13.11.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਸੀਂ ਦੁਖ ਸਹਿਣ ਕਰਨ ਵਿੱਚ ਬਹੁਤ ਸਮਾਂ ਵੇਸਟ ਕੀਤਾ ਹੈ , ਹੁਣ ਦੁਨੀਆਂ ਬਦਲ ਰਹੀ ਹੈ , ਤੁਸੀਂ ਬਾਪ ਨੂੰ ਯਾਦ ਕਰੋ , ਸਤੋਪ੍ਰਧਾਨ ਬਣੋ ਤਾਂ ਟਾਈਮ ਬਦਲ ਜਾਵੇਗਾ "

ਪ੍ਰਸ਼ਨ:-
21 ਜਨਮਾਂ ਲਈ ਲਾਟਰੀ ਪ੍ਰਾਪਤ ਕਰਨ ਦਾ ਸਾਧਨ ਕੀ ਹੈ?

ਉੱਤਰ:-
21 ਜਨਮਾਂ ਦੀ ਲਾਟਰੀ ਲੈਣੀ ਹੈ ਤਾਂ ਮੋਹਜਿਤ ਬਣੋ। ਇੱਕ ਬਾਪ ਤੇ ਪੂਰਾ - ਪੂਰਾ ਕੁਰਬਾਨ ਜਾਵੋ। ਸਦਾ ਇਹ ਯਾਦ ਰਹੇ ਕਿ ਹੁਣ ਇਹ ਪੁਰਾਣੀ ਦੁਨੀਆਂ ਬਦਲ ਰਹੀ ਹੈ, ਅਸੀਂ ਨਵੀਂ ਦੁਨੀਆਂ ਵਿੱਚ ਜਾ ਰਹੇ ਹਾਂ। ਇਸ ਪੁਰਾਣੀ ਦੁਨੀਆਂ ਨੂੰ ਵੇਖਦੇ ਹੋਏ ਵੀ ਨਹੀਂ ਵੇਖਣਾ ਹੈ। ਸੁਦਾਮਾ ਮਿਸਲ ਚਾਵਲ ਮੁੱਠੀ ਸਫਲ ਕਰ ਸਤਿਯੁਗੀ ਬਾਦਸ਼ਾਹੀ ਲੈਣੀ ਹੈ।

ਓਮ ਸ਼ਾਂਤੀ
ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਬੈਠ ਸਮਝਾਉਂਦੇ ਹਨ, ਇਹ ਤਾਂ ਬੱਚੇ ਸਮਝਦੇ ਹਨ। ਰੂਹਾਨੀ ਬੱਚੇ ਮਾਨਾ ਆਤਮਾਵਾਂ। ਰੂਹਾਨੀ ਬਾਪ ਮਾਨਾ ਆਤਮਾਵਾਂ ਦਾ ਬਾਪ। ਇਸਨੂੰ ਕਿਹਾ ਜਾਂਦਾ ਹੈ ਆਤਮਾਵਾਂ ਅਤੇ ਪ੍ਰਮਾਤਮਾ ਦਾ ਮਿਲਣ। ਇਹ ਮਿਲਣ ਹੁੰਦਾ ਹੀ ਹੈ ਇੱਕ ਵਾਰੀ। ਇਹ ਸਭ ਗੱਲਾਂ ਤੁਸੀਂ ਬੱਚੇ ਜਾਣਦੇ ਹੋ। ਇਹ ਹੈ ਵਚਿੱਤਰ ਗੱਲ। ਵਚਿੱਤਰ ਬਾਪ ਵਚਿੱਤਰ ਆਤਮਾਵਾਂ ਨੂੰ ਸਮਝਾਉਂਦੇ ਹਨ। ਅਸਲ ਵਿੱਚ ਆਤਮਾ ਵਚਿੱਤਰ ਹੈ, ਇੱਥੇ ਆਕੇ ਚਿੱਤਰਧਾਰੀ ਬਣਦੀ ਹੈ। ਚਿੱਤਰ ਨਾਲ ਪਾਰ੍ਟ ਵਜਾਉਂਦੀ ਹੈ। ਆਤਮਾ ਤੇ ਸਭ ਵਿੱਚ ਹੈ ਨਾ। ਜਾਨਵਰ ਵਿੱਚ ਵੀ ਆਤਮਾ ਹੈ। 84 ਲੱਖ ਕਹਿੰਦੇ ਹਨ, ਉਸ ਵਿੱਚ ਤਾਂ ਸਭ ਜਾਨਵਰ ਆ ਜਾਂਦੇ ਹਨ ਨਾ। ਢੇਰ ਜਾਨਵਰ ਆਦਿ ਹਨ ਨਾ। ਬਾਪ ਸਮਝਾਉਂਦੇ ਹਨ ਇੰਨਾਂ ਗੱਲਾਂ ਵਿੱਚ ਟਾਈਮ ਵੇਸਟ ਨਹੀਂ ਕਰਨਾ ਹੈ। ਸਿਵਾਏ ਇਸ ਗਿਆਨ ਦੇ ਮਨੁੱਖਾਂ ਦਾ ਟਾਈਮ ਵੇਸਟ ਹੁੰਦਾ ਰਹਿੰਦਾ ਹੈ। ਇਸ ਵਕਤ ਬਾਪ ਤੁਹਾਨੂੰ ਬੱਚਿਆਂ ਨੂੰ ਬੈਠ ਪੜ੍ਹਾਉਂਦੇ ਹਨ ਫਿਰ ਅੱਧਾਕਲਪ ਤੁਸੀਂ ਪ੍ਰਾਲਬੱਧ ਪਾਉਂਦੇ ਹੋ। ਉੱਥੇ ਤੁਹਾਨੂੰ ਕੋਈ ਤਕਲੀਫ ਨਹੀਂ ਹੁੰਦੀ ਹੈ। ਤੁਹਾਡਾ ਟਾਈਮ ਵੇਸਟ ਹੁੰਦਾ ਹੀ ਹੈ ਦੁਖ ਸਹਿਣ ਕਰਨ ਵਿੱਚ। ਇੱਥੇ ਤਾਂ ਦੁਖ ਹੀ ਦੁਖ ਹੈ ਇਸਲਈ ਬਾਪ ਨੂੰ ਸਭ ਯਾਦ ਕਰਦੇ ਹਨ ਕਿ ਸਾਡਾ ਦੁਖ ਵਿੱਚ ਟਾਈਮ ਵੇਸਟ ਹੁੰਦਾ ਹੈ, ਇਸ ਤੋਂ ਕੱਢੋ। ਸੁੱਖ ਵਿੱਚ ਕਦੇ ਟਾਈਮ ਵੇਸਟ ਨਹੀਂ ਕਹਾਂਗੇ। ਇਹ ਵੀ ਤੁਸੀਂ ਸਮਝਦੇ ਹੋ - ਇਸ ਸਮੇਂ ਮਨੁੱਖ ਦੀ ਕੋਈ ਵੇਲਯੂ ਨਹੀਂ ਹੈ। ਮਨੁੱਖ ਵੇਖੋ ਅਚਾਨਕ ਹੀ ਮਰ ਜਾਂਦੇ ਹਨ। ਇੱਕ ਹੀ ਤੂਫ਼ਾਨ ਵਿੱਚ ਕਿੰਨੇਂ ਮਰ ਜਾਂਦੇ ਹਨ। ਰਾਵਣਰਾਜ ਵਿੱਚ ਮਨੁੱਖ ਦੀ ਕੋਈ ਵੇਲਯੂ ਨਹੀਂ ਹੈ। ਹੁਣ ਬਾਪ ਤੁਹਾਡੀ ਕਿੰਨੀ ਵੇਲਯੂ ਬਣਾਉਂਦੇ ਹਨ। ਵਰਥ ਨਾਟ ਏ ਪੈਣੀ ਤੋਂ ਵਰਥ ਪਾਊਂਡ ਬਣਾਉਂਦੇ ਹਨ। ਗਾਇਆ ਵੀ ਜਾਂਦਾ ਹੈ ਹੀਰੇ ਵਰਗਾ ਜਨਮ ਅਮੋਲਕ। ਇਸ ਵਕਤ ਮਨੁੱਖ ਕੌਡੀ ਪਿੱਛੇ ਲੱਗੇ ਹੋਏ ਹਨ। ਕਰਕੇ ਲਖਪਤੀ, ਕਰੋੜਪਤੀ, ਪਦਮਪਤੀ ਬਣਦੇ ਹਨ, ਉਨ੍ਹਾਂ ਦੀ ਸਾਰੀ ਬੁੱਧੀ ਉਸੇ ਵਿੱਚ ਹੀ ਰਹਿੰਦੀ ਹੈ। ਉਨ੍ਹਾਂਨੂੰ ਕਹਿੰਦੇ ਹਨ - ਇਹ ਸਭ ਭੁੱਲ ਕੇ ਇੱਕ ਬਾਪ ਨੂੰ ਯਾਦ ਕਰੋ ਪਰੰਤੂ ਮੰਨਣਗੇ ਨਹੀਂ। ਉਨ੍ਹਾਂ ਦੀ ਬੁੱਧੀ ਵਿੱਚ ਬੈਠੇਗਾ, ਜਿਨ੍ਹਾਂ ਦੀ ਬੁੱਧੀ ਵਿੱਚ ਕਲਪ ਪਹਿਲੋਂ ਵੀ ਬੈਠਾ ਹੋਵੇਗਾ। ਨਹੀਂ ਤਾਂ ਕਿੰਨਾਂ ਵੀ ਸਮਝਾਵੋ, ਕਦੇ ਬੁੱਧੀ ਵਿੱਚ ਬੇਠੇਗਾ ਨਹੀਂ। ਤੁਸੀਂ ਵੀ ਨੰਬਰਵਾਰ ਜਾਣਦੇ ਹੋ ਇਹ ਦੁਨੀਆਂ ਬਦਲ ਰਹੀ ਹੈ। ਬਾਹਰ ਵਿੱਚ ਭਾਵੇਂ ਤੁਸੀਂ ਲਿਖ ਦੇਵੋ ਕਿ ਦੁਨੀਆਂ ਬਦਲ ਰਹੀ ਹੈ ਫਿਰ ਵੀ ਸਮਝਣਗੇ ਨਹੀਂ। ਜਦੋਂ ਤੱਕ ਤੁਸੀਂ ਕਿਸੇ ਨੂੰ ਸਮਝਾਵੋ। ਅੱਛਾ, ਕੋਈ ਸਮਝ ਜਾਵੇ ਫਿਰ ਉਸਨੂੰ ਸਮਝਾਉਣਾ ਪਵੇ - ਬਾਪ ਨੂੰ ਯਾਦ ਕਰੋ, ਸਤੋਪ੍ਰਧਾਨ ਬਣੋਂ। ਨਾਲੇਜ ਤੇ ਬਹੁਤ ਸਹਿਜ ਹੈ। ਇਹ ਸੂਰਜਵੰਸ਼ੀ- ਚੰਦ੍ਰਵਨਸ਼ੀ… । ਹੁਣ ਇਹ ਦੁਨੀਆਂ ਬਦਲ ਰਹੀ ਹੈ, ਬਦਲਾਉਣ ਵਾਲਾ ਇੱਕ ਹੀ ਬਾਪ ਹੈ। ਇਹ ਵੀ ਤੁਸੀਂ ਅਸਲ ਤਰ੍ਹਾਂ ਜਾਣਦੇ ਹੋ ਉਹ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ। ਮਾਇਆ ਪੁਰਸ਼ਾਰਥ ਕਰਨ ਨਹੀਂ ਦਿੰਦੀ ਫਿਰ ਵੀ ਸਮਝਦੇ ਹਨ ਇਹ ਵੀ ਡਰਾਮੇ ਅਨੁਸਾਰ ਇਤਨਾ ਪੁਰਸ਼ਾਰਥ ਨਹੀਂ ਚਲਦਾ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ ਕਿ ਸ਼੍ਰੀਮਤ ਨਾਲ ਅਸੀਂ ਆਪਣੇ ਲਈ ਇਸ ਦੁਨੀਆਂ ਨੂੰ ਬਦਲਾ ਰਹੇ ਹਾਂ। ਸ਼੍ਰੀਮਤ ਹੈ ਹੀ ਇੱਕ ਸ਼ਿਵਬਾਬਾ ਦੀ। ਸ਼ਿਵਬਾਬਾ, ਸ਼ਿਵਬਾਬਾ ਕਹਿਣਾ ਤਾਂ ਬਹੁਤ ਸਹਿਜ ਹੈ ਹੋਰ ਕੋਈ, ਨਾ ਸ਼ਿਵਬਾਬਾ ਨੂੰ, ਨਾ ਵਰਸੇ ਨੂੰ ਜਾਣਦੇ ਹਨ। ਬਾਬਾ ਮਾਨਾ ਹੀ ਵਰਸਾ। ਸ਼ਿਵਬਾਬਾ ਵੀ ਸੱਚਾ ਚਾਹੀਦਾ ਹੈ ਨਾ। ਅੱਜਕਲ ਤੇ ਮੇਅਰ ਨੂੰ ਵੀ ਫਾਦਰ ਕਹਿ ਦਿੰਦੇ ਹਨ। ਗਾਂਧੀ ਨੂੰ ਵੀ ਫਾਦਰ ਕਹਿੰਦੇ ਹਨ, ਕਿਸੇ ਨੂੰ ਫਿਰ ਜਗਦਗੁਰੂ ਕਹਿ ਦਿੰਦੇ ਹਨ। ਹੁਣ ਜਗਤ ਮਾਨਾ ਸਾਰੀ ਸ੍ਰਿਸ਼ਟੀ ਦਾ ਗੁਰੂ। ਇਹ ਕੋਈ ਮਨੁੱਖ ਹੋ ਕਿਵੇਂ ਸਕਦਾ! ਜਦਕਿ ਪਤਿਤ - ਪਾਵਨ ਸ੍ਰਵ ਦਾ ਸਦਗਤੀ ਦਾਤਾ ਇੱਕ ਹੀ ਬਾਪ ਹੈ। ਬਾਪ ਤੇ ਹੈ ਨਿਰਾਕਾਰ ਫਿਰ ਕਿਵੇਂ ਲਿਬਰੇਟ ਕਰਦੇ ਹਨ? ਦੁਨੀਆਂ ਬਦਲਦੀ ਹੈ ਤਾਂ ਫਿਰ ਜਰੂਰ ਐਕਟ ਵਿੱਚ ਆਉਣਗੇ ਤਾਂ ਹੀ ਤੇ ਪਤਾ ਚੱਲੇਗਾ। ਇਵੇਂ ਨਹੀਂ ਕਿ ਪਰਲੈ ਹੋ ਜਾਂਦੀ ਹੈ, ਫਿਰ ਬਾਪ ਨਵੀਂ ਸ੍ਰਿਸ਼ਟੀ ਰੱਚਦੇ ਹਨ। ਸ਼ਾਸਤਰਾਂ ਵਿੱਚ ਵਿਖਾਇਆ ਹੈ ਬਹੁਤ ਵੱਡੀ ਪਰਲੈ ਹੁੰਦੀ ਹੈ, ਫਿਰ ਪੀਪਲ ਦੇ ਪੱਤੇ ਤੇ ਕ੍ਰਿਸ਼ਨ ਆਉਂਦਾ ਹੈ। ਪਰੰਤੂ ਬਾਪ ਸਮਝਾਉਂਦੇ ਹਨ ਅਜਿਹਾ ਤੇ ਹੈ ਨਹੀਂ। ਗਾਇਆ ਵੀ ਜਾਂਦਾ ਹੈ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਰਪੀਟ ਹੁੰਦੀ ਹੈ ਤਾਂ ਪਰਲੈ ਹੋ ਨਹੀ ਸਕਦੀ। ਤੁਹਾਡੇ ਦਿਲ ਵਿੱਚ ਹੈ ਕਿ ਹੁਣ ਇਹ ਪੁਰਾਣੀ ਦੁਨੀਆਂ ਬਦਲ ਰਹੀ ਹੈ। ਇਹ ਸਭ ਗੱਲਾਂ ਬਾਪ ਹੀ ਆਕੇ ਸਮਝਾਉਂਦੇ ਹਨ। ਇਹ ਲਕਸ਼ਮੀ - ਨਾਰਾਇਣ ਹਨ ਨਵੀਂ ਦੁਨੀਆਂ ਦੇ ਮਾਲਿਕ। ਤੁਸੀਂ ਚਿੱਤਰਾਂ ਵਿੱਚ ਵੀ ਵਿਖਾਉਂਦੇ ਹੋ ਕਿ ਪੁਰਾਣੀ ਦੁਨੀਆਂ ਦਾ ਮਾਲਿਕ ਹੈ ਰਾਵਣ। ਰਾਮਰਾਜ ਅਤੇ ਰਾਵਣਰਾਜ ਗਾਇਆ ਜਾਂਦਾ ਹੈ ਨਾ। ਇਹ ਗੱਲਾਂ ਤੁਹਾਡੀ ਬੁੱਧੀ ਵਿੱਚ ਹਨ ਕਿ ਬਾਬਾ ਪੁਰਾਣੀ ਆਸੁਰੀ ਦੁਨੀਆਂ ਨੂੰ ਖਤਮ ਕਰ ਨਵੀਂ ਦੈਵੀ ਦੁਨੀਆਂ ਸਥਾਪਨ ਕਰਵਾ ਰਹੇ ਹਨ। ਬਾਪ ਕਹਿੰਦੇ ਹਨ ਮੈਂ ਜੋ ਹਾਂ, ਜਿਵੇਂ ਦਾ ਹਾਂ, ਕੋਈ ਵਿਰਲਾ ਹੀ ਸਮਝਦੇ ਹਨ। ਉਹ ਵੀ ਤੁਸੀਂ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹੋ ਜੋ ਚੰਗੇ ਪੁਰਸ਼ਾਰਥੀ ਹਨ ਉਨ੍ਹਾਂ ਨੂੰ ਬਹੁਤ ਚੰਗਾ ਨਸ਼ਾ ਰਹਿੰਦਾ ਹੈ। ਯਾਦ ਦੇ ਪੁਰਸ਼ਾਰਥੀ ਨੂੰ ਰੀਅਲ ਨਸ਼ਾ ਚੜ੍ਹੇਗਾ। 84 ਦੇ ਚੱਕਰ ਦੀ ਨਾਲੇਜ਼ ਸਮਝਾਉਣ ਵਿੱਚ ਇਨਾਂ ਨਸ਼ਾ ਨਹੀਂ ਚੜ੍ਹਦਾ ਜਿੰਨਾਂ ਯਾਦ ਦੀ ਯਾਤਰਾ ਵਿੱਚ ਚੜ੍ਹਦਾ ਹੈ। ਮੂਲ ਗੱਲ ਹੀ ਹੈ ਪਾਵਨ ਬਨਣ ਦੀ। ਪੁਕਾਰਦੇ ਵੀ ਹਨ - ਆਕੇ ਪਾਵਨ ਬਣਾਓ। ਅਜਿਹਾ ਨਹੀਂ ਪੁਕਾਰਦੇ ਕਿ ਆਕੇ ਵਿਸ਼ਵ ਦੀ ਬਾਦਸ਼ਾਹੀ ਦੇਵੋ। ਭਗਤੀ ਮਾਰਗ ਵਿੱਚ ਕਥਾਵਾਂ ਵੀ ਕਿੰਨੀਆਂ ਸੁਣਦੇ ਹਨ। ਸੱਚੀ - ਸੱਚੀ ਸੱਤ - ਨਾਰਾਇਣ ਦੀ ਕਥਾ ਤੇ ਇਹ ਹੈ। ਇਹ ਕਥਾਵਾਂ ਤਾਂ ਜਨਮ -ਜਨਮਾਂਤ੍ਰ ਸੁਣਦੇ - ਸੁਣਦੇ ਹੇਠਾਂ ਹੀ ਉੱਤਰਦੇ ਆਏ ਹੋ। ਭਾਰਤ ਵਿੱਚ ਹੀ ਇਹ ਕਥਾਵਾਂ ਸੁਣਨ ਦਾ ਰਿਵਾਜ ਹੈ, ਹੋਰ ਕਿਸੇ ਖੰਡ ਵਿੱਚ ਕਥਾਵਾਂ ਆਦਿ ਨਹੀਂ ਹੁੰਦੀਆਂ। ਭਾਰਤ ਨੂੰ ਹੀ ਰਿਲੀਜਸ ਮੰਨਦੇ ਹਨ। ਢੇਰ ਦੇ ਢੇਰ ਮੰਦਿਰ ਭਾਰਤ ਵਿੱਚ ਹਨ। ਕ੍ਰਿਸ਼ਚਨਾਂ ਦੀ ਤੇ ਇੱਕ ਹੀ ਚਰਚ ਹੁੰਦੀ ਹੈ। ਇੱਥੇ ਤਾਂ ਤਰ੍ਹਾਂ - ਤਰ੍ਹਾਂ ਦੇ ਢੇਰ ਮੰਦਿਰ ਹਨ। ਅਸਲ ਵਿੱਚ ਇੱਕ ਹੀ ਸ਼ਿਵਬਾਬਾ ਦਾ ਮੰਦਿਰ ਹੋਣਾ ਚਾਹੀਦਾ ਹੈ। ਨਾਮ ਵੀ ਇੱਕ ਦਾ ਹੋਣਾ ਚਾਹੀਦਾ। ਇੱਥੇ ਤਾਂ ਢੇਰ ਨਾਮ ਹਨ। ਵਿਲਾਇਤ ਵਾਲੇ ਵੀ ਇੱਥੇ ਮੰਦਿਰ ਵੇਖਣ ਆਉਂਦੇ ਹਨ। ਵਿਚਾਰਿਆਂ ਨੂੰ ਇਹ ਵੀ ਪਤਾ ਨਹੀਂ ਹੈ ਕਿ ਪ੍ਰਾਚੀਨ ਭਾਰਤ ਕਿਵੇਂ ਦਾ ਸੀ? 5 ਹਜ਼ਾਰ ਵਰ੍ਹਿਆਂ ਤੋਂ ਪੁਰਾਣੀ ਤਾਂ ਕੋਈ ਚੀਜ਼ ਹੁੰਦੀ ਨਹੀਂ। ਉਹ ਤਾਂ ਸਮਝਦੇ ਹਨ ਕਿ ਲੱਖਾਂ ਵਰ੍ਹਿਆਂ ਪੁਰਾਣੀ ਚੀਜ ਮਿਲੀ। ਬਾਪ ਸਮਝਾਉਂਦੇ ਹਨ ਇਹ ਮੰਦਿਰ ਵਿੱਚ ਚਿੱਤਰ ਆਦਿ ਜੋ ਬਣੇ ਹਨ ਉਨ੍ਹਾਂਨੂੰ 2500 ਵਰ੍ਹੇ ਹੋਏ ਹਨ। ਪਹਿਲਾਂ - ਪਹਿਲਾਂ ਸ਼ਿਵ ਦੀ ਹੀ ਪੂਜਾ ਹੁੰਦੀ ਹੈ। ਉਹ ਹੈ ਅਵਿਭਚਾਰੀ ਪੂਜਾ। ਉਵੇਂ ਵੀ ਅਵਿਭਚਾਰੀ ਗਿਆਨ ਵੀ ਕਿਹਾ ਜਾਂਦਾ ਹੈ। ਪਹਿਲੋਂ ਅਵਿਭਚਾਰੀ ਪੂਜਾ, ਫਿਰ ਹੈ ਵਿਅਭਚਾਰੀ ਪੂਜਾ। ਹੁਣ ਤਾਂ ਵੇਖੋ ਪਾਣੀ, ਮਿੱਟੀ ਦੀ ਪੂਜਾ ਕਰਦੇ ਰਹਿੰਦੇ ਹਨ।

ਹੁਣ ਬੇਹੱਦ ਦਾ ਬਾਪ ਕਹਿੰਦੇ ਹਨ ਤੁਸੀਂ ਕਿੰਨਾਂ ਧਨ ਭਗਤੀ ਮਾਰਗ ਵਿੱਚ ਗਵਾਇਆ ਹੈ। ਕਿੰਨੇ ਅਥਾਹ ਸ਼ਾਸਤਰ, ਅਥਾਹ ਚਿੱਤਰ ਹਨ। ਗੀਤਾ ਕਿੰਨੀਆਂ ਢੇਰ ਦੀਆਂ ਢੇਰ ਹੋਣਗੀਆਂ। ਇਨ੍ਹਾਂ ਸਭਨਾਂ ਤੇ ਖਰਚਾ ਕਰਦੇ - ਕਰਦੇ ਵੇਖੋ ਤੁਸੀਂ ਕੀ ਹੋ ਗਏ ਹੋ। ਕਲ ਤੁਹਾਨੂੰ ਡਬਲ ਸਿਰਤਾਜ ਬਣਾਇਆ ਸੀ। ਫਿਰ ਤੁਸੀਂ ਕਿੰਨੇ ਕੰਗਾਲ ਹੋ ਗਏ ਹੋ। ਕਲ ਦੀ ਤੇ ਗੱਲ ਹੈ ਨਾ। ਤੁਸੀਂ ਵੀ ਸਮਝਦੇ ਹੋ ਬਰੋਬਰ ਅਸੀਂ 84 ਦਾ ਚੱਕਰ ਲਗਾਇਆ ਹੈ। ਹੁਣ ਅਸੀਂ ਫਿਰ ਤੋਂ ਇਹ ਬਣ ਰਹੇ ਹਾਂ। ਬਾਬਾ ਤੋਂ ਵਰਸਾ ਲੈ ਰਹੇ ਹਾਂ। ਬਾਬਾ ਘੜੀ - ਘੜੀ ਤਾਕੀਦ ( ਪੁਰਸ਼ਾਰਥ ਕਰਵਾਉਂਦੇ ) ਹਨ, ਗੀਤਾ ਵਿੱਚ ਵੀ ਅੱਖਰ ਹੈ ਮਨਮਨਾਭਵ। ਕੋਈ - ਕੋਈ ਅੱਖਰ ਠੀਕ ਹੈ। ਪ੍ਰਾਏ ਕਿਹਾ ਜਾਂਦਾ ਹੈ ਨਾ, ਮਤਲਬ ਦੇਵੀ - ਦੇਵਤਾ ਧਰਮ ਹੈ ਨਹੀਂ। ਬਾਕੀ ਚਿੱਤਰ ਹਨ। ਤੁਹਾਡਾ ਯਾਦੱਗਰ ਵੇਖੋ ਕਿਵੇਂ ਵਧੀਆ ਬਣਾਇਆ ਹੋਇਆ ਹੈ। ਤੁਸੀਂ ਸਮਝਦੇ ਹੋ ਹੁਣ ਅਸੀਂ ਫਿਰ ਤੋਂ ਸਥਾਪਨਾ ਕਰ ਰਹੇ ਹਾਂ। ਫਿਰ ਭਗਤੀ ਮਾਰਗ ਵਿੱਚ ਸਾਡੇ ਹੀ ਐਕੁਰੇਟ ਯਾਦੱਗਰ ਬਣਨਗੇ ਨਾ। ਅਰਥਕੁਵੇਕ ਆਦਿ ਹੁੰਦੀ ਹੈ, ਉਸ ਵਿੱਚ ਸਭ ਖ਼ਤਮ ਹੋ ਜਾਂਦਾ ਹੈ। ਫਿਰ ਉੱਥੇ ਸਭ ਤੁਸੀਂ ਨਵਾਂ ਬਣਾਓਗੇ। ਹੁਨਰ ਤੇ ਉੱਥੇ ਰਹਿੰਦਾ ਹੈ ਨਾ। ਹੀਰੇ ਕੱਟਣ ਦਾ ਵੀ ਹੁਨਰ ( ਕਲਾ ) ਹੈ। ਇੱਥੇ ਵੀ ਹੀਰਿਆਂ ਨੂੰ ਕੱਟਦੇ ਹਨ ਫਿਰ ਬਣਾਉਂਦੇ ਹਨ। ਹੀਰੇ ਕੱਟਣ ਵਾਲੇ ਵੀ ਬਹੁਤ ਐਕਸਪਰਟ ਹੁੰਦੇ ਹਨ। ਉਹ ਫਿਰ ਉੱਥੇ ਜਾਣਗੇ। ਉੱਥੇ ਇਹ ਸਾਰਾ ਹੁਨਰ ਜਾਵੇਗਾ। ਤੁਸੀਂ ਜਾਣਦੇ ਹੋ ਉੱਥੇ ਕਿੰਨਾਂ ਸੁਖ ਹੋਵੇਗਾ। ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ ਨਾ। ਨਾਮ ਹੈ ਹੀ ਸਵਰਗ। 100 ਪ੍ਰਤੀਸ਼ਤ ਸਾਲਵੈਂਟ। ਹੁਣ ਤਾਂ ਹੈ ਇਨਸਾਲਵੈਂਟ। ਭਾਰਤ ਵਿੱਚ ਜਵਾਹਰਤਾਂ ਦਾ ਬਹੁਤ ਫੈਸ਼ਨ ਹੈ, ਜੋ ਪਰੰਪਰਾ ਤੋਂ ਚਲਿਆ ਆ ਰਿਹਾ ਹੈ। ਤਾਂ ਤੁਹਾਨੂੰ ਬੱਚਿਆਂ ਨੂੰ ਕਿੰਨੀ ਖੁਸ਼ੀ ਰਹਿਣੀ ਚਾਹੀਦੀ ਹੈ। ਤੁਸੀਂ ਜਾਣਦੇ ਹੋ ਇਹ ਦੁਨੀਆਂ ਬਦਲ ਰਹੀ ਹੈ। ਹੁਣ ਸਵਰਗ ਬਣ ਰਿਹਾ ਹੈ, ਉਸਦੇ ਲਈ ਸਾਨੂੰ ਪਵਿੱਤਰ ਬਣਨਾ ਹੈ। ਦੈਵੀਗੁਣ ਵੀ ਧਾਰਨ ਕਰਨੇ ਹਨ ਇਸਲਈ ਬਾਬਾ ਕਹਿੰਦੇ ਹਨ ਚਾਰਟ ਜਰੂਰ ਲਿਖੋ। ਅਸੀਂ ਆਤਮਾਵਾਂ ਨੇ ਕੋਈ ਆਸੁਰੀ ਐਕਟ ਤਾਂ ਨਹੀਂ ਕੀਤਾ ਹੈ? ਆਪਣੇ ਨੂੰ ਆਤਮਾ ਪੱਕਾ ਸਮਝੋ। ਇਸ ਸ਼ਰੀਰ ਨਾਲ ਕੋਈ ਵਿਕਰਮ ਤੇ ਨਹੀਂ ਕੀਤਾ? ਜੇਕਰ ਕੀਤਾ ਤੇ ਰਜਿਸਟਰ ਖ਼ਰਾਬ ਹੋ ਜਾਵੇਗਾ। ਇਹ ਹੈ 21 ਜਨਮਾਂ ਦੀ ਲਾਟਰੀ। ਇਹ ਵੀ ਰੇਸ ਹੈ। ਘੋੜੇ ਦੀ ਦੌੜ ਹੁੰਦੀ ਹੈ ਨਾ। ਇਸਨੂੰ ਕਹਿੰਦੇ ਹਨ ਰਾਜਸਵ ਅਸ਼ਵਮੇਘ… ਸਵਰਾਜ ਦੇ ਲਈ ਅਸ਼ਵ ਯਾਨੀ ਤੁਸੀਂ ਆਤਮਾਵਾਂ ਨੂੰ ਦੌੜ੍ਹੀ ਲਗਾਉਣੀ ਹੈ। ਹੁਣ ਵਾਪਿਸ ਘਰ ਜਾਣਾ ਹੈ। ਉਸਨੂੰ ਸਵੀਟ ਸਾਈਲੈਂਸ ਹੋਮ ਕਿਹਾ ਜਾਂਦਾ ਹੈ। ਇਹ ਅੱਖਰ ਤੁਸੀਂ ਹੁਣ ਸੁਣਦੇ ਹੋ। ਹੁਣ ਬਾਪ ਕਹਿੰਦੇ ਹਨ ਬੱਚੇ ਖੂਬ ਮਿਹਨਤ ਕਰੋ। ਰਾਜਾਈ ਮਿਲਦੀ ਹੈ, ਘੱਟ ਗੱਲ ਥੋੜ੍ਹੀ ਨਾ ਹੈ। ਮੈਂ ਆਤਮਾ ਹਾਂ, ਅਸੀਂ ਇਤਨੇ ਜਨਮ ਲੀਤੇ ਹਨ। ਹੁਣ ਬਾਪ ਕਹਿੰਦੇ ਹਨ ਤੁਹਾਡੇ 84 ਜਨਮ ਪੂਰੇ ਹੋਏ। ਹੁਣ ਫਿਰ ਪਹਿਲੇ ਨੰਬਰ ਤੋਂ ਸ਼ੂਰੁ ਕਰਨਾ ਹੈ। ਨਵੇਂ ਮਹਿਲਾਂ ਵਿੱਚ ਜਰੂਰ ਬੱਚੇ ਹੀ ਬੈਠਣਗੇ। ਪੁਰਾਣਿਆਂ ਵਿੱਚ ਤੇ ਨਹੀਂ ਬੈਠਣਗੇ। ਇਵੇਂ ਤੇ ਨਹੀਂ, ਖੁਦ ਪੁਰਾਣੇ ਵਿੱਚ ਬੈਠਣ ਅਤੇ ਨਵੇਂ ਵਿੱਚ ਕਿਰਾਏ ਵਾਲਿਆਂ ਨੂੰ ਬਿਠਾਉਣਗੇ। ਤੁਸੀਂ ਜਿੰਨੀ ਮਿਹਨਤ ਕਰੋਗੇ, ਨਵੀਂ ਦੁਨੀਆਂ ਦੇ ਮਾਲਿਕ ਬਣੋਗੇ। ਨਵਾਂ ਮਕਾਨ ਬਣਦਾ ਹੈ ਤਾਂ ਦਿਲ ਹੁੰਦੀ ਹੈ ਪੁਰਾਣੇ ਨੂੰ ਛੱਡ ਨਵੇਂ ਵਿੱਚ ਬੈਠੀਏ। ਬਾਪ ਬੱਚਿਆਂ ਦੇ ਲਈ ਨਵਾਂ ਮਕਾਨ ਬਣਾਉਂਦੇ ਹੀ ਉਦੋਂ ਹਨ ਜਦੋਂ ਪਹਿਲਾ ਮਕਾਨ ਪੁਰਾਣਾ ਹੋ ਜਾਂਦਾ ਹੈ। ਉੱਥੇ ਕਿਰਾਏ ਤੇ ਦੇਣ ਦੀ ਤਾਂ ਗੱਲ ਹੀ ਨਹੀਂ। ਜਿਵੇਂ ਉਹ ਲੋਕੀ ਮੂਨ ਤੇ ਪਲਾਟ ਲੈਣ ਦੀ ਕੋਸ਼ਿਸ਼ ਕਰਦੇ ਹਨ, ਤੁਸੀਂ ਫਿਰ ਸਵਰਗ ਵਿੱਚ ਪਲਾਟ ਲੈ ਰਹੇ ਹੋ। ਜਿੰਨਾਂ - ਜਿੰਨਾਂ ਗਿਆਨ ਅਤੇ ਯੋਗ ਵਿੱਚ ਰਹੋਗੇ ਉਤਨਾ ਪਵਿੱਤਰ ਬਣੋਗੇ। ਇਹ ਹੈ ਰਾਜਯੋਗ, ਕਿੰਨੀ ਵੱਡੀ ਰਾਜਾਈ ਮਿਲੇਗੀ। ਬਾਕੀ ਇਹ ਜੋ ਮੂਨ ਆਦਿ ਤੇ ਪਲਾਟ ਲੱਭਦੇ ਰਹਿੰਦੇ ਹਨ ਉਹ ਸਭ ਵਿਅਰਥ ਹਨ। ਇਹ ਚੀਜ਼ਾਂ ਹੀ ਜੋ ਸੁਖ ਦੇਣ ਵਾਲੀਆਂ ਹਨ ਉਹ ਹੀ ਫਿਰ ਵਿਨਾਸ਼ ਕਰਨ, ਦੁਖ ਦੇਣ ਵਾਲੀਆਂ ਬਣ ਜਾਣਗੀਆਂ। ਅੱਗੇ ਚਲਕੇ ਲਸ਼ਕਰ ਆਦਿ ਸਭ ਘੱਟ ਹੋ ਜਾਣਗੇ। ਬਾਮਬਜ ਨਾਲ ਹੀ ਫਟਾਫਟ ਕੰਮ ਹੋ ਜਾਵੇਗਾ। ਇਹ ਡਰਾਮਾ ਬਣਿਆ ਹੋਇਆ ਹੈ, ਸਮੇਂ ਤੇ ਅਚਾਨਕ ਵਿਨਾਸ਼ ਹੁੰਦਾ ਹੈ। ਫਿਰ ਸਿਪਾਹੀ ਆਦਿ ਵੀ ਮਰ ਜਾਂਦੇ ਹਨ। ਮਜ਼ਾ ਹੈ ਵੇਖਣ ਦਾ। ਤੁਸੀਂ ਹੁਣ ਫਰਿਸ਼ਤੇ ਬਣ ਰਹੇ ਹੋ। ਤੁਸੀਂ ਜਾਣਦੇ ਹੋ ਸਾਡੇ ਖਾਤਿਰ ਵਿਨਾਸ਼ ਹੁੰਦਾ ਹੈ। ਡਰਾਮੇ ਵਿੱਚ ਪਾਰ੍ਟ ਹੈ, ਪੁਰਾਣੀ ਦੁਨੀਆਂ ਖ਼ਲਾਸ ਹੋ ਜਾਂਦੀ ਹੈ। ਜੋ ਜਿਵੇਂ ਦਾ ਕਰਮ ਕਰਦਾ ਹੈ ਉਵੇਂ ਦਾ ਭੁਗਤਣਾ ਹੀ ਹੈ ਨਾ। ਹੁਣ ਸਮਝੋ ਸੰਨਿਆਸੀ ਚੰਗੇ ਹਨ, ਜਨਮ ਤਾਂ ਫਿਰ ਵੀ ਗ੍ਰਹਿਸਤੀਆਂ ਕੋਲ ਲੈਣਗੇ ਨਾ। ਸ੍ਰੇਸ਼ਠ ਜਨਮ ਤਾਂ ਤੁਹਾਨੂੰ ਨਵੀਂ ਦੁਨੀਆਂ ਵਿੱਚ ਮਿਲਣਾ ਹੈ, ਫਿਰ ਵੀ ਸੰਸਕਾਰ ਅਨੁਸਾਰ ਜਾਕੇ ਉਹ ਬਣਨਗੇ। ਤੁਸੀਂ ਹੁਣ ਸੰਸਕਾਰ ਲੈ ਜਾਂਦੇ ਹੋ ਨਵੀਂ ਦੁਨੀਆਂ ਦੇ ਲਈ। ਜਨਮ ਵੀ ਜਰੂਰ ਭਾਰਤ ਵਿੱਚ ਲੈਣਗੇ। ਜੋ ਬਹੁਤ ਚੰਗੇ ਰਿਲੀਜੀਅਸ ਮਾਇੰਡਿਡ ਹੋਣਗੇ ਉਨ੍ਹਾਂ ਦੇ ਕੋਲ ਜਨਮ ਲੈਣਗੇ ਕਿਉਂਕਿ ਤੁਸੀਂ ਕੰਮ ਹੀ ਅਜਿਹੇ ਕਰਦੇ ਹੋ। ਜਿਵੇਂ - ਜਿਵੇਂ ਸੰਸਕਾਰ, ਉਸ ਅਨੁਸਾਰ ਜਨਮ ਹੁੰਦਾ ਹੈ। ਤੁਸੀਂ ਬਹੁਤ ਉੱਚ ਕੁਲ ਵਿੱਚ ਜਾਕੇ ਜਨਮ ਲਵੋਗੇ। ਤੁਹਾਡੇ ਵਰਗੇ ਕਰਮ ਕਰਨ ਵਾਲਾ ਤੇ ਕੋਈ ਹੋਵੇਗਾ ਨਹੀਂ। ਜਿਵੇਂ ਦੀ ਪੜ੍ਹਾਈ, ਜਿਵੇਂ ਦੀ ਸਰਵਿਸ, ਉਵੇਂ ਦਾ ਜਨਮ। ਮਰਨਾਂ ਤਾਂ ਬਹੁਤਿਆਂ ਨੇ ਹੈ। ਪਹਿਲਾਂ ਰਸੀਵ ਕਰਨ ਵਾਲੇ ਵੀ ਜਾਨੇ ਹਨ। ਬਾਪ ਸਮਝਾਉਂਦੇ ਹਨ ਹੁਣ ਇਹ ਦੁਨੀਆਂ ਬਦਲ ਰਹੀ ਹੈ। ਬਾਪ ਨੇ ਸ਼ਾਖਸ਼ਤਕਾਰ ਕਰਵਾਇਆ ਹੈ। ਬਾਬਾ ਆਪਣਾ ਵੀ ਮਿਸਾਲ ਦੱਸਦੇ ਹਨ। ਵੇਖਿਆ 21 ਜਨਮਾਂ ਦੇ ਲਈ ਰਾਜਾਈ ਮਿਲਦੀ ਹੈ, ਉਸਦੇ ਅੱਗੇ ਇਹ 10 - 20 ਲੱਖ ਕੀ ਹਨ। ਅਲਫ਼ ਨੂੰ ਮਿਲੀ ਬਾਦਸ਼ਾਹੀ, ਬੇ ਨੂੰ ਮਿਲੀ ਗੱਦਾਈ। ਭਾਗੀਦਾਰ ਨੂੰ ਕਹਿ ਦਿੱਤਾ ਜੋ ਚਾਹੀਦਾ ਹੈ ਉਹ ਲਵੋ। ਕੋਈ ਵੀ ਤਕਲੀਫ ਨਹੀਂ ਹੋਈ। ਬੱਚਿਆਂ ਨੂੰ ਵੀ ਸਮਝਾਇਆ ਜਾਂਦਾ ਹੈ - ਬਾਬਾ ਤੋਂ ਤੁਸੀਂ ਕੀ ਲੈਂਦੇ ਹੋ? ਸਵਰਗ ਦੀ ਬਾਦਸ਼ਾਹੀ। ਜਿੰਨਾਂ ਹੋ ਸਕੇ ਸੈਂਟਰ ਖੋਲ੍ਹਦੇ ਜਾਵੋ। ਬਹੁਤਿਆਂ ਦਾ ਕਲਿਆਣ ਕਰੋ। ਤੁਹਾਡੀ 21 ਜਨਮਾਂ ਦੀ ਕਮਾਈ ਹੋ ਰਹੀ ਹੈ। ਇੱਥੇ ਤੇ ਲਖਪਤੀ, ਕਰੋੜਪਤੀ ਬਹੁਤ ਹਨ। ਉਹ ਸਭ ਹਨ ਬੇਗਰਜ਼। ਤੁਹਾਡੇ ਕੋਲ ਆਉਣਗੇ ਵੀ ਬਹੁਤ। ਪ੍ਰਦਰਸ਼ਨੀ ਵਿੱਚ ਕਿੰਨੇਂ ਆਉਂਦੇ ਹਨ, ਅਜਿਹਾ ਨਹੀਂ ਸਮਝੋ ਪ੍ਰਜਾ ਨਹੀਂ ਬਣਦੀ ਹੈ। ਪ੍ਰਜਾ ਬਹੁਤ ਬਣਦੀ ਹੈ। ਚੰਗਾ - ਚੰਗਾ ਤੇ ਬਹੁਤ ਕਹਿੰਦੇ ਹਨ ਪਰ ਕਹਿੰਦੇ ਸਾਨੂੰ ਫੁਰਸਤ ਨਹੀਂ। ਥੋੜ੍ਹਾ ਵੀ ਸੁਣਿਆ ਤਾਂ ਪ੍ਰਜਾ ਵਿੱਚ ਆ ਜਾਣਗੇ। ਅਵਿਨਾਸ਼ੀ ਗਿਆਨ ਦਾ ਵਿਨਾਸ਼ ਨਹੀ ਹੁੰਦਾ ਹੈ। ਬਾਬਾ ਦਾ ਪਰਿਚੈ ਦੇਣਾ ਕੋਈ ਘੱਟ ਗੱਲ ਥੋੜ੍ਹੀ ਨਾ ਹੈ। ਕਿਸੇ - ਕਿਸੇ ਦੇ ਰੋਮਾਂਚ ਖੜ੍ਹੇ ਹੋ ਜਾਣਗੇ। ਜੇਕਰ ਉੱਚ ਪਦਵੀ ਪਾਉਣੀ ਹੋਵੇਗੀ ਤਾਂ ਪੁਰਸ਼ਾਰਥ ਕਰਨ ਲੱਗ ਪੈਣਗੇ। ਬਾਬਾ ਕਿਸੇ ਤੋਂ ਧਨ ਆਦਿ ਤਾਂ ਲੈਣਗੇ ਨਹੀਂ। ਬੱਚਿਆਂ ਦੀ ਬੂੰਦ - ਬੂੰਦ ਨਾਲ ਤਾਲਾਬ ਹੁੰਦਾ ਹੈ। ਕਈ - ਕਈ ਇੱਕ ਰੁਪਈਆ ਵੀ ਭੇਜ ਦਿੰਦੇ ਹਨ। ਬਾਬਾ ਇੱਕ ਇੱਟ ਲਗਾ ਦੇਵੋ। ਸੁਦਾਮਾ ਦੀ ਮੁੱਠੀ ਚਾਵਲ ਦਾ ਗਾਇਨ ਹੈ ਨਾ। ਬਾਬਾ ਕਹਿੰਦੇ ਹਨ ਤੁਹਾਡੇ ਤੇ ਇਹ ਹੀਰੇ - ਜਵਾਹਰਤ ਹਨ। ਹੀਰੇ ਵਰਗਾ ਜਨਮ ਸਭ ਦਾ ਬਣਦਾ ਹੈ। ਤੁਸੀਂ ਭਵਿੱਖ ਦੇ ਲਈ ਬਣਾ ਰਹੇ ਹੋ। ਤੁਸੀਂ ਜਾਣਦੇ ਹੋ ਇੱਥੇ ਇਨ੍ਹਾਂ ਅੱਖਾਂ ਨਾਲ ਜੋ ਵੀ ਵੇਖਦੇ ਹਾਂ, ਇਹ ਪੁਰਾਣੀ ਦੁਨੀਆਂ ਹੈ। ਇਹ ਦੁਨੀਆਂ ਬਦਲ ਰਹੀ ਹੈ। ਹੁਣ ਤੁਸੀਂ ਅਮਰਪੁਰੀ ਦੇ ਮਾਲਿਕ ਬਣ ਰਹੇ ਹੋ। ਮੋਹਜਿਤ ਜਰੂਰ ਬਣਨਾ ਪਵੇ। ਤੁਸੀਂ ਕਹਿੰਦੇ ਆਏ ਹੋ ਕਿ ਬਾਬਾ ਤੁਸੀਂ ਆਵੋਂਗੇ ਤਾਂ ਅਸੀਂ ਕੁਰਬਾਨ ਜਾਵਾਂਗੇ, ਸੌਦਾ ਤਾਂ ਚੰਗਾ ਹੈ ਨਾ। ਮਨੁੱਖ ਥੋੜ੍ਹੀ ਨਾ ਜਾਣਦੇ ਹਨ, ਸੌਦਾਗਰ, ਰਤਨਾਗਰ, ਜਾਦੂਗਰ ਨਾਮ ਕਿਉਂ ਪਿਆ ਹੈ। ਰਤਨਾਗਰ ਹਨ ਨਾ, ਅਵਿਨਾਸ਼ੀ ਗਿਆਨ ਰਤਨ ਇੱਕ - ਇੱਕ ਅਮੁੱਲ ਵਰਸ਼ਨਜ਼ ਹਨ। ਇਸ ਤੇ ਰੂਪ ਬਸੰਤ ਦੀ ਕਥਾ ਹੈ ਨਾ। ਤੁਸੀਂ ਰੂਪ ਵੀ ਹੋ, ਬਸੰਤ ਵੀ ਹੋ। ਅੱਛਾ !

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਹੁਣ ਇਸ ਸ਼ਰੀਰ ਨਾਲ ਕੋਈ ਵੀ ਵਿਕਰਮ ਨਹੀਂ ਕਰਨਾ ਹੈ। ਅਜਿਹੀ ਕੋਈ ਆਸੁਰੀ ਐਕਟ ਨਾ ਹੋਵੇ ਜਿਸ ਨਾਲ ਰਜਿਸ਼ਟਰ ਖ਼ਰਾਬ ਹੋ ਜਾਵੇ।

2. ਇੱਕ ਬਾਪ ਦੀ ਯਾਦ ਦੇ ਨਸ਼ੇ 9ਵਿੱਚ ਰਹਿਣਾ ਹੈ। ਪਾਵਨ ਬਣਨ ਦੇ ਲਈ ਮੂਲ ਪੁਰਸ਼ਾਰਥ ਜਰੂਰ ਕਰਨਾ ਹੈ। ਕੌਡੀਆਂ ਪਿਛਾੜੀ ਆਪਣਾ ਅਮੁੱਲ ਸਮਾਂ ਬਰਬਾਦ ਨਾ ਕਰ ਸ਼੍ਰੀਮਤ ਨਾਲ ਜੀਵਨ ਸ੍ਰੇਸ਼ਠ ਬਣਾਉਣੀ ਹੈ।

ਵਰਦਾਨ:-
ਆਪਣੇ ਨੂੰ ਵਿਸ਼ਵ ਸੇਵਾ ਲਈ ਅਰਪਿਤ ਕਰ ਮਾਇਆ ਨੂੰ ਦਾਸੀ ਬਨਾਉਣ ਵਾਲੇ ਸਹਿਜ ਸੰਪੰਨ ਭਵ।

ਹੁਣ ਆਪਣਾ ਸਮੇਂ, ਸਰਵ ਪ੍ਰਾਪਤੀਆਂ, ਗਿਆਨ, ਗੁਣ, ਅਤੇ ਸ਼ਕਤੀਆਂ ਵਿਸ਼ਵ ਦੀ ਸੇਵਾ ਅਰਥ ਸਮਰਪਿਤ ਕਰੋ। ਜੋ ਸੰਕਲਪ ਉੱਠਦਾ ਹੈ ਚੈਕ ਕਰੋ ਕਿ ਵਿਸ਼ਵ ਸੇਵਾ ਲਈ ਹੈ। ਇਵੇਂ ਸੇਵਾ ਪ੍ਰਤੀ ਅਰਪਿਤ ਹੋਣ ਤੇ ਖੁਦ ਸਹਿਜ ਸੰਪੰਨ ਹੋ ਜਾਵੋਗੇ। ਸੇਵਾ ਦੀ ਲਗਨ ਵਿਚ ਛੋਟੇ ਵੱਡੇ ਪੇਪਰ ਜਾਂ ਪ੍ਰੀਖਿਆਵਾਂ ਖੁਦ ਸਮਪ੍ਰਨ ਹੋ ਜਾਣਗੀਆਂ। ਫਿਰ ਮਾਇਆ ਤੋਂ ਘਬਰਾਓਗੇ ਨਹੀਂ, ਸਦਾ ਵਿਜੇਈ ਬਣਨ ਦੀ ਖੁਸ਼ੀ ਵਿਚ ਨੱਚਦੇ ਰਹੋਗੇ। ਮਾਇਆ ਨੂੰ ਆਪਣੀ ਦਾਸੀ ਅਨੁਭਵ ਕਰੋਗੇ। ਖੁਦ ਸੇਵਾ ਵਿਚ ਸਰੈਂਡਰ ਹੋਵੋਗੇ ਤਾਂ ਮਾਇਆ ਖੁਦ ਸਰੈਂਡਰ ਹੋ ਜਾਵੇਗੀ।

ਸਲੋਗਨ:-
ਅੰਤਰਮੁਖਤਾ ਨਾਲ ਮੁੱਖ ਨੂੰ ਬੰਦ ਕਰ ਦਵੋ ਤਾਂ ਕ੍ਰੋਧ ਖਤਮ ਹੋ ਜਾਵੇਗਾ।

ਅਵਿਅਕਤ ਇਸ਼ਾਰੇ : - ਅਸ਼ਰੀਰੀ ਅਤੇ ਵਿਦੇਹੀ ਸਥਿਤੀ ਦਾ ਅਭਿਆਸ ਵਧਾਓ।

ਜਿਵੇਂ ਇੱਕ ਸੈਕਿੰਡ ਵਿਚ ਸਵਿੱਚ ਆਨ ਅਤੇ ਆਫ ਕੀਤਾ ਜਾਂਦਾ ਹੈ, ਇਵੇਂ ਹੀ ਇੱਕ ਸੈਕਿੰਡ ਵਿਚ ਸ਼ਰੀਰ ਦਾ ਆਧਾਰ ਲਿਆ ਅਤੇ ਇੱਕ ਸੈਕਿੰਡ ਵਿਚ ਸ਼ਰੀਰ ਤੋਂ ਪਰੇ ਅਸ਼ਰੀਰੀ ਸਥਿਤੀ ਵਿਚ ਸਥਿਤ ਹੋ ਗਏ। ਹੁਣੇ - ਹੁਣੇ ਸ਼ਰੀਰ ਵਿਚ ਆਏ, ਹੁਣੇ - ਹੁਣੇ ਅਸ਼ਰੀਰੀ ਬਣ ਗਏ, ਲੋੜ ਹੋਈ ਤਾਂ ਸ਼ਰੀਰ ਰੂਪੀ ਕਪੜਾ ਧਾਰਨ ਕੀਤਾ, ਲੋੜ ਨਹੀਂ ਹੋਈ ਤਾਂ ਸ਼ਰੀਰ ਤੋਂ ਵੱਖ ਹੋ ਗਏ। ਇਹ ਪ੍ਰੇਕਟਿਸ ਕਰਨੀ ਹੈ, ਇਸ ਨੂੰ ਹੀ ਕਰਮਾਤੀਤ ਅਵਸਥਾ ਕਿਹਾ ਜਾਂਦਾ ਹੈ।