11.10.26     Avyakt Bapdada     Punjabi Murli     18.01.2012    Om Shanti     Madhuban


ਸੇਵਾਵਾਂ ਦੇ ਨਾਲ - ਨਾਲ ਇਕ - ਦੂਜੇ ਦੇ ਸਹਿਯੋਗੀ ਬਣ ਵਾਯੂਮੰਡਲ ਵਿਚ ਤੀਵ੍ਰ ਪੁਰਸ਼ਾਰਥ ਦੀ ਲਹਿਰ
ਫੈਲਾਓ, ਮਨਜੀਤ ਬਣ ਆਤਮਾਵਾਂ ਦੀ ਮਨਸਾ ਸੇਵਾ ਕਰੋ।


ਅੱਜ ਵਿਸ਼ੇਸ਼ ਸਨੇਹ ਦਾ ਦਿਨ ਹੈ। ਚਾਰੋਂ ਪਾਸੇ ਦੇ ਬੱਚੇ ਸਨੇਹ ਸਵਰੂਪ ਨਾਲ ਮਿਲਣ ਮਨਾ ਰਹੇ ਹਨ। ਤੁਸੀ ਸਭ ਵੀ ਸਨੇਹ ਸਵਰੂਪ ਵਿਚ ਮਗਨ ਹੋ। ਅੱਜ ਅੰਮ੍ਰਿਤਵੇਲੇ ਤੋਂ ਚਾਰੋਂ ਪਾਸੇ ਦੇ ਬੱਚੇ ਅੰਮ੍ਰਿਤਵੇਲੇ ਤੋਂ ਵੀ ਪਹਿਲੇ ਸਨੇਹ ਰੂਪ ਨਾਲ ਦਿਲ ਦੇ ਸਨੇਹ ਦੇ ਮੋਤੀਆਂ ਦੀਆਂ ਮਾਲਾਵਾਂ ਲੈਕੇ ਪਹੁੰਚ ਗਏ ਸਨ। ਅਨੇਕ ਤਰ੍ਹਾਂ ਦੇ ਵੱਖ ਵੱਖ ਮਨ ਦੇ ਭਾਵਾਂ ਨੂੰ ਬਾਪ ਦੇ ਅੱਗੇ ਵਰਣਨ ਕਰ ਰਹੇ ਸਨ। ਤੁਸੀ ਜਾਣਦੇ ਹੋ ਕਿ ਬੱਚਿਆਂ ਦਾ ਸਨੇਹ ਕਿੰਨਾਂ ਪਿਆਰਾ ਹੈ। ਵੱਖ - ਵੱਖ ਭਾਸ਼ਾਵਾਂ, ਵੱਖ - ਵੱਖ ਭਾਵ ਨਾਲ ਬਾਪਦਾਦਾ ਦੇ ਅੱਗੇ ਆਪਣੇ ਦਿਲ ਦੀ ਗੱਲ ਬੋਲ ਵੀ ਰਹੇ ਸਨ ਅਤੇ ਨੈਣਾਂ ਤੋਂ, ਮੁੱਖ ਤੋਂ ਆਪਣੇ ਭਾਵ ਵੀ ਸਪਸ਼ਟ ਕਰ ਰਹੇ ਸਨ। ਬਾਪਦਾਦਾ ਚਾਰੋਂ।ਪਾਸੇ ਦੇ ਬੱਚਿਆਂ ਦੇ ਸਨੇਹ ਦੇ ਭਾਵ ਵੇਖ ਸਭ ਦੇ ਸਨੇਹ ਵਿਚ ਸਮਾ ਗਏ ਅਤੇ ਦਿਲ ਤੋਂ ਇਹ ਹੀ ਬੋਲ ਨਿਕਲੇ ਵਾਹ ਬੱਚੇ ਵਾਹ! ਆਏ ਬੱਚਿਆਂ ਦੇ ਮੋਹ ਤੋਂ ਵਾਹ ਬਾਬਾ ਵਾਹ! ਦੇ ਗੀਤ ਸੁਣਾਈ ਦੇ ਰਹੇ ਸਨ। ਬਾਪਦਾਦਾ ਹੈ ਬੱਚੇ ਨੂੰ ਵੇਖ ਬੱਚਿਆਂ ਦੇ ਲਵ ਵਿਚ ਲਵਲੀਨ ਸਨ ਅਤੇ ਬੱਚੇ ਬਾਪ ਦੇ ਲਵ ਵਿਚ ਲੀਨ ਸਨ।

ਅੱਜ ਦਾ ਦਿਨ ਬਾਪ ਬੱਚਿਆਂ ਨੂੰ ਬਾਲਕ ਸੋ ਮਾਲਿਕ ਬਣਾਉਣ ਦੀ ਦ੍ਰਿਸ਼ਟੀ ਨਾਲ ਵੇਖ ਰਹੇ ਸਨ। ਅੱਜ ਦਾ ਦਿਨ ਬੱਚਿਆਂ ਦੇ ਰਾਜਤਿਲਕ ਦਾ ਦਿਨ ਹੈ। ਅੱਜ ਦੇ ਦਿਨ ਬਾਪਦਾਦਾ ਖੁਦ ਫਰਿਸ਼ਤੇ ਰੂਪ ਵਿਚ ਰਹਿ ਕਿ ਬੱਚਿਆਂ ਨੂੰ ਵਿਸ਼ਵ ਸੇਵਾ ਅਰਥ ਨਿਮਿਤ ਬਣਾਇਆ। ਖੁਦ ਬੈਕਬੋਂਨ ਬਣੇ, ਬੱਚਿਆਂ ਨੂੰ ਵਿਸ਼ਵ ਦੀ ਸਟੇਜ ਤੇ ਪ੍ਰਤੱਖ ਕੀਤਾ ਅਤੇ ਬਾਪਦਾਦਾ ਹੁਣ ਬੱਚਿਆਂ ਦੀ ਸੇਵਾ ਨੂੰ ਵੇਖ, ਜੋ ਜਿੰਮੇਵਾਰੀ ਦਿੱਤੀ ਉਸ ਦੀ ਰਿਜਲਟ ਨੂੰ ਵੇਖ ਬੱਚਿਆਂ ਤੇ ਬਹੁਤ - ਬਹੁਤ ਖੁਸ਼ ਹਨ ਅਤੇ ਦਿਲ ਤੋਂ ਮੁਬਾਰਕ ਦੇ ਰਹੇ ਹਨ। ਮੁਬਾਰਕ ਹੋਵੇ, ਮੁਬਾਰਕ ਹੋਵੇ।

ਬਾਪਦਾਦਾ ਨੇ ਵੇਖਿਆ ਹੁਣ ਵੀ ਬਾਪ ਦ੍ਵਾਰਾ ਦਿੱਤੇ ਹੋਏ ਵਿਸ਼ਵ ਸੇਵਾਦਾਰੀ ਦੇ ਵਰਦਾਨ ਪ੍ਰਮਾਣ ਹਰ ਬੱਚੇ ਨੇ ਅਤੀ ਸਨੇਹ ਅਤੇ ਦਿਲ ਨਾਲ ਸੇਵ ਕੀਤੀ ਹੈ ਅਤੇ ਕਰ ਵੀ ਰਹੇ ਹਨ। ਰਿਜਲਟ ਵੀ ਬਾਪਦਾਦਾ ਨੇ ਵੇਖੀ, ਹਰ 8ਕਿ ਬੱਚੇ ਦੇ ਦਿਲ ਵਿਚ ਲਗਨ ਹੈ ਮੇਰਾ ਬਾਬਾ ਅਤੇ ਬਾਪ ਦੇ ਦਿਲ ਵਿਚ ਸਨੇਹ ਹੈ ਵਸ਼ ਮੇਰੇ ਬੱਚੇ। ਵਰਤਮਾਨ ਸਮੇਂ ਮਿਜੋਰਟੀ ਛੋਟੇ ਵੱਡੇ ਸੈਂਟਰਜ ਨਿਵਾਸੀ ਬੱਚਿਆਂ ਵਿਚ ਉਮੰਗ ਹੈ ਕਿ ਹੁਣ ਜਲਦੀ ਤੋਂ ਜਲਦੀ ਚਾਰੋਂ ਪਾਸੇ ਬਾਪ ਨੂੰ ਪ੍ਰਤੱਖ ਕਰਨਾ ਹੁਣੇ। ਇਹ ਉਮੰਗ, ਇਹ ਉਤਸਾਹ ਬਾਪਦਾਦਾ ਨੇ ਚਕ੍ਰ ਲਗਾਕੇ ਵੇਖਿਆ, ਛਿੱਟੇ ਵੱਡੇ ਸੇਵਾ ਕੇਂਦਰ ਦੇ ਬੱਚਿਆਂ ਨੂੰ ਸੇਵਾ ਦਾ ਉਮੰਗ ਬਹੁਤ - ਬਹੁਤ - ਬਹੁਤ ਚੰਗਾ ਹੈ ਅਤੇ ਅੱਗੇ ਵੀ ਚੰਗਾ ਰਹੇਗਾ। ਤਾਂ ਬਾਪਦਾਦਾ ਅੱਜ ਸਨੇਹ ਦੇਂਦੀਂ ਚਾਰੋਂ ਪਾਸੇ ਦੇ ਭਾਵੇਂ ਦੇਸ਼, ਭਾਵੇਂ। ਵਿਦੇਸ਼ ਸਾਰੇ ਬੱਚਿਆਂ ਨੂੰ ਆਪਣੇ ਦ੍ਰਿਸ਼ਟੀ ਤੋਂ, ਦਿਲ ਨਾਲ ਸਨੇਹ ਅਤੇ ਸੇਵਾ ਦਾ ਰਿਟਰਨ ਦਿਲ ਦਾ ਸਨੇਹ ਯਾਦ ਪਿਆਰ ਪਦਮਗੁਣਾਂ ਦੇ ਰਹੇ ਹਨ।

ਹੁਣ ਸਮੇਂ ਅਨੁਸਾਰ ਜੋ ਉਮੰਗ ਹੈ ਕਿ ਬਾਪ ਨੂੰ ਪ੍ਰਤੱਖ ਕਰਨਾ ਹੈ, ਉਹ ਹੌਲੀ - ਹੌਲੀ ਆਤਮਾਵਾਂ ਦੇਂਦਿਲ ਵਿਚ ਵੀ ਆਉਣ ਲੱਗਾ ਹੈ। ਸਮਝਦੇ ਹਨ ਕਿ ਬ੍ਰਹਮਾਕੁਮਾਰੀਆਂ ਨੇ ਕੁਝ ਪਾਇਆ ਹੈ, ਪਰਿਵਰਤਨ ਹੋ ਰਿਹਾ ਹੈ। ਪਹਿਲੇ ਜੋ ਸਮਝਦੇ ਸਨ ਪਤਾ ਨਹੀਂ ਕੀ ਕਰਦੇ ਹਨ, ਹੁਣ ਇਥੇ ਤਾਂ ਆਏ ਹਨ ਕਿ ਚੰਗਾ ਕੰਮ ਕਰ ਰਹੇ ਹਨ। ਜੋ ਅਸੀਂ ਨਹੀਂ ਕਰ ਸਕਦੇ ਉਹ ਇਨ੍ਹਾਂ ਨੇ ਆਪਣੇ ਸੰਗਠਨ ਵਿਚ ਸਫਲਤਾ ਪਾਈ ਹੈ ਇਸਲਈ ਅੱਜ ਬਾਪਦਾਦਾ ਸਾਮ੍ਹਣੇ ਬੈਠੇ ਹੋਏ ਬੱਚਿਆਂ ਨੂੰ ਜਾਂ ਚਾਰੋਂ ਪਾਸੇ ਜੋ ਵੀ ਬੱਚੇ ਸੁਣ ਰਹੇ ਹਨ, ਵੇਖ ਰਹੇ ਹਨ, ਸਾਰੇ ਬੱਚਿਆਂ ਨੂੰ ਦਿਲ ਦਾ ਸਨੇਹ, ਦਿਲ ਦਾ ਪਿਆਰ ਵਿਸ਼ੇਸ਼ ਦੇ ਰਹੇ ਹਨ। ਹੁਣ ਅੱਗੇ ਕੀ ਕਰਨਾ ਹੈ? ਸਰਵ ਦੀ ਮੁਬਾਰਕਬਾਦ ਬਾਪਦਾਦਾ ਨੇ ਦੇ ਦਿੱਤੀ, ਹੁਣ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਹੁਣ ਹਰ ਇੱਕ ਬੱਚੇ ਨੂੰ ਇਹ ਉਮੰਗ - ਉਤਸਾਹ, ਦ੍ਰਿੜ ਨਿਸ਼ਚੇ, ਤੀਵ੍ਰ ਪੁਰਸ਼ਾਰਥ ਕਰਨ ਕਿ ਹੁਣ ਬਾਪ ਸਮਾਨ ਫਰਿਸ਼ਤਾ ਬਣਨਾ ਹੀ ਹੈ ਕਿਓਂਕਿ ਹੁਣ ਸਭ ਨੂੰ ਬਾਪ ਦੇ ਨਾਲ ਰਿਟਰਨ ਕਰਨੀ ਕਰਨੀ ਹੈ। ਸਮਾਨ ਫਰਿਸ਼ਤਾ ਬਣਨਾ ਹੀ ਹੈ ਕਿਓਂਕਿ ਸਭ ਦਾ ਵਾਇਦਾ ਹੈ ਨਾਲ ਚਲਣਗੇ, ਨਾਲ ਰਾਜ ਕਰਨਗੇ। ਤਾਂ ਬ੍ਰਹਮ ਬਾਪ ਵੀ ਫਰਿਸ਼ਤਾ ਬਣ ਗਿਆ, ਤਾਂ ਕਿਵੇਂ ਚਲੋਂਗੇ? ਬ੍ਰਹਮਾ ਬਾਪ ਨੇ ਜੀਵਨ ਵਿਚ ਹੀ ਫਰਿਸ਼ਤਾਪਨ ਦਾ ਰੂਪ ਵਿਖਾਇਆ। ਕਿੰਨੀ ਜਿੰਮੇਵਾਰੀ ਰਹੀ! ਸਭ ਨੂੰ ਯੋਗੀ ਬਣਨਾ ਹੀ ਹੈ ਲੇਕਿਨ ਇੰਨੀ ਜਿੰਮੇਵਾਰੀ ਹੁੰਦੇ ਵੀ ਤੁਸੀਂ ਸਭ ਨੇ ਵੇਖਿਆ ਨਿਆਰਾ ਅਤੇ ਪਿਆਰਾ ਰਿਹਾ। ਸਦਾ ਬੇਫ਼ਿਕਰ ਬਾਦਸ਼ਾਹ ਰਿਹਾ, ਫ਼ਿਕਰ ਨਹੀਂ, ਬੇਫ਼ਿਕਰ ਬਾਦਸ਼ਾਹ। ਇਵੇਂ ਹੀ ਤੁਸੀ ਬੱਚਿਆਂ ਨੂੰ ਵੀ ਹੁਣ ਬਾਪ ਸਮਾਨ ਬੇਫ਼ਿਕਰ ਬਾਦਸ਼ਾਹ ਫਰਿਸ਼ਤਾ ਬਣਨਾ ਹੀ ਹੈ। ਦ੍ਰਿੜ ਸੰਕਲਪ ਹਰ, ਬਣਨਾ ਹੀ ਹੈ! ਕੀ ਇਹ ਸੋਚਦੇ ਹੀ ਬਣ ਹੀ ਜਾਵਾਂਗੇ।

ਹੁਣ ਬਾਪਦਾਦਾ ਨੇ ਵੇਖਿਆ ਕਿ ਹੁਣ ਸਮੇਂ ਅਨੁਸਾਰ ਜਿਨਾਂ ਸੇਵਾ ਦਾ ਉਮੰਗ -ਉਤਸਾਹ ਪ੍ਰੈਕਟਿਕਲ ਵਿਚ ਹੈ ਇਤਨਾ ਹੀ ਹੁਣ ਤੀਵ੍ਰ ਪੁਰਸ਼ਾਰਥੀ ਬਣਨਾ ਅਤੇ ਬਨਾਉਣਾ, ਸੰਪੰਨ ਬਣਨਾ ਅਤੇ ਬਨਾਉਣਾ, ਇਸ ਪੁਆਇੰਟ ਦੇ ਉੱਪਰ ਵੀ ਹੁਣ ਖੁਦ ਵੀ ਉਮੰਗ - ਉਤਸਾਹ ਵਿਚ ਰਹਿਣਾ ਅਤੇ ਵਾਯੂਮੰਡਲ ਵਿਚ ਵੀ ਉਮੰਗ - ਉਤਸਾਹ ਦਵਾਉਣਾ। ਇੱਕ ਦੂਜੇ ਦੇ ਸਹਿਯੋਗੀ ਬਣ ਹੁਣ ਵਾਯੂਮੰਡਲ ਵਿਚ ਤੀਵ੍ਰ ਪੁਰਸ਼ਾਰਥ ਦੀ ਲਹਿਰ ਫੈਲਾਓ। ਜਿਵੇਂ ਇੱਕ ਦੋ ਵਿਚ ਸੇਵਾ ਦਾ ਉ ਵਾਯੂਮੰਡਲ ਵਿੱਚ ਫੈਲਾਇਆ ਹੈ ਉਵੇਂ ਹੁਣ ਬਾਪਦਾਦਾ ਬੱਚਿਆਂ ਵਿਚ ਇਹ ਹੀ ਸ਼ੁਭ ਆਸ਼ਾ ਰੱਖਦੇ ਹਨ ਕਿ ਇਹ ਲਹਿਰ ਵਾਯੂਮੰਡਲ ਵਿੱਚ ਫੈਲੇ। ਬਾਪਦਾਦਾ ਖੁਸ਼ ਹੈ ਲੇਕਿਨ ਹੁਣ ਵੀ ਪੁਰਸ਼ਾਰਥ ਹੈ, ਤੀਵ੍ਰ ਪੁਰਸ਼ਾਰਥ ਕਰਨ ਹੈ। ਹੁਣ ਹਰ ਬੱਚੇ ਵਿਚ ਬਾਪਦਾਦਾ ਦੀ ਇਹ ਹੀ ਆਸ਼ਾ ਹੈ ਕਿ ਹਰ ਬੱਚਾ ਬਾਪ ਦੇ ਆਸ਼ਾਵਾਂ ਦਾਂਦਿਤਰਾ ਹੋਵੇ। ਅਜਿਹੇ ਸਿਤਾਰੇ ਹੋ? ਜੋ ਸਮਝਦੇ ਹਨ ਅਸੀਂ ਬਾਪ ਦੀਆਂ ਆਸ਼ਾਵਾਂ ਦੇ ਸਿਤਾਰੇ ਬਣ ਇਹ ਉਮੰਗ - ਉਤਸਾਹ ਵਾਯੂਮੰਡਲ ਵਿੱਚ ਫੈਲਾਵਾਂਗੇ ਉਹ ਹੱਥ ਉਠਾਓ। ਅੱਛਾ। ਹੱਥ ਤੇ ਬਹੁਤ ਵਧੀਆ ਉਠਾਉਂਦੇ ਹਨ। ਬਾਪਦਾਦਾ ਹੱਥਾਂ ਨੂੰ ਵੇਖ ਖੁਸ਼ ਹੋ ਜਾਂਦੇ ਹਨ। ਮਿਜੋਰਟੀ ਨੇ ਹੱਥ ਉਠਾਇਆ ਹੈ, ਪਿੱਛੇ ਵਾਲਿਆਂ ਦਾ ਵਿਖਾਈ ਨਹੀਂ ਦਿੰਦਾ। ਲੇਕਿਨ ਅੱਗੇ ਵਾਲਿਆਂ ਦਾ ਵਿਖਾਈ ਦਿੱਤਾ। ਹੁਣ ਪਿੱਛੇ ਵਾਲੇ ਵੀ ਉਠਾ ਰਹੇ ਹਨ, ਮੁਬਾਰਕ ਹੋਵੇ, ਮੁਬਾਰਕ ਹੋਵੇ। ਅੱਛਾ।

ਬਾਪਦਾਦਾ ਨੇ ਵੇਖਿਆ ਕਿ ਵਿਸ਼ੇਸ਼ ਮਨ ਵਿਚ ਕਿਸੇ ਵੀ ਗੱਲ ਦਾ ਉਮੰਗ - ਉਤਸਾਹ ਆਉਂਦਾ ਹੈ ਤਾਂ ਉਹ ਕੰਮ ਸਾਕਾਰ ਰੂਪ ਵਿਚ ਚੰਗਾ ਹੋ ਜਾਂਦਾ ਹੈ ਇਸਲਈ ਬਾਪਦਾਦਾ ਇਸ ਵਾਰੀ ਸਨੇਹ ਦੇ ਦਿਨ ਵਿਚ ਇਹ ਹੋਮਵਰਕ ਦੇ ਰਿਹਾ ਹੈ ਕਿ ਹੈ ਇੱਕ ਬੱਚਾ ਮਨ ਦੇ ਕਾਰਣ ਜੋ ਸੰਕਲਪ ਅਤੇ ਸਮੇਂ ਵਿਅਰਥ ਜਾਂਦਾ ਹੈ, ਜੇਕਰ ਕਦੇ ਵੀ ਕੋਈ ਵਿਅਰਥ ਸੰਕਲਪ ਆ ਜਾਂਦਾ ਹੈ ਤਾਂ ਸਭ ਨੂੰ ਅਨੁਭਵ ਹੋਵੇਗਾ ਕਿ ਉਸ ਵਿੱਚ ਟਾਇਮ ਕਿੰਨਾਂ ਵੇਸਟ ਜਾਂਦਾ ਹੈ। ਐਨਰਜੀ ਕਿੰਨੀ ਵੇਸਟ ਜਾਂਦੀ ਹੈ। ਤਾਂ ਬਾਪਦਾਦਾ ਇਹ ਹੋਮਵਰਕ ਦੇਣਾ ਚਾਹੁੰਦਾ ਹੈ ਕਿ ਇਹ ਦੀ ਮਹੀਨੇ ਹਰ ਇੱਕ ਬੱਚਾ ਮਨ ਦੇ ਵਿਅਰਥ ਸੰਕਲਪ ਅਤੇ ਵਿਅਰਥ ਸਮੇਂ ਦੀ ਬਚਤ ਦੀ ਆਪਣੇ ਪ੍ਰਤੀ ਵਿਧੀ ਬਣਾਵੇ। ਇਨ੍ਹਾਂ ਦੋ ਮਹੀਨਿਆਂ ਵਿਚ ਹੈ ਕੋਈ ਆਪਣਾ ਚਾਰਟ ਰੱਖੇ ਕਿ ਵਿਅਰਥ ਸਮੇਂ, ਵਿਅਰਥ ਸੰਕਲਪ ਦੇ ਉੱਪਰ ਕਿੰਨਾਂ ਕੰਟ੍ਰੋਲ ਕੀਤਾ? ਕਿਉਂਕਿ ਹੁਣ ਸਮੇਂ ਪ੍ਰਮਾਣ ਤੁਹਾਨੂੰ ਸਭ ਨੂੰ ਮਨਸਾ ਸ਼ਕਤੀ ਦ੍ਵਾਰਾ ਆਤਮਾਵਾਂ ਦੀ ਮਨਸਾ ਸੇਵਾ ਕਰਨ ਦਾ ਸਮੇਂ ਹੀ ਇਹ। ਇਸ ਦੇ ਲਈ ਸਦਾ ਮਨ ਦੇ ਉਪਰ ਅਟੈਂਸ਼ਨ ਰੱਖਣਾ ਜਰੂਰੀ ਹੈ। ਕਿਹਾ ਹੋਇਆ ਵੀ ਹੈ ਮਨਜਿੱਤ ਜਗਤਜਿੱਤ। ਤਾਂ ਮਨਮਨਾਭਵ ਦੇ ਵਾਯੂਮੰਡਲ ਵਿੱਚ ਮਨ ਦੇ ਵਿਅਰਥ ਨੂੰ ਸਮਾਪਤ ਕਰਨ ਹੈ। ਕਰ ਸਕਦੇ ਹੋ? ਕਰੋਂਗੇ? ਉਹ ਹੱਥ ਉਠਾਓ। ਬਾਪਦਾਦਾ ਇਨਾਮ ਦੇਵੇਗਾ। ਆਪਣੀ ਰਿਜਲਟ ਤੁਸੀ ਵੇਖਣਾ। ਮਨ ਖੁਸ਼ੀ ਤਾਂ ਮਨ ਦੀ ਖੁਸ਼ੀ ਵੰਡੋਗੇ। ਇਹ ਪੁਰਸ਼ਾਰਥ ਵਿਚ ਨੰਬਰ ਸਾਰੇ ਅੱਗੇ ਤੋਂ ਅੱਗੇ ਲੈਣ ਦਾ ਅਟੈਂਸ਼ਨ ਰੱਖੋ। ਸੰਕਲਪ, ਸਮੇਂ ਦੋਵਾਂ ਤੋਂ ਵਿਆਰਥ ਸਮਾਪਤ ਅਤੇ ਸਮਰਥ ਸੰਕਲਪ, ਸਮਰਥ ਸਮੇਂ ਆਉਣ ਵਾਲੇ ਸਮੇਂ ਵਿੱਚ ਵਾਯੂਮੰਡਲ ਵਿਚ ਫੈਲੇਗਾ।

ਬਾਪਦਾਦਾ ਇੱਕ ਗੱਲ ਤੇ ਬੱਚਿਆਂ ਨੂੰ ਵੇਖ ਖੁਸ਼ ਹਨ। ਕਿਹੜੀ ਗੱਲ ਤੇ? ਕੀ ਹਰ ਬੱਚੇ ਨੇ ਸੇਵਾ ਤਾਂ ਕੀਤੀ ਹੈ ਲੇਕਿਨ ਨਾਲ ਹੀ ਜੋ ਬਾਪਦਾਦਾ ਦਾ ਇਸ਼ਾਰਾ ਹੈ ਕਿ ਡਬਲ ਰਾਜਾ ਬਣੋ। ਜਾਣਦੇ ਹੋ ਨਾ! ਇੱਕ ਸਵਰਾਜ ਅਧਿਕਾਰੀ ਅਤੇ ਦੂਸਰਾ ਭਵਿਖ ਰਾਜ ਅਧਿਕਾਰੀ। ਸਵਰਾਜ ਅਧਿਕਾਰੀ ਅਤੇ ਬਾਪ ਦ ਨਸ਼ਾ ਹੈ ਕਿ ਅਜਿਹਾ ਹੋਰ ਕੋਈ ਬਾਪ ਨਹੀਂ ਜਿਸ ਦਾ ਹਰ ਬੱਚਾ ਸਵਰਾਜ ਅਧਿਕਾਰੀ ਹੀ ਏ। ਤੁਸੀ ਸਭ ਸਵਰਾਜ ਅਧਿਕਾਰੀ ਹੋ ਨਾ! ਖੁਦ ਤੇ ਆਤਮਾ ਰਾਜ ਕਰਨ ਵਾਲੀ ਹੈ। ਕਰਮਿੰਦਰਿਆ ਦੇ ਵਸ਼ ਨਹੀ, ਰਾਜ ਅਧਿਕਾਰੀ। ਤਾਂ ਬਾਪ ਇਹੀ ਚਾਹੁੰਦੇ ਹਨ ਕਿ ਹਰ ਇੱਕ ਬੱਚਾ ਸਵਰਾਜ ਅਧਿਕਾਰੀ ਸਦਾ ਰਹੇ, ਕਦੀ ਕਦੀ ਨਹੀਂ। ਬਣ ਸਕਦੇ ਹੋ? ਇਹ ਦੋ ਮਹੀਨੇ ਜੋ ਦਿੱਤੇ ਹਨ, ਇਸਵਿੱਚ ਨੋਟ ਕਰਨਾ ਸਵਰਾਜ ਅਧਿਕਾਰੀ ਰਹੇ? ਜਾਂ ਕਰਮਿੰਦਰੀਆਂ ਦੇ ਵਸ਼ ਬਣ ਗਏ? ਹੁਣ ਕਰਮਾਤੀਤ ਬਣਨਾ ਹੈ, ਸਮੇਂ ਸਮੀਪ ਆ ਰਿਹਾ ਹੈ। ਤਾਂ ਕੀ ਕਰਨਾ ਹੈ?

ਚੱਲਦੇ -ਫਿਰਦੇ ਸਵਰਾਜ ਅਧਿਕਾਰੀ ਬਣਨ ਹੀ ਹੈ। ਇਹ ਸੰਸਕਾਰ ਤੁਸੀਂ ਬ੍ਰਾਹਮਣ ਬੱਚਿਆਂ ਦੇ ਹੀ ਹਨ। ਡਬਲ ਰਾਜ, ਸਵਰਾਜ ਅਤੇ ਫਿਰ ਭਵਿੱਖ ਵਿੱਚ ਵਿਸ਼ਵ ਰਾਜ। ਬਾਪਦਾਦਾ ਚੱਕਰ ਲਗਾਉਂਦੇ ਬੱਚਿਆਂ ਦਾ ਰਿਜ਼ਲਟ ਨੋਟ ਕਰਦੇ ਹਨ ਤਾਂ ਸਦਾ ਸਵਰਾਜ ਅਧਿਕਾਰੀ ਇਸਵਿੱਚ ਹੁਣ ਅਟੇੰਸ਼ਨ ਚਾਹੀਦੀ ਹੈ। ਤਾਂ ਦੋ ਕੰਮ ਬਾਪਦਾਦਾ ਨੇ ਦਿੱਤੇ ਇਕ ਇਹ ਦੋ ਮਾਸ ਸਵਰਾਜ ਅਧਿਕਾਰੀ ਕਿਥੋਂ ਤੱਕ ਰਹਿੰਦੇ? ਉਹ ਆਪਣੀ ਰਿਜ਼ਲਟ ਦੇਖਣੀ ਹੈ ਅਤੇ ਨਾਲ -ਨਾਲ ਮਨ ਦੀ ਕੌਂਟਰੋਲਿੰਗ ਪਾਵਰ, ਰੁਲਿਗ ਪਾਵਰ ਦਵਾਰਾ ਵਿਅਰਥ ਖ਼ਤਮ ਕਰਨਾ ਹੈ। ਇਸਵਿੱਚ ਜੋ ਨੰਬਰ ਲੈਣਗੇ ਉਸਨੂੰ ਬਾਪਦਾਦਾ ਇਨਾਮ ਦਵੇਗਾ। ਪਸੰਦ ਹੈ? ਕਰਨਾ ਹੈ ਨਾ! ਕਰੋਗੇ ਨਾ! ਕਾਂਧ ਹਿਲਾਓ। ਅੱਛਾ।

ਬਾਪਦਾਦਾ ਨੇ ਅੱਜ ਸਭ ਦਾ ਜੋ ਸਨੇਹ ਹੈ ਉਹ ਸਵੀਕਾਰ ਕੀਤਾ। ਅੰਮ੍ਰਿਤਵੇਲੇ ਤਾਂ ਵਤਨ ਵਿੱਚ ਵੀ ਬਹੁਤ ਬੱਚਿਆਂ ਦੀ ਰਿਮਝਿਮ ਸੀ। ਅਡਵਾਂਸ ਪਾਰਟੀ ਵੀ ਵਤਨ ਵਿੱਚ ਅੱਜ ਆਪਣੇ ਦਿਲ ਦੇ ਸਨੇਹ ਦੇਣ ਲਈ, ਲੈਣ ਲਈ ਆਏ ਸਨ। ਹੁਣ ਉਹ ਬਾਪ ਤੋਂ ਪੁੱਛਦੇ ਹਨ ਕਿ ਆਖਿਰ ਸਾਡਾ ਇਹ ਪਾਰ੍ਟ ਕਿਥੋਂ ਤੱਕ? ਕੀ ਜਵਾਬ ਦੇਵੇ ? ਪਹਿਲੀ ਲਾਇਨ ਵਾਲੇ ਦਸੋ ਕੀ ਜਵਾਬ ਦੇਵੇ ? ਕੀ ਕਿਹਾ? (ਦਾਦੀ ਜਾਨਕੀ ਨੇ ਕਿਹਾ ਅਸੀਂ ਰੇਡੀ ਹਾਂ) ਤੁਸੀਂ ਇਕਲੇ ਜਾਓਗੇ? ( ਸਭ ਜਾਣਗੇ) ਤੁਹਾਡਾ ਪਿਆਰ ਹੈ ਨਾ, ਇਵੇਂ ਛੱਡਕੇ ਰਾਜ ਕਿਵੇਂ ਕਰੋਂਗੇ (ਐਡਵਾਂਸ ਪਾਰਟੀ ਵਾਲੇ ਸਾਨੂੰ ਕਿਉਂ ਛੱਡਕੇ ਚਲੇ ਗਏ) ਉਹਨਾਂ ਦਾ ਪਾਰ੍ਟ ਸੀ ਨਾ। ਉਹਨਾਂ ਨੂੰ ਜਾਣਾ ਹੀ ਸੀ। ਹੁਣ ਤੁਸੀਂ ਇਹ ਕੋਸ਼ਿਸ਼ ਕਰੋ ਕਿ ਜਲਦੀ ਜਲਦੀ ਸੰਗਠਨ ਤਿਆਰ ਕਰੋ। ਜੋ ਦੋ ਮਹੀਨੇ ਕੰਮ ਦਿੱਤਾ ਹੈ ਨਾ, ਜੇਕਰ ਇਹ ਸਾਰਾ ਕੰਮ ਤੁਸੀਂ ਸਭ ਨੂੰ ਕਰਾ ਦਵੋਗੀ, ਰਿਜ਼ਲਟ ਨਿਕਲੇਗੀ ਤਾਂ ਜਲਦੀ ਹੋ ਜਾਏਗਾ। (ਬਾਬਾ ਨੇ ਸਨੇਹ ਵਿੱਚ ਕਰ ਲੈਣਗੇ) ਸਨੇਹ ਤਾਂ ਹੈ, ਸਨੇਹ ਵਿੱਚ ਸਬਾਹ ਪਾਸ ਹਨ। ਬਾਪਦਾਦਾ ਵੀ ਦੇਖਦੇ ਹਨ ਕਿ ਸਨੇਹ ਸਭਦਾ ਹੈ ਪਰ ਸਨੇਹ ਕਿ ਦੇ ਨਾਲ ਸ਼ਕਤੀ ਵੀ ਚਾਹੀਦੀ ਹੈ। ਇਸਦੇ ਲਈ ਅੰਮ੍ਰਿਤਵੇਲੇ ਨੂੰ ਪਾਵਰਫੁੱਲ ਬਣਾਓ, ਬੈਠਦੇ ਹਨ, ਬਾਪਦਾਦਾ ਬੈਠਣ ਦੀ ਮੁਬਾਰਕ ਦਿੰਦੇ ਹਨ ਪਰ ਜੋ ਬੈਠਣ ਦਾ ਵਾਯੂਮੰਡਲ ਸ਼ਕਤੀਸ਼ਾਲੀ ਚਾਹੀਦਾ ਹੈ, ਕੋਈ ਕਿਵੇਂ ਬੈਠਦਾ ਹੈ, ਕੋਈ ਕਿਵੇਂ ਬੈਠਦਾ ਹੈ। ਜੇਕਰ ਤੁਸੀਂ ਫੋਟੋ ਕੱਢੋ ਨਾ, ਤਾਂ ਤੁਹਾਨੂੰ ਖੁਦ ਲਗੇਗਾ ਕਿ ਹੋਰ ਕੁਝ ਹੋਣਾ ਚਾਹੀਦਾ ਹੈ। ਜੋ ਬਾਪਦਾਦਾ ਨੇ ਜਵਾਲਾਮੁੱਖੀ ਯੋਗ ਕਿਹਾ, ਉਸਦੇ ਉੱਪਰ ਹੁਣ ਹੋਰ ਗਹਿਰਾ ਅਟੇੰਸ਼ਨ ਦੇਣਾ। ਪੁਰਸ਼ਾਰਥ ਕਰਦੇ ਹਨ ਸਭ ਪਰ ਪੁਰਸ਼ਾਰਥ ਦੇ ਅੱਗੇ ਤੀਵਰ ਪੁਰਸ਼ਾਰਥ ਜੋੜੋ। ਹੁਣ ਬਾਪਦਾਦਾ ਨੇ ਹਰ ਬੱਚੇ ਨੂੰ ਦੋ ਮਹੀਨੇ ਦਿੱਤੇ ਹਨ, ਇਸਵਿੱਚ ਜਿਨਾ ਅਟੇੰਸ਼ਨ ਦਵੋਗੇ ਤਾਂ ਅਟੇੰਸ਼ਨ ਦੇ ਨਾਲ ਬਾਪਦਾਦਾ ਵੀ ਐਕਸਟਰਾ ਤੁਹਾਨੂੰ ਸਹਿਯੋਗ ਦਵੇਗਾ। ਮਨ ਦੇ ਮਾਲਿਕ, ਮਨ ਨੂੰ ਇਵੇਂ ਚਲਾਓ ਜਿਵੇਂ ਪੈਰ ਅਤੇ ਬਾਂਹ ਚੱਲਦੇ ਹਨ। ਜੋ ਚਾਹੁੰਦੇ ਹੋ ਉਹ ਹੀ ਕਰਦੇ ਹੋ ਨਾ। ਹੁਣ ਤੁਸੀਂ ਚਾਹੋ ਇਥੇ ਨਹੀਂ ਇੱਥੇ ਰੱਖਾ ਤਾਂ ਰੱਖ ਸਕਦੇ ਹੋ ਨਾ! ਇਵੇਂ ਮਾਈਂਡ ਕੰਟਰੋਲ, ਜੋ ਚਾਹੋ ਉਹ ਹੀ ਮਨ ਸੰਕਲਪ ਕਰੇ। ਰੋਜ਼ ਰਾਤ ਨੂੰ ਰਿਜ਼ਲਟ ਦੇਖੋ ਅੱਜ ਮਨ ਦੀ ਰੂਲਿੰਗ ਪਾਵਰ, ਕੌਂਟਰੋਲਿੰਗ ਪਾਵਰ ਕਿਥੋਂ ਤੱਕ ਰਹੀ? ਹੁਣ ਵਿਅਰਥ ਨੂੰ ਖ਼ਤਮ ਜਲਦੀ -ਜਲਦੀ ਕਰਨਾ ਚਾਹੀਦਾ ਹੈ, ਹੁਣ ਸਮਰਥ ਬਣ ਵਾਯੂਮੰਡਲ ਵਿੱਚ ਸਮਰਥਪਨ ਦੀ ਸ਼ਕਤੀ ਫੈਲਾਓ। ਬਾਪਦਾਦਾ ਤਾਂ ਬੱਚਿਆਂ ਦਾ ਦੁੱਖ ਦਰਦ, ਪੁਕਾਰ ਸੁਣ ਕਰਕੇ ਬੱਚਿਆਂ ਦਵਾਰਾ ਹੁਣ ਜਲਦੀ ਸਮਾਪਤੀ ਕਰਾਉਣਾ ਚਾਹੁੰਦੇ ਹਨ। ਸੁਣਾਇਆ ਨਾ, ਪੁਰਸ਼ਾਰਥ ਸਭ ਕਰ ਰਹੇ ਹਨ ਪਰ ਹੁਣ ਐਡ ਕਰੋ ਤੀਵਰ। ਕਰਨਾ ਹੀ ਹੈ, ਕਰਾਂਗੇ, ਦੇਖਾਂਗੇ। … ਇਹ ਗੇ -ਗੇ ਨਹੀਂ ਚਲੇਗਾ। ਸਨੇਹ ਦਾ ਨਜ਼ਾਰਾ ਵੀ ਅੱਜ ਦੇਖਿਆ, ਹਰ ਇੱਕ ਦੇ ਦਿਲ ਵਿੱਚ ਕਿੰਨਾ ਪਿਆਰ ਹੈ ਪਰ ਜਿਨਾਂ ਪਿਆਰ ਹੈ ਨਾ, ਸਾਥ ਓਨੀ ਸ਼ਕਤੀ ਵੀ ਚਾਹੀਦੀ ਹੈ। ਹੁਣ ਸ਼ਕਤੀ ਨੂੰ ਭਰੋ। ਕਦੀ ਵੀ ਕੋਈ ਵੀ ਭੈਣਾਂ ਆਪਣੇ ਨੂੰ ਸਿਰਫ਼ ਸ਼ਕਤੀ ਨਹੀਂ, ਸ਼ਿਵਸ਼ਕਤੀ ਸਮਝੋਂ। ਸ਼ਿਵਸ਼ਕਤੀ, ਬਾਪ ਨਾਲ ਹਨ। ਪਾਂਡਵਾਂ ਨਾਲ ਪਾਂਡਵਪਤੀ ਨਾਲ ਹਨ। ਤਾਂ ਹੁਣ ਕੀ ਕਰੋਂਗੇ? ਜੋ ਬਾਪਦਾਦਾ ਨੇ ਕਿਹਾ ਹੈ ਪੁਰਸ਼ਾਰਥ ਦੇ ਅੱਗੇ ਤੀਵਰ ਸ਼ਬਦ ਲਗਾਓ। ਵਾਯੂਮੰਡਲ ਬਣਾਓ। ਇੱਕ ਦੋ ਦੇ ਸਹਿਯੋਗੀ ਬਣ ਹਰ ਇੱਕ ਆਪਣੇ -ਆਪਣੇ ਸਥਾਨ ਤੇ ਰਹਿੰਦੇ ਹੋ, ਉਸ ਸਥਾਨ ਨੂੰ ਸ਼ਕਤੀਸ਼ਾਲੀ ਬਣਾਓ, ਸਾਥੀਆਂ ਨੂੰ ਸ਼ਕਤੀਸ਼ਾਲੀ ਬਣਾਓ। ਤਾਂ ਕੀ ਕਰੋਂਗੇ ਹੁਣ? ਨਵੀਨਤਾ ਕਰੋਂਗੇ ਨਾ! ਜਦੋਂ ਮੇਰਾ ਬਾਬਾ ਕਹਿੰਦੇ ਹਨ, ਤਾਂ “ਮੇਰੇ” ਵਰਗਾ ਬਣਨਾ ਤੇ ਪਵੇਗਾ ਨਾ। ਹਰ ਇੱਕ ਆਪਣੇ ਦਿਲ ਵਿੱਚ ਦ੍ਰਿੜ੍ਹ ਸੰਕਲਪ ਕਰੋ, ਸੰਕਲਪ ਚੰਗੇ -ਚੰਗੇ ਕਰਦੇ ਹੋ, ਅੰਮ੍ਰਿਤਵੇਲੇ ਬਾਪਦਾਦਾ ਦੇਖਦੇ ਹਨ ਕਿ ਸੰਕਲਪ ਚੰਗੇ ਕਰਦੇ ਹੋ ਇਹ ਕਰਾਂਗੇ, ਇਹ ਕਰਾਂਗੇ, ਇਹ ਕਰਾਂਗੇ ਪਰ ਜਦੋਂ ਕਰਮਯੋਗੀ ਬਣਦੇ ਹੋ, ਸੰਬੰਧ -ਸੰਪਰਕ ਵਿੱਚ ਆਉਂਦੇ ਹੋ ਉਸਵਿੱਚ ਫ਼ਰਕ ਹੋ ਜਾਂਦਾ ਹੈ। ਕਰਮਯੋਗੀ ਦੀ ਸਥਿਤੀ ਉਸਵਿੱਚ ਅਟੇੰਸ਼ਨ ਜ਼ਿਆਦਾ ਚਾਹੀਦਾ ਹੈ। ਅੱਛਾ।

ਸਭ ਖੁਸ਼ ਤੇ ਹਨ ਨਾ! ਖੁਸ਼ ਹਨ? ਦੇਖੋ ਨਵੇਂ -ਨਵੇਂ ਵੀ ਕਿੰਨੇ ਆਉਂਦੇ ਹਨ। ਜੋ ਨਵੇਂ ਪਹਿਲੀ ਵਾਰੀ ਆਏ ਹਨ ਉਹ ਹੱਥ ਉਠਾਓ। ਦੇਖੋ ਕਿੰਨੇ ਹਨ? ਅੱਧੀ ਕਲਾਸ ਨਵੀਂ ਆਈ ਹੈ। ਬਾਪਦਾਦਾ ਆਏ ਹੋਏ ਬੱਚਿਆਂ ਨੂੰ ਦੇਖ ਖੁਸ਼ ਹਨ ਕਿਉਂਕਿ ਲਾਸ੍ਟ ਸਮਾਪਤੀ ਦੇ ਸਮੇਂ ਤੋਂ ਪਹਿਲੇ ਆ ਗਏ ਹਨ। ਪਰ ਜਿਨਾਂ ਲੇਟ ਆਏ ਹੋ ਓਨਾ ਹੀ ਤੀਵਰ ਪੁਰਸ਼ਾਰਥ ਕਰਨਾ ਪਵੇਗਾ ਇਸ ਥੋੜੇ ਟਾਇਮ ਵਿੱਚ ਤੁਹਾਨੂੰ ਪੂਰੇ 21 ਜਨਮਾਂ ਦਾ ਭਵਿੱਖ ਬਣਾਉਣਾ ਹੈ। ਐਨਾ ਅਟੇੰਸ਼ਨ ਰੱਖਣਾ ਪਵੇਗਾ। ਸਮੇਂ ਨੂੰ ਬਚਾਉਣਾ, ਸੈਕਿੰਡ ਵੀ ਵਿਅਰਥ ਨਹੀਂ ਗਵਾਉਣਾ। ਤੀਵਰ ਪੁਰਸ਼ਾਰਥੀ ਰਹਿਣਾ, ਸਾਧਾਂਰਨ ਪੁਰਸ਼ਾਰਥ ਨਾਲ ਪਹੁੰਚਣਾ ਮੁਸ਼ਕਿਲ ਹੈ। ਫਿਰ ਵੀ ਬਾਪਦਾਦਾ ਆਏ ਹੋਏ ਬੱਚਿਆਂ ਨੂੰ ਦਿਲ ਨਾਲ ਮੁਬਾਰਕ ਦੇ ਰਹੇ ਹਨ। ਅੱਛਾ।

ਟੀਚਰਸ ਭੈਣਾਂ ਬਹੁਤ ਆਈਆਂ ਹਨ:- ਟੀਚਰਸ ਨੂੰ ਦੇਖਕੇ ਬਾਪਦਾਦਾ ਬਹੁਤ ਖੁਸ਼ ਹੁੰਦੇ ਹਨ ਕਿਉਂਕਿ ਜੋ ਨਿਮਿਤ ਟੀਚਰਸ ਬਣਿਆ ਹਨ, ਉਹ ਬਾਪਦਾਦਾ ਨੂੰ ਪ੍ਰਤੱਖ ਕਰਨ ਦੇ ਨਿਮਿਤ ਬਣੀਆਂ ਹੋਈਆਂ ਹਨ। ਕਿਸੇ ਵੀ ਟੀਚਰਸ ਨੂੰ ਦੇਖਦੇ ਖੁਸ਼ ਹੁੰਦੇ ਹਨ ਕਿਉਂਕਿ ਟੀਚਰਸ ਮਤਲਬ ਜਿਸਦੇ ਫੀਚਰਸ ਤੋਂ ਫਿਊਚਰ ਦਿਖਾਈ ਦਵੇ। ਫਿਊਚਰ ਤੁਹਾਡਾ ਕੀ ਹੈ? ਫਿਊਚਰ ਹੈ ਸਦਾ ਦਿਲਖੁਸ਼, ਸਦਾ ਅਧਿਕਾਰੀ, ਅਧੀਨ ਹੋਣ ਵਾਲੇ ਨਹੀਂ। ਤਾਂ ਟੀਚਰਸ ਦੇ ਫੀਚਰਸ ਇਹ ਸਾਕਸ਼ਾਤਕਾਰ ਕਰਾਉਂਦੇ ਹਨ। ਹਰ ਇੱਕ ਟੀਚਰ ਸਦਾ ਇਹ ਸਮਝੇ ਕਿੱਥੇ ਬੋਲਿਆ, ਕਿੱਥੇ ਨਹੀਂ ਬੋਲਿਆ ਭਾਵੇਂ, ਪਰ ਵਰਤਮਾਨ ਸਮੇਂ ਦੀ ਪ੍ਰਾਪਤੀ ਅਤੇ ਭਵਿੱਖ ਦੀ ਪ੍ਰਾਪਤੀ ਤੁਹਾਡੇ ਫੀਚਰਸ, ਤੁਹਾਡੀ ਸ਼ਕਲ ਦਿਖਾਉਂਦੀ ਹੈ। ਸਦਾ ਇਹ ਅਟੇੰਸ਼ਨ ਰੱਖੋ ਕਿ ਸਾਡਾ ਚੇਹਰਾ ਇਵੇਂ ਸਾਕਸ਼ਾਤਕਾਰ ਕਰਾਉਣ ਵਾਲਾ ਹੋਵੇ। ਕੋਈ ਵੀ ਟੀਚਰਸ ਸਾਹਮਣੇ ਆਏ, ਟੀਚਰਸ ਨੂੰ ਦੇਖ ਇੱਕ ਤਾਂ ਖੁਸ਼ਮਿਜ਼ਾਜ ਹੋ ਜਾਏ, ਖੁਸ਼ੀ ਉਸਦੇ ਜੀਵਨ ਵਿੱਚ ਦਿਖਾਈ ਦਵੇ। ਅਜਿਹੇ ਖੁਸ਼ਨੁਮਾ ਅਤੇ ਖੁਸ਼ਕਿਸ਼ਮਤ ਹੋ। ਬਾਪਦਾਦਾ ਨੇ ਦੇਖਿਆ ਹੈ ਹਰ ਇੱਕ ਟੀਚਰ ਦਾ ਲਕਸ਼ ਚੰਗਾ ਹੈ। ਕਰਨਾ ਹੀ ਹੈ। ਬਣਨਾ ਹੀ ਹੈ। ਇਵੇਂ ਹਨ ਨਾ? ਲਕਸ਼ ਕੀ ਹੈ? ਇਹ ਹੀ ਲਕਸ਼ ਹੈ ਨਾ! ਇਹ ਲਕਸ਼ ਤੇ ਲਕਸ਼ਨ ਵਿੱਚ ਦਿਖਾਈ ਦਿੰਦੇ ਵੀ ਹਨ ਅਤੇ ਜ਼ਿਆਦਾ ਦਿਖਾਈ ਦੇਣਾ ਚਾਹੀਦਾ ਹੈ। ਜੋ ਵੀ ਆਵੇ ਖੁਸ਼ੀ ਜ਼ਰੂਰ ਲੈ ਜਾਏ ਕਿਉਂਕਿ ਖੁਸ਼ੀ ਹਰ ਇੱਕ ਮਨੁੱਖ ਦੀ ਜ਼ਰੂਰਤ ਹੈ। ਚਾਹੁੰਦੇ ਹਨ ਪਰ ਬਣ ਨਹੀਂ ਪਾਉਦੇ ਹਨ ਤਾਂ ਟੀਚਰਸ ਮਤਲਬ ਫੀਚਰਸ ਦਵਾਰਾ ਵੀ ਸੇਵਾ ਕਰਨ। ਅਨੁਭਵ ਕਰਨ ਕਿ ਇਹ ਕੀ ਬਣ ਗਈ ਹੈ! ਹੁਣ ਅੱਗੇ ਚਲ ਕੇ ਤੁਹਾਡਾ ਚੇਹਰਾ ਅਤੇ ਚੱਲਣ ਇਹ ਸੇਵਾ ਜ਼ਿਆਦਾ ਕਰੇਗਾ ਕਿਉਂਕਿ ਜਿਵੇਂ ਸਮੇਂ ਨਾਜ਼ੁਕ ਆਏਗਾ ਤਾਂ ਸਮੇਂ ਘੱਟ ਮਿਲੇਗਾ ਪਰ ਚਾਹੁਣਾ ਵਧੇਗੀ, ਕੁਝ ਮਿਲੇ, ਕੁਝ ਮਿਲੇ। ਇਸਦੇ ਲਈ ਟੀਚਰਸ ਨੂੰ ਸਦਾ ਇਵੇਂ ਏਵਰਰੇਡੀ ਰਹਿਣਾ ਚਾਹੀਦਾ ਹੈ, ਜੋ ਕੋਈ ਆਏ ਉਹ ਘੱਟ ਤੋਂ ਘੱਟ ਕੁਝ ਲੈਕੇ ਹੀ ਜਾਵੇ। ਚੇਹਰੇ ਅਤੇ ਚਲਣ ਦਵਾਰਾ ਵੀ ਕੁਝ ਨਾ ਕੁਝ ਲੈਕੇ ਜਾਏ। ਦਾਤਾ ਦੇ ਬੱਚੇ ਹੋ ਨਾ! ਬਾਪਦਾਦਾ ਤਾਂ ਟੀਚਰਸ ਨੂੰ ਦੇਖਕੇ ਬਹੁਤ ਖੁਸ਼ ਹੁੰਦੇ । ਦਿਲ ਹੀ ਦਿਲ ਵਿੱਚ ਗੁਣ ਗਾਉਂਦੇ ਹਨ ਵਾਹ ਟੀਚਰਸ ਵਾਹ! ਕਿਉਂਕਿ ਇੱਕ ਟੀਚਰਸ ਸੇਵਾ ਤਾਂ ਕਰਦੇ ਹੀ ਹਨ ਅਤੇ ਆਪਣੀ ਰਿਜ਼ਲਟ ਰਾਤ ਨੂੰ ਵੀ ਦੇਖਦੇ ਹੋਣਗੇ ਕਿ ਅੱਜ ਦੀ ਸੇਵਾ ਕੀ ਹੋਈ! ਆਪਣਾ ਚਾਰਟ ਤੇ ਆਪੇ ਹੀ ਦੇਖਦੇ ਹਨ। ਜੋ ਲਕਸ਼ ਰਖਿਆ ਸੇਵਾ ਦਾ ਉਹ ਹੋਇਆ? ਜੇਕਰ ਕਾਰਨੇ ਅਕਾਰਨੇ ਨਹੀਂ ਹੋਇਆ, ਤਾਂ ਦੂਸਰੇ ਦਿਨ ਡਬਲ ਕਰੋ। ਖਾਲੀ ਨਹੀਂ ਛੱਡੋ ਕਿਉਂਕਿ ਟੀਚਰਸ ਮਤਲਬ ਨਿਮਿਤ ਦਾਤਾ ਦੇ ਬੱਚੇ ਦਾਤਾ। ਤਾਂ ਬਾਪਦਾਦਾ ਤਾਂ ਖੁਸ਼ ਹੁੰਦੇ ਹਨ ਭਾਵੇਂ ਛੋਟੇ ਸੈਂਟਰਸ ਦੀ ਹਨ ਭਾਵੇਂ ਵੱਡੇ ਸੈਂਟਰ ਦੀ ਹੈ ਪਰ ਤਿਆਗ ਕਰਕੇ ਸੇਵਾਸਥਾਨ ਤੇ ਆਉਣਾ, ਇਹ ਵੀ ਹਿੰਮਤ ਹੈ ਨਾ। ਤਾਂ ਬਾਪਦਾਦਾ ਤੁਹਾਡੀ ਹਿੰਮਤ ਤੇ ਖੁਸ਼ ਹਨ। ਹੁਣ ਹੋਰ ਸਾਥੀ ਬਣਾਓ। ਹੋਰ ਵੀ ਟੀਚਰਸ ਨਿਕਾਲੋ ਕਿਉਂਕਿ ਸੇਵਾ ਵੱਧਣੀ ਹੀ ਹੈ। ਹੁਣ ਥੋੜਾ ਹੰਗਾਮਾ ਹੋਵੇਗਾ ਅਤੇ ਸਭ ਉਤਕੁੰਠਾਂ ਨਾਲ ਤੁਹਾਡੇ ਅਗੇ ਆਉਣਗੇ। ਸਰਵਿਸ ਵੱਧਣ ਵਾਲੀ ਹੈ, ਘੱਟ ਹੋਣ ਵਾਲੀ ਨਹੀਂ ਹੈ। ਅੱਛਾ।

ਵਰਦਾਨ:-
ਸਵਮਾਨ ਦੀ ਸੀਟ ਤੇ ਸਥਿਤ ਰਹਿ ਮਾਇਆ ਨੂੰ ਸਰ੍ਨਡਰ ਕਰਾਉਣ ਵਾਲੇ ਸ੍ਰੇਸ਼ਠ ਸਵਮਾਨਧਾਰੀ ਭਵ।

ਸੰਗਮਯੁਗ ਦਾ ਸਭ ਤੋਂ ਸ੍ਰੇਸ਼ਠ ਸਵਮਾਨ ਸਰਵਸ਼ਕਤੀਮਾਨ ਦੀ ਸਮ੍ਰਿਤੀ ਵਿੱਚ ਰਹਿਣਾ। ਜਿਵੇਂ ਕੋਈ ਵੱਡਾ ਆਫਿਸਰ ਜਾਂ ਰਾਜਾ ਜਦ ਸਵਮਾਨ ਦੀ ਸੀਟ ਤੇ ਸਥਿਤ ਹੁੰਦਾ ਹਰ ਤਾਂ ਦੂਸਰੇ ਵੀ ਉਸ ਨੂੰ ਸਮਮਾਨ ਦਿੰਦੇ ਹਨ, ਜੇਕਰ ਖੁਦ ਸੀਟ ਤੇ ਨਹੀਂ ਤਾਂ ਉਸ ਦਾ ਆਰਡਰ ਕੋਈ ਨਹੀਂ ਮੰਨੇਗਾ, ਇਵੇਂ ਤੁਸੀਂ ਵੀ ਸਵਮਾਨਧਾਰੀ ਬਣ ਆਪਣੇ ਸ੍ਰੇਸ਼ਠ ਸਵਮਾਨ ਦੀ ਸੀਟ ਤੇ ਸੈੱਟ ਰਹਿ ਤਾਂ ਮਾਇਆ ਤੁਹਾਡੇ ਅੱਗੇ ਸਰੰਡਰ ਹੀ ਜਾਵੇਗੀ।

ਸਲੋਗਨ:-
ਸਾਕਸ਼ੀਪਨ ਦੀ ਸਥਿਤੀ ਵਿਚ ਰਹਿ ਦਿਲਾਰਾਮ ਦੇ ਸਾਥ ਦਾ ਅਨੁਭਵ ਕਰਨ ਵਾਲੇ ਹੀ ਲਵਲੀਨ ਆਤਮਾ ਹਨ।

ਇਹ ਅਵਿਅਕਤ ਇਸ਼ਾਰੇ - ਪਰੋਪਕਾਰ ਦੀ ਭਾਵਨਾ ਨਾਲ ਸੰਪੰਨ ਬਣ ਅਪਕਾਰੀ ਤੇ ਵੀ ਉਪਕਾਰ ਕਰੋ। ਅਪਕਾਰੀ ਤੇ ਵੀ ਉਪਕਾਰ ਕਰਨਾ, ਇਹ ਹੀ ਗਿਆਨੀ ਤੂ ਆਤਮਾ ਦਾ ਕਰਤਵਿਆ ਹੈ। ਜਿਵੇਂ ਬਾਪ ਨੇ ਗਲਾਨੀ ਨੌਵੀਂ ਕਲਿਆਣਕਾਰੀ ਦ੍ਰਿਸ਼ਟੀ ਨਾਲ ਵੇਖਿਆ। ਉਪਕਾਰੀ ਤੇ ਉਪਕਾਰ ਤਾਂ ਦੁਨੀਆ ਵਾਲੇ ਵੀ ਕਰਦੇ ਹਨ, ਭਗਤ ਆਤਮਾਵਾਂ ਵੀ ਕਰਦੇ ਹਨ ਲੇਕਿਨ ਗਿਆਨੀ ਤੂ ਆਤਮਾ ਦਾ ਅਰਥ ਹੈ ਸਰਵ ਦੇ ਪ੍ਰਤੀ ਕਲਿਆਣ ਦੀ ਭਾਵਨਾ, ਅਕਲਿਆਣ ਸੰਕਲਪ ਮਾਤ੍ਰ ਵੀ ਨਾ ਹੋਵੇ। ਅੱਪਕਾਰੀਆਂ ਤੇ ਵੀ ਉਪਕਾਰ ਕਰੋ ਤਾਂ ਕਹਾਂਗੇ ਵਿਸ਼ਵ ਕਲਿਆਣਕਾਰੀ।