੀ ਸਟੇਜ ਹਰ ਸਮੱਸਿਆ ਦਾ ਹਲ ਕਰ ਦਿੰਦੀ ਹੈ। ਇਸ ਨਾਲ ਇੱਕ
ਸੈਕਿੰਡ ਵੀ ਕਿਸੇ ਨੂੰ ਵੀ ਸ਼ਾਂਤੀ ਅਤੇ ਸ਼ਕਤੀ ਦੀ ਅਨੁਭੂਤੀ ਕਰਵਾ ਦਵੋਗੇ। ਜੋ ਵੀ ਸਾਮ੍ਹਣੇ ਆਵੇਗਾ
ਉਹ ਇਸੇ ਸਟੇਜ ਵਿਚ ਸਾਖਸ਼ਾਤਕਾਰ ਦਾ ਅਨੁਭਵ ਕਰੇਗਾ।
ਸਲੋਗਨ:-
ਵਿਅਰਥ ਸੰਕਲਪ
ਅਤੇ ਵਿਕਲਪ ਤੋਂ ਕਿਨਾਰਾ ਕਰ ਆਤਮਿਕ ਸਥਿਤੀ ਵਿਚ ਰਹਿਣਾ ਹੀ ਯੋਗ ਯੁਕਤ ਬਣਨਾ ਹੈ।
ਇਹ ਅਵਿਅਕਤ ਇਸ਼ਾਰੇ -
ਪਰੋਪਕਾਰ ਦੀ ਭਾਵਨਾ ਨਾਲ ਸੰਪੰਨ ਬਣ ਅਪਕਾਰੀ ਤੇ ਵੀ ਉਪਕਾਰ ਕਰੋ।
ਬ੍ਰਹਮਾ ਬਾਪ ਨੇ ਬੱਚਿਆਂ
ਨੂੰ ਮਾਲਿਕ ਬਨਾਇਆ ਅਤੇ ਖੁਦ ਨੂੰ ਸੇਵਾਦਾਰੀ ਦੇ ਰੂਪ ਵਿਚ ਰੱਖਿਆ। ਮਾਲਿਕ - ਪਨ ਦਾ ਮਾਨ ਵੀ ਦਿੱਤਾ,
ਸ਼ਾਨ ਵੀ ਦਿੱਤਾ, ਨਾਮ ਵੀ ਦਿੱਤਾ। ਕਦੇ ਆਪਣਾ ਨਾਮ ਨਹੀਂ ਕੀਤਾ - ਮੇਰੇ ਬੱਚੇ। ਤਾਂ ਜਿਵੇਂ ਬਾਪ
ਨੇ ਨਾਮ, ਮਾਨ, ਸ਼ਾਨ ਸਭ ਦਾ ਤਿਆਗ ਕੀਤਾ, ਪਰੋਪਕਾਰ ਕੀਤਾ, ਖੁਦ ਦਾ ਸੁਖ ਬੱਚਿਆਂ ਦੇ ਸੁਖ ਵਿਚ
ਸਮਝਿਆ। ਬੱਚਿਆਂ ਦੀ ਵਿਸਮ੍ਰਿਤੀ ਦੇ ਕਾਰਣ ਦੁੱਖ ਦਾ ਅਨੁਭਵ ਸੋ ਆਪਣਾ ਦੁੱਖ ਸਮਝਿਆ। ਇਵੇਂ ਫਾਲੋ
ਫਾਦਰ ਕਰ ਪਰੋਪਕਾਰ ਦੀ ਭਾਵਨਾ ਨਾਲ ਸੰਪੰਨ ਬਣੋ ਤਾਂ ਵਿਸ਼ਵ ਕਲਿਆਣ ਦਾ ਕੰਮ ਸੰਪੰਨ ਹੋਵੇਗਾ।