13.09.26 Avyakt Bapdada Punjabi Murli
15.11.2011 Om Shanti Madhuban
“ਹੁਣ ਨਿਰਵਿਘਨ ਅਤੇ
ਐਵਰੇਡੀ ਰਹਿ 108 ਦੀ ਮਾਲਾ ਤਿਆਰ ਕਰੋ , ਬ੍ਰਹਮਾ ਬਾਪ ਸਮਾਨ ਸੰਪੰਨ ਅਤੇ ਸੰਪੂਰਨ ਬਣੋ ”
ਅੱਜ ਸਰਵਸ਼ਕਤੀਮਾਨ ਬਾਪ
ਆਪਣੇ ਮਾਸਟਰ ਸਰਵ ਸ਼ਕਤੀਮਾਨ ਬੱਚਿਆਂ ਨੂੰ ਸਰਵ ਸ਼ਕਤੀਆਂ ਦਾ ਖਜਾਨਾ ਦੇਣ ਆਏ ਹਨ। ਸਰਵ ਸ਼ਕਤੀਆਂ
ਦਾ ਖਜਾਨਾ ਕਿੰਨਾਂ ਸਹਿਜ ਪ੍ਰਾਪਤ ਹੁੰਦਾ ਹੈ। ਇੱਕ ਸੈਕਿੰਡ ਵਿਚ ਜਾਣਿਆ ਮੇਰਾ ਬਾਬਾ, ਬਾਬਾ ਨੇ
ਕਿਹਾ ਮੇਰੇ ਬੱਚੇ, ਇੰਨੇ ਵਿਚ ਹੀ ਖਜਾਨਿਆਂ ਦੇ ਮਾਲਿਕ ਬਣ ਗਏ। ਤਾਂ ਹਰ ਇੱਕ ਬੱਚੇ ਦੇ ਕੋਲ ਸਰਵ
ਖਜਾਨੇ ਸਦਾ ਨਾਲ ਹਨ ਨਾ! ਨਸ਼ਾ ਹੈ ਜੋ ਬਾਪ ਦਾ ਖਜਾਨਾ ਉਹ ਮੇਰਾ ਖਜਾਨਾ। ਹੁਣ ਚੈਕ ਕਰੋ ਬਾਪ ਨੇ
ਤੇ ਹਰ ਬੱਚੇ ਨੂੰ ਸਰਵ ਖਜਾਨੇ ਦਿੱਤੇ ਹਨ, ਇੱਕ ਵੀ ਘਟ ਨਹੀ ਲੇਕਿਨ ਉਹ ਸਰਵ ਖਜਾਨੇ ਹਰ ਇੱਕ ਦੇ
ਕੋਲ ਸਦਾ ਨਾਲ ਹਨ ਜਾਂ ਕੋਈ -, ਕੋਈ ਖਜਾਨਾ ਹੈ ਅਤੇ ਕੋਈ ਖਜਾਨਾ ਘਟ ਹੈ? ਬਾਪਦਾਦਾ ਨੇ ਤੇ ਦਿੱਤੇ
ਲੇਕਿਨ ਹਰ ਇੱਕ ਦੇ ਕੋਲ ਸਰਵ ਖਜਾਣੇ ਸਦਾ ਹੀ ਹਨ ਅਤੇ ਸਰਵ ਖਜਾਨੇ ਸਮੇਂ ਤੇ ਕੰਮ ਵਿਚ ਲਿਆਉਂਦੇ
ਰਹਿੰਦੇ ਹੋ? ਮਾਲਿਕ ਹੋਕੇ ਆਰਡਰ ਕਰੋ ਤਾਂ ਸਮੇਂ ਤੇ ਖਜਾਨਾ ਅਨੁਭਵ ਵਿਚ ਆਉਂਦਾ ਹੈ? ਬਾਪਦਾਦਾ ਨੇ
ਚਾਰੋਂ ਪਾਸੇ ਦੇ ਬੱਚਿਆਂ ਦੇ ਸੇਵਾ ਦਾ ਉਮੰਗ ਵੇਖਿਆ ਵੀ, ਸੁਣਿਆ ਵੀ। ਚਾਰੋਂ ਪਾਸੇ ਚੰਗੇ ਉਮੰਗ
ਉਤਸਾਹ ਨਾਲ ਇਹ 75 ਵਰ੍ਹੇ ਦੀ ਜਯੰਤੀ ਮਨਾ ਰਹੇ ਹਨ, ਚਲੇਂਜ ਕਰ ਰਹੇ ਹਨ, ਹੁਣ ਪਰਿਵਰਤਨ ਹੋਇਆ ਕਿ
ਹੋਇਆ। ਚੈਲੇਂਜ ਬਹੁਤ ਚੰਗੀ ਕਰ ਰਹੇ ਹਨ। ਬਾਪਦਾਦਾ ਬੱਚਿਆਂ ਦੇ ਉਮੰਗ ਉਤਸਾਹ ਨੂੰ ਵੇਖ - ਵੇਖ ਖੁਸ਼
ਹੁੰਦੇ ਹਨ ਅਤੇ ਗੀਤ ਕੀ ਗਾਉਂਦੇ? ਵਸ਼ ਬੱਚੇ ਵਾਹ! ਨਾਲ - ਨਾਲ ਬਾਪਦਾਦਾ ਨੇ ਵੇਖਿਆ ਚੈਲੇਂਜ ਤੇ
ਬਹੁਤ ਚੰਗੀ ਕਰ ਰਹੇ ਹਨ ਉਮੰਗ ਉਤਸਾਹ ਨਾਲ, ਲੇਕਿਨ ਨਾਲ ਹੀ ਬੱਚਿਆਂ ਦੀ ਖੁਦ ਵਿੱਚ ਸਰਵ ਧਾਰਨਾਵਾਂ
ਦਾ ਸਫਲਤਾ ਦਾ ਸਵਰੂਪ ਵੀ ਵੇਖਿਆ। ਤੁਸੀ ਸਾਰੇ ਵੀ ਆਪਣੇ ਸੰਪੰਨ ਅਤੇ ਸਫਲਤਾ ਦਾ ਸਵਰੂਪ ਜਾਣਦੇ ਹੋ
ਕਿਉਂਕਿ ਸਾਰੇ ਨਿਮਿਤ ਬਣੇ ਹੋਏ ਬੱਚੇ ਸਦਾ ਸੰਪੰਨ ਅਤੇ ਸਫਲਤਾ ਮੂਰਤ ਬਣ ਗਏ ਹਨ ਕਿ ਬਣਨਾ ਹੈ?
ਕਿਉਂਕਿ ਸੁਖਮਯ ਸੰਸਾਰ ਦਾ ਆਧਾਰ ਸਵਰੂਪ ਤੁਸੀ ਬੱਚੇ ਹੋ। ਤਾਂ ਬਾਪਦਾਦਾ ਨੇ ਸਰਵ ਬੱਚਿਆਂ ਦੀ
ਰਿਜਲਟ ਵੇਖੀ। ਜੋ ਤੁਸੀਂ ਆਧਾਰ ਮੂਰਤ ਹੋ, ਸਿਰਫ ਥੋੜੇ ਜਿਹੇ ਬੱਚੇ ਨਹੀਂ, ਸਰਵ ਬੱਚਿਆਂ ਦਾ
ਚੈਲੇਂਜ ਹੈ ਕਿ ਅਸੀਂ ਸੂਖਮਯ ਸੰਸਾਰ ਲਿਆਉਣਾ ਦੇ ਨਿਮਿਤ ਹਾਂ।
ਤਾਂ ਬਾਪਦਾਦਾ ਸਾਰੇ
ਬੱਚਿਆਂ ਨੂੰ ਪੁੱਛਦੇ ਹਨ ਕਿ ਸੁਖਮਯ ਸੰਸਾਰ ਲਿਆਉਣਾ ਦੇ ਨਿਮਿਤ ਬਣੇ ਹੋਏ ਬੱਚੇ ਸੰਪੂਰਨ ਸੰਪੰਨ
ਆਧਾਰ ਮੂਰਤ ਬਣ ਗਏ ਹਨ? ਜੋ ਬਾਪਦਾਦਾ ਦੀ ਬੱਚਿਆਂ ਵਿਚ ਆਸ਼ਾ ਹੈ ਹਰ ਬੱਚਾ ਸਫਲਤਾ ਮੂਰਤ ਹੋ,
ਕਿਉਂਕਿ ਤੁਸੀਂ ਲੋਕਾਂ ਨੇ ਬਾਪ ਦੇ ਸਾਥੀ ਬਣ ਸੰਕਲਪ ਕੀਤਾ ਹੈ ਅਤੇ ਬੜੀ ਖੁਸ਼ੀ ਨਾਲ ਚੈਲੇਂਜ ਕੀਤੀ
ਹੈ, ਪਰਿਵਰਤਨ ਹੋਇਆ ਕਿ ਹੋਇਆ। ਤਾਂ ਆਪਣੇ ਤੋਂ ਪੁੱਛੋ ਵਿਸ਼ਵ ਪਰਿਵਰਤਨ ਦੇ ਨਿਮਿਤ ਬੱਚੇ ਸਵ
ਸੰਪੰਨ ਤੇ ਸੰਪੂਰਨ ਕਿੱਥੋਂ ਤੱਕ ਬਣੇ ਹਨ? ਕਿਉਂਕਿ ਰਾਜ ਸਥਾਪਨ ਹੋਣਾ ਹੈ ਤਾਂ ਪਹਿਲੇ ਰਾਜ ਦੇ
ਨਿਮਿਤ ਬਣੀ ਹੋਈ ਆਤਮਾਵਾਂ ਨਿਮਿਤ ਬਣਨਗੀਆਂ ਉਸ ਦੇ ਬਾਦ ਦੂਜੇ ਨਿਮਿਤ ਬਣ ਸਕਦੇ ਹਨ। ਤਾਂ ਬਾਪਦਾਦਾ
ਨੇ ਵੇਖਿਆ ਕਿ ਹੁਣ ਸੰਪੂਰਨ ਬਣਨ ਵਿਚ ਕੁਝ ਮਾਰਜਿਨ ਰਹੀ ਹੋਈ ਹੈ। ਸੇਵਾ ਤੇ ਕੀਤੀ ਲੇਕਿਨ ਸੇਵਾ ਦੀ
ਰਿਜਲਟ ਵਿਚ ਤੁਹਾਡੇ ਸਾਥੀ ਕਿੰਨੇ ਬਣੇ? ਹਿਸਾਬ ਕੱਢੋ ਕਿ ਜੋ ਸੁਣਦੇ ਹਨ ਉਹ ਸਮੀਪ ਕਿੰਨੇ ਆਉਂਦੇ
ਹਨ? ਬਾਪਦਾਦਾ ਬੱਚਿਆਂ ਦੀ ਹਿੰਮਤ ਤੇ ਖੁਸ਼ ਹਨ ਲੇਕਿਨ ਹੁਣ ਸਰਵਿਸ ਦੀ ਰਿਜਲਟ ਵਿਚ ਹੋਰ ਤੇਜ਼ੀ
ਲਿਉਣੀ ਹੈ। ਹਰ ਸਮੇਂ ਆਤਮਾਵਾਂ ਨੂੰ ਇੰਨਾ ਨੇੜੇ ਸੰਬੰਧ ਵਿਚ ਲਿਆਓ, ਖੁਸ਼ ਬਹੁਤ ਹੁੰਦੇ ਹਨ ਹੁਣ
ਬ੍ਰਹਮਾਕੁਮਰੀਆਂ ਦੇ ਕਰਤਵਿਆ ਨੂੰ ਜਾਣਨ ਵਿਚ ਬਹੁਤ ਨੇੜੇ ਆਏ ਹਨ ਲੇਕਿਨ ਬਾਪਦਾਦਾ ਨੇ ਪਹਿਲੇ ਵੀ
ਕਿਹਾ ਵ੍ਰਸਾ ਆਤਮਾਵਾਂ ਨੂੰ ਬਾਪ ਦ੍ਵਾਰਾ ਮਿਲਣਾ ਹੈ, ਤਾਂ ਬਾਪ ਨੂੰ ਜਾਣੋ, ਸਮੇਂ ਨੂੰ ਜਾਣੋ,
ਸਵਮਾਨ ਨੂੰ ਜਾਣੋ ਤਾਂ ਵਰਸੇ ਦੇ ਅਧਿਕਾਰੀ ਬਣੋ। ਹੁਣ ਬਾਪ ਆਇਆ ਹੈ, ਬਾਪ ਵਰਸਾ ਦੇ ਰਿਹਾ ਹੈ, ਇਹ
ਬੁੱਧੀ ਵਿਚ ਆਵੇ ਤਾਂ ਵਰਸਾ ਲੈਕੇ ਰਾਜ ਅਧਿਕਾਰੀ ਬਣੋ।
ਚਾਰੋਂ ਪਾਸੇ ਇਹ ਆਵਾਜ
ਫ਼ੈਲੇ ਜੋ ਗੀਤ ਗਾਉਂਦੇ ਹੋ ਸਾਡਾ ਬਾਬਾ ਆ ਗਿਆ। ਹੁਣ ਬਾਪਦਾਦਾ ਇਹ ਰਿਜਲਟ ਵੇਖਣਾ ਚਾਹੁੰਦੇ ਹਨ।
ਪਰਿਵਰਤਨ ਹੋਇਆ ਹੈ, ਸਰਵਿਸ ਦਾ ਲਾਭ ਹੋਇਆ ਹੈ, ਮੇਹਨਤ ਦਾ ਫਲ ਮਿਲਿਆ ਹੈ ਲੇਕਿਨ ਅਜੇ ਬਾਪ ਤੱਕ ਨਹੀਂ
ਪਹੁੰਚੇ ਹਨ, ਇਸ ਦਾ ਕੋਈ ਪਲਾਨ ਬਣਾਓ। ਬਾਪ ਦੀ ਪ੍ਰਤੱਖਤਾ ਕਿਵੇਂ ਹੋਵੇ? ਰਾਜਧਾਨੀ ਵਿਚ ਰਾਜ ਕਰਨ
ਵਾਲੇ ਵੀ ਨਿਰਵਿਘਨ ਬਣੇ ਹਨ? ਹੁਣ ਪਰਿਵਰਤਨ ਦਾ ਬਟਨ ਡਰਾਮਾ ਦਬਾਵੇ, ਐਵਰਡੀ? ਐਵਰਡੀ? ਬਟਨ ਦਬਾਵੇਂ?
ਕੀ ਸਮਝਦੇ ਹੋ, ਬਟਨ ਦਬਾਵੇਂ? ਐਵਰਡੀ ਹੋ? ਕਿਉਂਕਿ ਸਭ ਤਿਆਰ ਚਾਹੀਦੇ, ਰਾਜ ਅਧਿਕਾਰੀ ਵੀ ਰਾਇਲ
ਫੈਮਲੀ ਵੀ, ਰਾਇਲ ਪ੍ਰਜਾ ਵੀ ਅਤੇ ਸਧਾਰਨ ਪ੍ਰਜਾ ਤੇ ਕੋਈ ਵੱਡੀ ਗੱਲ ਨਹੀਂ। ਤਾਂ ਬਾਪਦਾਦਾ ਅੱਜ
ਬੱਚਿਆਂ ਤੋਂ ਰਿਜਲਟ ਪੁੱਛਦੇ ਹਨ। ਕੀ ਸਮਝਦੇ ਹੋ? ਬਾਪਦਾਦਾ ਨੂੰ ਬਟਨ ਦਬਾਉਣ ਵਿਚ ਤਾਂ ਦੇਰੀ ਨਹੀਂ
ਲੱਗੇਗੀ। ਤਾਂ ਪਹਿਲੀ ਲਾਈਨ ਕੀ ਸਮਝਦੀ ਹੈ? ਸ਼ਕਤੀਆਂ ਕੀ ਸਮਝਦਿਆਂ ਹਨ? ਪਾਂਡਵ ਕੀ ਸਮਝਦੇ ਹਨ?
ਜਵਾਬ ਦਵੋ। ਹਾਂ ਪਾਂਡਵ ਜਵਾਬ ਦਵੋ। ਦਬਾਵੈਂ ਬਟਨ? ਐਵਰਡੀ ਹੋ? ( ਬਾਬਾ ਤੁਸੀਂ ਮਾਲਿਕ ਹੋ, ਤੁਹਾਨੂੰ
ਸੰਕਲਪ ਆਉਂਦਾ ਹੈ ਕਿ ਦਬਾਵੇਂ ਤਾਂ ਦਬਾ ਦਵੋ ) ਬਾਪਦਾਦਾ ਬੱਚਿਆਂ ਨੂੰ ਪੁੱਛਦੇ ਹਨ ਕਿਉਂ? ਕਿਉਂਕਿ
ਬਾਪ ਨੂੰ ਤੇ ਰਾਜ ਵਿਚ ਆਉਣਾ ਨਹੀਂ ਹੈ। ਬ੍ਰਹਮਾ ਬਾਪ ਨੂੰ ਆਉਣਾ ਹੈ ( ਇੱਥੇ ਬਾਪਦਾਦਾ ਨੂੰ ਮਿਲਦੇ
ਰਹੀਏ, ਇਹ ਚੰਗਾ ਲਗਦਾ ਹੈ) ਇਹ ਗੱਲ ਤਾਂ ਚੰਗੀ ਹੈ ਲੇਕਿਨ ਬਾਪ ਸਮਾਨ ਬਣਕੇ ਬਾਪ ਦੇ ਨਾਲ ਜੀਵਨ ਦਾ
ਅਨੁਭਵ ਕਰੀਏ ਇਹ ਵੀ ਚਾਹੀਦਾ ਹੈ ਨਾ। ਉਹ ਹੈ? ਤਿਆਰ ਹੋ? ਸਿਰਫ ਤੁਸੀਂ ਨਹੀਂ, ਰਾਜਧਾਨੀ ਹੈ। ਤੁਸੀ
ਰਾਜ ਕਿਸ ਤੇ ਕਰੋਗੇ? ਰਾਜਧਾਨੀ ਤਾਂ ਚਾਹੀਦੀ ਹੈ ਨਾ! ( ਸਾਰੇ ਸਾਥੀ ਹਨ) ਸਭ ਤਿਆਰ ਹਨ? ( ਬਿਲਕੁਲ
ਤਿਆਰ ਹਾਂ ) ਸੰਪੰਨ ਬਣਨ ਵਿਚ ਤਿਆਰ ਹੋ? ਅੱਛਾ ਸਾਰੇ ਸੋਚ ਰਹੇ ਹਨ, ਕੋਈ ਗੱਲ ਨਹੀਂ।
ਬਾਪਦਾਦਾ ਜਾਣਦੇ ਹਨ ਕਿ
ਹੁਣ ਤੱਕ ਰੈੱਡੀ ਹੋ ਐਵਰਡੀ ਬਣਨਾ ਪਵੇ। ਜੋ ਬਾਪਦਾਦਾ ਨੇ ਦੋ ਗੱਲਾਂ ਕਹੀਆਂ ਸਨ ਕਿ ਸੈਕਿੰਡ ਵਿਚ
ਫੁਲਸਟਾਪ ਲਗਾਉਣ ਵਾਲੇ ਬੱਚੇ ਚਾਹੀਦੇ। ਵਿਅਰਥ ਸੰਕਲਪਾਂ ਦਾ ਨਾਮ ਨਿਸ਼ਾਨ ਨਾ ਰਹੇ। ਜਿਸ ਨੂੰ ਵੀ
ਸੰਦੇਸ਼ ਦਿੰਦੇ ਹੋ ਉਹ ਸੰਦੇਸ਼ ਸੁਣ ਪਰਿਵਰਤਨ ਕਰਨ ਦੇ ਉਮੰਗ ਉਤਸਾਹ ਵਿਚ ਆ ਜਾਵੇ। ਹੁਣ ਬਾਪਦਾਦਾ
ਇਹ ਰਿਜਲਟ ਚਾਹੁੰਦੇ ਹਨ। ਇਸ ਦੇ ਲਈ ਬਾਪਦਾਦਾ ਬੱਚਿਆਂ ਨੂੰ ਸਲਾਹ ਦਿੰਦੇ ਹਨ, ਆਗਿਆ ਵੀ ਕਰਦੇ ਹਨ,
ਕਿ ਸੇਵਾ ਕਰਦੇ ਹੋ ਲੇਕਿਨ ਜਿਨ੍ਹਾਂ ਦੀ ਵੀ ਸੇਵਾ ਕਰਦੇ ਹੋ, ਇੱਕ ਹੀ ਸਮੇਂ ਤੇ ਤਿੰਨ ਰੂਪਾਂ ਅਤੇ
ਤਿੰਨ ਤਰ੍ਹਾਂ ਨਾਲ ਸੇਵਾ ਕਰੋ। ਤਿੰਨ ਰੂਪ ਨਾਲੇਜਫੁੱਲ, ਪਾਵਰਫੁੱਲ ਅਤੇ ਲਵਫੁੱਲ, ਇਨ੍ਹਾਂ ਤਿੰਨਾਂ
ਰੂਪਾਂ ਨਾਲ ਸੇਵਾ ਕਰੋ ਅਤੇ ਤਿੰਨ ਤਰ੍ਹਾਂ ਨਾਲ ਸੇਵਾ ਕਰੋ, ਇਹ ਤਿੰਨ ਤਰ੍ਹਾਂ ਦੀ ਸੇਵਾ ਹੈ ਮਨਸਾ
- ਵਾਚਾ - ਕਰਮਨਾਂ ਇੱਕ ਹੀ ਸਮੇਂ, ਸਿਰਫ ਵਾਣੀ ਦੀ ਸੇਵਾ ਨਹੀਂ ਲੇਕਿਨ ਵਾਣੀ ਦੇ ਨਾਲ ਮਨਸਾ ਸੇਵਾ
ਵੀ ਨਾਲ - ਨਾਲ ਹੋਵੇ। ਪਾਵਰਫੁੱਲ ਮਾਇੰਡ ਹੋਵੇ। ਤਾਂ ਹੁਣ ਜਰੂਰਤ ਹੈ ਇੱਕ ਹੀ ਸਮੇਂ ਮਨਸਾ ਪਾਵਰ
ਫੁੱਲ ਹੋਵੇ, ਜਿਸ ਨਾਲ ਆਤਮਾਵਾਂ ਦੀ ਵੀ ਮਨਸਾ ਪਰਿਵਰਤਨ ਹੋ ਜਾਵੇ। ਵਾਣੀ ਦ੍ਵਾਰਾ ਸਾਰੀ ਨਾਲੇਜ
ਸਪੱਸ਼ਟ ਹੋ ਜਾਵੇ ਅਤੇ ਕਰਮਣਾਂ ਦ੍ਵਾਰਾ, ਕਰਮ ਦਵਾਰਾ ਸੇਵਾ ਨਾਲ ਉਹ ਆਤਮਾਵਾਂ ਅਨੁਭਵ ਕਰਨ ਕਿ
ਸਚਮੁੱਚ ਅਸੀਂ ਆਪਣੇ ਪਰਿਵਾਰ ਵਿਚ ਪਹੁੰਚ ਗਏ ਹਾਂ। ਪਰਿਵਾਰ ਦੀ ਫੀਲਿੰਗ ਆਉਣ ਨਾਲ ਨੇੜੇ ਦੇ ਸਾਥੀ
ਬਣ ਜਾਈਏ। ਤਾਂ ਬਾਪਦਾਦਾ ਇੱਕ ਸਮੇਂ ਤਿੰਨ ਰੂਪ ਦੀ ਸੇਵਾ ਇੱਕਠੀ ਚਾਹੁੰਦੇ ਹਨ। ਹੋ ਸਕਦਾ ਹੈ? ਹੋ
ਸਕਦਾ ਹੈ? ਹੱਥ ਉਠਾਓ, ਹੋ ਸਕਦਾ ਹੈ? ਹੁਣ ਬਾਪਦਾਦਾ ਨੇ ਰਿਜਲਟ ਵਿਚ ਵੇਖਿਆ ਵਾਣੀ ਦ੍ਵਾਰਾ
ਨਾਲੇਜਫੁੱਲ ਬਣਦੇ ਹਨ ਲੇਕਿਨ ਪਰਿਵਾਰ ਦੇ ਸਾਥੀ ਬਣੇ, ਇਸ ਵਿੱਚ ਹਾਲੇ ਟਾਇਮ ਲਗਦਾ ਹੈ। ਤਾਂ
ਬਾਪਦਾਦਾ ਨੇ ਵੇਖਿਆ ਕਿ ਸਮੇਂ ਦੀ ਚੈਲੇਂਜ ਦੇ ਨਾਲ ਹੁਣ ਸੇਵਾ ਵਿਚ ਅਜਿਹੀ ਸੇਵਾ ਕਰੋ ਜੋ ਇੱਕ ਹੀ
ਸਮੇਂ ਤਿੰਨੋਂ ਸੇਵਾ ਦ੍ਵਾਰਾ ਪ੍ਰਾਪਤੀ ਦਾ ਅਨੁਭਵ ਕਰਨ।
ਤਾਂ ਸਾਰੇ ਮਿਲਣ ਦੇ
ਉਮੰਗ - ਉਤਸਾਹ ਨਾਲ ਪਹੁੰਚ ਗਏ ਹਨ, ਤਾਂ ਬਾਪਦਾਦਾ ਬੱਚਿਆਂ ਦਾ ਉਮੰਗ ਵੇਖ ਖੁਸ਼ ਹਨ। ਹੁਣ
ਅਟੈਂਸ਼ਨ ਦੇਣਾ ਹੈ, ਸੰਪੰਨ ਅਤੇ ਸੰਪੂਰਨ ਬਣਨ ਵਿਚ ਕਿਉਂਕਿ ਘਟ ਤੋਂ ਘਟ 108 ਦੀ ਮਾਲਾ ਤਿਆਰ ਕਰ
ਸਕੋ, ਕਰ ਸਕਦੇ ਹੋ? 108 ਦੀ ਮਾਲਾ ਤਿਆਰ ਹੈ? ਤਿਆਰ ਹੈ? ਕਿਉਂਕਿ ਰਾਜਧਾਨੀ ਵਿਚ ਰਾਜ ਅਧਿਕਾਰੀ
ਤਾਂ ਉਹ ਹੀ ਬਣਨਗੇ ਨਾ। ਤਾਂ 108 ਰਤਨਾਂ ਦੀ ਲਿਸਟ ਹੁਣ ਨਿਕਾਲ ਸਕਦੇ ਹੋ? ਹਾਂ ਜੀ ਨਹੀਂ ਕਹਿੰਦੇ
ਹਨ? 108 ਰਾਜ ਅਧਿਕਾਰੀ, ਫਿਰ 16 ਹਜਾਰ 108 ਰਾਜ ਅਧਿਕਾਰੀ ਦੇ ਸਾਥੀ। ਫਿਰ ਉਸ ਦੇ ਬਾਦ ਹਨ
ਨੰਬਰਵਾਰ। ਤਾਂ ਬਾਪਦਾਦਾ ਹੁਣ ਸਮੇਂ ਪ੍ਰਮਾਣ, ਸਮੇਂ ਨੂੰ ਨੇੜੇ ਲਿਆਉਣ ਵਾਲੇ ਬੱਚਿਆਂ ਤੋਂ ਇਹ ਹੀ
ਚਾਹੁੰਦੇ ਹਨ ਕਿ 108 ਦੀ ਮਾਲਾ ਐਵਰਡੀ ਹੋਵੇ, ਬਾਪ ਸਮਾਨ ਹੋਵੇ। ਤਾਂ ਪਹਿਲੀ ਲਾਈਨ 108 ਨਾਮ
ਨਿਕਾਲ ਸਕਦੀ ਹੈ? ਹਾਂ ਜਾਂ ਨਾਂ ਕਰੋ ਨਾ! ਸਾਕਾਰ ਵਿਚ ਜਦੋਂ ਬ੍ਰਹਮਾ ਬਾਪ ਸਨ ਤਾਂ ਕਈ ਵਾਰ ਟਰਾਇਲ
ਕੀਤੀ ਲੇਕਿਨ ਫਾਈਨਲ ਨਹੀਂ ਹੋ ਸਕੀ, ਲੇਕਿਨ ਹੁਣ ਤੇ 75 ਵਰ੍ਹੇ ਪੂਰੇ ਹੋ ਰਹੇ ਹਨ, ਤਾਂ ਇਸ 75
ਵਰ੍ਹੇ ਦੀ ਜੁਬਲੀ ਨੂੰ ਵਿੱਚ ਕੋਈ ਤਾਂ ਨਵੀਨਤਾ ਕਰੋਂਗੇ ਨਾ! ਤਾਂ ਨਵੀਂਨਤਾ ਇਹ ਹੀ ਕਰੋ ਜੋ ਹਰ
ਇੱਕ ਆਪਣੇ ਨੂੰ 108 ਦੀ ਮਾਲਾ ਦੇ ਮਣਕੇ ਬਣਾਏ, ਜੋ ਗਿਣਤੀ ਵਿਚ ਆਏ ਹਾਂ 108 ਦੀ ਮਾਲਾ ਤਾਂ ਬਣ ਗਈ
ਕਿਉਂਕਿ ਜਦੋਂ ਪਹਿਲੇ ਰਾਜ ਅਧਿਕਾਰੀ ਬਣੇ ਤਾਂ ਪਿੱਛੇ ਰਾਜ ਦੇ ਸੰਪਰਕ ਵਾਲੇ ਬਣੇ। ਉਨ੍ਹਾਂ ਨੂੰ ਵੀ
ਤੇ ਜਗ੍ਹਾ ਚਾਹੀਦੀ ਹੈ ਨਾ! ਤਾਂ ਬਾਪਦਾਦਾ ਦਾ ਕਹਿਣ ਦਾ ਇਹ ਹੀ ਸਾਰ ਹੈ ਕਿ ਹੁਣ ਹਰ ਇੱਕ ਨੂੰ ਆਪਣਾ
ਤੀਵ੍ਰ ਪੁਰਸ਼ਾਰਥ ਕਰ ਹੋਰ ਦ੍ਰਿੜ ਸੰਕਲਪ ਕਰਨਾ ਹੈ ਕਿ ਮੈਨੂੰ ਬਾਪ ਸਮਾਨ ਬਣਨਾ ਹੀ ਹੈ ਕਿਓਂਕਿ
ਬਾਪਦਾਦਾ ਨੇ ਸੁਣਾ ਦਿੱਤਾ ਹੈ ਕਿ ਅਚਾਨਕ ਪਰਿਵਰਤਨ ਹੋਣਾ ਹੈ। ਉਸ ਦੇ ਪਹਿਲੇ ਘਟ ਤੋਂ ਘਟ ਜੋ ਸੇਵਾ
ਦੇ ਨਿਮਿਤ ਬਣੇ ਹੋਏ ਹਨ, ਜੌਨ ਹੈੱਡਸ ਨਾਲ ਹੀ ਸੈਂਟਰ ਇੰਚਾਰਜ, ਨਾਲ ਹੀ ਉਨ੍ਹਾਂ ਦੇ ਨੇੜੇ ਦੇ ਸਾਥੀ
ਪਾਂਡਵ, ਉਹ ਸੈਂਟਰ ਹੈਡ ਨਹੀਂ ਬਣਦੇ ਲੇਕਿਨ ਕੋਈ ਨਨਾ ਕੋਈ ਵਿਸ਼ੇਸ਼ ਕੰਮ ਦੇ ਨਿਮਿਤ ਬਣੇ ਹੋਏ
ਜਿਨ੍ਹਾਂ ਨੂੰ ਸਭ ਵਿਸ਼ੇਸ਼ ਆਤਮਾ ਦੀ ਨਜਰ ਨਾਲ ਵੇਖਦੇ ਹਨ, ਉਨ੍ਹਾਂ ਪਾਂਡਵਾਂ ਨੂੰ ਵੀ ਹੁਣ ਤੀਵ੍ਰ
ਪੁਰਸ਼ਾਰਥ ਕਰ ਸਵ ਪਰਿਵਰਤਨ ਦੀ ਝਲਕ ਬਾਹਰ ਸਟੇਜ ਤੇ ਲਿਆਉਣੀ ਪਵੇਗੀ, ਇਸ ਦੇ ਲਈ ਐਵਰੈਡੀ ਹੋ? ਜੋ
ਸਮਝਦੇ ਹਨ ਇਹ ਕੰਮ ਤੇ ਕਰਨਾ ਹੀ ਹੈ, ਆਪਣੇ ਆਪ ਨੂੰ ਬਾਪ ਸਮਾਨ ਫਾਲੋ ਫਾਦਰ ਕਰਨਾ ਹੀ ਹੈ, ਕਰਨਾ
ਹੈ ਤਾਂ ਹੱਥ ਉਠਾਓ। ਹੱਥ ਤੇ ਇਤਨੇ ਉਠਾਉਂਦੇ ਹਨ ਖੁਸ਼ ਕਰ ਦਿੰਦੇ ਹਨ। ਚੰਗਾ ਕਰਦੇ ਹਨ। ਲੇਕਿਨ
ਹੱਥ ਦੇ ਨਾਲ ਦ੍ਰਿੜ ਸੰਕਲਪ ਵੀ ਕਰੋ। ਦ੍ਰਿੜਤਾ ਦੀ ਸ਼ਕਤੀ ਬਹੁਤ ਸਹਿਯੋਗ ਦਿੰਦੀ ਹੈ ਤਾਂ ਬਾਪਦਾਦਾ
ਖੁਸ਼ ਹਨ, ਹੱਥ ਉਠਾਉਣ ਵਿਚ ਹੁਸ਼ਿਆਰ ਸਾਰੇ ਹਨ ਹੁਣ ਦ੍ਰਿੜਤਾ ਨੂੰ ਪ੍ਰੈਕਟਿਕਲ ਵਿਚ ਲਿਆਉਗੇ।
ਹੁਸ਼ਿਆਰ ਹਨ ਨਾ ਬੱਚੇ, ਦ੍ਰਿੜਤਾ ਕਰਦੇ ਵੀ ਹਨ ਲੇਕਿਨ ਫਿਰ ਦ੍ਰਿੜ੍ਹਤਾ ਵੱਖ - ਵੱਖ ਰੂਪ ਵਿਚ ਬਦਲ
ਜਾਂਦੀ ਹੈ, ਇਹ ਹੋ ਗਿਆ, ਇਹ ਹੋ ਗਿਆ। ਇਹ ਨਹੀਂ ਹੁੰਦਾ ਤੇ ਉਹ ਨਹੀਂ ਹੁੰਦਾ। ਇਸ ਬਹਾਨੇ ਵਿਚ
ਬਹੁਤ ਹੁਸ਼ਿਆਰ ਹਨ। ਤਾਂ ਹੁਣ ਬਾਪਦਾਦਾ ਕੀ ਚਾਹੁੰਦੇ ਹਨ? ਹੁਣ ਹਰੇਕ ਨੂੰ ਬਾਪ ਸਮਾਨ ਬਣਨਾ ਹੈ,
ਮਨਸਾ ਵਾਚਾ ਕਰਮਣਾ, ਸੰਬੰਧ ਸੰਪਰਕ ਵੀ ਵਿਚ ਤੁਹਾਨੂੰ ਜੋ ਵੀ ਵੇਖੇ, ਜੋ ਵੀ ਮਿਲੇ ਉਹ ਇਹ ਹੀ ਕਹੇ
ਵਾਹ ਪਰਿਵਰਤਨ ਵਾਹ! ਬਾਪਦਾਦਾ ਨੂੰ ਵੀ ਚੰਗਾ ਲਗਦਾ ਹੈ ਜੋ ਬੱਚੇ ਨਿਮਿਤ ਬਣੇ ਹੋਏ ਹਨ ਉਨ੍ਹਾਂ ਨੂੰ
ਵੇਖਕੇ ਵੀ ਖੁਸ਼ੀ ਹੁੰਦੀ ਹੈ ਅਤੇ ਮਿਲਣ ਵਿਚ ਵੀ ਬਹੁਤ ਖੁਸ਼ੀ ਹੁੰਦੀ ਹੈ।
ਤਾਂ ਅੱਜ ਕੀ ਸੰਕਲਪ ਕੀਤਾ?
ਬਣਨਾ ਹੀ ਹੈ। ਬ੍ਰਹਮਾ ਬਾਪ ਸਮਾਨ ਬਣਨਾ ਹੀ ਹੈ। ਬਣਨਾ ਹੈ ਨਹੀਂ, ਬਣਨਾ ਹੀ ਹੈ। ਕੋਈ ਵੀ ਗੱਲਾਂ
ਆਉਣ, ਗੱਲ ਦੀ ਬਜਾਏ ਬਾਪ ਨੂੰ ਅੱਗੇ ਰੱਖੋ। ਤਾਂ ਸਾਰੇ ਦੂਰ ਬੈਠੇ ਹੋਏ ਬੱਚੇ, ਨੇੜੇ ਸਾਮ੍ਹਣੇ ਬੈਠੇ
ਹੋਏ ਬੱਚੇ ਦੋਵਾਂ ਨੂੰ ਬਾਪ ਦਾਦਾ ਵੇਖ - ਵੇਖ ਹਰਸ਼ਿਤ ਹੋ ਰਹੇ ਹਨ। ਸਾਰੇ ਬੱਚੇ ਪਲਾਨ ਬਹੁਤ ਚੰਗਾ
ਬਣਾਉਂਦੇ ਹਨ, ਅੰਮ੍ਰਿਤਵੇਲੇ ਸਾਰੇ ਬਹੁਤ ਮਿੱਠੀਆਂ - ਮਿੱਠੀਆਂ ਗੱਲਾਂ ਕਰਦੇ ਹਨ। ਮਿਜੋਰਟੀ ਇੰਨੀਆਂ
ਮਿੱਠੀਆਂ ਗੱਲਾਂ ਕਰਦੇ ਹਨ ਜੋ ਬਾਪ ਦੀਆਂ ਗੱਲਾਂ ਸੁਣ ਕੁਰਬਾਨ ਹੋ ਜਾਂਦੇ ਹਨ। ਲੇਕਿਨ ਪਤਾ ਹੈ ਫਿਰ
ਕੀ ਹੁੰਦਾ ਹੈ? ਜਦੋਂ ਕਰਮ ਦੇ ਖੇਤਰ ਵਿਚ ਆਉਂਦੇ ਹਨ, ਸੰਬੰਧ ਵਿੱਚ ਆਉਂਦੇ ਹਨ, ਸੇਵਾ ਵਿਚ ਆਉਂਦੇ
ਹਨ, ਤਾਂ ਜੋ ਗੱਲਾਂ ਆਉਂਦੀਆਂ ਹਨ ਉਸ ਵਿੱਚ ਥੋੜ੍ਹਾ - ਥੋੜ੍ਹਾ ਬਦਲ ਜਾਂਦੇ ਹਨ। ਅੰਮ੍ਰਿਤਵੇਲੇ ਦਾ
ਜੋ ਉਮੰਗ - ਉਤਸਾਹ ਹੈ ਉਹ ਕਰਮ ਕਰਦੇ, ਸੰਬੰਧ ਵਿੱਚ ਆਉਂਦੇ ਥੋੜ੍ਹਾ - ਥੋੜ੍ਹਾ ਬਦਲ ਜਾਂਦਾ ਹੈ।
ਹੁਣ ਬਾਪਦਾਦਾ ਇੱਕ ਕੰਮ
ਦਿੰਦੇ ਹਨ, ਕਰਨ ਦੇ ਲਈ ਤਿਆਰ ਹੋ ਨਾ! ਕਾਂਧ ਹਿਲਾਓ। ਹੱਥ ਉਠਾਓ। ਬਾਪਦਾਦਾ ਦਾ ਸੰਕਲਪ ਹੈ ਕਿ ਇੱਕ
ਮਹੀਨੇ ਦੇ ਲਈ ਆਪਣੇ ਨੂੰ ਦ੍ਰਿੜ ਸੰਕਲਪ ਦੇ ਆਧਾਰ ਤੇ ਬਾਪ ਸਮਾਨ ਸਥਿਤੀ ਵਿਚ ਸਥਿਤ ਕਰ ਸਕਦੇ ਹੋ?
ਇੱਕ ਮਹੀਨਾ, ਕਰ ਸਕਦੇ ਹੋ ਕਿ ਜਿਆਦਾ ਹੈ? ਜੋ ਸਮਝਦੇ ਹਨ ਇੱਕ ਮਹੀਨਾ ਦ੍ਰਿੜਤਾ ਨਾਲ, ਦ੍ਰਿੜਤਾ
ਨੂੰ ਸਾਥੀ ਬਨਾਉਣਾ ਬਾਪ ਨੂੰ ਸਦਾ ਸਾਮ੍ਹਣੇ ਰੱਖਣਾ, ਬ੍ਰਹਮਾ ਬਾਪ ਨੂੰ ਨੈਣਾਂ ਵਿਚ ਸਮਾਏ ਰੱਖਣਾ,
ਹੋਰ ਬ੍ਰਹਮਾ ਬਾਪ ਨੇ ਕੀ ਕੀਤਾ, ਮਨਸਾ ਵਾਚਾ, ਕਰਮਣਾ ਉਹ ਹੀ ਕਰਨਾ ਹੈ। ਭਾਵੇਂ ਕਿਸੇ ਨੇ
ਪ੍ਰੈਕਟਿਕਲ ਵਿਚ ਵੇਖਿਆ ਜਾਂ ਨਹੀਂ ਵੇਖਿਆ ਲੇਕਿਨ ਨਾਲੇਜ ਤੇ ਹੈ ਨਾ! ਕੋਈ ਵੀ ਕਰਮ ਕਰਨ ਦੇ ਪਹਿਲੇ
ਇਹ ਚੈਕ ਕਰਨਾ ਕਿ ਬ੍ਰਹਮਾ ਬਾਪ ਦਾ ਇਹ ਸੰਕਲਪ ਰਿਹਾ, ਇਹ ਬੋਲ ਰਿਹਾ, ਇਹ ਕਰਮ ਰਿਹਾ, ਇਹ ਸੰਬੰਧ
ਰਿਹਾ, ਇਹ ਸੰਪਰਕ ਰਿਹਾ? ਪਹਿਲੇ ਸੋਚੋ ਪਿੱਛੇ ਕਰੋ। ਹੋ ਸਕਦ ਹੈ? ਇਸ ਵਿਚ ਹੱਥ ਉਠਾਓ। ਹੋ ਸਕਦਾ
ਹੈ ਤਾਂ ਲੰਬਾ ਹੱਥ ਉਠਾਓ। ਮਾਤਾਵਾਂ ਇਥੇ ਐਕਸਰਸਾਈਜ਼ ਕਰਦੀਆਂ ਹਨ ਨਾ ਤਾਂ ਲੰਬਾ ਹੱਥ ਉਠਾਓ। ਅੱਗੇ
ਵਾਲੇ ਵੀ ਉਠਾਉਣਗੇ ਨਾ? ਸਭ ਮਧੂਬਨ ਵਾਲੇ ਇਸ ਵਿੱਚ ਨੰਬਰਵਨ ਆਉਣਾ। ਅੱਗੇ - ਅੱਗੇ ਮਧੂਬਨ ਵਾਲੇ
ਬੈਠੇ ਹਨ ਨਾ। ਮਧੂਬਨ ਵਿਚ ਸਿਰਫ ਸ਼ਾਂਤੀਵਨ ਨਹੀਂ, ਜੋ ਵੀ ਹਨ ਇੱਕ ਮਹੀਨਾ ਨਿਰਵਿਘਨ, ਹਰ ਸੈਂਟਰ
ਵੀ ਨਿਰਵਿਘਨ, ਗੁਜਰਾਤ ਦੀ ਟੀਚਰਜ਼ ਹੱਥ ਉਠਾਓ। ਗੁਜਰਾਤ ਦੀਆਂ ਟੀਚਰਜ਼ ਸਮਝਦੀਆਂ ਹਨ ਹੋ ਸਕਦਾ ਹੈ,
ਇਸ ਵਿੱਚ ਲੰਬਾ ਹੱਥ ਉਠਾਓ। ਇਵੇਂ - ਇਵੇਂ ਨਹੀਂ ਕਰੋ ਲੰਬਾ ਹੱਥ ਉਠਾਓ। ਹੋ ਸਕਦਾ ਹੈ? ਅੱਛਾ।
ਸ਼ਾਂਤੀਵਨ ਨਿਵਾਸੀ ਹੱਥ ਉਠਾਓ, ਥੋੜੇ ਹਨ। ਜੋ ਵੀ ਬੈਠੇ ਹਨ, ਪਿੱਛੇ ਵੀ ਬੈਠੇ ਹਨ। ਤਾਂ ਮਧੂਬਨ ਦੇ
4- 5 ਸਥਾਨ ਜੋ ਵੀ ਹਨ ਉਹ ਕਰਨਗੇ? ਕਰਨਗੇ ਹੱਥ ਉਠਾਓ। ਮਧੂਬਨ ਵਾਲੇ ਦੋ ਹੱਥ ਉਠਾਓ। ਗੁਜਰਾਤ ਵਾਲੇ
ਜਿਗਿਆਸੂ ਵੀ, ਨਿਮਿਤ ਟੀਚਰਜ਼ ਵੀ, ਨਿਮਿਤ ਭਾਈ ਵੀ ਸਾਰੇ ਹੱਥ ਉਠਾਓ, ਕਰੋਗੇ। ਵੱਡਾ ਹੱਥ ਉਠਾਓ।
ਪਿੱਛੇ ਵਾਲਿਆਂ ਦਾ ਹੱਥ ਵਿਖਾਈ ਨਹੀਂ ਦਿੰਦਾ ਹੈ, ਅੱਛਾ, ਗੁਜਰਾਤ ਵਾਲੇ ਖੜੇ ਹੋ ਜਾਵੋ। ਗੁਜਰਾਤ
ਤਾਂ ਬਹੁਤ ਆਇਆ ਹੈ। ਅੱਧਾ ਹਾਲ ਤੇ ਗੁਜਰਾਤ ਦਾ ਹੈ ( ਗੁਜਰਾਤ 15 ਹਜਾਰ ਹਨ, ਬਾਕੀ 3 ਹਜਾਰ ਹਨ)
ਗੁਜਰਾਤ ਵਾਲਿਆਂ ਨੂੰ ਬਾਪਦਾਦਾ ਅਤੇ ਪਰਿਵਾਰ ਦੇ ਵਲੋਂ ਬਹੁਤ - ਬਹੁਤ ਮੁਬਾਰਕ ਹੈ, ਮੁਬਾਰਕ ਹੈ।
ਜਿਵੇਂ ਹੁਣ ਤਾਲੀਆਂ ਵਜਾਈਆਂ ਨਾ, ਇਵੇਂ ਹੀ ਇੱਕ ਮਹੀਨੇ ਦੇ ਬਾਅਦ ਰਿਜਲਟ ਵਿਚ ਗੁਜਰਾਤ ਨੰਬਰਵਨ
ਜਾਵੇਗਾ! ਚੰਗਾ ਹੈ। ਸੰਖਿਆ ਤੇ ਬਹੁਤ ਚੰਗੀ ਹੈ। ਬਾਪਦਾਦਾ ਖੁਸ਼ ਹੁੰਦੇ ਹਨ ਕਿ ਬੱਚਿਆਂ ਨੂੰ ਬਾਪ
ਵਲੋਂ ਅਤੇ ਮਧੂਬਨ ਵਲੋਂ ਦਿਲ ਦਾ ਪਿਆਰ ਹੈ। ਬਹੁਤ ਚੰਗਾ ਹੈ, ਹੁਣ ਗੁਜਰਾਤ ਕਮਾਲ ਕਰਕੇ ਵਿਖਾਉਣਾ।
ਇਸ ਇੱਕ ਮਹੀਨੇ ਦੀ ਰਿਜਲਟ ਵਿਚ ਨੰਬਰਵਨ ਆਕੇ ਵਿਖਾਉਣਾ। ਉਵੇਂ ਨੰਬਰਵਨ ਸਭ ਨੂੰ ਆਉਣਾ ਹੈ। ਮਧੂਬਨ
ਵਾਲੇ ਨੰਬਰਵਨ ਆਉਣਗੇ ਨਾ, ਹੱਥ ਉਠਾਓ। ਕੁਝ ਵੀ ਹੋ ਜਾਵੇ, ਕੀ ਵੀ ਪ੍ਰਸਥਿਤੀ ਆ ਜਾਵੇ, ਪ੍ਰਸਥਿਤੀ
ਆਵੇਗੀ, ਮਾਇਆ ਸੁਣ ਰਹੀ ਹੈ ਨਾ, ਤਾਂ ਮਾਇਆ ਆਪਣਾ ਰੂਪ ਤਾਂ ਵਿਖਾਵੇਗੀ ਲੇਕਿਨ ਮਾਇਆ ਦਾ ਕੰਮ ਹੈ
ਆਉਣਾ ਅਤੇ ਤੁਹਾਡਾ ਕੰਮ ਹੈ ਵਿਜੇ ਪਾਉਣਾ। ਇਹ ਨਹੀਂ ਕਹਿਣਾ, ਇਹ ਹੋ ਗਿਆ, ਉਹ ਹੋ ਗਿਆ, ਇਹ ਨਹੀਂ
ਕਰਨਾ। ਆਏਗਾ, ਹੋਵੇਗਾ, ਇਹ ਤਾਂ ਬਾਪਦਾਦਾ ਪਹਿਲੇ ਹੀ ਸੁਣਾ ਦਿੰਦਾ ਹੈ ਕਿਉਂਕਿ ਮਾਇਆ ਸੁਣ ਰਹੀ
ਹੈ, ਉਹ ਬਹੁਤ ਚਤੁਰ ਹੈ ਲੇਕਿਨ ਤੁਸੀ, ਮਾਇਆ ਕਿੰਨੀ ਵੀ ਚਤੁਰ ਹੋਵੇ ਤੁਸੀਂ ਤਾਂ ਸਰਵ ਸ਼ਕਤੀਮਾਨ
ਦੇ ਸਾਥੀ ਹੋ,ਮਾਇਆ ਕੀ ਕਰੇਗੀ। ਬਾਪਦਾਦਾ ਵੇਖ ਰਹੇ ਹਨ, ਟੀ. ਵੀ. ਵਿਚ ਵੇਖ ਰਹੇ ਹਨ ਤਾਂ ਸਾਰੇ
ਨੰਬਰਵਨ ਲਿਆਉਣਾ। ਕੋਈ ਟੂ ਨੰਬਰ ਨਹੀਂ ਬਣਨਾ ਹੈ, ਵਨ ਨੰਬਰ। ਅੱਛਾ।
ਬਾਪਦਾਦਾ ਹੁਣ ਸਾਰੇ
ਬੱਚਿਆਂ ਨੂੰ ਇੱਕ ਹੀ ਸ੍ਰੇਸ਼ਠ ਸੰਕਲਪ ਸੁਨਾਉਣਾ ਚਾਹੁੰਦੇ ਹਨ ਕਿ ਹੁਣ ਖੁਦ ਵੀ ਨਿਰਵਿਘਨ ਰਹੋ ਅਤੇ
ਆਪਣੇ ਸਾਥੀਆਂ ਨੂੰ, ਸੰਬੰਧ ਵਿੱਚ ਆਉਣ ਵਾਲਿਆਂ ਨੂੰ ਵੀ ਨਿਰਵਿਘਨ ਬਣਾਓ। ਸਮੇਂ ਨੂੰ ਨੇੜੇ ਲਿਆਵੋ।
ਦੁੱਖ ਅਤੇ ਅਸ਼ਾਂਤੀ ਬਾਪਦਾਦਾ ਬੱਚਿਆਂ ਦਾ ਵੇਖ ਨਹੀਂ ਸਕਦੇ। ਹੁਣ ਆਪਣਾ ਰਾਜ ਜਲਦੀ ਤੋਂ ਜਲਦੀ ਧਰਨੀ
ਤੇ ਲਿਆਓ। ਬਾਪਦਾਦਾ ਨੂੰ ਹਰ ਬੱਚਾ ਪਿਆਰਾ ਹੈ, ਲਾਸ੍ਟ ਨੰਬਰ ਬੱਚਾ ਜੋ ਹੈ ਉਹ ਵੀ ਪਿਆਰਾ ਹੈ
ਕਿਉਂਕਿ ਕਮਜੋਰ ਹੈ ਨਾ। ਤਾਂ ਕਮਜੋਰ ਤੇ ਹੋਰ ਹੀ ਰਹਿਮ ਜਿਆਦਾ ਆਉਂਦਾ ਹੈ। ਤੁਸੀ ਸਾਰੇ ਵੀ ਕਿਵੇਂ
ਦੀ ਵੀ ਸਥਿਤੀ ਵਾਲਾ, ਸੁਭਾਅ ਵਾਲਾ ਹੋਵੇ ਲੇਕਿਨ ਸਾਡਾ ਹੈ, ਜਿਵੇਂ ਬਾਪ ਸਾਡਾ ਹੈ, ਉਵੇਂ ਪਰਿਵਾਰ
ਸਾਡਾ ਹੈ, ਤਾਂ ਉਸਦੇ ਸੁਭਾਅ ਸੰਸਕਾਰ ਨਾ ਵੇਖ ਉਨ੍ਹਾਂ ਨੂੰ ਹੋਰ ਹੀ ਸਹਿਯੋਗ ਦਵੋ, ਸਦਭਾਵਨਾ ਦਵੋ,
ਸ਼ੁਭ ਭਾਵਨਾ ਦਵੋ। ਚੰਗਾ ਸਮਾਉਣ ਵਾਲੇ ਬੱਚਿਆਂ ਨੂੰ ਜਾਂ ਦੂਰ ਬੈਠੇ ਦੇਖਣ ਵਾਲੇ ਬੱਚਿਆਂ ਨੂੰ
ਬਾਪਦਾਦਾ ਇੱਕ - ਇੱਕ ਬੱਚੇ ਨੂੰ ਆਪਣੇ ਸਾਮ੍ਹਣੇ ਵੇਖ ਦ੍ਰਿਸ਼ਟੀ ਵੀ ਦੇ ਰਹੇ ਹਨ ਤੇ ਮੁਬਾਰਕ ਵੀ
ਦੇ ਰਹੇ ਹਨ। ਅੱਛਾ।
ਵਰਦਾਨ:-
ਵਾਚਾ ਦ੍ਵਾਰਾ
ਗਿਆਨ ਰਤਨਾਂ ਦਾ ਦਾਨ ਕਰਨ ਵਾਲੇ ਮਾਸਟਰ ਨਾਲੇਜਫੁੱਲ ਭਵ।
ਜੋ ਵਾਚਾ ਦ੍ਵਾਰਾ ਗਿਆਨ
ਰਤਨਾਂ ਦਾ ਦਾਨ ਕਰਦੇ ਹਨ ਉਨ੍ਹਾਂ ਨੂੰ ਮਾਸਟਰ ਨਾਲੇਜਫੁੱਲ ਦਾ ਵਰਦਾਨ ਪ੍ਰਾਪਤ ਹੁੰਦਾ ਹੈ। ਉਨ੍ਹਾਂ
ਦੇ ਇੱਕ - ਇੱਕ ਸ਼ਬਦ ਦੀ ਬਹੁਤ ਵੈਲਿਊ ਹੁੰਦੀ ਹੈ। ਉਨ੍ਹਾਂ ਦਾ ਇੱਕ - ਇੱਕ ਵਚਨ ਸੁਣਨ ਦੇ ਲਈ
ਅਨੇਕ ਆਤਮਾਵਾਂ ਪਿਆਸੀਆਂ। ਹੁੰਦੀਆਂ ਹਨ। ਉਨ੍ਹਾਂ ਦੇ ਹਰ ਸ਼ਬਦ ਵਿਚ ਸੇਨਸ ( ਸਾਰ ) ਭਰਿਆ ਹੁੰਦਾ
ਹੈ। ਉਨ੍ਹਾਂ ਨੂੰ ਵਿਸ਼ੇਸ਼ ਖੁਸ਼ੀ ਦੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਦੇ ਕੋਲ ਖਜਾਨਾ ਭਰਪੂਰ
ਰਹਿੰਦਾ ਹੈ ਇਸਲਈ ਉਹ ਸਦਾ ਸੰਤੁਸ਼ਟ ਅਤੇ ਹਰਸ਼ਿਤ ਰਹਿੰਦੇ ਹਨ। ਉਨ੍ਹਾਂ ਦੇ ਬੋਲ ਪ੍ਰਭਾਵਸ਼ਾਲੀ
ਹੂੰਦੇ ਜਾਂਦੇ ਹਨ। ਵਾਣੀ ਦਾ ਦਾਨ ਕਰਨ ਨਾਲ ਵਾਣੀ ਵਿਚ ਬਹੁਤ ਗੁਣ ਆ ਜਾਂਦੇ ਹਨ।
ਸਲੋਗਨ:-
ਸਵਰਾਜ ਦੇ
ਮਾਲਿਕ ਬਣੋ ਤਾਂ ਸੰਪੂਰਨ ਵਰਸੇ ਦਾ ਅਧਿਕਾਰ ਮਿਲ ਜਾਵੇਗਾ।
ਇਹ ਅਵਿਅਕਤ ਇਸ਼ਾਰੇ -
ਹੁਣ ਆਪਣੇ ਦਾਤਾ ਸਵਰੂਪ ਨੂੰ ਪ੍ਰਤੱਖਸ਼ ਕਰੋ। ਤੁਸੀ ਮਾਸਟਰ ਦਾਤਾ ਪ੍ਰਾਪਤੀ ਸਵਰੂਪ ਬੱਚਿਆਂ ਨੂੰ
ਵਿਸ਼ਵ ਦੀਆਂ ਆਤਮਾਵਾਂ ਪ੍ਰਤੀ ਰਹਿਮ ਅਤੇ ਉਮੰਗ ਆਉਣਾ ਚਾਹੀਦਾ ਕਿ ਸਾਡੇ ਭਰਾ ਅਲਪਕਾਲ ਦੀ ਇੱਛਾ
ਵਿਚ ਕਿੰਨੇ ਭਟਕ ਰਹੇ ਹਨ, ਦਾਤਾ ਦੇ ਬੱਚੇ ਆਪਣੇ ਭਰਾਵਾਂ ਦੇ ਉੱਪਰ ਦਿਆ ਅਤੇ ਰਹਿਮ ਦੀ ਦ੍ਰਿਸ਼ਟੀ
ਪਾਵੋ। ਮਹਾਦਾਨੀ ਵਰਦਾਨੀ ਬਣੋ, ਚਮਕਦੀ ਹੋਈ ਸੰਤੁਸ਼ਟ ਮਣੀਆਂ ਬਣ ਸਰਵ ਨੂੰ ਸੰਤੋਸ਼ ਦਵੋ।