11.06.26        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਪੂਰਾ ਵਰਸਾ ਲੈਣ ਲਈ ਇੱਕ ਬਾਪ ਨਾਲ ਪ੍ਰੀਤ ਰੱਖੋ , ਤੁਹਾਡੀ ਪ੍ਰੀਤ ਕਿਸੇ ਵੀ ਦੇਹ ਧਾਰੀ ਨਾਲ ਨਹੀਂ ਹੋਣੀ ਚਾਹੀਦੀ”

ਪ੍ਰਸ਼ਨ:-
ਜੋ ਆਪਣੇ ਦੈਵੀ ਸੰਪ੍ਰਦਾਏ ਦੇ ਹੋਣਗੇ ਉਨ੍ਹਾਂ ਦੇ ਸਾਹਮਣੇ ਕਿਹੜੇ ਅੱਖਰ ਘੁੰਮਦੇ ਰਹਿਣਗੇ?

ਉੱਤਰ:-
ਜਦੋਂ ਤੁਸੀਂ ਉਨ੍ਹਾਂ ਨੂੰ ਦੱਸੋਗੇ ਕਿ ਬਾਪ ਨੂੰ ਯਾਦ ਕਰਨ ਨਾਲ ਵਿਕਰਮ ਵਿਨਾਸ਼ ਹੁੰਦੇ ਹਨ ਅਤੇ ਦੇਵੀ - ਦੇਵਤਾ ਧਰਮ ਦੀ ਸਥਾਪਨਾ ਹੁੰਦੀ ਹੈ ਤਾਂ ਇਹ ਅੱਖਰ ਉਨਾਂ ਦੇ ਸਾਹਮਣੇ ਘੁੰਮਦੇ ਰਹਿਣਗੇ। ਉਨਾਂ ਦੀ ਬੁੱਧੀ ਵਿੱਚ ਆਏਗਾ ਸਾਨੂੰ ਦੇਵਤਾ ਬਣਨਾ ਹੈ ਇਸਲਈ ਸਾਡਾ ਖਾਣ - ਪਾਣ ਸ਼ੁੱਧ ਹੋਣਾ ਚਾਹੀਦਾ ਹੈ।

ਗੀਤ:-
ਭੋਲੇਨਾਥ ਸੇ ਨਿਰਾਲਾ …

ਓਮ ਸ਼ਾਂਤੀ
ਭੋਲੇਨਾਥ ਦੇ ਬੱਚੇ ਸੁਣ ਰਹੇ ਹਨ। ਕਿਸ ਤੋਂ? ਭੋਲੇਨਾਥ ਕੋਲੋਂ। ਭੋਲੇਨਾਥ ਸ਼ਿਵ ਨੂੰ ਹੀ ਕਿਹਾ ਜਾਂਦਾ ਹੈ। ਉਨ੍ਹਾਂ ਦਾ ਨਾਮ ਹੀ ਸ਼ਿਵ ਹੈ। ਭੋਲੇਨਾਥ ਦੇ ਬੱਚੇ ਮਤਲਬ ਸ਼ਿਵ ਦੇ ਬੱਚੇ। ਆਤਮਾਵਾਂ ਸੁਣ ਰਹੀਆਂ ਹਨ ਇਨ੍ਹਾਂ ਕੰਨਾਂ ਨਾਲ। ਹੁਣ ਤੁਸੀਂ ਬੱਚੇ ਆਤਮ ਅਭਿਮਾਨੀ ਬਣੇ ਹੋ। ਬੱਚੇ ਟੇਪ ਤੇ ਵੀ ਮੁਰਲੀ ਸੁਣਦੇ ਹਨ ਤਾਂ ਸਮਝਦੇ ਹਨ ਸ਼ਿਵਬਾਬਾ ਸਾਨੂੰ ਆਪਣਾ ਪਰਿਚੈ ਦਿੰਦੇ ਹਨ, ਮੈਂ ਸਾਰੀਆਂ ਆਤਮਾਵਾਂ ਦਾ ਬਾਪ ਹਾਂ। ਜਿਸਨੂੰ ਤੁਸੀਂ ਪਰਮਪਿਤਾ ਪਰਮ ਆਤਮਾ ਯਾਨੀ ਪਰਮ ਪਰਮਾਤਮਾ ਕਹਿੰਦੇ ਹੋ। ਉਨ੍ਹਾਂ ਨੂੰ ਸਦੈਵ ਫ਼ਾਦਰ ਹੀ ਕਹਿੰਦੇ ਹਨ। ਕੌਣ ਕਹਿੰਦੇ ਹਨ ਕਿ ਉਹ ਫਾਦਰ ਹਨ? ਆਤਮਾ। ਆਤਮਾ ਨੂੰ ਹੁਣ ਗਿਆਨ ਮਿਲਿਆ ਹੈ ਹੋਰ ਕਿਸੇ ਮਨੁੱਖ਼ ਮਾਤਰ ਨੂੰ ਇਹ ਗਿਆਨ ਨਹੀਂ ਹੈ। ਸਾਨੂੰ ਆਤਮਾਵਾਂ ਨੂੰ ਦੋ ਬਾਪ ਹਨ। ਇੱਕ ਸਾਕਾਰ, ਇੱਕ ਹੈ ਨਿਰਾਕਾਰ। ਉਹ ਪਰਮਪਿਤਾ ਹੈ, ਇਹ ਸਮਝਾਉਂਣੀ ਹੋਰ ਕੋਈ ਦੇ ਨਾ ਸਕੇ। ਬਾਪ ਦੇ ਸਿਵਾਏ ਹੋਰ ਕੋਈ ਇਹ ਪੁੱਛ ਨਾ ਸਕੇ। ਬਾਪ ਹੀ ਪੁੱਛਦੇ ਹਨ ਤੁਸੀਂ ਜੋ ਕਹਿੰਦੇ ਹੋ ਪਰਮਪਿਤਾ ਪਰਮਾਤਮਾ, ਗੌਡ ਫਾਦਰ, ਉਹ ਤੁਸੀਂ ਕਿਸ ਦੇ ਲਈ ਕਹਿੰਦੇ ਹੋ? ਕੀ ਲੋਕਿਕ ਬਾਪ ਦੇ ਲਈ ਜਾਂ ਪਾਰਲੌਕਿਕ ਬਾਪ ਦੇ ਲਈ? ਲੋਕਿਕ ਫਾਦਰ ਨੂੰ ਗੌਡ ਫਾਦਰ ਕਹਾਂਗੇ? ਹਿੰਦੀ ਵਿੱਚ ਅੱਖਰ ਵੀ ਹੈ ਪਰਮਪਿਤਾ, ਉਹ ਤਾਂ ਇੱਕ ਹੀ ਨਿਰਾਕਾਰ ਹੈ। ਈਸ਼ਵਰ, ਪ੍ਰਭੂ ਜਾਂ ਭਗਵਾਨ ਕਹਿਣ ਨਾਲ ਬਾਪ ਸਿੱਧ ਨਹੀਂ ਹੁੰਦਾ। ਗੌਡ ਫਾਦਰ, ਅੱਖਰ ਚੰਗਾ ਹੈ। ਆਤਮਾ ਨੇ ਕਿਹਾ ਉਹ ਸਾਡਾ ਗੌਡ ਫਾਦਰ ਹੈ। ਲੌਕਿਕ ਫਾਦਰ ਤਾਂ ਸਿਰਫ ਸ਼ਰੀਰ ਦਾ ਬਾਪ ਹੈ। ਤੁਸੀਂ ਸਭ ਤੋਂ ਪੁੱਛਿਆ ਜਾਂਦਾ ਹੈ, ਤੁਹਾਨੂੰ ਕਿੰਨੇ ਫਾਦਰਸ ਹਨ? ਇੱਕ ਹੈ ਲੌਕਿਕ, ਦੂਜਾ ਹੈ ਪਾਰਲੌਕਿਕ। ਦੋਵਾਂ ਵਿੱਚੋਂ ਵੱਡਾ ਕੌਣ? ਜਰੂਰ ਕਹਾਂਗੇ ਪਾਰਲੌਕਿਕ ਫਾਦਰ। ਉਨ੍ਹਾਂ ਦੀ ਮਹਿਮਾ ਹੈ - ਸਭ ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਪਾਰਲੌਕਿਕ ਬਾਪ ਹੈ। ਇਹ ਵੀ ਹੁਣ ਤੁਸੀਂ ਸਮਝਦੇ ਹੋ। ਦੁਨੀਆਂ ਵਿੱਚ ਇਹ ਕੋਈ ਵੀ ਨਹੀਂ ਸਮਝਦੇ। ਬਾਪ ਨੇ ਸਮਝਾਇਆ ਹੈ - ਤੁਹਾਨੂੰ ਪਾਰਲੌਕਿਕ ਬਾਪ ਨਾਲ ਪ੍ਰੀਤ ਹੈ। ਹੋਰਾਂ ਦੀ ਹੈ ਵਿਨਾਸ਼ ਕਾਲੇ ਵਿਪਰੀਤ ਬੁੱਧੀ। ਵਿਨਾਸ਼ ਦਾ ਹੁਣ ਸਮੇਂ ਹੈ। ਉਹ ਹੀ ਮਹਾਭਾਰਤ ਦੀ ਲੜਾਈ ਹੁਣ ਲੱਗਣੀ ਹੈ। ਐਰੋਪਲੇਨ, ਟੈਂਕਸ ਆਦਿ ਇੱਕ ਦੋ ਨੂੰ ਸਪਲਾਈ ਕਰ ਰਹੇ ਹਨ। ਸਭ ਨੂੰ ਦਿੰਦੇ ਜਾਂਦੇ ਹਨ। ਪੈਸੇ ਨਾਲ ਜਿਸ ਨੂੰ ਜੋ ਚਾਹੇ ਉਨ੍ਹਾਂ ਨੂੰ ਦਿੰਦੇ ਜਾਂਦੇ ਹਨ। ਉਧਾਰ ਤੇ ਵੀ ਲੈਂਦੇ ਹਨ। ਤਾਂ ਪਲੇਨ, ਬਾਰੂਦ ਆਦਿ ਇਹ ਸਭ ਖਰੀਦ ਕਰਦੇ ਹਨ। ਇਹ ਸਭ ਚੀਜ਼ਾਂ ਬੜੀਆਂ ਮਹਿੰਗੀਆਂ ਹੁੰਦੀਆਂ ਹਨ। ਵਿਲਾਇਤ ਵਾਲੇ ਬਣਾਉਂਦੇ ਹਨ, ਉਹ ਫਿਰ ਵੇਚਦੇ ਰਹਿੰਦੇ ਹਨ। ਭਾਰਤਵਾਸੀ ਥੋੜੀ ਹੀ ਐਰੋਪਲੇਨ ਆਦਿ ਵੇਚਦੇ ਹਨ। ਇਹ ਸਭ ਚੀਜ਼ਾਂ ਬਾਹਰ ਤੋਂ ਆਈਆਂ ਹੋਈਆਂ ਹਨ। ਹੁਣ ਜੋ ਚੀਜ਼ ਖਰੀਦ ਕਰਨਗੇ ਸੋ ਜਰੂਰ ਕੰਮ ਵਿੱਚ ਲਿਆਉਣਗੇ। ਸੁੱਟਣ ਦੇ ਲਈ ਥੋੜੀ ਲੈਣਗੇ। ਉਹ ਹੈ ਵਿਨਾਸ਼ ਕਾਲੇ ਵਿਪਰੀਤ ਬੁੱਧੀ ਯਾਦਵ ਸੰਪਰਦਾਏ, ਜੋ ਯੂਰੋਪ ਵਿੱਚ ਰਹਿੰਦੇ ਹਨ। ਉਸ ਵਿੱਚ ਸਭ ਆ ਗਏ। ਭਾਰਤ ਤਾਂ ਅਵਿਨਾਸ਼ੀ ਖੰਡ ਹੈ ਕਿਓਂਕਿ ਅਵਿਨਾਸ਼ੀ ਬਾਪ ਦਾ ਬਰਥ ਪਲੇਸ ਹੈ। ਬਾਪ ਆਉਂਦੇ ਹੀ ਉਦੋਂ ਹਨ ਜਦੋਂ ਪੁਰਾਣੀ ਦੁਨੀਆਂ ਖਤਮ ਹੋਣੀ ਹੈ ਅਤੇ ਜਨਮ ਉੱਥੇ ਲੈਂਦੇ ਹਨ ਜਿੱਥੇ ਕਦੀ ਖਤਮ ਨਹੀਂ ਹੋਣਾ ਹੈ। ਬਾਪ ਆਇਆ ਸੀ ਤਾਂ ਹੀ ਤੇ ਸ਼ਿਵ ਜਯੰਤੀ ਮਨਾਉਂਦੇ ਹਨ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਸ਼ਿਵਬਾਬਾ ਕਦੋਂ ਆਉਂਦੇ ਹਨ। ਆਉਂਦੇ ਵੀ ਉਸ ਸਮੇਂ ਹਨ ਜੱਦਕਿ ਵਿਨਾਸ਼ ਦੇ ਲਈ ਤਿਆਰੀਆਂ ਹੋ ਰਹੀਆਂ ਹਨ।

ਹੁਣ ਬਾਪ ਕਹਿੰਦੇ ਹਨ ਉਹ ਹੈ ਯੂਰੋਪਵਾਸੀ ਯਾਦਵ ਸੰਪਰਦਾਏ ਜੋ ਸਤਿਯੁੱਗ ਵਿੱਚ ਹੁੰਦੇ ਨਹੀਂ। ਨਾ ਬੋਧੀ, ਨਾ ਕ੍ਰਿਸ਼ਚਨ ਆਦਿ ਹੁੰਦੇ ਹਨ। ਹੁਣ ਬਾਪ ਕਹਿੰਦੇ ਹਨ ਉਨ੍ਹਾਂ ਦੀ ਹੈ ਵਿਨਾਸ਼ ਕਾਲੇ ਵਿਪਰੀਤ ਬੁੱਧੀ ਕਿਓਂਕਿ ਪਰਮਾਤਮਾ ਬਾਪ ਨੂੰ ਸਰਵਵਿਆਪੀ ਕਹਿ ਦਿੰਦੇ ਹਨ। ਤੁਸੀਂ ਹੋ ਵਿਨਾਸ਼ ਕਾਲੇ ਪ੍ਰੀਤ ਬੁੱਧੀ। ਤੁਸੀਂ ਬਾਪ ਨੂੰ ਜਾਣਦੇ ਹੋ। ਤੁਸੀਂ ਸਮਝਦੇ ਹੋ ਅਸੀਂ 84 ਜਨਮ ਲਏ ਹਨ। 84 ਜਨਮਾਂ ਵਿੱਚ ਪਾਪ ਆਤਮਾ, ਤਮੋਪ੍ਰਧਾਨ ਬਣ ਗਏ ਹਾਂ। ਭਾਰਤਵਾਸੀਆਂ ਨੇ ਹੀ 84 ਜਨਮ ਲਿੱਤੇ ਹਨ। ਹੁਣ ਨਾਟਕ ਪੂਰਾ ਹੁੰਦਾ ਹੈ, ਸਭ ਨੂੰ ਵਾਪਿਸ ਜਾਣਾ ਹੈ। ਤੁਹਾਨੂੰ ਬਾਪ ਰਾਜਯੋਗ ਸਿਖਾ ਰਹੇ ਹਨ। ਇਹ ਹੈ ਸਭ ਦੀ ਕਿਆਮਤ ਦਾ ਸਮੇਂ ਅਰਥਾਤ ਮੌਤ ਦਾ ਸਮੇਂ। ਤਾਂ ਉਨ੍ਹਾਂ ਯਾਦਵਾਂ ਦੀ ਵੀ ਈਸ਼ਵਰ ਨਾਲ ਪ੍ਰੀਤ ਨਹੀਂ ਹੈ, ਇਸਲਈ ਵਿਨਾਸ਼ ਕਾਲੇ ਵਿਪਰੀਤ ਬੁੱਧੀ ਕਿਹਾ ਜਾਂਦਾ ਹੈ। ਕੋਈ ਵੀ ਦੇਹਧਾਰੀ ਮਨੁੱਖ ਨਾਲ ਪ੍ਰੀਤ ਨਹੀਂ ਲਗਾਉਣੀ ਹੈ। ਉਹ ਤਾਂ ਹੈ ਰਚਨਾ, ਉਨ੍ਹਾਂ ਤੋਂ ਵਰਸਾ ਮਿਲ ਨਾ ਸਕੇ। ਭਰਾ ਨੂੰ ਭਰਾ ਤੋਂ ਵਰਸਾ ਥੋੜੀ ਮਿਲਦਾ ਹੈ। ਇਹ ਤਾਂ ਚੰਗੀ ਤਰ੍ਹਾਂ ਨਾਲ ਸਮਝਾਇਆ ਹੈ।

ਤੁਸੀਂ ਬੱਚੇ ਹੁਣ ਸਮਝਦੇ ਹੋ - ਉਨ੍ਹਾਂ ਦੀ ਹੈ ਵਿਨਾਸ਼ ਕਾਲੇ ਵਿਪਰੀਤ ਬੁੱਧੀ ਅਤੇ ਤੁਹਾਡੀ ਹੈ ਪ੍ਰੀਤ ਬੁੱਧੀ। ਇਸ ਵਿੱਚ ਵੀ ਜੋ ਤੀਵਰ ਪ੍ਰੀਤ ਵਾਲੇ ਹਨ, ਬਾਪ ਨਾਲ ਪੂਰੀ ਪ੍ਰੀਤ ਰੱਖਦੇ ਹਨ। ਅਸੀਂ ਬਾਬਾ ਤੋਂ 21 ਜਨਮ ਸ੍ਵਰਗ ਦਾ ਵਰਸਾ ਲੈਂਦੇ ਹਾਂ। ਉਹ ਬਾਬਾ ਹੀ ਸੱਤ ਦੱਸਦੇ ਹਨ ਹੋਰ ਕਿਸੇ ਨਾਲ ਪ੍ਰੀਤ ਨਹੀਂ ਰੱਖਣੀ ਹੈ। ਜੱਦ ਨਵਾਂ ਮਕਾਨ ਬਣਾਉਂਦੇ ਹਨ ਤਾਂ ਫਿਰ ਨਵੇਂ ਮਕਾਨ ਨਾਲ ਪ੍ਰੀਤ ਲੱਗ ਜਾਂਦੀ ਹੈ। ਸਮਝਿਆ ਜਾਂਦਾ ਹੈ ਪੁਰਾਣਾ ਮਕਾਨ ਟੁੱਟ ਜਾਣਾ ਹੈ। ਤਾਂ ਅਸੀਂ ਵੀ ਪੁਰਾਣੀ ਦੁਨੀਆਂ ਤੋਂ ਦਿਲ ਤੋੜਦੇ ਜਾਂਦੇ ਹਾਂ। ਬਾਪ ਸਮਝਾਉਂਦੇ ਹਨ - ਦਿਨ - ਪ੍ਰਤੀਦਿਨ ਵਾਯੂਮੰਡਲ ਖਰਾਬ ਹੁੰਦਾ ਜਾਵੇਗਾ। ਵੇਖਦੇ ਹੋ ਕਿੰਨੇ ਹੰਗਾਮੇ ਹੁੰਦੇ ਹਨ, ਤਾਂ ਸਮਝਣਗੇ ਕਿ ਬਸ ਹੁਣ ਇਹ ਖਲਾਸ ਹੁੰਦੇ ਹਨ। ਸਾਨੂੰ ਜਾਣਾ ਹੈ ਨਵੀਂ ਦੁਨੀਆਂ ਵਿੱਚ। ਤਾਂ ਨਵੀਂ ਦੁਨੀਆਂ ਨੂੰ ਯਾਦ ਕਰਨਾ ਪਵੇ। ਬੇਹੱਦ ਦੇ ਬਾਪ ਅਤੇ ਵਰਸੇ ਨੂੰ ਯਾਦ ਕਰਨਾ ਹੈ ਹੋਰ ਕੋਈ ਨੂੰ ਯਾਦ ਕਰਨ ਤੋਂ ਕੁਝ ਮਿਲੇਗਾ ਨਹੀਂ। ਮਨੁੱਖ ਭਗਤੀ ਮਾਰਗ ਵਿੱਚ ਤਾਂ ਕਿੰਨਾ ਯਾਦ ਕਰਦੇ ਹਨ। ਮਾਂ ਬਾਪ ਮਿਤ੍ਰ ਸੰਬੰਧੀਆਂ ਨੂੰ ਯਾਦ ਕਰਦੇ ਹੋਏ ਵੀ ਫਿਰ ਦੇਵੀ - ਦੇਵਤਾਵਾਂ ਨੂੰ ਕਿੰਨਾ ਯਾਦ ਕਰਦੇ ਹਨ। ਪਾਣੀ ਵਿੱਚ ਸਨਾਨ ਕਰਦੇ ਹਨ, ਉਨ੍ਹਾਂ ਨੂੰ ਪਤਿਤ - ਪਾਵਨ ਕਹਿੰਦੇ ਹਨ। ਵਿਖਾਉਂਦੇ ਹਨ, ਤੀਰ ਮਾਰਿਆ ਅਤੇ ਗੰਗਾ ਨਿਕਲ ਆਈ। ਗੰਗਾ ਜਲ ਮੁੱਖ ਵਿੱਚ ਦਿੰਦੇ ਹਨ। ਸਮਝਦੇ ਹਨ ਥੋੜਾ ਵੀ ਗੰਗਾ ਜਲ ਮਿਲਨ ਨਾਲ ਮੁਕਤੀ ਨੂੰ ਪਾ ਲੈਣਗੇ। ਬਾਪ ਕਹਿੰਦੇ ਹਨ ਇੱਥੇ ਹੈ ਗਿਆਨ ਦੀਆਂ ਗੱਲਾਂ। ਤੁਸੀਂ ਥੋੜਾ ਵੀ ਗਿਆਨ ਸੁਣਦੇ ਹੋ ਤਾਂ ਫਲ ਮਿਲ ਜਾਂਦਾ ਹੈ। ਇਹ ਗਿਆਨ ਸੁਣਨ ਦੀ ਗੱਲ ਹੈ। ਅੰਮ੍ਰਿਤ ਪੀਣ ਦੀ ਚੀਜ਼ ਨਹੀਂ ਹੈ, ਇਹ ਨਾਲੇਜ ਹੈ। ਇਵੇਂ ਨਹੀਂ ਸਮਝੋ ਕਿ ਭੋਗ ਦੇ ਦਿਨ ਅੰਮ੍ਰਿਤ ਪਿਲਾਉਂਦੇ ਹਨ। ਨਹੀਂ, ਉਹ ਤਾਂ ਮਿੱਠਾ ਪਾਣੀ ਹੈ। ਬਾਕੀ ਇਹ ਹੈ ਗਿਆਨ ਦੀ ਗੱਲ। ਗਿਆਨ ਮਤਲਬ ਬਾਪ ਅਤੇ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਨੂੰ ਜਾਨਣਾ ਹੈ। ਇਹ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ, ਕੌਣ 84 ਜਨਮ ਲੈਂਦੇ ਹਨ। ਸਭ ਤਾਂ ਲੈ ਨਾ ਸਕਣ। ਪਹਿਲੇ - ਪਹਿਲੇ ਭਾਰਤਵਾਸੀ ਹੀ ਆਉਂਦੇ ਹਨ। ਉਹ ਹੀ ਪੂਰੇ 84 ਜਨਮ ਲੈਂਦੇ ਹਨ। ਜੋ ਦੇਵਤਾ ਸੀ ਉਹ ਹੀ 84 ਜਨਮ ਭੋਗ ਪਤਿਤ ਬਣ ਜਾਂਦੇ ਹਨ। ਬਾਪ ਆਕੇ ਫਿਰ ਕੰਡਿਆਂ ਤੋਂ ਫੁਲ ਬਣਾਉਂਦੇ ਹਨ। ਮਨੁੱਖ ਦੇਹ - ਅਭਿਮਾਨ ਵਿੱਚ ਆਕੇ 5 ਵਿਕਾਰਾਂ ਵਿੱਚ ਫੱਸ ਪੈਂਦੇ ਹਨ। ਹੁਣ ਹੈ ਰਾਵਣ ਰਾਜ। ਸਤਿਯੁੱਗ ਸੀ ਦੈਵੀ ਰਾਜ। ਸ਼ਿਵਬਾਬਾ ਹੀ ਸ੍ਵਰਗ ਦੀ ਪੁਰੀ ਰਚਦੇ ਹਨ। ਸ਼ੂਰਜਵੰਸ਼ੀ ਲਕਸ਼ਮੀ - ਨਾਰਾਇਣ ਦਾ ਰਾਜ ਸੀ। ਹੁਣ ਤੁਸੀਂ ਜਾਣਦੇ ਹੋ ਸਥਾਪਨਾ ਹੋ ਰਹੀ ਹੈ। ਤੁਹਾਡੀ ਵਿਨਾਸ਼ ਕਾਲੇ ਪ੍ਰੀਤ ਬੁੱਧੀ ਹੈ, ਇਸਲਈ ਵਿਜਯੀ ਹੈ। ਸਾਰੇ ਵਿਸ਼ਵ ਤੇ ਤੁਸੀਂ ਵਿਜਯ ਪਾਉਂਦੇ ਹੋ। ਇਹ ਚੰਗੀ ਤਰ੍ਹਾਂ ਯਾਦ ਰੱਖਣਾ ਹੈ। ਅਸੀਂ ਭਾਰਤਵਾਸੀ ਜੋ ਹੁਣ ਕਲਯੁੱਗ ਵਿੱਚ ਹਾਂ ਸੋ ਫਿਰ ਬਦਲਕੇ ਸ੍ਵਰਗ ਵਿੱਚ ਜਾਵਾਂਗੇ। ਪੁਰਾਣੀ ਦੁਨੀਆਂ ਨੂੰ ਛੱਡਣਾ ਹੈ। ਇਹ ਵਿਕਾਰੀ ਸੰਬੰਧ, ਇਸ ਦੇ ਬੰਧਨ ਕਿਹਾ ਜਾਂਦਾ ਹੈ। ਤੁਸੀਂ ਵਿਕਾਰੀ ਬੰਧਨ ਤੋਂ ਨਿਕਲ ਨਿਰਵਿਕਾਰੀ ਸੰਬੰਧ ਵਿੱਚ ਜਾਂਦੇ ਹੋ ਫਿਰ ਦੂਜੇ ਜਨਮ ਵਿੱਚ ਤੁਸੀਂ ਵਿਕਾਰੀ ਬੰਧਨ ਵਿੱਚ ਨਹੀਂ ਆਓਗੇ। ਉੱਥੇ ਹੈ ਹੀ ਨਿਰਵਿਕਾਰੀ ਸੰਬੰਧ, ਇਸ ਸਮੇਂ ਆਸੁਰੀ ਬੰਧਨ ਹੈ। ਆਤਮਾ ਕਹਿੰਦੀ ਹੈ ਸਾਡੀ ਸ਼ਿਵਬਾਬਾ ਨਾਲ ਪ੍ਰੀਤ ਹੈ। ਤੁਸੀਂ ਬ੍ਰਾਹਮਣਾਂ ਦੀ ਪ੍ਰੀਤ ਹੈ ਕਿਓਂਕਿ ਚੰਗੀ ਤਰ੍ਹਾਂ ਜਾਣਦੇ ਹੋ। ਬਾਪ ਨੂੰ, ਸ੍ਰਿਸ਼ਟੀ ਚੱਕਰ ਨੂੰ ਜਾਨ ਤੁਸੀਂ ਫਿਰ ਹੋਰਾਂ ਨੂੰ ਸਮਝਾਉਂਦੇ ਹੋ। ਜਿੰਨਾ ਜੋ ਹੋਰਾਂ ਦੀ ਸਮਝਾਉਣਗੇ ਤਾਂ ਬਹੁਤਿਆਂ ਦਾ ਕਲਿਆਣ ਕਰਨਗੇ। ਜੋ ਜਾਸਤੀ ਸਮਝਦੇ ਹਨ ਉਹ ਹੀ ਹੁਸ਼ਿਆਰ ਹਨ, ਉੱਚ ਪਦਵੀ ਵੀ ਉਹ ਹੀ ਪਾਉਂਦੇ ਹਨ। ਸਰਵਿਸ ਘੱਟ ਕਰਦੇ ਹਨ ਤਾਂ ਪਦਵੀ ਵੀ ਘੱਟ ਪਾਉਣਗੇ। ਪਤਿਤ ਤਾਂ ਸਾਰੀ ਦੁਨੀਆਂ ਹੈ। ਹਰ ਇੱਕ ਨੂੰ ਪਤਿਤ ਤੋਂ ਪਾਵਨ ਹੋਣ ਦਾ ਰਸਤਾ ਦੱਸਣਾ ਹੈ ਹੋਰ ਕੋਈ ਉਪਾਏ ਨਹੀਂ ਹੈ। ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਜੋ ਦੈਵੀ ਸੰਪਰਦਾਏ ਦੇ ਹਨ ਉਨ੍ਹਾਂ ਦੇ ਸਾਹਮਣੇ ਇਹ ਅੱਖਰ ਗੁੰਜਣਗੇ, ਸਮਝਣਗੇ ਇਹ ਤਾਂ ਠੀਕ ਗੱਲ ਹੈ। ਬਰੋਬਰ ਅਸੀਂ ਦੇਵੀ - ਦੇਵਤਾ ਬਣਦੇ ਹਾਂ। ਸਾਡਾ ਭੋਜਨ ਵੀ ਸ਼ੁੱਧ ਚਾਹੀਦਾ ਹੈ। ਦੈਵੀਗੁਣ ਵੀ ਇੱਥੇ ਧਾਰਨ ਕਰਨੇ ਹਨ, ਸ੍ਰਵਗੁਣ ਸੰਪੰਨ ਬਣਨਾ ਹੈ। ਹੁਣ ਤੁਸੀਂ ਬਣ ਰਹੇ ਹੋ। ਇਹ ਲਕਸ਼ਮੀ - ਨਾਰਾਇਣ ਦੇਵਤੇ ਹਨ, ਇਨ੍ਹਾਂ ਨੂੰ ਭੋਗ ਲਗਾਉਂਦੇ ਹਨ ਨਾਕਿ ਸਿਗਰੇਟ ਆਦਿ ਦਾ ਭੋਗ ਲਗਾਉਂਦੇ ਹਨ? ਸਿਗਰੇਟ ਪੀਣ ਵਾਲਾ ਉੱਚ ਪਦਵੀ ਪਾ ਨਹੀਂ ਸਕਦਾ ਹੈ। ਇਹ ਕੋਈ ਦੈਵੀ ਚੀਜ਼ ਨਹੀਂ ਹੈ। ਸਿਗਰੇਟ ਪੀਣਗੇ ਜਾਂ ਲਹੁਸਨ ਪਿਆਜ਼ ਆਦਿ ਖਾਉਂਗੇ ਤਾਂ ਹੋਰ ਹੀ ਡਿੱਗ ਜਾਵੋਗੇ। ਕਹਿੰਦੇ ਹਨ ਇਹ ਛੱਡਣ ਨਾਲ ਤਬੀਯਤ ਖਰਾਬ ਹੋ ਜਾਂਦੀ ਹੈ। ਬਾਪ ਕਹਿੰਦੇ ਹਨ - ਸ਼ਿਵਬਾਬਾ ਨੂੰ ਯਾਦ ਕਰੋ। ਇਹ ਆਦਤਾਂ ਸਭ ਛੱਡ ਦਵੋ ਤਾਂ ਤੁਹਾਡੀ ਸਦਗਤੀ ਹੋਵੇਗੀ। ਸਿਗਰੇਟ ਦੀ ਆਦਤ ਤਾਂ ਬਹੁਤਿਆਂ ਵਿੱਚ ਰਹਿੰਦੀ ਹੈ। ਸਮਝਾਉਣੀ ਦਿੱਤੀ ਜਾਂਦੀ ਹੈ, ਦੇਵਤਾਵਾਂ ਨੂੰ ਕਦੀ ਵੀ ਇਹ ਭੋਗ ਨਹੀਂ ਲਗਾਇਆ ਜਾਂਦਾ ਹੈ। ਤਾਂ ਤੁਹਾਨੂੰ ਇਨ੍ਹਾਂ ਵਰਗਾ ਇੱਥੇ ਹੀ ਬਣਨਾ ਹੈ। ਤੁਸੀਂ ਛੀ - ਛੀ ਚੀਜ਼ਾਂ ਖਾਂਦੇ ਰਹੋਗੇ ਤਾਂ ਉਹ ਬਦਬੂ ਆਉਂਦੀ ਰਹੇਗੀ। ਸਿਗਰੇਟ ਅਤੇ ਸ਼ਰਾਬ ਪੀਣ ਵਾਲਿਆਂ ਤੋਂ ਦੂਰ ਤੋਂ ਹੀ ਬਾਂਸ ਆਉਂਦੀ ਹੈ। ਤਾਂ ਤੁਸੀਂ ਬੱਚਿਆਂ ਨੂੰ ਦੈਵੀਗੁਣ ਧਾਰਨ ਕਰਨੇ ਹਨ, ਵੈਸ਼ਨਵ ਬਣਨਾ ਹੈ। ਜਿਵੇਂ ਵਿਸ਼ਨੂੰ ਦੀ ਸੰਤਾਨ ਹੈ, ਤੁਸੀਂ ਵਿਸ਼ਨੂੰ ਮਤਲਬ ਦੈਵੀ ਸੰਤਾਨ ਬਣਦੇ ਹੋ। ਇੱਥੇ ਹੋ ਤੁਸੀਂ ਈਸ਼ਵਰੀ ਸੰਤਾਨ। ਇਹ ਤੁਹਾਡਾ ਸਰਵੋਤਮ ਜਨਮ ਹੈ। ਦੇਵਤਾਵਾਂ ਤੋਂ ਵੀ ਉੱਤਮ ਤੁਸੀਂ ਹੋ। ਤੁਸੀਂ ਹੋਰਾਂ ਨੂੰ ਵੀ ਉੱਤਮ ਬਣਾਉਣ ਵਾਲੇ ਹੋ। ਇਹ ਹੈ ਬੇਹੱਦ ਦੇ ਬਾਪ ਦੀ ਮਿਸ਼ਨਰੀ। ਕ੍ਰਿਸ਼ਚਨ ਲੋਕਾਂ ਦੀ ਮਿਸ਼ਨਰੀ ਹੁੰਦੀ ਹੈ ਨਾ। ਆਪਣੇ ਕ੍ਰਿਸ਼ਚਨ ਧਰਮ ਵਿੱਚ ਬਹੁਤਿਆਂ ਨੂੰ ਕਨਵਰਟ ਕਰਦੇ ਹਨ। ਇਹ ਹੈ ਈਸ਼ਵਰੀ ਮਿਸ਼ਨਰੀ। ਤੁਸੀਂ ਸ਼ੂਦਰ ਤੋਂ ਬ੍ਰਾਹਮਣ ਧਰਮ ਵਿੱਚ ਕਨਵਰਟ ਹੋ ਫਿਰ ਦੇਵਤਾ ਧਰਮ ਵਿੱਚ ਕਨਵਰਟ ਹੋ ਜਾਂਦੇ ਹੋ। ਤੁਸੀਂ ਜਾਣਦੇ ਹੋ ਅਸੀਂ ਸ਼ੂਦ੍ਰ ਤੋਂ ਹੁਣ ਬ੍ਰਾਹਮਣ ਬਣੇ ਹਾਂ। ਤੁਸੀਂ ਜਿਉਂਦੇ ਜੀ ਮੇਰੇ ਹੋ ਫਿਰ ਜਾਕੇ ਦੇਵਤਾ ਬਣੋਗੇ। ਗਰਭ ਤੋਂ ਜਨਮ ਮਿਲੇਗਾ।

ਇੱਥੇ ਤੁਹਾਨੂੰ ਬਾਪ ਨੇ ਧਰਮ ਦਾ ਬੱਚਾ ਬਣਾਇਆ ਹੈ, ਧਰਮਾਤਮਾ ਬਣਾਉਣ ਲਈ। ਬਾਪ ਨੇ ਤੁਹਾਨੂੰ ਆਪਣਾ ਬਣਾਇਆ ਹੈ। ਬੱਚਿਆਂ ਨੂੰ ਬਾਪ ਸਿਖਾਉਂਦੇ ਹਨ, ਬ੍ਰਾਹਮਣ ਤੋਂ ਫਿਰ ਦੇਵਤਾ ਬਣਦੇ ਹਨ। ਇਹ ਮਨੁੱਖ ਕਿੰਨੇ ਉੱਚ ਹਨ, ਇਨ੍ਹਾਂ ਵਿੱਚ ਸਭ ਦੈਵੀਗੁਣ ਹਨ। ਜੱਦ ਤੁਸੀਂ ਆਤਮਾ ਪਵਿੱਤਰ ਬਣ ਜਾਵੋਗੇ, ਤਾਂ ਫਿਰ ਸ਼ਰੀਰ ਵੀ ਪਵਿੱਤਰ ਚਾਹੀਦਾ ਹੈ। ਪੁਰਾਣੇ ਸ਼ਰੀਰ ਨੂੰ ਖਤਮ ਹੋਣਾ ਹੈ ਫਿਰ ਤੁਹਾਨੂੰ ਸ਼ਰੀਰ ਨਵਾਂ ਸਤੋਪ੍ਰਧਾਨ ਚਾਹੀਦਾ ਹੈ। ਸਤਿਯੁੱਗ ਵਿੱਚ 5 ਤਤ੍ਵ ਵੀ ਸਤੋਪ੍ਰਧਾਨ ਬਣ ਜਾਣਗੇ। ਬਾਪ ਕਹਿੰਦੇ ਹਨ - ਤੁਸੀਂ ਸ਼ੂਦ੍ਰ ਵਰਨ ਵਿੱਚ ਸੀ। ਹੁਣ ਫਿਰ ਬ੍ਰਾਹਮਣ ਵਰਨ ਦੇ ਬਣੇ ਹੋ ਫਿਰ ਦੈਵੀ ਵਰਨ ਵਿੱਚ ਆਓਗੇ। 84 ਜਨਮ ਲਵੋਗੇ ਨਾ। ਬ੍ਰਾਹਮਣ ਵਰਨ ਨੂੰ ਗੁੰਮ ਕਰ ਦਿੱਤਾ ਹੈ। ਹੁਣ ਬਾਪ ਸ਼ੂਦ੍ਰ ਤੋਂ ਬ੍ਰਾਹਮਣ ਬਣਾਏ ਫਿਰ ਦੇਵਤਾ ਬਣਾਉਂਦੇ ਹਨ। ਹੁਣ ਤੁਸੀਂ ਬ੍ਰਾਹਮਣ ਹੋ ਚੋਟੀ। ਬਾਜ਼ੋਲੀ ਹੁੰਦੀ ਹੈ ਨਾ। ਹੁਣ ਬ੍ਰਾਹਮਣ ਹੋ ਫਿਰ ਦੇਵਤਾ, ਸ਼ਤ੍ਰੀ… ਫਿਰ ਬ੍ਰਾਹਮਣ ਬਣੋਂਗੇ। ਇਸ ਨੂੰ ਚੱਕਰ ਕਿਹਾ ਜਾਂਦਾ । ਹੁਣ ਤੁਸੀਂ ਬ੍ਰਾਹਮਣ ਵਰਨ ਵਿੱਚ ਹੋ। ਇਹ ਨਾਲੇਜ ਹੁਣ ਹੈ ਫਿਰ ਤਾਂ ਪ੍ਰਾਲਬੱਧ ਮਿਲ ਜਾਵੇਗੀ। ਉੱਥੇ ਹਮੇਸ਼ਾ ਸੁਖੀ ਰਹੋਗੇ, 21 ਜਨਮ ਨੰਬਰਵਾਰ ਇਸ ਸਮੇਂ ਦੇ ਪੁਰਸ਼ਾਰਥ ਅਨੁਸਾਰ। ਕੋਈ ਰਜਾਈ ਘਰਾਣੇ ਵਿੱਚ, ਕੋਈ ਪ੍ਰਜਾ ਵਿੱਚ ਜਾਣਗੇ। ਰਜਾਈ ਘਰਾਣੇ ਵਿੱਚ ਸੁੱਖ ਬਹੁਤ ਹਨ ਫਿਰ ਕਲਾਵਾਂ ਘੱਟ ਹੁੰਦੀਆਂ ਹਨ। ਤੁਹਾਨੂੰ 84 ਜਨਮਾਂ ਦਾ ਗਿਆਨ ਮਿਲਿਆ ਹੈ। ਸਮ੍ਰਿਤੀ ਆਈ ਹੈ। ਬਾਪ ਆਕੇ ਸਮਝਾਉਂਦੇ ਹਨ ਮਿੱਠੇ - ਮਿੱਠੇ ਬੱਚਿਓ, ਤੁਹਾਡੇ ਹੁਣ 84 ਜਨਮ ਪੂਰੇ ਹੋਏ ਹਨ। ਕੋਈ ਨੇ 84 ਜਨਮ, 80, 50 ਜਾਂ 60 ਜਨਮ ਵੀ ਲਿੱਤੇ ਹਨ। ਸਭ ਤੋਂ ਜਾਸਤੀ ਤੁਸੀਂ ਭਾਰਤਵਾਸੀ ਸੁੱਖ ਵੇਖਦੇ ਹੋ। ਇਸ ਡਰਾਮਾ ਵਿੱਚ ਤੁਹਾਡਾ ਨਾਮ ਬਾਲਾ ਹੈ। ਦੇਵਤਾਵਾਂ ਤੋਂ ਵੀ ਤੁਸੀਂ ਉੱਚ ਹੋ। ਤੁਸੀਂ ਜਾਣਦੇ ਹੋ ਅਸੀਂ ਸੋ ਪੂਜਯ ਬਣਦੇ ਹਾਂ। ਸਤਿਯੁੱਗ ਵਿੱਚ ਅਸੀਂ ਕਿਸੇ ਨੂੰ ਵੀ ਪੂਜਦੇ ਨਹੀਂ, ਨਾ ਸਾਨੂੰ ਕੋਈ ਪੂਜਦੇ ਹਨ। ਉੱਥੇ ਅਸੀਂ ਹਾਂ ਹੀ ਪੂਜਯ ਫਿਰ ਕਲਾਵਾਂ ਘੱਟ ਹੁੰਦੀਆਂ ਜਾਂਦੀਆਂ ਹਨ। ਅਸੀਂ ਪੂਜਯ ਤੋਂ ਫਿਰ ਪੁਜਾਰੀ ਬਣ ਮੱਥਾ ਟੇਕਦੇ ਹਾਂ। ਦਵਾਪਰ ਵਿੱਚ ਅਸੀਂ ਪੁਜਾਰੀ ਬਣਨਾ ਸ਼ੁਰੂ ਕਰਦੇ ਹਾਂ। ਅੰਤ ਵਿੱਚ ਫਿਰ ਸਾਰੇ ਵਿਭਚਾਰੀ ਬਣ ਜਾਂਦੇ ਹਨ। ਇਹ ਸ਼ਰੀਰ ਪੰਜ ਤੱਤਵਾਂ ਦਾ ਬਣਿਆ ਹੋਇਆ ਹੈ, ਉਨ੍ਹਾਂ ਦੀ ਕੋਈ ਬੈਠ ਪੂਜਾ ਕਰਦੇ ਹਨ ਤਾਂ ਉਸ ਨੂੰ ਕਿਹਾ ਜਾਂਦਾ ਹੈ ਭੂਤ ਪੂਜਾ। ਹਰ ਇੱਕ ਵਿੱਚ 5 ਭੂਤ ਹਨ। ਦੇਹ - ਅਭਿਮਾਨ ਦਾ ਭੂਤ ਫਿਰ ਕਾਮ - ਗੁੱਸੇ ਦਾ ਭੂਤ। ਭੂਤ ਸੰਪਰਦਾਏ ਕਹੋ ਅਤੇ ਆਸੁਰੀ ਸੰਪਰਦਾਏ ਕਹੋ, ਗੱਲ ਇੱਕ ਹੀ ਹੈ। ਬਾਪ ਆਕੇ ਫਿਰ ਦੈਵੀ ਸੰਪਰਦਾਏ ਬਣਾਉਂਦੇ ਹਨ। ਬਾਪ ਆਉਂਦੇ ਹਨ ਭੂਤਾਂ ਤੋਂ ਛੁਡਾਉਣ ਅਤੇ ਆਪਣੇ ਨਾਲ ਯੋਗ ਲਗਾਵਾ ਕੇ ਦੇਵਤਾ ਬਣਾਉਂਦੇ ਹਨ। ਗੁਰੂਨਾਨਕ ਨੇ ਵੀ ਮਹਿਮਾ ਗਾਈ ਹੈ ਕਿ ਪਰਮਪਿਤਾ ਪਰਮਾਤਮਾ ਨੇ ਮਨੁੱਖ ਨੂੰ ਦੇਵਤਾ ਬਣਾਇਆ। ਉਹ ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬ੍ਰਾਹਮਣ ਤੋਂ ਦੇਵਤਾ ਬਣਨ ਲਈ ਜੋ ਵੀ ਛੀ - ਛੀ ਆਦਤਾਂ ਹਨ ਉਨਾਂ ਸਭ ਨੂੰ ਛੱਡਣਾ ਹੈ। ਸ਼ੂਦਰਾਂ ਨੂੰ ਬ੍ਰਾਹਮਣ ਧਰਮ ਵਿੱਚ ਕਨਵਰਟ ਕਰ ਦੇਵਤਾ ਬਣਾਉਣ ਦੇ ਲਈ ਈਸ਼ਵਰੀ ਮਿਸ਼ਨ ਦੇ ਕੰਮ ਵਿੱਚ ਸਹਿਯੋਗੀ ਬਣਨਾ ਹੈ। ਸ਼ਰਾਬ, ਸਿਗਰੇਟ ਜਾਂ ਜੋ ਵੀ ਗੰਦੀ ਆਦਤਾਂ ਹਨ ਉਹ ਕੱਢ ਦੇਣੀਆਂ ਹਨ।

2. ਇਸ ਵਿਨਾਸ਼ ਕਾਲ ਦੇ ਸਮੇਂ ਵਿੱਚ ਇਕ ਬਾਪ ਨਾਲ ਸੱਚੀ ਪ੍ਰੀਤ ਰੱਖਣੀ ਹੈ। ਪੁਰਾਣਾ ਮਕਾਨ ਟੁੱਟਣ ਵਾਲਾ ਹੈ ਇਸਲਈ ਇਸ ਤੋਂ ਦਿਲ ਕੱਢ ਨਵੇਂ ਨਾਲ ਲਗਾਉਣੀ ਹੈ।

ਵਰਦਾਨ:-
ਸ੍ਰੇਸ਼ਠ ਕਰਮ ਦਵਾਰਾ ਸਿਮਰਨ ਯੋਗ ਬਣਨ ਵਾਲੇ ਯੋਗਯੁਕਤ , ਯੁਕਤੀਯੁਕਤ ਭਵ।

ਤੁਹਾਡਾ ਇੱਕ - ਇੱਕ ਕਰਮ ਜਿਨਾਂ ਸ੍ਰੇਸ਼ਠ ਹੋਵੇਗਾ ਉਤਨਾ ਹੀ ਸ੍ਰੇਸ਼ਠ ਆਤਮਾਵਾਂ ਵਿਚ ਸਿਮਰਨ ਕੀਤੇ ਜਾਵੋਗੇ। ਭਗਤੀ ਵਿਚ ਨਾਮ ਦਾ ਸਿਮਰਨ ਕਰਦੇ ਹਨ। ਤਾਂ ਤੁਸੀਂ ਸ੍ਰੇਸ਼ਠ ਕਰਮਾਂ ਦੇ ਆਧਾਰ ਤੇ ਸਿਮਰਨ ਯੋਗ ਬਣਦੇ ਜਾਵੋਗੇ, ਇਸ ਦੇ ਲਈ ਯੋਗਯੁਕਤ ਬਣੋ। ਯੋਗਯੁਕਤ ਬਣਨ ਨਾਲ ਹਰ ਸੰਕਲਪ, ਸ਼ਬਦ ਅਤੇ ਕਰਮ ਯੁਕਤੀਯੁਕਤ ਜਰੂਰ ਹੋਵੇਗਾ, ਉਨ੍ਹਾਂ ਤੋਂ ਅਯੁਕਤ ਕਰਮ ਜਾਂ ਸੰਕਲਪ ਹੋ ਹੀ ਨਹੀਂ ਸਕਦਾ - ਇਹ ਵੀ ਕੁਨੈਕਸ਼ਨ ਹੈ।

ਸਲੋਗਨ:-
ਨਿਮਿਤ ਅਤੇ ਨਿਰਮਾਣਚਿੱਤ - ਇਹ ਹੀ ਸੱਚੇ ਸੇਵਾਦਾਰੀ ਦੇ ਲਕਸ਼ਨ ਹਨ।

ਇਹ ਅਵਿਅਕਤ ਇਸ਼ਾਰੇ :- ਸਦਾ ਹਰਸ਼ਿਤ ਰਹਿਣ ਦੇ ਲਈ ਆਪਣੀ ਨੇਚਰ ਨੂੰ ਸਰਲ ਬਣਾਓ, ਸਹਿਣਸ਼ੀਲ ਬਣੋ।

ਸਰਲਚਿੱਤ ਨੇਚਰ ਹੋਵੇਗੀ ਤਾਂ ਹਰਸ਼ਿਤ ਰਹਿਣ ਦੇ ਨਾਲ, ਮੁੱਖ ਤੋਂ ਅਤੇ ਚਲਣ ਤੋਂ ਮਧੁਰਤਾ ਪ੍ਰਤੱਖ ਰੂਪ ਵਿਚ ਵਿਖਾਈ ਦਵੇਗੀ। ਕਦੇ ਮੂੰਹ ਤੋਂ ਕੜ੍ਹਵੇ ਸ਼ਬਦ ਨਹੀਂ ਨਿਕਲਣਗੇ। ਉਨ੍ਹਾਂ ਦਾ ਦਿਲ, ਦਿਮਾਗ, ਬੋਲ ਸਭ ਇੱਕ ਸਮਾਂਨ ਹੋਵੇਗਾ। ਦਿਲ ਵਿਚ ਇੱਕ, ਬੋਲ ਵਿਚ ਦੂਜਾ - ਇਹ ਸਰਲਤਾ ਦੀ ਨਿਸ਼ਾਨੀ ਨਹੀਂ ਹੈ। ਸਰਲ ਸੁਭਾਅ ਵਾਲੇ ਸਦਾ ਨਿਰਮਾਣ ਚਿੱਤ, ਨਿਰਹੰਕਾਰੀ, ਨਿਰਸਵਾਰਥੀ ਹੁੰਦੇ ਹਨ।