14.08.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਬਾਪ ਨਾਲ ਆਨੇਸਟ ਰਹੋ , ਆਪਣਾ ਸੱਚਾ - ਸੱਚਾ ਚਾਰਟ ਰੱਖੋ , ਕਿਸੇ ਨੂੰ ਵੀ ਦੁੱਖ ਨਾ ਦੇਵੋ ਇੱਕ ਬਾਪ ਦੀ ਸ਼੍ਰੇਸ਼ਠ ਮੱਤ ਤੇ ਚਲਦੇ ਰਹੋ”

ਪ੍ਰਸ਼ਨ:-
ਜੋ ਪੂਰੇ 84 ਜਨਮ ਲੈਣ ਵਾਲੇ ਹਨ, ਉਨ੍ਹਾਂ ਦਾ ਪੁਰਸ਼ਾਰਥ ਕੀ ਹੋਵੇਗਾ?

ਉੱਤਰ:-
ਉਨ੍ਹਾਂ ਦਾ ਵਿਸ਼ੇਸ਼ ਪੁਰਸ਼ਾਰਥ ਨਰ ਤੋਂ ਨਾਰਾਇਣ ਬਣਨ ਦਾ ਹੋਵੇਗਾ। ਆਪਣੀ ਕਰਮਿੰਦੀਰੀਆਂ ਤੇ ਉਨ੍ਹਾਂ ਦਾ ਪੂਰਾ ਕੰਟਰੋਲ ਹੋਵੇਗਾ। ਉਨ੍ਹਾਂ ਦੀ ਦ੍ਰਿਸ਼ਟੀ ਕ੍ਰਿਮੀਨਲ ਨਹੀ ਹੋਵੇਗੀ। ਜੇਕਰ ਹੁਣ ਤੱਕ ਵੀ ਕਿਸੀ ਨੂੰ ਵੇਖਣ ਨਾਲ ਵਿਕਾਰੀ ਖਿਆਲ ਆਉਂਦੇ ਹਨ, ਕ੍ਰਿਮੀਨਲ ਆਈ ਹੁੰਦੀ ਹੈ ਤਾਂ ਸਮਝੋ ਪੂਰੇ 84 ਜਨਮ ਲੈਣ ਵਾਲੀ ਆਤਮਾ ਨਹੀਂ ਹੈ।

ਗੀਤ:-
ਇਸ ਪਾਪ ਕੀ ਦੁਨੀਆ ਸੇ…

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚੇ ਜਾਣਦੇ ਹਨ ਕਿ ਇਹ ਪਾਪ ਦੀ ਦੁਨੀਆਂ ਹੈ। ਪੁੰਨਯ ਦੀ ਦੁਨੀਆਂ ਨੂੰ ਵੀ ਮਨੁੱਖ ਜਾਣਦੇ ਹਨ। ਮੁਕਤੀ ਅਤੇ ਜੀਵਨ ਮੁਕਤੀ ਪੁੰਨਯ ਦੀ ਦੁਨੀਆਂ ਨੂੰ ਕਿਹਾ ਜਾਂਦਾ ਹੈ। ਉੱਥੇ ਪਾਪ ਹੁੰਦਾ ਨਹੀਂ। ਪਾਪ ਹੁੰਦਾ ਹੈ ਦੁਖਧਾਮ ਰਾਵਣ ਰਾਜ ਵਿੱਚ। ਦੁੱਖ ਦੇਣ ਵਾਲੇ ਰਾਵਣ ਨੂੰ ਵੀ ਵੇਖਿਆ ਹੈ, ਰਾਵਣ ਕੋਈ ਚੀਜ਼ ਨਹੀਂ ਹੈ ਫਿਰ ਵੀ ਐਫੀ.ਜ਼ੀ. ਜਲਾਉਂਦੇ ਹਨ। ਬੱਚੇ ਜਾਣਦੇ ਹਨ ਅਸੀਂ ਇਸ ਸਮੇਂ ਰਾਵਣ ਰਾਜ ਵਿੱਚ ਹਾਂ, ਪਰ ਕਿਨਾਰਾ ਕੀਤਾ ਹੋਇਆ ਹੈ। ਅਸੀਂ ਹੁਣ ਪੁਰਸ਼ੋਤਮ ਸੰਗਮਯੁਗ ਤੇ ਹਾਂ। ਬੱਚੇ ਜੱਦ ਇੱਥੇ ਆਉਂਦੇ ਹਨ ਤਾਂ ਬੁੱਧੀ ਵਿੱਚ ਇਹ ਹੈ - ਅਸੀਂ ਉਸ ਬਾਪ ਦੇ ਕੋਲ ਜਾਂਦੇ ਹਾਂ ਜੋ ਸਾਨੂੰ ਮਨੁੱਖ ਤੋਂ ਦੇਵਤਾ ਬਣਾਉਂਦੇ ਹਨ। ਸੁਖਧਾਮ ਦਾ ਮਾਲਿਕ ਬਣਾਉਂਦੇ ਹਨ। ਸੁਖਧਾਮ ਦਾ ਮਾਲਿਕ ਬਣਾਉਣ ਵਾਲਾ ਕੋਈ ਬ੍ਰਹਮਾ ਨਹੀਂ ਹੈ, ਕੋਈ ਵੀ ਦੇਹਧਾਰੀ ਨਹੀਂ ਹੈ। ਉਹ ਹੈ ਹੀ ਸ਼ਿਵਬਾਬਾ, ਜਿਸ ਨੂੰ ਦੇਹ ਨਹੀਂ ਹੈ। ਦੇਹ ਤੁਹਾਨੂੰ ਵੀ ਨਹੀਂ ਸੀ, ਪਰ ਤੁਸੀਂ ਫਿਰ ਦੇਹ ਲੈਕੇ ਜਨਮ - ਮਰਨ ਵਿੱਚ ਆਉਂਦੇ ਹੋ ਤਾਂ ਤੁਸੀਂ ਸਮਝਦੇ ਹੋ ਅਸੀਂ ਬੇਹੱਦ ਦੇ ਬਾਪ ਕੋਲ ਜਾਂਦੇ ਹਾਂ। ਉਹ ਸਾਨੂੰ ਸ਼੍ਰੇਸ਼ਠ ਮੱਤ ਦਿੰਦੇ ਹਨ। ਤੁਸੀਂ ਇਵੇਂ ਪੁਰਸ਼ਾਰਥ ਕਰਨ ਨਾਲ ਸ੍ਵਰਗ ਦਾ ਮਾਲਿਕ ਬਣ ਸਕੋਗੇ। ਸ੍ਵਰਗ ਨੂੰ ਤਾਂ ਸਭ ਯਾਦ ਕਰਦੇ ਹਨ। ਸਮਝਦੇ ਹਨ ਨਵੀਂ ਦੁਨੀਆਂ ਜਰੂਰ ਹੈ। ਉਹ ਵੀ ਜਰੂਰ ਕੋਈ ਸਥਾਪਨ ਕਰਨ ਵਾਲਾ ਹੈ। ਨਰਕ ਵੀ ਕੋਈ ਸਥਾਪਨ ਕਰਦੇ ਹਨ। ਤੁਹਾਡਾ ਸੁਖਧਾਮ ਦਾ ਪਾਰ੍ਟ ਕੱਦ ਪੂਰਾ ਹੁੰਦਾ ਹੈ, ਉਹ ਵੀ ਤੁਸੀਂ ਜਾਣਦੇ ਹੋ। ਫਿਰ ਰਾਵਣ ਰਾਜ ਵਿੱਚ ਤੁਸੀਂ ਦੁਖੀ ਹੋਣ ਲਗਦੇ ਹੋ। ਇਸ ਸਮੇਂ ਇਹ ਹੈ ਦੁਖਧਾਮ। ਭਾਵੇਂ ਕਿੰਨੇ ਵੀ ਕਰੋੜਪਤੀ, ਪਦਮਾਪਤੀ ਹੋਣ ਪਰ ਪਤਿਤ ਦੁਨੀਆਂ ਤਾਂ ਜਰੂਰ ਕਹਿਣਗੇ ਨਾ। ਇਹ ਕੰਗਾਲ ਦੁਨੀਆਂ, ਦੁਖੀ ਦੁਨੀਆਂ ਹੈ। ਭਾਵੇਂ ਕਿੰਨੇ ਵੀ ਵੱਡੇ - ਵੱਡੇ ਮਕਾਨ ਹਨ, ਸੁੱਖ ਦੇ ਸਭ ਸਾਧਨ ਹਨ ਤਾਂ ਵੀ ਕਹਾਂਗੇ ਪਤਿਤ ਪੁਰਾਣੀ ਦੁਨੀਆਂ ਹੈ। ਵਿਸ਼ਯ ਵੈਤਰਨੀ ਨਦੀ ਵਿੱਚ ਗੋਤੇ ਖਾਂਉਂਦੇ ਰਹਿੰਦੇ ਹਨ। ਇਹ ਵੀ ਨਹੀਂ ਸਮਝਦੇ ਕਿ ਵਿਕਾਰ ਵਿੱਚ ਜਾਣਾ ਪਾਪ ਹੈ। ਕਹਿੰਦੇ ਹਨ ਇਸ ਦੇ ਬਗੈਰ ਸ੍ਰਿਸ਼ਟੀ ਵ੍ਰਿਧੀ ਨੂੰ ਕਿਵੇਂ ਪਾਵੇਗੀ। ਬੁਲਾਉਂਦੇ ਵੀ ਹਨ - ਹੇ ਭਗਵਾਨ, ਹੇ ਪਤਿਤ - ਪਾਵਨ ਆਕੇ ਇਸ ਪਤਿਤ ਦੁਨੀਆਂ ਨੂੰ ਪਾਵਨ ਬਣਾਓ। ਆਤਮਾ ਕਹਿੰਦੀ ਹੈ ਸ਼ਰੀਰ ਦੁਆਰਾ। ਆਤਮਾ ਹੀ ਪਤਿਤ ਬਣੀ ਹੈ ਤੱਦ ਤਾਂ ਹੀ ਤੇ ਪੁਕਾਰਦੀ ਹੈ। ਸ੍ਵਰਗ ਵਿਚ ਇੱਕ ਵੀ ਪਤਿਤ ਹੁੰਦਾ ਨਹੀਂ।

ਤੁਸੀਂ ਬੱਚੇ ਜਾਣਦੇ ਹੋ ਕਿ ਸੰਗਮਯੁਗ ਤੇ ਜੋ ਚੰਗੇ ਪੁਰਸ਼ਾਰਥੀ ਹਨ ਉਹ ਹੀ ਸਮਝਦੇ ਹਨ ਕਿ ਅਸੀਂ 84 ਜਨਮ ਲਏ ਹਨ ਫਿਰ ਇਨ੍ਹਾਂ ਲਕਸ਼ਮੀ - ਨਾਰਾਇਣ ਦੇ ਨਾਲ ਹੀ ਅਸੀਂ ਸਤਯੁਗ ਵਿੱਚ ਰਾਜ ਕਰਾਂਗੇ। ਇੱਕ ਨੇ ਤਾਂ 84 ਜਨਮ ਨਹੀਂ ਲੀਤੇ ਹਨ ਨਾ। ਰਾਜਾ ਦੇ ਨਾਲ ਪ੍ਰਜਾ ਵੀ ਚਾਹੀਦੀ ਹੈ। ਤੁਸੀਂ ਬ੍ਰਾਹਮਣਾਂ ਵਿੱਚ ਵੀ ਨੰਬਰਵਾਰ ਹਨ। ਕੋਈ ਰਾਜਾ - ਰਾਣੀ ਬਣਦੇ ਹਨ, ਕੋਈ ਪ੍ਰਜਾ। ਬਾਪ ਕਹਿੰਦੇ ਹਨ ਬੱਚੇ ਹੁਣ ਹੀ ਤੁਹਾਨੂੰ ਦੈਵੀਗੁਣ ਧਾਰਨ ਕਰਨੇ ਹਨ। ਇਹ ਅੱਖਾਂ ਕ੍ਰਿਮੀਨਲ ਹਨ, ਕਿਸੇ ਨੂੰ ਵੇਖਣ ਨਾਲ ਵਿਕਾਰ ਦੀ ਦ੍ਰਿਸ਼ਟੀ ਜਾਂਦੀ ਹੈ ਤਾਂ ਉਨ੍ਹਾਂ ਦੇ 84 ਜਨਮ ਨਹੀਂ ਹੋਣਗੇ। ਉਹ ਨਰ ਤਾਂ ਨਾਰਾਇਣ ਬਣ ਨਹੀਂ ਸਕਣਗੇ। ਜੱਦ ਇਨ੍ਹਾਂ ਅੱਖਾਂ ਤੇ ਜਿੱਤ ਪਾ ਲੈਣਗੇ ਤੱਦ ਕ੍ਰਮਾਤੀਤ ਅਵਸਥਾ ਹੋਵੇਗੀ। ਸਾਰਾ ਮਦਾਰ ਅੱਖਾਂ ਤੇ ਹੈ, ਅੱਖਾਂ ਹੀ ਧੋਖਾ ਦਿੰਦੀਆਂ ਹਨ। ਆਤਮਾ ਇਨ੍ਹਾਂ ਖਿੜਕੀਆਂ ਤੋਂ ਵੇਖਦੀ ਹੈ, ਇਸ ਵਿੱਚ ਤਾਂ ਡਬਲ ਆਤਮਾ ਹੈ। ਬਾਪ ਵੀ ਇਨਾਂ ਖਿੜਕੀਆਂ ਤੋਂ ਵੇਖ ਰਹੇ ਹਨ। ਸਾਡੀ ਵੀ ਦ੍ਰਿਸ਼ਟੀ ਆਤਮਾ ਤੇ ਜਾਂਦੀ ਹੈ। ਬਾਪ ਆਤਮਾ ਨੂੰ ਹੀ ਸਮਝਾਉਂਦੇ ਹਨ। ਕਹਿੰਦੇ ਹਨ ਮੈਂ ਵੀ ਸ਼ਰੀਰ ਲਿੱਤਾ ਹੈ, ਤੱਦ ਹੀ ਬੋਲ ਸਕਦੇ ਹਨ। ਤੁਸੀਂ ਜਾਣਦੇ ਹੋ ਬਾਬਾ ਸਾਨੂੰ ਸੁੱਖ ਦੀ ਦੁਨੀਆਂ ਵਿੱਚ ਲੈ ਜਾਂਦੇ ਹਨ। ਇਹ ਹੈ ਰਾਵਣ ਰਾਜ। ਤੁਸੀਂ ਹੁਣ ਇਸ ਪਤਿਤ ਦੁਨੀਆਂ ਤੋਂ ਕਿਨਾਰਾ ਕਰ ਲਿਤਾ ਹੈ। ਕੋਈ ਬਹੁਤ ਅੱਗੇ ਵੱਧ ਗਏ, ਕੋਈ ਪਿਛਾੜੀ ਵਿੱਚ ਹੱਟ ਗਏ। ਹਰ ਇੱਕ ਕਹਿੰਦੇ ਵੀ ਹਨ ਪਾਰ ਲਗਾਓ। ਹੁਣ ਪਾਰ ਤਾਂ ਜਾਣਗੇ ਸਤਯੁਗ ਵਿੱਚ। ਪਰ ਉੱਥੇ ਪਦਵੀ ਉੱਚ ਪਾਉਣਾ ਹੈ ਤਾਂ ਪਵਿੱਤਰ ਬਣਨਾ ਹੈ। ਮਿਹਨਤ ਕਰਨੀ ਹੈ। ਮੁੱਖ ਗੱਲ ਹੈ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣ। ਇਹ ਹੈ ਪਹਿਲੀ ਸਬਜੈਕਟ।

ਤੁਸੀਂ ਹੁਣ ਜਾਣਦੇ ਹੋ ਅਸੀਂ ਆਤਮਾ ਐਕਟਰ ਹਾਂ। ਪਹਿਲੇ - ਪਹਿਲੇ ਅਸੀਂ ਸੁਖਧਾਮ ਵਿੱਚ ਆਏ ਫਿਰ ਹੁਣ ਦੁਖਧਾਮ ਵਿੱਚ ਆਏ ਹਾਂ। ਹੁਣ ਬਾਪ ਫਿਰ ਸੁਖਧਾਮ ਵਿੱਚ ਲੈ ਜਾਨ ਆਏ ਹਨ। ਕਹਿੰਦੇ ਹਨ ਮੈਨੂੰ ਯਾਦ ਕਰੋ ਅਤੇ ਪਵਿੱਤਰ ਬਣੋ। ਕਿਸੇ ਨੂੰ ਵੀ ਦੁੱਖ ਨਾ ਦੇਵੋ। ਇੱਕ - ਦੋ ਨੂੰ ਬਹੁਤ ਦੁੱਖ ਦਿੰਦੇ ਰਹਿੰਦੇ ਹੋ। ਕਿਸੇ ਵਿੱਚ ਕਾਮ ਦਾ ਭੂਤ ਆਇਆ, ਕਿਸੇ ਵਿੱਚ ਕ੍ਰੋਧ ਆਇਆ, ਹੱਥ ਚਲਾਇਆ। ਬਾਪ ਕਹਿਣਗੇ ਇਹ ਤਾਂ ਦੁਖ ਦੇਣ ਵਾਲੀ ਪਾਪ ਆਤਮਾ ਹੈ। ਪੁੰਨਯ ਆਤਮਾ ਕਿਵੇਂ ਬਣਾਂਗੇ। ਹੁਣ ਤੱਕ ਪਾਪ ਕਰਦੇ ਰਹਿੰਦੇ ਹਨ। ਇਹ ਤਾਂ ਨਾਮ ਬਦਨਾਮ ਕਰਦੇ ਹਨ। ਸਭ ਕੀ ਕਹਿਣਗੇ! ਕਹਿੰਦੇ ਹਨ ਸਾਨੂੰ ਭਗਵਾਨ ਪੜ੍ਹਾਉਂਦੇ ਹਨ। ਅਸੀਂ ਮਨੁੱਖ ਤੋਂ ਦੇਵਤਾ ਵਿਸ਼ਵ ਦੇ ਮਾਲਿਕ ਬਣਦੇ ਹਾਂ! ਉਹ ਫਿਰ ਇਵੇਂ ਦੇ ਕੰਮ ਕਰਦੇ ਹਨ ਕੀ! ਇਸਲਈ ਬਾਬਾ ਕਹਿੰਦੇ ਹਨ ਰੋਜ਼ ਰਾਤ ਨੂੰ ਆਪਣੇ ਨੂੰ ਵੇਖੋ। ਅਗਰ ਸਪੂਤ ਬੱਚੇ ਹਨ ਤਾਂ ਚਾਰਟ ਭੇਜਣ। ਭਾਵੇਂ ਕਈ ਚਾਰਟ ਲਿਖਦੇ ਹਨ, ਪਰ ਨਾਲ ਵਿੱਚ ਇਹ ਲਿਖਦੇ ਨਹੀਂ ਕਿ ਅਸੀਂ ਕਿਸੇ ਨੂੰ ਦੁੱਖ ਦਿੱਤਾ ਜਾਂ ਇਹ ਭੁੱਲ ਕੀਤੀ। ਯਾਦ ਕਰਦੇ ਰਹਿਣ ਅਤੇ ਕਰਮ ਉਲਟੇ ਕਰਦੇ ਰਹਿਣ, ਇਹ ਵੀ ਠੀਕ ਨਹੀਂ। ਉਲਟੇ ਕਰਮ ਕਰਦੇ ਤੱਦ ਹੈ ਜੱਦ ਦੇਹ - ਅਭਿਮਾਨੀ ਬਣ ਪੈਂਦੇ ਹਨ।

ਇਹ ਚੱਕਰ ਕਿਵੇਂ ਫਿਰਦਾ ਹੈ - ਇਹ ਤਾਂ ਬਹੁਤ ਸਹਿਜ ਹੈ। ਇੱਕ ਦਿਨ ਵਿੱਚ ਟੀਚਰ ਬਣ ਸਕਦੇ ਹਨ। ਬਾਪ ਤੁਹਾਨੂੰ 84 ਦਾ ਰਾਜ ਸਮਝਾਉਂਦੇ ਹਨ, ਟੀਚ ਕਰਦੇ ਹਨ। ਫਿਰ ਜਾਕੇ ਉਸ ਤੇ ਮੰਨਣ ਕਰਨਾ ਹੈ। ਅਸੀਂ 84 ਜਨਮ ਕਿਵੇਂ ਲਿੱਤੇ? ਉਸ ਸਿਖਾਉਣ ਵਾਲੇ ਟੀਚਰ ਤੋਂ ਵੀ ਦੈਵੀਗੁਣ ਜਾਸਤੀ ਧਾਰਨ ਕਰ ਲੈਂਦੇ ਹਨ। ਬਾਬਾ ਸਿੱਧ ਕਰ ਦੱਸ ਸਕਦੇ ਹਨ। ਵਿਖਾਉਂਦੇ ਹਨ ਬਾਬਾ ਸਾਡਾ ਚਾਰਟ ਵੇਖੋ। ਅਸੀਂ ਜ਼ਰਾ ਵੀ ਕਿਸੇ ਨੂੰ ਦੁੱਖ ਨਹੀਂ ਦਿੱਤਾ ਹੈ। ਬਾਬਾ ਕਹਿੰਦੇ ਇਹ ਬੱਚਾ ਤਾਂ ਬੜਾ ਮਿੱਠਾ ਹੈ। ਚੰਗੀ ਖੁਸ਼ਬੂ ਨਿਕਲ ਹਹੀ ਹੈ। ਟੀਚਰ ਬਣਨਾ ਤਾਂ ਸੈਕਿੰਡ ਦਾ ਕੰਮ ਹੈ। ਟੀਚਰ ਤੋਂ ਵੀ ਸਟੂਡੈਂਟ ਯਾਦ ਦੀ ਯਾਤਰਾ ਵਿੱਚ ਤਿੱਖੇ ਨਿਕਲ ਜਾਂਦੇ ਹਨ। ਤਾਂ ਟੀਚਰ ਤੋਂ ਵੀ ਉੱਚ ਪਦ ਪਾਉਣਗੇ। ਬਾਬਾ ਤਾਂ ਪੁੱਛਦੇ ਹਨ, ਕਿਸ ਨੂੰ ਟੀਚ ਕਰਦੇ ਹੋ? ਰੋਜ਼ ਸ਼ਿਵ ਦੇ ਮੰਦਿਰ ਵਿੱਚ ਜਾਕੇ ਟੀਚ ਕਰੋ। ਸ਼ਿਵਬਾਬਾ ਕਿਵੇਂ ਆਕੇ ਸ੍ਵਰਗ ਦੀ ਸਥਾਪਨਾ ਕਰਦੇ ਹਨ। ਸਵਰਗ ਦਾ ਮਾਲਿਕ ਬਣਾਉਂਦੇ ਹਨ। ਸਮਝਾਉਣਾ ਬਹੁਤ ਹੀ ਸਹਿਜ ਹੈ। ਬਾਬਾ ਨੂੰ ਚਾਰਟ ਭੇਜ ਦਿੰਦੇ ਹਨ - ਬਾਬਾ ਸਾਡੀ ਅਵਸਥਾ ਅਜਿਹੀ ਹੈ। ਬਾਬਾ ਪੁੱਛਦੇ ਹਨ ਬੱਚੇ ਕੋਈ ਵਿਕਰਮ ਤਾਂ ਨਹੀਂ ਕਰਦੇ ਹੋ? ਕ੍ਰਿਮੀਨਲ ਆਈ ਉਲਟਾ - ਸੁਲਟਾ ਕੰਮ ਤਾਂ ਨਹੀਂ ਕਰਾਉਂਦੀ ਹੈ? ਆਪਣੇ ਮੈਨਰਸ, ਕਰੇਕ੍ਟਰ੍ਸ ਵੇਖਣੇ ਹਨ। ਚਾਲ - ਚਲਣ ਦਾ ਸਾਰਾ ਮਦਾਰ ਅੱਖਾਂ ਤੇ ਹੈ। ਅੱਖਾਂ ਕਈ ਤਰ੍ਹਾਂ ਨਾਲ ਧੋਖਾ ਦਿੰਦੀਆਂ ਹਨ। ਜ਼ਰਾ ਵੀ ਬਗੈਰ ਪੁਛੇ ਚੀਜ਼ ਉਠਾਕੇ ਖਾਇਆ ਤਾਂ ਉਹ ਵੀ ਪਾਪ ਬਣ ਜਾਂਦਾ ਹੈ ਕਿਓਂਕਿ ਬਗੈਰ ਛੁੱਟੀ ਦੇ ਉਠਾਈ ਨਾ। ਇੱਥੇ ਕਾਇਦੇ ਬਹੁਤ ਹਨ। ਸ਼ਿਵਬਾਬਾ ਦਾ ਯਗਿਆ ਹੈ ਨਾ। ਚਾਰਜ ਵਾਲੀ ਦੇ ਬਗੈਰ ਪੁਛੇ ਚੀਜ਼ਾਂ ਖਾ ਨਹੀਂ ਸਕਦੇ। ਇੱਕ ਖਾਵੇਗਾ ਤਾਂ ਹੋਰ ਵੀ ਇਵੇਂ ਕਰਨ ਲੱਗ ਪੈਣਗੇ। ਵਾਸਤਵ ਵਿੱਚ ਇੱਥੇ ਕੋਈ ਚੀਜ਼ ਤਾਲੇ ਦੇ ਅੰਦਰ ਰੱਖਣ ਦੀ ਦਰਕਾਰ ਨਹੀਂ ਹੈ। ਲਾਅ ਕਹਿੰਦਾ ਹੈ ਇਸ ਘਰ ਦੇ ਅੰਦਰ, ਕਿਚਨ ਦੇ ਸਾਹਮਣੇ ਕੋਈ ਵੀ ਅਪਵਿੱਤਰ ਆਉਣਾ ਨਹੀਂ ਚਾਹੀਦਾ ਹੈ। ਬਾਹਰ ਵਿੱਚ ਤਾਂ ਅਪਵਿੱਤਰ - ਪਵਿੱਤਰ ਦਾ ਸਵਾਲ ਹੀ ਨਹੀਂ। ਪਰ ਪਤਿਤ ਤਾਂ ਆਪਣੇ ਨੂੰ ਕਹਿੰਦੇ ਹਨ ਨਾ। ਸਭ ਪਤਿਤ ਹਨ। ਕੋਈ ਵੱਲਭਚਾਰੀ ਨੂੰ ਅਥਵਾ ਸ਼ੰਕਰਚਾਰਿਆ ਨੂੰ ਹੱਥ ਲਗਾ ਨਾ ਸਕਣ ਕਿਓਂਕਿ ਉਹ ਸਮਝਦੇ ਹਨ ਅਸੀਂ ਪਾਵਨ, ਇਹ ਪਤਿਤ ਹਨ। ਭਾਵੇਂ ਇੱਥੇ ਸਬ ਦੇ ਸ਼ਰੀਰ ਪਤਿਤ ਹਨ ਤਾਂ ਵੀ ਪੁਰਸ਼ਾਰਥ ਅਨੁਸਾਰ ਵਿਕਾਰਾਂ ਦਾ ਸੰਨਿਆਸ ਕਰਦੇ ਹਨ। ਤਾਂ ਨਿਰਵਿਕਾਰੀ ਦੇ ਅੱਗੇ ਵਿਕਾਰੀ ਮਨੁੱਖ ਮੱਥਾ ਟੇਕਦੇ ਹਨ। ਕਹਿੰਦੇ ਹਨ ਇਹ ਬੜੇ ਸ੍ਵੱਛ ਧਰਮਾਤਮਾ ਮਨੁੱਖ ਹਨ। ਸਤਯੁਗ ਵਿੱਚ ਤਾਂ ਮਲੇਛ ਹੁੰਦੇ ਨਹੀਂ ਹਨ। ਹੈ ਹੀ ਪਵਿੱਤਰ ਦੁਨੀਆਂ। ਇੱਕ ਹੀ ਕੈਟੇਗਰੀ ਹੈ। ਤੁਸੀਂ ਇਸ ਸਾਰੇ ਰਾਜ਼ ਨੂੰ ਜਾਣਦੇ ਹੋ। ਸ਼ੁਰੂ ਤੋਂ ਲੈਕੇ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਰਾਜ਼ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ। ਅਸੀਂ ਸਭ ਕੁਝ ਜਾਣਦੇ ਹਾਂ। ਬਾਕੀ ਕੁਝ ਵੀ ਜਾਨਣ ਦਾ ਰਹਿੰਦਾ ਹੀ ਨਹੀਂ। ਰਚਤਾ ਬਾਪ ਨੂੰ ਜਾਣਿਆ, ਸੁਖ਼ਸ਼ਮਵਤਨ ਨੂੰ ਜਾਣਿਆ, ਭਵਿੱਖ ਮਰਤਬੇ ਨੂੰ ਜਾਣਿਆ, ਜਿਸ ਦੇ ਲਈ ਹੀ ਪੁਰਸ਼ਾਰਥ ਕਰਦੇ ਹੋ ਫਿਰ ਜੇਕਰ ਚਲਣ ਇਵੇਂ ਹੋ ਜਾਂਦੀ ਹੈ ਤਾਂ ਉੱਚ ਪਦ ਪਾ ਨਹੀਂ ਸਕੋਗੇ। ਕਿਸੇ ਨੂੰ ਦੁੱਖ ਦਿੰਦੇ, ਵਿਕਾਰ ਵਿਚ ਜਾਂਦੇ ਹਨ ਜਾਂ ਬੁਰੀ ਦ੍ਰਿਸ਼ਟੀ ਰੱਖਦੇ ਹਨ, ਤਾਂ ਇਹ ਵੀ ਪਾਪ ਹੈ। ਦ੍ਰਿਸ਼ਟੀ ਬਦਲ ਜਾਵੇ ਬੜੀ ਮਿਹਨਤ ਹੈ। ਦ੍ਰਿਸ਼ਟੀ ਬਹੁਤ ਚੰਗੀ ਚਾਹੀਦੀ ਹੈ। ਅੱਖਾਂ ਵੇਖਦੀਆਂ ਹਨ - ਇਹ ਕ੍ਰੋਧ ਕਰਦੇ ਹਨ ਤਾਂ ਆਪ ਵੀ ਲੜ ਪੈਂਦੇ ਹਨ। ਸ਼ਿਵਬਾਬਾ ਵਿੱਚ ਜ਼ਰਾ ਵੀ ਲਵ ਨਹੀਂ, ਯਾਦ ਹੀ ਨਹੀਂ ਕਰਦੇ। ਬਲਿਹਾਰੀ ਸ਼ਿਵਬਾਬਾ ਦੀ ਹੈ। ਬਲਿਹਾਰੀ ਗੁਰੂ ਤੁਹਾਡੀ… ਬਲਿਹਾਰੀ ਉਸ ਸਤਿਗੁਰੂ ਦੀ ਜਿਸ ਨੇ ਗੋਵਿੰਦ ਸ੍ਰੀਕ੍ਰਿਸ਼ਨ ਦਾ ਸਾਖ਼ਸ਼ਾਤਕਾਰ ਕਰਾਇਆ। ਗੁਰੂ ਦਵਾਰਾ ਤੁਸੀਂ ਗੋਵਿੰਦ ਬਣਦੇ ਹੋ। ਸਾਖ਼ਸ਼ਾਤਕਾਰ ਨਾਲ ਸਿਰਫ ਮੁੱਖ ਮਿੱਠਾ ਨਹੀਂ ਹੁੰਦਾ। ਮੀਰਾ ਦਾ ਮੁੱਖ ਮਿੱਠਾ ਹੋਇਆ ਕੀ? ਸੱਚਮੁਚ ਸ੍ਵਰਗ ਵਿਚ ਤਾਂ ਗਈ ਨਹੀਂ। ਉਹ ਹੈ ਭਗਤੀ ਮਾਰਗ, ਉਨ੍ਹਾਂ ਨੂੰ ਸ੍ਵਰਗ ਦਾ ਸੁੱਖ ਨਹੀਂ ਕਹਾਂਗੇ। ਗੋਵਿੰਦ ਨੂੰ ਸਿਰਫ ਵੇਖਣਾ ਨਹੀਂ ਹੈ, ਇਵੇਂ ਦੇ ਬਣਨਾ ਹੈ। ਤੁਸੀਂ ਇੱਥੇ ਆਏ ਹੀ ਹੋ ਇਵੇਂ ਦੇ ਬਣਨ। ਇਹ ਨਸ਼ਾ ਰਹਿਣਾ ਚਾਹੀਦਾ ਹੈ ਅਸੀਂ ਉਨ੍ਹਾਂ ਦੇ ਕੋਲ ਜਾਂਦੇ ਹਾਂ ਜੋ ਸਾਨੂੰ ਇਵੇਂ ਬਣਾਉਂਦੇ ਹਨ। ਤਾਂ ਬਾਬਾ ਸਭ ਨੂੰ ਇਹ ਰਾਏ ਦਿੰਦੇ ਹਨ ਚਾਰਟ ਵਿੱਚ ਵੀ ਇਹ ਲਿਖੋ - ਅੱਖਾਂ ਨੇ ਧੋਖਾ ਤਾਂ ਨਹੀਂ ਦਿੱਤਾ? ਪਾਪ ਤਾਂ ਨਹੀਂ ਕੀਤਾ? ਅੱਖਾਂ ਕੋਈ ਨਾ ਕੋਈ ਗੱਲ ਵਿੱਚ ਧੋਖਾ ਜਰੂਰ ਦਿੰਦੀਆਂ ਹਨ। ਅੱਖਾਂ ਬਿਲਕੁਲ ਸ਼ੀਤਲ ਹੋ ਜਾਣੀਆਂ ਚਾਹੀਦੀਆਂ ਹਨ। ਆਪਣੇ ਨੂੰ ਅਸ਼ਰੀਰੀ ਸਮਝੋ। ਇਹ ਕਰਮਾਤੀਤ ਅਵਸਥਾ ਪਿਛਾੜੀ ਵਿੱਚ ਹੋਵੇਗੀ ਉਹ ਵੀ ਉਦੋਂ ਜਦੋਂ ਬਾਬਾ ਨੂੰ ਆਪਣਾ ਚਾਰਟ ਭੇਜ ਦੇਵੋਗੇ। ਭਾਵੇਂ ਧਰਮਰਾਜ ਦੇ ਰਜਿਸਟਰ ਵਿੱਚ ਸਭ ਜਮਾਂ ਹੋ ਜਾਂਦਾ ਹੈ ਆਟੋਮੈਟੀਕਲੀ। ਪਰ ਜੱਦ ਕਿ ਬਾਪ ਸਾਕਾਰ ਵਿੱਚ ਆਏ ਹਨ ਤਾਂ ਕਹਿੰਦੇ ਹਨ ਸਾਕਾਰ ਨੂੰ ਮਾਲੂਮ ਪੈਣਾ ਚਾਹੀਦਾ। ਤਾਂ ਖ਼ਬਰਦਾਰ ਕਰਣਗੇ। ਕ੍ਰਿਮੀਨਲ ਆਈ ਅਥਵਾ ਦੇਹ - ਅਭਿਮਾਨ ਵਾਲਾ ਹੋਵੇਗਾ ਤਾਂ ਵਾਯੂਮੰਡਲ ਨੂੰ ਅਸ਼ੁੱਧ ਕਰ ਦੇਣਗੇ। ਇੱਥੇ ਬੈਠੇ ਵੀ ਬੁੱਧੀਯੋਗ ਬਾਹਰ ਚਲਾ ਜਾਂਦਾ ਹੈ। ਮਾਇਆ ਬਹੁਤ ਧੋਖਾ ਦਿੰਦੀ ਹੈ। ਮਨ ਬਹੁਤ ਤੂਫ਼ਾਨੀ ਹੈ। ਕਿੰਨੀ ਮਿਹਨਤ ਕਰਨੀ ਪੈਂਦੀ ਹੈ - ਇਹ ਬਣਨ ਦੇ ਲਈ। ਬਾਬਾ ਦੇ ਕੋਲ ਆਉਂਦੇ ਹਨ, ਬਾਬਾ ਗਿਆਨ ਦਾ ਸ਼ਿੰਗਾਰ ਕਰਾਉਂਦੇ ਹਨ ਆਤਮਾ ਨੂੰ। ਸਮਝਦੇ ਹੋ ਅਸੀਂ ਆਤਮਾ ਗਿਆਨ ਨਾਲ ਪਵਿੱਤਰ ਹੋਵਾਂਗੀ। ਫਿਰ ਸ਼ਰੀਰ ਵੀ ਪਵਿੱਤਰ ਮਿਲੇਗਾ। ਆਤਮਾ ਅਤੇ ਸ਼ਰੀਰ ਦੋਨੋਂ ਪਵਿੱਤਰ ਸਤਯੁਗ ਵਿੱਚ ਹੁੰਦੇ ਹਨ। ਫਿਰ ਅੱਧਾਕਲਪ ਬਾਦ ਰਾਵਣ ਰਾਜ ਹੁੰਦਾ ਹੈ। ਮਨੁੱਖ ਕਹਿਣਗੇ ਭਗਵਾਨ ਨੇ ਇਵੇਂ ਕਿਓਂ ਕੀਤਾ? ਇਹ ਅਨਾਦਿ ਡਰਾਮਾ ਬਣਿਆ ਹੋਇਆ ਹੈ। ਭਗਵਾਨ ਨੇ ਥੋੜੀ ਨਾ ਕੁਝ ਕੀਤਾ। ਸਤਯੁਗ ਵਿੱਚ ਹੁੰਦਾ ਹੀ ਹੈ - ਇੱਕ ਦੇਵੀ - ਦੇਵਤਾ ਧਰਮ। ਕੋਈ - ਕੋਈ ਕਹਿੰਦੇ ਹਨ ਇਵੇਂ ਭਗਵਾਨ ਨੂੰ ਅਸੀਂ ਯਾਦ ਹੀ ਕਿਓਂ ਕਰੀਏ। ਪਰ ਤੁਹਾਡਾ ਦੂਜੇ ਧਰਮ ਨਾਲ ਕੋਈ ਮਤਲਬ ਨਹੀਂ। ਜੋ ਕੰਡੇ ਬਣੇ ਹਨ ਉਹ ਹੀ ਆਕੇ ਫੁਲ ਬਣਨਗੇ। ਮਨੁੱਖ ਕਹਿੰਦੇ ਹਨ ਕੀ ਭਗਵਾਨ ਸਿਰਫ ਭਾਰਤਵਾਸਿਆਂ ਨੂੰ ਹੀ ਸ੍ਵਰਗ ਵਿੱਚ ਲੈ ਜਾਣਗੇ, ਅਸੀਂ ਮੰਨਾਗੇ ਨਹੀਂ, ਭਗਵਾਨ ਨੂੰ ਵੀ ਦੋ ਅੱਖਾਂ ਹਨ ਕੀ! ਪਰ ਉਹ ਤਾਂ ਡਰਾਮਾ ਬਣਿਆ ਹੋਇਆ ਹੈ। ਸਭ ਸ੍ਵਰਗ ਵਿੱਚ ਆਉਣ ਤਾਂ ਫਿਰ ਕਈ ਧਰਮਾਂ ਦਾ ਪਾਰ੍ਟ ਕਿਵੇਂ ਚੱਲੇ? ਸ੍ਵਰਗ ਵਿਚ ਇੰਨੇ ਕਰੋੜ ਹੁੰਦੇ ਨਹੀਂ। ਪਹਿਲੀ - ਪਹਿਲੀ ਮੁੱਖ ਗੱਲ ਭਗਵਾਨ ਕੌਣ ਹੈ, ਉਨ੍ਹਾਂ ਨੂੰ ਤਾਂ ਸਮਝੋ। ਇਹ ਨਹੀਂ ਸਮਝਿਆ ਹੈ ਤਾਂ ਕਈ ਪ੍ਰਸ਼ਨ ਕਰਦੇ ਰਹਿਣਗੇ। ਆਪਣੇ ਨੂੰ ਆਤਮਾ ਸਮਝਣਗੇ ਤਾਂ ਕਹਿਣਗੇ ਇਹ ਤਾਂ ਗੱਲ ਠੀਕ ਹੈ। ਸਾਨੂੰ ਪਤਿਤ ਤੋਂ ਪਾਵਨ ਜਰੂਰ ਬਣਨਾ ਹੈ। ਯਾਦ ਕਰਨਾ ਹੈ ਉਸ ਇੱਕ ਨੂੰ। ਸਭ ਧਰਮਾਂ ਵਿੱਚ ਭਗਵਾਨ ਨੂੰ ਯਾਦ ਕਰਦੇ ਹਨ।

ਤੁਸੀਂ ਬੱਚਿਆਂ ਨੂੰ ਹੁਣ ਇਹ ਗਿਆਨ ਮਿਲ ਰਿਹਾ ਹੈ। ਤੁਸੀਂ ਸਮਝਦੇ ਹੋ ਇਹ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ। ਤੁਸੀਂ ਕਿੰਨਾ ਪ੍ਰਦਰਸ਼ਨੀ ਵਿੱਚ ਵੀ ਸਮਝਾਉਂਦੇ ਹੋ। ਨਿਕਲਦੇ ਬਿਲਕੁਲ ਥੋੜੇ ਹਨ। ਪਰ ਇਵੇਂ ਥੋੜੀ ਕਹਿਣਗੇ ਕਿ ਇਸਲਈ ਕਰਨੀ ਨਹੀਂ ਚਾਹੀਦੀ। ਡਰਾਮਾ ਵਿੱਚ ਸੀ, ਕੀਤਾ, ਕਿੱਥੇ ਨਿਕਲਦੇ ਵੀ ਹਨ ਪ੍ਰਦਰਸ਼ਨੀ ਨਾਲ। ਕਿਤੇ ਨਹੀਂ ਨਿਕਲਦੇ ਹਨ। ਅੱਗੇ ਚਲ ਆਉਣਗੇ, ਉੱਚ ਪਦਵੀ ਪਾਉਣ ਦਾ ਪੁਰਸ਼ਾਰਥ ਕਰਨਗੇ। ਕਿਸੇ ਨੇ ਘੱਟ ਪਦ ਪਾਉਣਾ ਹੋਵੇਗਾ ਤਾਂ ਇੰਨਾ ਪੁਰਸ਼ਾਰਥ ਨਹੀ ਕਰਣਗੇ। ਬਾਪ ਬੱਚਿਆਂ ਨੂੰ ਫਿਰ ਵੀ ਸਮਝਾਉਂਦੇ ਹਨ, ਵਿਕਰਮ ਕੋਈ ਨਹੀਂ ਕਰੋ। ਇਹ ਵੀ ਨੋਟ ਕਰੋ ਕਿ ਅਸੀਂ ਕਿਸੀ ਨੂੰ ਦੁੱਖ ਤਾਂ ਨਹੀਂ ਦਿੱਤਾ? ਕਿਸੇ ਨਾਲ ਲੜੇ - ਝਗੜੇ ਤਾਂ ਨਹੀਂ? ਉਲਟਾ - ਸੂਲਟਾ ਤਾਂ ਨਹੀਂ ਬੋਲਿਆ? ਕੋਈ ਅਕਰ੍ਤਵ ਕੰਮ ਤਾਂ ਨਹੀਂ ਕੀਤਾ? ਬਾਬਾ ਕਹਿੰਦੇ ਹਨ ਵਿਕਰਮ ਜੋ ਕੀਤੇ ਹਨ ਉਹ ਲਿਖੋ। ਇਹ ਤਾਂ ਜਾਣਦੇ ਹੋ ਦਵਾਪਰ ਤੋਂ ਲੈਕੇ ਵਿਕਰਮ ਕਰਦੇ ਹੁਣ ਬਹੁਤ ਵਿਕ੍ਰਮੀ ਬਣ ਗਏ। ਬਾਬਾ ਨੂੰ ਲਿਖ ਕੇ ਦਿਲ ਤੋਂ ਬੋਝ ਹਲਕਾ ਹੋ ਜਾਵੇਗਾ। ਲਿਖਦੇ ਹਨ ਅਸੀਂ ਕਿਸੇ ਨੂੰ ਦੁੱਖ ਨਹੀਂ ਦਿੰਦੇ ਹਾਂ। ਬਾਬਾ ਕਹਿਣਗੇ ਅੱਛਾ, ਚਾਰਟ ਲੈਕੇ ਆਉਣਾ ਤਾਂ ਵੇਖਾਂਗੇ। ਬਾਬਾ ਬੁਲਾਉਣਗੇ ਵੀ ਇਵੇਂ ਚੰਗੇ ਬੱਚੇ ਨੂੰ ਅਸੀਂ ਵੇਖੀਏ ਤਾਂ ਸਹੀ। ਸਪੂਤ ਬੱਚਿਆਂ ਨੂੰ ਬਾਪ ਬਹੁਤ ਪਿਆਰ ਕਰਦੇ ਹਨ। ਬਾਬਾ ਜਾਣਦੇ ਹਨ ਹਾਲੇ ਕੋਈ ਸੰਪੂਰਨ ਬਣਿਆ ਨਹੀਂ ਹੈ। ਬਾਬਾ ਹਰ ਇੱਕ ਨੂੰ ਵੇਖਦੇ ਹਨ, ਕਿਵੇਂ ਪੁਰਸ਼ਾਰਥ ਕਰਦੇ ਹਨ। ਬੱਚੇ ਚਾਰਟ ਨਹੀਂ ਲਿਖਦੇ ਹਨ ਤਾਂ ਜਰੂਰ ਕੁਝ ਖਾਮੀਆਂ ਹਨ, ਜੋ ਬਾਬਾ ਤੋਂ ਛਿਪਾਉਂਦੇ ਹਨ, ਸੱਚਾ ਆਨੇਸ੍ਟ ਬੱਚਾ ਉਨ੍ਹਾਂ ਨੂੰ ਹੀ ਸਮਝਦਾ ਹਾਂ ਜੋ ਚਾਰਟ ਲਿਖਦੇ ਹਨ। ਚਾਰਟ ਦੇ ਨਾਲ ਫਿਰ ਮੈਨਰਸ ਵੀ ਚਾਹੀਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣਾ ਬੋਝ ਹਲਕਾ ਕਰਨ ਦੇ ਲਈ ਜੋ ਵੀ ਵਿਕਰਮ ਹੋਏ ਹਨ, ਉਹ ਬਾਪ ਨੂੰ ਲਿਖ ਕੇ ਦੇਣਾ ਹੈ। ਹੁਣ ਕਿਸੀ ਨੂੰ ਵੀ ਦੁੱਖ ਨਹੀਂ ਦੇਣਾ ਹੈ। ਸਪੂਤ ਬਣ ਕੇ ਰਹਿਣਾ ਹੈ।

2. ਆਪਣੀ ਦ੍ਰਿਸ਼ਟੀ ਬਹੁਤ ਚੰਗੀ ਬਣਾਉਣੀ ਹੈ। ਅੱਖਾਂ ਧੋਖਾ ਨਾ ਦੇਣ - ਇਸ ਦੀ ਸੰਭਾਲ ਕਰਨੀ ਹੈ। ਆਪਣੇ ਮੈਨਰਸ ਬਹੁਤ - ਬਹੁਤ ਚੰਗੇ ਰੱਖਣੇ ਹਨ। ਕਾਮ - ਕ੍ਰੋਧ ਦੇ ਵਸ਼ ਹੋ ਕੋਈ ਪਾਪ ਨਹੀਂ ਕਰਨੇ ਹਨ।

ਵਰਦਾਨ:-
ਲਕਸ਼ ਅਤੇ ਮੰਜ਼ਿਲ ਨੂੰ ਸਦਾ ਸਮ੍ਰਿਤੀ ਵਿੱਚ ਰੱਖ ਤੀਵਰ ਪੁਰਸ਼ਾਰਥ ਕਰਨ ਵਾਲੇ ਸਦਾ ਹੋਲੀ ਅਤੇ ਹੈਪੀ ਭਵ

ਬ੍ਰਾਹਮਣ ਜੀਵਨ ਦਾ ਲਕਸ਼ ਹੈ ਬਿਨਾਂ ਕੋਈ ਹੱਦ ਦੇ ਅਧਾਰ ਦੇ ਸਦਾ ਆੰਤਰਿਕ ਖੁਸ਼ੀ ਵਿੱਚ ਰਹਿਣਾ। ਜਦੋਂ ਇਹ ਲਕਸ਼ ਬਦਲ ਹੱਦ ਦੀਆਂ ਪ੍ਰਾਪਤੀਆਂ ਦੀ ਛੋਟੀ -ਛੋਟੀ ਗਲਤੀਆਂ ਵਿੱਚ ਫ਼ਸ ਜਾਂਦੇ ਹੋ। ਉਦੋਂ ਮੰਜ਼ਿਲ ਤੋਂ ਦੂਰ ਹੋ ਜਾਂਦੇ ਹੋ। ਇਸਲਈ ਕੁਝ ਵੀ ਹੋ ਜਾਏ, ਹੱਦ ਦੀਆਂ ਪ੍ਰਾਪਤੀਆਂ ਦਾ ਤਿਆਗ ਵੀ ਕਰਨਾ ਪਵੇ ਤਾਂ ਉਹਨਾਂ ਨੂੰ ਛੱਡ ਦਵੋ ਪਰ ਅਵਿਨਾਸ਼ੀ ਖੁਸ਼ੀ ਨੂੰ ਕਦੀ ਨਹੀਂ ਛੱਡੋ। ਹੋਲੀ ਅਤੇ ਹੈਪੀ ਭਵ ਦੇ ਵਰਦਾਨ ਨੂੰ ਸਮ੍ਰਿਤੀ ਵਿੱਚ ਰੱਖ ਤੀਵਰ ਪੁਰਸ਼ਾਰਥ ਦਵਾਰਾ ਅਵਿਨਾਸ਼ੀ ਪ੍ਰਾਪਤੀਆਂ ਕਰੋ।

ਸਲੋਗਨ:-
ਗੁਣ ਮੂਰਤ ਬਣਕੇ ਗੁਣਾਂ ਦਾ ਦਾਨ ਦਿੰਦੇ ਚਲੋ - ਇਹੀ ਸਭ ਤੋਂ ਵੱਡੀ ਸੇਵਾ ਹੈ।

ਅਵਿਅਕਤ ਇਸ਼ਾਰੇ :- ਸਹਿਜਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ

ਮਾਸਟਰ ਨਾਲੇਜ਼ਫੁੱਲ, ਮਾਸਟਰ ਸਰਵਸ਼ਕਤੀਵਾਨ ਦੀ ਸਟੇਜ ਤੇ ਸਥਿਤ ਰਹਿ ਭਿੰਨ -ਭਿੰਨ ਤਰ੍ਹਾਂ ਦੀ ਕਿਊ ਤੋਂ ਨਿਕਲ, ਬਾਪ ਦੇ ਨਾਲ ਸਦਾ ਮਿਲਣ ਮਨਾਉਣ ਦੀ ਲਗਨ ਵਿੱਚ ਆਪਣੇ ਸਮੇਂ ਨੂੰ ਲਗਾਓ ਅਤੇ ਲਵਲੀਨ ਸਥਿਤੀ ਵਿੱਚ ਰਹੋ ਤਾਂ ਹੋਰ ਸਭ ਗੱਲਾਂ ਸਹਿਜ ਖਤਮ ਹੋ ਜਾਣਗੀਆਂ, ਫਿਰ ਤੁਹਾਡੇ ਸਾਹਮਣੇ ਤੁਹਾਡੀ ਪ੍ਰਜਾ ਅਤੇ ਭਗਤਾਂ ਦੀ ਕਿਊ ਲਗੇਗੀ।