15.08.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਸਵੇਰੇ - ਸਵੇਰੇ ਉੱਠ ਇਹ ਹੀ ਚਿੰਤਨ ਕਰੋ ਕਿ ਮੈ ਇੰਨੀ ਛੋਟੀ - ਜਿਹੀ ਆਤਮਾ ਕਿੰਨੇ ਵੱਡੇ ਸ਼ਰੀਰ ਨੂੰ ਚਲਾ ਰਹੀ ਹਾਂ , ਮੈਂ ਆਤਮਾ ਵਿੱਚ ਅਵਿਨਾਸ਼ੀ ਪਾਰ੍ਟ ਨੂੰਦਿਆ ਹੋਇਆ ਹੈ”

ਪ੍ਰਸ਼ਨ:-
ਸ਼ਿਵਬਾਬਾ ਨੂੰ ਕਿਹੜੀ ਪ੍ਰੈਕਟਿਸ ਹੈ, ਕਿਹੜੀ ਨਹੀਂ?

ਉੱਤਰ:-
ਆਤਮਾ ਦਾ ਗਿਆਨ ਰਤਨਾਂ ਨਾਲ ਸ਼ਿੰਗਾਰ ਕਰਨ ਦੀ ਪ੍ਰੈਕਟਿਸ ਸ਼ਿਵਬਾਬਾ ਨੂੰ ਹੈ, ਬਾਕੀ ਸ਼ਰੀਰ ਦਾ ਸ਼ਿੰਗਾਰ ਕਰਨ ਦੀ ਪ੍ਰੈਕਟਿਸ ਉਨ੍ਹਾਂ ਨੂੰ ਨਹੀਂ ਕਿਓਂਕਿ ਬਾਬਾ ਕਹਿੰਦੇ ਹਨ ਮੈਨੂੰ ਤਾਂ ਆਪਣਾ ਸ਼ਰੀਰ ਹੈ ਨਹੀਂ। ਮੈ ਇਨ੍ਹਾਂ ਦਾ ਸ਼ਰੀਰ ਭਾਵੇਂ ਕਿਰਾਏ ਤੇ ਲੈਂਦਾ ਹਾਂ ਪਰ ਇਸ ਸ਼ਰੀਰ ਦਾ ਸ਼ਿੰਗਾਰ ਇਹ ਆਤਮਾ ਆਪ ਕਰਦੀ ਹੈ, ਮੈ ਨਹੀਂ ਕਰਦਾ। ਮੈ ਤਾਂ ਹਮੇਸ਼ਾ ਅਸ਼ਰੀਰੀ ਹਾਂ।

ਗੀਤ:-
ਬਦਲ ਜਾਏ ਦੁਨੀਆਂ ਨਾ ਬਦਲੇਂਗੇ ਹਮ...

ਓਮ ਸ਼ਾਂਤੀ
ਬੱਚਿਆਂ ਨੇ ਇਹ ਗੀਤ ਸੁਣਿਆ। ਕਿਸ ਨੇ ਸੁਣਿਆ? ਆਤਮਾ ਨੇ ਇਸ ਸ਼ਰੀਰ ਦੇ ਕੰਨਾਂ ਦੁਆਰਾ ਸੁਣਿਆ। ਬੱਚਿਆਂ ਨੂੰ ਵੀ ਇਹ ਪਤਾ ਚਲਦਾ ਹੈ ਕਿ ਆਤਮਾ ਕਿੰਨੀ ਛੋਟੀ ਹੈ। ਉਹ ਆਤਮਾ ਇਸ ਸ਼ਰੀਰ ਵਿੱਚ ਨਹੀਂ ਹੈ ਤਾਂ ਸ਼ਰੀਰ ਕੋਈ ਕੰਮ ਦਾ ਨਹੀਂ ਰਹਿੰਦਾ। ਕਿੰਨੀ ਛੋਟੀ ਆਤਮਾ ਦੇ ਅਧਾਰ ਤੇ ਇਹ ਕਿੰਨਾ ਵੱਡਾ ਸ਼ਰੀਰ ਚਲਦਾ ਹੈ। ਦੁਨੀਆਂ ਵਿੱਚ ਕਿਸੇ ਨੂੰ ਵੀ ਪਤਾ ਨਹੀਂ ਹੈ ਕਿ ਆਤਮਾ ਕੀ ਚੀਜ਼ ਹੈ ਜੋ ਇਸ ਰਥ ਤੇ ਵਿਰਾਜਮਾਨ ਹੁੰਦੀ ਹੈ। ਅਕਾਲਮੂਰਤ ਆਤਮਾ ਦਾ ਇਹ ਤਖਤ ਹੈ। ਬੱਚਿਆਂ ਨੂੰ ਵੀ ਇਹ ਗਿਆਨ ਮਿਲਦਾ ਹੈ। ਕਿੰਨਾ ਰਮਣੀਕ, ਰਾਜ਼ ਵਾਲਾ ਹੈ। ਜੱਦ ਕੋਈ ਇਵੇਂ ਭੇਦ ਭਰੀ ਗੱਲ ਸੁਣੀ ਜਾਂਦੀ ਹੈ ਤਾਂ ਚਿੰਤਨ ਚਲਦਾ ਹੈ। ਤੁਸੀਂ ਬੱਚਿਆਂ ਦਾ ਵੀ ਇਹ ਹੀ ਚਿੰਤਨ ਚਲਦਾ ਹੈ - ਇੰਨੀ ਛੋਟੀ ਜਿਹੀ ਆਤਮਾ ਹੈ ਇੰਨੇ ਵਡੇ ਸ਼ਰੀਰ ਵਿੱਚ। ਆਤਮਾ ਵਿੱਚ 84 ਜਨਮਾਂ ਦਾ ਪਾਰ੍ਟ ਨੂੰਦਿਆ ਹੋਇਆ ਹੈ। ਸ਼ਰੀਰ ਤਾਂ ਵਿਨਾਸ਼ ਹੋ ਜਾਂਦਾ ਹੈ। ਬਾਕੀ ਆਤਮਾ ਰਹਿੰਦੀ ਹੈ। ਇਹ ਬਹੁਤ ਵਿਚਾਰ ਦੀ ਗੱਲ ਹੈ। ਸਵੇਰੇ ਉੱਠ ਕੇ ਇਹ ਖਿਆਲ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਸਮ੍ਰਿਤੀ ਆਈ ਹੈ ਆਤਮਾ ਕਿੰਨੀ ਛੋਟੀ ਹੈ, ਉਨ੍ਹਾਂ ਨੂੰ ਅਵਿਨਾਸ਼ੀ ਪਾਰ੍ਟ ਮਿਲਿਆ ਹੋਇਆ ਹੈ। ਮੈ ਆਤਮਾ ਕਿੰਨੀ ਵੰਡਰਫੁਲ ਹਾਂ। ਇਹ ਨਵਾਂ ਗਿਆਨ ਹੈ। ਜੋ ਦੁਨੀਆਂ ਵਿੱਚ ਕਿਸੇ ਨੂੰ ਵੀ ਨਹੀਂ ਹੈ। ਬਾਪ ਹੀ ਆਕੇ ਦੱਸਦੇ ਹਨ, ਜੋ ਸਿਮਰਨ ਕਰਨਾ ਹੁੰਦਾ ਹੈ। ਅਸੀਂ ਕਿੰਨੀ ਛੋਟੀ ਜਿਹੀ ਆਤਮਾਵਾਂ ਕਿਵੇਂ ਪਾਰ੍ਟ ਵਜਾਉਂਦੀਆਂ ਹਾਂ। ਸ਼ਰੀਰ 5 ਤ੍ਤਵਾਂ ਦਾ ਬਣਦਾ ਹੈ। ਬਾਬਾ ਨੂੰ ਥੋੜੀ ਪਤਾ ਪੈਂਦਾ ਹੈ। ਸ਼ਿਵਬਾਬਾ ਦੀ ਆਤਮਾ ਕਿਵੇਂ ਆਉਂਦੀ - ਜਾਂਦੀ ਹੈ। ਇਵੇਂ ਵੀ ਨਹੀਂ, ਹਮੇਸ਼ਾ ਇਸ ਵਿਚ ਰਹਿੰਦੀ ਹੈ। ਤਾਂ ਇਹ ਹੀ ਚਿੰਤਨ ਕਰਨਾ ਹੈ। ਤੁਸੀਂ ਬੱਚਿਆਂ ਨੂੰ ਬਾਪ ਅਜਿਹਾ ਗਿਆਨ ਦਿੰਦੇ ਹਨ ਜੋ ਕਦੀ ਕਿਸੇ ਨੂੰ ਮਿਲ ਨਾ ਸਕੇ। ਤੁਸੀਂ ਜਾਣਦੇ ਹੋ ਬਰੋਬਰ ਇਹ ਗਿਆਨ ਇਨ੍ਹਾਂ ਦੀ ਆਤਮਾ ਵਿੱਚ ਨਹੀਂ ਸੀ। ਹੋਰ ਸਤਿਸੰਗਾਂ ਵਿੱਚ ਇਵੇਂ - ਇਵੇਂ ਦੀਆਂ ਗੱਲਾਂ ਤੇ ਕੋਈ ਦਾ ਖਿਆਲ ਨਹੀਂ ਰਹਿੰਦਾ ਹੈ। ਆਤਮਾ ਅਤੇ ਪਰਮਾਤਮਾ ਦਾ ਰਿੰਚਕ ਵੀ ਗਿਆਨ ਨਹੀਂ ਹੈ। ਕੋਈ ਵੀ ਸਾਧੂ - ਸੰਨਿਆਸੀ ਆਦਿ ਇਹ ਥੋੜੀ ਸਮਝਦੇ ਹਨ ਕਿ ਅਸੀਂ ਆਤਮਾ ਸ਼ਰੀਰ ਦੁਆਰਾ ਇਨ੍ਹਾਂ ਨੂੰ ਮੰਤਰ ਦਿੰਦੀ ਹਾਂ। ਆਤਮਾ ਸ਼ਰੀਰ ਦੁਆਰਾ ਸ਼ਾਸਤਰ ਪੜ੍ਹਦੀ ਹੈ। ਇੱਕ ਵੀ ਮਨੁੱਖ ਮਾਤਰ ਆਤਮ - ਅਭਿਮਾਨੀ ਨਹੀਂ ਹੈ। ਆਤਮਾ ਦਾ ਗਿਆਨ ਕੋਈ ਨੂੰ ਹੈ ਨਹੀਂ, ਤਾਂ ਫਿਰ ਬਾਪ ਦਾ ਗਿਆਨ ਕਿਵੇਂ ਹੋਵੇਗਾ।

ਤੁਸੀਂ ਬੱਚੇ ਜਾਣਦੇ ਹੋ ਅਸੀਂ ਆਤਮਾਵਾਂ ਨੂੰ ਬਾਪ ਕਹਿੰਦੇ ਹਨ ਮਿੱਠੇ - ਮਿੱਠੇ ਬੱਚਿਓ! ਤੁਸੀਂ ਕਿੰਨਾ ਸਮਝਦਾਰ ਬਣ ਰਹੇ ਹੋ। ਅਜਿਹਾ ਕੋਈ ਮਨੁੱਖ ਨਹੀਂ ਜੋ ਸਮਝੇ ਕਿ ਇਸ ਸ਼ਰੀਰ ਵਿੱਚ ਜੋ ਆਤਮਾ ਹੈ, ਉਨ੍ਹਾਂ ਨੂੰ ਪਰਮਪਿਤਾ ਪਰਮਾਤਮਾ ਬੈਠ ਪੜ੍ਹਾਉਂਦੇ ਹਨ। ਕਿੰਨੀਆਂ ਸਮਝਣ ਦੀਆਂ ਗੱਲਾਂ ਹਨ। ਪਰ ਫਿਰ ਵੀ ਧੰਧੇ ਆਦਿ ਵਿੱਚ ਜਾਣ ਨਾਲ ਭੁੱਲ ਜਾਂਦੇ ਹਨ। ਪਹਿਲੇ ਤਾਂ ਬਾਪ ਆਤਮਾ ਦਾ ਗਿਆਨ ਦਿੰਦੇ ਹਨ ਜੋ ਕਿਸੇ ਵੀ ਮਨੁੱਖ ਮਾਤਰ ਨੂੰ ਨਹੀਂ ਹੈ। ਗਾਇਨ ਵੀ ਹੈ ਨਾ - ਆਤਮਾਵਾਂ - ਪਰਮਾਤਮਾ ਵੱਖ ਰਹੇ ਬਹੁਕਲ… ਹਿਸਾਬ ਹੈ ਨਾ। ਤੁਸੀਂ ਬੱਚੇ ਜਾਣਦੇ ਹੋ ਆਤਮਾ ਹੀ ਬੋਲਦੀ ਹੈ ਸ਼ਰੀਰ ਦੁਆਰਾ। ਆਤਮਾ ਹੀ ਸ਼ਰੀਰ ਦੁਆਰਾ ਚੰਗੇ ਅਤੇ ਬੁਰੇ ਕੰਮ ਕਰਦੀ ਹੈ। ਬਾਪ ਆਕੇ ਆਤਮਾਵਾਂ ਨੂੰ ਕਿੰਨਾ ਗੁਲ - ਗੁਲ ਬਣਾਉਂਦੇ ਹਨ। ਪਹਿਲੇ - ਪਹਿਲੇ ਤਾਂ ਬਾਪ ਕਹਿੰਦੇ ਹਨ ਸਵੇਰੇ - ਸਵੇਰੇ ਉੱਠ ਕੇ ਇਹ ਹੀ ਪ੍ਰੈਕਟਿਸ ਅਤੇ ਖਿਆਲ ਕਰੋ ਕਿ ਆਤਮਾ ਕੀ ਹੈ? ਜੋ ਇਸ ਸ਼ਰੀਰ ਦੁਆਰਾ ਸੁਣਦੀ ਹੈ। ਆਤਮਾ ਦਾ ਬਾਪ ਪਰਮਪਿਤਾ ਪਰਮਾਤਮਾ ਹੈ, ਜਿਸ ਨੂੰ ਪਤਿਤ - ਪਾਵਨ, ਗਿਆਨ ਦਾ ਸਾਗਰ ਕਹਿੰਦੇ ਹਨ। ਫਿਰ ਕਿਸੇ ਮਨੁੱਖ ਨੂੰ ਸੁੱਖ ਦਾ ਸਾਗਰ, ਸ਼ਾਂਤੀ ਦਾ ਸਾਗਰ ਕਿਵੇਂ ਕਹਿ ਸਕਦੇ ਹਨ। ਕੀ ਲਕਸ਼ਮੀ - ਨਾਰਾਇਣ ਨੂੰ ਕਹਾਂਗੇ ਹਮੇਸ਼ਾ ਪਵਿੱਤਰਤਾ ਦਾ ਸਾਗਰ? ਨਹੀਂ। ਇੱਕ ਬਾਪ ਹੀ ਹਮੇਸ਼ਾ ਪਵਿੱਤਰਤਾ ਦਾ ਸਾਗਰ ਹੈ। ਮਨੁੱਖ ਤਾਂ ਸਿਰਫ ਭਗਤੀ ਮਾਰਗ ਦੇ ਸ਼ਾਸਤਰਾਂ ਦਾ ਬੈਠ ਵਰਨਣ ਕਰਦੇ ਹਨ। ਪ੍ਰੈਕਟੀਕਲ ਅਨੁਭਵ ਨਹੀਂ ਹੈ। ਇਵੇਂ ਨਹੀਂ ਸਮਝਣਗੇ ਅਸੀਂ ਆਤਮਾ ਇਸ ਸ਼ਰੀਰ ਨਾਲ ਬਾਪ ਦੀ ਮਹਿਮਾ ਕਰਦੇ ਹਾਂ। ਉਹ ਸਾਡਾ ਬਹੁਤ ਮਿੱਠਾ ਬਾਬਾ ਹੈ। ਉਹ ਹੀ ਸੁੱਖ ਦੇਣ ਵਾਲਾ ਹੈ। ਬਾਪ ਕਹਿੰਦੇ ਹਨ - ਹੇ ਆਤਮਾਓਂ, ਹੁਣ ਮੇਰੀ ਮੱਤ ਤੇ ਚੱਲੋ। ਇਹ ਅਵਿਨਾਸ਼ੀ ਆਤਮਾ ਨੂੰ ਅਵਿਨਾਸ਼ੀ ਬਾਪ ਦੁਆਰਾ ਅਵਿਨਾਸ਼ੀ ਮੱਤ ਮਿਲਦੀ ਹੈ। ਉਹ ਵਿਨਾਸ਼ੀ ਸ਼ਰੀਰਧਾਰੀਆਂ ਨੂੰ ਹੀ ਮਤ ਮਿਲਦੀ ਹੈ। ਸਤਯੁਗ ਵਿੱਚ ਤਾਂ ਤੁਸੀਂ ਇੱਥੋਂ ਦੀ ਪ੍ਰਾਲਬੱਧ ਪਾਉਂਦੇ ਹੋ। ਉੱਥੇ ਕਦੀ ਉਲਟੀ ਮੱਤ ਮਿਲਦੀ ਹੀ ਨਹੀਂ। ਹੁਣ ਦੀ ਸ਼੍ਰੀਮਤ ਹੀ ਅਵਿਨਾਸ਼ੀ ਬਣ ਜਾਂਦੀ ਹੈ, ਜੋ ਅੱਧਾਕਲਪ ਚਲਦੀ ਹੈ। ਇਹ ਨਵਾਂ ਗਿਆਨ ਹੈ, ਕਿੰਨੀ ਬੁੱਧੀ ਚਾਹੀਦੀ ਹੈ ਇਸ ਨੂੰ ਗ੍ਰਹਿਣ ਕਰਨ ਦੀ। ਅਤੇ ਐਕਟ ਵਿੱਚ ਆਉਣਾ ਚਾਹੀਦਾ ਹੈ। ਜਿਨ੍ਹਾਂ ਨੇ ਸ਼ੁਰੂ ਤੋਂ ਬਹੁਤ ਭਗਤੀ ਕੀਤੀ ਹੋਵੇਗੀ ਉਹ ਹੀ ਚੰਗੀ ਤਰ੍ਹਾਂ ਧਾਰਨ ਕਰ ਸਕਣਗੇ। ਇਹ ਸਮਝਣਾ ਚਾਹੀਦਾ ਹੈ - ਜੇ ਸਾਡੀ ਬੁੱਧੀ ਵਿੱਚ ਠੀਕ ਤਰ੍ਹਾਂ ਧਾਰਨ ਨਹੀਂ ਹੁੰਦੀ ਹੈ, ਤਾਂ ਜਰੂਰ ਸ਼ੁਰੂ ਤੋਂ ਅਸੀਂ ਭਗਤੀ ਨਹੀਂ ਕੀਤੀ ਹੈ। ਬਾਪ ਕਹਿੰਦੇ ਹਨ ਕੁਝ ਵੀ ਨਹੀਂ ਸਮਝਦੇ ਹੋ ਤਾਂ ਬਾਪ ਤੋਂ ਪੁਛੋ ਕਿਓਂਕਿ ਬਾਪ ਹੈ ਅਵਿਨਾਸ਼ੀ ਸਰਜਨ। ਉਨ੍ਹਾਂ ਨੂੰ ਸੁਪਰੀਮ ਸੋਲ ਵੀ ਕਿਹਾ ਜਾਂਦਾ ਹੈ। ਆਤਮਾ ਪਵਿੱਤਰ ਬਣਦੀ ਹੈ ਤਾਂ ਉਸ ਦੀ ਮਹਿਮਾ ਹੁੰਦੀ ਹੈ। ਆਤਮਾ ਦੀ ਮਹਿਮਾ ਹੈ ਤਾਂ ਸ਼ਰੀਰ ਦੀ ਵੀ ਮਹਿਮਾ ਹੁੰਦੀ ਹੈ। ਆਤਮਾ ਤਮੋਪ੍ਰਧਾਨ ਹੈ ਤਾਂ ਸ਼ਰੀਰ ਦੀ ਵੀ ਮਹਿਮਾ ਨਹੀਂ। ਇਸ ਸਮੇਂ ਤੁਸੀਂ ਬੱਚਿਆਂ ਨੂੰ ਬਹੁਤ ਗਹਿਰੀ ਬੁੱਧੀ ਮਿਲਦੀ ਹੈ। ਆਤਮਾ ਨੂੰ ਹੀ ਮਿਲਦੀ ਹੈ। ਆਤਮਾ ਨੂੰ ਕਿੰਨਾ ਮਿੱਠਾ ਬਣਨਾ ਚਾਹੀਦਾ ਹੈ। ਸਭ ਨੂੰ ਸੁੱਖ ਦੇਣਾ ਚਾਹੀਦਾ ਹੈ। ਬਾਬਾ ਕਿੰਨਾ ਮਿੱਠਾ ਹੈ। ਆਤਮਾਵਾਂ ਨੂੰ ਵੀ ਬਹੁਤ ਮਿੱਠਾ ਬਣਾਉਂਦੇ ਹਨ। ਆਤਮਾ ਕੋਈ ਵੀ ਅਕਰ੍ਤਵ੍ਯ ਕੰਮ ਨਾ ਕਰੇ - ਇਹ ਪ੍ਰੈਕਟਿਸ ਕਰਨੀ ਹੈ। ਚੈਕ ਕਰਨਾ ਹੈ ਕਿ ਮੇਰੇ ਤੋਂ ਕੋਈ ਅਕਰ੍ਤਵ੍ਯ ਤਾਂ ਨਹੀਂ ਹੁੰਦਾ ਹੈ? ਸ਼ਿਵਬਾਬਾ ਕਦੀ ਅਕਰ੍ਤਵ੍ਯ ਕੰਮ ਕਰਨਗੇ? ਨਹੀਂ। ਉਹ ਆਉਂਦੇ ਹੀ ਹਨ ਉੱਤਮ ਤੋਂ ਉੱਤਮ ਕਲਿਆਣਕਾਰੀ ਕੰਮ ਕਰਨ। ਸਭ ਨੂੰ ਸਦਗਤੀ ਦਿੰਦੇ ਹਨ। ਤਾਂ ਜੋ ਬਾਪ ਕਰ੍ਤਵ੍ਯ ਕਰਦੇ ਹਨ, ਬੱਚਿਆਂ ਨੂੰ ਵੀ ਇਵੇਂ ਕਰ੍ਤਵ੍ਯ ਕਰਨਾ ਚਾਹੀਦਾ ਹੈ। ਇਹ ਵੀ ਸਮਝਾਇਆ ਹੈ, ਜਿਸ ਨੇ ਸ਼ੁਰੂ ਤੋਂ ਲੈਕੇ ਬਹੁਤ ਭਗਤੀ ਕੀਤੀ ਹੈ, ਉਨ੍ਹਾਂ ਦੀ ਬੁੱਧੀ ਵਿੱਚ ਹੀ ਇਹ ਗਿਆਨ ਠਹਿਰੇਗਾ। ਹੁਣ ਵੀ ਦੇਵਤਾਵਾਂ ਦੇ ਢੇਰ ਭਗਤ ਹਨ। ਆਪਣਾ ਸਿਰ ਦੇਣ ਦੇ ਲਈ ਵੀ ਤਿਆਰ ਰਹਿੰਦੇ ਹਨ। ਬਹੁਤ ਭਗਤੀ ਕਰਨ ਵਾਲਿਆਂ ਦੇ ਪਿਛਾੜੀ, ਘੱਟ ਭਗਤੀ ਕਰਨ ਵਾਲੇ ਲਟਕਦੇ ਰਹਿੰਦੇ ਹਨ। ਉਨ੍ਹਾਂ ਦੀ ਮਹਿਮਾ ਗਾਉਂਦੇ ਹਨ। ਉਨ੍ਹਾਂ ਦਾ ਤਾਂ ਸਥੂਲ ਵਿੱਚ ਸਭ ਵੇਖਣ ਵਿੱਚ ਆਉਂਦਾ ਹੈ। ਇੱਥੇ ਤੁਸੀਂ ਹੋ ਗੁਪਤ। ਤੁਹਾਡੀ ਬੁੱਧੀ ਵਿੱਚ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਸਾਰਾ ਗਿਆਨ ਹੈ। ਇਹ ਵੀ ਬੱਚਿਆਂ ਨੂੰ ਪਤਾ ਹੈ - ਬਾਬਾ ਸਾਨੂੰ ਪੜ੍ਹਾਉਣ ਆਏ ਹਨ। ਹੁਣ ਫਿਰ ਅਸੀਂ ਘਰ ਜਾਵਾਂਗੇ। ਜਿੱਥੋਂ ਸਭ ਆਤਮਾਵਾਂ ਆਉਂਦੀਆਂ ਹਨ ਉਹ ਸਾਡਾ ਘਰ ਹੈ। ਉੱਥੇ ਸ਼ਰੀਰ ਹੀ ਨਹੀਂ ਤਾਂ ਆਵਾਜ਼ ਕਿਵੇਂ ਹੋਵੇ। ਆਤਮਾ ਦੇ ਬਿਨਾ ਸ਼ਰੀਰ ਜੜ ਬਣ ਜਾਂਦਾ ਹੈ। ਮਨੁੱਖਾਂ ਦਾ ਸ਼ਰੀਰ ਵਿਚ ਕਿੰਨਾ ਮੋਹ ਰਹਿੰਦਾ ਹੈ! ਆਤਮਾ ਸ਼ਰੀਰ ਤੋਂ ਨਿਕਲ ਗਈ ਤਾਂ ਬਾਕੀ 5 ਤੱਤਵ, ਉਨ੍ਹਾਂ ਤੇ ਵੀ ਕਿੰਨਾ ਲਵ ਰਹਿੰਦਾ ਹੈ। ਇਸਤ੍ਰੀ ਪਤੀ ਦੀ ਚਿਤਾ ਤੇ ਚੜ੍ਹਨ ਲਈ ਤਿਆਰ ਹੋ ਜਾਂਦੀ ਹੈ। ਕਿੰਨਾ ਮੋਹ ਰਹਿੰਦਾ ਹੈ ਸ਼ਰੀਰ ਵਿਚ। ਹੁਣ ਤੁਸੀਂ ਸਮਝਦੇ ਹੋ ਨਸ਼ਟੋਮੋਹਾ ਹੋਣਾ ਹੈ, ਸਾਰੀ ਦੁਨੀਆਂ ਤੋਂ। ਇਹ ਸ਼ਰੀਰ ਤਾਂ ਖਤਮ ਹੋਣਾ ਹੈ। ਤਾਂ ਉਨ੍ਹਾਂ ਤੋਂ ਮੋਹ ਨਿਕਲ ਜਾਣਾ ਚਾਹੀਦਾ ਹੈ। ਪਰ ਬਹੁਤ ਮੋਹ ਰਹਿੰਦਾ ਹੈ। ਬ੍ਰਾਹਮਣਾਂ ਨੂੰ ਖਿਲਾਉਂਦੇ ਹਨ। ਯਾਦ ਕਰਦੇ ਹਨ ਨਾ - ਫਲਾਣੇ ਦਾ ਸ਼ਰਾਧ ਹੈ। ਹੁਣ ਉਹ ਥੋੜੀ ਨਾ ਖਾ ਸਕਦੇ ਹਨ। ਤੁਸੀਂ ਬੱਚਿਆਂ ਨੂੰ ਤਾਂ ਹੁਣ ਇਨ੍ਹਾਂ ਗੱਲਾਂ ਤੋਂ ਵੱਖ ਹੋ ਜਾਣਾ ਚਾਹੀਦਾ ਹੈ ਨਾ। ਡਰਾਮਾ ਵਿਚ ਹਰ ਇੱਕ ਆਪਣਾ ਪਾਰ੍ਟ ਵਜਾਉਂਦਾ ਹੈ। ਇਸ ਸਮੇਂ ਤੁਹਾਨੂੰ ਗਿਆਨ ਹੈ, ਸਾਨੂੰ ਨਸ਼ਟੋਮੋਹਾ ਬਣਨਾ ਹੈ। ਮੋਹਜੀਤ ਰਾਜਾ ਦੀ ਵੀ ਕਹਾਣੀ ਹੈ ਨਾ ਹੋਰ ਕੋਈ ਮੋਹ ਜੀਤ ਰਾਜਾ ਹੁੰਦਾ ਨਹੀਂ। ਇਹ ਤਾਂ ਕਥਾਵਾਂ ਬਹੁਤ ਬਣਾਈਆਂ ਹਨ ਨਾ। ਉੱਥੇ ਅਕਾਲੇ ਮ੍ਰਿਤਯੁ ਹੁੰਦੀ ਨਹੀਂ। ਤਾਂ ਪੁੱਛਣ ਦੀ ਵੀ ਗੱਲ ਨਹੀਂ ਰਹਿੰਦੀ। ਇਸ ਸਮੇਂ ਤੁਹਾਨੂੰ ਮੋਹਜੀਤ ਬਣਾਉਂਦੇ ਹਨ। ਸ੍ਵਰਗ ਵਿੱਚ ਮੋਹ ਜੀਤ ਰਾਜੇ ਸੀ, ਯਥਾ ਰਾਜਾ ਰਾਣੀ ਤਥਾ ਪ੍ਰਜਾ ਇਵੇਂ ਹਨ। ਉਹ ਹੈ ਹੀ ਨਸ਼ਟੋਮੋਹਾ ਦੀ ਰਾਜਧਾਨੀ। ਰਾਵਣ ਰਾਜ ਵਿਚ ਮੋਹ ਹੁੰਦਾ ਹੈ। ਉੱਥੇ ਤਾਂ ਵਿਕਾਰ ਹੁੰਦਾ ਨਹੀਂ, ਰਾਵਣ ਰਾਜ ਹੀ ਨਹੀਂ। ਰਾਵਣ ਦੀ ਰਜਾਈ ਚਲੀ ਜਾਂਦੀ ਹੈ। ਰਾਮ ਰਾਜ ਵਿੱਚ ਕੀ ਹੁੰਦਾ ਹੈ, ਕੁਝ ਵੀ ਪਤਾ ਨਹੀਂ। ਸਿਵਾਏ ਬਾਪ ਦੇ ਹੋਰ ਕੋਈ ਇਹ ਗੱਲਾਂ ਦੱਸ ਨਾ ਸਕੇ। ਬਾਪ ਇਸ ਸ਼ਰੀਰ ਵਿੱਚ ਹੁੰਦੇ ਵੀ ਦੇਹੀ - ਅਭਿਮਾਨੀ ਹਨ। ਲੋਨ ਜਾਂ ਕਿਰਾਏ ਤੇ ਮਕਾਨ ਲੈਂਦੇ ਹਨ ਤਾਂ ਉਸ ਵਿੱਚ ਵੀ ਮੋਹ ਰਹਿੰਦਾ ਹੈ। ਮਕਾਨ ਨੂੰ ਚੰਗੀ ਰੀਤੀ ਫਰਨਿਸ਼ ਕਰਦੇ ਹਨ, ਇਨ੍ਹਾਂਨੇ ਤਾ ਫਰਨਿਸ਼ ਕਰਨਾ ਨਹੀਂ ਹੈ ਕਿਓਂਕਿ ਬਾਪ ਤਾਂ ਅਸ਼ਰੀਰੀ ਹੈ ਨਾ। ਇਨ੍ਹਾਂ ਨੂੰ ਕੋਈ ਵੀ ਸ਼ਿੰਗਾਰ ਆਦਿ ਕਰਨ ਦੀ ਪ੍ਰੈਕਟਿਸ ਹੀ ਨਹੀਂ ਹੈ। ਇਨ੍ਹਾਂ ਨੂੰ ਤਾਂ ਅਵਿਨਾਸ਼ੀ ਗਿਆਨ ਰਤਨਾਂ ਨਾਲ ਬੱਚਿਆਂ ਨੂੰ ਸ਼ਿੰਗਾਰਨ ਦੀ ਹੀ ਪ੍ਰੈਕਟਿਸ ਹੈ। ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਰਾਜ਼ ਸਮਝਾਉਂਦੇ ਹਨ। ਸ਼ਰੀਰ ਤਾਂ ਅਪਵਿੱਤਰ ਹੀ ਹੈ, ਇਨ੍ਹਾਂ ਨੂੰ ਜੱਦ ਦੂਜਾ ਨਵਾਂ ਸ਼ਰੀਰ ਮਿਲੇਗਾ ਤਾਂ ਪਵਿੱਤਰ ਹੋਣਗੇ। ਇਸ ਸਮੇਂ ਤਾਂ ਇਹ ਪੁਰਾਣੀ ਦੁਨੀਆਂ ਹੈ, ਇਹ ਖਤਮ ਹੋ ਜਾਣੀ ਹੈ। ਇਹ ਵੀ ਦੁਨੀਆਂ ਵਿਚ ਕਿਸੇ ਨੂੰ ਪਤਾ ਹੀ ਨਹੀਂ ਹੈ। ਹੋਲੀ - ਹੋਲੀ ਪਤਾ ਪਵੇਗਾ। ਨਵੀਂ ਦੁਨੀਆਂ ਦੀ ਸਥਾਪਨ ਅਤੇ ਪੁਰਾਣੀ ਦੁਨੀਆਂ ਦਾ ਵਿਨਾਸ਼ - ਇਹ ਤਾਂ ਬਾਪ ਦਾ ਹੀ ਕੰਮ ਹੈ। ਬਾਪ ਹੀ ਆਕੇ ਬ੍ਰਹਮਾ ਦੁਆਰਾ ਪ੍ਰਜਾ ਰਚ ਨਵੀਂ ਦੁਨੀਆਂ ਦੀ ਸਥਾਪਨਾ ਕਰ ਰਹੇ ਹਨ। ਤੁਸੀਂ ਨਵੀਂ ਦੁਨੀਆਂ ਵਿੱਚ ਹੋ? ਨਹੀਂ, ਨਵੀਂ ਦੁਨੀਆਂ ਸਥਾਪਨ ਹੁੰਦੀ ਹੈ। ਤਾਂ ਬ੍ਰਾਹਮਣਾਂ ਦੀ ਚੋਟੀ ਵੀ ਉੱਚ ਹੈ। ਬਾਬਾ ਨੇ ਸਮਝਾਇਆ ਹੈ, ਬਾਬਾ ਦੇ ਸਮੁਖ ਆਉਂਦੇ ਹਨ ਤਾਂ ਪਹਿਲੇ ਇਹ ਯਾਦ ਕਰਨਾ ਹੈ ਕਿ ਅਸੀਂ ਈਸ਼ਵਰ ਬਾਪ ਦੇ ਸਮੁਖ ਜਾਂਦੇ ਹਾਂ। ਸ਼ਿਵਬਾਬਾ ਤਾਂ ਨਿਰਾਕਾਰ ਹੈ। ਉਨ੍ਹਾਂ ਦੇ ਸਮੁਖ ਅਸੀਂ ਕਿਵੇਂ ਜਾਈਏ। ਤਾਂ ਉਸ ਬਾਪ ਨੂੰ ਯਾਦ ਕਰ ਫਿਰ ਬਾਪ ਦੇ ਸਮੁਖ ਆਉਣਾ ਹੈ। ਤੁਸੀਂ ਜਾਣਦੇ ਹੋ ਉਹ ਇਸ ਵਿੱਚ ਬੈਠਾ ਹੋਇਆ ਹੈ। ਇਹ ਸ਼ਰੀਰ ਤਾਂ ਪਤਿਤ ਹੈ। ਸ਼ਿਵਬਾਬਾ ਦੀ ਯਾਦ ਵਿਚ ਨਾ ਰਹਿ ਕੋਈ ਕੰਮ ਕਰਦੇ ਹੋ ਤਾਂ ਪਾਪ ਲੱਗ ਜਾਂਦਾ ਹੈ। ਅਸੀਂ ਸ਼ਿਵਬਾਬਾ ਦੇ ਕੋਲ ਜਾਂਦੇ ਹਾਂ। ਫਿਰ ਦੂਜੇ ਜਨਮ ਵਿੱਚ ਦੂਜੇ ਸੰਬੰਧੀ ਹੋਣਗੇ। ਉੱਥੇ ਦੇਵਤਾਵਾਂ ਦੀ ਗੋਦ ਵਿੱਚ ਜਾਵੋਗੇ। ਇਹ ਈਸ਼ਵਰੀ ਗੋਦ ਇੱਕ ਹੀ ਵਾਰ ਮਿਲਦੀ ਹੈ। ਮੁੱਖ ਤੋਂ ਕਹਿੰਦੇ ਹਨ ਬਾਬਾ ਅਸੀਂ ਤੁਹਾਡੇ ਹੋ ਚੁਕੇ ਹਾਂ। ਬਹੁਤ ਹਨ ਜਿੰਨ੍ਹਾਂਨੇ ਕਦੇ ਵੇਖਿਆ ਵੀ ਨਹੀਂ ਹੈ। ਬਾਹਰ ਵਿੱਚ ਰਹਿੰਦੇ ਹਨ, ਲਿੱਖਦੇ ਹਨ ਸ਼ਿਵਬਾਬਾ ਅਸੀਂ ਤੁਹਾਡੀ ਗੋਦ ਦੇ ਬੱਚੇ ਹੋ ਚੁੱਕੇ ਹਾਂ। ਬੁੱਧੀ ਵਿੱਚ ਗਿਆਨ ਹੈ। ਆਤਮਾ ਕਹਿੰਦੀ ਹੈ - ਅਸੀਂ ਸ਼ਿਵਬਾਬਾ ਦੇ ਬਣ ਚੁਕੇ ਹਾਂ। ਇਨ੍ਹਾਂ ਦੇ ਪਹਿਲੇ ਅਸੀਂ ਪਤਿਤ ਗੋਦ ਦੇ ਸੀ। ਭਵਿੱਖ ਵਿੱਚ ਪਵਿੱਤਰ ਦੇਵਤਾ ਦੀ ਗੋਦ ਵਿਚ ਜਾਵਾਂਗੇ। ਇਹ ਜਨਮ ਦੁਰਲਭ ਹੈ। ਹੀਰੇ ਵਰਗਾ ਤੁਸੀਂ ਇੱਥੇ ਸੰਗਮਯੁਗ ਤੇ ਬਣਦੇ ਹੋ। ਸੰਗਮਯੁਗ ਕੋਈ ਉਸ ਪਾਣੀ ਦੇ ਸਾਗਰ ਅਤੇ ਨਦੀਆਂ ਨੂੰ ਨਹੀਂ ਕਿਹਾ ਜਾਂਦਾ ਹੈ। ਰਾਤ ਦਿਨ ਦਾ ਫਰਕ ਹੈ। ਬ੍ਰਹਮਪੁਤਰਾ ਵੱਡੀ ਤੋਂ ਵੱਡੀ ਨਦੀ ਹੈ, ਜੋ ਸਾਗਰ ਵਿੱਚ ਮਿਲਦੀ ਹੈ। ਨਦੀਆਂ ਜਾਕੇ ਸਾਗਰ ਵਿੱਚ ਪੈਂਦੀ ਹੈ। ਤੁਸੀਂ ਵੀ ਸਾਗਰ ਤੋਂ ਨਿਕਲੀ ਹੋਈ ਗਿਆਨ ਨਦੀ ਹੋ। ਗਿਆਨ ਸਾਗਰ ਸ਼ਿਵਬਾਬਾ ਹਨ। ਵੱਡੇ ਤੇ ਵੱਡੀ ਨਦੀ ਹੈ ਬ੍ਰਹਮਪੁਤਰਾ। ਇਨ੍ਹਾਂ ਦਾ ਨਾਮ ਬ੍ਰਹਮਾ ਹੈ। ਸਾਗਰ ਨਾਲ ਇਨ੍ਹਾਂ ਦਾ ਕਿੰਨਾ ਮੇਲ ਹੈ। ਤੁਹਾਨੂੰ ਪਤਾ ਹੈ ਨਦੀਆਂ ਕਿੱਥੋਂ ਨਿਕਲਦੀਆਂ ਹਨ। ਸਾਗਰ ਤੋਂ ਹੀ ਨਿਕਲਦੀ ਹੈ ਫਿਰ ਸਾਗਰ ਵਿੱਚ ਪੈਂਦੀ ਹੈ। ਸਾਗਰ ਤੋਂ ਮਿੱਠਾ ਪਾਣੀ ਖਿੱਚਦੇ ਹਨ ਸਾਗਰ ਦੇ ਬੱਚੇ ਫਿਰ ਸਾਗਰ ਵਿੱਚ ਜਾਕੇ ਮਿਲਦੇ ਹਨ। ਤੁਸੀਂ ਵੀ ਗਿਆਨ ਸਾਗਰ ਤੋਂ ਨਿਕਲੀ ਹੋ ਫਿਰ ਸਭ ਉੱਥੇ ਚਲੀਆਂ ਜਾਣਗੀਆਂ, ਜਿੱਥੇ ਉਹ ਰਹਿੰਦੇ ਹਨ, ਉੱਥੇ ਤੁਸੀਂ ਆਤਮਾਵਾਂ ਵੀ ਰਹਿੰਦੀਆਂ ਹੋ। ਗਿਆਨ ਸਾਗਰ ਆਕੇ ਤੁਹਾਨੂੰ ਪਵਿੱਤਰ ਮਿੱਠਾ ਬਣਾਉਂਦੇ ਹਨ। ਆਤਮਾ ਜੋ ਖਾਰੀ ਬਣ ਗਈ ਹੈ। ਉਨ੍ਹਾਂ ਨੂੰ ਮਿੱਠਾ ਬਣਾਉਂਦੇ ਹਨ। 5 ਵਿਕਾਰਾਂ ਰੂਪੀ ਛੀ - ਛੀ ਨਮਕੀਨ ਤੁਹਾਡੇ ਵਿਚੋਂ ਨਿਕਲ ਜਾਂਦੀ ਹੈ, ਤਾਂ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਂਦੇ ਹੋ। ਬਾਪ ਪੁਰਸ਼ਾਰਥ ਬਹੁਤ ਕਰਾਉਂਦੇ ਹਨ। ਤੁਸੀਂ ਕਿੰਨੇ ਸਤੋਪ੍ਰਧਾਨ ਸੀ, ਸ੍ਵਰਗ ਵਿਚ ਰਹਿੰਦੇ ਸੀ। ਤੁਸੀਂ ਬਿਲਕੁਲ ਛੀ - ਛੀ ਬਣ ਗਏ ਹੋ। ਰਾਵਣ ਨੇ ਤੁਹਾਨੂੰ ਕੀ ਬਣਾਇਆ ਹੈ। ਭਾਰਤ ਵਿੱਚ ਹੀ ਗਾਇਆ ਜਾਂਦਾ ਹੈ ਹੀਰੇ ਵਰਗਾ ਜਨਮ ਅਮੋਲਕ।

ਬਾਬਾ ਕਹਿੰਦੇ ਰਹਿੰਦੇ ਹਨ ਤੁਸੀਂ ਕੌਡੀਆਂ ਪਿਛਾੜੀ ਕਿਓਂ ਹੈਰਾਨ ਹੁੰਦੇ ਹੋ। ਕੌਡੀਆਂ ਵੀ ਜਾਸਤੀ ਥੋੜੀ ਚਾਹੀਦੀ ਹੈ। ਗਰੀਬ ਝੱਟ ਸਮਝ ਜਾਂਦੇ ਹਨ। ਸਾਹੂਕਾਰ ਤਾਂ ਕਹਿੰਦੇ ਹਨ ਹੁਣ ਸਾਡੇ ਲਈ ਇੱਥੇ ਹੀ ਸ੍ਵਰਗ ਹੈ। ਤੁਸੀਂ ਬੱਚੇ ਜਾਣਦੇ ਹੋ - ਜੋ ਵੀ ਮਨੁੱਖ ਮਾਤਰ ਹਨ ਸਭ ਦਾ ਇਸ ਸਮੇਂ ਕੌਡੀ ਵਰਗਾ ਜਨਮ ਹੈ। ਅਸੀਂ ਵੀ ਇਵੇਂ ਦੇ ਸੀ। ਹੁਣ ਬਾਬਾ ਸਾਨੂੰ ਕੀ ਬਣਾਉਂਦੇ ਹਨ। ਏਮ - ਆਬਜੈਕਟ ਤਾਂ ਹੈ ਨਾ। ਅਸੀਂ ਨਰ ਤੋਂ ਨਾਰਾਇਣ ਬਣਦੇ ਹਾਂ। ਭਾਰਤ ਹੁਣ ਕੌਡੀ ਵਰਗਾ ਕੰਗਾਲ ਹੈ ਨਾ। ਭਾਰਤਵਾਸੀ ਆਪ ਥੋੜੀ ਹੀ ਜਾਣਦੇ। ਇੱਥੇ ਤੁਸੀਂ ਕਿੰਨੀਆਂ ਸਧਾਰਨ ਅਬਲਾਵਾਂ ਹੋ। ਕੋਈ ਵੱਡਾ ਆਦਮੀ ਹੋਵੇਗਾ ਤਾਂ ਉਸਨੂੰ ਇੱਥੇ ਬੈਠਣ ਦੀ ਦਿਲ ਨਹੀਂ ਹੋਵੇਗੀ। ਜਿੱਥੇ ਵੱਡੇ -ਵੱਡੇ ਆਦਮੀ ਸੰਨਿਆਸੀ ਗੁਰੂ ਆਦਿ ਲੋਕੀ ਹੋਣਗੇ ਉਥੋਂ ਦੀਆਂ ਵੱਡੀਆਂ - ਵੱਡੀਆਂ ਸਭਾਵਾਂ ਵਿਚ ਜਾਣਗੇ। ਬਾਪ ਵੀ ਕਹਿੰਦੇ ਹਨ ਮੈ ਗਰੀਬ ਨਿਵਾਜ਼ ਹਾਂ। ਕਹਿੰਦੇ ਹਨ ਭਗਵਾਨ ਗਰੀਬਾਂ ਦੀ ਰੱਖਿਆ ਕਰਦੇ ਹਨ। ਹੁਣ ਤੁਸੀਂ ਜਾਣਦੇ ਹੋ - ਅਸੀਂ ਕਿੰਨੇ ਸਾਹੂਕਾਰ ਸੀ। ਹੁਣ ਫਿਰ ਬਣਦੇ ਹਾਂ। ਬਾਬਾ ਲਿਖਦੇ ਵੀ ਹਨ ਤੁਸੀਂ ਪਦਮਪਦਮਪਤੀ ਬਣਦੇ ਹੋ। ਉੱਥੇ ਮਾਰਾਮਾਰੀ ਨਹੀਂ ਹੁੰਦੀ ਹੈ। ਇੱਥੇ ਤਾਂ ਵੇਖੋ ਪੈਸੇ ਦੇ ਪਿਛੇ ਕਿੰਨੀ ਮਾਰਾਮਾਰੀ ਹੈ। ਰਿਸ਼ਵਤ ਕਿੰਨੀ ਮਿਲਦੀ ਹੈ। ਪੈਸੇ ਤਾਂ ਮਨੁੱਖਾਂ ਨੂੰ ਚਾਹੀਦੇ ਹਨ ਨਾ। ਤੁਸੀਂ ਬੱਚੇ ਜਾਣਦੇ ਹੋ ਬਾਬਾ ਸਾਡਾ ਖਜਾਨਾ ਭਰਪੂਰ ਕਰ ਦਿੰਦੇ ਹਨ। ਅੱਧਾਕਲਪ ਦੇ ਲਈ ਜਿੰਨਾ ਚਾਹੀਦਾ ਹੈ ਉੰਨਾ ਧਨ ਲੳ, ਪਰ ਪੁਰਸ਼ਾਰਥ ਪੂਰਾ ਕਰੋ। ਗਫ਼ਲਤ ਨਹੀਂ ਕਰੋ। ਕਿਹਾ ਜਾਂਦਾ ਹੈ ਨਾ ਫਾਲੋ ਫਾਦਰ। ਫਾਦਰ ਨੂੰ ਫਾਲੋ ਕਰੋ ਤਾਂ ਇਹ ਜਾਕੇ ਬਣੋਗੇ। ਨਰ ਤੋਂ ਨਾਰਾਇਣ, ਨਾਰੀ ਤੋਂ ਲਕਸ਼ਮੀ, ਬੜਾ ਭਾਰੀ ਇਮਤਿਹਾਨ ਹੈ। ਇਸ ਵਿੱਚ ਜ਼ਰਾ ਵੀ ਗਫ਼ਲਤ ਨਹੀਂ ਕਰਨੀ ਚਾਹੀਦੀ ਹੈ। ਬਾਪ ਸ਼੍ਰੀਮਤ ਦਿੰਦੇ ਹਨ ਤਾਂ ਫਿਰ ਉਸ ਤੇ ਚਲਣਾ ਹੈ। ਕਾਇਦੇ ਕਾਨੂੰਨ ਦਾ ਉਲੰਘਣ ਨਹੀਂ ਕਰਨਾ ਹੈ। ਸ਼੍ਰੀਮਤ ਨਾਲ ਹੀ ਤੁਸੀਂ ਸ਼੍ਰੀ ਬਣਦੇ ਹੋ। ਮੰਜ਼ਿਲ ਬਹੁਤ ਵੱਡੀ ਹੈ। ਆਪਣਾ ਰੋਜ਼ ਦਾ ਖਾਤਾ ਰੱਖੋ। ਕਮਾਈ ਕੀਤੀ ਜਾਂ ਨੁਕਸਾਨ ਕੀਤਾ? ਬਾਪ ਨੂੰ ਕਿੰਨਾ ਯਾਦ ਕੀਤਾ? ਕਿੰਨੇ ਨੂੰ ਰਸਤਾ ਦੱਸਣਾ। ਅੰਨਿਆ ਦੀ ਲਾਠੀ ਤੁਸੀਂ ਹੋ ਨਾ। ਤੁਹਾਨੂੰ ਗਿਆਨ ਦਾ ਤੀਜਾ ਨੇਤਰ ਮਿਲਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਜਿਵੇਂ ਬਾਪ ਮਿੱਠਾ ਹੈ, ਇਵੇਂ ਮਿੱਠਾ ਬਣ ਸਭ ਨੂੰ ਸੁੱਖ ਦੇਣਾ ਹੈ। ਕੋਈ ਅਕਰ੍ਤਵ੍ਯ ਕੰਮ ਨਹੀਂ ਕਰਨਾ ਹੈ। ਉੱਤਮ ਤੋਂ ਉਤਮ ਕਲਿਆਣ ਦਾ ਹੀ ਕੰਮ ਕਰਨਾ ਹੈ।

2. ਕੌਡੀਆਂ ਦੇ ਪਿਛਾੜੀ ਹੈਰਾਨ ਨਹੀਂ ਹੋਣਾ ਹੈ। ਪੁਰਸ਼ਾਰਥ ਕਰ ਆਪਣੀ ਜੀਵਨ ਹੀਰੇ ਵਰਗੇ ਬਣਾਉਣੀ ਹੈ। ਗਫ਼ਲਤ ਨਹੀਂ ਕਰਨੀ ਹੈ।

ਵਰਦਾਨ:-
ਨਿਸ਼ਚੇ ਰੂਪੀ ਪੈਰ ਨੂੰ ਅਚਲ ਰੱਖਣ ਵਾਲੇ ਸਦਾ ਨਿਸ਼ਚੇਬੁੱਧੀ ਨਿਸ਼ਚਿੰਤ ਭਵ

ਸਭਤੋਂ ਵੱਡੀ ਬਿਮਾਰੀ ਹੈ ਚਿੰਤਾ, ਇਸਦੀ ਦਵਾਈ ਡਾਕਟਰਾਂ ਦੇ ਕੋਲ਼ ਵੀ ਨਹੀਂ ਹੈ। ਚਿੰਤਾ ਵਾਲੇ ਜਿਨਾਂ ਹੀ ਪ੍ਰਾਪਤੀਆਂ ਦੇ ਪਿੱਛੇ ਦੌੜਦੇ ਹਨ ਓਨਾ ਪ੍ਰਾਪਤੀ ਅੱਗੇ ਦੌੜ ਲਗਾਉਦੀ ਹੈ ਇਸਲਈ ਨਿਸ਼ਚੇ ਦੇ ਪੈਰ ਸਦਾ ਅਚਲ ਰਹਿਣ। ਸਦਾ ਇੱਕ ਬਲ ਇੱਕ ਭਰੋਸਾ - ਇਹ ਪੈਰ ਅਚਲ ਹੈ ਤਾਂ ਵਿਜੇ ਨਿਸ਼ਚਿਤ ਹੈ। ਨਿਸ਼ਚਿਤ ਵਿਜੇ ਸਦਾ ਹੀ ਨਿਸ਼ਚਿਤ ਹੈ। ਮਾਇਆ ਨਿਸ਼ਚੇ ਰੂਪੀ ਪੈਰ ਨੂੰ ਹਿਲਾਉਣ ਦੇ ਲਈ ਹੀ ਵੱਖ -ਵੱਖ ਰੂਪ ਤੋਂ ਆਉਂਦੀ ਹੈ ਪਰ ਮਾਇਆ ਹਿਲ ਜਾਏ - ਤੁਹਾਡਾ ਨਿਸ਼ਚੇ ਰੂਪੀ ਪੈਰ ਨਾ ਹਿਲੇ ਤਾਂ ਨਿਸ਼ਚਿੰਤ ਰਹਿਣ ਦਾ ਵਰਦਾਨ ਮਿਲ ਜਾਏਗਾ।

ਸਲੋਗਨ:-
ਹਰ ਇੱਕ ਦੀ ਵਿਸ਼ੇਸ਼ਤਾ ਨੂੰ ਦੇਖਦੇ ਜਾਓ ਤਾਂ ਵਿਸ਼ੇਸ਼ ਆਤਮਾ ਬਣ ਜਾਓਗੇ।

ਅਵਿਅਕਤ ਇਸ਼ਾਰੇ - ਸਹਿਜਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ।

ਤੁਸੀਂ ਗੋਪ -ਗੋਪੀਆਂ ਦੇ ਚਰਿੱਤਰ ਗਾਏ ਹੋਏ ਹਨ -ਬਾਪ ਨਾਲ ਸਰਵ -ਸੰਬੰਧਾਂ ਦਾ ਸੁਖ ਲੈਣਾ ਅਤੇ ਮਗਨ ਰਹਿਣਾ ਮਤਲਬ ਸਰਵ -ਸੰਬੰਧਾਂ ਦੇ ਲਵ ਵਿੱਚ ਲਵਲੀਨ ਰਹਿਣਾ। ਜਦੋਂ ਕੋਈ ਅਤਿ ਸਨੇਹ ਨਾਲ ਮਿਲਦੇ ਹਨ ਤਾਂ ਉਸ ਸਮੇਂ ਸਨੇਹ ਦੇ ਮਿਲਣ ਦਾ ਇਹ ਹੀ ਸ਼ਬਦ ਹੁੰਦੇ ਹਨ ਕਿ ਇੱਕ ਦੂਸਰੇ ਵਿੱਚ ਸਮਾ ਗਏ ਜਾਂ ਦੋਵੇਂ ਮਿਲਕੇ ਇੱਕ ਹੋ ਗਏ। ਤਾਂ ਬਾਪ ਦੇ ਸਨੇਹ ਵਿੱਚ ਸਮਾ ਗਏ ਮਤਲਬ ਬਾਪ ਦਾ ਸਵਰੂਪ ਹੋ ਗਏ।