11.09.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- " ਮਿੱਠੇ ਬੱਚੇ :- ਤੁਸੀਂ ਸਾਰੀ ਦੁਨੀਆਂ ਦੇ ਸੱਚੇ - ਸੱਚੇ ਮਿੱਤਰ ਹੋ , ਤੁਹਾਡੀ ਕਿਸੇ ਨਾਲ ਵੀ ਦੁਸ਼ਮਣੀ ਨਹੀਂ ਹੋਣੀ ਚਾਹੀਦੀ।

ਪ੍ਰਸ਼ਨ:-
ਤੁਸੀਂ ਰੂਹਾਨੀ ਮਿਲਟਰੀ ਹੋ, ਤੁਹਾਨੂੰ ਬਾਪ ਦਾ ਕਿਹੜਾ ਡਾਇਰੈਕਸ਼ਨ ਮਿਲਿਆ ਹੋਇਆ ਹੈ, ਜਿਸ ਨੂੰ ਅਮਲ ਵਿੱਚ ਲਿਆਉਣਾ ਹੈ?

ਉੱਤਰ:-
ਤੁਹਾਨੂੰ ਡਾਇਰੈਕਸ਼ਨ ਹੈ ਕਿ ਬੈਜ ਹਮੇਸ਼ਾ ਲਗਾਕੇ ਰੱਖੋ। ਕੋਈ ਵੀ ਪੁੱਛੇ ਇਹ ਕੀ ਹੈ? ਤੁਸੀਂ ਕੌਣ ਹੋ? ਤਾਂ ਬੋਲੋ ਹਾਂ ਸਾਰੀ ਦੁਨੀਆਂ ਤੋਂ ਕਾਮ ਦੀ ਅਗਨੀ ਨੂੰ ਬੁਝਾਉਣ ਵਾਲੇ ਫਾਯਰ ਬ੍ਰਿਗੇਡਰ। ਇਸ ਸਮੇਂ ਸਾਰੀ ਦੁਨੀਆਂ ਵਿੱਚ ਕਾਮ ਅਗਨੀ ਲੱਗੀ ਹੋਈ ਹੈ, ਅਸੀਂ ਸਭ ਨੂੰ ਸੰਦੇਸ਼ ਦਿੰਦੇ ਹਾਂ ਹੁਣ ਪਵਿੱਤਰ ਬਣੋ, ਦੈਵੀਗੁਣ ਧਾਰਨ ਕਰੋ ਤਾਂ ਬੇੜਾ ਪਾਰ ਹੋ ਜਾਏਗਾ।

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬਚੇ ਸਹਿਜ ਯਾਦ ਵਿੱਚ ਬੈਠੇ ਹਨ। ਕਿਸੇ - ਕਿਸੇ ਨੂੰ ਡਿਫਿਕਲਟ ਲੱਗਦਾ ਹੈ। ਬਹੁਤ ਮੁੰਝਦੇ ਹਨ - ਅਸੀਂ ਟਾਈਟ ਅਥਵਾ ਸਿਟਰਿਕਟ ਹੋ ਕੇ ਬੈਠੇ। ਬਾਪ ਕਹਿੰਦੇ ਹਨ ਅਜਿਹੀ ਕੋਈ ਗੱਲ ਨਹੀਂ ਹੈ, ਕਿਵੇਂ ਵੀ ਬੈਠੋ। ਬਾਪ ਨੂੰ ਸਿਰਫ ਯਾਦ ਕਰਨਾ ਹੈ। ਇਸ ਵਿੱਚ ਮੁਸ਼ਕੀਲਾਤ ਦੀ ਕੋਈ ਗੱਲ ਨਹੀਂ। ਉਹ ਹਠਯੋਗੀ ਇਵੇਂ ਟਾਈਟ ਹੋਕੇ ਬੈਠਦੇ ਹਨ। ਲੱਤ, ਲੱਤ ਤੇ ਚੜ੍ਹਾਉਂਦੇ ਹਨ। ਇੱਥੇ ਤਾਂ ਬਾਪ ਕਹਿੰਦੇ ਹਨ ਅਰਾਮ ਨਾਲ ਬੈਠੋ। ਬਾਪ ਨੂੰ ਅਤੇ 84 ਦੇ ਚੱਕਰ ਨੂੰ ਯਾਦ ਕਰੋ। ਇਹ ਹੈ ਹੀ ਸਹਿਜ ਯਾਦ। ਉਠਦੇ - ਬੈਠਦੇ ਬੁੱਧੀ ਵਿੱਚ ਰਹੇ। ਜਿਵੇਂ ਵੇਖੋ ਇਹ ਛੋਟਾ ਬੱਚਾ ਬਾਪ ਦੇ ਬਾਜੂ ਵਿੱਚ ਬੈਠਿਆ ਹੈ, ਇਨ੍ਹਾਂ ਨੂੰ ਬੁੱਧੀ ਵਿੱਚ ਮਾਂ - ਬਾਪ ਹੀ ਯਾਦ ਹੋਣਗੇ । ਤੁਸੀਂ ਵੀ ਬੱਚੇ ਹੋ ਨਾ । ਬਾਪ ਨੂੰ ਯਾਦ ਕਰਨਾ ਤਾਂ ਬਹੁਤ ਸਹਿਜ ਹੈ। ਅਸੀਂ ਬਾਬਾ ਦੇ ਬੱਚੇ ਹਾਂ। ਬਾਬਾ ਤੋਂ ਹੀ ਵਰਸਾ ਲੈਣਾ ਹੈ। ਸ਼ਰੀਰ ਨਿਰਵਾਹ ਅਰਥ ਗ੍ਰਹਿਸਥ ਵਿਵਹਾਰ ਵਿੱਚ ਭਾਵੇਂ ਰਹੋ। ਸਿਰਫ ਹੋਰਾਂ ਦੀ ਯਾਦ ਬੁੱਧੀ ਤੋਂ ਕੱਢ ਦੇਵੋ । ਕੋਈ ਹਨੂਮਾਨ ਨੂੰ, ਕੋਈ ਕਿਸ ਨੂੰ, ਸਾਧੂ ਆਦਿ ਨੂੰ ਯਾਦ ਕਰਦੇ ਸੀ, ਉਹ ਯਾਦ ਛੱਡ ਦੇਣੀ ਹੈ। ਯਾਦ ਤਾਂ ਕਰਦੇ ਹਨ ਨਾ, ਪੂਜਾ ਦੇ ਲਈ ਪੁਜਾਰੀ ਨੂੰ ਮੰਦਿਰ ਵਿੱਚ ਜਾਣਾ ਪੈਂਦਾ ਹੈ, ਇਸ ਵਿੱਚ ਕਿਤੇ ਜਾਣ ਦੀ ਵੀ ਲੋੜ ਨਹੀਂ ਹੈ। ਕੋਈ ਵੀ ਮਿਲੇ ਬੋਲੋ, ਸ਼ਿਵਬਾਬਾ ਦਾ ਕਹਿਣਾ ਹੈ ਮੈਨੂੰ ਇੱਕ ਬਾਪ ਨੂੰ ਯਾਦ ਕਰੋ। ਸ਼ਿਵਬਾਬਾ ਤਾਂ ਹੈ ਨਿਰਾਕਾਰ। ਜ਼ਰੂਰ ਉਹ ਸਾਕਾਰ ਵਿੱਚ ਹੀ ਆਕੇ ਕਹਿੰਦੇ ਹਨ ਮਾਮੇਕਮ ਯਾਦ ਕਰੋ। ਮੈਂ ਪਤਿਤ - ਪਾਵਨ ਹਾਂ। ਇਹ ਤਾਂ ਰਾਈਟ ਅੱਖਰ ਹੈ ਨਾ। ਬਾਬਾ ਕਹਿੰਦੇ ਹਨ ਮੈਨੂੰ ਯਾਦ ਕਰੋ। ਤੁਸੀਂ ਸਭ ਪਤਿਤ ਹੋ। ਇਹ ਪਤਿਤ ਤਮੋਪ੍ਰਧਾਨ ਦੁਨੀਆਂ ਹੈ ਨਾ ਇਸਲਈ ਬਾਬਾ ਕਹਿੰਦੇ ਹਨ ਕੋਈ ਵੀ ਦੇਹਧਾਰੀ ਨੂੰ ਯਾਦ ਨਹੀਂ ਕਰੋ। ਇਹ ਤਾਂ ਚੰਗੀ ਗੱਲ ਹੈ। ਕਿਸੇ ਗੁਰੂ ਆਦਿ ਦੀ ਮਹਿਮਾ ਨਹੀਂ ਕਰਦੇ ਹਨ। ਬਾਪ ਸਿਰ੍ਫ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਕੱਟ ਜਾਣਗੇ। ਇਹ ਹੈ ਯੋਗਬਲ ਅਥਵਾ ਯੋਗ ਅਗਨੀ। ਬੇਹੱਦ ਦਾ ਬਾਪ ਤਾਂ ਸੱਚ ਕਹਿੰਦੇ ਹਨ ਨਾ - ਗੀਤਾ ਦਾ ਭਗਵਾਨ ਨਿਰਾਕਾਰ ਹੀ ਹੈ। ਕ੍ਰਿਸ਼ਨ ਦੀ ਗੱਲ ਨਹੀਂ। ਭਗਵਾਨ ਕਹਿੰਦੇ ਹਨ ਸਿਰਫ ਮੈਨੂੰ ਯਾਦ ਕਰੋ ਹੋਰ ਕੋਈ ਉਪਾਏ ਨਹੀਂ। ਪਾਵਨ ਹੋਕੇ ਜਾਣ ਨਾਲ ਉੱਚ ਪਦਵੀ ਪਾਉਣਗੇ। ਨਹੀਂ ਤਾਂ ਘੱਟ ਪਦਵੀ ਹੋ ਜਾਏਗੀ। ਅਸੀਂ ਤੁਹਾਨੂੰ ਬਾਪ ਦਾ ਸੰਦੇਸ਼ ਦਿੰਦੇ ਹਾਂ। ਮੈ ਸੰਦੇਸ਼ੀ ਹਾਂ। ਇਹ ਸਮਝਾਉਣ ਵਿੱਚ ਕੋਈ ਤਕਲੀਫ ਨਹੀਂ ਹੈ। ਮਾਤਾਵਾਂ, ਅਹਿਲੀਆਵਾਂ, ਕੁਬਜਾਵਾਂ ਵੀ ਉੱਚ ਪਦਵੀ ਪਾ ਸਕਦੀਆਂ ਹਨ। ਭਾਵੇਂ ਇਥੇ ਰਹਿਣ ਵਾਲੇ ਹੋਣ, ਭਾਵੇਂ ਘਰ ਗ੍ਰਹਿਸਥ ਵਾਲੇ ਹੋਣ, ਇਵੇਂ ਨਹੀਂ ਕਿ ਇਥੇ ਰਹਿਣ ਵਾਲੇ ਜਾਸਤੀ ਯਾਦ ਕਰ ਸਕਦੇ ਹਨ। ਬਾਬਾ ਕਹਿੰਦੇ ਹਨ ਬਾਹਰ ਵਿੱਚ ਰਹਿਣ ਵਾਲੇ ਵੀ ਬਹੁਤ ਯਾਦ ਵਿੱਚ ਰਹਿ ਸਕਦੇ ਹਨ। ਬਹੁਤ ਸਰਵਿਸ ਕਰ ਸਕਦੇ ਹਨ। ਇੱਥੇ ਵੀ ਬਾਪ ਤੋਂ ਰਿਫਰੈਸ਼ ਹੋਕੇ ਫਿਰ ਜਾਂਦੇ ਹਨ ਤਾਂ ਅੰਦਰ ਵਿੱਚ ਕਿੰਨੀ ਖੁਸ਼ੀ ਰਹਿਣੀ ਚਾਹੀਦੀ ਹੈ। ਇਸ ਛੀ - ਛੀ ਦੁਨੀਆਂ ਵਿੱਚ ਤਾਂ ਬਾਕੀ ਥੋੜੇ ਰੋਜ਼ ਹਨ। ਫਿਰ ਚਲਣਗੇ ਕ੍ਰਿਸ਼ਨ ਪੂਰੀ ਵਿੱਚ। ਕ੍ਰਿਸ਼ਨ ਦੇ ਮੰਦਿਰ ਨੂੰ ਵੀ ਸੁਖਧਾਮ ਕਹਿੰਦੇ ਹਨ। ਤਾਂ ਬੱਚਿਆਂ ਨੂੰ ਅਪਾਰ ਖੁਸ਼ੀ ਹੋਣੀ ਚਾਹੀਦੀ। ਜਦਕਿ ਤੁਸੀਂ ਬੇਹੱਦ ਦੇ ਬਾਪ ਦੇ ਬਣੇ ਹੋ। ਤੁਹਾਨੂੰ ਹੀ ਸ੍ਵਰਗ ਦੇ ਮਾਲਿਕ ਬਣਾਇਆ ਸੀ। ਤੁਸੀਂ ਵੀ ਕਹਿੰਦੇ ਹੋ ਬਾਬਾ 5 ਹਜ਼ਾਰ ਵਰ੍ਹੇ ਪਹਿਲੇ ਵੀ ਅਸੀਂ ਤੁਹਾਨੂੰ ਮਿਲੇ ਸੀ ਅਤੇ ਫਿਰ ਮਿਲਾਂਗੇ। ਹੁਣ ਬਾਪ ਨੂੰ ਯਾਦ ਕਰਨ ਨਾਲ ਮਾਇਆ ਤੇ ਜਿੱਤ ਪਾਉਣੀ ਹੈ। ਹੁਣ ਇਸ ਦੁਖਧਾਮ ਵਿੱਚ ਤਾਂ ਰਹਿਣਾ ਨਹੀਂ ਹੈ। ਤੁਸੀਂ ਪੜ੍ਹਦੇ ਹੀ ਹੋ ਸੁਖਧਾਮ ਵਿੱਚ ਜਾਣ ਦੇ ਲਈ। ਸਭ ਨੂੰ ਹਿਸਾਬ ਕਿਤਾਬ ਚੁਕਤੁ ਕਰ ਵਾਪਿਸ ਜਾਣਾ ਹੈ। ਮੈਂ ਆਇਆ ਹੀ ਹਾਂ ਨਵੀਂ ਦੁਨੀਆਂ ਸਥਾਪਨ ਕਰਨ। ਬਾਕੀ ਸਭ ਆਤਮਾਵਾਂ ਚਲੀ ਜਾਣਗੀਆਂ ਮੁਕਤੀਧਾਮ। ਬਾਪ ਕਹਿੰਦੇ - ਮੈਂ ਕਾਲਾਂ ਦਾ ਕਾਲ ਹਾਂ। ਸਭ ਨੂੰ ਸ਼ਰੀਰ ਤੋਂ ਛੁੱਡਾ ਕੇ ਅਤੇ ਆਤਮਾਵਾਂ ਨੂੰ ਲੈ ਜਾਵਾਂਗ। ਸਭ ਕਹਿੰਦੇ ਵੀ ਹਨ ਅਸੀਂ ਜਲਦੀ ਜਾਈਏ। ਇੱਥੇ ਤਾਂ ਰਹਿਣ ਦਾ ਨਹੀਂ ਹੈ। ਇਹ ਤਾਂ ਪੁਰਾਣੀ ਦੁਨੀਆਂ, ਪੁਰਾਣਾ ਸ਼ਰੀਰ ਹੈ। ਹੁਣ ਬਾਪ ਕਹਿੰਦੇ ਹਨ ਮੈਂ ਸਭ ਨੂੰ ਲੈ ਜਾਵਾਂਗਾ। ਛੱਡਾਂਗਾ ਕਿਸੇ ਨੂੰ ਵੀ ਨਹੀਂ। ਤੁਸੀਂ ਸਭ ਨੇ ਬੁਲਾਇਆ ਹੀ ਹੈ - ਹੇ ਪਤਿਤ - ਪਾਵਨ ਆਓ। ਭਾਵੇਂ ਯਾਦ ਕਰਦੇ ਰਹਿੰਦੇ ਹਨ ਪਰ ਅਰਥ ਕੁਝ ਵੀ ਨਹੀਂ ਸਮਝਦੇ ਹਨ। ਪਤਿਤ - ਪਾਵਨ ਦੀ ਕਿੰਨੀ ਧੁਨ ਲਗਾਉਂਦੇ ਹਨ। ਫਿਰ ਕਹਿੰਦੇ ਹਨ ਰਘੁਪਤੀ ਰਾਘਵ ਰਾਜਾ ਰਾਮ। ਹੁਣ ਸ਼ਿਵਬਾਬਾ ਤਾਂ ਰਾਜਾ ਬਣਦੇ ਨਹੀਂ, ਰਾਜਾਈ ਕਰਦੇ ਨਹੀਂ। ਉਨ੍ਹਾਂ ਨੂੰ ਰਾਜਾ ਰਾਮ ਕਹਿਣਾ ਰਾਂਗ ਹੋ ਗਿਆ। ਮਾਲਾ ਜਦੋਂ ਸਿਮਰਦੇ ਹਨ ਤਾਂ ਰਾਮ - ਰਾਮ ਕਹਿੰਦੇ ਹਨ। ਉਸ ਵਿੱਚ ਭਗਵਾਨ ਦੀ ਯਾਦ ਆਉਂਦੀ ਹੈ। ਭਗਵਾਨ ਤਾਂ ਹੈ ਹੀ ਸ਼ਿਵ। ਮਨੁੱਖਾਂ ਦੇ ਨਾਮ ਬਹੁਤ ਰੱਖ ਦਿੱਤੇ ਹਨ। ਕ੍ਰਿਸ਼ਨ ਨੂੰ ਵੀ ਸ਼ਾਮ ਸੁੰਦਰ, ਬੈਕੁੰਠ ਨਾਥ, ਮੱਖਣ ਚੋਰ ਆਦਿ - ਆਦਿ ਬਹੁਤ ਨਾਮ ਦਿੰਦੇ ਹਨ। ਤੁਸੀਂ ਹੁਣ ਕ੍ਰਿਸ਼ਨ ਨੂੰ ਮੱਖਣਚੋਰ ਕਹਾਂਗੇ? ਬਿਲਕੁਲ ਨਹੀਂ। ਤੁਸੀਂ ਹੁਣ ਸਮਝਦੇ ਹੋ ਭਗਵਾਨ ਤਾਂ ਇੱਕ ਨਿਰਾਕਾਰ ਹੈ, ਕੋਈ ਵੀ ਦੇਹਧਾਰੀ ਨੂੰ ਭਗਵਾਨ ਕਹਿ ਨਹੀਂ ਸਕਦੇ। ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਵੀ ਨਹੀਂ ਕਹਿ ਸਕਦੇ ਤਾਂ ਫਿਰ ਮਨੁੱਖ ਆਪਣੇ ਨੂੰ ਭਗਵਾਨ ਕਿਵੇਂ ਕਹਿ ਸਕਦੇ। ਵੈਜੰਤੀ ਮਾਲਾ ਸਿਰਫ 108 ਦੀ ਗਾਈ ਜਾਂਦੀ ਹੈ। ਸ਼ਿਵਬਾਬਾ ਨੇ ਸ੍ਵਰਗ ਸਥਾਪਨ ਕੀਤਾ ਹੈ, ਉਸ ਦੇ ਇਹ ਮਾਲਿਕ ਹਨ। ਜਰੂਰ ਉਸ ਤੋਂ ਪਹਿਲੇ ਉਨ੍ਹਾਂ ਨੇ ਇਹ ਪੁਰਸ਼ਾਰ੍ਥ ਕੀਤਾ ਹੋਵੇਗਾ। ਉਸ ਨੂੰ ਕਿਹਾ ਜਾਂਦਾ ਹੈ ਕਲਯੁਗ ਅੰਤ ਸਤਯੁਗ ਆਦਿ ਦਾ ਸੰਗਮਯੁਗ। ਇਹ ਹੈ ਕਲਪ ਦਾ ਸੰਗਮਮਯੁਗ। ਮਨੁੱਖਾਂ ਨੇ ਫਿਰ ਯੁਗੇ - ਯੁਗੇ ਕਹਿ ਦਿੱਤਾ ਹੈ, ਅਵਤਾਰ ਨਾਮ ਵੀ ਭੁੱਲ ਫਿਰ ਉਨ੍ਹਾਂ ਨੂੰ ਠਿਕਰ - ਭਿੱਤਰ ਵਿੱਚ, ਕਣ - ਕਣ ਵਿੱਚ ਕਹਿ ਦਿੱਤਾ ਹੈ। ਇਹ ਵੀ ਹੈ ਡਰਾਮਾ। ਜੋ ਗੱਲ ਪਾਸਟ ਹੋ ਜਾਂਦੀ ਹੈ ਉਸ ਨੂੰ ਕਿਹਾ ਜਾਂਦਾ ਹੈ ਡਰਾਮਾ। ਕਿਸੇ ਨਾਲ ਝਗੜਾ ਆਦਿ ਹੋਇਆ, ਪਾਸ ਹੋਇਆ, ਉਸ ਦਾ ਚਿੰਤਨ ਨਹੀਂ ਕਰਨਾ ਹੈ। ਚੰਗਾ ਕਿਸੇ ਨੇ ਘੱਟ ਜਿਆਦਾ ਬੋਲਿਆ, ਤੁਸੀਂ ਉਨ੍ਹਾਂ ਨੂੰ ਭੁੱਲ ਜਾਓ। ਕਲਪ ਪਹਿਲੇ ਵੀ ਇਵੇਂ ਬੋਲਿਆ ਸੀ। ਯਾਦ ਰਹਿਣ ਨਾਲ ਫਿਰ ਬਿਗੜਦੇ ਰਹਿਣਗੇ। ਉਹ ਗੱਲ ਫਿਰ ਕਦੇ ਬੋਲੋ, ਵੀ ਨਹੀਂ। ਤੁਸੀਂ ਬੱਚਿਆਂ ਨੂੰ ਸਰਵਿਸ ਤੇ ਕਰਨੀ ਹੈ ਨਾ। ਸਰਵਿਸ ਵਿੱਚ ਕੋਈ ਵਿਘਨ ਨਹੀਂ ਪੈਣਾ ਚਾਹੀਦਾ। ਸਰਵਿਸ ਵਿੱਚ ਕਮਜ਼ੋਰੀ ਨਹੀਂ ਵਿਖਾਉਣੀ ਚਾਹੀਦੀ। ਸ਼ਿਵਬਾਬਾ ਦੀ ਸਰਵਿਸ ਹੈ ਨਾ। ਉਸ ਵਿੱਚ ਕਦੀ ਜ਼ਰਾ ਵੀ ਨਾ ਨਹੀਂ ਕਰਨਾ ਚਾਹੀਦੀ। ਨਹੀਂ ਤਾਂ ਆਪਣਾ ਪਦ ਭ੍ਰਿਸ਼ਟ ਕਰ ਦੇਣਗੇ। ਬਾਪ ਦੇ ਮਦਦਗਾਰ ਬਣੇ ਹੋ ਤਾਂ ਪੂਰੀ ਮਦਦ ਦੇਣੀ ਹੈ। ਬਾਪ ਦੀ ਸਰਿਵਸ ਕਰਨ ਵਿੱਚ ਜ਼ਰਾ ਵੀ ਧੋਖਾ ਨਹੀਂ ਦੇਣਾ ਹੈ। ਪੈਗਾਮ ਸਭ ਨੂੰ ਪਹੁੰਚਾਉਣਾ ਹੀ ਹੈ। ਬਾਪ ਕਹਿੰਦੇ ਰਹਿੰਦੇ ਹਨ ਮਿਉਜ਼ਿਯਮ ਦਾ ਨਾਮ ਇਵੇਂ ਰੱਖੋ ਜੋ ਮਨੁੱਖ ਵੇਖ ਅੰਦਰ ਘੁਸਣ ਅਤੇ ਆਕੇ ਸਮਝਣ ਕਿਓਂਕਿ ਇਹ ਨਵੀਂ ਚੀਜ਼ ਹੈ ਨਾ। ਮਨੁੱਖ ਨਵੀਂ ਚੀਜ਼ ਵੇਖ ਅੰਦਰ ਘੁਸਦੇ ਹਨ। ਅੱਜਕਲ ਬਾਹਰ ਤੋਂ ਆਉਂਦੇ ਹਨ, ਭਾਰਤ ਦਾ ਪ੍ਰਾਚੀਨ ਯੋਗ ਸਿੱਖਣ। ਹੁਣ ਪ੍ਰਾਚੀਨ ਮਤਲਬ ਪੁਰਾਉਣੇ ਤੋਂ ਪੁਰਾਣਾ, ਉਹ ਤਾਂ ਭਗਵਾਨ ਦਾ ਹੀ ਸਿਖਾਇਆ ਹੋਇਆ ਹੈ, ਜਿਸ ਨੂੰ 5 ਹਜ਼ਾਰ ਵਰ੍ਹੇ ਹੋਏ। ਸਤਯੁਗ - ਤ੍ਰੇਤਾ ਵਿੱਚ ਯੋਗ ਹੁੰਦਾ ਨਹੀਂ, ਜਿਸ ਨੇ ਸਿਖਾਇਆ ਉਹ ਤਾਂ ਚਲਾ ਗਿਆ ਫਿਰ ਜਦੋਂ 5 ਹਜ਼ਾਰ ਵਰ੍ਹੇ ਬਾਦ ਆਏ ਤਾਂ ਹੀ ਆਕੇ ਰਾਜਯੋਗ ਸਿਖਾਏ। ਪ੍ਰਾਚੀਨ ਮਤਲਬ 5 ਹਜ਼ਾਰ ਵਰ੍ਹੇ ਪਹਿਲੇ ਭਗਵਾਨ ਨੇ ਸਿਖਾਇਆ ਸੀ। ਉਹ ਹੀ ਭਗਵਾਨ ਫਿਰ ਸੰਗਮ ਤੇ ਹੀ ਆਕੇ ਰਾਜਯੋਗ ਸਿਖਾਉਣਗੇ, ਜਿਸ ਨਾਲ ਪਾਵਨ ਬਣ ਸਕਦੇ ਹੋ। ਇਸ ਸਮੇਂ ਤਾਂ ਤਤ੍ਵ ਵੀ ਤਮੋਪ੍ਰਧਾਨ ਹਨ। ਪਾਣੀ ਵੀ ਕਿੰਨਾ ਨੁਕਸਾਨ ਕਰ ਦਿੰਦਾ ਹੈ। ਉਪਦ੍ਰਵ ਹੁੰਦੇ ਰਹਿੰਦੇ ਹਨ, ਪੁਰਾਣੀ ਦੁਨੀਆਂ ਵਿੱਚ। ਸਤਯੁਗ ਵਿੱਚ ਉਪਦ੍ਰਵ ਦੀ ਗੱਲ ਹੀ ਨਹੀਂ। ਉੱਥੇ ਤਾਂ ਪ੍ਰਕ੍ਰਿਤੀ ਦਾਸੀ ਬਣ ਜਾਂਦੀ ਹੈ। ਇੱਥੇ ਪ੍ਰਕ੍ਰਿਤੀ ਦੁਸ਼ਮਣ ਬਣ ਕੇ ਦੁੱਖ ਦਿੰਦੀ ਹੈ। ਇਨ੍ਹਾਂ ਲਕਸ਼ਮੀ - ਨਾਰਾਇਣ ਦੇ ਰਾਜ ਵਿੱਚ ਦੁੱਖ ਦੀ ਗੱਲ ਨਹੀਂ ਸੀ। ਸਤਯੁਗ ਸੀ। ਹੁਣ ਫਿਰ ਉਹ ਸਥਾਪਨ ਹੋ ਰਿਹਾ ਹੈ। ਬਾਪ ਪ੍ਰਾਚੀਨ ਰਾਜਯੋਗ ਸਿਖਾ ਰਹੇ ਹਨ। ਫਿਰ 5 ਹਜ਼ਾਰ ਵਰ੍ਹੇ ਬਾਦ ਸਿਖਾਉਣਗੇ, ਜਿਸ ਦਾ ਪਾਰ੍ਟ ਹੈ ਉਹ ਹੀ ਵਜਾਉਣਗੇ। ਬੇਹੱਦ ਦਾ ਬਾਪ ਵੀ ਪਾਰ੍ਟ ਵਜਾ ਰਹੇ ਹਨ। ਬਾਪ ਕਹਿੰਦੇ ਹਨ ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕਰ, ਸਥਾਪਨਾ ਕਰ ਚਲਾ ਜਾਂਦਾ ਹਾਂ। ਹਾਹਾਕਾਰ ਦੇ ਬਾਦ ਫਿਰ ਜੈ ਜੈਕਾਰ ਹੋ ਜਾਂਦੀ ਹੈ। ਪੁਰਾਣੀ ਦੁਨੀਆਂ ਖਤਮ ਹੋ ਜਾਵੇਗੀ। ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ ਤਾਂ ਪੁਰਾਣੀ ਦੁਨੀਆਂ ਨਹੀਂ ਸੀ। 5 ਹਜ਼ਾਰ ਵਰ੍ਹੇ ਦੀ ਗੱਲ ਹੈ। ਲੱਖਾਂ ਵਰ੍ਹੇ ਦੀ ਗੱਲ ਹੋ ਨਹੀਂ ਸਕਦੀ। ਤਾਂ ਬਾਪ ਕਹਿੰਦੇ ਹਨ ਹੋਰ ਸਭ ਗੱਲਾਂ ਨੂੰ ਛੱਡ ਇਸ ਸਰਵਿਸ ਵਿੱਚ ਲਗ ਜਾਓ, ਆਪਣਾ ਕਲਿਆਣ ਕਰਨ ਲਈ। ਰੁੱਸ ਕੇ ਸਰਵਿਸ ਵਿੱਚ ਧੋਖਾ ਨਹੀਂ ਦੇਣਾ ਚਾਹੀਦਾ ਹੈ। ਇਹ ਹੈ ਈਸ਼ਵਰੀ ਸਰਵਿਸ। ਮਾਇਆ ਦੇ ਤੂਫ਼ਾਨ ਬਹੁਤ ਆਉਣਗੇ। ਪਰ ਬਾਪ ਦੀ ਈਸ਼ਵਰੀ ਸਰਵਿਸ ਵਿੱਚ ਧੋਖਾ ਨਹੀਂ ਦੇਣਾ ਹੈ। ਬਾਪ ਸਰਵਿਸ ਅਰਥ ਡਾਇਰੈਕਸ਼ਨ ਤਾਂ ਦਿੰਦੇ ਰਹਿੰਦੇ ਹਨ। ਮਿੱਤਰ - ਸੰਬੰਧੀ ਆਦਿ ਜੋ ਵੀ ਆਉਣ, ਸਭ ਦੇ ਸੱਚੇ ਮਿੱਤਰ ਤਾਂ ਤੁਸੀਂ ਹੋ। ਤੁਸੀਂ ਬ੍ਰਹਮਾਕੁਮਾਰ - ਕੁਮਾਰੀਆਂ ਤਾਂ ਸਾਰੀ ਦੁਨੀਆਂ ਦੇ ਮਿੱਤਰ ਹੋ ਕਿਓਂਕਿ ਤੁਸੀਂ ਬਾਪ ਦੇ ਮਦਦਗਾਰ ਹੋ। ਮਿੱਤਰਾਂ ਵਿੱਚ ਕੋਈ ਸ਼ਤ੍ਰੁਤਾ ਨਹੀਂ ਹੋਣੀ ਚਾਹੀਦੀ। ਕੋਈ ਵੀ ਗੱਲ ਨਿਕਲੇ ਬੋਲੋ, ਸ਼ਿਵਬਾਬਾ ਨੂੰ ਯਾਦ ਕਰੋ। ਬਾਪ ਦੀ ਸ਼੍ਰੀਮਤ ਤੇ ਲੱਗ ਜਾਣਾ ਹੈ। ਨਹੀਂ ਤਾਂ ਆਪਣਾ ਨੁਕਸਾਨ ਕਰ ਦੇਣਗੇ। ਟ੍ਰੇਨ ਵਿੱਚ ਤੁਸੀਂ ਆਉਂਦੇ ਹੋ ਉੱਥੇ ਤਾਂ ਸਭ ਫ੍ਰੀ ਹੈ। ਸਰਵਿਸ ਦਾ ਬਹੁਤ ਚੰਗਾ ਚਾਂਸ ਹੈ। ਬੈਜ ਤਾਂ ਬਹੁਤ ਚੰਗੀ ਚੀਜ਼ ਹੈ। ਹਰ ਇੱਕ ਨੂੰ ਲਗਾ ਕੇ ਰੱਖਣਾ ਹੈ। ਕੋਈ ਪੁੱਛੇ ਤੁਸੀਂ ਕੋਣ ਹੋ ਤਾਂ ਬੋਲੋ, ਅਸੀਂ ਹਾਂ ਫਾਇਰ ਬ੍ਰਿਗੇਡ, ਜਿਵੇਂ ਉਹ ਫਾਇਰ ਬ੍ਰਿਗੇਡ ਹੁੰਦੇ ਹਨ, ਅੱਗ ਨੂੰ ਬੁਝਾਉਣ ਦੇ ਲਈ। ਤਾਂ ਇਸ ਸਮੇਂ ਸਾਰੀ ਸ੍ਰਿਸ਼ਟੀ ਵਿੱਚ ਕਾਮ ਅਗਨੀ ਵਿੱਚ ਸਭ ਜਲੇ ਹੋਏ ਹਨ। ਹੁਣ ਬਾਪ ਕਹਿੰਦੇ ਹਨ ਕਾਮ ਮਹਾਸ਼ਤ੍ਰੁ ਤੇ ਜਿੱਤ ਪਾਓ। ਬਾਪ ਨੂੰ ਯਾਦ ਕਰੋ, ਪਵਿੱਤਰ ਬਣੋ, ਦੈਵੀ ਗੁਣ ਧਾਰਨ ਕਰੋ ਤਾਂ ਬੇੜਾ ਪਾਰ ਹੈ। ਇਹ ਬੈਜ਼ ਸ਼੍ਰੀਮਤ ਨਾਲ ਹੀ ਤਾਂ ਬਣੇ ਹਨ। ਬਹੁਤ ਥੋੜੇ ਬੱਚੇ ਹਨ ਜੋ ਬੈਜ਼ ਤੇ ਸਰਵਿਸ ਕਰਦੇ ਹਨ। ਬਾਬਾ ਮੁਰਲੀਆਂ ਵਿੱਚ ਕਿੰਨਾ ਸਮਝਾਉਂਦੇ ਰਹਿੰਦੇ ਹਨ। ਹਰ ਇੱਕ ਬ੍ਰਾਹਮਣ ਦੇ ਕੋਲ ਇਹ ਬੈਜ਼ ਹੋਣਾ ਚਾਹੀਦਾ ਹੈ, ਕੋਈ ਵੀ ਮਿਲੇ ਉਨ੍ਹਾਂ ਨੂੰ ਇਸ ਤੇ ਸਮਝਾਉਣਾ ਹੈ, ਇਹ ਹੈ ਬਾਬਾ, ਇਨ੍ਹਾਂ ਨੂੰ ਯਾਦ ਕਰਨਾ ਹੈ। ਅਸੀਂ ਸਾਕਾਰ ਦੀ ਮਹਿਮਾ ਨਹੀਂ ਕਰਦੇ। ਸਭ ਦਾ ਸਦਗਤੀ ਦਾਤਾ ਇੱਕ ਹੀ ਨਿਰਾਕਾਰ ਬਾਪ ਹੈ, ਉਸ ਨੂੰ ਯਾਦ ਕਰਨਾ ਹੈ। ਯਾਦ ਦੇ ਬਲ ਨਾਲ ਹੀ ਤੁਹਾਡੇ ਪਾਪ ਕੱਟ ਜਾਣਗੇ। ਫਿਰ ਅੰਤ ਮਤਿ ਸੋ ਗਤੀ ਹੋ ਜਾਏਗੀ। ਦੁਖਧਾਮ ਤੋਂ ਛੁਟ ਜਾਵੋਗੇ। ਫਿਰ ਤੁਸੀਂ ਵਿਸ਼ਨੂੰਪੁਰੀ ਵਿੱਚ ਆ ਜਾਓਗੇ। ਕਿੰਨੀ ਵੱਡੀ ਖੁਸ਼ਖਬਰੀ ਹੈ। ਲਿਟਰੇਚਰ ਵੀ ਦੇ ਸਕਦੇ ਹੋ। ਬੋਲੋ, ਤੁਸੀਂ ਗਰੀਬ ਹੋ ਤਾਂ ਫਰੀ ਦੇ ਸਕਦੇ ਹਾਂ। ਸ਼ਾਹੂਕਾਰਾਂ ਨੂੰ ਤਾਂ ਪੈਸਾ ਦੇਣਾ ਚਾਹੀਦਾ ਹੈ ਕਿਓਂਕਿ ਇਹ ਤਾਂ ਬਹੁਤ ਛਪਾਉਣੇ ਹੁੰਦੇ ਹਨ। ਇਹ ਚੀਜ਼ ਇਵੇਂ ਹੈ ਜਿਸ ਨਾਲ ਤੁਸੀਂ ਫਕੀਰ ਤੋਂ ਵਿਸ਼ਵ ਦਾ ਮਾਲਿਕ ਬਣ ਜਾਵੋਗੇ। ਸਮਝਾਉਣੀ ਤਾਂ ਮਿਲਦੀ ਰਹਿੰਦੀ ਹੈ। ਕਿਸੇ ਵੀ ਧਰਮ ਵਾਲਾ ਹੋਵੇ, ਬੋਲੋ, ਅਸਲ ਵਿੱਚ ਤੁਸੀਂ ਆਤਮਾ ਹੋ, ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਹੁਣ ਵਿਨਾਸ਼ ਸਾਹਮਣੇ ਖੜਾ ਹੈ, ਇਹ ਦੁਨੀਆਂ ਬਦਲਣ ਵਾਲੀ ਹੈ। ਸ਼ਿਵਬਾਬਾ ਨੂੰ ਯਾਦ ਕਰੋਂਗੇ ਤਾਂ ਵਿਸ਼ਨੂੰਪੁਰੀ ਵਿੱਚ ਆ ਜਾਵੋਗੇ। ਬੋਲੋ, ਇਹ ਤੁਹਾਨੂੰ ਕਰੋੜਾਂ ਪਦਮਾਂ ਦੀ ਚੀਜ਼ਾਂ ਦਿੰਦੇ ਹਾਂ। ਬਾਬਾ ਨੇ ਕਿੰਨਾ ਸਮਝਾਇਆ ਹੈ - ਬੈਜ ਤੇ ਸਰਵਿਸ ਕਰਨੀ ਹੈ ਪਰ ਬੈਜ ਲਗਾਉਂਦੇ ਨਹੀਂ। ਲੱਜਾ ਆਉਂਦੀ ਹੈ। ਬ੍ਰਹਮਣੀਆਂ ਜੋ ਪਾਰਟੀ ਲੈਕੇ ਆਉਂਦੀਆਂ ਹਨ ਜਾਂ ਕਿਸੇ ਆਫਿਸ ਆਦਿ ਵਿੱਚ ਇਕੱਲੀ ਜਾਂਦੀ ਹੈ, ਤਾਂ ਇਹ ਬੈਜ ਜਰੂਰ ਲੱਗਾ ਰਹਿਣਾ ਚਾਹੀਦਾ ਹੈ, ਜਿਸ ਨੂੰ ਤੁਸੀਂ ਇਸ ਤੇ ਸਮਝਾਉਗੇ ਉਹ ਬਹੁਤ ਖੁਸ਼ ਹੋਣਗੇ। ਬੋਲੋ, ਅਸੀਂ ਇੱਕ ਬਾਪ ਨੂੰ ਹੀ ਮੰਨਦੇ ਹਾਂ, ਉਹ ਹੀ ਸਭ ਨੂੰ ਸੁਖ - ਸ਼ਾਂਤੀ ਦੇਣੇ ਵਾਲੇ ਹਨ, ਉਨ੍ਹਾਂ ਨੂੰ ਯਾਦ ਕਰੋ। ਪਤਿਤ ਆਤਮਾ ਤਾਂ ਜਾ ਨਾ ਸਕੇ। ਹੁਣ ਇਹ ਪੁਰਾਣੀ ਦੁਨੀਆਂ ਬਦਲ ਰਹੀ ਹੈ। ਇਵੇਂ - ਇਵੇਂ ਰਸਤੇ ਵਿੱਚ ਸਰਵਿਸ ਕਰਦੇ ਆਉਣਾ ਚਾਹੀਦਾ ਹੈ। ਤੁਹਾਡਾ ਨਾਮ ਬਹੁਤ ਹੋਵੇਗਾ, ਬਾਬਾ ਸਮਝਾਉਂਦੇ ਹਨ ਸ਼ਾਇਦ ਲੱਜਾ ਆਉਂਦੀ ਹੈ ਜੋ ਬੈਜ ਪਹਿਨ ਸਰਵਿਸ ਨਹੀਂ ਕਰਦੇ। ਇੱਕ ਤਾਂ ਬੈਜ, ਸੀੜੀ ਦਾ ਚਿੱਤਰ ਅਥਵਾ ਤ੍ਰਿਮੂਰਤੀ, ਗੋਲਾ ਅਤੇ ਝਾੜ ਦਾ ਚਿੱਤਰ ਨਾਲ ਹੋਵੇ, ਆਪਸ ਵਿੱਚ ਬੈਠ ਇੱਕ - ਦੋ ਨੂੰ ਸਮਝਾਓ ਤਾਂ ਸਭ ਇਕੱਠੇ ਹੋ ਜਾਣਗੇ। ਪੁੱਛਣਗੇ ਇਹ ਕੀ ਹੈ? ਬੋਲੋ, ਸ਼ਿਵਬਾਬਾ ਇਨ੍ਹਾਂ ਦੇ ਦੁਆਰਾ ਇਹ ਨਵੀਂ ਦੁਨੀਆਂ ਸਥਾਪਨਾ ਕਰ ਰਹੇ ਹਨ। ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ, ਪਵਿੱਤਰ ਬਣੋ। ਅਪਵਿੱਤਰ ਤਾਂ ਵਾਪਸ ਜਾ ਨਹੀਂ ਸਕਣਗੇ। ਇਵੇਂ ਮਿੱਠੀਆਂ - ਮਿੱਠੀਆਂ ਗੱਲਾਂ ਸੁਣਾਉਣੀਆਂ ਚਾਹੀਦੀਆ ਹਨ। ਤਾਂ ਖੁਸ਼ੀ ਨਾਲ ਸਭ ਸੁਣਨਗੇ। ਪਰ ਕਿਸੇ ਦੀ ਬੁੱਧੀ ਵਿੱਚ ਬੈਠਦਾ ਨਹੀਂ ਹੈ। ਸੈਂਟਰ ਤੇ ਕਲਾਸ ਵਿੱਚ ਜਾਂਦੇ ਹੋ ਤਾਂ ਵੀ ਬੈਜ ਲਗਾ ਰਹੇ। ਮਿਲਟਰੀ ਵਾਲਿਆਂ ਦੇ ਇੱਥੇ ਬਿੱਲਾ ਲੱਗਾ ਰਹਿੰਦਾ ਹੈ। ਉਨ੍ਹਾਂ ਨੂੰ ਕਦੀ ਲੱਜਾ ਆਉਂਦੀ ਹੈ ਕੀ? ਤੁਸੀਂ ਵੀ ਰੂਹਾਨੀ ਮਿਲਟਰੀ ਹੋ ਨਾ। ਬਾਪ ਡਾਇਰੈਕਸ਼ਨ ਦਿੰਦੇ ਹਨ ਫਿਰ ਅਮਲ ਵਿੱਚ ਕਿਓਂ ਨਹੀਂ ਲਿਆਉਂਦੇ। ਬੈਜ ਲੱਗਾ ਰਹੇ ਤਾਂ ਸ਼ਿਵਬਾਬਾ ਦੀ ਯਾਦ ਵੀ ਰਹੇਗੀ - ਅਸੀਂ ਸ਼ਿਵਬਾਬਾ ਦੇ ਬੱਚੇ ਹਾਂ। ਦਿਨ - ਪ੍ਰਤੀਦਿਨ ਸੈਂਟਰ ਵੀ ਖੁਲਦੇ ਜਾਣਗੇ। ਕੋਈ ਨਾ ਕੋਈ ਨਿਕਲ ਆਉਣਗੇ। ਕਹਿਣਗੇ ਫਲਾਣੇ ਸ਼ਹਿਰ ਵਿੱਚ ਤੁਹਾਡੀ ਬ੍ਰਾਂਚ ਨਹੀਂ ਹੈ। ਬੋਲੋ, ਕੋਈ ਪ੍ਰਬੰਧ ਕਰੋ ਮਕਾਨ ਆਦਿ ਦਾ, ਨਿਮੰਤਰਣ ਦੇਣ ਤਾਂ ਅਸੀਂ ਆਕੇ ਸਰਵਿਸ ਕਰ ਸਕਦੇ ਹਾਂ। ਹਿੱਮਤੇ ਬੱਚੇ ਮੱਦਦੇ ਬਾਪ, ਬਾਪ ਤਾਂ ਬੱਚਿਆਂ ਨੂੰ ਹੀ ਕਹਿਣਗੇ ਸੈਂਟਰ ਖੋਲੋ, ਸਰਵਿਸ ਕਰੋ। ਇਹ ਸਭ ਸ਼ਿਵਬਾਬਾ ਦੀ ਦੁਕਾਨ ਹੈ ਨਾ ਬੱਚਿਆਂ ਦੁਆਰਾ ਚਲਾ ਰਹੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਦੀ ਆਪਸ ਵਿੱਚ ਰੁੱਸ ਕੇ ਸਰਵਿਸ ਵਿੱਚ ਧੋਖਾ ਨਹੀਂ ਦੇਣਾ ਹੈ। ਵਿਘਨ ਰੂਪ ਨਹੀਂ ਬਣਨਾ ਹੈ। ਆਪਣੀ ਕਮਜ਼ੋਰੀ ਨਹੀਂ ਵਿਖਾਉਣੀ ਹੈ। ਬਾਪ ਦਾ ਪੂਰਾ - ਪੂਰਾ ਮਦਦਗਾਰ ਬਣਨਾ ਹੈ।

2. ਕਦੀ ਕਿਸੇ ਨਾਲ ਝਗੜਾ ਆਦਿ ਹੋਇਆ, ਪਾਸ ਹੋਇਆ, ਉਨ੍ਹਾਂ ਦਾ ਚਿੰਤਨ ਨਹੀਂ ਕਰਨਾ ਹੈ। ਕਿਸੇ ਨੇ ਘੱਟ ਜਾਸਤੀ ਬੋਲਿਆ, ਤੁਸੀਂ ਉਨ੍ਹਾਂ ਨੂੰ ਭੁੱਲ ਜਾਓ। ਕਲਪ ਪਹਿਲੇ ਵੀ ਇਵੇਂ ਬੋਲਿਆ ਸੀ। ਉਹ ਗੱਲ ਫਿਰ ਕਦੀ ਬੋਲੋ ਵੀ ਨਹੀਂ।

ਵਰਦਾਨ:-
ਸ਼ਾਂਤੀ ਦੇ ਦੂਤ ਬਣ ਸਰਵ ਨੂੰ ਸ਼ਾਂਤੀ ਦਾ ਸੁਨੇਹਾ ਦੇਣ ਵਾਲੇ ਮਾਸਟਰ ਸ਼ਾਂਤੀ , ਸ਼ਕਤੀ ਦਾਤਾ ਭਵ।

ਤੁਸੀ ਬੱਚੇ ਸ਼ਾਂਤੀ ਦੇ ਮੈਸੇਂਜਰ ਸ਼ਾਂਤੀ ਦੇ ਦੂਤ ਹੋ। ਕਿੱਥੇ ਵੀ ਰਹਿੰਦੇ ਸਦਾ ਆਪਣੇ ਨੂੰ ਸ਼ਾਂਤੀ ਦਾ ਦੂਤ ਸਮਝਕੇ ਚੱਲੋ। ਸ਼ਾਂਤੀ ਦੇ ਦੂਤ ਹਾਂ, ਸ਼ਾਂਤੀ ਦਾ ਸੁਨੇਹਾ ਦੇਣ ਵਾਲੇ ਹਾਂ ਇਸ ਨਾਲ ਖੁਦ ਵੀ ਸ਼ਾਂਤ ਸਵਰੂਪ ਸ਼ਕਤੀਸ਼ਾਲੀ ਰਹੋਗੇ ਅਤੇ ਦੂਜਿਆਂ ਨੂੰ ਵੀ ਸ਼ਾਂਤੀ ਦਿੰਦੇ ਰਹੋਗੇ। ਉਹ ਅਸ਼ਾਂਤੀ ਦੇਣ ਤੁਸੀ ਸ਼ਾਂਤੀ ਦਵੋ। ਉਹ ਅੱਗ ਲਗਾਉਣ ਤੁਸੀ ਪਾਣੀ ਪਾਵੋ। ਇਹ ਹੀ ਤੁਸੀ ਸ਼ਾਂਤੀ ਦੇ ਮੈਸੈਂਜਰ, ਮਾਸਟਰ ਸ਼ਾਂਤੀ, ਸ਼ਕਤੀ ਦਾਤਾ ਬੱਚਿਆਂ ਦਾ ਕ੍ਰਤਵਿਆ ਹੈ।

ਸਲੋਗਨ:-
ਜਿਵੇਂ ਆਵਾਜ ਵਿੱਚ ਆਉਣਾ ਸਹਿਜ ਲਗਦਾ ਹੈ ਉਵੇਂ ਆਵਾਜ ਤੋਂ ਪਰੇ ਜਾਣਾ ਵੀ ਸਹਿਜ ਹੋਵੇ।

ਅਵਿਅਕਤ ਇਸ਼ਾਰੇ - ਹੁਣ ਲਗਨ ਦੀ ਅਗਨੀ ਨੂੰ ਪ੍ਰਜਵਲਿਤ ਕਰ ਯੋਗ ਨੂੰ ਜਵਾਲਾ ਰੂਪ ਬਣਾਓ ।

ਯੋਗ ਵਿਚ ਸਦਾ ਲਾਈਟ ਹਾਊਸ ਦੀ ਸਥਿਤੀ ਦਾ ਅਨੁਭਵ ਕਰੋ। ਗਿਆਨ ਹੈ ਲਾਈਟ ਅਤੇ ਯੋਗ ਹੈ ਮਾਈਟ। ਗਿਆਨ ਅਤੇ ਯੋਗ - ਦੋਵੇਂ ਸ਼ਕਤੀਆਂ ਲਾਈਟ ਅਤੇ ਮਾਈਟ ਸੰਪੰਨ ਹੋਣ - ਇਸ ਨੂੰ ਕਹਿੰਦੇ ਹਨ ਮਾਸਟਰ ਸਰਵਸ਼ਕਤੀਮਾਨ। ਅਜਿਹੀਆਂ ਸ਼ਕਤੀਸ਼ਾਲੀ ਆਤਮਾਵਾਂ ਕਿਸੇ ਵੀ ਪ੍ਰਸਥਿਤੀ ਨੂੰ ਸੈਕਿੰਡ ਵਿਚ ਪਾਰ ਕਰ ਲੈਂਦੀਆਂ ਹਨ।