13.08.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਅਕਾਲ ਮੂਰਤ ਬਾਪ ਦਾ ਬੋਲਦਾ - ਚਲਦਾ ਤਖਤ ਇਹ ( ਬ੍ਰਹਮਾ ) ਹੈ , ਜੱਦ ਉਹ ਬ੍ਰਹਮਾ ਵਿੱਚ ਆਉਂਦੇ ਹਨ ਤੱਦ ਤੁਸੀਂ ਬ੍ਰਾਹਮਣਾਂ ਨੂੰ ਰਚਦੇ ਹਨ”

ਪ੍ਰਸ਼ਨ:-
ਅਕਲਮੰਦ ਬੱਚੇ ਕਿਸ ਰਾਜ਼ ਨੂੰ ਸਮਝਕੇ ਠੀਕ ਢੰਗ ਨਾਲ ਸਮਝ ਸਕਦੇ ਹਨ?

ਉੱਤਰ:-
ਬ੍ਰਹਮਾ ਕੌਣ ਹੈ ਅਤੇ ਉਹ ਬ੍ਰਹਮਾ ਸੋ ਵਿਸ਼ਨੂੰ ਕਿਵੇਂ ਬਣਦੇ ਹਨ। ਪ੍ਰਜਾਪਿਤਾ ਬ੍ਰਹਮਾ ਇੱਥੇ ਹਨ, ਉਹ ਕੋਈ ਦੇਵਤਾ ਨਹੀਂ ਹਨ। ਬ੍ਰਹਮਾ ਨੇ ਹੀ ਬ੍ਰਾਹਮਣਾਂ ਦੁਆਰਾ ਗਿਆਨ ਯਗਿਆ ਰਚਿਆ ਹੈ...ਇਹ ਸਭ ਰਾਜ਼ ਅਕਲਮੰਦ ਬੱਚੇ ਹੀ ਸਮਝਕੇ ਸਮਝਾ ਸਕਦੇ ਹਨ। ਘੁੜਸਵਾਰ ਅਤੇ ਪਿਆਦੇ ਤਾਂ ਇਸ ਵਿੱਚ ਮੂੰਝ ਜਾਣਗੇ।

ਗੀਤ:-
ਓਮ ਨਮੋ ਸ਼ਿਵਾਏ...

ਓਮ ਸ਼ਾਂਤੀ
ਭਗਤੀ ਵਿੱਚ ਮਹਿਮਾ ਕਰਦੇ ਹਨ ਇੱਕ ਦੀ। ਮਹਿਮਾ ਤਾਂ ਗਾਉਂਦੇ ਹਨ ਨਾ। ਪਰ ਨਾ ਉਨ੍ਹਾਂ ਨੂੰ ਜਾਣਦੇ ਹਨ, ਨਾ ਉਨ੍ਹਾਂ ਦੇ ਯਥਾਰਥ ਪਰਿਚੈ ਨੂੰ ਜਾਣਦੇ ਹਨ। ਜੇਕਰ ਪੂਰੀ ਮਹਿਮਾ ਜਾਣਦੇ ਤਾਂ ਵਰਨਣ ਜਰੂਰ ਕਰਦੇ ਹਨ। ਤੁਸੀਂ ਬੱਚੇ ਜਾਣਦੇ ਹੋ ਉੱਚ ਤੇ ਉੱਚ ਹੈ ਭਗਵਾਨ। ਚਿੱਤਰ ਮੁੱਖ ਹੈ ਉਨ੍ਹਾਂ ਦਾ। ਬ੍ਰਹਮਾ ਦੀ ਸੰਤਾਨ ਵੀ ਹੋਵੇਗੀ ਨਾ। ਤੁਸੀਂ ਸਭ ਬ੍ਰਾਹਮਣ ਠਹਿਰੇ। ਬ੍ਰਹਮਾ ਨੂੰ ਵੀ ਬ੍ਰਾਹਮਣ ਜਾਨਣਗੇ ਹੋਰ ਕੋਈ ਨਹੀਂ ਜਾਣਦੇ, ਇਸਲਈ ਮੁੰਝਦੇ ਹਨ। ਇਹ ਬ੍ਰਹਮਾ ਕਿਵੇਂ ਹੋ ਸਕਦਾ ਹੈ। ਬ੍ਰਹਮਾ ਨੂੰ ਵਿਖਾਇਆ ਹੈ ਸੂਕ੍ਸ਼੍ਮਵਤਨਵਾਸੀ। ਹੁਣ ਪ੍ਰਜਾਪਿਤਾ ਸੂਕ੍ਸ਼੍ਮਨਵਤਨ ਵਿੱਚ ਹੋ ਨਾ ਸਕੇ। ਉੱਥੇ ਰਚਨਾ ਹੁੰਦੀ ਨਹੀਂ। ਇਸ ਤੇ ਤੁਹਾਡੇ ਨਾਲ ਬਹੁਤ ਵਾਦ - ਵਿਵਾਦ ਵੀ ਕਰਦੇ ਹਨ। ਸਮਝਾਉਣਾ ਚਾਹੀਦਾ ਹੈ - ਬ੍ਰਹਮਾ ਅਤੇ ਬ੍ਰਾਹਮਣ ਹੈ ਤਾਂ ਸਹੀ ਨਾ। ਜਿਵੇਂ ਕ੍ਰਾਈਸਟ ਤੋਂ ਕ੍ਰਿਸ਼ਚਨ ਅੱਖਰ ਨਿਕਲਿਆ ਹੈ। ਬੁੱਧ ਤੋਂ ਬੋਧੀ, ਇਬ੍ਰਾਹਿਮ ਤੋਂ ਇਸਲਾਮੀ। ਉਵੇਂ ਪ੍ਰਜਾਪਿਤਾ ਬ੍ਰਹਮਾ ਤੋਂ ਬ੍ਰਾਹਮਣ ਨਾਮੀਗ੍ਰਾਮੀ ਹਨ। ਆਦਿ ਦੇਵ ਬ੍ਰਹਮਾ। ਅਸਲ ਵਿੱਚ ਬ੍ਰਹਮਾ ਨੂੰ ਦੇਵਤਾ ਨਹੀਂ ਕਹਿ ਸਕਦੇ। ਇਹ ਵੀ ਰਾਂਗ ਹੈ। ਬ੍ਰਾਹਮਣ ਜੋ ਆਪਣੇ ਨੂੰ ਕਹਾਉਂਦੇ ਹਨ ਉਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ ਬ੍ਰਹਮਾ ਕਿੱਥੋਂ ਆਇਆ? ਇਹ ਕਿਸ ਦੀ ਰਚਨਾ ਹੈ। ਬ੍ਰਹਮਾ ਨੂੰ ਕਿਸ ਨੇ ਕ੍ਰਿਏਟ ਕੀਤਾ? ਕਦੀ ਕੋਈ ਦੱਸ ਨਾ ਸਕੇ, ਜਾਣਦੇ ਹੀ ਨਹੀਂ। ਇਹ ਵੀ ਤੁਸੀਂ ਬੱਚੇ ਜਾਣਦੇ ਹੋ - ਸ਼ਿਵਬਾਬਾ ਦਾ ਜੋ ਰੱਥ ਹੈ, ਜਿਸ ਵਿੱਚ ਪ੍ਰਵੇਸ਼ ਕਰਦੇ ਹਨ। ਇਹ ਹੈ ਹੀ ਉਹ ਜੋ ਆਤਮਾ ਕ੍ਰਿਸ਼ਨ ਪ੍ਰਿੰਸ ਬਣਿਆ ਸੀ। 84 ਜਨਮਾਂ ਦੇ ਬਾਦ ਇਹ (ਬ੍ਰਹਮਾ) ਆਕੇ ਬਣੇ ਹਨ। ਜਨਮਪਤਰੀ ਦਾ ਨਾਮ ਤਾਂ ਇਨ੍ਹਾਂ ਦਾ ਆਪਣਾ ਵੱਖ ਹੋਵੇਗਾ ਨਾ ਕਿਓਂਕਿ ਹੈ ਤਾਂ ਮਨੁੱਖ ਨਾ। ਫਿਰ ਇਨ੍ਹਾਂ ਵਿੱਚ ਪ੍ਰਵੇਸ਼ ਕਰਨ ਨਾਲ ਇਨ੍ਹਾਂ ਦਾ ਨਾਮ ਬ੍ਰਹਮਾ ਰੱਖ ਦਿੰਦੇ ਹਨ। ਇਹ ਵੀ ਬੱਚੇ ਜਾਣਦੇ ਹਨ - ਉਹ ਹੀ ਬ੍ਰਹਮਾ, ਵਿਸ਼ਨੂੰ ਦਾ ਰੂਪ ਹੈ। ਨਾਰਾਇਣ ਬਣਦੇ ਹਨ ਨਾ। 84 ਜਨਮਾਂ ਦੇ ਅੰਤ ਵਿੱਚ ਵੀ ਸਾਧਾਰਨ ਰੱਥ ਹੈ ਨਾ। ਇਹ (ਸ਼ਰੀਰ) ਸਭ ਆਤਮਾਵਾਂ ਦੇ ਰਥ ਹਨ। ਅਕਾਲਮੂਰਤ ਦਾ ਬੋਲਦਾ ਚਲਦਾ ਤਖਤ ਹੈ। ਸਿੱਖ ਲੋਕਾਂ ਨੇ ਫਿਰ ਉਹ ਤਖਤ ਬਣਾ ਦਿੱਤਾ ਹੈ। ਉਸ ਨੂੰ ਅਕਾਲਤਖਤ ਕਹਿੰਦੇ ਹਨ। ਇਹ ਤਾਂ ਅਕਾਲ ਤਖਤ ਸਭ ਹਨ। ਆਤਮਾਵਾਂ ਸਭ ਅਕਾਲਮੁਰਤ ਹਨ। ਉੱਚ ਤੇ ਉੱਚ ਭਗਵਾਨ ਨੂੰ ਇਹ ਰੱਥ ਤਾਂ ਚਾਹੀਦਾ ਹੈ ਨਾ। ਰੱਥ ਵਿੱਚ ਪ੍ਰਵੇਸ਼ ਹੋ ਬੈਠ ਨਾਲੇਜ ਦਿੰਦੇ ਹਨ। ਉਨ੍ਹਾਂ ਨੂੰ ਹੀ ਨਾਲੇਜਫੁਲ ਕਿਹਾ ਜਾਂਦਾ ਹੈ। ਰਚਤਾ ਅਤੇ ਰਚਨਾ ਦੇ ਆਦਿ - ਮੁੱਧ - ਅੰਤ ਦੀ ਨਾਲੇਜ ਦਿੰਦੇ ਹਨ। ਨਾਲੇਜਫੁੱਲ ਦਾ ਅਰਥ ਕੋਈ ਅੰਤਰਯਾਮੀ ਜਾਂ ਜਾਣੀ ਜਾਨਨਹਾਰ ਨਹੀਂ ਹੈ। ਸਰਵਵਿਆਪੀ ਦਾ ਅਰਥ ਦੂਜਾ ਹੈ, ਜਾਣੀ ਜਾਣਨਹਾਰ ਦਾ ਅਰਥ ਦੂਜਾ ਹੈ। ਮਨੁੱਖ ਤਾਂ ਸਭ ਨੂੰ ਮਿਲਾਕੇ ਜੋ ਆਉਂਦਾ ਹੈ ਸੋ ਕਹਿੰਦੇ ਜਾਂਦੇ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਸਭ ਬ੍ਰਾਹਮਣ ਬ੍ਰਹਮਾ ਦੀ ਔਲਾਦ ਹਾਂ। ਸਾਡਾ ਕੁਲ ਸਭ ਤੋਂ ਉੱਚ ਹੈ। ਉਹ ਲੋਕ ਦੇਵਤਾਵਾਂ ਨੂੰ ਉੱਚ ਰੱਖਦੇ ਹਨ ਕਿਓਂਕਿ ਸਤਯੁਗ ਆਦਿ ਵਿੱਚ ਦੇਵਤਾ ਹੋਏ ਹਨ। ਪ੍ਰਜਾਪਿਤਾ ਬ੍ਰਹਮਾ ਦੀ ਔਲਾਦ ਬ੍ਰਾਹਮਣ ਹੁੰਦੇ ਹਨ - ਇਹ ਕੋਈ ਜਾਣਦੇ ਨਹੀਂ ਹਨ ਸਿਵਾਏ ਤੁਸੀਂ ਬੱਚਿਆਂ ਦੇ। ਉਨ੍ਹਾਂ ਨੂੰ ਪਤਾ ਵੀ ਕਿਵੇਂ ਪਵੇ। ਜੱਦ ਕਿ ਬ੍ਰਹਮਾ ਨੂੰ ਸੂਕ੍ਸ਼੍ਮਵਤਨ ਵਿੱਚ ਸਮਝ ਲੈਂਦੇ ਹਨ। ਉਹ ਜਿਸਮਾਨੀ ਬ੍ਰਾਹਮਣ ਵੱਖ ਹਨ ਜੋ ਪੂਜਾ ਕਰਦੇ ਹਨ, ਧਾਮਾ ਖਾਂਦੇ ਹਨ। ਤੁਸੀਂ ਤਾਂ ਧਾਮਾ ਆਦਿ ਨਹੀਂ ਖਾਂਦੇ ਹੋ। ਬ੍ਰਹਮਾ ਦਾ ਰਾਜ਼ ਹੁਣ ਚੰਗੀ ਤਰ੍ਹਾਂ ਸਮਝਾਉਣਾ ਪੈਂਦਾ ਹੈ। ਬੋਲੋ ਇਨ੍ਹਾਂ ਗੱਲਾਂ ਨੂੰ ਛੱਡ ਬਾਪ ਜਿਸ ਕੋਲ਼ੋਂ ਪਤਿਤ ਤੋਂ ਪਾਵਨ ਬਨਣਾ ਹੈ, ਪਹਿਲੇ ਉਨ੍ਹਾਂ ਨੂੰ ਤਾਂ ਯਾਦ ਕਰੋ। ਫਿਰ ਇਹ ਗੱਲਾਂ ਵੀ ਸਮਝ ਜਾਵੋਗੇ। ਥੋੜੀ ਗੱਲ ਵਿੱਚ ਸੰਸ਼ੇ ਪੈਣ ਨਾਲ ਬਾਪ ਨੂੰ ਹੀ ਛੱਡ ਦਿੰਦੇ ਹਨ। ਪਹਿਲੀ ਮੁੱਖ ਗੱਲ ਹੈ ਅਲਫ਼ ਅਤੇ ਬੇ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ। ਮੈਂ ਜਰੂਰ ਕਿਸੇ ਵਿੱਚ ਤਾਂ ਆਵਾਂਗਾ ਨਾ। ਉਨ੍ਹਾਂ ਦਾ ਨਾਮ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਆਕੇ ਰਚਦਾ ਹਾਂ। ਬ੍ਰਹਮਾ ਦੇ ਲਈ ਤੁਹਾਨੂੰ ਸਮਝਾਉਣ ਦਾ ਬਹੁਤ ਅਕਲ ਚਾਹੀਦਾ ਹੈ। ਪਿਆਦੇ, ਘੁੜਸਵਾਰ ਮੂੰਝ ਪੈਂਦੇ ਹਨ। ਅਵਸਥਾ ਅਨੁਸਾਰ ਸਮਝਾਉਂਦੇ ਹੈ ਨਾ। ਪ੍ਰਜਾਪਿਤਾ ਬ੍ਰਹਮਾ ਤਾਂ ਇੱਥੇ ਹਨ। ਬ੍ਰਾਹਮਣਾਂ ਦੁਆਰਾ ਗਿਆਨ ਯਗਿਆ ਰਚਦੇ ਹਨ ਤਾਂ ਜਰੂਰ ਬ੍ਰਾਹਮਣ ਹੀ ਚਾਹੀਦੇ ਹਨ ਨਾ। ਪ੍ਰਜਾਪਿਤਾ ਬ੍ਰਹਮਾ ਵੀ ਇੱਥੇ ਚਾਹੀਦਾ ਹੈ, ਜਿਸ ਨਾਲ ਬ੍ਰਾਹਮਣ ਹੋਣ। ਬ੍ਰਾਹਮਣ ਲੋਕ ਕਹਿੰਦੇ ਵੀ ਹਨ ਅਸੀਂ ਬ੍ਰਹਮਾ ਦੀ ਸੰਤਾਨ ਹਾਂ। ਸਮਝਦੇ ਹਨ ਪਰੰਮਪਰਾ ਤੋਂ ਸਾਡਾ ਕੁਲ ਚਲਿਆ ਆਉਂਦਾ ਹੈ। ਪਰ ਬ੍ਰਹਮਾ ਕੱਦ ਸੀ ਉਹ ਪਤਾ ਨਹੀਂ। ਹੁਣ ਤੁਸੀਂ ਬ੍ਰਾਹਮਣ ਹੋ। ਬ੍ਰਾਹਮਣ ਉਹ ਜੋ ਬ੍ਰਹਮਾ ਦੀ ਸੰਤਾਨ ਹੋਣ। ਉਹ ਤਾਂ ਬਾਪ ਦੇ ਆਕਉਪੇਸ਼ਨ ਨੂੰ ਜਾਣਦੇ ਹੀ ਨਹੀਂ। ਭਾਰਤ ਵਿੱਚ ਪਹਿਲੇ ਬ੍ਰਾਹਮਣ ਹੀ ਹੁੰਦੇ ਹਨ। ਬ੍ਰਾਹਮਣਾਂ ਦਾ ਹੈ ਉੱਚ ਤੇ ਉੱਚ ਕੁਲ। ਉਹ ਬ੍ਰਾਹਮਣ ਵੀ ਸਮਝਦੇ ਹਨ ਸਾਡਾ ਕੁੱਲ ਜਰੂਰ ਬ੍ਰਹਮਾ ਤੋਂ ਹੀ ਨਿਕਲਿਆ ਹੋਵੇਗਾ। ਪਰ ਕਿਵੇਂ, ਕੱਦ...ਉਹ ਵਰਨਣ ਨਹੀਂ ਕਰ ਸਕਦੇ ਹਨ। ਤੁਸੀਂ ਸਮਝਦੇ ਹੋ - ਪ੍ਰਜਾਪਿਤਾ ਬ੍ਰਹਮਾ ਹੀ ਬ੍ਰਾਹਮਣਾਂ ਨੂੰ ਰਚਦੇ ਹਨ। ਜਿਨ੍ਹਾਂ ਬ੍ਰਾਹਮਣਾਂ ਨੂੰ ਹੀ ਫਿਰ ਦੇਵਤਾ ਬਣਨਾ ਹੈ। ਬ੍ਰਾਹਮਣਾਂ ਨੂੰ ਆਕੇ ਬਾਪ ਪੜ੍ਹਾਉਂਦੇ ਹਨ। ਬ੍ਰਾਹਮਣਾਂ ਦੀ ਵੀ ਡਾਇਨੈਸਟੀ ਨਹੀਂ ਹੈ। ਬ੍ਰਾਹਮਣਾਂ ਦਾ ਕੁਲ ਹੈ, ਡਾਇਨੈਸਟੀ ਉਦੋਂ ਕਿਹਾ ਜਾਵੇ ਜਦੋਂ ਰਾਜਾ - ਰਾਣੀ ਬਣਨ। ਜਿਵੇਂ ਸੂਰਜਵੰਸ਼ੀ ਡਾਇਨੈਸਟੀ। ਤੁਸੀਂ ਬ੍ਰਾਹਮਣਾਂ ਵਿੱਚ ਰਾਜਾ ਤਾਂ ਬਣਦੇ ਨਹੀਂ। ਉਹ ਜੋ ਕਹਿੰਦੇ ਹਨ ਕੌਰਵਾਂ ਅਤੇ ਪਾਂਡਵਾਂ ਦਾ ਰਾਜ ਸੀ, ਦੋਨੋ ਰਾਂਗ ਹੈ। ਰਜਾਈ ਤਾਂ ਦੋਵਾਂ ਨੂੰ ਨਹੀਂ ਹੈ। ਪਰਜਾ ਦਾ ਪ੍ਰਜਾ ਤੇ ਰਾਜ ਹੈ, ਉਸ ਨੂੰ ਰਾਜਧਾਨੀ ਨਹੀਂ ਕਹਾਂਗੇ। ਤਾਜ ਹੈ ਨਹੀਂ। ਬਾਬਾ ਨੇ ਸਮਝਾਇਆ ਸੀ - ਪਹਿਲੇ ਡਬਲ ਸਿਰਤਾਜ ਭਾਰਤ ਵਿੱਚ ਸੀ, ਫਿਰ ਸਿੰਗਲ ਤਾਜ। ਇਸ ਸਮੇਂ ਤਾਂ ਨੋ ਤਾਜ ਹੈ। ਇਹ ਵੀ ਚੰਗੀ ਰੀਤੀ ਸਿੱਧ ਕਰ ਦੱਸਣਾ ਹੈ, ਜੋ ਬਿਲਕੁਲ ਚੰਗੀ ਧਾਰਨਾ ਵਾਲਾ ਹੋਵੇਗਾ ਉਹ ਚੰਗੀ ਰੀਤੀ ਸਮਝ ਸਕਣਗੇ। ਬ੍ਰਹਮਾ ਤੇ ਹੀ ਜਾਸਤੀ ਗੱਲ ਸਮਝਾਉਣ ਦੀ ਹੁੰਦੀ ਹੈ। ਵਿਸ਼ਨੂੰ ਨੂੰ ਵੀ ਨਹੀਂ ਜਾਣਦੇ। ਇਹ ਵੀ ਸਮਝਾਉਣਾ ਹੁੰਦਾ ਹੈ। ਬੈਕੁੰਠ ਨੂੰ ਵਿਸ਼ਨੂੰਪੁਰੀ ਕਿਹਾ ਜਾਂਦਾ ਹੈ ਮਤਲਬ ਲਕਸ਼ਮੀ - ਨਾਰਾਇਣ ਦਾ ਰਾਜ ਸੀ। ਕ੍ਰਿਸ਼ਨ ਪ੍ਰਿੰਸ ਹੋਵੇਗਾ ਤਾਂ ਕਹਿਣਗੇ ਨਾ - ਸਾਡਾ ਬਾਬਾ ਰਾਜਾ ਹੈ। ਇਵੇਂ ਨਹੀਂ ਕਿ ਕ੍ਰਿਸ਼ਨ ਦਾ ਬਾਪ ਰਾਜਾ ਨਹੀਂ ਹੋ ਸਕਦਾ। ਕ੍ਰਿਸ਼ਨ ਪ੍ਰਿੰਸ ਕਹਿਲਾਇਆ ਜਾਂਦਾ ਹੈ ਤਾਂ ਜਰੂਰ ਰਾਜਾ ਦੇ ਕੋਲ ਜਨਮ ਹੋਇਆ ਹੈ। ਸਾਹੂਕਾਰ ਕੋਲ ਜਨਮ ਲੈਣ ਤਾਂ ਪ੍ਰਿੰਸ ਥੋੜੀ ਕਹਾਉਣਗੇ। ਰਾਜਾ ਦੇ ਪਦ ਅਤੇ ਸਾਹੂਕਾਰ ਦੇ ਪਦ ਵਿੱਚ ਰਾਤ - ਦਿਨ ਦਾ ਫਰਕ ਹੋ ਜਾਂਦਾ ਹੈ। ਕ੍ਰਿਸ਼ਨ ਦੇ ਬਾਪ ਰਾਜਾ ਦਾ ਨਾਮ ਹੀ ਨਹੀਂ ਹੈ। ਕ੍ਰਿਸ਼ਨ ਦਾ ਕਿੰਨਾ ਨਾਮ ਬਾਲਾ ਹੈ। ਬਾਪ ਦਾ ਉੱਚ ਪਦ ਨਹੀਂ ਕਹਾਂਗੇ। ਉਹ ਸੈਕੇਂਡ ਕਲਾਸ ਦਾ ਪਦ ਹੈ ਜੋ ਸਿਰਫ ਨਿਮਿਤ ਬਣਦੇ ਹਨ ਕ੍ਰਿਸ਼ਨ ਨੂੰ ਜਨਮ ਦੇਣ ਦੇ। ਇਵੇਂ ਨਹੀਂ ਕਿ ਕ੍ਰਿਸ਼ਨ ਦੀ ਆਤਮਾ ਤੋਂ ਉਹ ਉੱਚ ਪੜ੍ਹਿਆ ਹੋਇਆ ਹੈ। ਨਹੀਂ। ਕ੍ਰਿਸ਼ਨ ਹੀ ਸੋ ਫਿਰ ਨਾਰਾਇਣ ਬਣਦੇ ਹਨ। ਬਾਕੀ ਬਾਪ ਦਾ ਨਾਮ ਹੀ ਗੁੰਮ ਹੋ ਜਾਂਦਾ ਹੈ। ਹੈ ਜਰੂਰ ਬ੍ਰਾਹਮਣ। ਪਰ ਪੜ੍ਹਾਈ ਵਿਚ ਕ੍ਰਿਸ਼ਨ ਨਾਲੋਂ ਘੱਟ ਹੈ। ਕ੍ਰਿਸ਼ਨ ਦੀ ਆਤਮਾ ਦੀ ਪੜ੍ਹਾਈ ਆਪਣੇ ਬਾਪ ਤੋਂ ਉੱਚ ਸੀ, ਤੱਦ ਤਾਂ ਇੰਨਾ ਨਾਮ ਹੁੰਦਾ ਹੈ। ਕ੍ਰਿਸ਼ਨ ਦਾ ਬਾਪ ਕੌਣ ਸੀ - ਇਹ ਜਿਵੇਂ ਕਿਸੇ ਨੂੰ ਪਤਾ ਨਹੀਂ। ਅੱਗੇ ਚਲ ਪਤਾ ਪੈਂਦਾ ਹੈ। ਬਣਨਾ ਤਾਂ ਇੱਥੇ ਤੋਂ ਹੀ ਹੈ। ਰਾਧੇ ਦੇ ਵੀ ਮਾਂ - ਬਾਪ ਤਾਂ ਹੋਣਗੇ ਨਾ। ਪਰ ਉਨ੍ਹਾਂ ਤੋਂ ਰਾਧੇ ਦਾ ਨਾਮ ਜਾਸਤੀ ਹੈ ਕਿਓਂਕਿ ਮਾਂ - ਬਾਪ ਘੱਟ ਪੜ੍ਹੇ ਹੋਏ ਹਨ। ਰਾਧੇ ਦਾ ਨਾਮ ਉਨ੍ਹਾਂ ਤੋਂ ਉੱਚ ਹੋ ਜਾਂਦਾ ਹੈ। ਇਹ ਹਨ ਡੀਟੇਲ ਦੀਆਂ ਗੱਲਾਂ - ਬੱਚਿਆਂ ਨੂੰ ਸਮਝਾਉਣ ਦੇ ਲਈ। ਸਾਰਾ ਮਦਾਰ ਪੜ੍ਹਾਈ ਤੇ ਹੈ। ਬ੍ਰਹਮਾ ਤੇ ਵੀ ਸਮਝਾਉਣ ਦੀ ਅਕਲ ਚਾਹੀਦੀ ਹੈ। ਉਹ ਹੀ ਕ੍ਰਿਸ਼ਨ ਜੋ ਹੈ ਉਨ੍ਹਾਂ ਦੀ ਆਤਮਾ ਹੀ 84 ਜਨਮ ਭੋਗਦੀ ਹੈ। ਤੁਸੀਂ ਵੀ 84 ਜਨਮ ਲੈਂਦੇ ਹੋ। ਸਭ ਇਕੱਠੇ ਤਾਂ ਨਹੀਂ ਆਉਣਗੇ। ਜੋ ਪੜ੍ਹਾਈ ਵਿੱਚ ਪਹਿਲੇ - ਪਹਿਲੇ ਹੁੰਦੇ ਹਨ, ਉੱਥੇ ਵੀ ਉਹ ਪਹਿਲੇ ਆਉਣਗੇ। ਨੰਬਰਵਾਰ ਤਾਂ ਆਉਂਦੇ ਹਨ ਨਾ। ਇਹ ਬੜੀ ਮਹੀਨ ਗੱਲਾਂ ਹਨ। ਘੱਟ ਬੁੱਧੀ ਵਾਲੇ ਤਾਂ ਧਾਰਨਾ ਕਰ ਨਾ ਸਕਣ। ਨੰਬਰਵਾਰ ਜਾਂਦੇ ਹਨ। ਤੁਸੀਂ ਟਰਾਂਸਫਰ ਹੁੰਦੇ ਹੋ ਨੰਬਰਵਾਰ। ਕਿੰਨੀ ਵੱਡੀ ਕਿਯੂ ਹੈ, ਜੋ ਪਿਛਾੜੀ ਵਿੱਚ ਜਾਏਗੀ। ਨੰਬਰਵਾਰ ਆਪਣੇ - ਆਪਣੇ ਸਥਾਨ ਤੇ ਜਾਕੇ ਨਿਵਾਸ ਕਰਨਗੇ। ਸਭ ਦਾ ਸਥਾਨ ਬਣਿਆ ਹੋਇਆ ਹੈ। ਇਹ ਬੜਾ ਵੰਡਰਫੁਲ ਖੇਡ ਹੈ। ਪਰ ਕੋਈ ਸਮਝਦੇ ਨਹੀਂ ਹਨ। ਇਨ੍ਹਾਂ ਨੂੰ ਕਿਹਾ ਜਾਂਦਾ ਹੈ ਕੰਡਿਆਂ ਦਾ ਜੰਗਲ। ਇੱਥੇ ਸਭ ਇੱਕ - ਦੂਜੇ ਨੂੰ ਦੁੱਖ ਦਿੰਦੇ ਰਹਿੰਦੇ ਹਨ। ਉੱਥੇ ਤਾਂ ਨੈਚੁਰਲ ਸੁੱਖ ਹਨ। ਇੱਥੇ ਹੈ ਆਰਟੀਫਿਸ਼ਲ ਸੁਖ। ਰੀਅਲ ਸੁਖ ਇੱਕ ਬਾਪ ਹੀ ਦੇਣ ਵਾਲਾ ਹੈ। ਇੱਥੇ ਹੈ ਕਾਗ ਵਿਸ਼ਟਾ ਦੇ ਸਮਾਨ ਸੁਖ। ਦਿਨ - ਪ੍ਰਤੀਦਿਨ ਤਮੋਪ੍ਰਧਾਨ ਬਣਦੇ ਜਾਂਦੇ ਹਨ। ਕਿੰਨਾ ਦੁੱਖ ਹੈ। ਕਹਿੰਦੇ ਹਨ - ਬਾਬਾ ਮਾਇਆ ਦੇ ਤੂਫ਼ਾਨ ਬਹੁਤ ਆਉਂਦੇ ਹਨ। ਮਾਇਆ ਉਲਝਾ ਦਿੰਦੀ ਹੈ, ਦੁੱਖ ਦੀ ਫੀਲਿੰਗ ਬਹੁਤ ਆਉਂਦੀ ਹੈ। ਸੁਖਦਾਤਾ ਬਾਪ ਦੇ ਬੱਚੇ ਬਣਕੇ ਵੀ ਜੇ ਦੁੱਖ ਦੀ ਫੀਲਿੰਗ ਆਉਂਦੀ ਹੈ ਤਾਂ ਬਾਪ ਕਹਿੰਦੇ ਹਨ - ਬੱਚੇ, ਇਹ ਤੁਹਾਡਾ ਬਹੁਤ ਕਰਮਭੋਗ ਹੈ। ਜਦ ਬਾਪ ਮਿਲਿਆ ਤਾਂ ਦੁੱਖ ਦੀ ਫੀਲਿੰਗ ਨਹੀਂ ਆਉਣੀ ਚਾਹੀਦੀ ਹੈ। ਜੋ ਪੁਰਾਣੇ ਕਰਮਭੋਗ ਹਨ ਉਸ ਨੂੰ ਯੋਗਬਲ ਨਾਲ ਚੁਕਤੁ ਕਰੋ। ਜੇ ਯੋਗਵਲ ਨਹੀਂ ਹੋਵੇਗਾ ਤਾਂ ਮੋਚਰਾ ਖਾਕੇ ਚੁਕਤੁ ਕਰਨਾ ਪਵੇਗਾ। ਮੋਚਰਾ ਅਤੇ ਮਾਨੀ ਤਾਂ ਚੰਗਾ ਨਹੀਂ। (ਸਜ਼ਾ ਖਾਕੇ ਪਦ ਪਾਉਣਾ ਚੰਗਾ ਨਹੀਂ) ਪੁਰਸ਼ਾਰਥ ਕਰਨਾ ਚਾਹੀਦਾ ਨਹੀਂ ਤਾਂ ਫਿਰ ਟ੍ਰਿਬਿਊਨਲ ਬੈਠਦੀ ਹੈ। ਪਰਜਾ ਤਾਂ ਢੇਰ ਹੈ। ਇਹ ਤਾਂ ਡਰਾਮਾ ਅਨੁਸਾਰ ਸਭ ਗਰਭ ਜੇਲ ਵਿੱਚ ਬਹੁਤ ਸਜ਼ਾਵਾਂ ਖਾਂਦੇ ਹਨ। ਆਤਮਾਵਾਂ ਭਟਕਦੀਆਂ ਵੀ ਬਹੁਤ ਹਨ। ਕੋਈ - ਕੋਈ ਆਤਮਾ ਬਹੁਤ ਨੁਕਸਾਨ ਕਰਦੀ ਹੈ - ਜੱਦ ਕੋਈ ਵਿੱਚ ਅਸ਼ੁੱਧ ਆਤਮਾ ਦਾ ਪ੍ਰਵੇਸ਼ ਹੁੰਦਾ ਹੈ ਤਾਂ ਕਿੰਨਾ ਹੈਰਾਨ ਹੁੰਦੇ ਹਨ। ਨਵੀਂ ਦੁਨੀਆਂ ਵਿੱਚ ਇਹ ਗੱਲਾਂ ਹੁੰਦੀਆਂ ਨਹੀਂ। ਹੁਣ ਤੁਸੀਂ ਪੁਰਸ਼ਾਰਥ ਕਰਦੇ ਹੋ - ਅਸੀਂ ਨਵੀਂ ਦੁਨੀਆਂ ਵਿੱਚ ਜਾਈਏ। ਉੱਥੇ ਜਾਕੇ ਨਵੇਂ - ਨਵੇਂ ਮਹਿਲ ਬਣਾਉਣੇ ਪੈਣਗੇ। ਰਾਜਿਆਂ ਦੇ ਕੋਲ ਜਨਮ ਲੈਂਦੇ ਹੋ,, ਜਿਵੇਂ ਕ੍ਰਿਸ਼ਨ ਜਨਮ ਲੈਂਦੇ ਹਨ। ਪਰ ਇੰਨੇ ਮਹਿਲ ਆਦਿ ਸਭ ਪਹਿਲੇ ਤੋਂ ਥੋੜੀ ਹੁੰਦੇ ਹਨ। ਉਹ ਤਾਂ ਫਿਰ ਬਣਾਉਣੇ ਪੈਣ। ਕੌਣ ਰਚਦੇ ਹਨ, ਜਿਨ੍ਹਾਂ ਦੇ ਕੋਲ ਜਨਮ ਲੈਂਦੇ ਹਨ। ਗਾਇਆ ਹੋਇਆ ਹੈ - ਰਾਜਿਆਂ ਦੇ ਕੋਲ ਜਨਮ ਹੁੰਦਾ ਹੈ। ਕੀ ਹੁੰਦਾ ਹੈ ਸੋ ਤਾਂ ਅੱਗੇ ਚਲ ਵੇਖਣਾ ਹੈ। ਹੁਣੇ ਥੋੜੀ ਬਾਬਾ ਦੱਸਣਗੇ। ਉਹ ਫਿਰ ਅਰਟੀਫਿਸ਼ਲ ਨਾਟਕ ਹੋ ਜਾਵੇ, ਇਸਲਈ ਦਸੱਦੇ ਕੁਝ ਵੀ ਨਹੀਂ ਹਨ। ਡਰਾਮੇ ਵਿੱਚ ਦੱਸਣ ਦੀ ਨੂੰਧ ਨਹੀਂ। ਬਾਪ ਕਹਿੰਦੇ ਹਨ ਮੈਂ ਵੀ ਪਾਰ੍ਟਧਾਰੀ ਹਾਂ। ਅੱਗੇ ਦੀ ਗੱਲਾਂ ਪਹਿਲੇ ਤੋਂ ਹੀ ਜਾਣਦਾ ਹੁੰਦਾ ਤਾਂ ਬਹੁਤ ਕੁਝ ਦੱਸਦਾ। ਬਾਬਾ ਅੰਤਰਯਾਮੀ ਹੁੰਦਾ ਤਾਂ ਪਹਿਲੇ ਤੋਂ ਦੱਸਦਾ। ਬਾਪ ਕਹਿੰਦੇ ਹਨ - ਨਹੀਂ, ਡਰਾਮਾ ਵਿੱਚ ਜੋ ਹੁੰਦਾ ਹੈ, ਉਨ੍ਹਾਂ ਨੂੰ ਸਾਖਸ਼ੀ ਹੋ ਵੇਖਦੇ ਚਲੋ ਅਤੇ ਨਾਲ - ਨਾਲ ਯਾਦ ਦੀ ਯਾਤਰਾ ਵਿੱਚ ਮਸਤ ਰਹੋ। ਇਸ ਵਿੱਚ ਹੀ ਫੇਲ ਹੁੰਦੇ ਹਨ। ਗਿਆਨ ਕਦੀ ਘੱਟ - ਜਾਸਤੀ ਨਹੀਂ ਹੁੰਦਾ। ਯਾਦ ਦੀ ਯਾਤਰਾ ਹੀ ਕਦੀ ਘੱਟ, ਕਦੀ ਜਾਸਤੀ ਹੁੰਦੀ ਹੈ। ਗਿਆਨ ਤਾਂ ਜੋ ਮਿਲਿਆ ਹੈ ਸੋ ਹੈ ਹੀ। ਯਾਦ ਦੀ ਯਾਤਰਾ ਵਿੱਚ ਕਦੀ ਉਮੰਗ ਰਹਿੰਦਾ ਹੈ, ਕਦੀ ਢਿੱਲਾ। ਥਲੇ - ਉੱਪਰ ਯਾਤਰਾ ਹੁੰਦੀ ਹੈ। ਗਿਆਨ ਵਿੱਚ ਤੁਸੀਂ ਸੀੜੀ ਨਹੀਂ ਚੜ੍ਹਦੇ। ਗਿਆਨ ਨੂੰ ਯਾਤਰਾ ਨਹੀਂ ਕਿਹਾ ਜਾਂਦਾ ਹੈ। ਯਾਤਰਾ ਹੈ ਯਾਦ ਦੀ। ਬਾਪ ਕਹਿੰਦੇ ਹਨ ਯਾਦ ਵਿੱਚ ਰਹਿਣ ਨਾਲ ਤੁਸੀਂ ਸੇਫਟੀ ਵਿੱਚ ਰਹੋਗੇ। ਦੇਹ - ਅਭਿਮਾਨ ਵਿੱਚ ਆਉਣ ਨਾਲ ਤੁਸੀਂ ਬਹੁਤ ਧੋਖਾ ਖਾਂਦੇ ਹੋ। ਵਿਕਰਮ ਕਰ ਦਿੰਦੇ ਹਨ। ਕਾਮ ਮਹਾਸ਼ਤਰੂ ਹੈ, ਉਨ੍ਹਾਂ ਵਿੱਚ ਫੇਲ ਹੋ ਪੈਂਦੇ ਹਨ। ਕ੍ਰੋਧ ਆਦਿ ਦੀ ਬਾਬਾ ਇੰਨੀ ਗੱਲ ਨਹੀਂ ਕਰਦੇ।

ਗਿਆਨ ਨਾਲ ਜਾਂ ਤਾਂ ਹੈ ਸੇਕੇਂਡ ਵਿੱਚ ਜੀਵਨਮੁਕਤੀ ਜਾਂ ਫਿਰ ਕਹਿੰਦੇ ਸਾਗਰ ਨੂੰ ਸਿਆਹੀ ਬਣਾਓ ਤਾਂ ਵੀ ਪੂਰਾ ਨਹੀਂ ਹੋ। ਜਾਂ ਤਾਂ ਸਿਰਫ ਕਹਿੰਦੇ ਹਨ ਅਲਫ਼ ਨੂੰ ਯਾਦ ਕਰੋ। ਯਾਦ ਕਰਨਾ ਕਿਸ ਨੂੰ ਕਿਹਾ ਜਾਂਦਾ ਹੈ, ਇਹ ਥੋੜੀ ਹੀ ਜਾਣਦੇ ਹਨ। ਕਹਿੰਦੇ ਹਨ ਕਲਯੁਗ ਤੋਂ ਸਾਨੂੰ ਸਤਯੁਗ ਵਿਚ ਲੈ ਚਲੋ। ਪੁਰਾਣੀ ਦੁਨੀਆਂ ਵਿੱਚ ਹੈ ਦੁੱਖ। ਵੇਖੋ ਬਰਸਾਤ ਵਿੱਚ ਕਿੰਨੇ ਮਕਾਨ ਡਿੱਗਦੇ ਰਹਿੰਦੇ ਹਨ, ਕਿੰਨੇ ਡੁੱਬ ਜਾਂਦੇ ਹਨ। ਬਰਸਾਤ ਆਦਿ ਇਹ ਨੈਚੁਰਲ ਕਲੈਮਿਟੀਜ਼ ਵੀ ਹੋਣਗੀਆਂ। ਇਹ ਸਭ ਅਚਾਨਕ ਹੁੰਦਾ ਰਹੇਗਾ। ਕੁੰਭਕਰਨ ਦੀ ਨੀਂਦ ਵਿਚ ਸੁੱਤੇ ਹੋਏ ਹਨ। ਵਿਨਾਸ਼ ਦੇ ਸਮੇਂ ਜਾਗਣਗੇ ਫਿਰ ਕੀ ਕਰ ਸਕਣਗੇ! ਮਰ ਜਾਣਗੇ। ਧਰਤੀ ਵੀ ਜ਼ੋਰ ਨਾਲ ਹਿਲਦੀ ਹੈ। ਤੂਫ਼ਾਨ ਬਰਸਾਤ ਆਦਿ ਸਭ ਹੁੰਦਾ ਹੈ। ਬੰਬਜ਼ ਵੀ ਸੁੱਟਦੇ ਹਨ। ਪਰ ਇੱਥੇ ਐਡੀਸ਼ਨ ਹੈ ਸਿਵਿਲਵਾਰ…ਖ਼ੂਨ ਦੀਆਂ ਦੀਆਂ ਗਾਈਆਂ ਹੋਈਆਂ ਹਨ। ਇੱਥੇ ਮਾਰਾਮਾਰੀ ਹੁੰਦੀ ਹੈ। ਇੱਕ - ਦੂਜੇ ਤੇ ਕੇਸ ਕਰਦੇ ਰਹਿੰਦੇ ਹਨ। ਸੋ ਲੜਨਗੇ ਵੀ ਜਰੂਰ। ਸਭ ਹੈ ਨਿਧਨਕੇ, ਤੁਸੀਂ ਹੋ ਧਨੀ ਦੇ। ਕੋਈ ਲੜਾਈ ਆਦਿ ਤੁਹਾਨੂੰ ਨਹੀਂ ਕਰਨੀ ਹੈ। ਬ੍ਰਾਹਮਣ ਬਣਨ ਨਾਲ ਤੁਸੀਂ ਧਨੀ ਦੇ ਬਣ ਗਏ ਹੋ। ਧਨੀ ਬਾਪ ਨੂੰ ਜਾਂ ਪਤੀ ਨੂੰ ਕਹਿੰਦੇ ਹਨ। ਸ਼ਿਵਬਾਬਾ ਤਾਂ ਪਤੀਆਂ ਦਾ ਪਤੀ ਹੈ। ਸਗਾਈ ਹੋ ਜਾਂਦੀ ਹੈ ਤਾਂ ਫਿਰ ਕਹਿੰਦੇ ਹਨ ਅਸੀਂ ਅਜਿਹੇ ਪਤੀ ਦੇ ਨਾਲ ਕੱਦ ਮਿਲਾਂਗੇ। ਆਤਮਾਵਾਂ ਕਹਿੰਦੀਆਂ ਹਨ - ਸ਼ਿਵਬਾਬਾ, ਸਾਡੀ ਤਾਂ ਤੁਹਾਡੇ ਨਾਲ ਸਗਾਈ ਹੋ ਗਈ ਹੈ। ਹੁਣ ਆਪਸ ਵਿੱਚ ਅਸੀਂ ਮਿਲੀਏ ਕਿਵੇਂ? ਕੋਈ ਤਾਂ ਸੱਚ ਲਿਖਦੇ ਹਨ, ਕੋਈ ਤਾਂ ਬਹੁਤ ਛਿਪਾਉਂਦੇ ਹਨ। ਸਚਾਈ ਨਾਲ ਲਿਖਦੇ ਨਹੀਂ ਕਿ ਬਾਬਾ ਸਾਡੇ ਤੋਂ ਇਹ ਭੁੱਲ ਹੋ ਗਈ। ਸ਼ਮਾ ਕਰੋ। ਜੇ ਕੋਈ ਵਿਕਾਰ ਵਿੱਚ ਡਿੱਗਿਆ ਤਾਂ ਬੁੱਧੀ ਵਿੱਚ ਧਾਰਨਾ ਹੀ ਨਹੀਂ ਹੋ ਸਕਦੀ। ਬਾਬਾ ਕਹਿੰਦੇ ਹਨ ਤੁਸੀਂ ਅਜਿਹੀ ਕਠਿਨ ਭੁੱਲ ਕਰੋਗੇ ਤਾਂ ਚਕਨਾਚੂਰ ਹੋ ਜਾਵੋਗੇ। ਤੁਹਾਨੂੰ ਅਸੀਂ ਗੋਰਾ ਬਣਾਉਣ ਦੇ ਲਈ ਆਏ ਹਾਂ, ਫਿਰ ਤੁਸੀਂ ਕਾਲਾ ਮੂੰਹ ਕਿਵੇਂ ਕਰਦੇ ਹੋ। ਭਾਵੇਂ ਸ੍ਵਰਗ ਵਿੱਚ ਆਉਣਗੇ, ਪਾਈ ਪੈਸੇ ਦਾ ਪਦ ਪਾਉਣਗੇ ਰਾਜਧਾਨੀ ਸਥਾਪਨ ਹੋ ਰਹੀ ਹੈ ਨਾ। ਕੋਈ ਤਾਂ ਹਾਰ ਖਾਕੇ ਜਨਮ - ਜਨਮਾਂਤ੍ਰ ਪਦ ਭ੍ਰਸ਼ਟ ਹੋ ਜਾਂਦੇ ਹਨ। ਕਹਿਣਗੇ ਬਾਪ ਤੋਂ ਤੁਸੀਂ ਇਹ ਪਦ ਪਾਉਣ ਆਏ ਹੋ, ਬਾਪ ਇੰਨਾ ਉੱਚਾ ਬਣੇ, ਅਸੀਂ ਬੱਚੇ ਫਿਰ ਪ੍ਰਜਾ ਥੋੜੀ ਬਣਾਂਗੇ। ਬਾਪ ਗੱਦੀ ਤੇ ਹੋ ਅਤੇ ਬੱਚਾ ਦਾਸ - ਦਾਸੀ ਬਣੇ। ਕਿੰਨੀ ਲੱਜਾ ਦੀ ਗੱਲ ਹੈ। ਪਿਛਾੜੀ ਵਿੱਚ ਤੁਹਾਨੂੰ ਸਭ ਸਾਕ੍ਸ਼ਾਤ੍ਕਾਰ ਹੋਣਗੇ। ਫਿਰ ਬਹੁਤ ਪਛਤਾਉਣਗੇ। ਨਾਹੇਕ ਇਵੇਂ ਕੀਤਾ। ਸੰਨਿਆਸੀ ਵੀ ਬ੍ਰਹਮਚਰਿਆ ਵਿੱਚ ਰਹਿੰਦੇ ਹਨ, ਤਾਂ ਵਿਕਾਰੀ ਸਭ ਉਨ੍ਹਾਂ ਨੂੰ ਮੱਥੇ ਟੇਕਦੇ ਹਨ। ਪਵਿੱਤਰਤਾ ਦਾ ਮਾਨ ਹੈ। ਕਿਸੇ ਦੀ ਤਕਦੀਰ ਵਿੱਚ ਨਹੀਂ ਹੈ ਤਾਂ ਬਾਪ ਆਕੇ ਪੜ੍ਹਾਉਂਦੇ ਹਨ ਫਿਰ ਵੀ ਗਫ਼ਲਤ ਕਰਦੇ ਰਹਿੰਦੇ ਹਨ। ਯਾਦ ਹੀ ਨਹੀਂ ਕਰਦੇ। ਬਹੁਤ ਵਿਕਰਮ ਬਣ ਜਾਂਦੇ ਹਨ। ਤੁਸੀਂ ਬੱਚਿਆਂ ਤੇ ਹੁਣ ਹੈ ਬ੍ਰਹਿਸਪਤੀ ਦੀ ਦਸ਼ਾ। ਇਸ ਨਾਲੋਂ ਉੱਚ ਦਸ਼ਾ ਹੋਰ ਕੋਈ ਹੁੰਦੀ ਨਹੀਂ। ਦਿਸ਼ਾਵਾਂ ਚੱਕਰ ਲਗਾਉਂਦੀ ਰਹਿੰਦੀਆਂ ਹਨ ਤੁਸੀਂ ਬੱਚਿਆਂ ਤੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਸ ਡਰਾਮਾ ਦੀ ਹਰ ਸੀਨ ਨੂੰ ਸਾਖਸ਼ੀ ਹੋਕੇ ਵੇਖਣਾ ਹੈ, ਇੱਕ ਬਾਪ ਦੀ ਯਾਦ ਵਿੱਚ ਮਸਤ ਰਹਿਣਾ ਹੈ। ਯਾਦ ਦੀ ਯਾਤਰਾ ਵਿੱਚ ਕਦੀ ਉਮੰਗ ਘੱਟ ਨਾ ਹੋਵੇ।

2. ਪੜ੍ਹਾਈ ਵਿੱਚ ਕਦੀ ਗਫ਼ਲਤ ਨਹੀਂ ਕਰਨਾ, ਆਪਣੀ ਉੱਚ ਤਕਦੀਰ ਬਣਾਉਣ ਦੇ ਲਈ ਪਵਿੱਤਰ ਜਰੂਰ ਬਣਨਾ ਹੈ। ਹਾਰ ਖਾਕੇ ਜਨਮ - ਜਨਮਾਂਤ੍ਰ ਦੇ ਲਈ ਪਦ ਭ੍ਰਿਸ਼ਟ ਨਹੀਂ ਕਰਨਾ ਹੈ।

ਵਰਦਾਨ:-
ਸੱਚੀ ਸੇਵਾ ਦਵਾਰਾ ਅਵਿਨਾਸ਼ੀ , ਅਲੌਕਿਕ ਖੁਸ਼ੀ ਦੇ ਸਾਗਰ ਵਿੱਚ ਲਹਿਰਾਉਣ ਵਾਲੀ ਖੁਸ਼ਨਸੀਬ ਆਤਮਾ ਭਵ

ਜੋ ਬੱਚੇ ਸੇਵਾਵਾਂ ਵਿੱਚ ਬਾਪਦਾਦਾ ਅਤੇ ਨਿਮਿਤ ਵਡੀਆਂ ਦੇ ਸਨੇਹ ਦੀ ਦੁਆਵਾਂ ਪ੍ਰਾਪਤ ਕਰਦੇ ਹਨ ਉਹਨਾਂ ਦੇ ਅੰਦਰ ਤੋਂ ਅਲੌਕਿਕ, ਆਤਮਿਕ ਖੁਸ਼ੀ ਦਾ ਅਨੁਭਵ ਹੁੰਦਾ ਹੈ। ਉਹ ਸੇਵਾਵਾਂ ਦਵਾਰਾ ਆਂਤਰਿਕ ਖੁਸ਼ੀ, ਰੂਹਾਨੀ ਮੋਜ਼, ਬੇਹੱਦ ਦੀ ਪ੍ਰਾਪਤੀ ਦਾ ਅਨੁਭਵ ਕਰਦੇ ਹੋਏ ਸਦਾ ਖੁਸ਼ੀ ਦੇ ਸਾਗਰ ਵਿੱਚ ਲਹਿਰਾਉਂਦੇ ਰਹਿੰਦੇ ਹਨ। ਸੱਚੀ ਸੇਵਾ ਸਰਵ ਦਾ ਸਨੇਹ, ਸਰਵ ਦਵਾਰਾ ਅਵਿਨਾਸ਼ੀ ਸੱਮਾਨ ਅਤੇ ਖੁਸ਼ੀ ਦੀਆ ਦੁਆਵਾਂ ਪ੍ਰਾਪਤ ਹੋਣ ਦੀ ਖੁਸ਼ਨਸ਼ੀਬੀ ਦੇ ਸ਼੍ਰੇਸ਼ਠ ਭਾਗ ਦਾ ਅਨੁਭਵ ਕਰਾਉਂਦੀ ਹੈ। ਜੋ ਸਦਾ ਖੁਸ਼ ਹਨ ਉਹ ਹੀ ਖੁਸ਼ਨਸੀਬ ਹਨ।

ਸਲੋਗਨ:-
ਸਦਾ ਹਰਸ਼ਿਤ ਅਤੇ ਆਕਰਸ਼ਣ ਮੂਰਤ ਬਣਨ ਦੇ ਲਈ ਸੰਤੁਸ਼ਟਮਨੀ ਬਣੋ।

ਅਵਿਅਕਤ ਇਸ਼ਾਰੇ :- ਸਹਿਜਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ

ਕਰਮ ਵਿੱਚ, ਵਾਣੀ ਵਿੱਚ, ਸੰਪਰਕ ਅਤੇ ਸੰਬੰਧ ਵਿੱਚ ਲਵ ਅਤੇ ਸਮ੍ਰਿਤੀ ਵਿੱਚ ਸਥਿਤੀ ਵਿੱਚ ਲਵਲੀਨ ਰਹਿਣਾ ਹੈ, ਜੋ ਜਿਨਾਂ ਕਰਮ ਵਿੱਚ, ਵਾਣੀ ਵਿੱਚ, ਸੰਬੰਧ -ਸੰਪਰਕ ਲਵਲੀ ਹੋਵੇਗਾ, ਉਹ ਓਨਾ ਹੀ ਲਵਲੀਨ ਰਹਿ ਸਕਦਾ ਹੈ। ਇਸ ਲਵਲੀਨ ਸਥਿਤੀ ਨੂੰ ਮਨੁੱਖਆਤਮਾਵਾਂ ਨੇ ਲੀਨ ਦੀ ਅਵਸਥਾ ਕਹਿ ਦਿੱਤਾ ਹੈ। ਬਾਪ ਵਿੱਚ ਲਵ ਖ਼ਤਮ ਕਰਕੇ ਸਿਰਫ਼ ਲੈਣ ਸ਼ਬਦ ਨੂੰ ਫੜ੍ਹ ਲਿਆ ਹੈ। ਤੁਸੀਂ ਬੱਚੇ ਬਾਪ ਦੇ ਲਵ ਵਿੱਚ ਲਵਲੀਨ ਰਹੋਗੇ ਤਾਂ ਹੋਰਾਂ ਨੂੰ ਵੀ ਸਹਿਜ ਆਪ -ਸਮਾਨ ਅਤੇ ਬਾਪ -ਸਮਾਨ ਬਣਾ ਸਕੋਂਗੇ।