12.08.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਹਾਨੂੰ
ਸਰਵਿਸ ਦੀ ਬਹੁਤ ਉੱਛਲ ਆਉਣੀ ਚਾਹੀਦੀ ਹੈ , ਗਿਆਨ ਅਤੇ ਯੋਗ ਹੈ ਤਾਂ ਦੂਜਿਆਂ ਨੂੰ ਵੀ ਸਿਖਾਓ ,
ਸਰਵਿਸ ਦੀ ਵ੍ਰਿਧੀ ਕਰੋ ”
ਪ੍ਰਸ਼ਨ:-
ਸਰਵਿਸ ਵਿੱਚ
ਉੱਛਲ ਨਾ ਆਉਣ ਦਾ ਕਾਰਨ ਕੀ ਹੈ? ਕਿਸ ਵਿਘਨ ਦੇ ਕਾਰਨ ਉੱਛਲ ਨਹੀਂ ਆਉਂਦੀ?
ਉੱਤਰ:-
ਸਰਵਿਸ ਵਿੱਚ
ਵੱਡਾ ਵਿਘਨ ਹੈ ਕ੍ਰਿਮੀਨਲ ਆਈ। ਇਹ ਬਿਮਾਰੀ ਸਰਵਿਸ ਵਿੱਚ ਉਛਲਣ ਨਹੀਂ ਦਿੰਦੀ। ਇਹ ਬਹੁਤ ਕੜੀ
ਬਿਮਾਰੀ ਹੈ। ਜੇ ਕ੍ਰਿਮੀਨਲ ਆਈ ਠੰਡੀ ਨਹੀਂ ਹੋਈ ਹੈ, ਗ੍ਰਹਿਸਤ ਵਿਵਹਾਰ ਵਿੱਚ ਦੋਨੋਂ ਪਹੀਏ ਠੀਕ
ਨਹੀਂ ਚਲਦੇ ਤਾਂ ਗ੍ਰਹਿਸਤੀ ਦਾ ਬੋਝ ਹੋ ਜਾਂਦਾ ਹੈ, ਫਿਰ ਹਲਕੇ ਹੋ ਸਰਵਿਸ ਵਿੱਚ ਉੱਛਲ ਨਹੀਂ ਸਕਦੇ।
ਗੀਤ:-
ਜਾਗ ਸਜਨੀਆਂ
ਜਾਗ...
ਓਮ ਸ਼ਾਂਤੀ
ਮਿੱਠੇ - ਮਿੱਠੇ ਬੱਚਿਆਂ ਨੇ ਇਹ ਗੀਤ ਸੁਣਿਆ। ਇਵੇਂ - ਇਵੇਂ ਦੇ ਦੋ - ਚਾਰ ਚੰਗੇ ਗੀਤ ਹੈ ਉਹ
ਸਾਰਿਆਂ ਦੇ ਕੋਲ ਹੋਣੇ ਚਾਹੀਦੇ ਜਾਂ ਟੇਪ ਵਿੱਚ ਭਰਨੇ ਚਾਹੀਦੇ ਹਨ। ਹੁਣ ਇਹ ਤਾਂ ਗੀਤ ਮਨੁੱਖਾਂ ਦਾ
ਬਣਾਇਆ ਹੋਇਆ ਕਹਾਂਗੇ। ਡਰਾਮਾ ਅਨੁਸਾਰ ਟੱਚ ਕੀਤਾ ਹੋਇਆ ਹੈ ਜੋ ਫਿਰ ਬੱਚਿਆਂ ਨੂੰ ਕੰਮ ਆ ਜਾਂਦਾ
ਹੈ। ਇਵੇਂ - ਇਵੇਂ ਦੇ ਗੀਤ ਬੱਚਿਆਂ ਨੂੰ ਸੁਣਨ ਨਾਲ ਨਸ਼ਾ ਚੜ੍ਹਦਾ ਹੈ। ਬੱਚਿਆਂ ਨੂੰ ਤਾਂ ਨਸ਼ਾ
ਚੜ੍ਹਿਆ ਰਹਿਣਾ ਚਾਹੀਦਾ ਹੈ ਕਿ ਹੁਣ ਅਸੀਂ ਨਵੀਂ ਰਜਾਈ ਸਥਾਪਨ ਕਰ ਰਹੇ ਹਾਂ। ਰਾਵਣ ਤੋਂ ਲੈ ਰਹੇ
ਹਾਂ। ਜਿਵੇਂ ਕੋਈ ਲੜਦੇ ਹਨ ਤਾਂ ਖਿਆਲ ਰਹਿੰਦਾ ਹੈ ਨਾ - ਇਨ੍ਹਾਂ ਦੀ ਰਜਾਈ ਹਪ ਕਰ ਲਈਏ। ਇਨ੍ਹਾਂ
ਦਾ ਪਿੰਡ ਅਸੀਂ ਆਪਣੇ ਹੱਥ ਲਈਏ। ਹੁਣ ਉਹ ਸਭ ਹੱਦ ਦੇ ਲਈ ਲੜਦੇ ਹਨ। ਤੁਸੀਂ ਬੱਚਿਆਂ ਦੀ ਲੜਾਈ ਹੈ
ਮਾਇਆ ਨਾਲ, ਜਿਸਦਾ ਸਿਵਾਏ ਤੁਸੀਂ ਬ੍ਰਾਹਮਣਾਂ ਦੇ ਹੋਰ ਕਿਸੇ ਨੂੰ ਪਤਾ ਨਹੀਂ। ਤੁਸੀਂ ਜਾਣਦੇ ਹੋ
ਸਾਨੂੰ ਇਸ ਵਿਸ਼ਵ ਤੇ ਗੁਪਤ ਢੰਗ ਨਾਲ ਰਾਜ ਸਥਾਪਨ ਕਰਨਾ ਹੈ ਅਤੇ ਬਾਪ ਤੋਂ ਵਰਸਾ ਲੈਣਾ ਹੈ। ਇਸ ਨੂੰ
ਅਸਲ ਵਿੱਚ ਲੜਾਈ ਵੀ ਨਹੀਂ ਕਹਾਂਗੇ। ਡਰਾਮਾ ਅਨੁਸਾਰ ਤੁਸੀਂ ਜੋ ਸਤੋਪ੍ਰਧਾਨ ਤੋਂ ਤਮੋਪ੍ਰਧਾਨ ਬਣੇ
ਹੋ ਸੋ ਫਿਰ ਸਤੋਪ੍ਰਧਾਨ ਬਣਨਾ ਹੈ। ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਸੀ। ਹੁਣ ਬਾਪ ਨੇ
ਸਮਝਾਇਆ ਹੈ। ਹੋਰ ਜੋ ਵੀ ਧਰਮ ਹਨ ਉਨ੍ਹਾਂ ਨੂੰ ਇਹ ਨਾਲੇਜ ਮਿਲਣ ਦੀ ਹੈ ਨਹੀਂ। ਬਾਪ ਤੁਸੀਂ ਬੱਚਿਆਂ
ਨੂੰ ਹੀ ਬੈਠ ਸਮਝਾਉਂਦੇ ਹਨ। ਕਿਹਾ ਵੀ ਜਾਂਦਾ ਹੈ ਧਰਮ ਵਿੱਚ ਹੀ ਤਾਕਤ ਹੈ। ਭਾਰਤਵਾਸੀਆਂ ਨੂੰ ਇਹ
ਪਤਾ ਨਹੀਂ ਹੈ ਕਿ ਸਾਡਾ ਧਰਮ ਕੀ ਹੈ। ਤੁਹਾਨੂੰ ਬਾਪ ਦੁਆਰਾ ਪਤਾ ਪਿਆ ਹੈ ਕਿ ਸਾਡਾ ਆਦਿ ਸਨਾਤਨ -
ਦੇਵੀ - ਦੇਵਤਾ ਧਰਮ ਹੈ। ਬਾਪ ਆਕੇ ਫਿਰ ਤੁਹਾਨੂੰ ਉਸ ਧਰਮ ਵਿੱਚ ਟਰਾਂਸਫਰ ਕਰਦੇ ਹਨ। ਤੁਸੀਂ ਜਾਣਦੇ
ਹੋ ਸਾਡਾ ਧਰਮ ਕਿੰਨਾ ਸੁੱਖ ਦੇਣ ਵਾਲਾ ਹੈ। ਤੁਹਾਨੂੰ ਕਿਸੇ ਨਾਲ ਲੜਾਈ ਆਦਿ ਨਹੀਂ ਕਰਨੀ ਹੈ।
ਤੁਹਾਨੂੰ ਤਾਂ ਆਪਣੇ ਸਵਧਰ੍ਮ ਵਿੱਚ ਟਿੱਕਣਾ ਹੈ ਅਤੇ ਬਾਪ ਨੂੰ ਯਾਦ ਕਰਨਾ ਹੈ, ਇਸ ਵਿੱਚ ਵੀ ਟਾਈਮ
ਲੱਗਦਾ ਹੈ। ਇਵੇਂ ਨਹੀਂ ਕਿ ਸਿਰਫ ਕਹਿਣ ਨਾਲ ਟਿਕ ਜਾਂਦੇ ਹਨ। ਅੰਦਰ ਵਿੱਚ ਇਹ ਸਮ੍ਰਿਤੀ ਰਹਿਣੀ
ਚਾਹੀਦੀ ਹੈ - ਮੈਂ ਆਤਮਾ ਸ਼ਾਂਤ ਸਵਰੂਪ ਹਾਂ। ਅਸੀਂ ਆਤਮਾ ਹੁਣ ਤਮੋਪ੍ਰਧਾਨ ਪਤਿਤ ਬਣੀ ਹਾਂ। ਅਸੀਂ
ਆਤਮਾ ਜੱਦ ਸ਼ਾਂਤੀਧਾਮ ਵਿੱਚ ਸੀ ਤਾਂ ਪਵਿੱਤਰ ਸੀ, ਫਿਰ ਪਾਰ੍ਟ ਵਜਾਉਂਦੇ - ਵਜਾਉਂਦੇ ਤਮੋਪ੍ਰਧਾਨ
ਬਣੀਆਂ ਹਾਂ। ਹੁਣ ਫਿਰ ਪਵਿੱਤਰ ਬਣ ਸਾਨੂੰ ਵਾਪਿਸ ਘਰ ਜਾਣਾ ਹੈ। ਬਾਪ ਤੋਂ ਵਰਸਾ ਲੈਣ ਲਈ ਆਪਣੇ
ਨੂੰ ਆਤਮਾ ਨਿਸ਼ਚਾ ਕਰ ਬਾਪ ਨੂੰ ਯਾਦ ਕਰਨਾ ਹੈ। ਤੁਹਾਨੂੰ ਨਸ਼ਾ ਚੜ੍ਹੇਗਾ ਅਸੀਂ ਈਸ਼ਵਰ ਦੀ ਸੰਤਾਨ
ਹਾਂ। ਬਾਪ ਨੂੰ ਯਾਦ ਕਰਨ ਨਾਲ ਹੀ ਵਿਕਰਮ ਵਿਨਾਸ਼ ਹੁੰਦੇ ਹਨ। ਕਿੰਨਾ ਸਹਿਜ ਹੈ - ਯਾਦ ਨਾਲ ਅਸੀਂ
ਪਵਿੱਤਰ ਬਣ ਫਿਰ ਸ਼ਾਂਤੀਧਾਮ ਵਿੱਚ ਚਲੇ ਜਾਵਾਂਗੇ। ਦੁਨੀਆਂ ਇਸ ਸ਼ਾਂਤੀਧਾਮ, ਸੁਖਧਾਮ ਨੂੰ ਵੀ ਨਹੀਂ
ਜਾਣਦੀ। ਇਹ ਗੱਲਾਂ ਕੋਈ ਸ਼ਾਸਤਰਾਂ ਵਿੱਚ ਨਹੀਂ ਹਨ। ਗਿਆਨ ਸਾਗਰ ਦੀ ਹੈ ਹੀ ਇੱਕ ਗੀਤਾ, ਜਿਸ ਵਿੱਚ
ਸਿਰਫ ਨਾਮ ਬਦਲ ਲੀਤਾ ਹੈ। ਸਰਵ ਦਾ ਸਦਗਤੀ ਦਾਤਾ, ਗਿਆਨ ਦਾ ਸਾਗਰ ਉਸ ਪਰਮਪਿਤਾ ਪਰਮਾਤਮਾ ਨੂੰ ਕਿਹਾ
ਜਾਂਦਾ ਹੈ। ਹੋਰ ਕਿਸੇ ਨੂੰ ਗਿਆਨਵਾਨ ਕਹਿ ਨਹੀਂ ਸਕਦੇ। ਜਦੋਂ ਉਹ ਗਿਆਨ ਦੇਵੇ ਤਾਂ ਤੁਸੀਂ
ਗਿਆਨਵਾਨ ਬਣੋ। ਹਾਲੇ ਸਾਰੇ ਹਨ ਭਗਤੀਵਾਨ। ਤੁਸੀਂ ਵੀ ਸੀ। ਹੁਣ ਫਿਰ ਗਿਆਨਵਾਨ ਬਣਦੇ ਜਾ ਰਹੇ ਹੋ।
ਨੰਬਰਵਾਰ ਪੁਰਸ਼ਾਰਥ ਅਨੁਸਾਰ ਗਿਆਨ ਕਿਸੇ ਵਿੱਚ ਹੈ, ਕਿਸੇ ਵਿੱਚ ਨਹੀਂ ਹੈ। ਤਾਂ ਕੀ ਕਹਾਂਗੇ? ਉਸ
ਹਿਸਾਬ ਨਾਲ ਉੱਚ ਪਦ ਪਾ ਨਾ ਸਕਣ। ਬਾਪ ਸਰਵਿਸ ਦੇ ਲਈ ਕਿੰਨਾ ਉਛਲਦੇ ਹਨ। ਬੱਚਿਆਂ ਵਿੱਚ ਹੁਣ ਉਹ
ਤਾਕਤ ਆਈ ਨਹੀਂ ਹੈ ਜੋ ਕਿਸੇ ਨੂੰ ਚੰਗੀ ਤਰ੍ਹਾਂ ਸਮਝਾਉਣ। ਇਵੇਂ - ਇਵੇਂ ਦੀਆਂ ਯੁਕਤੀਆਂ ਰਚਣ।
ਭਾਵੇਂ ਬੱਚੇ ਮਿਹਨਤ ਕਰ ਕਾਨਫ਼੍ਰੇੰਸ ਆਦਿ ਕਰ ਰਹੇ ਹਨ, ਗੋਪਾਂ ਵਿੱਚ ਕੁਝ ਤਾਕਤ ਹੈ, ਉਨ੍ਹਾਂ ਨੂੰ
ਖਿਆਲ ਰਹਿੰਦਾ ਹੈ ਕਿ ਸੰਗਠਨ ਹੋਵੇ ਜਿਸ ਵਿੱਚ ਯੁਕਤੀਆਂ ਕੱਢਣ। ਸਰਵਿਸ ਵ੍ਰਿਧੀ ਨੂੰ ਕਿਵੇਂ ਪਾਵੇ?
ਮੱਥਾ ਮਾਰ ਰਹੇ ਹਨ। ਨਾਮ ਭਾਵੇਂ ਸ਼ਕਤੀ ਸੈਨਾ ਹੈ ਪਰ ਪੜ੍ਹੀ ਲਿਖੀ ਨਹੀਂ ਹੈ। ਕੋਈ ਫਿਰ ਅਨਪੜ੍ਹ ਵੀ
ਪੜ੍ਹੇ ਲਿਖੇ ਨੂੰ ਚੰਗਾ ਪੜ੍ਹਾਉਂਦੀਆਂ ਹਨ। ਬਾਬਾ ਨੇ ਸਮਝਾਇਆ ਹੈ ਕ੍ਰਿਮੀਨਲ ਆਈ ਬੜਾ ਨੁਕਸਾਨ ਕਰਦੀ
ਹੈ। ਇਹ ਬਿਮਾਰੀ ਬੜੀ ਕੜੀ ਹੈ ਇਸਲਈ ਉਛਲਦੇ ਨਹੀਂ ਹਨ। ਤਾਂ ਬਾਬਾ ਪੁੱਛਦੇ ਹਨ ਤੁਸੀਂ ਯੁਗਲ ਦੋਨੋ
ਪਹੀਏ ਠੀਕ ਚਲ ਰਹੇ ਹੋ? ਉਸ ਪਾਸੇ ਕਿੰਨੀਆਂ ਵੱਡੀਆਂ - ਵੱਡੀਆਂ ਸੈਨਾਵਾਂ ਹਨ, ਇਸਤ੍ਰੀਆਂ ਦਾ ਵੀ
ਝੁੰਡ ਹੈ, ਪੜ੍ਹੇ ਲਿਖੇ ਹਨ। ਉਨ੍ਹਾਂ ਨੂੰ ਮਦਦ ਵੀ ਮਿਲਦੀ ਹੈ। ਤੁਸੀਂ ਤਾਂ ਹੋ ਗੁਪਤ। ਕੋਈ ਵੀ ਨਹੀਂ
ਜਾਣਦੇ ਕਿ ਇਹ ਬ੍ਰਹਮਾਕੁਮਾਰ ਕੁਮਾਰੀਆਂ ਕੀ ਕਰਦੇ ਹਨ। ਤੁਹਾਡੇ ਵਿੱਚ ਵੀ ਨੰਬਰਵਾਰ ਹਨ। ਗ੍ਰਹਿਸਤ
ਵਿਵਹਾਰ ਦਾ ਬੋਝ ਸਿਰ ਤੇ ਰਹਿਣ ਨਾਲ ਝੁਕੇ ਹੋਏ ਹਨ। ਬ੍ਰਹਮਾਕੁਮਾਰ ਕੁਮਾਰੀ ਕਹਾਉਂਦੇ ਹਨ ਪਰ ਉਹ
ਕ੍ਰਿਮੀਨਲ ਆਈ ਠੰਡੀ ਨਹੀਂ ਹੁੰਦੀ। ਦੋਵੇਂ ਪਹੀਏ ਇੱਕ ਜਿਹੇ ਹੋਣ ਬੜਾ ਮੁਸ਼ਕਿਲ ਹੈ। ਬਾਬਾ ਬੱਚਿਆਂ
ਨੂੰ ਸਰਵਿਸ ਉਠਾਉਣ ਦੇ ਲਈ ਸਮਝਾਉਂਦੇ ਰਹਿੰਦੇ ਹਨ। ਕੋਈ ਧਨਵਾਨ ਹੈ - ਤਾਂ ਵੀ ਉਛਲਦੇ ਨਹੀਂ ਹਨ।
ਧਨ ਦੇ ਭੁੱਖੇ ਹਨ, ਬੱਚਾ ਨਹੀਂ ਹੋਵੇਗਾ ਤਾਂ ਵੀ ਗੋਦ ਵਿੱਚ ਲੈਂਦੇ ਹਨ। ਉੱਛਲ ਨਹੀਂ ਆਉਂਦੀ, ਬਾਬਾ
ਅਸੀਂ ਬੈਠੇ ਹਾਂ। ਅਸੀਂ ਵੱਡਾ ਮਕਾਨ ਲੈਕੇ ਦਿੰਦੇ ਹਾਂ।
ਬਾਬਾ ਦੀ ਨਜ਼ਰ ਦੇਹਲੀ ਤੇ
ਵਿਸ਼ੇਸ਼ ਹੈ ਕਿਓਂਕਿ ਦੇਹਲੀ ਹੈ ਕੈਪੀਟਲ, ਹੈਡ ਆਫਿਸ। ਬਾਬਾ ਕਹਿੰਦੇ ਹਨ ਦੇਹਲੀ ਵਿੱਚ ਵਿਸ਼ੇਸ਼ ਸੇਵਾ
ਦਾ ਘੇਰਾਵ ਪਾਓ। ਕਿਸੇ ਨੂੰ ਸਮਝਾਉਣ ਦੇ ਲਈ ਅੰਦਰ ਵੜਨਾ ਚਾਹੀਦਾ ਹੈ। ਗਾਇਆ ਵੀ ਹੋਇਆ ਹੈ ਕਿ
ਪਾਂਡਵਾਂ ਨੂੰ ਕੌਰਵਾਂ ਤੋਂ 3 ਪੈਰ ਪ੍ਰਿਥਵੀ ਦੇ ਵੀ ਨਹੀਂ ਮਿਲਦੇ ਸਨ। ਇਹ ਕੌਰਵ ਅੱਖਰ ਤਾਂ ਗੀਤਾ
ਦਾ ਹੈ। ਭਗਵਾਨ ਨੇ ਆਕੇ ਰਾਜਯੋਗ ਸਿਖਾਇਆ, ਉਸ ਦਾ ਨਾਮ ਗੀਤਾ ਰੱਖਿਆ ਹੈ। ਪਰ ਗੀਤਾ ਦੇ ਰੱਬ ਨੂੰ
ਭੁੱਲ ਗਏ ਹਨ ਇਸਲਈ ਬਾਬਾ ਘੜੀ - ਘੜੀ ਕਹਿੰਦੇ ਰਹਿੰਦੇ ਹਨ ਮੁੱਖ ਇਸ ਪੁਆਇੰਟ ਨੂੰ ਹੀ ਉਠਾਉਣਾ ਹੈ।
ਪਹਿਲੋਂ ਬਾਬਾ ਕਹਿੰਦੇ ਸੀ ਬਨਾਰਸ ਦੇ ਵਿਦੁਤ ਮੰਡਲੀ ਵਾਲਿਆਂ ਨੂੰ ਸਮਝਾਓ। ਬਾਬਾ ਯੁਕਤੀਆਂ ਤਾਂ
ਦੱਸਦੇ ਰਹਿੰਦੇ ਹਨ। ਫਿਰ ਚੰਗੀ ਰੀਤੀ ਕੋਸ਼ਿਸ਼ ਕਰਨੀ ਹੈ। ਬਾਪ ਬਾਰ - ਬਾਰ ਸਮਝਾਉਂਦੇ ਰਹਿੰਦੇ ਹਨ।
ਨੰਬਰਵਨ ਦੇਹਲੀ ਵਿੱਚ ਯੁਕਤੀ ਰਚੋ। ਸੰਗਠਨ ਵਿੱਚ ਵੀ ਇਹ ਵਿਚਾਰ ਕਰੋ। ਮੂਲ ਗੱਲ ਹੈ ਕਿ ਵੱਡਾ ਮੇਲਾ
ਆਦਿ ਦੇਹਲੀ ਵਿੱਚ ਕਿਵੇਂ ਕਰੀਏ। ਉਹ ਲੋਕ ਤਾਂ ਦੇਹਲੀ ਵਿੱਚ ਬਹੁਤ ਹੀ ਭੁੱਖ ਹੜਤਾਲ ਆਦਿ ਕਰਦੇ ਹਨ।
ਤੁਸੀਂ ਤਾਂ ਅਜਿਹਾ ਕੋਈ ਕੰਮ ਨਹੀਂ ਕਰਦੇ ਹੋ। ਲੜਨਾ ਝਗੜਨਾ ਕੁਝ ਨਹੀਂ। ਤੁਸੀਂ ਤਾਂ ਸਿਰਫ ਸੂੱਤੇ
ਹੋਏ ਨੂੰ ਜਗਾਉਂਦੇ ਹੋ। ਦੇਹਲੀ ਵਾਲਿਆਂ ਨੂੰ ਹੀ ਮਿਹਨਤ ਕਰਨੀ ਹੈ। ਤੁਸੀਂ ਤਾਂ ਜਾਣਦੇ ਹੋ ਅਸੀਂ
ਬ੍ਰਹਮਾਂਡ ਦੇ ਵੀ ਮਾਲਿਕ ਫਿਰ ਕਲਪ ਪਹਿਲੇ ਮੁਅਫਿਕ ਸ੍ਰਿਸ਼ਟੀ ਦੇ ਵੀ ਮਾਲਿਕ ਬਣਾਂਗੇ। ਇਹ ਪੱਕਾ ਹੈ
ਜਰੂਰ। ਵਿਸ਼ਵ ਦਾ ਮਾਲਿਕ ਬਣਨਾ ਹੀ ਹੈ। ਹੁਣ ਤੁਹਾਨੂੰ 3 ਪੈਰ ਪ੍ਰਿਥਵੀ ਦੇ ਵੀ ਕੈਪੀਟਲ ਵਿੱਚ ਹੀ
ਚਾਹੀਦਾ ਹੈ, ਜੋ ਉੱਥੇ ਗਿਆਨ ਦੇ ਗੋਲੇ ਛੱਡੋ। ਨਸ਼ਾ ਚਾਹੀਦਾ ਹੈ ਨਾ! ਵੱਡਿਆਂ ਦੀ ਆਵਾਜ਼ ਚਾਹੀਦੀ ਹੈ
ਨਾ। ਇਸ ਸਮੇਂ ਭਾਰਤ ਸਾਰਾ ਗਰੀਬ ਹੈ। ਗਰੀਬਾਂ ਦੀ ਸੇਵਾ ਕਰਨ ਦੇ ਲਈ ਹੀ ਬਾਪ ਆਉਂਦੇ ਹਨ। ਦੇਹਲੀ
ਵਿੱਚ ਤਾਂ ਬਹੁਤ ਚੰਗੀ ਸਰਵਿਸ ਹੋਣੀ ਚਾਹੀਦੀ ਹੈ। ਬਾਬਾ ਇਸ਼ਾਰਾ ਦਿੰਦੇ ਰਹਿੰਦੇ ਹਨ। ਦੇਹਲੀ ਵਾਲੇ
ਸਮਝਾਉਂਦੇ ਹਨ ਬਾਬਾ ਸਾਡਾ ਅਟੈਂਸ਼ਨ ਖਿਚਵਾਉਂਦੇ ਹਨ। ਆਪਸ ਵਿੱਚ ਸ਼ੀਰਖੰਡ ਹੋਣਾ ਚਾਹੀਦਾ ਹੈ। ਆਪਣਾ
ਪਾਂਡਵਾਂ ਦਾ ਕਿਲਾ ਤੇ ਬਣਾਓ। ਦੇਹਲੀ ਵਿੱਚ ਹੀ ਬਣਾਉਂਣਾ ਪਵੇਗਾ। ਇਸ ਵਿੱਚ ਦਿਮਾਗ ਬਹੁਤ ਚੰਗਾ
ਚਾਹੀਦਾ ਹੈ। ਬਹੁਤ ਕੁਝ ਕਰ ਸਕਦੇ ਹਨ। ਉਹ ਲੋਕੀ ਗਾਉਂਦੇ ਤਾਂ ਬਹੁਤ ਹਨ ਭਾਰਤ ਸਾਡਾ ਦੇਸ਼ ਹੈ, ਅਸੀਂ
ਇਵੇਂ ਕਰਾਂਗੇ। ਪਰ ਆਪਣੇ ਵਿੱਚ ਕੁਝ ਵੀ ਦਮ ਨਹੀਂ। ਸਿਵਾਏ ਫੋਰਨ ਦੀ ਮਦਦ ਨਾਲ ਉੱਠ ਨਹੀਂ ਸਕਦੇ।
ਤੁਹਾਨੂੰ ਤਾਂ ਬਹੁਤ ਮਦਦ ਮਿਲ ਰਹੀ ਹੈ ਬੇਹੱਦ ਦੇ ਬਾਪ ਤੋਂ। ਇੰਨੀ ਮਦਦ ਕੋਈ ਦੇ ਨਾ ਸਕੇ। ਹੁਣ
ਜਲਦੀ ਕਿਲਾ ਬਣਾਉਣਾ ਹੈ। ਤੁਸੀਂ ਬੱਚਿਆਂ ਨੂੰ ਬਾਪ ਵਿਸ਼ਵ ਦੀ ਬਾਦਸ਼ਾਹੀ ਦਿੰਦੇ ਹਨ ਤਾਂ ਹੌਂਸਲਾ
ਬਹੁਤ ਚਾਹੀਦਾ ਹੈ। ਝਰਮੁਈ ਝਗਮੁਈ ਵਿੱਚ ਬਹੁਤਿਆਂ ਦੀ ਬੁੱਧੀ ਅਟਕੀ ਰਹਿੰਦੀ ਹੈ। ਬੰਧਨਾਂ ਦੀ ਆਫ਼ਤ
ਹੈ ਮਾਤਾਵਾਂ ਤੇ। ਮੇਲਸ ਤੇ ਕੋਈ ਬੰਧਨ ਨਹੀਂ। ਮਾਤਾਵਾਂ ਨੂੰ ਅਬਲਾ ਕਿਹਾ ਜਾਂਦਾ ਹੈ। ਪੁਰਸ਼ ਭਲਵਾਨ
ਹੁੰਦੇ ਹਨ। ਪੁਰਸ਼ ਸ਼ਾਦੀ ਕਰਦੇ ਹਨ ਤਾਂ ਉਨ੍ਹਾਂ ਨੂੰ ਬਲ ਦਿੱਤਾ ਜਾਂਦਾ ਹੈ - ਤੁਸੀਂ ਹੀ ਗੁਰੂ
ਈਸ਼ਵਰ ਸਭ ਕੁਝ ਹੋ। ਇਸਤਰੀ ਤਾਂ ਜਿਵੇਂ ਪੂੰਛ ਹੈ। ਪਿਛਾੜੀ ਵਿੱਚ ਲਟਕਣ ਵਾਲੀ ਤਾਂ ਸੱਚਮੁੱਚ ਪੂੰਛ
ਹੋਕੇ ਹੀ ਲਟਕ ਪੈਂਦੀ ਹੈ। ਪਤੀ ਵਿੱਚ ਮੋਹ, ਬੱਚਿਆਂ ਵਿੱਚ ਮੋਹ, ਪੁਰਸ਼ ਨੂੰ ਇੰਨਾ ਮੋਹ ਨਹੀਂ
ਰਹਿੰਦਾ ਹੈ। ਉਨ੍ਹਾਂ ਦੀ ਤਾਂ ਇੱਕ ਜੁੱਤੀ ਗਈ ਤਾਂ ਦੂਜੀ ਤੀਜੀ ਲੈ ਲੈਂਦੇ ਹਨ। ਆਦਤ ਪੈ ਗਈ ਹੈ।
ਬਾਬਾ ਤਾਂ ਸਮਝਾਉਂਦੇ ਰਹਿੰਦੇ ਹਨ - ਇਹ - ਇਹ ਅਖਬਾਰ ਵਿੱਚ ਪਾਓ। ਬੱਚਿਆਂ ਨੂੰ ਬਾਪ ਦਾ ਸ਼ੋ ਕਰਨਾ
ਹੈ। ਇਹ ਸਮਝਾਉਣਾ ਤੁਹਾਡਾ ਕੰਮ ਹੈ। ਬਾਬਾ ਦੇ ਨਾਲ ਤਾਂ ਦਾਦਾ ਵੀ ਹਨ। ਤਾਂ ਇਹ ਜਾ ਨਹੀਂ ਸਕਦੇ।
ਕਹਿਣਗੇ ਸ਼ਿਵਬਾਬਾ ਇਹ ਦੱਸੋ, ਇਹ ਸਾਡੇ ਉੱਪਰ ਆਫ਼ਤਾਂ ਆਈਆਂ ਹਨ, ਇਸ ਵਿਚ ਤੁਸੀਂ ਸਲਾਹ ਦੇਵੋ। ਇਵੇਂ
- ਇਵੇਂ ਦੀਆਂ ਗੱਲਾਂ ਪੁੱਛਦੇ ਹਨ। ਬਾਪ ਤਾਂ ਆਇਆ ਹੈ ਪਤਿਤਾਂ ਨੂੰ ਪਾਵਨ ਬਣਾਉਣ। ਬਾਪ ਕਹਿੰਦੇ ਹਨ
ਤੁਸੀਂ ਬੱਚਿਆਂ ਨੂੰ ਸਭ ਨਾਲੇਜ ਮਿਲਦੀ ਹੈ। ਕੋਸ਼ਿਸ਼ ਕਰ ਆਪਸ ਵਿੱਚ ਮਿਲਕੇ ਰਾਏ ਕਰੋ। ਤੁਸੀਂ ਬੱਚਿਆਂ
ਨੂੰ ਹੁਣ ਵਹਿੰਗ ਮਾਰਗ ਦੀ ਸੇਵਾ ਦਾ ਤਮਾਸ਼ਾ ਵਿਖਾਉਣਾ ਚਾਹੀਦਾ ਹੈ। ਚੀਂਟੀ ਮਾਰਗ ਦੀ ਸਰਵਿਸ ਤਾਂ
ਚਲਦੀ ਆ ਰਹੀ ਹੈ। ਪਰ ਅਜਿਹਾ ਤਮਾਸ਼ਾ ਵਿਖਾਓ ਜੋ ਬਹੁਤਿਆਂ ਦਾ ਕਲਿਆਣ ਹੋ ਜਾਵੇ। ਬਾਬਾ ਨੇ ਇਹ ਕਲਪ
ਪਹਿਲੇ ਵੀ ਸਮਝਾਇਆ ਸੀ, ਹੁਣ ਵੀ ਸਮਝਾਉਂਦੇ ਹਨ। ਬਹੁਤਿਆਂ ਦੀ ਬੁੱਧੀ ਕਿੱਥੇ ਨਾ ਕਿੱਥੇ ਫਸੀ ਹੋਈ
ਹੈ। ਉਮੰਗ ਨਹੀਂ। ਝੱਟ ਦੇਹ - ਅਭਿਮਾਨ ਆ ਜਾਂਦਾ ਹੈ। ਦੇਹ - ਅਭਿਮਾਨ ਨੇ ਹੀ ਸਤਿਆਨਾਸ਼ ਕੀਤੀ ਹੈ।
ਹੁਣ ਬਾਪ ਸੱਤ ਉੱਚ ਕਰਨ ਦੀ ਕਿੰਨੀ ਸਹਿਜ ਗੱਲ ਦੱਸਦੇ ਹਨ। ਬਾਪ ਨੂੰ ਯਾਦ ਕਰੋ ਤਾਂ ਸ਼ਕਤੀ ਆਵੇ। ਨਹੀਂ
ਤਾਂ ਸ਼ਕਤੀ ਆਉਂਦੀ ਨਹੀਂ। ਭਾਵੇਂ ਸੈਂਟਰ ਸੰਭਾਲਦੇ ਹਨ, ਪਰ ਨਸ਼ਾ ਨਹੀਂ ਕਿਓਂਕਿ ਦੇਹ - ਅਭਿਮਾਨ ਹੈ।
ਦੇਹੀ - ਅਭਿਮਾਨੀ ਬਣੇ ਤਾਂ ਨਸ਼ਾ ਚੜ੍ਹੇ। ਅਸੀਂ ਕਿਸ ਬਾਪ ਦੇ ਬੱਚੇ ਹਾਂ। ਬਾਪ ਕਹਿੰਦੇ ਹਨ ਜਿੰਨਾ
ਤੁਸੀਂ ਦੇਹੀ - ਅਭਿਮਾਨੀ ਹੋਵੋਗੇ ਉਨ੍ਹਾਂ ਬਲ ਆਏਗਾ। ਅੱਧਾਕਲਪ ਦਾ ਦੇਹ - ਅਭਿਮਾਨ ਦਾ ਨਸ਼ਾ ਹੈ
ਤਾਂ ਦੇਹੀ - ਅਭਿਮਾਨੀ ਬਣਨ ਵਿਚ ਬੜੀ ਮਿਹਨਤ ਲੱਗਦੀ ਹੈ। ਇਵੇਂ ਨਹੀਂ ਬਾਬਾ ਗਿਆਨ ਦਾ ਸਾਗਰ ਹੈ,
ਅਸੀਂ ਵੀ ਗਿਆਨ ਉਠਾਇਆ ਹੈ, ਬਹੁਤਿਆਂ ਨੂੰ ਸਮਝਾਉਂਦੇ ਹਨ ਪਰ ਯਾਦ ਦਾ ਜੌਹਰ ਵੀ ਚਾਹੀਦਾ ਹੈ। ਗਿਆਨ
ਦੀ ਤਲਵਾਰ ਹੈ। ਯਾਦ ਦੀ ਫਿਰ ਯਾਤਰਾ ਹੈ। ਦੋਨੋ ਵੱਖ ਚੀਜ਼ਾਂ ਹਨ। ਗਿਆਨ ਵਿੱਚ ਯਾਦ ਦੀ ਯਾਤਰਾ ਦਾ
ਜੌਹਰ ਚਾਹੀਦਾ ਹੈ। ਉਹ ਨਹੀਂ ਹੈ ਤਾਂ ਕਾਠ ਦੀ ਤਲਵਾਰ ਹੋ ਜਾਂਦੀ ਹੈ। ਸਿੱਖ ਲੋਕ ਤਲਵਾਰ ਦਾ ਕਿੰਨਾ
ਮਾਨ ਰੱਖਦੇ ਹਨ। ਉਹ ਤਾਂ ਹਿੰਸਕ ਸੀ, ਜਿਸ ਨਾਲ ਲੜਾਈ ਕੀਤੀ। ਅਸਲ ਵਿੱਚ ਗੁਰੂ ਲੋਕ ਲੜਾਈ ਥੋੜੀ ਕਰ
ਸਕਦੇ ਹਨ। ਗੁਰੂ ਤਾਂ ਅਹਿੰਸਕ ਚਾਹੀਦਾ ਹੈ ਨਾ। ਲੜਾਈ ਨਾਲ ਥੋੜੀ ਸਦਗਤੀ ਹੁੰਦੀ ਹੈ। ਤੁਹਾਡੀ ਤਾਂ
ਹੈ ਯੋਗ ਦੀ ਗੱਲ। ਯਾਦ ਦੇ ਬਲ ਬਗੈਰ ਗਿਆਨ ਤਲਵਾਰ ਕੰਮ ਨਹੀਂ ਕਰੇਗੀ। ਕ੍ਰਿਮੀਨਲ ਆਈ ਬੜਾ ਨੁਕਸਾਨ
ਕਰਨ ਵਾਲੀ ਹੈ। ਆਤਮਾ ਕੰਨਾਂ ਨਾਲ ਸੁਣਦੀ ਹੈ, ਬਾਪ ਕਹਿੰਦੇ ਹਨ ਤੁਸੀਂ ਯਾਦ ਵਿੱਚ ਮਸਤ ਰਹੋ ਤਾਂ
ਸਰਵਿਸ ਵਧਦੀ ਜਾਏਗੀ । ਕਦੀ - ਕਦੀ ਕਹਿੰਦੇ ਹਨ ਬਾਬਾ ਸੰਬੰਧੀ ਸੁਣਦੇ ਨਹੀਂ ਹਨ। ਬਾਬਾ ਕਹਿੰਦੇ ਹਨ
ਯਾਦ ਦੀ ਯਾਤਰਾ ਵਿੱਚ ਕੱਚੇ ਹੋ ਇਸਲਈ ਗਿਆਨ ਤਲਵਾਰ ਕੰਮ ਨਹੀਂ ਕਰਦੀ ਹੈ। ਯਾਦ ਦੀ ਮਿਹਨਤ ਕਰੋ। ਇਹ
ਹੈ ਗੁਪਤ ਮਿਹਨਤ। ਮੁਰਲੀ ਚਲਾਉਣਾ ਤਾਂ ਪ੍ਰਤੱਖ ਹੈ। ਯਾਦ ਹੀ ਗੁਪਤ ਮਿਹਨਤ ਹੈ, ਜਿਸ ਨਾਲ ਸ਼ਕਤੀ
ਮਿਲਦੀ ਹੈ। ਗਿਆਨ ਨਾਲ ਸ਼ਕਤੀ ਨਹੀਂ ਮਿਲਦੀ ਹੈ। ਤੁਸੀਂ ਪਤਿਤ ਤੋਂ ਪਾਵਨ ਯਾਦ ਦੇ ਬਲ ਨਾਲ ਬਣਦੇ
ਹੋ। ਕਮਾਈ ਦਾ ਹੀ ਪੁਰਸ਼ਾਰਥ ਕਰਨਾ ਹੈ।
ਬੱਚਿਆਂ ਨੂੰ ਯਾਦ ਜੱਦ
ਇੱਕਰਸ ਰਹਿੰਦੀ ਹੈ, ਅਵਸਥਾ ਚੰਗੀ ਹੈ ਤਾਂ ਬਹੁਤ ਖੁਸ਼ੀ ਰਹਿੰਦੀ ਹੈ ਅਤੇ ਜੱਦ ਯਾਦ ਠੀਕ ਨਹੀਂ, ਕਿਸੇ
ਗੱਲ ਵਿੱਚ ਗੁਟਕਾ ਖਾਂਦੇ ਹਨ ਤਾਂ ਖੁਸ਼ੀ ਗਾਇਬ ਹੋ ਜਾਂਦੀ ਹੈ। ਕੀ ਸਟੂਡੈਂਟ ਨੂੰ ਟੀਚਰ ਯਾਦ ਨਹੀਂ
ਪੈਂਦਾ ਹੋਵੇਗਾ। ਇੱਥੇ ਤਾਂ ਘਰ ਵਿੱਚ ਰਹਿੰਦੇ ਹਨ, ਸਭ ਕੁਝ ਕਰਦੇ ਹਨ ਟੀਚਰ ਨੂੰ ਯਾਦ ਕਰਨਾ ਹੈ।
ਇਸ ਟੀਚਰ ਨਾਲ ਤਾਂ ਬਹੁਤ - ਬਹੁਤ ਉੱਚ ਪਦ ਮਿਲਦਾ ਹੈ। ਗ੍ਰਹਿਸਤ ਵਿਵਹਾਰ ਵਿਚ ਵੀ ਰਹਿਣਾ ਹੈ।
ਟੀਚਰ ਦੀ ਯਾਦ ਰਹੇ ਤਾਂ ਵੀ ਬਾਪ ਅਤੇ ਗੁਰੂ ਯਾਦ ਜਰੂਰ ਆਉਣਗੇ। ਕਿੰਨੇ ਪ੍ਰਕਾਰ ਨਾਲ ਸਮਝਾਉਂਦੇ
ਰਹਿੰਦੇ ਹਨ। ਪਰ ਘਰ ਵਿੱਚ ਫਿਰ ਧਨ - ਦੌਲਤ, ਬਾਲ - ਬੱਚੇ ਆਦਿ ਵੇਖ ਭੁੱਲ ਜਾਂਦੇ ਹਨ। ਸਮਝਾਉਂਦੇ
ਤਾਂ ਬਹੁਤ ਹਨ। ਤੁਹਾਨੂੰ ਰੂਹਾਨੀ ਸਰਵਿਸ ਕਰਨੀ ਹੈ। ਬਾਪ ਦੀ ਯਾਦ ਹੀ ਹੈ ਉੱਚ ਤੇ ਉੱਚ ਸੇਵਾ। ਮਨਸਾ
- ਵਾਚਾ - ਕਰਮਣਾ ਬੁੱਧੀ ਵਿੱਚ ਬਾਪ ਦੀ ਯਾਦ ਰਹੇ। ਮੁੱਖ ਨਾਲ ਵੀ ਗਿਆਨ ਦੀਆਂ ਗੱਲਾਂ ਸੁਣਾਓ। ਕਿਸੇ
ਨੂੰ ਦੁੱਖ ਨਹੀਂ ਦੇਣਾ ਹੈ। ਕੋਈ ਅਕਰ੍ਤਵ ਨਹੀਂ ਕਰਨਾ ਹੈ। ਪਹਿਲੀ ਗੱਲ ਅਲਫ਼ ਨਾ ਸਮਝਣ ਨਾਲ ਹੋਰ
ਕੁਝ ਵੀ ਸਮਝਣਗੇ ਨਹੀਂ। ਪਹਿਲੇ ਅਲਫ਼ ਪੱਕਾ ਕਰੋ ਤੱਦ ਤੱਕ ਅੱਗੇ ਵੱਧਣਾ ਨਹੀਂ ਚਾਹੀਦਾ ਹੈ। ਸ਼ਿਵਬਾਬਾ
ਰਾਜਯੋਗ ਸਿਖਾਕੇ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਇਸ ਛੀ - ਛੀ ਦੁਨੀਆਂ ਵਿੱਚ ਮਾਇਆ ਦਾ ਸ਼ੋ ਬਹੁਤ
ਹੈ। ਕਿੰਨਾ ਫੈਸ਼ਨ ਹੋ ਗਿਆ ਹੈ। ਛੀ - ਛੀ ਦੁਨੀਆਂ ਤੋਂ ਨਫਰਤ ਆਉਣੀ ਚਾਹੀਦੀ ਹੈ। ਇੱਕ ਬਾਪ ਨੂੰ
ਯਾਦ ਕਰਨ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਪਵਿੱਤਰ ਬਣ ਜਾਵੋਗੇ। ਟਾਈਮ ਵੇਸਟ ਨਹੀਂ ਕਰੋ। ਚੰਗੀ
ਰੀਤੀ ਧਾਰਨ ਕਰੋ। ਮਾਇਆ ਦੁਸ਼ਮਣ ਬਹੁਤਿਆਂ ਦਾ ਅਕਲ ਚੱਟ ਕਰ ਦਿੰਦੀ ਹੈ। ਕਮਾਂਡਰ ਗਫ਼ਲਤ ਕਰਦੇ ਹਨ
ਤਾਂ ਉਨ੍ਹਾਂ ਨੂੰ ਡਿਸਮਿਸ ਵੀ ਕਰਦੇ ਹਨ। ਆਪ ਕਮਾਂਡਰ ਨੂੰ ਵੀ ਲੱਜਾ ਆਉਂਦੀ ਹੈ ਫਿਰ ਰਿਜਾਇੰਨ ਵੀ
ਕਰ ਦਿੰਦੇ ਹਨ। ਇੱਥੇ ਵੀ ਇਵੇਂ ਹੁੰਦਾ ਹੈ। ਚੰਗੇ - ਚੰਗੇ ਕਮਾਂਡਰ੍ਸ ਕਦੀ ਫ਼ਾਂ ਹੋ ਜਾਂਦੇ ਹਨ।
ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਯਾਦ ਦੀ
ਗੁਪਤ ਮਿਹਨਤ ਕਰਨੀ ਹੈ। ਯਾਦ ਦੀ ਮਸਤੀ ਵਿੱਚ ਰਹਿਣ ਨਾਲ ਸਰਵਿਸ ਆਪੇ ਹੀ ਵੱਧਦੀ ਰਹੇਗੀ। ਮਨਸਾ -
ਵਾਚਾ - ਕ੍ਰਮਨਾ ਯਾਦ ਵਿੱਚ ਰਹਿਣ ਦਾ ਪੁਰਸ਼ਾਰਥ ਕਰਨਾ ਹੈ।
2. ਮੁੱਖ ਤੋਂ ਗਿਆਨ ਦੀਆਂ
ਹੀ ਗੱਲਾਂ ਸੁਣਾਉਣੀਆਂ ਹਨ, ਕਿਸੇ ਨੂੰ ਦੁੱਖ ਨਹੀਂ ਦੇਣਾ ਹੈ। ਕੋਈ ਵੀ ਅਕਰ੍ਤਵ ਨਹੀਂ ਕਰਨਾ ਹੈ।
ਦੇਹੀ - ਅਭਿਮਾਨੀ ਬਣਨ ਦੀ ਮਿਹਨਤ ਕਰਨੀ ਹੈ।
ਵਰਦਾਨ:-
ਲੋਹੇ ਸਮਾਨ ਆਤਮਾ ਨੂੰ ਪਾਰਸ ਬਣਾਉਣ ਵਾਲੇ ਮਾਸਟਰ ਪਾਰਸਨਾਥ ਭਵ
ਤੁਸੀਂ ਸਭ ਪਾਰਸਨਾਥ ਬਾਪ
ਦੇ ਬੱਚੇ ਮਾਸਟਰ ਪਾਰਸਨਾਥ ਹੋ - ਤਾਂ ਕਿਵੇਂ ਦੀ ਵੀ ਲੋਹੇ ਸਮਾਨ ਆਤਮਾ ਹੋਵੇ ਪਰ ਤੁਹਾਡੇ ਸੰਗ ਨਾਲ
ਲੋਹਾ ਵੀ ਪਾਰਸ ਬਣ ਜਾਏ। ਇਹ ਲੋਹਾ ਹੈ - ਇਵੇਂ ਕਦੀ ਨਹੀਂ ਸੋਚਣਾ। ਪਾਰਸ ਦਾ ਕੰਮ ਹੀ ਹੈ ਲੋਹੇ
ਨੂੰ ਪਾਰਸ ਬਣਾਉਣਾ। ਇਹ ਹੀ ਲਕਸ਼ ਅਤੇ ਲਕਸ਼ਨ ਸਦਾ ਸਮ੍ਰਿਤੀ ਵਿੱਚ ਰੱਖ ਹਰ ਸੰਕਲਪ, ਹਰ ਕਰਮ ਕਰਨਾ,
ਉਦੋਂ ਅਨੁਭਵ ਹੋਵੇਗਾ ਕਿ ਮੁਝ ਆਤਮਾ ਤੋਂ ਲਾਇਟ ਦੀਆਂ ਕਿਰਨਾਂ ਅਨੇਕ ਆਤਮਾਵਾਂ ਨੂੰ ਗੋਲਡਨ ਬਣਾਉਣ
ਦੀ ਸ਼ਕਤੀ ਦੇ ਰਹੀਆਂ ਹਨ।
ਸਲੋਗਨ:-
ਹਰ ਕੰਮ ਸਾਹਸ
ਨਾਲ ਕਰੋ ਤਾਂ ਸਰਵ ਦਾ ਸੱਮਾਨ ਪ੍ਰਾਪਤ ਹੋਵੇਗਾ।
ਅਵਿਅਕਤ ਇਸ਼ਾਰੇ :-
ਸਹਿਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ।
ਪਰਮਾਤਮ ਪਿਆਰ ਇਸ
ਸ਼੍ਰੇਸ਼ਠ ਬ੍ਰਾਹਮਣ ਜੀਵਨ ਦਾ ਅਧਾਰ ਹੈ। ਕਹਿੰਦੇ ਵੀ ਹਨ ਪਿਆਰ ਹੈ ਤੇ ਜਹਾਨ ਹੈ, ਜਾਨ ਹੈ, ਪਿਆਰ ਨਹੀਂ
ਤਾਂ ਬੇਜ਼ਾਨ, ਬੇਜਹਾਨ ਹਨ। ਪਿਆਰ ਮਿਲਿਆ ਮਤਲਬ ਜਹਾਨ ਮਿਲਿਆ। ਦੁਨੀਆਂ ਇੱਕ ਬੂੰਦ ਦੀ ਪਿਆਸੀ ਹੈ ਅਤੇ
ਤੁਸੀਂ ਬੱਚਿਆਂ ਦਾ ਇਹ ਪ੍ਰਭੂ ਪਿਆਰ ਪ੍ਰਾਪਰਟੀ ਹੈ। ਇਸੀ ਪ੍ਰਭੂ ਪਿਆਰ ਨਾਲ ਪਲਦੇ ਹੋ ਮਤਲਬ
ਬ੍ਰਾਹਮਣ ਜੀਵਨ ਵਿੱਚ ਅੱਗੇ ਵਧਦੇ ਹੋ। ਤਾਂ ਸਦਾ ਪਿਆਰ ਦੇ ਸਾਗਰ ਵਿੱਚ ਲਵਲੀਨ ਰਹੋ।