11.08.26        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਬਾਪਦਾਦਾ ਦੀ ਯਾਦਪਿਆਰ ਲੈਣੀ ਹੈ ਤਾਂ ਸਰਵਿਸੇਬਲ ਬਣੋ , ਬੁੱਧੀ ਵਿੱਚ ਗਿਆਨ ਭਰਪੂਰ ਹੈ ਤਾਂ ਬਾਰਿਸ਼ ਕਰੋ।

ਪ੍ਰਸ਼ਨ:-
ਕਿਹੜਾ ਨਸ਼ਾ ਭਰੇ ਹੋਏ ਬੱਦਲਾਂ ਨੂੰ ਵੀ ਉਡਾ ਕੇ ਲੈ ਜਾਂਦਾ ਹੈ, ਬਰਸਨ ਨਹੀਂ ਦਿੰਦਾ ਹੈ?

ਉੱਤਰ:-
ਜੇਕਰ ਫਾਲਤੂ ਦੇਹ- ਅਭਿਮਾਨ ਦਾ ਨਸ਼ਾ ਆਇਆ ਤਾਂ ਭਰੇ ਹੋਏ ਬੱਦਲ ਵੀ ਉੱਡ ਜਾਣਗੇ। ਬਰਸਣਗੇ ਵੀ ਤਾਂ ਸਰਵਿਸ ਦੇ ਬਦਲੇ ਡਿਸ- ਸਰਵਿਸ ਕਰਨਗੇ। ਜੇਕਰ ਬਾਬਾ ਨਾਲ ਪਿਆਰ ਨਹੀਂ, ਉਨ੍ਹਾਂ ਨਾਲ ਯੋਗ ਨਹੀਂ ਤਾਂ ਗਿਆਨ ਹੁੰਦੇ ਵੀ ਜਿਵੇੰ ਖਾਲੀ ਹਨ। ਅਜਿਹੇ ਖਾਲੀ ਬੱਦਲ ਕਈਆਂ ਦਾ ਕਲਿਆਣ ਕਿਵੇਂ ਕਰਨਗੇ।

ਓਮ ਸ਼ਾਂਤੀ
ਬਾਕੀ ਥੋੜ੍ਹੇ ਬੱਦਲ ਬਚੇ ਹਨ। ਜਿਵੇੰ ਬਰਸਾਤ ਜਦੋਂ ਘੱਟ ਹੋ ਜਾਂਦੀ ਹੈ ਤਾਂ ਸਾਗਰ ਦੇ ਉੱਪਰ ਬੱਦਲ ਨਹੀਂ ਹੁੰਦੇ ਹਨ, ਠੰਡੇ ਹੋ ਜਾਂਦੇ ਹਨ। ਉਵੇਂ ਹੀ ਇੱਥੇ ਵੀ ਠੰਡੇ ਹੋ ਜਾਂਦੇ ਹਨ। ਬੱਦਲ ਉਨ੍ਹਾਂਨੂੰ ਕਹਾਂਗੇ ਜੋ ਰਿਫਰੈਸ਼ ਹੋਕੇ ਜਾਕੇ ਮੀਂਹ ਵਰਾਉਂਦੇ ਹਨ। ਜੇਕਰ ਕੋਈ ਵਰ੍ਹਦੇ ਨਹੀਂ ਤਾਂ ਉਨ੍ਹਾਂਨੂੰ ਬੱਦਲ ਥੋੜ੍ਹੀ ਨਾ ਕਹਾਂਗੇ। ਇਹ ਹਨ ਗਿਆਨ ਬੱਦਲ। ਉਹ ਹਨ ਪਾਣੀ ਦੇ ਬੱਦਲ। ਗਿਆਨ ਦੇ ਬੱਦਲ ਆਉਂਦੇ ਹਨ, ਜਦੋਂ ਸੀਜਨ ਹੁੰਦੀ ਹੈ। ਰਿਫਰੈਸ਼ ਹੋ ਜਾਕੇ ਹੋਰਾਂ ਨੂੰ ਰਿਫਰੇਸ਼ ਕਰਦੇ ਹਨ। ਬੱਦਲ ਵੀ ਨੰਬਰਵਾਰ ਹੁੰਦੇ ਹਨ। ਕੋਈ ਤਾਂ ਬਹੁਤ ਜੋਰ ਨਾਲ ਬਰਸਦੇ ਹਨ। ਬੱਦਲਾਂ ਦਾ ਕੰਮ ਹੀ ਹੈ ਬਰਸਨਾ ਅਤੇ ਮੁਰਝਾਏ ਹੋਏ ਬੂਟਿਆਂ ਨੂੰ ਰਿਫਰੇਸ਼ ਕਰਨਾ। ਜਿੰਨ੍ਹਾਂ ਵਿੱਚ ਪੂਰਾ ਗਿਆਨ ਹੈ ਉਹ ਛਿੱਪਕੇ ਨਹੀਂ ਬੈਠਦੇ। ਉਨ੍ਹਾਂਨੂੰ ਬਾਬਾ ਦਾ ਡਾਇਰੈਸ਼ਨ ਵੀ ਨਹੀਂ ਚਾਹੀਦਾ। ਮਹਾਰਥੀ ਬੱਚੇ ਤਾਂ ਸਾਰੇ ਸੈਂਟਰਜ਼ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਕਿਹੜਾ ਸੈਂਟਰ ਠੰਡਾ ਹੈ? ਕਿਹੜੇ ਸੈਂਟਰਜ਼ ਦੇ ਬੱਚਿਆਂ ਨੂੰ ਜ਼ਿਆਦਾ ਤੂਫ਼ਾਨ ਆਉਂਦੇ ਹਨ? ਮਹਾਰਥੀ ਸਰਵਿਸੇਬੁਲ ਚੰਗੀ ਤਰ੍ਹਾਂ ਜਾਣਦੇ ਹਨ। ਬਾਬਾ ਹਮੇਸ਼ਾਂ ਕਹਿੰਦੇ ਹਨ ਸਰਵਿਸੇਬੁਲ ਬੱਚਿਆਂ ਨੂੰ ਯਾਦਪਿਆਰ ਦੇਣਾ। ਚੰਗੇ - ਚੰਗੇ ਬੱਦਲ ਸਰਵਿਸ ਤੇ ਜਾਣਗੇ। ਪ੍ਰਦਰਸ਼ਨੀ ਵਿੱਚ ਵੀ ਕੋਈ ਸਭ ਇੱਕਰਸ ਨਹੀਂ ਸਮਝਾਉਂਦੇ ਹਨ। ਮੁੱਖ ਗੱਲ ਹੀ ਇਹ ਹੈ। ਗੀਤਾ ਦਾ ਭਗਵਾਨ ਪਰਮਪਿਤਾ ਪਰਮਾਤਮਾ ਹੈ, ਨਾ ਕਿ ਸਾਕਾਰੀ ਸ਼੍ਰੀਕ੍ਰਿਸ਼ਨ। ਸਮਝਾਉਣ ਦਾ ਬਹੁਤ ਚੰਗਾ ਤਰੀਕਾ ਚਾਹੀਦਾ ਹੈ। ਸਾਰਾ ਦਿਨ ਇਹ ਹੀ ਖਿਆਲ ਰਹਿਣੇ ਚਾਹੀਦੇ ਹਨ ਕਿ ਸਭਨੂੰ ਜਾਕੇ ਜਗਾਈਏ। ਸਭ ਘੋਰ ਹਨ੍ਹੇਰੇ ਵਿੱਚ ਪਏ ਨੇ। ਸਭ ਨੂੰ ਪ੍ਰੇਮ ਨਾਲ ਸਮਝਾਉਂਦੇ ਰਹੋ ਕਿ ਦੋ ਬਾਪ ਹਨ। ਇੱਕ ਹੱਦ ਦਾ ਅਤੇ ਦੁੱਜਾ ਬੇਹੱਦ ਦਾ। ਬੇਹੱਦ ਦੇ ਬਾਪ ਨੂੰ ਹੀ ਪਤਿਤ - ਪਾਵਨ ਕਹਿੰਦੇ ਹਨ। ਹੁਣ ਤੁਹਾਨੂੰ ਬੱਚਿਆਂ ਨੂੰ ਬੁੱਧੀ ਮਿਲੀ ਹੈ। ਦੁਨੀਆਂ ਦੇ ਮਨੁੱਖ ਵੇਖਣ ਵਿੱਚ ਭਾਵੇਂ ਭ੍ਭਕੇ ਵਾਲੇ ਹਨ ਪਰ ਹਨ ਪਥਰਬੁੱਧੀ। ਬਾਪ ਖੁਦ ਕਹਿੰਦੇ ਹਨ ਇਨ੍ਹਾਂ ਸਾਧੂ ਨਾਮ ਵਾਲਿਆਂ ਦਾ ਵੀ ਮੈਨੂੰ ਉਧਾਰ ਕਰਨਾ ਹੈ। ਉਹ ਵੀ ਰਚਤਾ ਅਤੇ ਰਚਨਾ ਨੂੰ ਨਹੀਂ ਜਾਣਦੇ ਹਨ। ਸਤਿਯੁਗ ਤੋਂ ਲੈਕੇ ਫਿਰ ਇਹ ਗਿਆਨ ਪਰਾਏ ਲੋਪ ਹੋ ਜਾਂਦਾ ਹੈ। ਪਰੰਤੂ ਇਹ ਕਿਸੇ ਨੂੰ ਵੀ ਪਤਾ ਨਹੀਂ। ਸ਼ਾਸਤਰਾਂ ਵਿੱਚ ਇਹ ਗਿਆਨ ਹੈ ਨਹੀਂ। ਉਸ ਨਾਲ ਕਿਸੇ ਦੀ ਗਤੀ ਹੋ ਨਹੀਂ ਸਕਦੀ, ਗੀਤਾ ਦਾ ਮਾਨ ਕਿੰਨਾ ਹੈ, ਪਰੰਤੂ ਉਹ ਤੇ ਹੈ ਭਗਤੀਮਾਰਗ। ਬਾਪ ਤੇ ਪਤਿਤ - ਪਾਵਨ ਹਨ, ਇਹ ਬੈਠ ਰਾਜਯੋਗ ਸਿਖਾਉਂਦੇ ਹਨ। ਤਾਂ ਜਰੂਰ ਰਾਜਾਈ ਦੇ ਲਈ ਨਵੀਂ ਦੁਨੀਆਂ ਚਾਹੀਦੀ ਹੈ। ਬਾਪ ਹੀ ਆਕੇ ਰਾਜਯੋਗ ਸਿਖਾਉਣਗੇ। ਇਹ ਵੀ ਹੁਣੇ ਤੁਹਾਨੂੰ ਪਤਾ ਪਿਆ ਹੈ, ਜਿੰਨ੍ਹਾਂਨੂੰ ਕਲਪ ਪਹਿਲਾਂ ਸਮਝਾਇਆ ਹੋਵੇਗਾ, ਉਨ੍ਹਾਂਨੂੰ ਹੀ ਹੁਣ ਸਮਝਾਉਣਗੇ ਫਿਰ ਸਮਝਣਗੇ। ਇਹ ਲੜ੍ਹਾਈ ਕੋਈ ਉਹ ਨਹੀਂ ਹੈ। ਜਿਵੇੰ ਹਮੇਸ਼ਾ ਚਲਦੀ ਆਈ ਹੈ। 8 - 10 ਵਰ੍ਹੇ ਚੱਲਕੇ ਫਿਰ ਬੰਦ ਹੋ ਜਾਵੇਗੀ। ਡਰਾਮਾ ਅਨੁਸਾਰ ਬੋਮਬਜ਼ ਜੋ ਬਣੇ ਹਨ ਉਹ ਕੋਈ ਰੱਖਣ ਦੇ ਲਈ ਨਹੀਂ ਹਨ। ਪਤਿਤ ਮਨੁੱਖਾਂ ਦੀ ਮੌਤ ਹੋਏ ਬਿਗਰ ਸਤਿਯੁਗ ਆਵੇਗਾ ਨਹੀਂ। ਸ਼ਾਂਤੀ ਕਿਵੇਂ ਸਥਾਪਨ ਹੋਵੇ - ਇਹ ਵੀ ਸਮਝਾਉਣਾ ਪਵੇ। ਸ਼ਾਂਤੀ ਸਥਾਪਨ ਕਰਨਾ ਜਾਂ ਸ੍ਰੇਸ਼ਠਚਾਰੀ ਦੁਨੀਆਂ ਬਨਾਉਣਾ, ਇਹ ਤੇ ਇੱਕ ਬਾਪ ਦਾ ਹੀ ਕੰਮ ਹੈ। ਬਾਪ ਕਹਿੰਦੇ ਹਨ ਹੋਰ ਸੰਗ ਬੁੱਧੀ ਦਾ ਯੋਗ ਤੋੜ ਇੱਕ ਸੰਗ ਜੋੜਨਾ ਹੈ। ਦੇਹ - ਸਹਿਤ ਜੋ ਕੁਝ ਵੀ ਵੇਖਣ ਵਿੱਚ ਆਉਂਦਾ ਹੈ, ਇਨ੍ਹਾਂ ਸਭਨਾਂ ਤੋਂ ਤੋੜਨਾ ਹੈ। ਹੁਣ ਸਾਨੂੰ ਵਾਪਿਸ ਜਾਣਾ ਹੈ, ਤਾਂ ਘਰ ਨੂੰ ਹੀ ਯਾਦ ਕਰਨਾ ਹੈ। ਹੁਣ ਤੁਸੀਂ ਸਮਝਦੇ ਹੋ ਇਹ ਮ੍ਰਿਤੂਲੋਕ ਹੈ। ਅਸੀਂ ਅਮਰਲੋਕ ਵਿੱਚ ਜਾਣ ਦੇ ਲਈ ਅਮਰਕਥਾ ਸੁਣ ਰਹੇ ਹਾਂ। ਦੇਵਤਾਵਾਂ ਨੂੰ ਕਿਹਾ ਜਾਂਦਾ ਹੈ ਦੈਵੀਗੁਣਾਂ ਵਾਲੇ ਮਨੁੱਖ। ਇੱਥੇ ਤਾਂ ਇੱਕ ਵੀ ਹੋ ਨਹੀਂ ਸਕਦਾ। ਕ੍ਰਿਸ਼ਨ ਦੇ ਲਈ ਵੀ ਕਿੰਨੀ ਗਲਾਨੀ ਲਿਖ ਦਿੱਤੀ ਹੈ। ਕੁਝ ਵੀ ਬੁੱਧੀ ਵਿੱਚ ਨਹੀਂ ਆਉਂਦਾ।

ਹੁਣ ਤੁਸੀਂ ਬੱਚਿਆਂ ਨੂੰ ਚੰਗੀ ਤਰ੍ਹਾਂ ਪੁਰਸ਼ਾਰਥ ਕਰਨਾ ਹੈ, ਦੈਵੀਗੁਣ ਧਾਰਨ ਕਰਨੇ ਹਨ। ਦੈਵੀਗੁਣ ਕਿਸਨੂੰ ਕਿਹਾ ਜਾਂਦਾ ਹੈ - ਉਹ ਵੀ ਸਮਝਾਇਆ ਜਾਂਦਾ ਹੈ। ਸੰਪੂਰਨ ਨਿਰਵਿਕਾਰੀ ਜਰੂਰ ਬਣਨਾ ਹੈ। ਇਹ ਹੈ ਮੁੱਖ ਪਹਿਲਾ ਗੁਣ। ਜਿੱਥੇ ਤੁਸੀਂ ਵੇਖੋਗੇ ਪਵਿੱਤਰ ਦੇ ਅੱਗੇ ਅਪਵਿੱਤਰ ਮੱਥਾ ਟੇਕਦੇ ਹਨ। ਸਤਿਯੁਗ ਵਿੱਚ ਹਨ ਹੀ ਪਵਿੱਤਰ ਤਾਂ ਉੱਥੇ ਮੰਦਿਰ ਹੁੰਦੇ ਨਹੀਂ। ਫਿਰ ਜਦੋਂ ਪੁਜਾਰੀ ਬਣਦੇ ਹਨ ਤਾਂ ਮੰਦਿਰ ਬਨਾਉਂਦੇ ਹਨ, ਜੋ ਪਾਵਨ ਸਨ ਉਹ ਹੀ ਪਤਿਤ ਬਣਦੇ ਹਨ। ਇਹ ਹੈ ਬਹੁਤ ਜਨਮਾਂ ਦੇ ਅੰਤ ਦਾ ਜਨਮ। ਬਾਪ ਕਹਿੰਦੇ ਹਨ - ਇਸ ਪੁਰਾਣੀ ਦੁਨੀਆਂ ਨੂੰ, ਪੁਰਾਣੇ ਸ਼ਰੀਰ ਨੂੰ ਵੀ ਭੁੱਲਣਾ ਹੈ। ਇਸ ਪੁਰਾਣੀ ਦੁਨੀਆਂ ਨੇ ਹੁਣ ਖ਼ਤਮ ਹੋਣਾ ਹੈ। ਇਸ ਨੂੰ ਖਲਾਸ ਹੋਣ ਵਿੱਚ ਦੇਰ ਨਹੀਂ ਲੱਗੇਗੀ। ਇਹ ਪੁਰਾਣੀ ਦੁਨੀਆਂ, ਧਨ, ਦੌਲਤ, ਮਾਲ - ਮਲਕੀਯਤ ਸਭ ਗਈ ਕਿ ਗਈ। ਥੋੜ੍ਹੇ ਰੋਜ ਬਾਕੀ ਹਨ। ਦੁਨੀਆਂ ਵਿੱਚ ਥੋੜ੍ਹੀ ਨਾ ਕਿਸੇ ਨੂੰ ਪਤਾ ਹੈ ਕਿ ਇਹ ਪੁਰਾਣੀ ਦੁਨੀਆਂ ਖ਼ਤਮ ਹੋਣੀ ਹੈ। ਤੁਸੀਂ ਸੁਨਾਉਂਦੇ ਹੋ ਪਰ ਵਿਸ਼ਵਾਸ਼ ਵੀ ਬੈਠੇ ਨਾ। ਭਗਵਾਨੁਵਾਚ ਜਦੋਂ ਸਮਝਣ ਤਾਂ ਬੁੱਧੀ ਵਿੱਚ ਬੈਠੇ।

ਬਾਪ ਤੁਹਾਨੂੰ ਬੱਚਿਆਂ ਨੂੰ ਕਹਿੰਦੇ ਹਨ - ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ। ਬੱਚੇ ਜਾਣਦੇ ਹਨ ਬੇਹੱਦ ਦਾ ਬਾਪ ਸਾਨੂੰ ਰਾਜਯੋਗ ਸਿਖਾਉਂਦੇ ਹਨ।

ਉਹ ਹੈ ਸਾਰੀਆਂ ਆਤਮਾਵਾਂ ਦਾ ਬਾਪ। ਸਭ ਬ੍ਰਦਰਜ਼ ਹਨ। ਸਵਰਗ ਵਿੱਚ ਸਾਰੇ ਬ੍ਰਦਰਜ਼ ਸੁਖੀ ਸਨ, ਕਲਯੁਗ ਵਿੱਚ ਸਾਰੇ ਬ੍ਰਦਰਜ਼ ਦੁਖੀ ਹਨ। ਸਾਰੀਆਂ ਆਤਮਾਵਾਂ ਨਰਕਵਾਸੀ ਹਨ। ਸਿਰ੍ਫ ਆਤਮਾਵਾਂ ਤੇ ਨਹੀਂ ਹੋਣਗੀਆਂ ਨਾ। ਸ਼ਰੀਰ ਵੀ ਤੇ ਚਾਹੀਦਾ ਹੈ ਨਾ। ਹੁਣ ਤੁਸੀਂ ਬੱਚਿਆਂ ਨੂੰ ਆਤਮ - ਅਭਿਮਾਨੀ ਬਣਨਾ ਹੈ, ਇਸ ਵਿੱਚ ਹੀ ਮਿਹਨਤ ਹੈ। ਮਾਸੀ ਦਾ ਘਰ ਨਹੀਂ ਹੈ। ਇਹ ਅਵਸਥਾ ਪੱਕੀ ਉਦੋਂ ਹੋਵੇ ਜਦੋਂ ਪਹਿਲਾਂ ਇਹ ਨਿਸ਼ਚੇ ਹੋਵੇ ਕਿ ਪਰਮਪਿਤਾ ਪ੍ਰਮਾਤਮਾ ਸਾਨੂੰ ਪੜ੍ਹਾਉਂਦੇ ਹਨ। ਸ਼ਿਵਬਾਬਾ ਆਉਂਦੇ ਹੀ ਹਨ ਇਸ ਸ਼ਰੀਰ ਦਵਾਰਾ ਪੜ੍ਹਾਉਣ। ਅਸੀਂ ਵੀ ਸ਼ਰੀਰ ਦਵਾਰਾ ਸੁਣਦੇ ਹਾਂ, ਧਾਰਨ ਕਰਦੇ ਹਾਂ। ਸੰਸਕਾਰਾਂ ਅਨੁਸਾਰ ਹੀ ਇੱਕ ਸ਼ਰੀਰ ਛੱਡ ਦੂਸਰਾ ਧਾਰਨ ਕਰਦੇ ਹਾਂ। ਜਿਵੇੰ ਬਾਬਾ ਲੜ੍ਹਾਈ ਵਾਲਿਆਂ ਦਾ ਮਿਸਾਲ ਦਿੰਦੇ ਹਨ। ਲੜ੍ਹਾਈ ਦੇ ਸੰਸਕਾਰ ਲੈ ਜਾਂਦੇ ਹਨ ਤਾਂ ਫਿਰ ਉਨ੍ਹਾਂ ਵਿੱਚ ਹੀ ਆ ਜਾਂਦੇ ਹਨ। ਹੁਣ ਬਾਪ ਦੇ ਸੰਸਕਾਰਾਂ ਦਾ ਵੀ ਤੁਹਾਨੂੰ ਪਤਾ ਹੈ ਕਿ ਨਿਰਾਕਾਰ ਬੇਹੱਦ ਦੇ ਬਾਪ ਵਿੱਚ ਕੀ ਸੰਸਕਾਰ ਹਨ। ਉਹ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਹੈ। ਪਤਿਤ - ਪਾਵਨ, ਗਿਆਨ ਦਾ ਸਾਗਰ ਹੈ। ਉਹ ਹੀ ਆਕੇ ਪਾਵਨ ਬਨਾਉਣਗੇ। ਬਾਪ ਕਹਿੰਦੇ ਹਨ - ਮਾਮੇਕਮ ਯਾਦ ਕਰੋ ਤਾਂ ਤੁਹਾਡੇ ਜਨਮ - ਜਨਮਾਂਤ੍ਰ ਦੇ ਵਿਕਰਮ ਵਿਨਾਸ਼ ਹੋਣਗੇ। ਨਹੀਂ ਤਾਂ ਬਹੁਤ ਸਜ਼ਾਵਾਂ ਖਾਣੀਆਂ ਪੈਣਗੀਆਂ। ਪਦਵੀ ਕੁਝ ਵੀ ਨਹੀਂ ਮਿਲੇਗੀ।

ਹੁਣ ਬੱਚੇ ਜਾਣਦੇ ਹਨ ਬਾਬਾ ਸਾਨੂੰ ਸਹਿਜ ਰਸਤਾ ਦੱਸ ਦਿੰਦੇ ਹਨ। ਕਹਿੰਦੇ ਹਨ ਮਨਮਨਾਭਵ। ਇਹ ਅੱਖਰ ਵੀ ਗੀਤਾ ਵਿੱਚ ਹਨ, ਪਰ ਇਨਾਂ ਦਾ ਅਰਥ ਨਹੀਂ ਸਮਝਦੇ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ। ਦੇਹ ਸਹਿਤ ਦੇਹ ਦੇ ਸਭ ਧਰਮਾਂ ਨੂੰ ਛੱਡ ਆਪਣੇ ਨੂੰ ਆਤਮਾ ਸਮਝ ਮੈਨੂੰ ਪਰਮਪਿਤਾ ਪਰਮਾਤਮਾ ਨੂੰ ਯਾਦ ਕਰੋ। ਯਾਦ ਨੂੰ ਹੀ ਯੋਗ ਅਗਨੀ ਕਿਹਾ ਜਾਂਦਾ ਹੈ। ਯੋਗ ਕਾਮਨ ਅੱਖਰ ਹੈ। ਗੀਤਾ ਵਿੱਚ ਵੀ ਹੈ ਪਰ ਕ੍ਰਿਸ਼ਨ ਦਾ ਨਾਮ ਪਾ ਦੇਣ ਕਾਰਨ ਘੋਰ ਹਨ੍ਹੇਰਾ ਕਰ ਦਿੱਤਾ ਹੈ। ਹੁਣ ਤੁਸੀਂ ਸਮਝਦੇ ਹੋ ਤਾਂ ਕਹਿ ਦਿੰਦੇ ਹਨ ਇਹ ਤੁਹਾਡੀ ਕਲਪਨਾ ਹੈ। ਕੁਝ ਵੀ ਪਤਾ ਨਹੀਂ ਲਗਦਾ ਹੈ। ਉਨ੍ਹਾਂ ਨੇ ਵਰਸਾ ਤਾਂ ਲੈਣਾ ਹੀ ਨਹੀਂ। ਪਹਿਲਾਂ ਤਾਂ ਜਦੋਂ ਇਹ ਸਮਝਣ ਕਿ ਇਹ ਬੇਹੱਦ ਦਾ ਬਾਪ, ਬਾਪ ਵੀ ਹੈ, ਟੀਚਰ ਵੀ ਹੈ, ਸਤਿਗੁਰੂ ਵੀ ਹੈ, ਉਹ ਸਾਨੂੰ ਪੜ੍ਹਾਉਂਦੇ ਹਨ। ਇਹ ਪੱਕਾ ਨਿਸ਼ਚੇ ਚਾਹੀਦਾ ਹੈ। ਨਵੇਂ ਆਦਮੀ ਨੂੰ ਨਿਸ਼ਚੇ ਬੈਠ ਜਾਵੇ, ਅਸੰਭਵ ਹੈ। ਕੋਈ ਨਵੇਂ - ਨਵੇਂ ਵੀ ਸੈਂਸੀਬੁਲ ਹੁੰਦੇ ਹਨ ਤਾਂ ਸਮਝ ਜਾਂਦੇ ਹਨ। ਕਈ ਤਾਂ ਇੱਥੇ ਆਉਣਾ ਹੀ ਨਹੀਂ ਚਾਉਂਦੇ, ਕੁਝ ਵੀ ਸਮਝਦੇ ਨਹੀਂ। ਜਰਾ ਵੀ ਬੁੱਧੀ ਵਿੱਚ ਨਹੀਂ ਆਉਂਦਾ। ਇਨ੍ਹੇ ਢੇਰ ਬੀ. ਕੇ. ਹਨ ਜਰੂਰ ਇਨ੍ਹਾਂਨੂੰ ਬਾਪ ਤੋਂ ਵਰਸਾ ਮਿਲਿਆ ਹੋਵੇਗਾ। ਉਹ ਫੈਮਲੀ ਹੋ ਗਈ। ਨਾਮ ਹੀ ਲਿਖਿਆ ਹੋਇਆ ਹੈ ਬ੍ਰਹਮਾਕੁਮਾਰ - ਕੁਮਾਰੀਆਂ, ਤਾਂ ਫੈਮਲੀ ਹੋਈ ਨਾ। ਪ੍ਰਜਾਪਿਤਾ ਬ੍ਰਹਮਾ ਦੀ ਫੈਮਲੀ ਕਿੰਨੀ ਵੱਡੀ ਹੈ ਪ੍ਰੰਤੂ ਇਹ ਗੱਲ ਕਿਸੇ ਦੀ ਬੁੱਧੀ ਵਿੱਚ ਨਹੀਂ ਆ ਸਕਦੀ। ਕੋਈ ਪੁੱਛੇ ਤੁਹਾਡੀ ਐਮ ਆਬਜੈਕਟ ਕੀ ਹੈ? ਬੋਲੋ, ਬਾਹਰ ਬੋਰਡ ਤੇ ਲਿਖਿਆ ਹੋਇਆ ਹੈ - ਪ੍ਰਜਾਪਿਤਾ ਬ੍ਰਹਮਾਕੁਮਾਰ ਕੁਮਾਰੀਆਂ, ਤਾਂ ਫੈਮਲੀ ਹੋ ਗਈ। ਡਾਡੇ ਤੋੰ ਵਰਸਾ ਮਿਲਦਾ ਹੈ। ਪ੍ਰਜਾਪਿਤਾ ਬ੍ਰਹਮਾ ਮੁੱਖ ਦਵਾਰਾ ਸ਼ਿਵਬਾਬਾ ਰਚਨਾ ਰਚਦੇ ਹਨ। ਤਾਂ ਉਹ ਕ੍ਰਿਏਟਰ ਠਹਿਰਿਆ, ਸਵਰਗ ਰਚਦੇ ਹਨ ਤਾਂ ਜ਼ਰੂਰ ਬੱਚਿਆਂ ਨੂੰ ਸਵਰਗ ਦਾ ਵਰਸਾ ਦੇਣਗੇ। ਤਾਂ ਇਹ ਫੈਮਲੀ ਹੋਈ ਨਾ। ਬਾਪ ਬੱਚੇ, ਬੱਚੀਆਂ ਅਤੇ ਦਾਦਾ ਹੈ। ਬ੍ਰਹਮਾ ਵੀ ਹੈ, ਸ਼ਿਵ ਵੀ ਹੈ। ਉਹ ਹੈ ਰਚਿਯਤਾ। ਨਿਰਾਕਾਰ ਹੈ ਤਾਂ ਬੱਚਿਆਂ ਨੂੰ ਵਰਸਾ ਕਿਵੇਂ ਦੇਣਗੇ। ਬ੍ਰਹਮਾ ਦਵਾਰਾ ਵਰਸਾ ਦਿੰਦੇ ਹਨ। ਇਹ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਬੋਲੋ, ਇਹ ਤੁਹਾਡੇ ਬਾਪ ਦਾ ਘਰ ਹੈ। ਇਸਨੂੰ ਕਹਿੰਦੇ ਹਨ ਰੂਦ੍ਰ ਗਿਆਨ ਯਗ। ਅਸੀਂ ਬ੍ਰਾਹਮਣ ਹਾਂ, ਬਾਪ ਦੇ ਸਿਵਾਏ ਹੋਰ ਕੋਈ ਰਾਜਯੋਗ ਸਿਖਲਾ ਨਹੀਂ ਸਕਦਾ। ਗੀਤਾ ਵਿੱਚ ਵੀ ਹੈ ਨਾ - ਮਨਮਨਾਭਵ ਮਤਲਬ ਮਾਮੇਕਮ ਯਾਦ ਕਰੋ। ਤਾਂ ਅਸੀਂ ਉਸ ਇੱਕ ਬਾਪ ਨੂੰ ਯਾਦ ਕਰਦੇ ਹਾਂ। ਭਗਤੀਮਾਰਗ ਵਿੱਚ ਗਾਉਂਦੇ ਹਨ ਕਿ ਬਾਬਾ ਤੁਸੀਂ ਆਵੋਗੇ ਤਾਂ ਅਸੀਂ ਵਾਰੀ ਜਾਵਾਂਗੇ, ਅਸੀਂ ਤੁਹਾਡੇ ਬਣਾਂਗੇ। ਅਸੀਂ ਆਤਮਾ ਇਸ ਦੇਹ ਨੂੰ ਛੱਡ ਤੁਹਾਡੇ ਨਾਲ ਚਲੀ ਜਾਵਾਂਗੀ। ਤੁਹਾਡੇ ਬਣਾਂਗੇ ਤਾਂ ਜਰੂਰ ਤੁਹਾਡੇ ਨਾਲ ਵੀ ਜਾਵਾਂਗੇ। ਸਗਾਈ ਕਰਦੇ ਹਨ ਤਾਂ ਸਾਜਨ ਨਾਲ ਲੈ ਜਾਣਗੇ ਨਾ। ਇਹ ਸ਼ਿਵ ਸਾਜਨ ਵੀ ਕਹਿੰਦੇ ਹਨ, ਮੈਂ ਤੁਹਾਨੂੰ ਇਸ ਦੁੱਖ ਤੋਂ ਛੁੱਡਾ ਸੁਖਧਾਮ ਵਿੱਚ ਲੈ ਚਲਾਂਗੇ। ਫਿਰ ਆਪਣੇ - ਆਪਣੇ ਪੁਰਸ਼ਾਰਥ ਅਨੁਸਾਰ ਜਾਕੇ ਰਾਜਾਈ ਕਰੋਗੇ, ਜੋ ਜਿਨਾਂ ਗਿਆਨ ਧਨ ਧਾਰਨ ਕਰਨਗੇ ਉਤਨੀ ਉੱਚ ਪਦਵੀ ਪਾਉਣਗੇ। ਛੋਟੀਆਂ - ਛੋਟੀਆਂ ਕੁਮਾਰੀਆਂ ਵੀ ਸਰਵਿਸ ਕਰ ਰਹੀਆਂ ਹਨ। ਉਨ੍ਹਾਂਨੇ ਹੀ ਵੱਡੇ - ਵੱਡੇ ਵਿਧਵਾਨਾਂ, ਪੰਡਿਤਾਂ ਆਦਿ ਨੂੰ ਸਮਝਾਉਣਾ ਹੈ, ਸ਼ੌਂਕ ਹੋਣਾ ਚਾਹੀਦਾ ਹੈ। ਕੁਸ਼ਤੀ ਹੁੰਦੀ ਹੈ ਤਾਂ ਵੱਡੀ - ਵੱਡੀ ਚੈਲੇੰਜ ਦਿੰਦੇ ਹਨ ਤਾਂ ਇਨ੍ਹਾਂ ਦੇ ਨਾਲ ਅਸੀਂ ਲੜਾਂਗੇ। ਸਰਵਿਸੇਬਲ ਬੱਚਿਆਂ ਨੂੰ ਆਰਾਮ ਨਾਲ ਸੌਣਾ ਨਹੀਂ ਚਾਹੀਦਾ। ਆਰਾਮ ਹਰਾਮ ਹੈ। ਜੋ ਵੀ ਆਪਣੇ ਨੂੰ ਮਹਾਰਥੀ ਸਮਝਦੇ ਹਨ, ਉਨ੍ਹਾਂਨੂੰ ਸੁਖ ਨਾਲ ਸੌਣਾ ਨਹੀਂ ਹੈ। ਸਰਵਿਸ ਤੇ ਚਕ੍ਰ ਲਗਾਉਣਾ ਚਾਹੀਦਾ ਹੈ। ਅਜਕਲ ਬਾਬਾ ਪ੍ਰਦਰਸ਼ਨੀਆਂ ਬਹੁਤ ਬਨਵਾਉਂਦੇ ਰਹਿੰਦੇ ਹਨ। ਵੱਡਿਆਂ - ਵੱਡਿਆਂ ਨੂੰ ਨਿਮੰਤਰਨ (ਬੁਲਾਵਾ) ਭੇਜ ਦਵੋ। ਹੁਣ ਨਹੀਂ ਤਾਂ ਮਗਰੋਂ ਆ ਜਾਣਗੇ। ਸਾਧੂ - ਸੰਤ ਮਹਾਤਮਾ ਕੋਈ ਵੀ ਹੋਵੇ, ਜਗਾਉਂਦੇ ਰਹੋ, ਪਰੰਤੂ ਗੱਲ ਕਰਨ ਵਾਲਾ ਚਾਹੀਦਾ ਹੈ ਮਹਾਰਥੀ। ਜਿਨ੍ਹਾਂ ਦਾ ਬਾਪ ਨਾਲ ਯੋਗ ਨਹੀਂ, ਪਿਆਰ ਨਹੀਂ ਉਹ ਤਾਂ ਜਿਵੇੰ ਖਾਲੀ ਬੱਦਲ ਹਨ। ਉਹ ਕੀ ਕਰਨਗੇ! ਇਹ ਤਾਂ ਜਾਣਦੇ ਹੋ ਪੜ੍ਹੇ ਹੋਏ ਦੇ ਅੱਗੇ ਅਨਪੜ੍ਹ ਭਰੀ ਢੋਣਗੇ। ਹਰ ਇੱਕ ਖੁਦ ਨੂੰ ਸਮਝ ਸਕਦੇ ਹਨ - ਮੈਂ ਕਿੱਥੋਂ ਤੱਕ ਪੜ੍ਹਿਆ ਹੋਇਆ ਹਾਂ। ਸਰਵਿਸ ਕਰਕੇ ਵਿਖਾਉਂਦਾ ਹਾਂ। ਜੇਕਰ ਬੱਦਲ ਭਰਿਆ ਹੋਇਆ ਹੈ ਅਤੇ ਵਰਦਾ ਨਹੀਂ ਤੇ ਉਹ ਬੱਦਲ ਹੀ ਕਿਸ ਕੰਮ ਦਾ। ਹਰ ਇੱਕ ਨੂੰ ਆਪਣੀ ਸਮਝ ਚਾਹੀਦੀ ਹੈ। ਫਾਲਤੂ ਦੇਹ - ਅਭਿਮਾਨ ਦੇ ਨਸ਼ੇ ਵਿੱਚ ਰਹਿਣਗੇ ਤਾਂ ਉੱਚ ਪਦਵੀ ਹਮੇਸ਼ਾਂ ਦੇ ਲਈ ਗਵਾਂ ਦੇਣਗੇ। ਬਾਬਾ ਨੂੰ ਸਰਵਿਸ ਦਾ ਕਿੰਨਾਂ ਸ਼ੌਕ ਹੈ ਗੌਰਮਿੰਟ ਨੂੰ ਸਮਝਾਉਣਾ ਚਾਹੀਦਾ ਹੈ ਤਾਂ ਸਾਨੂੰ ਹਾਲ ਦੇਣ। ਜਿੱਥੇ ਅਸੀਂ ਇਹ ਰੂਹਾਨੀ ਸੇਵਾ ਕਰ ਮਨੁੱਖ ਨੂੰ ਦੇਵਤਾ ਬਣਾ ਦਈਏ। ਬਾਪ ਆਏ ਹਨ ਰਾਜਯੋਗ ਸਿਖਾਉਣ ਲੇਕਿਨ ਯੁਕਤੀਯੁਕਤ ਸਮਝਾਉਣਾ ਚਾਹੀਦਾ ਹੈ। ਜੋ ਭਾਸ਼ਣ ਹੀ ਨਹੀਂ ਜਾਣਦੇ ਉਹ ਥੋੜ੍ਹੀ ਨਾ ਸਮਝਾ ਸਕਣਗੇ। ਉੱਚ ਪਦਵੀ ਪਾ ਨਹੀਂ ਸਕਦੇ। ਪਦਵੀ ਉਹ ਪਾ ਸਕਣਗੇ ਜੋ ਸਰਵਿਸ ਕਰਨਗੇ। ਵੱਡਿਆਂ - ਵੱਡਿਆਂ ਨੂੰ ਲਿਖੋ ਤਾਂ ਇਸ ਨਾਲੇਜ ਦੇ ਬਿਨਾਂ ਭਾਰਤ ਦਾ ਜਾਂ ਦੁਨੀਆਂ ਦਾ ਕਲਿਆਣ ਨਹੀਂ ਹੋ ਸਕਦਾ। ਐਜੂਕੇਸ਼ਨ ਹੈ ਮੁੱਖ। ਇਨ੍ਹਾਂ ਲਕਸ਼ਮੀ - ਨਰਾਇਣ ਨੇ ਵੀ ਐਜੂਕੇਸ਼ਨ ਨਾਲ ਹੀ ਪਦਵੀ ਪਾਈ ਨਾ। ਅਗਲੇ ਜਨਮ ਵਿੱਚ ਰਾਜਯੋਗ ਸਿੱਖੇ ਹਨ। ਅਸੀਂ ਵੀ ਹੁਣ ਇੱਥੇ ਪੜ੍ਹ ਰਹੇ ਹਾਂ। ਸਕੂਲ ਵਿੱਚ ਸਟੂਡੈਂਟ ਸਮਝਦੇ ਹਨ ਅਸੀਂ ਇਹ ਇਮਤਿਹਾਨ ਦੇਕੇ ਫਿਰ ਜਾਕੇ ਇਹ ਬਣਾਂਗੇ। ਇਹ ਤੁਹਾਨੂੰ ਨਾਲੇਜ ਮਿਲਦੀ ਹੈ, ਉਹ ਇਸ ਦੁਨੀਆਂ ਦੇ ਲਈ ਨਹੀਂ ਹੈ। ਤੁਸੀਂ ਵੀ ਪੜ੍ਹਦੇ ਹੋ ਭਵਿੱਖ 21 ਜਨਮਾਂ ਦੇ ਲਈ, ਪ੍ਰਾਲਬੱਧ ਬਨਾਉਣ ਦੇ ਲਈ। ਉਹ ਪੜ੍ਹਦੇ ਹਨ ਇਸ ਜਨਮ ਦੇ ਸੁੱਖ ਦੇ ਲਈ। ਤਾਂ ਉਹ ਵੀ ਪੜ੍ਹਨਾ ਹੈ ਅਤੇ ਨਾਲ - ਨਾਲ ਇਹ ਵੀ ਸਿੱਖਿਆ ਸਿੱਖਣੀ ਹੈ, ਇਸ ਵਿੱਚ ਡਰਨ ਦੀ ਗੱਲ ਨਹੀਂ। ਸਪ੍ਰੀਚਉਲ ਨਾਲੇਜ ਕਿਉਂ ਨਹੀਂ ਲੈਣੀ ਚਾਹੀਦੀ। ਚਿੱਤਰ ਲਿਜਾਕੇ ਸਮਝਾਉਣਾ ਚਾਹੀਦਾ ਹੈ। ਬੋਲੋ - ਨਾਲੇਜ ਸਭ ਦੇ ਲਈ ਬਹੁਤ ਜਰੂਰੀ ਹੈ, ਪਰੰਤੂ ਬੱਚੇ ਅਜੁਨ ਖੜ੍ਹੇ ਨਹੀਂ ਹੁੰਦੇਂ। ਨੌਕਰੀ ਟੋਕਰੀ ਵਿੱਚ ਫਸੇ ਹੋਏ ਰਹਿੰਦੇ ਹਨ। ਬੰਧੰਨਮੁਕਤ ਹਨ ਤਾਂ ਫਿਰ ਸਰਵਿਸ ਵਿੱਚ ਲੱਗ ਜਾਣਾ ਚਾਹੀਦਾ ਹੈ। ਸ਼੍ਰੀਮਤ ਤੇ ਸਾਰੇ ਚੱਲਣ ਵਾਲੇ ਤਾਂ ਹਨ ਨਹੀਂ। ਵਿੱਚ - ਵਿੱਚ ਮਾਇਆ ਘੋਟਾਲਾ ਮਾਰ ਦਿੰਦੀ ਹੈ। ਕੋਈ - ਕੋਈ ਬੱਚਿਆਂ ਨੂੰ ਸ਼ੌਂਕ ਬਹੁਤ ਹੈ, ਪਰੰਤੂ ਨਸ਼ਾ ਨਹੀਂ ਚੜ੍ਹਦਾ ਕਿ ਅਸੀਂ ਜਾਈਏ ਬਹੁਤਿਆਂ ਦਾ ਕਲਿਆਣ ਕਰੀਏ। ਤਾਂ ਬਾਬਾ ਵੀ ਸਮਝਣ ਜਦਕਿ ਬਾਲਿਗ ਹੋ ਗਏ ਤਾਂ ਘੁਟਕਾ ਕਿਉਂ ਖਾਣਾ ਚਾਹੀਦਾ ਹੈ! ਕਹਿ ਸਕਦੇ ਹਨ ਕਿ ਸਾਨੂੰ ਤਾਂ ਭਾਰਤ ਦਾ ਉਧਾਰ ਕਰਨਾ ਹੈ। ਸੱਚੀ ਸੇਵਾ ਕਰ ਮਨੁੱਖ ਨੂੰ ਦੇਵਤਾ ਬਨਾਉਣਾ ਹੈ। ਬਾਬਾ ਨੂੰ ਵੀ ਵੰਡਰ ਲਗਦਾ ਹੈ, ਨਸ਼ਾ ਨਹੀਂ ਚੜ੍ਹਦਾ ਇਸਲਈ ਬਾਬਾ ਕਹਿੰਦੇ ਹਨ ਰਜੋ ਬੁੱਧੀ ਹੈ। ਚਾਂਸ ਬਹੁਤ ਚੰਗਾ ਹੈ। ਅਜਿਹੇ ਵੀ ਬਹੁਤ ਹਨ ਜਿੰਨ੍ਹਾਂਨੂੰ ਨਾਲੇਜ ਦਾ ਘਮੰਡ ਬਹੁਤ ਹੈ ਪਰੰਤੂ ਡਿਸਸਰਵਿਸ ਬਹੁਤ ਕਰਦੇ ਹਨ। ਇਹ ਤਾਂ ਗੁੜ ਜਾਣੇ ਗੁੜ ਦੀ ਗੋਥਰੀ ਜਾਣੇ। ਰਾਹੂ ਦਾ ਗ੍ਰਹਿਣ ਬੈਠ ਜਾਂਦਾ ਹੈ। ਬ੍ਰਹਿਸਪਤੀ ਦੀ ਦਸ਼ਾ ਉਤਰ ਰਾਹੂ ਦੀ ਬੈਠ ਜਾਂਦੀ ਹੈ। ਹੁਣੇ - ਹੁਣੇ ਵੇਖੋ ਚੰਗਾ ਚੱਲ ਰਿਹਾ ਹੈ। ਹੁਣੇ - ਹੁਣੇ ਵੇਖੋ ਗ੍ਰਹਿਚਾਰੀ ਬੈਠ ਜਾਂਦੀ ਹੈ, ਡਿੱਗ ਪੈਂਦੇ ਹਨ। ਬੱਚਿਆਂ ਨੂੰ ਤੇ ਬਹੁਤ ਬਹਾਦੁਰ ਹੋਣਾ ਹੈ। ਪਾਨ ਦਾ ਬੀੜਾ ਉਠਾਉਣਾ ਹੈ। ਅਸੀਂ ਇਸ ਭਾਰਤ ਨੂੰ ਸਵਰਗਵਾਸੀ ਬਣਾਕੇ ਛੱਡਾਂਗੇ। ਤੁਹਾਡਾ ਧਰਮ ਹੈ ਨਰਕਵਾਸੀ ਨੂੰ ਸਵਰਗਵਾਸੀ ਬਨਾਉਣਾ, ਭ੍ਰਿਸ਼ਟਾਚਾਰੀ ਨੂੰ ਸ੍ਰੇਸ਼ਠਾਚਾਰੀ ਬਨਾਉਣਾ। ਬਾਬਾ ਨਸ਼ਾ ਤਾਂ ਬਹੁਤ ਚੰਗਾ ਚੜ੍ਹਾਉਂਦੇ ਹਨ ਪਰ ਬੱਚਿਆਂ ਵਿੱਚ ਨੰਬਰਵਾਰ ਚੜ੍ਹਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬੰਧੰਨਮੁਕਤ ਬਣ ਭਾਰਤ ਦੀ ਸੱਚੀ ਸੇਵਾ ਕਰਨੀ ਹੈ। ਰੂਹਾਨੀ ਸੇਵਾ ਕਰ ਮਨੁੱਖਾਂ ਨੂੰ ਦੇਵਤੇ ਬਨਾਉਣਾ ਹੈ। ਗਿਆਨ ਦੇ ਘਮੰਡ ਵਿੱਚ ਨਹੀਂ ਆਉਣਾ ਹੈ। ਰੂਹਾਨੀ ਨਸ਼ੇ ਵਿੱਚ ਰਹਿਣਾ ਹੈ।

2. ਨਿਸ਼ਚੇਬੁੱਧੀ ਬਣ ਪਹਿਲਾਂ ਆਪਣੀ ਅਵਸਥਾ ਪੱਕੀ ਕਰਨੀ ਹੈ। ਦੇਹ ਸਮੇਤ ਜੋ ਕੁਝ ਵੇਖਣ ਵਿਚ ਆਉਂਦਾ ਹੈ, ਉਸ ਤੋਂ ਤੋੜਨਾ ਹੈ ਅਤੇ ਇੱਕ ਬਾਪ ਦੇ ਨਾਲ ਜੋੜਨਾ ਹੈ।

ਵਰਦਾਨ:-
ਕਰਨਾ ਅਤੇ ਕਹਿਣਾ - ਇਨ੍ਹਾਂ ਦੋਵਾਂ ਨੂੰ ਸਮਾਨ ਬਣਾਕੇ ਕੁਵਾਲਟੀ ਦੀ ਸੇਵਾ ਕਰਨ ਵਾਲੇ ਸੱਚੇ ਸੇਵਾਦਾਰੀ ਭਵ।

ਸਦਾ ਅਟੈਂਸ਼ਨ ਰਹੇ ਕਿ ਪਹਿਲੇ ਕਰਨਾ ਫਿਰ ਕਹਿਣਾ ਹੈ। ਕਹਿਣਾ ਸਹਿਜ ਹੁੰਦਾ ਹੈ, ਕਰਨ ਵਿਚ ਮੇਹਨਤ ਹੈ, ਮੇਹਨਤ ਦਾ ਫਲ ਚੰਗਾ ਹੁੰਦਾ ਹੈ। ਲੇਕਿਨ ਜੇਕਰ ਦੂਜਿਆਂ ਨੂੰ ਕਹਿੰਦੇ ਹੋ ਖੁਦ ਨਹੀਂ ਕਰਦੇ, ਤਾਂ ਸਰਵਿਸ ਦੇ ਨਾਲ - ਨਾਲ ਡਿਸ ਸਰਵਿਸ ਵੀ ਪ੍ਰਤੱਖ ਹੁੰਦੀ ਹੈ। ਜਿਵੇਂ ਅੰਮ੍ਰਿਤ ਦੇ ਵਿਚ ਵਿਸ਼ ਦੀ ਇੱਕ ਬੁੰਦ ਵੀ ਪੈਣ ਨਾਲ ਸਾਰਾ ਅੰਮ੍ਰਿਤ ਵਿਸ਼ ਬਣ ਜਾਂਦਾ ਹੈ, ਇਵੇਂ ਕਿੰਨੀ ਵੀ ਸਰਵਿਸ ਕਰੋ ਲੇਕਿਨ ਇੱਕ ਛੋਟੀ ਜਿਹੀ ਗਲਤੀ ਸਰਵਿਸ ਨੂੰ ਖਤਮ ਕਰ ਦਿੰਦੀ ਹੈ, ਇਸਲਈ ਪਹਿਲੇ ਆਪਣੇ ਤੇ ਅਟੈਂਸ਼ਨ ਦਵੋ ਤਾਂ ਕਹਾਂਗੇ ਸੱਚੇ ਸੇਵਾਦਾਰੀ।

ਸਲੋਗਨ:-
ਅਨੇਕਤਾ ਵਿੱਚ ਏਕਤਾ ਲਿਆਉਣਾ, ਬਿਗੜੀ ਨੂੰ ਬਣਾਉਣਾ - ਇਹ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ।

ਇਹ ਅਵਿਅਕਤ ਇਸ਼ਾਰੇ - ਅਪਵਿੱਤਰਤਾ ਦੇ ਬੀਜ ਨੂੰ ਵੀ ਸਮਾਪਤ ਕਰ ਸੰਪੂਰਨ ਸਵੱਛ ( ਪਵਿੱਤਰ) ਬਣੋ।

ਜਦੋਂ ਅਪਵਿੱਤਰਤਾ ਮਤਲਬ ਕਾਮ ਮਹਾਸ਼ਤਰੂ ਸੁਪਨੇ ਜਾਂ ਸੰਕਲਪ ਵਿਚ ਵੀ ਵਾਰ ਨਾ ਕਰੇ ਤਾਂ ਕਹਾਂਗੇ ਡਬਲ ਅਹਿੰਸਕ। ਸਦਾ ਭਾਈ - ਭਾਈ ਦੀ ਸਮ੍ਰਿਤੀ ਸਹਿਜ ਅਤੇ ਖੁਦ ਸਮ੍ਰਿਤੀ ਸਵਰੂਪ ਵਿਚ ਰਹਿਣ। ਕਦੇ ਆਪਣੀ ਸੰਪੂਰਨ ਸਤੋਪ੍ਰਧਾਨ ਸਟੇਜ ਤੋਂ ਹੇਠਾਂ ਡਿੱਗ ਕੇ ਆਪਣਾ ਘਾਤ ਨਹੀਂ ਕਰਨਾ। ਆਤਮਾ ਦੇ ਅਸਲੀ ਗੁਣ -ਸਵਰੂਪ ਅਤੇ ਸ਼ਕਤੀ - ਸਵਰੂਪ ਸਥਿਤੀ ਤੋਂ ਹੇਠਾਂ ਆਉਣਾ ਮਤਲਬ ਵਿਸਮ੍ਰਿਤ ਹੋਣਾ, ਇਹ ਵੀ ਪਾਪ ਦੇ ਖਾਤੇ ਵਿੱਚ ਜਮਾ ਹੁੰਦਾ ਹੈ।