11.01.26     Avyakt Bapdada     Punjabi Murli     20.10.2008    Om Shanti     Madhuban


“ਸੰਤੁਸ਼ਤਮਣੀ ਬਣ ਵਿਸ਼ਵ ਵਿਚ ਸੰਤੁਸ਼ਟਤਾ ਦੀ ਲਾਈਟ ਫੈਲਾਓ , ਸੰਤੁਸ਼ਟ ਰਹੋ ਅਤੇ ਸਭ ਨੂੰ ਸੰਤੁਸ਼ਟ ਕਰੋ”


ਅੱਜ ਬਾਪਦਾਦਾ ਆਪਣੇ ਸਦਾ ਸੰਤੁਸ਼ਟ ਰਹਿਣ ਵਾਲੇ ਸੰਤੁਸ਼ਟ ਮਨੀਆਂ ਨੂੰ ਵੇਖ ਰਹੇ ਹਨ। ਇੱਕ - ਇੱਕ ਸੰਤੁਸ਼ਟਮਨੀ ਦੀ ਚਮਕ ਨਾਲ ਚਾਰੋਂ ਪਾਸੇ ਕਿੰਨੀ ਸੁੰਦਰ ਚਮਕ, ਚਮਕ ਰਹੀ ਹੈ। ਹਰ ਇੱਕ ਸੰਤੁਸ਼ਟਮਨੀ ਕਿੰਨੀ ਬਾਪ ਦੀ ਪਿਆਰੀ, ਹਰ ਇੱਕ ਦੀ ਪਿਆਰੀ, ਆਪਣੀ ਵੀ ਪਿਆਰੀ ਹੈ। ਸੰਤੁਸ਼ਟਤਾ ਸਰਵ ਨੂੰ ਪਿਆਰੀ ਹੈ। ਸੰਤੁਸ਼ਟਤਾ ਸਦਾ ਸਰਵ ਪ੍ਰਾਪਤੀ ਸੰਪੰਨ ਹੈ ਕਿਉਂਕਿ ਜਿੱਥੇ ਸੰਤੁਸ਼ਟਤਾ ਹੈ ਉੱਥੇ ਅਪ੍ਰਾਪਤ ਕੋਈ ਵਸਤੂ ਨਹੀਂ। ਸੰਤੁਸ਼ਟ ਆਤਮਾ ਵਿਚ ਸੰਤੁਸ਼ਟਤਾ ਦਾ ਨੈਚੁਰਲ ਨੇਚਰ ਹੈ। ਸੰਤੁਸ਼ਟਤਾ ਦੀ ਸ਼ਕਤੀ ਖੁਦ ਅਤੇ ਸਹਿਜ ਚਾਰੋਂ ਪਾਸੇ ਵਾਯੂਮੰਡਲ ਫੈਲਾਉਂਦੀ ਹੈ। ਉਨ੍ਹਾਂ ਦਾ ਚੇਹਰਾ, ਉਨ੍ਹਾਂ ਦੇ ਨੈਣ ਵਾਯੂਮੰਡਲ ਵਿਚ ਵੀ ਸੰਤੁਸ਼ਟਤਾ ਦੀ ਲਹਿਰ ਫੈਲਾਉਂਦੇ ਹਨ। ਜਿੱਥੇ ਸੰਤੁਸ਼ਟਤਾ ਹੈ ਉਥੇ ਹੋਰ ਵਿਸ਼ੇਸ਼ਤਾਵਾਂ ਖੁਦ ਹੀ ਆ ਜਾਂਦੀਆਂ ਹਨ। ਸੰਤੁਸ਼ਟਤਾ ਸੰਗਮ ਤੇ ਵਿਸ਼ੇਸ਼ ਬਾਪ ਦੀ ਦੇਣ ਹੈ। ਸੰਤੁਸ਼ਟਤਾ ਦੀ ਸਥਿਤੀ ਪ੍ਰਸਥਿਤੀ ਦੇ ਉਪਰ ਸਦਾ ਵਿਜੇਈ ਹੈ। ਪ੍ਰਸਥਿਤੀ ਬਦਲਦੀ ਰਹਿੰਦੀ ਹੈ ਲੇਕਿਨ ਸੰਤੁਸ਼ਟਤਾ ਦੀ ਸ਼ਕਤੀ ਸਦਾ। ਪ੍ਰਗਤੀ ਨੂੰ ਪ੍ਰਾਪਤ ਕਰਦੀ ਰਹਿੰਦੀ ਹੈ। ਕਿੰਨੀ ਵੀ ਪ੍ਰਸਥਿਤੀ ਸਾਮ੍ਹਣੇ ਆਵੇ ਲੇਕਿਨ ਸੰਤੁਸ਼ਟਮਨੀ ਦੇ ਅੱਗੇ ਹਰ ਵੇਲੇ ਮਾਇਆ ਅਤੇ ਪ੍ਰਾਕ੍ਰਿਤੀ ਇੱਕ ਪਪੇਟ ਸ਼ੋ ਮਾਫਿਕ ਵਿਖਾਈ ਦਿੰਦੀ ਹੈ, ਇਸਲਈ ਸੰਤੁਸ਼ਟ ਆਤਮਾ ਕਦੇ ਪ੍ਰੇਸ਼ਾਨ ਨਹੀਂ ਹੁੰਦੀ। ਪ੍ਰਸਥਿਤੀ ਦਾ ਮਨੋਰੰਜਨ ਅਨੁਭਵ ਹੁੰਦਾ ਹੈ। ਇਹ ਮਨੋਰੰਜਨ ਅਨੁਭਵ ਕਰਨ ਦੇ ਲਈ, ਆਪਣੇ ਸਥਿਤੀ ਦੀ ਸੀਟ ਸਦਾ ਸਾਕਸ਼ੀ ਦ੍ਰਿਸ਼ਟਾ ਦੀ ਚਾਹੀਦੀ ਹੈ। ਸਾਕਸ਼ੀ ਦ੍ਰਿਸ਼ਟੀ ਸਥਿਤੀ ਵਿਚ ਸਥਿਤ ਰਹਿਣ ਵਾਲੇ ਇਹ ਮਨੋਰੰਜਨ ਅਨੁਭਵ ਕਰਦੇ ਹਨ। ਦ੍ਰਿਸ਼ ਕਿੰਨਾਂ ਵੀ ਬਦਲਦਾ ਹੈ ਲੇਕਿਨ ਸਾਕਸ਼ੀ ਦ੍ਰਿਸ਼ਟਾ ਦੀ ਸੀਟ ਤੇ ਸਥਿਤ ਰਹਿਣ ਵਾਲੀ ਸੰਤੁਸ਼ਟ ਆਤਮਾ ਸਾਕਸ਼ੀ ਹੋ ਹਰ ਪ੍ਰਸਥਿਤੀ ਨੂੰ ਸਵ ਸਥਿਤੀ ਨਾਲ ਬਦਲ ਦਿੰਦੀ ਹੈ। ਤਾਂ ਹਰ ਇੱਕ ਆਪਣੇ ਨੂੰ ਚੇਕ ਕਰੋ ਕਿ ਮੈਂ ਸਦਾ ਸੰਤੁਸ਼ਟ ਹਾਂ? ਸਦਾ? ਸਦਾ ਹੋ ਜਾਂ ਕਦੇ - ਕਦੇ ਹੋ?

ਬਾਪਦਾਦਾ ਹਮੇਸ਼ਾ ਹਰ ਸ਼ਕਤੀ ਦੇ ਲਈ, ਖੁਸ਼ੀ ਦੇ ਲਈ, ਡਬਲ ਲਾਈਟ ਬਣ ਉੱਡਣ ਦੇ ਲਈ ਇਹ ਹੀ ਬੱਚਿਆਂ ਨੂੰ ਕਹਿੰਦੇ ਹਨ ਕਿ ਸਦਾ ਸ਼ਬਦ ਸਦਾ ਯਾਦ ਰਹੇ। ਕਦੇ - ਕਦੇ ਸ਼ਬਦ ਬ੍ਰਾਹਮਣ ਜੀਵਨ ਦੇ ਡਿਕਸ਼ਨਰੀ ਵਿਚ ਹੈ ਹੀ ਨਹੀਂ ਕਿਉਂਕਿ ਸੰਤੁਸ਼ਟਤਾ ਦਾ ਅਰਥ ਹੀ ਹੈ ਸਰਵ ਪ੍ਰਾਪਤੀ। ਜਿੱਥੇ ਸਰਵ ਪ੍ਰਾਪਤੀ ਹੈ ਉਥੇ ਕਦੇ - ਕਦੇ ਸ਼ਬਦ ਹੈ ਹੀ ਨਹੀਂ। ਤਾਂ ਸਦਾ ਅਨੁਭੂਤੀ ਕਰਨ ਵਾਲੇ ਹੈ ਜਾਂ ਪੁਰਸ਼ਾਰਥ ਕਰ ਰਹੇ ਹੋ? ਹਰ ਇੱਕ ਨੇ ਆਪਣੇ ਆਪ ਤੋਂ ਪੁੱਛਿਆ, ਚੈਕ ਕੀਤਾ? ਕਿਉਂਕਿ ਤੁਸੀਂ ਸਭ ਵਿਸ਼ੇਸ਼ ਸਨੇਹੀ, ਸਹਿਯੋਗੀ, ਲਾਡਲੇ, ਮਿੱਠੇ ਮਿੱਠੇ ਸਵ - ਪਰਿਵਰਤਕ ਬੱਚੇ ਹੋ। ਅਜਿਹੇ ਹੈ ਨਾ? ਹੋ ਅਜਿਹੇ? ਜਿਵੇਂ ਬਾਪ ਵੇਖ ਰਹੇ ਹਨ ਇਵੇਂ ਹੀ ਆਪਣੇ ਨੂੰ ਅਨੁਭਵ ਕਰਦੇ ਹੋ? ਹੱਥ ਉਠਾਓ। ਜੋ ਸਦਾ, ਕਦੇ - ਕਦੇ ਨਹੀਂ, ਸਦਾ ਸੰਤੁਸ਼ਟ ਰਹਿੰਦੇ ਹਨ। ਸਦਾ ਸ਼ਬਦ ਯਾਦ ਹੈ ਨਾ। ਹੱਥ ਥੋੜ੍ਹਾ ਹੌਲੀ - ਹੌਲੀ ਉੱਠਾ ਰਹੇ ਹਨ। ਅੱਛਾ, ਬਹੁਤ ਅੱਛਾ। ਥੋੜੇ - ਥੋੜੇ ਉੱਠਾ ਰਹੇ ਹਨ ਅਤੇ ਸੋਚ - ਸੋਚ ਕੇ ਉੱਠਾ ਰਹੇ ਹਨ ਲੇਕਿਨ ਬਾਪਦਾਦਾ ਨੇ ਬਾਰ - ਬਾਰ ਅਟੈਂਸ਼ਨ ਖਿਚਵਾਇਆ ਹੈ ਕਿ ਹੁਣ ਸਮੇਂ ਅਤੇ ਖੁਦ ਦੋਵਾਂ ਨੂੰ ਵੇਖੋ। ਸਮੇਂ ਦੀ ਰਫਤਾਰ ਅਤੇ ਖੁਦ ਦੀ ਰਫਤਾਰ ਦੋਵਾਂ ਨੂੰ ਚੈੱਕ ਕਰੋ। ਪਾਸ ਵਿਧ ਆਨਰ ਤੇ ਹੋਣਾ ਹੀ ਹੈ ਨਾ। ਹਰ ਇੱਕ ਸੋਚੋ ਕਿ ਮੈਂ ਬਾਪ ਦੀ ਰਾਜਦੁਲਾਰੀ ਜਾਂ ਰਾਜਦੁਲਾਰਾ ਹਾਂ। ਆਪਣੇ ਨੂੰ ਰਾਜਦੁਲਾਰਾ ਸਮਝਦੇ ਹੋ ਨਾ! ਰੋਜ ਬਾਪਦਾਦਾ ਤੁਹਾਨੂੰ ਕੀ ਯਾਦ ਪਿਆਰ ਦਿੰਦੇ ਹਨ? ਲਾਡਲੇ ਬੱਚੇ। ਤਾਂ ਲਾਡਲਾ ਕੌਣ ਹੁੰਦਾ ਹੈ? ਲੜਕਾ ਉਹ ਹੀ ਹੁੰਦਾ ਹੈ ਜੋ ਫਾਲੋ ਫਾਦਰ ਕਰਦਾ ਹੈ ਅਤੇ ਫਾਲੋ ਕਰਨਾ ਬਹੁਤ - ਬਹੁਤ ਸਹਿਜ ਹੈ, ਕੋਈ ਮੁਸ਼ਕਿਲ ਨਹੀਂ ਹੈ। ਹਰ ਇੱਕ ਗੱਲ ਨੂੰ ਫਾਲੋ ਕੀਤਾ ਤਾਂ ਸਹਿਜ ਸਰਵ ਗੱਲਾਂ ਵਿਚ ਫਾਲੋ ਹੋ ਹੀ ਜਾਵੇਗਾ। ਇੱਕ ਹੀ ਲਾਈਨ ਹੈ ਜੋ ਬਾਪ ਹਰ ਰੋਜ ਯਾਦ ਦਵਾਉਂਦੇ ਹਨ। ਉਹ ਯਾਦ ਹੈ ਨਾ? ਆਪਣੇ ਨੂੰ ਆਤਮਾ ਸਮਝ ਮੁਝ ਬਾਪ ਨੂੰ ਯਾਦ ਕਰੋ। ਇੱਕ ਹੀ ਲਾਈਨ ਹੈ ਨਾ ਅਤੇ ਯਾਦ ਕਰਨ ਵਾਲੀ ਆਤਮਾ ਜਿਸਨੂੰ ਬਾਪ ਦਾ ਖਜਾਨਾ ਮਿਲ ਗਿਆ। ਉਹ ਸੇਵਾ ਦੇ ਬਿਨਾਂ ਰਹਿ ਹੀ ਨਹੀਂ ਸਕਦਾ ਕਿਉਂਕਿ ਅਥਾਹ ਪ੍ਰਾਪਤੀ ਹੈ, ਅਖੁੱਟ ਖਜਾਨੇ ਹਨ। ਦਾਤਾ ਦੇ ਬੱਚੇ ਹੋ। ਉਹ ਦੇਣ ਦੇ ਬਿਨਾਂ ਰਹਿ ਨਹੀਂ ਸਕਦੇ ਅਤੇ ਮਿਜਿਓਟੀ ਤੁਹਾਨੂੰ ਸਭ ਨੂੰ ਟਾਈਟਲ ਕੀ ਮਿਲਿਆ ਹੈ? ਡਬਲ ਫਾਰਨਰਜ਼। ਤਾਂ ਟਾਈਟਲ ਹੀ ਡਬਲ ਹੈ। ਬਾਪਦਾਦਾ ਨੂੰ ਵੀ ਤੁਹਾਨੂੰ ਸਭ ਨੂੰ ਵੇਖ ਖੁਸ਼ੀ ਹੁੰਦੀ ਹੈ ਅਤੇ ਸਦਾ ਆਟੋਮੈਟਿਕ ਗੀਤ ਗਾਉਂਦੇ ਰਹਿੰਦੇ ਕਿ ਵਾਹ ਮੇਰੇ ਬੱਚੇ ਵਾਹ! ਚੰਗਾ ਹੈ। ਵੱਖ - ਵੱਖ ਦੇਸ਼ ਤੋਂ ਕਿਹੜੇ ਵਿਮਾਨ ਵਿਚ ਆਏ ਹੋ? ਸਥੂਲ ਵਿਚ ਤੇ ਕਿਸੇ ਵੀ ਵਿਮਾਨ ਵਿਚ ਆਏ ਹੋ ਲੇਕਿਨ ਬਾਪਦਾਦਾ ਕਿਹੜਾ ਵਿਮਾਨ ਵੇਖ ਰਹੇ ਹਨ? ਅਤੀ ਸਨੇਹ ਦੇ ਵਿਮਾਨ ਵਿਚ ਆਪਣੇ ਪਿਆਰੇ - ਪਿਆਰੇ ਘਰ ਵਿਚ ਪਹੁੰਚ ਗਏ ਹੋ। ਬਾਪਦਾਦਾ ਹਰ ਬੱਚੇ ਨੂੰ ਅੱਜ ਵਿਸ਼ੇਸ਼ ਇਹ ਹੀ ਵਰਦਾਨ ਦੇ ਰਹੇ ਹਨ ਕਿ ਹੇ ਲਾਡਲੇ ਪਿਆਰੇ ਬੱਚੇ, ਸਦਾ ਸੰਤੁਸ਼ਟਮਨੀ ਬਣ ਵਿਸ਼ਵ ਵਿਚ ਸੰਤੁਸ਼ਟਤਾ ਦੀ ਲਾਈਟ ਫੈਲਾਓ। ਸੰਤੁਸ਼ਟ ਰਹਿਣਾ ਅਤੇ ਸੰਤੁਸ਼ਟ ਕਰਨਾ। ਕਈ ਬੱਚੇ ਕਹਿੰਦੇ ਹਨ ਸੰਤੁਸ਼ਟ ਰਹਿਣਾ ਤੇ ਸਹਿਜ ਹੈ ਲੇਕਿਨ ਸੰਤੁਸ਼ਟ ਕਰਨਾ ਇਹ ਥੋੜ੍ਹਾ ਮੁਸ਼ਕਿਲ ਲਗਦਾ ਹੈ। ਬਾਪਦਾਦਾ ਜਾਣਦੇ ਹਨ ਜੇਕਰ ਹੈ ਇੱਕ ਆਤਮਾ ਨੂੰ ਸੰਤੁਸ਼ਟ ਕਰਨਾ ਹੈ ਤਾਂ ਉਸ ਦੀ ਵਿਧੀ ਬਹੁਤ ਸਹਿਜ ਸਾਧਨ ਹੈ। ਜੇਕਰ ਕੋਈ ਤੁਹਾਡੇ ਤੋਂ ਸੰਤੁਸ਼ਟ ਹੁੰਦਾ ਹੈ ਜਾਂ ਅਸੰਤੁਸ਼ਟ ਰਹਿੰਦਾ ਹੈ ਤਾਂ ਉਹ ਵੀ ਅਸੰਤੁਸ਼ਟ ਲੇਕਿਨ ਤੁਹਾਨੂੰ ਵੀ ਉਸਦੀ ਅਸੰਤੁਸ਼ਟਤਾ ਦਾ ਪ੍ਰਭਾਵ ਕੁਝ ਤੇ ਪੈਂਦਾ ਹੈ ਨਾ। ਵਿਅਰਥ ਸੰਕਲਪ ਤੇ ਚਲਦਾ ਹੈ ਨਾ। ਜੋ ਬਾਪਦਾਦਾ ਨੇ ਸ਼ੁਭ ਭਾਵਨਾ, ਸ਼ੁਭ ਕਾਮਨਾ ਦਾ ਮੰਤ੍ਰ ਦਿੱਤਾ ਹੈ, ਜੇਕਰ ਆਪਣੇ ਆਪ ਨੂੰ ਇਸ ਮੰਤ੍ਰ ਵਿਚ ਸਮ੍ਰਿਤੀ ਸਵਰੂਪ ਰੱਖੋ ਤਾਂ ਤੁਹਾਡੇ ਵਿਅਰਥ ਸੰਕਲਪ ਨਹੀਂ ਚੱਲਣਗੇ। ਆਪਣੇ ਨੂੰ ਜਾਣਦੇ ਹੋਏ ਵੀ ਕਿ ਇਹ ਅਜਿਹਾ ਹੈ। ਇਹ ਉਵੇਂ ਹੈ ਲੇਕਿਨ ਆਪਣੇ ਨੂੰ ਸਦਾ ਨਿਆਰਾ, ਉਸਦੇ ਵਾਇਬ੍ਰੇਸ਼ਨ ਤੋਂ ਨਿਆਰਾ ਅਤੇ ਬਾਪ ਦਾ ਪਿਆਰ ਅਨੁਭਵ ਕਰੋ। ਤਾਂ ਤੁਹਾਡੇ ਨਿਆਰੇ ਅਤੇ ਬਾਪ ਦੇ ਪਿਆਰੇਪਨ ਦੀ ਸ੍ਰੇਸ਼ਠ ਸਥਿਤੀ ਦੇੇ ਵਾਇਬ੍ਰੇਸ਼ਨ ਜੇਕਰ ਉਸ ਆਤਮਾ ਨੂੰ ਨਾ ਵੀ ਪਹੁੰਚੇ ਤਾਂ ਵਾਯੂਮੰਡਲ ਵਿਚ ਫੈਲੇਗਾ ਜਰੂਰ। ਜੇਕਰ ਕੋਈ ਪਰਿਵਰਤਨ ਨਹੀਂ ਹੁੰਦਾ ਅਤੇ ਤੁਹਾਡੇ ਅੰਦਰ ਉਸ ਆਤਮਾ ਦਾ ਪ੍ਰਭਾਵ ਵਿਅਰਥ ਸੰਕਲਪ ਦੇ ਰੂਪ ਵਿਚ ਪੈਂਦਾ ਰਹਿੰਦਾ ਹੈ ਤਾਂ ਵਾਯੂਮੰਡਲ ਵਿਚ ਸਭ ਦੇ ਸੰਕਲਪ ਫੈਲਦੇ ਹਨ ਇਸਲਈ ਤੁਸੀ ਨਿਆਰਾ ਬਣ ਬਾਪ ਦਾ ਪਿਆਰਾ ਬਣ ਉਸ ਆਤਮਾ ਦੇ ਵੀ ਕਲਿਆਣ ਦੇ ਪ੍ਰਤੀ ਸ਼ੁਭ ਭਾਵਨਾ, ਸ਼ੁਭ ਕਾਮਨਾ ਰੱਖੋ। ਕਈ ਵਾਰ ਬੱਚੇ ਕਹਿੰਦੇ ਹਨ ਕਿ ਉਸਨੇ ਗਲਤੀ ਕੀਤੀ ਹੈ ਨਾ, ਤਾਂ ਸਾਨੂੰ ਵੀ ਫੋਰਸ ਨਾਲ ਕਹਿਣਾ ਪੈਂਦਾ ਹੈ ਥੋੜ੍ਹਾ ਆਪਣਾ ਸੁਭਾਅ ਵੀ, ਮੂੰਹ ਵੀ ਫੋਰਸ ਵਾਲਾ ਹੋ ਜਾਂਦਾ ਹੈ। ਤਾਂ ਉਸਨੇ ਗਲਤੀ ਕੀਤੀ ਲੇਕਿਨ ਤੁਸੀਂ ਫੋਰਸ ਵਿਖਾਇਆ ਕਿ ਉਹ ਗਲਤੀ ਨਹੀਂ ਹੈ? ਉਸਨੇ ਹੋਰ ਗਲਤੀ ਕੀਤੀ, ਤੁਸੀ ਮੂੰਹ ਨਾਲ ਜੋ ਫੋਰਸ ਨਾਲ ਬੋਲਿਆ, ਜਿਸ ਨੂੰ ਕ੍ਰੋਧ ਦਾ ਅੰਸ਼ ਕਹਾਂਗੇ ਤਾਂ ਉਹ ਰਾਇਟ ਹੈ? ਕੀ ਗਲਤ, ਗਲਤ ਨੂੰ ਠੀਕ ਕਰ ਸਕਦਾ ਹੈ? ਅੱਜਕਲ ਦੇ ਸਮੇਂ ਅਨੁਸਾਰ ਆਪਣੇ ਬੋਲ ਨੂੰ ਫੋਰਸਫੁੱਲ ਬਣਾਉਣਾ, ਇਹ ਵੀ ਵਿਸ਼ੇਸ਼ ਅਟੈਂਸ਼ਨ ਰੱਖੋ ਕਿਉਂਕਿ ਜੋਰ ਨਾਲ ਬੋਲਣਾ ਜਾਂ ਤੰਗ ਹੋਕੇ ਬੋਲਣਾ, ਉਹ ਤਾਂ ਬਦਲਦਾ ਨਹੀਂ ਲੇਕਿਨ ਇਹ ਹੀ ਦੂਜੇ ਨੰਬਰ ਦੇ ਵਿਕਾਰ ਦਾ ਅੰਸ਼ ਹੈ। ਕਿਹਾ ਜਾਂਦਾ ਹੈ - ਮੂੰਹ ਨਾਲ ਬੋਲ ਅਜਿਹੇ ਨਿਕਲਣ ਜਿਵੇਂ ਫੁੱਲਾਂ ਦੀ ਬਾਰਿਸ਼ ਹੋ ਰਹੀ ਹੈ। ਮਿੱਠੇ ਬੋਲ, ਮੁਸਕਰਾਉਂਦਾ ਚੇਹਰਾ, ਮਿੱਠੀ ਵ੍ਰਿਤੀ, ਮਿੱਠੀ ਦ੍ਰਿਸ਼ਟੀ। ਮਿੱਠਾ ਸੰਬੰਧ - ਸੰਪਰਕ ਇਹ ਵੀ ਸਰਵਿਸ ਦਾ ਸਾਧਨ ਹੈ ਇਸਲਈ ਰਿਜਲਟ ਵੇਖੋ ਜੇਕਰ ਮੰਨੋ ਕਿਸੇ ਨੇ ਗਲਤੀ ਕੀਤੀ, ਗਲਤ ਹੈ ਅਤੇ ਤੁਸੀ ਸਮਝਾਉਣ ਦੇ ਲਕਸ਼ ਨਾਲ ਹੋਰ ਕੋਈ ਲਕਸ਼ ਨਹੀਂ ਹੈ, ਲਕਸ਼ ਤੁਹਾਡਾ ਬਹੁਤ ਚੰਗਾ ਹੈ ਕਿ ਇਸ ਨੂੰ ਸਿੱਖਿਆ ਦੇ ਰਹੇ ਹਾਂ, ਸਮਝਾ ਰਹੇ ਹਾਂ ਲੇਕਿਨ ਰਿਜਲਟ ਵਿਚ ਕੀ ਵੇਖਿਆ ਗਿਆ ਹੈ? ਉਹ ਬਦਲਦਾ ਹੈ? ਹੋਰ ਹੀ ਅੱਗੇ ਦੇ ਲਈ, ਅੱਗੇ ਆਉਣ ਤੋਂ ਡਰਦਾ ਹੈ। ਤਾਂ ਜੋ ਲਕਸ਼ ਤੁਸੀ ਰੱਖਿਆ ਉਹ ਤੇ ਹੁੰਦਾ ਨਹੀਂ ਹੈ ਇਸਲਈ ਆਪਣੇ ਮਨਸਾ ਸੰਕਲਪ ਅਤੇ ਵਾਣੀ ਮਤਲਬ ਬੋਲ ਅਤੇ ਸੰਬੰਧ - ਸੰਪਰਕ ਨੂੰ ਸਦਾ ਮਿੱਠਾ, ਮਧੁਰਤਾ ਸੰਪੰਨ ਮਤਲਬ ਮਹਾਨ ਬਣਾਓ ਕਿਉਂਕਿ ਵਰਤਮਾਨ ਸਮੇਂ ਲੋਕੀ ਪ੍ਰੈਕਟਿਕਲ ਲਾਈਫ ਵੇਖਣਾ ਚਾਹੁੰਦੇ ਹਨ, ਜੇਕਰ ਵਾਨੀ ਨਾਲ ਸੇਵਾ ਕਰਦੇ ਹੋ ਤਾਂ ਵਾਣੀ ਦੀ ਸੇਵਾ ਤੋਂ ਪ੍ਰਭਾਵਿਤ ਹੋ ਨੇੜੇ ਤੇ ਆਉਂਦੇ ਹਨ, ਇਹ ਤਾਂ ਫਾਇਦਾ ਹੈ ਲੇਕਿਨ ਪ੍ਰੈਕਟਿਕਲ ਮਧੁਰਤਾ, ਮਹਾਨਤਾ, ਸ੍ਰੇਸ਼ਠ ਭਾਵਨਾ, ਚਲਣ ਅਤੇ ਚੇਹਰੇ ਨੂੰ ਵੇਖ ਖੁਦ ਵੀ ਪਰਿਵਰਤਨ ਦੇ ਲਈ ਪ੍ਰੇਰਣਾ ਲੈਅ ਲੈਂਦੇ ਹਨ ਅਤੇ ਜਿਵੇਂ - ਜਿਵੇਂ ਅੱਗੇ ਸਮੇਂ ਦੀ ਹਾਲਾਤਾਂ ਪਰਿਵਰਤਨ ਹੋਣੀ ਹੈ, ਤਾਂ ਅਜਿਹੇ ਸਮੇਂ ਤੇ ਤੁਸੀ ਸਭ ਨੂੰ ਚੇਹਰੇ ਅਤੇ ਚਲਣ ਤੋਂ ਜਿਆਦਾ ਸੇਵਾ ਕਰਨੀ ਪਵੇਗੀ ਇਸਲਈ ਆਪਣੇ ਆਪਨ ਨੂੰ ਚੈੱਕ ਕਰੋ - ਸਰਵ ਆਤਮਾਵਾਂ ਦੇ ਪ੍ਰਤੀ ਸ਼ੁਭ ਭਾਵਨਾ, ਸ਼ੁਭ ਕਾਮਨਾ ਦੀ ਵ੍ਰਿਤੀ ਅਤੇ ਦ੍ਰਿਸ਼ਟੀ ਦੇ ਸੰਸਕਾਰ ਨੇਚਰ ਅਤੇ ਨੈਚੁਰਲ ਹਨ?

ਬਾਪਦਾਦਾ ਹਰ ਇੱਕ ਬੱਚੇ ਨੂੰ ਵਿਜੇ ਮਾਲਾ ਦਾ ਮਣਕਾ ਵੇਖਣਾ। ਚਾਹੁੰਦੇ ਹਨ। ਤਾਂ ਤੁਸੀਂ ਸਭ ਵੀ ਆਪਣੇ ਨੂੰ ਸਮਝਦੇ ਹੋ ਕਿ ਅਸੀਂ ਮਾਲਾ ਦੇ ਮਣਕੇ ਬਣਨ ਹੀ ਵਾਲੇ ਹਾਂ। ਕਈ ਬੱਚੇ ਸੋਚਦੇ ਹਨ ਕਿ 108 ਦੀ ਮਾਲਾ ਵਿਚ ਤਾਂ ਜੋ ਨਿਮਿਤ ਬਣੇ ਹੋਏ ਬੱਚੇ ਹਨ ਉਹ ਹੀ ਆਉਣਗੇ ਲੇਕਿਨ ਬਾਪਦਾਦਾ ਨੇ ਪਹਿਲੇ ਵੀ ਕਿਹਾ ਹੈ ਕਿ ਇਹ ਤੇ 108 ਦਾ ਗਾਇਨ ਭਗਤੀ ਦੀ ਮਾਲਾ ਦਾ ਹੈ ਲੇਕਿਨ ਜੇਕਰ ਤੁਸੀਂ ਹਰ ਇੱਕ ਵਿਜੇਈ ਦਾਣਾ ਬਣੋਗੇ ਤਾਂ ਬਾਪਦਾਦਾ ਮਾਲਾ ਦੇ ਅੰਦਰ ਬਹੁਤ ਲੜੀ ਲਗਾ ਦੇਵੇਗਾ। ਬਾਪ ਦੇ ਦਿਲ ਦੀ ਮਾਲਾ ਵਿਚ ਤੁਸੀਂ ਹਰ ਇੱਕ ਵਿਜਈ ਬੱਚੇ ਨੂੰ ਸਥਾਨ ਹੈ, ਇਹ ਬਾਪ ਦੀ ਗਰੰਟੀ ਹੈ। ਸਿਰਫ ਆਪਣੇ ਮਨਸਾ - ਵਾਚਾ - ਕਰਮਣਾ ਅਤੇ ਚਲਣ ਚੇਹਰੇ ਵਿਚ ਵਿਜੇਈ ਬਣਾਓ। ਪਸੰਦ ਹੈ, ਬਣੋਂਗੇ? ਬਾਪਦਾਦਾ ਦੀ ਗਰੰਟੀ ਹੈ ਵਿਜੇਈ ਮਾਲਾ ਦਾ ਮਣਕਾ ਬਨਾਉਣਗੇ। ਕਿਉਂ ਬਣਨਗੇ? ( ਸਭ ਹੱਥ ਉਠਾਇਆ) ਚੰਗਾ, ਤਾਂ ਬਾਪਦਾਦਾ ਮਾਲਾ ਦੇ ਅੰਦਰ ਮਾਲਾ ਬਨਾਉਣਾ ਸ਼ੁਰੂ ਕਰ ਦੇਣਗੇ। ਡਬਲ ਫਾਰਨਰਜ਼ ਨੂੰ ਪਸੰਦ ਹੈ ਨਾ! ਵਿਜੇਈ ਮਾਲਾ ਵਿਚ ਲਿਆਉਣਾ ਬਾਪ ਦਾ ਕੰਮ ਹੈ ਲੇਕਿਨ ਤੁਹਾਡਾ ਕੰਮ ਹੈ ਵਿਜੇਈ ਬਣਨਾ। ਸਹਿਜ ਹੈ ਨਾ ਕਿ ਮੁਸ਼ਕਿਲ ਹੈ? ਮੁਸ਼ਕਿਲ ਲਗਦਾ ਹੈ? ਜਿਸ ਨੂੰ ਮੁਸ਼ਕਿਲ ਲਗਦਾ ਹੈ ਉਹ ਹੱਥ ਉਠਾਓ। ਲਗਦਾ ਹੈ? ਥੋੜੇ - ਥੋੜੇ, ਕੋਈ - ਕੋਈ ਹਨ। ਬਾਪਦਾਦਾ ਕਹਿੰਦਾ ਹੈ - ਜਦ ਬਾਪਦਾਦਾ ਕਹਿੰਦਾ ਹੈ ਤਾਂ ਬਾਬਾ ਕਹਿਣ ਨਾਲ ਕੀ ਬਾਪ ਦਾ ਵ੍ਰਸਾ ਨਹੀਂ ਮਿਲੇਗਾ! ਜਦ ਸਾਰੇ ਵਰਸੇ ਦੇ ਅਧਿਕਾਰੀ ਹੋ ਅਤੇ ਕਿੰਨਾਂ ਸੌਖਾ ਬਾਪ ਨੇ ਵਰਸਾ ਦਿੱਤਾ, ਸੈਕਿੰਡ ਦੀ ਗੱਲ ਹੈ, ਤੁਸੀਂ ਮੰਨਿਆ, ਜਾਨਿਆ ਮੇਰਾ ਬਾਬਾ ਅਤੇ ਬਾਪ ਨੇ ਕੀ ਕਿਹਾ? ਮੇਰਾ ਬੱਚਾ। ਤਾਂ ਬੱਚਾ ਤੇ ਖੁਦ ਹੀ ਵਰਸੇ ਦਾ ਅਧਿਕਾਰੀ ਹੈ। ਬਾਬਾ ਕਹਿੰਦੇ ਹੋ ਨਾ ਸਾਰੇ ਇੱਕ ਹੀ ਸ਼ਬਦ ਬੋਲਦੇ ਹੋ ਮੇਰਾ ਬਾਬਾ। ਹੈ ਇਵੇਂ? ਮੇਰਾ ਬਾਬਾ ਹੈ? ਇਸ ਵਿੱਚ ਹੱਥ ਉਠਾਓ। ਮੇਰਾ ਬਾਬਾ ਹੈ, ਤਾਂ ਮੇਰਾ ਵਰਸਾ ਨਹੀਂ ਹੈ? ਜਦ ਮੇਰਾ ਬਾਬਾ ਹੈ ਤਾਂ ਮੇਰਾ ਵਰਸਾ ਵੀ ਬੰਧਿਆ ਹੋਇਆ ਹੈ ਅਤੇ ਵਰਸਾ ਕੀ ਹੈ? ਬਾਪ ਸਮਾਨ ਬਣਨਾ, ਵਿਜੇਈ ਬਣਨਾ। ਬਾਪਦਾਦਾ ਨੇ ਵੇਖਿਆ ਕਿ ਡਬਲ ਫਾਰਨਰਜ਼ ਵਿਚ ਮਿਜੋਰਿਟੀ ਹੱਥ ਵਿਚ ਹੱਥ ਦੇਕੇ ਚਲਦੇ ਹਨ। ਹੱਥ ਵਿਚ ਹੱਥ ਦੇਣਾ, ਚਲਣਾ, ਇਹ ਫੈਸ਼ਨ ਹੈ। ਤਾਂ ਹੁਣ ਵੀ ਬਾਪ ਕਹਿੰਦੇ ਹਨ, ਬਾਪ ਸ਼ਿਵਬਾਬਾ ਦਾ ਹੱਥ ਕੀ ਹੈ? ਇਹ ਹੱਥ ਤੇ ਹੈ ਨਹੀਂ। ਤਾਂ ਸ਼ਿਵਬਾਬਾ ਦਾ ਹੱਥ ਫੜਿਆ, ਤਾਂ ਹੱਥ ਕਿਹੜਾ ਹੈ? ਸ਼੍ਰੀਮਤ ਬਾਪ ਦਾ ਹੱਥ ਹੈ। ਤਾਂ ਜਿਵੇਂ ਸਥੂਲ ਵਿਚ ਹੱਥ ਵਿਚ ਹੱਥ ਦੇਕੇ ਚਲਣਾ ਪਸੰਦ ਆਉਂਦਾ ਹੈ, ਤਾਂ ਸ਼੍ਰੀਮਤ ਦੇ ਹੱਥ ਵਿਚ ਹੱਥ ਦੇਕੇ ਚਲਣਾ ਇਹ ਕੀ ਮੁਸ਼ਕਿਲ ਹੈ! ਬ੍ਰਹਮਾ ਬਾਪ ਨੂੰ ਵੇਖਿਆ, ਪ੍ਰੈਕਟਿਕਲ ਸਬੂਤ ਵੇਖਿਆ ਕੀ ਹਰ ਕਦਮ ਸ਼੍ਰੀਮਤ ਪ੍ਰਮਾਣ ਚੱਲਣ ਨਾਲ ਸੰਪੂਰਨ ਫਰਿਸ਼ਤੇਪਨ ਦੀ ਮੰਜਿਲ ਤੇ ਪਹੁੰਚ ਗਿਆ ਨਾ! ਅਵਿਅਕਤ ਫਰਿਸ਼ਤਾ ਬਣ ਗਿਆ ਨਾ। ਤਾਂ ਫਾਲੋ ਫਾਦਰ, ਹਰ ਇੱਕ ਸ਼੍ਰੀਮਤ, ਉੱਠਣ ਤੋਂ ਲੈਕੇ ਰਾਤ ਤੱਕ ਹਰ ਕਦਮ ਦੀ ਸ਼੍ਰੀਮਤ ਬਾਪਦਾਦਾ ਨੇ ਦੱਸ ਦਿੱਤੀ ਹੈ। ਉੱਠੋ ਕਿਵੇਂ। ਚੱਲੋ ਕਿਵੇਂ, ਕਰਮ ਕਿਵੇਂ ਕਰੋ, ਮਨ ਵਿਚ ਸੰਕਲਪ ਕੀ -, ਕਿ ਕਰੋ ਅਤੇ ਸਮੇਂ ਨੂੰ ਕਿਵੇਂ ਸ੍ਰੇਸ਼ਠ ਬਿਤਾਓ। ਰਾਤ ਨੂੰ ਸੌਣ ਤੱਕ ਸ਼੍ਰੀਮਤ ਮਿਲੀ ਹੋਈ ਹੈ। ਸੋਚਣ ਦੀ ਵੀ ਜਰੂਰਤ ਨਹੀਂ, ਇਹ ਕਰਾਂ ਜਾਂ ਨਹੀਂ ਕਰਾਂ, ਫਾਲੋ ਬ੍ਰਹਮਾ ਬਾਪ। ਤਾਂ ਬਾਪਦਾਦਾ ਦਾ ਜਿਗਰੀ ਪਿਆਰ ਹੈ, ਬਾਪਦਾਦਾ ਇੱਕ ਬੱਚੇ ਨੂੰ ਵੀ ਵਿਜੇਈ ਨਹੀਂ ਬਣਨ, ਰਾਜਾ ਨਹੀਂ ਬਣਨ, ਇਹ ਨਹੀਂ ਵੇਖਣਾ ਚਾਹੁੰਦੇ। ਹਰ ਇੱਕ ਬੱਚਾ ਰਾਜਾ ਬੱਚਾ ਹੈ। ਸਵਰਾਜ ਅਧਿਕਾਰੀ ਹੈ ਇਸਲਈ ਆਪਣਾ ਸਵਰਾਜ ਭੁੱਲ ਨਹੀਂ ਜਾਣਾ। ਸਮਝਾ।

ਬਾਪਦਾਦਾ ਨੇ ਕਈ ਵਾਰ ਇਸ਼ਾਰਾ ਦਿੱਤਾ ਹੈ ਕਿ ਸਮੇਂ ਅਚਾਨਕ ਅਤੇ ਨਾਜੁਕ ਆ ਰਿਹਾ ਹੈ ਇਸਲਈ ਐਵਰੈੱਡੀ, ਅਸ਼ਰੀਰਪਨ ਦਾ ਅਨੁਭਵ ਜਰੂਰੀ ਹੈ। ਕਿੰਨਾਂ ਵੀ ਬਿਜੀ ਹੋਵੇ ਲੇਕਿਨ ਬਿਜੀ ਹੁੰਦੇ ਹੋਏ ਵੀ ਇੱਕ ਸੈਕਿੰਡ ਅਸ਼ਰੀਰੀ ਬਣਨ ਦਾ ਅਭਿਆਸ ਹੁਣ ਤੋਂ ਹੀ ਕਰਕੇ ਵੇਖੋ। ਤੁਸੀਂ ਕਹੋਗੇ ਕਿ ਅਸੀਂ ਬਹੁਤ ਬੀਜੀ ਰਹਿੰਦੇ ਹਾਂ, ਜੇਕਰ ਮੰਨੋ ਕਿ ਕਿੰਨੇ ਵੀ ਬਿਜੀ ਹੋ ਤੁਹਾਨੂੰ ਪਿਆਸ ਲੱਗਦੀ ਹੈ ਤਾਂ ਕੀ ਕਰੋਗੇ? ਪਾਣੀ ਪੀਓਗੇ ਨਾ! ਕਿਉਂਕਿ ਸਮਝਦੇ ਹੋ ਪਿਆਸ ਲੱਗੀ ਹੈ ਤਾਂ ਪਾਣੀ ਪੀਣਾ ਜਰੂਰੀ ਹੈ। ਇਵੇਂ ਵਿਚ - ਵਿੱਚ ਦੀ ਅਸ਼ਰੀਰੀ ਆਤਮਿਕ ਸਥਿਤੀ ਵਿਚ ਸਥਿਤ ਰਹਿਣ ਦਾ ਅਭਿਆਸ ਵੀ ਜਰੂਰੀ ਹੈ ਕਿਉਕਿ ਆਉਣ ਵਾਲੇ ਸਮੇਂ ਵਿੱਚ ਚਾਰੋਂ ਪਾਸੇ ਦੀ ਹਲਚਲ ਵਿਚ ਅਚਲ ਸਥਿਤੀ ਦੀ ਲੋੜ ਹੈ। ਤਾਂ ਹੁਣ ਤੋਂ ਹੀ ਬਹੁਤਕਾਲ ਦਾ ਅਭਿਆਸ ਨਹੀਂ ਕਰੋਗੇ ਤਾਂ ਅਤੀ ਹਲਚਲ ਦੇ ਸਮੇਂ ਅਚਲ ਕਿਵੇਂ ਰਹੋਗੇ! ਸਾਰੇ ਦਿਨ ਵਿਚ ਇੱਕ - ਦੋ ਮਿੰਟ ਕੱਢਕੇ ਵੀ ਚੈਕ ਕਰੋ ਕਿ ਸਮੇਂ ਪ੍ਰਮਾਣ ਆਤਮਿਕ ਸਥਿਤੀ ਦ੍ਵਾਰਾ ਅਸ਼ਰੀਰੀ ਬਣ ਸਕਦੇ ਹੋ? ਚੈਕ ਕਰੋ ਅਤੇ ਚੇਂਜ ਕਰੋ। ਸਿਰਫ ਚੈਕ ਨਹੀਂ ਕਰਨਾ, ਚੇਂਜ ਵੀ ਕਰੋ। ਤਾਂ ਬਾਰ - ਬਾਰ ਇਸ ਅਭਿਆਸ ਨੂੰ ਚੈੱਕ ਕਰਨ ਨਾਲ, ਰਿਵਾਇਜ ਕਰਨ ਨਾਲ ਨੈਚੁਰਲ ਸਥਿਤੀ ਬਣ ਜਾਵੇਗੀ। ਬਾਪਦਾਦਾ ਨਾਲ ਸਨੇਹ ਹੈ, ਇਸ ਵਿੱਚ ਤੇ ਸਾਰੇ ਹੱਥ ਉਠਾਉਂਦੇ ਹਨ। ਹੈ ਨਾ ਸਨੇਹ! ਫੁੱਲ ਸਨੇਹ ਹੈ, ਫੁੱਲ ਜਾਂ ਅਧੂਰਾ? ਅਧੂਰਾ ਤੇ ਨਹੀਂ ਹੈ ਨਾ! ਸਨੇਹ ਹੈ ਤਾਂ ਵਾਇਦਾ ਕੀ ਹੈ? ਕੀ ਵਾਇਦਾ ਕੀਤਾ ਹੈ? ਨਾਲ ਚੱਲੋਗੇ? ਅਸ਼ਰੀਰੀ ਬਣ ਨਾਲ ਚੱਲੋਗੇ ਕਿ ਪਿੱਛੇ - ਪਿੱਛੇ ਆਵੋਗੇ? ਨਾਲ ਚੱਲੋਗੇ? ਅਤੇ ਥੋੜ੍ਹਾ ਸਮੇਂਵਵਤਨ ਵਿਚ ਨਾਲ ਰਹੋ ਗੇ ਵੀ ਅਤੇ ਫਿਰ ਬ੍ਰਹਮਾ ਬਾਪ ਦੇ ਨਾਲ ਫਸਟ ਜਨਮ ਵਿੱਚ ਆਵੋਗੇ। ਹੈ ਇਹ ਵਾਇਦਾ?ਹੈ ਨਾ! ਹੱਥ ਨਹੀਂ ਉਠਾਉਂਦੇ ਹਨ, ਇਵੇਂ ਸਿਰ ਹਿਲਾਓ। ਹੱਥ ਉਠਾਉਂਦੇ ਥੱਕ ਜਾਵੋਗੇ ਨਾ। ਜਦ ਨਾਲ ਚਲਣਾ ਹੀ ਹੈ, ਪਿੱਛੇ ਨਹੀਂ ਰਹਿਣਾ ਹੈ ਤਾਂ ਬਾਪ ਵੀ ਨਾਲ ਕਿਸ ਨੂੰ ਲੈਕੇ ਜਾਣਗੇ? ਬਾਪ, ਸਮਾਨ ਨੂੰ ਨਾਲ ਲੈਕੇ ਜਾਣਗੇ। ਬਾਪ ਨੂੰ ਵੀ ਇਕੱਲੇ ਜਾਣਾ ਪਸੰਦ ਨਹੀਂ ਹੈ, ਬੱਚਿਆਂ ਦੇ ਨਾਲ ਜਾਣਾ ਹੈ। ਤਾਂ ਨਾਲ ਚੱਲਣ ਦੇ ਲਈ ਤਿਆਰ ਹੋ ਨਾ! ਕਾਂਧ ਹਿਲਾਓ। ਹਾਂ? ਸਾਰੇ ਚੱਲੋਜ? ਅੱਛਾ, ਸਾਰੇ ਚੱਲਣ ਦੇ ਲਈ ਤਿਆਰ ਹੋ? ਜਦੋਂ ਬਾਪ ਜਾਣਗੇ ਉਦੋਂ ਜਾਵੋਗੇ ਨਾ। ਹਾਲੇ ਨਹੀਂ ਜਾਵੋਗੇ, ਹਾਲੇ ਤੇ ਫਾਰੇਂਨ ਵਿਚ ਵਾਪਿਸ ਜਾਣਾ ਹੈ ਨਾ। ਬਾਪ ਆਰਡਰ ਕਰੇਗਾ, ਨਸ਼ਟੋਮੋਹਾ ਸਮ੍ਰਿਤੀ ਲਬਧਾ ਦਾ ਬੇਲ ਬਜਾਵੇਗਾ ਅਤੇ ਨਾਲ ਚੱਲ ਪਵੋਗੇ। ਤਾਂ ਤਿਆਰੀ ਹੈ ਨਾ! ਸਨੇਹ ਦੀ ਨਿਸ਼ਾਨੀ ਹੈ ਨਾਲ ਚਲਣਾ। ਚੰਗਾ।

ਬਾਪਦਾਦਾ ਹਰ ਇੱਕ ਬੱਚੇ ਨੂੰ ਦੂਰ ਤੋਂ ਵੀ ਨੇੜੇ ਮਹਿਸੂਸ ਕਰ ਰਿਹਾ ਹੈ। ਜਦ ਸਾਇੰਸ ਦੇ ਸਾਧਨ ਦੂਰ ਨੂੰ ਨੇੜੇ ਕਰ ਸਕਦੇ ਹਨ, ਵੇਖ ਸਕਦੇ ਹਨ, ਬੋਲ ਸਕਦੇ ਹਨ, ਤਾਂ ਬਾਪਦਾਦਾ ਵੀ ਦੂਰ ਬੈਠੇ ਹੋਏ ਬੱਚਿਆਂ ਨੂੰ ਸਭ ਤੋਂ ਨੇੜੇ ਵੇਖ ਰਹੇ ਹਨ। ਦੂਰ ਨਹੀਂ ਹੋ, ਦਿਲ ਵਿਚ ਸਮਾਏ ਹੋਏ ਹੋ। ਤਾਂ ਬਾਪਦਾਦਾ ਵਿਸ਼ੇਸ਼ ਟਰਨ ਦੇ ਅਨੁਸਾਰ ਆਏ ਹੋਏ ਬੱਚਿਆਂ ਨੂੰ ਆਪਣੇ ਦਿਲ ਵਿਚ, ਨੈਣਾਂ ਵਿਚ ਸਮਾਉਂਦੇ ਹੋਏ ਇੱਕ - ਇੱਕ ਨੂੰ ਨਾਲ ਚੱਲਣ ਵਾਲੇ, ਨਾਲ ਰਹਿਣ ਵਾਲੇ, ਨਾਲ ਰਾਜ ਕਰਨ ਵਾਲੇ ਵੇਖ ਰਹੇ ਹਨ। ਤਾਂ ਅੱਜ ਤੋਂ ਸਾਰੇ ਦਿਨ ਵਿਚ ਬਾਰ - ਬਾਰ ਕਿਹੜੀ ਡਰਿੱਲ ਕਰੋਂਗੇ? ਹੁਣੇ - ਹੁਣੇ ਇੱਕ ਸੈਕਿੰਡ ਵਿਚ ਆਤਮ - ਅਭਿਮਾਨੀ, ਆਪਣੇ ਸ਼ਰੀਰ ਨੂੰ ਵੀ ਵੇਖਦੇ ਹੋਏ ਅਸ਼ਰੀਰੀ ਸਥਿਤੀ ਵਿਚ ਨਿਆਰਾ ਅਤੇ ਬਾਪ ਦਾ ਪਿਆਰਾ ਅਨੁਭਵ ਕਰ ਸਕਦੇ ਹੋ ਨਾ! ਤਾਂ ਹੁਣ ਇੱਕ ਸੈਕਿੰਡ ਵਿਚ ਅਸ਼ਰੀਰੀ ਭਵ! ਅੱਛਾ। ( ਬਾਪਦਾਦਾ ਨੇ ਡਰਿੱਲ ਕਰਵਾਈ) ਇਵੇਂ ਹੀ ਵਿਚ - ਵਿਚ ਦੀ ਸਾਰੇ ਦਿਨ ਵਿਚ ਕਿਵੇਂ ਵੀ ਇੱਕ ਮਿੰਟ ਨਿਕਾਲ ਇਸ ਅਭਿਆਸ ਨੂੰ ਇੱਕ ਕਰਦੇ ਚੱਲੋ ਕਿਉਂਕਿ ਬਾਪਦਾਦਾ ਜਾਣਦੇ ਹਨ ਅੱਗੇ ਦਾ ਸਮੇਂ ਅਤੀ ਹਾਹਾਕਾਰ ਦਾ ਹੋਵੇਗਾ। ਤੁਹਾਨੂੰ ਸਭ ਨੂੰ ਸਾਕਾਸ਼ ਦੇਣੀ ਪਵੇਗੀ ਅਤੇ ਸਕਾਸ਼ ਦੇਣ ਵਿਚ ਵੀ ਤੁਹਾਡਾ ਤੀਵ੍ਰ ਪੁਰਸ਼ਾਰਥ ਹੋ ਜਾਵੇਗਾ। ਥੋੜੇ ਸਮੇਂ ਵਿੱਚ ਸਾਕਾਸ਼ ਦ੍ਵਾਰਾ ਸਰਵ ਸ਼ਕਤੀਆਂ ਦੇਣੀਆਂ ਪੈਣਗੀਆਂ ਅਤੇ ਜੋ ਅਜਿਹੇ ਨਾਜ਼ੁਕ ਸਮੇਂ ਵਿੱਚ ਸਾਕਾਸ਼ ਦੇਣਗੇ, ਜਿਨਿਆਂ ਨੂੰ ਦਵੋਗੇ, ਭਾਵੇਂ ਬਹੁਤਿਆਂ ਨੂੰ, ਭਾਵੇਂ ਥੋੜ੍ਹੀਆਂ ਨੂੰ ਉਤਨੇ ਹੀ ਦਵਾਪਰ ਅਤੇ ਕਲਯੁਗ ਦੇ ਭਗਤ ਉਨ੍ਹਾਂ ਦੇ ਬਣਨਗੇ। ਤਾਂ ਸੰਗਮ ਤੇ ਹਰ ਇੱਕ ਭਗਤ ਵੀ ਬਣਾ ਰਹੇ ਹਨ ਕਿਉਂਕਿ ਦਿੱਤਾ ਹੋਇਆ ਸੁਖ ਅਤੇ ਸ਼ਾਂਤੀ ਉਨ੍ਹਾਂ ਦੇ ਦਿਲ ਵਿਚ ਸਮਾ ਜਾਵੇਗਾ ਅਤੇ ਭਗਤੀ ਦੇ ਰੂਪ ਵਿਚ ਤੁਹਾਨੂੰ ਰੀਟਰਨ ਕਰਨਗੇ। ਅੱਛਾ।

ਚਾਰੋਂ ਪਾਸੇ ਦੇ ਬਾਪਦਾਦਾ ਦੇ ਨੈਣਾਂ ਦੇ ਨੂਰ, ਵਿਸ਼ਵ ਦੇ ਆਧਾਰ ਅਤੇ ਉਧਾਰ ਕਰਨ ਵਾਲੀਆਂ ਆਤਮਾਵਾਂ, ਮਾਸਟਰ ਦੁੱਖ ਹਰਤਾ, ਸੁਖ ਕਰਤਾ, ਵਿਸ਼ਵ ਪਰਿਵਰਤਕ ਬੱਚਿਆਂ ਨੂੰ ਬਹੁਤ - ਬਹੁਤ ਦਿਲ ਦਾ ਸਨੇਹ, ਦਿਲ ਦਾ ਯਾਦਪਿਆਰ ਅਤੇ ਪਦਮ - ਪਦਮ ਵਰਦਾਨ ਸਵੀਕਾਰ ਹੋਣ। ਅੱਛਾ।

ਵਰਦਾਨ:-
ਕੰਬਾਈਨਡ ਸਵਰੂਪ ਦੀ ਸਮ੍ਰਿਤੀ ਅਤੇ ਪੁਜੀਸ਼ਨ ਦੇ ਨਸ਼ੇ ਦ੍ਵਾਰਾ ਕਲਪ - ਕਲਪ ਦੇ ਅਧਿਕਾਰੀ ਭਵ।

ਮੈਂ ਅਤੇ ਮੇਰਾ ਬਾਬਾ - ਇਸ ਸਮ੍ਰਿਤੀ ਵਿਚ ਕੰਬਾਂਇੰਡ ਰਹੋ ਅਤੇ ਇਹ ਸ੍ਰੇਸ਼ਠ ਪੁਜੀਸ਼ਨ ਸਦਾ ਸਮ੍ਰਿਤੀ ਵਿਚ ਰਹੇ ਕਿ ਅਸੀਂ ਅੱਜ ਬ੍ਰਾਹਮਣ ਹਾਂ ਕਲ ਦੇਵਤਾ ਬਣਾਗੇ। ਹਮ ਸੋ, ਸੋ ਹਮ ਦਾ ਮੰਤ੍ਰ ਸਦਾ ਯਾਦ ਰਹੇ ਤਾਂ ਇਸ ਨਸ਼ੇ ਅਤੇ ਖੁਸ਼ੀ ਵਿੱਚ ਪੁਰਾਣੀ ਦੁਨੀਆ ਸਹਿਜ ਭੁੱਲ ਜਾਵੇਗੀ। ਸਦਾ ਇਹ ਹੀ ਖੁਮਾਰੀ ਰਹੇਗੀ ਕਿ ਅਸੀਂ ਹੀ ਕਲਪ - ਕਲਪ ਦੀ ਅਧਿਕਾਰੀ ਆਤਮਾ ਹਾਂ। ਅਸੀ ਹੀ ਸੀ, ਅਸੀਂ ਹੀ ਹਾਂ, ਅਤੇ ਅਸੀਂ ਹੀ ਕਲਪ - ਕਲਪ ਹੋਵਾਂਗੇ।

ਸਲੋਗਨ:-
ਖੁਦ ਦਾ ਖੁਦ ਹੀ ਟੀਚਰ ਬਣੋ ਤਾਂ ਸਰਵ ਕਮਜੋਰੀਆਂ ਖੁਦ ਹੀ ਸਮਾਪਤ ਹੋ ਜਾਣਗੀਆਂ

ਅਵਿੱਅਕਤ ਇਸ਼ਾਰੇ - ਇਸ ਅਵਿੱਅਕਤ ਮਹੀਣੇ ਵਿੱਚ ਬੰਧਨਮੁਕਤ ਰਹਿ ਜੀਵਨਮੁਕਤ ਸਥਿਤੀ ਦਾ ਅਨੁਭਵ ਕਰੋ। ਉਵੇਂ ਬੰਧਨਾਂ ਕਿਸੇ ਨੂੰ ਵੀ ਚੰਗਾ ਨਹੀਂ ਲਗਦਾ ਹੈ, ਲੇਕਿਨ ਜਦੋਂ ਪਰਵਸ਼ ਹੋ ਜਾਂਦੇ ਹੋ ਤਾਂ ਬੰਧ ਜਾਂਦੇ ਹੋ। ਤਾਂ ਚੈਕ ਕਰੋ ਕਿ ਪਰਵਸ਼ ਆਤਮਾ ਹੋ ਜਾਂ ਸਵਤੰਤਰ ਹੋ? ਜੀਵਨ - ਮੁਕਤੀ ਦਾ ਮਜ਼ਾ ਤੇ ਹੁਣ ਹੈ। ਭਵਿਖ ਵਿਚ ਜੀਵਨ - ਮੁਕਤ ਅਤੇ ਜੀਵਨ - ਬੰਧ ਦਾ ਕੰਟ੍ਰਾਸਟ ਨਹੀਂ ਹੋਵੇਗਾ। ਇਸ ਵੇਲੇ ਦੇ ਜੀਵਨਮੁਕਤ ਦਾ ਅਨੁਭਵ ਸ੍ਰੇਸ਼ਠ ਹੈ। ਜੀਵਨ ਵਿਚ ਹੋ ਲੇਕਿਨ ਮੁਕਤ ਹੋ, ਬੰਧਨ ਵਿੱਚ ਨਹੀਂ।