12.09.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- " ਮਿੱਠੇ ਬੱਚੇ :- ਤੁਹਾਡੀ ਪੜ੍ਹਾਈ ਦਾ ਸਾਰਾ ਮਦਾਰ ਹੈ ਯੋਗ ਤੇ , ਯੋਗ ਨਾਲ ਹੀ ਆਤਮਾ ਪਵਿੱਤਰ ਬਣਦੀ ਹੈ , ਵਿਕਰਮ ਵਿਨਾਸ਼ ਹੁੰਦੇ ਹਨ।

ਪ੍ਰਸ਼ਨ:-
ਕੁਝ ਬੱਚੇ ਬਾਪ ਦਾ ਹਨ ਕਿ ਫਿਰ ਹੱਥ ਛੜ ਦਿੰਦੇ ਹਨ, ਕਾਰਣ ਕੀ ਹੁੰਦਾ ਹੈ?

ਉੱਤਰ:-
ਬਾਪ ਨੂੰ ਪੂਰੀ ਤਰ੍ਹਾਂ ਨਾ ਪਹਿਚਾਣਨ ਦੇ ਕਾਰਨ, ਪੂਰਾ ਨਿਸ਼ਚੇ ਨਾ ਹੋਣ ਦੇ ਕਾਰਨ 8 - 10 ਸਾਲ ਦੇ ਬਾਦ ਵੀ ਬਾਪ ਨੂੰ ਫਾਰਗਤੀ ਦੇ ਦਿੰਦੇ ਹਨ। ਪਦ ਭ੍ਰਿਸ਼ਟ ਹੋ ਜਾਂਦਾ ਹੈ। 2 - ਕ੍ਰਿਮੀਨਲ ਆਈ ਹੋਣ ਦੇ ਕਾਰਨ ਮਾਇਆ ਦੀ ਗ੍ਰਹਿਚਾਰੀ ਬੈਠ ਜਾਂਦੀ ਹੈ, ਅਵਸਥਾ ਥੱਲੇ ਉੱਪਰ ਹੁੰਦੀ ਰਹਿੰਦੀ ਹੈ ਤਾਂ ਵੀ ਪੜ੍ਹਾਈ ਛੁੱਟ ਜਾਂਦੀ ਹੈ।

ਓਮ ਸ਼ਾਂਤੀ
ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਸਮਝਾ ਰਹੇ ਹਨ। ਹੁਣ ਸਮਝਦੇ ਹੋ ਕਿ ਅਸੀਂ ਸਭ ਰੂਹਾਨੀ ਬੇਹੱਦ ਦੇ ਬਾਪ ਦੇ ਬੱਚੇ ਹਾਂ, ਇਹਨਾਂ ਨੂੰ ਬਾਪਦਾਦਾ ਕਿਹਾ ਜਾਂਦਾ ਹੈ। ਜਿਵੇਂ ਤੁਸੀਂ ਰੂਹਾਨੀ ਬੱਚੇ ਹੋ ਉਵੇਂ ਇਹ (ਬ੍ਰਹਮਾ)ਵੀ ਰੂਹਾਨੀ ਬੱਚਾ ਹੈ ਸ਼ਿਵਬਾਬਾ ਦਾ। ਸ਼ਿਵਬਾਬਾ ਨੂੰ ਰੱਥ ਤਾਂ ਜ਼ਰੂਰ ਚਾਹੀਦਾ ਹੈ ਨਾ ਇਸਲਈ ਜਿਸ ਤਰ੍ਹਾਂ ਤੁਸੀਂ ਆਤਮਾਵਾਂ ਨੂੰ ਆਰਗੰਜ ਮਿਲੇ ਹੋਏ ਹਨ ਕਰਮ ਕਰਨ ਦੇ ਲਈ, ਉਸ ਤਰ੍ਹਾਂ ਸ਼ਿਵਬਾਬਾ ਦਾਵੀ ਇਹ ਰਥ ਹੈ ਕਿਉਂਕਿ ਇਹ ਕਰਮਖੇਤਰ ਹੈ ਜਿੱਥੇ ਕਰਮ ਕਰਨਾ ਹੁੰਦਾ ਹੈ। ਉਹ ਹੈ ਘਰ ਜਿੱਥੇ ਆਤਮਾਵਾਂ ਰਹਿੰਦੀਆਂ ਹਨ। ਆਤਮਾ ਨੇ ਜਾਣਿਆ ਹੈ ਸਾਡਾ ਘਰ ਸ਼ਾਤੀਧਾਮ ਹੈ, ਉੱਥੇ ਇਹ ਖੇਲ੍ਹ ਨਹੀਂ ਹੁੰਦਾ। ਬਤੀਆਂ ਆਦਿ ਕੁਝ ਨਹੀਂ ਹੁੰਦੀਆਂ, ਸਿਰਫ ਆਤਮਾਵਾਂ ਰਹਿੰਦੀਆਂ ਹਨ। ਇੱਥੇ ਆਉਂਦੀਆਂ ਹਨ ਪਾਰ੍ਟ ਵਜਾਉਣ। ਤੁਹਾਡੀ ਬੁੱਧੀ ਵਿੱਚ ਹੈ - ਇਹ ਬੇਹੱਦ ਦਾ ਡਰਾਮਾ ਹੈ। ਜੋ ਐਕਟਰ ਹੈ, ਉਨ੍ਹਾਂ ਦਾ ਐਕਟ ਸ਼ੁਰੂ ਤੋਂ ਲੈਕੇ ਅੰਤ ਤੱਕ ਤੁਸੀਂ ਬੱਚੇ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹੋ। ਇੱਥੇ ਕੋਈ ਸਾਧੂ ਸੰਤ ਆਦਿ ਨਹੀਂ ਸਮਝਾਉਂਦੇ ਹਨ। ਇੱਥੇ ਅਸੀਂ ਬੱਚੇ ਬੇਹੱਦ ਦੇ ਬਾਪ ਦੇ ਕੋਲ ਬੈਠੇ ਹਾਂ, ਹੁਣ ਸਾਨੂੰ ਵਾਪਿਸ ਜਾਣਾ ਹੈ, ਪਵਿੱਤਰ ਤਾਂ ਜ਼ਰੂਰ ਬਨਣਾ ਹੈ ਆਤਮਾ ਨੂੰ। ਇਸ ਤਰ੍ਹਾਂ ਨਹੀਂ ਹੈ ਕਿ ਸ਼ਰੀਰ ਵੀ ਇੱਥੇ ਹੀ ਪਵਿੱਤਰ ਬਨਣਾ ਹੈ, ਨਹੀਂ। ਆਤਮਾ ਪਵਿੱਤਰ ਬਣਦੀ ਹੈ। ਸ਼ਰੀਰ ਤਾਂ ਪਵਿੱਤਰ ਉਦੋਂ ਬਣੇ ਜੱਦ 5 ਤੱਤਵ ਵੀ ਸਤੋਂਪ੍ਰਧਾਨ ਹੋ ਜਾਵੇ। ਹੁਣ ਤੁਹਾਡੀ ਆਤਮਾ ਪੁਰਸ਼ਾਰਥ ਕਰ ਕੇ ਪਾਵਨ ਬਣ ਰਹੀ ਹੈ। ਉੱਥੇ ਆਤਮਾ ਤੇ ਸ਼ਰੀਰ ਦੋਵੇਂ ਪਵਿੱਤਰ ਹੁੰਦੇ ਹਨ। ਇੱਥੇ ਨਹੀ ਹੋ ਸਕਦੇ। ਆਤਮਾ ਪਵਿੱਤਰ ਬਣ ਜਾਂਦੀ ਹੈ ਤਾਂ ਫਿਰ ਪੁਰਾਣਾ ਸ਼ਰੀਰ ਛੱਡਦੀ ਹੈ, ਫਿਰ ਨਵੇਂ ਤੱਤਵਾਂ ਨਾਲ ਨਵੇਂ ਸ਼ਰੀਰ ਬਣਦੇ ਹਨ। ਤੁਸੀਂ ਜਾਣਦੇ ਹੋ ਸਾਡੀ ਆਤਮਾ ਬੇਹੱਦ ਦੇ ਬਾਪ ਨੂੰ ਯਾਦ ਕਰਦੀ ਹੈ ਜਾਂ ਨਹੀਂ ਕਰਦੀ ਹੈ? ਇਹ ਤਾਂ ਹਰ ਇੱਕ ਨੇ ਆਪਣੇ ਕੋਲੋਂ ਪੁੱਛਣਾ ਹੈ। ਪੜ੍ਹਾਈ ਦਾ ਸਾਰਾ ਮਦਾਰ ਹੈ ਯੋਗ ਤੇ। ਪੜ੍ਹਾਈ ਤਾਂ ਸਹਿਜ ਹੈ, ਸਮਝ ਗਏ ਹਨ ਕਿ ਚੱਕਰ ਕਿਵੇਂ ਫਿਰਦਾ ਹੈ, ਮੁਖ ਹੈ ਹੀ ਯਾਦ ਦੀ ਯਾਤਰਾ। ਇਹ ਅੰਦਰ ਗੁੱਪਤ ਹੈ। ਦੇਖਣ ਵਿੱਚ ਥੋੜੀ ਹੀ ਆਉਂਦਾ ਹੈ। ਬਾਬਾ ਨਹੀਂ ਕਹਿ ਸਕਦੇ ਕਿ ਇਹ ਬਹੁਤ ਯਾਦ ਕਰਦੇ ਹਨ ਜਾਂ ਘੱਟ। ਹਾਂ, ਗਿਆਨ ਦੇ ਲਈ ਦੱਸ ਸਕਦੇ ਹਨ ਕਿ ਇਹ ਗਿਆਨ ਵਿੱਚ ਬਹੁਤ ਤਿੱਖਾ ਹੈ। ਯਾਦ ਦਾ ਤਾ ਕੁੱਝ ਵੇਖਣ ਵਿੱਚ ਨਹੀਂ ਆਉਂਦਾ ਹੈ। ਗਿਆਨ ਮੁੱਖ ਤੋਂ ਬੋਲਿਆ ਜਾਂਦਾ ਹੈ। ਯਾਦ ਤਾਂ ਹੈ ਹੀ ਅਜਪਾ ਜਾਪ। ਜਾਪ ਅੱਖਰ ਭਗਤੀ ਮਾਰਗ ਦਾ ਹੈ, ਜਾਪ ਮਾਨਾ ਕੋਈ ਦਾ ਨਾਮ ਜਪਣਾ। ਇੱਥੇ ਤਾਂ ਆਤਮਾ ਨੂੰ ਆਪਣੇ ਬਾਪ ਨੂੰ ਯਾਦ ਕਰਨਾ ਹੈ।

ਤੁਸੀਂ ਜਾਣਦੇ ਹੋ ਅਸੀਂ ਆਪਣੇ ਬਾਪ ਨੂੰ ਯਾਦ ਕਰਦੇ - ਕਰਦੇ ਪਵਿੱਤਰ ਬਣਦੇ - ਬਣਦੇ ਮੁਕਤੀਧਾਮ - ਸ਼ਾਂਤੀਧਾਮ ਵਿੱਚ ਜਾ ਕੇ ਪਹੁੰਚਾਂਗੇ। ਇਵੇਂ ਨਹੀਂ ਹੈ ਕਿ ਡਰਾਮਾ ਤੋਂ ਮੁਕਤ ਹੋ ਜਾਵਾਂਗੇ। ਮੁਕਤੀ ਦਾ ਅਰ੍ਥ ਹੈ ਦੁੱਖ ਤੋਂ ਮੁੱਕਤ ਹੋ ਜਾਈਏ, ਸ਼ਾਂਤੀਧਾਮ ਵਿੱਚ ਜਾ ਕੇ ਫਿਰ ਸੁੱਖਧਾਮ ਵਿੱਚ ਆਵਾਂਗੇ। ਪਵਿੱਤਰ ਜੋ ਬਣਦੇ ਹਨ ਉਹ ਫਿਰ ਸੁੱਖ ਭੋਗਦੇ ਹਨ। ਅਪਵਿੱਤਰ ਲੋਕ ਉਹਨਾਂ ਦੀ ਖਿਜਮਤ ਕਰਦੇ ਹਨ। ਪਵਿਤੱਰ ਦੀ ਮਹਿਮਾ ਹੈ ਇਸ ਵਿੱਚ ਹੀ ਮਿਹਨਤ ਹੈ। ਅੱਖਾਂ ਬੜਾ ਦੋਖਾ ਦਿੰਦਿਆਂ ਹਨ, ਡਿੱਗ ਪੈਂਦੇ ਹਨ। ਉੱਪਰ - ਥੱਲੇ ਤਾਂ ਸੱਭ ਨੂੰ ਹੋਣਾ ਪੈਂਦਾ ਹੈ। ਗ੍ਰਹਿਚਾਰੀ ਸਾਰਿਆਂ ਨੂੰ ਲਗਦੀ ਹੈ। ਭਾਵੇਂ ਬਾਬਾ ਕਹਿੰਦੇ ਹਨ, ਬੱਚੇ ਵੀ ਸਮਝਾ ਸਕਦੇ ਹਨ। ਫਿਰ ਕਹਿੰਦੇ ਹੱਨ ਮਾਤਾ ਗੁਰੂ ਚਾਹੀਦਾ ਹੈ ਕਿਉਕਿ ਹੁਣ ਮਾਤਾ ਗੁਰੂ ਦਾ ਸਿਸਟਮ ਚੱਲਦਾ ਹੈ। ਪਹਿਲਾਂ ਪਿਤਾਵਾਂ ਦਾ ਸੀ। ਹੁਣ ਪਹਿਲਾਂ - ਪਹਿਲਾਂ ਕਲਸ਼ ਮਾਤਾਵਾਂ ਨੂੰ ਮਿਲਦਾ ਹੈ। ਮਾਤਾਵਾਂ ਮੈਜੋਰਿਟੀ ਵਿੱਚ ਹਨ, ਕੁਮਾਰੀਆਂ ਰੱਖੜੀ ਬਣਦੀਆਂ ਹਨ, ਪਵਿੱਤਰਤਾ ਦੇ ਲਈ। ਭਗਵਾਨ ਕਹਿੰਦੇ ਹਨ ਕਾਮ ਮਹਾਸ਼ਤ੍ਰੁ ਹੈ, ਇਸ ਤੇ ਜਿੱਤ ਪ੍ਰਾਪਤ ਕਰੋ। ਰੱਖਸ਼ਾ ਬੰਧਨ ਪਵਿੱਤਰਤਾ ਦੀ ਨਿਸ਼ਾਨੀ ਹੈ, ਉਹ ਲੋਕ ਰਾਖੀ ਬਣਦੇ ਹਨ। ਪਵਿੱਤਰ ਤੇ ਬਣਦੇ ਨਹੀਂ ਹਨ। ਉਹ ਸਭ ਹੈ ਆਰਟੀਫਿਸ਼ੇਲ ਰਾਖੀ, ਕੋਈ ਪਾਵਨ ਬਣਾਉਣ ਵਾਲੀ ਨਹੀਂ ਹੈ ਇਸ ਵਿੱਚ ਤਾਂ ਗਿਆਨ ਚਾਹੀਦਾ ਹੈ। ਹੁਣ ਤੁਸੀਂ ਰਾਖੀ ਬਣਦੇ ਹੋ। ਅਰ੍ਥ ਵੀ ਸਮਝਾਂਉਂਦੇ ਹੋ, ਇਹ ਪ੍ਰਤਿਗਿਆ ਕਰਾਉਂਦੇ ਹਨ। ਜਿਸ ਤਰ੍ਹਾਂ ਸਿੱਖ ਲੋਕਾਂ ਦੀ ਕੰਗਣ ਨਿਸ਼ਾਨੀ ਹੁੰਦੀ ਹੈ ਪਰ ਪਵਿੱਤਰ ਤਾਂ ਬਣਦੇ ਨਹੀਂ। ਪਤਿਤ ਨੂੰ ਪਾਵਨ ਬਣਾਉਣ ਵਾਲਾ, ਸ੍ਰਵ ਦਾ ਸਦਗਾਤੀ ਦਾਤਾ ਇੱਕ ਹੈ , ਉਹ ਵੀ ਦੇਹਧਾਰੀ ਨਹੀਂ ਹੈ। ਪਾਣੀ ਦੀ ਗੰਗਾ ਤਾਂ ਇਹਨਾਂ ਅੱਖਾਂ ਨਾਲ ਵੇਖਣ ਵਿੱਚ ਆਉਂਦੀ ਹੈ। ਬਾਪ ਜੋ ਸਦਗਤੀ ਦਾਤਾ ਹੈ, ਉਨ੍ਹਾਂ ਨੂੰ ਇਨ੍ਹਾਂ ਅੱਖਾਂ ਨਾਲ ਨਹੀਂ ਵੇਖਿਆਂ ਜਾਂਦਾ। ਆਤਮਾ ਨੂੰ ਕੋਈ ਵੀ ਵੇਖ ਨਹੀਂ ਸਕਦੇ ਕਿ ਉਹ ਕਿ ਚੀਜ਼ ਹੈ। ਕਹਿੰਦੇ ਵੀ ਹਨ ਕਿ ਸਾਡੇ ਸ਼ਰੀਰ ਵਿੱਚ ਆਤਮਾ ਹੈ, ਉਸਨੂੰ ਵੇਖਿਆ ਹੈ? ਕਹਿਣਗੇ ਨਹੀਂ। ਹੋਰ ਸਭ ਚੀਜਾਂ ਜਿਨ੍ਹਾਂ ਦਾ ਨਾਮ ਹੈ ਉਹ ਵੇਖਣ ਵਿੱਚ ਜ਼ਰੂਰ ਆਉਦੀਆਂ ਹਨ। ਆਤਮਾ ਦਾ ਵੀ ਨਾਮ ਤਾਂ ਹੈ। ਕਹਿੰਦੇ ਵੀ ਹਨ ਭ੍ਰਿਕੂਟੀ ਦੇ ਵਿੱਚ ਚਮਕਦਾ ਹੈ ਅਜਬ ਸਿਤਾਰਾ। ਪਰ ਵੇਖਣ ਵਿੱਚ ਨਹੀਂ ਆਉਂਦਾ ਹੈ। ਪਰਮਾਤਮਾ ਨੂੰ ਵੀ ਯਾਦ ਕਰਦੇ ਹਨ, ਦੇਖਣ ਵਿੱਚ ਕੁਝ ਨਹੀਂ ਆਏਗਾ। ਲੱਛਮੀ - ਨਾਰਾਇਣ ਨੂੰ ਵੇਖਿਆ ਜਾਂਦਾ ਹੈ ਇਨ੍ਹਾਂ ਅੱਖਾਂ ਦੇ ਰਾਹੀਂ। ਲਿੰਗ ਦੀ ਭਾਵੇਂ ਪੂਜਾ ਕਰਦੇ ਹਨ ਪ੍ਰੰਤੂ ਉਹ ਕੋਈ ਅਸਲ ਤਰ੍ਹਾਂ ਤੇ ਨਹੀਂ ਹੈ ਨਾ। ਵੇਖਦੇ ਹੋਏ ਵੀ ਜਾਣਦੇ ਨਹੀਂ ਹਨ, ਪਰਮਾਤਮਾ ਕੀ? ਇਹ ਕੋਈ ਨਹੀਂ ਜਾਣ ਸਕਦੇ। ਆਤਮਾ ਤੇ ਬਹੁਤ ਛੋਟੀ ਬਿੰਦੀ ਹੈ। ਵੇਖਣ ਵਿੱਚ ਨਹੀਂ ਆਉਂਦੀ ਹੈ। ਨਾ ਆਤਮਾ ਨੂੰ ਨਾ ਪਰਮਾਤਮਾ ਨੂੰ ਵੇਖਿਆ ਜਾ ਸਕਦਾ ਹੈ, ਜਾਣਿਆ ਜਾਂਦਾ ਹੈ। ਹੁਣ ਤੁਸੀਂ ਜਾਣਦੇ ਹੋ ਸਾਡਾ ਬਾਬਾ ਆਇਆ ਹੋਇਆ ਹੈ ਇਨ੍ਹਾਂ ਵਿੱਚ। ਇਸ ਸ਼ਰੀਰ ਦੇ ਵਿੱਚ ਇਹਨਾਂ ਦੀ ਆਪਣੀ ਆਤਮਾ ਵੀ ਹੈ, ਫਿਰ ਪਰਮਪਿਤਾ ਪਰਮਾਤਮਾ ਕਹਿੰਦੇ ਹਨ - ਮੈ ਇਹਨਾਂ ਦੇ ਰੱਥ ਵਿੱਚ ਵਿਰਾਜਮਾਨ ਹਾਂ ਇਸਲਈ ਬਾਬਪਦਾਦਾ ਕਹਿੰਦੇ ਹੋ। ਹੁਣ ਦਾਦਾ ਨੂੰ ਤਾਂ ਇਹਨਾਂ ਅੱਖਾਂ ਨਾਲ ਵੇਖਦੇ ਹੋ, ਬਾਪ ਨੂੰ ਨਹੀਂ ਵੇਖਦੇ ਹੋ। ਜਾਣਦੇ ਹੋ ਬਾਬਾ ਗਿਆਨ ਦਾ ਸਾਗਰ ਹੈ, ਉਹ ਇਸ ਸ਼ਰੀਰ ਦੇ ਦਵਾਰਾ ਸਾਨੂੰ ਗਿਆਨ ਸੁਣਾ ਰਹੇ ਹਨ। ਉਹ ਗਿਆਨ ਦਾ ਸਾਗਰ ਪਤਿਤ ਪਾਵਨ ਹੈ। ਨਿਰਾਕਾਰ ਰਸਤਾ ਕਿਵੇਂ ਦੱਸਣਗੇ? ਪ੍ਰੇਰਣਾ ਨਾਲ ਤੇ ਕੰਮ ਨਹੀਂ ਹੁੰਦਾ। ਭਗਵਾਨ ਆਉਂਦੇ ਹਨ ਇਹ ਕਿਸਨੂੰ ਵੀ ਪਤਾ ਨਹੀਂ ਹੈ। ਸ਼ਿਵ ਜਯੰਤੀ ਵੀ ਮਨਾਉਂਦੇਂ ਹਨ ਤਾਂ ਜ਼ਰੂਰ ਇੱਥੇ ਆਉਂਦਾ ਹੋਵੇਗਾ ਨਾ। ਤੁਸੀਂ ਜਾਣਦੇ ਹੋ ਹੁਣ ਉਹ ਸਾਨੂੰ ਪੜ੍ਹਾ ਰਹੇ ਹਨ। ਬਾਬਾ ਇਨ੍ਹਾਂ ਵਿੱਚ ਆ ਕੇ ਸਾਨੂੰ ਪੜਾਉਂਦੇ ਹਨ। ਬਾਪ ਨੂੰ ਪੂਰੀ ਰੀਤੀ ਨਾ ਪਹਿਚਾਣਨ ਦੇ ਕਾਰਨ, ਨਿਸਚੇਬੁੱਧੀ ਨਾ ਹੋਣ ਦੇ ਕਾਰਨ 8 - 10 ਸਾਲ ਬਾਦ ਵੀ ਫਾਰਗਤੀ ਦੇ ਦਿੰਦੇ ਹਨ। ਮਾਇਆ ਬਿਲਕੁਲ ਹੀ ਅੰਨ੍ਹਾ ਬਣਾ ਦਿੰਦੀ ਹੈ। ਬਾਪ ਦਾ ਬਣਕੇ ਫਿਰ ਛੱਡ ਦਿੰਦੇ ਹਨ ਤਾਂ ਪਦਵੀ ਭ੍ਰਿਸ਼ਟ ਹੋ ਜਾਂਦੀ ਹੈ। ਹੁਣ ਤੁਸੀਂ ਬੱਚਿਆਂ ਨੂੰ ਬਾਪ ਦਾ ਪਰਿਚੈ ਮਿਲਿਆ ਹੈ ਤਾਂ ਹੋਰਾਂ ਨੂੰ ਵੀ ਦੇਣਾ ਹੈ। ਰਿਸ਼ੀ - ਮੁੰਨੀ ਆਦਿ ਸਭ ਨੇਤੀ - ਨੇਤੀ ਕਰਦੇ ਗਏ। ਪਹਿਲੋਂ ਤੁਸੀਂ ਵੀ ਨਹੀਂ ਜਾਣਦੇ ਸੀ। ਹੁਣ ਤੁਸੀਂ ਕਹੋਗੇ ਹਾਂ ਅਸੀਂ ਜਾਣਦੇ ਹਾਂ ਤਾਂ ਆਸਤਿਕ ਹੋ ਗਏ। ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ, ਇਹ ਵੀ ਤੁਸੀਂ ਜਾਣਦੇ ਹੋ। ਸਾਰੀ ਦੁਨੀਆਂ ਅਤੇ ਤੁਸੀਂ ਖੁਦ ਇਸ ਪੜ੍ਹਾਈ ਤੋਂ ਪਹਿਲਾ ਨਾਸਤਿਕ ਸੀ। ਹੁਣ ਬਾਪ ਨੇ ਸਝਾਇਆ ਹੈ ਤਾਂ ਤੁਸੀਂ ਕਹਿੰਦੇ ਹੋ ਸਾਨੂੰ ਪਰਮਪਿਤਾ ਬਾਪ ਨੇ ਸਮਝਾਇਆ ਹੈ, ਆਸਤਿਕ ਬਣਾਇਆ ਹੈ। ਅਸੀਂ ਵੀ ਰਚਨਾ ਦੇ ਆਦਿ - ਮੱਧ - ਅੰਤ ਨੂੰ ਨਹੀਂ ਜਾਣਦੇ ਸੀ। ਬਾਪ ਹੈ ਰਚਤਾ, ਬਾਪ ਹੀ ਸੰਗਮ ਤੇ ਨਵੀਂ ਦੁਨੀਆਂ ਦੀ ਸਥਾਪਨਾ ਵੀ ਕਰਦੇ ਹਨ ਅਤੇ ਪੁਰਾਣੀ ਦੁਨੀਆਂ ਦਾ ਵਿਨਾਸ਼ ਵੀ ਕਰਦੇ ਹਨ। ਪੁਰਾਣੀ ਦੁਨੀਆਂ ਦੇ ਵਿਨਾਸ਼ ਦੇ ਲਈ ਇਹ ਮਹਾਭਾਰਤ ਦੀ ਲੜਾਈ ਹੈ, ਜਿਸਦੇ ਲਈ ਸਮਝਦੇ ਹਨ, ਉਸ ਸਮੇਂ ਕ੍ਰਿਸ਼ਨ ਸੀ। ਹੁਣ ਤੁਸੀਂ ਸਮਝਦੇ ਹੋ - ਨਿਰਾਕਾਰ ਬਾਪ ਸੀ, ਉਨਹਾਂ ਨੂੰ ਵੇਖਿਆ ਨਹੀਂ ਜਾਂਦਾ ਹੈ। ਕ੍ਰਿਸ਼ਨ ਦਾ ਤੇ ਚਿੱਤਰ ਹੈ, ਦੇਖਿਆ ਜਾਂਦਾ ਹੈ। ਸ਼ਿਵ ਨੂੰ ਤਾਂ ਦੇਖ ਨਹੀਂ ਸਕਦੇ। ਕ੍ਰਿਸ਼ਨ ਤਾਂ ਹੈ ਸਤਿਯੁਗ ਦਾ ਪ੍ਰਿੰਸ। ਉਹ ਹੀ ਫੀਚਰ ਫਿਰ ਹੋ ਨਾ ਸਕੇ। ਕ੍ਰਿਸ਼ਨ ਵੀ ਕਦੋਂ ਕਿਵੇਂ ਆਇਆ, ਇਹ ਵੀ ਕੋਈ ਨਹੀਂ ਜਾਣਦੇ। ਕ੍ਰਿਸ਼ਨ ਨੂੰ ਕੰਸ ਦੀ ਜੇਲ ਵਿੱਚ ਵਿਖਾਉਂਦੇ ਹਨ। ਕੰਸ ਸਤਯੁਗ ਵਿੱਚ ਸੀ ਕੀ? ਇਹ ਹੋ ਕਿਵੇਂ ਸਕਦਾ। ਕੰਸ ਅਸੁਰ ਨੂੰ ਕਿਹਾ ਜਾਂਦਾ ਹੈ। ਇਸ ਵਕਤ ਸਾਰੀ ਅਸੁਰੀ ਸੰਪ੍ਰਦਾਯ ਹੈ ਨਾ। ਇੱਕ ਦੂਜੇ ਨੂੰ ਮਾਰਦੇ - ਕੱਟਦੇ ਰਹਿੰਦੇ ਹਨ। ਦੈਵੀ ਦੁਨੀਆਂ ਸੀ, ਇਹ ਭੁੱਲ ਗਏ ਹਨ। ਦੈਵੀ ਦੁਨੀਆਂ ਈਸ਼ਵਰ ਨੇ ਸਥਾਪਨ ਕੀਤੀ। ਇਹ ਵੀ ਤੁਹਾਡੀ ਬੁੱਧੀ ਵਿੱਚ ਹੈ - ਨਬਰਵਾਰ ਪੁਰਸਾਰਥ ਅਨੁਸਾਰ। ਹੁਣ ਤੁਸੀਂ ਹੋ ਈਸ੍ਵਰੀ ਪਰਿਵਾਰ, ਫਿਰ ਉੱਥੇ ਹੋਵੋਗੇ ਦੈਵੀ ਪਰਿਵਾਰ । ਇਸ ਵਕਤ ਈਸ਼ਵਰ ਤੁਹਾਨੂੰ ਲਾਇਕ ਬਣਾ ਰਹੇ ਹਨ ਸਵਰਗ ਦਾ ਦੇਵੀ - ਦੇਵਤਾ ਬਣਾਉਣ ਦੇ ਲਈ। ਬਾਪ ਪੜ੍ਹਾ ਰਹੇ ਹਨ ਇਸ ਸੰਗਮਯੁਗ ਨੂੰ ਕੋਈ ਵੀ ਨਹੀਂ ਜਾਣਦੇ। ਕਿਸੇ ਵੀ ਸ਼ਾਸਤਰ ਵਿੱਚ ਇਸ ਪੁਰਸ਼ੋਤਮ ਸੰਗਮਯੁਗ ਦੀ ਗੱਲ ਨਹੀਂ ਹੈ। ਪੁਰਸ਼ੋਤਮ ਯੁਗ ਮੱਤਲਬ ਜਿੱਥੇ ਪੁਰਸ਼ੋਤਮ ਬਣਨਾ ਹੁੰਦਾ ਹੈ। ਸਤਯੁਗ ਨੂੰ ਕਹਾਂਗੇ ਪੁਰਸ਼ੋਤਮ ਯੁਗ। ਇਸ ਵਕਤ ਤਾਂ ਮਨੁੱਖ ਪੁਰਸ਼ੋਤਮ ਨਹੀਂ ਹਨ। ਇਹਨਾਂ ਨੂੰ ਤਾਂ ਕਨਿਸ਼ਟ ਤਮੋਪ੍ਧਾਨ ਕਹਾਂਗੇ। ਇਹ ਸਾਰੀਆਂ ਗੱਲਾਂ ਤੁਹਾਡੇ ਸਿਵਾਏ ਹੋਰ ਕੋਈ ਨਹੀਂ ਸਮਝ ਸਕਦੇ। ਬਾਪ ਕਹਿੰਦੇ ਹਨ ਇਹ ਹੈ ਆਸੁਰੀ ਭ੍ਰਿਸ਼ਟਾਚਾਰੀ ਦੁਨੀਆਂ। ਸਤਯੁਗ ਵਿੱਚ ਅਜਿਹਾ ਕੋਈ ਵਾਤਾਵਰਣ ਨਹੀਂ ਹੁੰਦਾ। ਉਹ ਸੀ ਸ੍ਰੇਸ਼ਠਾਚਾਰੀ ਦੁਨੀਆਂ। ਉਹਨਾਂ ਦੇ ਹੀ ਚਿੱਤਰ ਹਨ। ਬਰੋਬਰ ਉਹ ਸ਼੍ਰੇਸ਼ਠਾਚਾਰੀ ਦੁਨੀਆਂ ਦੇ ਮਾਲਿਕ ਸਨ। ਭਾਰਤ ਦੇ ਰਾਜੇ ਹੋਕੇ ਗਏ ਹਨ ਜੋ ਪੂਜੇ ਜਾਂਦੇ ਹਨ। ਪੂਜਯ ਪਵਿੱਤਰ ਸੀ, ਜੋ ਹੀ ਫਿਰ ਪੁਜਾਰੀ ਬਣੇ। ਪੁਜਾਰੀ ਭਗਤੀ ਮਾਰਗ ਨੂੰ, ਪੂਜੀਏ ਗਿਆਨ ਮਾਰਗ ਨੂੰ ਕਿਹਾ ਜਾਂਦਾ ਹੈ। ਪੂਜਿਯ ਸੋ ਪੁਜਾਰੀ, ਪੁਜਾਰੀ ਸੋ ਪੂਜੀਯ ਫਿਰ ਕਿਵੇਂ ਬਣਦੇ ਹਨ। ਇਹ ਵੀ ਤੁਸੀਂ ਜਾਣਦੇ ਹੋ ਇਸ ਦੁਨੀਆਂ ਵਿੱਚ ਪੂਜੀਯ ਇੱਕ ਵੀ ਹੋ ਨਾ ਸਕੇ। ਪੂਜੀਯ ਪਰਮਪਿਤਾ ਪ੍ਰਮਾਤਮਾ ਅਤੇ ਦੇਵਤਾਵਾਂ ਨੂੰ ਕਿਹਾ ਜਾਂਦਾ ਹੈ। ਪਰਮਪਿਤਾ ਪ੍ਰਮਾਤਮਾ ਹੈ ਸਭ ਦਾ ਪੂਜਿਯ। ਸਭ ਧਰਮ ਵਾਲੇ ਉਂਨ੍ਹਾਂ ਦੀ ਪੂਜਾ ਕਰਦੇ ਹਨ। ਅਜਿਹੇ ਬਾਪ ਦਾ ਜਨਮ ਇੱਥੇ ਹੀ ਗਾਇਆ ਜਾਂਦਾ ਹੈ। ਸ਼ਿਵ ਜੇਯੰਤੀ ਹੈ ਨਾ। ਪਰੰਤੂ ਮਨੁੱਖਾਂ ਨੂੰ ਕੁਝ ਪਤਾ ਨਹੀਂ ਕਿ ਉਨ੍ਹਾਂ ਦਾ ਜਨਮ ਭਾਰਤ ਵਿੱਚ ਹੁੰਦਾ ਹੈ, ਅਜਕਲ ਤੇ ਸ਼ਿਵ ਜੇਯੰਤੀ ਦਾ ਹੋਲੀਡੇ ਵੀ ਨਹੀਂ ਕਰਦੇ। ਜੇਯੰਤੀ ਮਨਾਓ, ਨਾ ਮਨਾਓ, ਤੁਹਾਡੀ ਮਰਜੀ। ਆਫਿਸ਼ਲ ਹੋਲੀਡੇ ਨਹੀਂ ਹੈ। ਜੋ ਸ਼ਿਵ ਜੇਯੰਤੀ ਨੂੰ ਨਹੀਂ ਮੰਨਦੇ ਹਨ, ਉਹ ਤੇ ਆਪਣੇ ਕੰਮ ਤੇ ਚਲੇ ਜਾਂਦੇ ਹਨ। ਬਹੁਤ ਧਰਮ ਹਨ ਨਾ। ਸਤਿਯੁਗ ਵਿੱਚ ਅਜਿਹੀ ਗੱਲ ਹੁੰਦੀ ਨਹੀਂ। ਉੱਥੇ ਇਹ ਵਾਤਾਵਰਣ ਹੀ ਨਹੀਂ। ਸਤਿਯੁਗ ਹੈ ਹੀ ਨਵੀਂ ਦੁਨੀਆਂ ਇੱਕ ਧਰਮ। ਉੱਥੇ ਇਹ ਪਤਾ ਨਹੀਂ ਲਗਦਾ ਕਿ ਸਾਡੇ ਪਿੱਛੋਂ ਚੰਦ੍ਰਵਨਸ਼ੀ ਰਾਜ ਹੋਵੇਗਾ। ਇੱਥੇ ਤੁਸੀਂ ਸਾਰੇ ਜਾਣਦੇ ਹੋ- ਇਹ - ਇਹ ਪਾਸਟ ਹੋ ਗਿਆ ਹੈ। ਸਤਿਯੁਗ ਵਿੱਚ ਤੁਸੀਂ ਹੋਵੋਗੇ, ਉੱਥੇ ਕਿਹੜੇ ਪਾਸਟ ਨੂੰ ਯਾਦ ਕਰਣਗੇ? ਪਾਸਟ ਤਾਂ ਹੋਇਆ ਕਲਯੁਗ। ਉਸਦੀ ਹਿਸਟ੍ਰੀ - ਜੋਗ੍ਰਾਫੀ ਸੁਣਨ ਦਾ ਕੀ ਫ਼ਾਇਦਾ।

ਇੱਥੇ ਤੁਸੀਂ ਜਾਣਦੇ ਹੋ ਕਿ ਬਾਬਾ ਦੇ ਕੋਲ ਬੈਠੇ ਹਾਂ। ਬਾਬਾ ਟੀਚਰ ਵੀ ਹੈ, ਸਤਗੁਰੂ ਵੀ ਹੈ। ਬਾਪ ਆਏ ਹਨ ਸਭ ਦੀ ਸਦਗਾਤੀ ਕਰਨ । ਸਾਰੀਆਂ ਆਤਮਾਵਾਂ ਨੂੰ ਜਰੂਰ ਲੈ ਜਾਣਗੇ। ਮੁਨੱਖ ਤਾਂ ਦੇਹ ਅਭਿਮਾਨ ਵਿੱਚ ਆ ਕੇ ਕਹਿੰਦੇ ਹਨ, ਸਭ ਮਿੱਟੀ ਦੇ ਵਿੱਚ ਮਿਲ ਜਾਣਾ ਹੈ। ਇਹ ਨਹੀਂ ਸਮਝਦੇ ਕਿ ਆਤਮਾਵਾਂ ਤਾਂ ਚਲੀਆਂ ਜਾਣਗੀਆਂ, ਬਾਕੀ ਇਹ ਸ਼ਰੀਰ ਤਾਂ ਮਿੱਟੀ ਦੇ ਬਣੇ ਹੋਏ ਹਨ। ਇਹ ਪੁਰਾਣਾ ਸਰੀਰ ਖ਼ਤਮ ਹੋ ਜਾਂਦਾ ਹੈ। ਅਸੀਂ ਆਤਮਾਵਾਂ ਇੱਕ ਸਰੀਰ ਛੱਡ ਦੂਸਰਾ ਜਾਕੇ ਲੈਂਦੀਆਂ ਹਾਂ। ਇਹ ਇਸ ਦੁਨੀਆਂ ਵਿੱਚ ਸਾਡਾ ਅੰਤਿਮ ਜਨਮ ਹੈ। ਸਭ ਪਤਿਤ ਹਨ, ਸਦੈਵ ਪਾਵਨ ਤਾ ਕੋਈ ਰਹਿ ਨਹੀਂ ਸਕਦੇ। ਸਤੋਪ੍ਰਧਾਨ ਸਤੋ - ਰਜੋ - ਤਮੋ ਹੁੰਦੇ ਹੀ ਹਨ। ਉਹ ਲੋਕ ਤੇ ਕਹਿ ਦਿੰਦੇ ਹਨ ਸਭ ਈਸ਼ਵਰ ਦੇ ਹੀ ਰੂਪ ਹਨ, ਈਸ਼ਵਰ ਦੇ ਅਨੇਕ ਰੂਪ ਬਣਾਏ ਹਨ, ਖੇਲ੍ਹਪਾਲ ਕਰਨ ਦੇ ਲਈ। ਹਿਸਾਬ - ਕਿਤਾਬ ਕੁੱਝ ਨਹੀਂ ਜਾਣਦੇ। ਨਾ ਖੇਲਪਾਲ ਕਰਨ ਵਾਲੇ ਨੂੰ ਜਾਣਦੇ ਹਨ। ਬਾਪ ਹੀ ਬੈਠ ਕੇ ਵਰਲਡ ਦੀ ਹਿਸਟਰੀ ਜੋਗਰਫ਼ੀ ਸਮਝਾਉਂਦੇ ਹਨ ਖੇਲ੍ਹ ਵਿੱਚ ਹਰ ਇੱਕ ਦਾ ਪਾਰ੍ਟ ਵੱਖਰਾ - ਵੱਖਰਾ ਹੈ। ਸਭ ਦੀ ਪੁਜੀਸ਼ਨ ਵੱਖਰੀ - ਵੱਖਰੀ ਹੈ, ਜੋ ਜਿਵਵੇਂ ਦੀ ਪੁਜੀਸ਼ਨ ਵਾਲਾ ਹੁੰਦਾ ਹੈ ਉਸ ਦੀ ਮਹਿਮਾ ਹੁੰਦੀ ਹੈ। ਇਹ ਸਾਰੀਆਂ ਗੱਲਾਂ ਬਾਪ ਸੰਗਮ ਤੇ ਹੀ ਸਮਝਾਉਦੇ ਹਨ । ਸਤਯੁਗ ਵਿੱਚ ਫਿਰ ਸਤਿਯੁਗ ਦਾ ਹੀ ਪਾਰ੍ਟ ਚੱਲੇਗਾ। ਉੱਥੇ ਇਹ ਗੱਲਾਂ ਨਹੀਂ ਹੋਣਗੀਆਂ। ਇੱਥੇ ਤੁਹਾਨੂੰ ਸ੍ਰਿਸ਼ਟੀ ਚੱਕਰ ਦਾ ਗਿਆਨ ਬੁੱਧੀ ਵਿੱਚ ਫਿਰਦਾ ਰਹਿੰਦਾ ਹੈ। ਤੁਹਾਡਾ ਨਾਮ ਹੀ ਹੈ ਸਵਦਰਸ਼ਨ ਚਕ੍ਰਧਾਰੀ। ਲਕਸ਼ਮੀ - ਨਾਰਾਇਣ ਨੂੰ ਥੋੜ੍ਹੀ ਨਾ ਸਵਦਰਸ਼ਨ ਚਕ੍ਰ ਦਿੱਤਾ ਜਾਂਦਾ ਹੈ। ਉਹ ਹਨ ਹੀ ਇਥੋਂ ਦੇ। ਮੂਲਵਤਨ ਵਿੱਚ ਸਿਰ੍ਫ ਆਤਮਾਵਾਂ ਰਹਿੰਦੀਆਂ ਹਨ, ਸੁਖਸ਼ਮਵਤਨ ਵਿੱਚ ਕੁਝ ਨਹੀਂ। ਮਨੁੱਖ, ਜਾਨਵਰ, ਪਸ਼ੂ ਪੰਛੀ ਆਦਿ ਸਭ ਇੱਥੇ ਹੁੰਦੇ ਹਨ। ਸਤਿਯੁਗ ਵਿੱਚ ਮੋਰ ਆਦਿ ਵਿਖਾਉਂਦੇ ਹਨ। ਇਵੇਂ ਨਹੀਂ ਕਿ ਉੱਥੇ ਮੋਰ ਦੇ ਪੰਖ਼ ਕੱਢ ਕੇ ਪਹਿਣਦੇ ਹਨ, ਮੋਰ ਨੂੰ ਥੋੜ੍ਹੀ ਨਾ ਦੁਖ ਦੇਣਗੇ। ਇਵੇਂ ਵੀ ਨਹੀਂ ਕਿ ਮੋਰ ਦਾ ਡਿੱਗਿਆ ਹੋਇਆ ਪੰਖ ਤਾਜ ਵਿੱਚ ਲਗਾਉਣਗੇ। ਨਹੀ, ਤਾਜ ਵਿੱਚ ਵੀ ਝੂਠੀ ਨਿਸ਼ਾਨੀ ਦੇ ਦਿੱਤੀ ਹੈ। ਉੱਥੇ ਸਭ ਖੂਬਸੂਰਤ ਚੀਜਾਂ ਹੁੰਦੀਆਂ ਹਨ। ਗੰਦੀ ਕਿਸੇ ਚੀਜ ਦਾ ਨਾਮ - ਨਿਸ਼ਾਨ ਨਹੀਂ। ਅਜਿਹੀ ਕੋਈ ਚੀਜ ਨਹੀਂ ਹੁੰਦੀ ਜਿਸਨੂੰ ਵੇਖਕੇ ਨਫਰਤ ਆਵੇ। ਇੱਥੇ ਤਾਂ ਨਫਰਤ ਆਉਂਦੀ ਹੈ ਨਾ। ਉੱਥੇ ਜਾਨਵਰਾਂ ਨੂੰ ਵੀ ਦੁਖ ਨਹੀ ਹੁੰਦਾ ਹੈ। ਸਤਿਯੁਗ ਕਿੰਨਾਂ ਫਸਟਕਲਾਸ ਹੋਵੇਗਾ। ਨਾਮ ਹੀ ਹੈ ਸਵਰਗ, ਹੈਵਿਨ, ਨਵੀਂ ਦੁਨੀਆਂ। ਇੱਥੇ ਤਾਂ ਪੁਰਾਣੀ ਦੁਨੀਆਂ ਵਿੱਚ ਵੇਖੋ ਬਰਸਾਤ ਦੇ ਕਾਰਨ ਮਕਾਨ ਡਿੱਗਦੇ ਰਹਿੰਦੇ ਹਨ। ਮਨੁੱਖ ਮਰ ਜਾਂਦੇ ਹਨ। ਅਰਥਕੁਵੇਕ ਹੋਵੇਗੀ ਸਭ ਦੱਬਕੇ ਮਰ ਜਾਣਗੇ। ਸਤਿਯੁਗ ਵਿੱਚ ਬਹੁਤ ਥੋੜ੍ਹੇ ਹੋਣਗੇ ਫਿਰ ਬਾਦ ਵਿੱਚ ਵਾਧੇ ਨੂੰ ਪਾਉਂਦੇ ਰਹਿਣਗੇ। ਪਹਿਲਾਂ ਸੂਰਜਵੰਸ਼ੀ ਹੋਣਗੇ। ਜਦੋਂ ਦੁਨੀਆਂ 25 ਪ੍ਰਤੀਸ਼ਤ ਪੁਰਾਣੀ ਹੋਵੇਗੀ ਤਾਂ ਪਿੱਛੇ ਚੰਦਰਵੰਸ਼ੀ ਹੋਣਗੇ। ਸਤਿਯੁਗ 1250 ਵਰ੍ਹੇ ਹੈ, ਉਹ ਹੈ 100 ਪ੍ਰਤੀਸ਼ਤ ਨਵੀਂ ਦੁਨੀਆਂ। ਜਿੱਥੇ ਦੇਵੀ - ਦੇਵਤਾ ਰਾਜ ਕਰਦੇ ਹਨ। ਤੁਹਾਡੇ ਵਿੱਚ ਵੀ ਬਹੁਤ ਇਨ੍ਹਾਂ ਗੱਲਾਂ ਨੂੰ ਭੁੱਲ ਜਾਂਦੇ ਹਨ।ਰਾਜਧਾਨੀ ਤਾਂ ਸਥਾਪਨ ਹੋਣੀ ਹੀ ਹੈ। ਹਾਰਟਫੇਲ੍ਹ ਨਹੀਂ ਹੋਣਾ ਹੈ, ਪੁਰਸ਼ਾਰਥ ਦੀ ਗੱਲ ਹੈ। ਬਾਪ ਸਾਰੇ ਬੱਚਿਆਂ ਨੂੰ ਇੱਕ ਜਿਹਾ ਤਦਬੀਰ (ਪੁਰਸ਼ਾਰਥ ) ਕਰਾਉਂਦੇ ਹਨ। ਤੁਸੀਂ ਆਪਣੇ ਲਈ ਵਿਸ਼ਵ ਤੇ ਸਵਰਗ ਦੀ ਬਾਦਸ਼ਾਹੀ ਸਥਾਪਨ ਕਰਦੇ ਹੋ। ਆਪਣੇ ਨੂੰ ਵੇਖਣਾ ਹੈ ਅਸੀਂ ਕੀ ਬਣਾਗੇ? ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਸ ਪੁਰਸ਼ੋਤਮ ਸੰਗਮਯੁਗ ਵਿੱਚ ਸਵਰਗ ਦੇ ਦੇਵੀ - ਦੇਵਤਾ ਬਣਨ ਦੀ ਪੜ੍ਹਾਈ ਪੜ੍ਹਕੇ ਆਪਣੇ ਨੂੰ ਲਾਇਕ ਬਣਾਉਣਾ ਹੈ। ਪੁਰਸ਼ਾਰਥ ਵਿੱਚ ਹਾਰਟਫੇਲ੍ਹ ਦਿਲਸ਼ਿਕਸਤ ਨਹੀ ਹੋਣਾ ਹੈ।

2. ਇਸ ਬੇਹੱਦ ਦੀ ਖੇਡ ਵਿੱਚ ਹਰ ਐਕਟਰ ਦਾ ਪਾਰ੍ਟ ਅਤੇ ਪੁਜੀਸ਼ਨ ਵੱਖ - ਵੱਖ ਹੈ, ਜਿਵੇਂ ਦੀ ਕਿਸੇ ਦੀ ਪੁਜੀਸ਼ਨ ਉਵੇਂ ਹੀ ਉਸ ਨੂੰ ਮਾਨ ਮਿਲਦਾ ਹੈ। ਇਹ ਸਭ ਰਾਜ਼ ਸਮਝ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਦਾ ਸਿਮਰਨ ਕਰ ਸਵਦਰਸ਼ਨ ਚਕ੍ਰਧਾਰੀ ਬਣਨਾ ਹੈ।

ਵਰਦਾਨ:-
ਬਾਪ ਦੀ ਹਰ ਸ਼੍ਰੀਮਤ ਦਾ ਪਾਲਣ ਕਰਨ ਵਾਲੇ ਸੱਚੇ ਸਨੇਹੀ ਆਸ਼ਿਕ ਭਵ।

ਜੋ ਬੱਚੇ ਸਦਾ ਇੱਕ ਬਾਪ ਦੇ ਸਨੇਹ ਵਿਚ ਲਵਲੀਨ ਰਹਿੰਦੇ ਹਨ, ਉਨ੍ਹਾਂ ਨੂੰ ਬਾਪ ਦਾ ਹਰ ਬੋਲ ਪਿਆਰਾ ਲਗਦਾ ਹੈ, ਕੁਵਸ਼ਚਨ ਖਤਮ ਹੋ ਜਾਂਦੇ ਹਨ। ਬ੍ਰਾਹਮਣ ਜਨਮ ਦਾ ਫਾਉਂਡੇਸ਼ਨ ਸਨੇਹ ਹੈ। ਜੋ ਸਨੇਹੀ ਆਸ਼ਿਕ ਆਤਮਾਵਾਂ ਹਨ ਉਨ੍ਹਾਂ ਨੂੰ ਬਾਪ ਦੀ ਸ਼੍ਰੀਮਤ ਪਾਲਣ ਕਰਨ ਵਿਚ ਮੁਸ਼ਕਿਲ ਦਾ ਅਨੁਭਵ ਨਹੀਂ ਹੁੰਦਾ ਹੈ। ਸਨੇਹ ਦੇ ਕਾਰਣ ਸਦਾ ਇਹ ਹੀ ਉਮੰਗ ਰਹਿੰਦਾ ਹੈ ਕਿ ਬਾਬਾ ਨੇ ਜੋ ਕਿਹਾ ਹੈ ਉਹ ਮੇਰੇ ਪ੍ਰਤੀ ਕਿਹਾ ਹੈ - ਮੈਨੂੰ ਕਰਨਾ ਹੈ। ਸਨੇਹੀ ਆਤਮਾਵਾਂ ਵੱਡੀ ਦਿਲ ਵਾਲੀ ਹੁੰਦੀ ਹੈ, ਇਸਲਈ ਉਨ੍ਹਾਂ ਦੇ ਲਈ ਹਰ ਵੱਡੀ ਗੱਲ ਵੀ ਛੋਟੀ ਹੋ ਜਾਂਦੀ ਹੈ।

ਸਲੋਗਨ:-
ਕਿਸੇ ਵੀ ਗੱਲ ਨੂੰ ਫੀਲ ਕਰਨਾ - ਇਹ ਵੀ ਫੇਲ੍ਹ ਦੀ ਨਿਸ਼ਾਨੀ ਹੈ।

ਅਵਿਅਕਤ ਇਸ਼ਾਰੇ - ਹੁਣ ਲਗਨ ਦੀ ਅਗਨੀ ਨੂੰ ਪ੍ਰਜਵਲਿਤ ਕਰ ਯੋਗ ਨੂੰ ਜਵਾਲਾ ਰੂਪ ਬਣਾਓ

ਜਵਾਲਾ ਸਵਰੂਪ ਦੀ ਸਥਿਤੀ ਦਾ ਅਨੁਭਵ ਕਰਨ ਦੇ ਲਈ ਨਿਰੰਤਰ ਯਾਦ ਦੀ ਜਵਾਲਾ ਪ੍ਰਜਵੱਲਿਤ ਰਹੇ। ਇਸ ਦੀ ਸਹਿਜ ਵਿਧੀ ਹੈ - ਸਦਾ ਆਪਣੇ ਨੂੰ “ ਸਾਰਥੀ” ਅਤੇ “ ਸਾਕਸ਼ੀ” ਸਮਝਕੇ ਚੱਲੋ। ਆਤਮਾ ਇਸ ਰਥ ਦੀ ਸਾਰਥੀ ਹੈ - ਇਹ ਸਮ੍ਰਿਤੀ ਖੁਦ ਹੀ ਇਸ ਰਥ ( ਦੇਹ) ਤੋਂ ਜਾਂ ਕਿਸੇ ਵੀ ਤਰ੍ਹਾ ਦੇ ਦੇਹਭਾਂਨ ਤੋਂ ਨਿਆਰਾ ਬਣਾ ਦਿੰਦੀ ਹੈ। ਖੁਦ ਨੂੰ ਸਾਰਥੀ ਸਮਝਣ ਨਾਲ ਸਰਵ ਕਰਮਿੰਦਰੀਆਂ ਆਪਣੇ ਕੰਟਰੋਲ ਵਿਚ ਰਹਿੰਦਿਆਂ ਹਨ। ਸੂਕਸ਼ਮ ਸ਼ਕਤੀਆਂਅ “ ਮਨ - ਬੁੱਧੀ - ਸੰਸਕਾਰ” ਵੀ ਆਰਡਰ ਪ੍ਰਮਾਣ ਰਹਿੰਦੇ ਹਨ।